ਤਾਜਾ ਖ਼ਬਰਾਂ


ਅਯੁੱਧਿਆ 'ਚ ਲਗਾਈ ਗਈ ਧਾਰਾ 144 ,ਸ਼ਹਿਰ ਛਾਉਣੀ 'ਚ ਤਬਦੀਲ
. . .  1 day ago
14 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ
. . .  1 day ago
ਨਵੀਂ ਦਿੱਲੀ 13 ਅਕਤੂਬਰ - ਤਾਮਿਲਨਾਡੂ ਵਿਚ ਕੋਇੰਬਟੂਰ 'ਚੋਂ 1 4 ਲੱਖ ਰੁਪਏ ਮੁੱਲ ਦੇ ਨਕਲੀ ਨੋਟ ਬਰਾਮਦ ਹੋਏ ਹਨ ।ਇਸ ਸਬੰਧੀ 5 ਲੋਕਾਂ ਤੋਂ ਪੁੱਛਗਿੱਛ ਹੋ ਰਹੀ ਹੈ ।
ਉੱਤਰਾਖੰਡ: ਚਮੋਲੀ 'ਚ ਕੇਲ ਨਦੀ ਵਿਚ ਵਾਹਨ ਡਿੱਗਣ ਨਾਲ 3 ਵਿਅਕਤੀਆਂ ਦੀ ਮੌਤ, ਬਚਾਅ ਕਾਰਜ ਜਾਰੀ
. . .  1 day ago
ਦੋ ਟਰੱਕ ਯੂਨੀਅਨ ਦੀ ਲੜਾਈ 'ਚ ਅਕਾਲੀ ਧੜੇ ਦੇ ਤਿੰਨ ਵਿਅਕਤੀ ਜ਼ਖਮੀ
. . .  1 day ago
ਸਰਦੂਲਗੜ੍ਹ, 13 ਅਕਤੂਬਰ (ਜੀ.ਐਮ.ਅਰੋੜਾ ਨਿ.ਪ.ਪ) - ਸਰਦੂਲਗੜ੍ਹ ਦੀ ਅਡੀਸ਼ਨਲ ਅਨਾਜ ਮੰਡੀ 'ਚ ਬਣੀ ਟਰੱਕ ਯੂਨੀਅਨ 'ਚ ਲੜਾਈ ਦੌਰਾਨ ਅਕਾਲੀ ਧੜੇ ਨਾਲ ਸਬੰਧਿਤ ਤਿੰਨ ਵਿਅਕਤੀ...
ਚੀਨ ਦੇ ਇਕ ਰੈਸਟੋਰੈਂਟ 'ਚ ਹੋਇਆ ਧਮਾਕਾ, 9 ਮੌਤਾਂ
. . .  1 day ago
ਬੀਜਿੰਗ, 13 ਅਕਤੂਬਰ- ਚੀਨ ਦੇ ਪੂਰਬੀ ਪ੍ਰਾਂਤ ਜਿਯਾਂਗਸੂ 'ਚ ਐਤਵਾਰ ਨੂੰ ਇਕ ਰੈਸਟੋਰੈਂਟ 'ਚ ਧਮਾਕਾ ਹੋਣ ਦੀ ਖ਼ਬਰ ...
ਜ਼ੀਰਕਪੁਰ 'ਚ ਗੁਰਦਾਸ ਮਾਨ ਦਾ ਅੱਜ ਹੋਣ ਵਾਲਾ ਸ਼ੋਅ ਰੱਦ
. . .  1 day ago
ਜ਼ੀਰਕਪੁਰ,13 ਅਕਤੂਬਰ (ਹੈਪੀ ਪੰਡਵਾਲਾ) - ਜ਼ੀਰਕਪੁਰ-ਅੰਬਾਲਾ ਸੜਕ 'ਤੇ ਇਕ ਵਪਾਰਕ ਅਦਾਰੇ ਵਲੋਂ ਚੱਕਦੇ ਬੀਟਸ ਬੈਨਰ ਹੇਠ ਪ੍ਰਸਿੱਧ ਪੰਜਾਬੀ ਗਾਇਕਾਂ...
ਨਦੀ 'ਚ ਇਕ ਵਾਹਨ ਦੇ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ
. . .  1 day ago
ਦੇਹਰਾਦੂਨ, 13 ਅਕਤੂਬਰ- ਉੱਤਰਾਖੰਡ ਦੇ ਚਮੋਲੀ 'ਚ ਯਾਤਰੀਆਂ ਨਾਲ ਭਰੇ ਇਕ ਵਾਹਨ ਦੇ ਨਦੀ 'ਚ ਡਿੱਗਣ ਦੀ ਖ਼ਬਰ ...
ਚੋਣ ਪ੍ਰਚਾਰ ਕਰਨ ਪਹੁੰਚੇ ਤੇਜਸਵੀ ਯਾਦਵ ਦੀ ਰੈਲੀ 'ਚ ਹੰਗਾਮਾ, ਲੋਕਾਂ ਨੇ ਇੱਕ-ਦੂਜੇ 'ਤੇ ਵਰ੍ਹਾਈਆਂ ਕੁਰਸੀਆਂ
. . .  1 day ago
ਪਟਨਾ, 13 ਅਕਤੂਬਰ- ਬਿਹਾਰ ਦੇ ਸਹਰਸਾ ਜ਼ਿਲ੍ਹੇ 'ਚ ਆਰ. ਜੇ. ਡੀ. ਨੇਤਾ ਤੇਜਸਵੀ ਯਾਦਵ ਦੀ ਚੋਣ ਰੈਲੀ 'ਚ ਅੱਜ ਰੱਜ ਕੇ ਹੰਗਾਮਾ ਹੋਇਆ। ਤੇਜਸਵੀ ਯਾਦਵ ਜ਼ਿਲ੍ਹੇ ਦੇ ਸਿਮਰੀ ਬਖਤਿਆਰਪੁਰ 'ਚ ਚੋਣ ਪ੍ਰਚਾਰ ਲਈ...
ਮਹਾਰਾਸ਼ਟਰ 'ਚ ਅਮਿਤ ਸ਼ਾਹ ਨੇ ਕੱਢਿਆ ਰੋਡ ਸ਼ੋਅ
. . .  1 day ago
ਮੁੰਬਈ, 13 ਅਕਤੂਬਰ- ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਹਾਰਾਸ਼ਟਰ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...
ਰਾਜਨਾਥ ਸਿੰਘ ਦੀ ਪਾਕਿਸਤਾਨ ਨੂੰ ਨਸੀਹਤ- ਨਹੀਂ ਬਦਲੀ ਸੋਚ ਤਾਂ ਟੁਕੜੇ-ਟੁਕੜੇ ਹੋ ਜਾਣਗੇ
. . .  1 day ago
ਚੰਡੀਗੜ੍ਹ, 13 ਅਕਤੂਬਰ- ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਹਰਿਆਣਾ ਪਹੁੰਚੇ ਹੋਏ ਹਨ। ਇੱਥੇ ਪਟੌਦੀ 'ਚ ਇੱਕ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਨੇ...
ਜਾਪਾਨ 'ਚ ਤੂਫ਼ਾਨ 'ਹੇਜਿਬੀਸ' ਦਾ ਕਹਿਰ ਜਾਰੀ, 25 ਲੋਕਾਂ ਦੀ ਮੌਤ
. . .  1 day ago
ਟੋਕੀਓ, 13 ਅਕਤੂਬਰ- ਜਾਪਾਨ ਦੀ ਰਾਜਧਾਨੀ ਟੋਕੀਓ ਸਮੇਤ ਦੇਸ਼ ਦੇ ਹੋਰ ਹਿੱਸਿਆਂ 'ਚ ਭਿਆਨਕ ਤੂਫ਼ਾਨ 'ਹੇਜਿਬੀਸ' ਕਾਰਨ ਹੁਣ ਤੱਕ 25 ਲੋਕਾਂ ਦੀ ਮੌਤ ਚੁੱਕੀ ਹੈ। ਉੱਥੇ ਹੀ ਇਸ ਕਾਰਨ ਕਈ ਲੋਕ ਲਾਪਤਾ...
ਰਵੀਸ਼ੰਕਰ ਪ੍ਰਸਾਦ ਨੇ ਆਰਥਿਕ ਮੰਦੀ 'ਤੇ ਦਿੱਤੇ ਬਿਆਨ ਨੂੰ ਲਿਆ ਵਾਪਸ
. . .  1 day ago
ਨਵੀਂ ਦਿੱਲੀ, 13 ਅਕਤੂਬਰ- ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਆਰਥਿਕ ਮੰਦੀ ਅਤੇ ਫ਼ਿਲਮਾਂ ਦੀ ਕਮਾਈ 'ਤੇ ਦਿੱਤੇ ਬਿਆਨ 'ਤੇ ਹੰਗਾਮਾ ਮਚਣ ਤੋਂ ਬਾਅਦ ਆਪਣਾ ਬਿਆਨ ਵਾਪਸ ਲੈ ਲਿਆ ਹੈ। ਉਨ੍ਹਾਂ ਨੇ...
ਖਰੜ-ਲੁਧਿਆਣਾ ਹਾਈਵੇਅ 'ਤੇ ਪਿੰਡ ਭਾਗੋਮਾਜਰਾ ਨੇੜੇ ਬਣੇ ਹਾਈਵੇਅ 'ਤੇ ਫੇਰੀ ਗਈ ਸਿਆਹੀ
. . .  1 day ago
ਖਰੜ, 13 ਅਕਤੂਬਰ (ਗੁਰਮੁੱਖ ਸਿੰਘ ਮਾਨ)- ਖਰੜ-ਲੁਧਿਆਣਾ ਹਾਈਵੇਅ 'ਤੇ ਪਿੰਡ ਭਾਗੋਮਾਜਰਾ ਨੇੜੇ ਬਣੇ ਟੋਲ ਪਲਾਜ਼ਾ 'ਤੇ ਜਾਣਕਾਰੀ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ 'ਚ ਲਿਖਣ ਅਤੇ ਪੰਜਾਬੀ ਭਾਸ਼ਾ ਨਾ...
ਪੁਣੇ ਟੈਸਟ 'ਚ ਭਾਰਤ ਦੀ ਸ਼ਾਨਦਾਰ ਜਿੱਤ, ਲੜੀ 'ਤੇ ਵੀ ਕਬਜ਼ਾ
. . .  1 day ago
ਪੁਣੇ, 13 ਅਕਤੂਬਰ- ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਪੁਣੇ 'ਚ ਖੇਡੇ ਗਏ ਦੂਜੇ ਟੈਸਟ ਮੈਚ 'ਚ ਪਾਰੀ ਅਤੇ 137 ਦੌੜਾਂ ਨਾਲ ਕਰਾਰੀ ਮਾਤ ਦੇ ਕੇ ਤਿੰਨ ਟੈਸਟ ਮੈਚਾਂ ਦੀ ਲੜੀ 'ਚ 2-0 ਨਾਲ ਜੇਤੂ ਬੜਤ...
ਸਾਢੇ 15 ਕਰੋੜ ਰੁਪਏ ਦੀ ਹੈਰੋਇਨ ਸਣੇ ਚਾਰ ਗ੍ਰਿਫ਼ਤਾਰ
. . .  1 day ago
ਲੁਧਿਆਣਾ, 13 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਐੱਸ. ਟੀ. ਐੱਫ. ਦੀ ਪੁਲਿਸ ਨੇ ਅੱਜ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ...
ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਗੋਲਡ ਤੋਂ ਖੁੰਝੀ ਮੰਜੂ ਰਾਣੀ
. . .  1 day ago
ਪੁਣੇ ਟੈਸਟ : ਭਾਰਤ ਨੇ ਇੱਕ ਪਾਰੀ ਅਤੇ 137 ਦੌੜਾਂ ਨਾਲ ਦੱਖਣੀ ਅਫ਼ਰੀਕਾ ਨੂੰ ਹਰਾਇਆ
. . .  1 day ago
ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੰਗ-ਬਿਰੰਗੇ ਫੁੱਲਾਂ ਨਾਲ ਸਜਾਵਟ ਸ਼ੁਰੂ
. . .  1 day ago
ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਖ਼ਜ਼ਾਨਾ ਡਿਉੜੀ ਦੀ ਸਾਂਭ-ਸੰਭਾਲ ਦੀ ਸੇਵਾ ਆਰੰਭ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਵਿਰੋਧੀ ਧਿਰਾਂ ਨੂੰ ਚੁਣੌਤੀ- ਹਿੰਮਤ ਹੈ ਤਾਂ ਧਾਰਾ 370 ਨੂੰ ਵਾਪਸ ਲਿਆਉਣ ਦਾ ਵਾਅਦਾ ਕਰੋ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਹਾੜ ਸੰਮਤ 550

ਹਰਿਆਣਾ ਹਿਮਾਚਲ

ਮੀਂਹ ਕਾਰਨ ਅਸਮਾਨ 'ਤੇ ਛਾਏ ਧੂੜ ਦਾ ਅੰਬਾਰ ਹਟਿਆ

ਕੁਰੂਕਸ਼ੇਤਰ, 16 ਜੂਨ (ਜਸਬੀਰ ਸਿੰਘ ਦੁੱਗਲ)- ਪਿਛਲੇ ਕਰੀਬ ਇਕ ਹਫ਼ਤੇ ਤੋਂ ਹਰਿਆਣਾ 'ਚ ਆਸਮਾਨ 'ਚ ਛਾਏ ਧੂੜ ਦੇ ਅੰਬਾਰ ਉੱਤਰੀ ਹਰਿਆਣਾ 'ਚ ਹੋਈ ਬਾਰਿਸ਼ ਨਾਲ ਸਾਫ਼ ਹੋ ਗਏ | ਸਨਿਚਰਵਾਰ ਤੜਕੇ ਹੋਈ ਬਾਰਿਸ਼ ਨੇ ਲੋਕਾਂ ਨੂੰ ਕੁੱਝ ਹੱਦ ਤੱਕ ਗਰਮੀ ਤੋਂ ਵੀ ਰਾਹਤ ਦਿਵਾਈ | ...

ਪੂਰੀ ਖ਼ਬਰ »

ਸੜਕ ਕੰਢੇ ਦਰੱਖਤ ਨਾਲ ਟਕਰਾਈ ਟੂਰਿਸਟ ਗੱਡੀ, 10 ਜ਼ਖ਼ਮੀ

ਬਰਾੜਾ, 16 ਜੂਨ (ਅਜੀਤ ਬਿਊਰੋ)-ਦਿੱਲੀ ਤੋਂ ਸ਼ਿਮਲਾ ਜਾ ਰਹੀ ਇਕ ਟੈਂਪੂ ਟਰੈਵਲ ਅਚਾਨਕ ਸੜਕ ਕੰਢੇ ਦਰੱਖ਼ਤ ਨਾਲ ਟਕਰਾ ਗਈ | ਹਾਦਸੇ 'ਚ ਟੈਂਪੂ ਟਰੈਵਲ 'ਚ ਸਵਾਰ ਸਾਰੇ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ | ਸੂਚਨਾ ਮਿਲਣ 'ਤੇ ਸਾਹਾ ਪੁਲਿਸ ਮੌਕੇ 'ਤੇ ਪੁੱਜੀ ਅਤੇ ਸਾਰੇ ...

ਪੂਰੀ ਖ਼ਬਰ »

ਲੜਕੀ ਨੂੰ ਅਗਵਾ ਅਤੇ ਬੰਧਕ ਬਣਾ ਕੇ ਕੀਤਾ ਸਮੂਹਿਕ ਜਬਰ ਜਨਾਹ

ਭਿਵਾਨੀ, 16 ਜੂਨ (ਅਜੀਤ ਬਿਊਰੋ)-ਲਾਗਲੇ ਪਿੰਡ ਵਾਸੀ ਇਕ ਲੜਕੀ ਨੂੰ ਅਗਵਾ ਕਰਕੇ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਬਰ ਜਨਾਹ ਪੀੜਤ ਲੜਕੀ ਦਾ ਮੁੰਢਾਲ ਪੁਲਿਸ ਨੇ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਇਆ | ਪੀੜਤਾ ਨੇ ਦੋਸ਼ ਲਗਾਇਆ ਕਿ ਉਸ ਨੂੰ ਬੰਧਕ ...

ਪੂਰੀ ਖ਼ਬਰ »

ਗੋਲੀ ਲੱਗਣ ਕਾਰਨ 12ਵੀਂ ਦੀ ਵਿਦਿਆਰਥਣ ਦੀ ਮੌਤ

ਪਲਵਲ, 16 ਜੂਨ (ਅਜੀਤ ਬਿਊਰੋ)- ਪਿੰਡ ਜਲਹਾਕਾ 'ਚ ਆਪਣੀ ਭੁਆ ਦੇ ਘਰ ਤੋਂ ਆਪਣੀ ਭੈਣ ਨੂੰ ਲੈਣ ਗਏ ਚਾਂਦਹਟ ਵਾਸੀ ਇਕ ਨੌਜਵਾਨ ਤੋਂ ਖੇਡ-ਖੇਡ 'ਚ ਗੋਲੀ ਚੱਲ ਗਈ | ਗੋਲੀ ਸਿੱਧੀ ਉਸ ਦੀ ਭੁਆ ਦੀ 16 ਸਾਲਾ ਲੜਕੀ 12ਵੀਂ ਜਮਾਤ ਦੀ ਵਿਦਿਆਰਥਣ ਸੋਨੀਆ ਨੂੰ ਜਾ ਲੱਗੀ | ਗੋਲੀ ਲਗਦੇ ਹੀ ...

ਪੂਰੀ ਖ਼ਬਰ »

120 ਫੁੱਟ ਉੱਚੇ ਟਾਵਰ ਤੋਂ ਡਿਗ ਕੇ ਬਿਜਲੀ ਕਰਮਚਾਰੀ ਦੀ ਮੌਤ

ਪਲਵਲ, 16 ਜੂਨ (ਅਜੀਤ ਬਿਊਰੋ)- ਬਿਜਲੀ ਵਿਭਾਗ 'ਚ ਫੋਰਮੈਨ ਦੇ ਅਹੁਦੇ 'ਤੇ ਨੌਕਰੀ ਕਰ ਰਹੇ 56 ਸਾਲਾ ਭਗਵਤ ਪ੍ਰਸਾਦ ਦੀ ਸ਼ੁੱਕਰਵਾਰ ਨੂੰ ਚਿਰਾਵਟਾ ਪਿੰਡ ਨੇੜੇ 220 ਕੇ.ਵੀ. ਲਾਈਨ ਦੇ ਟੁੱਟੇ ਜੰਪਰ ਨੂੰ ਠੀਕ ਕਰਦੇ ਸਮੇਤ 120 ਫੁੱਟ ਉੱਚਾਈ ਤੋਂ ਹੇਠਾਂ ਡਿਗਣ ਨਾਲ ਮੌਤ ਹੋ ਗਈ | ...

ਪੂਰੀ ਖ਼ਬਰ »

ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਬੀ.ਡੀ.ਪੀ.ਓ. ਨਾਲ ਕੁੱਟਮਾਰ, 12 ਨਾਮਜ਼ਦ

ਕੁਰੂਕਸ਼ੇਤਰ, 16 ਜੂਨ (ਜਸਬੀਰ ਸਿੰਘ ਦੁੱਗਲ)-ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦਫ਼ਤਰ ਦੇ ਕੰਮਿਊਨਿਟੀ ਹਾਲ 'ਚ ਚੱਲ ਰਹੀ ਪਿੰਡ ਬਾਖਲੀ ...

ਪੂਰੀ ਖ਼ਬਰ »

ਛੱਤ ਤੋਂ ਸੁੱਟਿਆ ਲੱਕੜ ਬੱਚੇ 'ਤੇ ਡਿੱਗਾ, ਮੌਤ

ਜੀਂਦ, 16 ਜੂਨ (ਅਜੀਤ ਬਿਊਰੋ)-ਪਿੰਡ ਜਾਮਨੀ 'ਚ ਛੱਤ ਤੋਂ ਸੁੱਟੇ ਗਏ ਲੱਕੜ ਦੀ ਲਪੇਟ 'ਚ ਆਉਣ ਕਾਰਨ ਬੱਚੇ ਦੀ ਮੌਤ ਹੋ ਗਈ | ਪਿੱਲੂਖੇੜਾ ਥਾਣਾ ਪੁਲਿਸ ਨੇ ਮਿ੍ਤਕ ਦੇ ਪਿਤਾ ਦੀ ਸ਼ਿਕਾਇਤ 'ਤੇ ਗੁਆਢੀ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪਿੰਡ ...

ਪੂਰੀ ਖ਼ਬਰ »

ਬਜ਼ੁਰਗ ਪਤੀ-ਪਤਨੀ ਨੂੰ ਬੇਹੋਸ਼ ਕਰਕੇ ਗਹਿਣੇ ਅਤੇ ਨਕਦੀ ਚੋਰੀ

ਪਾਉਂਟਾ ਸਾਹਿਬ, 16 ਜੂਨ (ਹਰਬਖਸ਼ ਸਿੰਘ)-ਪਾਉਂਟਾ ਸਾਹਿਬ ਦੀ ਵਾਰਡ ਨੰ: 10 ਦੇਵੀ ਨਗਰ ਸ਼ਕਤੀ ਕਾਲੋਨੀ ਦੇ ਇਕ ਚੋਰ ਨੇ ਬਜ਼ੁਰਗ ਪਤੀ-ਪਤਨੀ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਚੋਰੀ ਕਰ ਲਏ | ਚੋਰ ਐਕੂਪ੍ਰੈਸ਼ਰ ਰਾਹੀਂ ਇਲਾਜ ਕਰਨ ਦੇ ...

ਪੂਰੀ ਖ਼ਬਰ »

ਪਿੰਡ ਸੰਘਾ ਦੇ ਵਾਟਰ ਵਰਕਸ ਦੀ ਹਾਲਤ ਤਰਸਯੋਗ

ਡਿੰਗ ਮੰਡੀ, 16 ਜੂਨ (ਅਜੀਤ ਬਿਊਰੋ)-ਗਠਜੋੜ ਸਰਕਾਰ ਸਮੇਂ ਜਦੋਂ ਕੁਝ ਕੁ ਵਾਟਰ ਵਰਕਸਾਂ ਦਾ ਅਧਿਕਾਰ ਪੰਚਾਇਤ ਨੂੰ ਸੌਾਪ ਦਿੱਤਾ ਗਿਆ ਸੀ, ਉਸ ਸਮੇਂ ਤੋਂ ਪਿੰਡ ਸੰਘਾ ਦਾ ਵਾਟਰ ਵਰਕਸ ਰੱਬ ਆਸਰੇ ਚੱਲ ਰਿਹਾ ਹੈ | ਸੁਸਾਇਟੀ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸੁਖਵੰਤ ਸਿੰਘ ...

ਪੂਰੀ ਖ਼ਬਰ »

ਯਮੁਨਾ ਨਦੀ 'ਚੋਂ ਔਰਤ ਦੀ ਲਾਸ਼ ਮਿਲੀ

ਪਾਉਂਟਾ ਸਾਹਿਬ, 16 ਜੂਨ (ਹਰਬਖਸ਼ ਸਿੰਘ)-ਹਿਮਾਚਲ-ਉੱਤਰਾਖੰਡ ਸੀਮਾ 'ਤੇ ਇਕ ਔਰਤ ਦੀ ਲਾਸ਼ ਪ੍ਰਾਪਤ ਕੀਤੀ ਗਈ | ਸੂਚਨਾ ਮਿਲਣ 'ਤੇ ਪਾਉਂਟਾ ਸਾਹਿਬ ਪੁਲਿਸ ਨੇ ਲਾਸ਼ ਨੂੰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਔਰਤ ਦੀ ਪਹਿਚਾਣ ਨਹੀਂ ਹੋ ਸਕੀ, ਜਿਸ ਦੀ ਸੂਚਨਾ ...

ਪੂਰੀ ਖ਼ਬਰ »

ਹਰਿਆਣਾ ਅਧਿਆਪਕ ਸੰਘ ਦੇ ਮੈਂਬਰਾਂ ਦੀ ਬੈਠਕ

ਨਰਾਇਣਗੜ੍ਹ , 16 ਜੂਨ (ਪੀ.ਸਿੰਘ)-ਹਰਿਆਣਾ ਰਾਜਕੀ ਅਧਿਆਪਕ ਸੰਘ ਸਬੰਧਿਤ ਕਰਮਚਾਰੀ ਮਹਾਸੰਘ ਦੇ ਮੈਂਬਰਾਂ ਦੀ ਇਕ ਬੈਠਕ ਨਰਾਇਣਗੜ੍ਹ 'ਚ ਬਲਾਕ ਪ੍ਰਧਾਨ ਬਲਜੀਤ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਤੰਦਵਾਲ, ਜ਼ਿਲ੍ਹਾ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ, ਬਲਾਕ ਸ਼ਹਿਜਾਦਪੁਰ ਪ੍ਰਧਾਨ ਭੁਪਿੰਦਰ ਸਿੰਘ, ਨਰੇਸ਼ ਸੈਣੀ ਤੇ ਹਮੀਰ ਸਿੰਘ ਵੀ ਹਾਜ਼ਰ ਸਨ | ਬਲਾਕ ਸਕੱਤਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਅੰਬਾਲਾ ਅਤੇ ਮੁਢਲੀ ਸਿੱਖਿਆ ਅਧਿਕਾਰੀ ਅੰਬਾਲਾ ਦੇ ਦਫ਼ਤਰ 'ਚ ਅਧਿਆਪਕਾਂ ਦੇ ਐਲ.ਟੀ.ਸੀ. ਮਾਮਲੇ ਲੰਮੇਂ ਸਮੇਂ ਤੋਂ ਪੈਂਡਿੰਗ ਪਏ ਹਨ, ਜਦਕਿ ਹੋਰ ਜ਼ਿਲਿ੍ਹਆਂ 'ਚ ਅਧਿਆਪਕਾਂ ਨੂੰ ਐਲ.ਟੀ.ਸੀ. ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਨੀਲਮ ਰਾਣੀ ਮਾਮਲੇ 'ਚ ਹੋਏ ਫੈਸਲੇ ਮੁਤਾਬਿਕ ਤਨਖ਼ਾਹ ਨਿਰਧਾਰਨ ਦੇ ਮਾਮਲੇ 'ਚ ਕੇਵਲ ਇਸੇ ਜ਼ਿਲ੍ਹੇ 'ਚ ਸ਼ਰਤ ਲਗਾਈ ਜਾ ਰਹੀ ਹੈ, ਜਦਕਿ ਪੂਰੇ ਸੂਬੇ 'ਚ ਅਜਿਹੀ ਕੋਈ ਸ਼ਰਤ ਨਹੀਂ ਲਗਾਈ ਜਾ ਰਹੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅੰਬਾਲਾ ਦੇ ਕਈਾ ਸਕੂਲਾਂ ਦੇ ਇੰਚਾਰਜ ਮੁਖਿਆਵਾਂ ਦੇ ਡਿਜੀਟਲ ਹਸਤਾਖ਼ਰ ਨਹੀਂ ਬਣਨ ਕਾਰਨ ਅਧਿਆਪਕਾਂ ਨੂੰ ਤਨਖ਼ਾਹ ਨਹੀਂ ਮਿਲ ਰਹੀ ਹੈ | ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਦਫ਼ਤਰਾਂ ਦੀ ਢਿੱਲੀ ਕਾਰਜ ਪ੍ਰਣਾਲੀ ਕਾਰਨ ਅਧਿਆਪਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ | ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਤੰਦਵਾਲ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਕਈਾ ਸਮੱਸਿਆਵਾਂ ਨੂੰ ਲੈ ਕੇ ਸੰਘ ਦਾ ਇਕ ਵਫ਼ਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮਿਲੇਗਾ ਅਤੇ ਫਿਰ ਵੀ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ, ਤਾਂ ਅਗਲੀ ਰਣਨੀਤੀ ਬਣਾਈ ਜਾਵੇਗੀ |


ਖ਼ਬਰ ਸ਼ੇਅਰ ਕਰੋ

ਗੁਰੂ ਮਿਸ਼ਨ ਸਕੂਲ ਦੇ ਖਿਡਾਰੀਆਂ ਨੇ 7 ਤਗਮੇ ਜਿੱਤੇ

ਪਾਉਂਟਾ ਸਾਹਿਬ, 16 ਜੂਨ (ਹਰਬਖਸ਼ ਸਿੰਘ)-ਗੁਰੂ ਨਾਨਕ ਮਿਸ਼ਨ ਸਕੂਲ ਪਾਉਂਟਾ ਸਾਹਿਬ ਦੇ ਖਿਡਾਰੀਆਂ ਨੇ 27ਵੇਂ ਸੂਬਾ ਪੱਧਰੀ ਮੁਕਾਬਲਿਆਂ 'ਚ ਸ਼ਾਨਦਾਰ ਜਿੱਤਾਂ ਪ੍ਰਾਪਤ ਕਰਦਿਆਂ 2 ਸੋਨ ਅਤੇ 5 ਚਾਂਦੀ ਦੇ ਤਗਮੇ ਜਿੱਤੇ | ਕੁੱਲੂ 'ਚ ਢਾਲਪੁਰ ਮੈਦਾਨ ਵਿਖੇ ਹੋਏ ਮੁਕਾਬਲਿਆਂ ...

ਪੂਰੀ ਖ਼ਬਰ »

ਹਰਿਆਣਾ ਜੋੜੋ ਮੁਹਿੰਮ ਤਹਿਤ 'ਆਪ' ਵਰਕਰਾਂ ਨੇ ਪਿੰਡਾਂ ਦਾ ਕੀਤਾ ਦੌਰਾ

ਕੁਰੂਕਸ਼ੇਤਰ, 16 ਜੂਨ (ਜਸਬੀਰ ਸਿੰਘ ਦੁੱਗਲ)-ਆਮ ਆਦਮੀ ਪਾਰਟੀ ਦੇ ਥਾਨੇਸਰ ਹਲਕਾ ਪ੍ਰਧਾਨ ਵਿਜੈ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਰਿਆਣਾ 'ਚ ਵੱਡਾ ਰਾਜਨੀਤਕ ਬਦਲਾਓ ਕਰੇਗੀ | ਉਨ੍ਹਾਂ ਦੀ ਪਾਰਟੀ ਨੇ ਦਿੱਲੀ 'ਚ ਨਾਜਾਇਜ਼ ਫੀਸ ਲੈਣ ਵਾਲੇ ਪ੍ਰਾਈਵੇਟ ਸਕੂਲਾਂ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ (ਬਾਦਲ) ਹਰਿਆਣਾ ਦੀ ਬੈਠਕ

ਗੂਹਲਾ ਚੀਕਾ, 16 ਜੂਨ (ਓ.ਪੀ. ਸੈਣੀ)- ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਮਾਰਗ ਮੇਨ ਚੌਕ ਚੀਕਾ ਵਿਖੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਹਰਿਆਣਾ ਦੀ ਬੈਠਕ ਹੋਈ | ਬੈਠਕ ਦੀ ਪ੍ਰਧਾਨਗੀ ਸ਼ੋ੍ਰਮਣੀ ਅਕਾਲੀ ਦਲ ਬਾਦਲ ਹਰਿਆਣਾ ਦੇ ਪ੍ਰਧਾਨ ਸਰਵਜੀਤ ਸਿੰਘ ਸੌਥਾ ਨੇ ...

ਪੂਰੀ ਖ਼ਬਰ »

ਰੋਟੀ ਬੈਂਕ ਤਹਿਤ ਬੱਚਿਆਂ ਨੂੰ ਖਾਣਾ ਖੁਆਇਆ

ਕੁਰੂਕਸ਼ੇਤਰ, 16 ਜੂਨ (ਜਸਬੀਰ ਸਿੰਘ ਦੁੱਗਲ)-ਹਰਿਆਣਾ ਪੁਲਿਸ ਦੇ ਜਵਾਨਾਂ ਵਲੋਂ ਚਲਾਈ ਜਾ ਰਹੀ ਰੋਟੀ ਬੈਂਕ ਸ਼ਾਖਾ ਨੇ ਇਸ ਪਵਿੱਤਰ ਕੰਮ ਦਾ ਇਕ ਮਹੀਨਾ ਪੂਰਾ ਕਰ ਲਿਆ ਹੈ | ਇਹ ਸ਼ਾਖਾ ਕੁਰੂਕਸ਼ੇਤਰ 'ਚ ਰੋਜ਼ਾਨਾ ਵੱਖ-ਵੱਖ ਥਾਵਾਂ 'ਤੇ ਜਾ ਕੇ ਲੋੜਵੰਦ ਬੱਚਿਆਂ ਨੂੰ ...

ਪੂਰੀ ਖ਼ਬਰ »

ਟਰੈਕਟਰ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਪਾਉਂਟਾ ਸਾਹਿਬ, 16 ਜੂਨ (ਹਰਬਖਸ਼ ਸਿੰਘ)-ਪਿੰਡ ਜਾਮਨੀ ਵਾਲਾ ਪਾਉਂਟਾ ਸਾਹਿਬ ਵਿਖੇ ਟਰੈਕਟਰ ਦੇ ਹੇਠਾਂ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ | ਚੜ੍ਹਾਈ ਚੜ੍ਹਦਿਆਂ ਟਰੈਕਟਰ ਕੰਟਰੋਲ ਤੋਂ ਬਾਹਰ ਹੋਣ ਕਰਕੇ ਪਲਟ ਗਿਆ ਜਿਸ ਨਾਲ ਬੈਂਕੂਆ ਨਿਵਾਸੀ (29) ਟਰੈਕਟਰ ਦੇ ਹੇਠ ...

ਪੂਰੀ ਖ਼ਬਰ »

ਗਿਰੀਸ਼ ਅਰੋੜਾ ਨੇ ਪੱਤਰਕਾਰਾਂ ਨੂੰ ਕੀਤਾ ਸੰਬੋਧਨ

ਯਮੁਨਾਨਗਰ, 16 ਜੂਨ (ਗੁਰਦਿਆਲ ਸਿੰਘ ਨਿਮਰ)-ਮੀਡੀਆ ਲੋਕਤੰਤਰ ਦਾ ਮਹੱਤਵਪੂਰਨ ਚੌਥਾ ਥੰਬ ਹੈ ਅਤੇ ਮੀਡੀਆ ਹੀ ਨਾਗਰਿਕ ਸਰਕਾਰ ਤੇ ਪ੍ਰਸ਼ਾਸਨ ਨੂੰ ਜਗਾਉਣ ਦਾ ਕੰਮ ਕਰਦਾ ਹੈ | ਇਹ ਸ਼ਬਦ ਡੀ.ਸੀ. ਗਿਰੀਸ਼ ਅਰੋੜਾ ਨੇ ਮਾਸਿਕ ਪੱਤਰਕਾਰਤਾ ਸਭਾ ਤੇ ਵਾਰਤਾ ਦੌਰਾਨ ਕਹੇ | ਇਸ ...

ਪੂਰੀ ਖ਼ਬਰ »

ਮਯੂਰ ਢਾਬੇ ਦੇ ਕਬਜ਼ੇ ਨੂੰ ਲੈ ਕੇ ਵਿਵਾਦ ਗਹਿਰਾਇਆ

ਕਰਨਾਲ, 16 ਜੂਨ (ਗੁਰਮੀਤ ਸਿੰਘ ਸੱਗੂ )- ਜਰਨੈਲੀ ਸੜਕ 'ਤੇ ਸਥਿਤ ਮਯੂਰ ਢਾਬੇ ਦੇ ਕਬਜ਼ੇ ਨੂੰ ਲੈ ਕੇ ਵਿਵਾਦ ਗਹਿਰਾ ਗਿਆ ਹੈ | ਢਾਬੇ ਦੇ ਹਿੱਸੇਦਾਰਾਂ ਵਲੋਂ ਕਰਨਾਲ ਰੇਂਜ ਦੇ ਆਈ.ਜੀ. ਸੁਭਾਸ਼ ਯਾਦਵ 'ਤੇ ਕਬਜ਼ਾ ਕਰਵਾਉਣ ਦਾ ਦੋਸ਼ ਲਗਾਇਆ ਗਿਆ ਹੈ, ਜਦਕਿ ਆਈ .ਜੀ. ਯਾਦਵ ਨੇ ...

ਪੂਰੀ ਖ਼ਬਰ »

ਐਡਵੋਕੇਟ ਅੰਕਿਤ ਗੁਪਤਾ ਨੇ ਸਾਬਕਾ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਕੁਰੂਕਸ਼ੇਤਰ, 16 ਜੂਨ (ਜਸਬੀਰ ਸਿੰਘ ਦੁੱਗਲ)-ਹਲਕਾ ਥਾਨੇਸਰ ਤੋਂ ਕਾਂਗਰਸ ਆਗੂ ਅਤੇ ਜ਼ਿਲ੍ਹਾ ਦੁੱਖ ਨਿਵਾਰਣ ਸਮਿਤੀ ਦੇ ਮੈਂਬਰ ਐਡਵੋਕੇਟ ਅੰਕਿਤ ਗੁਪਤਾ ਨੇ ਅੱਜ ਸਾਬਕਾ ਮੁੱਖ ਮੰਤਰੀ ਚੌ. ਭੁਪਿੰਦਰ ਸਿੰਘ ਹੁੱਡਾ ਨਾਲ ਉਨ੍ਹਾਂ ਦੇ ਆਵਾਸ 'ਤੇ ਮੁਲਾਕਾਤ ਕੀਤੀ | ...

ਪੂਰੀ ਖ਼ਬਰ »

ਇਕ ਦਰਜਨ ਦੁਕਾਨਦਾਰਾਂ ਦੇ ਏ.ਸੀ. ਪਾਈਪ ਚੋਰੀ

ਕੁਰੂਕਸ਼ੇਤਰ, 16 ਜੂਨ (ਜਸਬੀਰ ਸਿੰਘ ਦੁੱਗਲ)- ਸੈਕਟਰ-7 'ਚ ਅੱਜਕਲ੍ਹ ਏ.ਸੀ. ਪਾਈ ਚੋਰਾਂ ਦਾ ਆਤੰਕ ਛਾਇਆ ਹੋਇਆ ਹੈ | ਇਸ ਸੈਕਟਰ ਦੇ ਦੁਕਾਨਦਾਰਾਂ 'ਚ ਹੜਕੰਪ ਮਚਿਆ ਹੋਇਆ ਹੈ | ਇਸ ਮਾਮਲੇ ਨੂੰ ਲੈ ਕੇ ਦੁਕਾਨਦਾਰਾਂ ਨੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਹੈ | ਦੁਕਾਨਦਾਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX