ਤਾਜਾ ਖ਼ਬਰਾਂ


ਇਨਕਮ ਟੈਕਸ ਵਿਭਾਗ ਦੀ ਪਰੀਤਾ ਹਰਿਤ ਕਾਂਗਰਸ 'ਚ ਹੋਈ ਸ਼ਾਮਿਲ
. . .  1 day ago
ਨਵੀਂ ਦਿੱਲੀ ,20 ਮਾਰਚ -ਮੇਰਠ ਦੀ ਇਨਕਮ ਟੈਕਸ ਮੁਖੀ ਪਰੀਤਾ ਹਰਿਤ ਨੇ ਆਪਣੇ ਅਹੁਦੇ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਗਈ ।ਉੱਤਰ ਪ੍ਰਦੇਸ਼ ਇਕਾਈ ਦੇ ਮੁਖੀ ਰਾਜ ਬਾਬਰ ਨੇ ਉਨ੍ਹਾਂ ਨੂੰ ਜੀ ਆਇਆਂ ...
ਅਣਪਛਾਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ
. . .  1 day ago
ਢਿਲਵਾਂ{ਕਪੂਰਥਲਾ },20 ਮਾਰਚ {ਪਲਵਿੰਦਰ,ਸੁਖੀਜਾ ,ਪਰਵੀਨ }- 3 ਅਣਪਛਾਤੇ ਕਾਰ ਸਵਾਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ । ਇਸ ਮੌਕੇ 'ਤੇ 2 ਲੋਕ ਜ਼ਖ਼ਮੀ ਹੋਏ ਹਨ। ਇਸ ਘਟਨਾ ਤੋਂ ਬਾਅਦ ਸਹਿਮ...
ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ - ਸੁਖਬੀਰ ਬਾਦਲ
. . .  1 day ago
ਮਹਿਲ ਕਲਾਂ, 20 ਮਾਰਚ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ ਮੌਜੂਦ ਹੈ, ਜਿਸ ਦਾ ਖੁਲਾਸਾ ਆਉਣ ...
ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ 600 ਲੋਕਾਂ ਨੂੰ ਘਰਾਂ-ਜ਼ਮੀਨਾਂ ਤੋਂ ਹਟਾਇਆ
. . .  1 day ago
ਅੰਮ੍ਰਿਤਸਰ, 20 ਮਾਰਚ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਕੋਠੇ ਖ਼ੁਰਦ ਤੇ ਡੋਡੇ ਦੇ ਵਸਨੀਕਾਂ ਨੇ ਪਾਕਿ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਗਾਇਆ ਹੈ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ .....
ਪੀ.ਐਨ.ਬੀ. ਘੋਟਾਲਾ : 29 ਮਾਰਚ ਨੂੰ ਹੋਵੇਗੀ ਗ੍ਰਿਫ਼ਤਾਰ ਨੀਰਵ ਮੋਦੀ 'ਤੇ ਅਗਲੀ ਸੁਣਵਾਈ
. . .  1 day ago
ਲੰਡਨ, 20 ਮਾਰਚ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਫ਼ਰਾਰ ਦੋਸ਼ੀ ਨੀਰਵ ਮੋਦੀ ਨੂੰ ਲੰਡਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਨੀਰਵ ਮੋਦੀ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ....
ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਘੁੜਿਆਣਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਕਰਨਗੇ ਘਰ ਵਾਪਸੀ
. . .  1 day ago
ਅਬੋਹਰ, 20 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੱਲੂਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ ਸਰਦਾਰ ਗੁਰਤੇਜ ਸਿੰਘ ਘੁੜਿਆਣਾ ਅੱਜ ਦੋ ਸਾਲਾਂ ਬਾਅਦ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕਰਨਗੇ। ਸਰਦਾਰ ....
ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਸਾਰੇ ਦੋਸ਼ੀ ਬਰੀ
. . .  1 day ago
ਪੰਚਕੂਲਾ, 20 ਮਾਰਚ- ਪੰਚਕੂਲਾ ਦੀ ਵਿਸ਼ੇਸ਼ ਐਨ.ਆਈ.ਏ ਅਦਾਲਤ ਨੇ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਚਾਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਅਸੀਮਾਨੰਦ ਦੇ ਇਲਾਵਾ ਲੋਕੇਸ਼ ਸ਼ਰਮਾ, ਕਮਲ ਚੌਹਾਨ ਅਤੇ ਰਾਜਿੰਦਰ ਚੌਧਰੀ ਇਸ ਮਾਮਲੇ ....
ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਤੋਂ ਪੁੱਛਗਿੱਛ ਕਰੇਗੀ ਈ.ਡੀ.
. . .  1 day ago
ਨਵੀਂ ਦਿੱਲੀ, 20 ਮਾਰਚ - ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ਼ ਸ਼ਾਹ ਤੋਂ ਅੱਤਵਾਦੀ ਫੰਡਿਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਪੁੱਛਗਿੱਛ ਕਰੇਗੀ। ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ.....
ਮਨੀ ਲਾਂਡਰਿੰਗ ਮਾਮਲੇ 'ਚ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
. . .  1 day ago
ਨਵੀਂ ਦਿੱਲੀ, 20 ਮਾਰਚ- ਰਾਬਰਟ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਈ.ਡੀ. ਵੱਲੋਂ ਉਨ੍ਹਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਪਟੀਸ਼ਨ ਦਾਇਰ ਕਰਨ ਦੀ.....
ਹਰ ਫਰੰਟ 'ਤੇ ਫੇਲ੍ਹ ਹੋਈ ਕੈਪਟਨ ਸਰਕਾਰ- ਸੁਖਬੀਰ ਬਾਦਲ
. . .  1 day ago
ਤਪਾ ਮੰਡੀ/ਸ਼ਹਿਣਾ, 20 ਮਾਰਚ (ਵਿਜੇ ਸ਼ਰਮਾ, ਸੁਰੇਸ਼ ਗੋਗੀ)- ਸੂਬੇ ਦੀ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ, ਕਿਉਂਕਿ ਹਰ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਸੜਕਾਂ 'ਤੇ ਧਰਨੇ ਦੇ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ...
ਅਕਾਲੀ ਦਲ ਵੱਲੋਂ ਇੱਕ ਹਫ਼ਤੇ 'ਚ ਕਰ ਦਿੱਤਾ ਜਾਵੇਗਾ ਉਮੀਦਵਾਰਾਂ ਦਾ ਐਲਾਨ- ਸੁਖਬੀਰ ਬਾਦਲ
. . .  1 day ago
ਮਹਿਲ ਕਲਾ, 20 ਮਾਰਚ (ਤਰਸੇਮ ਸਿੰਘ ਚੰਨਣਵਾਲ)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਇੱਕ ਹਫ਼ਤੇ 'ਚ ਕਰ ਦਿੱਤਾ .....
ਨੌਕਰੀ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਡੈਮ ਮੁਲਾਜ਼ਮ, ਪ੍ਰਸ਼ਾਸਨ 'ਤੇ ਲਗਾਇਆ ਅਣਦੇਖੀ ਦਾ ਦੋਸ਼
. . .  1 day ago
ਪਠਾਨਕੋਟ, 20 ਮਾਰਚ (ਸੰਧੂ)- ਪ੍ਰਸ਼ਾਸਨ ਨੂੰ ਅੱਜ ਉਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਸਥਿਤ ਪਾਣੀ ਦੀ ਟੈਂਕੀ 'ਤੇ ਨੌਕਰੀ ਦੀ ਮੰਗ ਨੂੰ ਲੈ ਕੇ ਪੰਜ ਡੈਮ ਔਸਤੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ। ਪਾਣੀ ਦੀ ਟੈਂਕੀ 'ਤੇ ਚੜ੍ਹਨ ਤੋਂ ਬਾਅਦ ਉਨ੍ਹਾਂ ....
ਕੌਣ ਹੈ ਅਰੂਸਾ ਆਲਮ, ਕਿਸ ਹੈਸੀਅਤ ਨਾਲ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਚ ਬੈਠੀ ਹੈ- ਬੀਰ ਦਵਿੰਦਰ ਸਿੰਘ
. . .  1 day ago
ਰੂਪਨਗਰ, 20 ਮਾਰਚ (ਸਤਨਾਮ ਸਿੰਘ ਸੱਤੀ)- ਟਕਸਾਲੀ ਅਕਾਲੀ ਦਲ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਗੰਭੀਰ ਦੋਸ਼...
ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਵਿਚਾਲੇ ਹੋਇਆ ਗਠਜੋੜ
. . .  1 day ago
ਸ੍ਰੀਨਗਰ, 20 ਮਾਰਚ- ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਵਲੋਂ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਜਾਣਗੀਆਂ। ਨੈਸ਼ਨਲ ਕਾਨਫ਼ਰੰਸ ਦੇ ਨੇਤਾ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਅਤੇ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ...
ਮੇਰੇ ਨਾਲ ਮੰਤਰ ਉਚਾਰਨ ਦਾ ਮੁਕਾਬਲਾ ਕਰਕੇ ਦਿਖਾਉਣ ਮੋਦੀ ਤੇ ਸ਼ਾਹ - ਮਮਤਾ ਬੈਨਰਜੀ
. . .  1 day ago
ਨਵੀਂ ਦਿੱਲੀ, 20 ਮਾਰਚ - ਲੋਕ ਸਭਾ ਚੋਣਾਂ ਦਾ ਬਿਗਲ ਵਜਦੇ ਹੀ ਨੇਤਾਵਾਂ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਧਰਮ 'ਤੇ ਸਵਾਲ ਉਠਾਉਣ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਮਮਤਾ ਬੈਨਰਜੀ...
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਪੰਜ ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  1 day ago
ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
. . .  1 day ago
ਪੀ. ਐੱਨ. ਬੀ. ਘੋਟਾਲੇ ਦਾ ਦੋਸ਼ੀ ਨੀਰਵ ਮੋਦੀ ਲੰਡਨ 'ਚ ਗ੍ਰਿਫ਼ਤਾਰ
. . .  1 day ago
ਤੁਰਕੀ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਐਡਵੋਕੇਟ ਲਾਡੀ 'ਯੰਗ ਲਾਇਰਜ਼ ਐਸੋਸੀਏਸ਼ਨ' ਦੇ ਬਣੇ ਪ੍ਰਧਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਹਾੜ ਸੰਮਤ 550
ਵਿਚਾਰ ਪ੍ਰਵਾਹ: ਕਿਸੇ ਵੀ ਕਾਰਜ ਵਿਚ ਸਫ਼ਲ ਹੋਣ ਵਾਸਤੇ, ਚਾਹਵਾਨ ਮਨੁੁੱਖ ਨੂੰ ਪਹਿਲਾਂ ਆਪਣੇ-ਆਪ ਵਿਚ ਗੁਣ ਭਰਨੇ ਪੈਂਦੇ ਹਨ। -ਗੁਰੂ ਨਾਨਕ ਦੇਵ ਜੀ

ਸਾਹਿਤ ਫੁਲਵਾੜੀ

ਲਘੂ ਕਹਾਣੀ

ਛੋਟੇ ਹੋ ਗਏ ਮਾਪੇ

ਕਈ ਵਰ੍ਹੇ ਪਹਿਲਾਂ ਜਦੋਂ ਫੋਨ ਨਹੀਂ ਸਨ, ਬਾਪੂ ਦਰਵਾਜ਼ੇ ਅੱਗੇ ਮੰਜੀ ਡਾਹ ਕੇ ਹਨੇਰਾ ਹੋਣ ਤੱਕ ਪੁੱਤਰ ਨੂੰ ਉਡੀਕ ਰਿਹਾ ਸੀ। 'ਐਨਾ ਲੇਟ ਕਿਉਂ ਆਇਆਂ?' ਪੁੱਤਰ ਚੁੱਪ ਸੀ... ਪਰ ਬਾਪੂ ਦੀ ਉੱਚੀ ਆਵਾਜ਼ ਨੇ ਫੇਰ ਸਵਾਲ ਕੀਤਾ। '...ਦੋਸਤਾਂ ਨੇ ਲੇਟ ਕਰਾ 'ਤਾ... ਨਾਲੇ ਹੁਣ ਮੈਂ ...

ਪੂਰੀ ਖ਼ਬਰ »

ਕਹਾਣੀ

ਮਾਂ

ਵਿਹੜੇ 'ਚ ਨਿੰਮ ਦੇ ਥੱਲੇ ਆਟੇ ਨਾਲ ਭਰੀ ਹੋਈ ਪਰਾਤ ਲੈ ਕੇ, ਚੁਰ ' ਤੇ ਰੋਟੀਆਂ ਲਾਹ ਰਹੀ ਬਲਜੀਤ ਨੇ ਜਿਉਂ ਹੀ ਫੋਨ ਦੀ ਘੰਟੀ ਸੁਣੀ ਤਾਂ ਜਿਵੇਂ ਉਸ ਦੇ ਦਿਲ ਵਾਲੇ ਸਾਰੇ ਚਾਅ ਤੇ ਅਰਮਾਨ ਕਿਸੇ ਸੱਜ-ਵਿਆਹੀ ਵਾਂਗ ਅੰਗੜਾਈ ਲੈਣ ਲੱਗੇ ਤੇ ਉਹ ਹੱਥ ਵਿਚਲੇ ਪੇੜੇ ਨੂੰ ਪਰਾਤ ...

ਪੂਰੀ ਖ਼ਬਰ »

ਭਰਾ ਜੀ ਬਚ ਕੇ...

'ਆਪੇ ਤੈਨੂੰ ਲੈ ਜਾਣਗੇ, ਲੱਗੇਂਗੀ ਜਿਨ੍ਹਾਂ ਨੂੰ ਪਿਆਰੀ।'
ਸੁੰਦਰੀ ਜਾਂ ਬਿਊਟੀ ਜ਼ਰੂਰੀ ਨਹੀਂ ਕਿ ਉਹ ਗੋਰੀ ਨਿਛੋਹ ਹੋਵੇ, ਸਗੋਂ ਕਹਿੰਦੇ ਨੇ ਨੈਣ-ਨਕਸ਼ ਤਿੱਖੇ ਹੋਣੇ ਚਾਹੀਦੇ ਨੇ, ਅੰਗਰੇਜ਼ੀ 'ਚ ਇਹਨੂੰ ਫੋਟੋਜੈਨਿਕ ਆਖਦੇ ਨੇ ਕਿ ਫੋਟੋ ਖਿਚੋ ਤਾਂ ਫੋਟੋ 'ਚ ਵੀ ਤਿੱਖੇ ਨੈਣ-ਨਕਸ਼ਾਂ ਸਦਕਾ ਚਿਹਰਾ ਤੱਕਣ ਵਾਲਿਆਂ ਲਈ ਆਪਣੇ ਪ੍ਰਤੀ ਖਿੱਚ ਪਾਉਂਦਾ ਹੈ।
ਵਾਰ-ਵਾਰ ਵੇਖੋ, ਹਜ਼ਾਰ ਵਾਰ ਵੇਖੋ,
ਫਿਰ ਵੀ ਦਿਲ ਕਰਦੈ ਇਕ ਵਾਰ ਮੁੜ ਵੇਖੀਏ।
ਜ਼ਰੂਰੀ ਨਹੀਂ ਕਿ ਚਿਹਰੇ ਦਾ ਜਾਂ ਚਿਹਰੇ ਵਾਲੀ ਦਾ ਜਾਂ ਚਿਹਰੇ ਵਾਲੀ ਦਾ ਰੰਗ ਗੋਰਾ ਹੋਵੇ, ਖਿੱਚ ਤਾਂ ਤਿੱਖੇ ਨਕਸ਼ਾਂ ਦੀ ਕਰਾਮਾਤ ਹੈ।
ਅਮਰੀਕਾ ਦੀ ਫੀਮੇਲ, ਸਭ ਤੋਂ ਮਹਿੰਗੀ ਮਾਡਲ ਨਾਉਮੀ, ਨੀਗਰੋ ਹੈ ਕਾਲੀ ਚਮੜੀ ਵਾਲੀ ਪਰ 'ਕੁੜੀ ਕੱਢ ਕੇ ਕਾਲਜਾ ਲੈ ਗਈ ਓ' ਦੀ ਹਕੀਕਤ ਦੀ ਜਿਊਂਦੀ ਮਿਸਾਲ ਹੈ।
ਪਰ ਫਿਰ ਵੀ ਬੇਸ਼ੱਕ ਕਾਲੀ ਰੰਗਤ ਨੂੰ ਤਿੱਖੇ ਨਕਸ਼ਾਂ ਨੂੰ ਜਿਉਂ ਮਿਕਨਾਤੀਸ ਲੋਹੇ ਨੂੰ ਆਪਣੇ ਵੱਲ ਖਿੱਚਦਾ ਹੈ, ਇਹ ਮਿਕਨਾਤੀਸੀ ਖਿੱਚ ਵਾਲਾ ਮਾਣ ਪ੍ਰਾਪਤ ਹੈ। ਸੱਚ ਇਹ ਹੈ ਕਿ ਗੋਰੀ ਚਮੜੀ, ਗੋਰੇ ਰੰਗ ਤੇ ਗੋਰੇ ਚਿਹਰੇ ਦਾ ਮੁਕਾਬਲਾ ਨਹੀਂ, ਨਾ ਹੀ ਇਸ ਦਾ ਜਵਾਬ ਹੈ।
'ਗੋਰਾ ਰੰਗ ਡੱਬੀਆਂ ਵਿਚ ਆਇਆ, ਕਾਲਿਆਂ ਨੂੰ ਚਾਅ ਚੜ੍ਹ ਗਏ।'
ਪਹਿਲਾਂ ਡੱਬੀਆਂ ਅੱਗ ਬਾਲਣ ਵਾਲੀਆਂ ਤੀਲ੍ਹੀਆਂ ਦੀਆਂ ਹੁੰਦੀਆਂ ਸਨ ਪਰ ਅੱਜਕਲ੍ਹ ਡੱਬੀਆਂ 'ਚ ਉਹ ਕਰੀਮਾਂ ਆ ਗਈਆਂ ਹਨ, ਜਿਨ੍ਹਾਂ ਪ੍ਰਤੀ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਕਰੀਮਾਂ ਕਾਲੇ ਜਾਂ ਸਾਂਵਲੇ ਚਿਹਰੇ ਨੂੰ ਗੋਰਾ ਚਿੱਟਾ ਕਰ ਦੇਣਗੀਆਂ।
ਕੁੜੀਆਂ ਬੇਸ਼ੱਕ ਪਹਿਲਾਂ ਹੀ ਜਨਮ ਤੋਂ ਹੀ ਗੋਰੀਆਂ ਚਿੱਟੀਆਂ ਹੋਣ, ਫਿਰ ਵੀ ਸੁੰਦਰ ਤੋਂ ਅਤਿ ਸੁੰਦਰ ਦਿਸਣ ਲਈ ਕਾਸਮੈਟਿਕਸ, ਪਾਊਡਰਾਂ, ਲਿਪਸਟਿੱਕਾਂ ਤੇ ਕ੍ਰੀਮਾਂ ਦੀ ਖੂਬ ਵਰਤੋਂ ਕਰਦੀਆਂ ਹਨ। ਅੱਜਕਲ੍ਹ ਤਾਂ ਰਿਵਾਜ ਹੈ ਨਾ, ਜਿਸ ਰੰਗ ਦਾ ਸੂਟ ਪਾਇਆ ਹੋਵੇ, ਉਸੇ ਰੰਗ ਦੀ ਲਿਪਸਟਿੱਕ ਬੁੱਲ੍ਹਾਂ 'ਤੇ ਸੁਸ਼ੋਭਿਤ ਹੁੰਦੀ ਹੈ। ਮੈਂ ਕੁੜੀਆਂ ਲਿਖ ਦਿੱਤਾ ਹੈ, ਕੁੜੀਆਂ ਦੇ ਜੀਵਨ ਪੜਾਅ ਇਉਂ ਨੇ...
* ਬੇਬੀ
* ਬੀਬੀ
* ਬੇਬੇ
ਬੇਬੀ ਤੋਂ ਲੈ ਕੇ ਬੇਬੇ ਤੱਕ, ਸਭਨਾਂ ਨੂੰ ਪਾਊਡਰ ਕਰੀਮਾਂ ਲਾ ਕੇ, ਸ਼ਿੰਗਾਰ ਕਰਨ ਦਾ ਚਾਅ ਹੈ। ਜਿਸ ਘਰ 'ਚ ਨਵੀਂ ਆਈ ਨੂੰਹ ਪਾਊਡਰ ਕਰੀਮਾਂ ਮਲਦੀ ਹੈ ਤਾਂ ਸੱਸ ਵੀ ਇਸ ਮੁਕਾਬਲੇ 'ਚ ਨੂੰਹ ਤੋਂ ਘੱਟ ਨਹੀਂ ਰਹਿੰਦੀ, ਵਾਲਾਂ ਤੋਂ ਲੈ ਕੇ ਚਿਹਰੇ ਤੋਂ ਲੈ ਕੇ ਸੂਟ-ਬੂਟ ਤਾਈਂ ਟਾਪੋ-ਟਾਪ ਰਹਿੰਦੀ ਹੈ। 'ਗਾਂਹ ਵਧਣ ਤੋਂ ਪਹਿਲਾਂ ਇਕ ਹਲਕਾ-ਫੁਲਕਾ ਚੁਟਕਲਾ ਸੁਣਾ ਕੇ, ਸਭਨਾਂ ਦਾ ਮਨੋਰੰਜਨ ਕਰਨਾ ਚਾਹਵਾਂਗਾ।
ਇਕ ਘਰ 'ਚ ਨਵੀਂ ਆਈ ਨੂੰਹ ਤੇ ਸੱਸ ਇਕ-ਦੂਜੀ ਤੋਂ ਵੱਧ ਬਿਊਟੀਫੁਲ ਦਿਸਣ ਲਈ ਮੇਕਅੱਪ, ਪਾਊਡਰ ਕਰੀਮਾਂ ਦਾ ਖੂਬ ਇਸਤੇਮਾਲ ਕਰਦੀਆਂ ਸਨ। ਸੱਸ ਨੂੰ ਰਤਾ ਸਾੜਾ ਲਗਦਾ ਕਿ ਵੇਖਣ ਵਾਲੇ ਸਦਾ ਨੂੰਹ ਵੱਲ ਹੀ ਝਾਕਦੇ ਰਹਿੰਦੇ ਨੇ। ਇਕ ਦਿਨ ਸੱਜ-ਧੱਜ ਕੇ ਦੋਵੇਂ ਇਕ ਸਮਾਰੋਹ ਵਿਚ ਪਹੁੰਚੀਆਂ। ਉਹ ਇਕੱਠੀਆਂ ਇਕ ਗੋਲਮੇਜ਼ ਦੇ ਦੁਆਲੇ ਬੈਠੀਆਂ ਸਨ, ਸੱਸ ਨੇ ਪਹਿਲੀ ਵਾਰ ਨੂੰਹ ਨੂੰ ਕੂਹਣੀ ਮਾਰ ਕੇ ਆਖਿਆ, 'ਕੁੜੇ ਵੇਖ, ਅਹੁ ਸਾਹਮਣੇ ਵਾਲੀ ਮੇਜ਼ ਦੁਆਲੇ ਜਿਹੜਾ ਭਾਈ ਬੈਠਾ ਹੈ ਨਾ, ਇਹ ਵਾਰ-ਵਾਰ ਮੈਨੂੰ ਵੇਖ ਰਿਹਾ ਹੈ।'
'ਮਾਂ ਜੀ, ਨੂੰਹ ਨੇ ਹੱਸ ਕੇ ਆਖਿਆ, ਉਹ ਕਬਾੜੀਆ ਹੈ, ਉਹਦੀਆਂ ਨਜ਼ਰਾਂ ਪੁਰਾਣੇ ਮਾਲ 'ਤੇ ਹੀ ਟਿਕਦੀਆਂ ਹਨ।'
ਬੇਬੀ ਤੋਂ ਬੇਬੇ ਤੱਕ ਕਰੀਮਾਂ ਮਲਣ ਵਾਲਾ ਵਿਸ਼ਾ ਨਹੀਂ ਹੈ ਅੱਜ। ਅਸਲ 'ਚ ਅੱਜਕਲ੍ਹ ਆਮ ਮੁੰਡਿਆਂ ਤੇ ਜੈਂਟਸ ਵਿਚ ਵੀ ਸਾਂਵਲੇਪਨ ਜਾਂ ਕਾਲੇ ਰੰਗ ਨੂੰ ਗੋਰੇ-ਚਿੱਟੇ ਰੰਗ 'ਚ ਬਦਲਣ ਦੀ ਰੀਤ ਆ ਗਈ ਹੈ। ਪਤੈ, ਪਹਿਲਾਂ ਜਿਹੜੇ ਭਾਂਡੇ ਕਾਲੇ ਪੈ ਜਾਂਦੇ ਸਨ, ਉਨ੍ਹਾਂ ਨੂੰ ਮੁੜ ਚਮਕਾਉਣ ਵਾਲੇ ਕਲਈ ਕਰਨ ਵਾਲੇ ਗਲੀਆਂ ਵਿਚ ਆ ਕੇ ਹੋਕਾ ਦਿਆ ਕਰਦੇ ਸਨ, 'ਭਾਂਡੇ ਕਲੀ ਕਰਾ ਲਓ', ਤੇ ਉਹ ਸੱਚਮੁੱਚ ਥਾਂ 'ਤੇ ਹੀ ਅੱਗ ਬਾਲ ਕੇ ਭਾਂਡਿਆਂ ਨੂੰ ਕਲੀ ਕਰਕੇ, ਚਮਕਦਾਰ ਬਣਾ ਦਿਆ ਕਰਦੇ ਸਨ। ਅੱਜਕਲ੍ਹ ਮੁੰਡਿਆਂ ਲਈ ਵੀ, ਬੂਥੇ ਕਲੀ ਕਰਨ ਵਾਲੀਆਂ ਕਰੀਮਾਂ ਆ ਗਈਆਂ ਹਨ। ਤੁਸਾਂ ਟੀ.ਵੀ. 'ਤੇ ਸ਼ਾਹਰੁਖ ਦੀ ਇਸੇ ਸੰਦਰਭ ਵਿਚ ਆਉਂਦੀ ਇਕ ਐਡ ਜ਼ਰੂਰ ਵੇਖੀ ਹੋਵੇਗੀ। ਇਕ ਨੌਜਵਾਨ ਮੁੰਡਾ ਲੁਕ ਕੇ ਚੋਰੀ ਚੋਰੀ ਆਪਣੇ-ਆਪ ਨੂੰ ਗੋਰਾ ਦਿਸਣ ਲਈ ਕੁੜੀਆਂ ਵਾਲੀ ਕਾਸਮੈਟਿਕ ਕਰੀਮ ਲਾ ਰਿਹਾ ਹੈ ਕਿ ਅਚਾਨਕ, ਸ਼ਾਹਰੁਖ ਆ ਕੇ ਉਸ ਨੂੰ ਰੋਕ ਦਿੰਦਾ ਹੈ ਤੇ ਕਹਿੰਦਾ ਹੈ ਕਿ, 'ਓਏ ਆਹ ਕੀ ਕੁੜੀਆਂ ਵਾਲੀ ਕਰੀਮ ਲਾ ਰਿਹਾ ਹੈਂ? ਅਹਿ ਲੈ ਮੁੰਡਿਆਂ ਲਈ ਗੋਰੇ ਨਿਛੋਹ ਹੋਣ ਲਈ ਇਸੇ ਕੰਪਨੀ ਦੀ ਅਹਿ ਕਰੀਮ ਹੈ। ਇਹ ਇਸਤੇਮਾਲ ਕਰ।' ਪਤਾ ਨਹੀਂ, ਹੀਰ ਨੂੰ ਹੀਰ ਸਲੇਟੀ ਕਿਉਂ ਆਖਦੇ ਹਨ। ਸਲੇਟੀ ਰੰਗ ਤਾਂ ਮਟਮੈਲਾ ਹੁੰਦਾ ਹੈ। ਹਾਂ ਰਾਂਝੇ ਨੂੰ ਬਾਂਕਾ ਜਵਾਨ ਨੱਢਾ ਹੀ ਆਖਿਆ ਜਾਂਦਾ ਹੈ। ਪਰ ਸਭੇ ਰਾਂਝਿਆਂ ਦੀ ਮਨ ਦੀ ਮੁਰਾਦ ਇਹੋ ਹੁੰਦੀ ਹੈ ਕਿ ਉਨ੍ਹਾਂ ਨੂੰ ਹੀਰ ਗੋਰੀ ਨਿਛੋਹ ਮਿਲੇ ਤੇ ਸਭੇ ਹੀਰਾਂ ਦੀ ਮੁਰਾਦ ਇਹੋ ਹੁੰਦੀ ਹੈ ਕਿ ਉਨ੍ਹਾਂ ਨੂੰ ਰਾਂਝਾ ਵੀ ਗੋਰ ਨਿਛੋਹ ਮਿਲੇ।
ਕਈ ਸਾਲ ਪਹਿਲਾਂ ਮਦਰਾਸ ਦੀ ਫ਼ਿਲਮ ਕੰਪਨੀ ਏ.ਵੀ.ਐਮ. ਦੀ ਇਕ ਫਿਲਮ ਆਈ ਸੀ, ਜਿਸ ਵਿਚ ਹੀਰੋਇਨ ਦਾ ਰੰਗ ਕਾਲਾ ਸੀ, ਇਹ ਫਿਲਮ ਤਾਮਿਲ ਤੇਲਗੂ ਤੇ ਹਿੰਦੀ 'ਚ ਬਣੀ ਸੀ। ਤਿੰਨਾਂ ਭਾਸ਼ਾਵਾਂ 'ਚ ਸੁਪਰ ਹਿੱਟ ਸੀ। ਹਿੰਦੀ ਫਿਲਮ 'ਚ ਹੀਰੋਇਨ ਮੀਨਾ ਕੁਮਾਰੀ ਸੀ। ਕਾਲਾ ਰੂਪ ਹੋਣ ਕਾਰਨ, ਮੀਨਾ ਕੁਮਾਰੀ ਦੇ ਤਿੱਖੇ ਨੈਣ-ਨਕਸ਼ ਦੀ ਵੀ ਬੇਕਦਰੀ ਹੋ ਰਹੀ ਸੀ। ਉਹਦੇ ਲਈ ਰਿਸ਼ਤੇ ਆਉਂਦੇ, ਪਰ ਇਕੋ ਨੁਕਸ ਕਾਰਨ ਨਾਪਸੰਦ ਹੋ ਜਾਂਦੇ ਕਿ ਕੁੜੀ ਦਾ ਰੰਗ ਕਾਲਾ ਹੈ। ਇਕ ਦਿਨ ਮੀਨਾ ਕੁਮਾਰੀ ਨੇ ਰੋ-ਰੋ ਕੇ ਭਗਵਾਨ ਕ੍ਰਿਸ਼ਨ ਜੀ ਅੱਗੇ ਇਹ ਗਿਲਾ ਕੀਤਾ ਸੀ:
ਕ੍ਰਿਸ਼ਨਾ... ਓ ਕਾਲੇ ਕ੍ਰਿਸ਼ਨਾ,
ਤੂ ਨੇ ਯੇਹ ਕਯਾ ਕੀਆ,
ਕੈਸਾ ਬਦਲਾ ਲੀਆ,
ਰੰਗ ਦੇ ਕੇ ਮੁਝੇ ਅਪਨਾ।
ਸੱਚੀ, ਇਸ ਗਾਣੇ ਦਾ ਅਸਰ ਇਹ ਸੀ ਕਿ ਪਰਦਾ ਸਕਰੀਨ ਤੇ ਮੀਨਾ ਕੁਮਾਰੀ ਰੋ ਰਹੀ ਸੀ ਤੇ ਹਾਲ 'ਚ ਬੈਠੇ ਸਭੇ ਫਿਲਮ ਦੇਖਣ ਵਾਲੇ।
* ਵਾਲ ਕਾਲੇ ਹੋਣੇ ਚਾਹੀਦੇ ਹਨ ਤੇ ਚਿਹਰਾ ਗੋਰਾ।
* ਦਿਲ ਕਾਲਾ ਨਹੀਂ ਹੋਣਾ ਚਾਹੀਦਾ, ਖ਼ੂਨ ਸਫੈਦ ਨਹੀਂ ਹੋਣਾ ਚਾਹੀਦਾ। ਬਸ, ਵਾਲ ਸਦਾ ਕਾਲੇ ਹੋਣੇ ਚਾਹੀਦੇ ਹਨ।
ਫਿਰ ਵੀ... ਕੀ ਮੇਲ, ਕੀ ਫੀਮੇਲ, ਕਾਲਾ ਕਦੇ ਨਹੀਂ ਹੋਣਾ ਚਾਹੁੰਦੇ। ਇਕੋ ਇੱਛਾ ਹੈ, ਗੋਰੇ ਹੋਈਏ, ਗੋਰੇ ਦਿਸੀਏ।
ਗੋਰਾ ਰੰਗ ਡੱਬੀਆਂ 'ਚ ਆਇਆ,
ਕਾਲਿਆਂ ਨੂੰ ਚਾਅ ਚੜ੍ਹ ਗਏ।
ਇਕ ਐਡ ਇਉਂ ਹੈ:
'ਇਕ ਜਵਾਨ ਕੁੜੀ ਜਿਹਦੇ ਚਿਹਰੇ 'ਤੇ ਮਲਟੀਨੈਸ਼ਨਲ ਕੰਪਨੀਆਂ ਵਲੋਂ ਤਿਆਰ ਕੀਤੀਆਂ ਗਈਆਂ ਫੇਸ ਕਰੀਮਾਂ ਤੇ ਲੋਸ਼ਨਾਂ ਦੀ ਵਰਤੋਂ ਕਾਰਨ ਚਿਹਰੇ 'ਤੇ ਖੂਬਸੂਰਤੀ ਆਉਣ ਦੀ ਥਾਂ ਉਲਟਾ ਚਿਹਰਾ ਸਖ਼ਤ ਤੋਂ ਬਦਰੰਗ ਹੋ ਗਿਆ ਹੈ, ਉਹ ਗੁੱਸੇ ਨਾਲ ਇਨ੍ਹਾਂ ਕੈਮੀਕਲ ਵਾਲੀਆਂ ਕਰੀਮਾਂ, ਲੋਸ਼ਨਾਂ ਨੂੰ ਹੱਥ ਮਾਰ ਕੇ ਆਪਣੇ ਮੇਕਅੱਪ ਟੇਬਲ ਤੋਂ ਥੱਲੇ ਸੁੱਟ ਦਿੰਦੀ ਹੈ ਤੇ ਉਹਨੂੰ ਉਹਦੀ ਇਕ ਸਹੇਲ ਇਹੋ ਸਲਾਹ ਦਿੰਦੀ ਹੈ ਕਿ ਉਹ ਆਪਣਾ ਰੰਗ ਰੂਪ ਸੰਵਾਰਨ ਲਈ ਬਰਾਂਡ ਕਰੀਮਾਂ ਤੇ ਲੋਸ਼ਨ ਇਸਤੇਮਾਲ ਕਰਨਾ ਸ਼ੁਰੂ ਕਰੇ। ਇਕ ਖਾਸ ਨਾਂਅ ਵਾਲੇ ਸਾਬਣ ਦੀ ਕਈ ਸਾਲਾਂ ਤੋਂ ਸਮੇਂ ਦੀਆਂ ਮਸ਼ਹੂਰ ਹੀਰੋਇਨਾਂ ਨੂੰ ਗੁਲਾਬ ਦੀਆਂ ਫੁਲ-ਪੱਤੀਆਂ ਨਾਲ ਭਰੇ ਟੱਪ 'ਚ ਨਹਾਉਂਦਿਆਂ, ਵਲੋਂ ਇਹ ਸੰਦੇਸ਼ਾ ਦਿੱਤਾ ਜਾਂਦਾ ਹੈ, 'ਮੇਰੇ ਰੰਗ ਰੂਪ ਦਾ ਰਾਜ਼.... ਸਾਬਣ।'
ਕਾਲੇ ਤੇ ਸਾਂਵਲੇ ਚਿਹਰੇ ਚਮਕਦਾਰ ਤੇ ਗੋਰੇ ਕਰਨ ਵਾਲੀਆਂ ਕਰੀਮਾਂ ਦੀ ਅਸਲੀਅਤ ਇਹ ਹੈ ਕਿ ਇਨ੍ਹਾਂ 'ਚ ਚਮੜੀ ਯਾਨਿ ਤਵਚਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਟੀਰਾਇਡਜ਼ ਹੁੰਦੇ ਹਨ, ਇਨ੍ਹਾਂ ਦੇ ਬੁਰੇ ਪ੍ਰਭਾਵ ਹੁੰਦੇ ਹਨ, ਚਮੜੀ ਸੁੰਗੜ ਜਾਂਦੀ ਹੈ, ਚਿਹਰੇ 'ਤੇ ਫੋੜੇ ਜਿਹੇ ਹੋ ਜਾਂਦੇ ਹਨ ਤੇ ਸੂਰਜ ਦੀਆਂ ਕਿਰਨਾਂ, ਮਤਲਬ ਧੁੱਪ ਇਹ ਬਰਦਾਸ਼ਤ ਨਹੀਂ ਕਰ ਸਕਦੀਆਂ। ਇਹ ਹੈ ਕਾਲਾ ਸੱਚ, ਇਨ੍ਹਾਂ ਗੱਲ੍ਹਾਂ ਗੋਰੀਆਂ ਕਰਨ ਵਾਲੀਆਂ ਕਰੀਮਾਂ ਦਾ।
ਭਰਾ ਜੀ ਬਚ ਕੇ...
ਜੇ ਕਾਲੀਆਂ ਗੱਲ੍ਹਾਂ ਗੋਰੀਆਂ ਕਰ ਕੇ ਮੁਸੀਬਤ ਮੁੱਲ ਨਹੀਂ ਲੈਣੀ ਤਾਂ ਰਹੋ ਇਨ੍ਹਾਂ ਕਰੀਮਾਂ ਤੋਂ ਹਟ ਕੇ, ਭਰਾ ਜੀ ਬੱਚ ਕੇ।
**


ਖ਼ਬਰ ਸ਼ੇਅਰ ਕਰੋ

ਮੁਸਕਰਾਹਟ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) * ਹੱਸਣ ਲਈ ਜਾਂ ਮੁਸਕਰਾਉਣ ਲਈ ਕੋਈ ਪੈਸਾ ਨਹੀਂ ਖਰਚ ਕਰਨਾ ਪੈਂਦਾ। * ਜਿੰਨਾ ਭੋਜਨ ਖਾਣਾ ਸਾਡੇ ਲਈ ਜ਼ਰੂਰੀ ਹੈ, ਹੱਸਣਾ ਅਤੇ ਮੁਸਕਰਾਉਣਾ ਸਾਡੇ ਲਈ ਓਨਾ ਹੀ ਜ਼ਰੂਰੀ ਹੈ। * ਬਨਾਵਟੀ ਹਾਸੇ ਨਾਲੋਂ ਇਕ ਅਸਲੀ ਮੁਸਕਰਾਹਟ ਦਾ ...

ਪੂਰੀ ਖ਼ਬਰ »

ਡਲਹੌਜ਼ੀ ਵਿਖੇ ਸੁਰੇਸ਼ ਸੇਠ ਦੀ ਪੁਸਤਕ 'ਨਸ਼ਤਰ ਕੀ ਮੁਸਕਾਨ' ਦੀ ਘੁੰਡ ਚੁਕਾਈ ਅਤੇ ਮਨਮੋਹਨ ਬਾਵਾ ਨਾਲ ਰੂ-ਬਰੂ

ਸਾਹਿਤਕ ਸਰਗਰਮੀਆਂ

ਬੀਤੇ ਦਿਨੀਂ ਤ੍ਰਿਵੇਣੀ ਸਾਹਿਤ ਅਕਾਦਮੀ ਜਲੰਧਰ ਵਲੋਂ 5ਵੀਂ ਸੰਵਾਦ ਯਾਤਰਾ ਅਮਿੱਟ ਯਾਦਾਂ ਛੱਡਦੀ ਹੋਈ ਸੰਪੰਨ ਹੋਈ। ਯਾਤਰਾ ਦੇ ਪਹਿਲੇ ਦਿਨ ਮਿਹਰ ਹੋਟਲ ਡਲਹੌਜ਼ੀ ਦੇ ਸਟੂਡੀਓ ਵਿਖੇ ਉੱਘੇ ਪੱਤਰਕਾਰ ਸੁਰੇਸ਼ ਸੇਠ ਦੀ 35ਵੀਂ ਪੁਸਤਕ 'ਨਸ਼ਤਰ ਕੀ ਮੁਸਕਾਨ' ਦਾ ਘੁੰਡ ...

ਪੂਰੀ ਖ਼ਬਰ »

ਮਿੰਨੀ ਕਹਾਣੀਆਂ

ਰੁਤਬਾ ਹਰਨੇਕ ਚਾਚੇ ਦਾ ਫੋਨ ਆਉਣ 'ਤੇ ਪਤਾ ਲੱਗਾ ਕਿ ਉਸ ਦੇ ਮੁੰਡੇ ਦਾ ਗੱਡੀ ਦੀ ਫੇਟ ਵੱਜਣ ਕਾਰਨ ਐਕਸੀਡੈਂਟ ਹੋ ਗਿਆ ਸੀ। ਫੋਨ 'ਤੇ ਹੀ ਉਹ ਸੜਕ 'ਤੇ ਵਧ ਰਹੇ ਟ੍ਰੈਫਿਕ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਮੈਂ ਤੇ ਮੇਰੀ ਘਰਵਾਲੀ ਤੁਰੰਤ ਹੀ ਹਸਪਤਾਲ ਵਿਚ ਦਾਖ਼ਲ ਚਾਚੇ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX