ਤਾਜਾ ਖ਼ਬਰਾਂ


ਸੁਖਪਾਲ ਸਿੰਘ ਖਹਿਰਾ ਨੇ ਆਪਣਾ ਅਸਤੀਫ਼ਾ ਲਿਆ ਵਾਪਸ
. . .  4 minutes ago
ਸੁਭਾਨਪੁਰ, 22 ਅਕਤੂਬਰ (ਕੰਵਰ ਬਰਜਿੰਦਰ ਸਿੰਘ ਜੱਜ) - ਹਲਕਾ ਭੁਲੱਥ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਹਲਕਾ ਭੁਲੱਥ...
ਕੈਨੇਡਾ 'ਚ ਮੁੜ ਸਰਕਾਰ ਬਣਾਉਣ ਦੀ ਤਿਆਰੀ 'ਚ ਜਸਟਿਨ ਟਰੂਡੋ
. . .  19 minutes ago
ਓਟਾਵਾ, 22 ਅਕਤੂਬਰ- ਕੈਨੇਡਾ 'ਚ ਹਾਲ ਹੀ ਹੋਈਆਂ ਸੰਸਦੀ ਚੋਣਾਂ ਦੇ ਨਤੀਜੇ ਲਗਭਗ ਸਾਹਮਣੇ ਆ ਚੁੱਕੇ ਹਨ ਅਤੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਆਫ਼ ਕੈਨੇਡਾ...
ਸ੍ਰੀ ਦਰਬਾਰ ਸਾਹਿਬ ਨੇੜੇ ਪੁੱਜਾ ਵੱਖ-ਵੱਖ ਦੇਸ਼ਾਂ ਦੇ 90 ਰਾਜਦੂਤਾਂ ਦਾ ਵਫ਼ਦ
. . .  35 minutes ago
ਅੰਮ੍ਰਿਤਸਰ, 22 ਅਕਤੂਬਰ (ਹਰਮਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਮਾਗਮਾਂ 'ਚ ਹਿੱਸਾ ਲੈਣ ਲਈ ਵੱਖ ਵੱਖ ਦੇਸ਼ਾਂ ਦੇ 90 ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਰਾਸਤੀ ਮਾਰਗ ....
ਕੈਨੇਡਾ ਚੋਣਾਂ 2019 : ਬਰੈਂਪਟਨ ਵੈਸਟ ਤੋਂ ਕਮਲ ਖਹਿਰਾ ਰਹੀ ਜੇਤੂ
. . .  46 minutes ago
ਕੈਨੇਡਾ ਚੋਣਾਂ 2019 : ਕਿਚਨਰ ਸੈਂਟਰ ਤੋਂ ਲਿਬਰਲ ਆਗੂ ਰਾਜ ਸੈਣੀ ਜਿੱਤੇ
. . .  46 minutes ago
ਕੈਨੇਡਾ ਚੋਣਾਂ 2019 : ਬਰੈਂਪਟਨ ਨਾਰਥ ਤੋਂ ਰੂਬੀ ਸਹੋਤਾ ਨੇ ਰਹੀ ਜੇਤੂ
. . .  47 minutes ago
ਕੈਨੇਡਾ ਚੋਣਾਂ : ਮੁੜ ਆਪਣੀ ਸੀਟ ਤੋਂ ਜਿੱਤੇ ਜਸਟਿਨ ਟਰੂਡੋ
. . .  50 minutes ago
ਕੈਨੇਡਾ ਚੋਣਾਂ : ਬਰੈਂਪਟਨ ਸੈਂਟਰ ਤੋਂ ਰਾਮੇਸ਼ ਸੰਘਾ ਜਿੱਤੇ
. . .  52 minutes ago
ਕੈਨੇਡਾ ਚੋਣਾਂ : ਬਰੈਂਪਟਨ ਸਾਊਥ ਤੋਂ ਲਿਬਰਲ ਆਗੂ ਸੋਨੀਆ ਸਿੱਧੂ ਰਹੇ ਜੇਤੂ
. . .  57 minutes ago
ਕੈਨੇਡਾ ਚੋਣਾਂ : ਸਰੀ ਨਿਊਟਨ ਤੋਂ ਲਿਬਰਲ ਆਗੂ ਸੁਖ ਧਾਲੀਵਾਲ ਜਿੱਤੇ
. . .  59 minutes ago
ਕੈਨੇਡਾ ਚੋਣਾਂ : ਵੈਨਕੂਵਰ ਸਾਊਥ ਤੋਂ ਲਿਬਰਲ ਆਗੂ ਹਰਜੀਤ ਸੱਜਣ ਰਹੇ ਜੇਤੂ
. . .  about 1 hour ago
ਕੈਨੇਡਾ ਚੋਣਾਂ : ਐਡਮਿੰਟਨ ਮਿੱਲਵੁੱਡਜ਼ ਤੋਂ ਲਿਬਰਲ ਆਗੂ ਅਮਰਜੀਤ ਸੋਹੀ ਨੂੰ ਹਰਾ ਕੇ ਟਿਮ ਉੱਪਲ ਰਹੇ ਜੇਤੂ
. . .  about 1 hour ago
ਕੈਨੇਡਾ ਚੋਣਾਂ : ਮਿਸੀਸਾਗਾ ਮਾਲਟਨ ਤੋਂ ਜਿੱਤੇ ਲਿਬਲ ਆਗੂ ਨਵਦੀਪ ਸਿੰਘ ਬੈਂਸ
. . .  about 1 hour ago
ਵੱਖ-ਵੱਖ ਦੇਸ਼ਾਂ ਤੋਂ ਅੰਮ੍ਰਿਤਸਰ ਪਹੁੰਚੇ 90 ਰਾਜਦੂਤਾਂ ਦਾ ਬੈਂਡ ਵਾਜਿਆਂ ਨਾਲ ਕੀਤਾ ਗਿਆ ਸਵਾਗਤ
. . .  12 minutes ago
ਰਾਜਾਸਾਂਸੀ, 22 ਅਕਤੂਬਰ (ਖੀਵਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸਮਾਗਮਾਂ 'ਚ ਹਿੱਸਾ ਲੈਣ ਲਈ ਅੱਜ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਵੱਖ ਵੱਖ ਦੇਸ਼ਾਂ ਤੋਂ 90 ਰਾਜਦੂਤ ਏਅਰ ਇੰਡੀਆ ਦੀ ਉਡਾਣ ਰਾਹੀ ਇੱਥੇ ਪਹੁੰਚੇ। ਇੱਥੇ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਪੰਜਾਬ ਦੇ ਕੈਬਨਿਟ ਮੰਤਰੀ ...
ਰਾਮਨਾਥ ਕੋਵਿੰਦ ਨੇ ਕੀਤੀ ਨੇਪਾਲ ਦੀ ਰਾਸ਼ਟਰਪਤੀ ਨਾਲ ਮੁਲਾਕਾਤ
. . .  about 1 hour ago
ਟੋਕੀਓ, 22 ਅਕਤੂਬਰ- ਜਾਪਾਨ ਦੇ ਦੌਰੇ 'ਤੇ ਗਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਰਾਜਧਾਨੀ ਟੋਕੀਓ 'ਚ ਨੇਪਾਲ ਦੀ ਰਾਸ਼ਟਰਪਤੀ...
ਕਾਂਗਰਸੀ ਆਗੂ ਵੱਲੋਂ ਮਹਿਲਾ ਡਾਕਟਰ ਨਾਲ ਬਦਸਲੂਕੀ ਕਰਨ ਤੋਂ ਬਾਅਦ ਡਾਕਟਰਾਂ ਨੇ ਕੀਤੀ ਹੜਤਾਲ
. . .  about 1 hour ago
ਭਾਰਤ ਨੇ ਦੱਖਣੀ ਅਫ਼ਰੀਕਾ 'ਤੇ 3-0 ਨਾਲ ਕੀਤਾ ਕਲੀਨ ਸਵੀਪ
. . .  about 1 hour ago
ਕੈਨੇਡਾ ਚੋਣਾਂ : ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਦੱਖਣੀ ਹਲਕੇ ਤੋਂ ਜਿੱਤੇ ਐੱਨ. ਡੀ. ਪੀ. ਆਗੂ ਜਗਮੀਤ ਸਿੰਘ
. . .  about 2 hours ago
ਕੈਨੇਡਾ ਚੋਣਾਂ : ਜਸਟਿਨ ਟਰੂਡੋ ਦੀ ਲਿਬਰਲ ਪਾਰਟੀ 156 ਸੀਟਾਂ 'ਤੇ ਅੱਗੇ
. . .  about 1 hour ago
ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਹਾੜ ਸੰਮਤ 550

ਸੰਪਾਦਕੀ

ਕਿਸ ਤਰ੍ਹਾਂ ਦੇ ਸਮਾਜ ਦੀ ਉਸਾਰੀ ਕਰਨੀ ਚਾਹੁੰਦਾ ਹੈ ਸੰਘ?

ਭਾਰਤ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਦੇ ਨਾਗਪੁਰ ਵਿਖੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੇ ਸਾਲਾਨਾ ਸਮਾਰੋਹ ਵਿਚ ਸ਼ਿਰਕਤ ਕਰਨ ਨਾਲ ਰਾਜਨੀਤਕ ਖੇਤਰਾਂ ਵਿਚ ਇਕ ਗੰਭੀਰ ਬਹਿਸ ਛਿੜ ਗਈ ਹੈ। ਇਸ ਬਹਿਸ ਅੰਦਰ ਸਿਰਫ਼ ਇਸ ਪੱਖ ਬਾਰੇ, ਹੱਕ ਜਾਂ ਵਿਰੋਧ ...

ਪੂਰੀ ਖ਼ਬਰ »

ਬਲਬੀਰ ਸਿੰਘ ਸੀਨੀਅਰ ਤੇ ਮਿਲਖਾ ਸਿੰਘ ਵੀ ਯਾਦ ਆਏ...

ਲੋਕ ਸਭਾ ਦੀਆਂ ਚੋਣਾਂ ਨੇੜੇ ਆਉਣ ਕਾਰਨ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਬਾਦਲ ਸਾਹਿਬ ਤਾਂ ਚੇਤੇ ਆਉਣੇ ਹੀ ਸਨ, ਚੰਡੀਗੜ੍ਹ ਰਹਿੰਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਤੇ ਮਿਲਖਾ ਸਿੰਘ ਵੀ ਯਾਦ ਆ ਗਏ। ਸੰਭਵ ਹੈ ਪੰਜਾਬ ਸਿਰ ਚੜ੍ਹਾਇਆ ਲੱਖਾਂ ਕਰੋੜਾਂ ਦਾ ਕਰਜ਼ਾ ਵੀ ਚੇਤੇ ਆ ਜਾਵੇ ਜਾਂ ਕੋਈ ਪੰਜਾਬੀ ਪਿਆਰਾ ਕਰਵਾ ਦੇਵੇ। ਸ਼ਾਇਦ ਇਹ ਵੀ ਯਾਦ ਆ ਜਾਵੇ ਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਰਾਜਧਾਨੀ ਵਜੋਂ ਉਸਾਰਿਆ ਗਿਆ ਸੀ ਜੋ ਕੇਂਦਰ ਸਰਕਾਰ ਧੱਕੇ ਨਾਲ ਨੱਪੀ ਬੈਠੀ ਹੈ। ਉਥੇ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਨੂੰ ਗੁੱਠੇ ਲਾ ਰੱਖਿਆ ਹੈ। ਅੰਗਰੇਜ਼ੀ, ਜੋ ਭਾਰਤੀ ਸੰਵਿਧਾਨ ਵਿਚ ਭਾਰਤ ਦੀ ਭਾਸ਼ਾ ਵੀ ਨਹੀਂ ਮੰਨੀ ਗਈ ਚੰਡੀਗੜ੍ਹ ਦੀ ਰਾਜ ਭਾਸ਼ਾ ਬਣਾ ਰੱਖੀ ਹੈ!
ਸਿਆਸਤਦਾਨਾਂ ਨੂੰ ਸਿਆਸਤਦਾਨਾਂ ਦੇ ਮਿਲਣ ਦੀ ਸਮਝ ਤਾਂ ਆਉਂਦੀ ਹੈ। ਉਹ ਵੋਟ ਬੈਂਕ ਦੀਆਂ ਖੇਡਾਂ ਦੇ ਖਿਡਾਰੀ ਜੁ ਹੋਏ! ਉਨ੍ਹਾਂ ਨੂੰ ਨਾਲ ਰਲਾ ਕੇ ਸਿਆਸੀ ਮੈਚ ਜੁ ਖੇਡਣੇ ਹੋਏ। ਪਰ ਅਮਿਤ ਸ਼ਾਹ ਵਰਗਾ ਸਿਆਸਤ ਦਾ ਸ਼ਾਤਰ ਖਿਡਾਰੀ, ਖੇਡ ਮੈਦਾਨਾਂ ਦੇ ਭੁੱਲੇ ਵਿਸਰੇ ਖਿਡਾਰੀਆਂ ਨੂੰ ਮਿਲਣ ਉਨ੍ਹਾਂ ਦੇ ਘਰੀਂ ਭਲਾ ਕਿਉਂ ਲਈ ਗਿਆ ਹੋਵੇਗਾ? ਕੀ ਉਹਦੇ ਦਿਲ ਵਿਚ ਖਿਡਾਰੀਆਂ ਲਈ ਸੱਚੀ ਸ਼ਰਧਾ ਜਾਗ ਪਈ ਹੋਵੇਗੀ? ਕੀ ਚੇਤਾ ਆ ਗਿਆ ਹੋਣਾ ਕਿ ਇਨ੍ਹਾਂ ਖਿਡਾਰੀਆਂ ਦਾ ਮਾਣ ਸਨਮਾਨ ਕਰਨਾ ਬਣਦਾ ਸੀ ਜੋ ਕੀਤਾ ਨਹੀਂ ਗਿਆ। ਬਲਬੀਰ ਸਿੰਘ ਸੀਨੀਅਰ ਦੇ ਘਰ ਗਏ ਅਮਿਤ ਸ਼ਾਹ ਨੂੰ ਕੁਝ ਸੱਜਣਾਂ ਨੇ ਦੱਸਿਆ ਵੀ ਕਿ ਭਾਰਤ ਦੀ ਕਿਸੇ ਵੀ ਸਰਕਾਰ ਨੇ ਅਜੇ ਤਕ 'ਆਈਕੋਨਿਕ ਓਲੰਪੀਅਨ' ਨੂੰ ਉਹ ਮਾਣ ਸਨਮਾਨ ਨਹੀਂ ਦਿੱਤਾ ਜੋ ਉਸ ਨੂੰ ਕਦੋਂ ਦਾ ਮਿਲ ਜਾਣਾ ਚਾਹੀਦਾ ਸੀ। ਬਲਬੀਰ ਸਿੰਘ ਦੀ ਧੀ ਨੇ ਇਸ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਵੀ ਲਿਖਿਆ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਸਿਫਾਰਸ਼ ਵੀ ਕੀਤੀ ਸੀ ਕਿ ਬਲਬੀਰ ਸਿੰਘ ਨੂੰ ਭਾਰਤ ਰਤਨ ਪੁਰਸਕਾਰ ਦਿੱਤਾ ਜਾਵੇ। ਪਰ ਕਿਸੇ ਨੇ ਗੱਲ ਨਹੀਂ ਗੌਲੀ। ਹਾਕੀ ਦੇ ਯੁੱਗ ਪੁਰਸ਼ ਬਲਬੀਰ ਸਿੰਘ ਨੇ ਓਲੰਪਿਕ ਖੇਡਾਂ 'ਚੋਂ ਤਿੰਨ ਗੋਲਡ ਮੈਡਲ ਜਿੱਤੇ ਸਨ ਜਿਸ ਕਰਕੇ ਉਸ ਨੂੰ 'ਗੋਲਡਨ ਹੈਟ੍ਰਿਕ' ਵਾਲਾ ਬਲਬੀਰ ਕਿਹਾ ਜਾਂਦੈ। ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਵਿਚ ਸੈਮੀ ਫਾਈਨਲ ਤੇ ਫਾਈਨਲ ਮੈਚਾਂ 'ਚ ਭਾਰਤੀ ਟੀਮ ਦੇ 9 ਗੋਲਾਂ ਵਿੱਚੋਂ 8 ਗੋਲ ਉਸ ਦੀ ਹਾਕੀ ਨਾਲ ਹੋਏ ਸਨ। ਫਾਈਨਲ ਮੈਚ ਵਿਚ ਭਾਰਤੀ ਟੀਮ ਦੇ 6 ਗੋਲਾਂ 'ਚੋਂ ਉਸ ਦੇ 5 ਗੋਲ ਸਨ ਜੋ ਓਲੰਪਿਕ ਖੇਡਾਂ ਦਾ 66 ਸਾਲ ਪੁਰਾਣਾ ਰਿਕਾਰਡ ਹੈ। ਲੰਡਨ ਓਲੰਪਿਕ-2012 ਦੇ ਮੌਕੇ ਓਲੰਪਿਕ ਖੇਡਾਂ ਦੇ ਇਤਿਹਾਸ 'ਚੋਂ ਜਿਹੜੇ 16 'ਆਈਕੋਨਿਕ ਓਲੰਪੀਅਨ' ਚੁਣੇ ਗਏ ਉਨ੍ਹਾਂ 'ਚ ਬਲਬੀਰ ਸਿੰਘ ਵੀ ਹੈ। ਸਾਰੀ ਦੁਨੀਆ 'ਚੋਂ ਹਾਕੀ ਦਾ ਸਿਰਫ਼ ਉਹੀ ਖਿਡਾਰੀ ਹੈ ਜਿਸ ਨੂੰ ਇਹ ਮਾਣ ਮਿਲਿਆ। 16 ਰਤਨਾਂ ਵਿਚ ਭਾਰਤੀ ਉਪ ਮਹਾਂਦੀਪ ਦਾ ਇਕੱਲਾ ਬਲਬੀਰ ਸਿੰਘ ਹੀ ਹੈ। ਕੌਮਾਂਤਰੀ ਓਲੰਪਿਕ ਕਮੇਟੀ ਨੇ ਤਾਂ ਉਸ ਨੂੰ ਓਲੰਪਿਕ ਰਤਨ ਬਣਾ ਦਿੱਤਾ ਹੈ ਭਾਰਤ ਸਰਕਾਰ ਪਤਾ ਨਹੀਂ ਕਦੋਂ ਭਾਰਤ ਰਤਨ ਬਣਾਵੇਗੀ? ਓਲੰਪਿਕ ਖੇਡਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਿਨਾਂ ਉਸ ਨੇ ਭਾਰਤੀ ਹਾਕੀ ਟੀਮਾਂ ਦਾ ਕੋਚ/ਮੈਨੇਜਰ ਬਣ ਕੇ ਵਿਸ਼ਵ ਹਾਕੀ ਕੱਪ ਜਿਤਾਇਆ ਤੇ ਛੇ ਹੋਰ ਮੈਡਲ ਭਾਰਤੀ ਟੀਮਾਂ ਨੂੰ ਜਿਤਾਏ। ਭਾਰਤ-ਚੀਨ ਜੰਗ ਵੇਲੇ ਆਪਣੇ ਤਿੰਨੇ ਓਲੰਪਿਕ ਗੋਲਡ ਮੈਡਲ ਪ੍ਰਧਾਨ ਮੰਤਰੀ ਫੰਡ ਲਈ ਦਾਨ ਕੀਤੇ। ਫਿਰ ਆਪਣੀਆਂ ਸਾਰੀਆਂ ਖੇਡ ਨਿਸ਼ਾਨੀਆਂ ਸਾਈ ਦੇ ਸਪੁਰਦ ਕਰ ਦਿੱਤੀਆਂ ਜੋ ਉਹਨਾਂ ਗੁਆ ਛੱਡੀਆਂ। ਸਚਿਨ ਤੇਂਦੁਲਕਰ ਨੂੰ ਭਾਰਤ ਰਤਨ ਛੋਟੀ ਉਮਰ ਵਿਚ ਦੇ ਦਿੱਤਾ ਗਿਆ। ਵੇਖਦੇ ਹਾਂ 95 ਸਾਲ ਦੇ ਬਲਬੀਰ ਸਿੰਘ ਨੂੰ ਭਾਰਤ ਰਤਨ ਕਦੋਂ ਦਿੱਤਾ ਜਾਂਦੈ?
86 ਸਾਲਾਂ ਨੂੰ ਢੁੱਕਾ ਮਿਲਖਾ ਸਿੰਘ ਇਕ ਅਜਿਹਾ ਅਥਲੀਟ ਹੈ, ਜਿਸ ਨੂੰ ਅਮਰੀਕਾ ਨੇ ਹੈਲਮਜ਼ ਟਰਾਫੀ ਨਾਲ ਸਨਮਾਨਿਆ ਸੀ। ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਂ ਨੇ ਉਸ ਨੂੰ 'ਫਲਾਇੰਗ ਸਿੱਖ' ਭਾਵ ਉਡਣਾ ਸਿੱਖ ਦਾ ਖ਼ਿਤਾਬ ਦਿੱਤਾ ਸੀ। ਉਸ ਨੇ ਭਾਰਤ ਲਈ ਰਾਸ਼ਟਰ ਮੰਡਲ ਖੇਡਾਂ ਦਾ ਪਹਿਲਾ ਸੋਨ ਤਗਮਾ ਜਿੱਤਿਆ ਸੀ ਅਤੇ ਏਸ਼ੀਆਈ ਖੇਡਾਂ 'ਚੋਂ ਚਾਰ ਸੋਨ ਤਗਮੇ ਤੇ ਅਨੇਕਾਂ ਕੌਮਾਂਤਰੀ ਪੱਧਰ ਦੇ ਮੈਡਲ ਜਿੱਤੇ ਸਨ। ਉਸ ਦਾ ਇਟਲੀ ਦੇ ਸ਼ਹਿਰ ਰੋਮ ਦੀਆਂ ਓਲੰਪਿਕ ਖੇਡਾਂ-1960 ਵਿਚ ਰੱਖਿਆ 400 ਮੀਟਰ ਦੌੜ ਦਾ ਰਿਕਾਰਡ ਕੋਈ ਭਾਰਤੀ ਅਥਲੀਟ 2004 ਤੱਕ ਨਹੀਂ ਸੀ ਤੋੜ ਸਕਿਆ। ਬਲਬੀਰ ਸਿੰਘ ਤੇ ਮਿਲਖਾ ਸਿੰਘ ਵਰਗੇ ਖਿਡਾਰੀ ਦੇਸ਼ ਦੀ ਆਨ ਤੇ ਸ਼ਾਨ ਲਈ ਖੇਡੇ ਨਾ ਕਿ ਪੈਸੇ ਲਈ। ਵਿਦੇਸ਼ਾਂ ਵਿਚ ਤਿਰੰਗੇ ਲਹਿਰਾਉਂਦੇ ਤੇ ਜਨ ਗਨ ਮਨ ਗੁਆਉਂਦੇ ਰਹੇ। ਕ੍ਰਿਕਟ ਪੈਸੇ ਵਾਲੀ ਖੇਡ ਹੈ। ਓਲੰਪਿਕ, ਏਸ਼ਿਆਈ ਜਾਂ ਰਾਸ਼ਟਰਮੰਡਲ ਖੇਡਾਂ ਦੀ ਖੇਡ ਨਹੀਂ। ਕੀ ਮੋਦੀ ਸਰਕਾਰ ਓਲੰਪਿਕ ਖੇਡਾਂ ਦੇ ਇਨ੍ਹਾਂ ਮਹਾਨ ਖਿਡਾਰੀਆਂ ਨੂੰ ਬਣਦਾ ਸਨਮਾਨ ਦੇਵੇਗੀ, ਇਹ ਸੋਚਣ ਵਾਲੀ ਗੱਲ ਹੈ।


ਖ਼ਬਰ ਸ਼ੇਅਰ ਕਰੋ

ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ

ਸਰਕਾਰ ਅਤੇ ਸਮਾਜ ਦੇ ਜਾਗਣ ਦਾ ਵੇਲਾ

ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੁਆਰਾ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਰੁਕਣ ਦੀ ਬਜਾਏ ਸਿਰਫ਼ ਲਗਾਤਾਰ ਵਧਦੀਆਂ ਹੀ ਨਹੀਂ ਜਾ ਰਹੀਆਂ, ਸਗੋਂ ਕਿਸਾਨ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਦੀਆਂ ਔਰਤਾਂ ਅਤੇ ਬੱਚਿਆਂ ਦੁਆਰਾ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ...

ਪੂਰੀ ਖ਼ਬਰ »

ਬੈਂਕਾਂ ਦਾ ਡੁੱਬਦਾ ਕਰਜ਼

ਸਰਕਾਰ ਸਖ਼ਤ ਰਵੱਈਆ ਅਪਣਾਏ

ਦੇਸ਼ ਦੇ ਬੈਂਕਾਂ ਵਲੋਂ ਪਿਛਲੇ ਵਿੱਤੀ ਸਾਲ ਵਿਚ ਇਕ ਵਾਰ ਫਿਰ ਅਰਬਾਂ ਰੁਪਏ ਦੇ ਡੁੱਬੇ ਕਰਜ਼ਿਆਂ ਦੀ ਵਾਪਸੀ ਦੀ ਕੋਈ ਸੰਭਾਵਨਾ ਨਾ ਰਹਿ ਜਾਣ ਕਰਕੇ ਇਸ ਰਾਸ਼ੀ ਨੂੰ ਬੱਟੇ ਖ਼ਾਤੇ ਵਿਚ ਪਾਏ ਜਾਣ ਦੇ ਐਲਾਨ ਨਾਲ ਦੇਸ਼ ਦੀ ਆਮ ਜਨਤਾ 'ਚ ਰੋਸ ਪਾਇਆ ਜਾ ਰਿਹਾ ਹੈ। ਇਹ ਰਕਮ ਲਗਪਗ 1.20 ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX