ਤਾਜਾ ਖ਼ਬਰਾਂ


ਗੁੜ੍ਹ, ਸ਼ੱਕਰ ਬਣਾਉਣ ਵਾਲੀਆਂ ਘੁਲਾੜੀਆਂ 'ਤੇ ਸਿਹਤ ਮਹਿਕਮੇ ਵੱਲੋਂ ਛਾਪਾਮਾਰੀ
. . .  1 day ago
ਮੁੱਲਾਂਪੁਰ ਗਰੀਬਦਾਸ, 29 ਜਨਵਰੀ (ਦਿਲਬਰ ਸਿੰਘ ਖੈਰਪੁਰ) - ਖੇਤੀਬਾੜੀ ਵਿਭਾਗ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪਾਮਾਰੀ ਦੌਰਾਨ ਸਿਸਵਾਂ - ਕੁਰਾਲੀ ਮਾਰਗ 'ਤੇ ਚੱਲ ਰਹੀਆਂ ਵੱਖ ਵੱਖ ਗੁੜ੍ਹ ਬਣਾਉਣ ਵਾਲੀਆਂ ...
ਸ਼ਰਾਬੀ ਨੌਜਵਾਨਾਂ ਨੇ ਪੁਲਿਸ ਮੁਲਾਜ਼ਮ ਨਾਲ ਕੀਤੀ ਕੁੱਟਮਾਰ, ਮਹਿਲਾ ਮੁਲਾਜ਼ਮ ਨਾਲ ਵੀ ਬਦਸਲੂਕੀ
. . .  1 day ago
ਜਲੰਧਰ, 29 ਜਨਵਰੀ - ਜਲੰਧਰ 'ਚ ਇਕ ਦੁਕਾਨ 'ਤੇ ਲੜਾਈ ਝਗੜੇ ਦੌਰਾਨ ਜਦੋਂ ਮੌਕੇ 'ਤੇ ਪੀ.ਸੀ.ਆਰ. 8 ਪਹੁੰਚੀ ਤਾਂ ਨਸ਼ੇ ਵਿਚ ਧੁੱਤ ਲੜਕਿਆਂ ਨੇ ਪੀ.ਸੀ.ਆਰ. ਮੁਲਾਜ਼ਮਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮਹਿਲਾ ਮੁਲਾਜ਼ਮ ਨਾਲ ਵੀ ਬਦਸਲੂਕੀ...
ਸ਼ਰਜੀਲ ਇਮਾਮ ਨੂੰ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ
. . .  1 day ago
ਨਵੀਂ ਦਿੱਲੀ, 29 ਜਨਵਰੀ - ਰਾਜ ਧ੍ਰੋਹ ਦੇ ਦੋਸ਼ ਵਿਚ ਗ੍ਰਿਫ਼ਤਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ 5 ਦਿਨ ਦੀ ਪੁਲਿਸ ਰਿਮਾਂਡ ਵਿਚ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਸ਼ਰਜੀਲ ਇਮਾਮ ਨੂੰ ਲੈ ਕੇ...
ਡਿਊਟੀ ਦੌਰਾਨ ਕੁਤਾਹੀ ਵਰਤਣ ਵਾਲੇ ਚਾਰ ਪੁਲਿਸ ਮੁਲਾਜ਼ਮ ਕੀਤੇ ਮੁਅੱਤਲ
. . .  1 day ago
ਸੁਨਾਮ ਊਧਮ ਸਿੰਘ ਵਾਲਾ 29 ਫਰਵਰੀ (ਰੁਪਿੰਦਰ ਸਿੰਘ ਸੱਗੂ) - ਬੀਤੇ ਦਿਨੀਂ ਸ਼ਹਿਰ ਦੀ ਨਵੀਂ ਅਨਾਜ ਮੰਡੀ ਵਿਖੇ ਦੁਕਾਨਾਂ 'ਤੇ ਹੋਈਆਂ ਚੋਰੀਆਂ ਨੂੰ ਲੈ ਕੇ ਅਤੇ ਡਿਊਟੀ ਦੌਰਾਨ ਕੁਤਾਹੀ ਵਰਤਣ ਵਾਲੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਅੱਜ ਡੀ.ਐੱਸ.ਪੀ ਸੁਨਾਮ ਵੱਲੋਂ ਮੁਅੱਤਲ ਕਰ...
ਪੰਜਾਬੀ ਵਪਾਰੀ ਨੇ ਹਾਂਗਕਾਂਗ ਵਿਚ ਸਰਜੀਕਲ ਮਾਸਕ ਦਾ ਲਗਾਇਆ ਲੰਗਰ
. . .  1 day ago
ਹਾਂਗਕਾਂਗ, 29 ਜਨਵਰੀ (ਜੰਗ ਬਹਾਦਰ ਸਿੰਘ) - ਹਾਂਗਕਾਂਗ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਇਕ 40 ਸਾਲਾ ਪੰਜਾਬੀ ਵਪਾਰੀ ਹਰਜੀਤ ਸਿੰਘ ਢਿੱਲੋਂ ਵੱਲੋਂ ਨਿਵੇਕਲਾ ਉਪਰਾਲਾ ਕਰਦਿਆਂ ਸਰਜੀਕਲ ਮਾਸਕ ਦਾ ਲੰਗਰ ਲਗਾਇਆ ਗਿਆ...
ਲੁਟੇਰੇਆਂ ਨੇ ਕਰੀਬ ਦੋ ਕਰੋੜ ਦੇ ਲੁੱਟੇ ਗਹਿਣੇ
. . .  1 day ago
ਲੁਧਿਆਣਾ, 29 ਜਨਵਰੀ (ਰੁਪੇਸ਼) - ਲੁਧਿਆਣਾ ਦੇ ਘੁਮਾਰ ਮੰਡੀ ਇਲਾਕੇ ਵਿਚ ਸਥਿਤ ਵੀ.ਕੇ. ਜਵੈਲਰ ਨਾਮਕ ਜਵੈਲਰੀ ਦੀ ਦੁਕਾਨ ਤੋਂ ਚਾਰ ਲੁਟੇਰੇਆਂ ਨੇ ਗੰਨ ਪੁਆਇੰਟ 'ਤੇ ਕਰੀਬ 2 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਲੁੱਟ ਲਏ ਤੇ ਤੁਰੰਤ ਮੌਕੇ ਤੋਂ ਫ਼ਰਾਰ ਹੋ ਗਏ। ਲੁਟੇਰੇ ਦੁਕਾਨ...
ਜੈਤੋ 'ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਕੀਤਾ ਰੋਸ ਪ੍ਰਦਰਸ਼ਨ
. . .  1 day ago
ਜੈਤੋ, 29 ਜਨਵਰੀ (ਗੁਰਚਰਨ ਸਿੰਘ ਗਾਬੜੀਆ)- ਬਹੁਜਨ ਕ੍ਰਾਂਤੀ ਮੁਕਤੀ ਮੋਰਚਾ ਅਤੇ ਸੰਵਿਧਾਨ ਬਚਾਓ ਮੋਰਚਾ ਤਹਿ: ਜੈਤੋ ਦੀ ਅਗਵਾਈ ਵਿਚ ਵੱਖ-ਵੱਖ ਜਥੇਬੰਦੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਕੌਮੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.) ਦੇ ਵਿਰੋਧ...
ਜ਼ਬਰ-ਜੁਲਮ ਵਿਰੋਧੀ ਫ਼ਰੰਟ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  1 day ago
ਨਾਭਾ, 29 ਜਨਵਰੀ (ਕਰਮਜੀਤ ਸਿੰਘ) ਜਬਰ-ਜ਼ੁਲਮ ਵਿਰੋਧੀ ਫ਼ਰੰਟ ਪੰਜਾਬ ਵਲੋਂ ਅੱਜ ਸੂਬਾ ਪ੍ਰਧਾਨ ਰਾਜ ਸਿੰਘ ਟੋਡਰਵਾਲ ਦੀ ਅਗਵਾਈ ਵਿਚ ਸੀ.ਏ.ਏ.,ਐੱਨ.ਆਰ.ਸੀ., ਐੱਨ.ਪੀ.ਆਰ. ਅਤੇ ਈ.ਵੀ.ਐੱਮ. ਖਿਲਾਫ ਇਸ ਕਾਨੂੰਨ ਨੂੰ ਕੈਂਸਲ ਕਰਨ ਦੀ ਮੰਗ ਨੂੰ ਲੈ ਕੇ ਸਥਾਨਕ...
ਕੇਂਦਰ ਸਰਕਾਰ ਖਿਲਾਫ ਦਲਿਤ, ਸਿੱਖ ਅਤੇ ਮੁਸਲਮਾਨ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ
. . .  1 day ago
ਬਲਾਚੌਰ 29 ਜਨਵਰੀ (ਦੀਦਾਰ ਸਿੰਘ ਬਲਾਚੌਰੀਆ ) ਲੋਕਤੰਤਰ ਅਤੇ ਭਾਰਤੀ ਸੰਵਿਧਾਨ ਨੂੰ ਬਚਾਉਣ ਅਤੇ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਅੱਜ ਬਹੁਜਨ ਸਮਾਜ ਨਾਲ ਸਬੰਧਤ ਜੱਥੇਬੰਦੀਆਂ, ਸਿੱਖ ਅਤੇ ਮੁਸਲਮਾਨ ਸਮਾਜ ਨਾਲ ਸਬੰਧਤ ਜਥੇਬੰਦੀਆਂ ਦੇ ਆਗੂਆਂ ਵਲੋਂ ਬਲਾਚੌਰ...
ਪੀ. ਜੀ. ਆਈ. 'ਚ ਦਾਖ਼ਲ ਮਰੀਜ਼ 'ਚ ਨਹੀਂ ਮਿਲਿਆ ਕੋਰੋਨਾ ਵਾਇਰਸ, ਰਿਪੋਰਟ ਆਈ ਨੈਗੇਟਿਵ
. . .  1 day ago
ਚੰਡੀਗੜ੍ਹ, 29 ਜਨਵਰੀ (ਮਨਜੋਤ ਸਿੰਘ)- ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਦਾਖ਼ਲ ਮਰੀਜ਼ 'ਚ ਕੋਰੋਨਾ ਵਾਇਰਸ ਨਹੀਂ ਮਿਲਿਆ ਹੈ। ਡਾਕਟਰਾਂ ਵਲੋਂ ਉਕਤ ਮਰੀਜ਼ ਦੇ ਖ਼ੂਨ ਅਤੇ ਥੁੱਕ ਦੇ...
ਕਾਰ ਸਵਾਰਾਂ ਨੇ ਮੋਟਰਸਾਈਕਲ 'ਤੇ ਜਾ ਰਹੇ ਨੌਜਵਾਨਾਂ ਨੂੰ ਮਾਰੀਆਂ ਗੋਲੀਆਂ, ਇੱਕ ਦੀ ਮੌਤ ਅਤੇ ਦੋ ਜ਼ਖ਼ਮੀ
. . .  1 day ago
ਪਟਿਆਲਾ, 29 ਜਨਵਰੀ (ਪਰਗਟ ਸਿੰਘ ਬਲਬੇੜ੍ਹਾ)- ਜ਼ਿਲ੍ਹੇ ਦੇ ਕਸਬਾ ਬਲਬੇੜ੍ਹਾ ਨੇੜੇ ਅਣਪਛਾਤੇ ਵਿਅਕਤੀਆਂ ਵਲੋਂ ਮੋਟਰਸਾਈਕਲ 'ਤੇ ਜਾ ਰਹੇ ਤਿੰਨ ਨੌਜਵਾਨਾਂ 'ਤੇ ਕੀਤੀ ਗਈ ਗੋਲੀਬਾਰੀ...
ਦਿੱਲੀ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਵਲੋਂ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ
. . .  1 day ago
ਨਵੀਂ ਦਿੱਲੀ, 29 ਜਨਵਰੀ (ਜਗਤਾਰ ਸਿੰਘ)- ਭਾਜਪਾ ਪ੍ਰਧਾਨ ਜੇ. ਪੀ. ਨੱਢਾ ਦੀ ਮੌਜੂਦਗੀ ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੂੰ ਸਮਰਥਨ ਦੇਣ ਦਾ...
ਡਰੋਨਾਂ ਦੀ ਹੋਰ ਰਹੀ ਵਰਤੋਂ ਨੂੰ ਰੋਕਣ ਲਈ ਆਧੁਨਿਕ ਤਕਨੀਕ ਵਾਲੇ ਯੰਤਰਾਂ ਦੀ ਲੋੜ 'ਤੇ ਕਾਂਗਰਸ ਸੰਸਦਾਂ ਮੈਂਬਰਾਂ ਨੇ ਦਿੱਤਾ ਜ਼ੋਰ
. . .  1 day ago
ਚੰਡੀਗੜ੍ਹ, 29 ਜਨਵਰੀ (ਵਿਕਰਮਜੀਤ ਸਿੰਘ ਮਾਨ)- ਪਾਕਿਸਤਾਨ ਤੋਂ ਡਰੋਨਾਂ ਦੀ ਹੋ ਰਹੀ ਵਰਤੋਂ ਨੂੰ ਰੋਕਣ ਲਈ ਆਧੁਨਿਕ ਤਕਨੀਕ ਵਾਲੇ ਯੰਤਰਾਂ ਦੀ ਲੋੜ 'ਤੇ ਜ਼ੋਰ ਦਿੰਦਿਆਂ ਪੰਜਾਬ ਕਾਂਗਰਸ...
ਸੁਖਬੀਰ ਬਾਦਲ ਦੇ ਘਰ ਪਹੁੰਚੇ ਜੇ. ਪੀ. ਨੱਡਾ
. . .  1 day ago
ਨਵੀਂ ਦਿੱਲੀ, 29 ਜਨਵਰੀ (ਅ. ਬ.)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਲਈ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ...
ਵਿਰਾਸਤੀ ਮਾਰਗ ਤੋਂ ਬੁੱਤ ਹਟਾਉਣ ਲਈ ਪ੍ਰਸ਼ਾਸਨ ਨੇ ਸਿੱਖ ਜਥੇਬੰਦੀਆਂ ਤੋਂ ਲਿਆ ਇੱਕ ਮਹੀਨੇ ਦਾ ਸਮਾਂ
. . .  1 day ago
ਅੰਮ੍ਰਿਤਸਰ, 29 ਜਨਵਰੀ (ਅ. ਬ.)- ਪ੍ਰਸ਼ਾਸਨ ਨੇ ਵਿਰਾਸਤੀ ਮਾਰਗ ਤੋਂ ਸੱਭਿਆਚਾਰਕ ਬੁੱਤ ਹਟਾਉਣ ਲਈ ਸਿੱਖ ਜਥੇਬੰਦੀਆਂ ਕੋਲੋਂ ਇੱਕ ਮਹੀਨੇ ਦਾ ਸਮਾਂ...
ਜੇ. ਡੀ. ਯੂ. ਨੇ ਪ੍ਰਸ਼ਾਂਤ ਕਿਸ਼ੋਰ ਅਤੇ ਪਵਨ ਵਰਮਾ ਨੂੰ ਪਾਰਟੀ 'ਚੋਂ ਕੱਢਿਆ ਬਾਹਰ
. . .  1 day ago
ਭਾਰਤ-ਨਿਊਜ਼ੀਲੈਂਡ ਤੀਜਾ ਟੀ-20 : ਸੁਪਰ ਓਵਰ 'ਚ ਹੋਇਆ ਫ਼ੈਸਲਾ, ਭਾਰਤ ਨੇ 3-0 ਨਾਲ ਲੜੀ 'ਤੇ ਕੀਤਾ ਕਬਜ਼ਾ
. . .  1 day ago
ਮੇਲੇ 'ਚ ਪਹੁੰਚੇ 'ਭਜਨੇ ਅਮਲੀ' ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ 'ਚ ਦਾਖ਼ਲ
. . .  1 day ago
ਜੀ. ਕੇ. ਦੀ ਜਾਗੋ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
. . .  1 day ago
ਕਾਂਗਰਸੀ ਮੈਂਬਰਾਂ ਦੇ ਕੈਪਟਨ ਨਾਲ ਬੈਠਕ ਖ਼ਤਮ, ਬਜਟ ਸਣੇ ਪੰਜਾਬ ਦੇ ਹੋਰ ਭਖਦੇ ਮਸਲਿਆਂ ਬਾਰੇ ਹੋਈ ਚਰਚਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਹਾੜ ਸੰਮਤ 550

ਪਹਿਲਾ ਸਫ਼ਾ

ਕਸ਼ਮੀਰ 'ਚ ਮੁਕਾਬਲੇ ਦੌਰਾਨ 2 ਅੱਤਵਾਦੀ ਹਲਾਕ

* 2 ਜਵਾਨ ਜ਼ਖ਼ਮੀ * ਵਾਦੀ 'ਚ ਅੱਤਵਾਦ ਵਿਰੋਧੀ ਆਪ੍ਰੇਸ਼ਨ ਮੁੜ ਸ਼ੁਰੂ

ਸ੍ਰੀਨਗਰ, 18 ਜੂਨ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਂਦੀਪੁਰਾ ਦੇ ਪੰਨਾਰ ਜੰਗਲੀ ਇਲਾਕੇ 'ਚ ਫ਼ੌਜ ਵਲੋਂ ਸੋਮਵਾਰ ਤੜਕੇ ਤੋਂ ਜਾਰੀ ਆਪ੍ਰੇਸ਼ਨ ਦੌਰਾਨ 2 ਅੱਤਵਾਦੀ ਹਲਾਕ ਕਰ ਦਿੱਤੇ ਗਏ। ਫ਼ੌਜੀ ਸੂਤਰਾਂ ਅਨੁਸਾਰ 14, 22.18. 28, 52, 27, 31 ਆਰ.ਆਰ. ਯੂਨਿਟਾਂ ਤੋਂ ਇਲਾਵਾ ...

ਪੂਰੀ ਖ਼ਬਰ »

ਹਰੀਕੇ ਪੱਤਣ ਨੂੰ ਸੈਰ ਸਪਾਟੇ ਲਈ ਵਿਕਸਤ ਕੀਤਾ ਜਾਵੇਗਾ-ਸਿੱਧੂ

ਹਰੀਕੇ ਪੱਤਣ/ਮਖੂ, 18 ਜੂਨ (ਸੰਜੀਵ ਕੁੰਦਰਾ, ਵਰਿੰਦਰ ਮਨਚੰਦਾ, ਮੁਖਤਿਆਰ ਸਿੰਘ ਧੰਜੂ)-ਦੋ ਦਰਿਆਵਾਂ ਸਤਲੁਜ ਤੇ ਬਿਆਸ ਦੇ ਸੰਗਮ ਹਰੀਕੇ ਪੱਤਣ ਜੋ ਕਿ ਕੁਦਰਤੀ ਸੁੰਦਰਤਾ ਨਾਲ ਲਬਰੇਜ਼ ਹੈ, ਨੂੰ ਵਿਸ਼ਵ ਪੱਧਰੀ ਸੈਰਗਾਹ ਵਜੋਂ ਵਿਕਸਤ ਕਰਨ ਲਈ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

ਖਿਲਚੀਆਂ ਨੇੜੇ ਭਿਆਨਕ ਸੜਕ ਹਾਦਸਾ-7 ਮੌਤਾਂ

ਸਕਾਰਪੀਓ ਖੜ੍ਹੇ ਟਰਾਲੇ 'ਚ ਵੱਜੀ

ਰਈਆ/ਖਿਲਚੀਆਂ, 18 ਜੂਨ (ਸ਼ਰਨਬੀਰ ਸਿੰਘ ਕੰਗ, ਅਮਰਜੀਤ ਸਿੰਘ ਬੁੱਟਰ)-ਅੱਜ ਸਵੇਰੇ ਤੜਕੇ ਕਰੀਬ 5:45 ਵਜੇ ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ 'ਤੇ ਪਿੰਡ ਫੱਤੂਵਾਲ ਨਜ਼ਦੀਕ ਸੰਧੂ ਮੱਲੀ ਢਾਬੇ ਦੇ ਕੋਲ ਸਕਾਰਪੀਓ ਗੱਡੀ ਦਾ ਜੀ. ਟੀ. ਰੋਡ 'ਤੇ ਖੜ੍ਹੇ ਟਰਾਲੇ ਦੇ ਪਿੱਛੇ ਟਕਰਾਉਣ ...

ਪੂਰੀ ਖ਼ਬਰ »

ਕੈਪਟਨ ਵਲੋਂ 31 ਹਜ਼ਾਰ ਕਰੋੜ ਦੇ ਅਨਾਜ ਖਾਤੇ ਦੇ ਨਿਪਟਾਰੇ ਲਈ ਪ੍ਰਧਾਨ ਮੰਤਰੀ ਤੋਂ ਦਖ਼ਲ ਦੀ ਮੰਗ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਕੇਂਦਰੀ ਮਦਦ ਮੰਗੀ

ਨਵੀਂ ਦਿੱਲੀ, 18 ਜੂਨ (ਉਪਮਾ ਡਾਗਾ ਪਾਰਥ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਅਤੇ ਕਣਕ ਦੀ ਖਰੀਦ ਲਈ 31 ਹਜ਼ਾਰ ਕਰੋੜ ਰੁਪਏ ਦੇ ਅਨਾਜ ਖਾਤੇ ਦੇ ਨਿਪਟਾਰੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖ਼ਲ ਦੀ ਮੰਗ ਕੀਤੀ। ਅੱਜ ਨਵੀਂ ਦਿੱਲੀ 'ਚ ਪ੍ਰਧਾਨ ...

ਪੂਰੀ ਖ਼ਬਰ »

ਪਟਿਆਲਾ 'ਚ ਪੈਟਰੋਲ ਪੰਪ ਤੋਂ 5 ਹਜ਼ਾਰ ਦੀ ਲੁੱਟ ਪਿੱਛੇ ਦੋ ਦੀ ਹੱਤਿਆ

ਬੁਲਟ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਬਹਾਦਰਗੜ੍ਹ, 18 ਜੂਨ (ਕੁਲਵੀਰ ਸਿੰਘ ਧਾਲੀਵਾਲ)-ਪਟਿਆਲਾ-ਰਾਜਪੁਰਾ ਮੁੱਖ ਸੜਕ 'ਤੇ ਪੈਂਦੇ ਕਸਬਾ ਬਹਾਦਰਗੜ੍ਹ ਦੇ ਨੇੜਲੇ ਪਿੰਡ ਚਮਾਰਹੇੜੀ ਸਥਿਤ ਗੁਰੂ ਨਾਨਕ ਪੈਟਰੋਲ ਪੰਪ 'ਤੇ ਬੀਤੀ ਦੇਰ ਰਾਤ ਬੁਲਟ ਸਵਾਰ ਤਿੰਨ ਨੌਜਵਾਨਾਂ ਵਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੰਦੇ ...

ਪੂਰੀ ਖ਼ਬਰ »

ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ 'ਚ ਟਰੱਕ ਮਾਲਕਾਂ ਵਲੋਂ ਦੇਸ਼ ਵਿਆਪੀ ਹੜਤਾਲ

ਨਵੀਂ ਦਿੱਲੀ, 18 ਜੂਨ (ਏਜੰਸੀ)-ਟਰੱਕ ਮਾਲਕਾਂ ਅਤੇ ਆਪ੍ਰੇਟਰਾਂ ਨੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਥਰਡ ਪਾਰਟੀ ਬੀਮਾ ਪ੍ਰੀਮੀਅਰ 'ਚ ਵਾਧੇ ਖ਼ਿਲਾਫ਼ ਸੋਮਵਾਰ ਤੋਂ ਦੇਸ਼ ਵਿਆਪੀ ਹੜਤਾਲ ਸ਼ੁਰੂ ਕਰ ਦਿੱਤੀ ਹੈ। ਆਲ ਇੰਡੀਆ ਕਨਫ਼ੈਡਰੇਸ਼ਨ ਆਫ਼ ਗੁਡਜ਼ ਵਹੀਕਲਜ਼ ਆਨਰਜ਼ ...

ਪੂਰੀ ਖ਼ਬਰ »

ਝੋਨੇ ਦੇ ਸੀਜ਼ਨ ਲਈ ਪਾਵਰਕਾਮ ਵਲੋਂ 13000 ਮੈਗਾਵਾਟ ਬਿਜਲੀ ਦਾ ਪ੍ਰਬੰਧ

ਸਰਹੱਦੀ ਫੀਡਰਾਂ 'ਤੇ ਦਿਨ ਨੂੰ ਮਿਲੇਗੀ 8 ਘੰਟੇ ਬਿਜਲੀ

ਸ਼ਿਵ ਸ਼ਰਮਾ ਜਲੰਧਰ, 18 ਜੂਨ-20 ਜੂਨ ਨੂੰ ਸ਼ੁਰੂ ਹੋ ਰਹੇ ਝੋਨੇ ਦੇ ਸੀਜ਼ਨ ਲਈ ਤਿਆਰੀਆਂ ਮੁਕੰਮਲ ਕਰਦੇ ਹੋਏ ਪਾਵਰਕਾਮ ਨੇ ਖੇਤੀ ਵਰਗ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ 13000 ਮੈਗਾਵਾਟ ਬਿਜਲੀ ਦਾ ਪ੍ਰਬੰਧ ਕਰ ਲਿਆ ਹੈ ਤੇ ਦਾਅਵਾ ਕੀਤਾ ਹੈ ਕਿ ਇਸ ਸਮੇਂ ਦੌਰਾਨ ਤਾਪ ...

ਪੂਰੀ ਖ਼ਬਰ »

ਏਮਜ਼ ਦੀ ਦਾਖ਼ਲਾ ਪ੍ਰੀਖਿਆ 'ਚ ਲਹਿਰਾਗਾਗਾ ਦੀ ਐਲੀਜ਼ਾ ਦੇਸ਼ ਭਰ 'ਚੋਂ ਅੱਵਲ

ਬਠਿੰਡਾ ਦੀ ਰਮਨੀਕ ਕੌਰ ਦੂਸਰੇ ਤੇ ਚੰਡੀਗੜ੍ਹ ਦੀ ਮਹਿਕ ਅਰੋੜਾ ਤੀਸਰੇ ਸਥਾਨ 'ਤੇ

ਲਹਿਰਾਗਾਗਾ, 18 ਜੂਨ (ਗਰਗ, ਗੋਇਲ)-ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਜ਼) ਦੀ ਦਾਖਲਾ ਪ੍ਰੀਖਿਆ 'ਚੋਂ 100 ਫ਼ੀਸਦੀ ਅੰਕ ਪ੍ਰਾਪਤ ਕਰਕੇ ਲਹਿਰਾਗਾਗਾ ਦੀ ਵਿਦਿਆਰਥਣ ਐਲੀਜ਼ਾ ਨੇ ਦੇਸ਼ ਭਰ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸੰਸਥਾ ਵਲੋਂ ਐਲਾਨੇ ਨਤੀਜੇ ਅਨੁਸਾਰ ਬਠਿੰਡਾ ਦੀ ਰਮਨੀਕ ਕੌਰ ਨੇ ਦੂਸਰਾ ਰੈਂਕ ਅਤੇ ਚੰਡੀਗੜ੍ਹ ਦੀ ਮਹਿਕ ਅਰੋੜਾ ਨੇ ਤੀਸਰਾ ਰੈਂਕ ਪ੍ਰਾਪਤ ਕੀਤਾ ਹੈ। ਦੇਸ਼ ਭਰ ਦੇ 9 ਏਮਜ਼ ਵਿਚ ਐਮ. ਬੀ. ਬੀ. ਐਸ. 'ਚ ਦਾਖਲੇ ਲਈ ਪੂਰੇ ਦੇਸ਼ 'ਚ ਕਰੀਬ 155 ਪ੍ਰੀਖਿਆ ਕੇਂਦਰਾਂ 'ਤੇ 26 ਅਤੇ 27 ਮਈ ਨੂੰ ਆਨਲਾਈਨ ਪ੍ਰੀਖਿਆ ਹੋਈ ਸੀ, ਜਿਸ ਦੌਰਾਨ 807 ਸੀਟਾਂ ਲਈ 2 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ। ਪੋਸਟਗਰੈਜੂਏਟ ਐਜੂਕੇਸ਼ਨਲ ਸੁਸਾਇਟੀ ਲਹਿਰਾਗਾਗਾ ਵਲੋਂ ਚਲਾਏ ਜਾ ਰਹੇ ਡਾ: ਦੇਵ ਰਾਜ ਡੀ. ਏ. ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਖਾਈ ਲਹਿਰਾਗਾਗਾ ਦੀ ਵਿਦਿਆਰਥਣ ਐਲੀਜ਼ਾ ਪੁੱਤਰੀ ਵਿਜੇ ਕੁਮਾਰ ਦੀ ਸ਼ਾਨਾਮੱਤੀ ਪ੍ਰਾਪਤੀ 'ਤੇ ਸਕੂਲ ਦੀ ਪ੍ਰਧਾਨ ਮੈਡਮ ਉਰਮਿਲਾ ਰਾਣੀ, ਐਮ. ਡੀ. ਪ੍ਰਵੀਨ ਖੋਖਰ, ਸਲਾਹਕਾਰ ਲੱਕੀ ਖੋਖਰ ਤੇ ਪ੍ਰਿੰ. ਵਿਪਿਨ ਸੂਸਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਸੰਸਥਾ ਦੇ ਵਿਦਿਆਰਥੀਆਂ ਨੂੰ ਹਮੇਸ਼ਾ ਇਸ ਗੱਲ ਦਾ ਮਾਣ ਰਿਹਾ ਹੈ ਕਿ ਉਨ੍ਹਾਂ ਨੇ ਵੱਖ-ਵੱਖ ਖੇਤਰਾਂ 'ਚ ਦੇਸ਼ ਤੇ ਰਾਜ ਪੱਧਰ 'ਤੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਨਾਂਅ ਰੌਸ਼ਨ ਕੀਤਾ ਹੈ।
ਐਮ. ਡੀ. ਕਾਰਡੀਓਲੋਜਿਸਟ ਬਣਨਾ ਚਾਹੁੰਦੀ ਹੈ ਐਲੀਜ਼ਾ
ਪਟਿਆਲਾ, (ਧਰਮਿੰਦਰ ਸਿੰਘ ਸਿੱਧੂ)-ਮਿਹਨਤ ਕਰਨ ਵਾਲੇ ਨੂੰ ਹਮੇਸ਼ਾ ਫਲ ਮਿਲਦਾ ਹੈ, ਇਹ ਕਹਿਣਾ ਹੈ ਐਲੀਜ਼ਾ ਬਾਂਸਲ ਦਾ। ਐਲੀਜ਼ਾ ਨੇ ਕਿਹਾ ਕਿ ਉਹ ਐਮ. ਡੀ. ਕਾਰਡੀਓਲੋਜਿਸਟ ਬਣਨਾ ਚਾਹੁੰਦੀ ਹੈ, ਜਿਸ ਕਾਰਨ ਉਸ ਵਲੋਂ ਪ੍ਰਵੇਸ਼ ਪ੍ਰੀਖਿਆ ਲਈ ਪਿਛਲੇ 2 ਸਾਲਾਂ ਤੋਂ ਤਿਆਰੀ ਕੀਤੀ ਜਾ ਰਹੀ ਸੀ। ਐਲੀਜ਼ਾ ਦੇ ਪਿਤਾ ਅਰਥ ਸ਼ਾਸਤਰ ਦੇ ਅਧਿਆਪਕ ਵਿਜੇ ਕੁਮਾਰ ਤੇ ਨਿੱਜੀ ਕਾਲਜ ਵਿਚ ਲਾਇਬ੍ਰੇਰੀਅਨ ਉਸ ਦੀ ਮਾਤਾ ਰੇਨੂੰ ਬਾਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਲੜਕੀਆਂ ਹਰ ਖੇਤਰ 'ਚ ਲੜਕਿਆਂ ਦੇ ਬਰਾਬਰ ਖੜ੍ਹਦੀਆਂ ਹਨ ਤੇ ਮਾਪਿਆਂ ਵਲੋਂ ਉਨ੍ਹਾਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਲਈ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੁਲੰਦ ਹੌਸਲੇ ਤੇ ਸੰਜਮ ਨਾਲ ਕੀਤੀ ਮਿਹਨਤ ਆਪਣਾ ਰੰਗ ਜ਼ਰੂਰ ਦਿਖਾਉਂਦੀ ਹੈ।
ਬਠਿੰਡਾ ਦੀ ਰਮਣੀਕ ਕੌਰ ਦੂਸਰੇ ਸਥਾਨ 'ਤੇ
ਬਠਿੰਡਾ, (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਦੀ ਵਿਦਿਆਰਥਣ ਰਮਣੀਕ ਕੌਰ ਮਾਹਲ ਨੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਜ਼) ਦੀ ਦਾਖ਼ਲਾ ਪ੍ਰੀਖਿਆ 'ਚ ਦੂਸਰਾ ਸਥਾਨ ਹਾਸਲ ਕੀਤਾ ਹੈ। ਡਾ. ਵਰਿੰਦਰ ਕੌਰ ਤੇ ਡਾ. ਅਮਨਦੀਪ ਸਿੰਘ ਦੀ ਬੇਟੀ ਪਹਿਲਾਂ ਦਿੱਤੀ 'ਨੀਟ' ਦੀ ਪ੍ਰੀਖ਼ਿਆ 'ਚ ਵੀ ਮੋਹਰੀ ਸਥਾਨ ਹਾਸਲ ਕਰ ਚੁੱਕੀ ਹੈ। ਬਠਿੰਡਾ ਦੇ ਮਨਰਾਜ ਸਿੰਘ ਸਰਾਂ ਨੇ ਇਸ ਪ੍ਰੀਖਿਆ 'ਚ ਚੌਥਾ ਸਥਾਨ ਹਾਸਲ ਕੀਤਾ। ਦੇਸ਼ ਪੱਧਰੀ ਮੈਰਿਟ 'ਚ ਮੋਹਰੀ ਸਥਾਨ ਬਣਾਉਣ ਵਾਲੇ ਬਠਿੰਡਾ ਦੇ ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਉਹ ਸੁਪਰ ਸਪੈਸ਼ਲਿਟੀ ਡਾਕਟਰ ਬਣ ਕੇ ਹੁਣ ਤੱਕ ਗੁੰਝਲਦਾਰ ਬਣੀਆਂ ਰਹੀਆਂ ਮਨੁੱਖੀ ਬਿਮਾਰੀਆਂ ਦਾ ਇਲਾਜ ਕਰਕੇ ਮਨੁੱਖਤਾ ਦੀ ਸੇਵਾ ਕਰਕੇ ਨਾਮਣਾ ਖੱਟਣਾ ਚਾਹੁੰਦੇ ਹਨ। ਮਨਰਾਜ ਸਿੰਘ ਸਰਾਂ ਦੇ ਪਿਤਾ ਡਾ. ਜਸਪ੍ਰੀਤ ਸਿੰਘ ਸਰਾਂ ਅੱਖਾਂ ਦੇ ਉੱਘੇ ਡਾਕਟਰ ਹਨ ਅਤੇ ਮਾਤਾ ਨਵਪ੍ਰੀਤ ਕੌਰ ਸਰਾਂ ਵੀ ਡਾਕਟਰ ਹਨ।
ਬਚਪਨ ਤੋਂ ਹੀ ਡਾਕਟਰ ਬਣਨ ਦਾ ਸੁਪਨਾ ਸੀ- ਮਹਿਕ ਅਰੋੜਾ
ਚੰਡੀਗੜ੍ਹ, (ਮਨਜੋਤ ਸਿੰਘ ਜੋਤ)-ਦੇਸ਼ ਭਰ 'ਚੋਂ ਤੀਜਾ ਰੈਂਕ ਹਾਸਲ ਕਰਨ ਵਾਲੀ ਮਹਿਕ ਅਰੋੜਾ ਨੇ ਕਿਹਾ ਕਿ ਉਸ ਦਾ ਬਚਪਨ ਤੋਂ ਹੀ ਡਾਕਟਰ ਬਣਨ ਦਾ ਸੁਪਨਾ ਸੀ ਅਤੇ ਇਸ ਲਈ ਉਹ ਹਰ ਰੋਜ਼ 6 ਤੋਂ ਅੱਠ ਘੰਟੇ ਪੜ੍ਹਾਈ ਕਰਦੀ ਸੀ। ਇਸ ਦੇ ਨਾਲ ਹੀ ਉਹ ਖੇਡਾਂ ਵਿਚ ਵੀ ਹਮੇਸ਼ਾ ਵਧ-ਚੜ੍ਹ ਕੇ ਹਿੱਸਾ ਲੈਂਦੀ ਹੈ। ਮਹਿਕ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਦੇ ਵੀ ਤਣਾਅ ਵਿਚ ਰਹਿ ਕੇ ਪੜ੍ਹਾਈ ਨਹੀਂ ਕਰਨੀ ਚਾਹੀਦੀ।


ਖ਼ਬਰ ਸ਼ੇਅਰ ਕਰੋ

ਉਪ ਰਾਜਪਾਲ ਦੇ ਦਫ਼ਤਰ 'ਚ ਧਰਨੇ ਦੀ ਇਜਾਜ਼ਤ ਕਿਸ ਨੇ ਦਿੱਤੀ-ਹਾਈਕੋਰਟ

ਕੇਜਰੀਵਾਲ ਦੇ ਧਰਨੇ ਨੂੰ ਲੈ ਕੇ ਕੀਤੀ ਸਖ਼ਤ ਟਿੱਪਣੀ

ਨਵੀਂ ਦਿੱਲੀ, 18 ਜੂਨ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੰਤਰੀਆਂ ਵਲੋਂ ਉਪ ਰਾਜਪਾਲ ਦੇ ਨਿਵਾਸ ਵਿਖੇ ਧਰਨੇ 'ਤੇ ਬੈਠਣ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਸਖ਼ਤ ਟਿੱਪਣੀ ਕੀਤੀ ਹੈ। ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਦੀ ਪਟੀਸ਼ਨ ਸਣੇ ਦੋ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਅਵਤਾਰ ਸਿੰਘ ਖ਼ਾਲਸਾ ਬਣਨਗੇ ਸੰਸਦ ਮੈਂਬਰ

ਕਾਬੁਲ, 18 ਜੂਨ (ਏ. ਪੀ.)-ਅਫ਼ਗਾਨਿਸਤਾਨ ਦੀ ਅਗਲੀ ਸੰਸਦ 'ਚ ਸਿੱਖ ਨੇਤਾ ਅਵਤਾਰ ਸਿੰਘ ਖ਼ਾਲਸਾ ਅਫ਼ਗਾਨਿਸਤਾਨ ਦੇ ਘੱਟ-ਗਿਣਤੀ ਸਿੱਖ ਅਤੇ ਹਿੰਦੂ ਭਾਈਚਾਰੇ ਦੀ ਪ੍ਰਤੀਨਿਧਤਾ ਕਰਨਗੇ ਜਦਕਿ ਅਵਤਾਰ ਸਿੰਘ ਖ਼ਾਲਸਾ ਦਾ ਕਹਿਣਾ ਕਿ ਉਹ ਆਸ ਕਰਦੇ ਹਨ ਕਿ ਉਹ ਸਮੁੱਚੇ ਦੇਸ਼ ਦੀ ਸੇਵਾ ...

ਪੂਰੀ ਖ਼ਬਰ »

ਦਿੱਲੀ 'ਚ ਗੈਂਗਵਾਰ ਦੌਰਾਨ 3 ਮੌਤਾਂ

ਨਵੀਂ ਦਿੱਲੀ, 18 ਜੂਨ (ਏਜੰਸੀ)-ਉੱਤਰੀ ਦਿੱਲੀ ਦੇ ਬੁਰਾੜੀ ਇਲਾਕੇ 'ਚ ਅੱਜ ਦੁਪਹਿਰ ਸਮੇਂ ਦੋ ਗਰੋਹਾਂ 'ਚ ਜਾਰੀ ਗੈਂਗਵਾਰ ਦੌਰਾਨ ਇਕ ਔਰਤ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਗੋਗੀ ਅਤੇ ਟਿੱਲੂ ਗਰੋਹਾਂ ਦੇ ਮੈਂਬਰਾਂ 'ਚ ਹੋਈ ਗੋਲੀਬਾਰੀ ਦੌਰਾਨ ਪੰਜ ਵਿਅਕਤੀ ਜ਼ਖ਼ਮੀ ...

ਪੂਰੀ ਖ਼ਬਰ »

ਘੁੰਮਣ-ਫਿਰਨ ਤੋਂ ਵੀ ਲਾਚਾਰ ਹੈ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ

ਢਾਕਾ, 18 ਜੂਨ (ਏਜੰਸੀ)-ਜੇਲ੍ਹ ਦੀ ਸਜ਼ਾ ਕੱਟ ਰਹੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਬੀ.ਐਨ.ਪੀ. ਦੀ ਆਗੂ ਖਾਲਿਦਾ ਜ਼ਿਆ (72) ਦੀ ਹਾਲਤ ਬੇਹੱਦ ਗੰਭੀਰ ਹੈ ਅਤੇ ਉਹ ਘੁੰਮਣ ਫਿਰਨ ਤੋਂ ਵੀ ਲਾਚਾਰ ਹਨ, ਇਹ ਖੁਲਾਸਾ ਦੇਸ਼ ਦੀ ਮੁੱਖ ਵਿਰੋਧੀ ਧਿਰ ਬੰਗਲਾਦੇਸ਼ ਨੈਸ਼ਨਲਿਸਟ ...

ਪੂਰੀ ਖ਼ਬਰ »

ਜੇਤਲੀ ਵਲੋਂ ਤੇਲ 'ਤੇ ਐਕਸਾਈਜ਼ ਡਿਊਟੀ 'ਚ ਕਟੌਤੀ ਨਾ ਕਰਨ ਦਾ ਸੰਕੇਤ

ਕਿਹਾ, ਭਾਰਤ ਵਿਸ਼ਵ ਦੀ ਸਭ ਤੋਂ ਤੇਜ਼ ਵਿਕਾਸ ਕਰਨ ਵਾਲੀ ਵੱਡੀ ਅਰਥ ਵਿਵਸਥਾ

ਨਵੀਂ ਦਿੱਲੀ, 18 ਜੂਨ (ਪੀ. ਟੀ. ਆਈ)-ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਰੈਵੀਨਿਊ ਵਸੀਲੇ ਵਜੋਂ ਤੇਲ 'ਤੇ ਨਿਰਭਰਤਾ ਘਟਾਉਣ ਲਈ ਉਹ ਆਪਣਾ ਬਣਦਾ ਟੈਕਸ ਇਮਾਨਦਾਰੀ ਨਾਲ ਅਦਾ ਕਰਨ ਅਤੇ ਉਨ੍ਹਾਂ ਇਹ ਕਹਿੰਦੇ ਹੋਏ ਇਕ ਤਰ੍ਹਾਂ ਨਾਲ ਪੈਟਰੋਲ ਤੇ ...

ਪੂਰੀ ਖ਼ਬਰ »

ਈ. ਡੀ. ਵਲੋਂ ਮਾਲਿਆ ਖ਼ਿਲਾਫ਼ ਤਾਜ਼ਾ ਦੋਸ਼ ਪੱਤਰ ਦਾਇਰ

ਮੁੰਬਈ, 18 ਜੂਨ (ਏਜੰਸੀ)-ਈ. ਡੀ. ਨੇ ਅੱਜ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ, ਉਸ ਨਾਲ ਸਬੰਧਿਤ ਦੋ ਕੰਪਨੀਆਂ ਅਤੇ ਹੋਰਨਾਂ ਖ਼ਿਲਾਫ਼ ਬੈਂਕਾਂ ਦੇ ਸੰਘ ਨਾਲ 6 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਹਵਾਲਾ ਦੇ ਦੋਸ਼ਾਂ 'ਚ ਤਾਜ਼ਾ ਦੋਸ਼ ਪੱਤਰ ਦਾਇਰ ਕੀਤਾ। ਏਜੰਸੀ ਨੇ ਇਹ ...

ਪੂਰੀ ਖ਼ਬਰ »

ਜਾਪਾਨ 'ਚ ਭੁਚਾਲ ਨਾਲ 3 ਮੌਤਾਂ-200 ਜ਼ਖ਼ਮੀ

ਟੋਕੀਓ, 18 ਜੂਨ (ਏਜੰਸੀ)-ਜਾਪਾਨ ਦੇ ਓਸਾਕਾ ਸ਼ਹਿਰ 'ਚ ਆਏ 5.3 ਤੀਬਰਤਾ ਵਾਲੇ ਭੁਚਾਲ ਦੇ ਕਾਰਨ ਇਕ 9 ਸਾਲ ਦੀ ਬੱਚੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ 200 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਹਾਲਾਂਕਿ ਇਸ ਨਾਲ ਕੋਈ ਵੱਡੇ ਪੱਧਰ ਦੀ ਤਬਾਹੀ ਦੀ ਖ਼ਬਰ ਨਹੀਂ ਹੈ ਤੇ ਨਾ ਹੀ ...

ਪੂਰੀ ਖ਼ਬਰ »

ਸ਼ਿਲਾਂਗ 'ਚ ਜਨ-ਜੀਵਨ ਪਟੜੀ 'ਤੇ ਆਇਆ

ਸ਼ਿਲਾਂਗ, 18 ਜੂਨ (ਏਜੰਸੀ)-ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ 'ਚ ਇਸ ਮਹੀਨੇ ਦੇ ਸ਼ੁਰੂ 'ਚ ਫ਼ੈਲੀ ਹਿੰਸਾ ਦੇ ਬਾਅਦ ਹੁਣ ਜਨ-ਜੀਵਨ ਪਟੜੀ 'ਤੇ ਆ ਗਿਆ ਹੈ ਅਤੇ ਸੂਬੇ 'ਚ ਸੈਲਾਨੀਆਂ ਦੀ ਆਮਦ ਵੀ ਵਧ ਗਈ ਹੈ। ਸੂਬੇ ਦੇ ਸੈਰ ਸਪਾਟਾ ਮੰਤਰੀ ਮਿਤਬਾਹ ਲਿੰਗਦੋਹ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੰਜਾਬੀ ਸਮੇਤ 20 ਭਾਸ਼ਾਵਾਂ 'ਚ ਹੋਵੇਗੀ ਸੀ. ਟੀ. ਈ. ਟੀ. ਪ੍ਰੀਖਿਆ-ਜਾਵੜੇਕਰ

ਨਵੀਂ ਦਿੱਲੀ, 18 ਜੂਨ (ਪੀ. ਟੀ. ਆਈ.)-ਕੇਂਦਰੀ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਦੇ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਸੀ. ਬੀ. ਐੱਸ. ਈ. ਨੂੰ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (ਸੀ. ਟੀ. ਈ. ਟੀ.) ਪਹਿਲਾਂ ਦੀ ਤਰ੍ਹਾਂ 20 ਭਾਸ਼ਾਵਾਂ 'ਚ ਲੈਣ ਦੇ ਨਿਰਦੇਸ਼ ਦਿੱਤੇ ਹਨ। ਇਹ ਬਿਆਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX