ਤਾਜਾ ਖ਼ਬਰਾਂ


ਜਸਟਿਨ ਟਰੂਡੋ ਦੀ ਪਤਨੀ ਸੌਫੀ ਗ੍ਰੈਗਵਰ ਟਰੂਡੋ ਕੋਰੋਨਾ ਵਾਇਰਸ ਤੋਂ ਹੋਏ ਠੀਕ
. . .  1 day ago
ਪਠਾਨਕੋਟ, 29 ਮਾਰਚ (ਸੰਧੂ) - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਗ੍ਰੇਗਵਰ ਟਰੂਡੋ ਜੋ ਕਿ ਕਰੋਨਾ ਵਾਇਰਸ ਤੋਂ ਪੀੜਤ ਸਨ, ਉਹ ਹੁਣ ਕੋਰੋਨਾ ਵਾਇਰਸ ਤੋਂ ਠੀਕ ਹੋ ਗਏ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਤਨੀ ਸੌਫੀ ਗ੍ਰੈਗਵਰ ਟਰੂਡੋ...
ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਦੂਜੀ ਮੌਤ
. . .  1 day ago
ਅੰਮ੍ਰਿਤਸਰ, 29 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਅੱਜ ਦੂਸਰੀ ਮੌਤ ਹੋਣ ਦੀ ਖਬਰ ਹੈ। 60-65 ਸਾਲਾ ਮ੍ਰਿਤਕ ਨੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ 'ਚ ਅੱਜ ਸ਼ਾਮ ਦਮ ਤੋੜਿਆ। ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਪਿੰਡ ਪਠਲਾਵਾ ਦੇ ਗਿਆਨੀ ਬਲਦੇਵ ਸਿੰਘ ਦੇ ਸੰਪਰਕ ਵਿਚ ਰਿਹਾ ਸੀ। ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕੀਤੀ।
ਮਾਹਿਲਪੁਰ ਦੇ 2 ਪਿੰਡ ਕੀਤੇ ਗਏ ਸੀਲ
. . .  1 day ago
ਮਾਹਿਲਪੁਰ, 29 ਮਾਰਚ (ਦੀਪਕ ਅਗਨੀਹੋਤਰੀ) - ਕੋਰੋਨਾ ਵਾਇਰਸ ਦੇ ਚਲਦੇ ਪਿੰਡ ਭੂਨੋ ਵਿਚ 15 ਸ਼ੱਕੀ ਮਰੀਜ਼ਾਂ ਦੇ ਕੀਤੇ ਕੋਰੋਨਾ ਟੈਸਟ ਤੋਂ ਬਾਅਦ ਇਤਿਹਾਤ ਵਜੋਂ ਪ੍ਰਸ਼ਾਸਨ ਨੇ ਬਲਾਕ ਮਾਹਿਲਪੁਰ ਦੇ ਪਿੰਡ ਭੂਨੋ ਨੂੰ ਸੀਲ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਪਟਿਆਲਾ...
ਕਰੋਨਾ ਵਾਇਰਸ ਦੇ 291 ਸੈਂਪਲ ਆਏ ਨੈਗੇਟਿਵ ਆਏ - ਡੀ.ਸੀ ਨਵਾਂਸ਼ਹਿਰ
. . .  1 day ago
ਬੰਗਾ, 29 ਮਾਰਚ-(ਜਸਬੀਰ ਸਿੰਘ ਨੂਰਪੁਰ) - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ 'ਚੋਂ ਕੋਵਿਡ-19 ਦੇ ਲਏ ਗਏ ਸੈਂਪਲਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 352 ਸੈਂਪਲ...
ਅੱਜ ਨਹੀਂ ਸਾਹਮਣੇ ਆਇਆ ਕੋਈ ਪਾਜ਼ੀਟਿਵ ਕੇਸ - ਸਿਵਲ ਸਰਜਨ ਹੁਸ਼ਿਆਰਪੁਰ
. . .  1 day ago
ਹੁਸ਼ਿਆਰਪੁਰ, 29 ਮਾਰਚ (ਬਲਜਿੰਦਰ ਪਾਲ਼ ਸਿੰਘ) - ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਕੋਈ ਨਵਾਂ ਮਰੀਜ਼ ਪਾਜ਼ੀਟਿਵ ਨਹੀਂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੁਣ ਤੱਕ 144 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 72 ਦੀ ਰਿਪੋਰਟ...
ਨੈਗੇਟਿਵ ਆਈ ਕੋਰੋਨਾ ਵਾਇਰਸ ਦੀ ਸ਼ੱਕੀ ਮ੍ਰਿਤਕ ਮਹਿਲਾ ਦੀ ਰਿਪੋਰਟ
. . .  1 day ago
ਬਰਨਾਲਾ, 29 ਮਾਰਚ (ਧਰਮਪਾਲ ਸਿੰਘ) - ਰੇਲਵੇ ਸਟੇਸ਼ਨ 'ਤੇ ਰਹਿਣ ਵਾਲੀ ਪਰਵਾਸੀ ਔਰਤ ਦੀ ਮੌਤ ਦੇ ਮਾਮਲੇ ਵਿਚ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਸਪਸ਼ਟ ਕੀਤਾ...
ਲੁਧਿਆਣਾ 'ਚ ਕੋਰੋਨਾ ਦੇ 66 ਕੇਸ ਆਏ ਨੈਗੇਟਿਵ - ਡੀ.ਸੀ
. . .  1 day ago
ਲੁਧਿਆਣਾ, 29 ਮਾਰਚ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਹੈ ਕਿ ਹੁਣ ਤੱਕ ਲੁਧਿਆਣਾ ਤੋਂ 93 ਸੈਂਪਲ ਲਏ ਜਾ ਚੁੱਕੇ ਨੇ ਜਿਨ੍ਹਾਂ ਚੋਂ ਇੱਕ...
ਸੰਕਟ ਪੈਰੋਲ ਤਹਿਤ ਫ਼ਿਰੋਜ਼ਪੁਰ ਜੇਲ੍ਹ ਪ੍ਰਸ਼ਾਸਨ ਦੂਜੇ ਦਿਨ ਰਿਹਾਅ ਕੀਤੇ 76 ਕੈਦੀ ਅਤੇ ਹਵਾਲਾਤੀ
. . .  1 day ago
ਫ਼ਿਰੋਜ਼ਪੁਰ, 29 ਮਾਰਚ (ਜਸਵਿੰਦਰ ਸਿੰਘ ਸੰਧੂ)- ਦੁਨੀਆ 'ਤੇ ਕਹਿਰ ਮਚਾ ਰਹੇ ਕੋਰੋਨਾ ਵਾਇਰਸ ਦੀ ਮਾਰ ਤੋਂ ਜੇਲ੍ਹਾਂ ਅੰਦਰ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਬਚਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਤਹਿਤ ਅੱਜ ਦੂਜੇ ਦਿਨ ਵੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ...
ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 38 ਮਾਮਲਿਆਂ ਦੀ ਪੁਸ਼ਟੀ
. . .  1 day ago
ਜਲੰਧਰ, 29 ਮਾਰਚ (ਚਿਰਾਗ਼ ਸ਼ਰਮਾ) - ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਹੁਣ ਤੱਕ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 977 ਨਮੂਨੇ ਲਏ ਗਏ...
ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਖੇ ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਸ਼ਾਮ 140 ਦੇ ਕਰੀਬ ਕੈਦੀਆਂ ਨੂੰ 6 ਹਫ਼ਤਿਆਂ ਦੀ ਪਰੋਲ 'ਤੇ ਛਡਿਆ ਜਾਵੇਗਾ
. . .  1 day ago
ਅੰਮ੍ਰਿਤਸਰ, 29 ਮਾਰਚ (ਰਾਜੇਸ਼ ਕੁਮਾਰ ਸੰਧੂ)- ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਪੰਜਾਬ ਭਰ ਦੀਆ ਜੇਲ੍ਹਾਂ 'ਚ ਬੰਦ 6000 ਦੇ ਕਰੀਬ,,,,
ਕੋਵਿਡ ਰਾਹਤ ਫ਼ੰਡ ਲਈ ਪ੍ਰਾਈਵੇਟ ਸਕੂਲਾਂ ਵੱਲੋਂ 1.25 ਲੱਖ ਰੁਪਏ ਦੀ ਰਾਸ਼ੀ ਭੇਟ
. . .  1 day ago
ਮਹਿਲ ਕਲਾਂ, 29 ਮਾਰਚ (ਅਵਤਾਰ ਸਿੰਘ ਅਣਖੀ)- ਕੋਰੋਨਾਵਾਇਰਸ ਖ਼ਿਲਾਫ਼ ਲੜੀ ਜਾ ਰਹੀ ਇਸ ਜੰਗ 'ਚ ਪ੍ਰਾਈਵੇਟ ਸਕੂਲ...
ਰਾਮਨਗਰ ਸੈਣੀਆਂ ਦੇ ਕੋਰੋਨਾ ਪਾਜੀਟਿਵ ਲੜਕੇ ਦੇ ਪਰਿਵਾਰਕ 14 ਮੈਂਬਰਾਂ ਦਾ ਟੈੱਸਟ ਆਇਆ ਨੈਗੇਟਿਵ
. . .  1 day ago
ਘਨੌਰ, 29 ਮਾਰਚ (ਜਾਦਵਿੰਦਰ ਸਿੰਘ ਜੋਗੀਪੁਰ) - ਨੇਪਾਲ ਤੋਂ ਵਾਪਸ ਪਰਤੇ ਰਾਮਨਗਰ ਸੈਣੀਆਂ (ਸ਼ੰਭੂ, ਪਟਿਆਲਾ) ਦੇ 21 ਸਾਲਾਂ ਦੇ...
ਦਿਮਾਗ਼ ਤੋ ਕਮਜ਼ੋਰ ਵਿਅਕਤੀ ਦੀ ਸ਼ੱਕੀ ਹਾਲਤ 'ਚ ਮੌਤ, ਕਰੋਨਾ ਤੋ ਡਰੇ ਆਪਣਿਆ ਨੇ ਹੀ ਬਣਾਈ ਦੂਰੀ
. . .  1 day ago
ਮਾਛੀਵਾੜਾ ਸਾਹਿਬ 28 ਮਾਰਚ (ਮਨੋਜ ਕੁਮਾਰ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਦਾ ਡਰ ਕਿਸ ਕਦਰ ਆਮ ਲੋਕਾਂ ਦੇ ਜਹਿਨ ...
ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਏ
. . .  1 day ago
ਮਾਨਸਾ, 29 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਪਿੰਡ ਹਮੀਰਗੜ੍ਹ ਢੈਪਈ ਦੇ ਜੰਮਪਲ ਉੱਘੇ ਪੰਜਾਬੀ ਗਾਇਕ ਤੇ ਅਦਾਕਾਰ....
ਸਿਹਤ ਵਿਭਾਗ ਨੇ ਕਲਕੱਤਾ ਤੋਂ ਮਹਿਲ ਕਲਾਂ ਪਰਤੇ 6 ਟਰੱਕ ਡਰਾਈਵਰ ਕੀਤੇ ਇਕਾਂਤਵਾਸ
. . .  1 day ago
ਮਹਿਲ ਕਲਾਂ, 29 ਮਾਰਚ (ਅਵਤਾਰ ਸਿੰਘ ਅਣਖੀ)-ਕਰੋਨਾ ਵਾਇਰਸ ਨੂੰ ਲੈ ਕੇ ਪੰਜਾਬ 'ਚ ਲੱਗੇ ਕਰਫ਼ਿਊ ਦੇ ਚੱਲਦਿਆਂ ਸਿਹਤ ਵਿਭਾਗ ਮਹਿਲ...
ਲਾਕਡਾਊਨ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਕੰਪਨੀਆਂ ਨੂੰ ਜਾਰੀ ਕੀਤੀ ਐਡਵਾਈਜ਼ਰੀ, ਨਾ ਕੱਟੀ ਜਾਵੇ ਵਰਕਰਾਂ ਦੀ ਤਨਖ਼ਾਹ
. . .  1 day ago
ਕੋਰੋਨਾ ਵਾਇਰਸ ਦੇ ਚੱਲਦਿਆਂ ਕੈਪਟਨ ਨੇ ਡੇਰਾ ਰਾਧਾ ਸੁਆਮੀ ਬਿਆਸ ਅਤੇ ਸਨਅਤਕਾਰਾਂ ਨੂੰ ਮਦਦ ਦੀ ਕੀਤੀ ਅਪੀਲ
. . .  1 day ago
ਕਰਫ਼ਿਊ ਦੇ ਚੱਲਦਿਆਂ ਪੰਜਾਬ 'ਚ 30-31 ਮਾਰਚ ਨੂੰ ਖੁੱਲ੍ਹਣਗੇ ਬੈਂਕ
. . .  1 day ago
ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 106 ਹੋਰ ਮਾਮਲੇ ਆਏ ਸਾਹਮਣੇ, 6 ਲੋਕਾਂ ਦੀ ਹੋਈ ਮੌਤ : ਸਿਹਤ ਮੰਤਰਾਲੇ
. . .  1 day ago
ਅਜਨਾਲਾ 'ਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਆਇਆ ਸਾਹਮਣੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਹਾੜ ਸੰਮਤ 550

ਬਰਨਾਲਾ

ਜ਼ਿਲ੍ਹੇ 'ਚ ਆਲੂ ਅਤੇ ਮੱਕੀ ਦੇ ਬਣੇ ਲਿਫ਼ਾਫ਼ੇ ਜਾਰੀ ਹੋਣ ਤੋਂ ਬਾਅਦ ਵੀ ਵੱਡੀ ਪੱਧਰ 'ਤੇ ਹੋ ਰਹੀ ਹੈ ਪਲਾਸਟਿਕ ਲਿਫ਼ਾਫ਼ਿਆਂ ਦੀ ਵਿਕਰੀ

ਬਰਨਾਲਾ, 18 ਜੂਨ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਆਲੂ ਅਤੇ ਮੱਕੀ ਦੇ ਲਿਫ਼ਾਫ਼ੇ ਜਾਰੀ ਕਰਨ ਅਤੇ ਪਿਛਲੇ ਦਿਨੀਂ ਬਰਨਾਲਾ ਵਿਖੇ ਤੰਦਰੁਸਤ ਮਿਸ਼ਨ ਪੰਜਾਬ ਦੇ ਆਗਾਜ਼ ਮੌਕੇ ਜ਼ਿਲ੍ਹੇ ਨੂੰ ਪਲਾਸਟਿਕ ਦੇ ...

ਪੂਰੀ ਖ਼ਬਰ »

ਜੋਧਪੁਰ ਦੇ ਮਿਡਲ ਸਕੂਲ 'ਚੋਂ ਵੱਡੀ ਮਾਤਰਾ 'ਚ ਮਿਡ-ਡੇ-ਮੀਲ ਦਾ ਰਾਸ਼ਨ ਚੋਰੀ

ਸ਼ਹਿਣਾ, 18 ਜੂਨ (ਸੁਰੇਸ਼ ਗੋਗੀ)-ਸਰਕਾਰੀ ਮਿਡਲ ਸਕੂਲ ਜੋਧਪੁਰ ਵਿਖੇ ਆਇਆ ਮਿਡ-ਡੇ-ਮੀਲ ਦਾ ਰਾਸ਼ਨ ਵੱਡੀ ਮਾਤਰਾ ਵਿਚ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪਿੰਡ ਦੇ ਸਰਪੰਚ ਨਾਜਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਮਿਡਲ ਸਕੂਲ ਵਿਚ ਛੱੁਟੀਆਂ ਦਾ ਕੁਝ ਸਮਾਂ ...

ਪੂਰੀ ਖ਼ਬਰ »

ਦੋ ਸਾਲ ਤੋਂ ਭਗੌੜਾ ਪੁਲਿਸ ਅੜਿੱਕੇ

ਬਰਨਾਲਾ, 18 ਜੂਨ (ਰਾਜ ਪਨੇਸਰ)-ਪੀ.ਓ. ਸਟਾਫ਼ ਵਲੋਂ ਦੋ ਸਾਲਾਂ ਭਗੌੜੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਜਗਵੀਰ ਸਿੰਘ ਪੱੁਤਰ ਸੁਰਿੰਦਰ ਸਿੰਘ ਵਾਸੀ ਬਰਨਾਲਾ ਨੇ ਮਾਨਯੋਗ ਅਦਾਲਤ ...

ਪੂਰੀ ਖ਼ਬਰ »

ਖੇਤੀਬਾੜੀ ਮੁਲਾਜ਼ਮਾਂ ਦੀ ਕੁੱਟਮਾਰ ਸਬੰਧੀ ਬਣਾਈ ਫੇਕ ਵੀਡੀਓ ਨੂੰ ਲੈ ਕੇ ਧਨੌਲਾ ਥਾਣੇ 'ਚ ਸ਼ਿਕਾਇਤ ਦਰਜ

ਧਨੌਲਾ, 18 ਜੂਨ (ਚੰਗਾਲ)-20 ਜੂਨ ਤੋਂ ਪਹਿਲਾਂ ਝੋਨਾ ਲਗਾਉਣ ਸਬੰਧੀ ਕੁਝ ਵਿਅਕਤੀਆਂ ਵਲੋਂ ਸੋਸ਼ਲ ਮੀਡੀਆ ਉੱਪਰ ਇਕ ਵੀਡੀਓ ਵਾਇਰਲ ਕੀਤੀ ਗਈ ਸੀ ਜਿਸ ਵਿਚ ਕਿਸਾਨਾਂ ਵਲੋਂ ਖੇਤੀਬਾੜੀ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ | ਇਸ ਵੀਡੀਓ ਨੂੰ ਲੈ ਕੇ ਖੇਤੀਬਾੜੀ ...

ਪੂਰੀ ਖ਼ਬਰ »

ਤੇਲ ਕੀਮਤਾਂ ਵਿਰੁੱਧ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਮਹਿਲ ਕਲਾਂ, 18 ਜੂਨ (ਅਵਤਾਰ ਸਿੰਘ ਅਣਖੀ)-ਪਿੰਡ ਲੋਹਗੜ੍ਹ ਵਿਖੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਵਿਰੁੱਧ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 'ਚ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਛੀਨੀਵਾਲ ਕਲਾਂ 'ਚ ਜ਼ਮੀਨ ਵੰਡ ਨੂੰ ਲੈ ਕੇ ਹੋਏ ਝਗੜੇ 'ਚ ਸਕੇ ਭਰਾ ਜ਼ਖ਼ਮੀ-12 ਵਿਅਕਤੀਆਂ 'ਤੇ ਪਰਚਾ ਦਰਜ

ਮਹਿਲ ਕਲਾਂ, 18 ਜੂਨ (ਅਵਤਾਰ ਸਿੰਘ ਅਣਖੀ)-ਪਿੰਡ ਛੀਨੀਵਾਲ ਕਲਾਂ ਵਿਖੇ ਦੋ ਵਿਅਕਤੀਆਂ ਦੀ ਕੁੱਟਮਾਰ ਕੀਤੇ ਜਾਣ ਦੇ ਦੋਸ਼ਾਂ ਤਹਿਤ 10 ਅਣਪਛਾਤਿਆਂ ਸਮੇਤ 12 ਵਿਅਕਤੀਆਂ 'ਤੇ ਪਰਚਾ ਦਰਜ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹਰਬੰਸ ਸਿੰਘ, ਕੁਲਵੰਤ ਸਿੰਘ ਦੋਵੇਂ ਪੁੱਤਰ ਚੰਦ ਸਿੰਘ ਵਾਸੀ ਛੀਨੀਵਾਲ ਕਲਾਂ ਦਾ ਨੰਦ ਸਿੰਘ ਨਾਲ ਸਾਂਝੇ ਮੁਸਤਰਕੇ ਦੀ ਜ਼ਮੀਨ ਦੀ ਤਕਸੀਮ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ | 16 ਜੂਨ ਨੂੰ ਦੋਵੇਂ ਧਿਰਾਂ ਸਰਪੰਚ ਦੇ ਘਰ ਮਾਮਲੇ ਨੂੰ ਨਿਪਟਾਉਣ ਲਈ ਇਕੱਠੀਆਂ ਹੋਈਆਂ ਪਰ ਕੋਈ ਗੱਲ ਸਿਰੇ ਨਾ ਲੱਗੀ ਤਾਂ 17 ਜੂਨ ਸਵੇਰੇ 9 ਵਜੇ ਦਾ ਟਾਇਮ ਸਮਝੌਤੇ ਲਈ ਰੱਖ ਲਿਆ | ਇਸ ਉਪਰੰਤ ਹਰਬੰਸ ਸਿੰਘ ਆਪਣੇ ਭਰਾ ਕੁਲਵੰਤ ਸਿੰਘ ਨਾਲ ਮੋਟਰਸਾਇਕਲ 'ਤੇ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ ਕਿ ਰਾਏਸਰ ਵਾਲੇ ਕੱਚੇ ਰਸਤੇ 'ਤੇ 9/10 ਅਣਪਛਾਤੇ ਵਿਅਕਤੀਆਂ ਸਮੇਤ ਖੜ੍ਹੇ ਨੰਦ ਸਿੰਘ ਦੇ ਪੋਤਰੇ ਸੁਖਪ੍ਰੀਤ ਸਿੰਘ ਉਰਫ਼ ਹਰਮਨ, ਗੁਰਵਿੰਦਰ ਸਿੰਘ ਉਰਫ਼ ਬਿੰਦਰੀ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ | ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਰਬੰਸ ਸਿੰਘ, ਕੁਲਵੰਤ ਸਿੰਘ ਜ਼ਖ਼ਮੀ ਹਾਲਤ 'ਚ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ 'ਚ ਭਰਤੀ ਕਰਵਾਇਆ, ਜਿੱਥੋਂ ਡਾਕਟਰਾਂ ਨੇ ਹਰਬੰਸ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਬਰਨਾਲਾ ਰੈਫ਼ਰ ਕਰ ਦਿੱਤਾ | ਮਹਿਲ ਕਲਾਂ ਪੁਲਿਸ ਨੇ ਜ਼ਖਮੀ ਹਰਬੰਸ ਸਿੰਘ ਦੇ ਬਿਆਨਾਂ 'ਤੇ ਮੁਕੱਦਮਾ ਨੰਬਰ 58, ਧਾਰਾ 341, 323, 506, 148, 149 ਆਈ.ਪੀ.ਸੀ. ਤਹਿਤ ਗੁਰਵਿੰਦਰ ਸਿੰਘ, ਸੁਖਪ੍ਰੀਤ ਸਿੰਘ ਅਤੇ 10 ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ |


ਖ਼ਬਰ ਸ਼ੇਅਰ ਕਰੋ

ਕੰਮ ਸ਼ੁਰੂ ਨਾ ਹੋਣ ਤੋਂ ਦੁਖੀ ਪਿੰਡ ਦੀਵਾਨਾ ਦੇ ਮਨਰੇਗਾ ਮਜ਼ਦੂਰਾਂ ਨੇ ਘੇਰਿਆ ਮਨਰੇਗਾ ਦਫ਼ਤਰ

ਮਹਿਲ ਕਲਾਂ, 18 ਜੂਨ (ਅਵਤਾਰ ਸਿੰਘ ਅਣਖੀ)-ਪਿੰਡ ਦੀਵਾਨਾ ਦੇ ਮਨਰੇਗਾ ਮਜ਼ਦੂਰਾਂ ਵਲੋਂ ਕੰਮ ਸ਼ੁਰੂ ਨਾ ਕਰਵਾਏ ਜਾਣ ਦੇ ਰੋਸ ਵਜੋਂ ਅੱਜ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਸਥਾਨਕ ਬੀ.ਡੀ.ਪੀ.ਓ. ਕੰਪਲੈਕਸ ਅੰਦਰ ਚੱਲ ਰਹੇ ਮਨਰੇਗਾ ਦਫ਼ਤਰ ਦਾ ਘਿਰਾਓ ਕਰ ਕੇ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਕੋਲਡ ਸਟੋਰਾਂ 'ਤੇ ਅਚਨਚੇਤ ਛਾਪੇਮਾਰੀ-ਕਈ ਟਨ ਫਲ ਕਰਵਾਏ ਨਸ਼ਟ

ਬਰਨਾਲਾ, 18 ਜੂਨ (ਧਰਮਪਾਲ ਸਿੰਘ)-ਸੂਬਾ ਸਰਕਾਰ ਵਲੋਂ ਪੰਜਾਬੀਆਂ ਦੀ ਸਿਹਤ ਸੁਧਾਰਨ ਦੇ ਮਕਸਦ ਨਾਲ ਚਲਾਏ ਜਾ ਰਹੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਲੋਕਾਂ ਨੂੰ ਖਾਣਯੋਗ ਪਦਾਰਥਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨ ਅਤੇ ਖ਼ੁਰਾਕ ਸੁਰੱਖਿਆ ਕਾਨੂੰਨ ਨੂੰ ...

ਪੂਰੀ ਖ਼ਬਰ »

ਭਦੌੜ ਪੁਲਿਸ ਨੇ ਜਿਸਮ ਫਰੋਸ਼ੀ 'ਚ ਬਲੈਕਮੇਲ ਕਰਨ ਵਾਲੇ ਗਰੋਹ ਨੂੰ ਕੀਤਾ ਕਾਬੂ

ਭਦੌੜ, 18 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-ਸਥਾਨਕ ਪੁਲਿਸ ਵਲੋਂ ਭੋਲੇ ਭਾਲੇ ਲੋਕਾਂ ਨੂੰ ਜਿਸਮ ਫਰੋਸ਼ੀ ਦੇ ਝੂਠੇ ਚੱਕਰਾਂ ਵਿਚ ਫਸਾ ਕੇ ਬਲੈਕਮੇਲ ਕਰਨ ਦਾ ਧੰਦਾ ਕਰਨ ਵਾਲੇ ਗਰੋਹ ਨੂੰ ਫੜਨ ਵਿਚ ਕਾਮਯਾਬੀ ਹਾਸਿਲ ਕੀਤੀ | ਥਾਣਾ ਮੁਖੀ ਪਰਗਟ ਸਿੰਘ ਪੱਤਰਕਾਰ ਵਾਰਤਾ ...

ਪੂਰੀ ਖ਼ਬਰ »

ਮਨਰੇਗਾ ਮਜ਼ਦੂਰਾਂ ਵਲੋਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਬੀ.ਡੀ.ਪੀ.ਓ. ਦਫ਼ਤਰ ਅੱਗੇ ਰੋਸ ਪ੍ਰਦਰਸ਼ਨ

ਬਰਨਾਲਾ, 18 ਜੂਨ (ਧਰਮਪਾਲ ਸਿੰਘ)-ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਜ਼ਿਲ੍ਹਾ ਬਰਨਾਲਾ ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਨੇ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਬੀ.ਡੀ.ਪੀ.ਓ. ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰ ਕੇ ਕਾਂਗਰਸ ਸਰਕਾਰ ਿਖ਼ਲਾਫ਼ ਨਾਅਰੇਬਾਜੀ ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਐਕਸੀਅਨ ਦਫ਼ਤਰ ਅੱਗੇ ਦਿੱਤਾ ਧਰਨਾ

ਬਰਨਾਲਾ, 18 ਜੂਨ (ਧਰਮਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੂਬੇ ਭਰ ਵਿਚ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੇ 8ਵੇਂ ਦਿਨ ਅੱਜ ਬਰਨਾਲਾ ਇਕਾਈ ਵਲੋਂ ਵੱਡੀ ਗਿਣਤੀ ਕਿਸਾਨ ਮਰਦ-ਐਕਸੀਅਨ ਦਫ਼ਤਰ ਦਾ ਘਿਰਾਉ ਕਰ ਕੇ ਕਾਂਗਰਸ ਸਰਕਾਰ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ 'ਚ ਈਦ-ਉਲ-ਫ਼ਿਤਰ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਭਦੌੜ, 18 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-ਅੱਜ ਕਸਬਾ ਭਦੌੜ ਅੰਦਰ ਈਦ-ਉਲ-ਫ਼ਿਤਰ ਦਾ ਪਵਿੱਤਰ ਦਿਹਾੜਾ ਮੁਸਲਿਮ ਵੈੱਲਫੇਅਰ ਕਮੇਟੀ ਅਤੇ ਬਾਬਾ ਮਰਦਾਨਾ ਯੂਥ ਕਲੱਬ ਭਦੌੜ ਵਲੋਂ ਧੂਮ ਧਾਮ ਨਾਲ ਮਨਾਇਆ ਗਿਆ | ਜਿਸ ਵਿਚ ਸਮੁੱਚਾ ਭਾਈਚਾਰਾ ਵੱਡੀ ਗਿਣਤੀ ਵਿਚ ਪੁੱਜਿਆ | ...

ਪੂਰੀ ਖ਼ਬਰ »

ਸ਼ਹਿਣਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਂਗਰਸੀਆਂ ਨੇ ਪੁਤਲਾ ਸਾੜਿਆ

ਸ਼ਹਿਣਾ, 18 ਜੂਨ (ਸੁਰੇਸ਼ ਗੋਗੀ)-ਸੂਬਾ ਕਾਂਗਰਸ ਕਮੇਟੀ ਦੇ ਸੱਦੇ 'ਤੇ ਸ਼ਹਿਣਾ ਦੇ ਮੁੱਖ ਬੱਸ ਅੱਡੇ 'ਤੇ ਸ਼ਹਿਣਾ ਦੇ ਸਮੂਹ ਕਾਂਗਰਸੀਆਂ ਵਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਸਮੇਂ ਜੋਗਿੰਦਰ ਸਿੰਘ ਪੰਜਗਰਾਈਆਂ ...

ਪੂਰੀ ਖ਼ਬਰ »

ਗੁ: ਮੰਜੀ ਸਾਹਿਬ ਵਿਖੇ ਬੱਚਿਆਂ ਦੇ ਜਪੁ ਜੀ ਸ਼ੁੱਧ ਉਚਾਰਨ ਮੁਕਾਬਲੇ ਕਰਵਾਏ

ਬਰਨਾਲਾ, 18 ਜੂਨ (ਗੁਰਪ੍ਰੀਤ ਸਿੰਘ ਲਾਡੀ)-ਗੁਰਦੁਆਰਾ ਮੰਜੀ ਸਾਹਿਬ ਰਾਏਕੋਟ ਰੋਡ ਬਰਨਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਬੱਚਿਆਂ ਦੇ ਜਪੁ ਜੀ ਸ਼ੁੱਧ ਉਚਾਰਨ ਮੁਕਾਬਲੇ ਕਰਵਾਏ ਗਏ | ਜਿਨ੍ਹਾਂ ਦੀ ਪਰਖ ਸਿੱਖ ਵਿਦਵਾਨ ਗਿ: ਕਰਮ ਸਿੰਘ ਭੰਡਾਰੀ, ਸ੍ਰੀ ਸੁਖਮਨੀ ਸਾਹਿਬ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਬਰਨਾਲਾ, 18 ਜੂਨ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਦਾ ਬੀ.ਬੀ.ਏ. ਦੇ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਕਾਲਜ ਦੇ ਡਾਇਰੈਕਟਰ ਡਾ: ਅਜੈ ਕੁਮਾਰ ਮਿੱਤਲ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥਣ ਅਮਨਪ੍ਰੀਤ ਕੌਰ ਨੇ 82.67 ਫ਼ੀਸਦੀ, ਅਦਿੱਤੀ ਗਰਗ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ ਕੋਆਪ੍ਰੇਟਿਵ ਘਰਾਣਿਆਂ ਨੂੰ ਫ਼ਾਇਦਾ ਦੇਣ ਲਈ ਤੇਲ ਦੀਆਂ ਕੀਮਤਾਂ ਅਸਮਾਨੀ ਚਾੜ੍ਹੀਆਂ-ਬੀਬੀ ਘਨੌਰੀ

ਮਹਿਲ ਕਲਾਂ, 18 ਜੂਨ (ਤਰਸੇਮ ਸਿੰਘ ਚੰਨਣਵਾਲ)-ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਹਮੀਦੀ ਵਿਖੇ ਹਲਕਾ ਕਾਂਗਰਸ ਦੇ ਆਗੂ ਬੀਬੀ ਹਰਚੰਦ ਕੌਰ ਘਨੌਰੀ ਦੀ ਅਗਵਾਈ ਹੇਠ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਭਾਰੀ ਵਾਧੇ ਦੇ ਰੋਸ ਵਜੋਂ ਪੰਜਾਬ ਪ੍ਰਦੇਸ਼ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਬਲਜੀਤ ਕੌਰ ਢਿੱਲੋਂ ਨੇ ਸ਼ਹਿਣਾ ਦੇ ਪੁਰਾਣੇ ਖੂਹ 'ਤੇ ਸੰਗਤ ਦਰਸ਼ਨ ਕੀਤਾ

ਸ਼ਹਿਣਾ, 18 ਜੂਨ (ਸੁਰੇਸ਼ ਗੋਗੀ)-ਬੀਬੀ ਬਲਜੀਤ ਕੌਰ ਢਿੱਲੋਂ ਬਲਾਕ ਵਿਕਾਸ ਪੰਚਾਇਤ ਅਫ਼ਸਰ ਨੇ ਸ਼ਹਿਣਾ ਦੇ ਪੁਰਾਤਨ ਖੂਹ ਤੇ ਸੰਗਤ ਦਰਸ਼ਨ ਦੌਰਾਨ ਪੰਚਾਇਤ ਦੀ ਗੈਰ ਮੌਜੂਦਗੀ ਵਿਚ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਸਮੇਂ ਹਾਜ਼ਰ ਪੇਂਡੂ ਲੋਕਾਂ ਨੇ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ 'ਆਉ ਜੋਤਿਸ਼ ਨੂੰ ਸਮਝੀਏ' ਵਿਸ਼ੇ 'ਤੇ ਸੈਮੀਨਾਰ

ਬਰਨਾਲਾ, 18 ਜੂਨ (ਅਸ਼ੋਕ ਭਾਰਤੀ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਜ਼ਿਲ੍ਹਾ ਇਕਾਈ ਬਰਨਾਲਾ ਵਲੋਂ ਤਰਕਸ਼ੀਲ ਭਵਨ ਬਰਨਾਲਾ ਵਿਖੇ ਆਉ ਜੋਤਸ਼ ਨੂੰ ਸਮਝੀਏ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਬਰਨਾਲਾ ਜ਼ਿਲ੍ਹੇ ਦੀਆਂ ਤਿੰਨ ਇਕਾਈ ਬਰਨਾਲਾ, ਮਹਿਲ ਕਲਾਂ, ...

ਪੂਰੀ ਖ਼ਬਰ »

ਪਿੰਡ ਦੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਸਬੰਧੀ ਪਿੰਡ ਦੇ ਜੀ.ਓ.ਜੀ. ਨਾਲ ਰਾਬਤਾ ਕਾਇਮ ਕੀਤਾ ਜਾਵੇ-ਸਹਿਜੜਾ

ਮਹਿਲ ਕਲਾਂ, 18 ਜੂਨ (ਅਵਤਾਰ ਸਿੰਘ ਅਣਖੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੋੜਵੰਦ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਪੰਚਾਇਤੀ ਫ਼ੰਡਾਂ ਦੀ ਸਹੀ ਵਰਤੋਂ ਲਈ 'ਖ਼ੁਸ਼ਹਾਲੀ ਦੇ ਰਾਖੇ' ਨਾਂਅ ਦੇ ਕੇ ਹਰ ਪਿੰਡ ਦੀ ਪੰਚਾਇਤ ਨਾਲ ਲਗਾਏ ਗਏ ਜੀ.ਓ.ਜੀ. ...

ਪੂਰੀ ਖ਼ਬਰ »

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਪ੍ਰੀਖਿਆ 'ਚੋਂ ਧਨੌਲਾ ਦੀ ਰਾਜਿੰਦਰ ਕੌਰ ਨੇ ਪੰਜਾਬ ਭਰ 'ਚੋਂ ਤੀਸਰਾ ਸਥਾਨ ਹਾਸਲ ਕੀਤਾ

ਧਨੌਲਾ, 18 ਜੂਨ (ਚੰਗਾਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਲਈ ਗਈ ਪ੍ਰੀਖਿਆ ਦੇ ਨਤੀਜਿਆਂ ਵਿਚੋਂ ਧਨੌਲਾ ਦੀ ਰਾਜਿੰਦਰ ਕੌਰ ਨੇ ਪੰਜਾਬ ਭਰ ਵਿਚੋਂ ਤੀਸਰਾ ਸਥਾਨ ਹਾਸਲ ਕਰ ਕੇ ਜਿੱਥੇ ਆਪਣੇ ਦਾਦਾ ਮੁਖਤਿਆਰ ਸਿੰਘ ਵੜਿੰਗ, ਦਾਦੀ ਸੁਖਵੰਤ ਕੌਰ, ਪਿਤਾ ...

ਪੂਰੀ ਖ਼ਬਰ »

ਪਿੰਡ ਚੀਮਾ ਵਿਖੇ ਵਿੱਦਿਅਕ ਖੋਜ ਤੇ ਸਿਖਲਾਈ ਸੰਸਥਾ ਖੋਲ੍ਹਣ ਲਈ ਨਿਸ਼ਾਨਦੇਹੀ ਦਾ ਕੰਮ ਸ਼ੁਰੂ

ਟੱਲੇਵਾਲ, 18 ਜੂਨ (ਸੋਨੀ ਚੀਮਾ)-ਭਾਰਤ ਸਰਕਾਰ ਦੀ ਐਮ.ਐਚ.ਆਰ.ਡੀ. ਦੀ ਸੈਂਟਰਲ ਸਪੋਂਸਰਡ ਸਕੀਮ ਫ਼ਾਰ ਟੀਚਰਜ਼ ਐਜੂਕੇਸ਼ਨ ਅਧੀਨ ਪਿੰਡ ਚੀਮਾ ਵਿਖੇ ਵਿੱਦਿਅਕ ਖੋਜ ਤੇ ਸਿਖਲਾਈ ਸੰਸਥਾ ਖੋਲ੍ਹਣ ਲਈ ਗ੍ਰਾਮ ਪੰਚਾਇਤ ਚੀਮਾ ਵਲੋਂ ਮਾਲ ਵਿਭਾਗ ਅਤੇ ਪੀ.ਡਬਲਯੂ.ਡੀ. ਦੇ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਸ਼ੁਰੂ ਕੀਤੇ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਪੂਰੇ ਕੀਤੇ ਜਾਣ-ਝੂੰਦਾਂ

ਅਹਿਮਦਗੜ੍ਹ, 18 ਜੂਨ (ਸੋਢੀ) - ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਵਲਾੋ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਹਲਕਾ ਅਮਰਗੜ੍ਹ ਵਿਚ ਵੱਡੀ ਪੱਧਰ ਤੇ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਜਿਨ੍ਹਾਂ ਵਿਚ ਅਹਿਮਦਗੜ੍ਹ ਸ਼ਹਿਰ ...

ਪੂਰੀ ਖ਼ਬਰ »

ਪਿੰਡ ਮਲਕਪੁਰ ਜੰਡਾਲੀ ਨੂੰ ਨਗਰ ਕੌਾਸਲ 'ਚ ਸ਼ਾਮਿਲ ਕਰਨ ਦਾ ਮਤਾ ਹੋਇਆ ਪਾਸ

ਅਹਿਮਦਗੜ੍ਹ, 18 ਜੂਨ (ਸੋਢੀ)-ਸਥਾਨਕ ਲਾਗਲੇ ਪਿੰਡ ਮਲਕਪੁਰ ਜੰਡਾਲੀ ਖ਼ੁਰਦ ਨੰੂ ਅਹਿਮਦਗੜ੍ਹ ਦੀ ਹਦੂਦ ਅੰਦਰ ਸ਼ਾਮਿਲ ਕਰਨ ਦਾ ਮਤਾ ਅੱਜ ਨਗਰ ਕੌਾਸਲ ਅਹਿਮਦਗੜ੍ਹ ਵਿਖੇ ਪ੍ਰਧਾਨ ਸੁਰਾਜ ਮੁਹੰਮਦ ਦੀ ਅਗਵਾਈ ਹੇਠ ਹੋਈ ਮੀਟਿੰਗ 'ਚ ਪਾਸ ਹੋ ਗਿਆ | ਜ਼ਿਕਰਯੋਗ ਹੈ ਕਿ ...

ਪੂਰੀ ਖ਼ਬਰ »

ਪੈਟਰੋਲੀਅਮ ਪਦਾਰਥਾਂ ਨੂੰ ਜੀ.ਐਸ.ਟੀ. ਦੇ ਘੇਰੇ 'ਚ ਲਿਆਂਦਾ ਜਾਵੇ

ਸੰਗਰੂਰ, 18 ਜੂਨ (ਧੀਰਜ ਪਸ਼ੌਰੀਆ)-ਪੈਟਰੋਲੀਅਮ ਪਦਾਰਥਾਂ ਨੂੰ ਜੀ.ਐਸ.ਟੀ ਦੇ ਘੇਰੇ ਵਿਚ ਲਿਆਉਣ ਦੀ ਮੰਗ ਕਰਦਿਆਂ ਸ਼ਹੀਦ ਊਧਮ ਸਿੰਘ ਖੇਤਰੀ ਕਲੱਬ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਤੂਰ ਬਡਰੁੱਖਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਅਤੇ ...

ਪੂਰੀ ਖ਼ਬਰ »

ਸੰਸਥਾ ਦੇ ਨਵੇਂ ਚੁਣੇ ਪ੍ਰਧਾਨ ਦਾ ਕੀਤਾ ਸਨਮਾਨ

ਸੰਗਰੂਰ, 18 ਜੂਨ (ਬਿੱਟਾ, ਦਮਨ)-ਤਹਿਸੀਲ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਹੋਇਆ | ਇਸ ਸਮਾਰੋਹ ਵਿਚ ਸੀਨੀਅਰ ਸਿਟੀਜ਼ਨ ਭਲਾਈ ...

ਪੂਰੀ ਖ਼ਬਰ »

ਪੰਜਾਬ 'ਚ ਕਾਂਗਰਸ ਸਰਕਾਰ ਹੁੰਦੇ ਹੋਏ ਯੂਥ ਕਾਂਗਰਸ ਦੇ ਪ੍ਰਧਾਨ 'ਤੇ ਪੁਲਿਸ ਵਲੋਂ ਤਸ਼ਦਦ ਕਰਨਾ ਸ਼ਰਮਨਾਕ-ਹੇਮੰਤ ਓਗਲੇ

ਧੂਰੀ, 18 ਜੂਨ (ਨਰਿੰਦਰ ਸੇਠ)-ਪੰਜਾਬ 'ਚ ਪੁਲਿਸ ਪ੍ਰਸ਼ਾਸਨ ਲੋਕਾਂ 'ਤੇ ਜ਼ਿਆਦਾ ਹਾਵੀ ਹੋ ਰਿਹਾ ਹੈ ਜੇਕਰ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਹੁੰਦੇ ਹੋਏ ਵੀ ਯੂਥ ਕਾਂਗਰਸ ਦੇ ਪ੍ਰਧਾਨ ਦੀ ਪੁਲਿਸ ਵਲੋਂ ਇਹ ਹਾਲਤ ਕੀਤੀ ਗਈ ਹੈ ਤਾਂ ਆਮ ਆਦਮੀ ਦਾ ਕੀ ਹਾਲ ਹੁੰਦਾ ਹੋਵੇਗਾ | ...

ਪੂਰੀ ਖ਼ਬਰ »

ਗੰਭੀਰ ਸਮੱਸਿਆਵਾਂ ਨਾਲ ਚੁਫੇਰਿਓਾ ਘਿਰਿਆ ਦੋ ਜ਼ਿਲਿ੍ਹਆਂ ਦੀ ਹੱਦ 'ਤੇ ਵਸਿਆ ਪਿੰਡ ਰਾਮਗੜ੍ਹ

ਭਦੌੜ, 18 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-ਜ਼ਿਲ੍ਹਾ ਬਰਨਾਲਾ ਅਤੇ ਮੋਗਾ ਦੀ ਹੱਦ 'ਤੇ ਵਸਿਆ ਉੱਘੇ ਆਜ਼ਾਦੀ ਘੁਲਾਟੀਏ ਕਾਮਰੇਡ ਜਗਤ ਸਿੰਘ ਦੇ ਪਿੰਡ ਰਾਮਗੜ੍ਹ ਨੂੰ ਆਜ਼ਾਦੀ ਤੋਂ ਹੁਣ ਤੱਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਦੋ-ਚਾਰ ਹੋਣਾ ਪੈ ਰਿਹਾ ਹੈ | ...

ਪੂਰੀ ਖ਼ਬਰ »

ਕਿੰਗਜ਼ ਗਰੁੱਪ ਵਿਖੇ 'ਕਿੰਗਜ਼ ਕਾਰਨੀਵਾਲ-2018' ਭਲਕੇ

ਬਰਨਾਲਾ, 18 ਜੂਨ (ਗੁਰਪ੍ਰੀਤ ਸਿੰਘ ਲਾਡੀ)-ਕਿੰਗਜ਼ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਰਨਾਲਾ ਵਿਖੇ ਸਾਲਾਨਾ ਸਮਾਗਮ 'ਕਿੰਗਜ਼ ਕਾਰਨੀਵਾਲ-2018' ਮਿਤੀ 20 ਜੂਨ ਨੂੰ ਕਰਵਾਇਆ ਜਾ ਰਿਹਾ ਹੈ ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਚੇਅਰਮੈਨ ਹਰਦੇਵ ਸਿੰਘ ਬਾਜਵਾ ਨੇ ...

ਪੂਰੀ ਖ਼ਬਰ »

ਮਨਪ੍ਰੀਤ ਸਿੰਘ ਨੰਬਰਦਾਰ ਨੂੰ ਭਾਜਪਾ ਦੇ ਕਿਸਾਨ ਮੋਰਚੇ ਦਾ ਸੂਬਾ ਮੀਤ ਪ੍ਰਧਾਨ ਬਣਾਉਣ 'ਤੇ ਧੰਨਵਾਦ

ਸ਼ਹਿਣਾ 18 ਜੂਨ (ਸੁਰੇਸ਼ ਗੋਗੀ)-ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਨੰਬਰਦਾਰ ਨੂੰ ਸੂਬਾ ਪ੍ਰਧਾਨ ਸ੍ਰੀ ਸਵੇਤ ਮਲਿਕ ਦੀ ਸਹਿਮਤੀ ਨਾਲ ਬਿਕਰਮ ਸਿੰਘ ਚੀਮਾ ਸੂਬਾ ਪ੍ਰਧਾਨ ਕਿਸਾਨ ਮੋਰਚਾ ਭਾਰਤੀ ਜਨਤਾ ਪਾਰਟੀ ਵਲੋਂ ਸੂਬੇ ...

ਪੂਰੀ ਖ਼ਬਰ »

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿਹਤ ਵਿਭਾਗ ਨੇ ਮੈਡੀਕਲ ਦੁਕਾਨਾਂ ਦੀ ਕੀਤੀ ਚੈਕਿੰਗ

ਬਰਨਾਲਾ, 18 ਜੂਨ (ਧਰਮਪਾਲ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਚਲਾਏ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਧਰਮਪਾਲ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਰੱਗ ਇੰਸਪੈਕਟਰ ਗੁਨਦੀਪ ਬਾਂਸਲ ਅਤੇ ਪਟਿਆਲੇ ਦੇ ਡਰੱਗ ...

ਪੂਰੀ ਖ਼ਬਰ »

ਐਡ. ਸਤਨਾਮ ਸਿੰਘ ਰਾਹੀ ਨੇ ਸ਼ਹਿਣਾ ਦੇ ਭਾਜਪਾ ਵਰਕਰਾਂ ਨਾਲ ਕੀਤੀ ਮੀਟਿੰਗ

ਸ਼ਹਿਣਾ, 18 ਜੂਨ (ਸੁਰੇਸ਼ ਗੋਗੀ)-ਸ਼ੋ੍ਰਮਣੀ ਅਕਾਲੀ ਦਲ ਹਲਕਾ ਭਦੌੜ ਤੋਂ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਨੇ ਮੰਡਲ ਪ੍ਰਧਾਨ ਸੁਰਜੀਤ ਸਿੰਘ ਜ਼ਿਲੇ੍ਹਦਾਰ ਦੀ ਅਗਵਾਈ ਵਿਚ ਸ਼ਹਿਣਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ ...

ਪੂਰੀ ਖ਼ਬਰ »

ਕੱਪੜੇ ਦੀ ਦੁਕਾਨ 'ਚ ਚੋਰੀ

ਧਨੌਲਾ, 18 ਜੂਨ (ਜਤਿੰਦਰ ਸਿੰਘ ਧਨੌਲਾ)-ਬੀਤੀ ਰਾਤ ਅਗਿਆਤ ਵਿਅਕਤੀ ਮੰਡੀ ਦੀ ਕੱਪੜੇ ਦੀ ਦੁਕਾਨ ਗਿੱਲ ਕਲਾਥ ਇੰਪੋਰੀਅਮ ਅੰਦਰ ਦਾਖ਼ਲ ਹੋ ਕੇ ਤਕਰੀਬਨ ਸਾਢੇ ਤਿੰਨ ਲੱਖ ਰੁਪਏ ਦੀ ਨਕਦੀ ਚੁਰਾ ਕੇ ਲੈ ਗਏ ਅਤੇ ਜਾਂਦੇ ਸਮੇਂ ਕੀਮਤੀ ਭਾਅ ਦੇ ਡੀ.ਵੀ.ਆਰ. ਅਤੇ ਕੁਝ ਕੈਮਰੇ ...

ਪੂਰੀ ਖ਼ਬਰ »

ਨਗਰ ਕੌਾਸਲ ਬਰਨਾਲਾ ਹੋਇਆ ਖੁੱਲ੍ਹੇ 'ਚ ਪਖਾਨਾ ਜਾਣ ਤੋਂ ਮੁਕਤ

ਬਰਨਾਲਾ, 18 ਜੂਨ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸ਼ਨ ਸਵੱਛ ਪੰਜਾਬ (ਸਵੱਛ ਭਾਰਤ ਮਿਸ਼ਨ ਦੇ ਅੰਤਰਗ਼ਤ) ਬਰਨਾਲਾ ਨਗਰ ਕੌਾਸਲ ਖੁੱਲ੍ਹੇ ਵਿਚ ਪਖਾਨਾ ਜਾਣ ਤੋਂ ਮੁਕਤ (ਓ.ਡੀ.ਐਫ.) ਹੋ ਗਿਆ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਧਾਰਮਿਕ ਸਮਾਗਮ

ਹੰਡਿਆਇਆ, 18 ਜੂਨ (ਗੁਰਜੀਤ ਸਿੰਘ ਖੱੁਡੀ)-ਗੁਰਦੁਆਰਾ ਸ਼ਹੀਦ ਸਿੰਘਾਂ ਹੰਡਿਆਇਆ ਦੇ ਮੱੁਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਦੀ ਅਗਵਾਈ ਵਿਚ ਸ਼ਹੀਦਾਂ ਦੇ ਸਿਰਤਾਜ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ ਕਰਵਾਏ ਜਾ ਰਹੇ ਸਮਾਗਮ 'ਚ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX