ਤਾਜਾ ਖ਼ਬਰਾਂ


ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  49 minutes ago
ਫ਼ਤਿਹਗੜ੍ਹ ਸਾਹਿਬ ,19 ਜਨਵਰੀ { ਜਤਿੰਦਰ ਸਿੰਘ ਰਾਠੌਰ } - ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ ਕੀਤਾ ਗਿਆ। ਇਸ ਮੌਕੇ 'ਤੇ ਮੀਡੀਆ ਨੂੰ ਦੂਰ ਰੱਖਿਆ ਗਿਆ।
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  about 2 hours ago
ਹਮੀਰਪੁਰ, 19 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇਕ ਸਕੂਲ ਬੱਸ ਦੇ ਪਲਟ ਜਾਣ ਕਾਰਨ 17 ਵਿਦਿਆਰਥੀ ਜ਼ਖਮੀ ਹੋ ਗਏ। ਇਕ ਨਿੱਜੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ।
ਰਾਹੁਲ ਦੇ ਸ਼ਕਤੀ ਪ੍ਰਾਜੈਕਟ ਦੀ ਪੰਜਾਬ 'ਚ ਕੈਪਟਨ ਵਲੋਂ ਸ਼ੁਰੂਆਤ
. . .  about 3 hours ago
ਚੰਡੀਗੜ੍ਹ, 19 ਜਨਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸ਼ਕਤੀ ਪ੍ਰਾਜੈਕਟ ਨੂੰ ਅੱਜ ਇਥੇ ਲਾਂਚ ਕੀਤਾ ਗਿਆ। ਇਸ ਦਾ ਮਕਸਦ ਮਈ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਸੂਬੇ ਦੇ ਪਾਰਟੀ ਵਰਕਰਾਂ...
ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  about 3 hours ago
ਚੰਡੀਗੜ੍ਹ, 19 ਜਨਵਰੀ (ਮਨਜੋਤ) - ਦਿਸ਼ਾਂਤ ਜਿੰਦਲ ਨੇ ਜੇ.ਈ.ਈ. ਮੇਨਜ਼ ਪ੍ਰੀਖਿਆ ਵਿਚ 99.99 ਫ਼ੀਸਦੀ ਅੰਕ ਹਾਸਲ ਕੀਤੇ...
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  about 4 hours ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  about 4 hours ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  about 4 hours ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  about 5 hours ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  about 5 hours ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  about 5 hours ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ ਦਾ ਉਦਘਾਟਨ ਕਰਨ ਪਹੁੰਚੇ ਮੋਦੀ
. . .  about 6 hours ago
ਮੁੰਬਈ, 19 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ (ਐਨ.ਐਮ.ਆਈ.ਸੀ) ਦਾ ਉਦਘਾਟਨ ਕਰਨ ਲਈ ਮੁੰਬਈ ਪਹੁੰਚੇ ....
ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ
. . .  about 6 hours ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸਾਬਕਾ ਕੇਂਦਰੀ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਸੀ.ਬੀ.ਆਈ. ਵੱਲੋਂ ਦਾਇਰ ਕੇਸ 'ਚ ਜ਼ਮਾਨਤ ਦੇ ਦਿੱਤੀ ....
ਈ. ਡੀ. ਵਲੋਂ ਜ਼ਾਕਿਰ ਨਾਇਕ ਦੇ ਪਰਿਵਾਰ ਦੀ ਜਾਇਦਾਦ ਅਟੈਚ
. . .  about 6 hours ago
ਨਵੀਂ ਦਿੱਲੀ, 19 ਜਨਵਰੀ- ਵਿਵਾਦਤ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਸੰਬੰਧ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ 16.40 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ। ਇਸ ਸੰਬੰਧੀ ਇੱਕ ਬਿਆਨ 'ਚ ਈ. ਡੀ. ਨੇ ਕਿਹਾ.....
ਜੇਕਰ ਮੌਸਮ ਬਦਲ ਸਕਦਾ ਹੈ ਤਾਂ ਭਾਜਪਾ ਦੀ ਸਰਕਾਰ ਕਿਉਂ ਨਹੀ - ਮਮਤਾ ਬੈਨਰਜੀ
. . .  about 7 hours ago
ਕੋਲਕਾਤਾ, 19 ਜਨਵਰੀ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ 'ਚ ਹੋ ਰਹੀ ਮਹਾਂ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਸ ਰੈਲੀ 'ਚ 23 ਤੋਂ 26 ਪਾਰਟੀਆਂ ਇਕੱਠੀਆਂ ਹੋਈਆਂ ਹਨ। ਉਨ੍ਹਾਂ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ....
ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਚਾਰ ਨੌਜਵਾਨਾਂ ਦੀ ਮੌਤ
. . .  about 7 hours ago
ਜੈਪੁਰ, 19 ਜਨਵਰੀ- ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਨੋਖਾ ਥਾਣਾ ਖੇਤਰ 'ਚ ਬੀਤੀ ਰਾਤ ਇੱਕ ਕਾਰ ਦੇ ਟਰੱਕ ਨਾਲ ਟਕਰਾਅ ਜਾਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਬੀਕਾਨੇਰ ਦੇ ਮੁਕਤਾਪ੍ਰਸਾਦ ਖੇਤਰ ਦੇ ਰਹਿਣ ਵਾਲੇ ਚਾਰ...
ਭਾਰਤ ਖ਼ਿਲਾਫ਼ ਜੋ ਕੰਮ ਪਾਕਿ ਨਹੀਂ ਕਰ ਸਕਿਆ ਉਹ ਮੋਦੀ ਨੇ 5 ਸਾਲਾਂ 'ਚ ਕਰ ਦਿੱਤਾ- ਕੇਜਰੀਵਾਲ
. . .  about 7 hours ago
ਮਹਾਂ ਗਠਜੋੜ 'ਮੋਦੀ' ਵਿਰੁੱਧ ਨਹੀਂ, ਦੇਸ਼ ਦੀ ਜਨਤਾ ਦੇ ਖ਼ਿਲਾਫ਼ ਹੈ- ਪ੍ਰਧਾਨ ਮੰਤਰੀ ਮੋਦੀ
. . .  about 7 hours ago
ਸੜਕ ਹਾਦਸੇ 'ਚ ਸਾਈਕਲ ਸਵਾਰ ਬਜ਼ੁਰਗ ਦੀ ਮੌਤ
. . .  about 7 hours ago
ਕੈਪਟਨ ਦੀ ਬਜਾਏ ਕੇਂਦਰ ਦੇ ਹੱਥ 'ਚ ਹੈ ਪੰਜਾਬ ਸਰਕਾਰ ਦੀ ਕਮਾਨ -ਖਹਿਰਾ
. . .  about 8 hours ago
ਸਬਰੀਮਾਲਾ ਮੰਦਰ ਦੇ ਦਰਸ਼ਨ ਕਰਨ ਪਹੁੰਚੀਆਂ ਔਰਤਾਂ ਪ੍ਰਦਰਸ਼ਨ ਦੇਖ ਪਰਤੀਆਂ ਵਾਪਸ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 6 ਹਾੜ ਸੰਮਤ 550
ਵਿਚਾਰ ਪ੍ਰਵਾਹ: ਨੀਤੀਆਂ ਅਤੇ ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਉਨ੍ਹਾਂ \'ਤੇ ਅਮਲ ਕਰਵਾਉਣ ਵਾਲਿਆਂ ਦਾ ਆਪਣਾ ਵਿਵਹਾਰ ਨੀਤੀਆਂ ਦੇ ਉਲਟ ਹੁੰਦਾ ਹੈ। -ਅਗਿਆਤ

ਪਹਿਲਾ ਸਫ਼ਾ

ਜੰਮੂ-ਕਸ਼ਮੀਰ 'ਚ ਭਾਜਪਾ ਨੇ ਪੀ.ਡੀ.ਪੀ. ਦਾ ਸਾਥ ਛੱਡਿਆ-ਮਹਿਬੂਬਾ ਵਲੋਂ ਅਸਤੀਫ਼ਾ

• ਕਾਂਗਰਸ ਵਲੋਂ ਸਮਰਥਨ ਤੋਂ ਇਨਕਾਰ • ਰਾਜਪਾਲ ਸ਼ਾਸਨ ਲੱਗਣਾ ਤੈਅ ਨਵੀਂ ਦਿੱਲੀ, 19 ਜੂਨ (ਉਪਮਾ ਡਾਗਾ ਪਾਰਥ)-ਭਾਜਪਾ ਨੇ ਜੰਮੂ-ਕਸ਼ਮੀਰ 'ਚ ਆਪਣੇ ਤਿੰਨ ਸਾਲ ਪੁਰਾਣੇ ਗਠਜੋੜ ਭਾਈਵਾਲ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਤੋਂ 'ਰਾਸ਼ਟਰ ਹਿਤ' ਦੇ ਕਾਰਨ ...

ਪੂਰੀ ਖ਼ਬਰ »

ਵਾਦੀ 'ਚ ਡਰਾਉਣ-ਧਮਕਾਉਣ ਦੀ ਨੀਤੀ ਨਹੀਂ ਚੱਲੇਗੀ-ਮਹਿਬੂਬਾ

ਸ੍ਰੀਨਗਰ, 19 ਜੂਨ (ਮਨਜੀਤ ਸਿੰਘ)-ਜੰਮੂ-ਕਸ਼ਮੀਰ 'ਚ 3 ਸਾਲ ਅਤੇ 3 ਮਹੀਨੇ ਪੁਰਾਣਾ ਭਾਜਪਾ-ਪੀ.ਡੀ.ਪੀ ਗਠਜੋੜ ਭਾਜਪਾ ਦੇ ਡਰਾਮਾਪੂਰਨ ਢੰਗ ਨਾਲ ਅਚਾਨਕ ਸਮਰਥਨ ਵਾਪਸ ਲੈਣ ਦੇ ਨਾਲ ਟੁੱਟ ਗਿਆ | ਇਸ ਘਟਨਾਕ੍ਰਮ ਦੇ ਨਾਲ ਹੀ ਰਾਜ 'ਚ 8ਵਾਂ ਰਾਜਪਾਲ ਰਾਜ ਲਗਾਉਣ ਦਾ ਰਸਤਾ ਪੱਧਰਾ ...

ਪੂਰੀ ਖ਼ਬਰ »

ਪੰਜਾਬ ਵਿਚ ਝੋਨੇ ਦੀ ਲੁਆਈ ਅੱਜ ਤੋਂ

30 ਲੱਖ ਹੈਕਟੇਅਰ 'ਚ ਝੋਨਾ ਲਗਾਏ ਜਾਣ ਦੀ ਸੰਭਾਵਨਾ ਚੰਡੀਗੜ੍ਹ, 19 ਜੂਨ (ਪੀ. ਟੀ. ਆਈ.)-ਪੰਜਾਬ ਵਿਚ ਝੋਨੇ ਦੀ ਲੁਆਈ ਕੱਲ੍ਹ ਤੋਂ ਸ਼ੁਰੂ ਹੋਵੇਗੀ ਅਤੇ ਇਸ ਸਾਲ ਸੂਬੇ ਵਿਚ ਲਗਪਗ 30 ਲੱਖ ਹੈਕਟੇਅਰ ਰਕਬੇ ਵਿਚ ਝੋਨਾ ਬੀਜੇ ਜਾਣ ਦੀ ਆਸ ਹੈ | ਪੰਜਾਬ ਖੇਤੀਬਾੜੀ ਵਿਭਾਗ ਦੇ ...

ਪੂਰੀ ਖ਼ਬਰ »

ਕਿਸਾਨਾਂ ਨੂੰ 8 ਘੰਟੇ ਮਿਲੇਗੀ ਤਿੰਨ ਫੇਸ ਬਿਜਲੀ ਸਪਲਾਈ

ਤਾਪ ਬਿਜਲੀ ਘਰਾਂ ਦੇ ਵੀ 3 ਯੂਨਿਟ ਚਲਾਏ ਪਟਿਆਲਾ, 19 ਜੂਨ (ਜਸਪਾਲ ਸਿੰਘ ਢਿੱਲੋਂ)-ਪੰਜਾਬ ਅੰਦਰ ਝੋਨੇ ਦੀ ਲੁਆਈ ਲਈ ਸੂਬਾ ਬਿਜਲੀ ਨਿਗਮ ਵਲੋਂ ਕਿਸਾਨਾਂ ਨੂੰ 8 ਘੰਟੇ ਤਿੰਨ ਫੇਸ ਬਿਜਲੀ ਸਪਲਾਈ ਅੱਜ ਰਾਤ 12 ਵਜੇ ਤੋਂ ਸ਼ੁਰੂ ਕਰ ਦਿੱਤੀ ਗਈ ਹੈ | ਇਸ ਸਬੰਧੀ ਬਿਜਲੀ ਨਿਗਮ ...

ਪੂਰੀ ਖ਼ਬਰ »

ਰਾਜਨਾਥ ਵਲੋਂ ਜੋਧਪੁਰ ਨਜ਼ਰਬੰਦਾਂ ਨੂੰ ਮੁਆਵਜ਼ੇ ਦਿਵਾਉਣ ਦਾ ਭਰੋਸਾ

ਗ੍ਰਹਿ ਮੰਤਰੀ ਨੂੰ ਮਿਲਿਆ ਅਕਾਲੀ ਵਫ਼ਦ ਨਵੀਂ ਦਿੱਲੀ, 19 ਜੂਨ (ਉਪਮਾ ਡਾਗਾ ਪਾਰਥ)- ਸ਼੍ਰੋਮਣੀ ਅਕਾਲੀ ਦਲ ਨੰੂ ਅੱਜ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਭਰੋਸਾ ਦਿੱਤਾ ਕਿ ਜੋਧਪੁਰ 'ਚ ਸਿੱਖ ਨਜ਼ਰਬੰਦਾਂ ਨੰੂ ਉਨ੍ਹਾਂ ਦੇ ਬਣਦੇ ਮੁਆਵਜ਼ੇ ਜ਼ਰੂਰ ...

ਪੂਰੀ ਖ਼ਬਰ »

ਪਾਕਿ 'ਚ ਵਿਆਹ ਦਾ ਪ੍ਰਸਤਾਵ ਠੁਕਰਾਉਣ 'ਤੇ ਲੜਕੀ ਦੀ ਹੱਤਿਆ

ਲਾਹੌਰ, 19 ਜੂਨ (ਪੀ. ਟੀ. ਆਈ.)-ਪਾਕਿਸਤਾਨ ਦੇ ਪੰਜਾਬ ਪ੍ਰਾਂਤ 'ਚ ਇਕ ਵਿਅਕਤੀ ਵਲੋਂ ਲਾਹੌਰ ਦੀ ਇਕ ਨਿੱਜੀ ਬੱਸ ਕੰਪਨੀ 'ਚ ਕੰਮ ਕਰਦੀ 19 ਸਾਲਾ ਲੜਕੀ ਦੀ ਗੋਲੀ ਮਾਰ ਕੇ ਇਸ ਕਰ ਕੇ ਹੱਤਿਆ ਕਰ ਦਿੱਤੀ ਕਿਉਂਕਿ ਲੜਕੀ ਨੇ ਉਸ ਦੇ ਵਿਆਹ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ | ...

ਪੂਰੀ ਖ਼ਬਰ »

ਭਾਰਤ ਨੇ ਔਰਤ ਤੇ ਬੱਚੇ ਸਣੇ 6 ਕੈਦੀ ਪਾਕਿਸਤਾਨ ਹਵਾਲੇ ਕੀਤੇ

ਅਟਾਰੀ, 19 ਜੂਨ (ਰੁਪਿੰਦਰਜੀਤ ਸਿੰਘ ਭਕਨਾ)- ਭਾਰਤ ਵਲੋਂ ਵੱਖ-ਵੱਖ ਜੇਲ੍ਹਾਂ 'ਚ ਬੰਦ 6 ਪਾਕਿਸਤਾਨੀ ਕੈਦੀਆਂ ਨੂੰ ਅੱਜ ਅਟਾਰੀ ਵਾਹਗਾ ਸਰਹੱਦ ਰਸਤਿਓਾ ਪਾਕਿਸਤਾਨ ਦੇ ਹਵਾਲੇ ਕੀਤਾ ਗਿਆ | ਇਹ ਕੈਦੀ ਤਸਕਰੀ, ਨਾਜਾਇਜ਼ ਦਾਖ਼ਲੇ ਅਤੇ ਭਾਰਤ ਵਿਰੋਧੀ ਕਾਰਵਾਈਆਂ 'ਚ ਸ਼ਾਮਿਲ ਹੋਣ ਦੇ ਦੋਸ਼ 'ਚ ਸਜ਼ਾ ਕੱਟ ਚੁੱਕੇ ਹਨ, ਜਿਸ 'ਚ ਇਕ ਬੱਚਾ ਵੀ ਸ਼ਾਮਿਲ ਹੈ | ਵੱਖ-ਵੱਖ ਪੁਲਿਸ ਪਾਰਟੀਆਂ ਕੈਦੀ ਅਲਤਾਫ਼ ਉਰਫ਼ ਅਲਾਹਦ ਪੁੱਤਰ ਦਨੁਸ ਬਖ਼ਸ਼ ਜ਼ਿਲ੍ਹਾ ਪੁਟਸਲ, ਨਸਰੀਨ ਅਖ਼ਤਰ ਪਤਨੀ ਮੁਹੰਮਦ ਅਫ਼ਜ਼ਲ ਵਾਸੀ ਲਾਹੌਰ ਨੂੰ ਅੰਮਿ੍ਤਸਰ ਕੇਂਦਰੀ ਜੇਲ੍ਹ ,ਹਰੂਨ ਅਲੀ ਪੁੱਤਰ ਮਿਸਤਰੀ ਅਬਦੁਲ ਵਾਸੀ ਕੋਟਲੀ ਪਾਕਿਸਤਾਨੀ ਕਸ਼ਮੀਰ (ਉਮਰ 16 ਸਾਲ) ਨੂੰ ਬੱਚਾ ਜੇਲ੍ਹ ਜੰਮੂ, ਮੁਹੰਮਦ ਨਦੀਮ ਪੁੱਤਰ ਅਕਲ ਮੁਹੰਮਦ ਜ਼ਿਲ੍ਹਾ ਪੋਨਚ ਪਾਕਿਸਤਾਨੀ ਕਸ਼ਮੀਰ ਕੋਟ ਬਲਾਵਲ ਜੇਲ੍ਹ ਜੰਮੂ, ਮੁਹੰਮਦ ਅਸੀਮ ਜੱਟ ਵਾਸੀ ਕਸੂਰ ਤੇ ਅਖ਼ਤਰ ਉੱਲ ਇਸਲਾਮ ਪੁੱਤਰ ਮਲਕ ਤੇਲੀ ਵਾਸੀ ਲਾਹੌਰ ਨੂੰ ਤਿਹਾੜ ਜੇਲ੍ਹ ਤੋਂ ਲੈ ਕੇ ਅਟਾਰੀ ਸਰਹੱਦ 'ਤੇ ਪਹੰੁਚਿਆ | ਇਨ੍ਹਾਂ ਕੈਦੀਆਂ ਨੂੰ ਜ਼ਰੂਰੀ ਕਾਗਜ਼ੀ ਕਾਰਵਾਈ ਤੋਂ ਬਾਅਦ ਬੀ.ਐੱਸ.ਐੱਫ਼. ਦੇ ਡਿਪਟੀ ਕਮਾਡੈਂਟ ਨਿਰਮਲਜੀਤ ਸਿੰਘ ਨੇ ਹਮਰੁਤਬਾ ਮੁਹੰਮਦ ਫੈਜ਼ਲ ਦੇ ਹਵਾਲੇ ਕੀਤਾ |
2 ਪਾਕਿ ਕੈਦੀ ਅੰਮਿ੍ਤਸਰ ਜੇਲ੍ਹ ਤੋਂ ਰਿਹਾਅ

ਅੰਮਿ੍ਤਸਰ, (ਰੇਸ਼ਮ ਸਿੰਘ)¸13 ਵਰਿ੍ਹਆਂ ਦੀ ਕੈਦ ਭੁਗਤਣ ਉਪਰੰਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ 'ਚ ਇੱਥੇ ਸਜ਼ਾ ਭੁਗਤ ਰਹੀ ਇਕ ਬਜ਼ੁਰਗ ਔਰਤ ਸਣੇ 2 ਪਾਕਿਸਤਾਨੀ
ਕੈਦੀਆਂ ਨੂੰ ਕੇਂਦਰੀ ਜੇਲ੍ਹ ਅੰਮਿ੍ਤਸਰ ਤੋਂ ਰਿਹਾਅ ਕਰ ਦਿੱਤਾ ਗਿਆ, ਜੋ ਆਪਣੇ ਦੇਸ਼ ਲਈ ਰਵਾਨਾ ਹੋ ਗਏ | ਛੱਡੇ ਗਏ ਉਕਤ 2 ਕੈਦੀਆਂ ਤੋਂ ਇਲਾਵਾ 77 ਹੋਰ ਕੈਦੀ ਜੋ ਪਾਕਿਸਤਾਨ, ਬੰਗਲਾਦੇਸ਼, ਈਰਾਨ, ਇਰਾਕ ਵਰਗੇ ਦੇਸ਼ਾਂ ਦੇ ਹਨ, ਜੇਲ੍ਹ 'ਚ ਬੰਦ ਹਨ | ਵਕੀਲ ਨਵਜੋਤ ਕੌਰ ਚੱਬਾ ਨੇ ਦੱਸਿਆ ਕਿ ਬੇਗ਼ਮ ਨਸਰੀਨ ਅਖ਼ਤਰ (65) ਵਾਸੀ ਲਾਹੌਰ ਸ਼ਹਿਰ ਪਾਕਿਸਤਾਨ ਨੂੰ ਸਾਲ 2006 'ਚ ਸਮਝੌਤਾ ਐਕਸਪੈੱ੍ਰਸ 'ਚ ਭਾਰਤ ਦਾਖਲ ਹੁੰਦੇ ਸਮੇਂ ਹੈਰੋਇਨ ਬਰਾਮਦਗੀ ਦੇ ਮਾਮਲੇ 'ਚ ਪੁਲਿਸ ਨੇ ਗਿ੍ਫ਼ਤਾਰ ਕੀਤਾ ਸੀ, ਜਿਸ ਨੂੰ ਸਾਢੇ 10 ਸਾਲ ਕੈਦ ਤੇ 2 ਲੱਖ ਰੁਪਿਆ ਜੁਰਮਾਨਾ ਹੋਇਆ ਸੀ, ਪਰ ਤਕਨੀਕੀ ਕਾਰਨਾਂ ਕਰਕੇ 13 ਸਾਲ ਕੈਦ ਭੁਗਤਣੀ ਪਈ | ਉਸ ਦੇ ਲਾਹੌਰ ਰਹਿੰਦੇ ਪਰਿਵਾਰ ਨੇ ਜੁਰਮਾਨਾ ਅਦਾ ਕਰ ਦਿੱਤਾ ਸੀ | ਨਸਰੀਨ ਅਖ਼ਤਰ ਵਲੋਂ ਜੇਲ੍ਹ 'ਚ ਕਮਾਏ 56 ਹਜ਼ਾਰ ਰੁਪਿਆ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ੂ ਦਿੱਤੇ | ਜੇਲ੍ਹ ਸੁਪਰਡੈਂਟ ਅਰਸ਼ਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਕ ਹੋਰ ਨੌਜਵਾਨ ਅਲਤਾਫ਼ ਵਾਸੀ ਸੂਬਾ ਸਿੰਧ ਪਾਕਿਸਤਾਨ ਨੂੰ ਬਿਨਾਂ ਪਾਸਪੋਰਟ ਭਾਰਤ ਦਾਖਲ ਹੋਣ 'ਤੇ ਗਿ੍ਫ਼ਤਾਰ ਕੀਤਾ ਸੀ, ਉਸ ਦੀ ਸਜ਼ਾ ਪੂਰੀ ਹੋਣ 'ਤੇ ਅੱਜ ਉਸ ਨੂੰ ਰਿਹਾਅ ਕਰ ਦਿੱਤਾ ਗਿਆ |


ਖ਼ਬਰ ਸ਼ੇਅਰ ਕਰੋ

ਅਮਰੀਕਾ 'ਚ 52 ਭਾਰਤੀ ਹਿਰਾਸਤ ਕੇਂਦਰ 'ਚ ਬੰਦ

ਵਾਸ਼ਿੰਗਟਨ, 19 ਜੂਨ (ਪੀ. ਟੀ. ਆਈ.)-ਅਮਰੀਕਾ ਦੇ ਓਰੇਗਨ ਸੂਬੇ ਦੇ ਹਿਰਾਸਤੀ ਕੇਂਦਰ ਵਿਚ ਰਾਜਸੀ ਸ਼ਰਨ ਮੰਗਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਨਾਲ 52 ਭਾਰਤੀਆਂ ਦੇ ਇਕ ਗਰੁੱਪ ਨੂੰ ਵੀ ਰੱਖਿਆ ਹੋਇਆ ਹੈ ਜਿਨ੍ਹਾਂ ਵਿਚੋਂ ਬਹੁਤੇ ਸਿੱਖ ਹਨ | ਇਹ ਜਾਣਕਾਰੀ ਇਕ ਔਰਤ ...

ਪੂਰੀ ਖ਼ਬਰ »

ਕੇਜਰੀਵਾਲ ਨੇ 9ਵੇਂ ਦਿਨ ਖ਼ਤਮ ਕੀਤਾ ਧਰਨਾ

ਨਵੀਂ ਦਿੱਲੀ, 19 ਜੂਨ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਰਾਜ ਨਿਵਾਸ 'ਚ ਪਿਛਲੇ 9 ਦਿਨਾਂ ਤੋਂ ਚੱਲ ਰਿਹਾ ਧਰਨਾ ਅੱਜ ਆਖ਼ਰ ਲੰਬੀ ਜੱਦੋ-ਜਹਿਦ ਤੋਂ ਬਾਅਦ ਖ਼ਤਮ ਹੋ ਗਿਆ | ਮੁੱਖ ਮੰਤਰੀ ਵਲੋਂ ਧਰਨਾ ਖ਼ਤਮ ਕੀਤੇ ਜਾਣ ਤੋਂ ਬਾਅਦ ਕੇਜਰੀਵਾਲ ...

ਪੂਰੀ ਖ਼ਬਰ »

ਬੇਅਦਬੀ ਦੇ ਦੋਸ਼ੀਆਂ ਨੂੰ ਲੈ ਕੇ ਪੁਲਿਸ ਬੁਰਜ ਜਵਾਹਰ ਸਿੰਘ ਵਾਲਾ ਪੁੱਜੀ

ਬਰਗਾੜੀ, 19 ਜੂਨ (ਲਖਵਿੰਦਰ ਸ਼ਰਮਾ)-ਕਰੀਬ ਤਿੰਨ ਸਾਲ ਪਹਿਲਾਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਨਾਲ ਲੈ ਕੇ ਪੰਜਾਬ ਪੁਲਿਸ ਦੇ ਅਧਿਕਾਰੀ ਅੱਜ ਤੜਕਸਾਰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ...

ਪੂਰੀ ਖ਼ਬਰ »

ਕਸ਼ਮੀਰ 'ਚ ਮੁਕਾਬਲੇ ਦੌਰਾਨ ਜੈਸ਼ ਕਮਾਂਡਰ ਸਮੇਤ ਤਿੰਨ ਅੱਤਵਾਦੀ ਹਲਾਕ

ਲਸ਼ਕਰ ਦੇ 2 ਕਾਰਕੁਨ ਅਸਲੇ੍ਹ ਸਮੇਤ ਗਿ੍ਫ਼ਤਾਰ ਸ੍ਰੀਨਗਰ, 19 ਜੂਨ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਵਿਚ ਪੁਲਵਾਮਾ ਜ਼ਿਲ੍ਹੇ ਦੇ ਦੱਖਣੀ ਕਸਬੇ ਤਰਾਲ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਜੈਸ਼-ਏ-ਮੁਹੰਮਦ ਦੇ ਇਕ ਕਮਾਂਡਰ ਸਮੇਤ ਤਿੰਨ ਅੱਤਵਾਦੀ ਮਾਰੇ ਗਏ | 42 ...

ਪੂਰੀ ਖ਼ਬਰ »

ਨਰਿੰਦਰ ਮੋਦੀ ਅੱਜ ਕਰਨਗੇ ਕਿਸਾਨਾਂ ਨਾਲ ਸਿੱਧੀ ਗੱਲਬਾਤ

ਨਵੀਂ ਦਿੱਲੀ, 19 ਜੂਨ (ਪੀ.ਟੀ.ਆਈ.)-ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਸੰਬੋਧਨ ਕਰਦੇ ਹੋਏ ਕਿਸਾਨਾਂ ਦੀ ਕਮਾਈ 'ਚ ਵਾਧਾ ਕਰਨ ਲਈ ਬਣਾਈਆਂ ਸਰਕਾਰੀ ਸਕੀਮਾਂ ਬਾਰੇ ਜਾਣੂ ਕਰਾਉਣਗੇ | ਪ੍ਰਧਾਨ ਮੰਤਰੀ ਨਾਲ ਕਿਸਾਨਾਂ ਦੀ ਇਹ ...

ਪੂਰੀ ਖ਼ਬਰ »

ਜਲਦ ਚੋਣਾਂ ਹੋਣ-ਉਮਰ ਅਬਦੁੱਲਾ

ਨੈਸ਼ਨਲ ਕਾਨਫ਼ਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਭਾਜਪਾ-ਪੀ.ਡੀ.ਪੀ ਗਠਜੋੜ ਦੇ ਟੁੱਟਣ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੰਗਾ ਹੁੰਦਾ ਕਿ ਅਮਿਤ ਸ਼ਾਹ ਵਲੋਂ ਭਾਜਪਾ ਵਿਧਾਇਕਾਂ ਨੂੰ ਦਿੱਲੀ ਤਲਬ ਕਰਨ ਤੋਂ ਪਹਿਲਾਂ ਮਹਿਬੂਬਾ ਮੁਫਤੀ ...

ਪੂਰੀ ਖ਼ਬਰ »

ਆਬਾਸੀ ਤੇ ਇਮਰਾਨ ਖਾਨ ਦੇ ਕਾਗਜ਼ ਰੱਦ

ਇਸਲਾਮਾਬਾਦ, 19 ਜੂਨ (ਪੀ. ਟੀ. ਆਈ.)-ਵੱਡ ਵੱਡੇ ਮਹਾਂਰਥੀਆਂ ਨੂੰ ਵੱਡੀ ਸੱਟ ਮਾਰਦੇ ਹੋਏ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ-ਐਨ ਦੇ ਨੇਤਾ ਸ਼ਾਹਿਦ ਖ਼ਕਾਨ ਅਬਾਸੀ ਅਤੇ ਪਾਕਿਸਤਾਨ ਤਹਿਰੀਕ-ਏ-ਇੰਸਾਫ ਦੇ ਮੁਖੀ ਇਮਰਾਨ ...

ਪੂਰੀ ਖ਼ਬਰ »

ਮੁਸ਼ੱਰਫ ਦੇ ਨਾਮਜ਼ਦਗੀ ਕਾਗਜ਼ ਰੱਦ

ਇਸਲਾਮਾਬਾਦ, 19 ਜੂਨ (ਪੀ. ਟੀ. ਆਈ.)-ਪਾਕਿਸਤਾਨ ਵਿਚ 25 ਜੁਲਾਈ ਨੂੰ ਹੋ ਰਹੀਆਂ ਆਮ ਚੋਣਾਂ ਲਈ ਪਾਕਿਸਤਾਨ ਦੇ ਸਾਬਕਾ ਫ਼ੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ ਦੇ ਨਾਮਜ਼ਦਗੀ ਕਾਗਜ਼ ਰਿਟਰਨਿੰਗ ਅਧਿਕਾਰੀ ਨੇ ਇਸ ਆਧਾਰ 'ਤੇ ਰੱਦ ਕਰ ਦਿੱਤਾ ਕਿ ਉਨ੍ਹਾਂ 'ਤੇ 2013 ਵਿਚ ਪਿਸ਼ਾਵਰ ...

ਪੂਰੀ ਖ਼ਬਰ »

ਜਬਰ ਜਨਾਹ ਮਾਮਲੇ ਦੀ ਜਾਂਚ 'ਚ ਸ਼ਾਮਿਲ ਹੋਇਆ ਦਾਤੀ ਮਹਾਰਾਜ

ਨਵੀਂ ਦਿੱਲੀ, 19 ਜੂਨ (ਏਜੰਸੀ)- ਜਬਰ ਜਨਾਹ ਮਾਮਲੇ ਦਾ ਸਾਹਮਣਾ ਕਰ ਰਿਹਾ ਦਾਤੀ ਮਹਾਰਾਜ ਅੱਜ ਪੁਲਿਸ ਦੀ ਜਾਂਚ ਵਿਚ ਸ਼ਾਮਿਲ ਹੋਇਆ | ਉਸ ਨੂੰ ਬੁੱਧਵਾਰ ਤੱਕ ਜਾਂਚ ਵਿਚ ਸ਼ਾਮਿਲ ਹੋਣ ਲਈ ਇਕ ਨੋਟਿਸ ਜਾਰੀ ਕੀਤਾ ਗਿਆ ਸੀ | ਅੱਜ ਉਹ ਇੱਥੇ ਅਪਰਾਧ ਸ਼ਾਖਾ 'ਚ ਪਹੁੰਚੇ ਅਤੇ ਉਸ ...

ਪੂਰੀ ਖ਼ਬਰ »

ਲਾਲੂ ਇਲਾਜ ਲਈ ਮੁੁੰਬਈ ਗਏ

ਪਟਨਾ, 19 ਜੂਨ (ਏਜੰਸੀ)-ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਆਪ੍ਰੇਸ਼ਨ ਲਈ ਅੱਜ ਮੁੰਬਈ ਰਵਾਨਾ ਹੋ ਗਏ | ਪਟਨਾ ਦੇ ਜੈਪ੍ਰਕਾਸ਼ ਨਾਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਨ੍ਹਾਂ ਨਾਲ ਉਨ੍ਹਾਂ ਦੀ ਬੇਟੀ ਮੀਸਾ ...

ਪੂਰੀ ਖ਼ਬਰ »

ਲੋਕਾਂ ਦਾ ਸਰਕਾਰੀ ਬੈਂਕਾਂ 'ਚ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ-ਗੋਇਲ

ਨਵੀਂ ਦਿੱਲੀ, 19 ਜੂਨ (ਪੀ. ਟੀ. ਆਈ.)-ਵਿੱਤ ਮੰਤਰੀ ਪਿਯੂਸ਼ ਗੋਇਲ ਨੇ ਅੱਜ ਪੰਜਾਬ ਨੈਸ਼ਨਲ ਬੈਂਕ ਵਿਚ ਦੋ ਅਰਬ ਡਾਲਰ ਦੇ ਘੁਟਾਲੇ ਸਮੇਤ ਪਿਛਲੇ ਦਿਨੀਂ ਸਾਹਮਣੇ ਆਏ ਘੁਟਾਲਿਆਂ ਦੇ ਕਈ ਮਾਮਲਿਆਂ ਦੇ ਪਿਛੋਕੜ ਵਿਚ ਕਿਹਾ ਕਿ ਲੋਕਾਂ ਦਾ ਸਰਕਾਰੀ ਬੈਂਕਾਂ ਵਿਚ ਪੈਸਾ ਪੂਰੀ ...

ਪੂਰੀ ਖ਼ਬਰ »

ਮਹਿਬੂਬਾ ਦੀ ਵੱਡੀ ਧੀ ਲੰਡਨ 'ਚ ਅਫ਼ਸਰ ਤੇ ਛੋਟੀ ਕਰ ਰਹੀ ਹੈ ਬਾਲੀਵੁੱਡ 'ਚ ਸੰਘਰਸ਼

ਨਵੀਂ ਦਿੱਲੀ, 19 ਜੂਨ (ਏਜੰਸੀ)-ਮਹਿਬੂਬਾ ਮੁਫ਼ਤੀ ਆਪਣੇ ਪਿਤਾ ਮੁਫ਼ਤੀ ਮੁਹੰਮਦ ਦੀ ਮੌਤ ਤੋਂ ਬਾਅਦ 2016 'ਚ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਬਣੀ ਸੀ | ਉਹ ਜੰਮੂ-ਕਸ਼ਮੀਰ ਦੀ 13ਵੀਂ ਤੇ ਸੂਬੇ ਦੀ ਪਹਿਲੀ ਔਰਤ ਮੁੱਖ ਮੰਤਰੀ ਸੀ | ਮਹਿਬੂਬਾ ਮੁਫ਼ਤੀ ਮੁਹੰਮਦ ਦੀ ਸਭ ਤੋਂ ਵੱਡੀ ...

ਪੂਰੀ ਖ਼ਬਰ »

ਕੁਲਸੂਮ ਨਵਾਜ਼ ਦੀ ਹਾਲਤ ਬੇਹੱਦ ਨਾਜ਼ੁਕ

ਲੰਡਨ, 19 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੂਮ ਨਵਾਜ਼ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ | ਦੁਨੀਆ ਨਿਊਜ਼ ਦੀ ਰਿਪੋਰਟ ਦੇ ਹਵਾਲੇ ਅਨੁਸਾਰ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਉਹ ਜੀਵਨ ...

ਪੂਰੀ ਖ਼ਬਰ »

ਜੀ.ਐਸ.ਟੀ. ਲਾਗੂ ਹੋਣ ਦੇ ਬਾਵਜੂਦ ਭਾਰਤ 'ਚ ਕਰੋੜਪਤੀਆਂ ਦੀ ਗਿਣਤੀ 'ਚ 20 ਫ਼ੀਸਦੀ ਵਾਧਾ

ਮੁੰਬਈ, 19 ਜੂਨ (ਏਜੰਸੀ)-ਵਸਤੂ ਅਤੇ ਸੇਵਾਵਾਂ ਟੈਕਸ (ਜੀ.ਐਸ.ਟੀ.) ਲਾਗੂ ਹੋਣ ਦੇ ਪ੍ਰਤੀਕੂਲ ਪ੍ਰਭਾਵ ਦੇ ਬਾਵਜੂਦ 2017 'ਚ ਭਾਰਤ 'ਚ ਕਰੋੜਪਤੀਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਦੌਲਤ 'ਚ 20 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ | ਇਸ ਦੇ ਨਾਲ ਹੀ ਭਾਰਤ ਸਭ ਤੋਂ ਤੇਜ਼ੀ ਨਾਲ ਉਭਰਦੀ ...

ਪੂਰੀ ਖ਼ਬਰ »

ਥੈਰੀਸਾ ਮੇਅ ਨੂੰ ਆਤਮਘਾਤੀ ਹਮਲੇ 'ਚ ਮਾਰਨ ਦੀ ਯੋਜਨਾ ਬਣਾਉਣ ਵਾਲਿਆਂ ਵਿਰੁੱਧ ਕੇਸ ਸ਼ੁਰੂ

ਲੰਡਨ, 19 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇਸਲਾਮਿਕ ਸਟੇਟ ਦੇ ਅੱਤਵਾਦੀਆਂ ਵਲੋਂ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੀਸਾ ਮੇਅ ਨੂੰ ਇਕ ਆਤਮਘਾਤੀ ਹਮਲੇ 'ਚ ਮਾਰਨ ਦੀ ਯੋਜਨਾ ਬਣਾਈ ਗਈ ਸੀ | ਇਹ ਆਤਮਘਾਤੀ ਹਮਲਾ ਬਲੇਡ ਤੇ ਧਮਾਕੇ ਨਾਲ ਡਾਊਨਿੰਗ ਸਟਰੀਟ 'ਤੇ ਕੀਤਾ ...

ਪੂਰੀ ਖ਼ਬਰ »

ਕਿਮ ਜੋਂਗ ਉਨ ਚੀਨ ਦੀ ਦੋ ਦਿਨਾ ਯਾਤਰਾ 'ਤੇ

ਬੀਜਿੰਗ, 19 ਜੂਨ (ਏਜੰਸੀ)-ਸਿੰਗਾਪੁਰ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਤੋਂ ਹਫ਼ਤੇ ਬਾਅਦ ਉੱਤਰੀ ਕੋਰੀਆ ਦਾ ਤਾਨਾਸ਼ਾਹ ਸ਼ਾਸਕ ਕਿਮ ਜੋਂਗ ਉਨ ਹੁਣ ਚੀਨ ਦੀ ਦੋ ਦਿਨਾ ਯਾਤਰਾ 'ਤੇ ਹੈ | ਉਨ੍ਹਾਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ...

ਪੂਰੀ ਖ਼ਬਰ »

ਰਾਹੁਲ ਦੇ ਜਨਮ ਦਿਨ 'ਤੇ ਕਾਰਜਕਰਤਾਵਾਂ ਨੇ ਮਨਾਇਆ ਜਸ਼ਨ

ਪ੍ਰਧਾਨ ਮੰਤਰੀ, ਕੈਪਟਨ, ਜਾਖੜ, ਸਿੱਧੂ ਸਮੇਤ ਕਈ ਸ਼ਖ਼ਸੀਅਤਾਂ ਨੇ ਦਿੱਤੀ ਵਧਾਈ ਨਵੀਂ ਦਿੱਲੀ, 19 ਜੂਨ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ 48ਵੇਂ ਜਨਮ ਦਿਨ 'ਤੇ ਕਾਂਗਰਸ ਕਾਰਜਕਰਤਾਵਾਂ ਨੇ ਦਿੱਲੀ ਵਿਖੇ ਪਾਰਟੀ ਸਦਰ ਮੁਕਾਮ 'ਤੇ ਜਸ਼ਨ ਮਨਾਇਆ | ...

ਪੂਰੀ ਖ਼ਬਰ »

ਜੰਮੂ 'ਚ ਬਾਰੂਦੀ ਸੁਰੰਗ ਧਮਾਕੇ 'ਚ ਇਕ ਜਵਾਨ ਜ਼ਖ਼ਮੀ

ਜੰਮੂ, 19 ਜੂਨ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰ ਅਖਨੂਰ ਸੈਕਟਰ 'ਚ ਹੋਏ ਧਮਾਕੇ ਦੌਰਾਨ ਇਕ ਜਵਾਨ ਜ਼ਖ਼ਮੀ ਹੋ ਗਿਆ | ਫ਼ੌਜ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਪਾਲਨ ਵਾਲਾ ਖੇਤਰ ਦੀ ਅਗਲੀ ਬੈਲਟ 'ਚ ਇਕ ਬਾਰੂਦੀ ਸੁਰੰਗ ਧਮਾਕਾ ਹੋਇਆ | ਜਿਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX