ਤਾਜਾ ਖ਼ਬਰਾਂ


ਮੁੰਬਈ ਦੇ ਸਕੂਲੀ ਬੱਚਿਆਂ ਨਾਲ ਪ੍ਰਿੰਸ ਚਾਰਲਸ ਨੇ ਮਨਾਇਆ ਜਨਮ ਦਿਨ
. . .  1 minute ago
ਮੁੰਬਈ, 14 ਨਵੰਬਰ - ਭਾਰਤ ਦੌਰੇ 'ਤੇ ਆਏ ਇੰਗਲੈਂਡ ਦੇ ਸ਼ਹਿਜ਼ਾਦੇ ਪ੍ਰਿੰਸ ਆਫ਼ ਵੇਲਜ਼-ਪ੍ਰਿੰਸ ਚਾਰਲਸ ਨੇ ਮੁੰਬਈ ਵਿਚ ਸਕੂਲੀ ਬੱਚਿਆਂ ਨਾਲ ਆਪਣਾ 71ਵਾਂ ਜਨਮ ਦਿਨ...
ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾਕਟਰ ਨਾਲ ਬਦਸਲੂਕੀ, ਸਾਰੇ ਡਾਕਟਰ ਹੋਏ ਇਕਜੁੱਟ
. . .  38 minutes ago
ਜਲੰਧਰ, 14 ਨਵੰਬਰ (ਹੈਪੀ)- ਬੀਤੇ ਕੱਲ੍ਹ 13 ਨਵੰਬਰ ਦੀ ਸ਼ਾਮ ਨੂੰ ਇਕ ਮਰੀਜ਼ ਤੇ ਉਸ ਨਾਲ ਆਏ ਰਿਸ਼ਤੇਦਾਰਾਂ ਜਾਂ ਸਾਥੀਆਂ ਵੱਲੋਂ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾ. ਰਾਜ ਕੁਮਾਰ ਨਾਲ ਬਦਸਲੂਕੀ ਕਰਨ ਤੇ ਉਨ੍ਹਾਂ ਨੂੰ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ। ਜਿਸ...
2 ਕਰੋੜ 82 ਲੱਖ ਦੀ ਹੈਰੋਇਨ ਸਮੇਤ ਇਕ ਕਾਬੂ
. . .  1 minute ago
ਨਵਾਂਸ਼ਹਿਰ,14 ਨਵੰਬਰ (ਗੁਰਬਖਸ਼ ਸਿੰਘ ਮਹੇ) - ਸੀ.ਆਈ.ਏ ਸਟਾਫ਼ ਨਵਾਂਸ਼ਹਿਰ ਦੀ ਪੁਲਿਸ ਵੱਲੋਂ 2 ਕਰੋੜ 82 ਲੱਖ ਅੰਤਰਰਾਸ਼ਟਰੀ ਕੀਮਤ ਦੀ ਹੈਰੋਇਨ ਸਮੇਤ ਇਕ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸ.ਪੀ ਵਜ਼ੀਰ ਸਿੰਘ ਖਹਿਰਾ ਨੇ ਦੱਸਿਆ ਕਿ ਸਬੰਧਿਤ ਵਿਅਕਤੀ...
ਮਹਾਨ ਗਣਿਤ ਮਾਹਰ ਵਸ਼ਿਸ਼ਟ ਨਰਾਇਣ ਸਿੰਘ ਦਾ ਹੋਇਆ ਦਿਹਾਂਤ
. . .  about 1 hour ago
ਪਟਨਾ, 14 ਨਵੰਬਰ - ਗਣਿਤ ਦੇ ਮਹਾਨ ਸ਼ਾਸਤਰੀ ਵਸ਼ਿਸ਼ਟ ਨਰਾਇਣ ਸਿੰਘ ਦਾ ਅੱਜ ਵੀਰਵਾਰ ਨੂੰ ਪਟਨਾ ਵਿਖੇ ਦਿਹਾਂਤ ਹੋ ਗਿਆ। ਉਹ 74 ਸਾਲਾ ਦੇ ਸਨ। ਉਹ ਪਿਛਲੇ 40 ਸਾਲਾ ਤੋਂ ਸਿਜੋਫਰੇਨੀਆ ਨਾਮਕ ਬਿਮਾਰੀ ਤੋਂ...
ਇੰਦੌਰ ਟੈੱਸਟ : ਬੰਗਲਾਦੇਸ਼ ਦੀ ਖ਼ਰਾਬ ਸ਼ੁਰੂਆਤ - ਸਕੋਰ 53/3
. . .  about 1 hour ago
ਮੌਸਮ ਖ਼ਰਾਬ ਹੋਣ ਕਾਰਨ ਸਰਹੱਦ ਤੋਂ ਨਿਰਾਸ਼ ਪਰਤੀਆਂ ਸੰਗਤਾਂ
. . .  about 1 hour ago
ਡੇਰਾ ਬਾਬਾ ਨਾਨਕ, 14 ਨਵੰਬਰ (ਹੀਰਾ ਸਿੰਘ ਮਾਂਗਟ) - ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਅੰਤਰਰਾਸ਼ਟਰੀ ਸਰਹੱਦ ਤੋਂ ਦੂਰਬੀਨ ਰਾਹੀਂ ਦਰਸ਼ਨ ਕਰਨ ਵਾਲੀਆਂ ਸੰਗਤਾਂ ਨੂੰ ਅੱਜ ਨਿਰਾਸ਼ ਹੋ ਕੇ ਵਾਪਸ ਪਰਤਣਾ ਪੈ ਰਿਹਾ ਹੈ। ਕਿਉਂਕਿ...
ਰਾਫੇਲ 'ਤੇ ਮੋਦੀ ਸਰਕਾਰ ਨੂੰ ਵੱਡੀ ਰਾਹਤ, ਰਾਹੁਲ ਗਾਂਧੀ ਦਾ ਮੁਆਫੀਨਾਮਾ ਮਨਜ਼ੂਰ
. . .  about 1 hour ago
ਨਵੀਂ ਦਿੱਲੀ, 14 ਨਵੰਬਰ - ਰਾਫੇਲ ਮਾਮਲੇ 'ਤੇ ਮੋਦੀ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਪੁਨਰ ਵਿਚਾਰ ਪਟੀਸ਼ਨਾਂ ਨੂੰ ਖ਼ਾਰਜ ਕਰ...
ਸਬਰੀਮਾਲਾ ਮਾਮਲਾ : ਸੁਪਰੀਮ ਕੋਰਟ ਨੇ ਵੱਡੀ ਬੈਂਚ ਨੂੰ ਸੌਂਪਿਆ ਮਾਮਲਾ
. . .  1 minute ago
ਨਵੀਂ ਦਿੱਲੀ, 14 ਨਵੰਬਰ - ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਉਂਦੇ ਹੋਏ ਸਬਰੀਮਾਲਾ ਮਾਮਲੇ ਨੂੰ ਵੱਡੀ ਬੈਂਚ ਨੂੰ ਸੌਂਪ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਮੰਦਰ ਤੱਕ ਮਹਿਦੂਦ ਨਹੀਂ ਹੈ ਇਹ ਮਾਮਲਾ। ਹੁਣ ਇਸ ਮਾਮਲੇ ਦੀ 7 ਜੱਜਾਂ ਦੀ ਬੈਂਚ ਸੁਣਵਾਈ...
ਪੰਡਿਤ ਜਵਾਹਰ ਲਾਲ ਨਹਿਰੂ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 14 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ, ਰਾਹੁਲ ਗਾਂਧੀ, ਪ੍ਰਣਵ ਮੁਖਰਜੀ ਸਮੇਤ ਵੱਖ ਵੱਖ ਆਗੂਆਂ ਨੇ ਅੱਜ ਪੰਡਿਤ ਜਵਾਹਰ ਲਾਲ ਨਹਿਰੂ ਦੇ 130ਵੇਂ ਜਨਮ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ...
ਭਾਰਤ ਬੰਗਲਾਦੇਸ਼ ਇੰਦੌਰ ਟੈਸਟ : ਬੰਗਲਾਦੇਸ਼ ਦੀ ਖਰਾਬ ਸ਼ੁਰੂਆਤ, 12 ਦੌੜਾਂ 'ਤੇ 2 ਖਿਡਾਰੀ ਆਊਟ
. . .  about 2 hours ago
ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ 'ਤੇ ਡਾਂਗਾਂ ਨਾਲ ਹਮਲਾ, ਇਕ ਮੁਲਾਜ਼ਮ ਜ਼ਖਮੀ
. . .  about 3 hours ago
ਬਠਿੰਡਾ, 14 ਨਵੰਬਰ (ਨਾਇਬ ਸਿੱਧੂ) - ਬਠਿੰਡਾ ਪੁਲਿਸ ਪਿੰਡ ਸਿਵੀਆਂ ਵਿਖੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਗਈ, ਤਾਂ ਦੋਸ਼ੀਆਂ ਨੇ ਪੁਲਿਸ 'ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਜਿਸ ਵਿਚ ਇਕ ਕਾਂਸਟੇਬਲ ਜ਼ਖ਼ਮੀ ਹੋ ਗਿਆ। ਪੁਲਿਸ ਨੇ ਤਕਰੀਬਨ ਇੱਕ ਦਰਜਨ ਲੋਕਾਂ 'ਤੇ ਮਾਮਲਾ ਦਰਜ ਕਰ...
ਬੰਗਲਾਦੇਸ਼ ਨੇ ਜਿੱਤੀ ਟਾਸ, ਭਾਰਤ ਕਰੇਗਾ ਪਹਿਲਾ ਗੇਂਦਬਾਜ਼ੀ
. . .  about 3 hours ago
ਇੰਦੌਰ, 14 ਨਵੰਬਰ - ਅੱਜ ਭਾਰਤ ਤੇ ਬੰਗਲਾਦੇਸ਼ ਵਿਚਾਲੇ ਲੜੀ ਦਾ ਪਹਿਲਾ ਟੈੱਸਟ ਮੈਚ ਇੰਦੌਰ ਵਿਖੇ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਦੀ ਟੀਮ ਵੱਲੋਂ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ ਲਿਆ ਗਿਆ...
ਅੱਜ ਵੱਡੇ ਮਾਮਲਿਆਂ 'ਤੇ ਸੁਪਰੀਮ ਕੋਰਟ ਸੁਣਾਏਗਾ ਫ਼ੈਸਲਾ
. . .  about 4 hours ago
ਨਵੀਂ ਦਿੱਲੀ, 14 ਨਵੰਬਰ - ਅਯੁੱਧਿਆ ਵਿਵਾਦ ਤੇ ਕਰਨਾਟਕਾ ਦੇ 17 ਵਿਧਾਇਕਾਂ 'ਤੇ ਫ਼ੈਸਲੇ ਸੁਣਾਉਣ ਮਗਰੋਂ ਸੁਪਰੀਮ ਕੋਰਟ ਅੱਜ ਤਿੰਨ ਵੱਡੇ ਮਾਮਲਿਆਂ 'ਚ ਆਪਣੇ ਅਹਿਮ ਫ਼ੈਸਲੇ ਸੁਣਾਏਗਾ। ਉੱਥੇ ਹੀ, ਦਿੱਲੀ ਦੇ ਸਾਕੇਤ ਕੋਰਟ ਵਿਚ ਮੁਜੱਫਰਪੁਰ ਮਾਮਲੇ ਵਿਚ ਵੀ ਫ਼ੈਸਲਾ ਸੁਣਾਇਆ ਜਾਵੇਗਾ। ਜ਼ਿਕਰਯੋਗ...
ਦਿੱਲੀ 'ਚ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ ਪੁੱਜਿਆ
. . .  about 4 hours ago
ਨਵੀਂ ਦਿੱਲੀ, 14 ਨਵੰਬਰ - ਰਾਜਧਾਨੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਜਿਸ ਕਾਰਨ ਭਲਕੇ ਤੱਕ ਸਾਰੇ ਸਕੂਲ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਦਿੱਲੀ ਵਿਚ ਅੱਜ ਸਵੇਰੇ ਹਵਾ ਗੁਣਵੱਤਾ ਦਰਜਾ 453 ਪੀ.ਐਮ. ਪੱਧਰ 2.5 ਰਿਹਾ। ਇਸ ਤੋਂ ਇਲਾਵਾ ਨੋਇਡਾ ਵਿਚ 569...
ਅੱਜ ਦਾ ਵਿਚਾਰ
. . .  about 4 hours ago
ਪੈਰ ਤਿਲ੍ਹਕਣ ਕਾਰਨ ਰੋਟਾਵੇਟਰ ਹੇਠਾਂ ਆਏ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਮੁਲਾਇਮ ਸਿੰਘ ਯਾਦਵ ਦੀ ਤਬੀਅਤ ਵਿਗੜੀ , ਹਸਪਤਾਲ ਭਰਤੀ
. . .  1 day ago
2 ਨਸ਼ਾ ਸਮਗਲਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਘਰ, ਸਾਮਾਨ, ਕਾਰ ਆਦਿ ਪੁਲਿਸ ਨੇ ਕੀਤਾ ਜ਼ਬਤ
. . .  1 day ago
ਸ਼ਿਵ ਸੈਨਾ ਦੀਆਂ ਮੰਗਾਂ ਸਾਨੂੰ ਮਨਜ਼ੂਰ ਨਹੀਂ - ਅਮਿਤ ਸ਼ਾਹ
. . .  1 day ago
ਅਕਤੂਬਰ ਮਹੀਨੇ 'ਚ 4.62 ਫ਼ੀਸਦੀ 'ਤੇ ਹੈ ਪਰਚੂਨ ਮਹਿੰਗਾਈ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 6 ਹਾੜ ਸੰਮਤ 550

ਰਾਸ਼ਟਰੀ-ਅੰਤਰਰਾਸ਼ਟਰੀ

ਦੁਨੀਆ ਭਰ 'ਚ 6 ਕਰੋੜ ਤੋਂ ਵਧ ਲੋਕਾਂ ਨੇ ਛੱਡਿਆ ਘਰ

ਜਿਨੀਵਾ, 19 ਜੂਨ (ਏਜੰਸੀ)-ਮਿਆਂਮਾਰ ਤੇ ਸੀਰੀਆ ਸਮੇਤ ਦੁਨੀਆ ਭਰ 'ਚ ਜੰਗ, ਹਿੰਸਾ ਤੇ ਸ਼ੋਸ਼ਣ ਕਾਰਨ 6 ਕਰੋੜ 85 ਲੱਖ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ | ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਅੱਜ ਜਾਰੀ ਆਪਣੇ ਬਿਆਨ 'ਚ ਕਿਹਾ ਕਿ 2017 ਦੇ ਅਖ਼ੀਰ ਤੱਕ ...

ਪੂਰੀ ਖ਼ਬਰ »

ਕੋਰੀਓਗਰਾਫ਼ਰ ਨੇ ਬੰਬ ਦੀ ਝੂਠੀ ਖ਼ਬਰ ਫ਼ੈਲਾ ਕੇ ਕੀਤਾ ਗੁੰਮਰਾਹ-ਗਿ੍ਫ਼ਤਾਰ

ਜੈਪੁਰ/ਨਵੀਂ ਦਿੱਲੀ, 19 ਜੂਨ (ਏਜੰਸੀ)-ਇਕ ਵਿਅਕਤੀ 'ਤੇ ਦੋਸ਼ ਲੱਗੇ ਹਨ ਕਿ ਉਹ ਜੈਪੁਰ-ਮੁੰਬਈ ਇੰਡੀਗੋ ਉਡਾਣ ਲਈ ਸਮੇਂ ਸਿਰ ਨਹੀਂ ਸੀ ਪਹੁੰਚ ਸਕਿਆ, ਜਿਸ ਤੋਂ ਬਾਅਦ ਉਸ ਨੇ ਫ਼ੋਨ ਕਰਕੇ ਬੰਬ ਦੀ ਝੂਠੀ ਖ਼ਬਰ ਫ਼ੈਲਾ ਦਿੱਤੀ | ਜੈਪੁਰ ਹਵਾਈ ਅੱਡੇ ਦੇ ਸੀ. ਆਈ. ਐਸ. ਐਫ. ...

ਪੂਰੀ ਖ਼ਬਰ »

ਬਾਕੀ ਹੁਣ ਪ੍ਰਮਾਤਮਾ ਦੀ ਮਰਜ਼ੀ...

ਨਵੀਂ ਦਿੱਲੀ, 19 ਜੂਨ (ਏਜੰਸੀ)- ਕੁਝ ਮਹੀਨਿਆਂ ਪਹਿਲਾਂ ਇਰਫ਼ਾਨ ਖ਼ਾਨ ਨੇ ਜਿਸ ਤਰ੍ਹਾਂ ਹੀ ਆਪਣੀ ਭਿਆਨਕ ਬਿਮਾਰੀ ਬਾਰੇ ਲੋਕਾਂ ਨੂੰ ਦੱਸਿਆ, ਹਰ ਪਾਸੇ ਹੈਰਾਨੀ ਛਾ ਗਈ | ਹਰ ਕੋਈ ਇਰਫ਼ਾਨ ਖ਼ਾਨ ਦੀ ਸਿਹਤ ਤੇ ਉਸ ਦੀ ਬਿਹਤਰੀ ਲਈ ਦੁਆਵਾਂ ਮੰਗਣ ਲੱਗਾ | ਇਰਫ਼ਾਨ ਖ਼ਾਨ ...

ਪੂਰੀ ਖ਼ਬਰ »

ਸਮਝੌਤੇ 'ਤੇ ਭਾਰਤ ਵਲੋਂ ਦਸਤਖ਼ਤ ਨਾ ਕਰਨ ਦਾ ਅਸਰ ਹੈ ਵਿਦਿਆਰਥੀ ਵੀਜ਼ਾ 'ਤੇ

ਲੰਡਨ, 19 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਸਰਕਾਰ ਵਲੋਂ ਵਿਦੇਸ਼ੀ ਵਿਦਿਆਰਥੀ ਦੀ ਸੌਖੀ ਵੀਜ਼ਾ ਨੀਤੀ ਵਾਲੀ ਸੂਚੀ ਵਿਚੋਂ ਭਾਰਤੀ ਵਿਦਿਆਰਥੀਆਂ ਨੂੰ ਬਾਹਰ ਰੱਖਣ ਦਾ ਸਿੱਧਾ ਸਬੰਧ ਭਾਰਤ ਵਲੋਂ ਯੂ.ਕੇ. ਵਿਚ ਰਹਿਣ ਵਾਲੇ ਗ਼ੈਰਕਾਨੰੂਨੀ ਭਾਰਤੀ ਨਾਗਰਿਕਾਂ ਦੀ ਵਾਪਸੀ ਸਬੰਧੀ ਇਕ ਸਮਝੌਤੇ 'ਤੇ ਦਸਤਖ਼ਤ ਨਾ ਕਰਨਾ ਮੰਨਿਆ ਜਾ ਰਿਹਾ ਹੈ | ਬਰਤਾਨੀਆ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਲੀਆਮ ਫੌਕਸ ਨੇ ਕਿਹਾ ਹੈ ਕਿ ਭਾਰਤ ਨੂੰ ਉਨ੍ਹਾਂ ਦੇਸ਼ਾਂ ਦੀ ਨਵੀਂ ਵਿਸਥਾਰ ਸੂਚੀ ਵਿਚੋਂ ਬਾਹਰ ਰੱਖਿਆ ਗਿਆ ਹੈ, ਜਿੱਥੇ ਵਿਦੇਸ਼ੀ ਵਿਦਿਆਰਥੀਆਂ ਨੂੰ ਯੂ.ਕੇ. ਯੂਨੀਵਰਸਿਟੀ ਦੀ ਹੋਰ ਵਧੇਰੇ ਪ੍ਰਕਿਰਿਆ ਤੋਂ ਫ਼ਾਇਦਾ ਹੋ ਸਕਦਾ ਹੈ ਕਿਉਂਕਿ ਭਾਰਤੀਆਂ ਵਿਚ ਨਿਰਧਾਰਿਤ ਵੀਜ਼ੇ ਤੋਂ ਵੱਧ ਸਮਾਂ ਰਹਿਣ (ਓਵਰ ਸਟੇਅ) ਦਾ ਮੁੱਦਾ ਅਜੇ ਸੁਲਝਿਆ ਨਹੀਂ | ਉਨ੍ਹਾਂ ਕਿਹਾ ਕਿ ਭਾਰਤ ਲਗਾਤਾਰ ਇਸ ਬਾਰੇ ਗੱਲਬਾਤ ਚੱਲ ਰਹੀ ਹੈ, ਭਾਰਤ ਵਲੋਂ ਹਮੇਸ਼ਾ ਵੀਜ਼ਾ ਨਿਯਮਾਂ ਨੂੰ ਨਰਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ | ਪਰ ਅਸੀਂ ਓਵਰ ਸਟੇਅ ਦੇ ਮੁੱਦੇ ਤੋਂ ਬਿਨਾਂ ਇਸ ਬਾਰੇ ਅੱਗੇ ਨਹੀਂ ਚੱਲ ਸਕਦੇ |
ਫੌਕਸ ਨੇ ਇਹ ਵਿਚਾਰ ਲੰਡਨ ਵਿਚ ਕੱਲ੍ਹ ਸ਼ਾਮੀ ਯੂ.ਕੇ. ਇੰਡੀਆ ਹਫ਼ਤਾ ਦੀ ਸ਼ੁਰੂਆਤ ਕਰ ਦੌਰਾਨ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਸਾਡੇ ਭਾਰਤ ਨਾਲ ਲੰਮੇ ਸਮੇਂ ਤੋਂ ਸਬੰਧ ਹਨ ਅਤੇ ਇਸ ਸਿਰਫ਼ ਵਪਾਰ ਲਈ ਹੀ ਨਹੀਂ ਹਨ, ਪਰ ਇਸ ਨਾਲ ਦੋਵੇਂ ਦੇਸ਼ਾਂ ਦੇ ਵਪਾਰਕ ਸੌਦੇਬਾਜ਼ੀ ਦੀ ਸੰਭਾਵਨਾ ਨੂੰ ਨੁਕਸਾਨ ਹੋ ਸਕਦਾ ਹੈ | ਇਹ ਪੁੱਛੇ ਜਾਣ 'ਤੇ ਕਿ ਕੀ ਭਾਰਤ ਦੁਆਰਾ ਗ਼ੈਰਕਾਨੰੂਨੀ ਪ੍ਰਵਾਸੀਆਂ ਨਾਲ ਸਬੰਧਿਤ ਸਮਝੌਤੇ 'ਤੇ ਹਸਤਾਖ਼ਰ ਕਰਨ ਤੋਂ ਬਾਅਦ ਚੀਨ, ਮਾਲਦੀਪ, ਮੈਕਸੀਕੋ ਅਤੇ ਬਹਿਰੀਨ ਵਰਗੇ ਦੇਸ਼ਾਂ ਨੂੰ ਸੂਚੀ ਵਿਚ ਸ਼ਾਮਿਲ ਕਰਨ ਤੋਂ ਬਾਅਦ ਭਾਰਤ ਨੂੰ ਬਾਹਰ ਕੱਢਿਆ ਗਿਆ ਹੈ ਤਾਂ ਮੰਤਰੀ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਸਾਰੇ ਮੁੱਦਿਆਂ 'ਤੇ ਸੰਤੁਲਨ ਬਣੇ | ਯੂ.ਕੇ. ਇੰਡੀਆ ਹਫ਼ਤੇ ਦੀ ਸ਼ੁਰੂਆਤ ਮੌਕੇ ਭਾਰਤੀ ਹਾਈ ਕਮਿਸ਼ਨਰ ਵਾਈ ਕੇ ਸਿਨਹਾ ਨੇ ਕਿਹਾ ਕਿ ਵਿਦਿਆਰਥੀ ਅਤੇ ਨੌਜਵਾਨ ਦੁਵੱਲੇ ਸੰਬੰਧਾਂ ਨੂੰ ਕਾਇਮ ਰੱਖਦੇ ਹਨ ਇਸ ਇਹ ਮਹੱਤਵਪੂਰਨ ਹੈ ਕਿ ਉਨ੍ਹਾਂ ਨੂੰ ਆਉਣ ਜਾਣ ਦੀ ਖੁੱਲ੍ਹ ਦਿੱਤੀ ਜਾਵੇ |
ਉਨ੍ਹਾਂ ਕਿਹਾ ਕਿ ਭਾਰਤੀ ਵਿਦਿਆਰਥੀਆਂ ਨੇ ਇਸ ਦੇਸ਼ ਦੀ ਆਰਥਿਕਤਾ ਨੂੰ ਹੀ ਨਹੀਂ ਸਗੋਂ ਆਪਣੀ ਮੁਹਾਰਤ ਪੱਖੋਂ ਵੀ ਯੋਗਦਾਨ ਦਿੱਤਾ ਹੈ | ਉਨ੍ਹਾਂ ਕਿਹਾ ਕਿ ਹਰ ਦੇਸ਼ ਨੂੰ ਇਮੀਗੇ੍ਰਸ਼ਨ ਨੀਤੀਆਂ ਦਾ ਖ਼ੁਦ ਫ਼ੈਸਲਾ ਕਰਨ ਦੀ ਆਜ਼ਾਦੀ ਹੈ, ਪਰ ਸਾਨੂੰ ਵੱਡੀ ਤਸਵੀਰ ਵੇਖਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਯੂ.ਕੇ. ਨੂੰ ਵਧੇਰੇ ਡਾਕਟਰਾਂ ਦੀ ਜ਼ਰੂਰਤ ਹੈ, ਅਸੀਂ ਤੁਹਾਨੂੰ ਡਾਕਟਰ ਦੇਵਾਂਗੇ, ਪਰ ਸਾਨੂੰ ਉਨ੍ਹਾਂ ਦੀ ਵਾਪਸ ਘਰ ਵਿਚ ਵੀ ਲੋੜ ਹੈ, ਇਸ ਲਈ ਜਦੋਂ ਐਨ.ਐਚ.ਐਸ. (ਨੈਸ਼ਨਲ ਹੈਲਥ ਸਰਵਿਸ) ਵਿਚ ਕੁਸ਼ਲਤਾ ਪ੍ਰਾਪਤ ਕਰਦੇ ਹਨ ਤਾਂ ਉਨ੍ਹਾਂ ਨੂੰ ਵਾਪਸ ਭੇਜੋ | ਭਾਰਤੀ ਮੂਲ ਦੇ ਲਾਰਡ ਜਤੇਸ਼ ਗਾਧੀਆ ਨੇ ਨੇ ਯੂ.ਕੇ. ਸਰਕਾਰ ਦੀ ਡਾਕਟਰਾਂ ਲਈ ਟੀਯਰ-2 ਵੀਜ਼ਾ ਦਾ ਸਵਾਗਤ ਕੀਤਾ ਹੈ | ਜ਼ਿਕਰਯੋਗ ਹੈ ਕਿ ਯੂ.ਕੇ. ਵਿਚ ਰਹਿ ਰਹੇ ਗ਼ੈਰਕਾਨੰੂਨੀ ਭਾਰਤੀ ਨੂੰ ਦੇਸ਼ ਵਿਚੋਂ ਕੱਢਣ ਲਈ ਇਕ ਸਮਝੌਤੇ 'ਤੇ ਅਪ੍ਰੈਲ 2018 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੂ.ਕੇ. ਫੇਰੀ ਮੌਕੇ ਦਸਤਖ਼ਤ ਹੋਣੇ ਸਨ, ਜੋ ਮੌਕੇ 'ਤੇ ਰੱਦ ਹੋ ਗਏ | ਜਿਸ ਨੂੰ ਲੈ ਕੇ ਦੋਵੇਂ ਦੇਸ਼ਾਂ ਵਿਚ ਵੀਜ਼ਾ ਨਿਯਮਾਂ ਨੂੰ ਲੈ ਕੇ ਕੁੜੱਤਣ ਵਧੀ ਹੋਈ ਹੈ |



ਖ਼ਬਰ ਸ਼ੇਅਰ ਕਰੋ

ਯੂ. ਕੇ.-ਭਾਰਤ ਸਬੰਧਾਂ ਦੀ ਮਜ਼ਬੂਤੀ ਲਈ 100 ਸ਼ਖਸੀਅਤਾਂ ਦੀ ਸੂਚੀ 'ਚ ਤਿੰਨ ਪੰਜਾਬੀ ਸ਼ਾਮਿਲ

ਲੰਡਨ, 19 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਅਤੇ ਭਾਰਤ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਅਹਿਮ ਯੋਗਦਾਨ ਪਾਉਣ ਵਾਲੀਆਂ 100 ਸ਼ਖ਼ਸੀਅਤਾਂ ਦੀ ਸੂਚੀ ਅੱਜ ਲੰਡਨ ਦੇ ਤਾਜ ਹੋਟਲ ਵਿਚ ਜਾਰੀ ਕੀਤੀ ਗਈ¢ ਇਸ ਮੌਕੇ ਅੰਤਰਰਾਸ਼ਟਰੀ ਵਪਾਰ ਮੰਤਰੀ ਲੀਆਮ ਫੌਕਸ ਸਮੇਤ ...

ਪੂਰੀ ਖ਼ਬਰ »

9 ਸਾਲ ਬਾਅਦ ਥਾਈਲੈਂਡ 'ਚ ਦਿੱਤੀ ਜਾਵੇਗੀ ਮੌਤ ਦੀ ਸਜ਼ਾ

ਬੈਂਕਾਕ, 19 ਜੂਨ (ਏਜੰਸੀ)-ਥਾਈਲੈਂਡ ਨੇ ਹੱਤਿਆ ਦੇ ਜ਼ੁਰਮ 'ਚ 26 ਸਾਲਾ ਵਿਅਕਤੀ ਨੂੰ ਮੌਤ ਦੀ ਸਜ਼ਾ ਦੇਣੀ ਮੰਨ ਲਈ ਗਈ ਹੈ | 2009 ਤੋਂ ਬਾਅਦ ਮੌਤ ਦੀ ਸਜ਼ਾ ਨੂੰ ਅੰਜਾਮ ਤੱਕ ਪਹੁੰਚਾਉਣ ਦਾ ਇਹ ਪਹਿਲਾ ਮਾਮਲਾ ਹੈ | ਡਿਪਾਰਟਮੈਂਟ ਆਫ਼ ਕਰੇਕਸ਼ੰਸ ਨੇ ਇਹ ਜਾਣਕਾਰੀ ਦਿੱਤੀ | ...

ਪੂਰੀ ਖ਼ਬਰ »

ਅਲਬਰਟਾ ਸੂਬੇ 'ਚ ਪੀ.ਆਰ. ਦੇ ਨਵੇਂ ਨਿਯਮ ਲਾਗੂ

ਕੈਲਗਰੀ 19 ਜੂਨ (ਜਸਜੀਤ ਸਿੰਘ ਧਾਮੀ)-ਅਲਬਰਟਾ ਸੂਬੇ ਵਿਚ 14 ਜੂਨ 2018 ਤੋਂ ਪੀ. ਆਰ. ਦੇਣ ਦੇ ਨਿਯਮਾਂ ਵਿਚ ਬਦਲਾਅ ਕੀਤੇ ਜਾਣ ਉਪਰੰਤ ਆਏ ਵਿਦਿਆਰਥੀਆ ਉੱਤੇ ਖ਼ਤਰੇ ਦੀ ਝੰਡੀ ਲਹਿਰਾ ਗਈ ਹੈ | ਬਦਲੇ ਕਾਨੂੰਨਾਂ ਦਾ ਸਭ ਤੋਂ ਵੱਧ ਅਸਰ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਉੱਤੇ ...

ਪੂਰੀ ਖ਼ਬਰ »

ਭਾਰਤੀ ਵਿਅਕਤੀ ਦੀ ਕਾਰ ਹਾਦਸੇ 'ਚ ਮੌਤ

ਮੈਲਬੌਰਨ, 19 ਜੂਨ (ਸਰਤਾਜ ਸਿੰਘ ਧੌਲ)-ਭਾਰਤੀ ਵਿਅਕਤੀ ਦੀ ਇਥੇ ਕਾਰ ਹਾਦਸੇ 'ਚ ਮੌਤ ਹੋ ਗਈ | ਸਈਅਦ ਯੂਸਫ ਮਹਿੰਦੀ (39), ਜੋ ਕਿ ਆਸਟ੍ਰੇਲੀਅਨ ਸਿਟੀਜ਼ਨ ਸੀ ਅਤੇ ਭਾਰਤ ਤੋਂ ਹੈਦਰਾਬਾਦ ਦਾ ਰਹਿਣ ਵਾਲਾ ਸੀ | ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਮਿ੍ਤਕ ਮੇਨਰ ਲੇਕ, ਬੱਲਾਂ ...

ਪੂਰੀ ਖ਼ਬਰ »

ਬਰਗਾੜੀ ਕਾਂਡ ਦੇ ਲੱਗੇ ਮੋਰਚੇ ਨੂੰ ਸਹਿਯੋਗ ਦੀ ਅਪੀਲ

ਲੂਵਨ ਬੈਲਜੀਅਮ, 19 ਜੂਨ (ਅਮਰਜੀਤ ਸਿੰਘ ਭੋਗਲ)-ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਬਰਗਾੜੀ ਵਿਖੇ ਇਕ ਜੂਨ ਤੋਂ ਚੱਲ ਰਹੇ ਇਨਸਾਫ਼ ਮੋਰਚੇ ਦੀ ਹਮਾਇਤ ਕਰਦੇ ਹੋਏ ਭਾਈ ਕਰਨੈਲ ਸਿੰਘ ਪ੍ਰਧਾਨ ਅਤੇ ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਸੰਗਤ ਸਾਹਿਬ ...

ਪੂਰੀ ਖ਼ਬਰ »

ਸਿੱਖ ਕੌਾਸਲ ਯੂ. ਕੇ. ਵਲੋਂ ਪ੍ਰਚਾਰਕਾਂ ਦੇ ਮਸਲਿਆਂ ਦੇ ਹੱਲ ਲਈ ਕਮੇਟੀ ਗਠਨ ਕਰਨ ਲਈ ਸਹਿਮਤੀ

ਲੰਡਨ, 19 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਕੌਾਸਲ ਯੂ. ਕੇ. ਦੇ ਬੋਰਡ ਦੇ ਜਥੇਦਾਰਾਂ ਵਲੋਂ ਸਰਬ ਸੰਮਤੀ ਨਾਲ ਸਿੱਖ ਪ੍ਰਚਾਰਕਾਂ ਦੇ ਮਸਲਿਆਂ ਦੇ ਹੱਲ ਲਈ ਇਕ ਢਾਂਚਾ ਕਾਇਮ ਕਰਨ ਲਈ ਸਹਿਮਤੀ ਪ੍ਰਗਟਾਈ ਹੈ | ਸਿੱਖ ਕੌਾਸਲ ਯੂ. ਕੇ. ਵਲੋਂ ਭੇਜੇ ਗਏ ਪੈੱ੍ਰਸ ਬਿਆਨ ...

ਪੂਰੀ ਖ਼ਬਰ »

ਨੋਟਲੇ ਵਜ਼ਾਰਤ ਵਿਚ ਫੇਰਬਦਲ, ਬਰੀਅਨ ਕੈਬਨਿਟ ਮੰਤਰੀ ਬਣਿਆ

ਕੈਲਗਰੀ, 19 ਜੂਨ (ਜਸਜੀਤ ਸਿੰਘ ਧਾਮੀ)-ਅਲਬਰਟਾ ਦੀ ਪ੍ਰੀਮੀਅਰ ਰੇਚਲ ਨੋਟਲੇ ਨੇ ਮੰਤਰੀ ਮੰਡਲ ਵਿਚ ਮਾਮੂਲੀ ਫੇਰਬਦਲ ਕਰਦਿਆਂ ਕੈਲਗਰੀ ਕੂਰੀ ਹਲਕੇ ਦੇ ਵਿਧਾਇਕ ਬਰੀਅਨ ਮਾਲਕਿਨਸਨ ਨੂੰ ਕੈਬਨਿਟ ਮੰਤਰੀ ਵਜੋਂ ਆਪਣੇ ਮੰਤਰੀ ਮੰਡਲ ਵਿਚ ਸ਼ਾਮਿਲ ਕੀਤਾ ਹੈ | ਮਾਲਕਿਨਸਨ ...

ਪੂਰੀ ਖ਼ਬਰ »

ਗੈਂਟ ਵਿਖੇ ਘੱਲੂਘਾਰਾ ਦਿਵਸ 24 ਨੂੰ

ਲੂਵਨ ਬੈਲਜੀਅਮ, 19 ਜੂਨ (ਅਮਰਜੀਤ ਸਿੰਘ ਭੋਗਲ)-24 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ 1984 ਵਿਚ ਹੋਏ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਇੰਟਰਨੈਸ਼ਨਲ ਸਿੱਖ ਕੌਾਸਲ ਬੈਲਜੀਅਮ, ਇੰਟਰਨੈਸ਼ਨਲ ਸਿੱਖ ਵੈਲਫੇਅਰ ...

ਪੂਰੀ ਖ਼ਬਰ »

ਐਮ.ਪੀ. ਢੇਸੀ ਨੇ ਏਅਰ ਇੰਡੀਆ ਦੇ ਅਪ੍ਰੇਸ਼ਨ ਡਾਇਰੈਕਟਰ ਕੋਲ ਉਠਾਇਆ ਅੰਮਿ੍ਤਸਰ-ਲੰਡਨ ਉਡਾਣ ਦਾ ਮਾਮਲਾ

ਲੰਡਨ/ਲੈਸਟਰ, 19 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੇਸੀ)-ਏਅਰ ਇੰਡੀਆ ਦੀ ਲੰਡਨ ਤੋਂ ਮੁੰਬਈ ਉਡਾਣ ਦੀ 70ਵੀਂ ਵਰ੍ਹੇਗੰਢ ਮੌਕੇ ਲੰਡਨ ਵਿਖੇ ਕਰਵਾਏ ਗਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਏਅਰ ਇੰਡੀਅਨ ਅਪ੍ਰੇਸ਼ਨ ...

ਪੂਰੀ ਖ਼ਬਰ »

ਸਿੱਖ ਫੈਡਰੇਸ਼ਨ ਯੂ. ਕੇ. ਵਲੋਂ ਬਰਗਾੜੀ ਮੋਰਚੇ ਦੀ ਪੂਰਨ ਹਮਾਇਤ ਦਾ ਐਲਾਨ

ਲੰਡਨ, 19 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਫੈਡਰੇਸ਼ਨ ਯੂ. ਕੇ. ਦੀ ਇਕ ਮੀਟਿੰਗ ਮਿਡਲੈਂਡ ਵਿਖੇ ਹੋਈ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸਮੇਤ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਜੇਲ੍ਹਾਂ ਵਿਚ ਸਜ਼ਾਵਾਂ ਭੁਗਤ ...

ਪੂਰੀ ਖ਼ਬਰ »

8 ਹਜ਼ਾਰ ਭਾਰਤੀ ਪੱਤਰਕਾਰਾਂ ਨੂੰ ਤੱਥਾਂ ਦੀ ਜਾਂਚ ਕਰਨਾ ਸਿੱਖਾਏਗਾ ਗੂਗਲ

ਨਵੀਂ ਦਿੱਲੀ, 19 ਜੂਨ (ਏਜੰਸੀ)-ਪੱਤਰਕਾਰਾਂ ਨੂੰ ਫਰਜ਼ੀ ਖ਼ਬਰਾਂ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਗੂਗਲ ਇੰਡੀਆ ਨੇ ਅੱਜ ਕਿਹਾ ਕਿ ਉਹ ਭਾਰਤ 'ਚ 8 ਹਜ਼ਾਰ ਪੱਤਰਕਾਰਾਂ ਨੂੰ ਅਗਲੇ ਇਕ ਸਾਲ ਤੱਕ ਸਿੱਖਿਅਤ ਕਰੇਗਾ, ਜਿਸ 'ਚ ਅੰਗਰੇਜ਼ੀ ਸਮੇਤ 6 ਹੋਰ ਭਾਰਤੀ ਭਾਸ਼ਾਵਾਂ ਦੇ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਰੈਣ ਸੁਭਾਈ ਕੀਰਤਨ 22 ਜੁਲਾਈ ਨੂੰ

ਸਿਆਟਲ, 19 ਜੂਨ (ਹਰਮਨਪ੍ਰੀਤ ਸਿੰਘ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 1978 ਦੇ ਨਿਰੰਕਾਰੀ ਕਾਂਡ ਦੇ 13 ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅਖੰਡ ਕੀਰਤਨੀ ਜਥਾ ਸਿਆਟਲ ਵਲੋਂ 13 ਜੁਲਾਈ ਤੋਂ ਧਾਰਮਿਕ ਸਮਾਗਮ ਵੱਖ-ਵੱਖ ਗੁਰੂ ਘਰਾਂ ਵਿਚ ਹੋਣਗੇ | ਜੋ 22 ਜੁਲਾਈ ਤੱਕ ਚੱਲਣਗੇ | ਇਸੇ ...

ਪੂਰੀ ਖ਼ਬਰ »

ਬਾਬਾ ਕਾਹਨ ਦਾਸ ਕਲੱਬ ਤੇ ਲਾਇਨ ਮਾਲਟਨ ਕਲੱਬ ਵਲੋਂ ਸੀਜ਼ਨ ਦਾ ਤੀਜਾ ਕਬੱਡੀ ਕੱਪ

ਲਖਵਿੰਦਰ ਲੱਖਾ ਚੀਮਾ ਬੈੱਸਟ ਜਾਫ਼ੀ ਤੇ ਦੁੱਲਾ ਬੱਗਾ ਪਿੰਡ ਬੈੱਸਟ ਰੇਡਰ ਬਣੇ ਟੋਰਾਂਟੋ, 19 ਜੂਨ (ਹਰਜੀਤ ਸਿੰਘ ਬਾਜਵਾ)-ਇੱਥੇ ਚੱਲ ਰਹੇ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਕੱਪ ਦੇ ਲੜੀ ਵਾਰ ਕਬੱਡੀ ਕੱਪਾਂ ਵਿਚ ਸੀਜ਼ਨ ਦਾ ਤੀਜਾ ਕਬੱਡੀ ਕੱਪ ਬਾਬਾ ਕਾਹਨ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਸਿਡਨੀ, 19 ਜੂਨ (ਹਰਕੀਰਤ ਸਿੰਘ ਸੰਧਰ)-ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਗੁਰਦੁਆਰਾ ਪਾਰਕਲੀ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ | ਸਵੇਰ ਸਮੇਂ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਲਈ ਰਸਭਿੰਨਾ ਕੀਰਤਨ ਹੋਇਆ ਤੇ ਨਿਸ਼ਾਨ ਸਾਹਿਬ ਦੇ ਚੋਲੇ ਦੀ ...

ਪੂਰੀ ਖ਼ਬਰ »

ਅਸਮਾਨੀ ਬਿਜਲੀ ਵਿਚ ਘਿਰਿਆ ਜਹਾਜ਼ ਵਾਪਸ ਸਿਡਨੀ ਉਤਾਰਿਆ

ਸਿਡਨੀ, 19 ਜੂਨ (ਹਰਕੀਰਤ ਸਿੰਘ ਸੰਧਰ)-ਸਿਡਨੀ ਤੋਂ ਪੋਰਟ ਮਕਿਊਰੀ ਜਾਂਦੀ ਉਡਾਣ ਉਸ ਵੇਲੇ ਵਾਪਸ ਸਿਡਨੀ ਉਤਾਰਨੀ ਪਈ, ਜਦ ਜਹਾਜ਼ ਦਾ ਮੂਹਰਲਾ ਪਾਸਾ ਅਸਮਾਨੀ ਬਿਜਲੀ ਦੀ ਲਪੇਟ ਵਿਚ ਆ ਗਿਆ | ਇਥੇ ਗੌਰਤਲਬ ਹੈ ਕਿ ਇਨ੍ਹਾਂ ਦਿਨਾਂ ਵਿਚ ਸਿਡਨੀ ਦਾ ਮੌਸਮ ਬਹੁਤ ਖਰਾਬ ਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX