ਤਾਜਾ ਖ਼ਬਰਾਂ


ਦਿੱਲੀ ਹਿੰਸਾ : ਹੁਣ ਤੱਕ 106 ਗ੍ਰਿਫ਼ਤਾਰੀਆਂ
. . .  about 1 hour ago
ਨਵੀਂ ਦਿੱਲੀ, 26 ਫਰਵਰੀ - ਦਿੱਲੀ ਪੁਲਿਸ ਦੇ ਪੀ.ਆਰ.ਓ. ਐਮ. ਐਸ. ਰੰਧਾਵਾ ਨੇ ਕਿਹਾ ਕਿ ਉਤਰ ਪੂਰਬੀ ਦਿੱਲੀ ਵਿਚ ਹਿੰਸਾ ਦੀਆਂ ਜੋ ਘਟਨਾਵਾਂ ਹੋਈਆਂ ਹਨ। ਇਸ ਨਾਲ ਸਬੰਧਿਤ 18 ਮਾਮਲੇ ਦਰਜ ਕੀਤੇ ਗਏ ਹਨ। ਅਜੇ ਤੱਕ 106 ਲੋਕਾਂ ਨੂੰ ਗ੍ਰਿਫ਼ਤਾਰ...
ਲੌਂਗੋਵਾਲ ਵਿਖੇ ਵੈਨ ਹਾਦਸੇ 'ਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੁਖਬੀਰ ਬਾਦਲ
. . .  about 1 hour ago
ਲੌਂਗੋਵਾਲ, 26 ਫਰਵਰੀ (ਸ.ਸ.ਖੰਨਾ,ਵਿਨੋਦ) - ਪਿਛਲੇ ਦਿਨੀਂ ਲੌਂਗੋਵਾਲ 'ਚ ਵਾਪਰੇ ਭਿਆਨਕ ਵੈਨ ਹਾਦਸੇ ਦੌਰਾਨ ਸੁਖਜੀਤ ਕੌਰ, ਨਵਜੋਤ ਕੌਰ, ਅਰਾਧਿਆ,ਸਿਮਰਜੀਤ ਸਿੰਘ ਦੇ ਪਰਿਵਾਰਾਂ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ...
ਈ.ਟੀ.ਟੀ. ਤੋਂ ਐੱਚ.ਟੀ. ਅਤੇ ਐੱਚ.ਟੀ. ਤੋਂ ਸੀ.ਐਚ.ਟੀ. ਦੀਆਂ ਤਰੱਕੀਆਂ ਸਬੰਧੀ ਹਦਾਇਤਾਂ
. . .  about 1 hour ago
ਅਜਨਾਲਾ, 26 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ (ਐਸਿ) ਪੰਜਾਬ ਐਸ.ਏ.ਐਸ. ਨਗਰ ਵਲੋਂ ਈ.ਟੀ.ਟੀ. ਤੋਂ ਐੱਚ.ਟੀ. ਅਤੇ ਐੱਚ.ਟੀ. ਤੋਂ ਸੀ.ਐਚ.ਟੀ. ਦੀਆਂ ਤਰੱਕੀਆਂ ਸਬੰਧੀ ਅੰਮ੍ਰਿਤਸਰ, ਸੰਗਰੂਰ, ਮੋਗਾ ਤੇ ਮੁਕਤਸਰ ਜਿਲ੍ਹਿਆਂ ਦੇ ਸਿੱਖਿਆ...
ਰਤਨ ਲਾਲ ਦੇ ਪਰਿਵਾਰ ਨੂੰ 1 ਕਰੋੜ ਰੁਪਏ ਤੇ ਇਕ ਮੈਂਬਰ ਨੂੰ ਨੌਕਰੀ
. . .  about 2 hours ago
ਨਵੀਂ ਦਿੱਲੀ, 26 ਫਰਵਰੀ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਵਿਚ ਐਲਾਨ ਕੀਤਾ ਹੈ ਕਿ ਦਿੱਲੀ ਸਰਕਾਰ ਸ਼ਹੀਦ ਰਤਨ ਲਾਲ ਦੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ...
ਸ਼ਿਵ ਸੈਨਾ ਯੂਥ ਆਗੂ 'ਤੇ ਜਾਨਲੇਵਾ ਹਮਲੇ ਦੇ ਸਬੰਧ ਵਿਚ ਉੱਚ ਅਧਿਕਾਰੀਆਂ ਵਲੋਂ ਘਟਨਾ ਸਥਾਨ ਦਾ ਜਾਇਜ਼ਾ
. . .  about 2 hours ago
ਕਪਿਲ ਮਿਸ਼ਰਾ ਖਿਲਾਫ ਮਾਮਲਾ ਦਰਜ ਕਰੇ ਦਿੱਲੀ ਪੁਲਿਸ - ਹਾਈਕੋਰਟ
. . .  about 2 hours ago
ਨਵੀਂ ਦਿੱਲੀ, 26 ਫਰਵਰੀ - ਦਿੱਲੀ ਹਾਈਕੋਰਟ ਨੇ ਉਤਰ ਪੂਰਬੀ ਦਿੱਲੀ ਵਿਚ ਹੋਈ ਹਿੰਸਾ ਮਾਮਲੇ 'ਚ ਸੁਣਵਾਈ ਕਰਦੇ ਹੋਏ ਦਿੱਲੀ ਪੁਲਿਸ ਦੀ ਕਾਰਜਸ਼ੈਲੀ 'ਤੇ ਬੇਹੱਦ ਸਖ਼ਤ ਟਿੱਪਣੀ ਕੀਤੀ। ਕੋਰਟ ਨੇ ਕਿਹਾ ਕਿ ਭਾਜਪਾ ਨੇਤਾ ਕਪਿਲ ਮਿਸ਼ਰਾ ਖਿਲਾਫ ਭੜਕਾਓ ਭਾਸ਼ਣ ਦੇਣ ਲਈ...
19ਵੇਂ ਸੂਬਾ ਪੱਧਰੀ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਦਾ ਖ਼ਿਤਾਬ ਪੰਜਾਬ ਪੁਲਿਸ ਜਲੰਧਰ ਨੇ ਜਿੱਤਿਆ
. . .  about 2 hours ago
ਗੜ੍ਹਸ਼ੰਕਰ, 26 ਫਰਵਰੀ (ਧਾਲੀਵਾਲ)-ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਸਥਾਨਕ ਖ਼ਾਲਸਾ ਕਾਲਜ ਵਿਖੇ ਕਰਵਾਇਆ ਗਿਆ 5 ਦਿਨਾਂ 19ਵਾਂ ਸੂਬਾ ਪੱਧਰੀ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਪਹੁੰਚਣ ’ਤੇ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਭਰਵਾਂ ਸਵਾਗਤ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 26 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵਲੋਂ ਸੁਲਤਾਨਪੁਰ ਲੋਧੀ ਤੋਂ ਕਰਤਾਰਪੁਰ ਸਾਹਿਬ ਤੱਕ ਕੱਢੇ ਜਾ ਰਹੇ 15 ਦਿਨਾਂ ਨਗਰ ਕੀਰਤਨ ਦਾ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਪਹੁੰਚਣ ’ਤੇ ਸੰਗਤ ਵਲੋਂ ਭਰਵਾਂ...
ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕ ਕੇ ਬਣੀ ਕੈਪਟਨ ਸਰਕਾਰ ਹਰ ਫ਼ਰੰਟ ਤੇ ਫ਼ੇਲ੍ਹ - ਸੁਖਬੀਰ ਬਾਦਲ
. . .  about 2 hours ago
ਛਾਹੜ, 26 ਫਰਵਰੀ (ਜਸਵੀਰ ਸਿੰਘ ਔਜਲਾ) - ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕ ਕੇ ਬਣੀ ਕੈਪਟਨ ਸਰਕਾਰ ਹਰ ਫ਼ਰੰਟ ਤੇ ਫ਼ੇਲ੍ਹ ਹੋ ਚੁੱਕੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਭਾਈ ਕੀ ਪਸੋਰ ਵਿਖੇ ਪ੍ਰੀਤ...
ਸੀ. ਬੀ. ਐੱਸ. ਈ. ਨੇ ਉੱਤਰੀ-ਪੂਰਬੀ ਦਿੱਲੀ 'ਚ ਭਲਕੇ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਕੀਤਾ ਮੁਲਤਵੀ
. . .  about 3 hours ago
ਨਵੀਂ ਦਿੱਲੀ, 26 ਫਰਵਰੀ- ਸੀ. ਬੀ. ਐੱਸ. ਈ. ਨੇ ਉੱਤਰੀ-ਪੂਰਬੀ ਦਿੱਲੀ 'ਚ ਭਲਕੇ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ। ਬਾਕੀ ਦਿੱਲੀ 'ਚ ਪਹਿਲਾਂ ਵਾਂਗ...
ਦਿੱਲੀ ਹਿੰਸਾ : ਹਾਈਕੋਰਟ 'ਚ ਸੁਣਵਾਈ ਕੱਲ੍ਹ ਤੱਕ ਲਈ ਮੁਲਤਵੀ
. . .  about 3 hours ago
ਨਵੀਂ ਦਿੱਲੀ, 26 ਫਰਵਰੀ- ਦਿੱਲੀ ਹਿੰਸਾ ਮਾਮਲੇ 'ਚ ਹਾਈਕੋਰਟ 'ਚ ਸੁਣਵਾਈ ਕੱਲ੍ਹ ਤੱਕ ਲਈ ਮੁਲਤਵੀ ਹੋ ਗਈ ਹੈ। ਅਦਾਲਤ ਨੇ ਕਿਹਾ ਹੈ ਕਿ...
ਕੋਰੋਨਾ ਵਾਇਰਸ ਕਾਰਨ ਹੋ ਰਹੀ ਹੈ ਸਮਾਰਟ ਫੋਨ ਵੰਡਣ 'ਚ ਦੇਰੀ- ਕੈਪਟਨ
. . .  about 3 hours ago
ਚੰਡੀਗੜ੍ਹ, 26 ਫਰਵਰੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ 'ਚ ਹੋ ਰਹੀ ਦੇਰੀ 'ਤੇ ਅੱਜ ਪੰਜਾਬ ਵਿਧਾਨ ਸਭਾ 'ਚ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਕੋਰੋਨਾ...
ਵੱਡੀ ਗਿਣਤੀ 'ਚ ਨਸ਼ੀਲੀਆਂ ਗੋਲੀਆਂ ਸਣੇ ਨੌਜਵਾਨ ਕਾਬੂ
. . .  about 3 hours ago
ਭਿੰਡੀ ਸੈਦਾਂ, 26 ਫਰਵਰੀ (ਪ੍ਰਿਤਪਾਲ ਸਿੰਘ ਸੂਫ਼ੀ)- ਪੁਲਿਸ ਥਾਣਾ ਭਿੰਡੀ ਸੈਦਾਂ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇੱਕ ਹੋਰ ਸਫਲਤਾ ਹਾਸਲ ਕਰਦਿਆਂ ਸੱਕੀ ਨਾਲੇ ਵਾਲੇ ਪੁਲ 'ਤੇ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਇੱਕ...
ਦਿੱਲੀ ਹਿੰਸਾ ਨੂੰ ਲੈ ਕੇ ਕਿਸਾਨਾਂ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ
. . .  about 4 hours ago
ਨਾਭਾ, 26 ਫਰਵਰੀ (ਕਰਮਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਬਲਾਕ ਨਾਭਾ ਵਲੋਂ ਬਲਾਕ ਪ੍ਰਧਾਨ ਹਰਦੇਵ ਸਿੰਘ ਤੁੰਗਾਂ ਦੀ ਅਗਵਾਈ ਹੇਠ ਨਾਭਾ ਸ਼ਹਿਰ ਦੇ ਬੜਾ ਗੇਟ ਵਿਖੇ ਨਰਿੰਦਰ ਮੋਦੀ...
ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਨੌਜਵਾਨ ਦਾ ਕਤਲ
. . .  about 4 hours ago
ਸੁਨਾਮ ਊਧਮ ਸਿੰਘ ਵਾਲਾ, 26 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਨਾਜਾਇਜ਼ ਸੰਬੰਧਾਂ ਕਾਰਨ ਬੀਤੀ ਰਾਤ ਸੁਨਾਮ ਦੀ ਸਾਈਂ ਕਾਲੋਨੀ 'ਚ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ...
ਉੱਤਰੀ-ਪੂਰਬੀ ਦਿੱਲੀ ਦੇ ਡੀ. ਸੀ. ਪੀ. ਦਫ਼ਤਰ 'ਚ ਪਹੁੰਚੇ ਅਜੀਤ ਡੋਭਾਲ
. . .  about 4 hours ago
ਨੌਜਵਾਨਾਂ ਨੂੰ ਨੌਕਰੀਆਂ ਦੇਣ ਸੰਬੰਧੀ ਬੋਲੇ ਝੂਠ ਦਾ ਸੱਚ ਸਰਕਾਰ ਦੇ ਕਾਗ਼ਜ਼ਾਂ ਨੇ ਕੀਤਾ ਸਾਫ਼- ਮਜੀਠੀਆ
. . .  about 4 hours ago
ਬੇਅਦਬੀ ਮਾਮਲਾ : ਸੀ. ਬੀ. ਆਈ. ਦੀ ਮੁੜ ਜਾਂਚ ਵਾਲੀ ਅਰਜ਼ੀ 'ਤੇ ਅਦਾਲਤ 'ਚ ਹੋਈ ਸੁਣਵਾਈ
. . .  about 4 hours ago
ਦਿੱਲੀ ਹਿੰਸਾ : ਮੌਤਾਂ ਦਾ ਅੰਕੜਾ ਵੱਧ ਕੇ ਹੋਇਆ 22
. . .  about 5 hours ago
ਪਤਨੀ ਅਤੇ ਬੇਟੇ ਸਣੇ ਅਦਾਲਤ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖ਼ਾਨ ਨੂੰ ਭੇਜਿਆ ਜੇਲ੍ਹ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 7 ਹਾੜ ਸੰਮਤ 550

ਰੂਪਨਗਰ

ਗੁੰਡਾਗਰਦੀ ਦੇ ਦੋਸ਼ਾਂ 'ਚ ਘਿਰਿਆ ਹੈਂਕੜਬਾਜ਼ ਥਾਣੇਦਾਰ ਲਾਈਨ ਹਾਜ਼ਰ

ਰੂਪਨਗਰ, 20 ਜੂਨ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ)-15 ਜੂਨ ਦੀ ਸ਼ਾਮ ਨੂੰ ਸਿਟੀ ਥਾਣਾ ਰੂਪਨਗਰ ਵਿਖੇ ਦੋ ਧਿਰਾਂ 'ਚ ਰਾਜ਼ੀਨਾਮਾ ਕਰਾਉਣ ਦੌਰਾਨ ਇਕ ਧਿਰ ਨਾਲ ਬੇਤਹਾਸ਼ਾ ਕੁੱਟਮਾਰ ਕਰਨ ਅਤੇ ਝੂਠਾ ਪਰਚਾ ਦਰਜ ਦੇ ਦੋਸ਼ਾਂ 'ਚ ਉਲਝਿਆ ਏ.ਐਸ.ਆਈ. ਰਜਿੰਦਰ ...

ਪੂਰੀ ਖ਼ਬਰ »

ਬੀ. ਬੀ. ਐਮ. ਬੀ. ਡੇਲੀਵੇਜ਼ ਯੂਨੀਅਨ ਵਲੋਂ ਸ਼ਹਿਰ 'ਚ ਰੋਸ ਪ੍ਰਦਰਸ਼ਨ

ਮਾਮਲਾ ਮੈਨੇਜਮੈਂਟ ਵਲੋਂ ਮੰਗਾਂ ਨਾ ਮੰਨੇ ਜਾਣ ਦਾ ਨੰਗਲ, 20 ਜੂਨ (ਪ੍ਰੀਤਮ ਸਿੰਘ ਬਰਾਰੀ)- ਬੀ. ਬੀ. ਐਮ. ਬੀ. ਡੇਲੀਵੇਜ ਯੂਨੀਅਨ ਕਾਮਿਆਂ ਨੇ ਪ੍ਰਧਾਨ ਰਾਮ ਹਰਖ ਦੀ ਪ੍ਰਧਾਨਗੀ ਹੇਠ ਆਪਣੀਆਂ ਮੰਗਾਂ ਦੇ ਹੱਲ ਲਈ ਅਰਧ ਨਗਨ ਹੋ ਕੇ ਸ਼ਹਿਰ 'ਚ ਰੋਸ ਪ੍ਰਦਰਸ਼ਨ ਕੀਤਾ | ਇਸ ...

ਪੂਰੀ ਖ਼ਬਰ »

ਬਿਜਲੀ ਦੀ ਮੰਗ ਵਧਣ ਕਾਰਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਯੂਨਿਟ ਮੁੜ ਤੋਂ ਚਾਲੂ

ਘਨੌਲੀ, 20 ਜੂਨ (ਜਸਵੀਰ ਸਿੰਘ ਸੈਣੀ)-ਪੰਜਾਬ ਵਿਚ ਅੱਜ ਤੋਂ ਜਿੱਥੇ ਝੋਨੇ ਦੀ ਲੁਆਈ ਸ਼ੁਰੂ ਹੋ ਗਈ ਹੈ ਉੱਥੇ ਹੀ ਅੱਜ ਘਨੌਲੀ ਇਲਾਕੇ ਵਿਚ ਝੋਨੇ ਲੱਗਣਾ ਸ਼ੁਰੂ ਹੋ ਗਿਆ | ਜਿਸ ਕਰਕੇ ਬਿਜਲੀ ਦੀ ਮੰਗ ਵਧਣ ਕਾਰਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ 3 ਨੰਬਰ ...

ਪੂਰੀ ਖ਼ਬਰ »

ਕਮਿਊਨਿਟੀ ਸਿਹਤ ਕੇਂਦਰ 'ਚੋਂ ਐਲ. ਈ. ਡੀ. ਚੋਰੀ

ਭਰਤਗੜ੍ਹ, 20 ਜੂਨ (ਜਸਬੀਰ ਸਿੰਘ ਬਾਵਾ)-ਭਰਤਗੜ੍ਹ ਦੇ ਕਮਿਊਨਿਟੀ ਸਿਹਤ ਕੇਂਦਰ ਦੇ ਓ. ਪੀ. ਡੀ. ਕੰਪਲੈਕਸ ਵਿਚ ਵਿਭਾਗ ਵਲੋਂ ਲਗਾਈ ਵੀਡੀਓਕੋਨ ਕੰਪਨੀ ਦੀ 42 ਇੰਚ ਐਲ. ਈ. ਡੀ. ਅੱਜ ਤੜਕਸਾਰ ਚੋਰੀ ਹੋ ਜਾਣ ਦੀ ਖ਼ਬਰ ਹੈ | ਸਥਾਨਕ ਸੀਨੀਅਰ ਮੈਡੀਕਲ ਅਫ਼ਸਰ ਕੁਲਦੀਪ ਸਿੰਘ ਨੇ ...

ਪੂਰੀ ਖ਼ਬਰ »

ਟਿੱਪਰ ਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਗੰਭੀਰ ਜ਼ਖ਼ਮੀ

ਰੂਪਨਗਰ, 20 ਜੂਨ (ਹੁੰਦਲ)-ਰੂਪਨਗਰ ਦੇ ਨਜ਼ਦੀਕੀ ਪਿੰਡ ਪਥਰੇੜੀ ਜੱਟਾਂ ਨੇੜੇ ਟਿੱਪਰ ਤੇ ਮੋਟਰਸਾਈਕਲ ਵਿਚਕਾਰ ਟੱਕਰ ਹੋਣ ਨਾਲ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਯਾਦਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਸਾਲਾਪੁਰ ਆਪਣੇ ...

ਪੂਰੀ ਖ਼ਬਰ »

ਰੂਪਨਗਰ ਦੇ ਪੁਰਾਣੇ ਬੱਸ ਅੱਡੇ ਤੋਂ ਬੈਗ ਚੋਰੀ

ਰੂਪਨਗਰ, 20 ਜੂਨ (ਪ. ਪ.)-ਰੂਪਨਗਰ ਦੇ ਪੁਰਾਣੇ ਬੱਸ ਅੱਡੇ ਤੋਂ ਦੋ ਮੋਟਰਸਾਈਕਲ ਸਵਾਰ ਸ਼ਰੇ੍ਹਆਮ ਐਕਟੀਵਾ 'ਤੇ ਪਏ ਬੈਗ ਨੂੰ ਲੈ ਕੇ ਰਫ਼ੂ ਚੱਕਰ ਹੋ ਗਏ | ਪਿੰਡ ਬਡਵਾਲੀ, ਮੋਰਿੰਡਾ ਜ਼ਿਲ੍ਹਾ ਰੂਪਨਗਰ ਦੇ ਗੁਰਮਨਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਨੇ ਦੱਸਿਆ ਕਿ ਉਹ ...

ਪੂਰੀ ਖ਼ਬਰ »

ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਬਜ਼ੁਰਗ ਔਰਤ ਦੀ ਮੌਤ

ਨੰਗਲ, 20 ਜੂਨ (ਪ੍ਰੀਤਮ ਸਿੰਘ ਬਰਾਰੀ)-ਨੰਗਲ ਤੋਂ ਅੰਬਾਲਾ ਜਾ ਰਹੀ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਅੱਜ ਐਮ. ਪੀ. ਕੋਠੀ ਲਾਗੇ ਰੇਲਵੇ ਲਾਈਨ ਕੋਲ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ | ਇਸ ਦੀ ਪੁਸ਼ਟੀ ਕਰਦਿਆਂ ਰੇਲਵੇ ਪੁਲਿਸ ਚੌਕੀ ਨੰਗਲ ਦੇ ਇੰਚਾਰਜ ਏ. ਐਸ. ਆਈ. ਕਮਲੇਸ਼ ...

ਪੂਰੀ ਖ਼ਬਰ »

ਅੱਜ ਤੋਂ ਚਾਰ ਦਿਨਾਂ ਲਈ ਹੋਣਗੇ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ

ਸ੍ਰੀ ਅਨੰਦਪੁਰ ਸਾਹਿਬ, 20 ਜੂਨ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਗਰਮੀ ਦੀਆਂ ਚੱਲ ਰਹੀਆਂ ਛੁੱਟੀਆਂ ਦੇ ਮੱਦੇਨਜ਼ਰ ਸ੍ਰੀ ਅਨੰਦਪੁਰ ਸਾਹਿਬ ਦੇ ਸਮੁੱਚੇ ਬਾਜ਼ਾਰ 21 ਜੂਨ ਤੋਂ 24 ਜੂਨ ਤੱਕ ਚਾਰ ਦਿਨਾਂ ਲਈ ਵਪਾਰ ਮੰਡਲ ਵਲੋਂ ਬੰਦ ਕਰ ਦਿੱਤੇ ਜਾਣਗੇ | ਵਪਾਰ ਮੰਡਲ ਦੇ ...

ਪੂਰੀ ਖ਼ਬਰ »

ਸ਼ਿਵਾਲਿਕ ਐਵੀਨਿਊ ਕਾਲੋਨੀ 'ਚ ਸੜਕ 'ਤੇ ਪਾਣੀ ਖੜ੍ਹਨ ਕਰਕੇ ਲੋਕ ਪ੍ਰੇਸ਼ਾਨ

ਨੰਗਲ, 20 ਜੂਨ (ਪ੍ਰੋ: ਅਵਤਾਰ ਸਿੰਘ)-ਨਯਾ ਨੰਗਲ ਵਿਚਲੀ ਸਭ ਤੋਂ ਵਧੀਆ ਗਿਣੀ ਜਾਂਦੀ ਰਿਹਾਇਸ਼ੀ ਕਾਲੋਨੀ ਸ਼ਿਵਾਲਿਕ ਐਵੀਨਿਊ ਫੇਜ-1 ਏ. ਵਿਚਲੇ 507 ਤੋਂ 510 ਅਤੇ 545 ਅਤੇ 562 ਮਕਾਨਾਂ ਦੇ ਵਿਚਕਾਰੋਂ ਦੀ ਲੰਘਦੀ ਸੜਕ ਉੱਪਰ ਪਿਛਲੇ ਦਿਨੀਂ ਹੋਈ ਮਾਮੂਲੀ ਬਾਰਿਸ਼ ਤੋਂ ਬਾਅਦ ਕਈ ...

ਪੂਰੀ ਖ਼ਬਰ »

ਨੰਗਲ 'ਚ ਖੰਡਰ ਬਣ ਰਹੇ ਸਰਕਾਰੀ ਮਕਾਨਾਂ ਨੂੰ ਵਰਤ ਰਹੇ ਹਨ ਗਲਤ ਅਨਸਰ

ਨੰਗਲ, 20 ਜੂਨ (ਪ੍ਰੋ: ਅਵਤਾਰ ਸਿੰਘ)-ਨੰਗਲ ਅਤੇ ਨਯਾ ਨੰਗਲ ਵਿਚਲੇ ਬਹੁਤ ਸਾਰੇ ਸਰਕਾਰੀ ਮਕਾਨ ਖੰਡਰ ਬਣਦੇ ਜਾ ਰਹੇ ਹਨ | ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਮਕਾਨ ਖ਼ਾਲੀ ਰਹਿਣ ਕਰਕੇ ਗ਼ਲਤ ਅਨਸਰ ਇਨ੍ਹਾਂ 'ਚ ਪਨਾਹ ਲੈ ਰਹੇ ਹਨ | ਨੰਗਲ ਜਿਸ ਨੂੰ ਮਿੰਨੀ ਚੰਡੀਗੜ੍ਹ ਦੇ ...

ਪੂਰੀ ਖ਼ਬਰ »

ਗਰਦਲੇ 'ਚ ਕੁੜੀਆਂ ਦੇ ਕਲੱਬ ਦੀ ਚੋਣ

ਭਰਤਗੜ੍ਹ, 20 ਜੂਨ (ਜਸਬੀਰ ਸਿੰਘ ਬਾਵਾ)-ਗਰਦਲੇ 'ਚ ਲੰਮੇ ਸਮੇਂ ਤੋਂ ਮੁੰਡਿਆਂ ਲਈ ਬਣਾਏ ਹੋਏ ਮੈਨਟੋਰ ਯੂਥ ਸਪੋਰਟਸ ਕਲੱਬ ਦੇ ਨਾਲ-ਨਾਲ ਸਮੂਹ ਗ੍ਰਾਮ ਪੰਚਾਇਤ ਅਤੇ ਮੁਹਤਬਰਾਂ ਦੀ ਵਿਸ਼ੇਸ਼ ਮੀਟਿੰਗ ਦੌਰਾਨ ਲਏ ਫ਼ੈਸਲੇ ਮੁਤਾਬਿਕ ਇਸ ਪਿੰਡ 'ਚ ਕੁੜੀਆਂ ਲਈ ਯੁਵਕ ...

ਪੂਰੀ ਖ਼ਬਰ »

ਪਚਰੰਡਾ ਵਿਖੇ ਲੋਕਾਂ ਨੂੰ ਮੁਨਾਫ਼ਾ ਵੰਡਿਆ

ਕਾਹਨਪੁਰ ਖੂਹੀ, 20 ਜੂਨ (ਗੁਰਬੀਰ ਸਿੰਘ ਵਾਲੀਆ)-ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਚੇਅਰਮੈਨ ਮੋਹਣ ਸਿੰਘ ਡੂਮੇਵਾਲ ਨੇ ਪਚਰੰਡਾ ਵਿਖੇ ਲੋਕਾਂ ਨੂੰ ਸਾਲ 2016-17 ਦਾ 224627 ਰੁਪਏ ਦਾ ਅਤੇ 2017 ਦਾ 109910 ਰੁਪਏ ਦਾ ਮੁਨਾਫ਼ਾ ਵੰਡਿਆ | ਉਨ੍ਹਾਂ ਕਿਹਾ ਵੇਰਕਾ ਮਿਲਕ ਪਲਾਂਟ ਮੁਹਾਲੀ ...

ਪੂਰੀ ਖ਼ਬਰ »

ਪਿੰਡ ਡੰਗੋਲੀ ਵਿਖੇ ਬੇਅਦਬੀ ਦੇ ਸਬੰਧ 'ਚ ਪਸ਼ਚਾਤਾਪ ਸਮਾਗਮ

ਘਨੌਲੀ, 20 ਜੂਨ (ਜਸਵੀਰ ਸਿੰਘ ਸੈਣੀ)- ਪਿੰਡ ਡੰਗੋਲੀ ਵਿਖੇ 9 ਜੂਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ਦੇ ਸਬੰਧ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਡੰਗੋਲੀ ਵਿਖੇ ਪਸ਼ਚਾਤਾਪ ...

ਪੂਰੀ ਖ਼ਬਰ »

ਮਕੜੌਨਾ ਕਲਾਂ-ਗੋਬਿੰਦਪੁਰ ਬੱਸ ਅੱਡੇ ਦੀ ਉਸਾਰੀ ਮੁਕੰਮਲ

ਸ੍ਰੀ ਚਮਕੌਰ ਸਾਹਿਬ, 20 ਜੂਨ (ਜਗਮੋਹਨ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ-ਮੋਰਿੰਡਾ ਸੜਕ 'ਤੇ ਸਥਿਤ ਦੋ ਪਿੰਡਾਂ ਮਕੜੌਨਾ ਕਲਾਂ ਤੇ ਗੋਬਿੰਦਪੁਰ ਦੇ ਸਾਂਝੇ ਬੱਸ ਅੱਡੇ ਦੀ ਉਸਾਰੀ ਮੁਕੰਮਲ ਹੋ ਗਈ ਹੈ ਅਤੇ ਲੋਕਾਂ ਦੀ ਸਹੂਲਤ ਲਈ ਮੁਹੱਈਆ ਕਰਵਾ ਦਿੱਤਾ ਗਿਆ ਹੈ | ...

ਪੂਰੀ ਖ਼ਬਰ »

ਬੀਬੀ ਕਿਰਪਾਲ ਕੌਰ ਸਾਹਿਤਕ ਟਰੱਸਟ ਵਲੋਂ ਮਾਸਿਕ ਇਕੱਤਰਤਾ

ਰੂਪਨਗਰ, 20 ਜੂਨ (ਪ. ਪ.)-ਬੀਬੀ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਰੂਪਨਗਰ ਵਲੋਂ ਮਾਸਿਕ ਇਕੱਤਰਤਾ ਦੌਰਾਨ ਕਲਗੀਧਰ ਕੰਨਿਆ ਪਾਠਸ਼ਾਲਾ ਰੂਪਨਗਰ ਵਿਖੇ ਸਾਹਿਤਕਾਰ ਜਸਵਿੰਦਰ ਸਿੰਘ ਕਾਈਨੌਰ ਨਾਲ ਸਾਹਿਤਕ ਮਿਲਣੀ ਕਰਵਾਈ ਗਈ | ਜਸਵਿੰਦਰ ਸਿੰਘ ਕਾਈਨੌਰ ਨੇ ...

ਪੂਰੀ ਖ਼ਬਰ »

ਪੁਲਿਸ ਵਲੋਂ ਭਗੌੜਾ ਕਾਬੂ

ਸ੍ਰੀ ਚਮਕੌਰ ਸਾਹਿਬ, 20 ਜੂਨ (ਜਗਮੋਹਣ ਸਿੰਘ ਨਾਰੰਗ)-ਲੁਠੇੇੜੀ ਪੁਲਿਸ ਨੇ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਇਕ ਵਿਅਕਤੀ ਨੂੰ ਕਾਬੂ ਕਰਕੇ ਅਦਾਲਤ ਵਿਚ ਪੇਸ਼ ਕੀਤਾ ਹੈ | ਚੌਕੀ ਇੰਚਾਰਜ ਏ. ਐਸ. ਆਈ. ਸ਼ਿੰਦਰਪਾਲ ਨੇ ਦੱਸਿਆ ਕਿ 2013 ਵਿਚ ਇਕ ਕੁੱਟਮਾਰ ਦੇ ਮਾਮਲੇ ਵਿਚ ...

ਪੂਰੀ ਖ਼ਬਰ »

ਫਾਰਮੇਸੀ ਕਾਲਜ ਬੇਲਾ ਨੂੰ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਲਈ ਮਿਲੀ ਗਰਾਂਟ

ਬੇਲਾ, 20 ਜੂਨ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਬੇਲਾ ਨੂੰ ਫਾਰਮੇਸੀ ਕਾਉਂਸਿਲ ਆਫ਼ ਇੰਡੀਆ ਵਲੋਂ ਇਸ ਸਾਲ ਦਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ ਕਰਵਾਉਣ ਲਈ ਗਰਾਂਟ ਦਿੱਤੀ ਗਈ ਹੈ | ਇਸ ...

ਪੂਰੀ ਖ਼ਬਰ »

ਮਾਮਲਾ ਪਹੁੰਚਿਆ ਅਦਾਲਤ 'ਚ ਭੈਣੀ ਦੀ ਸ਼ਾਮਲਾਤ ਜ਼ਮੀਨ ਠੇਕੇ 'ਤੇ ਦੇਣ ਲਈ ਰੱਖੀ ਬੋਲੀ ਹੋਈ ਰੱਦ

ਨੂਰਪੁਰ ਬੇਦੀ, 20 ਜੂਨ (ਰਾਜੇਸ਼ ਚੌਧਰੀ)- ਪਿੰਡ ਭੈਣੀ ਦੀ ਸ਼ਾਮਲਾਤ ਜ਼ਮੀਨ ਨੂੰ ਮੁੜ ਠੇਕੇ 'ਤੇ ਦੇਣ ਲਈ 18 ਜੂਨ ਨੂੰ ਰੱਖੀ ਗਈ ਬੋਲੀ ਰੱਦ ਕਰਨੀ ਪਈ | ਪੁਰਾਣੇ ਬੋਲੀਕਰਤਾ ਠੇਕੇਦਾਰ ਸੰਤੋਖ ਸਿੰਘ ਭੈਣੀ ਨੇ ਦੱਸਿਆ ਕਿ 8 ਸਾਲ ਪਹਿਲਾਂ ਉਨ੍ਹਾਂ ਨੂੰ ਗ੍ਰਾਮ ਪੰਚਾਇਤ ...

ਪੂਰੀ ਖ਼ਬਰ »

ਨੂਰਪੁਰ ਖੁਰਦ ਵਿਖੇ ਡਾ: ਚੀਮਾ ਨੇ ਦੁੱਖ ਸਾਂਝਾ ਕੀਤਾ

ਨੂਰਪੁਰ ਬੇਦੀ, 20 ਜੂਨ (ਵਿੰਦਰਪਾਲ ਝਾਂਡੀਆਂ)-ਸਾਬਕਾ ਸਿੱਖਿਆ ਮੰਤਰੀ ਤੇ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਅੱਜ ਪਿੰਡ ਨੂਰਪੁਰ ਖੁਰਦ ਵਿਖੇ ਸਾ: ਸੰਮਤੀ ਮੈਂਬਰ ਚੌ: ਤਿਲਕ ਰਾਜ ਤੇ ਨੰਬਰਦਾਰ ਤੇ ਸਰਪੰਚ ਚੌ: ਮਹਿੰਦਰ ਸਿੰਘ ਦੇ ਮਾਤਾ ਸ੍ਰੀਮਤੀ ਸਿੱਬੋ ਦੇਵੀ ...

ਪੂਰੀ ਖ਼ਬਰ »

ਕੈਂਪ 'ਚ 'ਪੁਰਾਤਨ ਅਤੇ ਵਰਤਮਾਨ ਸਮੇਂ 'ਚ ਸਿੱਖ ਬੀਬੀਆਂ ਦਾ ਕਿਰਦਾਰ' ਵਿਸ਼ੇ 'ਤੇ ਭਾਸ਼ਣ

ਨੰਗਲ, 20 ਜੂਨ (ਪ੍ਰੀਤਮ ਸਿੰਘ ਬਰਾਰੀ)-ਇਤਿਹਾਸਕ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਵਿਖੇ ਗੁਰਸਾਗਰ ਚੈਰੀਟੇਬਲ ਟਰੱਸਟ ਸੰਗਰੂਰ ਵਲੋਂ ਲਗਾਇਆ ਗੁਰ ਵਿਚਾਰ ਨੂੰ ਸਮਰਪਿਤ 11ਵਾਂ ਸਿੱਖੀ ਸਿੱਖਿਆ ਕੈਂਪ ਦੇ ਤੀਜੇ ਦਿਨ ਦੀ ਸ਼ੁਰੂਆਤ ਰੋਜ਼ਾਨਾ ਦੀ ਤਰ੍ਹਾਂ ਸਵੇਰੇ 4 ਵਜੇ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਵਲੋਂ ਸ਼ੁਰੂ ਕੀਤੇ ਜਾਣਗੇ 2 ਨਵੇਂ ਕੋਰਸ

ਚੰਡੀਗੜ੍ਹ, 20 ਜੂਨ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਲੋਂ ਜਨ ਸੰਚਾਰ (ਮਾਸ ਕਮਿਊਨੀਕੇਸ਼ਨ) ਦੇ ਦੋ ਨਵੇਂ ਕੋਰਸ ਜਲਦੀ ਸ਼ੁਰੂ ਕੀਤੇ ਜਾਣਗੇ | ਇਨ੍ਹਾਂ ਕੋਰਸਾਂ ਡਿਪਲੋਮਾ ਇਨ ਮਾਸ ਕਮਿਊਨੀਕੇਸ਼ਨ ਤੇ ਡਿਪਲੋਮਾ ਇਨ ਰੇਡੀਓ ਕਮਿਊਨੀਕੇਸ਼ਨ ਵਿਚ ਪਹਿਲੇ ਸੈਸ਼ਨ ...

ਪੂਰੀ ਖ਼ਬਰ »

ਪਿੰਡ ਸੰਧੂਆਂ ਵਿਖੇ ਗੁਰਮਤਿ ਗਿਆਨ ਸੈਮੀਨਾਰ ਦੀ ਆਰੰਭਤਾ

ਸ੍ਰੀ ਚਮਕੌਰ ਸਾਹਿਬ, 20 ਜੂਨ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਨਿਸ਼ਕਾਮ ਗੁਰਸਿੱਖੀ ਪ੍ਰਚਾਰ ਸੁਸਾਇਟੀ ਪੰਜਾਬ ਵਲੋਂ ਇਲਾਕੇ ਦੇ ਪਿੰਡਾਂ ਵਿਚ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਦੀ ਚਲਾਈ ਮੁਹਿੰਮ ਤਹਿਤ ਅੱਜ ਪਿੰਡ ਸੰਧੂਆਂ ਦੇ ਗੁਰਦੁਆਰਾ ਨਾਨਕਸਰ ਸਾਹਿਬ ...

ਪੂਰੀ ਖ਼ਬਰ »

ਸਮਲਾਹ ਵਿਖੇ ਡਾਕਟਰੀ ਜਾਂਚ ਕੈਂਪ

ਸ੍ਰੀ ਅਨੰਦਪੁਰ ਸਾਹਿਬ, 20 ਜੂਨ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਚੰਗਰ ਦੇ ਪਿੰਡ ਸਮਲਾਹ ਵਿਖੇ ਮਾਤਾ ਜੀਤੋ ਜੀ ਜੱਚਾ ਬੱਚਾ ਸੰਸਥਾ ਪੰਜਾਬ ਅਤੇ ਕੇਅਰ ਵੰਨ, ਕੇਅਰ ਆਲ ਗਰੁੱਪ ਆਸਟ੍ਰੇਲੀਆ ਵਲੋਂ ਬੀ. ਬੀ. ਐਮ. ਬੀ. ਹਸਪਤਾਲ ਨੰਗਲ ਨਾਲ ਮਿਲ ਕੇ ਸਿਹਤ ਜਾਂਚ ਕੈਂਪ ਲਗਾਇਆ ...

ਪੂਰੀ ਖ਼ਬਰ »

ਪੰਚਾਂ-ਸਰਪੰਚਾਂ ਨੂੰ 'ਮਿਸ਼ਨ ਤੰਦਰੁਸਤ ਪੰਜਾਬ' ਨਾਲ ਜੁੜਨ ਦੀ ਪ੍ਰੇਰਨਾ ਦਿੱਤੀ

ਸ੍ਰੀ ਅਨੰਦਪੁਰ ਸਾਹਿਬ, 20 ਜੂਨ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਪੰਚਾਂ/ਸਰਪੰਚਾਂ ਨਾਲ ਉਪ ਮੰਡਲ ਮੈਜਿਸਟ੍ਰੇਟ ਰਾਕੇਸ਼ ਕੁਮਾਰ ਗਰਗ ਨੇ 'ਮਿਸ਼ਨ ਤੰਦਰੁਸਤ ਪੰਜਾਬ' ਨੂੰ ਪਿੰਡ ਪੱਧਰ 'ਤੇ ਸਫ਼ਲਤਾ ਪੂਰਵਕ ...

ਪੂਰੀ ਖ਼ਬਰ »

ਪੈਨਸ਼ਨਾਂ ਸਬੰਧੀ ਕੈਂਪ ਲਗਾਇਆ

ਨੰਗਲ, 20 ਜੂਨ (ਪ੍ਰੀਤਮ ਸਿੰਘ ਬਰਾਰੀ)-ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਅੱਜ ਕਮਿਊਨਿਟੀ ਸੈਂਟਰ ਨਜ਼ਦੀਕ ਖ਼ੁਆਜਾ ਪੀਰ ਮੰਦਰ ਨੰਗਲ ਵਿਖੇ ਸ਼ਹਿਰ ਵਾਸੀਆਂ ਦੇ ਵੱਖ-ਵੱਖ ਪੈਨਸ਼ਨਾਂ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਕਰਨ ...

ਪੂਰੀ ਖ਼ਬਰ »

ਗੋਡਿਆਂ ਦੀ ਗਰੀਸ ਦਾ ਗੋਡਿਆਂ ਦੀ ਬਿਮਾਰੀ ਵਿਚ ਖਾਸ ਮਹੱਤਵ-ਡਾ: ਸ਼ਰਮਾ

ਰੂਪਨਗਰ, 20 ਜੂਨ (ਸਤਨਾਮ ਸਿੰਘ ਸੱਤੀ)-ਸਥਾਨਕ ਲਹਿਰੀ ਸ਼ਾਹ ਮੰਦਰ ਰੋਡ ਰੋਪੜ ਨਜ਼ਦੀਕ ਡਾ: ਸਰਦਾਨਾ ਬੱਚਿਆਂ ਵਾਲੇ ਸਥਿਤ ਅਰਜਨ ਆਯੂਰਵੈਦਿਕ ਹਸਪਤਾਲ ਗੋਡਿਆਂ ਤੇ ਰੀੜ ਦੀ ਹੱਡੀ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ | 'ਅਜੀਤ' ਨਾਲ ਗੱਲਬਾਤ ਕਰਦਿਆਂ ਡਾ: ਸ਼ਰਮਾ ਨੇ ਦੱਸਿਆ ਕਿ ਗੋਡਿਆਂ ਦਾ ਸਾਰਾ ਦਾਰੋਮਦਾਰ ਗੋਡਿਆਂ ਦੇ ਵਿਚ ਰਹਿਣ ਵਾਲਾ ਪਾਣੀ ਜਾਣੀ ਕਿ ਗਰੀਸ ਉੱਤੇ ਟਿਕਿਆ ਹੈ | ਡਾਕਟਰ ਸਾਹਿਬ ਨੇ ਦੱਸਿਆ ਕਿ ਸਾਡੇ ਹਸਪਤਾਲ ਵਿਚ ਦੂਰ-ਦੂਰ ਤੋਂ ਲੈ ਕੇ ਗੋਡਿਆਂ ਦੀ ਬਿਮਾਰੀਆਂ ਦੇ ਚੈਕਅੱਪ ਲਈ ਆਉਂਦੇ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਮਰੀਜ਼ ਅੋਸਟੀਓ-ਆਰਥਰਇਟਸ ਆਰ.ਏ., ਐਲ.ਏ ਦੇ ਹੁੰਦੇ ਹਨ | ਮੈਂ ਕਈ ਵਾਰ ਹੈਰਾਨ ਹੋ ਜਾਂਦਾ ਹਾਂ ਕੁਝ ਮਰੀਜ਼ਾਂ ਦੀ ਉਮਰ 30 ਸਾਲ ਤੋਂ ਵੀ ਹੇਠਾਂ ਹੁੰਦੀ ਹੈ | ਜ਼ਿਆਦਾਤਰ ਬਜ਼ੁਰਗ ਮਰੀਜ਼ ਥੱਕ ਹਾਰ ਕੇ ਅਖੀਰ ਵਿਚ ਸਾਡੇ ਕੋਲ ਆਉਂਦੇ ਹਨ | ਜਦੋਂ ਉਨ੍ਹਾਂ ਦੇ ਗੋਡਿਆਂ ਦਾ ਪਾਣੀ ਬਿਲਕੁੱਲ ਖ਼ਤਮ ਹੋ ਚੁੱਕਾ ਹੁੰਦਾ ਹੈ | ਡਾ: ਸਾਹਿਬ ਨੇ ਦੱਸਿਆ ਕਿ ਗੋਡਿਆਂ, ਰੀੜ ਦੀ ਹੱਡੀ, ਸਰਵਾਈਕਲ ਦਾ ਇਲਾਜ ਆਯੂਰਵੈਦ ਵਿਚ ਸੰਭਵ ਹੈ ਜੇ ਮਰੀਜ਼ ਠੀਕ ਸਮੇਂ 'ਤੇ ਆਪਣਾ ਇਲਾਜ ਸ਼ੁਰੂ ਕਰਵਾ ਲਵੇ ਤੇ ਉਹ ਆਪ੍ਰੇਸ਼ਨ ਤੋਂ ਵੀ ਬਚ ਸਕਦਾ ਹੈ | ਡਾ: ਸ਼ਰਮਾ ਨੇ ਹੱਡੀਆਂ ਵਿਚ ਟੀਕੇ ਨਾ ਲਵਾਉਣ ਦੀ ਅਪੀਲ ਕੀਤੀ |


ਖ਼ਬਰ ਸ਼ੇਅਰ ਕਰੋ

ਝਾਂਡੀਆਂ ਕਲਾਂ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ

ਨੂਰਪੁਰ ਬੇਦੀ, 20 ਜੂਨ (ਵਿੰਦਰਪਾਲ ਝਾਂਡੀਆਂ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਕੇਂਦਰ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਦੇ ਿਖ਼ਲਾਫ਼ ਅਤੇ ਤੇਲ ਦੀਆਂ ਕੀਮਤਾਂ 'ਚ ਕੀਤੇ ਭਾਰੀ ਵਾਧੇ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸੂਬੇ 'ਚ ਅਰੰਭੇ ਸੰਘਰਸ਼ ਅਤੇ ਜਨ ...

ਪੂਰੀ ਖ਼ਬਰ »

ਵਿਸ਼ਵਕਰਮਾ ਚੌਕ ਦੀਆਂ ਟ੍ਰੈਫ਼ਿਕ ਲਾਈਟਾਂ ਮਗਰਲੇ 5 ਸਾਲਾਂ ਤੋਂ ਬੰਦ

ਮੋਰਿੰਡਾ, 20 ਜੂਨ (ਕੰਗ)-ਵਿਸ਼ਵਕਰਮਾ ਚੌਕ ਮੋਰਿੰਡਾ ਦਾ ਨਾਂਅ ਲਗਪਗ 9 ਸਾਲ ਪਹਿਲਾਂ ਕਾਈਨੌਰ ਚੌਕ ਹੋਇਆ ਕਰਦਾ ਸੀ ਜਿਸ ਦੇ ਰੱਖ-ਰਖਾਓ ਦਾ ਕੰਮ ਨਗਰ ਕੌਾਸਲ ਮੋਰਿੰਡਾ ਵਲੋਂ ਕਰਵਾਇਆ ਜਾਂਦਾ ਸੀ | 5 ਕੁ ਸਾਲ ਪਹਿਲਾਂ ਵਿਸ਼ਵਕਰਮਾ ਸਭਾ ਦੇ ਮੈਂਬਰਾਂ ਨੇ ਇਕ ਮੰਗ ਪੱਤਰ ਬਣਾ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਤਿੰਨ ਪਟਵਾਰੀ, ਕਾਨੂੰਗੋ ਬਣੇ

ਨੂਰਪੁਰ ਬੇਦੀ, 20 ਜੂਨ (ਹਰਦੀਪ ਸਿੰਘ ਢੀਂਡਸਾ)-ਜ਼ਿਲ੍ਹ•ਾ ਪ੍ਰਸ਼ਾਸਨ ਵਲੋਂ ਰੂਪਨਗਰ ਜ਼ਿਲ੍ਹ•ੇ ਦੇ ਤਿੰਨ ਪਟਵਾਰੀਆਂ ਨੂੰ ਪਦਉੱਨਤ ਕਰਕੇ ਉਨ੍ਹ•ਾਂ ਦੀਆਂ ਤੈਨਾਤੀਆਂ ਕਰ ਦਿੱਤੀਆਂ ਗਈਆਂ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹ•ੇ ਦੇ ਜਿਨ੍ਹ•ਾਂ ਤਿੰਨ ...

ਪੂਰੀ ਖ਼ਬਰ »

ਬੇਅਦਬੀ ਕਾਂਡ ਦੀ ਜਾਂਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਾਂ ਹੋਰ ਨਿਰਪੱਖ ਏਜੰਸੀ ਤੋਂ ਕਰਵਾਈ ਜਾਵੇ-ਇਲਾਕਾ ਵਾਸੀ

ਘਨੌਲੀ, 20 ਜੂਨ (ਜਸਵੀਰ ਸਿੰਘ ਸੈਣੀ)-ਪਿੰਡ ਡੰਗੋਲੀ ਵਿਖੇ ਹੋਈ ਪਾਵਨ ਸਰੂਪ ਦੀ ਬੇਅਦਬੀ ਦੇ ਸਬੰਧ 'ਚ ਸਰਪੰਚ ਸੁਰਿੰਦਰ ਕੌਰ ਪਤਨੀ ਸਵਰਨ ਸਿੰਘ ਡੰਗੋਲੀ ਨੇ ਦੋ ਦਰਜਨ ਪਿੰਡਾਂ ਦੇ ਕਰੀਬ ਦਸਤਖ਼ਤਾਂ ਵਾਲਾ ਮੰਗ ਪੱਤਰ ਸਿੰਘ ਸਾਹਿਬਾਨ ਗਿਆਨੀ ਰਘਬੀਰ ਸਿੰਘ ਨੂੰ ਪੇਸ਼ ...

ਪੂਰੀ ਖ਼ਬਰ »

ਕ੍ਰਿਕਟ ਟੂਰਨਾਮੈਂਟ ਕਰਵਾਇਆ

ਸੁਖਸਾਲ, 20 ਜੂਨ (ਧਰਮ ਪਾਲ)-ਪਿੰਡ ਨਾਨਗਰਾਂ ਦੇ ਯੂਥ ਕਲੱਬ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਚਾਰ ਦਿਨਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਕਰੀਬ 12 ਟੀਮਾਂ ਨੇ ਭਾਗ ਲਿਆ | ਇਸ ਮੌਕੇ ਫਾਈਨਲ ਮੈਚ ਨਾਨਗਰਾਂ ਅਤੇ ਕੁਲਗਰਾਂ ਦੀਆਂ ਟੀਮਾਂ ਵਿਚਕਾਰ ਹੋਇਆ, ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਪੰਜਾਬ ਪਾਵਰਕਾਮ ਵਿਰੁੱਧ ਰੋਸ ਰੈਲੀ

ਮੋਰਿੰਡਾ, 20 ਜੂਨ (ਕੰਗ)-ਟੈਕਨੀਕਲ ਸਰਵਿਸਜ ਯੂਨੀਅਨ ਸ਼ਹਿਰੀ ਅਤੇ ਸਬ-ਅਰਬਨ ਮੋਰਿੰਡਾ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰਾਮ ਪ੍ਰਸਾਦ ਅਤੇ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੇ ਪੰਜਾਬ ਪਾਵਰਕਾਮ ਵਿਰੁੱਧ ਰੋਸ ਰੈਲੀ ਕੀਤੀ ਗਈ | ਇਸ ਮੌਕੇ ਸੰਬੋਧਨ ...

ਪੂਰੀ ਖ਼ਬਰ »

ਸੰਸਥਾ ਵਲੋਂ ਦੂਸਰਾ ਵਿਸ਼ਾਲ ਖ਼ੂਨਦਾਨ ਕੈਂਪ 26 ਨੂੰ

ਮੋਰਿੰਡਾ, 20 ਜੂਨ (ਪਿ੍ਤਪਾਲ ਸਿੰਘ)-ਸਮਾਜਸੇਵਾ ਦੇ ਖੇਤਰ ਵਿਚ ਕੰਮ ਕਰ ਰਹੀ ਯੂਥ ਵੈੱਲਫੇਅਰ ਸੋਸ਼ਲ ਸੰਸਥਾ (ਪੰਜਾਬ ਵਲੋਂ ਲਾਇਨਜ਼ ਕਲੱਬ ਖਰੜ ਸਿਟੀ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ 26 ਜੂਨ ਨੂੰ ਗੁਰਦੁਆਰਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX