ਤਾਜਾ ਖ਼ਬਰਾਂ


ਵਿਆਹ ਤੋਂ ਪਹਿਲਾਂ ਖ਼ੂਬਸੂਰਤ ਅੰਦਾਜ਼ 'ਚ ਨਜ਼ਰ ਆਈ ਗਿੰਨੀ ਚਤਰਥ
. . .  24 minutes ago
ਜਲੰਧਰ, 12 ਦਸੰਬਰ - ਕਾਮੇਡੀ ਕਿੰਗ ਕਪਿਲ ਸ਼ਰਮਾ ਅੱਜ ਜਲੰਧਰ ਦੀ ਰਹਿਣ ਵਾਲੀ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ। ਇਸ ਦੇ ਨਾਲ ਹੀ ਕਪਿਲ ਦੀ ਹੋਣ ਵਾਲੀ ਪਤਨੀ ਗਿੰਨੀ ਚਤਰਥ ਦੀ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਗਿੰਨੀ ਖ਼ੁਸ਼ ਅਤੇ .....
ਮੁੰਬਈ 'ਚ ਇੱਕ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  36 minutes ago
ਮੁੰਬਈ, 12 ਦਸੰਬਰ- ਮੁੰਬਈ ਵਿਖੇ ਥਾਣਾ ਦੇ ਚਰਾਈ ਇਲਾਕੇ 'ਚ ਇੱਕ ਇਮਾਰਤ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੇ ਅੱਗ ਬੁਝਾਊ ਦਸਤਿਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹੈ। ਹਾਲਾਂਕਿ, ਅਜੇ ਤੱਕ ਕਿਸੇ ਜਾਨੀ ਮਾਲੀ .....
ਅੱਜ ਵਿਆਹ ਦੇ ਬੰਧਨ 'ਚ ਬੱਝਣਗੇ ਕਪਿਲ, ਅੰਮ੍ਰਿਤਸਰ ਤੋਂ ਜਲੰਧਰ ਗਿੰਨੀ ਨੂੰ ਆਉਣਗੇ ਵਿਆਹੁਣ
. . .  35 minutes ago
ਅਜਨਾਲਾ, 12 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਕਾਮੇਡੀ ਕਿੰਗ ਕਪਿਲ ਸ਼ਰਮਾ ਅੱਜ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਕਪਿਲ ਅੱਜ ਜਲੰਧਰ ਦੀ ਰਹਿਣ ਵਾਲੀ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ। ਕਪਿਲ ਦੀ ਬਰਾਤ ਸ਼ਾਮ ਨੂੰ...
ਸੁਪਰੀਮ ਕੋਰਟ ਨੇ ਵਧਾਇਆ ਪੰਜਾਬ ਦੇ ਡੀ. ਜੀ. ਪੀ. ਦਾ ਕਾਰਜਕਾਲ
. . .  about 1 hour ago
ਨਵੀਂ ਦਿੱਲੀ, 12 ਦਸੰਬਰ- ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ 'ਚ ਪੁਲਿਸ ਦੇ ਡਾਇਰੈਕਟਰ ਜਨਰਲਾਂ (ਡੀ. ਜੀ. ਪੀ.) ਨੂੰ ਅਗਲੇ ਸਾਲ 31 ਜਨਵਰੀ ਤੱਕ ਆਪਣੇ ਅਹੁਦੇ 'ਤੇ ਬਣੇ ਰਹਿਣ ਦੀ ਆਗਿਆ ਪ੍ਰਦਾਨ ਕਰ ਦਿੱਤੀ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ...
ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਇੱਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
ਨਾਭਾ, 12 ਦਸੰਬਰ (ਕਰਮਜੀਤ ਸਿੰਘ)- ਨਾਭਾ ਬਲਾਕ ਦੇ ਪਿੰਡ ਸੰਗਤਪੁਰਾ ਵਿਖੇ ਅੱਜ ਇੱਕ ਕਿਸਾਨ, ਜਿਹੜਾ ਕਿ ਪਿੰਡ ਦਾ ਸਰਪੰਚ ਵੀ ਸੀ, ਨੇ ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਬੂਟਾ ਸਿੰਘ ਦੇ ਰੂਪ 'ਚ ਹੋਈ ਹੈ। ਜਾਣਕਾਰੀ...
ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਿਚਾਲੇ ਹੈ ਗਠਜੋੜ- ਪ੍ਰਕਾਸ਼ ਸਿੰਘ ਬਾਦਲ
. . .  about 2 hours ago
ਮਲੋਟ, 12 ਦਸੰਬਰ (ਗੁਰਮੀਤ ਸਿੰਘ ਮੱਕੜ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪਿੰਡ ਕੋਲਿਆਂਵਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਹਿਲੀ ਵਾਰ ਇਹ ਕਬੂਲ ਕੀਤਾ ਕਿ ਸ਼੍ਰੋਮਣੀ ਕਮੇਟੀ ਅਤੇ...
ਅੰਮ੍ਰਿਤਸਰ ਦੇ ਇੱਕ ਹੋਰ ਪਿੰਡ 'ਚ ਸਰਬ ਸੰਮਤੀ ਨਾਲ ਹੋਈ ਸਰਪੰਚ ਦੀ ਚੋਣ
. . .  about 2 hours ago
ਓਠੀਆ, 12 ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਅੰਮ੍ਰਿਤਸਰ ਦੇ ਪਿੰਡ ਰੱਖ ਓਠੀਆ ਵਿਖੇ ਅੱਜ ਪਿੰਡ ਵਾਲਿਆਂ ਨੇ ਸਰਬ ਸੰਮਤੀ ਨਾਲ ਸਰਪੰਚ ਦੀ ਚੋਣ ਕੀਤੀ ਹੈ। ਪਿੰਡ ਵਾਸੀਆਂ ਨੇ ਸਹਿਮਤੀ ਨਾਲ ਕਾਂਗਰਸ ਪਾਰਟੀ ਨਾਲ ਸੰਬੰਧਿਤ ਬੀਬੀ ਰਾਜ ਕੌਰ ਪਤਨੀ ਜਸਵੰਤ ਸਿੰਘ...
ਰਿਜ਼ਰਵ ਬੈਂਕ ਦੇ ਗਵਰਨਰ ਦੀ ਨਿਯੁਕਤੀ 'ਤੇ ਸਵਾਮੀ ਨੇ ਚੁੱਕੇ ਸਵਾਲ, ਮੋਦੀ ਨੂੰ ਲਿਖੀ ਚਿੱਠੀ
. . .  about 2 hours ago
ਨਵੀਂ ਦਿੱਲੀ, 12 ਦਸੰਬਰ- ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਣੀਅਮ ਸਵਾਮੀ ਨੇ ਸ਼ਕਤੀਕਾਂਤਾ ਦਾਸ ਨੂੰ ਰਿਜ਼ਰਵ ਬੈਂਕ ਦਾ ਨਵਾਂ ਗਵਰਨਰ ਨਿਯੁਕਤ ਕੀਤੇ ਜਾਣ 'ਤੇ ਸਵਾਲ ਚੁੱਕੇ ਹਨ। ਸਵਾਮੀ ਨੇ ਕਿਹਾ ਕਿ ਸ਼ਕਤੀਕਾਂਤਾ ਦਾਸ ਨੂੰ ਰਿਜ਼ਰਵ ਬੈਂਕ ਦਾ ਗਵਰਨਰ ਨਿਯੁਕਤ...
ਐਕਸਾਈਜ਼ ਵਿਭਾਗ ਵਲੋਂ ਗੁਰਦਾਸਪੁਰ 'ਚ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ
. . .  about 2 hours ago
ਗੁਰਦਾਸਪੁਰ, 12 ਦਸੰਬਰ (ਆਲਮਬੀਰ ਸਿੰਘ)-ਨਜ਼ਦੀਕੀ ਪਿੰਡ ਗੋਹਤ ਪੋਖਰ ਵਿਖੇ ਐਕਸਾਈਜ਼ ਵਿਭਾਗ ਨੇ ਇੱਕ ਸ਼ੈਲਰ ਤੋਂ 762 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਸ਼ਰਾਬ ਚੰਡੀਗੜ੍ਹ ਤੋਂ ਲਿਆ ਕੇ...
ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਪੇਸ਼ ਕੀਤਾ ਦਾਅਵਾ
. . .  about 3 hours ago
ਭੋਪਾਲ, 12 ਦਸੰਬਰ- ਮੱਧ ਪ੍ਰਦੇਸ਼ 'ਚ ਅੱਜ ਕਾਂਗਰਸ ਦੇ ਇੱਕ ਵਫ਼ਦ ਵਲੋਂ ਸਰਕਾਰ ਦੇ ਗਠਨ ਨੂੰ ਲੈ ਕੇ ਸੂਬੇ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਨੇਤਾ ਨਰਿੰਦਰ ਸਲੂਜਾ ਨੇ ਕਿਹਾ ਕਿ ਉਨ੍ਹਾਂ ਨੇ...
ਸ਼ਿਵਰਾਜ ਚੌਹਾਨ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  about 3 hours ago
ਭੋਪਾਲ, 12 ਦਸੰਬਰ- ਮੱਧ ਪ੍ਰਦੇਸ਼ 'ਚ ਅਖ਼ੀਰ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ ਅਤੇ ਅੱਜ ਉਨ੍ਹਾਂ ਨੇ ਆਪਣਾ ਅਸਤੀਫ਼ਾ ਰਾਜਪਾਲ ਆਨੰਦੀਬੇਨ ਪਟੇਲ ਨੂੰ ਸੌਂਪ ਦਿੱਤਾ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ...
ਮੱਧ ਪ੍ਰਦੇਸ਼ 'ਚ ਸਰਕਾਰ ਦੇ ਗਠਨ ਲਈ ਸਮਾਜਵਾਦੀ ਪਾਰਟੀ ਨੇ ਵੀ ਕੀਤਾ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ
. . .  about 3 hours ago
ਨਵੀਂ ਦਿੱਲੀ, 12 ਦਸੰਬਰ- ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼ 'ਚ ਸਰਕਾਰ ਬਣਾਉਣ ਲਈ ਸਮਾਜਵਾਦੀ ਪਾਰਟੀ ਕਾਂਗਰਸ ਨੂੰ ਸਮਰਥਨ ਦੇਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬਹੁਜਨ ਸਮਾਜਵਾਦੀ ਪਾਰਟੀ ਨੇ ਵੀ ਸੂਬੇ...
ਰਾਜਸਥਾਨ : ਵਿਧਾਇਕਾਂ ਅਤੇ ਰਾਹੁਲ ਵਲੋਂ ਲਿਆ ਜਾਵੇਗਾ ਮੁੱਖ ਮੰਤਰੀ ਦੇ ਨਾਂ ਦਾ ਫ਼ੈਸਲਾ- ਪਾਇਲਟ
. . .  about 4 hours ago
ਜੈਪੁਰ, 12 ਦਸੰਬਰ - ਰਾਜਸਥਾਨ ਵਿਧਾਨ ਸਭਾ ਚੋਣਾਂ 'ਚ ਮਿਲੀ ਜਿੱਤ ਤੋਂ ਬਾਅਦ ਹੁਣ ਕਾਂਗਰਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੋਤੀ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਹੈ। ਸੂਬੇ 'ਚ ਸਚਿਨ ਪਾਇਲਟ ਅਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੋਵੇਂ ਹੀ ਮੁੱਖ ਮੰਤਰੀ ਦੇ ਅਹੁਦੇ...
ਮੱਧ ਪ੍ਰਦੇਸ਼ : ਅੱਜ ਰਾਜਪਾਲ ਨਾਲ ਮੁਲਾਕਾਤ ਕਰੇਗਾ ਕਾਂਗਰਸ ਦਾ ਵਫ਼ਦ
. . .  about 4 hours ago
ਭੋਪਾਲ, 12 ਦਸੰਬਰ- ਮੱਧ ਪ੍ਰਦੇਸ਼ 'ਚ ਸਰਕਾਰ ਦੇ ਗਠਨ ਦਾ ਦਾਅਵਾ ਪੇਸ਼ ਕਰਨ ਲਈ ਕਾਂਗਰਸ ਦਾ ਵਫ਼ਦ ਅੱਜ ਦੁਪਹਿਰ 12 ਵਜੇ ਰਾਜਪਾਲ ਨਾਲ ਮੁਲਾਕਾਤ ਕਰੇਗਾ। ਦੱਸ ਦਈਏ ਕਿ ਸੂਬੇ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਨੂੰ 114 ਸੀਟਾਂ ਹਾਸਲ ਹੋਈਆਂ...
ਈ. ਡੀ. ਦੀ ਛਾਪੇਮਾਰੀ 'ਤੇ ਬੋਲੇ ਵਾਡਰਾ- ਮੈਂ ਕੋਈ ਦੇਸ਼ ਛੱਡ ਕੇ ਨਹੀਂ ਭੱਜ ਰਿਹਾ ਹਾਂ
. . .  about 4 hours ago
ਨਵੀਂ ਦਿੱਲੀ, 12 ਦਸੰਬਰ- ਕਾਂਗਰਸ ਨੇਤਾ ਅਤੇ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀ ਗਈ ਛਾਪੇਮਾਰੀ ਨੂੰ ਗ਼ਲਤ ਠਹਿਰਾਉਂਦਿਆਂ ਕਿਹਾ, ''ਮੇਰੇ ਵਿਰੁੱਧ ਲੱਗੇ ਸਾਰੇ ਦੋਸ਼ ਪੂਰੀ ਤਰ੍ਹਾਂ ਗਲਤ ਅਤੇ ਸਿਆਸੀ ਰੂਪ ਨਾਲ...
ਮਾਇਆਵਤੀ ਦਾ ਐਲਾਨ- ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਸਮਰਥਨ ਦੇਵੇਗੀ ਬਸਪਾ
. . .  about 5 hours ago
ਅੱਜ ਸੰਗਰੂਰ ਜ਼ਿਲ੍ਹੇ 'ਚ ਦਾਖ਼ਲ ਹੋਵੇਗਾ ਇਨਸਾਫ਼ ਮਾਰਚ
. . .  about 5 hours ago
ਸ਼ਕਤੀਕਾਂਤਾ ਅੱਜ ਸੰਭਾਲਣਗੇ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਕਾਰਜਭਾਰ
. . .  about 6 hours ago
'ਆਪ' ਯੂਥ ਵਰਕਰ ਅੱਜ ਕਰਨਗੇ ਕੈਪਟਨ ਦੇ ਮਹਿਲ ਦਾ ਘਿਰਾਓ
. . .  about 6 hours ago
ਫਰਾਂਸ 'ਚ ਗੋਲੀਬਾਰੀ ਦੌਰਾਨ ਦੋ ਦੀ ਮੌਤ, 11 ਹੋਰ ਜ਼ਖ਼ਮੀ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 7 ਹਾੜ ਸੰਮਤ 550
ਵਿਚਾਰ ਪ੍ਰਵਾਹ: ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹਾਵਰ

ਰਾਸ਼ਟਰੀ-ਅੰਤਰਰਾਸ਼ਟਰੀ

ਕੈਨੇਡਾ 'ਚ ਹੁਣ ਖੁੱਲ੍ਹ ਕੇ 'ਭੁੱਜੇਗੀ' ਭੰਗ

'ਸੁੱਖੇ' ਨੂੰ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣਿਆ

ਨਾਜਾਇਜ਼ ਨਸ਼ੀਲੀ ਖ਼ਪਤ ਅਤੇ ਮਾਨਸਿਕ ਤਣਾਅ ਤੋਂ ਬਚਾਅ ਦਾ ਬਣੇਗਾ ਬਦਲ

ਵੈਨਕੂਵਰ, 20 ਜੂਨ (ਹਰਪ੍ਰੀਤ ਸਿੰਘ ਗਿੱਲ)-ਪੰਜਾਬੀ ਜ਼ੁਬਾਨ 'ਚ ਕਿਸੇ ਘਰ ਭੰਗ ਭੁੱਜਣੀ ਅਤੇ ਭੰਗ ਦੇ ਭਾੜੇ ਚਲੇ ਜਾਣ ਦੇ ਅਖਾਣ ਭਾਵੇਂ 'ਸੁੱਖੇ' ਦੇ ਨਸ਼ੇ ਨੂੰ ਗ਼ਰੀਬੜੇ ਜਿਹੇ ਪ੍ਰਭਾਵ ਅਧੀਨ ਨਸ਼ਰ ਕਰਦੇ ਹਨ ਪਰ ਕੈਨੇਡਾ ਜਿਹੇ ਵਿਕਸਤ ਮੁਲਕ 'ਚ ਹੁਣ ਇਸ ਅਲਾਮਤ ਨੂੰ ...

ਪੂਰੀ ਖ਼ਬਰ »

ਬਲਵਿੰਦਰ ਸਿੰਘ ਨੇ ਦੂਜੀ ਵਾਰ ਜਿੱਤਿਆ 'ਗੂਗਲ ਐਡਵਰਡਜ਼ ਸਪੈਸ਼ਲਿਸਟ' ਿਖ਼ਤਾਬ

ਆਕਲੈਂਡ, 20 ਜੂਨ (ਹਰਮਨਪ੍ਰੀਤ ਸਿੰਘ ਗੋਲੀਆ)-ਨਿਊਜ਼ੀਲੈਂਡ ਵਿਚ ਪਾਪਾਟੋਏਟੋਏ ਵਿਖੇ ਰਹਿ ਰਹੇ ਗੁਰਸਿੱਖ ਨੌਜਵਾਨ ਬਲਵਿੰਦਰ ਸਿੰਘ ਨੇ ਗੂਗਲ ਵਲੋਂ ਲਈ ਜਾਂਦੀ ਇਕ ਵਿਸ਼ੇਸ਼ ਕਿਸਮ ਦੀ ਆਨ-ਲਾਈਨ ਪ੍ਰੀਖਿਆ 'ਗੂਗਲ ਐਡਵਰਡਜ਼ ਸਪੈਸ਼ਲਿਸਟ ਚੈਲੰਜ 2018' ਵਿਚ ਲਗਾਤਾਰ ਦੂਜੀ ...

ਪੂਰੀ ਖ਼ਬਰ »

ਬੰਗਲਾਦੇਸ਼ 'ਚ ਭਾਰਤੀ ਔਰਤ ਨੇ ਪਖਾਨੇ 'ਚ ਦਿੱਤਾ ਬੱਚੇ ਨੂੰ ਜਨਮ

ਢਾਕਾ, 20 ਜੂਨ (ਏਜੰਸੀ)-ਭਾਰਤੀ ਮਹਿਲਾ ਰੁਖ਼ਸਾਨਾ ਅਖ਼ਤਰ (30) ਨੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਕਮਾਲਪੁਰ ਰੇਲਵੇ ਪੁਲਿਸ ਥਾਣੇ ਦੇ ਪਖਾਨੇ 'ਚ ਬੱਚੇ ਨੂੰ ਜਨਮ ਦਿੱਤਾ | ਜਨਮ ਤੋਂ ਬਾਅਦ ਬੱਚੇ ਅਤੇ ਮਾਂ ਦੋਵਾਂ ਨੂੰ ਢਾਕਾ ਦੇ ਮੈਡੀਕਲ ਕਾਲਜ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ | ਕਮਾਲਪੁਰ ਰੇਲਵੇ ਪੁਲਿਸ ਥਾਣਾ ਮੁਖੀ ਯਾਸਿਨ ਫ਼ਾਰੁਖ ਨੇ ਦੱਸਿਆ ਕਿ ਸੋਮਵਾਰ ਰਾਤ ਰੁਖ਼ਸਾਨਾ ਨੇ ਬੱਚੇ ਨੂੰ ਜਨਮ ਦਿੱਤਾ | ਉਨ੍ਹਾਂ ਦੱਸਿਆ ਕਿ ਰੁਖ਼ਸਾਨਾ ਨੇ ਭਾਰਤ 'ਚ ਫ਼ਰਨੀਚਰ ਦਾ ਵਪਾਰ ਕਰਨ ਵਾਲੇ ਬੰਗਲਾਦੇਸ਼ੀ ਨਾਗਰਿਕ ਅਬਦੁਲ ਨਾਲ ਵਿਆਹ ਕਰਵਾਇਆ ਸੀ | ਇਕ ਮਹੀਨੇ ਪਹਿਲਾਂ ਅਬਦੁਲ ਆਪਣੀ ਗਰਭਵਤੀ ਪਤਨੀ ਰੁਖ਼ਸਾਨਾ ਨੂੰ ਆਪਣੀ ਭੈਣ ਦੇ ਘਰ ਨਾਰਾਇਣਗੰਜ ਲੈ ਕੇ ਆਇਆ ਸੀ, ਪਰ ਕੁਝ ਦਿਨ ਪਹਿਲਾਂ ਹੀ ਅਬਦੁਲ ਰੁਖ਼ਸਾਨਾ ਦਾ ਪਾਸਪੋਰਟ ਚੋਰੀ ਕਰ ਕੇ ਭੱਜ ਗਿਆ | ਉਨ੍ਹਾਂ ਦੱਸਿਆ ਕਿ ਰੁਖ਼ਸਾਨਾ ਨਾਰਾਇਣਗੰਜ ਤੋਂ ਰੇਲ 'ਚ ਸਵਾਰ ਹੋਈ ਸੀ ਤੇ ਟਿਕਟ ਜਾਂਚ ਕਰਤਾ ਨੇ ਸੋਮਵਾਰ ਰਾਤ ਕਰੀਬ 11 ਵਜੇ ਉਸ ਨੂੰ ਕਮਾਲਪੁਰ ਪੁਲਿਸ ਹਵਾਲੇ ਕਰ ਦਿੱਤਾ ਸੀ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਰੁਖ਼ਸਾਨਾ ਦੀ ਸਿਹਤ ਬਿਹਤਰ ਹੋਣ 'ਤੇ ਉਹ ਉਸ ਦੇ ਭਾਰਤ ਸਥਿਤ ਘਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ |


ਖ਼ਬਰ ਸ਼ੇਅਰ ਕਰੋ

ਨਾਬਾਲਗ ਨਾਲ ਜਬਰ ਜਨਾਹ ਕਰਨ ਵਾਲਾ ਰਿਆਲਟੀ ਸ਼ੋਅ ਦਾ ਪ੍ਰਤੀਯੋਗੀ ਗਿ੍ਫ਼ਤਾਰ

ਮੁੰਬਈ, 20 ਜੂਨ (ਏਜੰਸੀ)-ਸਿਟੀ ਪੁਲਿਸ ਨੇ ਨਬਾਲਗ ਲੜਕੀ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕਰਨ ਵਾਲੇ ਰਿਆਲਟੀ ਟੀ.ਵੀ. ਸ਼ੋਅ ਦੇ ਇਕ 20 ਸਾਲਾ ਪ੍ਰਤੀਯੋਗੀ ਨੂੰ ਗਿ੍ਫ਼ਤਾਰ ਕੀਤਾ ਹੈ | ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟੈਲੀਵਿਜ਼ਨ 'ਤੇ ਪ੍ਰਸਾਰਿਤ ਹੋਣ ਵਾਲੇ ਇਕ ...

ਪੂਰੀ ਖ਼ਬਰ »

ਸਿੱਖ ਸਿਪਾਹੀਆਂ ਦੀ ਯਾਦ 'ਚ ਸਮੈਦਿਕ ਵਿਖੇ ਬਣੇਗੀ 'ਵਿਸ਼ਵ ਜੰਗ ਦੇ ਸ਼ੇਰ' ਨਾਂਅ ਦੀ ਯਾਦਗਾਰ

ਗੁਰੂ ਘਰ ਦੇ ਸਾਹਮਣੇ 10 ਫੁੱਟ ਉੱਚਾ ਲੱਗੇਗਾ ਸਿੱਖ ਸਿਪਾਹੀ ਦਾ ਕਾਂਸੀ ਦਾ ਬੁੱਤ

ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਹਿਲੀ ਵਿਸ਼ਵ ਜੰਗ 'ਚ ਹਿੱਸਾ ਲੈਣ ਵਾਲੇ ਸਿੱਖ ਯੋਧਿਆਂ ਦੀ ਯਾਦ 'ਚ ਸਮੈਦਿਕ ਵਿਖੇ ਸਿੱਖ ਸਿਪਾਹੀ ਦਾ 10 ਫੁੱਟ ਉੱਚਾ ਕਾਂਸੀ ਦਾ ਬੁੱਤ ਲਗਾ ਕੇ ਸਿੱਖ ਸਿਪਾਹੀਆਂ ਦੀ ਯਾਦਗਾਰ ਉਸਾਰੀ ਜਾ ਰਹੀ ਹੈ | ਜਿਸ ਦਾ ਉਦਘਾਟਨ ਅੱਜ ...

ਪੂਰੀ ਖ਼ਬਰ »

ਆਸੀਸ ਫ਼ਿਲਮ 'ਚ ਮਾਂ ਦੇ ਕਈ ਕਿਰਦਾਰ ਨਜ਼ਰ ਆਉਣਗੇ-ਰਾਣਾ ਰਣਬੀਰ

ਕੈਲਗਰੀ, 20 ਜੂਨ (ਜਸਜੀਤ ਸਿੰਘ ਧਾਮੀ)-ਪੰਜਾਬੀ ਫ਼ਿਲਮਾਂ ਦੇ ਲੇਖਕ, ਅਦਾਕਾਰ ਅਤੇ ਆਪਣੀ ਪਹਿਲੀ ਪੰਜਾਬੀ ਫ਼ਿਲਮ 'ਆਸੀਸ' ਦੇ ਨਿਰਦੇਸ਼ਕ ਰਾਣਾ ਰਣਬੀਰ ਨੇ ਪੈੱ੍ਰਸ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੁੱਤ ਕਹਿੰਦਾ ਮਾਂ ਤੇਰੀ ਆਸੀਸ ਮੇਰੇ ਕੰਮ ਆ ਗਈ ਮੈ ...

ਪੂਰੀ ਖ਼ਬਰ »

ਕਿਰਤ ਰਾਜ ਸਿੰਘ 'ਐਮ.ਏ.ਪੀ.ਐਸ.ਏ.' ਸੰਸਥਾ ਦੇ ਉਪ ਚੇਅਰਮੈਨ ਬਣੇ

ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸੀਨੀਅਰ ਪਾਰਲੀਮੈਂਟਰੀ ਖੋਜਕਾਰ ਕਿਰਤ ਰਾਜ ਸਿੰਘ ਨੂੰ ਬਰਤਾਨੀਆ ਦੀ ਸੰਸਦ ਦੇ ਕਾਮਿਆਂ ਦੀ ਸੰਸਥਾ ਐਮ. ਏ. ਪੀ. ਐਸ. ਏ. (ਮੈਂਬਰਜ਼ ਐਾਡ ਪੀਅਰਜ਼ ਸਟਾਫ਼ ਐਸੋਸੀਏਸ਼ਨ) ਦੇ ਉਪ ਚੇਅਰਮੈਨ ਥਾਪਿਆ ਗਿਆ ਹੈ | ਇਹ ਸੰਸਥਾ ਯੂ.ਕੇ. ਦੇ ...

ਪੂਰੀ ਖ਼ਬਰ »

ਪੰਜਾਬ ਪ੍ਰੋਡਕਸ਼ਨਜ਼ ਵਲੋਂ ਕਰਵਾਇਆ 'ਪੰਜਾਬੀ ਮੇਲਾ'

ਸੈਕਰਾਮੈਂਟੋ/ਕੈਲੀਫੋਰਨੀਆ, 20 ਜੂਨ (ਹੁਸਨ ਲੜੋਆ ਬੰਗਾ)-ਪੰਜਾਬ ਪੋ੍ਰਡਕਸ਼ਨਜ਼ ਵਲੋਂ ਸੈਕਰਾਮੈਂਟੋ ਫਲੋਰਨ ਰੋਡ 'ਤੇ ਸਥਿਤ ਮਾਰਟਨ ਲੂਥਰ ਸਕੂਲ ਦੇ ਆਡੀਟੋਰੀਅਮ 'ਚ ਕਰਵਾਏ ਗਏ ਸਭਿਆਚਾਰਕ ਪ੍ਰੋਗਰਾਮ ਦੌਰਾਨ ਵੱਖ-ਵੱਖ ਕਲਾਕਾਰਾਂ ਨੇ ਆਪਣੀ-ਆਪਣੀ ਗਾਇਕੀ ਦਾ ...

ਪੂਰੀ ਖ਼ਬਰ »

ਉੱਘੇ ਗੀਤਕਾਰ ਮੱਖਣ ਬਰਾੜ ਸੋਨ ਤਗ਼ਮੇ ਨਾਲ ਸਨਮਾਨਿਤ

ਟੋਰਾਂਟੋ, 20 ਜੂਨ (ਹਰਜੀਤ ਸਿੰਘ ਬਾਜਵਾ)-ਉੱਘੇ ਗੀਤਕਾਰ, ਸ਼ਾਇਰ ਅਤੇ ਕਬੱਡੀ ਦੇ ਕੁਮਟੈਂਟਰ ਮੱਖਣ ਬਰਾੜ ਦਾ ਬੀਤੇ ਦਿਨੀਂ ਬਰੈਂਪਟਨ ਦੇ ਸਿੱਖ ਹੈਰੀਟੇਜ ਸੈਂਟਰ ਗੁਰਦੁਆਰਾ ਸਾਹਿਬ ਦੀ ਗਰਾੳਾੂਡ ਵਿਚ ਹੋਏ ਕਬੱਡੀ ਕੱਪ ਮੌਕੇ ਸੋਨ ਤਗ਼ਮੇ ਸਨਮਾਨ ਕੀਤਾ ਗਿਆ | ਸਾਬਕਾ ...

ਪੂਰੀ ਖ਼ਬਰ »

ਤੈਰਨੀ ਵਿਖੇ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਸਮਾਗਮ 'ਚ ਕੱਲ੍ਹ ਭਰਨਗੇ ਹਾਜ਼ਰੀ

ਵੀਨਸ (ਇਟਲੀ), 20 ਜੂਨ (ਹਰਦੀਪ ਸਿੰਘ ਕੰਗ)-ਇਟਲੀ 'ਚ ਸਿੱਖੀ ਪ੍ਰਚਾਰ ਲਈ ਪਹੁੰਚੇ ਪੰਥ ਪ੍ਰਸਿੱਧ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਮਿਤੀ 22 ਜੂਨ ਨੂੰ ਇਟਲੀ ਦੇ ਗੁਰਦੁਆਰਾ ਸਿੰਘ ਸਭਾ ਤੈਰਨੀ ਵਿਖੇ ਇਤਿਹਾਸ ਸਰਵਨ ਕਰਵਾਉਣਗੇ | ਪੰਚਮ ਪਾਤਸ਼ਾਹੀ ਸ੍ਰੀ ਗੁਰੂ ਅਰਜਨ ...

ਪੂਰੀ ਖ਼ਬਰ »

ਜੀ.ਐਮ.ਬੀ. ਯੂਨੀਅਨ ਵਲੋਂ ਸਰਕਾਰ ਨੂੰ ਹੀਥਰੋ ਦਾ ਨਵਾਂ ਰੰਨਵੇਅ ਜਲਦੀ ਬਣਾਉਣ ਦੀ ਅਪੀਲ

ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਾਮਿਆਂ ਦੀ ਯੂਨੀਅਨ ਜੀ.ਐਮ.ਬੀ. ਵਲੋਂ ਹੀਥਰੋ ਦੇ ਵਾਧੇ ਲਈ ਨਵਾਂ ਰੰਨਵੇਅ ਜਲਦੀ ਬਣਾਉਣ ਦੀ ਅਪੀਲ ਕੀਤੀ ਗਈ ਹੈ, ਜਿਸ ਦਾ ਸਾਥ ਬੈਕ ਹੀਥਰੋ ਗਰੁੱਪ ਵਲੋਂ ਦਿੱਤਾ ਗਿਆ ਹੈ | ਬਰਾਈਟਨ ਵਿਖੇ ਜੀ.ਐਮ.ਬੀ. ਯੂਨੀਅਨ ਦੀ ਸਾਲਾਨਾ ...

ਪੂਰੀ ਖ਼ਬਰ »

ਸਿੱਖ ਕੈਦੀਆਂ ਨੂੰ ਧਾਰਮਿਕ ਸਿੱਖਿਆ ਦੇਣ ਵਾਲੇ ਪ੍ਰਚਾਰਕਾਂ ਦੀ ਕਾਨਫ਼ਰੰਸ

ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਦੀਆਂ ਜੇਲ੍ਹਾਂ 'ਚ ਬੰਦ ਸਿੱਖ ਕੈਦੀਆਂ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਅਤੇ ਉਨ੍ਹਾਂ ਨੂੰ ਧਾਰਮਿਕ ਸਿੱਖਿਆਵਾਂ ਦੇਣ ਵਾਲੀ ਸੰਸਥਾ ਸਿੱਖ ਪਿ੍ਜ਼ਨਰ ਚੈਪਲੈਂਸੀ ਸਰਵਿਸ ਯੂ. ਕੇ. ਦੇ ਪ੍ਰਚਾਰਕਾਂ ਦੀ ਦੋ ਦਿਨਾਂ ...

ਪੂਰੀ ਖ਼ਬਰ »

ਲੰਡਨ ਦੇ ਸਾਊਥ ਗੇਟ ਰੇਲ ਸਟੇਸ਼ਨ 'ਤੇ ਧਮਾਕਾ 5 ਜ਼ਖ਼ਮੀ, ਇਕ ਗਿ੍ਫ਼ਤਾਰ

ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਸਾਊਥ ਗੇਟ ਰੇਲ ਸਟੇਸ਼ਨ 'ਤੇ ਇਕ ਧਮਾਕਾ ਹੋਣ ਨਾਲ 5 ਵਿਅਕਤੀ ਜ਼ਖ਼ਮੀ ਹੋ ਗਏ ਹਨ | ਪੁਲਿਸ ਅਨੁਸਾਰ ਇਹ ਧਮਾਕਾ ਕੱਲ੍ਹ ਸ਼ਾਮੀ ਮੰਗਲਵਾਰ 7 ਕੁ ਵਜੇ ਦੇ ਕਰੀਬ ਹੋਇਆ | ਮੌਕੇ 'ਤੇ ਪਹੁੰਚੀ ਰਾਹਤ ਟੀਮ ਨੇ 5 ਜ਼ਖ਼ਮੀਆਂ ...

ਪੂਰੀ ਖ਼ਬਰ »

ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਭਾਰਤੀ ਦੋਸ਼ੀ ਕਰਾਰ

ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਆਈਜ਼ਲਵਰਥ ਅਦਾਲਤ ਨੇ ਇਕ ਭਾਰਤੀ ਨੂੰ ਦੋ ਨਾਬਾਲਗ ਲੜਕੀਆਂ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ | 30 ਸਾਲਾ ਫਰਾਂਸਿਸਕੋ ਪਰੇਰਾ ਗੋਆ ਦੇ ਪਣਜੀ ਦਾ ਰਹਿਣ ਵਾਲਾ ਹੈ | ਪਰੇਰਾ 'ਤੇ ਦੋਸ਼ ਲੱਗੇ ...

ਪੂਰੀ ਖ਼ਬਰ »

ਕੈਮਬਿ੍ਜ ਯੂਨੀਵਰਸਿਟੀ ਦੀ ਭਾਰਤੀ ਮੂਲ ਦੀ ਵਿਦਵਾਨ ਨਸਲੀ ਟਿੱਪਣੀ ਦੀ ਹੋਈ ਸ਼ਿਕਾਰ

ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਮੂਲ ਦੀ ਵਿਦਵਾਨ ਅਤੇ ਪੋਸਟ-ਬਸਤੀਵਾਦੀ ਸਾਹਿਤ ਵਿਚ ਮੁਹਾਰਤ ਰੱਖਣ ਵਾਲੀ ਕੈਮਬਿ੍ਜ ਯੂਨੀਵਰਸਿਟੀ ਦੀ ਫੈਲੋ ਪਿ੍ਅਮਵਦਾ ਗੋਪਾਲ ਨੂੰ 'ਕਿੰਗਸ ਕਾਲਜ ਲੰਡਨ' ਦੇ ਸਟਾਫ਼ ਵਲੋਂ 'ਡਾਕਟਰ' ਸ਼ਬਦ ਨਾਲ ਸੰਬੋਧਿਤ ਕਰਨ ...

ਪੂਰੀ ਖ਼ਬਰ »

ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਬੈਲਜੀਅਮ ਦੌਰੇ 'ਤੇ

ਲੂਵਨ ਬੈਲਜੀਅਮ, 20 ਜੂਨ (ਅਮਰਜੀਤ ਸਿੰਘ ਭੋਗਲ)-ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਬੀਤੇ ਦਿਨ ਤੋਂ ਲੁਕਸਮਬਰਗ ਅਤੇ ਬੈਲਜੀਅਮ ਦੇ ਦੌਰੇ 'ਤੇ ਆਏ ਹਨ, ਜਿੱਥੇ ਉਨ੍ਹਾਂ ਦਾ ਲੁਕਸਮਬਰਗ ਵਿਖੇ ਬੈਲਜੀਅਮ ਅਤੇ ਲੁਕਸਮਬਰਗ ਦੀ ਭਾਰਤੀ ਰਾਜਦੂਤ ਗਾਇਤਰੀ ਈਸ਼ਰ ਕੁਮਾਰ ਨੇ ਹਵਾਈ ...

ਪੂਰੀ ਖ਼ਬਰ »

ਇਟਲੀ ਵਿਚ ਟੀ.ਵੀ. ਪੱਤਰਕਾਰ ਉੱਪਰ ਹਮਲਾ ਕਰਨ ਵਾਲੇ ਨੂੰ ਹੋਈ 6 ਸਾਲ ਜੇਲ੍ਹ ਦੀ ਸਜ਼ਾ

ਮਿਲਾਨ (ਇਟਲੀ), 20 ਜੂਨ (ਇੰਦਰਜੀਤ ਸਿੰਘ ਲੁਗਾਣਾ)-ਬੇਸ਼ੱਕ ਭਾਰਤ ਸਮੇਤ ਦੁਨੀਆ ਦੇ ਸਾਰੇ ਦੇਸ਼ ਪ੍ਰੈੱਸ ਨੂੰ ਆਜ਼ਾਦ ਮੰਨਦੇ ਹਨ ਪਰ ਇਸ ਦੇ ਬਾਵਜੂਦ ਅਜਿਹੇ ਬਹੁਤ ਸਾਰੇ ਕੇਸ ਹਨ ਜਿਨ੍ਹਾਂ ਵਿਚ ਪੱਤਰਕਾਰ ਸਾਥੀਆਂ ਨੂੰ ਸੱਚ ਬੋਲਣ ਦੀ ਸਜ਼ਾ ਮੌਤ ਮਿਲੀ ਹੈ¢ ਭਾਰਤ ਵਿਚ ...

ਪੂਰੀ ਖ਼ਬਰ »

ਇਟਲੀ 'ਚ ਭੂਚਾਲ ਪੀੜਤਾਂ ਨਾਲ ਸਬੰਧਿਤ ਫ਼ਰਜ਼ੀ ਕੇਸਾਂ 'ਚ ਲੱਖਾਂ ਯੂਰੋ ਦੀ ਹੇਰ-ਫੇਰੀ

*ਭੂਚਾਲ ਦੌਰਾਨ 299 ਲੋਕਾਂ ਦੀ ਮੌਤ ਤੇ 23 ਬਿਲੀਅਨ ਯੂਰੋ ਦਾ ਹੋਇਆ ਸੀ ਆਰਥਿਕ ਨੁਕਸਾਨ

ਮਿਲਾਨ (ਇਟਲੀ), 20 ਜੂਨ (ਇੰਦਰਜੀਤ ਸਿੰਘ ਲੁਗਾਣਾ)-ਸਿਆਣਿਆ ਸੱਚ ਹੀ ਕਿਹਾ ਹੈ ਕਿ ਨਾ ਈਸਾ ਪੀਰ ਨਾ ਮੂਸਾ ਪੀਰ ਸਭ ਤੋਂ ਵੱਡਾ ਪੈਸਾ ਪੀਰ ਤੇ ਇਸ ਪੈਸੇ ਲਈ ਲੋਕ ਆਪਣੇ ਖ਼ੂਨ ਦੇ ਰਿਸ਼ਤਿਆਂ ਦਾ ਖ਼ੂਨ ਕਰਨ ਕਰਨ ਲੱਗੇ ਮਿੰਟ ਨਹੀਂ ਲਗਾਉਂਦੇ¢ ਪੂਰੀ ਦੁਨੀਆ ਵਿਚ ਮੌਕੇ ਦੇ ...

ਪੂਰੀ ਖ਼ਬਰ »

ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ 'ਚ ਕਾਰ ਹਾਦਸੇ 'ਚ ਮੌਤ

ਮੈਲਬੌਰਨ, 20 ਜੂਨ (ਸਰਤਾਜ ਸਿੰਘ ਧੌਲ)-ਪੰਜਾਬੀ ਨੌਜਵਾਨ ਦੀ ਕਾਰ ਹਾਦਸੇ 'ਚ ਇਥੇ ਮੌਤ ਹੋ ਗਈ | ਇਹ ਹਾਦਸਾ ਸ਼ੈਪਟਰਨ 'ਚ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੇ ਕੰਮ 'ਤੇ ਜਾ ਰਿਹਾ ਸੀ ਕਿ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਕਾਰ ਕਿਸੇ ਦਰੱਖ਼ਤ ਨਾਲ ਜਾ ਟਕਰਾਈ | ਗੁਰਵਿੰਦਰ ...

ਪੂਰੀ ਖ਼ਬਰ »

ਭਾਰਤੀ ਮੂਲ ਦੇ ਵਿਅਕਤੀ ਨੂੰ ਮਾਣਹਾਨੀ ਕੇਸ 'ਚੋਂ ਮਿਲੇ 3 ਲੱਖ ਡਾਲਰ

ਸਿਡਨੀ, 20 ਜੂਨ (ਹਰਕੀਰਤ ਸਿੰਘ ਸੰਧਰ)-ਭਾਰਤੀ ਮੂਲ ਦੇ ਸੁਨੀਲ ਪਾਹੂਜਾ ਨੇ ਮਾਣਹਾਨੀ ਦਾ ਇਕ ਕੇਸ ਜਿੱਤਿਆ ਹੈ, ਜਿਸ ਵਿਚ ਉਸ ਨੇ 3 ਲੱਖ ਡਾਲਰ ਜਿੱਤਿਆ ਹੈ | ਜਾਣਕਾਰੀ ਅਨੁਸਾਰ ਸੁਨੀਲ 2009 ਵਿਚ ਆਸਟ੍ਰੇਲੀਆ ਵਿਦਿਆਰਥੀ ਵੀਜ਼ੇ 'ਤੇ ਆਇਆ ਸੀ ਅਤੇ 2014 ਵਿਚ ਉਹ ਆਸਟ੍ਰੇਲੀਆ ਦਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX