ਤਾਜਾ ਖ਼ਬਰਾਂ


ਅਣਪਛਾਤੇ ਵਾਹਨ 'ਚ ਗੱਡੀ ਦੀ ਟੱਕਰ ਵੱਜਣ ਕਾਰਨ ਨੌਜਵਾਨ ਦੀ ਮੌਤ
. . .  1 day ago
ਅਜਨਾਲਾ, 19 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਥੋਂ ਥੋੜੀ ਦੂਰ ਸਥਿਤ ਅੱਡਾ ਮਹਿਰ ਬੁਖਾਰੀ ਨਜ਼ਦੀਕ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਵੱਲੋਂ ਫਾਰਚੂਨਰ ਗੱਡੀ ਨੂੰ ਟੱਕਰ ਮਾਰ ਦੇਣ ਨਾਲ ਗੱਡੀ ਚਾਲਕ ਨੌਜਵਾਨ ਦੀ ਮੌਤ...
ਫ਼ਤਹਿਗੜ੍ਹ ਸਾਹਿਬ ਦੇ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ
. . .  1 day ago
ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਅਰੁਣ ਆਹੂਜਾ)- ਇਸ ਜ਼ਿਲ੍ਹੇ ਦੇ ਪਿੰਡ ਰੰਧਾਵਾਂ ਵਾਸੀ 42 ਸਾਲਾਂ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦੀ ਸੂਚਨਾਂ ਮਿਲੀ ਹੈ। ਜਾਣਕਾਰੀ ਦਿੰਦਿਆਂ...
ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕਰ ਸਕਦੇ - ਸੀਤਾਰਮਨ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕੀਤਾ ਜਾ ਸਕਦਾ।
ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  1 day ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  1 day ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  1 day ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  1 day ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਸ਼ੱਕੀ ਹਾਲਤ ਵਿਚ ਮਰੀਜ਼ ਦੀ ਹਸਪਤਾਲ ਵਿਚ ਮੌਤ, ਖੰਨਾ 'ਚ ਇਹ 8ਵੀਂ ਮੌਤ
. . .  1 day ago
ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ) - ਅੱਜ ਖੰਨਾ ਦੇ ਸਿਵਲ ਹਸਪਤਾਲ ਵਿਚ ਕਰੀਬ 2 ਘੰਟੇ ਦਾਖਿਲ ਰਹਿਣ ਤੋਂ ਬਾਅਦ ਸਵਾਈਨ ਫਲੂ ਦੀ ਇੱਕ ਸ਼ੱਕੀ ਮਰੀਜ਼ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਬੇਸ਼ੱਕ ਖੰਨਾ ਦੇ ਐਸ. ਐਮ.ਓ. ਡਾ.ਰਾਜਿੰਦਰ ਗੁਲਾਟੀ ਇਸ ਮੌਤ ਨੂੰ ਸਵਾਈਨ...
ਸ਼ਰਾਬ ਦੇ ਸ਼ੌਕੀਨਾਂ ਨੂੰ ਲੱਗ ਸਕਦੈ ਝਟਕਾ, ਐਫ.ਡੀ.ਏ. ਦੀ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ
. . .  1 day ago
ਚੰਡੀਗੜ੍ਹ, 19 ਫਰਵਰੀ - ਪੰਜਾਬ ਦੇ ਖ਼ੁਰਾਕ ਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰ ਕੇ.ਐਸ. ਪੰਨੂ ਨੇ ਅੱਜ ਖੁਲਾਸਾ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਕਈ ਵੱਡੇ ਬਰੈਂਡਾਂ ਵਲੋਂ ਘਟੀਆ ਗੁਣਵੱਤਾ ਦੀ ਸ਼ਰਾਬ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਬਰੈਂਡਾਂ ਦੀ ਅਲਕੋਹਲ 'ਚ 2 ਫੀਸਦੀ...
ਨੌਜਵਾਨ ਕਿਸਾਨ ਨੇ ਕੀਤੀ ਆਤਮ ਹੱਤਿਆ
. . .  1 day ago
ਸੁਨਾਮ ਊਧਮ ਸਿੰਘ ਵਾਲਾ 19 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਕਰਜ਼ੇ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਦੌਲਾ ਸਿੰਘ ਵਾਲਾ ਦੇ 35 ਕੁ ਵਰ੍ਹਿਆ ਦੇ ਇਕ ਕਿਸਾਨ ਜਗਸੀਰ ਸਿੰਘ ੁਪੁੱਤਰ ਅਜੈਬ ਸਿੰਘ ਵਲੋਂ ਜਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ...
ਨਸ਼ਿਆਂ ਦੇ ਕਾਰਨ ਦੋ ਮਾਸੂਮ ਬੱਚੀਆਂ ਦੇ ਪਿਤਾ ਦੀ ਮੌਤ
. . .  1 day ago
ਬੰਗਾ, 19 ਫਰਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਬਲਾਕ ਪਿੰਡ ਸੁਜੋ ਦੇ ਨੌਜਵਾਨ ਬਲਵੀਰ (30 )ਪੁੱਤਰ ਜ਼ੈਲ ਸਿੰਘ ਦੀ ਨਸ਼ਿਆਂ ਦਾ ਜ਼ਿਆਦਾ ਸੇਵਨ ਕਰਨ ਕਰਕੇ ਪਿੰਡ ਭੌਰਾ ਲਾਗੇ ਮੌਤ ਹੋ ਗਈ। ਉਸ ਪਾਸ ਟੀਕੇ ਅਤੇ ਗੋਲੀਆ ਵੀ ਮਿਲੀਆਂ । ਨੌਜਵਾਨ ਨਸ਼ੇ ਛੱਡਣ ਲਈ...
ਆਪ ਵਿਧਾਇਕਾ ਦੀ ਵਿਆਹ ਰਿਸੈਪਸ਼ਨ 'ਚ ਸ਼ਾਮਲ ਹੋਏ ਸੁਖਬੀਰ ਬਾਦਲ ਤੇ ਕੇਜਰੀਵਾਲ
. . .  1 day ago
ਜਲੰਧਰ, 19 ਫਰਵਰੀ - ਆਪ ਵਿਧਾਇਕ ਪ੍ਰੋ ਬਲਜਿੰਦਰ ਕੌਰ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਸੁਖਬੀਰ ਸਿੰਘ ਬਾਦਲ ਤੇ ਅਰਵਿੰਦ ਕੇਜਰੀਵਾਲ ਸਮੇਤ ਕਈ ਨੇਤਾ...
ਆਈ.ਜੀ. ਉਮਰਾਨੰਗਲ ਨੂੰ 23 ਫਰਵਰੀ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਇਮਰਾਨ ਦੀ ਸਫ਼ਾਈ 'ਤੇ ਕੈਪਟਨ ਦਾ ਬਿਆਨ- ਮਸੂਦ ਅਜ਼ਹਰ ਨੂੰ ਜੇਕਰ ਨਹੀਂ ਫੜ ਸਕਦੇ ਤਾਂ ਭਾਰਤ ਨੂੰ ਦੱਸੋ
. . .  1 day ago
ਪੁਲਵਾਮਾ ਅੱਤਵਾਦੀ ਹਮਲੇ 'ਤੇ ਬੋਲੇ ਇਮਰਾਨ- ਜੇਕਰ ਭਾਰਤ ਹਮਲਾ ਕਰੇਗਾ ਤਾਂ ਪਾਕਿਸਤਾਨ ਜਵਾਬ ਦੇਵੇਗਾ
. . .  1 day ago
ਪਰਿਵਾਰ ਨਾਲ ਦੁੱਖ ਵੰਡਾਉਣ ਲਈ ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਪਹੁੰਚੇ ਰਣਜੀਤ ਬਾਵਾ
. . .  1 day ago
ਲੋਕ ਗਾਇਕ ਮਨਿੰਦਰ ਮੰਗਾ ਦਾ ਦੇਹਾਂਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 7 ਹਾੜ ਸੰਮਤ 550
ਵਿਚਾਰ ਪ੍ਰਵਾਹ: ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹਾਵਰ

ਰਾਸ਼ਟਰੀ-ਅੰਤਰਰਾਸ਼ਟਰੀ

ਕੈਨੇਡਾ 'ਚ ਹੁਣ ਖੁੱਲ੍ਹ ਕੇ 'ਭੁੱਜੇਗੀ' ਭੰਗ

'ਸੁੱਖੇ' ਨੂੰ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣਿਆ

ਨਾਜਾਇਜ਼ ਨਸ਼ੀਲੀ ਖ਼ਪਤ ਅਤੇ ਮਾਨਸਿਕ ਤਣਾਅ ਤੋਂ ਬਚਾਅ ਦਾ ਬਣੇਗਾ ਬਦਲ

ਵੈਨਕੂਵਰ, 20 ਜੂਨ (ਹਰਪ੍ਰੀਤ ਸਿੰਘ ਗਿੱਲ)-ਪੰਜਾਬੀ ਜ਼ੁਬਾਨ 'ਚ ਕਿਸੇ ਘਰ ਭੰਗ ਭੁੱਜਣੀ ਅਤੇ ਭੰਗ ਦੇ ਭਾੜੇ ਚਲੇ ਜਾਣ ਦੇ ਅਖਾਣ ਭਾਵੇਂ 'ਸੁੱਖੇ' ਦੇ ਨਸ਼ੇ ਨੂੰ ਗ਼ਰੀਬੜੇ ਜਿਹੇ ਪ੍ਰਭਾਵ ਅਧੀਨ ਨਸ਼ਰ ਕਰਦੇ ਹਨ ਪਰ ਕੈਨੇਡਾ ਜਿਹੇ ਵਿਕਸਤ ਮੁਲਕ 'ਚ ਹੁਣ ਇਸ ਅਲਾਮਤ ਨੂੰ ਜਾਇਜ਼ ਕਮਾਈ ਦੇ ਵੱਡੇ ਸਾਧਨ ਵਜੋਂ ਵਰਤਿਆ ਜਾਵੇਗਾ | ਮੈਰੋਆਨਾ ਭਾਵ ਭੰਗ ਦੀ ਆਮ ਲੋਕਾਂ 'ਚ ਖੁੱਲ੍ਹੀ ਖ਼ਪਤ ਅਤੇ ਵਿੱਕਰੀ ਨੂੰ ਕੌਮੀ ਪੱਧਰ 'ਤੇ ਕਾਨੂੰਨੀ ਮਾਨਤਾ ਦੇਣ ਵਾਲਾ ਕੈਨੇਡਾ ਵਿਸ਼ਵ ਦਾ ਪਹਿਲਾ ਦੇਸ਼ ਬਣ ਗਿਆ ਹੈ | ਦੇਸ਼ ਦੀ ਸੈਨੇਟ ਵਲੋਂ ਅੱਜ ਸੱਤ ਮਹੀਨਿਆਂ ਦੀ ਚਰਚਾ ਉਪਰੰਤ 29 ਦੇ ਮੁਕਾਬਲੇ 52 ਵੋਟਾਂ ਦੇ ਫ਼ਤਵੇ ਨਾਲ ਭੰਗ ਦੀ ਵਰਤੋਂ ਨੂੰ ਕਾਨੰੂਨੀ ਮਾਨਤਾ ਦੇਣ ਵਾਲੇ ਬਿਲ ਸੀ-45 ਨੂੰ ਪਾਸ ਕਰ ਦਿੱਤਾ ਹੈ, ਜਿਸ ਤਹਿਤ ਸਤੰਬਰ ਦੇ ਅੱਧ ਤੋਂ ਬਾਲਗ ਕੈਨੇਡੀਅਨ ਮਨਮਰਜ਼ੀ ਅਨੁਸਾਰ ਸੁੱਖੇ ਦੇ ਪੰਘੂੜੇ ਝੂਟ ਸਕਣਗੇ | ਇੱਥੇ ਮੈਰੋਆਨਾ, ਵੀਡ ਜਾਂ ਕੈਨੇਬਸ ਦੇ ਨਾਵਾਂ ਨਾਲ ਜਾਣੀ ਜਾਂਦੀ ਭੰਗ ਨੂੰ ਕੈਨੇਡਾ 'ਚ ਇਹ ਖੁੱਲ ਕਰੀਬ ਇਕ ਸਦੀ ਦੀ ਪਾਬੰਦੀ ਤੋਂ ਬਾਅਦ ਅੱਜ ਮਿਲੀ ਹੈ | ਮੁਲਕ ਦੇ ਸਿਹਤ ਵਜ਼ੀਰ ਸ੍ਰੀ ਜ਼ਿਨਟ ਟੇਲਰ ਨੇ ਕਿਹਾ ਕਿ ਵੱਖ-ਵੱਖ ਸੂਬੇ ਇਸ ਮਾਮਲੇ 'ਚ ਕਰੀਬ ਦੋ ਮਹੀਨਿਆਂ 'ਚ ਆਪਣੀ ਨੀਤੀ ਤਿਆਰ ਕਰ ਲੈਣਗੇ ਅਤੇ ਸਤੰਬਰ ਤੋਂ ਭੰਗ ਵੇਚਣ ਵਾਲੀਆਂ ਕੰਪਨੀਆਂ ਆਪਣੀਆਂ ਹੱਟੀਆਂ ਆਮ ਲੋਕਾਂ ਲਈ ਖ਼ੋਲ ਸਕਣਗੀਆਂ | ਜ਼ਿਕਰਯੋਗ ਹੈ ਕਿ ਬਹੁਤ ਸਾਰੀਆਂ ਕੰਪਨੀਆਂ ਪਹਿਲਾਂ ਹੀ ਭੰਗ ਦੀ ਪੈਦਾਵਾਰ ਅਤੇ ਇਸ ਤੋਂ ਤਿਆਰ ਹੋਣ ਵਾਲੇ ਪਦਾਰਥਾਂ 'ਤੇ ਬਿਲੀਅਨ ਡਾਲਰ ਨਿਵੇਸ਼ ਕਰ ਚੁੱਕੀਆਂ ਹਨ | ਜਿੱਥੇ ਇਸ ਬਿਲ ਦਾ ਵਿਰੋਧ ਕਰਨ ਵਾਲੇ ਮੈਂਬਰ ਇਸ ਨੰੂ ਨਸ਼ੀਲੀ ਖਪਤ 'ਚ ਵਾਧੇ ਵਜੋਂ ਵੇਖ ਰਹੇ ਹਨ, ਉੱਥੇ ਇਸ ਦੇ ਹਮਾਇਤੀਆਂ ਅਨੁਸਾਰ ਭੰਗ ਦੀ ਖੁੱਲ ਨਾ ਕੇਵਲ ਗ਼ੈਰਕਾਨੰੂਨੀ ਨਸ਼ੇ 'ਤੇ ਲਗਾਮ ਲਗਾਉਣ ਦਾ ਸਾਧਨ ਬਣੇਗੀ ਬਲਕਿ ਮਾਨਸਿਕ ਤਣਾਅ ਅਤੇ ਹੋਰਨਾਂ ਸਰੀਰਕ ਰੋਗਾਂ ਤੋਂ ਛੁਟਕਾਰੇ ਲਈ ਦਵਾ ਦਾ ਵੀ ਕੰਮ ਕਰੇਗੀ | ਸਿਹਤ ਮਾਹਿਰਾਂ ਮੁਤਾਬਿਕ ਭੰਗ ਦਾ ਨਸ਼ਾ, ਸ਼ਰਾਬ ਸਮੇਤ ਹੋਰਨਾਂ ਸਭ ਨਸ਼ਿਆਂ ਨਾਲੋਂ ਘੱਟ ਨੁਕਸਾਨਦੇਹ ਹੈ ਅਤੇ ਕੁਝ ਚੋਣਵੇਂ ਹਾਲਾਤ 'ਚ ਇਹ ਨੁਕਸਾਨ ਦੀ ਥਾਂ ਫ਼ਾਇਦੇਮੰਦ ਵੀ ਸਾਬਤ ਹੋਵੇਗਾ | ਮਾਹਿਰਾਂ ਅਨੁਸਾਰ ਭੰਗ ਦੀ ਵਿੱਕਰੀ ਤੋਂ ਸਰਕਾਰਾਂ ਦੀ ਕਮਾਈ ਚੋਖੀ ਹੋਵੇਗੀ ਅਤੇ ਕੁਝ ਕੁ ਵਰਿ੍ਹਆਂ 'ਚ ਇਹ ਸ਼ਰਾਬ ਤੋਂ ਇਕੱਠੇ ਹੁੰਦੇ ਮਾਲੀਏ ਦੇ ਬਰਾਬਰ ਜਾ ਪਹੁੰਚੇਗੀ |
ਜਾਣਕਾਰੀ ਅਨੁਸਾਰ ਗ਼ੈਰ-ਕਾਨੂੰਨੀ ਭੰਗ ਦੀ ਵਰਤੋਂ ਪਹਿਲਾਂ ਵੀ ਲੋਕਾਂ ਖ਼ਾਸਕਰ ਨਵੀਂ ਪੀੜੀ 'ਚ ਵੱਡੇ ਪੱਧਰ 'ਤੇ ਹੋ ਰਹੀ ਸੀ ਪਰ ਇਸ ਨੰੂ ਮਾਨਤਾ ਨਾ ਹੋਣ ਕਾਰਨ ਇਹ ਤਸਕਰੀ ਅਤੇ ਨਸ਼ੀਲੇ ਵਪਾਰ ਦੀ ਇਕ ਵੱਡੀ ਕਾਲਾ ਬਾਜ਼ਾਰ ਮੰਡੀ ਨੂੰ ਜਨਮ ਦੇ ਚੁੱਕੀ ਸੀ, ਜਿਸ 'ਤੇ ਏਕਾਧਿਕਾਰ ਬਣਾਉਣ ਲਈ ਕਈ ਧੜੇ ਇਕ ਦੂਸਰੇ ਲਈ ਜਾਨ ਦੇ ਦੁਸ਼ਮਣ ਬਣੇ ਹੋਏ ਸਨ | ਉਕਤ ਸਰਕਾਰੀ ਫ਼ੈਸਲੇ ਅਨੁਸਾਰ ਸੂਬਿਆਂ ਨੂੰ ਵਿੱਕਰੀ ਨੀਤੀ ਬਣਾਉਣ ਅਤੇ ਖ਼ਪਤ ਲਈ ਉਮਰ ਨਿਸ਼ਚਤ ਕਰਨ ਦਾ ਅਧਿਕਾਰ ਹੋਵੇਗਾ ਅਤੇ ਇਸ ਤੋਂ ਆਉਣ ਵਾਲੇ ਮਾਲੀਏ ਦੀ ਕੇਂਦਰ ਅਤੇ ਰਾਜਾਂ 'ਚ ਵੰਡ ਹੋਵੇਗੀ | ਬਿੱਲ 'ਚ ਆਮ ਲੋਕਾਂ ਨੂੰ ਆਪਣੇ ਘਰਾਂ ਅੰਦਰ ਵੀ ਸੁੱਖੇ ਦੇ ਬੂਟੇ ਲਗਾਉਣ ਦਾ ਅਧਿਕਾਰ ਦਿੱਤਾ ਗਿਆ ਹੈ ਪਰ ਇਸ ਦੀ ਗਿਣਤੀ ਪ੍ਰਤੀ ਵਿਅਕਤੀ ਚਾਰ ਪੌਦਿਆਂ ਤੋਂ ਵੱਧ ਨਹੀਂ ਹੋਵੇਗੀ |
ਭਾਵੇਂ ਕਿ ਕੈਨੇਡਾ ਵਜ਼ਾਰਤ ਵਲੋਂ ਮੈਰੋਆਨਾ ਨੂੰ ਜਾਇਜ਼ ਕਰਾਰ ਦੇਣ ਪਿੱਛੇ ਨੌਜਵਾਨਾਂ 'ਚ ਨਸ਼ੇ ਦੀ ਗ਼ੈਰ-ਕਾਨੰੂਨੀ ਵਰਤੋਂ ਘਟਾਉਣ ਦਾ ਤਰਕ ਦਿੱਤਾ ਜਾ ਰਿਹਾ ਹੈ ਪਰ ਇਸ ਮੁਲਕ 'ਚ ਨਜਾਇਜ਼ ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੇ ਅੰਕੜੇ ਵੀ ਖ਼ੌਫ਼ਨਾਕ ਹਨ | ਅੱਜ ਹੀ ਫੈਡਰਲ ਪੱਧਰ 'ਤੇ ਜਾਰੀ ਹੋਏ ਤੱਥਾਂ 'ਤੇ ਝਾਤੀ ਮਾਰੀਏ ਤਾਂ ਲੰਘੇ ਵਰ੍ਹੇ 'ਚ ਨਸ਼ੇ ਦੀ ਵਧੇਰੇ ਖਪਤ ਕਾਰਨ 4 ਹਜ਼ਾਰ ਦੇ ਕਰੀਬ ਨੌਜਵਾਨ ਮੌਤ ਦੀ ਆਗੋਸ਼ 'ਚ ਜਾ ਚੁੱਕੇ ਹਨ, ਜਦਕਿ ਨਸ਼ੇ ਦੇ ਵਪਾਰ ਲਈ ਬਣੇ ਧੜਿਆਂ ਦੀ ਆਪਸੀ ਲੜਾਈ ਵੀ ਕਈ ਗੱਭਰੂ ਨਿਗਲ ਚੁੱਕੀ ਹੈ, ਜਿਨ੍ਹਾਂ 'ਚ ਪੰਜਾਬੀ ਨੌਜਵਾਨ ਵੀ ਵੱਡੀ ਗਿਣਤੀ 'ਚ ਸ਼ਾਮਿਲ ਹਨ | ਜਾਰੀ ਅੰਕੜਿਆਂ ਅਨੁਸਾਰ ਇਹ ਮੌਤਾਂ ਦੀ ਗਿਣਤੀ ਪਿਛਲੇ ਵਰ੍ਹੇ ਨਾਲੋਂ ਕਰੀਬ 35 ਫ਼ੀਸਦੀ ਵੱਧ ਹੈ, ਜੋ ਹੁਣ ਤੱਕ ਦਾ ਰਿਕਾਰਡ ਹੈ | ਇਨ੍ਹਾਂ 'ਚੋਂ ਵਧੇਰੇ ਲੋਕਾਂ ਦੀ ਦੀ ਮੌਤ ਫੈਟਾਨਿਲ ਨਾਂਅ ਦੇ ਰਸਾਇਣਿਕ ਨਸ਼ੇ ਕਾਰਨ ਹੁੰਦੀ ਹੈ ਜੋ ਅਫ਼ੀਮ ਤੋਂ ਬਣਿਆ ਹੈਰੋਇਨ ਦਾ ਬਦਲ ਹੈ | ਕਰੀਬ ਪੌਣੇ ਚਾਰ ਕਰੋੜ ਦੀ ਸਮੁੱਚੀ ਆਬਾਦੀ ਵਾਲੇ ਇਸ ਦੇਸ਼ 'ਚ ਉਕਤ ਮੌਤਾਂ ਦੀ ਗਿਣਤੀ ਬੇਹੱਦ ਗੰਭੀਰ ਚਿੰਤਨ ਦਾ ਵਿਸ਼ਾ ਹੈ, ਜਿਸ ਬਾਰੇ ਸਰਕਾਰਾਂ ਨਵੇਂ ਬਦਲ ਅਤੇ ਕਾਨੂੰਨ ਘੋਖ ਰਹੀਆਂ ਹਨ | ਓਧਰ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਪੰਜਾਬੀ ਭਾਈਚਾਰੇ ਦੇ ਕੁਝ ਲੋਕਾਂ ਨੇ ਭੰਗ ਦੀ ਤਰਜ਼ 'ਤੇ ਹੀ ਪੋਸਤ ਅਤੇ ਡੋਡਿਆਂ ਨੂੰ ਵੀ ਖੁੱਲ ਦੇਣ ਦੀ ਮੰਗ ਕੀਤੀ ਹੈ | ਸਥਾਨਕ ਰੇਡੀਓ 'ਤੇ ਗੱਲਬਾਤ ਕਰਦਿਆਂ ਬਹੁਤ ਸਾਰੇ ਪੰਜਾਬੀਆਂ ਨੇ ਕਿਹਾ ਕਿ ਪੋਸਤ ਅਤੇ ਡੋਡੇ ਭੰਗ ਤੋਂ ਵੀ ਘੱਟ ਖ਼ਤਰਨਾਕ ਨਸ਼ੇ ਹਨ, ਬਲਕਿ ਇਹ ਸਰੀਰਕ ਕੰਮ ਕਰਨ ਵਾਲਿਆਂ ਲਈ ਵਰਦਾਨ ਤੋਂ ਘੱਟ ਨਹੀਂ ਹਨ | ਇਮਾਰਤਸਾਜ਼ੀ ਦੇ ਪੇਸ਼ੇ ਨਾਲ ਹੱਥੀਂ ਜੁੜੇ ਕਾਮਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਮ ਦੇ ਬੋਝ ਤੋਂ ਬਚਣ ਲਈ ਸ਼ਰਾਬ ਜਾਂ ਦਰਦਨਾਸ਼ਕ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਹੈ, ਜੋ ਸਰੀਰ ਲਈ ਘਾਤਕ ਹਨ | ਕਰੀਬ ਇਕ ਦਹਾਕਾ ਪਹਿਲਾਂ ਕੈਨੇਡਾ 'ਚ ਪੰਜਾਬੀ ਜਾਂ ਚੀਨੀ ਲੋਕਾਂ ਵਲੋਂ ਪੋਸਤ, ਡੋਡੇ, ਅਫ਼ੀਮ ਆਦਿ ਦੀ ਅੰਦਰਖਾਤੇ ਪੈਦਾਵਾਰ ਅਤੇ ਖ਼ਪਤ ਆਮ ਸੀ, ਪਰ ਇਨ੍ਹਾਂ ਦੇ ਨਸ਼ਾ ਹੋਣ ਦੀ ਪੁਸ਼ਟੀ ਮਗਰੋਂ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਸੀ |


ਖ਼ਬਰ ਸ਼ੇਅਰ ਕਰੋ

ਬਲਵਿੰਦਰ ਸਿੰਘ ਨੇ ਦੂਜੀ ਵਾਰ ਜਿੱਤਿਆ 'ਗੂਗਲ ਐਡਵਰਡਜ਼ ਸਪੈਸ਼ਲਿਸਟ' ਿਖ਼ਤਾਬ

ਆਕਲੈਂਡ, 20 ਜੂਨ (ਹਰਮਨਪ੍ਰੀਤ ਸਿੰਘ ਗੋਲੀਆ)-ਨਿਊਜ਼ੀਲੈਂਡ ਵਿਚ ਪਾਪਾਟੋਏਟੋਏ ਵਿਖੇ ਰਹਿ ਰਹੇ ਗੁਰਸਿੱਖ ਨੌਜਵਾਨ ਬਲਵਿੰਦਰ ਸਿੰਘ ਨੇ ਗੂਗਲ ਵਲੋਂ ਲਈ ਜਾਂਦੀ ਇਕ ਵਿਸ਼ੇਸ਼ ਕਿਸਮ ਦੀ ਆਨ-ਲਾਈਨ ਪ੍ਰੀਖਿਆ 'ਗੂਗਲ ਐਡਵਰਡਜ਼ ਸਪੈਸ਼ਲਿਸਟ ਚੈਲੰਜ 2018' ਵਿਚ ਲਗਾਤਾਰ ਦੂਜੀ ...

ਪੂਰੀ ਖ਼ਬਰ »

ਬੰਗਲਾਦੇਸ਼ 'ਚ ਭਾਰਤੀ ਔਰਤ ਨੇ ਪਖਾਨੇ 'ਚ ਦਿੱਤਾ ਬੱਚੇ ਨੂੰ ਜਨਮ

ਢਾਕਾ, 20 ਜੂਨ (ਏਜੰਸੀ)-ਭਾਰਤੀ ਮਹਿਲਾ ਰੁਖ਼ਸਾਨਾ ਅਖ਼ਤਰ (30) ਨੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਕਮਾਲਪੁਰ ਰੇਲਵੇ ਪੁਲਿਸ ਥਾਣੇ ਦੇ ਪਖਾਨੇ 'ਚ ਬੱਚੇ ਨੂੰ ਜਨਮ ਦਿੱਤਾ | ਜਨਮ ਤੋਂ ਬਾਅਦ ਬੱਚੇ ਅਤੇ ਮਾਂ ਦੋਵਾਂ ਨੂੰ ਢਾਕਾ ਦੇ ਮੈਡੀਕਲ ਕਾਲਜ ਹਸਪਤਾਲ 'ਚ ਭਰਤੀ ਕਰਵਾ ...

ਪੂਰੀ ਖ਼ਬਰ »

ਨਾਬਾਲਗ ਨਾਲ ਜਬਰ ਜਨਾਹ ਕਰਨ ਵਾਲਾ ਰਿਆਲਟੀ ਸ਼ੋਅ ਦਾ ਪ੍ਰਤੀਯੋਗੀ ਗਿ੍ਫ਼ਤਾਰ

ਮੁੰਬਈ, 20 ਜੂਨ (ਏਜੰਸੀ)-ਸਿਟੀ ਪੁਲਿਸ ਨੇ ਨਬਾਲਗ ਲੜਕੀ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕਰਨ ਵਾਲੇ ਰਿਆਲਟੀ ਟੀ.ਵੀ. ਸ਼ੋਅ ਦੇ ਇਕ 20 ਸਾਲਾ ਪ੍ਰਤੀਯੋਗੀ ਨੂੰ ਗਿ੍ਫ਼ਤਾਰ ਕੀਤਾ ਹੈ | ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟੈਲੀਵਿਜ਼ਨ 'ਤੇ ਪ੍ਰਸਾਰਿਤ ਹੋਣ ਵਾਲੇ ਇਕ ...

ਪੂਰੀ ਖ਼ਬਰ »

ਸਿੱਖ ਸਿਪਾਹੀਆਂ ਦੀ ਯਾਦ 'ਚ ਸਮੈਦਿਕ ਵਿਖੇ ਬਣੇਗੀ 'ਵਿਸ਼ਵ ਜੰਗ ਦੇ ਸ਼ੇਰ' ਨਾਂਅ ਦੀ ਯਾਦਗਾਰ

ਗੁਰੂ ਘਰ ਦੇ ਸਾਹਮਣੇ 10 ਫੁੱਟ ਉੱਚਾ ਲੱਗੇਗਾ ਸਿੱਖ ਸਿਪਾਹੀ ਦਾ ਕਾਂਸੀ ਦਾ ਬੁੱਤ

ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਹਿਲੀ ਵਿਸ਼ਵ ਜੰਗ 'ਚ ਹਿੱਸਾ ਲੈਣ ਵਾਲੇ ਸਿੱਖ ਯੋਧਿਆਂ ਦੀ ਯਾਦ 'ਚ ਸਮੈਦਿਕ ਵਿਖੇ ਸਿੱਖ ਸਿਪਾਹੀ ਦਾ 10 ਫੁੱਟ ਉੱਚਾ ਕਾਂਸੀ ਦਾ ਬੁੱਤ ਲਗਾ ਕੇ ਸਿੱਖ ਸਿਪਾਹੀਆਂ ਦੀ ਯਾਦਗਾਰ ਉਸਾਰੀ ਜਾ ਰਹੀ ਹੈ | ਜਿਸ ਦਾ ਉਦਘਾਟਨ ਅੱਜ ...

ਪੂਰੀ ਖ਼ਬਰ »

ਆਸੀਸ ਫ਼ਿਲਮ 'ਚ ਮਾਂ ਦੇ ਕਈ ਕਿਰਦਾਰ ਨਜ਼ਰ ਆਉਣਗੇ-ਰਾਣਾ ਰਣਬੀਰ

ਕੈਲਗਰੀ, 20 ਜੂਨ (ਜਸਜੀਤ ਸਿੰਘ ਧਾਮੀ)-ਪੰਜਾਬੀ ਫ਼ਿਲਮਾਂ ਦੇ ਲੇਖਕ, ਅਦਾਕਾਰ ਅਤੇ ਆਪਣੀ ਪਹਿਲੀ ਪੰਜਾਬੀ ਫ਼ਿਲਮ 'ਆਸੀਸ' ਦੇ ਨਿਰਦੇਸ਼ਕ ਰਾਣਾ ਰਣਬੀਰ ਨੇ ਪੈੱ੍ਰਸ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੁੱਤ ਕਹਿੰਦਾ ਮਾਂ ਤੇਰੀ ਆਸੀਸ ਮੇਰੇ ਕੰਮ ਆ ਗਈ ਮੈ ...

ਪੂਰੀ ਖ਼ਬਰ »

ਕਿਰਤ ਰਾਜ ਸਿੰਘ 'ਐਮ.ਏ.ਪੀ.ਐਸ.ਏ.' ਸੰਸਥਾ ਦੇ ਉਪ ਚੇਅਰਮੈਨ ਬਣੇ

ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸੀਨੀਅਰ ਪਾਰਲੀਮੈਂਟਰੀ ਖੋਜਕਾਰ ਕਿਰਤ ਰਾਜ ਸਿੰਘ ਨੂੰ ਬਰਤਾਨੀਆ ਦੀ ਸੰਸਦ ਦੇ ਕਾਮਿਆਂ ਦੀ ਸੰਸਥਾ ਐਮ. ਏ. ਪੀ. ਐਸ. ਏ. (ਮੈਂਬਰਜ਼ ਐਾਡ ਪੀਅਰਜ਼ ਸਟਾਫ਼ ਐਸੋਸੀਏਸ਼ਨ) ਦੇ ਉਪ ਚੇਅਰਮੈਨ ਥਾਪਿਆ ਗਿਆ ਹੈ | ਇਹ ਸੰਸਥਾ ਯੂ.ਕੇ. ਦੇ ...

ਪੂਰੀ ਖ਼ਬਰ »

ਪੰਜਾਬ ਪ੍ਰੋਡਕਸ਼ਨਜ਼ ਵਲੋਂ ਕਰਵਾਇਆ 'ਪੰਜਾਬੀ ਮੇਲਾ'

ਸੈਕਰਾਮੈਂਟੋ/ਕੈਲੀਫੋਰਨੀਆ, 20 ਜੂਨ (ਹੁਸਨ ਲੜੋਆ ਬੰਗਾ)-ਪੰਜਾਬ ਪੋ੍ਰਡਕਸ਼ਨਜ਼ ਵਲੋਂ ਸੈਕਰਾਮੈਂਟੋ ਫਲੋਰਨ ਰੋਡ 'ਤੇ ਸਥਿਤ ਮਾਰਟਨ ਲੂਥਰ ਸਕੂਲ ਦੇ ਆਡੀਟੋਰੀਅਮ 'ਚ ਕਰਵਾਏ ਗਏ ਸਭਿਆਚਾਰਕ ਪ੍ਰੋਗਰਾਮ ਦੌਰਾਨ ਵੱਖ-ਵੱਖ ਕਲਾਕਾਰਾਂ ਨੇ ਆਪਣੀ-ਆਪਣੀ ਗਾਇਕੀ ਦਾ ...

ਪੂਰੀ ਖ਼ਬਰ »

ਉੱਘੇ ਗੀਤਕਾਰ ਮੱਖਣ ਬਰਾੜ ਸੋਨ ਤਗ਼ਮੇ ਨਾਲ ਸਨਮਾਨਿਤ

ਟੋਰਾਂਟੋ, 20 ਜੂਨ (ਹਰਜੀਤ ਸਿੰਘ ਬਾਜਵਾ)-ਉੱਘੇ ਗੀਤਕਾਰ, ਸ਼ਾਇਰ ਅਤੇ ਕਬੱਡੀ ਦੇ ਕੁਮਟੈਂਟਰ ਮੱਖਣ ਬਰਾੜ ਦਾ ਬੀਤੇ ਦਿਨੀਂ ਬਰੈਂਪਟਨ ਦੇ ਸਿੱਖ ਹੈਰੀਟੇਜ ਸੈਂਟਰ ਗੁਰਦੁਆਰਾ ਸਾਹਿਬ ਦੀ ਗਰਾੳਾੂਡ ਵਿਚ ਹੋਏ ਕਬੱਡੀ ਕੱਪ ਮੌਕੇ ਸੋਨ ਤਗ਼ਮੇ ਸਨਮਾਨ ਕੀਤਾ ਗਿਆ | ਸਾਬਕਾ ...

ਪੂਰੀ ਖ਼ਬਰ »

ਤੈਰਨੀ ਵਿਖੇ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਸਮਾਗਮ 'ਚ ਕੱਲ੍ਹ ਭਰਨਗੇ ਹਾਜ਼ਰੀ

ਵੀਨਸ (ਇਟਲੀ), 20 ਜੂਨ (ਹਰਦੀਪ ਸਿੰਘ ਕੰਗ)-ਇਟਲੀ 'ਚ ਸਿੱਖੀ ਪ੍ਰਚਾਰ ਲਈ ਪਹੁੰਚੇ ਪੰਥ ਪ੍ਰਸਿੱਧ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਮਿਤੀ 22 ਜੂਨ ਨੂੰ ਇਟਲੀ ਦੇ ਗੁਰਦੁਆਰਾ ਸਿੰਘ ਸਭਾ ਤੈਰਨੀ ਵਿਖੇ ਇਤਿਹਾਸ ਸਰਵਨ ਕਰਵਾਉਣਗੇ | ਪੰਚਮ ਪਾਤਸ਼ਾਹੀ ਸ੍ਰੀ ਗੁਰੂ ਅਰਜਨ ...

ਪੂਰੀ ਖ਼ਬਰ »

ਜੀ.ਐਮ.ਬੀ. ਯੂਨੀਅਨ ਵਲੋਂ ਸਰਕਾਰ ਨੂੰ ਹੀਥਰੋ ਦਾ ਨਵਾਂ ਰੰਨਵੇਅ ਜਲਦੀ ਬਣਾਉਣ ਦੀ ਅਪੀਲ

ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਾਮਿਆਂ ਦੀ ਯੂਨੀਅਨ ਜੀ.ਐਮ.ਬੀ. ਵਲੋਂ ਹੀਥਰੋ ਦੇ ਵਾਧੇ ਲਈ ਨਵਾਂ ਰੰਨਵੇਅ ਜਲਦੀ ਬਣਾਉਣ ਦੀ ਅਪੀਲ ਕੀਤੀ ਗਈ ਹੈ, ਜਿਸ ਦਾ ਸਾਥ ਬੈਕ ਹੀਥਰੋ ਗਰੁੱਪ ਵਲੋਂ ਦਿੱਤਾ ਗਿਆ ਹੈ | ਬਰਾਈਟਨ ਵਿਖੇ ਜੀ.ਐਮ.ਬੀ. ਯੂਨੀਅਨ ਦੀ ਸਾਲਾਨਾ ...

ਪੂਰੀ ਖ਼ਬਰ »

ਸਿੱਖ ਕੈਦੀਆਂ ਨੂੰ ਧਾਰਮਿਕ ਸਿੱਖਿਆ ਦੇਣ ਵਾਲੇ ਪ੍ਰਚਾਰਕਾਂ ਦੀ ਕਾਨਫ਼ਰੰਸ

ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਦੀਆਂ ਜੇਲ੍ਹਾਂ 'ਚ ਬੰਦ ਸਿੱਖ ਕੈਦੀਆਂ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਅਤੇ ਉਨ੍ਹਾਂ ਨੂੰ ਧਾਰਮਿਕ ਸਿੱਖਿਆਵਾਂ ਦੇਣ ਵਾਲੀ ਸੰਸਥਾ ਸਿੱਖ ਪਿ੍ਜ਼ਨਰ ਚੈਪਲੈਂਸੀ ਸਰਵਿਸ ਯੂ. ਕੇ. ਦੇ ਪ੍ਰਚਾਰਕਾਂ ਦੀ ਦੋ ਦਿਨਾਂ ...

ਪੂਰੀ ਖ਼ਬਰ »

ਲੰਡਨ ਦੇ ਸਾਊਥ ਗੇਟ ਰੇਲ ਸਟੇਸ਼ਨ 'ਤੇ ਧਮਾਕਾ 5 ਜ਼ਖ਼ਮੀ, ਇਕ ਗਿ੍ਫ਼ਤਾਰ

ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਸਾਊਥ ਗੇਟ ਰੇਲ ਸਟੇਸ਼ਨ 'ਤੇ ਇਕ ਧਮਾਕਾ ਹੋਣ ਨਾਲ 5 ਵਿਅਕਤੀ ਜ਼ਖ਼ਮੀ ਹੋ ਗਏ ਹਨ | ਪੁਲਿਸ ਅਨੁਸਾਰ ਇਹ ਧਮਾਕਾ ਕੱਲ੍ਹ ਸ਼ਾਮੀ ਮੰਗਲਵਾਰ 7 ਕੁ ਵਜੇ ਦੇ ਕਰੀਬ ਹੋਇਆ | ਮੌਕੇ 'ਤੇ ਪਹੁੰਚੀ ਰਾਹਤ ਟੀਮ ਨੇ 5 ਜ਼ਖ਼ਮੀਆਂ ...

ਪੂਰੀ ਖ਼ਬਰ »

ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਭਾਰਤੀ ਦੋਸ਼ੀ ਕਰਾਰ

ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਆਈਜ਼ਲਵਰਥ ਅਦਾਲਤ ਨੇ ਇਕ ਭਾਰਤੀ ਨੂੰ ਦੋ ਨਾਬਾਲਗ ਲੜਕੀਆਂ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ | 30 ਸਾਲਾ ਫਰਾਂਸਿਸਕੋ ਪਰੇਰਾ ਗੋਆ ਦੇ ਪਣਜੀ ਦਾ ਰਹਿਣ ਵਾਲਾ ਹੈ | ਪਰੇਰਾ 'ਤੇ ਦੋਸ਼ ਲੱਗੇ ...

ਪੂਰੀ ਖ਼ਬਰ »

ਕੈਮਬਿ੍ਜ ਯੂਨੀਵਰਸਿਟੀ ਦੀ ਭਾਰਤੀ ਮੂਲ ਦੀ ਵਿਦਵਾਨ ਨਸਲੀ ਟਿੱਪਣੀ ਦੀ ਹੋਈ ਸ਼ਿਕਾਰ

ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਮੂਲ ਦੀ ਵਿਦਵਾਨ ਅਤੇ ਪੋਸਟ-ਬਸਤੀਵਾਦੀ ਸਾਹਿਤ ਵਿਚ ਮੁਹਾਰਤ ਰੱਖਣ ਵਾਲੀ ਕੈਮਬਿ੍ਜ ਯੂਨੀਵਰਸਿਟੀ ਦੀ ਫੈਲੋ ਪਿ੍ਅਮਵਦਾ ਗੋਪਾਲ ਨੂੰ 'ਕਿੰਗਸ ਕਾਲਜ ਲੰਡਨ' ਦੇ ਸਟਾਫ਼ ਵਲੋਂ 'ਡਾਕਟਰ' ਸ਼ਬਦ ਨਾਲ ਸੰਬੋਧਿਤ ਕਰਨ ...

ਪੂਰੀ ਖ਼ਬਰ »

ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਬੈਲਜੀਅਮ ਦੌਰੇ 'ਤੇ

ਲੂਵਨ ਬੈਲਜੀਅਮ, 20 ਜੂਨ (ਅਮਰਜੀਤ ਸਿੰਘ ਭੋਗਲ)-ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਬੀਤੇ ਦਿਨ ਤੋਂ ਲੁਕਸਮਬਰਗ ਅਤੇ ਬੈਲਜੀਅਮ ਦੇ ਦੌਰੇ 'ਤੇ ਆਏ ਹਨ, ਜਿੱਥੇ ਉਨ੍ਹਾਂ ਦਾ ਲੁਕਸਮਬਰਗ ਵਿਖੇ ਬੈਲਜੀਅਮ ਅਤੇ ਲੁਕਸਮਬਰਗ ਦੀ ਭਾਰਤੀ ਰਾਜਦੂਤ ਗਾਇਤਰੀ ਈਸ਼ਰ ਕੁਮਾਰ ਨੇ ਹਵਾਈ ...

ਪੂਰੀ ਖ਼ਬਰ »

ਇਟਲੀ ਵਿਚ ਟੀ.ਵੀ. ਪੱਤਰਕਾਰ ਉੱਪਰ ਹਮਲਾ ਕਰਨ ਵਾਲੇ ਨੂੰ ਹੋਈ 6 ਸਾਲ ਜੇਲ੍ਹ ਦੀ ਸਜ਼ਾ

ਮਿਲਾਨ (ਇਟਲੀ), 20 ਜੂਨ (ਇੰਦਰਜੀਤ ਸਿੰਘ ਲੁਗਾਣਾ)-ਬੇਸ਼ੱਕ ਭਾਰਤ ਸਮੇਤ ਦੁਨੀਆ ਦੇ ਸਾਰੇ ਦੇਸ਼ ਪ੍ਰੈੱਸ ਨੂੰ ਆਜ਼ਾਦ ਮੰਨਦੇ ਹਨ ਪਰ ਇਸ ਦੇ ਬਾਵਜੂਦ ਅਜਿਹੇ ਬਹੁਤ ਸਾਰੇ ਕੇਸ ਹਨ ਜਿਨ੍ਹਾਂ ਵਿਚ ਪੱਤਰਕਾਰ ਸਾਥੀਆਂ ਨੂੰ ਸੱਚ ਬੋਲਣ ਦੀ ਸਜ਼ਾ ਮੌਤ ਮਿਲੀ ਹੈ¢ ਭਾਰਤ ਵਿਚ ...

ਪੂਰੀ ਖ਼ਬਰ »

ਇਟਲੀ 'ਚ ਭੂਚਾਲ ਪੀੜਤਾਂ ਨਾਲ ਸਬੰਧਿਤ ਫ਼ਰਜ਼ੀ ਕੇਸਾਂ 'ਚ ਲੱਖਾਂ ਯੂਰੋ ਦੀ ਹੇਰ-ਫੇਰੀ

*ਭੂਚਾਲ ਦੌਰਾਨ 299 ਲੋਕਾਂ ਦੀ ਮੌਤ ਤੇ 23 ਬਿਲੀਅਨ ਯੂਰੋ ਦਾ ਹੋਇਆ ਸੀ ਆਰਥਿਕ ਨੁਕਸਾਨ

ਮਿਲਾਨ (ਇਟਲੀ), 20 ਜੂਨ (ਇੰਦਰਜੀਤ ਸਿੰਘ ਲੁਗਾਣਾ)-ਸਿਆਣਿਆ ਸੱਚ ਹੀ ਕਿਹਾ ਹੈ ਕਿ ਨਾ ਈਸਾ ਪੀਰ ਨਾ ਮੂਸਾ ਪੀਰ ਸਭ ਤੋਂ ਵੱਡਾ ਪੈਸਾ ਪੀਰ ਤੇ ਇਸ ਪੈਸੇ ਲਈ ਲੋਕ ਆਪਣੇ ਖ਼ੂਨ ਦੇ ਰਿਸ਼ਤਿਆਂ ਦਾ ਖ਼ੂਨ ਕਰਨ ਕਰਨ ਲੱਗੇ ਮਿੰਟ ਨਹੀਂ ਲਗਾਉਂਦੇ¢ ਪੂਰੀ ਦੁਨੀਆ ਵਿਚ ਮੌਕੇ ਦੇ ...

ਪੂਰੀ ਖ਼ਬਰ »

ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ 'ਚ ਕਾਰ ਹਾਦਸੇ 'ਚ ਮੌਤ

ਮੈਲਬੌਰਨ, 20 ਜੂਨ (ਸਰਤਾਜ ਸਿੰਘ ਧੌਲ)-ਪੰਜਾਬੀ ਨੌਜਵਾਨ ਦੀ ਕਾਰ ਹਾਦਸੇ 'ਚ ਇਥੇ ਮੌਤ ਹੋ ਗਈ | ਇਹ ਹਾਦਸਾ ਸ਼ੈਪਟਰਨ 'ਚ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੇ ਕੰਮ 'ਤੇ ਜਾ ਰਿਹਾ ਸੀ ਕਿ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਕਾਰ ਕਿਸੇ ਦਰੱਖ਼ਤ ਨਾਲ ਜਾ ਟਕਰਾਈ | ਗੁਰਵਿੰਦਰ ...

ਪੂਰੀ ਖ਼ਬਰ »

ਭਾਰਤੀ ਮੂਲ ਦੇ ਵਿਅਕਤੀ ਨੂੰ ਮਾਣਹਾਨੀ ਕੇਸ 'ਚੋਂ ਮਿਲੇ 3 ਲੱਖ ਡਾਲਰ

ਸਿਡਨੀ, 20 ਜੂਨ (ਹਰਕੀਰਤ ਸਿੰਘ ਸੰਧਰ)-ਭਾਰਤੀ ਮੂਲ ਦੇ ਸੁਨੀਲ ਪਾਹੂਜਾ ਨੇ ਮਾਣਹਾਨੀ ਦਾ ਇਕ ਕੇਸ ਜਿੱਤਿਆ ਹੈ, ਜਿਸ ਵਿਚ ਉਸ ਨੇ 3 ਲੱਖ ਡਾਲਰ ਜਿੱਤਿਆ ਹੈ | ਜਾਣਕਾਰੀ ਅਨੁਸਾਰ ਸੁਨੀਲ 2009 ਵਿਚ ਆਸਟ੍ਰੇਲੀਆ ਵਿਦਿਆਰਥੀ ਵੀਜ਼ੇ 'ਤੇ ਆਇਆ ਸੀ ਅਤੇ 2014 ਵਿਚ ਉਹ ਆਸਟ੍ਰੇਲੀਆ ਦਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX