ਤਾਜਾ ਖ਼ਬਰਾਂ


ਪਵਾਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  16 minutes ago
ਨਵੀਂ ਦਿੱਲੀ, 20 ਨਵੰਬਰ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨੇ ਮਹਾਰਾਸ਼ਟਰ ਦੇ ਕਿਸਾਨਾਂ ਦੀ ਸਮੱਸਿਆ ਨੂੰ...
ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  28 minutes ago
ਕੋਟਲੀ ਸੂਰਤ ਮੱਲੀ, 20 ਨਵੰਬਰ (ਕੁਲਦੀਪ ਸਿੰਘ ਨਾਗਰਾ)- ਸ਼੍ਰੋਮਣੀ ਅਕਾਲੀ ਦਲ ਦੇ ਸਿਰਕੱਢ ਆਗੂ ਅਤੇ ਪਿੰਡ ਢਿਲਵਾਂ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ, ਜਿਨ੍ਹਾਂ ਦਾ ਬੀਤੇ ਦਿਨ ਗੋਲੀਆਂ ਮਾਰ ਕੇ ਬੇਰਹਿਮੀ...
ਕਪੂਰਥਲਾ 'ਚ ਮਿਲੇ ਤਿੰਨ ਬੰਬ ਨੁਮਾ ਸੈੱਲ, ਜਾਂਚ 'ਚ ਜੁਟੀ ਪੁਲਿਸ
. . .  37 minutes ago
ਢਿਲਵਾਂ, 20 ਨਵੰਬਰ (ਸਡਾਨਾ, ਸੁਖੀਜਾ)- ਜ਼ਿਲ੍ਹਾ ਕਪੂਰਥਲਾ 'ਚ ਪੈਂਦੇ ਪਿੰਡ ਰਾਏਪੁਰ ਰਾਈਆਂ ਮੰਡ 'ਚੋਂ ਇੱਕ ਕਿਸਾਨ ਵਲੋਂ ਪੁੱਟ ਕੇ ਲਿਆਂਦੀ ਗਈ ਮਿੱਟੀ 'ਚੋਂ ਤਿੰਨ ਬੰਬ ਨੁਮਾ ਸੈੱਲ ਪ੍ਰਾਪਤ...
ਜੰਮੂ-ਕਸ਼ਮੀਰ ਦੇ ਹਸਪਤਾਲਾਂ 'ਚ ਦਵਾਈਆਂ ਦੀ ਕਮੀ ਨਹੀਂ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 1 hour ago
ਜੰਮੂ-ਕਸ਼ਮੀਰ ਦੇ ਸਾਰੇ ਸਕੂਲ ਖੁੱਲ੍ਹੇ ਹਨ- ਅਮਿਤ ਸ਼ਾਹ
. . .  about 1 hour ago
ਪੱਥਰਬਾਜ਼ੀ ਦੀਆਂ ਘਟਨਾਵਾਂ 'ਚ ਇਸ ਸਾਲ ਕਮੀ ਆਈ- ਸ਼ਾਹ
. . .  about 1 hour ago
5 ਅਗਸਤ ਤੋਂ ਬਾਅਦ ਕਿਸੇ ਵੀ ਨਾਗਰਿਕ ਦੀ ਮੌਤ ਪੁਲਿਸ ਦੀ ਗੋਲੀ ਨਾਲ ਨਹੀਂ ਹੋਈ- ਅਮਿਤ ਸ਼ਾਹ
. . .  about 1 hour ago
ਜੰਮੂ-ਕਸ਼ਮੀਰ 'ਚ ਹਾਲਾਤ ਸੁਧਰ ਰਹੇ ਹਨ- ਅਮਿਤ ਸ਼ਾਹ
. . .  about 1 hour ago
ਜੰਮੂ-ਕਸ਼ਮੀਰ 'ਚ ਇੰਟਰਨੈੱਟ ਦੀ ਬਹਾਲੀ 'ਤੇ ਸਥਾਨਕ ਪ੍ਰਸ਼ਾਸਨ ਫ਼ੈਸਲਾ ਲਵੇਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 1 hour ago
ਜੰਮੂ-ਕਸ਼ਮੀਰ ਦੇ ਕਿਸੇ ਵੀ ਥਾਣੇ 'ਚ ਕਰਫ਼ਿਊ ਨਹੀਂ ਲੱਗਾ- ਸ਼ਾਹ
. . .  about 1 hour ago
ਰਾਜ ਸਭਾ 'ਚ ਬੋਲ ਰਹੇ ਹਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 1 hour ago
ਲੁਧਿਆਣਾ ਪੁਲਿਸ ਨੇ 12 ਕਰੋੜ ਰੁਪਏ ਦੀ ਹੈਰੋਇਨ ਸਣੇ ਦੋ ਤਸਕਰਾਂ ਨੂੰ ਕੀਤਾ ਕਾਬੂ
. . .  about 1 hour ago
ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸੀ. ਆਈ. ਏ. ਸਟਾਫ਼ 2 ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 12 ਕਰੋੜ...
ਅੰਮ੍ਰਿਤਸਰ ਦੇ ਕੰਪਨੀ ਬਾਗ 'ਚ ਵੜਿਆ ਬਾਰਾਂਸਿੰਗਾ, ਲੋਕਾਂ 'ਚ ਫੈਲੀ ਦਹਿਸ਼ਤ
. . .  about 1 hour ago
ਅੰਮ੍ਰਿਤਸਰ, 20 ਨਵੰਬਰ- ਅੰਮ੍ਰਿਤਸਰ ਦੇ ਕੰਪਨੀ ਬਾਗ 'ਚ ਅੱਜ ਸਵੇਰੇ ਇੱਕ ਬਾਰਾਂਸਿੰਗਾ ਵੜ ਗਿਆ, ਜਿਸ ਕਾਰਨ ਉੱਥੇ ਸੈਰ ਕਰ ਰਹੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪੁਲਿਸ ਕੰਟਰੋਲ ਰੂਮ...
ਪੁਲਿਸ ਨੇ ਹਿਰਾਸਤ 'ਚ ਲਏ ਲਾਠੀਚਾਰਜ ਵਿਰੁੱਧ ਪ੍ਰਦਰਸ਼ਨ ਕਰਨ ਜਾ ਰਹੇ ਜੇ. ਐੱਨ. ਯੂ. ਵਿਦਿਆਰਥੀ
. . .  about 1 hour ago
ਨਵੀਂ ਦਿੱਲੀ, 20 ਨਵੰਬਰ- ਵਿਦਿਆਰਥੀਆਂ 'ਤੇ ਲਾਠੀਚਾਰਜ ਦੇ ਵਿਰੁੱਧ ਪ੍ਰਦਰਸ਼ਨ ਕਰਨ ਲਈ ਦਿੱਲੀ ਪੁਲਿਸ ਦੇ ਹੈੱਡਕੁਆਟਰ ਵੱਲ ਜਾ ਰਹੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਵਿਦਿਆਰਥੀਆਂ ਨੂੰ...
ਸੰਸਦ 'ਚ ਪਹੁੰਚੇ ਅਮਿਤ ਸ਼ਾਹ
. . .  about 1 hour ago
ਨਵੀਂ ਦਿੱਲੀ, 20 ਨਵੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ 'ਚ ਪਹੁੰਚੇ ਹਨ। ਉਹ...
ਮਨੁੱਖੀ ਸਰੋਤ ਵਿਕਾਸ ਮੰਤਰਾਲੇ 'ਚ ਪਹੁੰਚਿਆ ਜੇ. ਐੱਨ. ਯੂ. ਵਿਦਿਆਰਥੀਆਂ ਦਾ ਇੱਕ ਵਫ਼ਦ
. . .  about 2 hours ago
ਰਾਜ ਸਭਾ 'ਚ ਉੱਠਿਆ ਗਾਂਧੀ ਪਰਿਵਾਰ ਤੋਂ ਐੱਸ. ਪੀ. ਜੀ. ਸੁਰੱਖਿਆ ਹਟਾਉਣ ਦਾ ਮੁੱਦਾ
. . .  about 2 hours ago
ਸੰਸਦ 'ਚ ਪਹੁੰਚੇ ਸ਼ਰਦ ਪਵਾਰ
. . .  about 2 hours ago
ਚਿਦੰਬਰਮ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਈ. ਡੀ. ਨੂੰ ਜਾਰੀ ਕੀਤਾ ਨੋਟਿਸ
. . .  about 2 hours ago
ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਦੀ ਹੋ ਰਹੀ ਹੈ ਬੈਠਕ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 7 ਹਾੜ ਸੰਮਤ 550

ਮਾਨਸਾ

ਝੁਨੀਰ ਇਲਾਕੇ ਦਾ ਸਰਕਾਰੀ ਸੈਕੰਡਰੀ ਸਕੂਲ ਝੁਨੀਰ ਸਰਕਾਰ ਦੀ ਬੇਧਿਆਨੀ ਕਾਰਨ ਸਹੂਲਤਾਂ ਤੋਂ ਸੱਖਣਾ

ਰਮਨਦੀਪ ਸਿੰਘ ਸੰਧੂ
ਝੁਨੀਰ, 20 ਜੂਨ- ਕਸਬਾ ਝੁਨੀਰ ਦਾ ਸਰਕਾਰੀ ਸੈਕੰਡਰੀ ਸਕੂਲ ਝੁਨੀਰ ਪਿਛਲੇ ਲੰਬੇ ਸਮੇਂ ਤੋਂ ਸਹੂਲਤਾਂ ਤੋਂ ਸੱਖਣਾ ਚੱਲਦਾ ਆ ਰਿਹਾ ਹੈ, ਜਿਸ ਕਰ ਕੇ ਇਲਾਕੇ ਦਾ ਵਿੱਦਿਅਕ ਅਤੇ ਬੋਧਿਕ ਵਿਕਾਸ ਰੁਕਿਆ ਹੋਇਆ ਹੈ | ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਦੇ ਵੀ ਇਸ ਸਕੂਲ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ | ਇਸ ਸਕੂਲ ਵਿਚ ਇਲਾਕੇ ਦੇ 15 ਪਿੰਡਾਂ ਦੇ ਲਗਪਗ 800 ਲੜਕੇ-ਲੜਕੀਆਂ ਪੜ੍ਹਾਈ ਕਰ ਰਹੇ ਹਨ ਪਰ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਲੋੜੀਂਦੀਆਂ ਸਭ ਸਹੂਲਤਾਂ ਦੀ ਘਾਟ ਹੈ |
ਖੇਡ ਮੈਦਾਨ ਦੀ ਘਾਟ
ਸਕੂਲ ਵਿਚ ਸਭ ਤੋਂ ਵੱਡੀ ਘਾਟ ਖੇਡ ਮੈਦਾਨ ਦਾ ਨਾ ਹੋਣਾ ਹੈ, ਜਿਸ ਕਰ ਕੇ ਵਿਦਿਆਰਥੀ ਵੱਖ-ਵੱਖ ਖੇਡਾਂ ਵਿਚ ਭਾਗ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ | ਭਾਵੇਂ ਸਰਕਾਰ ਨੇ ਨਵੀਂ ਖੇਡ ਨੀਤੀ ਬਣਾ ਦਿੱਤੀ ਹੈ ਅਤੇ ਮਿਸ਼ਨ ਤੰਦਰੁਸਤ ਪੰਜਾਬ ਦੇ ਟੀਚੇ ਮਿੱਥੇ ਗਏ ਹਨ ਪਰ ਸਕੂਲ ਕੋਲ ਆਪਣਾ ਖੇਡ ਮੈਦਾਨ ਨਾ ਹੋਣ ਕਾਰਨ ਇਨ੍ਹਾਂ ਟੀਚਿਆਂ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ | ਸਕੂਲ ਦੇ ਯੋਗ ਅਤੇ ਤਜਰਬੇਕਾਰ ਡੀ.ਪੀ.ਈ. ਅਤੇ ਪੀ.ਟੀ.ਆਈ. ਅਧਿਆਪਕ ਚਾਹੁੰਦੇ ਹੋਏ ਵੀ ਆਪਣਾ ਵਡਮੁੱਲਾ ਗਿਆਨ ਦੇਣ ਤੋਂ ਅਸਮਰਥ ਹਨ | ਫਿਰ ਵੀ ਬੀਤੇ ਸਮੇਂ ਵਿਚ ਇਸ ਸਕੂਲ ਨੇ ਅੰਤਰ ਰਾਸ਼ਟਰੀ ਪੱਧਰ ਦੇ ਕਬੱਡੀ, ਹਾਕੀ ਤੇ ਕਿਸ਼ਤੀ ਚਾਲਕ ਖਿਡਾਰੀ ਪੈਦਾ ਕੀਤੇ ਹਨ, ਜਿਨ੍ਹਾਂ ਵਿਚੋਂ ਕਿਸ਼ਤੀ ਚਾਲਕ ਅਰਜੁਨ ਐਵਾਰਡੀ ਸੀ, ਸਵਰਨ ਸਿੰਘ ਵਿਰਕ ਦਾ ਨਾਂਅ ਵਰਨਣਯੋਗ ਹੈ |
ਕਲਾਸ ਰੂਮਾਂ ਤੇ ਪੀਣ ਵਾਲੇ ਪਾਣੀ ਦੀ ਕਮੀ
ਸਕੂਲ ਵਿਚ ਵਿਦਿਆਰਥੀਆਂ ਦੀ ਵੱਧ ਗਿਣਤੀ ਹੋਣ ਕਾਰਨ 6 ਕਲਾਸ ਰੂਮ ਦੀ ਕਮੀ ਹੈ | ਨਵੇਂ ਕਮਰੇ ਬਣਾਉਣ ਦੀ ਤੁਰੰਤ ਜ਼ਰੂਰਤ ਹੈ | ਸਕੂਲ ਵਿਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਵਿਚ ਵਿਦਿਆਰਥੀਆਂ ਦੀ ਗਿਣਤੀ ਲਗਪਗ 300 ਹੈ ਪ੍ਰੰਤੂ ਇਨ੍ਹਾਂ ਨੂੰ ਪੜ੍ਹਾਉਣ ਲਈ ਲੈਕਚਰਾਰ ਇਕ ਵੀ ਨਹੀਂ ਹੈ, ਜਿਸ ਕਰ ਕੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿਚ ਹੈ | ਸਕੂਲ ਵਿਚ ਵਿਦਿਆਰਥੀਆਂ ਲਈ ਪੀਣ ਦੀ ਬਹੁਤ ਵੱਡੀ ਘਾਟ ਹੈ, ਜਿਸ ਲਈ ਇਕ ਆਰ. ਓ. ਦੀ ਤੁਰੰਤ ਲੋੜ ਹੈ | ਗਰਮੀ ਦੇ ਮੌਸਮ ਵਿਚ ਸਕੂਲ ਵਿਚ ਜਨਰੇਟਰ ਨਾ ਹੋਣ ਕਾਰਨ ਬਿਜਲੀ ਦੇ ਕੱਟ ਲੱਗਣ ਸਮੇਂ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਵਿਘਨ ਪੈਂਦਾ ਹੈ | ਸਕੂਲ ਵਿਚ ਵਿਦਿਆਰਥੀਆਂ ਦੇ ਬੈਠਣ ਲਈ ਫ਼ਰਨੀਚਰ ਦੀ ਬਹੁਤ ਵੱਡੀ ਘਾਟ ਹੈ, ਵਿਦਿਆਰਥੀ ਹੇਠਾਂ ਬੈਠਣ ਲਈ ਮਜਬੂਰ ਹਨ |
ਸਮਾਰਟ ਸਕੂਲ ਦਾ ਦਰਜਾ ਪਰ ਸਹੂਲਤ ਕੋਈ ਨਹੀਂ
ਇੱਥੇ ਵਰਨਣਯੋਗ ਹੈ ਕਿ ਭਾਵੇਂ ਇਸ ਸਕੂਲ ਨੂੰ ਇਕ ਸਮਾਰਟ ਸਕੂਲ ਦਾ ਦਰਜਾ ਦਿੱਤਾ ਗਿਆ ਹੈ ਪਰ ਸਮਾਰਟ ਸਕੂਲ ਦੀ ਕੋਈ ਵੀ ਸਹੂਲਤ ਮੌਜੂਦ ਨਹੀਂ ਹੈ | ਸਕੂਲ ਦੇ ਮੇਨ ਗੇਟ ਤੇ 10 ਕਮਰਿਆਂ ਦੀ ਖਸਤਾ ਹਾਲਤ ਹੈ, ਜਿਸ ਲਈ ਮੇਜਰ ਰਿਪੇਅਰ ਦੀ ਲੋੜ ਵਿਚ ਵਿਦਿਆਰਥੀਆਂ ਦੀ ਏਨੀ ਜ਼ਿਆਦਾ ਗਿਣਤੀ ਹੋਣ ਦੇ ਬਾਵਜੂਦ ਸਿਰਫ਼ ਆਰਟਸ ਗਰੁੱਪ ਹੀ ਚੱਲ ਰਿਹਾ ਹੈ ਸਾਇੰਸ ਕਮਰਸ ਪੜ੍ਹਨ ਦੇ ਚਾਹਵਾਨ ਵਿਦਿਆਰਥੀ ਵੀ ਸਿਰਫ਼ ਆਰਟਸ ਪੜ੍ਹਨ ਲਈ ਮਜਬੂਰ ਹਨ | ਸਕੂਲ ਵਿਚ ਸਾਇੰਸ ਕਮਰਸ ਗਰੁੱਪ ਤੁਰੰਤ ਚਲਾਉਣ ਦੀ ਲੋੜ ਹੈ | ਸਕੂਲ ਦੀ ਕੁਝ ਜਗ੍ਹਾ ਕਾਫੀ ਨੀਵੀ ਹੈ ਜਿੱਥੇ ਮਿੱਟੀ ਪਾਉਣ ਦੀ ਲੋੜ ਹੈ ਕਿਉਂਕਿ ਬਾਰਿਸ਼ਾਂ ਸਮੇਂ ਸਕੂਲ ਵਿਚ ਪਾਣੀ ਕਾਫੀ ਸਮੇਂ ਤੱਕ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਸਕੂਲ ਵਿਦਿਆਰਥੀਆਂ ਅਤੇ ਸਟਾਫ਼ ਨੂੰ ਆਉਣ-ਜਾਣ ਵਿਚ ਕਾਫੀ ਪੇ੍ਰਸ਼ਾਨੀ ਆਉਂਦੀ ਹੈ | ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਸ ਸਕੂਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ |


ਖ਼ਬਰ ਸ਼ੇਅਰ ਕਰੋ

ਖ਼ਾਲਸਾ ਸਕੂਲ 'ਚ ਮਨਾਇਆ ਜਾਵੇਗਾ ਯੋਗਾ ਦਿਵਸ

ਮਾਨਸਾ, 20 ਜੂਨ (ਸ. ਰਿ.)-ਚੌਥਾ ਅੰਤਰਰਾਸ਼ਟਰੀ ਯੋਗਾ ਦਿਵਸ 21 ਜੂਨ ਨੰੂ ਖ਼ਾਲਸਾ ਹਾਈ ਸਕੂਲ ਮਾਨਸਾ ਵਿਖੇ ਸਵੇਰੇ 6 ਵਜੇ ਮਨਾਇਆ ਜਾਵੇਗਾ | ਡਿਪਟੀ ਕਮਿਸ਼ਨਰ ਨੇ ਮਾਨਸਾ ਤੇ ਆਸ ਪਾਸ ਦੇ ਵਾਸੀਆਂ ਨੂੰ ਇਸ ਵਿਚ ਸ਼ਾਮਿਲ ਹੋਣ ਲਈ ਅਪੀਲ ਕੀਤੀ ਹੈ | ...

ਪੂਰੀ ਖ਼ਬਰ »

ਮੰਦਰ ਕਮੇਟੀ ਦੇ ਪ੍ਰਧਾਨ ਬਣੇ ਗੋਰਾ

ਮਾਨਸਾ, 20 ਜੂਨ (ਵਿ. ਪ੍ਰਤੀ.)- ਸਥਾਨਕ ਸ੍ਰੀ ਸਿਵ ਤਿ੍ਵੇਣੀ ਮੰਦਰ ਕਮੇਟੀ ਦੀ ਸਾਲਾਨਾ ਚੋਣ ਸਰਬਸੰਮਤੀ ਨਾਲ ਕੀਤੀ ਗਈ | ਗੋਰਾ ਲਾਲ ਬਾਜੇਵਾਲਾ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਬਾਕੀ ਅਹੁਦੇਦਾਰ ਚੁਣਨ ਦੇ ਅਧਿਕਾਰ ਪ੍ਰਦਾਨ ਦਿੱਤੇ ਗਏ | ਇਸ ਮੌਕੇ ਅਸ਼ੋਕ ਗਰਗ, ਰੁਲਦੂ ...

ਪੂਰੀ ਖ਼ਬਰ »

ਘਰੋਂ-ਘਰੀਂ ਰੁਜ਼ਗਾਰ ਸਬੰਧੀ ਪਿੰਡਾਂ 'ਚ ਹੋਇਆ ਸਰਵੇ

ਬੋਹਾ, 20 ਜੂਨ (ਸਲੋਚਨਾ ਤਾਂਗੜੀ)-ਪੰਜਾਬ ਸਰਕਾਰ ਵਲੋਂ ਪਿੰਡਾਂ 'ਚ ਪੜ੍ਹੇ ਲਿਖੇ ਬੇਰੁਜ਼ਗਾਰ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਇਕ ਸਰਵੇ ਕਰਵਾਇਆ ਜਾ ਰਿਹਾ ਹੈ | ਇਹ ਸਰਵੇ ਵੱਖ ਵੱਖ ਥਾਵਾਂ 'ਤੇ ਉੱਥੋਂ ਦੇ ਸਕੂਲ ਅਧਿਆਪਕਾਂ ...

ਪੂਰੀ ਖ਼ਬਰ »

ਡਾ: ਲਾਲ ਚੰਦ ਨੇ ਸਿਵਲ ਸਰਜਨ ਮਾਨਸਾ ਦਾ ਅਹੁਦਾ ਸੰਭਾਲਿਆ

ਮਾਨਸਾ, 20 ਜੂਨ (ਸਟਾਫ਼ ਰਿਪੋਰਟਰ)-ਡਾ: ਲਾਲ ਚੰਦ ਨੇ ਬਤੌਰ ਸਿਵਲ ਸਰਜਨ ਮਾਨਸਾ ਦਾ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਸੀਨੀਅਰ ਮੈਡੀਕਲ ਅਫ਼ਸਰ ਝੁਨੀਰ ਵਿਖੇ ਕੰਮ ਕਰ ਰਹੇ ਸਨ | ਪਦ ਉੱਨਤ ਹੋਣ ਉਪਰੰਤ ਉਨ੍ਹਾਂ ਮਾਨਸਾ ਵਿਖੇ ਅਹੁਦਾ ਸੰਭਾਲਿਆ, ਜਿੱਥੇ ...

ਪੂਰੀ ਖ਼ਬਰ »

ਮੁਫ਼ਤ ਦਰਦ ਨਿਵਾਰਕ ਕੈਂਪ 'ਚ ਰੋਜ਼ਾਨਾ ਸਾੈਕੜੇ ਲੋਕ ਲੈ ਰਹੇ ਨੇ ਫ਼ਾਇਦਾ

ਬੁਢਲਾਡਾ, 20 ਜੂਨ (ਸਵਰਨ ਸਿੰਘ ਰਾਹੀ)-ਸਥਾਨਕ ਸ਼ਹਿਰ ਦੇ ਸਿਨੇਮਾ ਰੋਡ 'ਤੇ ਸ੍ਰੀ ਜੈ ਦੁਰਗਾ ਭਜਨ ਮੰਡਲ ਦੇ ਸਹਿਯੋਗ ਨਾਲ ਜਾਰੀ ਤਿੰਨ ਦਿਨਾਂ ਮੁਫ਼ਤ ਦਰਦ ਨਿਵਾਰਕ ਕੈਪ ਚ ਰੋਜ਼ਾਨਾ ਸੈਂਕੜੇ ਲੋਕ ਲਾਭ ਉਠਾ ਰਹੇ ਹਨ | ਜਾਣਕਾਰੀ ਦਿੰਦਿਆਂ ਮੰਡਲ ਦੇ ਆਗੂ ਸੁਭਾਸ਼ ਬਾਂਸਲ ...

ਪੂਰੀ ਖ਼ਬਰ »

ਸਮਾਜ ਸੇਵੀ ਵਿਅਕਤੀ ਨੇ ਸਮਬਰਸੀਬਲ ਮੋਟਰ ਲਗਵਾਈ

ਝੁਨੀਰ, 20 ਜੂਨ (ਨਿ. ਪ. ਪ.)-ਸਰਕਾਰੀ ਮਿਡਲ ਸਕੂਲ ਲੜਕੀਆਂ ਝੁਨੀਰ ਵਿਖੇ ਪਾਣੀ ਦੀ ਭਾਰੀ ਕਮੀ ਪਾਈ ਜਾ ਰਹੀ ਸੀ | ਸਮਾਜਸੇਵੀ ਵਿਅਕਤੀ ਜਿਵਤੇਸ ਸਿੰਘ ਪੱਤਰ ਰਛਪਾਲ ਸਿੰਘ ਵਾਸੀ ਚੰਡੀਗੜ੍ਹ ਵਲੋਂ ਪਾਣੀ ਦੀਆਂ ਆਮ ਲੋੜਾਂ ਦੀ ਪੂਰਤੀ ਕਰਨ ਲਈ ਸਮਬਰਸੀਬਲ ਮੋਟਰ ਲਗਵਾਈ ਗਈ | ...

ਪੂਰੀ ਖ਼ਬਰ »

ਪਿੰਡ ਸਾਹਨੇਵਾਲੀ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਘਾਟ

ਝੁਨੀਰ, 20 ਜੂਨ (ਵਸ਼ਿਸ਼ਟ)-ਕਿਸਾਨ ਆਗੂ ਦਰਸ਼ਨ ਸਿੰਘ ਸਾਹਨੇਵਾਲੀ, ਜਗਤਾਰ ਸਿੰਘ, ਅਜੈਬ ਸਿੰਘ ਅਤੇ ਹਰਦੇਵ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਬਿਜਲੀ ਦੀ ਸਪਲਾਈ ਕਾਫ਼ੀ ਘੱਟ ਮਿਲਣ ਕਾਰਨ ਪਿੰਡ ਦੀ ਜਲ ਸਪਲਾਈ ਕਰਨ ਵਾਲੀ ਉੱਚੀ ਟੈਂਕੀ ਲੋੜ ਅਨੁਸਾਰ ਨਾ ਭਰਨ ਕਾਰਨ ...

ਪੂਰੀ ਖ਼ਬਰ »

ਕਸਬਾ ਝੁਨੀਰ ਦੇ ਹਸਪਤਾਲ ਵਿਚ ਐਾਬੂਲੈਂਸ ਨਾ ਹੋਣ ਕਾਰਨ 35 ਪਿੰਡਾਂ ਦੇ ਲੋਕ ਪ੍ਰੇਸ਼ਾਨ

ਝੁਨੀਰ, 20 ਜੂਨ (ਵਸ਼ਿਸ਼ਟ)-ਕਸਬਾ ਝੁਨੀਰ ਦਾ ਪ੍ਰਾਇਮਰੀ ਹੈਲਥ ਸੈਂਟਰ ਭਾਵੇਂ ਨਜ਼ਦੀਕੀ ਤਿੰਨ ਦਰਜਨ ਤੋਂ ਵਧੀਕ ਪਿੰਡਾਂ ਨਾਲ ਸਬੰਧਿਤ ਹੈ ਪ੍ਰੰਤੂ ਬੀਤੇ 8 ਦਿਨਾਂ ਤੋਂ ਇਸ ਹਸਪਤਾਲ ਦੀ ਐਮਰਜੈਂਸੀ ਐਾਬੂਲੈਂਸ ਨੰਬਰ 108 ਹਸਪਤਾਲ ਵਿਚ ਨਹੀਂ ਹੈ, ਜਿਸ ਕਾਰਨ ਇਸ ਖੇਤਰ ਦੇ ...

ਪੂਰੀ ਖ਼ਬਰ »

ਭਾਜਪਾ ਜੰਮੂ ਕਸ਼ਮੀਰ ਵਿਚ ਅੱਗ ਨਾਲ ਖੇਡ ਰਹੀ ਹੈ, ਜਿਸ ਦੇ ਸਿੱਟੇ ਭਵਿੱਖ ਵਿਚ ਘਾਤਕ ਹੋ ਸਕਦੇ ਹਨ- ਲਿਬਰੇਸ਼ਨ

ਮਾਨਸਾ, 20 ਜੂਨ (ਸਟਾਫ਼ ਰਿਪੋਰਟਰ)-ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਨੇ ਜੰਮੂ ਕਸ਼ਮੀਰ ਦੀ ਸਾਂਝੀ ਸਰਕਾਰ ਨੂੰ ਡੇਗਣ ਬਦਲੇ ਭਾਜਪਾ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਕਾਰਵਾਈ ਨੂੰ ਸੰਘ-ਭਾਜਪਾ ਦੀ ਘੋਰ ਮੌਕਾਪ੍ਰਸਤੀ ਅਤੇ ਖ਼ਤਰਨਾਕ ਸਿਆਸੀ ਹੱਥਕੰਡਾ ਕਰਾਰ ਦਿੰਦਿਆਂ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਯੋਗ ਕੈਂਪ ਨੂੰ ਸਮਰਪਿਤ ਯੋਗ ਕੈਂਪ ਲਗਾਇਆ

ਬਰੇਟਾ, 20 ਜੂਨ (ਰਵਿੰਦਰ ਕੌਰ ਮੰਡੇਰ)-ਨਹਿਰੂ ਯੁਵਾ ਕੇਂਦਰ ਮਾਨਸਾ ਵਲੋਂ ਸਰਕਾਰੀ ਸੀਨੀਅਰ ਸਕੂਲ ਬਰੇਟਾ ਵਿਖੇ ਦੇਸ਼ ਭਰ ਵਿਚ 21 ਜੂਨ ਨੂੰ ਮਨਾਏ ਜਾ ਰਹੇ ਅੰਤਰਰਾਸ਼ਟਰੀ ਯੋਗ ਕੈਂਪ ਨੂੰ ਸਮਰਪਿਤ ਇਕ ਯੋਗ ਕੈਂਪ ਲਗਾਇਆ ਗਿਆ | ਇਸ ਯੋਗ ਕੈਂਪ ਵਿਚ ਯੋਗ ਪ੍ਰਚਾਰਕ ...

ਪੂਰੀ ਖ਼ਬਰ »

ਨਾਜ਼ਾਇਜ ਸ਼ਰਾਬ ਤੇ ਭੁੱਕੀ ਬਰਾਮਦ

ਮਾਨਸਾ, 20 ਜੂਨ (ਵਿ. ਪ੍ਰਤੀ.)-ਪੁਲਿਸ ਨੇ ਵੱਖ ਵੱਖ ਥਾਵਾਂ ਤੋਂ 4 ਵਿਅਕਤੀਆਂ ਨੂੰ ਭੁੱਕੀ ਸ਼ਰਾਬ ਤੇ ਦੜਾ ਸੱਟਾ ਲਾਉਂਦੇ ਹੋਏ ਕਾਬੂ ਕੀਤਾ ਹੈ | ਭੀਖੀ ਪੁਲਿਸ ਨੇ ਡਰੇਨ ਪੁਲ ਤੋਂ ਮੋਹਨਦੀਪ ਸਿੰਘ ਮੋਹਨੀ ਵਾਸੀ ਭੀਖੀ ਤੋਂ ਡੇਢ ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ | ...

ਪੂਰੀ ਖ਼ਬਰ »

ਕੁਦਰਤੀ ਤਰੀਕੇ ਨਾਲ ਫਲ ਅਤੇ ਸਬਜ਼ੀਆਂ ਪਕਾਉਣ ਲਈ ਕੀਤਾ ਪ੍ਰੇਰਿਤ

ਜਾਗਰੂਕਤਾ ਕੈਂਪ ਲਗਾਇਆ ਮਾਨਸਾ, 20 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਾਗ਼ਬਾਨੀ ਵਿਭਾਗ ਦੁਆਰਾ ਸਬਜ਼ੀ ਮੰਡੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿੱਥੇ ਸਬਜ਼ੀ ਵਿਕੇ੍ਰਤਾਵਾਂ ਅਤੇ ਵਪਾਰੀਆਂ ਨੂੰ ਮਿਲ ਕੇ ਫਲ ਅਤੇ ਸਬਜ਼ੀਆਂ ...

ਪੂਰੀ ਖ਼ਬਰ »

ਸਫਲ ਡਾਕਟਰ ਬਣ ਕੇ ਜ਼ਰੂਰਤਮੰਦਾਂ ਦੀ ਸੇਵਾ ਕਰਨ ਦਾ ਇੱਛੁਕ ਹੈ ਪੰਕਜ

ਬੁਢਲਾਡਾ, 20 ਜੂਨ (ਸਵਰਨ ਸਿੰਘ ਰਾਹੀ)-ਆਲ ਇੰਡੀਆ ਇੰਸਟੀਚਿਊਟ ਦਾਖਲਾ ਪ੍ਰੀਖਿਆ (ਏਮਜ਼) ਦੇ ਨਤੀਜਿਆਂ 'ਚ 84ਵਾਂ ਰੈਂਕ ਪ੍ਰਾਪਤ ਕਰਨ ਵਾਲੇ ਬੁਢਲਾਡਾ ਦੇ ਪੰਕਜ ਕੁਮਾਰ ਸਫਲ ਡਾਕਟਰ ਬਣ ਕੇ ਗ਼ਰੀਬ ਅਤੇ ਜ਼ਰੂਰਤਮੰਦ ਖੇਤਰਾਂ 'ਚ ਸੇਵਾ ਕਰਨ ਦਾ ਇੱਛੁਕ ਹੈ | ਕਬੀਰ ਕਾਲੋਨੀ ...

ਪੂਰੀ ਖ਼ਬਰ »

ਮਹਿੰਗਾਈ ਵਿਰੁੱਧ ਖੀਵਾ ਕਲਾਂ 'ਚ ਕਾਂਗਰਸੀਆਂ ਵਲੋਂ ਧਰਨਾ

ਭੀਖੀ, 20 ਜੂਨ (ਗੁਰਿੰਦਰ ਸਿੰਘ ਔਲਖ)-ਨੇੜਲੇ ਪਿੰਡ ਖੀਵਾ ਕਲਾਂ ਵਿਖੇ ਵਧਦੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਤੇ ਵਧਦੀ ਮਹਿੰਗਾਈ ਵਿਰੁੱਧ ਸੀਨੀਅਰ ਕਾਂਗਰਸੀ ਆਗੂ ਡਾ. ਮਨੋਜ ਬਾਲਾ ਦੀ ਅਗਵਾਈ 'ਚ ਧਰਨਾ ਦਿੱਤਾ ਗਿਆ ਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ...

ਪੂਰੀ ਖ਼ਬਰ »

ਕੌਮਾਂਤਰੀ ਯੋਗ ਦਿਵਸ 'ਤੇ ਵਿਸ਼ੇਸ਼

ਤੰਦਰੁਸਤ ਸਰੀਰ ਦੇ ਨਾਲ-ਨਾਲ ਜੀਵਨ ਜਾਚ ਵੀ ਸਿਖਾਉਂਦਾ ਹੈ ਯੋਗ

ਜਸਪਾਲ ਸਿੰਘ ਜਲੰਧਰ,-ਯੋਗ ਪੁਰਾਤਨ ਸਮੇਂ ਤੋਂ ਹੀ ਇਨਸਾਨ ਦੀ ਜ਼ਿੰਦਗੀ ਦੇ ਅੰਗ-ਸੰਗ ਰਿਹਾ ਹੈ ਪਰ ਸਾਲ 2015 'ਚ ਸੰਯੁਕਤ ਰਾਸ਼ਟਰ ਵਲੋਂ 21 ਜੂਨ ਨੂੰ ਅੰਤਰ-ਰਾਸ਼ਟਰੀ ਯੋਗ ਦਿਵਸ ਐਲਾਨਣ ਨਾਲ ਯੋਗ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਮਿਲਣ ਨਾਲ ਦੁਨੀਆ ਭਰ 'ਚ ਯੋਗ ਨੂੰ ਵੱਖਰੀ ਪਛਾਣ ...

ਪੂਰੀ ਖ਼ਬਰ »

ਬੀ. ਐਸ. ਸੀ. ਨਤੀਜਿਆਂ 'ਚ ਗੁਰੂ ਨਾਨਕ ਕਾਲਜ ਮੋਹਰੀ

ਬੁਢਲਾਡਾ, 20 ਜੂਨ (ਰਾਹੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਘੋਸ਼ਿਤ ਬੀ. ਐਸ. ਸੀ. (ਮੈਡੀਕਲ-ਨਾਨ ਮੈਡੀਕਲ) ਭਾਗ ਪਹਿਲਾ ਦੇ ਨਤੀਜੇ ਵਿਚ ਸਥਾਨਕ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਰੇ ਵਿਦਿਆਰਥੀਆਂ ਨੇ ਪਹਿਲੀ ...

ਪੂਰੀ ਖ਼ਬਰ »

ਗੰ੍ਰਥੀ ਸਭਾ ਵਲੋਂ ਬਰਗਾੜੀ ਬੇਅਦਬੀ ਕਾਂਡ ਦੇ ਸੱਚ ਨੂੰ ਸਾਹਮਣੇ ਲਿਆਉਣ ਦੀ ਮੰਗ

ਮਾਨਸਾ, 20 ਜੂਨ (ਵਿ. ਪ੍ਰਤੀ.)- ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਜ਼ਿਲ੍ਹਾ ਮਾਨਸਾ ਨੇ ਸੀ.ਬੀ.ਆਈ. ਤੋਂ ਮੰਗ ਕੀਤੀ ਹੈ ਕਿ ਉਹ ਬਰਗਾੜੀ ਬੇਅਦਬੀ ਕਾਂਡ ਦੇ ਸੱਚ ਨੂੰ ਸਾਹਮਣੇ ਲਿਆਉਣ ਦੇ ਨਾਲ ਹੀ ਹੋਰ ਵਾਪਰੀਆਂ ਘਟਨਾਵਾਂ ਦਾ ਸੱਚ ਸਾਹਮਣੇ ਲਿਆਵੇ | ਜਥੇਬੰਦੀ ਦੇ ...

ਪੂਰੀ ਖ਼ਬਰ »

ਬੇਅਦਬੀ ਘਟਨਾਵਾਂ ਦਾ ਇਨਸਾਫ਼ ਲੈਣ ਲਈ 24 ਨੂੰ ਵੱਡਾ ਕਾਫ਼ਲਾ ਬਰਗਾੜੀ ਲਈ ਰਵਾਨਾ ਹੋਵੇਗਾ-ਬੱਛੋਆਣਾ

ਭੀਖੀ, 20 ਜੂਨ (ਗੁਰਿੰਦਰ ਸਿੰਘ ਔਲਖ)-ਸ਼੍ਰੋਮਣੀ ਅਕਾਲੀ ਦਲ (ਅ) ਦੀ ਮਹੀਨਾਵਾਰ ਜ਼ਿਲ੍ਹਾ ਪੱਧਰੀ ਮੀਟਿੰਗ ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਹੋਈ | ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ...

ਪੂਰੀ ਖ਼ਬਰ »

ਬੋਹਾ ਖੇਤਰ ਦੇ 85 ਪ੍ਰਤੀਸ਼ਤ ਕਿਸਾਨ ਝੋਨਾ ਲਗਾਉਣ ਦੇ ਸਰਕਾਰੀ ਇਕਰਾਰ 'ਤੇ ਖਰੇ ਉੱਤਰੇ

ਬੋਹਾ, 20 ਜੂਨ (ਪ. ਪ.)-ਇਸ ਖੇਤਰ ਦੇ 3 ਦਰਜਨ ਦੇ ਕਰੀਬ ਪਿੰਡਾਂ ਨਾਲ ਸਬੰਧਿਤ ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਰਕਾਰੀ ਫ਼ੈਸਲੇ ਮੁਤਾਬਿਕ ਹਾਲੇ ਤੱਕ ਝੋਨਾ ਨਹੀਂ ਲਗਾਇਆ | ਪਿੰਡ ਮਲਕਪੁਰ ਭੀਮੜਾ ਦੇ 100 ਪ੍ਰਤੀਸ਼ਤ, ਨੰਦਗੜ੍ਹ ਦੇ 55 ਪ੍ਰਤੀਸ਼ਤ, ਸੰਦਲੀ ਦੇ 98 ...

ਪੂਰੀ ਖ਼ਬਰ »

ਅੰਗਹੀਣਾਂ ਦੀਆਂ ਬਕਾਇਆ ਪੈਨਸ਼ਨਾਂ ਤੁਰੰਤ ਦੇਣ ਦੀ ਮੰਗ

ਮਾਨਸਾ, 20 ਜੂਨ (ਵਿਸ਼ੇਸ਼ ਪ੍ਰਤੀਨਿਧ)-ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਦੀ ਇਕੱਤਰਤਾ ਇੱਥੇ ਜ਼ਿਲ੍ਹਾ ਆਗੂ ਜੋਤੀ ਸ਼ਰਮਾ ਦੀ ਅਗਵਾਈ ਹੇਠ ਹੋਈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਈ ਤੋਂ ਨਵੰਬਰ 2017 ਤੱਕ ਦੀ ਬਕਾਇਆਂ ਪਈ ਪੈਨਸ਼ਨ ਰਾਸ਼ੀ ਲਾਭਪਾਤਰੀਆਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX