ਤਾਜਾ ਖ਼ਬਰਾਂ


ਪੰਜਾਬ 'ਚ 10 ਸਤੰਬਰ ਤੱਕ ਭਾਰੀ ਮੀਂਹ ਦੀ ਨਹੀਂ ਕੋਈ ਸੰਭਾਵਨਾ
. . .  11 minutes ago
ਚੰਡੀਗੜ੍ਹ, 21 ਅਗਸਤ (ਵਿਕਰਮਜੀਤ ਸਿੰਘ ਮਾਨ)- ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਸਮ ਵਿਭਾਗ ਅਤੇ ਬੀ. ਬੀ. ਐੱਮ. ਬੀ ਦੇ ਅਧਿਕਾਰੀਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ 10 ਸਤੰਬਰ ਤੱਕ ਪੰਜਾਬ 'ਚ ਭਾਰੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।...
ਅਬੋਹਰ ਦੀ ਅਨਾਜ ਮੰਡੀ 'ਚ ਚਿੱਟੇ ਸੋਨੇ ਦੀ ਖ਼ਰੀਦ ਸ਼ੁਰੂ
. . .  32 minutes ago
ਅਬੋਹਰ, 21 ਅਗਸਤ (ਕੁਲਦੀਪ ਸਿੰਘ ਸੰਧੂ)- ਉੱਤਰੀ ਭਾਰਤ ਦੀਆਂ ਪ੍ਰਮੁੱਖ ਕਾਟਨ ਮੰਡੀਆਂ 'ਚੋਂ ਇੱਕ ਅਬੋਹਰ ਵਿਖੇ ਨਰਮੇ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਚੌਧਰੀ ਸੰਦੀਪ ਕੁਮਾਰ ਜਾਖੜ ਨੇ ਅੱਜ ਸਥਾਨਕ ਅਨਾਜ ਮੰਡੀ 'ਚ ਨਰਮੇ...
ਅਗਲੇ ਦਿਨਾਂ ਦੌਰਾਨ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ
. . .  42 minutes ago
ਸ਼ਾਹਕੋਟ, 21 ਅਗਸਤ (ਸੁਖਦੀਪ ਸਿੰਘ)- ਸਤਲੁਜ ਦਰਿਆ 'ਚ ਬਣੀ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਬ-ਡਿਵੀਜ਼ਨ ਸ਼ਾਹਕੋਟ ਦੇ ਸਕੂਲ ਅਗਲੇ ਦਿਨਾਂ ਦੌਰਾਨ ਵੀ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਐੱਸ. ਡੀ. ਐੱਮ. ਸ਼ਾਹਕੋਟ ਡਾ. ਚਾਰੂਮਿਤਾ ਨੇ...
ਕਾਂਗੜ ਵਲੋਂ ਕੀਤਾ ਜਾਵੇਗਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  54 minutes ago
ਸੁਲਤਾਨਪੁਰ ਲੋਧੀ, 21 ਅਗਸਤ (ਜਗਮੋਹਨ ਸਿੰਘ ਥਿੰਦ,ਨਰੇਸ਼, ਹੈਪੀ)- ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਬਲਾਕ ਸੁਲਤਾਨਪੁਰ ਲੋਧੀ ਦੇ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦਾ ਕੁਝ ਦੇਰ ਬਾਅਦ ਦੌਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ...
ਸੁਲਤਾਨਪੁਰ ਲੋਧੀ : ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਪਿਆ ਪਾੜ
. . .  about 1 hour ago
ਸੁਲਤਾਨਪੁਰ ਲੋਧੀ, 21 ਅਗਸਤ (ਜਗਮੋਹਨ ਸਿੰਘ ਥਿੰਦ, ਨਰੇਸ਼, ਹੈਪੀ)- ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਅੱਜ ਤਿੰਨ ਥਾਵਾਂ 'ਤੇ ਪਾੜ ਪੈ ਗਿਆ। ਇਸ ਕਾਰਨ ਇੱਥੇ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬ ਗਈ। ਪ੍ਰਸ਼ਾਸਨ...
ਉਤਰਾਖੰਡ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ
. . .  39 minutes ago
ਦੇਹਰਾਦੂਨ, 21 ਅਗਸਤ- ਉਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਇੱਕ ਹੈਲੀਕਾਪਟਰ ਅੱਜ ਹਾਦਸਾਗ੍ਰਸਤ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹੈਲੀਕਾਪਟਰ ਮੋਰੀ ਤੋਂ ਮੋਲਦੀ ਇਲਾਕੇ ਵੱਲ...
ਫੌਜ ਨੇ ਹੈਲੀਕਾਪਟਰਾਂ ਦੀ ਮਦਦ ਨਾਲ ਸ਼ਾਹਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚਾਇਆ ਰਸਦ-ਪਾਣੀ
. . .  about 1 hour ago
ਜਲੰਧਰ, 21 ਅਗਸਤ (ਚੰਦੀਪ)- ਸ਼ਾਹਕੋਟ ਸਬ ਡਿਵੀਜ਼ਨ ਦੇ ਹੜ੍ਹ ਪ੍ਰਭਾਵਿਤ 18 ਪਿੰਡਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਾਰਤੀ ਹਵਾਈ ਫੌਜ ਦੀ ਮਦਦ ਨਾਲ ਹੈਲੀਕਾਪਟਰਾਂ ਰਾਹੀਂ 36000 ਪਰੌਂਠੇ ਤੇ ਪਾਣੀ ਦੀਆਂ ਬੋਤਲਾਂ ਅਤੇ ਸੁੱਕੇ ਰਾਸ਼ਣ...
ਲੋਹੀਆਂ ਖ਼ਾਸ : ਹੜ੍ਹ ਪੀੜਤਾਂ ਦੇ ਬਚਾਅ ਕਾਰਜਾਂ 'ਚ ਤੇਜ਼ੀ
. . .  about 1 hour ago
ਲੋਹੀਆਂ ਖ਼ਾਸ, 21 ਅਗਸਤ (ਬਲਵਿੰਦਰ ਸਿੰਘ ਵਿੱਕੀ)- ਸਤਲੁਜ ਦਰਿਆ ਦੀ ਮਾਰ ਹੇਠ ਆਏ ਸਬ ਤਹਿਸੀਲ ਲੋਹੀਆਂ ਦੇ ਵੱਖ-ਵੱਖ ਪਿੰਡਾਂ ਅੰਦਰ ਪਾਣੀ ਦਾ ਪੱਧਰ ਭਾਵੇਂ ਪਹਿਲਾਂ ਨਾਲੋਂ ਕੁਝ ਘੱਟ ਹੋ ਰਿਹਾ ਹੈ ਪਰ ਅਜੇ ਵੀ ਦਰਿਆ ਦਾ ਪਾਣੀ ਬੰਨ੍ਹ ਟੁੱਟਣ ਕਾਰਨ ਯੂਸਫ਼ਪੁਰ...
ਈ. ਡੀ. ਨੇ ਚਿਦੰਬਰਮ ਵਿਰੁੱਧ ਜਾਰੀ ਕੀਤਾ ਲੁੱਕਆਊਟ ਨੋਟਿਸ
. . .  about 2 hours ago
ਨਵੀਂ ਦਿੱਲੀ, 21 ਅਗਸਤ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਵਿਰੁੱਧ ਲੁੱਕਆਊਟ ਨੋਟਿਸ ਜਾਰੀ...
ਯੋਗੀ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ, 23 ਮੰਤਰੀਆਂ ਨੇ ਚੁੱਕੀ ਸਹੁੰ
. . .  about 2 hours ago
ਲਖਨਊ, 21 ਅਗਸਤ- ਉੱਤਰ ਪ੍ਰਦੇਸ਼ ਸਰਕਾਰ 'ਚ 23 ਵਿਧਾਇਕਾਂ ਨੇ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ ਹੈ। ਸਾਲ 2017 'ਚ ਯੋਗੀ ਆਦਿਤਿਆਨਾਥ ਸਰਕਾਰ ਦੇ ਗਠਨ ਤੋਂ ਬਾਅਦ ਪਹਿਲੇ ਕੈਬਨਿਟ ਵਿਸਥਾਰ 'ਚ ਛੇ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦੇ ਰੂਪ 'ਚ ਸਹੁੰ...
ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ ਦੀ ਮੌਤ
. . .  about 2 hours ago
ਤਲਵੰਡੀ ਸਾਬੋ, 21 ਅਗਸਤ (ਰਣਜੀਤ ਸਿੰਘ ਰਾਜੂ)- ਬੀਤੇ ਦਿਨ ਪਿੰਡ ਨੰਗਲਾ 'ਚ ਇੱਕ ਨੌਜਵਾਨ ਵਲੋਂ ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ, ਜਿਹੜੀ ਕਿ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਜੇਰੇ ਇਲਾਜ ਸੀ, ਦੀ ਅੱਜ ਮੌਤ ਹੋ ਗਈ...
ਚੀਫ਼ ਜਸਟਿਸ ਰੰਜਨ ਗੋਗੋਈ ਕਰਨਗੇ ਚਿਦੰਬਰਮ ਮਾਮਲੇ ਦੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 21 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਸੁਪਰੀਮ ਕੋਰਟ 'ਚ ਸਪੈਸ਼ਲ ਲੀਵ ਪਟੀਸ਼ਨ (ਐੱਸ. ਪੀ. ਐੱਲ.) ਦਾਇਰ ਕੀਤੀ ਹੈ। ਇਸ ਪਟੀਸ਼ਨ 'ਚ ਦਿੱਲੀ ਹਾਈਕੋਰਟ ਵਲੋਂ ਲੰਘੇ ਦਿਨ...
ਪੁਲਿਸ ਕਰਮਚਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਅਜਨਾਲਾ, 21 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਅੱਜ ਸਵੇਰੇ ਬੱਸ ਸਟੈਂਡ ਅਜਨਾਲਾ ਵਿਖੇ ਇੱਕ ਪੁਲਿਸ ਹੌਲਦਾਰ ਵਲੋਂ ਸਰਕਾਰੀ ਹਥਿਆਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਉਕਤ ਹੌਲਦਾਰ ਦੀ ਪਹਿਚਾਣ ਹਰਜੀਤ ਸਿੰਘ ਦੇ ਰੂਪ 'ਚ ਹੋਈ ਹੈ। ਉਸ ਨੂੰ...
ਬਾਰਾਮੂਲਾ 'ਚ ਸੁਰੱਖਿਆ ਬਲਾਂ ਨੇ ਢੇਰ ਕੀਤਾ ਇੱਕ ਅੱਤਵਾਦੀ, ਮੁਠਭੇੜ 'ਚ ਇੱਕ ਐੱਸ. ਪੀ. ਓ. ਵੀ ਸ਼ਹੀਦ
. . .  about 3 hours ago
ਸ੍ਰੀਨਗਰ, 21 ਅਗਸਤ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ 'ਚ ਇੱਕ ਅੱਤਵਾਦੀ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਮੁਠਭੇੜ 'ਚ ਜੰਮੂ-ਕਸ਼ਮੀਰ ਪੁਲਿਸ ਦੇ ਐੱਸ. ਪੀ. ਓ. (ਸਪੈਸ਼ਲ ਪੁਲਿਸ ਅਫ਼ਸਰ) ਦੇ ਸ਼ਹੀਦ...
ਹੜ੍ਹ ਪੀੜਤਾਂ ਲਈ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ ਸੇਵਾਵਾਂ ਆਰੰਭ
. . .  about 4 hours ago
ਸ਼ਾਹਕੋਟ, 21 ਅਗਸਤ (ਸੁਖਦੀਪ ਸਿੰਘ) - ਸ਼ਾਹਕੋਟ ਤਹਿਸੀਲ ਦੇ ਲੋਹੀਆਂ ਖੇਤਰ ਵਿਚ ਸਤਲੁਜ ਦਰਿਆ ਦਾ ਪੱਧਰ ਵਧਣ ਨਾਲ ਆਏ ਹੜ੍ਹ ਕਾਰਨ ਹੜ੍ਹ ਦੇ ਪਾਣੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਰਾਹਤ ਪਹੁੰਚਾਉਣ ਤੇ ਉਨ੍ਹਾਂ ਤੱਕ ਖਾਣਾ ਤੇ ਪਾਣੀ ਪਹੁੰਚਾਉਣ ਲਈ ਭਾਰਤੀ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ...
ਕੌਮੀ ਮਾਰਗ 'ਤੇ ਉਲਟੀ ਸਾਈਡ ਤੋਂ ਆ ਰਹੇ ਟਰੈਕਟਰ ਦੀ ਕਾਰ ਨਾਲ ਹੋਈ ਸਿੱਧੀ ਟੱਕਰ, ਇਕ ਮੌਤ
. . .  about 4 hours ago
ਪਿਸਤੌਲ ਦਿਖਾ ਕੇ ਠੇਕੇ ਤੋਂ ਨਕਦੀ ਲੁੱਟੀ
. . .  about 5 hours ago
ਅੰਮ੍ਰਿਤਸਰ ਖ਼ਾਲਸਾ ਕਾਲਜ ਸਾਹਮਣੇ ਨੌਜਵਾਨ ਤੇ ਲੜਕੀ ਦੀਆਂ ਸਿਰ ਕੱਟੀਆਂ ਲਾਸ਼ਾਂ ਮਿਲੀਆਂ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 8 ਹਾੜ ਸੰਮਤ 550

ਜੰਮੂ-ਕਸ਼ਮੀਰ

ਗੁਰੂ ਅਰਜਨ ਦੇਵ ਜੀ ਸੇਵਾ ਸੁਸਾਇਟੀ ਨੇ ਛਬੀਲ ਲਗਾਈ

ਊਨਾ, 21 ਜੂਨ (ਹਰਪਾਲ ਸਿੰਘ ਕੋਟਲਾ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੀ ਦੇ ਸਬੰਧ 'ਚ ਗੁਰੂ ਅਰਜਨ ਦੇਵ ਜੀ ਸੇਵਾ ਸੁਸਾਇਟੀ ਮਹਿਤਪੁਰ ਬਸਦੇਹਡਾ ਵਲੋਂ ਵੀਰਵਾਰ ਨੂੰ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ¢ ਜਾਣਕਾਰੀ ਦਿੰਦੇ ਹਰਦੀਪ ਸਿੰਘ ਨੇ ਦੱਸਿਆ ਕਿ ਗੁਰੂ ...

ਪੂਰੀ ਖ਼ਬਰ »

ਧਨਾਸ 'ਚ ਕਾਰਾਂ ਦੇ ਸ਼ੀਸ਼ੇ ਤੋੜ ਕੇ ਸਾਮਾਨ ਚੋਰੀ

ਚੰਡੀਗੜ੍ਹ, 21 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਧਨਾਸ ਦੀ ਪਾਰਕਿੰਗ ਵਿਚ ਖੜ੍ਹੀਆਂ ਤਿੰਨ ਕਾਰਾਂ ਦੇ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਸ਼ੀਸ਼ੇ ਤੋੜ ਦਿੱਤੇ ਤੇ ਕਾਰਾਂ ਅੰਦਰੋਂ ਸਾਮਾਨ ਚੋਰੀ ਕਰ ਲਿਆ | ਮਾਮਲੇ ਦੀ ਸ਼ਿਕਾਇਤ ਧਨਾਸ ਦੇ ਛੋਟੇ ਫਲੈਟਾਂ ਵਿਚ ਰਹਿਣ ਵਾਲੇ ...

ਪੂਰੀ ਖ਼ਬਰ »

ਬਿਨਾਂ ਟਰੀਟ ਕੀਤਾ ਸੀਵਰੇਜ ਤੇ ਸਨਅਤੀ ਪਾਣੀ ਦਰਿਆਵਾਂ 'ਚ ਨਹੀਂ ਸੁੱਟਣ ਦਿਆਂਗੇ : ਸੋਨੀ

ਚੰਡੀਗੜ੍ਹ, 21 ਜੂਨ (ਅਜੀਤ ਬਿਊਰੋ)- ਪੰਜਾਬ ਦੇ ਦਰਿਆਵਾਂ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਲਈ ਪੰਜਾਬ ਸਰਕਾਰ ਵਲੋਂ ਬਣਾਈ ਉੱਚ ਪੱਧਰੀ ਕਮੇਟੀ ਦੀ ਪਲੇਠੀ ਮੀਟਿੰਗ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਪ੍ਰਧਾਨਗੀ ਵਿਚ ਹੋਈ | ਮੀਟਿੰਗ ਦੌਰਾਨ ਦਰਿਆਵਾਂ ਤੇ ਹੋਰ ਕੁਦਰਤੀ ਜਲ ਸਰੋਤਾਂ ਨੂੰ ਸ਼ਹਿਰਾਂ ਦੇ ਸੀਵਰੇਜ ਤੇ ਸਨਅਤੀ ਪ੍ਰਦੂਸ਼ਣ ਤੋਂ ਮੁਕਤ ਕਰਨ ਉਤੇ ਚਰਚਾ ਹੋਈ | ਇਸ ਮੌਕੇ ਸੋਨੀ ਨੇ ਕਿਹਾ ਕਿ ਸ਼ਹਿਰਾਂ ਦਾ ਸੀਵਰੇਜ ਬਿਨਾਂ ਟਰੀਟ ਕੀਤਿਆਂ ਦਰਿਆਵਾਂ ਵਿਚ ਸੁੱਟਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਜਿਹੜੀਆਂ ਨਗਰ ਨਿਗਮਾਂ ਪ੍ਰਦੂਸ਼ਿਤ ਪਾਣੀ ਦਰਿਆਵਾਂ ਵਿਚ ਸੁੱਟਣ ਦੀਆਂ ਜ਼ਿੰਮੇਵਾਰ ਪਾਈਆਂ ਗਈਆਂ, ਉਨ੍ਹਾਂ ਿਖ਼ਲਾਫ਼ ਸਖ਼ਤ ਕਾਰਵਾਈ ਹੋਵੇਗੀ | ਦਰਿਆਵਾਂ ਦਾ ਪਾਣੀ ਸਾਫ਼ ਕਰਨ ਦੇ ਤਰੀਕੇ ਸੁਝਾਉਣ ਲਈ ਕਾਇਮ ਕੀਤੀ ਇਸ ਕਮੇਟੀ ਦੀ ਮੀਟਿੰਗ ਵਿਚ ਸ਼ਹਿਰਾਂ ਦੇ ਸੀਵਰੇਜ ਤੇ ਸਨਅਤੀ ਜ਼ਹਿਰੀਲੇ ਪਾਣੀ ਨੂੰ ਦਰਿਆਵਾਂ ਤੇ ਹੋਰ ਕੁਦਰਤੀ ਸਰੋਤਾਂ ਵਿਚ ਨਾ ਸੁੱਟਣ ਉਤੇ ਚਰਚਾ ਕੀਤੀ ਗਈ | ਵਾਤਾਵਰਣ ਮੰਤਰੀ ਨੂੰ ਦੱਸਿਆ ਗਿਆ ਕਿ ਸਤਲੁਜ ਦਰਿਆ ਦੇ ਕੰਢਿਆਂ ਉਤੇ 19 ਸ਼ਹਿਰ ਪੈਂਦੇ ਹਨ | ਇਨ੍ਹਾਂ ਸ਼ਹਿਰਾਂ ਵਿਚ 33 ਸੀਵਰੇਜ ਟਰੀਟਮੈਂਟ ਪਲਾਂਟ ਲਾਉਣ ਦੀ ਲੋੜ ਹੈ, ਜਦੋਂਕਿ 31 ਪਲਾਂਟ ਲਾਏ ਜਾ ਚੁੱਕੇ ਹਨ ਤੇ ਦੋ ਪਲਾਂਟ ਲਾਉਣੇ ਬਾਕੀ ਹਨ | ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨੰਗਲ ਤੋਂ ਲੈ ਕੇ ਹੁਸੈਨੀਵਾਲਾ ਤੱਕ ਸਤਲੁਜ ਦਰਿਆ ਵਿਚੋਂ ਨਮੂਨੇ ਲਏ ਸਨ, ਜਿਨ੍ਹਾਂ ਤੋਂ ਪਤਾ ਚੱਲਿਆ ਕਿ ਲੁਧਿਆਣਾ ਤੇ ਜਲੰਧਰ ਸਣੇ ਕਈ ਸ਼ਹਿਰਾਂ ਤੋਂ ਬਿਨਾਂ ਟਰੀਟ ਕੀਤਾ ਪਾਣੀ ਸਤਲੁਜ ਦਰਿਆ ਵਿਚ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਬਿਆਸ ਦਰਿਆ ਦੇ ਕੰਢਿਆਂ ਉਤੇ 11 ਸ਼ਹਿਰ ਬਣਦੇ ਹਨ | ਇਨ੍ਹਾਂ ਸ਼ਹਿਰਾਂ ਵਿਚ 11 ਸੀਵਰੇਜ ਟਰੀਟਮੈਂਟ ਪਲਾਂਟ ਲਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਬਿਆਸ ਵਿਚੋਂ 10 ਥਾਵਾਂ ਤੋਂ ਪਾਣੀ ਦੇ ਨਮੂਨੇ ਲਏ ਗਏ, ਜਿਹੜੇ ਤਸੱਲੀਬਖ਼ਸ਼ ਪਾਏ ਗਏ | ਸੋਨੀ ਨੇ ਦੱਸਿਆ ਕਿ ਬਿਆਸ ਤੇ ਰਾਵੀ ਦਾ ਪਾਣੀ ਮੱਛੀਆਂ ਤੇ ਹੋਰ ਜੀਵਾਂ ਲਈ ਸੁਰੱਖਿਅਤ ਹੈ | ਬਿਆਸ ਦਰਿਆ ਵਿਚ ਸਨਅਤਾਂ ਦਾ ਕੋਈ ਜ਼ਹਿਰੀਲਾ ਪਾਣੀ ਨਹੀਂ ਪਾਇਆ ਗਿਆ | ਅੰਮਿ੍ਤਸਰ ਵਿਚ ਇਕ ਸੀਵਰੇਜ ਟਰੀਟਮੈਂਟ ਪਲਾਂਟ ਸ਼ੁਰੂ ਹੋ ਗਿਆ ਹੈ ਤੇ ਦੂਜਾ ਇਕ ਜਾਂ ਡੇਢ ਮਹੀਨੇ ਵਿਚ ਸ਼ੁਰੂ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਡੇਰਾਬੱਸੀ ਨੇੜੇ ਸਥਿਤ ਫ਼ੈਕਟਰੀਆਂ ਦਾ ਪਾਣੀ ਘੱਗਰ ਵਿਚ ਸੁੱਟਣ ਤੋਂ ਰੋਕਿਆ ਗਿਆ ਹੈ | ਇਸ ਉਚ ਪੱਧਰੀ ਮੀਟਿੰਗ ਵਿਚ ਪ੍ਰਮੁੱਖ ਸਕੱਤਰ ਸਾਇੰਸ ਤੇ ਤਕਨਾਲੋਜੀ ਵਿਭਾਗ ਸਰਬਜੀਤ ਸਿੰਘ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ, ਚੀਫ਼ ਇੰਜੀਨੀਅਰ ਡਰੇਨੇਜ ਵਿਨੋਦ ਚੌਧਰੀ, ਪੇਡਾ ਦੇ ਡਾਇਰੈਕਟਰ ਬਲੌਰ ਸਿੰਘ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਪਵਨ ਗਰਗ ਅਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੀਫ਼ ਇੰਜੀਨੀਅਰ ਕੇ.ਪੀ. ਗੋਇਲ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਸੈਕਟਰ 36 ਦੇ ਘਰ 'ਚੋਂ ਗਹਿਣੇ ਚੋਰੀ

ਚੰਡੀਗੜ੍ਹ, 21 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 36 ਵਿਚ ਪੈਂਦੇ ਇਕ ਘਰ ਵਿਚੋਂ ਚੋਰ ਸੋਨੇ ਤੇ ਹੀਰਿਆਂ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਟਿ੍ਬੀਊਨ ਕਾਲੋਨੀ ਬਲਟਾਣਾ ਦੇ ਰਹਿਣ ਵਾਲੇ ਅਸ਼ਵਨੀ ਠਾਕੁਰ ਨੇ ...

ਪੂਰੀ ਖ਼ਬਰ »

ਨਗਰ ਨਿਗਮ ਨੇ ਗ਼ੈਰ-ਕਾਨੰੂਨੀ ਪਾਰਕਿੰਗ ਤੋਂ ਵਾਹਨ ਹਟਾਏ

ਚੰਡੀਗੜ੍ਹ, 21 ਜੂਨ (ਆਰ. ਐਸ. ਲਿਬਰੇਟ)- ਨਗਰ ਨਿਗਮ ਨੇ ਗ਼ੈਰ-ਕਾਨੰੂਨੀ ਪਾਰਕਿੰਗ 'ਤੋਂ 11 ਚਾਰ ਪਹੀਆ ਤੇ ਹੋਰ ਵਾਹਨ ਹਟਾਏ | ਬੁਲਾਰੇ ਅਨੁਸਾਰ ਚੰਡੀਗੜ੍ਹ ਨਗਰ ਨਿਗਮ ਦੀ ਐਨਫੋਰਸਮੈਂਟ ਟੀਮ ਨੇ ਸੈਕਟਰ 17 ਵਿਚ ਫੁੱਟਪਾਥ ਤੇ ਮੈਦਾਨਾਂ ਤੋਂ ਵਾਹਨਾਂ ਦੀ ਗ਼ੈਰਕਾਨੰੂਨੀ ...

ਪੂਰੀ ਖ਼ਬਰ »

ਜਬਰ ਜਨਾਹ ਦੇ ਮਾਮਲੇ 'ਚ ਮੁਲਜ਼ਮ ਗਿ੍ਫ਼ਤਾਰ

ਚੰਡੀਗੜ੍ਹ, 21 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਵਿਚ ਇਕ 21 ਸਾਲਾ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਗੁਰਦੀਪ ਸਿੰਘ ਵਜੋਂ ਹੋਈ ਹੈ ਜਿਸ ਨੂੰ ਪੁਲਿਸ ਟੀਮ ਨੇ ਦਸੂਹਾ ਤੋਂ ...

ਪੂਰੀ ਖ਼ਬਰ »

ਕਾਯਾਕਿੰਗ ਐਾਡ ਕੈਨੋਇੰਗ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਐਾਡ ਫੈਡਰੇਸ਼ਨ ਕੱਪ 27 ਤੋਂ

ਚੰਡੀਗੜ੍ਹ, 21 ਜੂਨ (ਅਜਾਇਬ ਸਿੰਘ ਔਜਲਾ)-ਇੰਡੀਅਨ ਕਾਯਾਕਿੰਗ ਐਾਡ ਕੈਨੋਇੰਗ ਐਸੋਸੀਏਸ਼ਨ (ਆਈ.ਕੇ.ਸੀ.ਏ.) ਨੇ ਹਰਿਆਣਾ ਕਾਯਾਕਿੰਗ ਐਾਡ ਕੈਨੋਇੰਗ ਐਸੋਸੀਏਸ਼ਨ (ਐਚ.ਕੇ.ਸੀ.ਏ.), ਚੰਡੀਗੜ੍ਹ ਕਾਯਾਕਿੰਗ ਐਾਡ ਕੈਨੋਇੰਗ ਐਸੋਸੀਏਸ਼ਨ (ਸੀ.ਕੇ.ਸੀ.ਏ.) ਅਤੇ ਪੰਜਾਬ ਯੂਨੀਵਰਸਿਟੀ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਵਲੋਂ ਸ਼ੁਰੂ ਕੀਤੇ ਜਾਣਗੇ 2 ਨਵੇਂ ਕੋਰਸ

ਚੰਡੀਗੜ੍ਹ, 21 ਜੂਨ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਲੋਂ ਜਨ ਸੰਚਾਰ (ਮਾਸ ਕਮਿਊਨੀਕੇਸ਼ਨ) ਦੇ ਦੋ ਨਵੇਂ ਕੋਰਸ ਜਲਦੀ ਸ਼ੁਰੂ ਕੀਤੇ ਜਾਣਗੇ | ਇਨ੍ਹਾਂ ਕੋਰਸਾਂ ਡਿਪਲੋਮਾ ਇਨ ਮਾਸ ਕਮਿਊਨੀਕੇਸ਼ਨ ਤੇ ਡਿਪਲੋਮਾ ਇਨ ਰੇਡੀਓ ਕਮਿਊਨੀਕੇਸ਼ਨ ਵਿਚ ਪਹਿਲੇ ਸੈਸ਼ਨ ...

ਪੂਰੀ ਖ਼ਬਰ »

ਤਰੋਸ਼ਦੀ ਦਿਵਸ ਗੁਰਦੁਆਰਾ ਦਮਦਮਾ ਅਸਥਾਨ ਵਿਖੇ ਮਨਾਇਆ ਜਾਵੇਗਾ

ਊਨਾ, 21 ਜੂਨ (ਗੁਰਪ੍ਰੀਤ ਸਿੰਘ ਸੇਠੀ)- ਤਰੋਸ਼ਦੀ ਦਿਵਸ ਗੁਰਦੁਆਰਾ ਦਮਦਮਾ ਅਸਥਾਨ ਬਾਬਾ ਸਾਹਿਬ ਸਿੰਘ ਬੇਦੀ ਦੇ ਅਸਥਾਨ ਵਿਖੇ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸਮੂਹ ਸਾਧ ਸੰਗਤ ਵਲੋਂ ਮਨਾਇਆ ਜਾਵੇਗਾ | ਜਾਣਕਾਰੀ ਦਿੰਦੇ ਹੋਏ ਭਾਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਭਾਈ ਲੌ ਾਗੋਵਾਲ ਵਲੋਂ ਯੂ. ਪੀ. ਸਿੱਖ ਮਿਸ਼ਨ ਹਾਪੁੜ ਅਤੇ ਉੱਤਰਾਖੰਡ ਸਿੱਖ ਮਿਸ਼ਨ ਕਾਸ਼ੀਪੁਰ ਦੇ ਦਫ਼ਤਰਾਂ ਦਾ ਉਦਘਾਟਨ

ਅੰਮਿ੍ਤਸਰ, 21 ਜੂਨ (ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਹੋਰਨਾਂ ਸੂਬਿਆਂ 'ਚ ਵੀ ਧਰਮ ਪ੍ਰਚਾਰ ਦੇ ਵਿਸ਼ੇਸ਼ ਯਤਨ ਅਰੰਭੇ ਗਏ ਹਨ | ਇਸ ਗੱਲ ਦਾ ...

ਪੂਰੀ ਖ਼ਬਰ »

ਉਡਾਨ ਡੀ ਰਾਕ ਸੰਸਥਾ ਨੇ ਪ੍ਰੋਗਰਾਮ ਕਰਵਾਇਆ

ਕੁਰੂਕਸ਼ੇਤਰ, 21 ਜੂਨ (ਜਸਬੀਰ ਸਿੰਘ ਦੁੱਗਲ)-ਗ੍ਰੀਨ ਅਰਥ ਸੰਸਥਾ ਦੀ ਪ੍ਰਧਾਨ ਮੋਨੀਕਾ ਭਾਰਦਵਾਜ ਨੇ ਕਿਹਾ ਕਿ ਜੇਕਰ ਬੇਟੀਆਂ ਨੂੰ ਸੁਖੀ ਜ਼ਿੰਦਗੀ ਜਿਊਣਾ ਹੈ, ਤਾਂ ਉਨ੍ਹਾਂ ਲਈ ਸੱਭ ਤੋਂ ਅਹਿਮ ਹੈ ਕਿ ਉਨ੍ਹਾਂ ਦੀ ਸਿਹਤ ਚੰਗੀ ਹੋਵੇ | ਉਹ ਉਡਾਨ ਡੀ ਰਾਕ ਕਲਚਰਲ ਅਤੇ ...

ਪੂਰੀ ਖ਼ਬਰ »

ਸਿਖਲਾਈ ਦੇਣ ਲਈ ਮਰੂਤੀ ਸਜ਼ੂਕੀ ਨਾਲ ਸਮਝੌਤਾ

ਚੰਡੀਗੜ੍ਹ, 21 ਜੂਨ (ਵਿਸ਼ੇਸ਼ ਪ੍ਰਤੀਨਿਧ)– ਹਰਿਆਣਾ ਦੇ ਉਦਯੋਗ ਤੇ ਵਪਾਰ, ਕੌਸ਼ਲ ਵਿਕਾਸ ਤੇ ਉਦਯੋਗਿਕ ਸਿਖਲਾਈ ਮੰਤਰੀ ਵਿਪੁਲ ਗੋਇਲ ਨੇ ਉਦਯੋਗਿਕ ਸਿਖਲਾਈ ਸੰਸਥਾਨਾਂ ਤੋਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਪਾਸ ਆਊਟ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ...

ਪੂਰੀ ਖ਼ਬਰ »

ਗ਼ਰੀਬਾਂ ਦੇ ਮਕਾਨ ਬਣਾਉਣ ਦੇ ਸੁਪਨੇ 'ਤੇ ਹਮਲਾ ਕੀਤਾ ਸਰਕਾਰ ਨੇ-ਤਿ੍ਲੋਚਨ ਸਿੰਘ

ਕਰਨਾਲ, 21 ਜੂਨ (ਗੁਰਮੀਤ ਸਿੰਘ ਸੱਗੂ)-ਹਰਿਆਣਾ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਿ੍ਲੋਚਨ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਲੋਕਾਂ ਦੇ ਆਸ਼ਿਆਨੇ ਬਣਾਉਣ ਦੇ ਸੁਪਨੇ 'ਤੇ ਹਮਲਾ ਕਰ ਰਹੀ ਹੈ | ਇਸ ਦੀ ਸ਼ੁਰੂਆਤ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਕਰਨਾਲ ...

ਪੂਰੀ ਖ਼ਬਰ »

ਨਗਰਪਾਲਿਕਾ ਚੇਅਰਪਰਸਨ ਬਣੀ ਸਨਮੀਤ ਕੌਰ

ਨੀਲੋਖੇੜੀ, 21 ਜੂਨ (ਆਹੂਜਾ)-ਨਗਰਪਾਲਿਕਾ ਦਫ਼ਤਰ 'ਚ ਨਗਰਪਾਲਿਕਾ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਸ਼ਾਂਤ ਤਰੀਕੇ ਨਾਲ ਮੁਕੰਮਲ ਹੋ ਗਈ | ਵਿਧਾਇਕ ਭਗਵਾਨ ਦਾਸ ਕਬੀਰਪੰਥੀ ਦੀ ਹਾਜ਼ਰੀ 'ਚ ਐੱਸ.ਡੀ.ਐਮ. ਨਰਿੰਦਰਪਾਲ ਮਲਿਕ ਨੇ ਚੋਣ ਕਾਰਵਾਈ ਦਾ ਸੰਚਾਲਨ ਕੀਤਾ | ਇਸ ...

ਪੂਰੀ ਖ਼ਬਰ »

ਬੱਚਿਆਂ ਨੂੰ ਕਰਵਾਈਆਂ ਯੋਗ ਕਿਰਿਆਵਾਂ

ਅਸੰਧ, 21 ਜੂਨ (ਅਜੀਤ ਬਿਊਰੋ)-ਕੌਮਾਂਤਰੀ ਯੋਗ ਦਿਵਸ ਦੇ ਸਬੰਧ 'ਚ ਡੀ.ਏ.ਵੀ. ਪਬਲਿਕ ਸਕੂਲ 'ਚ ਪਤੰਜਲੀ ਯੋਗ ਸਮਿਤੀ ਦੇ ਇੰਚਾਰਜ ਨਰਿੰਦਰ ਸ਼ਰਮਾ ਐਡਵੋਕੇਟ ਅਤੇ ਯੋਗ ਅਧਿਆਪਕ ਮਾਇਆ ਰਾਮ ਸ਼ਾਸਤਰੀ ਨੇ ਬੱਚਿਆਂ ਨੂੰ ਯੋਗ ਪ੍ਰੋਟੋਕਲ ਦੇ ਹਿਸਾਬ ਨਾਲ ਯੋਗ ਕਿਰਿਆਵਾਂ ...

ਪੂਰੀ ਖ਼ਬਰ »

ਖੇਡ ਸਟੇਡੀਅਮ ਅਮੀਨ 'ਚ ਸ਼ੁਰੂ ਕੀਤੀ ਸਫ਼ਾਈ ਮੁਹਿੰਮ

ਕੁਰੂਕਸ਼ੇਤਰ, 21 ਜੂਨ (ਜਸਬੀਰ ਸਿੰਘ ਦੁੱਗਲ)-ਸੁਨੀਲ ਕੁਮਾਰ ਖੇਡ ਸਟੇਡੀਅਮ 'ਚ ਅਮੀਨ ਯੁਵਾ ਖੇਡ ਕਲੱਬ ਵਲੋਂ ਸਵੱਛ ਭਾਰਤ ਸਮਰ ਇੰਟਰਸਸ਼ਿਪ ਪੋ੍ਰਗਰਾਮ ਤਹਿਤ ਸਫ਼ਾਈ ਮੁਹਿੰਮ ਚਲਾਈ ਗਈ | ਇਸ ਦੌਰਾਨ ਖੇਡ ਮੈਦਾਨ ਦੀ ਸਫ਼ਾਈ ਕਰਵਾਈ ਗਈ | ਇਸ ਤੋਂ ਇਲਾਵਾ ਖਿਡਾਰੀਆਂ ਨੂੰ ...

ਪੂਰੀ ਖ਼ਬਰ »

ਪੀ. ਡਬਲਿਊ. ਡੀ. ਮਕੈਨੀਕਲ ਵਰਕਰ ਯੂਨੀਅਨ ਨੇ ਕੱਢੀ ਜਲ ਬਚਾਓ ਰੈਲੀ

ਕਰਨਾਲ, 21 ਜੂਨ (ਗੁਰਮੀਤ ਸਿੰਘ ਸੱਗੂ)-ਹਰਿਆਣਾ ਗੌਰਮੈਂਟ ਪੀ.ਡਬਲਿਊ.ਡੀ. ਮਕੈਨੀਕਲ ਵਰਕਰ ਯੂਨੀਅਨ ਦੀ ਸੂਬਾਈ ਕਮੇਟੀ ਦੇ ਸੱਦੇ 'ਤੇ ਇੱਥੇ ਕਰਮਚਾਰੀਆਂ ਨੇ ਜ਼ਿਲ੍ਹਾ ਚੇਅਰਮੈਨ ਸਰੂਪ ਸਿੰਘ ਵਿਰਕ ਦੀ ਅਗਵਾਈ ਹੇਠ ਜਲ ਬਚਾਓ ਰੈਲੀ ਕੱਢੀ | ਰੈਲੀ ਤੋਂ ਪਹਿਲਾਂ ਸਿਹਤ ...

ਪੂਰੀ ਖ਼ਬਰ »

ਭਾਜਪਾ ਨੇ ਪਾਰਟੀ ਨੀਤੀਆਂ ਤੇ ਯੋਜਨਾਵਾਂ ਦਾ ਪ੍ਰਚਾਰ ਕਰਨ ਦੀਆਂ ਲਾਈਆਂ ਡਿਊਟੀਆਂ

ਕੁਰੂਕਸ਼ੇਤਰ, 21 ਜੂਨ (ਜਸਬੀਰ ਸਿੰਘ ਦੁੱਗਲ)- ਭਾਜਪਾ ਜ਼ਿਲ੍ਹਾ ਵਰਕਰਾਂ ਦੀ ਇਕ ਬੈਠਕ ਜ਼ਿਲ੍ਹਾ ਪ੍ਰਧਾਨ ਧਰਮਵੀਰ ਮਿਰਜਾਪੁਰ ਦੀ ਅਗਵਾਈ 'ਚ ਸਰਕਟ ਹਾਊਸ 'ਚ ਹੋਈ | ਬੈਠਕ ਦੀ ਸ਼ੁਰੂਆਤ ਭਾਰਤ ਮਾਤਾ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ, ਪੰਡਿਤ ਦੀਨਦਿਆਲ ਉਪਾਧਿਆਏ ਦੇ ...

ਪੂਰੀ ਖ਼ਬਰ »

ਘੱਟ ਗਿਣਤੀ ਸਮਾਜ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਸਰਕਾਰ ਦੀ ਵਿਸ਼ੇਸ਼ ਪਹਿਲ- ਮਨਜੀਤ ਸਿੰਘ

ਅੰਬਾਲਾ, 21 ਜੂਨ (ਅਜੀਤ ਬਿਊਰੋ)- ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਘੱਟ ਗਿਣਤੀ ਸਮਾਜ ਦੇ ਲੋਕਾਂ ਨੂੰ ਕਲਿਆਣਕਾਰੀ ਅਤੇ ਸਵੈ-ਰੁਜ਼ਗਾਰ ਯੋਜਨਾਵਾਂ 'ਚ ਪ੍ਰਧਾਨ ਮੰਤਰੀ 15 ਸੂਤਰੀ ਪ੍ਰੋਗਰਾਮ ...

ਪੂਰੀ ਖ਼ਬਰ »

ਪ੍ਰੋਗਰਾਮ 'ਚ ਹਸਪਤਾਲ ਦੀ ਟੀਮ ਨੇ ਲੋਕਾਂ ਨੂੰ ਕੀਤਾ ਜਾਗਰੂਕ

ਰਿਵਾੜੀ, 21 ਜੂਨ (ਅਜੀਤ ਬਿਊਰੋ)- ਪ੍ਰਸ਼ਾਸਨ ਵਲੋਂ ਸ਼ਹਿਰ 'ਚ ਰਾਹਗਿਰੀ ਪ੍ਰੋਗਰਾਮ ਕਰਵਾਇਆ ਗਿਆ, ਜੋ ਕਿ ਸਵੇਰੇ 5.30 ਵਜੇ ਤੋਂ ਸ਼ੁਰੂ ਹੋਇਆ | ਪ੍ਰੋਗਰਾਮ 'ਚ ਪ੍ਰਸ਼ਾਸਨਿਕ ਅਮਲੇ ਨੇ ਪੂਰਾ ਸਹਿਯੋਗ ਕੀਤਾ, ਜਦਕਿ ਨਾਰਾਇਣਾ ਸੁਪਰ ਸਪੈਸ਼ਲਿਟੀ ਹਸਪਤਾਲ ਗੁਰੂਗ੍ਰਾਮ ਨੇ ...

ਪੂਰੀ ਖ਼ਬਰ »

ਸਰਕਾਰ ਿਖ਼ਲਾਫ਼ ਸਿੱਖਾਂ ਦਾ ਰੋਸ ਮਾਰਚ 28 ਨੂੰ

ਕਰਨਾਲ, 21 ਜੂਨ (ਗੁਰਮੀਤ ਸਿੰਘ ਸੱਗੂ)- ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿਛਲੇ ਦਿਨੀਂ ਬੈਰਾਗੀ ਸਮਾਜ ਵਲੋਂ ਪਾਣੀਪਤ ਵਿਖੇ 'ਬੰਦਾ ਬੈਰਾਗੀ' ਦੇ ਨਾਂਅ 'ਤੇ ਕੀਤੇ ਗਏ ਪ੍ਰੋਗਰਾਮ ਤੋਂ ਬਾਅਦ ਸਿੱਖ ਸਮਾਜ 'ਚ ਇਸ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪਰ ...

ਪੂਰੀ ਖ਼ਬਰ »

'ਨਿਟ' 'ਚ ਦਿਵਿਆਂਗ ਵਿਦਿਆਰਥੀਆਂ ਲਈ ਗਲੋਬਲ ਆਈ.ਟੀ. ਚੈਲੇਂਜ 2018 ਲਈ ਕੌਮੀ ਮੁਕਾਬਲਾ 25 ਤੋਂ

ਕੁਰੂਕਸ਼ੇਤਰ, 21 ਜੂਨ (ਜਸਬੀਰ ਸਿੰਘ ਦੁੱਗਲ)-ਕੌਮੀ ਤਕਨੀਕੀ ਸੰਸਥਾਨ (ਨਿਟ) 'ਚ ਦਿਵਿਆਂਗਾਂ ਲਈ ਦਿਵਿਆਂਗ ਸਸ਼ਕਤੀਕਰਨ ਵਿਭਾਗ (ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਭਾਰਤ ਸਰਕਾਰ) ਦੇ ਸਹਿਯੋਗ ਨਾਲ ਗਲੋਬਲ ਆਈ.ਟੀ. ਚੈਲੇਂਜ 2018 ਲਈ 2 ਰੋਜ਼ਾ ਕੌਮੀ ਮੁਕਾਬਲਾ 25 ਤੋਂ 26 ...

ਪੂਰੀ ਖ਼ਬਰ »

ਸਾਲਾਨਾ ਸਿਖ਼ਲਾਈ ਕੈਂਪ ਦਾ ਸਮਾਪਨ

ਜਗਾਧਰੀ, 21 ਜੂਨ (ਜਗਜੀਤ ਸਿੰਘ)-ਜਵਾਹਰ ਨਵੋਦਿਆ ਸਕੂਲ ਚੂਹੜਪੁਰ 'ਚ 14 ਹਰਿਆਣਾ ਬਟਾਲੀਅਨ ਵਲੋਂ 10 ਰੋਜਾ ਸਾਲਾਨਾ ਸਿਖ਼ਲਾਈ ਕੈਂਪ ਕੌਮਾਂਤਰੀ ਯੋਗ ਦਿਵਸ ਦੇ ਨਾਲ ਸਮਾਪਤ ਹੋਇਆ | ਕੈਂਪ ਕਰਨਲ ਰਾਰਜ ਕੁਮਾਰ ਸੌਰਿਆ ਚੱਕਰ ਦੀ ਦੇਖ-ਰੇਖ ਵਿਚ ਚੱਲ ਰਿਹਾ ਸੀ, ਜਿਸ 'ਚ ਮੇਜਰ ...

ਪੂਰੀ ਖ਼ਬਰ »

ਕਸ਼ਯਪ ਸਮਾਜ ਨੂੰ ਮਿਲੇ ਰਾਜਨੀਤੀ 'ਚ ਹਿੱਸੇਦਾਰੀ-ਖੇੜਾ

ਕੁਰੂਕਸ਼ੇਤਰ/ਸ਼ਾਹਾਬਾਦ, 21 ਜੂਨ (ਜਸਬੀਰ ਸਿੰਘ ਦੁੱਗਲ)-ਬਲਾਕ ਸਮਿਤੀ ਦੇ ਮੈਂਬਰ ਅਤੇ ਭਾਜਪਾ ਵਰਕਰ ਨਰੇਸ਼ ਖੇਡਾ ਨੇ ਕਿਹਾ ਕਿ ਕਸ਼ਯਪ ਸਮਾਜ ਨੂੰ ਵੀ ਰਾਜਨੀਤੀ 'ਚ ਹਿੱਸੇਦਾਰੀ ਮਿਲਣੀ ਚਾਹੀਦੀ ਹੈ | ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੂੰ ਅਜਿਹੀਆਂ ਯੋਜਨਾਵਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX