ਰੂਪਨਗਰ, 22 ਜੂਨ (ਗੁਰਪ੍ਰੀਤ ਸਿੰਘ ਹੁੰਦਲ, ਮਨਜਿੰਦਰ ਸਿੰਘ ਚੱਕਲ)-ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹੋਏ ਕਾਤਲਾਨਾ ਹਮਲੇ ਦੇ ਵਿਰੋਧ ਵਿਚ ਅੱਜ ਆਮ ਆਦਮੀ ਪਾਰਟੀ ਵਲੋਂ ਸੂਬਾਈ ਆਗੂਆਂ ਦੀ ਅਗਵਾਈ 'ਚ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਜ਼ਿਲ੍ਹਾ ...
ਕੀਰਤਪੁਰ ਸਾਹਿਬ/ ਸ੍ਰੀ ਅਨੰਦਪੁਰ ਸਾਹਿਬ, 22 ਜੂਨ (ਬੀਰਅੰਮਿ੍ਤਪਾਲ ਸਿੰਘ ਸੰਨ੍ਹੀ, ਜੇ.ਐਸ. ਨਿੱਕੂਵਾਲ)-ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਵਲੋਂ 400 ਗ੍ਰਾਮ ਨਸ਼ੀਲੇ ਪਾਊਡਰ, 315 ਬੋਰ ਦੇਸੀ ਪਿਸਤੌਲ, ਦੋ ਕਾਰਤੂਸ ਅਤੇ 3 ਲੱਖ 70 ਹਜ਼ਾਰ ਰੁਪਏ ਦੀ ਨਗਦੀ ਸਮੇਤ ਕਾਬੂ ਕੀਤੇ ...
ਰੂਪਨਗਰ, 22 ਜੂਨ (ਮਨਜਿੰਦਰ ਸਿੰਘ ਚੱਕਲ)-ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ, ਪੰਜਾਬ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਾਇਜ਼ ਮੰਗਾਂ ਦੇ ਹੱਕ ਵਿਚ ਜਲੰਧਰ ਵਿਖੇ 23 ਜੂਨ ਨੂੰ ਇਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ | ਇਹ ਫ਼ੈਸਲਾ ਜਥੇਬੰਦੀ ਦੀ ...
ਰੂਪਨਗਰ, 22 ਜੂਨ (ਹੁੰਦਲ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਚੌਥਾ ਗਤਕਾ ਦਿਵਸ ਜ਼ਿਲ੍ਹਾ ਪ੍ਰਧਾਨ ਰੂਪਨਗਰ ਫੌਜਾ ਸਿੰਘ ਧਨੌਰੀ ਸਮੂਹ ਜ਼ਿਲ੍ਹਾ ਜਥੇਬੰਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਕੁਛਲਪਾਲ ਸਿੰਘ ਮਾਨ ਹਲਕਾ ਇੰਚਾਰਜ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ...
ਰੂਪਨਗਰ, 22 ਜੂਨ (ਗੁਰਪ੍ਰੀਤ ਸਿੰਘ ਹੁੰਦਲ, ਮਨਜਿੰਦਰ ਸਿੰਘ ਚੱਕਲ)-ਪੰਜਾਬ ਵਿਚ ਜਲਦ ਹੀ ਅੰਤਰਰਾਸ਼ਟਰੀ ਰੁਜ਼ਗਾਰ ਮੇਲਾ ਕਰਵਾਇਆ ਜਾਵੇਗਾ, ਜਿਸ ਬਾਰੇ ਜਲਦ ਹੀ ਮੁੱਖ ਮੰਤਰੀ ਪੰਜਾਬ ਐਲਾਨ ਕਰਨਗੇ | ਅੱਜ ਇੱਥੇ ਸਥਾਨਕ ਆਈ. ਟੀ. ਆਈ. ਵਿਖੇ ਪਹੁੰਚੇ ਤਕਨੀਕੀ ਸਿੱਖਿਆ ਅਤੇ ...
ਘਨੌਲੀ, 22 ਜੂਨ (ਜਸਵੀਰ ਸਿੰਘ ਸੈਣੀ)-ਘਨੌਲੀ ਨੇੜੇ ਭਾਖੜਾ ਨਹਿਰ ਵਿਚ ਡੱੁਬ ਰਹੇ ਬਜ਼ੁਰਗ ਨੂੰ ਨੌਜਵਾਨ ਦੁਆਰਾ ਬਾਹਰ ਕੱਢਣ ਉਪਰੰਤ ਵੀ ਬਜ਼ੁਰਗ ਦੀ ਜਾਨ ਨਾ ਬਚ ਸਕੀ | ਇਸ ਸਬੰਧੀ ਘਨੌਲੀ ਚੌਕੀ ਦੇ ਮੁਨਸ਼ੀ ਰਾਜ ਕੁਮਾਰ ਨੇ ਦੱਸਿਆ ਕਿ ਦੁਪਹਿਰ ਬਾਅਦ ਘਨੌਲੀ ਦਾ ...
ਨੰਗਲ, 22 ਜੂਨ (ਪ੍ਰੋ: ਅਵਤਾਰ ਸਿੰਘ)-ਸਥਾਨਕ ਅਜੋਲੀ ਮੋੜ 'ਤੇ ਨੰਗਲ-ਊਨਾ ਮੁੱਖ ਮਾਰਗ 'ਤੇ ਟਰੈਕਟਰ ਟਰਾਲੀ ਨਾਲ ਇਕ ਨੌਜਵਾਨ ਜੋ ਕਿ ਮੋਟਰਸਾਈਕਲ 'ਤੇ ਸਵਾਰ ਸੀ ਟਕਰਾਉਣ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮੋਟਰਸਾਈਕਲ ਸਵਾਰ ਦਾ ਨਾਂਅ ...
ਕੀਰਤਪੁਰ ਸਾਹਿਬ, 22 ਜੂਨ (ਬੀਰਅੰਮਿ੍ਤਪਾਲ ਸਿੰਘ ਸੰਨ੍ਹੀ)-ਚੰਗਰ ਇਲਾਕੇ ਨਾਲ ਸਬੰਧਿਤ ਪਿੰਡ ਚੀਕਣਾ ਨਜ਼ਦੀਕ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਇੱਕ 23 ਸਾਲਾਂ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ | ਇਸ ਸਬੰਧੀ ਜਾਣਕਾਰੀ ਦਿੰਦੇ ...
ਨੂਰਪੁਰ ਬੇਦੀ, 22 ਜੂਨ (ਰਾਜੇਸ਼ ਚੌਧਰੀ)-ਬੀਤੀ ਰਾਤ ਕੁਝ ਨੌਜਵਾਨਾਂ ਵਲੋਂ ਸਥਾਨਕ ਪੁਲਿਸ ਦੇ ਡਰ ਭੈਅ ਤੋਂ ਬੇਖੌਫ਼ ਹੋ ਕੇ ਬੱਸ ਅੱਡਾ ਬੈਂਸ ਦੇ ਇਕ ਦੁਕਾਨਦਾਰ 'ਤੇ ਕਿਰਪਾਨਾਂ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ | ...
ਨੰਗਲ, 22 ਜੂਨ (ਪ੍ਰੀਤਮ ਸਿੰਘ ਬਰਾਰੀ)-ਬੀ. ਬੀ. ਐਮ. ਬੀ. ਡੇਲੀਵੇਜ ਯੂਨੀਅਨ ਨੰਗਲ ਦੇ ਕਾਰਕੁੰਨਾਂ ਵਲੋਂ ਪ੍ਰਧਾਨ ਰਾਮ ਹਰਖ ਦੀ ਪ੍ਰਧਾਨਗੀ ਹੇਠ ਆਪਣੀਆਂ ਮੰਗਾਂ ਦੇ ਹੱਲ ਲਈ ਪਰਿਵਾਰਕ ਮੈਂਬਰਾਂ ਸਮੇਤ ਐਕਸੀਅਨ ਨੰਗਲ ਡੈਮ ਦਫ਼ਤਰ ਮੂਹਰੇ ਕੜਕਦੀ ਧੁੱਪ ਵਿਚ ਰੋਸ ਧਰਨਾ ...
ਸ੍ਰੀ ਚਮਕੌਰ ਸਾਹਿਬ, 22 ਜੂਨ (ਜਗਮੋਹਣ ਸਿੰਘ ਨਾਰੰਗ)-ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਅੱਜ ਇਥੇ ਐਸ. ਡੀ. ਐਮ. ਦਫ਼ਤਰ ਕੰਪਲੈਕਸ 'ਚ 19 ਜੂਨ ਤੋਂ ਸ਼ੁਰੂ ਹੋਈ ਬੱਕਰੀ ਪਾਲਣ ਦੀ ਸਿਖਲਾਈ ਅੱਜ ਸਮਾਪਤ ਹੋ ਗਈ | ਇਸ ਸਿਖਲਾਈ ਕੈਂਪ ਵਿਚ 56 ਬੱਕਰੀ ਪਾਲਕਾਂ ਨੇ ਸਿਖਲਾਈ ਲਈ | ਅੱਜ ...
ਸ੍ਰੀ ਅਨੰਦਪੁਰ ਸਾਹਿਬ, 22 ਜੂਨ (ਕਰਨੈਲ ਸਿੰਘ, ਜੇ. ਐਸ. ਨਿੱਕੁੂਵਾਲ)-ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਚੰਡੀਗੜ੍ਹ ਚੀਫ਼ ਕਮਿਸ਼ਨਰ ਦੀਪਇੰਦਰ ਸਿੰਘ ਦੇ ਆਦੇਸ਼ਾਂ ਤਹਿਤ ਸਿਖਲਾਈ ਕੇਂਦਰ ਤਾਰਾ ਦੇਵੀ ਸ਼ਿਮਲਾ ਵਿਖੇ 25 ਜੂਨ ਤੋਂ 29 ਜੂਨ ਤੱਕ ਸਰਬ ਧਰਮ ਕੈਂਪ ਲਗਾਇਆ ...
ਢੇਰ, 22 ਜੂਨ (ਸ਼ਿਵ ਕੁਮਾਰ ਕਾਲੀਆ)-ਕਬੀਰ ਪੰਥੀ ਸਮਾਜ ਸੁਧਾਰ ਸਭਾ ਪਿੰਡ ਢੇਰ ਦੀ ਇਕ ਵਿਸ਼ੇਸ਼ ਮੀਟਿੰਗ ਠਾਕੁਰ ਦਾਸ ਅਤੇ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ | ਜਿਸ ਵਿਚ ਮਤਾ ਪਾਸ ਕੀਤਾ ਗਿਆ ਕਿ ਸਤਿਗੁਰੂ ਕਬੀਰ ਦਾ ਜਨਮ ਦਿਵਸ ਗੁਰਦੁਆਰਾ ਸਾਹਿਬ ਢੇਰ ਵਿਖੇ 24 ...
ਢੇਰ, 22 ਜੂਨ (ਸ਼ਿਵ ਕੁਮਾਰ ਕਾਲੀਆ)-ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਪਿੰਡ ਜਿੰਦਵੜੀ ਦੀਆਂ ਗਲੀਆਂ-ਨਾਲੀਆਂ ਦਾ ਉਦਘਾਟਨ ਕੀਤਾ ਗਿਆ | ਇਸ ਉਪਰੰਤ ਪਿੰਡ ਦੇ ਲੋਕਾਂ ਵਲੋਂ ਕਰਵਾਏ ਗਏ ਇਕ ਸਮਾਗਮ ਦੌਰਾਨ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ...
ਸ੍ਰੀ ਚਮਕੌਰ ਸਾਹਿਬ, 22 ਜੂਨ (ਜਗਮੋਹਣ ਸਿੰਘ ਨਾਰੰਗ)-ਕੈਬਨਿਟ ਮੰਤਰੀ ਅਤੇ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਅੱਜ ਸਥਾਨਕ ਅਨਾਜ ਮੰਡੀ ਵਿਚ ਸਥਿਤ ਆਪਣੇ ਦਫ਼ਤਰ ਵਿਚ ਇਲਾਕੇ ਦੇ ਪੰਚਾਂ ਸਰਪੰਚਾ, ਕਾਂਗਰਸੀ ਵਰਕਰਾਂ ਅਤੇ ਮੋਹਤਬਰਾਂ ਦੀ ...
ਨੰਗਲ, 22 ਜੂਨ (ਪ੍ਰੋ: ਅਵਤਾਰ ਸਿੰਘ)-ਐਨ. ਐਫ. ਐਲ. ਦੇ ਅਫ਼ਸਰਾਂ ਅਤੇ ਮੁਲਾਜ਼ਮਾਂ ਨੇ ਜਨਰਲ ਮੈਨੇਜਰ (ਇੰਚਾਰਜ) ਨਿਰਲੇਪ ਸਿੰਘ ਰਾਏ ਅਤੇ ਉਨ੍ਹਾਂ ਦੀ ਪਤਨੀ ਪ੍ਰੋ: ਗੁਰਸ਼ਰਨ ਕੌਰ ਮਾਨ ਦੀ ਅਗਵਾਈ ਵਿਚ ਐਨ. ਐਫ. ਐਲ. ਦੇ ਖੇਡ ਸਟੇਡੀਅਮ ਵਿਚ ਇਕੱਠੇ ਹੋ ਕੇ ਅੰਤਰਰਾਸ਼ਟਰੀ ...
ਸੁਖਸਾਲ, 22 ਜੂਨ (ਧਰਮ ਪਾਲ)-ਸ਼ਿਵ ਮੰਦਰ ਪੱਸੀਵਾਲ ਵਿਖੇ ਸਾਲਾਨਾ 19ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਵਿਧੀਪੂਰਵਕ ਪੂਜਾ ਅਤੇ ਹਵਨ ਕਰਨ ਉਪਰੰਤ ਭੰਡਾਰਾ ਵਰਤਾਇਆ ਗਿਆ | ਪਿੰਡ ਦੀ ਭਜਨ ਮੰਡਲੀ ਨੇ ਸ਼ਿਵ ਭਗਵਾਨ ਦੀ ਮਾਹਿਮਾ ਦਾ ਗੁਣਗਾਨ ਕੀਤਾ | ...
ਰੁਪਨਗਰ, 22 ਜੂਨ (ਮਨਜਿੰਦਰ ਸਿੰਘ ਚੱਕਲ)-ਰੂਪਨਗਰ ਜ਼ਿਲ੍ਹੇ ਵਿਚ ਮਿਸ਼ਨ ਤੰਦਰੁਸਤ ਪੰਜਾਬ ਪੂਰੀ ਸਫ਼ਲਤਾ ਨਾਲ ਚਲਾਇਆ ਜਾ ਰਿਹਾ ਹੈ | ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ | ਉਕਤ ਪ੍ਰਗਟਾਵਾ ਅੱਜ ਇਥੇ ਵਧੀਕ ਡਿਪਟੀ ਕਮਿਸ਼ਨਰ ਲਖਮੀਰ ਸਿੰਘ ਰਾਜਪੂਤ ਨੇ ਕੀਤਾ | ...
ਰੂਪਨਗਰ, 22 ਜੂਨ (ਮਨਜਿੰਦਰ ਸਿੰਘ ਚੱਕਲ)-ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਵਲੋਂ ਕੀਤੇ ਜਾ ਰਹੇ ਲੋਕ ਹਿਤ ਦੇ ਕਾਰਜਾਂ ਦੀ ਮਹੀਨਾਵਾਰ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੀਟਿੰਗਾਂ ਕੀਤੀਆਂ ਗਈਆਂ | ਜਿਸ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਲਖਮੀਰ ਸਿਘ ...
ਭਰਤਗੜ੍ਹ, 22 ਜੂਨ (ਜਸਬੀਰ ਸਿੰਘ ਬਾਵਾ)-ਅੱਜ ਭਰਤਗੜ੍ਹ 'ਚ ਆਮ ਆਦਮੀ ਪਾਰਟੀ, ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਨੁਮਾਇੰਦਿਆਂ ਅਤੇ ਵਰਕਰਾਂ ਦੀ ਇਕ ਹੰਗਾਮੀ ਮੀਟਿੰਗ ਵਿਚ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਏ 'ਤੇ ਮਾਈਨਿੰਗ ਮਾਫ਼ੀਏ ਵਲੋਂ ਕੀਤੇ ਹਮਲੇ ਦੀ ...
ਨੂਰਪੁਰ ਬੇਦੀ, 22 ਜੂਨ (ਰਾਜੇਸ਼ ਚੌਧਰੀ)-ਅੱਜ ਉਸ ਸਮੇਂ ਪਿੰਡ ਛੱਜਾ ਵਿਖੇ ਸੋਗ ਦੀ ਲਹਿਰ ਦੌੜ ਗਈ ਜਦੋਂ ਪਿੰਡ ਦੇ ਇਕ 25 ਸਾਲਾ ਫ਼ੌਜੀ ਜਵਾਨ ਦੀ ਮਿ੍ਤਕ ਦੇਹ ਨੂੰ ਪਿੰਡ ਛੱਜਾ ਵਿਖੇ ਲਿਆਂਦਾ ਗਿਆ | ਫ਼ੌਜੀ ਜਵਾਨ ਦੀ ਮਿ੍ਤਕ ਦੇਹ ਦਾ ਸਸਕਾਰ ਅੱਜ ਪਿੰਡ ਦੇ ਬਣੇ ...
ਰੂਪਨਗਰ, 22 ਜੂਨ (ਪ. ਪ.)-ਬੀਤੇ ਦਿਨ ਰੂਪਨਗਰ-ਨੰਗਲ ਮਾਰਗ 'ਤੇ ਪਿੰਡ ਖੁਆਸਪੁਰਾ ਨਜ਼ਦੀਕ ਮੋਟਰਸਾਈਕਲ ਦੇ ਹਾਦਸਾਗ੍ਰਸਤ ਹੋਣ ਕਾਰਨ ਦਮ ਤੋੜ ਗਏ ਸਵਰਨ ਸਿੰਘ ਪੁੱਤਰ ਨਿੱਕਾ ਰਾਮ ਨਿਵਾਸੀ ਰਾਏਪੁਰ ਸਾਹਨੀ, ਥਾਣਾ ਕੀਰਤਪੁਰ ਸਾਹਿਬ ਦਾ ਡਾਕਟਰਾਂ ਦੀ ਟੀਮ ਵਲੋਂ ...
ਨੰਗਲ, 22 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਸੁਸ਼ੀਲ ਮਾਰਗ 'ਚ ਸਪੀਡ ਬਰੇਕਰ ਨਾ ਹੋਣ ਕਾਰਨ ਕਿਸੇ ਵੀ ਸਮੇਂ ਹਾਦਸਾ ਹੋ ਸਕਦਾ ਹੈ | ਦੁਪਹੀਆ ਵਾਹਨ ਚਾਲਕ ਇਸ ਰਿਹਾਇਸ਼ੀ ਇਲਾਕੇ 'ਚੋਂ ਬੜੀ ਹੀ ਸਪੀਡ ਨਾਲ ਲੰਘਦੇ ਹਨ | ਸੈਣੀ ਭਾਈਚਾਰੇ ਦੇ ਆਗੂ ਪਰਮਜੀਤ ਸਿੰਘ ਸੈਣੀ, ਸੰਨੀ ...
ਨੂਰਪੁਰ ਬੇਦੀ, 22 ਜੂਨ (ਵਿੰਦਰਪਾਲ ਝਾਂਡੀਆਂ)- ਪਿੰਡ ਨੂਰਪੁਰ ਬੇਦੀ ਵਿਖੇ ਕਾਂਗਰਸ ਕਮੇਟੀ ਜ਼ਿਲ੍ਹਾ ਰੂਪਨਗਰ ਦੇ ਜਨਰਲ ਸਕੱਤਰ ਹਰਜੀਤ ਸਿੰਘ ਮੀਰਪੁਰ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਦੀ ਅਹਿਮ ਮੀਟਿੰਗ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮੀਰਪੁਰ ਨੇ ਕਿ ...
ਰੂਪਨਗਰ, 22 ਜੂਨ (ਮਨਜਿੰਦਰ ਸਿੰਘ ਚੱਕਲ)-ਚਾਈਲਡ ਲਾਈਨ ਰੂਪਨਗਰ ਨੂੰ ਇਸ ਮਹੀਨੇ 9 ਗੁੰਮਸ਼ੁਦਾ ਬੱਚੇ ਰੇਲਵੇ ਸਟੇਸ਼ਨ ਅਤੇ ਵੱਖ-ਵੱਖ ਜਗ੍ਹਾ ਤੋਂ ਮਿਲੇ | ਜਿਨ੍ਹਾਂ ਵਿਚੋਂ 2 ਬੱਚੇ ਲੁਧਿਆਣਾ ਦੇ, ਦੋ ਉੱਤਰਾਖੰਡ, ਇਕ ਅੰਬਾਲਾ ਅਤੇ 4 ਬੱਚੇ ਨੰਗਲ ਤੋਂ ਹਰਿਦੁਆਰ ਦੇ ਮਿਲੇ | ...
ਨੰਗਲ, 22 ਜੂਨ (ਪ੍ਰੀਤਮ ਸਿੰਘ ਬਰਾਰੀ)-ਨਾਇਬ ਤਹਿਸੀਲਦਾਰ ਨੰਗਲ ਨੂੰ ਕ੍ਰਾਂਤੀਕਾਰੀ ਸੰਘਰਸ਼ ਮੰਚ ਨੰਗਲ ਦਾ ਇਕ ਵਫ਼ਦ ਮੰਚ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਅਤੇ ਸੀਨੀਅਰ ਆਗੂ ਜੋਗਰਾਜ ਦੀ ਅਗਵਾਈ ਹੇਠ ਮਿਲਿਆ | ਵਫ਼ਦ ਵਲੋਂ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਾਪ ...
ਸ੍ਰੀ ਚਮਕੌਰ ਸਾਹਿਬ, 22 ਜੂਨ (ਜਗਮੋਹਣ ਸਿੰਘ ਨਾਰੰਗ)- ਪਿੰਡ ਅਮਰਾਲੀ ਦੀ ਡਿਸਪੈਂਸਰੀ ਵਿਚ ਡਾ. ਅਸ਼ੋਕ ਕੁਮਾਰ ਐਸ. ਐਮ. ਓ. ਸ੍ਰੀ ਚਮਕੌਰ ਸਾਹਿਬ ਦੀ ਅਗਵਾਈ ਹੇਠ ਮਲੇਰੀਆ ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਡਾ. ਹਰਵੀਨ ਗਿੱਲ ਮੈਡੀਕਲ ਅਫ਼ਸਰ ਨੇ ...
ਨੰਗਲ, 22 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਦੀ ਇਕ ਵਿਸ਼ੇਸ਼ ਮੀਟਿੰਗ ਮੁੱਖ ਸਰਪ੍ਰਸਤ ਹਰਭਜਨ ਸਿੰਘ ਬਡਵਾਲ ਦੀ ਪ੍ਰੇਰਨਾ ਨਾਲ ਡਾ: ਅਸ਼ੋਕ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਕਲੱਬ ਦੇ ਨੌਜਵਾਨ ਮੈਂਬਰ ਇੰਜੀਨੀਅਰ ...
ਮੁਹਾਲੀ, 22 ਜੂਨ (ਅ. ਬ.)-ਕੈਨੇਡਾ ਵਿਚ ਪੜ੍ਹਨ ਜਾਣ ਦੇ ਚਾਹਵਾਨ ਵਿਦਿਆਰਥੀ ਜਿਨ੍ਹਾਂ ਦੇ ਆਇਲਟਸ ਦੇ ਬੈਂਡ ਹਰੇਕ ਮਾਡਿਊਲ 'ਚੋਂ 6 ਤੋਂ ਘੱਟ ਹਨ, ਉਹ ਵੀ ਜਨਰਲ ਕੈਟਾਗਰੀ ਅਧੀਨ ਅਪਲਾਈ ਕਰ ਸਕਦੇ ਹਨ | ਕੈਨੇਡਾ ਸਟੱਡੀ ਵੀਜ਼ੇ ਲਈ ਦੋ ਕੈਟਾਗਰੀਆਂ ਹਨ, ਜਿਨ੍ਹਾਂ ਦੇ ਨਾਂਅ ਐਸ. ...
ਨੂਰਪੁਰ ਬੇਦੀ, 22 ਜੂਨ (ਰਾਜੇਸ਼ ਚੌਧਰੀ)-ਵੂਮੈਨ ਐਾਡ ਚਾਈਲਡ ਕੇਅਰ ਸੁਸਾਇਟੀ ਚੰਡੀਗੜ੍ਹ ਵਲੋਂ ਪੀਰ ਬਾਬਾ ਜ਼ਿੰਦਾ ਸ਼ਹੀਦ ਦੇ ਅਸਥਾਨ ਨੂਰਪੁਰ ਬੇਦੀ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਡੀ. ਐਸ. ਪੀ. ਮਨਜੀਤ ਕੌਰ ਨੇ ਕੀਤਾ | ਉਨ੍ਹਾਂ ...
ਸ੍ਰੀ ਅਨੰਦਪੁਰ ਸਾਹਿਬ, 22 ਜੂਨ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਸਰਪੰਚਾਂ ਨੇ ਇਕੱਤਰਤਾ ਕਰਕੇ ਮਾਣ ਭੱਤੇ ਸਬੰਧੀ ਵਿਚਾਰ ਵਟਾਂਦਰਾ ਕੀਤਾ | ਇਕੱਠ ਵਿਚ ਸੁੱਚਾ ਸਿੰਘ ਖੱਟੜਾ ਨੇ ਮਾਣ ਭੱਤੇ ਦੇ ਸਬੰਧ ਵਿਚ ਪੂਰੀ ਜਾਣਕਾਰੀ ...
ਨੰਗਲ, 22 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ-ਭਾਖੜਾ ਡੈਮ ਮੁੱਖ ਸੜਕ 'ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਕਾਰਨ ਲੋਕੀਂ ਅੰਤਾਂ ਦੀ ਪ੍ਰੇਸ਼ਾਨੀ ਹੰਢਾਅ ਰਹੇ ਹਨ ਪਰ ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੌਾ ਰਹੇ ਹਨ | ਨਾਜਾਇਜ਼ ਕਬਜ਼ਿਆਂ ...
ਨੂਰਪੁਰ ਬੇਦੀ, 22 ਜੂਨ (ਹਰਦੀਪ ਸਿੰਘ ਢੀਂਡਸਾ)-ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹੋਏ ਹਮਲੇ ਨੇ ਪੂਰੇ ਸੂਬੇ ਦੀ ਸਿਆਸਤ ਵਿਚ ਤਹਿਲਕਾ ਮਚਾ ਦਿੱਤਾ ਹੈ | ਵੱਖ-ਵੱਖ ਸਿਆਸੀ ਧਿਰਾਂ ਵਲੋਂ ਜਿੱਥੇ ਇਸ ਕਾਂਡ ਦੀ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਮਾਮਲੇ ਵਿਚ ਵੱਡੀ ਜਾਂਚ ਦੀ ਮੰਗ ਵੀ ਉੱਠ ਰਹੀ ਹੈ | ਇਸ ਸਾਰੇ ਮਾਮਲੇ ਵਿਚ ਪੁਲਿਸ ਨੇ ਪੰਜ ਦੋਸ਼ੀਆਂ ਿਖ਼ਲਾਫ਼ ਇਰਾਦਾ ਕਤਲ ਤੇ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਜਿਸ ਵਿਚੋਂ ਤਿੰਨ ਦੋਸ਼ੀ ਫੜੇ ਵੀ ਜਾ ਚੁੱਕੇ ਹਨ | ਫੜੇ ਗਏ ਦੋਸ਼ੀਆਂ ਨੂੰ ਚਾਰ ਦਿਨਾ ਪੁਲਿਸ ਰਿਮਾਂਡ 'ਤੇ ਭੇਜਿਆ ਜਾ ਚੁੱਕਾ ਹੈ |
ਵਿਧਾਇਕ ਸੰਦੋਆ ਦਾ ਸਮਰਥਕ ਰਿਹਾ ਅਜਵਿੰਦਰ ਸਿੰਘ ਬੇਈਹਾਰਾ
ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹਮਲਾ ਕਰਨ ਵਾਲਾ ਅਜਵਿੰਦਰ ਸਿੰਘ ਬੇਈਹਾਰਾ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਸਮਰਥਕ ਰਿਹਾ ਹੈ | ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਉਸ ਦੀ ਸੰਦੋਆ ਨਾਲ ਤਸਵੀਰਾਂ ਅਤੇ ਘਟਨਾ ਵਾਲੀ ਥਾਂ 'ਤੇ ਕੁੱਟਮਾਰ ਦੌਰਾਨ ਹਮਲਾਵਰਾਂ ਵਲੋਂ ਵਾਰ-ਵਾਰ ਸ: ਸੰਦੋਆ ਨੂੰ ਵਿਧਾਇਕ ਬਣਾਉਣ ਵਿਚ ਮਦਦ ਕਰਨ ਲਈ ਤਾਅਣੇ ਮਿਹਣੇ ਮਾਰੇ ਜਾ ਰਹੇ ਹਨ | ਇਸ ਸਬੰਧ ਵਿਚ ਅਜਵਿੰਦਰ ਸਿੰਘ ਬੇਈਹਾਰਾ ਨੇ ਪੈੱ੍ਰਸ ਨੂੰ ਜਾਰੀ ਇਕ ਵੀਡੀਓ ਵਿਚ ਕਈ ਅਹਿਮ ਖ਼ੁਲਾਸੇ ਕੀਤੇ ਹਨ |
ਪ੍ਰਸ਼ਾਸਨ ਨੇ ਬੇਈਹਾਰਾ ਦੀ ਨਿਸ਼ਾਨਦੇਹੀ ਨਹੀਂ ਕੀਤੀ: ਪੀ. ਏ. ਸੰਦੋਆ
ਇਸ ਮਾਮਲੇ ਵਿਚ ਵਿਧਾਇਕ ਸੰਦੋਆ ਦੇ ਪੀ. ਏ. ਜਸਪਾਲ ਸਿੰਘ ਨੇ ਗੱਲਬਾਤ ਕਰਦਿਆਂ ਆਖਿਆ ਕਿ ਅੱਜ ਪ੍ਰਸ਼ਾਸਨ ਨੇ ਜੋ ਨਿਸ਼ਾਨਦੇਹੀ ਕਰਵਾਈ ਹੈ ਉਹ ਹਰਸਾ ਬੇਲਾ ਪਿੰਡ ਦੀ ਹੈ ਜਿੱਥੇ ਸ: ਸੰਦੋਆ ਨੇ 6 ਜੂਨ ਨੂੰ ਛਾਪਾ ਮਾਰਿਆ ਸੀ ਪਰ ਉਨ੍ਹਾਂ ਨੇ ਬੇਈਹਾਰਾ ਪਿੰਡ ਦੀ 8 ਏਕੜ ਜ਼ਮੀਨ ਵਿਚ ਚੱਲ ਰਹੀ ਕਿਸੇ ਵੀ ਗੈਰ ਕਾਨੂੰਨੀ ਮਾਈਨਿੰਗ ਦੀ ਕੋਈ ਨਿਸ਼ਾਨਦੇਹੀ ਨਹੀਂ ਕਰਵਾਈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬੇਈਹਾਰਾ ਜ਼ਮੀਨ ਦੀ ਨਿਸ਼ਾਨਦੇਹੀ ਬਾਹਰਲੇ ਜ਼ਿਲ੍ਹੇ ਦੇ ਅਧਿਕਾਰੀਆਂ ਤੋਂ ਕਰਵਾਈ ਜਾਵੇ ਅਤੇ ਉਸ ਵਿਚ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਸ਼ਾਮਿਲ ਕੀਤਾ ਜਾਵੇ ਤੇ ਇਸ ਦੀ ਸਾਰੀ ਵੀਡੀਓਗ੍ਰਾਫੀ ਕਰਵਾਈ ਜਾਵੇ |
ਕੀ ਵਿਧਾਇਕ ਵਲੋਂ ਮਾਈਨਿੰਗ ਖੇਤਰਾਂ 'ਚ ਜਾ ਕੇ ਰੇਡਾਂ ਕਰਨ ਉਚਿੱਤ ਸੀ?
ਹੁਣ ਜਦੋਂ ਵਿਧਾਇਕ ਸੰਦੋਆ ਤੇ ਮਾਈਨਿੰਗ ਮਾਫ਼ੀਏ ਵਲੋਂ ਹਮਲਾ ਕੀਤਾ ਗਿਆ ਤਾਂ ਲੋਕਾਂ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਜਿੱਥੇ ਕੁਝ ਲੋਕ ਵਿਧਾਇਕ ਸੰਦੋਆ ਵਲੋਂ ਖੱਡਾਂ ਤੇ ਮਾਰੇ ਜਾਂਦੇ ਛਾਪਿਆ ਨੂੰ ਜਾਇਜ਼ ਠਹਿਰਾ ਰਹੇ ਹਨ ਅਤੇ ਉਨ੍ਹਾਂ ਵਲੋਂ ਇਲਾਕੇ ਵਿਚ ਗੈਰਕਾਨੂੰਨੀ ਖਣਨ ਨੂੰ ਰੋਕਣ ਲਈ ਕੀਤਾ ਦਲੇਰਾਨਾ ਕਦਮ ਦੱਸ ਰਹੇ ਹਨ, ਉੱਥੇ ਕੁਝ ਵਿਰੋਧੀ ਦਲਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਵਿਧਾਇਕ ਨੂੰ ਐਮ. ਐਲ. ਏ. ਮਾਈਨਿੰਗ ਬਣਨ ਦੀ ਬਜਾਏ ਇਕ ਵਿਧਾਇਕ ਵਜੋਂ ਵਿਚਰਨਾ ਚਾਹੀਦਾ ਸੀ | ਉਨ੍ਹਾਂ ਦਾ ਆਖਣਾ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਦਾ ਕੰਮ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਦਾ ਹੈ | ਅਗਰ ਪ੍ਰਸ਼ਾਸਨ ਤੇ ਵਿਭਾਗ ਇਸ ਮਸਲੇ ਦੀ ਸੁਣਵਾਈ ਨਹੀਂ ਕਰਦਾ ਤਾਂ ਉਨ੍ਹਾਂ ਨੂੰ ਇਸ ਦਾ ਹੋਰ ਢੰਗ ਨਾਲ ਵਿਰੋਧ ਕਰਨਾ ਚਾਹੀਦਾ ਸੀ |
ਵਿਧਾਇਕ ਸੰਦੋਆ ਆਪਣੀ ਵਿਲੱਖਣ ਕਾਰਜਸ਼ੈਲੀ ਕਾਰਨ ਅਕਸਰ ਚਰਚਾ ਵਿਚ ਰਹਿੰਦੇ ਸਨ | ਰੇਤੇ ਦੀਆਂ ਖੱਡਾਂ 'ਤੇ ਰੇਡਾਂ ਮਾਰਨਾ, ਧਰਨਿਆਂ ਦਾ ਹਿੱਸਾ ਬਣਨਾ ਅਤੇ ਪ੍ਰਸ਼ਾਸਨ ਦੇ ਿਖ਼ਲਾਫ਼ ਖੜ੍ਹਨਾ ਉਨ੍ਹਾਂ ਦੀ ਕਾਰਜਸ਼ੈਲੀ ਦਾ ਹਿੱਸਾ ਰਿਹਾ ਹੈ | ਸੁਘੜ ਸਿਆਸਤ ਦਾ ਤਜਰਬਾ ਨਾ ਹੋਣ ਕਾਰਨ ਸ: ਸੰਦੋਆ ਮਾਈਨਿੰਗ ਮਾਫ਼ੀਆ ਤੋਂ ਪਲਟੀ ਖਾ ਗਿਆ | ਦੱਸਣਯੋਗ ਹੈ ਕਿ ਰੂਪਨਗਰ ਵਿਖੇ ਕਿਰਾਏ ਦੇ ਮਕਾਨ ਦੇ ਕੇਸ ਵਿਚ ਇਨ੍ਹਾਂ ਵਿਰੁੱਧ ਚਾਰਜਸ਼ੀਟ ਜਾਰੀ ਹੋ ਚੁੱਕੀ ਹੈ |
ਸ੍ਰੀ ਅਨੰਦਪੁਰ ਸਾਹਿਬ, 22 ਜੂਨ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਚੱਲ ਰਹੇ ਸੱਤ ਰੋਜ਼ਾ ਅੰਤਰ ਕਾਲਜ ਐਨ. ਐਸ. ਐਸ. ਕੈਂਪ ਦੇ ਛੇਵੇਂ ਦਿਨ ਸੇਵਾ ਦੇ ਪੁੰਜ ਬਾਬਾ ਲਾਭ ਸਿੰਘ ...
ਚੰਡੀਗੜ੍ਹ, 22 ਜੂਨ (ਅਜੀਤ ਬਿਊਰੋ)- ਪੰਜਾਬ ਕਾਂਗਰਸ ਦੇ ਆਗੂਆਂ ਨੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਮਾਈਨਿੰਗ 'ਚ ਹਿੱਤਾਂ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ¢ ਕਾਂਗਰਸੀ ਆਗੂਆਂ ਦਾ ਦੋਸ਼ ਹੈ ਕਿ ਵਿਧਾਇਕ ਖੁਦ ਹੀ ਰੇਤ ਮਾਫੀਆ ਹੈ ਤੇ ਉਹ ਖੁਦ ਸਿੱਧੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX