ਤਾਜਾ ਖ਼ਬਰਾਂ


ਕਾਂਗਰਸ ਦੇ ਤੇਜ਼ ਤਰਾਰ ਬੁਲਾਰੇ ਗੌਰਵ ਵੱਲਭ ਮੁੱਖ ਮੰਤਰੀ ਖਿਲਾਫ ਲੜਨਗੇ ਚੋਣ
. . .  38 minutes ago
ਰਾਂਚੀ, 17 ਨਵੰਬਰ - ਝਾਰਖੰਡ ਵਿਧਾਨ ਸਭਾ ਵਿਚ ਮੁੱਖ ਮੰਤਰੀ ਰਘੁਵਰ ਦਾਸ ਨੂੰ ਜਮਸ਼ੇਦਪੁਰ ਪੁਰਬੀ ਸੀਟ ਤੋਂ ਕਾਂਗਰਸ ਦੇ ਤੇਜ਼ ਤਰਾਰ ਬੁਲਾਰੇ ਗੌਰਵ ਵੱਲਭ ਉਨ੍ਹਾਂ ਨੂੰ ਟੱਕਰ ਦੇਣਗੇ। ਕਾਂਗਰਸ ਨੇ ਸਨਿੱਚਰਵਾਰ ਰਾਤ ਇਸ ਦਾ ਐਲਾਨ ਕੀਤਾ ਹੈ। ਗੌਰਵ ਵੱਲਭ ਜਮਸ਼ੇਦਪੁਰ ਦੇ ਐਕਸ.ਐਲ.ਆਰ.ਆਈ. ਵਿਚ ਪ੍ਰੋਫੈਸਰ...
ਅੱਜ ਦਾ ਵਿਚਾਰ
. . .  51 minutes ago
ਝਾਰਖੰਡ ਚੋਣਾਂ : ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
. . .  1 day ago
ਬਰਾਤ ਤੋਂ ਵਾਪਸ ਪਰਤੀ ਤੇਜ਼ ਰਫ਼ਤਾਰ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ
. . .  1 day ago
ਬਾਲਿਆਂਵਾਲੀ, 17 ਨਵੰਬਰ (ਕੁਲਦੀਪ ਮਤਵਾਲਾ)-ਪਿੰਡ ਕੋਟੜਾ ਕੌੜਾ ਵਿਖੇ ਬਰਾਤ ਤੋਂ ਵਾਪਸ ਆ ਰਹੇ ਬਰਾਤੀਆਂ ਦੀ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ ਅਤੇ 2 ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ।ਜਿਸ ਕਾਰਨ ਸਾਰੇ ਇਲਾਕੇ 'ਚ ਸੋਗ ...
ਦਲਿਤ ਨੌਜਵਾਨ ਜਗਮੇਲ ਦੀ ਮੌਤ 'ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਲਗਾਇਆ ਧਰਨਾ
. . .  1 day ago
ਲਹਿਰਾਗਾਗਾ, 16 ਨਵੰਬਰ (ਅਸ਼ੋਕ ਗਰਗ,ਸੂਰਜ ਭਾਨ ਗੋਇਲ,ਕੰਵਲਜੀਤ ਢੀਂਡਸਾ) - ਪਿੰਡ ਚੰਗਾਲੀਵਾਲਾ ਵਿਖੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਪਿੰਡ ਦੇ ਧਨਾਢ ਲੋਕਾਂ ਵੱਲੋਂ ਕੁੱਟਮਾਰ ਕਾਰਨ, ਪਿਸ਼ਾਬ ਪਿਲਾਉਣ ਅਤੇ ਪੈਰਾਂ ...
ਭਾਰਤ ਨੇ ਅਗਨੀ -2 ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫਲਤਾਪੂਰਵਕ ਪ੍ਰੀਖਣ
. . .  1 day ago
ਸਰਸਾ ਨੰਗਲ 'ਚ ਕਰੀਬ 5 ਘੰਟਿਆਂ ਮਗਰੋਂ ਤੇਂਦੂਏ ਨੂੰ ਫੜਨ 'ਚ ਸਬੰਧਿਤ ਅਧਿਕਾਰੀ ਹੋਏ ਸਫਲ
. . .  1 day ago
ਭਰਤ ਗੜ੍ਹ ,16 ਨਵੰਬਰ (ਜਸਬੀਰ ਸਿੰਘ ਬਾਵਾ)- ਥਾਣਾ ਕੀਰਤਪੁਰ ਸਾਹਿਬ ਅਧੀਨ ਆਉਂਦੇ ਪਿੰਡ ਸਰਸਾ ਨੰਗਲ 'ਚ ਅੱਜ ਉਦੋਂ ਮਾਹੌਲ ਤਣਾਓ ਪੂਰਣ ਹੋ ਗਿਆ, ਜਦੋਂ ੇ ਬਾਅਦ ਦੁਪਹਿਰ ਇੱਥੋਂ ਦੇ ਵਸਨੀਕ ਮੋਹਣ ਸਿੰਘ ਦੇ ਘਰ ਦੇ ...
ਅਨਿਲ ਅੰਬਾਨੀ ਨੇ ਦਿੱਤਾ ਰਿਲਾਇੰਸ ਕਮਨੀਕੇਸ਼ਨ ਦੇ ਨਿਰਦੇਸ਼ਕ ਅਹੁਦੇ ਤੋਂ ਅਸਤੀਫ਼ਾ
. . .  1 day ago
ਮੁੰਬਈ ,16 ਨਵੰਬਰ - ਅਨਿਲ ਅੰਬਾਨੀ ਨੇ ਅੱਜ ਕਰਜ਼ੇ ਦੇ ਬੋਝ ਹੇਠ ਦੱਬੀ ਰਿਲਾਇੰਸ ਕਮਨੀਕੇਸ਼ਨ ਦੇ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸ਼ੁੱਕਰਵਾਰ ਨੂੰ ਜਾਰੀ ਤਿਮਾਹੀ 'ਚ ਕੰਪਨੀ ਨੂੰ 30 ਹਜ਼ਾਰ ਕਰੋੜ ਤੋਂ ਵੱਧ ਘਾਟਾ ...
ਲਾਹੌਰ ਹਾਈਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵਿਦੇਸ਼ ਜਾਣ ਦੀ ਦਿਤੀ ਇਜਾਜ਼ਤ
. . .  1 day ago
ਅਟਾਰੀ ਵਾਹਗਾ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਸਮਾਂ ਸ਼ਾਮ ਸਾਢੇ 4 ਵਜੇ ਹੋਇਆ
. . .  1 day ago
ਅਟਾਰੀ ,16 ਨਵੰਬਰ ( ਰੁਪਿੰਦਰਜੀਤ ਸਿੰਘ ਭਕਨਾ) - ਭਾਰਤ ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ ਵਾਹਗਾ ਸਰਹੱਦ ਵਿਖੇ ਭਾਰਤ ਪਾਕਿਸਤਾਨ ਦੀਆਂ ਸੁਰੱਖਿਆ ਫੋਰਸਾਂ ਵੱਲੋਂ ਨਿਭਾਈ ਜਾਂਦੀ ਰੀਟਰੀਟ ਸੈਰਾਮਨੀ (ਝੰਡਾ ਉਤਾਰਨ ਦੀ ਰਸਮ )ਜਿਸ ਨੂੰ ...
ਐੱਸ ਜੀ ਪੀ ਸੀ ਕੋਲ ਫ਼ੰਡਾਂ ਦੀ ਘਾਟ ਨਹੀਂ , 20 ਡਾਲਰ ਦੇ ਸਕਦੇ ਹਨ - ਪ੍ਰਨੀਤ ਕੌਰ
. . .  1 day ago
ਨਾਭਾ , 16 ਨਵੰਬਰ ( ਅਮਨਦੀਪ ਸਿੰਘ ਲਵਲੀ)- ਇਤਿਹਾਸਿਕ ਨਗਰੀ ਨਾਭਾ ਵਿਖੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਧੰਨਵਾਦੀ ਦੌਰਾ ਕੀਤਾ ਗਿਆ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੋ ਸੰਗਤ ਨੂੰ ਪਾਸਪੋਰਟ ...
ਰਾਮਾ ਮੰਡੀ ਵਿਖੇ ਆਪਸ 'ਚ ਭਿੜੇ ਭਾਜਪਾ ਆਗੂ ਅਤੇ ਵਰਕਰ
. . .  1 day ago
ਜਲੰਧਰ, 16 ਨਵੰਬਰ (ਪਵਨ)- ਅੱਜ ਰਾਮਾ ਮੰਡੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਅਤੇ ਸਾਬਕਾ ਮੇਅਰ ਰਾਕੇਸ਼ ਰਾਠੌਰ ਦੇ ਸਮਰਥਕ ਆਪਸ 'ਚ ਕਿਸੇ ਗੱਲ ਨੂੰ...
1 ਕਿਲੋ, 55 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  1 day ago
ਤਰਨ ਤਾਰਨ, 16 ਨਵੰਬਰ (ਹਰਿੰਦਰ ਸਿੰਘ)- ਸੀ. ਆਈ. ਏ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਕਾਰ ਚਾਲਕ ਪਾਸੋਂ 1 ਕਿਲੋ, 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ...
ਸੇਵਾਮੁਕਤ ਸਿਵਲ ਅਧਿਕਾਰੀ ਡਾ. ਜਸਪਾਲ ਨੇ ਕਰਤਾਰਪੁਰ ਲੈਂਡਸਕੇਪ ਯੋਜਨਾ ਇਮਰਾਨ ਖ਼ਾਨ ਨਾਲ ਵਿਚਾਰੀ
. . .  1 day ago
ਅੰਮ੍ਰਿਤਸਰ, 16 ਨਵੰਬਰ (ਸੁਰਿੰਦਰ ਕੋਛੜ)- ਚੜ੍ਹਦੇ ਪੰਜਾਬ ਦੇ ਸੇਵਾਮੁਕਤ ਸਿਵਲ ਅਧਿਕਾਰੀ ਅਤੇ ਲੇਖਕ ਖੋਜ-ਕਰਤਾ ਡਾ. ਡੀ. ਐੱਸ. ਜਸਪਾਲ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ...
ਮੋਬਾਇਲ ਵਿੰਗ ਦੀ ਟੀਮ ਵਲੋਂ ਇੱਕ ਕਿਲੋ ਤੋਂ ਵੱਧ ਸੋਨਾ ਅਤੇ 40 ਕਿਲੋ ਚਾਂਦੀ ਬਰਾਮਦ
. . .  1 day ago
ਜਲੰਧਰ, 16 ਨਵੰਬਰ- ਮੋਬਾਇਲ ਵਿੰਗ ਦੀ ਟੀਮ ਨੇ ਟਰੇਨ 'ਚ ਜਾ ਰਹੇ ਦੋ ਵਿਅਕਤੀਆਂ ਕੋਲੋਂ ਅੱਜ ਬਿਨਾਂ ਬਿੱਲ ਤੋਂ 1 ਕਿਲੋ 325 ਗ੍ਰਾਮ ਸੋਨਾ ਅਤੇ 40 ਕਿਲੋ ਚਾਂਦੀ...
ਜੰਮੂ-ਕਸ਼ਮੀਰ ਦੇ ਸੋਪੋਰ 'ਚ ਪੰਜ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
. . .  1 day ago
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਬ ਪਾਰਟੀ ਬੈਠਕ ਸ਼ੁਰੂ
. . .  1 day ago
ਡਾ. ਓਬਰਾਏ ਨੇ ਹੁਣ ਕਰਤਾਰਪੁਰ ਸਾਹਿਬ ਜਾਣ ਦੇ ਚਾਹਵਾਨਾਂ ਦੇ ਫਾਰਮ ਭਰਨ ਦੀ ਨਿਸ਼ਕਾਮ ਸੇਵਾ ਦਾ ਚੁੱਕਿਆ ਬੀੜਾ
. . .  1 day ago
ਦਿੱਲੀ ਦਾ ਪਾਣੀ ਵੀ ਸਭ ਤੋਂ ਵੱਧ ਖ਼ਰਾਬ, ਸਰਕਾਰ ਨੇ ਜਾਰੀ ਕੀਤੀ 21 ਸ਼ਹਿਰਾਂ ਦੀ ਰੈਂਕਿੰਗ
. . .  1 day ago
ਨਿਤਿਸ਼ ਕੁਮਾਰ ਨੇ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਹਾੜ ਸੰਮਤ 550

ਮੋਗਾ

'ਆਪ' ਨੇ ਜ਼ਿਲ੍ਹਾ ਪ੍ਰਧਾਨ ਨਸੀਬ ਬਾਵਾ ਦੀ ਅਗਵਾਈ 'ਚ ਫੂਕਿਆ ਮੁੱਖ ਮੰਤਰੀ ਦਾ ਪੁਤਲਾ

ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਜੋ ਰੇਤ ਮਾਫ਼ੀਆ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਰੇਤ ਦੀ ਮਾਈਨਿੰਗ ਕਰਨ ਿਖ਼ਲਾਫ਼ ਮੌਕੇ 'ਤੇ ਜਾ ਕੇ ਆਪਣੇ ਸੁਰੱਖਿਆ ਕਰਮਚਾਰੀਆਂ ਨਾਲ ਰੋਕ ਰਹੇ ...

ਪੂਰੀ ਖ਼ਬਰ »

ਝੋਨਾ ਲਗਾਉਂਦੇ ਸਮੇਂ ਪ੍ਰਵਾਸੀ ਮਜ਼ਦੂਰ ਦੀ ਹੋਈ ਮੌਤ

ਮੋਗਾ, 22 ਜੂਨ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਝੋਨਾ ਲਗਾਉਂਦੇ ਸਮੇਂ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋਣ ਦੀ ਖ਼ਬਰ ਹੈ | ਜਾਣਕਾਰੀ ਮੁਤਾਬਿਕ ਬਿੰਦੀ ਮੁਖੀਆ ਉਮਰ 55 ਸਾਲ ਮੂਲ ਨਿਵਾਸੀ ਨੇਪਾਲ ਜੋ ਕਿ ਇੱਕ ਹਫ਼ਤਾ ਪਹਿਲਾਂ ਆਪਣੇ 16 ਸਾਥੀਆਂ ਸਮੇਤ ਝੋਨੇ ਦੀ ਬਿਜਾਈ ...

ਪੂਰੀ ਖ਼ਬਰ »

ਦੂਸਰੇ ਦਿਨ ਵੀ ਬਾਘਾ ਪੁਰਾਣਾ ਤਹਿਸੀਲ ਅੰਦਰ ਰਜਿਸਟਰੀਆਂ ਸਮੇਤ ਮਾਲ ਮਹਿਕਮੇ ਦਾ ਕੰਮਕਾਜ ਠੱਪ

ਬਾਘਾ ਪੁਰਾਣਾ, 22 ਜੂਨ (ਬਲਰਾਜ ਸਿੰਗਲਾ)- ਸਥਾਨਕ ਤਹਿਸੀਲ ਦਫ਼ਤਰ ਵਿਚ ਤਾਇਨਾਤ ਰਜਿਸਟਰੀ ਕਲਰਕ ਉੱਪਰ ਵਿਜੀਲੈਂਸ ਵਿਭਾਗ ਵਲੋਂ ਫ਼ਿਰੋਜ਼ਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਕਰਕੇ ਬਾਘਾ ਪੁਰਾਣਾ ਤਹਿਸੀਲ ਵਿਚ ਰਜਿਸਟਰੀਆਂ ਦਾ ਕੰਮ ਅਤੇ ਹੋਰਨਾਂ ਵਸੀਕਿਆ ...

ਪੂਰੀ ਖ਼ਬਰ »

20 ਲੱਖ ਰੁਪਏ ਦੀ ਠੱਗੀ ਦਾ ਮੁਕੱਦਮਾ ਦਰਜ

ਮੋਗਾ, 22 ਜੂਨ (ਸ਼ਿੰਦਰ ਸਿੰਘ ਭੁਪਾਲ)-ਜ਼ਿਲ੍ਹਾ ਪੁਲਿਸ ਮੁਖੀ ਮੋਗਾ ਦੇ ਹੁਕਮਾਂ ਅਧੀਨ ਜਸਵੀਰ ਸਿੰਘ ਚਾਹਲ ਪੁੱਤਰ ਗੁਰਮੇਲ ਸਿੰਘ ਵਾਸੀ ਖੇੜੀ ਕਲਾਂ ਜ਼ਿਲ੍ਹਾ ਸੰਗਰੂਰ ਦੀ ਸ਼ਿਕਾਇਤ ਦੀ ਪੜਤਾਲ ਡੀ.ਐਸ.ਪੀ. ਸਿਟੀ ਮੋਗਾ ਵਲੋਂ ਕੀਤੇ ਜਾਣ ਅਤੇ ਇਸ ਪੜਤਾਲੀਆ ਰਿਪੋਰਟ ਦੇ ਆਧਾਰ 'ਤੇ ਸਹਾਇਕ ਥਾਣੇਦਾਰ ਗੁਰਨੇਕ ਸਿੰਘ ਵਲੋਂ ਰਣਜੀਤ ਸਿੰਘ ਉਰਫ਼ ਮੱਟੂ ਪੁੱਤਰ ਫ਼ਤਿਹ ਸਿੰਘ ਵਾਸੀ ਡਾਲਾ ਿਖ਼ਲਾਫ਼ ਥਾਣਾ ਸਿਟੀ ਮੋਗਾ ਵਿਖੇ ਮੁਕੱਦਮਾ ਦਰਜ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ | ਦਰਜ ਮੁਕੱਦਮੇ ਮੁਤਾਬਿਕ ਰਣਜੀਤ ਸਿੰਘ ਨੇ ਜਸਵੀਰ ਸਿੰਘ ਅਤੇ ਸੁੱਚਾ ਸਿੰਘ ਪੁੱਤਰ ਬੰਤ ਸਿੰਘ ਵਾਸੀ ਬਸੰਤਪੁਰਾ ਨੂੰ ਵਿਦੇਸ਼ ਭੇਜਣ ਲਈ 20 ਲੱਖ ਰੁਪਏ ਜਨਵਰੀ 2014 ਤੋਂ ਫ਼ਰਵਰੀ 2018 ਤੱਕ ਲਏ ਸਨ ਪਰ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ | ਇਸ ਲਈ ਰਣਜੀਤ ਸਿੰਘ ਿਖ਼ਲਾਫ਼ ਦਰਜ ਹੋਏ ਮੁਕੱਦਮੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ ਜਦੋਂ ਕਿ ਗਿ੍ਫ਼ਤਾਰੀ ਬਾਕੀ ਹੈ |
ਸਵਾ ਗ੍ਰਾਮ ਹੈਰੋਇਨ ਅਤੇ ਮੋਟਰ ਸਾਈਕਲ ਬਰਾਮਦ
ਮੋਗਾ-ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਹਿਤ ਸਾਰੇ ਥਾਣਿਆਂ ਵਿਚੋਂ ਲਗਾਤਾਰ ਗਸ਼ਤਾਂ ਜਾਰੀ ਰੱਖੀਆਂ ਗਈਆਂ ਹਨ | ਇਸੇ ਲੜੀ ਅਧੀਨ ਸਹਾਇਕ ਥਾਣੇਦਾਰ ਮੰਗਲ ਸਿੰਘ ਅਤੇ ਉਸ ਦੀ ਸਹਾਇਕ ਪੁਲਿਸ ਪਾਰਟੀ ਨੇ ਸ਼ਾਮ ਪੌਣੇ ਪੰਜ ਵਜੇ ਦੇ ਕਰੀਬ ਦੌਧਰ ਸ਼ਰਕੀ ਤੋਂ ਗੁਰਵਿੰਦਰ ਸਿੰਘ ਪੁੱਤਰ ਹਾਕਮ ਸਿੰਘ ਅਤੇ ਮਿਰਗ ਰਾਜ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਦੌਧਰ ਸ਼ਰਕੀ ਪਾਸੋਂ 1.25 ਗ੍ਰਾਮ ਹੈਰੋਇਨ ਅਤੇ ਇਕ ਮੋਟਰਸਾਈਕਲ ਬਿਨਾਂ ਨੰਬਰੀ ਬਰਾਮਦ ਕੀਤਾ ਹੈ | ਗੁਰਵਿੰਦਰ ਸਿੰਘ ਅਤੇ ਮਿਰਗ ਰਾਜ ਸਿੰਘ ਨੂੰ ਮੌਕੇ 'ਤੇ ਗਿ੍ਫ਼ਤਾਰ ਕਰਨ ਉਪਰੰਤ ਉਨ੍ਹਾਂ ਿਖ਼ਲਾਫ਼ ਐਨ.ਡੀ.ਪੀ.ਐਸ. ਐਕਟ ਅਧੀਨ ਥਾਣਾ ਬੱਧਨੀ ਕਲਾਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ |
ਸੇਵਾ ਕੇਂਦਰ ਧੱਲੇਕੇ ਵਿਚੋਂ ਹੋਈ ਚੋਰੀ ਦਾ ਮੁਕੱਦਮਾ ਦਰਜ
ਮੋਗਾ-ਅਵਤਾਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਦਸਮੇਸ਼ ਨਗਰ ਮੋਗਾ ਨੇ ਥਾਣਾ ਸਦਰ ਮੋਗਾ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ 8 ਅਤੇ 9 ਮਈ ਦੀ ਦਰਮਿਆਨੀ ਰਾਤ ਨੂੰ ਸੇਵਾ ਕੇਂਦਰ ਪਿੰਡ ਧੱਲੇ ਤੋਂ ਅਣਪਛਾਤੇ ਵਿਅਕਤੀ ਸੇਵਾ ਕੇਂਦਰ ਦੇ ਤਾਲੇ ਤੋੜ ਕੇ ਜਨਰੇਟਰ ਦੀ ਇਕ ਬੈਟਰੀ, ਇਕ ਛੋਟਾ ਕੈਮਰਾ, ਮੋਨੀਟਰ, ਸੀ.ਪੀ.ਯੂ., ਮਾਊਸ-ਬੋਰਡ, ਸਕੈਨਰ ਤੇ ਤਾਰਾਂ, ਯੂ.ਪੀ.ਐਸ. ਇਨਵਰਟਰ ਅਤੇ ਏਅਰ ਟੈੱਲ ਦੀ ਇਕ ਡੌਾਗਲ ਚੋਰੀ ਕਰਕੇ ਲੈ ਗਏ | ਅਵਤਾਰ ਸਿੰਘ ਜੋ ਉਪਰੋਕਤ ਸੇਵਾ ਕੇਂਦਰ ਵਿਚ ਬਤੌਰ ਕੰਪਿਊਟਰ ਅਪਰੇਟਰ ਸੇਵਾਵਾਂ ਨਿਭਾਅ ਰਿਹਾ ਹੈ, ਨੇ ਦਰਜ ਕਰਾਇਆ ਕਿ ਹੁਣ ਤੱਕ ਉਹ ਆਪਣੇ 'ਤੇ ਚੋਰੀ ਹੋਏ ਸਾਮਾਨ ਦੀ ਭਾਲ ਕਰਦਾ ਰਿਹਾ ਪਰ ਸਫਲ ਨਹੀਂ ਹੋ ਸਕਿਆ | ਇਸ ਸਬੰਧੀ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਚੋਰੀ ਹੋਏ ਕੁਲ ਸਾਮਾਨ ਦੀ ਕੀਮਤ 48 ਹਜ਼ਾਰ ਰੁਪਏ ਪੁਲਿਸ ਰਿਕਾਰਡ ਵਿਚ ਦਰਜ ਕਰਨ ਉਪਰੰਤ ਅਣਪਛਾਤੇ ਵਿਅਕਤੀ ਿਖ਼ਲਾਫ਼ ਥਾਣਾ ਸਦਰ ਮੋਗਾ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ |


ਖ਼ਬਰ ਸ਼ੇਅਰ ਕਰੋ

ਟਰੈਕਟਰ ਪਲਟਣ ਨਾਲ ਹੋਈ ਕਿਸਾਨ ਦੀ ਮੌਤ

ਮੋਗਾ, 22 ਜੂਨ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਬੀਤੀ ਦੇਰ ਸ਼ਾਮ ਟਰੈਕਟਰ ਪਲਟਣ ਨਾਲ ਟਰੈਕਟਰ ਚਲਾ ਰਹੇ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਮੁਤਾਬਿਕ ਦਰਸ਼ਨ ਸਿੰਘ ਉਮਰ 43 ਸਾਲ ਪੁੱਤਰ ਹਰੀ ਸਿੰਘ ਵਾਸੀ ਘੰਡਾਬੰਨਾ ਥਾਣਾ ਫੂਲ ...

ਪੂਰੀ ਖ਼ਬਰ »

ਐਸ. ਐਸ. ਏ. /ਰਮਸਾ ਅਧਿਆਪਕ ਯੂਨੀਅਨ ਪੰਜਾਬ ਦਾ ਵਫ਼ਦ ਸਿੱਖਿਆ ਮੰਤਰੀ ਨੂੰ ਮਿਲਿਆ

ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ)- ਪਿਛਲੇ ਲਗਭਗ 9 ਸਾਲਾਂ ਤੋਂ ਠੇਕਾ ਭਰਤੀ ਦਾ ਸੰਤਾਪ ਭੁਗਤ ਰਹੇ ਐੱਸ. ਐੱਸ. ਏ. /ਰਮਸਾ ਅਧਿਆਪਕਾਂ ਦੀ ਜਥੇਬੰਦੀ ਦਾ ਵਫ਼ਦ ਪੰਜਾਬ ਭਵਨ ਵਿਖੇ ਸਿੱਖਿਆ ਮੰਤਰੀ ਓ.ਪੀ. ਸੋਨੀ ਨੂੰ ਮਿਲਿਆ | ਆਗੂਆਂ ਨੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ...

ਪੂਰੀ ਖ਼ਬਰ »

ਚਾਰ ਸਾਲ ਤੋਂ ਗੁੰਮਸ਼ੁਦਾ ਪੁੱਤਰ ਦੀ ਰਪਟ ਦਰਜ ਕਰਵਾਉਣ ਲਈ ਹੀ ਸਰਕਾਰੇ ਦਰਬਾਰੇ ਠੇਡੇ ਖਾ ਰਹੀ ਹੈ ਵਿਧਵਾ ਔਰਤ

ਨੱਥੂਵਾਲਾ ਗਰਬੀ, 22 ਜੂਨ (ਸਾਧੂ ਰਾਮ ਲੰਗੇਆਣਾ)-ਸਾਡਾ ਕਾਨੂੰਨ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਉਹ ਹਰ ਅਮੀਰ ਗ਼ਰੀਬ ਲਈ ਇਕ ਹੈ ਅਤੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਅਕਸਰ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਦੇ ਦਰਵਾਜ਼ੇ ਹਰ ਗ਼ਰੀਬ ਅਮੀਰ ਲਈ ਹਮੇਸ਼ਾ ...

ਪੂਰੀ ਖ਼ਬਰ »

ਕਾਂਗਰਸੀ ਵਰਕਰਾਂ ਨੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ 'ਚ ਫੂਕਿਆ ਮੋਦੀ ਦਾ ਪੁਤਲਾ

ਸਮਾਲਸਰ, 22 ਜੂਨ (ਕਿਰਨਦੀਪ ਸਿੰਘ ਬੰਬੀਹਾ)- ਕਾਂਗਰਸ ਸਰਕਾਰ ਵਲੋਂ ਵਧ ਰਹੀਆਂ ਤੇਲ ਦੀਆਂ ਕੀਮਤਾਂ ਅਤੇ ਵਧ ਰਹੀ ਮਹਿੰਗਾਈ ਨੂੰ ਦੇਖਦਿਆਂ ਦੇਸ਼ ਭਰ ਵਿਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ ਜਿਸ ਤਹਿਤ ਕਸਬਾ ਸਮਾਲਸਰ ਅਤੇ ਆਸ-ਪਾਸ ਦੇ ਪਿੰਡਾਂ ਦੇ ਕਾਂਗਰਸੀ ...

ਪੂਰੀ ਖ਼ਬਰ »

ਰਿਕਸ਼ਾ ਪੂਲਰ ਯੂਨੀਅਨ ਨੇ ਈ-ਰਿਕਸ਼ਾ ਯੂਨੀਅਨ ਿਖ਼ਲਾਫ਼ ਲਗਾਇਆ ਧਰਨਾ

ਮੋਗਾ, 22 ਜੂਨ (ਅਮਰਜੀਤ ਸਿੰਘ ਸੰਧੂ)- ਜ਼ਿਲ੍ਹਾ ਰਿਕਸ਼ਾ ਪੂਲਰ ਵਰਕਰਜ਼ ਯੂਨੀਅਨ (ਏਟਕ) ਮੋਗਾ ਦੇ ਪ੍ਰਧਾਨ ਕਾਮਰੇਡ ਜਸਪਾਲ ਸਿੰਘ ਘਾਰੂ ਦੇ ਦੱਸਿਆ ਕਿ ਰਿਕਸ਼ਾ ਚਾਲਕ ਪਹਿਲਾਂ ਹੀ ਭੁੱਖਮਰੀ ਦਾ ਸ਼ਿਕਾਰ ਹੋਏ ਪਏ ਹਨ ਕਿਉਂਕਿ ਅੱਤ ਦੀ ਮਹਿੰਗਾਈ ਦੇ ਦੌਰ ਅੰਦਰ ਹਰੇਕ ...

ਪੂਰੀ ਖ਼ਬਰ »

ਚੋਰ ਬਿਜਲੀ ਮਹਿਕਮੇ ਦਾ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਫ਼ਰਾਰ

ਬਾਘਾ ਪੁਰਾਣਾ, 22 ਜੂਨ (ਬਲਰਾਜ ਸਿੰਗਲਾ)- ਜਾਣਕਾਰੀ ਮੁਤਾਬਿਕ ਬਾਘਾ ਪੁਰਾਣਾ ਪੁਲਿਸ ਵਲੋਂ ਪਾਵਰਕਾਮ ਦੇ ਸਥਾਨਕ ਜੇ.ਈ. ਗੁਰਮੇਲ ਸਿੰਘ ਰਾਜੇਆਣਾ ਦੇ ਬਿਆਨ ਮੁਤਾਬਿਕ ਅਣਪਛਾਤੇ ਚੋਰਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਦੀ ਜਾਂਚ ਸਹਾਇਕ ਥਾਣੇਦਾਰ ਸੁਖਮੰਦਰ ...

ਪੂਰੀ ਖ਼ਬਰ »

ਝਪਟਮਾਰਾਂ ਨੇ ਦਿਨ-ਦਿਹਾੜੇ ਔਰਤ ਦੀਆਂ ਲਾਹੀਆਂ ਵਾਲੀਆਂ

ਕੋਟ ਈਸੇ ਖਾਂ, 22 ਜੂਨ (ਨਿਰਮਲ ਸਿੰਘ ਕਾਲੜਾ)-ਸਥਾਨਕ ਕਸਬੇ ਵਿਚ ਦਿਨ-ਦਿਹਾੜੇ ਇਕ ਔਰਤ ਦੀਆਂ ਝਪਟਮਾਰਾਂ ਵਲੋਂ ਵਾਲੀਆਂ ਲਾਹ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਹੈ | ਪੀੜਤ ਔਰਤ ਲਾਜਵੰਤੀ ਪਤਨੀ ਰਤਨ ਲਾਲ ਵਾਸੀ ਭਾਦਸੋ (ਪਟਿਆਲਾ) ਨੇ ਪੁਲਿਸ ਨੂੰ ਬਿਆਨ ਕਰਦੇ ਹੋਏ ਕਿਹਾ ਕਿ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਨਾ ਹੋਣ ਕਾਰਨ ਬੱਧਨੀ ਕਲਾਂ ਦੀ ਸਬ-ਤਹਿਸੀਲ ਦਾ ਕੰਮ 2 ਹਫ਼ਤਿਆਂ ਤੋਂ ਠੱਪ

ਬੱਧਨੀ ਕਲਾਂ, 22 ਜੂਨ (ਨਿਰਮਲਜੀਤ ਸਿੰਘ ਧਾਲੀਵਾਲ)-ਕਸਬਾ ਬੱਧਨੀ ਕਲਾਂ ਦੀ ਸਬ-ਤਹਿਸੀਲ 'ਚ ਨਾਇਬ ਤਹਿਸੀਲਦਾਰ ਨਾ ਹੋਣ ਕਾਰਨ ਕਿਸਾਨਾਂ ਤੇ ਹੋਰ ਲੋਕਾਂ ਨੂੰ ਆਪਣੀਆਂ ਰਜਿਸਟਰੀਆਂ ਅਤੇ ਹੋਰ ਕੰਮ ਧੰਦਿਆਂ ਲਈ ਪਿਛਲੇ ਕਈ ਦਿਨਾਂ ਤੋਂ ਭਾਰੀ ਖੱਜਲ ਖ਼ੁਆਰ ਹੋਣਾ ਪੈ ਰਿਹਾ ...

ਪੂਰੀ ਖ਼ਬਰ »

ਪੰਜਾਬ ਸੀਵਰਮੈਨ ਇੰਪਲਾਈਜ਼ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ

ਮੋਗਾ, 22 ਜੂਨ (ਜਸਪਾਲ ਸਿੰਘ ਬੱਬੀ)- ਨਗਰ ਨਿਗਮ ਮੋਗਾ ਵਿਖੇ ਪੰਜਾਬ ਸੀਵਰਮੈਨ ਇੰਪਲਾਈਜ਼ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਪ੍ਰਧਾਨ ਪਵਨ ਬਾਬਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਸੀਵਰਮੈਨ ਯੂਨੀਅਨ ਦੇ ਆਗੂ ਸ਼ਾਮਿਲ ਹੋਏ | ਮੀਟਿੰਗ ...

ਪੂਰੀ ਖ਼ਬਰ »

ਬਾਪੂ ਜੋਰਾ ਸਿੰਘ ਬਰਾੜ ਨਮਿਤ ਅੰਤਿਮ ਅਰਦਾਸ ਭਲਕੇ

ਭਲੂਰ, 22 ਜੂਨ (ਬੇਅੰਤ ਸਿੰਘ ਗਿੱਲ)- ਕਸਬਾ ਭਲੂਰ ਦੇ ਦਰਬਾਰਾ ਸਿੰਘ ਗਿੱਲ ਅਤੇ ਸਮੂਹ ਗਿੱਲ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਬਹੁਤ ਹੀ ਕਰੀਬੀ ਰਿਸ਼ਤੇਦਾਰ ਸਰਦਾਰ ਜੋਰਾ ਸਿੰਘ ਬਰਾੜ ਸੂਬੇਦਾਰ ਵਾਸੀ ਜੈ ਸਿੰਘ ਵਾਲਾ ਦਾ ਬੀਤੇ ਦਿਨੀਂ ਅਚਾਨਕ ...

ਪੂਰੀ ਖ਼ਬਰ »

ਨੇਪਾਲ ਵਿਖੇ ਸਫਲ ਖ਼ੂਨਦਾਨ ਕੈਂਪ ਲਗਾ ਕੇ ਪੰਜਾਬ ਦੀਆਂ ਖ਼ੂਨਦਾਨੀ ਸੰਸਥਾਵਾਂ ਨੇ ਰਚਿਆ ਇਤਿਹਾਸ-ਮਠਾੜੂ

ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਿਟੀ ਕਲੱਬ ਕੋਟਕਪੂਰਾ ਵਲੋਂ ਯੂਥ ਫ਼ਾਰ ਬਲੱਡ ਕਾਠਮੰਡੂ ਨੇਪਾਲ ਦੇ ਸਹਿਯੋਗ ਨਾਲ ਬਲੱਡ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਵਿਚ ਵਿਸ਼ਵ ਖ਼ੂਨਦਾਨੀ ਦਿਵਸ ਮੌਕੇ ਕੇ ਐਾਡ ਕੇ ਕਾਲਜ ਕਾਠਮੰਡੂ ਵਿਖੇ ਲਗਾਏ ਗਏ ...

ਪੂਰੀ ਖ਼ਬਰ »

ਮੈਕਰੋ ਗਲੋਬਲ ਦੀ ਵਿਦਿਆਰਥਣ ਨੇ ਹਾਸਲ ਕੀਤੇ ਓਵਰਆਲ 7 ਬੈਂਡ

ਬਾਘਾ ਪੁਰਾਣਾ, 22 ਜੂਨ (ਬਲਰਾਜ ਸਿੰਗਲਾ)-ਮੈਕਰੋ ਗਲੋਬਲ ਮੋਗਾ ਦੀ ਬਰਾਂਚ ਬਾਘਾ ਪੁਰਾਣਾ ਦੇ ਵਿਦਿਆਰਥੀ ਵੱਧ ਤੋਂ ਵੱਧ ਬੈਂਡ ਪ੍ਰਾਪਤ ਕਰਕੇ ਸੰਸਥਾ ਨੂੰ ਹੋਰ ਵੀ ਪ੍ਰਫੁੱਲਤਾ ਦੇ ਰਹੇ ਹਨ | ਹਮੇਸ਼ਾਂ ਦੀ ਤਰ੍ਹਾਂ ਇਹ ਸੰਸਥਾ ਵਿਦਿਆਰਥੀਆਂ ਦੇ ਆਈਲੈਟਸ ਵਿਚੋਂ ਵਧੀਆ ...

ਪੂਰੀ ਖ਼ਬਰ »

ਪਵਿੱਤਰ ਕੌਰ ਮਾਟੀ ਦਾ ਦੂਜਾ ਕਹਾਣੀ ਸੰਗ੍ਰਹਿ ਕੈਨੇਡਾ ਵਿਚ ਲੋਕ ਅਰਪਣ

ਮੋਗਾ, 22 ਜੂਨ (ਅਮਰਜੀਤ ਸਿੰਘ ਸੰਧੂ)- ਪਿਛਲੇ ਦਿਨੀਂ ਪੰਜਾਬੀ ਭਵਨ ਸਰੀ, ਕੈਨੇਡਾ ਵਿਚ ਉੱਥੋਂ ਦੇ ਉੱਘੇ ਸਾਹਿਤਕਾਰਾਂ ਦੁਆਰਾ ਪਵਿੱਤਰ ਕੌਰ ਮਾਟੀ ਦਾ ਦੂਸਰਾ ਕਹਾਣੀ ਸੰਗ੍ਰਹਿ 'ਸ਼ਾਹ ਰਗ ਤੋਂ ਵੀ ਨੇੜੇ' ਪੰਜਾਬੀ ਪਾਠਕਾਂ ਦੀ ਝੋਲੀ ਪਾਇਆ ਗਿਆ | ਇਸ ਮੌਕੇ ਸਭ ਤੋਂ ...

ਪੂਰੀ ਖ਼ਬਰ »

ਜ਼ਿਲ੍ਹਾ ਸਕੱਤਰ ਜਨਰਲ ਬਣਨ 'ਤੇ ਗੁਰਮੀਤ ਸਿੰਘ ਚੀਮਾ ਦਾ ਜਥੇਦਾਰ ਮਾਹਲਾ ਵਲੋਂ ਸਨਮਾਨ

ਬਾਘਾ ਪੁਰਾਣਾ, 22 ਜੂਨ (ਬਲਰਾਜ ਸਿੰਗਲਾ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ, ਸਾਬਕਾ ਮੰਤਰੀ ਅਤੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਤੋਤਾ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ ਵਲੋਂ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀ. ਆਗੂ ਅਤੇ ਸਾਬਕਾ ਸਰਪੰਚ ...

ਪੂਰੀ ਖ਼ਬਰ »

ਸੀਵਰੇਜ ਤੇ ਟਰੀਟਮੈਂਟ ਪਲਾਂਟ ਦੀ ਜਾਂਚ ਸਬੰਧੀ 'ਆਪ' ਦੇ ਵਲੰਟੀਅਰਾਂ ਕੀਤੀ ਮੰਗ

ਬਾਘਾ ਪੁਰਾਣਾ, 22 ਜੂਨ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਅੰਦਰੋਂ ਗੰਦੇ ਪਾਣੀ ਦੇ ਨਿਕਾਸ ਲਈ ਕਰੋੜਾ ਰੁਪਏ ਖ਼ਰਚ ਕੇ ਸੀਵਰੇਜ ਪਾਇਆ ਗਿਆ ਅਤੇ ਟਰੀਟਮੈਂਟ ਪਲਾਂਟ ਵੀ ਲਗਾਇਆ ਗਿਆ ਪਰ ਇਹ ਸੀਵਰੇਜ ਅਜੇ ਤੱਕ ਨੇਪਰੇ ਨਹੀਂ ਚੜ੍ਹ ਸਕਿਆ | ਇਹ ਸੀਵਰੇਜ ਸ਼ੁਰੂ ਤੋਂ ਲੈ ਕੇ ...

ਪੂਰੀ ਖ਼ਬਰ »

ਕੈਰੀਅਰ ਜ਼ੋਨ ਦੀ ਵਿਦਿਆਰਥਣ ਨੇ ਹਾਸਲ ਕੀਤੇ 6.5 ਬੈਂਡ-ਗਰੋਵਰ

ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ)-ਕੈਰੀਅਰ ਜ਼ੋਨ ਮੋਗਾ ਦੀ ਉੱਘੀ ਤੇ ਮਸ਼ਹੂਰ ਸੰਸਥਾ ਜੋ ਕਿ ਆਈਲਟਸ ਦੇ ਖੇਤਰ ਵਿਚ ਮੱਲ੍ਹਾਂ ਮਾਰ ਰਹੀ ਹੈ ਅਤੇ ਸੈਂਕੜਿਆਂ ਹੀ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰ ਚੁੱਕੀ ਹੈ | ਐਮ. ਡੀ. ਗਰੋਵਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪਿੰਡ ਅਜੀਤਗੜ੍ਹ ਵਾਂਦਰ ਵਿਖੇ ਯਾਦਗਾਰੀ ਹੋ ਨਿੱਬੜਿਆ ਦੂਜਾ ਕਿ੍ਕਟ ਟੂਰਨਾਮੈਂਟ

ਸਮਾਲਸਰ, 22 ਜੂਨ (ਕਿਰਨਦੀਪ ਸਿੰਘ ਬੰਬੀਹਾ)-ਪਿੰਡ ਅਜੀਤਗੜ੍ਹ ਵਾਂਦਰ ਦੇ ਗੁਰਦੁਆਰਾ ਕਲੱਬ ਵਲੋਂ ਸਮੂਹ ਐਨ.ਆਰ.ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੂਜਾ ਸ਼ਾਨਦਾਰ ਕਾਸਕੋ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਵਿਸ਼ਾਲ ਟੂਰਨਾਮੈਂਟ ਵਿਚ 32 ਦੇ ...

ਪੂਰੀ ਖ਼ਬਰ »

ਮਦਨ ਲਾਲ ਚਿੱਲੂ ਅਰੋੜਾ ਸਮਾਲਸਰ ਨੂੰ ਸ਼ਰਧਾਂਜਲੀਆਂ ਭੇਟ

ਸਮਾਲਸਰ, 22 ਜੂਨ (ਕਿਰਨਦੀਪ ਸਿੰਘ ਬੰਬੀਹਾ)- ਬੀਤੇ ਦਿਨੀਂ ਕਸਬਾ ਸਮਾਲਸਰ ਦੇ ਨਾਮਵਰ ਅਰੋੜਾ ਪਰਿਵਾਰ ਦੇ ਬਲਵੀਰ ਚੰਦ ਅਰੋੜਾ, ਰਾਜ ਕੁਮਾਰ ਅਰੋੜਾ ਦੇ ਛੋਟੇ ਭਰਾਤਾ ਅਤੇ ਸਿਕੰਦਰ ਸਿੰਘ ਸੋਨੀ ਅਰੋੜਾ ਦੇ ਚਾਚਾ ਮਦਨ ਲਾਲ ਚਿੱਲੂ ਅਰੋੜਾ ਸਮਾਲਸਰ ਸੜਕ ਹਾਦਸੇ ਵਿਚ ...

ਪੂਰੀ ਖ਼ਬਰ »

ਏਾਜਲਸ ਇੰਟਰਨੈਸ਼ਨਲ ਨੇ ਲਗਵਾਇਆ ਆਸਟੇ੍ਰਲੀਆ ਦਾ ਸਟੱਡੀ ਵੀਜ਼ਾ

ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ)- ਪੰਜਾਬ ਸਰਕਾਰ ਦੀ ਮਾਨਤਾ ਪ੍ਰਾਪਤ ਸੰਸਥਾ ਐਾਜਲਸ ਇੰਟਰਨੈਸ਼ਨਲ ਜੋ ਕਿ ਮੋਗਾ ਦੇ ਅੰਮਿ੍ਤਸਰ ਰੋਡ 'ਤੇ ਡਾ: ਢਿੱਲੋਂ ਕਲੀਨਿਕ ਦੇ ਨਾਲ ਸਥਿਤ ਹੈ | ਸੰਸਥਾ ਵਲੋਂ ਵਿਦਿਆਰਥੀਆਂ ਨੂੰ ਕੈਨੇਡਾ, ਆਸਟੇ੍ਰਲੀਆ, ਯੂ.ਐਸ.ਏ., ਯੂਰਪ ਆਦਿ ...

ਪੂਰੀ ਖ਼ਬਰ »

ਐਡਵਾਂਸ ਇਮੀਗੇ੍ਰਸ਼ਨ ਸੰਸਥਾ ਨੇ ਆਸਟ੍ਰੇਲੀਆ ਦਾ ਸਪਾਉਸ ਵੀਜ਼ਾ ਲਗਵਾਇਆ

ਬਾਘਾ ਪੁਰਾਣਾ, 22 ਜੂਨ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੀ ਮੋਗਾ ਰੋਡ ਉੱਪਰ ਸਥਿਤ ਐਡਵਾਂਸ ਆਈਲਟਸ ਅਤੇ ਇਮੀਗੇ੍ਰਸ਼ਨ ਸੰਸਥਾ ਦੇ ਵਿਦਿਆਰਥੀ ਦਿਨੋ-ਦਿਨ ਵਧੀਆ ਬੈਂਡ ਪ੍ਰਾਪਤ ਕਰਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਸਾਕਾਰ ਕਰ ਰਹੇ ਹਨ | ਇਸ ਸੰਸਥਾ ਵਿਖੇ ...

ਪੂਰੀ ਖ਼ਬਰ »

ਸਿੱਖ ਸੰਘਰਸ਼ ਕਮੇਟੀ ਮੋਗਾ ਦਾ ਜਥਾ ਹੋਵੇਗਾ ਬਰਗਾੜੀ ਲਈ ਭਲਕੇ ਰਵਾਨਾ

ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਬਰਗਾੜੀ ਵਿਖੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਜਥੇ ਵਿਚ ਆਪਣਾ ਸਮਰਥਨ ਦੇਣ ਲਈ ਸਿੱਖ ਸੰਘਰਸ਼ ਕਮੇਟੀ ਮੋਗਾ ਵਲੋਂ ਜਥਾ ਭਲਕੇ ਬਰਗਾੜੀ ਵਿਖੇ ਜਾਵੇਗਾ | ਪ੍ਰੈੱਸ ਨੂੰ ...

ਪੂਰੀ ਖ਼ਬਰ »

ਗੋ ਗਲੋਬਲ ਨੇ ਲਗਵਾਇਆ ਕੈਨੇਡਾ ਦਾ ਵੀਜ਼ਾ

ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ)-ਗੋ ਗਲੋਬਲ ਜੋ ਨਜ਼ਦੀਕ ਸਟੇਟ ਬੈਂਕ ਆਫ਼ ਪਟਿਆਲਾ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ | ਵਿਦਿਆਰਥੀਆਂ ਦੇ ਹਰ ਵਰਗ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ ਵੀਜ਼ਾ ਸੰਸਥਾ ਵਲੋਂ ਜ਼ਿਲ੍ਹਾ ਮੋਗਾ ਦੀ ਵਿਦਿਆਰਥਣ ...

ਪੂਰੀ ਖ਼ਬਰ »

ਜਸਵੀਰ ਸਿੰਘ ਨੇ ਜ਼ਿਲ੍ਹਾ ਮੰਡੀ ਅਫ਼ਸਰ ਦਾ ਅਹੁਦਾ ਸੰਭਾਲਿਆ

ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ)-ਅੱਜ ਬਤੌਰ ਜ਼ਿਲ੍ਹਾ ਮੰਡੀ ਅਫ਼ਸਰ ਜਸਵੀਰ ਸਿੰਘ ਨੇ ਆਪਣਾ ਅਹੁਦਾ ਸੰਭਾਲਿਆ, ਇਸ ਮੌਕੇ ਉਨ੍ਹਾਂ ਨੂੰ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ, ਜਗਸੀਰ ਸਿੰਘ ਸੀਰਾ ਚਕਰ, ਡਾ. ਜੀ.ਐਸ. ਗਿੱਲ ਪੀ.ਏ. ਟੂ ਡਾ. ਹਰਜੋਤ ਕਮਲ ਨੇ ਵਧਾਈ ਦਿੱਤੀ, ਇਸ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਮੋਗਾ ਦਾ ਪ੍ਰਾਸਪੈਕਟਸ ਜਾਰੀ

ਮੋਗਾ, 22 ਜੂਨ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਕਾਲਜ ਮੋਗਾ ਵਿਖੇ ਸੈਸ਼ਨ 2018-19 ਦਾ ਪ੍ਰਾਸਪੈਕਟਸ ਕਾਰਜਕਾਰੀ ਪਿ੍ੰਸੀਪਲ ਡਾ. ਗੁਰਿੰਦਰਜੀਤ ਸਿੰਘ ਭੁੱਲਰ ਨੇ ਕਾਲਜ ਕੈਂਪਸ ਵਿਖੇ ਜਾਰੀ ਕੀਤਾ | ਇਸ ਮੌਕੇ ਕਾਰਜਕਾਰੀ ਪਿ੍ੰਸੀਪਲ ਡਾ. ਗੁਰਿੰਦਰਜੀਤ ਸਿੰਘ ਭੁੱਲਰ ਨੇ ...

ਪੂਰੀ ਖ਼ਬਰ »

24 ਨੂੰ ਮੋਗਾ ਅਤੇ 25 ਬਾਘਾ ਪੁਰਾਣਾ ਵਿਖੇ ਮਿਲੇਗੀ ਅੱਧ ਮੁੱਲ 'ਤੇ ਕੰਨ ਦੀ ਮਸ਼ੀਨ

ਜਲੰਧਰ, 22 ਜੂਨ (ਅ.ਬ.)-ਈਕੋ ਸਾਊਾਡ ਹਿਅਰਿੰਗ ਕੇਅਰ ਵਲੋਂ ਘੱਟ ਸੁਣਾਈ ਦੇਣ ਵਾਲਿਆਂ ਲਈ ਮੁਫਤ ਹਿਅਰਿੰਗ ਜਾਂਚ ਕੈਂਪ 24 ਜੂਨ ਦਿਨ ਐਤਵਾਰ ਨੂੰ ਹੋਟਲ ਕਮਲ ਨੇੜੇ ਲਾਲ ਚੰਦ ਦੀ ਧਰਮਸ਼ਾਲਾ, ਨਿਊ ਟਾਊਨ ਮੋਗਾ ਅਤੇ 25 ਜੂਨ ਦਿਨ ਸੋਮਵਾਰ ਨੂੰ ਗੁਰਦੁਆਰਾ ਬਾਬਾ ਵਿਸ਼ਵਕਰਮਾ ...

ਪੂਰੀ ਖ਼ਬਰ »

ਜੂਰੀ ਇੰਟਰਾਂਨੈਸ਼ਨਲ ਬਿਊਟੀ ਅਕੈਡਮੀ 'ਚ ਸਮਰ ਕੈਂਪ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਭਾਰੀ ਉਤਸ਼ਾਹ-ਸ਼ੈਫਾਲੀ

ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ)-ਮੋਗਾ ਲੁਧਿਆਣਾ ਜੀ.ਟੀ. ਰੋਡ ਕੇ ਜੀ.ਕੇ. ਪਲਾਜ਼ਾ ਬਿਲਡਿੰਗ ਵਿਚ ਸਥਿਤ ਜੂਰੀ ਇੰਟਰਨੈਸ਼ਨਲ ਬਿਊਟੀ ਅਕੈਡਮੀ ਵਿਚ ਸਮਰ ਕੈਂਪ ਵਿਚ ਭਾਗ ਲੈਣ ਨੂੰ ਲੈ ਕੇ ਵਿਦਿਆਰਥੀਆਂ ਵਿਚ ਰਜਿਸਟਰੇਸ਼ਨ ਕਰਵਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ...

ਪੂਰੀ ਖ਼ਬਰ »

ਬਲਾਕ ਸੰਮਤੀ ਮੈਂਬਰ ਨਛੱਤਰ ਸਿੰਘ ਧਾਲੀਵਾਲ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ

ਨਿਹਾਲ ਸਿੰਘ ਵਾਲਾ, 22 ਜੂਨ (ਪਲਵਿੰਦਰ ਸਿੰਘ ਟਿਵਾਣਾ)-ਬਲਾਕ ਸੰਮਤੀ ਮੈਂਬਰ ਨਛੱਤਰ ਸਿੰਘ ਧਾਲੀਵਾਲ ਰਣਸੀਂਹ ਖ਼ੁਰਦ ਜੋ ਕਿ ਇਕ ਸੰਖੇਪ ਬਿਮਾਰੀ ਦੌਰਾਨ ਅਕਾਲ ਚਲਾਣਾ ਕਰ ਗਏ ਸਨ | ਇਸ ਮੌਕੇ ਸਮੂਹ ਧਾਲੀਵਾਲ ਪਰਿਵਾਰ ਰਣਸੀਂਹ ਖ਼ੁਰਦ ਨਾਲ ਹਲਕਾ ਵਿਧਾਇਕ ਮਨਜੀਤ ਸਿੰਘ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX