ਖੰਨਾ, 22 ਜੂਨ (ਹਰਜਿੰਦਰ ਸਿੰਘ ਲਾਲ)-ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਵਲੋਂ ਸ਼ੁਰੂ ਕੀਤੀ ਜ਼ੁਰਮ ਵਿਰੋਧੀ ਮੁਹਿੰਮ ਵਿਚ ਉਸ ਵੇਲੇ ਵੱਡੀ ਸਫਲਤਾ ਹਾਸਲ ਕੀਤੀ, ਜਦ ਲੰਮੇ ਸਮੇਂ ਤੋਂ ਧੋਖਾਧੜੀ ਦੇ ਕੇਸ ਵਿਚ ਰੂਪੋਸ਼ ਕਥਿਤ ਦੋਸ਼ੀ ਸ਼ੀਸ਼ ਪਾਲ ਨੂੰ ਖੰਨਾ ਦੇ ਸਹਾਇਕ ...
ਦੋਰਾਹਾ, 22 ਜੂਨ (ਜਸਵੀਰ ਝੱਜ)-ਥਾਣਾ ਦੋਰਾਹਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਕ ਕਾਰ ਫੋਰਡ-ਫੀਗੋ ਨੰਬਰ ਪੀ.ਬੀ. 13 ਏ.ਐੱਲ. 0967 ਵਿਚ ਸਵਾਰ ਚਾਰ ਦੋਸ਼ੀ ਚਰਸ ਸਮੇਤ ਕਾਬੂ ਕੀਤੇ ਗਏ ਹਨ | ਨਹਿਰ ਸਰਹਿੰਦ ਦੋਰਾਹਾ ਨੇੜਲੇ ਪੁਲ ਮਾਨਪੁਰ ਹੈੱਡ 'ਤੇ ਨਾਕੇ ਦੌਰਾਨ ਇਕ ਰੋਕ ਕੇ ...
ਬੀਜਾ, 22 ਜੂਨ (ਰਣਧੀਰ ਸਿੰਘ ਧੀਰਾ)-ਪੰਜਾਬ ਸਰਕਾਰ ਵਲੋਂ ਝੋਨਾ ਲਾਉਣ ਦੀ ਤਰੀਕ 20 ਜੂਨ ਮਿਥਣ ਕਾਰਨ ਹੁਣ ਇਲਾਕੇ ਦੇ ਪਿੰਡਾਂ ਵਿਚ ਝੋਨਾ ਲਾਉਣ ਦੇ ਤੀਜੇ ਦਿਨ ਕੁਝ ਤੇਜ਼ੀ ਆਈ ਹੈ, ਪਰ ਕਈ ਪਿੰਡਾਂ ਵਿਚ ਲੇਬਰ ਦੀ ਘਾਟ ਹੋਣ ਕਾਰਨ ਝੋਨਾ ਲਾਉਣ ਦਾ ਕੰਮ ਪਛੜਿਆ ਹੋਇਆ ਹੈ¢ ਇਹ ...
ਦੋਰਾਹਾ, 22 ਜੂਨ (ਮਨਜੀਤ ਸਿੰਘ ਗਿੱਲ)-ਐਟੀਨਾਰਕੋਟਿਕਸ ਸੈੱਲ ਦੋਰਾਹਾ ਦੇ ਚੇਅਰਮੈਨ ਦੀਪਇੰਦਰ ਸਿੰਘ ਰਿੰਕੂ, ਉਪ ਚੇਅਰਮੈਨ ਰਾਜੇਸ਼ ਵਡਲਾਨ, ਪੰਕਜ ਗੌਤਮ, ਸੰਦੀਪ ਰਤਨ ਮੰਗਾ ਆਦਿ ਅਹੁਦੇਦਾਰਾਂ ਦੀ ਅਗਵਾਈ 'ਚ ਸੈੱਲ ਦਾ ਇਕ ਵਫ਼ਦ ਐੱਸ.ਐੱਚ.ਓ. ਦੋਰਾਹਾ ਹਰਦੀਪ ਸਿੰਘ ...
ਮਲੌਦ, 22 ਜੂਨ (ਦਿਲਬਾਗ ਸਿੰਘ ਚਾਪੜਾ)-ਪੰਜਾਬ ਸਰਕਾਰ ਵਲੋਂ ਵੱਖ ਵੱਖ ਵਿਭਾਗਾਂ ਦੇ ਕੰਮ ਆਨਲਾਈਨ ਕਰਨ ਦੀ ਲੜੀ ਤਹਿਤ ਸਬ ਤਹਿਸੀਲ ਮਲੌਦ ਵਿਖੇ ਰਜਿਸਟਰੀਆਂ ਦੇ ਸਬੰਧੀ ਕੰਮ ਆਨ ਲਾਈਨ ਕਰਨ ਦੀ ਸ਼ੁਰੂਆਤ ਕੀਤੀ ਗਈ | ਇਸ ਸਬੰਧੀ ਚੇਅਰਮੈਨ ਰਜਿੰਦਰ ਸਿੰਘ ਰੋੜੀਆਂ ਅਤੇ ...
ਡੇਹਲੋਂ, 22 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਅੱਤ ਦੀ ਗਰਮੀ ਵਿਚ ਬਿਜਲੀ ਦੇ ਲੱਗ ਰਹੇ ਅਣ-ਐਲਾਨੇ ਕੱਟਾਂ ਤੋਂ ਪ੍ਰੇਸ਼ਾਨ ਡੇਹਲੋਂ ਨਿਵਾਸੀ ਅਤੇ ਦੁਕਾਨਦਾਰਾਂ ਵਲੋਂ ਇਕੱਠੇ ਹੋ ਕੇ ਬਿਜਲੀ ਦਫ਼ਤਰ ਸਰੀਂਹ ਦੇ ਅਧਿਕਾਰੀਆਂ ਨੰੂ ਮੰਗ ਪੱਤਰ ਦਿੱਤਾ ਗਿਆ ਅਤੇ ਇਸ ਮਸਲੇ ਦਾ ...
ਬੀਜਾ, 22 ਜੂਨ (ਰਣਧੀਰ ਸਿੰਘ ਧੀਰਾ)-ਪਾਇਲ ਰੋਡ 'ਤੇ ਸਥਿਤ ਪਾਵਰਕਾਮ ਦਫ਼ਤਰ ਚਾਵਾ ਵਿਖੇ ਇੰਪਲਾਈਜ਼ ਫੈੱਡਰੇਸ਼ਨ (ਸੁਰਿੰਦਰ ਪਹਿਲਵਾਨ) ਸਬ-ਯੂਨਿਟ ਚਾਵਾ ਵਲੋਂ ਕੇਸਰੀ ਰੰਗ ਦਾ ਝੰਡਾ ਚੜ੍ਹਾਇਆ ਗਿਆ | ਇਸ ਮੌਕੇ ਸਰਕਲ ਪ੍ਰਧਾਨ ਮਦਨ ਲਾਲ ਸਰਮਾ ਅਤੇ ਇੰਦਰਜੀਤ ਸਿੰਘ ...
ਮਲੌਦ, 22 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਕਿਸਾਨ ਖੇਤ ਮਜ਼ਦੂਰ ਸੈਲ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਕਾਂਗਰਸੀ ਆਗੂਆਂ ਨਾਲ ਮਿਲ ਕੇ ਹਮੇਸ਼ਾ ਮੀਡੀਆ ਦੀਆਂ ਸੁਰਖੀਆਂ ਵਿਚ ਰਹਿਣ ਵਾਲੇ ਸਰਕਾਰੀ ਹਸਪਤਾਲ ਮਲੌਦ ਦੇ ਤਾਜ਼ਾ ਹਲਾਤਾਂ ਦਾ ਲਿਆ ...
ਖੰਨਾ, 22 ਜੂਨ (ਹਰਜਿੰਦਰ ਸਿੰਘ ਲਾਲ)-ਨਾਰਦਨ ਇੰਡੀਆ ਰਿਜਨਲ ਕੌਾਸਲ ਆਫ਼ ਚਾਰਟਰਡ ਅਕਾਊਾਟੈਂਟਜ਼ ਲੁਧਿਆਣਾ ਬਰਾਂਚ ਵਲੋਂ ਅੱਜ ਖੰਨਾ ਵਿਚ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਆਮਦਨ ਕਰ ਕਾਨੂੰਨ ਵਿਚ ਹਾਲ ਹੀ ਵਿਚ ਕੀਤੇ ਮਹੱਤਵਪੂਰਨ ਬਦਲਾਅ ਸਬੰਧੀ ਜਾਣਕਾਰੀ ਦਿੱਤੀ ...
ਖੰਨਾ, 22 ਜੂਨ (ਹਰਜਿੰਦਰ ਸਿੰਘ ਲਾਲ)-ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਹਿਮਾਚਲ ਪ੍ਰਦੇਸ਼ ਅਤੇ ਵਿਧਾਇਕ ਗੁਰਕੀਰਤ ਸਿੰਘ ਦੀ ਵਿਦੇਸ਼ ਫੇਰੀ 'ਤੇ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਉਨ੍ਹਾਂ ਦੇ ਓ.ਐਸ.ਡੀ. ਡਾ: ਗੁਰਮੁਖ ਸਿੰਘ ਚਾਹਲ ਨੇ ਆਪਣੀ ਜ਼ਿੰਮੇਵਾਰੀ ...
ਖੰਨਾ, 22 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਆਮ ਆਦਮੀ ਪਾਰਟੀ ਖੰਨਾ ਦੇ ਵਰਕਰਾਂ ਨੇ ਪੰਜਾਬ ਵਿਚ ਰੇਤ ਮਾਫ਼ੀਆ ਿਖ਼ਲਾਫ਼ ਡੀ.ਸੀ. ਦਫ਼ਤਰ ਲੁਧਿਆਣਾ ਅੱਗੇ ਸਰਕਾਰ ਦਾ ਪੁਤਲਾ ਫੂਕਿਆ | 'ਆਪ' ਆਗੂਆਂ ਨੇ ਕਿਹਾ ਕਿ ਰੇਤ ਮਾਫ਼ੀਆ ਬੇਖ਼ੌਫ਼ ਹੋ ਕੇ ਸ਼ਰੇਆਮ ਆਪਣਾ ਕਾਰੋਬਾਰ ਚਲਾ ...
ਖੰਨਾ, 22 ਜੂਨ (ਹਰਜਿੰਦਰ ਸਿੰਘ ਲਾਲ)-ਪੰਜਾਬੀ ਸੱਭਿਆਚਾਰ ਦੇ ਦਾਇਰੇ 'ਚ ਰਹਿ ਕੇ ਗੀਤਾਂ ਨੂੰ ਗਾਉਣ ਵਾਲੇ ਗਾਇਕ ਪਰਮਿੰਦਰ ਪਾਰਸ ਆਪਣਾ ਨਵਾਂ ਟਰੈਕ ਜੱਟ 'ਤੇ ਕਰਜ਼ਾ ਲੈ ਕੇ ਸਰੋਤਿਆਂ ਦੀ ਕਚਹਿਰੀ ਪੇਸ਼ ਹੋਇਆ ਹੈ | ਪਾਰਸ ਨੇ ਦੱਸਿਆ ਕਿ ਗੀਤ ਨੂੰ ਉਸ ਨੇ ਖ਼ੁਦ ਲਿਖਿਆ ਹੈ ...
ਮਾਛੀਵਾੜਾ ਸਾਹਿਬ, 22 ਜੂਨ (ਮਨੋਜ ਕੁਮਾਰ)-ਸਥਾਨਕ ਸਮਰਾਲਾ ਰੋਡ 'ਤੇ ਪੁਰਾਣੀ ਚੂੰਗੀ ਕੋਲ ਸਵੇਰ ਤੜਕਸਾਰ ਬਿਹਾਰੀ ਮਜ਼ਦੂਰ ਦੀ ਲਾਸ਼ ਮਿਲਣ ਨਾਲ ਹਾਹਾਕਾਰ ਮੱਚ ਗਈ | ਜਾਣਕਾਰੀ ਅਨੁਸਾਰ ਸਵੇਰੇ ਮਾਛੀਵਾੜਾ ਪੁਲਿਸ ਨੂੰ ਕਿਸੇ ਲੇਬਰ ਠੇਕੇਦਾਰ ਨੇ ਇਤਲਾਹ ਦਿੱਤੀ ਕਿ ...
ਖੰਨਾ, 22 ਜੂਨ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਬਾਬਾ ਬਾਲਕ ਨਾਥ ਦਾ ਜਨਮ ਦਿਨ ਬਹੁਤ ਸ਼ਰਧਾ ਨਾਲ ਮਨਾਇਆ ਗਿਆ, ਜਿਸ ਵਿਚ ਭਾਰੀ ਮਾਤਰਾ ਵਿਚ ਭਗਤਾਂ ਨੇ ਆਪਣੀ ਹਾਜ਼ਰੀ ਲਗਵਾਈ¢ ਇਸ ਮੌਕੇ ਖੰਨਾ ਦੇ ਭਗਤ ਭਿੰਡਰ ਦੇ ਦੁਆਰੇ ਚੌਕੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਕਈ ...
ਖੰਨਾ, 22 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਪੰਜਾਬ ਖੱਤਰੀ ਚੇਤਨਾ ਮੰਚ ਚੈਰੀਟੇਬਲ ਟਰੱਸਟ ਖੰਨਾ ਦੇ ਅਹੁਦੇਦਾਰ ਅੱਜ ਖੱਤਰੀ ਭਵਨ ਦੇ ਟਰਾਇਲ ਰਨ ਵਾਸਤੇ ਇਕੱਠੇ ਹੋਏ | ਪ੍ਰਧਾਨ ਰਜਿੰਦਰ ਪੁਰੀ ਅਤੇ ਜਨਰਲ ਸਕੱਤਰ ਐਸ. ਕੇ. ਭੱਲਾ ਨੇ ਦੱਸਿਆ ਕਿ ਮੰਚ ਵਲੋਂ ਪਿਛਲੇ ਸਮੇਂ ਵਿਚ ...
ਦੋਰਾਹਾ, 22 ਜੂਨ (ਪੱਤਰ ਪੇ੍ਰਰਕ)-ਲਾਗਲੇ ਪਿੰਡ ਕੱਦੋਂ 'ਚ ਬਣਾਈ ਗਈ ਸਮਾਜ ਸੇਵੀ ਸੰਸਥਾ ਬਾਬਾ ਸਿੱਧਸਰ ਐਨ. ਆਰ. ਆਈ. ਸੇਵਾ ਸੁਸਾਇਟੀ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਉਣ ਦੀ ਮੁਹਿੰਮ ਆਰੰਭੀ ਗਈ | ਰਾਜਵੀਰ ਸਿੰਘ, ਗੁਰਜੈਪਾਲ ਸਿੰਘ, ਮਨਦੀਪ ਸਿੰਘ, ਗਗਨ, ...
ਦੋਰਾਹਾ, 22 ਜੂਨ (ਜਸਵੀਰ ਝੱਜ)-ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਦਸਵੀਂ ਕਟਾਣਾ ਸਾਹਿਬ (ਲੁਧਿ.) ਵਿਖੇ ਪਿਛਲੇ ਲੰਮੇ ਸਮੇਂ ਤੋਂ ਮਿ੍ਤਕ ਪ੍ਰਾਣੀਆਂ ਦੇ ਅਸਥ ਪਾਏ ਜਾਂਦੇ ਹਨ | ਇਹ ਜਾਣਕਾਰੀ ਗੁਰਦੁਆਰਾ ਕਟਾਣਾ ਸਾਹਿਬ ਦੇ ਮੈਨੇਜਰ ਦਿਲਬਾਗ ਸਿੰਘ ਨੇ ਦੱਸਿਆ ਕਿ ...
ਸਾਹਨੇਵਾਲ, 22 ਜੂਨ (ਅਮਰਜੀਤ ਸਿੰਘ ਮੰਗਲੀ)-ਐਾਟੀ ਨਾਰਕੋਟਿਕ ਸੈੱਲ ਦੀ ਪੁਲਿਸ ਨੇ ਨਾਕੇ ਦੌਰਾਨ ਇਕ ਵਿਅਕਤੀ 'ਤੇ ਸ਼ੱਕ ਪੈਣ 'ਤੇ ਉਸ ਦੀ ਤਲਾਸ਼ੀ ਲਈ ਤਾਂ ਰਾਧੇ ਸ਼ਿਆਮ ਪੁੱਤਰ ਰਾਮ ਪ੍ਰਕਾਸ਼ ਵਾਸੀ ਮੱਕੜ ਕਾਲੋਨੀ ਗਿਆਸਪੁਰਾ ਲੁਧਿਆਣਾ ਕੋਲੋਂ ਨਾਜਾਇਜ਼ ਦੇਸੀ ਸ਼ਰਾਬ ...
ਚੌਾਕੀਮਾਨ, 22 ਜੂਨ (ਤੇਜਿੰਦਰ ਸਿੰਘ ਚੱਢਾ)-ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਦਾਖਾ ਦੇ ਇੰਚਾਰਜ ਮੇਜਰ ਸਿੰਘ ਭੈਣੀ ਦੀ ਅਗਵਾਈ ਹੇਠ ਹਲਕੇ ਦਾਖੇ ਦੇ ਪਿੰਡਾਂ ਵਿਚ ਸ਼ੁਰੂ ਕੀਤੇ ਡੀਜ਼ਲ-ਪੈਟਰੋਲ ਦੀਆਂ ਵਧ ...
ਜੋਧਾਂ, 22 ਜੂਨ (ਗੁਰਵਿੰਦਰ ਸਿੰਘ ਹੈਪੀ)-ਸਰਪੰਚ ਬਦਨ ਸਿੰਘ ਗਰੇਵਾਲ ਢੈਪਈ ਤੇ ਬਲਦੇਵ ਸਿੰਘ ਗਰੇਵਾਲ ਦੇ ਭਰਾ ਵਰਿਆਮ ਸਿੰਘ ਗਰੇਵਾਲ ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਆਤਮਿਕ ਸਾਤੀ ਲਈ ਰੱਖੇ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਉਪਰੰਤ ...
ਮਲੌਦ, 22 ਜੂਨ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਰਮ ਅਰਥ ਤਹਿਤ ਜਾਰੀ ਵਿੱਤੀ ਸਹਾਇਤਾ ਦੀ ਮੁਹਿੰਮ ਤਹਿਤ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ ਵਲੋਂ ਦਸ ਦਸ ਹਜ਼ਾਰ ਰੁਪਏ ਦੇ 6 ਚੈੱਕ ਵੰਡੇ ਗਏ | ਸਮਾਜ ...
ਬੀਜਾ, 22 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਪੁਲ ਨੂੰ ਜੇਕਰ ਖੂਨੀ ਪੁਲ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਹੁਣ ਤੱਕ ਇਸ ਪੁਲ 'ਤੇ ਅਨੇਕਾਂ ਹੀ ਜਾਨਾਂ ਚਲੀਆਂ ਗਈਆਂ ਹਨ ਅਤੇ ਅਨੇਕਾਂ ਹੀ ਲੋਕ ਜ਼ਖ਼ਮੀ ਹੋ ਗਏ ਹਨ ...
ਮਲੌਦ, 22 ਜੂਨ (ਸਹਾਰਨ ਮਾਜਰਾ)-ਭਾਰਤੀ ਜਨਤਾ ਪਾਰਟੀ ਦੇ ਯੂਥ ਵਿੰਗ ਦੇ ਸਰਕਲ ਮਲੌਦ ਦੇ ਪ੍ਰਧਾਨ ਸੁਖਵੀਰ ਸਿੰਘ ਚੋਮੋ ਨੂੰ ਪਾਰਟੀ ਪ੍ਰਤੀ ਨਿਰਪੱਖ ਸੇਵਾਵਾਂ ਦੇ ਮੱਦੇਨਜ਼ਰ ਮਾਣ ਵਲੋਂ ਤਰੱਕੀ ਦਿੰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਕਿਸਾਨ ਵਿੰਗ ਦੇ ਸੂਬਾ ...
ਸਮਰਾਲਾ, 22 ਜੂਨ (ਬਲਜੀਤ ਸਿੰਘ ਬਘੌਰ)-ਤਹਿਸੀਲ ਸਮਰਾਲਾ ਵਿਚ ਰਜਿਸਟਰੀਆਂ ਤਸਦੀਕ ਕਰਨ ਦਾ ਕੰਮ ਆਨਲਾਈਨ ਸ਼ੁਰੂ ਹੋ ਗਿਆ ਹੈ | ਅੱਜ ਤਹਿਸੀਲ ਵਿਚ ਪਹਿਲੀ ਆਨਲਾਈਨ ਰਜਿਸਟਰੀ ਤਹਿਸੀਲਦਾਰ ਸਮਰਾਲਾ ਜਸਵਿੰਦਰ ਸਿੰਘ ਟਿਵਾਣਾ ਵਲੋਂ ਕੀਤੀ ਗਈ | ਰਜਿਸਟਰੀ ਕਰਾਉਣ ਆਏ ...
ਸਮਰਾਲਾ, 22 ਜੂਨ (ਪੱਤਰ ਪ੍ਰੇਰਕ)-ਅਕਾਲੀ ਸਰਕਾਰ ਵਲੋਂ ਵਿਦੇਸ਼ੀ ਤਰਜ਼ 'ਤੇ ਘਰਾਂ ਨੇੜੇ ਪ੍ਰਸ਼ਾਸਨਿਕ ਸੇਵਾਵਾਂ ਦੇਣ ਲਈ ਖੋਲੇ੍ਹ ਸੇਵਾ ਕੇਂਦਰ ਮੌਜੂਦਾ ਸਰਕਾਰ ਵਲੋਂ ਬੰਦ ਕਰਨ ਦੇ ਕੀਤੇ ਫ਼ਰਮਾਨਾਂ ਨਾਲ ਜਿੱਥੇ ਪ੍ਰਸ਼ਾਸਨਿਕ ਸੇਵਾਵਾਂ ਠੰਢੇ ਬਸਤੇ ਵਿਚ ਪੈ ਗਈਆਂ ...
ਖੰਨਾ, 22 ਜੂਨ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਖੇਡ ਵਿਭਾਗ ਵਲੋਂ ਚੱਲ ਰਹੇ ਜਿਮਨਾਸਟਿਕ ਸਮਰ ਕੋਚਿੰਗ ਕੈਂਪ ਜੋ 16 ਜੂਨ ਤੋਂ 30 ਜੂਨ ਤੱਕ ਚੱਲ ਰਿਹਾ ਹੈ, ਵਿਚ ਮਨੋਰੰਜਨ ਖੇਡਾਂ ਜਿਵੇਂ ਕਿ ਰੱਸਾ ਕਸ਼ੀ, ਪਿੱਠੂ ਖੇਡ, ਤਿੰਨ ਲੱਤੀ ਰੇਸ, ਚਮਚਾ ਤੇ ਆਲੂ ਰੇਸ ਆਦਿ ...
ਮਲੌਦ, 22 ਜੂਨ (ਦਿਲਬਾਗ ਸਿੰਘ ਚਾਪੜਾ)-ਨਗਰ ਪੰਚਾਇਤ ਮਲੌਦ ਅਧੀਨ ਪੈਂਦੇ ਰੋੜੀਆ ਵਿਖੇ ਬਹੁਜਨ ਸਮਾਜ ਪਾਰਟੀ ਦੇ ਸਰਕਲ ਮਲੌਦ ਦੇ ਆਗੂ ਕੁਲਵੰਤ ਸਿੰਘ ਰੋੜੀਆ ਅਤੇ ਐਡਵਾਈਜ਼ਰ ਗੁਰਪ੍ਰੀਤ ਸਿੰਘ ਐਡਵੋਕੇਟ ਰੋੜੀਆਂ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ...
ਕੁਹਾੜਾ, 22 ਜੂਨ (ਤੇਲੂ ਰਾਮ ਕੁਹਾੜਾ)-ਇਸ ਇਲਾਕੇ ਦੇ ਪਿੰਡਾਂ ਵਿਚ 20 ਜੂਨ ਦੀ ਉਡੀਕ ਤੋਂ ਬਾਅਦ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ | ਭਾਵੇਂ ਕਿ ਕੰਮ ਨੇ ਪੂਰਾ ਜ਼ੋਰ ਨਹੀਂ ਫੜਿਆ, ਫਿਰ ਵੀ ਆਉਣ ਵਾਲੇ ਤਿੰਨ-ਚਾਰ ਦਿਨਾਂ ਵਿਚ ਝੋਨੇ ਦੀ ਲੁਆਈ ਦਾ ਕੰਮ ਜ਼ੋਰ ਫੜ ...
ਭੰੂਦੜੀ, 22 ਜੂਨ (ਕੁਲਦੀਪ ਸਿੰਘ ਮਾਨ)-ਬੇਟ ਇਲਾਕੇ ਦੇ ਪਿੰਡਾਂ ਵਿਚ ਹਰ ਪਾਸੇ ਸਮੱਸਿਆ ਹੀ ਸਮੱਸਿਆ ਨਜ਼ਰ ਆਉਂਦੀ ਹੈ | ਪੰਜਾਬ ਸਰਕਾਰ ਵਲੋਂ ਬੇਸ਼ੱਕ ਸੂਬੇ ਅੰਦਰ ਵੱਡੇ ਵਿਕਾਸ ਕਾਰਜ ਤੇ ਲੋਕਾਂ ਨੂੰ ਹਰ ਸਹੂਲਤ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਅਸਲੀਅਤ ਇਸ ਤੋਂ ...
ਅਹਿਮਦਗੜ੍ਹ, 22 ਜੂਨ (ਪੁਰੀ)-ਲਾਗਲੇ ਪਿੰਡ ਛਪਾਰ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ਼ਰੀਫ਼ ਲਾਲਾ ਵਾਲੇ ਪੀਰ ਦਾ 12ਵਾਂ ਸਾਲਾਨਾ ਉਰਸ ਸਿਰਾਜ ਢਿੱਲੋਂ (ਢਿੱਲੋਂ ਸਟੀਲ ਸ਼ਟਰਿੰਗ) ਦੀ ਅਗਵਾਈ ਹੇਠ ਕਰਵਾਇਆ ਗਿਆ | ਪਿੰਡ ਛਪਾਰ ਤੇ ਅਹਿਮਦਗੜ੍ਹ ...
ਦੋਰਾਹਾ, 22 ਜੂਨ (ਮਨਜੀਤ ਸਿੰਘ ਗਿੱਲ)-ਰਾਮਪੁਰ ਨਿਵਾਸੀ ਸਨੇਹਜੀਤ ਸਿੰਘ ਜੀਤ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਅੱਜ ਗੁਰਦੁਆਰਾ ਰੇਰੂ ਸਾਹਿਬ ਪਿੰਡ ਰਾਮਪੁਰ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ | ...
ਰਾੜਾ ਸਾਹਿਬ, 22 ਜੂਨ (ਸਰਬਜੀਤ ਸਿੰਘ ਬੋਪਾਰਾਏ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਸੂਬੇ ਦੀ ਕਾਂਗਰਸ ਸਰਕਾਰ ਨੂੰ ਡੀਜ਼ਲ ਅਤੇ ਪੈਟਰੋਲ 'ਤੇ ਟੈਕਸ ਘਟਾਉਣ ਲਈ ਮਜਬੂਰ ਕਰਨ ਵਾਸਤੇ 26 ਜੂਨ ਨੂੰ ਜ਼ਿਲ੍ਹਾ ਪੱਧਰੀ ਰੋਸ ਵਿਖਾਵੇ ਕਰਨ ਦੇ ਉਲੀਕੇ ਪ੍ਰੋਗਰਾਮ ਤਹਿਤ ਵਰਕਰਾਂ ਨੂੰ ਲਾਮਬੰਦ ਕਰਨ ਲਈ ਪਿੰਡ ਘੁਡਾਣੀ ਕਲਾਂ ਵਿਖੇ ਅਕਾਲੀ ਦਲ ਪੁਲਿਸ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਜਥੇ: ਰਘਬੀਰ ਸਿੰਘ ਸਹਾਰਨ ਮਾਜਰਾ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਬਕਾ ਮੰਤਰੀ ਈਸ਼ਰ ਸਿੰਘ ਮਿਹਰਬਾਨ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਇਸ ਕੰਮ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ | ਉਨ੍ਹਾਂ ਆਖਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਡੀਜ਼ਲ ਅਤੇ ਪੈਟਰੋਲ ਦੀਆ ਕੀਮਤਾਂ ਨੂੰ ਲੈ ਕੇ ਗੁਮਰਾਹ ਕੀਤਾ ਜਾ ਰਿਹਾ ਹੈ | ਇਸ ਮੌਕੇ ਸਰਕਲ ਮਲੌਦ ਜਥੇ: ਗੁਰਜੀਤ ਸਿੰਘ ਪੰਧੇਰ ਖੇੜੀ, ਕਿਸਾਨ ਵਿੰਗ ਪ੍ਰਧਾਨ ਜਸਵੀਰ ਸਿੰਘ ਨਿਜ਼ਾਮਪੁਰ, ਸਾਬਕਾ ਪ੍ਰਧਾਨ ਕੇਸਰ ਸਿੰਘ ਘੁਡਾਣੀ, ਸਰਪੰਚ ਗੁਰਦੀਪ ਸਿੰਘ ਰਾਣੋਂ, ਜਗਦੇਵ ਸਿੰਘ ਦੋਬੁਰਜੀ, ਸਰਪੰਚ ਜਤਿੰਦਰ ਸਿੰਘ ਜਰਗ, ਪ੍ਰਧਾਨ ਜਗਦੀਪ ਸਿੰਘ ਲਹਿਲ, ਬੀਬੀ ਕਿਰਪਾਲ ਕੌਰ ਧਮੋਟ, ਮਨਪ੍ਰੀਤ ਸਿੰਘ ਮਨੀ ਰੌਲ ਆਦਿ ਹਾਜ਼ਰ ਸਨ |
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX