ਤਾਜਾ ਖ਼ਬਰਾਂ


ਬੰਦੂਕ ਜਮ੍ਹਾ ਕਰਵਾਉਣ ਆਏ ਵਿਅਕਤੀ ਨੇ ਠਾਣੇ ਦੇ ਮੁਨਸ਼ੀ ਨੂੰ ਮਾਰੀ ਗੋਲੀ, ਮੌਤ
. . .  1 minute ago
ਮਾਹਿਲਪੁਰ, 16 ਜੂਨ (ਦੀਪਕ ਅਗਨੀਹੋਤਰੀ)- ਅੱਜ ਦੁਪਹਿਰ ਢਾਈ ਵਜੇ ਦੇ ਕਰੀਬ ਇਕ ਵਿਅਕਤੀ ਨੇ ਮਾਹਿਲਪੁਰ ਥਾਣੇ ਦੇ ਅੰਦਰ ਦਾਖਲ ਹੋ ਕੇ ਆਪਣੀ ਲਾਇਸੈਂਸੀ ਦੋਨਾਲੀ ਬੰਦੂਕ ਨਾਲ ਮੁਨਸ਼ੀ ਨੂੰ ਗੋਲੀ ਮਾਰ ਦਿੱਤੀ। ਦੂਜੀ ਗੋਲੀ ਉਸ ਨੇ ਥਾਣੇਦਾਰ ਦੇ ਮਾਰੀ ਪਰੰਤੂ ....
ਵਿਸ਼ਵ ਕੱਪ 2019 : 5 ਓਵਰਾਂ ਤੋਂ ਬਾਅਦ ਭਾਰਤ 20/0
. . .  4 minutes ago
ਭਾਰਤ ਨਾਲ ਮੈਚ ਤੋਂ ਪਹਿਲਾਂ ਇਮਰਾਨ ਨੇ ਪਾਕਿ ਟੀਮ ਨੂੰ ਦਿੱਤਾ ਸੰਦੇਸ਼- ਆਖ਼ਰੀ ਗੇਂਦ ਤੱਕ ਲੜੋ, ਨਤੀਜਾ ਚਾਹੇ ਕੁਝ ਵੀ ਹੋਵੇ
. . .  32 minutes ago
ਇਸਲਾਮਾਬਾਦ, 16 ਜੂਨ- ਆਈ. ਸੀ. ਸੀ. ਵਿਸ਼ਵ ਕੱਪ 2019 'ਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਮੈਚ 'ਤੇ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਮੈਚ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ...
ਅੱਗ ਲੱਗਣ ਕਾਰਨ 100 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ
. . .  40 minutes ago
ਊਨਾ, 16 ਜੂਨ (ਹਰਪਾਲ ਸਿੰਘ ਕੋਟਲਾ)- ਸਦਰ ਥਾਨਾ ਹਰੋਲੀ ਦੇ ਤਹਿਤ ਘਾਲੁਵਾਲ 'ਚ ਪ੍ਰਵਾਸੀ ਮਜ਼ਦੂਰਾਂ ਦੀਆਂ ਕਰੀਬ 100 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ....
ਵਿਸ਼ਵ ਕੱਪ 2019 : ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  53 minutes ago
ਮੁਜ਼ਫੱਰਾਬਾਦ 'ਚ ਪ੍ਰਦਰਸ਼ਨ ਕਰਨ ਵਾਲੇ 60 ਪ੍ਰਦਰਸ਼ਨਕਾਰੀ ਪੁਲਿਸ ਵੱਲੋਂ ਗ੍ਰਿਫ਼ਤਾਰ
. . .  about 1 hour ago
ਸ੍ਰੀਨਗਰ, 16 ਜੂਨ- ਮਕਬੂਜ਼ਾ ਕਸ਼ਮੀਰ ਦੇ ਮੁਜ਼ਫੱਰਾਬਾਦ ਸ਼ਹਿਰ 'ਚ ਪ੍ਰਦਰਸ਼ਨ ਕਰਨ ਵਾਲੇ ਘਟੋਂ-ਘੱਟ 60 ਪ੍ਰਦਰਸ਼ਨਕਾਰੀਆਂ ਅਤੇ ਹੱਥੋ ਪਾਈ ਕਰਨ ਵਾਲੇ ਕਾਰਕੁਨਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਇਸਲਾਮਾਬਾਦ ਨੂੰ...
ਮਹੰਤ ਦੀ ਤਸਵੀਰ ਨਾਲ ਛੇੜਛਾੜ ਕਰਨ ਵਾਲਾ ਪੁਲਿਸ ਵੱਲੋਂ ਕਾਬੂ
. . .  about 1 hour ago
ਕੋਟਲੀ ਸੂਰਤ ਮੱਲ੍ਹੀ, 16 ਜੂਨ (ਕੁਲਦੀਪ ਸਿੰਘ ਨਾਗਰਾ)- ਮਹਾਨ ਤਪੱਸਵੀ ਯੋਗੀਰਾਜ ਸ੍ਰੀ ਬਾਵਾ ਲਾਲ ਦਿਆਲ ਜੀ ਦੇ ਦਰਬਾਰ ਧਿਆਨਪੁਰ ਧਾਮ ਦੇ ਗੱਦੀਨਸ਼ੀਨ ਪੀਠਦਵੇਸ਼ਵਰ ਪੂਜਨੀਕ ਮਹੰਤ ਸ੍ਰੀ ਰਾਮ ਸੁੰਦਰ ਦਾਸ ਜੀ ਦੇਵ ਆਚਾਰੀਆ ਮਹਾਰਾਜ ਦੀ ਤਸਵੀਰ ਨਾਲ ....
ਸਰਬ ਪਾਰਟੀ ਬੈਠਕ 'ਚ ਸ਼ਾਮਲ ਹੋਣ ਲਈ ਸੰਸਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 16 ਜੂਨ- ਕੱਲ੍ਹ 17ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ। ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੰਸਦ 'ਚ ਸਰਬ ਪਾਰਟੀ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ 'ਚ ਸ਼ਾਮਲ ਹੋਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਪਹੁੰਚੇ ...
ਪਾਕਿਸਤਾਨ ਹਵਾਈ ਖੇਤਰ 28 ਜੂਨ ਤੱਕ ਅੰਤਰਰਾਸ਼ਟਰੀ ਉਡਾਣਾਂ ਲਈ ਰਹੇਗਾ ਬੰਦ
. . .  about 2 hours ago
ਇਸਲਾਮਾਬਾਦ, 16 ਜੂਨ- ਪਾਕਿਸਤਾਨ ਦੇ ਹਵਾਈ ਖੇਤਰ 28 ਜੂਨ 2019 ਤੱਕ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਲਈ ਬੰਦ ...
ਗੁਰਦੁਆਰਾ ਸਾਹਿਬ 'ਚ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਗਨ ਭੇਟ
. . .  about 2 hours ago
ਭੋਗਪੁਰ, 16 ਜੂਨ (ਕੁਲਦੀਪ ਸਿੰਘ ਪਾਬਲਾ)- ਇੱਥੋਂ ਥੋੜੀ ਦੂਰ ਗੁਰਦੁਆਰਾ ਬਾਬਾ ਗੋਬਿੰਦ ਦਾਸ ਪਿੰਡ ਸੁਦਾਣਾ ਵਿਖੇ ਬਿਜਲੀ ਇਨਵਰਟਰ ਸ਼ਾਟ ਹੋਣ ਕਾਰਣ ਵਾਪਰੇ ਅੱਗ ਹਾਦਸੇ 'ਚ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਤੇ ਪਾਲਕੀ ਸਾਹਿਬ ਅਗਨ ਭੇਂਟ ਹੋ ...
ਮੁਜ਼ੱਫਰਪੁਰ ਦੇ ਹਸਪਤਾਲ ਦਾ ਜਾਇਜ਼ਾ ਲੈਣ ਪਹੁੰਚੇ ਸਿਹਤ ਮੰਤਰੀ ਹਰਸ਼ਵਰਧਨ
. . .  about 2 hours ago
ਪਟਨਾ, 16 ਜੂਨ- ਬਿਹਾਰ ਦੇ ਮੁਜ਼ੱਫਰਪੁਰ 'ਚ ਐਕਿਊਟ ਇੰਸੇਫਲਾਇਟਿਸ ਸਿੰਡਰੋਮ (ਦਿਮਾਗ਼ੀ ਬੁਖ਼ਾਰ) ਦੇ ਨਾਲ ਮਰਨ ਵਾਲੇ ਬੱਚਿਆ ਦੀ ਗਿਣਤੀ ਵੱਧ ਕੇ 84 ਹੋ ਗਈ ਹੈ। ਇਸ ਦੌਰਾਨ, ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਸਥਿਤੀ ਦਾ ਜਾਇਜ਼ਾ ਲੈਣ ਅਤੇ ਸਮੀਖਿਆ ...
ਦਿਮਾਗ਼ੀ ਬੁਖ਼ਾਰ ਕਾਰਨ ਮਰਨ ਵਾਲੇ ਬੱਚਿਆ ਦੀ ਗਿਣਤੀ ਵੱਧ ਕੇ ਹੋਈ 84
. . .  about 2 hours ago
ਪਟਨਾ, 16 ਜੂਨ- ਬਿਹਾਰ ਦੇ ਮੁਜ਼ਫੱਰਪੁਰ 'ਚ ਐਕਿਊਟ ਇੰਸੇਫਲਾਇਟਿਸ ਸਿੰਡਰੋਮ (ਦਿਮਾਗ਼ੀ ਬੁਖ਼ਾਰ) ਦੇ ਨਾਲ ਮਰਨ ਵਾਲੇ ਬੱਚਿਆ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਤੱਕ ਇਸ ਬੁਖ਼ਾਰ ਨਾਲ 84 ਬੱਚਿਆ ਦੀ ਮੌਤ ਹੋ ਚੁੱਕੀ....
ਜਲਦ ਬਣੇਗਾ ਰਾਮ ਮੰਦਿਰ- ਊਧਵ ਠਾਕਰੇ
. . .  about 1 hour ago
ਲਖਨਊ, 16 ਜੂਨ- ਸ਼ਿਵ ਸੈਨਾ ਮੁਖੀ ਊਧਵ ਠਾਕਰੇ ਦੇ ਨਾਲ ਪਾਰਟੀ ਦੇ 18 ਸੰਸਦ ਮੈਂਬਰ ਭਗਵਾਨ ਰਾਮ ਦੇ ਦਰਸ਼ਨ ਕਰਨ ਅਯੁੱਧਿਆ ਪਹੁੰਚੇ। ਇਸ ਮੌਕੇ ਊਧਵ ਠਾਕਰੇ ਦੇ ਨਾਲ ਉਨ੍ਹਾਂ ਦੇ ਬੇਟੇ ਅਦਿੱਤਿਆ ਠਾਕਰੇ ਵੀ ਮੌਜੂਦ ਸਨ। ਅਯੁੱਧਿਆ 'ਚ ਰਾਮਲਲਾ ਦੇ ਦਰਸ਼ਨ ....
ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਪਾਦਰੀ ਦਾ ਕਤਲ
. . .  about 3 hours ago
ਅਟਾਰੀ, 16 ਜੂਨ (ਰੁਪਿੰਦਰਜੀਤ ਸਿੰਘ ਭਕਨਾ)- ਸਰਹੱਦੀ ਪਿੰਡ ਮੋਦੇ ਵਿਖੇ ਇੱਕ ਪਾਦਰੀ ਦਾ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਕਤਲ ਕਰ ਦਿੱਤਾ ਗਿਆ। ਪਿਛਲੇ ਲੰਮੇ ਸਮੇਂ ਤੋਂ ਤਰਨ ਤਾਰਨ ਵਿਖੇ ਰਹਿ ਰਹੇ ਪਾਦਰੀ ਨਰਿੰਦਰ ਸਿੰਘ ਦੇ ਪਿੰਡ ਮੋਦੇ ਦੀ ਇੱਕ ਔਰਤ ਨਾਲ ....
ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਬਿਜਲੀ ਮੁਲਾਜ਼ਮ ਦੀ ਮੌਤ
. . .  about 3 hours ago
ਖਡੂਰ ਸਾਹਿਬ, 16 ਜੂਨ (ਰਸ਼ਪਾਲ ਸਿੰਘ ਕੁਲਾਰ)- ਪਾਵਰਕਾਮ ਦੇ 66 ਕੇ. ਵੀ. ਸਬ ਸਟੇਸ਼ਨ ਖਡੂਰ ਸਾਹਿਬ ਵਿਖੇ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਇੱਕ ਬਿਜਲੀ ਮੁਲਾਜ਼ਮ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸੰਬੰਧੀ ਪਾਵਰਕਾਮ ਦਫ਼ਤਰ ਖਡੂਰ ਸਾਹਿਬ ਦੇ ਜੇ...
ਸੰਸਦ 'ਚ ਸਰਬ ਪਾਰਟੀ ਬੈਠਕ ਸ਼ੁਰੂ
. . .  about 3 hours ago
ਬਿਹਾਰ ਦੇ ਗਯਾ 'ਚ ਲੂ ਲੱਗਣ ਕਾਰਨ ਹੋਈਆਂ ਮੌਤਾਂ 'ਤੇ ਸਿਹਤ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ
. . .  about 3 hours ago
ਹਵਾ 'ਚ ਟਕਰਾਏ ਦੋ ਜਹਾਜ਼, ਪਾਇਲਟਾਂ ਦੀ ਮੌਤ
. . .  about 3 hours ago
ਭਾਰਤ-ਪਾਕਿ ਵਿਚਾਲੇ ਮਹਾਂਮੁਕਾਬਲਾ : ਮੈਨਚੈਸਟਰ 'ਚ ਡੇਰਾ ਲਾਈ ਬੈਠੇ ਹਨ ਬੱਦਲ
. . .  about 4 hours ago
ਯੋਗੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਹਾੜ ਸੰਮਤ 550

ਜਲੰਧਰ

ਨਸ਼ਾ ਮੁਕਤ ਪੰਜਾਬ ਦਾ ਸੰਦੇਸ਼ ਦੇ ਗਈ ਪੰਜਾਬ ਯੂਥ ਕਾਂਗਰਸ ਦੀ ਮੈਰਾਥਨ ਦੌੜ

ਜਲੰਧਰ, 22 ਜੂਨ (ਜਤਿੰਦਰ ਸਾਬੀ)-ਪੰਜਾਬ ਯੂਥ ਕਾਂਗਰਸ ਵਲੋਂ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਇਰਾਦੇ ਨਾਲ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਈ ਗਈ ਮੈਰਾਥਨ ਦੌੜ ਲਈ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਨੌਜਵਾਨਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ | ਇਸ ਮੌਕੇ ਪੰਜਾਬ ਤੇ ਇਸ ਦੇ ਆਸ-ਪਾਸ ਦੇ ਰਾਜਾਂ ਤੋਂ ਖਿਡਾਰੀਆਂ ਨੇ ਇਸ ਦੌੜ 'ਚ ਹਿੱਸਾ ਲਿਆ | ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਇਸ ਮੈਰਾਥਨ ਦੌੜ ਨੂੰ ਹਰੀ ਝੰਡੀ ਜੇ ਕੇ ਰਵਾਨਾ ਕੀਤਾ | ਇਸ ਮੌਕੇ ਮੁੱਖ ਮਹਿਮਾਨ ਨੇ ਖਿਡਾਰੀਆਂ ਤੇ ਯੂਥ ਕਾਂਗਰਸ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਨਿਸ਼ਾਨਾਂ ਨਸ਼ਾ ਮੁਕਤ ਪੰਜਾਬ ਹੈ ਤੇ ਸਾਡੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ | ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਵੀ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਪੰਜਾਬ ਸਰਕਾਰ ਤੇ ਪੰਜਾਬ ਯੂਥ ਕਾਂਗਰਸ ਵਲੋਂ ਕੀਤੇ ਇਸ ਉਪਰਾਲੇ ਦੇ ਸ਼ਲਾਘਾ ਕੀਤੀ | ਇਸ ਮੌਕੇ ਵਿਧਾਇਕ ਪ੍ਰਗਟ ਸਿੰਘ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਨਿਰੋਈ ਸਿਹਤ ਤੇ ਨਿਰੋਈ ਸੋਚ ਨਾਲ ਸਾਡਾ ਸੂਬਾ ਖ਼ੁਸ਼ਹਾਲ ਬਣ ਸਕਦਾ ਹੈ | ਇਸ ਮੌਕੇ ਅਰਜਨ ਐਵਾਰਡੀ ਰਣਧੀਰ ਸਿੰਘ ਧੀਰਾ ਤੇ ਕੌਮਾਂਤਰੀ ਕਬੱਡੀ ਖਿਡਾਰੀ ਸੁਖਦੇਵ ਸਿੰਘ ਪੱਡਾ ਨੂੰ ਵੀ ਪੰਜਾਬ ਯੂਥ ਕਾਂਗਰਸ ਵਲੋਂ ਮੈਰਾਥਨ 'ਚ ਆਉਣ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਮੈਰਾਥਨ ਦੌੜ ਨੂੰ ਸਫਲ ਬਣਾਉਣ ਲਈ ਪੰਜਾਬ ਖੇਡ ਵਿਭਾਗ ਦੇ ਕੋਚਾਂ ਦੀ ਟੀਮ ਤਾਇਨਾਤ ਕੀਤੀ ਗਈ ਸੀ ਤੇ ਪੁਲਿਸ ਵਲੋਂ ਵੀ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ | ਮੈਰਾਥਨ ਦੌੜ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਸ਼ੁਰੂ ਹੋ ਕੇ ਚੁਨ ਮੁੰਨ ਮਾਲ, ਮਾਡਲ ਟਾਊਨ, ਮਸੰਦ ਚੌਕ, ਨਾਮਦੇਵ ਚੌਕ ਤੋਂ ਹੰੁਦੀ ਹੋਈ ਕੰਪਨੀ ਬਾਗ਼ ਵਿਖੇ ਸਮਾਪਤ ਹੋਈ | ਮੈਰਾਥਨ ਦੌੜ ਦੇ ਮਰਦਾਂ ਦੇ ਵਰਗ 'ਚੋਂ ਵਿਸ਼ਨੰੂ ਵੀਰ ਸਿੰਘ ਪਟਿਆਲਾ ਨੇ ਪਹਿਲਾ ਸਥਾਨ 'ਤੇ ਰਹਿ ਕੇ 31 ਹਜ਼ਾਰ, ਪੰਜਾਬ ਪੁਲਿਸ ਦੇ ਸੁਖਦੇਵ ਸਿੰਘ ਨੇ ਦੂਜਾ ਸਥਾਨ 'ਤੇ 21 ਹਜ਼ਾਰ ਨਕਦ ਤੇ ਸੈਨਾ ਦੇ ਮਨਜਿੰਦਰ ਸਿੰਘ ਨੇ ਤੀਜਾ ਸਥਾਨ 'ਤੇ 11 ਹਜ਼ਾਰ ਦਾ ਨਕਦ ਇਨਾਮ ਹਾਸਲ ਕੀਤਾ | ਔਰਤਾਂ ਦੇ ਵਰਗ 'ਚੋਂ ਉੱਤਰਾਖੰਡ ਦੀ ਮਨੀਸ਼ਾ ਨੇ ਪਹਿਲਾ ਸਥਾਨ 'ਤੇ ਰਹਿ ਕੇ 11 ਹਜ਼ਾਰ ਦਾ ਨਕਦ ਇਨਾਮ, ਲੁਧਿਆਣਾ ਦੀ ਅਮਨਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਤੇ 5100 ਦਾ ਨਕਦ ਇਨਾਮ ਤੇ ਪੰਜਾਬ ਪੁਲਿਸ ਦੀ ਰਜਨੀ ਨੇ ਤੀਜਾ ਸਥਾਨ ਹਾਸਲ ਕਰ ਕੇ 2100 ਦਾ ਨਕਦ ਇਨਾਮ ਹਾਸਲ ਕੀਤਾ | ਜੂਨੀਅਰ ਲੜਕੇ ਵਰਗ 'ਚੋਂ ਜਸਕਰਨ ਸਿੰਘ ਸੰਗਰੂਰ ਨੇ ਪਹਿਲਾ ਸਥਾਨ ਹਾਸਲ ਕਰ ਕੇ 2 ਹਜ਼ਾਰ ਦੇ ਇਨਾਮ ਦੇ ਕਬਜ਼ਾ ਕੀਤਾ, ਸੰਤ ਬਾਬਾ ਭਾਗ ਸਿੰਘ ਦੇ ਆਕਾਸ਼ ਨੇ ਦੂਜਾ ਸਥਾਨ 1500 ਦਾ ਨਕਦ ਇਨਾਮ ਤੇ ਸੰਗਰੂਰ ਦੇ ਗੁਰਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕਰ ਕੇ ਇਕ ਹਜ਼ਾਰ ਦਾ ਨਕਦ ਇਨਾਮ ਹਾਸਲ ਕੀਤਾ | ਇਸ ਮੌਕੇ 10 ਸਾਲ ਦੇ ਸਭ ਤੋਂ ਛੋਟੇ ਦੌੜਾਕ ਵਰੁਨ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਸਾਰੇ ਜੇਤੂ ਖਿਡਾਰੀਆਂ ਦਾ ਨਕਦ ਇਨਾਮਾਂ ਨਾਲ ਸਨਮਾਨ ਵਿਧਾਇਕ ਰਾਣਾ ਗੁਰਜੀਤ ਸਿੰਘ, ਮੇਅਰ ਜਗਦੀਸ਼ ਰਾਜਾ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਰਜਿੰਦਰ ਬੇਰੀ ਵਲੋਂ ਕੀਤਾ ਗਿਆ | ਕੱਕੂ ਆਹਲੂਵਾਲੀਆ ਦੇ ਧੜੇ ਵਲੋਂ ਮੈਰਾਥਨ ਦੌੜ 'ਚ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ | ਇਸ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਅਮਰਪ੍ਰੀਤ ਸਿੰਘ ਲਾਲੀ ਪ੍ਰਧਾਨ ਪੰਜਾਬ ਯੂਥ ਕਾਂਗਰਸ, ਅਸ਼ਵਨ ਭੱਲਾ, ਹਨੀ ਜੋਸ਼ੀ ਜਨਰਲ ਸਕੱਤਰ, ਅੰਗਦ ਦੱਤਾ, ਰਾਜੇਸ਼ ਅਗਨੀਹੋਤਰੀ, ਜਸਵਿੰਦਰ ਸਿੰਘ, ਸੰਦੀਪ ਭਾਟੀਆ ਬਲਾਚੌਰ, ਅਕਾਸ਼ਦੀਪ ਸਿੰਘ ਲਾਲੀ ਬੁੱਟਰ, ਬਰਿੰਦਰ ਢਿੱਲੋਂ, ਡਾ: ਅਸ਼ਰ ਸ਼ਰਮਾ, ਵਿਕੀ ਓ. ਐਸ. ਡੀ. ਖੇਡ ਮੰਤਰੀ ਪੰਜਾਬ ਤੇ ਪੰਜਾਬ ਯੂਥ ਕਾਂਗਰਸ ਦੇ ਹੋਰ ਅਹੁਦੇਦਾਰ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

200 ਨਵੇਂ ਸਫ਼ਾਈ ਸੇਵਕਾਂ ਦੀ ਭਰਤੀ ਕਰੇਗਾ ਨਿਗਮ

ਜਲੰਧਰ, 22 ਜੂਨ (ਸ਼ਿਵ ਸ਼ਰਮਾ)-ਵਾਰਡਾਂ 'ਚ ਸਫ਼ਾਈ ਸੇਵਕਾਂ ਦੀ ਕਮੀ ਨੂੰ ਦੂਰ ਕਰਨ ਲਈ ਨਿਗਮ ਪ੍ਰਸ਼ਾਸਨ ਜਲਦੀ ਹੀ 200 ਨਵੇਂ ਸਫ਼ਾਈ ਸੇਵਕ ਭਰਤੀ ਕਰਨ ਜਾ ਰਿਹਾ ਹੈ ਤੇ ਇਸ ਲਈ 25 ਜੂਨ ਨੂੰ ਨਿਗਮ ਹਾਊਸ ਦੀ ਹੋਣ ਵਾਲੀ ਹਾਊਸ ਦੀ ਮੀਟਿੰਗ ਲਈ ਜਾਰੀ ਏਜੰਡੇ 'ਚ ਇਸ ਬਾਰੇ 66 ਨੰਬਰ ...

ਪੂਰੀ ਖ਼ਬਰ »

ਦੁੱਧ ਵਾਲੇ ਟੈਂਪੂ ਅਤੇ ਮੋਟਰਸਾਈਕਲ ਟੱਕਰ 'ਚ ਇਕ ਜ਼ਖਮੀ

ਜਮਸ਼ੇਰਖਾਸ, 22 ਜੂਨ (ਰਾਜ ਕਪੂਰ)-ਡੇਅਰੀ ਕੰਪਲੈਕਸ ਜਮਸ਼ੇਰ ਖਾਸ ਵਿਖੇ ਡੇਅਰੀਆਂ ਤੋਂ ਜਲੰਧਰ ਨੂੰ ਦੁੱਧ ਲੈ ਕੇ ਜਾ ਰਹੇ ਟੈਂਪੂ ਦੀ ਮੋਟਰਸਾਈਕਲ ਨਾਲ ਟੱਕਰ ਹੋਣ ਨਾਲ ਮੋਟਰਸਾਈਕਲ ਸਵਾਰ ਫੱਟੜ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ਪ੍ਰਦੀਪ ਸਿੰਘ ਪੁੱਤਰ ...

ਪੂਰੀ ਖ਼ਬਰ »

ਨਾਜਾਇਜ਼ ਇਮਾਰਤਾਂ ਨੂੰ ਨੋਟਿਸ ਜਾਰੀ ਕਰੇਗਾ ਨਿਗਮ

ਜਲੰਧਰ, 22 ਜੂਨ (ਸ਼ਿਵ)-15 ਦਿਨ 'ਚ ਨਾਜਾਇਜ਼ ਉਸਾਰੀਆਂ ਬਾਰੇ ਕਾਰਵਾਈ ਕਰਨ ਦਾ ਅਲਟੀਮੇਟਮ ਮਿਲਣ ਤੋਂ ਬਾਅਦ ਐਕਸ਼ਨ 'ਚ ਆਉਂਦੇ ਹੋਏ ਮੇਅਰ ਜਗਦੀਸ਼ ਰਾਜਾ ਨੇ ਵੀ ਨਾਜਾਇਜ਼ ਇਮਾਰਤਾਂ ਨੂੰ ਨੋਟਿਸ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ | ਮੇਅਰ ਨੇ ਕਿਹਾ ਹੈ ਕਿ ਰੈਗੂਲਰ ਹੋਣ ...

ਪੂਰੀ ਖ਼ਬਰ »

ਨਾਬਾਲਗਾ ਨੂੰ ਅਗਵਾ ਕਰਨ ਵਾਲੇ ਿਖ਼ਲਾਫ਼ ਮੁਕੱਦਮਾ ਦਰਜ

ਜਲੰਧਰ, 22 ਜੂਨ (ਐੱਮ. ਐੱਸ. ਲੋਹੀਆ)-ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਗੋਪਾਲ ਨਗਰ ਦੇ ਰਹਿਣ ਵਾਲੇ ਇਕ ਨੌਜਵਾਨ ਿਖ਼ਲਾਫ਼ ਅਗਵਾ ਦਾ ਮੁਕੱਦਮਾ ਦਰਜ ਕਰ ਲਿਆ ਹੈ | ਥਾਣਾ ਮੁਖੀ ਮਨਮੋਹਨ ਸਿੰਘ ਨੇ ਜਾਣਕਾਰੀ ਦਿੱਤੀ ਕਿ ...

ਪੂਰੀ ਖ਼ਬਰ »

ਗੁਰਦੇ ਦੀ ਪੱਥਰੀ ਤੋਂ ਬਚਣ ਲਈ ਘੱਟੋ-ਘੱਟ ਡੇਢ ਲੀਟਰ ਪਾਣੀ ਰੋਜ਼ਾਨਾ ਪੀਓ-ਡਾ: ਗਰੋਵਰ

ਜਲੰਧਰ, 22 ਜੂਨ (ਐੱਮ. ਐੱਸ. ਲੋਹੀਆ)-ਗੁਰਦੇ ਦੀ ਪੱਥਰੀ ਤੋਂ ਬਚਣ ਲਈ ਘੱਟੋ-ਘੱਟ ਡੇਢ ਲੀਟਰ ਪਾਣੀ ਰੋਜ਼ਾਨਾ ਪੀਣਾ ਚਾਹੀਦਾ ਹੈ | ਜਨਰਲ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਦੀ ਇਕ ਮੀਟਿੰਗ 'ਚ ਇਹ ਜਾਣਕਾਰੀ ਲਿੰਕ ਰੋਡ 'ਤੇ ਚੱਲ ਰਹੇ ਨਿਊ ਰੂਬੀ ਹਸਪਤਾਲ ਦੇ ਗੁਰਦੇ ਤੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਸਤਿਗੁਰੂ ਕਬੀਰ ਦੇ ਜਨਮ ਦਿਹਾੜੇ ਸਬੰਧੀ ਰਾਜ ਪੱਧਰੀ ਸਮਾਗਮ 28 ਨੂੰ ਜਲੰਧਰ 'ਚ

ਜਲੰਧਰ, 22 ਜੂਨ (ਹਰਵਿੰਦਰ ਸਿੰਘ ਫੁੱਲ)-ਪੰਜਾਬ ਸਰਕਾਰ ਵਲੋਂ ਸਤਿਗੁਰੂ ਕਬੀਰ ਦਾ ਜਨਮ ਦਿਹਾੜੇ ਸਬੰਧੀ ਰਾਜ ਪੱਧਰੀ ਸਮਗਾਮ 28 ਜੂਨ ਨੂੰ ਜਲੰਧਰ ਵਿਖੇ ਕਰਵਾਇਆ ਜਾਵੇਗਾ | ਇਸ ਸਬੰਧੀ ਜਲੰਧਰ ਦੇ ਵਿਧਾਇਕਾਂ ਤੇ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਸਮਾਗਮ ਦੌਰਾਨ ਕੀਤੇ ਜਾਣ ...

ਪੂਰੀ ਖ਼ਬਰ »

ਪੈਰਾਮਿਡ ਕਾਲਜ 'ਚ ਨੈਨੀ ਕੋਰਸ ਦਾ ਉਦਘਾਟਨ

ਫਗਵਾੜਾ, 22 ਜੂਨ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਜਲੰਧਰ ਹਾਈਵੇ 'ਤੇ ਸਥਿਤ ਪੈਰਾਮਿਡ ਇੰਟਰਨੈਸ਼ਨਲ ਕਾਲਜ ਵਿਖੇ ਨੈਨੀ ਕੋਰਸ ਸ਼ੁਰੂ ਕੀਤਾ ਗਿਆ ਜਿਸ ਦਾ ਉਦਘਾਟਨ ਕਾਲਜ ਆਫ਼ ਨਿਊ ਕੈਲੀਡੋਨੀਆ ਕੈਨੇਡਾ ਦੇ ਪ੍ਰਧਾਨ ਹੈਨਰੀ ਰਾਈਸਰ, ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ...

ਪੂਰੀ ਖ਼ਬਰ »

ਪ੍ਰਬੰਧਕ ਕਮੇਟੀ 'ਤੇ ਲਾਏ ਦੋਸ਼ਾਂ ਨੂੰ ਦੁਹਰਾਇਆ

ਜਲੰਧਰ, 22 ਜੂਨ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਸੋਢਲ ਰੋਡ ਦਾ ਮਸਲਾ ਦਿਨੋ ਦਿਨ ਗੰਭੀਰ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ | ਇਸ ਮਸਲੇ ਸਬੰਧੀ ਇਸਤਰੀ ਸਤਿਸੰਗ ਸਭਾ ਦੀ ਇਕ ਮੀਟਿੰਗ ਹੋਈ, ਜਿਸ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ...

ਪੂਰੀ ਖ਼ਬਰ »

ਸੇਂਟ ਸੋਲਜਰ ਗਰੁੱਪ ਹੋਣਹਾਰ ਵਿਦਿਆਰਥੀਆਂ ਨੂੰ ਦੇਵੇਗਾ ਇਕ ਕਰੋੜ ਦੇ ਵਜ਼ੀਫ਼ੇ

ਜਲੰਧਰ, 22 ਜੂਨ (ਰਣਜੀਤ ਸਿੰਘ ਸੋਢੀ)-ਦਸਵੀਂ ਤੇ ਬਾਰ੍ਹਵੀਂ ਤੋਂ ਬਾਅਦ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਇੱਛੁਕ ਵਿਦਿਆਰਥੀਆਂ ਲਈ ਉੱਤਰੀ ਭਾਰਤ ਦੀ ਸਿੱਖਿਆ ਦੇ ਖੇਤਰ 'ਚ ਮੋਹਰੀ ਸੰਸਥਾ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ ਵਲੋਂ ਹੋਣਹਾਰ ਵਿਦਿਆਰਥੀਆਂ ਲਈ ਹਰ ...

ਪੂਰੀ ਖ਼ਬਰ »

ਐਚ. ਐਮ. ਵੀ. ਦੀਆਂ 42 ਵਿਦਿਆਰਥਣਾਂ ਵਲੋਂ ਯੂਨੀਵਰਸਿਟੀ 'ਚੋਂ ਪੁਜ਼ੀਸ਼ਨਾਂ ਹਾਸਲ

ਜਲੰਧਰ, 22 ਜੂਨ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਿਲਾ ਮਹਾ ਵਿਦਿਆਲਿਆ ਦੀਆਂ 42 ਵਿਦਿਆਰਥਣਾਂ ਨੇ ਬੀ. ਕਾਮ ਆਨਰਜ਼ ਸਮੈਸਟਰ-5 ਦੇ ਪ੍ਰੀਖਿਆ ਨਤੀਜਿਆਂ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਮੈਰਿਟ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ | ਕੰਵਰਪ੍ਰੀਤ, ...

ਪੂਰੀ ਖ਼ਬਰ »

ਇਸਾਈ ਧਾਰਮਿਕ ਆਗੂ ਨੂੰ ਸੁਰੱਖਿਆ ਦੀ ਕੀਤੀ ਮੰਗ

ਜਲੰਧਰ, 22 ਜੂਨ (ਮੇਜਰ ਸਿੰਘ)-ਜਲੰਧਰ ਦੇ ਇਸਾਈ ਧਾਰਮਿਕ ਆਗੂ ਨੂੰ ਧਮਕੀ ਭਰਿਆ ਭੱਦੀ ਸ਼ਬਦਾਵਲੀ ਵਾਲਾ ਪੱਤਰ ਲਿਖੇ ਜਾਣ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਈਸਾਈ ਭਾਈਚਾਰੇ ਦੇ ਧਾਰਮਿਕ ਆਗੂ ਡਾ: ਫਰੈਂਕੋ ਮੁਲਾਕਲ ਨੂੰ ਸੁਰੱਖਿਆ ...

ਪੂਰੀ ਖ਼ਬਰ »

ਚੋਰੀ ਦੇ ਸਕੂਟਰ, ਮੋਬਾਈਲ ਤੇ ਲੈਪਟਾਪ ਨਾਲ ਚੋਰ ਟੰੁਡਾ ਕਾਬੂ

ਮਕਸੂਦਾਂ, 22 ਜੂਨ (ਲਖਵਿੰਦਰ ਪਾਠਕ)-ਫੋਕਲ ਪੁਆਇੰਟ ਚੌਕੀ ਵਲੋਂ ਚੋਰੀ ਦਾ ਆਦੀ ਸੋਨੂੰ ਉਰਫ਼ ਟੰੁਡਾ ਇਕ ਵਾਰ ਫਿਰ ਚੋਰੀ ਦੇ ਸਕੂਟਰ, ਮੋਬਾਈਲ ਤੇ ਐਕਟਿਵਾ ਦੇ ਨਾਲ ਕਾਬੂ ਕੀਤਾ ਗਿਆ ਹੈ | ਜਾਣਕਾਰੀ ਦਿੰਦੇ ਹੋਏ ਫੋਕਲ ਪੁਆਇੰਟ ਚੌਕੀ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਕੱਲ੍ਹ

ਜਲੰਧਰ, 22 ਜੂਨ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ 29 ਜੂਨ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਛੱਤਰ ਛਾਇਆ ਤੇ ਪੰਜ ...

ਪੂਰੀ ਖ਼ਬਰ »

ਦਾਤਰ ਨਾਲ ਔਰਤ ਨੂੰ ਡਰਾ ਕੇ ਤਿੰਨ ਲੁਟੇਰਿਆਂ ਨੇ 17 ਹਾਜ਼ਰ ਲੁੱਟੇ

ਮਕਸੂਦਾਂ, 22 ਜੂਨ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੇ ਅਸ਼ੋਕ ਵਿਹਾਰ 'ਚ ਬੀਤੀ ਦੁਪਹਿਰ ਇਕ ਮਹਿਲਾ ਨੂੰ ਦਾਤਰ ਦੀ ਨੋਕ 'ਤੇ ਡਰਾਉਂਦੇ-ਧਮਕਾਉਂਦੇ ਤਿੰਨ ਲੁਟੇਰੇ ਅਲਮਾਰੀ 'ਚ ਪਏ 17000 ਰੁਪਏ ਲੁੱਟ ਕੇ ਫ਼ਰਾਰ ਹੋ ਗਏ | ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ 1 ਦੇ ...

ਪੂਰੀ ਖ਼ਬਰ »

26 ਦੇ ਧਰਨੇ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ

ਜਲੰਧਰ, 22 ਜੂਨ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ 26 ਜੂਨ ਨੂੰ ਰਾਜ ਭਰ 'ਚ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਦਿੱਤੇ ਜਾ ਰਹੇ ਧਰਨਿਆਂ ਦੇ ਸਬੰਧ 'ਚ ਜਲੰਧਰ 'ਚ ਵੀ ਧਰਨਾ ਦਿੱਤਾ ਜਾ ਰਿਹਾ ਹੈ ਤੇ ਇਸ ਦੀਆਂ ਤਿਆਰੀਆਂ ਸਬੰਧੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਇਕ ਅਹਿਮ ...

ਪੂਰੀ ਖ਼ਬਰ »

ਐਲ. ਪੀ. ਯੂ. 'ਚ ਰਾਸ਼ਟਰੀ ਅੰਗਦਾਨ ਜਾਗਰੂਕਤਾ ਕੈਂਪ ਲਗਾਇਆ

ਜਲੰਧਰ, 22 ਜੂਨ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਵਿਦਿਆਰਥੀ ਨੂੰ 'ਬੀ ਦ ਚੇਂਜ, ਬੀ. ਐਨ. ਆਰਗਨ ਡੋਨਰ' ਪੋ੍ਰਗਰਾਮ ਦੇ ਤਹਿਤ ਰਿਜਨਲ ਆਰਗਨ ਐਾਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜ਼ੇਸ਼ਨ ਚੰਡੀਗੜ੍ਹ ਦੀ ਟੀਮ ਨੇ ਜਾਗਰੂਕਤਾ ਕੈਂਪ ਲਗਾਇਆ | ...

ਪੂਰੀ ਖ਼ਬਰ »

25 ਤੋਂ 27 ਜੂਨ ਤੱਕ ਬੰਦ ਰਹਿਣਗੇ ਬਾਜ਼ਾਰ

ਜਲੰਧਰ, 22 ਜੂਨ (ਸ਼ਿਵ)-ਸ਼ਾਪ ਕੀਪਰ ਐਸੋਸੀਏਸ਼ਨ ਬਾਜ਼ਾਰ ਸ਼ੇਖ਼ਾਂ ਦੇ ਪ੍ਰਧਾਨ ਹਰਪ੍ਰੀਤ ਸਿੰਘ ਕੀਵੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ 25 ਤੋਂ 27 ਜੂਨ ਤੱਕ ਬਾਜ਼ਾਰ ਸਮੇਤ ਗੁਰੂ ਬਾਜ਼ਾਰ, ਗੁਰਦੁਆਰਾ ਰੋਡ ਮੁਕੰਮਲ ਤੌਰ 'ਤੇ ...

ਪੂਰੀ ਖ਼ਬਰ »

ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੀਤਾ ਦੌਰਾ, ਫਿਲਹਾਲ ਮਿੱਟੀ ਚੁੱਕਣ 'ਤੇ ਲਗਾਈ ਰੋਕ

ਮਾਮਲਾ ਪਿੰਡ ਨੌਲੀ ਦੇ ਖੇਤਾਂ 'ਚੋਂ ਨਾਜਾਇਜ਼ ਮਿੱਟੀ ਚੁੱਕਣ ਦਾ ਚੁਗਿੱਟੀ/ਜੰਡੂ ਸਿੰਘ, 22 ਜੂਨ (ਨਰਿੰਦਰ ਲਾਗੂ)-ਥਾਣਾ ਪਤਾਰਾ ਅਧੀਨ ਆਉਂਦੇ ਪਿੰਡ ਨੌਲੀ ਦੇ ਖੇਤਾਂ 'ਚੋਂ ਨਾਜਾਇਜ਼ ਤੌਰ 'ਤੇ ਮਿੱਟੀ ਚੁੱਕਣ ਵਾਲਿਆਂ ਿਖ਼ਲਾਫ ਕਾਰਵਾਈ ਕਰਨ ਹਿੱਤ ਪਿੰਡ ਦੇ ਵਸਨੀਕਾਂ ...

ਪੂਰੀ ਖ਼ਬਰ »

ਵਿਧਾਇਕ ਰਿੰਕੂ ਦੇ ਘਰ ਨੇੜੇ 2 ਗੁੱਟਾਂ 'ਚ ਹੋਈ ਪੱਥਰਬਾਜ਼ੀ

ਜਲੰਧਰ, 22 ਜੂਨ (ਐੱਮ. ਐੱਸ. ਲੋਹੀਆ)-ਬਸਤੀ ਦਾਨਿਸ਼ਮੰਦਾਂ ਦੇ ਖੇਤਰ 'ਚ ਪੈਂਦੇ ਸ਼ਿਵਾ ਜੀ ਨਗਰ 'ਚ ਵਿਧਾਇਕ ਸੁਸ਼ੀਲ ਰਿੰਕੂ ਦੇ ਘਰ ਦੇ ਨੇੜੇ ਅੱਜ ਰਾਤ ਕਰੀਬ 9 ਵਜੇ ਕੁਝ ਵਿਅਕਤੀਆਂ ਨੇ ਇਕ ਘਰ 'ਤੇ ਹਮਲਾ ਬੋਲ ਦਿੱਤਾ ਤੇ ਇਕ ਧਿਰ ਨੇ ਦੂਸਰੀ 'ਤੇ ਪੱਥਰਬਾਜ਼ੀ ਕਰਨੀ ਸ਼ੁਰੂ ...

ਪੂਰੀ ਖ਼ਬਰ »

ਪਤੀ ਨਾਲ ਸਕੂਟਰ 'ਤੇ ਜਾ ਰਹੀ ਔਰਤ ਦੀ ਸੋਨੇ ਦੀ ਚੇਨੀ ਲੁੱਟੀ

ਜਲੰਧਰ, 22 ਜੂਨ (ਐੱਮ. ਐੱਸ. ਲੋਹੀਆ)-ਜਿਮਖਾਨਾ ਦੇ ਸਾਹਮਣੇ ਆਪਣੇ ਪਤੀ ਦੇ ਨਾਲ ਸਕੂਟਰ 'ਤੇ ਜਾ ਰਹੀ ਔਰਤ ਦੇ ਗਲੇ 'ਚ ਪਾਈ ਸੋਨੇ ਦੀ ਚੇਨੀ 2 ਮੋਟਰਸਾਈਕਲ ਸਵਾਰ ਲੁੱਟ ਕੇ ਫਰਾਰ ਹੋ ਗਏ | ਪੀੜਤ ਔਰਤ ਦੇ ਪਤੀ ਪ੍ਰਦੀਪ ਅਰੋੜਾ ਵਾਸੀ ਮੁਹੱਲਾ ਗੋਬਿੰਦਗੜ੍ਹ ਨੇ ਪੁਲਿਸ ਨੂੰ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ

ਜਲੰਧਰ, 22 ਜੂਨ (ਸ਼ਿਵ)-ਰੂਪਨਗਰ 'ਚ ਆਪ ਪਾਰਟੀ ਦੇ ਵਿਧਾਇਕ 'ਤੇ ਹੋਏ ਹਮਲੇ ਤੋਂ ਨਾਰਾਜ਼ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਪ੍ਰਧਾਨ ਡਾ: ਰਾਜ ਕੁਮਾਰ ਮਾਲੀ ਦੀ ਪ੍ਰਧਾਨਗੀ 'ਚ ਮੁੱਖ ਮੰਤਰੀ ਦਾ ਪੁਤਲਾ ਸਾੜ ਕੇ ਰੋਸ ਜਾਹਰ ਕੀਤਾ | ਇਸ ਤੋਂ ਪਹਿਲਾਂ ਹਮਲਾ ਕਰਨ ਵਾਲੇ ...

ਪੂਰੀ ਖ਼ਬਰ »

ਮੇਲੇ ਦੌਰਾਨ ਫੋਟੋ ਖਿੱਚਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਚੱਲੀਆਂ ਇੱਟਾਂ

ਜਲੰਧਰ, 22 ਜੂਨ (ਐੱਮ. ਐੱਸ. ਲੋਹੀਆ)-ਗੁਰਸੰਤ ਨਗਰ 'ਚ ਹੋਏ ਵਿਵਾਦ ਦੌਰਾਨ ਇਕ ਧਿਰ ਦੇ ਕੁਝ ਵਿਅਕਤੀਆਂ ਨੇ ਇਲਾਕੇ 'ਚ ਇੱਟਾਂ ਚਲਾ ਕੇ ਦਹਿਸ਼ਤ ਫੈਲਾ ਦਿੱਤੀ | ਮੌਕੇ 'ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ 1 ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ | ਬਾਕੀ ਹਮਲਾਵਰਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX