ਤਾਜਾ ਖ਼ਬਰਾਂ


ਨਕਸਲੀਆਂ ਨਾਲ ਮੁੱਠਭੇੜ 'ਚ 1 ਜਵਾਨ ਸ਼ਹੀਦ , 5 ਜ਼ਖ਼ਮੀ
. . .  1 day ago
ਰਾਏਪੁਰ 18 ਮਾਰਚ - ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਨਕਸਲੀਆਂ ਦੇ ਨਾਲ ਮੁੱਠਭੇੜ 'ਚ ਸੀ ਆਰ ਪੀ ਐਫ ਦਾ ਇਕ ਜਵਾਨ ਹੋ ਸ਼ਹੀਦ ਗਿਆ ਅਤੇ 5 ਜਵਾਨ ਜ਼ਖ਼ਮੀ ਹੋਏ ਹਨ ।
ਅਫ਼ਗ਼ਾਨਿਸਤਾਨ : ਸੁਰੱਖਿਆ ਬਲਾਂ ਵੱਲੋਂ ਕੀਤੀ ਕਾਰਵਾਈ 'ਚ 45 ਅੱਤਵਾਦੀ ਢੇਰ
. . .  1 day ago
ਮਾਸਕੋ, 18 ਮਾਰਚ- ਅਫ਼ਗ਼ਾਨਿਸਤਾਨ 'ਚ ਸੁਰੱਖਿਆ ਬਲਾਂ ਵੱਲੋਂ ਕੀਤੀ ਕਾਰਵਾਈ 'ਚ ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ 45 ਤਾਲਿਬਾਨੀ ਅੱਤਵਾਦੀ ਢੇਰ ਹੋ ਗਏ ਹਨ। ਇਸ ਦੌਰਾਨ ਕਾਫੀ ਮਾਤਰਾ 'ਚ ਹਥਿਆਰ ਅਤੇ ਗੋਲਾ ...
ਦਾਂਤੇਵਾੜਾ 'ਚ ਹੋਏ ਆਈ.ਡੀ. ਧਮਾਕੇ 'ਚ ਸੀ.ਆਰ.ਪੀ.ਐਫ. ਦੇ 5 ਜਵਾਨ ਜ਼ਖਮੀ
. . .  1 day ago
ਰਾਏਪੁਰ, 18 ਮਾਰਚ- ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਨਕਸਲੀਆਂ ਦੇ ਨਾਲ ਮੁੱਠਭੇੜ ਦੇ ਦੌਰਾਨ ਹੋਏ ਆਈ.ਈ.ਡੀ. ਧਮਾਕੇ 'ਚ ਸੀ.ਆਰ.ਪੀ.ਐਫ. ਦੇ 5 ਜਵਾਨ ਜ਼ਖਮੀ .....
ਕੱਲ੍ਹ ਹੋਵੇਗੀ ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ
. . .  1 day ago
ਨਵੀਂ ਦਿੱਲੀ, 18 ਮਾਰਚ- ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ ਕੱਲ੍ਹ ਸ਼ਾਮ 5.30 ਵਜੇ ਦਿੱਲੀ 'ਚ ਹੋਵੇਗੀ। ਭਾਜਪਾ ਉਮੀਦਵਾਰਾਂ ਦੀ ਪਹਿਲੀ ਲਿਸਟ ਵੀ ਕੱਲ੍ਹ ਹੀ ਜਾਰੀ ਹੋ.....
ਪੰਜ ਤੱਤਾਂ 'ਚ ਵਿਲੀਨ ਹੋਏ ਮਨੋਹਰ ਪਾਰੀਕਰ
. . .  1 day ago
ਪਣਜੀ, 18 ਮਾਰਚ- ਗੋਆ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਰੱਖਿਆ ਮੰਤਰੀ ਰਹਿ ਚੁੱਕੇ ਮਨੋਹਰ ਪਾਰੀਕਰ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਉਨ੍ਹਾਂ ਦੇ ਬੇਟੇ .....
ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਨੋਟੀਫ਼ਿਕੇਸ਼ਨ ਜਾਰੀ
. . .  1 day ago
ਨਵੀਂ ਦਿੱਲੀ, 18 ਮਾਰਚ- ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਗਈ। ਪਹਿਲੇ ਪੜਾਅ 'ਚ 11 ਅਪ੍ਰੈਲ ਨੂੰ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਨੇ ਪਹਿਲੇ ਪੜਾਅ ਦੀਆਂ ਚੋਣਾਂ ਲਈ...
20 ਮਾਰਚ ਨੂੰ ਹੋਵੇਗੀ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ ਦੀ ਅਗਲੀ ਸੁਣਵਾਈ
. . .  1 day ago
ਨਵੀਂ ਦਿੱਲੀ, 18 ਮਾਰਚ- ਸਮਝੌਤਾ ਐਕਸਪ੍ਰੈੱਸ 'ਚ ਹੋਏ ਧਮਾਕੇ ਦੇ ਮਾਮਲੇ 'ਚ ਪੰਚਕੂਲਾ ਸਥਿਤ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ 'ਚ ਅਗਲੀ ਸੁਣਵਾਈ 20 ਮਾਰਚ ਨੂੰ.....
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਨਾਭਾ, 18 ਮਾਰਚ (ਕਰਮਜੀਤ ਸਿੰਘ)- ਨਾਭਾ ਦੇ ਨੇੜੇ ਰੋਹਟੀ ਪੁਲ ਨਾਲ ਲੱਗਦੀ ਇੱਕ ਕਾਲੋਨੀ 'ਚ 20 ਸਾਲਾ ਵਿਜੇ ਕੁਮਾਰ ਨਾਮੀ ਇੱਕ ਨੌਜਵਾਨ ਨੇ ਪ੍ਰੇਮ ਸੰਬੰਧਾਂ 'ਚ ਅਸਫਲ ਰਹਿੰਦੀਆਂ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਖ਼ੁਦਕੁਸ਼ੀ ਕਰਨ ਤੋਂ...
ਪਟਿਆਲਾ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
. . .  1 day ago
ਪਟਿਆਲਾ, 18 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪਟਿਆਲਾ ਪਹੁੰਚੇ ਹਨ । ਇੱਥੇ ਉਨ੍ਹਾਂ ਨੇ ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਤੇ ਅਹੁਦੇਦਾਰਾਂ ਨਾਲ ਵਿਸ਼ੇਸ਼ .....
ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਚ ਲੱਗੀ ਅੱਗ, ਇੱਕ ਬੱਚੇ ਦੀ ਮੌਤ ਅਤੇ ਦੋ ਗੰਭੀਰ ਜ਼ਖ਼ਮੀ
. . .  1 day ago
ਨੂਰਪੁਰ ਬੇਦੀ 18 ਮਾਰਚ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਟਰੱਕ ਯੂਨੀਅਨ ਦੇ ਨਾਲ ਲੱਗਦੀ ਇੱਕ ਦਲਿਤ ਬਸਤੀ 'ਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਚ ਅੱਜ ਅੱਗ ਲੱਗਣ ਕਾਰਨ ਇੱਕ ਪੰਜ ਸਾਲਾ ਲੜਕੇ ਦੀ ਮੌਤ ਹੋ ਗਈ, ਜਦਕਿ ਦੋ ਬੱਚੇ ਗੰਭੀਰ ਰੂਪ ਨਾਲ...
ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
. . .  1 day ago
ਜਲੰਧਰ, 18 ਮਾਰਚ- ਜਲੰਧਰ ਦੇ ਥਾਣਾ ਰਾਮਾ ਮੰਡੀ ਅਧੀਨ ਆਉਂਦੇ ਲੱਧੇਵਾਲੀ ਰੋਡ 'ਤੇ ਅੱਜ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ 24 ਸਾਲਾ ਰਜਿੰਦਰ ਕੁਮਾਰ ਵਾਸੀ ਪਿੰਡ ਢਿਲਵਾਂ ਦੇ ਰੂਪ 'ਚ ਹੋਈ ਹੈ...
ਸੰਗਰੂਰ 'ਚ ਕਿਸਾਨਾਂ ਨੇ ਸਰਕਾਰ ਦੀ ਅਰਥੀ ਫੂਕ ਕੇ ਕੀਤਾ ਪ੍ਰਦਰਸ਼ਨ
. . .  1 day ago
ਸੰਗਰੂਰ, 18 ਮਾਰਚ (ਧੀਰਜ ਪਸ਼ੋਰੀਆ)- ਧੂਰੀ ਦੀ ਸ਼ੂਗਰ ਮਿੱਲ ਵੱਲ ਕਿਸਾਨਾਂ ਦੇ ਪਏ 70 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ ਸਵੇਰ ਤੋਂ ਹੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨੇ 'ਤੇ ਬੈਠੇ ਕਿਸਾਨਾਂ ਨੇ ਸਥਾਨਕ ਮਹਾਂਬੀਰ ਚੌਕ 'ਚ ਪੁੱਜ ਕੇ...
ਨੀਦਰਲੈਂਡ 'ਚ ਗੋਲੀਬਾਰੀ, ਕਈ ਲੋਕ ਜ਼ਖ਼ਮੀ
. . .  1 day ago
ਐਮਸਟਰਡਮ, 18 ਮਾਰਚ- ਨੀਦਰਲੈਂਡ ਦੇ ਯੂਟ੍ਰੇਕਟ ਸ਼ਹਿਰ 'ਚ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਦੇ ਇੱਕ ਰਿਹਾਇਸ਼ੀ ਇਲਾਕੇ 'ਚ ਹੋਈ ਇਸ ਗੋਲੀਬਾਰੀ 'ਚ ਕਈ ਲੋਕ ਜ਼ਖ਼ਮੀ...
ਵਿਲੱਖਣ ਬਿਮਾਰੀ ਤੋਂ ਪੀੜਤ ਹਨ ਪਰਵੇਜ਼ ਮੁਸ਼ੱਰਫ਼, ਦੁਬਈ ਦੇ ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  1 day ago
ਇਸਲਾਮਾਬਾਦ, 18 ਮਾਰਚ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੂੰ ਦੁਬਈ ਦੇ ਇੱਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਉਹ ਕਿਸੇ ਵਿਲੱਖਣ ਬਿਮਾਰੀ ਤੋਂ ਪੀੜਤ ਹਨ। ਇਸ ਬਾਰੇ ਮੁਸ਼ੱਰਫ਼ ਦੀ ਪਾਰਟੀ 'ਆਲ...
ਭਾਜਪਾ ਨੂੰ ਹਰਾਉਣ ਦੇ ਲਈ ਸਾਡਾ ਗੱਠਜੋੜ ਹੀ ਕਾਫ਼ੀ ਹੈ- ਅਖਿਲੇਸ਼
. . .  1 day ago
ਲਖਨਊ, 18 ਮਾਰਚ- ਉੱਤਰ ਪ੍ਰਦੇਸ਼ 'ਚ ਭਾਜਪਾ ਨੂੰ ਹਰਾਉਣ ਦੇ ਲਈ ਗੱਠਜੋੜ ਬਣਾਉਣ ਤੋਂ ਬਾਅਦ ਮਾਇਆਵਤੀ ਦੇ ਨਾਲ ਅਖਿਲੇਸ਼ ਯਾਦਵ ਵੀ ਸਰਗਰਮ ਹਨ। ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਰਾਸ਼ਟਰੀ ਲੋਕ ....
ਪ੍ਰਧਾਨ ਮੰਤਰੀ ਮੋਦੀ ਨੇ ਗੋਆ ਪਹੁੰਚ ਕੇ ਪਾਰੀਕਰ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਪੰਜਾਬ ਬਿਜਲੀ ਨਿਗਮ ਨੇ ਲੋਕ ਨਿਰਮਾਣ ਆਰਾਮ ਘਰ ਦਾ ਕੱਟਿਆ ਬਿਜਲੀ ਕੁਨੈਕਸ਼ਨ
. . .  1 day ago
ਇੱਕ ਹੋਰ ਜਵਾਨ ਦੀ ਸ਼ਹੀਦੀ ਦੀ ਖ਼ਬਰ ਨਾਲ ਮੋਗੇ 'ਚ ਪਸਰਿਆ ਸੋਗ
. . .  1 day ago
ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਆਪਣੇ ਅਸਲੀ ਰੰਗ ਦਿਖਾਉਣ ਲੱਗਾ- ਸੁਖਬੀਰ ਬਾਦਲ
. . .  1 day ago
30 ਨੂੰ ਦਸੂਹਾ ਵਿਖੇ ਹੋਵੇਗਾ ਭਾਜਪਾ ਕਿਸਾਨ ਮੋਰਚੇ ਦਾ ਸੂਬਾ ਪੱਧਰੀ ਸਮਾਗਮ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 10 ਹਾੜ ਸੰਮਤ 550
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਬਾਲ ਸੰਸਾਰ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-35: ਸ਼ਕਤੀਮਾਨ

'ਸ਼ਕਤੀਮਾਨ' ਦੂਰਦਰਸ਼ਨ ਦੇ ਕੌਮੀ ਚੈਨਲ ਉਪਰ ਪ੍ਰਸਿੱਧ ਹੋਣ ਵਾਲਾ ਲੜੀਵਾਰ ਹੈ, ਜਿਸ ਦਾ ਨਾਇਕ ਸ਼ਕਤੀਮਾਨ ਬੱਚਿਆਂ ਵਿਚ ਅਤਿ ਲੋਕਪਿ੍ਯ ਪਾਤਰ ਹੈ | ਇਸ ਦਾ ਪ੍ਰਸਾਰਨ 13 ਸਤੰਬਰ, 1997 ਨੂੰ ਆਰੰਭ ਹੋਇਆ ਸੀ | ਇਸ ਲੜੀਵਾਰ ਦਾ ਨਾਇਕ ਅਦਾਕਾਰ ਮੁਕੇਸ਼ ਖੰਨਾ ਹੈ, ਜਿਸ ਨੇ ਮੁੰਬਈ ...

ਪੂਰੀ ਖ਼ਬਰ »

ਬਾਲ ਕਹਾਣੀ: ਮਿੱਠੇ-ਕੌੜੇ ਬੋਲਾਂ ਦਾ ਜਾਦੂ

ਪੁਰਾਣੇ ਵੇਲਿਆਂ ਦੀ ਗੱਲ ਹੈ | ਕਾਲੀ ਮਿਰਚ ਨੇ ਲਾਲ ਮਿਰਚ ਨਾਲ ਵਿਆਹ ਕਰਵਾ ਲਿਆ | ਉਨ੍ਹਾਂ ਦੇ ਘਰ ਦੋ ਧੀਆਂ ਸੁੰਢ ਅਤੇ ਹਲਦੀ ਪੈਦਾ ਹੋਈਆਂ | ਸੁੰਢ ਦਾ ਸੁਭਾਅ ਪਿਓ 'ਤੇ ਅਤੇ ਹਲਦੀ ਦਾ ਸੁਭਾਅ ਮਾਂ 'ਤੇ ਗਿਆ | ਉਨ੍ਹਾਂ ਦੇ ਨਾਨਕੇ ਲੂਣਪੁਰ ਨਾਂਅ ਦੇ ਪਿੰਡ ਵਿਚ ਸਨ |
ਇਕ ਦਿਨ ਹਲਦੀ ਨੇ ਮਾਂ ਨੂੰ ਕਿਹਾ, 'ਮਾਂ, ਮਾਂ, ਮੈਂ ਨਾਨਕੇ ਜਾਣੈ | ਫਿਰ ਖੁਸ਼ੀ ਵਿਚ ਟੱਪਦੀ ਹੋਈ ਗਾਉਣ ਲੱਗੀ, 'ਨਾਨਕੇ ਘਰ ਜਾਵਾਂਗੇ, ਲੱਡੂ-ਪੇੜੇ ਖਾਵਾਂਗੇ, ਮੋਟੇ ਹੋ ਕੇ ਆਵਾਂਗੇ |' ਅੱਗੋਂ ਮਾਂ ਨੇ ਕਿਹਾ, 'ਧੀਏ! ਰਾਹ ਵਿਚ ਬੜੀਆਂ ਔਕੜਾਂ ਨੇ | ਇਕੱਲੀ ਨਾ ਜਾਹ | ਜਦੋਂ ਤੇਰਾ ਮਾਮਾ ਕਦੇ ਆਇਆ ਤਾਂ ਉਹਦੇ ਨਾਲ ਚਲੀ ਜਾਵੀਂ | ਪਰ ਹਲਦੀ ਨੇ ਜ਼ਿਦ ਕੀਤੀ, ਨਾਨਕੇ ਜਾਣ ਦਾ ਇਰਾਦਾ ਨਾ ਬਦਲਿਆ | ਮਾਂ ਨੇ ਸੁੰਢ ਨੂੰ ਕਿਹਾ ਕਿ ਉਹ ਹਲਦੀ ਨਾਲ ਚਲੀ ਜਾਵੇ | ਕਿਉਂਕਿ ਇਕ ਇਕੱਲਾ ਹੁੰਦਾ ਏ, ਜਦਕਿ ਦੋ ਗਿਆਰਾਂ ਹੁੰਦੇ ਨੇ | ਰਾਹ ਵਿਚ ਦੋਵਾਂ ਦਾ ਸਾਥ ਰਹੇਗਾ | ਸੁੰਢ ਅਤੇ ਹਲਦੀ ਦੀ ਆਪਸ ਵਿਚ ਬਣਦੀ ਨਹੀਂ ਸੀ | ਸੁੰਢ ਦਾ ਸੁਭਾਅ ਰੱੁਖਾ ਤੇ ਕੌੜਾ ਸੀ | ਉਹ ਨਾ ਮੰਨੀ |
ਅਖੀਰ ਹਲਦੀ ਮਾਂ-ਪਿਓ ਦੀ ਅਸੀਸ ਲੈ ਕੇ ਇਕੱਲੀ ਹੀ ਘਰੋਂ ਤੁਰ ਪਈ | ਰਾਹ ਵਿਚ ਦਰਿਆ ਆਇਆ | ਦਰਿਆ ਦਾ ਤੇਜ਼ ਠਾਠਾਂ ਮਾਰਦਾ ਪਾਣੀ ਦੇਖ ਕੇ ਹਲਦੀ ਪਹਿਲਾਂ ਤਾਂ ਘਬਰਾ ਗਈ | ਫਿਰ ਉਸ ਨੇ ਹੌਸਲਾ ਕਰਕੇ ਆਪਣੇ ਬੋਲਾਂ ਵਿਚ ਪਿਆਰ ਭਰੀ ਮਿਠਾਸ ਭਰ ਕੇ ਦਰਿਆ ਨੂੰ ਕਿਹਾ, 'ਬਾਬਾ! ਬਾਬਾ! ਮੈਨੂੰ ਰਾਹ ਦੇਹ | ਮੈਨੂੰ ਪਾਰ ਲੰਘਾ ਦੇ |' ਦਰਿਆ ਬੋਲਿਆ, 'ਮੈਂ ਤੈਨੂੰ ਰਾਹ ਦੇ ਦਿੰਦਾ ਹਾਂ | ਪਹਿਲਾਂ ਕੁਝ ਇੱਟਾਂ-ਰੋੜੇ ਇਕੱਠੇ ਕਰਕੇ ਮੇਰੇ ਪਾਣੀ ਦੀ ਉਪਰਲੀ ਸਤਹ 'ਤੇ ਵਿਛਾ ਕੇ ਇਕ ਪੁਲ ਬਣਾ ਦੇ, ਤਾਂ ਜੋ ਆਉਣ ਵਾਲੇ ਦੂਜੇ ਮੁਸਾਫਿਰ ਵੀ ਇਸ ਪੁਲ ਤੋਂ ਆਰਾਮ ਨਾਲ ਲੰਘ ਸਕਣ |' ਹਲਦੀ ਨੇ ਬੜੀ ਮਿਹਨਤ ਅਤੇ ਲਗਨ ਨਾਲ ਪੁਲ ਬਣਾਉਣਾ ਸ਼ੁਰੂ ਕਰ ਦਿੱਤਾ | ਇਹ ਦੇਖ ਕੇ ਦੂਜੇ ਮੁਸਾਫਿਰ ਵੀ ਹਲਦੀ ਦੀ ਮਦਦ ਕਰਨ ਲੱਗੇ | ਜਦੋਂ ਪੁਲ ਬਣ ਗਿਆ ਤਾਂ ਸਾਰੇ ਬੜੇ ਆਰਾਮ ਨਾਲ ਪੁਲ ਤੋਂ ਹੋ ਕੇ ਪਾਰ ਲੰਘ ਗਏ |
ਹਲਦੀ ਹੁਣ ਥੱਕ ਚੱੁਕੀ ਸੀ | ਉਸ ਨੂੰ ਤਿੱਖੀ ਭੱੁਖ ਮਹਿਸੂਸ ਹੋ ਰਹੀ ਸੀ | ਉਸ ਨੇ ਰਾਹ ਦੇ ਨਾਲ ਉੱਗਿਆ ਇਕ ਬੇਰੀ ਦਾ ਰੱੁਖ ਦੇਖਿਆ | ਉਸ ਨੇ ਬੜੀ ਨਿਮਰਤਾ ਭਰੀ ਬੋਲੀ ਬੋਲਦਿਆਂ ਬੇਰੀ ਨੂੰ ਕਿਹਾ, 'ਮਾਸੀ ਮਾਸੀ ਬੇਰ ਦੇਹ, ਮੈਂ ਤੇਰੀ ਧੀ-ਧਿਆਣੀ, ਸਵੇਰ ਤੋਂ ਹਾਂ ਭੱੁਖਣ-ਭਾਣੀ |' ਬੇਰੀ ਨੇ ਹਲਦੀ ਨੂੰ ਲਾਡ-ਪਿਆਰ ਕੀਤਾ ਤੇ ਕਿਹਾ, 'ਧੀਏ ਮੈਂ ਤੈਨੂੰ ਲਾਲ-ਲਾਲ, ਮਿੱਠੇ-ਮਿੱਠੇ ਬੇਰ ਦਿੰਦੀ ਹਾਂ | ਮੇਰੇ ਹੇਠੋਂ ਖਿਲਰੇ ਕੰਡੇ ਸਾਫ਼ ਕਰ ਦੇ, ਕਿਉਂਕਿ ਜਦੋਂ ਬੱਚੇ ਬੇਰ ਖਾਣ ਆਉਂਦੇ ਹਨ ਤਾਂ ਇਹ ਕੰਡੇ ਉਨ੍ਹਾਂ ਦੇ ਪੈਰਾਂ ਵਿਚ ਲਗਦੇ ਹਨ |' ਹਲਦੀ ਨੇ ਤੁਰੰਤ ਆਗਿਆ ਮੰਨ ਕੇ ਬੇਰੀ ਹੇਠੋਂ ਕੰਡੇ ਸਾਫ਼ ਕਰ ਦਿੱਤੇ | ਬੇਰੀ ਨੇ ਖੁਸ਼ ਹੋ ਕੇ ਹਲਦੀ ਨੂੰ ਖਾਣ ਲਈ ਮਿੱਠੇ ਬੇਰ ਦਿੱਤੇ | ਉਸ ਨੇ ਜੀਅ ਭਰ ਕੇ ਬੇਰ ਖਾ ਕੇ ਆਪਣੀ ਭੱੁਖ ਮਿਟਾ ਲਈ | ਅੱਗੇ ਹਲਦੀ ਨੂੰ ਦਾਣੇ ਭੁੰਨਣ ਵਾਲੀ ਭੱਠੀ ਮਿਲੀ | ਉਸ ਨੇ ਮਿਠਾਸ ਭਰੀ ਬੋਲੀ ਬੋਲ ਕੇ ਉਸ ਤੋਂ ਦਾਣੇ ਖਾਣ ਲਈ ਲੈ ਲਏ |
ਨਾਨਕੇ ਘਰ ਪਹੁੰਚ ਕੇ ਹਲਦੀ ਸਭ ਨੂੰ ਬਹੁਤ ਹੀ ਪਿਆਰ, ਨਿਮਰਤਾ ਨਾਲ ਮਿਲੀ ਅਤੇ ਆਪਣੇ ਸਲੂਕ ਨਾਲ ਸਭ ਦਾ ਦਿਲ ਜਿੱਤ ਲਿਆ | ਜਦੋਂ ਉਹ ਨਾਨਕਿਆਂ ਤੋਂ ਚੱਲਣ ਲੱਗੀ ਤਾਂ ਸਭ ਨੇ ਉਸ ਨੂੰ ਤੋਹਫ਼ਿਆਂ ਨਾਲ ਲੱਦ ਦਿੱਤਾ | ਉਸ ਦਾ ਮਾਮਾ ਉਸ ਨੂੰ ਛੱਡ ਗਿਆ | ਜਦੋਂ ਸੁੰਢ ਨੇ ਹਲਦੀ ਨੂੰ ਬੇਹੱਦ ਖੁਸ਼ ਦੇਖਿਆ ਅਤੇ ਫਿਰ ਉਸ ਦੇ ਤੋਹਫ਼ੇ ਤੱਕੇ ਤਾਂ ਉਹ ਨਾਨਕਿਆਂ ਨੂੰ ਚੱਲਣ ਲਈ ਤਿਆਰ ਹੋ ਗਈ | ਉਸ ਨੇ ਨਾ ਮਾਂ-ਪਿਓ ਦਾ ਅਸ਼ੀਰਵਾਦ ਲਿਆ, ਨਾ ਹੀ ਮਾਂ ਦੀ ਨਸੀਹਤ 'ਤੇ ਕੋਈ ਅਮਲ ਕੀਤਾ | ਕਿਉਂਕਿ ਮਾਂ ਨੇ ਉਸ ਨੂੰ ਕੌੜਾ ਬੋਲਣਾ ਛੱਡ ਕੇ ਮਿੱਠਾ ਬੋਲਣ ਲਈ ਕਿਹਾ ਸੀ | ਸੁੰਢ ਨੂੰ ਪਹਿਲਾਂ ਦਰਿਆ ਮਿਲਿਆ, ਫਿਰ ਬੇਰੀ ਅਤੇ ਫਿਰ ਦਾਣੇ ਭੁੰਨਣ ਵਾਲੀ ਭੱਠੀ | ਉਸ ਦੇ ਰੱੁਖੇਪਨ ਨੇ ਸਭ ਤੋਂ ਪਿਆਰ ਦੀ ਜਗ੍ਹਾ ਨਫਰਤ ਅਤੇ ਨਰਾਜ਼ਗੀ ਹੀ ਖੱਟੀ | ਨਾਨਕੇ ਘਰੋਂ ਵੀ ਉਹ ਖਾਲੀ ਹੱਥ ਹੀ ਪਰਤੀ | ਨਾ ਉਸ ਨੂੰ ਨਾਨਕਿਆਂ ਨੇ ਨਵੇਂ ਕੱਪੜੇ ਹੀ ਦਿੱਤੇ ਅਤੇ ਨਾ ਹੀ ਖਾਣ ਲਈ ਮਠਿਆਈਆਂ | ਜਦੋਂ ਸੁੰਢ ਖਾਲੀ ਹੱਥ ਘਰ ਪਹੁੰਚੀ ਤਾਂ ਕਿਸੇ ਨੂੰ ਮੰੂਹ ਦਿਖਾਉਣ ਜੋਗੀ ਨਹੀਂ ਸੀ | ਉਹ ਗੋਡਿਆਂ ਵਿਚ ਸਿਰ ਛੁਪਾ ਕੇ ਜਾਰੋ-ਜ਼ਾਰ ਰੋਣ ਲੱਗੀ | ਉਸ ਨੂੰ ਮਿੱਠੇ-ਕੌੜੇ ਬੋਲਾਂ ਵਿਚਲਾ ਅੰਤਰ ਸਮਝ ਆ ਗਿਆ ਸੀ |

-ਮੋਬਾ: 98146-81444


ਖ਼ਬਰ ਸ਼ੇਅਰ ਕਰੋ

ਐਕਸ-ਰੇਜ਼ ਕਿਰਨਾਂ : ਇਕ ਮਹੱਤਵਪੂਰਨ ਖੋਜ

ਬੱਚਿਓ, ਐਕਸ-ਰੇਜ਼ ਅਦਿ੍ਸ਼ ਇਲੈਕਟ੍ਰੋਮੈਗਨੈਟਿਕ ਕਿਰਨਾਂ ਹੁੰਦੀਆਂ ਹਨ | ਇਨ੍ਹਾਂ ਦੀ ਵੈੱਬ ਲੈਂਥ ਵਿਖਾਈ ਦੇਣ ਵਾਲੀ ਰੌਸ਼ਨੀ ਤੋਂ ਘੱਟ ਹੁੰਦੀ ਹੈ | ਇਹ ਉੱਚ ਊਰਜਾ ਵਾਲੀਆਂ ਕਿਰਨਾਂ ਹੁੰਦੀਆਂ ਹਨ | ਇਹੀ ਕਾਰਨ ਹੈ ਕਿ ਇਨ੍ਹਾਂ ਦੀ ਵਿੰਨ੍ਹਣ ਸ਼ਕਤੀ ਬਹੁਤ ਜ਼ਿਆਦਾ ...

ਪੂਰੀ ਖ਼ਬਰ »

ਨਿੰਮ

ਦਵਾਈਆਂ ਦੇ ਰੱੁਖਾਂ ਵਿਚ, ਮੇਰਾ ਆਉਂਦਾ ਪਹਿਲਾ ਨਾਂਅ | ਮੈਂ ਨਿੰਮ ਸਦਾਬਹਾਰ, ਰੱੁਖਾਂ ਵਿਚ ਆਉਂਦੀ ਹਾਂ | ਆਰੀ ਵਾਂਗੰੂ ਕੱਟੇ ਪੱਤੇ, ਹਲਕੇ ਪੀਲੇ ਫੱੁਲ ਪੈਂਦੇ | ਗਰਮੀ ਆਉਂਦੀ, ਫਲ ਬਣਦੇ, ਜੀਹਨੂੰ ਲੋਕ ਨਿਮੋਲੀਆਂ ਕਹਿੰਦੇ | ਦਾਤਣ ਮੇਰੀ ਦੰਦ ਲਿਸ਼ਕਾਵੇ, ਦੰਦਾਂ ...

ਪੂਰੀ ਖ਼ਬਰ »

ਬੁਝਾਰਤ-5

ਰੰਮੀ ਕੰਨ ਕਰ ਗੱਲ ਸੁਣਾਵਾਂ, ਤੈਨੂੰ ਮਾਮੇ ਨਾਲ ਮਿਲਾਵਾਂ | ਉਂਗਲੀ ਦੇ ਇਸ਼ਾਰੇ ਚੱਲਾਂ, ਹਜ਼ਾਰਾਂ ਮੀਲ ਸੁਨੇਹੇ ਘੱਲਾਂ | ਕਈ ਰੂਪ ਤੇ ਕਈ ਨੇ ਰੰਗ, ਹਰ ਕੋਈ ਮੇਰੀ ਕਰਦਾ ਮੰਗ | ਹੋ ਜਾਵਾਂ ਮੈਂ ਜਿਉਂਦਾ ਮਰ ਕੇ, ਭਲੂਰੀਆ ਮੰਨਦਾ ਏਸੇ ਕਰਕੇ | ਰੰਮੀ ਤੰੂ ਮੇਰਾ ਨਾਂਅ ...

ਪੂਰੀ ਖ਼ਬਰ »

ਬਾਲ ਸਾਹਿਤ

ਕੱੁਕੜ ਤੀਸ ਮਾਰ ਖਾਂ ਤੇ ਮਾਣੋ ਮਸਤਾਨੀ ਲੇਖਕ : ਡਾ: ਗੁਰਚਰਨ ਸਿੰਘ ਔਲਖ ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ | ਮੱੁਲ : 75 ਰੁਪਏ, ਸਫੇ : 40 ਸੰਪਰਕ : 0172-5027427 ਡਾ: ਗੁਰਚਰਨ ਸਿੰਘ ਔਲਖ ਨੇ ਆਪਣੀ ਸਾਰੀ ਉਮਰ ਸਾਹਿਤ ਸਿਰਜਣ 'ਤੇ ਲਾਈ ਹੈ | ਉਨ੍ਹਾਂ ਦੀ ਕਲਮ ਵਿਚੋਂ ਸਾਹਿਤ ...

ਪੂਰੀ ਖ਼ਬਰ »

ਬਾਲ ਗੀਤ: ਨਾਨਕਿਆਂ ਨੂੰ ਜਾਈਏ

ਛੱੁਟੀਆਂ ਦਾ ਕੰਮ ਮੁਕਾ ਕੇ ਵੀਰਾ, ਨਾਨਕਿਆਂ ਨੂੰ ਜਾਈਏ, ਨਾਨੀ, ਮਾਮੀ ਤੇ ਮਾਸੀ ਕੋਲ ਰਹਿ ਕੇ ਆਪਾਂ ਆਈਏ | ਨਾਨਾ ਫੋਨ ਵੀ ਕਰਦਾ ਸੀ ਦੋ ਦਿਨ ਰਹਿ ਕੇ ਜਾਇਓ, ਨਾਨੀ ਤੁਹਾਡੀ ਯਾਦ ਹੈ ਕਰਦੀ, ਛੱੁਟੀਆਂ ਦੇ ਵਿਚ ਆਇਓ | ਮਿਲਣੇ ਨੂੰ ਹੈ ਮਨ ਲੋਚਦਾ, ਗੱਲ ਸੱਚੀ ਕਰ ...

ਪੂਰੀ ਖ਼ਬਰ »

ਬਾਲ ਗੀਤ: ਅਨਮੋਲ ਸਮਾਂ

ਗੱਲਾਂ ਮੇਰੀਆਂ ਨੂੰ ਮਨ ਲਾਇਓ ਬੱਚਿਓ, ਸਮਾਂ ਅਨਮੋਲ ਨਾ ਗਵਾਇਓ ਬੱਚਿਓ | ਏਸ ਗੱਲ ਮੇਰੀ ਨੂੰ ਤੁਸੀਂ ਭੁਲਾਉਣਾ ਨਹੀਂ, ਲੰਘ ਗਿਆ ਸਮਾਂ ਮੁੜ ਹੱਥ ਆਉਣਾ ਨਹੀਂ | ਬਾਅਦ 'ਚ ਨਾ ਐਵੇਂ ਪਛਤਾਇਓ ਬੱਚਿਓ, ਸਮਾਂ ਅਨਮੋਲ ਨਾ ਗਵਾਇਓ ਬੱਚਿਓ | ਜ਼ਿੰਦਗੀ 'ਚ ਜਿਹੜਾ ਸਮਾਂ ਹੈ ...

ਪੂਰੀ ਖ਼ਬਰ »

ਬਾਲ ਨਾਵਲ-68: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਮਾਤਾ ਜੀ ਨੇ ਲੱਡੂ ਚੱੁਕਦਿਆਂ ਆਸ਼ਾ ਨੂੰ ਆਵਾਜ਼ ਮਾਰੀ | ਆਸ਼ਾ ਨੂੰ ਵੀ ਲੱਡੂ ਦਿੰਦਿਆਂ ਉਸ ਨੂੰ ਚਾਹ ਬਣਾ ਕੇ ਲਿਆਉਣ ਲਈ ਕਿਹਾ | ਮਾਤਾ ਜੀ ਨੇ ਲੱਡੂ ਚੱੁਕ ਕੇ ਹਰੀਸ਼ ਦੇ ਮੰੂਹ ਵਿਚ ਪਾ ਦਿੱਤਾ | ਸਿਧਾਰਥ ਨੇ ਅਤੇ ਮੇਘਾ ...

ਪੂਰੀ ਖ਼ਬਰ »

ਚੁਟਕਲੇ

• ਇਕ ਲੜਕਾ ਡਾਕਟਰ ਕੋਲ ਗਿਆ ਅਤੇ ਬੋਲਿਆ, 'ਡਾਕਟਰ ਸਾਹਿਬ, ਤੁਸੀਂ ਘਰ ਜਾਣ ਦੀ ਕਿੰਨੀ ਫੀਸ ਲੈਂਦੇ ਹੋ? ਡਾਕਟਰ-300 ਰੁਪਏ | ਲੜਕਾ-ਠੀਕ ਹੈ, ਤਾਂ ਚਲੋ ਡਾਕਟਰ ਸਾਹਿਬ | ਡਾਕਟਰ ਨੇ ਆਪਣੀ ਗੱਡੀ ਕੱਢੀ ਅਤੇ ਲੜਕੇ ਨਾਲ ਉਸ ਦੇ ਘਰ ਆ ਗਿਆ | ਡਾਕਟਰ ਬੋਲਿਆ, 'ਮਰੀਜ਼ ਕਿਥੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX