ਤਾਜਾ ਖ਼ਬਰਾਂ


ਗੋਆ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ
. . .  27 minutes ago
ਪਣਜੀ, 20 ਮਾਰਚ- ਗੋਆ ਦੇ ਨਵੇਂ ਬਣੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅੱਜ ਵਿਧਾਨ ਸਭਾ 'ਚ ਬਹੁਮਤ ਸਾਬਤ ਕਰ ਦਿੱਤਾ ਹੈ। ਵਿਧਾਨ ਸਭਾ 'ਚ ਭਾਜਪਾ ਸਰਕਾਰ ਦੇ ਪੱਖ 'ਚ ਕੁੱਲ 20 ਵੋਟਾਂ ਪਈਆਂ। ਉੱਥੇ ਹੀ 15 ਵਿਧਾਇਕਾਂ ਨੇ...
ਮਾਇਆਵਤੀ ਦਾ ਐਲਾਨ- ਮੈਂ ਨਹੀਂ ਲੜਾਂਗੀ ਲੋਕ ਸਭਾ ਚੋਣਾਂ
. . .  43 minutes ago
ਨਵੀਂ ਦਿੱਲੀ, 20 ਮਾਰਚ- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਵਲੋਂ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਦੇ ਜਿੱਤਣ ਨਾਲੋਂ ਗਠਜੋੜ ਦੀ ਸਫ਼ਲਤਾ ਵਧੇਰੇ ਜ਼ਰੂਰੀ...
ਵਿਦਿਆਰਥਣ ਕੋਲੋਂ ਪੇਪਰ ਨਾ ਲਏ ਜਾਣ ਦਾ ਮਾਮਲਾ, ਪ੍ਰਿੰਸੀਪਲ ਤੇ ਅਧਿਆਪਕ ਵਿਰੁੱਧ ਪਰਚਾ ਦਰਜ
. . .  1 minute ago
ਪਟਿਆਲਾ, 20 ਮਾਰਚ (ਧਰਮਿੰਦਰ ਸਿੰਘ ਸਿੱਧੂ)- ਇੱਥੋਂ ਦੇ ਇੱਕ ਪ੍ਰਾਈਵੇਟ ਸਕੂਲ ਵਲੋਂ 6ਵੀਂ ਜਮਾਤ ਦੀ ਵਿਦਿਆਰਥਣ ਨੂੰ ਫੀਸ ਨਾ ਭਰਨ ਕਾਰਨ ਪੇਪਰ 'ਚ ਨਾ ਬੈਠਣ ਦੇਣ 'ਤੇ ਬੀਤੇ ਦਿਨ ਉਕਤ ਵਿਦਿਆਰਥਣ ਨੇ ਪਰੇਸ਼ਾਨ ਹੋ ਕੇ ਘਰ ਜਾ ਕੇ ਨੀਂਦ ਦੀਆਂ ਗੋਲੀਆਂ...
ਹੋਲੀ ਮੌਕੇ ਸੀ. ਆਰ. ਪੀ. ਐੱਫ. ਵਲੋਂ ਨਹੀਂ ਕੀਤਾ ਜਾਵੇਗਾ ਕਿਸੇ ਵੀ ਪ੍ਰੋਗਰਾਮ ਦਾ ਆਯੋਜਨ
. . .  about 1 hour ago
ਨਵੀਂ ਦਿੱਲੀ, 20 ਮਾਰਚ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਪਿਛਲੇ ਮਹੀਨੇ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 40 ਜਵਾਨਾਂ ਦੇ ਸਨਮਾਨ 'ਚ ਇਸ ਸਾਲ ਸੀ. ਆਰ. ਪੀ. ਐੱਫ. ਵਲੋਂ ਹੋਲੀ ਨਹੀਂ ਮਨਾਈ ਜਾਵੇਗੀ। ਇਸ ਸੰਬੰਧੀ ਸੀ. ਆਰ. ਪੀ. ਐੱਫ. ਦੇ ਡੀ. ਜੀ. ਆਰ. ਐੱਸ...
ਓਡੀਸ਼ਾ ਦੇ ਮੁੱਖ ਮੰਤਰੀ ਨੇ ਭਰਿਆ ਨਾਮਜ਼ਦਗੀ ਪੱਤਰ
. . .  about 1 hour ago
ਭੁਵਨੇਸ਼ਵਰ, 20 ਮਾਰਚ- ਓਡੀਸ਼ਾ ਦੇ ਮੁੱਖ ਮੰਤਰੀ ਅਤੇ ਬੀਜੂ ਜਨਤਾ ਦਲ (ਬੀ. ਜੇ. ਡੀ.) ਦੇ ਮੁਖੀ ਨਵੀਨ ਪਟਨਾਇਕ ਨੇ ਗੰਜਮ ਜ਼ਿਲ੍ਹੇ ਦੇ ਹਿੰਜਿਲੀ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਭਰਿਆ ਹੈ। ਦੱਸ ਦਈਏ ਕਿ ਓਡੀਸ਼ਾ 'ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ...
ਗੋਆ 'ਚ ਭਾਜਪਾ ਸਰਕਾਰ ਦਾ ਬਹੁਮਤ ਪ੍ਰੀਖਣ, ਮੁੱਖ ਮੰਤਰੀ ਨੂੰ ਜਿੱਤ ਦਾ ਭਰੋਸਾ
. . .  about 1 hour ago
ਪਣਜੀ, 20- ਗੋਆ 'ਚ ਮਨੋਹਰ ਪਾਰੀਕਰ ਦੇ ਦੇਹਾਂਤ ਤੋਂ ਬਾਅਦ ਭਾਜਪਾ ਸਰਕਾਰ ਬਣਾਉਣ 'ਚ ਤਾਂ ਸਫ਼ਲ ਹੋ ਗਈ ਹੈ ਪਰ ਸਿਆਸੀ ਖਿੱਚੋਤਾਣ ਅਜੇ ਖ਼ਤਮ ਨਹੀਂ ਹੋਈ ਹੈ। ਕਾਂਗਰਸ ਨੇ ਰਾਜਪਾਲ 'ਤੇ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਉਸ ਨੂੰ ਸਰਕਾਰ ਗਠਨ ਦਾ...
ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਲਈ ਜਰਮਨੀ ਨੇ ਕੀਤੀ ਵੱਡੀ ਪਹਿਲ
. . .  about 2 hours ago
ਨਵੀਂ ਦਿੱਲੀ, 20 ਮਾਰਚ- ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਲਈ ਜਰਮਨੀ ਨੇ ਵੱਡੀ ਪਹਿਲ ਕੀਤੀ ਹੈ। ਡਿਪਲੋਮੈਟਿਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਰਮਨੀ, ਯੂਰਪੀ ਯੂਨੀਅਨ (ਈ. ਯੂ.) 'ਚ ਮਸੂਦ ਅਜ਼ਹਰ ਨੂੰ...
ਮੁੰਬਈ 'ਚ ਅੱਜ ਹੋਲਿਕਾ ਦੇ ਨਾਲ ਸੜੇਗਾ ਅੱਤਵਾਦੀ ਮਸੂਦ ਅਜ਼ਹਰ!
. . .  about 2 hours ago
ਮੁੰਬਈ, 20 ਮਾਰਚ- ਅੱਜ ਦੇਸ਼ ਭਰ 'ਚ ਹੋਲਿਕਾ ਦਹਿਨ ਕੀਤਾ ਜਾਵੇਗਾ। ਇਸੇ ਵਿਚਾਲੇ ਮੁੰਬਈ ਦੇ ਵਰਲੀ ਇਲਾਕੇ 'ਚ ਇੱਕ ਅਨੋਖੀ ਹੋਲਿਕਾ ਬਣਾਈ ਗਈ ਹੈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਵਰਲੀ 'ਚ ਇਸ ਵਾਰ ਹੋਲਿਕਾ ਦੇ ਨਾਲ ਜੈਸ਼-ਏ...
ਭਿਆਨਕ ਅੱਗ ਲੱਗਣ ਕਾਰਨ 200 ਘਰ ਸੜ ਕੇ ਹੋਏ ਸੁਆਹ
. . .  about 2 hours ago
ਪਟਨਾ, 20 ਮਾਰਚ- ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਅਹਿਆਪੁਰ ਥਾਣਾ ਖੇਤਰ ਅਧੀਨ ਆਉਂਦੇ ਇੱਕ ਪਿੰਡ ਦੀ ਇੱਕ ਬਸਤੀ 'ਚ ਬੀਤੀ ਰਾਤ ਅੱਗ ਲੱਗਣ ਕਾਰਨ 200 ਕੱਚੇ ਘਰ ਸੜ ਕੇ ਸੁਆਹ ਹੋ ਗਏ। ਇਸ ਹਾਦਸੇ 'ਚ ਛੇ ਲੋਕ ਵੀ ਝੁਲਸੇ ਹਨ। ਹਾਦਸੇ ਸੰਬੰਧੀ ਅੱਜ...
ਪਟੜੀ ਤੋਂ ਉਤਰੀ ਟਰੇਨ, ਵਾਲ-ਵਾਲ ਬਚੇ ਯਾਤਰੀ
. . .  about 3 hours ago
ਚੰਡੀਗੜ੍ਹ, 20 ਮਾਰਚ- ਹਰਿਆਣਾ ਦੇ ਪਾਣੀਪਤ ਜ਼ਿਲ੍ਹੇ 'ਚ ਅੱਜ ਸਵੇਰੇ ਇੱਕ ਵੱਡਾ ਟਰੇਨ ਹਾਦਸਾ ਹੋਣੋਂ ਟਲ ਗਿਆ। ਜਾਣਕਾਰੀ ਮੁਤਾਬਕ ਦਿੱਲੀ ਤੋਂ ਕਾਲਕਾ ਜਾਣ ਵਾਲੀ ਹਿਮਲਾਅਨ ਕੁਈਨ ਯਾਤਰੀ ਟਰੇਨ ਜਦੋਂ ਪਾਣੀਪਤ ਦੇ ਭੋੜਵਾਲ ਮਾਜਰੀ ਸਟੇਸ਼ਨ ਕੋਲ ਪਹੁੰਚੀ ਤਾਂ...
ਅਰੁਣਾਚਲ ਪ੍ਰਦੇਸ਼ ਵਿਚ ਭਾਜਪਾ ਨੂੰ ਲੱਗਾ ਵੱਡਾ ਝਟਕਾ
. . .  about 3 hours ago
ਈਟਾਨਗਰ, 20 ਮਾਰਚ - ਅਰੁਣਾਚਲ ਪ੍ਰਦੇਸ਼ 'ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਭਾਜਪਾ ਦੇ ਦੋ ਮੌਜੂਦਾ ਮੰਤਰੀ ਤੇ 6 ਵਿਧਾਇਕ ਨੈਸ਼ਨਲ ਪੀਪਲਜ਼ ਪਾਰਟੀ 'ਚ ਸ਼ਾਮਲ ਹੋ ਗਏ...
ਭਾਜਪਾ ਦੀ ਦੇਰ ਰਾਤ 5 ਘੰਟੇ ਤੱਕ ਚਲੀ ਬੈਠਕ
. . .  about 4 hours ago
ਨਵੀਂ ਦਿੱਲੀ, 20 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਮੰਗਲਵਾਰ ਦੇਰ ਰਾਤ ਪੰਜ ਘੰਟੇ ਤੱਕ ਚੱਲੀ। ਅੱਜ ਫਿਰ ਇਹ ਬੈਠਕ ਹੋਵੇਗੀ ਤੇ ਉਸ ਤੋਂ ਬਾਅਦ ਉਮੀਦਵਾਰਾਂ ਦਾ ਐਲਾਨ ਹੋਵੇਗਾ। ਸੂਤਰਾਂ ਮੁਤਾਬਿਕ ਦੇਰ ਰਾਤ ਦੀ ਮੀਟਿੰਗ 'ਚ ਕਈ ਉਮੀਦਵਾਰਾਂ...
ਜਹਿਰੀਲੀ ਗੈਸ ਚੜਨ ਕਾਰਨ ਤਿੰਨ ਕਿਸਾਨਾਂ ਦੀ ਮੌਤ
. . .  about 4 hours ago
ਔਰੰਗਾਬਾਦ, 20 ਮਾਰਚ - ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਤਿੰਨ ਕਿਸਾਨਾਂ ਦੀ ਮੌਤ ਹੋ ਗਈ। ਇਹ ਕਿਸਾਨ ਸੀਵਰੇਜ ਦੇ ਮੈਨਹੋਲ ਵਿਚ ਦਾਖਲ ਹੋਏ ਸਨ ਤੇ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਇਨ੍ਹਾਂ ਦੀ ਮੌਤ ਹੋ ਗਈ। ਜਦਕਿ ਲਾਪਤਾ ਦੱਸਿਆ ਜਾ ਰਿਹਾ...
ਕਰਨਾਟਕਾ 'ਚ ਇਮਾਰਤ ਡਿੱਗਣ ਕਾਰਨ 3 ਲੋਕਾਂ ਦੀ ਮੌਤ, ਬਚਾਅ ਮੁਹਿੰਮ ਜਾਰੀ
. . .  about 5 hours ago
ਬੈਂਗਲੁਰੂ, 20 ਮਾਰਚ - ਕਰਨਾਟਕਾ ਦੇ ਧਾਰਵਾੜ ਸਥਿਤ ਕੁਮਾਰਰੇਸ਼ਵਰ ਨਗਰ ਵਿਚ ਇਕ ਨਿਰਮਾਣਧੀਨ ਇਮਾਰਤ ਡਿਗ ਗਈ। ਮਲਬੇ ਹੇਠ ਫਸੇ ਲੋਕਾਂ ਨੂੰ ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਕੱਢਿਆ ਜਾ ਰਿਹਾ ਹੈ। 43 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਤੇ 3 ਲੋਕ ਮਾਰੇ ਗਏ ਹਨ। ਬਚਾਅ...
ਅੱਜ ਦਾ ਵਿਚਾਰ
. . .  about 5 hours ago
ਦੇਸ਼ ਦੇ ਪਹਿਲੇ ਲੋਕਪਾਲ ਬਣੇ ਜਸਟਿਸ ਪੀ ਸੀ ਘੋਸ਼
. . .  1 day ago
ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਰਜ਼ਾ ਮੁਰਾਦ ਨੇ ਸਾਥੀਆਂ ਸਮੇਤ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ
. . .  1 day ago
1 ਕਰੋੜ ਦੀ ਪੁਰਾਣੀ ਕਰੰਸੀ ਨਾਲ 3 ਕਾਬੂ
. . .  1 day ago
ਕਮਿਊਨਿਸਟ ਪਾਰਟੀ ਆਫ਼ ਇੰਡੀਆ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ
. . .  1 day ago
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 11 ਹਾੜ ਸੰਮਤ 550
ਵਿਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜ਼ਰੂਰ ਹੈ, ਅਸੰਭਵ ਨਹੀਂ। -ਐਲ. ਬਰਟਸ

ਪਟਿਆਲਾ

ਬਰਸਾਤੀ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ

ਰਾਜਪੁਰਾ, 24 ਜੂਨ (ਰਣਜੀਤ ਸਿੰਘ)- ਰਾਜਪੁਰਾ ਸ਼ਹਿਰ ਦੀ ਨਗਰ ਕੌਾਸਲ ਭਾਵੇਂ ਪੰਜਾਬ ਦੀਆਂ ਏ ਕਲਾਸ ਸ਼੍ਰੇਣੀਆਂ ਵਿਚ ਆਉਂਦੀ ਹੈ ਪਰ ਨਾਲਿਆਂ ਦੀ ਸਹੀ ਦੇਖਭਾਲ ਨਾ ਹੋਣ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਦਾ ਨਾਕਸ ਪ੍ਰਬੰਧ ਲੋਕਾਂ ਲਈ ਹਰ ਸਾਲ ਪ੍ਰੇਸ਼ਾਨੀਆਂ ਦਾ ਸਬੱਬ ...

ਪੂਰੀ ਖ਼ਬਰ »

ਪੀ. ਐੱਸ. ਪੀ. ਸੀ. ਐੱਲ. ਨਾਭਾ ਵਲੋਂ ਟੋਲ ਫ਼੍ਰੀ ਨੰਬਰ ਜਾਰੀ

ਨਾਭਾ, 24 ਜੂਨ (ਕਰਮਜੀਤ ਸਿੰਘ)- ਇੰਜ: ਜੀ. ਐੱਸ. ਗੁਰਮ ਸੀਨੀਅਰ ਕਾਰਜਕਾਰੀ ਇੰਜੀਨੀਅਰ ਪੀ. ਐੱਸ. ਪੀ. ਸੀ. ਐੱਲ. ਨਾਭਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੰਡ ਮੰਡਲ ਨਾਭਾ ਵਲੋਂ ਸਾਰੇ ਖਪਤਕਾਰਾਂ ਨੂੰ ਸੂਚਿਤ ਕੀਤਾ ...

ਪੂਰੀ ਖ਼ਬਰ »

ਨੌਜਵਾਨ ਦੀ ਜ਼ਹਿਰੀਲੀ ਦਵਾਈ ਪੀਣ ਨਾਲ ਮੌਤ

ਪਾਤੜਾਂ, 24 ਜੂਨ (ਖ਼ਾਲਸਾ)- ਪਿੰਡ ਦੇ ਇਕ ਨੌਜਵਾਨ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ | ਮਿ੍ਤਕ ਨੌਜਵਾਨ ਕਈ ਦਿਨ ਤੋਂ ਪ੍ਰੇਸ਼ਾਨੀ ਵਿਚ ਦੱਸਿਆ ਜਾ ਰਿਹਾ ਸੀ | ਪਿੰਡ ਹਾਮਝੇੜ੍ਹੀ ਦੇ 33 ਸਾਲਾ ਨੌਜਵਾਨ ਨੇ ਬੀਤੀ ਰਾਤ ਜ਼ਹਿਰੀਲੀ ਦਵਾਈ ਪੀ ...

ਪੂਰੀ ਖ਼ਬਰ »

ਬਹਾਦਰਗੜ੍ਹ ਵਿਖੇ ਜ਼ਿਲ੍ਹਾ ਪਟਿਆਲਾ ਦੀ ਪੰਚਾਇਤ ਯੂਨੀਅਨ ਦੀ ਬੈਠਕ

ਬਹਾਦਰਗੜ੍ਹ/ਪਟਿਆਲਾ 24 ਜੂਨ (ਕੁਲਵੀਰ ਸਿੰਘ ਧਾਲੀਵਾਲ, ਜ.ਸ. ਢਿੱਲੋਂ)- ਅੱਜ ਬਹਾਦਰਗੜ੍ਹ ਵਿਖੇ ਜ਼ਿਲ੍ਹਾ ਪਟਿਆਲਾ ਦੀ ਪੰਚਾਇਤ ਯੂਨੀਅਨ ਦੀ ਬੈਠਕ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਨੋਗਾਵਾਂ ਦੀ ਅਗਵਾਈ ਵਿਚ ਹੋਈ | ਇਸ ਬੈਠਕ 'ਚ ਆਉਣ ਵਾਲੀਆਂ ਪੰਚਾਇਤੀ ਚੋਣਾਂ ...

ਪੂਰੀ ਖ਼ਬਰ »

ਸੜਕ ਹਾਦਸੇ ਦੌਰਾਨ 3 ਗੱਡੀਆਂ ਆਪਸ 'ਚ ਟਕਰਾਈਆਂ

ਪਟਿਆਲਾ, 24 ਜੂਨ (ਆਤਿਸ਼ ਗੁਪਤਾ)- ਸਥਾਨਕ ਰਾਜਪੁਰਾ ਰੋਡ ਪਟਿਆਲਾ 'ਤੇ ਵਾਪਰੇ ਸੜਕ ਹਾਦਸੇ ਦੌਰਾਨ 3 ਗੱਡੀਆਂ ਆਪਸ 'ਚ ਟਕਰਾ ਗਈਆਂ | ਇਸ ਦੌਰਾਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਗੱਡੀਆਂ ਦਾ ਕਾਫ਼ੀ ਨੁਕਸਾਨ ਹੋ ਗਿਆ | ਘਟਨਾ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਟ੍ਰੈਫਿਕ ਪੁਲਿਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਕੱਟੇ ਚਲਾਨ

ਪਟਿਆਲਾ, 24 ਜੂਨ (ਆਤਿਸ਼ ਗੁਪਤਾ)- ਟ੍ਰੈਫਿਕ ਪੁਲਿਸ ਵਲੋਂ ਲੋਕਾਂ ਨੂੰ ਸਮੇਂ-ਸਮੇਂ 'ਤੇ ਸੈਮੀਨਾਰ, ਕੈਂਪ ਰਾਹੀਂ ਤੇ ਵੱਖ-ਵੱਖ ਢੰਗਾਂ ਨਾਲ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਰੋਜ਼ਾਨਾ ਵੱਡੀ ਗਿਣਤੀ 'ਚ ਸੜਕ ਹਾਦਸੇ ਵਾਪਰਦੇ ਹਨ | ...

ਪੂਰੀ ਖ਼ਬਰ »

ਲੜਕੀ ਨੂੰ ਵਰਗ਼ਲਾ ਕੇ ਭਜਾਉਣ ਸਬੰਧੀ ਮਾਮਲਾ ਦਰਜ

ਪਟਿਆਲਾ, 24 ਜੂਨ (ਆਤਿਸ਼ ਗੁਪਤਾ)- ਇੱਥੇ ਰਾਜਪੁਰਾ ਰੋਡ ਪਟਿਆਲਾ 'ਤੇ ਸਥਿਤ ਪੋ੍ਰਫ਼ੈਸਰ ਕਾਲੋਨੀ ਦੀ ਰਹਿਣ ਵਾਲੀ 17 ਸਾਲਾ ਲੜਕੀ ਨੂੰ ਵਰਗ਼ਲਾ ਕੇ ਭਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਮਿਲਦੇ ਹੀ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਹਰਵਿੰਦਰ ...

ਪੂਰੀ ਖ਼ਬਰ »

ਪਟਿਆਲਾ 'ਚ ਮੱਛੀ ਪਾਲਣ ਅਧੀਨ 41.5 ਏਕੜ ਰਕਬਾ ਵਧਿਆ

ਪਟਿਆਲਾ, 24 ਜੂਨ (ਜ.ਸ. ਢਿੱਲੋਂ)- ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਜ਼ਿਲੇ੍ਹ ਅੰਦਰ ਲਗਾਤਾਰ ਮੱਛੀ ਪਾਲਣ ਹੇਠ ਰਕਬਾ ਵੱਧ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ ਪਟਿਆਲਾ 'ਚ ਕਿਸਾਨ ਰਵਾਇਤੀ ...

ਪੂਰੀ ਖ਼ਬਰ »

ਕਹਿਰ ਦੀ ਗਰਮੀ ਕਾਰਨ ਗੈਰ-ਕਾਨੂੰਨੀ ਐਤਵਾਰੀ ਬਾਜ਼ਾਰ ਵੀ ਹੋ ਜਾਂਦਾ ਹੈ ਦਿਨ ਵੇਲੇ ਬੇ-ਰੌਣਕਾ

• ਜਸਪਾਲ ਸਿੰਘ ਢਿੱਲੋਂ ਪਟਿਆਲਾ, 24 ਜੂਨ- ਪਟਿਆਲਾ ਦੀ ਛੋਟੀ ਬਾਰਾਂਦਰੀ 'ਚ ਹਰ ਐਤਵਾਰ ਨੂੰ ਲੱਗਣ ਵਾਲੇ ਗੈਰ-ਕਾਨੂੰਨੀ ਬਾਜ਼ਾਰ ਨੂੰ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਬੰਦ ਕਰਨ ਦੇ ਆਦੇਸ਼ ਦਿੱਤੇ ਹੋਏ ਹਨ ਪਰ ਇਸ ਨੂੰ ਤਬਦੀਲ ਕਰਨ ਲਈ ਹਾਲੇ ਤੱਕ ਕੋਈ ਵੀ ਕਾਰਵਾਈ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ 27 ਨੂੰ ਧਰਨੇ ਦਾ ਐਲਾਨ

ਪਟਿਆਲਾ, 24 ਜੂਨ (ਜ.ਸ. ਢਿੱਲੋਂ)- ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਇਕ ਬੈਠਕ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ...

ਪੂਰੀ ਖ਼ਬਰ »

ਟੋਲ ਪਲਾਜ਼ਾ ਦੇ 3 ਕਿੱਲੋਮੀਟਰ ਖੇਤਰ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਵਲੋਂ ਪਰਚੀ ਤੋਂ ਛੋਟ ਦੀ ਮੰਗ

ਬਨੂੜ, 24 ਜੂਨ (ਭੁਪਿੰਦਰ ਸਿੰਘ)- ਬਨੂੜ-ਜ਼ੀਰਕਪੁਰ ਕੌਮੀ ਮਾਰਗ 'ਤੇ ਪੈਂਦੇ ਪਿੰਡ ਅਜੀਜਪੁਰ ਕੋਲ ਲੱਗੇ ਟੋਲ ਪਲਾਜ਼ਾ ਦੇ 3 ਕਿੱਲੋਮੀਟਰ ਖੇਤਰ ਅਧੀਨ ਆਉਂਦੇ 6-7 ਪਿੰਡਾਂ ਦੇ ਲੋਕਾਂ ਨੇ ਟੋਲ ਪਲਾਜ਼ਾ 'ਤੇ ਲੱਗਦੀ ਪਰਚੀ ਤੋਂ ਛੋਟ ਦੀ ਮੰਗ ਕੀਤੀ ਹੈ | ਉਕਤ ਪਿੰਡਾਂ ਦੇ ਲੋਕਾਂ ...

ਪੂਰੀ ਖ਼ਬਰ »

20 ਵਰਿ੍ਹਆਂ ਤੋਂ ਪਾਣੀ ਨੂੰ ਤਰਸ ਰਹੇ ਹਨ ਡਕਾਲਾ ਤੇ ਬਲਬੇੜ੍ਹਾ ਦੇ ਸੂਏ

ਡਕਾਲਾ, 24 ਜੂਨ (ਮਾਨ)- ਕਹਿੰਦੇ ਹਨ ਕਿ 12 ਸਾਲਾਂ ਬਾਅਦ ਤਾਂ ਰੂੜ੍ਹੀ ਦੀ ਦੀ ਵੀ ਸੁਣੀ ਜਾਂਦੀ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹੇ ਪਟਿਆਲਾ 'ਚ ਦੋ ਅਜਿਹੇ ਸੂਏ ਵੀ ਹਨ ਜਿੱਥੇ 12 ਤਾਂ ਕੀ, ਪਿਛਲੇ 20 ਵਰਿ੍ਹਆਂ ਤੋਂ ਕਦੀ ਪਾਣੀ ਨਹੀਂ ਆਇਆ | ਭਾਖੜਾ ...

ਪੂਰੀ ਖ਼ਬਰ »

ਅਮਰਨਾਥ ਯਾਤਰਾ ਲਈ ਰਸਦ ਦੇ ਟਰੱਕ ਰਵਾਨਾ

ਰਾਜਪੁਰਾ, 24 ਜੂਨ (ਰਣਜੀਤ ਸਿੰਘ)- ਅੱਜ ਇੱਥੋਂ ਸ੍ਰੀ ਸ਼ਾਨਾਲੇਸ਼ਵਰ ਮਹਾਦੇਵ ਸੇਵਾ ਸਮਿਤੀ ਨਲਾਸ ਵੱਲੋਂ 19ਵਾਂ ਵਿਸ਼ਾਲ ਭੰਡਾਰੇ ਲਈ ਰਸਦ ਦੇ ਟਰੱਕਾਂ ਨੂੰ ਨਲਾਸ ਮੰਦਿਰ ਦੇ ਮਹੰਤ ਲਾਲ ਗਿਰੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ੇਸ਼ ਬੈਠਕ

ਨਾਭਾ, 24 ਜੂਨ (ਕਰਮਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ੇਸ਼ ਬੈਠਕ ਹਲਕਾ ਮੁਖੀ ਬਾਬੂ ਕਬੀਰ ਦਾਸ ਦੀ ਪ੍ਰਧਾਨਗੀ ਹੇਠ ਹੋਈ | ਇਸ ਬੈਠਕ 'ਚ ਬੀਤੇ ਦਿਨੀਂ ਨਾਭਾ ਇਲਾਕੇ ਵਿਚ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ | ਇਸ ...

ਪੂਰੀ ਖ਼ਬਰ »

ਸਵਰਾਜ ਘੁੰਮਣ ਦੀ ਅਗਵਾਈ 'ਚ ਔਰਤਾਂ ਸ਼ਿਵ ਸੈਨਾ ਹਿੰਦੁਸਤਾਨ 'ਚ ਸ਼ਾਮਿਲ

ਪਟਿਆਲਾ, 24 ਜੂਨ (ਜ.ਸ. ਢਿੱਲੋਂ)- ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਦੇ ਆਦੇਸ਼ਾਂ 'ਤੇ ਹਿੰਦੁਸਤਾਨ ਇਸਤਰੀ ਸੰਗਠਨ ਦੀ ਸੂਬਾ ਪ੍ਰਧਾਨ ਸਵਰਾਜ ਘੁੰਮਣ ਦੀ ਅਗਵਾਈ 'ਚ ਕਾਫ਼ੀ ਇਸਤਰੀਆਂ ਨੂੰ ਇਸ ਸੰਗਠਨ 'ਚ ਸ਼ਾਮਿਲ ਕੀਤਾ ਗਿਆ | ਇਸ ਮੌਕੇ ਬੀਬੀ ...

ਪੂਰੀ ਖ਼ਬਰ »

ਸੱਟੇ ਦੇ ਕਾਰੋਬਾਰ 'ਚ ਮੁੱਖ ਮੰਤਰੀ ਦਾ ਸ਼ਹਿਰ ਪਟਿਆਲਾ ਸੂਬੇ 'ਚ ਮੋਹਰੀ

ਪਟਿਆਲਾ, 24 ਜੂਨ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭੈੜੇ ਅਨਸਰਾਂ ਦੇ ਿਖ਼ਲਾਫ਼ ਕਾਰਵਾਈ ਕਰਦਿਆਂ ਸੂਬੇ ਭਰ 'ਚੋਂ ਨਸ਼ਾ ਅਤੇ ਮਾੜੇ ਕੰਮਾਂ ਦੇ ਖ਼ਾਤਮਾ ਕਰਨ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਜਦਕਿ ਇਹ ਦਾਅਵੇ ਉਨ੍ਹਾਂ ਦੇ ਆਪਣੇ ...

ਪੂਰੀ ਖ਼ਬਰ »

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਪਾਤੜਾਂ 'ਚ ਸਮਾਗਮ

ਪਾਤੜਾਂ, 24 ਜੂਨ (ਜਗਦੀਸ਼ ਸਿੰਘ ਕੰਬੋਜ)- ਸ਼ਿਵ ਮੰਦਿਰ ਪਾਤੜਾਂ ਵਿਖੇ 'ਭਜ ਗੋਵਿੰਦਮ' ਨਾਮੀ ਭਜਨ ਸੰਧਿਆ ਸਮਾਗਮ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਕਰਵਾਇਆ ਗਿਆ | ਇਸ ਸਮਾਗਮ 'ਚ ਸਾਧਵੀ ਸੁਮੇਧਾ ਭਾਰਤੀ ਨੇ ਕਿਹਾ ਕਿ ਵਾਤਾਵਰਣ ਪ੍ਰਦੂਸ਼ਣ ਮਨੁੱਖੀ ਸੱਭਿਅਤਾ ਦੇ ...

ਪੂਰੀ ਖ਼ਬਰ »

ਹਲਕੇ ਦੇ ਰਜਵਾਹੇ ਤੇ ਖਾਲ਼ਿਆਂ ਦੇ ਨਾਲ-ਨਾਲ ਦੇਵੀਗੜ੍ਹ ਦੇ ਨਹਿਰੀ ਵਿਸ਼ਰਾਮ ਘਰ ਦੀ ਵੀ ਹੋਵੇਗੀ ਕਾਇਆ ਕਲਪ-ਚੰਦੂਮਾਜਰਾ

ਦੇਵੀਗੜ੍ਹ, 24 ਜੂਨ (ਰਾਜਿੰਦਰ ਸਿੰਘ ਮੌਜੀ)- ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਵੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਯਤਨਾਂ ਸਦਕਾ ਹਲਕੇ ਦੇ ਰਜਵਾਹੇ ਤੇ ਖਾਲ਼ਿਆਂ ਨੂੰ ਪੱਕੇ ਕਰਵਾਉਣ ਦੇ 100 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਹਰੀ ਝੰਡੀ ਦਿੱਤੀ ਗਈ ਸੀ, ਜਿਸ ਦਾ ਨੀਂਹ ...

ਪੂਰੀ ਖ਼ਬਰ »

ਗੁਰਮੀਤ ਸਿੰਘ ਧਰਮਸੋਤ ਪੇਂਡੂ ਵਿਕਾਸ ਸੈੱਲ ਦੇ ਚੇਅਰਮੈਨ ਬਣੇ

ਅਮਲੋਹ, 24 ਜੂਨ (ਸੂਦ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ (ਪੇਂਡੂ ਵਿਕਾਸ ਸੈੱਲ ਪੰਜਾਬ) ਨੇ ਗੁਰਮੀਤ ਸਿੰਘ ਧਰਮਸੋਤ ਅਲੀਪੁਰ ਸੰਦਲ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਚੇਅਰਮੈਨ ਨਿਯੁਕਤ ਕੀਤਾ ਹੈ | ਅੱਜ ਇੱਥੇ ...

ਪੂਰੀ ਖ਼ਬਰ »

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਿਖ਼ਲਾਫ਼ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ

ਖਮਾਣੋਂ, 24 ਜੂਨ ( ਜੋਗਿੰਦਰ ਪਾਲ)- ਕੇਂਦਰ ਸਰਕਾਰ ਵਲੋਂ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਕਾਂਗਰਸ ਪਾਰਟੀ ਵਲੋਂ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਦੇ ਦਿਸ਼ਾ-ਨਿਰਦੇਸ਼ਾਂ ਵਿਚ ਖੇੜੀ ਨੌਧ ਸਿੰਘ ਵਿਖੇ ਰੋਸ ਧਰਨਾ ਦਿੱਤਾ ...

ਪੂਰੀ ਖ਼ਬਰ »

ਨਸ਼ਿਆਂ ਦੀ ਦਲਦਲ 'ਚ ਧਸ ਕੇ ਨੌਜਵਾਨ ਧਰਮ ਤੇ ਸੱਭਿਆਚਾਰ ਤੋਂ ਹੋ ਰਹੇ ਹਨ ਦੂਰ

• ਅਮਰਬੀਰ ਸਿੰਘ ਆਹਲੂਵਾਲੀਆ ਪਟਿਆਲਾ, 24 ਜੂਨ- ਕਿਸੇ ਸੱਭਿਆਚਾਰ, ਧਰਮ ਤੇ ਸੂਬੇ ਨੂੰ ਖ਼ਤਮ ਕਰ ਗ਼ੁਲਾਮ ਬਣਾਉਣ ਲਈ ਉੱਥੋਂ ਦੇ ਨੌਜਵਾਨਾਂ ਦੀਆਂ ਜੜ੍ਹਾਂ ਇਨ੍ਹਾਂ ਤਿੰਨ ਚੀਜ਼ਾਂ ਨਾਲੋਂ ਤੋੜ ਦਿੱਤੀਆਂ ਜਾਣ, ਭਾਵ ਉਸ ਨੂੰ ਅਜਿਹੇ ਕੁਰਾਹੇ ਪਾਇਆ ਜਾਵੇ ਜਿੱਥੋਂ ...

ਪੂਰੀ ਖ਼ਬਰ »

ਘਰ 'ਚ ਦਾਖ਼ਲ ਹੋ ਕੇ ਚੋਰੀ ਦੀ ਕੋਸ਼ਿਸ਼, ਇਕ ਿਖ਼ਲਾਫ਼ ਮਾਮਲਾ ਦਰਜ

ਪਟਿਆਲਾ, 24 ਜੂਨ (ਆਤਿਸ਼ ਗੁਪਤਾ)- ਸਥਾਨਕ ਨਾਭਾ ਗੇਟ ਪਟਿਆਲਾ ਵਿਖੇ ਸਥਿਤ ਘਰ 'ਚ ਦਾਖਲ ਹੋ ਕੇ ਚੋਰਾਂ ਵਲੋਂ ਚੋਰੀ ਦਾ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹ ਨਾਕਾਮ ਰਹਿੰਦਿਆਂ ਉੱਥੋਂ ਫ਼ਰਾਰ ਹੋ ਗਿਆ ਹੈ | ਇਸ ਸਬੰਧੀ ਜਾਣਕਾਰੀ ਮਿਲਦੇ ਹੀ ਪੁਲਿਸ ...

ਪੂਰੀ ਖ਼ਬਰ »

ਫਾਰਮਾਸਿਸਟ ਐਸੋਸੀਏਸ਼ਨ ਦੀ ਮੰਗਾਂ ਸਬੰਧੀ ਮੀਟਿੰਗ

ਪਟਿਆਲਾ, 24 ਜੂਨ (ਅ.ਸ. ਆਹਲੂਵਾਲੀਆ)- ਪਟਿਆਲਾ ਦੀਆਂ ਪੇਂਡੂ ਡਿਸਪੈਂਸਰੀਆਂ ਵਿਚ 8000 ਰੁਪਏ ਪ੍ਰਤੀ ਮਹੀਨਾ ਉੱਪਰ ਪਿਛਲੇ 12 ਸਾਲਾਂ ਤੋਂ ਕੰਟਰੈਕਟ 'ਤੇ ਕੰਮ ਕਰਦੇ ਅਤੇ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਲਾਰੇ-ਲੱਪੇ ਵਾਲੀਆਂ ਨੀਤੀਆਂ ਨੂੰ ਬਰਦਾਸ਼ਤ ਕਰ ਰਹੇ ਜ਼ਿਲ੍ਹਾ ...

ਪੂਰੀ ਖ਼ਬਰ »

ਤੇਜਿੰਦਰ ਸਿੰਘ ਕੰਬੋਜ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਪਟਿਆਲਾ, 24 ਜੂਨ (ਜ.ਸ. ਢਿੱਲੋਂ)- ਉੱਘੇ ਸਮਾਜ ਸੇਵੀ ਤੇਜਿੰਦਰ ਸਿੰਘ ਕੰਬੋਜ ਨਮਿਤ ਅੱਜ ਅੰਤਿਮ ਅਰਦਾਸ ਇੱਥੇ ਇਤਿਹਾਸਕ ਗੁਰਦੁਆਰਾ ਸ੍ਰੀ ਮੋਤੀ ਬਾਗ਼ ਸਾਹਿਬ ਵਿਖੇ ਹੋਈ | ਇਸ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ, ਸ਼ੋ੍ਰਮਣੀ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਨੂੰ ਲੋੜੀਂਦਾ ਸਾਮਾਨ ਨਾ ਦੇਣ ਵਾਲੇ ਠੇਕੇਦਾਰ ਨੂੰ ਕਾਲੀ ਸੂਚੀ 'ਚ ਪਾਇਆ ਜਾਵੇ-ਰਾਜ ਕੁਮਾਰ

ਪਟਿਆਲਾ, 24 ਜੂਨ (ਜ.ਸ. ਢਿੱਲੋਂ)- ਅੱਜ ਇੱਥੇ ਰਾਸ਼ਟਰੀ ਸਫ਼ਾਈ ਮਜ਼ਦੂਰ ਕਾਂਗਰਸ ਵਲੋਂ ਗੁਰਚਰਨ ਸਿੰਘ ਨਾਨੂੰ ਨੂੰ ਸੂਬਾ ਪ੍ਰਧਾਨ ਐਲਾਨਣ ਲਈ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਸਫ਼ਾਈ ਮਜ਼ਦੂਰ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਰਾਜ ਕੁਮਾਰ, ਅਜੈ ਕੁਮਾਰ ਸਕੱਤਰ, ...

ਪੂਰੀ ਖ਼ਬਰ »

ਨਵਦੀਪ ਬਾਵਾ ਬਣੇ ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਪ੍ਰਧਾਨ

ਨਾਭਾ, 24 ਜੂਨ (ਕਰਮਜੀਤ ਸਿੰਘ)-ਅੱਜ ਭਾਰਤੀ ਜਨਤਾ ਪਾਰਟੀ ਨਾਭਾ ਮੰਡਲ ਦੀ ਬੈਠਕ ਸ੍ਰੀ ਰਵਿੰਦਰ ਸਿੰਘ ਢਿੱਲੋਂ ਗਿੰਨੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਖ਼ਾਲੀ ਪਈ ਮੰਡਲ ਪ੍ਰਧਾਨਗੀ ਦੇ ਪਦ ਨੂੰ ਯੁਵਾ ਮੋਰਚਾ ਦੇ ਸਾਬਕਾ ਪ੍ਰਧਾਨ ਨਵਦੀਪ ...

ਪੂਰੀ ਖ਼ਬਰ »

ਕਿਸੇ ਵੀ ਹਾਲਤ 'ਚ ਜਲ ਘਰ ਸਕੀਮਾਂ ਦਾ ਪੰਚਾਇਤੀਕਰਨ ਜਾਂ ਕਮੇਟੀਆਂ ਨਹੀਂ ਬਣਨ ਦਿਆਂਗੇ-ਖਾਕਟਾਂ 8

ਦੇਵੀਗੜ੍ਹ, 24 ਜੂਨ (ਮੁਖ਼ਤਿਆਰ ਸਿੰਘ ਨੌਗਾਵਾਂ)- ਜਲ ਸਪਲਾਈ ਤੇ ਸੈਨੀਟੇਸ਼ਨ ਠੇਕਾ ਆਧਾਰਤ ਵਰਕਰਾਂ ਨੇ ਬਲਾਕ ਭੁੱਨਰਹੇੜੀ ਦੇ ਵੱਖ-ਵੱਖ ਪਿੰਡਾਂ 'ਚ ਸਰਕਲ ਪ੍ਰਧਾਨ ਗੁਰਚਰਨ ਸਿੰਘ ਖਾਕਟਾਂ ਦੀ ਪ੍ਰਧਾਨਗੀ ਹੇਠ ਪਿੰਡ ਕਟਕੇੜੀ, ਹਡਾਣਾ, ਪੁਰ, ਮਾੜੂ, ਦੀਵਾਨਵਾਲਾ ਅਤੇ ...

ਪੂਰੀ ਖ਼ਬਰ »

ਗੋਡਿਆਂ ਦੇ ਇਲਾਜ ਲਈ ਵਰਦਾਨ ਸਾਬਿਤ ਹੋ ਰਹੀ ਹੈ ਆਯੁਰਵੈਦਿਕ ਦਵਾਈ-ਸਿੱਧੂ

ਜਲੰਧਰ, 24 ਜੂਨ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਅਣ-ਅਧਿਕਾਰਿਤ ਪਾਣੀ ਕੁਨੈਕਸ਼ਨ ਕੱਟੇ

ਘਨੌਰ, 24 ਜੂਨ (ਬਲਜਿੰਦਰ ਸਿੰਘ ਗਿੱਲ)- ਪੰਜਾਬ ਸੀਵਰੇਜ ਬੋਰਡ ਵਲੋਂ ਜੇ. ਈ. ਵਿਕਾਸ ਕੁਮਾਰ, ਓਪਰੇਟ ਨਿਰਮਲ ਸਿੰਘ ਦੀ ਅਗਵਾਈ ਹੇਠ ਟੀਮ ਨੇ ਪਾਣੀ ਬਚਾਓ ਮੁਹਿੰਮ ਤਹਿਤ ਕਸਬੇ ਵਿਖੇ ਘਰ-ਘਰ ਜਾ ਕੇ ਦਰਜਨਾਂ ਹੀ ਚੱਲ ਰਹੇ ਅਣ-ਅਧਿਕਾਰਿਤ ਪਾਣੀ ਦੇ ਕੁਨੈਕਸ਼ਨ ਕੱਟੇ ਅਤੇ ...

ਪੂਰੀ ਖ਼ਬਰ »

ਬ੍ਰਹਮ ਮਹਿੰਦਰਾ ਨੇ ਨੌਜਵਾਨ ਪਾਰਟੀ ਵਰਕਰ ਬਿੱਟੂ ਨੂੰ ਦਿੱਤੀ ਸ਼ਰਧਾਂਜਲੀ

ਸਮਾਣਾ, 24 ਜੂਨ (ਹਰਵਿੰਦਰ ਸਿੰਘ ਟੋਨੀ)- ਸਮਾਣਾ ਦੇ ਚੌਾਕ ਬਾਜ਼ਾਰ ਦੇ ਕਾਂਗਰਸ ਪਾਰਟੀ ਦੇ ਨੌਜਵਾਨ ਵਰਕਰ ਚਿਰਨਜੀਵ ਬਿੱਟੂ ਦੀ ਅੰਤਿਮ ਅਰਦਾਸ 'ਚ ਸਿਹਤ ਮੰਤਰੀ ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਪਹੰੁਚ ਕੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ | ਇਸ ਸਮਾਜਿਕ ...

ਪੂਰੀ ਖ਼ਬਰ »

ਪਰਿਵਾਰਕ ਮੈਂਬਰਾਂ ਨਾਲ ਇਕ ਦਿਨ 'ਢਿੱਲੋਂ ਫਨ ਵਰਲਡ' ਵਿਚ ਲਾਉਣ ਵਾਲੇ ਦੁਬਾਰਾ ਉਤਸੁਕ

ਪਟਿਆਲਾ, 24 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)- ਜਿਵੇਂ-ਜਿਵੇਂ ਬੱਚਿਆਂ ਨੂੰ ਸਕੂਲ ਤੋਂ ਹੋਈਆਂ ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋਣ ਵੱਲ ਵੱਧ ਰਹੀਆਂ ਹਨ, ਉਸ ਦੇ ਨਾਲ ਹੀ ਲੰਘੀਆਂ ਗਰਮੀਆਂ ਦੌਰਾਨ ਪਰਿਵਾਰਕ ਮੈਂਬਰਾਂ ਨਾਲ 'ਢਿੱਲੋਂ ਫ਼ਨ ਵਰਲਡ' ਵਿਚ ਇਕ ਦਿਨ ਬਿਤਾ ਗਏ ਲੋਕਾਂ ਵਲੋਂ ਇਸ ਵਾਰ ਫਿਰ ਛੁੱਟੀਆਂ ਦਾ ਇਕ ਦਿਨ ਇੱਥੇ ਲਾਉਣ ਲਈ ਉਤਸੁਕਤਾ ਦੇਖੀ ਜਾ ਰਹੀ ਹੈ | ਨਾਰਥ ਇੰਡੀਆ ਦੇ ਵੱਡੇ ਤੇ ਹਰ ਸਹੂਲਤ ਨਾਲ ਲੈਸ ਢਿੱਲੋਂ 'ਫ਼ਨ ਵਰਲਡ' ਵਾਟਰ ਪਾਰਕ ਦੇਵੀਗੜ੍ਹ ਰੋਡ ਕੈਂਚੀਆਂ ਹਰ ਉਮਰ ਦੇ ਵਿਅਕਤੀ ਲਈ ਛੁੱਟੀਆਂ 'ਚ ਪਸੰਦੀਦਾ ਜਗ੍ਹਾ ਵਜੋਂ ਉੱਭਰਿਆ ਹੈ | ਸੀਨੀਅਰ ਸਿਟੀਜ਼ਨ, ਸੈਨਿਕਾਂ ਤੇ 4 ਫੁੱਟ ਤੱਕ ਦੀ ਉਚਾਈ ਤੋਂ ਹੇਠਾਂ ਵਾਲੇ ਬੱਚਿਆਂ ਲਈ 200 ਰੁਪਏ ਡਿਸਕਾਊਾਟ ਨੇ ਪੰਜਾਬ ਤੋਂ ਇਲਾਵਾ ਹਰਿਆਣਾ, ਚੰਡੀਗੜ੍ਹ ਤੋਂ ਲੋਕਾਂ ਨੂੰ ਇੱਥੇ ਪਹੁੰਚਣ ਲਈ ਮਜਬੂਰ ਕਰ ਰੱਖਿਆ ਹੈ | ਪੈਂਦੀ ਅਤਿ ਦੀ ਗਰਮੀ 'ਚ ਕਈ ਘੰਟੇ ਪਾਣੀ ਦੀਆਂ ਵੱਖ-ਵੱਖ ਖੇਡਾਂ ਦਾ ਆਨੰਦ ਮਾਣ ਕੇ ਬਾਹਰ ਆਏ ਲੋਕਾਂ ਮੁਤਾਬਿਕ ਇਸ ਤਰ੍ਹਾਂ ਦੀਆਂ ਵਾਟਰ ਰਾਈਡਸ ਕੈਨੇਡਾ ਜਾਂ ਜਪਾਨ ਦੇ ਵਾਟਰ ਪਾਰਕਾਂ 'ਚ ਦੇਖਣ ਨੂੰ ਮਿਲਦੀਆਂ ਹਨ | ਪਾਣੀ ਦੀਆਂ ਖੇਡਾਂ ਦੇ ਨਾਲ ਪਟਿਆਲਾ ਦਾ ਪਹਿਲਾ ਮਿਊਜ਼ਿਕ ਡਿਸਕ, 5-ਡੀ ਥੀਏਟਰ, ਵੱਡਾ ਸਕਰੀ ਹਾਊਸ ਦਾ ਆਨੰਦ ਮਾਣਦੇ ਲੋਕਾਂ ਮੁਤਾਬਿਕ ਗਰਮੀਆਂ ਦੀਆਂ ਛੁੱਟੀਆਂ ਦੀ ਇਹ ਚੰਗੀ ਆਪਸ਼ਨ ਮਿਲੀ ਹੈ, ਜਿਸ ਨੂੰ ਸਾਰੇ ਪਰਿਵਾਰ ਨਾਲ ਆਨੰਦ ਮਾਣਿਆ ਜਾ ਸਕਦਾ ਹੈ | ਢਿੱਲੋਂ ਫਨ ਵਰਲਡ ਵਾਟਰ ਪਾਰਕ ਦੇ ਐੱਮ. ਡੀ. ਸ. ਢਿੱਲੋਂ ਮੁਤਾਬਿਕ ਪਟਿਆਲਾ ਤੋਂ ਦੇਵੀਗੜ੍ਹ ਵੱਲ ਨੂੰ ਚੱਲਦਿਆਂ ਇਸ ਪਾਰਕ ਦੇ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਦਾ ਹੈ | ਉਨ੍ਹਾਂ ਵੀ ਬੱਚਿਆਂ ਲਈ ਬਣੀਆਂ ਵਾਟਰ ਗਾਈਡਾਂ ਨੂੰ ਕੈਨੇਡਾ ਆਦਿ ਦੀ ਤਰਜ਼ 'ਤੇ ਬਣਵਾਏ ਅਤੇ ਸੁਰੱਖਿਅਤ ਹੋਣ ਦੀ ਗੱਲ ਕਹੀ |


ਖ਼ਬਰ ਸ਼ੇਅਰ ਕਰੋ

ਪਿੰਡ ਨੈਣ ਕਲਾਂ 'ਚ ਭਗਵਾਨ ਸ਼ਿਵ ਦੇ ਮੰਦਰ ਦੀ ਉਸਾਰੀ ਸ਼ੁਰੂ

ਭੁੱਨਰਹੇੜੀ, 24 ਜੂਨ (ਧਨਵੰਤ ਸਿੰਘ)-ਹਲਕਾ ਸਨੌਰ ਦੇ ਪਿੰਡ ਨੈਣ ਕਲਾਂ ਵਿਚ ਭਗਵਾਨ ਸ਼ਿਵ ਦਾ ਮੰਦਰ ਦਾ ਮੰਦਰ ਬਣੇਗਾ, ਜਿਸ ਦੀ ਉਚਾਈ 51 ਫੁੱਟ ਹੋਵੇਗੀ | ਮੰਦਿਰ ਦੇ ਨਿਰਮਾਣ ਦੇ ਕੰਮ ਨੂੰ ਪੂਜਾ ਅਰਚਨਾ ਕਰਕੇ ਹਿੰਦੂ ਧਾਰਮਿਕ ਰੀਤੀ-ਰਿਵਾਜ ਅਨੁਸਾਰ ਅਰੰਭ ਹੋਈ ਮੰਦਿਰ ਦੀ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀਆਂ ਯੋਗ ਨੀਤੀਆਂ ਸਦਕਾ ਪੀ. ਆਰ. ਟੀ. ਸੀ. ਆਈ ਵਾਧੇ 'ਚ- ਕੇ. ਕੇ. ਸ਼ਰਮਾ

n ਕੇ. ਕੇ. ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ ਕੇ. ਕੇ. ਮਲਹੋਤਰਾ ਅਤੇ ਜਸਵਿੰਦਰ ਜੁਲਕਾਂ | ਅਜੀਤ ਤਸਵੀਰ ਪਟਿਆਲਾ, 24 ਜੂਨ (ਜ.ਸ. ਢਿੱਲੋਂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਯੋਗ ਨੀਤੀਆਂ ਸਦਕਾ ਪਿਛਲੇ ਕਾਫ਼ੀ ਸਮੇਂ ਤੋਂ ਘਾਟੇ ਵਿਚ ਚੱਲ ਰਹੀ ਪੀ. ...

ਪੂਰੀ ਖ਼ਬਰ »

ਇੰਟਰਨੈਸ਼ਨਲ ਸਟੂਡੈਂਟ ਫੈੱਡਰੇਸ਼ਨ ਵਲੋਂ ਕ੍ਰਿਕਟ ਟੂਰਨਾਮੈਂਟ

ਦੇਵੀਗੜ੍ਹ, 24 ਜੂਨ (ਮੁਖ਼ਤਿਆਰ ਸਿੰਘ ਨੌਗਾਵਾਂ)- ਵਿਧਾਇਕ ਹਲਕਾ ਸਨੌਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪਿੰਡ ਹਾਜੀਪੁਰ ਵਿਖੇ ਇੰਟਰਨੈਸ਼ਨਲ ਸਟੂਡੈਂਟ ਫੈੱਡਰੇਸ਼ਨ (ਆਈ. ਐੱਸ. ਐੱਫ.) ਵਲੋਂ ਕਰਵਾਏ ਕ੍ਰਿਕਟ ਟੂਰਨਾਮੈਂਟ ਵਿਚ ਸ਼ਮੂਲੀਅਤ ਕੀਤੀ | ਇਸੇ ਦੌਰਾਨ ਆਈ. ...

ਪੂਰੀ ਖ਼ਬਰ »

ਵਿਧਾਇਕ ਕੰਬੋਜ ਵਲੋਂ ਧਰਮਗੜ੍ਹ ਤੇ ਮਠਿਆੜਾ ਵਿਖੇ ਬਣੀਆਂ ਗਲੀਆਂ ਤੇ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ

n ਮਠਿਆੜਾ ਵਿਖੇ ਨਵੀਆਂ ਬਣੀਆਂ ਗਲੀਆਂ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਨਾਲ ਨੈਬ ਸਿੰਘ ਮਨੌਲੀ ਸੂਰਤ | ਤਸਵੀਰ : ਭੁਪਿੰਦਰ ਸਿੰਘ ਬਨੂੜ, 24 ਜੂਨ (ਭੁਪਿੰਦਰ ਸਿੰਘ)- ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਉਹ ਹਲਕੇ ਦੇ ਪਿੰਡਾਂ ...

ਪੂਰੀ ਖ਼ਬਰ »

ਫ਼ਸਲਾਂ ਦੀ ਰਹਿੰਦ-ਖੰੂਹਦ ਨੂੰ ਅੱਗ ਨਾ ਲਾਉਣ ਬਾਰੇ ਕਿਸਾਨਾਂ ਨੂੰ ਕੀਤਾ ਜਾਗਰੂਕ

ਪਟਿਆਲਾ, 24 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)- ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ 'ਚ ਆਪਣਾ ਯੋਗਦਾਨ ਪਾਉਂਦਿਆਂ 'ਦੀ ਲੰਗ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ' ਨੇ ਵੀ ਪਿੰਡ ਲੰਗ ਵਿਖੇ ਇਕ ਸਮਾਗਮ ਕਰਕੇ ਕਿਸਾਨਾਂ ਅਤੇ ਪਿੰਡ ...

ਪੂਰੀ ਖ਼ਬਰ »

ਸਰਹਿੰਦ ਦੀ ਟੀਮ ਨੇ ਕੀਤਾ ਕ੍ਰਿਕਟ ਟੂਰਨਾਮੈਂਟ ਦੀ ਟਰਾਫ਼ੀ 'ਤੇ ਕਬਜ਼ਾ

ਫ਼ਤਹਿਗੜ੍ਹ ਸਾਹਿਬ, 24 ਜੂਨ (ਅਰੁਣ ਆਹੂਜਾ)- ਕਲਾਸਿਕ ਯੂਥ ਕ੍ਰਿਕਟ ਕਲੱਬ ਵਲੋਂ ਐੱਫ. ਵਾਈ. ਸੀ. ਫ਼ਤਹਿਗੜ੍ਹ ਸਾਹਿਬ ਯੂਥ ਕਲੱਬ ਦੇ ਸਹਿਯੋਗ ਨਾਲ ਪਹਿਲਾ 2 ਰੋਜ਼ਾ ਡੇਅ-ਨਾਈਟ ਕ੍ਰਿਕਟ ਟੂਰਨਾਮੈਂਟ ਸਰਹਿੰਦ ਵਿਖੇ ਕਰਵਾਇਆ ਗਿਆ, ਜਿਸ 'ਚ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ...

ਪੂਰੀ ਖ਼ਬਰ »

ਚੈੱਕ ਬਾਊਾਸ ਮਾਮਲੇ 'ਚ ਭਗੌੜਾ ਕਾਬੂ

ਫ਼ਤਹਿਗੜ੍ਹ ਸਾਹਿਬ, 24 ਜੂਨ (ਭੂਸ਼ਨ ਸੂਦ)- ਪੀ. ਓ. ਸਟਾਫ਼ ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਚੈੱਕ ਬਾਉਂਸ ਦੇ ਮਾਮਲੇ ਵਿਚ ਇਕ ਭਗੌੜੇ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਜਾਂਚ ਹਰਪਾਲ ਸਿੰਘ ਅਤੇ ਡੀ. ਐੱਸ. ...

ਪੂਰੀ ਖ਼ਬਰ »

ਹਲਕਾ ਵਿਧਾਇਕ ਨੇ ਬਾਦਸ਼ਾਹਪੁਰ ਮੰਡੀ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਬਾਦਸ਼ਾਹਪੁਰ, 24 ਜੂਨ (ਰਛਪਾਲ ਸਿੰਘ ਢੋਟ)- ਮੰਡੀ ਬਾਦਸ਼ਾਹਪੁਰ ਵਿਖੇ ਹਲਕਾ ਵਿਧਾਇਕ ਸ. ਨਿਰਮਲ ਸਿੰਘ ਨੇ ਇਲਾਕੇ ਦੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਅਤੇ ਹੱਲ ਕਰਨ ਦਾ ਵਾਅਦਾ ਕੀਤਾ | ਇਸ ਸਮੇਂ ਇਲਾਕੇ ਨਾਲ ਸਬੰਧਿਤ ਪਿੰਡਾਂ ਦੇ ਕਿਸਾਨਾਂ ਨੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX