ਤਾਜਾ ਖ਼ਬਰਾਂ


ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਤੋਂ ਪੁੱਛਗਿੱਛ ਕਰੇਗੀ ਈ.ਡੀ.
. . .  12 minutes ago
ਨਵੀਂ ਦਿੱਲੀ, 20 ਮਾਰਚ - ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ਼ ਸ਼ਾਹ ਤੋਂ ਅੱਤਵਾਦੀ ਫੰਡਿਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਪੁੱਛਗਿੱਛ ਕਰੇਗੀ। ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ.....
ਮਨੀ ਲਾਂਡਰਿੰਗ ਮਾਮਲੇ 'ਚ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
. . .  26 minutes ago
ਨਵੀਂ ਦਿੱਲੀ, 20 ਮਾਰਚ- ਰਾਬਰਟ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਈ.ਡੀ. ਵੱਲੋਂ ਉਨ੍ਹਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਪਟੀਸ਼ਨ ਦਾਇਰ ਕਰਨ ਦੀ.....
ਹਰ ਫਰੰਟ 'ਤੇ ਫੇਲ੍ਹ ਹੋਈ ਕੈਪਟਨ ਸਰਕਾਰ- ਸੁਖਬੀਰ ਬਾਦਲ
. . .  28 minutes ago
ਤਪਾ ਮੰਡੀ/ਸ਼ਹਿਣਾ, 20 ਮਾਰਚ (ਵਿਜੇ ਸ਼ਰਮਾ, ਸੁਰੇਸ਼ ਗੋਗੀ)- ਸੂਬੇ ਦੀ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ, ਕਿਉਂਕਿ ਹਰ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਸੜਕਾਂ 'ਤੇ ਧਰਨੇ ਦੇ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ...
ਅਕਾਲੀ ਦਲ ਵੱਲੋਂ ਇੱਕ ਹਫ਼ਤੇ 'ਚ ਕਰ ਦਿੱਤਾ ਜਾਵੇਗਾ ਉਮੀਦਵਾਰਾਂ ਦਾ ਐਲਾਨ- ਸੁਖਬੀਰ ਬਾਦਲ
. . .  39 minutes ago
ਮਹਿਲ ਕਲਾ, 20 ਮਾਰਚ (ਤਰਸੇਮ ਸਿੰਘ ਚੰਨਣਵਾਲ)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਇੱਕ ਹਫ਼ਤੇ 'ਚ ਕਰ ਦਿੱਤਾ .....
ਨੌਕਰੀ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਡੈਮ ਮੁਲਾਜ਼ਮ, ਪ੍ਰਸ਼ਾਸਨ 'ਤੇ ਲਗਾਇਆ ਅਣਦੇਖੀ ਦਾ ਦੋਸ਼
. . .  49 minutes ago
ਪਠਾਨਕੋਟ, 20 ਮਾਰਚ (ਸੰਧੂ)- ਪ੍ਰਸ਼ਾਸਨ ਨੂੰ ਅੱਜ ਉਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਸਥਿਤ ਪਾਣੀ ਦੀ ਟੈਂਕੀ 'ਤੇ ਨੌਕਰੀ ਦੀ ਮੰਗ ਨੂੰ ਲੈ ਕੇ ਪੰਜ ਡੈਮ ਔਸਤੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ। ਪਾਣੀ ਦੀ ਟੈਂਕੀ 'ਤੇ ਚੜ੍ਹਨ ਤੋਂ ਬਾਅਦ ਉਨ੍ਹਾਂ ....
ਕੌਣ ਹੈ ਅਰੂਸਾ ਆਲਮ, ਕਿਸ ਹੈਸੀਅਤ ਨਾਲ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਚ ਬੈਠੀ ਹੈ- ਬੀਰ ਦਵਿੰਦਰ ਸਿੰਘ
. . .  57 minutes ago
ਰੂਪਨਗਰ, 20 ਮਾਰਚ (ਸਤਨਾਮ ਸਿੰਘ ਸੱਤੀ)- ਟਕਸਾਲੀ ਅਕਾਲੀ ਦਲ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਗੰਭੀਰ ਦੋਸ਼...
ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਵਿਚਾਲੇ ਹੋਇਆ ਗਠਜੋੜ
. . .  about 1 hour ago
ਸ੍ਰੀਨਗਰ, 20 ਮਾਰਚ- ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਵਲੋਂ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਜਾਣਗੀਆਂ। ਨੈਸ਼ਨਲ ਕਾਨਫ਼ਰੰਸ ਦੇ ਨੇਤਾ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਅਤੇ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ...
ਮੇਰੇ ਨਾਲ ਮੰਤਰ ਉਚਾਰਨ ਦਾ ਮੁਕਾਬਲਾ ਕਰਕੇ ਦਿਖਾਉਣ ਮੋਦੀ ਤੇ ਸ਼ਾਹ - ਮਮਤਾ ਬੈਨਰਜੀ
. . .  about 2 hours ago
ਨਵੀਂ ਦਿੱਲੀ, 20 ਮਾਰਚ - ਲੋਕ ਸਭਾ ਚੋਣਾਂ ਦਾ ਬਿਗਲ ਵਜਦੇ ਹੀ ਨੇਤਾਵਾਂ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਧਰਮ 'ਤੇ ਸਵਾਲ ਉਠਾਉਣ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਮਮਤਾ ਬੈਨਰਜੀ...
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਪੰਜ ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  about 2 hours ago
ਅਜਨਾਲਾ, 20 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਕੁਝ ਮਹੀਨੇ ਪਹਿਲਾਂ ਹੋਂਦ 'ਚ ਆਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਅੱਜ ਪੰਜ ਮੈਂਬਰੀ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਅੱਜ ਇੱਥੇ ਚੋਣਵੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ...
ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
. . .  about 2 hours ago
ਫ਼ਰੀਦਕੋਟ, 20 ਮਾਰਚ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਵਲੋਂ ਕੋਟਕਪੂਰਾ ਗੋਲੀ ਕਾਂਡ 'ਚ ਵਿਸ਼ੇਸ਼ ਜਾਂਚ ਟੀਮ ਵਲੋਂ ਕੋਟਕਪੂਰਾ ਵਿਖੇ ਦਰਜ ਮਾਮਲੇ 'ਚ ਦਿੱਤੀ ਗਈ ਅਗਾਊਂ ਜ਼ਮਾਨਤ ਦੀ ਅਰਜ਼ੀ ਅੱਜ ਜ਼ਿਲ੍ਹਾ ਅਤੇ ਸੈਸ਼ਨ...
ਪੀ. ਐੱਨ. ਬੀ. ਘੋਟਾਲੇ ਦਾ ਦੋਸ਼ੀ ਨੀਰਵ ਮੋਦੀ ਲੰਡਨ 'ਚ ਗ੍ਰਿਫ਼ਤਾਰ
. . .  about 2 hours ago
ਲੰਡਨ, 20 ਮਾਰਚ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਫ਼ਰਾਰ ਦੋਸ਼ੀ ਨੀਰਵ ਮੋਦੀ ਨੂੰ ਲੰਡਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 13 ਹਜ਼ਾਰ ਕਰੋੜ ਦੇ ਇਸ ਘੋਟਾਲੇ 'ਚ ਭਾਰਤੀ ਜਾਂਚ ਏਜੰਸੀਆਂ ਨੂੰ ਨੀਰਵ ਮੋਦੀ ਦੀ ਤਲਾਸ਼ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਲੰਡਨ ਦੀ...
ਤੁਰਕੀ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 2 hours ago
ਅੰਕਾਰਾ, 20 ਮਾਰਚ- ਤੁਰਕੀ 'ਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਜਾਂਚ ਕਰਨ ਵਾਲੀ ਯੂਰਪੀ ਏਜੰਸੀ ਮੁਤਾਬਕ ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 6.4 ਮਾਪੀ ਗਈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਤੁਰਕੀ ਦੇ ਪੱਛਮੀ ਸ਼ਹਿਰ...
ਐਡਵੋਕੇਟ ਲਾਡੀ 'ਯੰਗ ਲਾਇਰਜ਼ ਐਸੋਸੀਏਸ਼ਨ' ਦੇ ਬਣੇ ਪ੍ਰਧਾਨ
. . .  about 3 hours ago
ਸੰਗਰੂਰ, 20 ਮਾਰਚ (ਧੀਰਜ ਪਸ਼ੋਰੀਆ)- ਐਡਵੋਕੇਟ ਲਾਡਵਿੰਦਰ ਸਿੰਘ ਲਾਡੀ ਨੂੰ ਸਾਲ 2019-20 ਲਈ 'ਯੰਗ ਲਾਇਰਜ਼ ਐਸੋਸੀਏਸ਼ਨ' ਦਾ ਪ੍ਰਧਾਨ ਚੁਣਿਆ ਗਿਆ ਹੈ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਲਾਡੀ ਨੇ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਡਰੋਨ ਨਾਲ ਖਿੱਚੀਆਂ ਗਈਆਂ ਖ਼ੂਬਸੂਰਤ ਤਸਵੀਰਾਂ
. . .  about 3 hours ago
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਡਰੋਨ ਨਾਲ ਖਿੱਚੀਆਂ ਗਈਆਂ ਖ਼ੂਬਸੂਰਤ ਤਸਵੀਰਾਂ...............
ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਆਉਣਾ ਲਗਾਤਾਰ ਜਾਰੀ, ਦੇਖੋ ਤਸਵੀਰਾਂ
. . .  about 3 hours ago
ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਆਉਣਾ ਲਗਾਤਾਰ ਜਾਰੀ.................
ਸ੍ਰੀ ਅਨੰਦਪੁਰ ਸਾਹਿਬ ਵਿਖੇ ਲੌਂਗੋਵਾਲ ਨੇ ਕੀਤੀ ਪ੍ਰੈੱਸ ਕਾਨਫ਼ਰੰਸ, ਨਾਲ ਦਲਜੀਤ ਚੀਮਾ ਵੀ ਮੌਜੂਦ
. . .  about 3 hours ago
ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਆਈ ਦਾਦੇ-ਪੋਤੇ ਦੀ ਇਹ ਜੋੜੀ ਲੋਕਾਂ 'ਚ ਬਣੀ ਖਿੱਚ ਦਾ ਕੇਂਦਰ
. . .  about 3 hours ago
ਹੋਲੇ ਮਹੱਲੇ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਫੁੱਲਾਂ ਨਾਲ ਕੀਤੀ ਗਈ ਖ਼ੂਬਸੂਰਤ ਸਜਾਵਟ, ਦੇਖੋ ਤਸਵੀਰਾਂ
. . .  about 3 hours ago
ਟਰਾਲੇ ਨੇ ਚਾਰ ਵਾਹਨਾਂ ਨੂੰ ਮਾਰੀ ਟੱਕਰ, ਛੇ ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
. . .  about 4 hours ago
ਗੋਆ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 11 ਹਾੜ ਸੰਮਤ 550
ਵਿਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜ਼ਰੂਰ ਹੈ, ਅਸੰਭਵ ਨਹੀਂ। -ਐਲ. ਬਰਟਸ

ਬਰਨਾਲਾ

ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਗੁਮਰਾਹ ਕਰ ਕੇ ਦੀਵਾਲੀਏ ਬਣਾਇਆ-ਸ਼ਵੇਤ ਮਲਿਕ

ਧਨੌਲਾ, 24 ਜੂਨ (ਜਤਿੰਦਰ ਸਿੰਘ ਧਨੌਲਾ, ਚੰਗਾਲ)-ਅੱਜ ਦੇਸ ਦਾ ਪੇਟ ਭਰਨ ਵਾਲੇ ਕਿਸਾਨ ਦੇ ਪਰਿਵਾਰਕ ਮੈਂਬਰ ਖ਼ੁਦ ਭੱੁਖ ਨਾਲ ਦੋ ਚਾਰ ਹੋ ਰਹੇ ਹਨ ਤੇ ਕਿਸਾਨ ਮਜਬੂਰੀ ਬੱਸ ਖ਼ੁਦਕੁਸ਼ੀਆਂ ਕਰ ਰਿਹਾ ਹੈ | ਇਹ ਪ੍ਰਗਟਾਵਾ ਬੀ.ਜੇ.ਪੀ. ਪੰਜਾਬ ਦੇ ਪ੍ਰਧਾਨ ਸ੍ਰੀ ਸ਼ਵੇਤ ਮਲਿਕ ਨੇ ਸਥਾਨਕ ਗੋਲਡਨ ਰਿਜੋਰਟ ਵਿਖੇ ਜਥੇ: ਸੁਖਵੰਤ ਸਿੰਘ ਧਨੌਲਾ ਮੀਤ ਪ੍ਰਧਾਨ ਪੰਜਾਬ ਬੀ.ਜੇ.ਪੀ. ਦੀ ਅਗਵਾਈ ਹੇਠ ਰੱਖੀ ਗਈ ਵਿਸਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਹੱਥ 'ਚ ਫੜ ਕੇ ਇਹ ਸਹੁੰ ਖਾਧੀ ਸੀ ਕਿ ਇਕ ਮਹੀਨੇ ਅੰਦਰ ਨਸ਼ਿਆਂ ਦਾ ਖ਼ਾਤਮਾ ਕਰ ਦਿਆਂਗਾ | ਪ੍ਰੰਤੂ ਅੱਜ ਨਸ਼ਾ ਸਮਗਿਲੰਗ ਦੇ ਹਾਲ ਬਦ ਤੋਂ ਬਦਤਰ ਹੋ ਗਏ ਹਨ | ਸ੍ਰੀ ਮਲਿਕ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਰੇਤ ਮਾਫ਼ੀਆ ਸਰਕਾਰ ਚਲਾ ਰਿਹਾ ਹੈ | ਰੇਤ ਮਾਫ਼ੀਆ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੱੁਕੇ ਹਨ ਕਿ ਨਿਆਂ ਪ੍ਰਣਾਲੀ ਦਾ ਡਰ ਭੈਅ ਛੱਡ ਕੇ ਵਿਧਾਇਕਾਂ 'ਤੇ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ | ਸ੍ਰੀ ਮਲਿਕ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਹਿੱਕ ਥਾਪੜ ਕੇ ਗੱਲ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਝੋਨੇ ਦੀ ਬਿਜਾਈ ਲਈ ਨਹਿਰੀ ਪਾਣੀ 'ਤੇ ਕੱਟ ਲਾ ਕੇ ਕਿਸਾਨਾਂ ਨੂੰ ਹਾਲੋ ਬੇ ਹਾਲ ਕੀਤਾ ਜਾ ਰਿਹੈ | ਕਰਜ਼ਾ ਮੁਆਫ਼ੀ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਨ ਦਾ ਝੂਠਾ ਵਾਅਦਾ ਕਰ ਕੇ ਕਿਸਾਨਾਂ ਨੂੰ ਗੁਮਰਾਹ ਕੀਤਾ | ਇਸੇ ਆਸ ਨਾਲ ਕਿਸਾਨਾਂ ਨੇ ਕਰਜ਼ਾ ਨਹੀਂ ਭਰਿਆ ਤੇ ਬੈਂਕਾਂ ਵਾਲੇ ਕਿਸਾਨਾਂ ਵਿਰੱੁਧ ਪਰਚੇ ਦਰਜ ਕਰ ਕੇ ਜ਼ਲਾਲਤ ਕਰ ਰਹੇ ਹਨ ਤੇ ਕੈਪਟਨ ਸਾਹਿਬ ਵਾਦੀਆਂ 'ਚ ਜਾ ਕੇ ਮੌਜ ਮਸਤੀਆਂ 'ਚ ਰੁੱਝੇ ਹੋਏ ਹਨ | ਸ੍ਰੀ ਮਲਿਕ ਨੇ ਬਿਜਲੀ ਬਿਲ ਦੀ ਉਗਰਾਹੀ ਸਬੰਧੀ ਟਿੱਪਣੀ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਤੀਜੇ ਜੈ ਵੀਰ ਜਾਖੜ ਨੂੰ ਕਿਸਾਨ ਕਮਿਸ਼ਨ ਦਾ ਚੇਅਰਮੈਨ ਲਗਾ ਦਿੱਤਾ ਤੇ ਕੁਰਸੀ 'ਤੇ ਬੈਠਦਿਆਂ ਹੀ ਜੈ ਵੀਰ ਨੇ ਪ੍ਰਸਤਾਵ ਦਿੱਤਾ ਕਿ ਖੇਤੀ ਸੈਕਟਰ ਲਈ ਦਿੱਤੀ ਜਾ ਰਹੀ ਬਿਜਲੀ ਦੀ ਮੁਆਫ਼ੀ ਬੰਦ ਕਰ ਕੇ ਬਿਲ ਵਸੂਲਣੇ ਸ਼ੁਰੂ ਕੀਤੇ ਜਾਣ | ਉਨ੍ਹਾਂ ਕਿਹਾ ਕਿ ਅਜਿਹੀ ਸਰਕਾਰ ਤੋਂ ਕੀ ਆਸ ਰੱਖੀ ਜਾ ਸਕਦੀ ਹੈ | ਸ੍ਰੀ ਮਲਿਕ ਨੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਰਾਜਾ ਵਪਾਰੀ ਬਣ ਗਿਆ ਜਦਕਿ ਜਨਤਾ ਭਿਖਾਰੀ ਬਣਾ ਕੇ ਰੱਖ ਦਿੱਤੀ ਹੈ | ਸ੍ਰੀ ਮਲਿਕ ਨੇ ਕਿਹਾ ਕਿ ਰੇਤ ਮਾਫ਼ੀਆ 'ਤੇ ਕਾਨੂੰਨੀ ਸ਼ਿਕੰਜਾ ਕਸਿਆ ਦੇਖ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੋਂ ਅਸਤੀਫ਼ਾ ਲੈਣਾ ਪਿਆ | ਅਖੀਰ ਵਿਚ ਸ੍ਰੀ ਸਵੇਤ ਮਲਿਕ ਨੇ ਕਿਹਾ ਕਿ ਆ ਰਹੀਆਂ ਲੋਕ ਸਭਾਈ ਚੋਣਾਂ 'ਚ 13 ਦੀਆਂ 13 ਸੀਟਾਂ ਬੀ.ਜੇ.ਪੀ. ਨੂੰ ਦੇ ਕੇ ਦੇਸ ਨੂੰ ਹੋਰ ਮਜ਼ਬੂਤ ਬਣਾਏ ਜਾਣ, ਭਿ੍ਸ਼ਟਾਚਾਰ ਮੁਕਤ ਸਰਕਾਰ ਬਣਾਏ ਜਾਣ ਲਈ ਰਸਤਾ ਪੱਧਰਾ ਕੀਤਾ ਜਾਵੇ | ਸ੍ਰੀ ਸਵੇਤ ਮਲਿਕ ਨੇ ਜਥੇ: ਸੁਖਵੰਤ ਸਿੰਘ ਧਨੌਲਾ ਦੀ ਪੁਰਜ਼ੋਰ ਸਰਾਹੁਣਾ ਕਰਦਿਆਂ ਕਿਹਾ ਕਿ ਜਥੇ: ਸੁਖਵੰਤ ਸਿੰਘ ਧਨੌਲਾ ਪਾਰਟੀ ਦੀ ਰੀੜ੍ਹ ਦੀ ਹੱਡੀ ਸਮਾਨ ਹਨ ਤੇ ਅੱਜ ਦਾ ਇਹ ਠਾਠਾਂ ਮਾਰਦਾ ਇਕੱਠ ਉਨ੍ਹਾਂ ਦੀ ਗੂੜ੍ਹੀ ਮਿਲਣਸਾਰਤਾ ਦੀ ਗਵਾਹੀ ਭਰਦਾ ਦਿਖਾਈ ਦੇ ਰਿਹਾ ਹੈ | ਸਮਾਗਮ ਦੌਰਾਨ ਬੀ.ਜੇ.ਪੀ. ਦੇ ਵੱਖ-ਵੱਖ ਆਗੂਆਂ ਵਲੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਨਰਲ ਸਕੱਤਰ ਦਿਆਲ ਸਿੰਘ, ਸਕੱਤਰ ਪ੍ਰਵੀਨ ਬਾਂਸਲ, ਰਜਿੰਦਰ ਮੋਹਨ ਛੀਨਾ, ਬਿਕਰਮਜੀਤ ਚੀਮਾ, ਸੁਨੀਲ ਸਿੰਗਲਾ, ਗੁਰਮੀਤ ਸਿੰਘ ਹੰਡਿਆਇਆ ਜ਼ਿਲ੍ਹਾ ਪ੍ਰਧਾਨ, ਮੰਗਲਦੇਵ ਸ਼ਰਮਾ ਜ਼ਿਲ੍ਹਾ ਜਰਨਲ ਸਕੱਤਰ, ਆਰ.ਐਸ. ਗਿੱਲ ਮੀਡੀਆ ਇੰਚਾਰਜ, ਧੀਰਜ ਕੁਮਾਰ ਦੱਧਾਹੂਰ, ਪ੍ਰੇਮ ਪ੍ਰੀਤਮ ਜਿੰਦਲ, ਗੁਰਨਾਮ ਸਿੰਘ ਵਾਹਿਗੁਰੂ, ਦਰਸ਼ਨ ਸਿੰਘ ਧਾਲੀਵਾਲ, ਗੁਰਲਵਲੀਨ ਸ਼ਰਮਾ ਮੰਡਲ ਪ੍ਰਧਾਨ, ਜਗਤਾਰ ਸਿੰਘ ਤਾਰੀ, ਨੀਰਜ ਬਾਂਸਲ ਜਨਰਲ ਸਕੱਤਰ, ਪੰਜਾਬ ਦੇ ਕਾਰਜਕਾਰੀ ਮੈਂਬਰ ਪਰਵਿੰਦਰ ਸਿੰਘ ਖੁਰਮੀ, ਹਰਮਿੰਦਰ ਸਿੰਘ ਸੰਧੂ, ਨੀਰਜ ਤਾਇਲ, ਪ੍ਰਵੀਨ ਬਾਂਸਲ, ਗੁਰਮੀਤ ਭਾਰਦਵਾਜ, ਅਵਤਾਰ ਸਿੰਘ ਕਾਹਲੋਂ, ਪਿੰਜੋਰ ਸਿੰਘ ਜੇ.ਈ., ਦਰਸ਼ਨ ਸਿੰਘ ਧਾਲੀਵਾਲ, ਨੀਟਾ ਅਗਰਵਾਲ, ਵਿਨੋਦ ਕੁਮਾਰ ਗੋਗੀ ਨੇ ਸ੍ਰੀ ਸਵੇਤ ਮਲਿਕ ਨੂੰ ਵਿਸ਼ਾਲ ਫੱੁਲ ਮਾਲਾ ਪਹਿਨਾ ਕੇ ਸਵਾਗਤ ਕੀਤਾ | ਸਮਾਗਮ ਦੌਰਾਨ ਅਕਾਲੀ ਦਲ ਦੇ ਆਗੂ ਦਿਖਾਈ ਨਹੀਂ ਦਿੱਤੇ |


ਖ਼ਬਰ ਸ਼ੇਅਰ ਕਰੋ

ਸ਼ੇਰਪੁਰ ਪੁਲਿਸ ਵਲੋਂ ਸ਼ਰਾਬ ਅਤੇ ਨਸ਼ੀਲਾ ਪਾਊਡਰ ਬਰਾਮਦ

ਸ਼ੇਰਪੁਰ, 24 ਜੂਨ (ਦਰਸਨ ਸਿੰਘ ਖੇੜੀ)-ਥਾਣਾ ਸ਼ੇਰਪੁਰ ਦੇ ਪੁਲਿਸ ਮੁਖੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਏ.ਐਸ.ਆਈ ਜਸਪਾਲ ਸਿੰਘ ਨੇ ਭੁਪਿੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਫ਼ਤਹਿਗੜ੍ਹ ਪੰਜਗਰਾਈਆਂ ਤੋਂ 16 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ...

ਪੂਰੀ ਖ਼ਬਰ »

ਕੋਠੇ ਜਵੰਧਾ ਵਾਸੀਆਂ ਵਲੋਂ ਬਿਜਲੀ ਦੀ ਲਾਈਨ ਸਿੱਧੀ ਨਾ ਹੋਣ ਕਾਰਨ ਨਾਅਰੇਬਾਜ਼ੀ

ਸ਼ਹਿਣਾ, 24 ਜੂਨ (ਸੁਰੇਸ਼ ਗੋਗੀ)-ਕੋਠੇ ਜਵੰਧਾ ਵਾਸੀਆਂ ਵਲੋਂ ਬਿਜਲੀ ਦੀ ਲਾਈਨ ਸਿੱਧੀ ਨਾ ਹੋਣ ਕਾਰਨ ਪਾਵਰਕਾਮ ਦੇ ਅਧਿਕਾਰੀਆਂ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ | ਰਣਜੀਤ ਸਿੰਘ ਜਵੰਧਾ ਪੰਚ, ਪੰਚ ਬੂਟਾ ਸਿੰਘ, ਪੰਚ ਜਗਤਾਰ ਸਿੰਘ, ਇੰਦਰਜੀਤ ਸਿੰਘ ਸਾਬਕਾ ਸਰਪੰਚ, ...

ਪੂਰੀ ਖ਼ਬਰ »

ਦੋ ਧਿਰਾਂ ਦੀ ਆਪਸੀ ਲੜਾਈ ਨੂੰ ਲੈ ਕੇ ਦਰਜਨ ਤੋਂ ਵੱਧ ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਤਪਾ ਮੰਡੀ, 24 ਜੂਨ (ਪ੍ਰਵੀਨ ਗਰਗ)-ਸਥਾਨਕ ਪੁਲਿਸ ਨੇ ਦੋ ਧਿਰਾਂ ਵਿਚਕਾਰ ਹੋਈ ਆਪਸੀ ਲੜਾਈ ਨੂੰ ਲੈ ਕੇ ਦਰਜਨ ਤੋਂ ਵੱਧ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆ ਸਿਟੀ ਇੰਚਾਰਜ ਰਾਮ ਲੁਭਾਇਆ ਨੇ ਦੱਸਿਆ ਕਿ ਹੌਲਦਾਰ ...

ਪੂਰੀ ਖ਼ਬਰ »

ਸ਼ਹਿਰ ਦੀ ਮੁੱਖ ਸੜਕ ਤੋਂ ਓਵਰਲੋਡ ਵਾਹਨਾਂ ਦਾ ਲੰਘਣਾ ਲਗਾਤਾਰ ਜਾਰੀ

ਤਪਾ ਮੰਡੀ, 24 ਜੂਨ (ਪ੍ਰਵੀਨ ਗਰਗ)-ਸ਼ਹਿਰ ਦੀ ਮੁੱਖ ਸੜਕ ਜੋ ਕਿ ਸਿਰਸਾ ਨੂੰ ਮੋਗਾ ਸ਼ਹਿਰ ਨਾਲ ਜੋੜਦੀ ਹੈ ਵਿਚੋਂ ਓਵਰਲੋਡ ਵਾਹਨਾਂ ਦਾ ਲੰਘਣਾ ਲਗਾਤਾਰ ਜਾਰੀ ਹੈ | ਜਿਸ ਕਾਰਨ ਵੱਡੇ-ਵੱਡੇ ਜਾਮ ਲੱਗੇ ਰਹਿੰਦੇ ਹਨ ਅਤੇ ਲੋਕਾਂ ਨੂੰ ਅਨੇਕਾ ਪ੍ਰਕਾਰ ਦੀਆਂ ਮੁਸ਼ਕਲਾਂ ...

ਪੂਰੀ ਖ਼ਬਰ »

ਬੰਦ ਪਏ ਕੁਰੜ ਕਲਿਆਣ ਰਜਵਾਹੇ 'ਚ ਪਾਣੀ ਛੱਡਣ ਦੀ ਕੀਤੀ ਮੰਗ

ਬਰਨਾਲਾ, 24 ਜੂਨ (ਧਰਮਪਾਲ ਸਿੰਘ)-ਭਾਕਿਯੂ ਰਾਜੇਵਾਲ ਪਿੰਡ ਠੀਕਰੀਵਾਲ ਇਕਾਈ ਦੇ ਪ੍ਰਧਾਨ ਨਛੱਤਰ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਕੁਰੜ ਕਲਿਆਣ ਰਜਵਾਹਾ ਬੰਦ ਹੋਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਕਰਨ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ...

ਪੂਰੀ ਖ਼ਬਰ »

ਐਕਟਿਵਾ ਸਕੂਟੀ 'ਚ ਕਾਰ ਵੱਜਣ ਕਾਰਨ ਇਕ ਵਿਅਕਤੀ ਦੀ ਮੌਤ

ਧਨੌਲਾ, 24 ਜੂਨ (ਚੰਗਾਲ)-ਅੱਜ ਤਕਰੀਬਨ ਸ਼ਾਮ 5 ਵਜੇ ਧਨੌਲਾ ਨਜ਼ਦੀਕ ਨੈਸ਼ਨਲ ਹਾਈਵੇ 'ਤੇ ਐਕਟਿਵਾ ਸਕੂਟਰੀ ਵਿਚ ਕਾਰ ਦੀ ਟੱਕਰ ਹੋ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਰਦੇਵ ਸਿੰਘ (50) ਪੁੱਤਰ ...

ਪੂਰੀ ਖ਼ਬਰ »

ਹੈਪੇਟਾਈਟਸ-ਸੀ ਦੇ 1519 ਮਰੀਜ਼ ਮੁਫ਼ਤ ਇਲਾਜ ਤੋਂ ਬਾਅਦ ਹੋਏ ਪੂਰੀ ਤਰ੍ਹਾਂ ਰੋਗ ਮੁਕਤ-ਸਿਵਲ ਸਰਜਨ

ਬਰਨਾਲਾ, 24 ਜੂਨ (ਧਰਮਪਾਲ ਸਿੰਘ)- ਹੈਪੇਟਾਈਟਸ-ਸੀ ਬਿਮਾਰੀ ਦਾ ਮੁੱਖ ਮੰਤਰੀ ਪੰਜਾਬ ਹੈਪਾਟਾਇਟਸ-ਸੀ ਰਲੀਫ਼ ਫ਼ੰਡ ਸਕੀਮ ਅਧੀਨ ਸਾਰੇ ਜ਼ਿਲ੍ਹਾ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਮੁਫ਼ਤ ਇਲਾਜ ਕੀਤਾ ਜਾਂਦਾ ਹੈ | ਇਹ ਜਾਣਕਾਰੀ ਸਿਵਲ ਸਰਜਨ ਬਰਨਾਲਾ ...

ਪੂਰੀ ਖ਼ਬਰ »

ਸ਼ਹਿਣਾ ਵਾਟਰ ਵਰਕਸ ਦਾ ਕੀਮਤੀ ਪਾਣੀ ਜਾਅਲੀ ਕੁਨੈਕਸ਼ਨਾਂ ਰਾਹੀਂ ਹੋ ਰਿਹਾ ਚੋਰੀ

ਸ਼ਹਿਣਾ, 24 ਜੂਨ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਦੋ ਵਾਟਰ ਵਰਕਸ ਹੋਣ ਦੇ ਬਾਵਜੂਦ ਪੀਣ ਵਾਲਾ ਪਾਣੀ ਲੋੜਵੰਦ ਲੋਕਾਂ ਨੂੰ ਨਹੀਂ ਮਿਲ ਰਿਹਾ ਅਤੇ ਕੁਝ ਲੋਕਾਂ ਵਲੋਂ ਪੀਣ ਵਾਲੇ ਇਸ ਕੀਮਤੀ ਪਾਣੀ ਨੂੰ ਟੁੱਲੂ ਪੰਪਾਂ ਰਾਹੀਂ ਜਾਂ ਸਪਲਾਈ ਪਾਈਪਾਂ ਨਾਲ ਕੁਨੈਕਸ਼ਨ ਜੋੜ ...

ਪੂਰੀ ਖ਼ਬਰ »

ਮੁਲਾਜ਼ਮ ਨੂੰ ਰਿਹਾਅ ਕਰਵਾਉਣ ਲਈ ਧਰਨਾ ਲਾਇਆ

ਧਨੌਲਾ, 24 ਜੂਨ (ਜਤਿੰਦਰ ਸਿੰਘ ਧਨੌਲਾ)-ਮਾਨ ਪੱਤੀ, ਸੰਗਰਪੱਤੀ ਅਤੇ ਚੰਡਾਲ ਪੱਤੀ ਦੇ ਪੁਰਸ਼ਾਂ ਅਤੇ ਔਰਤਾਂ ਨੇ ਮੰਡੀ ਦੀ ਮਸ਼ਹੂਰ ਦੁਕਾਨ ਗਿੱਲ ਕਲਾਥ ਇੰਮਪੋਰੀਅਮ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ | ਜਿਸ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਵੈੱਲਫੇਅਰ ਕਲੱਬ ...

ਪੂਰੀ ਖ਼ਬਰ »

ਗਰੀਨ ਵੇਵ ਕਲੱਬ ਨੇ ਚਲਾਈ ਨਵੀਂ ਮੁਹਿੰਮ-ਘਰ-ਘਰ ਜਾ ਕੇ ਵੰਡੇ ਮਿੱਟੀ ਦੇ ਬਰਤਨ

ਤਪਾ ਮੰਡੀ, 24 ਜੂਨ (ਪ੍ਰਵੀਨ ਗਰਗ)-ਗਰੀਨ ਵੇਵ ਕਲੱਬ ਵਲੋਂ ਜਿੱਥੇ ਸ਼ਹਿਰ ਅਤੇ ਨਾਲ ਲਗਦੇ ਪਿੰਡਾਂ ਵਿਚ ਬੂਟੇ ਲਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ, ਜੋ ਹੁਣ ਤੱਕ 700 ਦੇ ਕਰੀਬ ਬੂਟੇ ਲਾ ਚੁੱਕੇ ਹਨ ਉਥੇ ਕਲੱਬ ਵਲੋਂ ਸ਼ਹਿਰ ਵਿਚ ਇਕ ਨਵੀਂ ਮੁਹਿੰਮ ਦਾ ਆਗਾਜ ਕੀਤਾ ਗਿਆ | ...

ਪੂਰੀ ਖ਼ਬਰ »

ਪਿੰਡ ਦੀਪਗੜ੍ਹ ਵਿਖੇ ਵਾਪਰੀ ਘਟਨਾ ਕਾਰਨ ਪਾਰਟੀ ਨੂੰ ਨਮੋਸ਼ੀ ਝੱਲਣੀ ਪਈ-ਨਿੰਮਾ

ਸ਼ਹਿਣਾ, 24 ਜੂਨ (ਸੁਰੇਸ਼ ਗੋਗੀ)-ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਅਤੇ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਪਿੰਡ ਦੀਪਗੜ੍ਹ ਵਿਖੇ ਵਾਪਰੇ ਘਟਨਾਕ੍ਰਮ ਕਾਰਨ ਕਾਂਗਰਸ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ | ਉਨ੍ਹਾਂ ...

ਪੂਰੀ ਖ਼ਬਰ »

ਭਾਰਤੀ ਲੋਕ ਸੇਵਾ ਦਲ ਨੇ 29ਵਾਂ ਵਿਸ਼ਾਲ ਜਾਗਰਣ ਕਰਵਾਇਆ

ਬਰਨਾਲਾ, 24 ਜੂਨ (ਅਸ਼ੋਕ ਭਾਰਤੀ)-ਭਾਰਤੀਆ ਲੋਕ ਸੇਵਾ ਦਲ ਬਰਨਾਲਾ ਵਲੋਂ ਭਗਵਤੀ ਮਾਤਾ ਦਾ 29ਵਾਂ ਵਿਸ਼ਾਲ ਜਾਗਰਣ ਕਰਵਾਇਆ ਗਿਆ | ਇਸ ਮੌਕੇ ਮਾਤਾ ਕਰਮਜੀਤ ਦੇਵਾ ਜੀ (ਬੱਬਰਾਂ ਵਾਲੇ) ਨੇ ਜੋਤੀ ਪ੍ਰਚੰਡ ਕੀਤੀ | ਸ੍ਰੀ ਚਿੰਤਪੁਰਨੀ ਲੰਗਰ ਕਮੇਟੀ ਬਰਨਾਲਾ ਵਲੋਂ ਮਾਤਾ ਜੀ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਵਲੋਂ ਭਲਕੇ ਦੇ ਧਰਨੇ ਸਬੰਧੀ ਜਥੇ: ਉੱਪਲੀ ਨੇ ਕੀਤੀ ਮੀਟਿੰਗ

ਧਨੌਲਾ, 24 ਜੂਨ (ਚੰਗਾਲ)-ਪੰਜਾਬ ਸੂਬੇ ਦੀ ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਕੀਤਾ ਆਪਣਾ ਇਕ ਵੀ ਵਾਅਦਾ ਪੂਰਾ ਤਾਂ ਕੀ ਕਰਨਾ ਸੀ ਸਗੋਂ ਅਕਾਲੀ-ਭਾਜਪਾ ਸਰਕਾਰ ਸਮੇਂ ਲਾਗੂ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਹੀ ਬੰਦ ਕਰ ਦਿੱਤਾ | ਜਿਸ ਨਾਲ ਗ਼ਰੀਬ ਵਰਗ ਦੇ ਲੋਕਾਂ ਵਿਚ ...

ਪੂਰੀ ਖ਼ਬਰ »

ਜੀਵੇ ਜਵਾਨੀ ਤਹਿਤ ਨਸ਼ਿਆਂ ਦੀ ਰੋਕਥਾਮ ਬਾਰੇ ਕੀਤਾ ਜਾਗਰੂਕ

ਭਦੌੜ, 24 ਜੂਨ (ਵਿਨੋਦ ਕਲਸੀ, ਰਜਿੰਦਰ ਬੱਤਾ)-ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ 'ਤੇ ਸਮਾਜਿਕ ਸੰਸਥਾਵਾਂ, ਸਮੂਹ ਸਾਂਝ ਕੇਂਦਰਾਂ ਅਤੇ ਪੁਲਿਸ ਵਿਭਾਗ ਵਲੋਂ ਲੋਕਾਂ ਨੂੰ ਨਸ਼ਿਆਂ ਦੇ ਵਿਰੋਧ 'ਚ ਜਾਗਰੂਕ ਕੀਤਾ ਜਾ ਰਿਹਾ ਹੈ | ਥਾਣਾ ਮੁਖੀ ਪ੍ਰਗਟ ਸਿੰਘ ਨੇ ਇਕੱਠ ਨੂੰ ...

ਪੂਰੀ ਖ਼ਬਰ »

ਖੱੁਡੀ ਕਲਾਂ ਵਿਖੇ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ

ਹੰਡਿਆਇਆ, 24 ਜੂਨ (ਗੁਰਜੀਤ ਸਿੰਘ ਖੱੁਡੀ)-ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ ਦੇ ਇੰਚਾਰਜ ਹਵਾ ਸਿੰਘ ਹਨੇਰੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਸਿੰਘ ਜੱਸੀ ਤੇ ਜ਼ਿਲ੍ਹਾ ਮੀਤ ਪ੍ਰਧਾਨ ਅਮਰ ਸਿੰਘ ਖੱੁਡੀ ਦੀ ਅਗਵਾਈ ਵਿਚ ਬਾਬਾ ਜੀਵਨ ਸਿੰਘ ਧਰਮਸ਼ਾਲਾ ...

ਪੂਰੀ ਖ਼ਬਰ »

ਭਲਕ ਨੂੰ ਸੂਬਾਈ ਕਨਵੈੱਨਸ਼ਨ ਰਾਹੀਂ ਸਾਂਝਾ ਅਧਿਆਪਕ ਮੋਰਚਾ ਕਰੇਗਾ ਅਗਲੇ ਸੰਘਰਸ਼ ਦਾ ਐਲਾਨ

ਬਰਨਾਲਾ, 24 ਜੂਨ (ਅਸ਼ੋਕ ਭਾਰਤੀ)-ਸਾਂਝਾ ਅਧਿਆਪਕ ਮੋਰਚਾ ਬਰਨਾਲਾ ਦੇ ਆਗੂ ਰਾਜੀਵ ਕੁਮਾਰ, ਨਿਰਮਲ ਚੁਹਾਣਕੇ, ਸੁਰਿੰਦਰ ਕੁਮਾਰ, ਸੁਖਵਿੰਦਰ ਭੰਡਾਰੀ, ਸਿਕੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 27 ਅਪ੍ਰੈਲ ਨੂੰ ਸਾਂਝਾ ਅਧਿਆਪਕ ਮੋਰਚੇ ਦੇ ਆਗੂਆਂ ਨਾਲ ...

ਪੂਰੀ ਖ਼ਬਰ »

ਭਲਕੇ ਦੇ ਧਰਨੇ 'ਚ ਸਰਕਲ ਭਦੌੜ ਤੋਂ ਵੱਡੀ ਗਿਣਤੀ 'ਚ ਲੋਕ ਸ਼ਾਮਿਲ ਹੋਣਗੇ-ਬਾਵਾ

ਭਦੌੜ, 24 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-ਸੂਬੇ ਦੀ ਕਾਂਗਰਸ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੇ ਉੱਪਰ ਲਾਏ ਗਏ ਟੈਕਸਾਂ ਨੂੰ ਘਟਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੁਆਰਾ 26 ਜੂਨ ਨੂੰ ਡੀ.ਸੀ. ਦਫ਼ਤਰ ਬਰਨਾਲਾ ਅੱਗੇ ਲਾਏ ਜਾ ਰਹੇ ਧਰਨੇ ਨੂੰ ਲੈ ਕੇ ਅਕਾਲੀ ਦਲ ਦੇ ...

ਪੂਰੀ ਖ਼ਬਰ »

ਚੀਮਾ ਦੇ ਨੌਜਵਾਨਾਂ ਨੇ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਬੂਟੇ ਲਗਾਏ

ਟੱਲੇਵਾਲ, 24 ਜੂਨ (ਸੋਨੀ ਚੀਮਾ)-ਧਰਤੀ ਦੀ ਵਧ ਰਹੀ ਤਪਸ਼ ਅਤੇ ਵਾਤਾਵਰਨ ਦੇ ਗੰਧਲ਼ੇਪਣ ਨੂੰ ਦੇਖਦੇ ਹੋਏ ਪਿੰਡ ਚੀਮਾ ਦੇ ਉੱਦਮੀ ਨੌਜਵਾਨਾਂ ਵਲੋਂ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਛਾਂਦਾਰ ਬੂਟੇ ਲਗਾਏ ਗਏ | ਇਸ ਮੌਕੇ ਲਖਵਿੰਦਰ ਸਿੰਘ ਲੱਖੀ ਅਤੇ ਸੁੱਖੀ ਚੀਮਾ ਨੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX