ਤਾਜਾ ਖ਼ਬਰਾਂ


ਦਿਲਪ੍ਰੀਤ ਬਾਬਾ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  14 minutes ago
ਚੰਡੀਗੜ੍ਹ, 17 ਜੁਲਾਈ- ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ...
ਪ੍ਰਸਾਦ ਖਾਣ ਨਾਲ ਬਿਮਾਰ ਹੋਏ 40 ਤੋਂ ਜ਼ਿਆਦਾ ਲੋਕ
. . .  23 minutes ago
ਪਟਨਾ, 17 ਜੁਲਾਈ- ਬਿਹਾਰ ਦੇ ਨਾਲੰਦਾ ਜ਼ਿਲ੍ਹੇ 'ਚ ਪ੍ਰਸ਼ਾਦ ਖਾਣ ਨਾਲ 40 ਤੋਂ ਵਧੇਰੇ ਲੋਕ ਬਿਮਾਰ ਹੋ ਗਏ। ਬਿਮਾਰ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ...
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੇ ਜਿੱਤਿਆ ਟਾਸ, ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  26 minutes ago
ਜੰਮੂ-ਕਸ਼ਮੀਰ 'ਚ ਪੰਜਾਬ ਨਾਲ ਸੰਬੰਧਤ ਫੌਜੀ ਨੇ ਕੀਤੀ ਖ਼ੁਦਕੁਸ਼ੀ
. . .  23 minutes ago
ਸ੍ਰੀਨਗਰ, 17 ਜੁਲਾਈ- ਜੰਮੂ-ਕਸ਼ਮੀਰ ਦੇ ਖੌਰ ਇਲਾਕੇ 'ਚ ਪੰਜਾਬ ਨਾਲ ਸੰਬੰਧਤ ਫੌਜ ਦੇ ਇੱਕ ਜਵਾਨ ਨੇ ਆਪਣੇ ਸਰਵਿਸ ਹਥਿਆਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਦੱਸਿਆ ਰਾਈਫਲਮੈਨ ਰਣਬੀਰ ਸਿੰਘ (28) ਅਖਨੂਰ ਸੈਕਟਰ ਦੇ ਖੌਰ ਇਲਾਕੇ 'ਚ...
ਕਰਨਾਟਕ ਦੇ ਮੁੱਖ ਮੰਤਰੀ ਨੇ ਰਾਮ ਵਿਲਾਸ ਪਾਸਵਾਨ ਨਾਲ ਕੀਤੀ ਮੁਲਾਕਾਤ
. . .  36 minutes ago
ਬੈਂਗਲੁਰੂ, 17 ਜੁਲਾਈ - ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰ ਸਵਾਮੀ ਨੇ ਦਿੱਲੀ 'ਚ ਖਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵਿਤਰਨ ਦੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ...
'ਆਧੁਨਿਕ ਇਤਿਹਾਸ' ਦੇ ਸਭ ਤੋਂ ਅਮੀਰ ਵਿਅਕਤੀ ਬਣੇ ਜੈੱਫ ਬੇਜ਼ੋਸ
. . .  42 minutes ago
ਨਵੀਂ ਦਿੱਲੀ, 17 ਜੁਲਾਈ- ਦੁਨੀਆ ਦੀ ਦਿੱਗਜ਼ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਸੀ. ਈ. ਓ. ਜੈੱਫ ਬੇਜ਼ੋਸ ਨੇ ਅਮੀਰੀ ਦੇ ਮਾਮਲੇ 'ਚ ਇਤਿਹਾਸ ਰਚ ਦਿੱਤਾ ਹੈ। ਉਹ ਆਧੁਨਿਕ ਇਤਿਹਾਸ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਜੈੱਫ ਬੇਜ਼ੋਸ ਦੀ ਕੁੱਲ ਜਾਇਦਾਦ 150...
ਧਾਰਾ 377 'ਤੇ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫੈਸਲਾ
. . .  52 minutes ago
ਨਵੀਂ ਦਿੱਲੀ, 17 ਜੁਲਾਈ- ਸਮਲਿੰਗਤਾ ਨੂੰ ਅਪਰਾਧ ਮੰਨਿਆ ਜਾਵੇ ਜਾਂ ਨਹੀਂ, ਇਸ 'ਤੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਅਦਾਲਤ ਨੇ ਸਹਿਮਤੀ ਨਾਲ ਸਮਲਿੰਗੀ ਸੰਬੰਧਾਂ ਨੂੰ ਅਪਰਾਧ ਤੋਂ ਬਾਹਰ ਰੱਖਣ 'ਤੇ ਫੈਸਲਾ ਸੁਰੱਖਿਅਤ ਰੱਖਦਿਆਂ ਇਸ...
ਇਸਲਾਮਾਬਾਦ ਹਾਈ ਕੋਰਟ ਨੇ ਨਵਾਜ਼ ਅਤੇ ਮਰੀਅਮ ਦੀ ਜ਼ਮਾਨਤ ਪਟੀਸ਼ਨ ਨੂੰ ਕੀਤਾ ਖ਼ਾਰਜ
. . .  about 1 hour ago
ਇਸਲਾਮਾਬਾਦ, 17 ਜੁਲਾਈ - ਇਸਲਾਮਾਬਾਦ ਹਾਈ ਕੋਰਟ ਨੇ ਨਵਾਜ਼ ਸ਼ਰੀਫ਼ ਅਤੇ ਮਰੀਅਮ ਸ਼ਰੀਫ਼ ਦੀ ਜ਼ਮਾਨਤ 'ਤੇ ਰਿਹਾਅ ਕਰਨ ਦੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ...
ਪਨਬੱਸ ਦੇ ਕਰਮਚਾਰੀਆਂ ਵੱਲੋਂ ਦੀਨਾਨਗਰ ਵਿਖੇ ਟਰਾਂਸਪੋਰਟ ਮੰਤਰੀ ਵਿਰੁੱਧ ਰੋਸ ਰੈਲੀ
. . .  about 1 hour ago
ਦੀਨਾਨਗਰ, 17 ਜੁਲਾਈ (ਸੰਧੂ/ਸੋਢੀ/ਸ਼ਰਮਾ)- ਪੰਜਾਬ ਰੋਡਵੇਜ਼ ਪਨ ਬੱਸ ਕੰਡਕਟਰ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਸਮਰਥਨ ਵਿਚ ਦੀਨਾਨਗਰ ਵਿਖੇ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਦੇ ਵਿਰੁੱਧ ਝੰਡੇ ਚੱਕ ਬਾਈਪਾਸ 'ਤੇ ਸੂਬਾ...
ਝਾਰਖੰਡ 'ਚ ਭਾਜਪਾ ਵਰਕਰਾਂ ਨੇ ਸਵਾਮੀ ਅਗਨੀਵੇਸ਼ ਦੀ ਕੀਤੀ ਕੁੱਟਮਾਰ
. . .  about 1 hour ago
ਰਾਂਝੀ, 17 ਜੁਲਾਈ- ਝਾਰਖੰਡ ਦੇ ਪਾਕੁੜ ਜ਼ਿਲ੍ਹੇ 'ਚ ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਵਲੋਂ ਕਥਿਤ ਤੌਰ 'ਤੇ ਸਵਾਮੀ ਅਗਨੀਵੇਸ਼ ਦੀ ਕੁੱਟਮਾਰ ਕੀਤੀ ਗਈ। ਅਸਲ ਵਰਕਰ 'ਚ ਭਾਜਪਾ ਪਹਿਲਾਂ ਤੋਂ ਹੀ ਕਾਲਾ ਝੰਡਾ ਦਿਖਾ ਕੇ ਉਨ੍ਹਾਂ ਦਾ ਵਿਰੋਧ ਕਰ ਰਹੇ ਸਨ। ਅਜਿਹੇ 'ਚ ਜਿਵੇਂ ਹੀ ਸਵਾਮੀ...
4 ਸਾਲਾਂ ਦੇ ਕਾਰਜਕਾਲ 'ਚ ਮੋਦੀ ਸਰਕਾਰ ਨੇ ਕਿੰਨੇ ਮੁਸਲਮਾਨਾਂ ਨੂੰ ਸੁਰੱਖਿਆ ਬਲਾਂ 'ਚ ਕੀਤਾ ਭਰਤੀ - ਓਵੈਸੀ
. . .  about 1 hour ago
ਹੈਦਰਾਬਾਦ, 17 ਜੁਲਾਈ - ਆਲ ਇੰਡੀਆ ਮਜਲਿਸ-ਏ-ਇਟਹਾਦੁਲ ਮੁਸਲਮੀਨ ਦੇ ਪ੍ਰਧਾਨ ਅਤੇ ਸਾਂਸਦ ਅਸਦੂਦੀਨ ਓਵੈਸੀ ਨੇ ਮੋਦੀ ਸਰਕਾਰ ਵੱਲੋਂ ਕੀਤੇ ਗਏ ਚਾਰ ਸਾਲ ਦੇ ਕੰਮਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਮਾਮਲਿਆਂ...
ਸਕਾਰਾਤਮਕ ਰਹੀ ਸਰਬ ਪਾਰਟੀ ਬੈਠਕ- ਅਨੰਤ ਕੁਮਾਰ
. . .  about 1 hour ago
ਨਵੀਂ ਦਿੱਲੀ, 17 ਜੁਲਾਈ- ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਕੀਤੀ ਗਈ ਸਰਬ ਪਾਰਟੀ ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਬੈਠਕ ਸਕਾਰਾਤਮਕ ਰਹੀ। ਇਸ ਬੈਠਕ 'ਚ ਸਾਰੇ ਦਲਾਂ ਨੇ ਸਦਨ ਦੇ ਸੁਚਾਰੂ ਢੰਗ ਨਾਲ ਸੰਚਾਲਨ 'ਚ ਸਹਿਯੋਗ ਦਾ...
ਅਫ਼ਗਾਨ ਦੂਤਾਵਾਸ ਨੇ ਜਲਾਲਾਬਾਦ ਹਮਲੇ 'ਚ ਮਾਰੇ ਗਏ ਸਿੱਖਾਂ ਅਤੇ ਹਿੰਦੂਆਂ ਨੂੰ ਦਿੱਤੀ ਸ਼ਰਧਾਂਜਲੀ
. . .  about 2 hours ago
ਵਾਸ਼ਿੰਗਟਨ, 17 ਜੁਲਾਈ- ਅਮਰੀਕਾ 'ਚ ਅਫ਼ਗਾਨਿਸਤਾਨ ਦੇ ਦੂਤਾਵਾਸ ਨੇ ਜਲਾਲਾਬਾਦ 'ਚ ਹਮਲੇ ਦੌਰਾਨ ਮਾਰੇ ਗਏ ਸਿੱਖਾਂ ਅਤੇ ਹਿੰਦੂਆਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਆਯੋਜਿਤ ਸੋਗ ਸਭਾ ਦੌਰਾਨ ਬੋਲਦਿਆਂ ਅਮਰੀਕਾ 'ਚ ਅਫ਼ਗਾਨਿਸਤਾਨ ਦੇ ਰਾਜਦੂਤ ਨੇ ਕਿਹਾ ਕਿ ਆਮ ਮਾਨਤਾ ਦੇ ਵਿਰੁੱਧ ਹਿੰਦੂ ਅਤੇ ਸਿੱਖ...
ਤੇਜ਼ਾਬੀ ਹਮਲੇ ਅਤੇ ਜਬਰ ਜਨਾਹ ਪੀੜਤਾਂ ਨੂੰ ਮਿਲੇਗਾ 7 ਲੱਖ ਮੁਆਵਜ਼ਾ
. . .  about 2 hours ago
ਪਟਨਾ, 17 ਜੁਲਾਈ- ਮੁੱਖਮੰਤਰੀ ਨਿਤੀਸ਼ ਕੁਮਾਰ ਨੇ ਅੱਤਿਆਚਾਰ ਦੀਆਂ ਸ਼ਿਕਾਰ ਮਹਿਲਾਵਾਂ ਨੂੰ ਰਾਹਤ ਦੇਣ ਲਈ ਇਕ ਵੱਡਾ ਫ਼ੈਸਲਾ ਕੀਤਾ ਹੈ। ਮੰਗਲਵਾਰ ਨੂੰ ਹੋਈ ਬਿਹਾਰ ਕੈਬਿਨੇਟ ਦੀ ਬੈਠਕ 'ਚ ਇਕ ਮਤਾ ਪਾਸ ਕੀਤਾ ਗਿਆ ਜਿਸ ਦੇ ਤਹਿਤ ਹੁਣ ਤੇਜ਼ਾਬੀ...
ਨੀਂਦਰਲੈਂਡ ਦੇ ਰਾਜਦੂਤ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ
. . .  about 2 hours ago
ਚੰਡੀਗੜ੍ਹ, 17 ਜੁਲਾਈ- ਆਪਸੀ ਹਿੱਤ ਦੇ ਖੇਤਰਾਂ 'ਚ ਸਹਿਯੋਗ 'ਤੇ ਚਰਚਾ ਕਰਨ ਲਈ ਨੀਂਦਰਲੈਂਡ ਦੇ ਰਾਜਦੂਤ ਅਲਫਾਂਸੁਸ ਸਟੋਲਿੰਗਾ ਨੇ ਅੱਜ ਚੰਡੀਗੜ੍ਹ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ...
'ਕਾਂਗਰਸ ਮੁਸਲਿਮ ਪਾਰਟੀ' ਵਿਵਾਦ 'ਤੇ ਬੋਲੇ ਰਾਹੁਲ, ਕਿਹਾ- ਮੇਰੇ ਲਈ ਧਰਮ ਅਤੇ ਜਾਤ ਦਾ ਕੋਈ ਮਤਲਬ ਨਹੀਂ ਹੈ
. . .  about 3 hours ago
ਪੰਜਾਬ 'ਚ ਵੱਡੇ ਪੱਧਰ 'ਤੇ ਹੋਈਆਂ ਤਹਿਸੀਲਦਾਰਾਂ ਦੀਆਂ ਬਦਲੀਆਂ
. . .  about 3 hours ago
ਸਰਬ-ਦਲ ਦੀ ਬੈਠਕ 'ਚ ਸ਼ਾਮਲ ਹੋਣ ਲਈ ਸੰਸਦ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 3 hours ago
ਉਤਰਾਖੰਡ : ਐਸ. ਡੀ. ਆਰ. ਐਫ. ਦੀ ਟੀਮ ਨੇ ਮੰਦਰ 'ਚ ਫਸੇ ਕਈ ਲੋਕਾਂ ਨੂੰ ਬਚਾਇਆ
. . .  about 3 hours ago
ਏਅਰ ਹੋਸਟੇਸ ਖੁਦਕੁਸ਼ੀ ਮਾਮਲੇ 'ਚ 14 ਦਿਨ ਦੀ ਨਿਆਂਇਕ ਹਿਰਾਸਤ 'ਚ ਪਤੀ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 550
ਵਿਚਾਰ ਪ੍ਰਵਾਹ: ਕੋਈ ਵੀ ਕੰਮ ਅਜਿਹਾ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਅਤੇ ਮਨੋਰਥ ਪ੍ਰਤੀ ਦ੍ਰਿੜ੍ਹਤਾ ਪੂਰਾ ਨਹੀਂ ਕਰ ਸਕਦਾ। -ਜੇਮਸ ਐਲਨ
  •     Confirm Target Language  

ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ 11 ਸਮਝੌਤੇ ਸਹੀਬੱਧ

ਦੱਖਣੀ ਕੋਰੀਆ ਨੇ ਐਨ.ਐਸ.ਜੀ. 'ਚ ਭਾਰਤ ਦੀ ਮੈਂਬਰਸ਼ਿਪ ਦੀ ਕੀਤੀ ਹਮਾਇਤ ਨਵੀਂ ਦਿੱਲੀ, 10 ਜੁਲਾਈ (ਉਪਮਾ ਡਾਗਾ ਪਾਰਥ)-ਭਾਰਤ ਅਤੇ ਦੱਖਣੀ ਕੋਰੀਆ ਨੇ ਅੱਤਵਾਦ, ਦਹਿਸ਼ਤਗਰਦੀ ਅਤੇ ਇੰਤਹਾਪਸੰਦੀ ਨੂੰ ਆਲਮੀ ਸ਼ਾਂਤੀ ਲਈ ਖ਼ਤਰਾ ਕਰਾਰ ਦਿੰਦਿਆਂ ਹਰ ਤਰ੍ਹਾਂ ਦੀ ...

ਪੂਰੀ ਖ਼ਬਰ »

ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀ ਹਲਾਕ-ਝੜਪਾਂ 'ਚ ਇਕ ਦੀ ਮੌਤ

ਅੱਤਵਾਦੀ ਪੁੱਤ ਦੇ ਮੁਕਾਬਲੇ 'ਚ ਫਸੇ ਹੋਣ ਦੀ ਖ਼ਬਰ ਸੁਣਦੇ ਹੀ ਪਿਉ ਦੀ ਮੌਤ
ਮਨਜੀਤ ਸਿੰਘ
ਸ੍ਰੀਨਗਰ, 10 ਜੁਲਾਈ-ਦੱਖਣੀ-ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆਂ ਵਿਖੇ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਦੇ ਪਾਕਿਸਤਾਨੀ ਅਤੇ ਸਥਾਨਕ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ, ਜਦਕਿ ਫ਼ੌਜ ਦਾ ਸੂਬੇਦਾਰ ਤੇ ਜਵਾਨ ਵੀ ਜ਼ਖਮੀ ਹੋ ਗਏ | ਮੁਕਾਬਲੇ ਦੌਰਾਨ ਭੜਕੇ ਪ੍ਰਦਰਸ਼ਨਾਂ 'ਚ ਇਕ ਨਾਗਰਿਕ ਦੀ ਮੌਤ ਹੋ ਗਈ ਤੇ ਇਲਾਕੇ ਦੇ ਨਾਮੀ ਅੱਤਵਾਦੀ ਕਮਾਂਡਰ ਜ਼ਨੀਅਤ ਉਲ ਇਸਲਾਮ ਦੇ ਪਿਉ ਦੇ ਪੁੱਤਰ ਦਾ ਮੁਕਾਬਲੇ 'ਚ ਫਸੇ ਹੋਣ ਦੀ ਖ਼ਬਰ ਸੁਣਨ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਇਲਾਕੇ 'ਚ ਮੁਕਾਬਲੇ ਦੇ ਚਲਦੇ ਸਕੂਲ ਬੰਦ ਰਹੇ ਤੇ ਇੰਟਰਨੈਟ ਸੇਵਾ ਵੀ ਮੁਅੱਤਲ ਰਹੀ | ਪੁਲਿਸ ਦੇ ਇਕ ਉੱਚ ਅਧਿਕਾਰੀ ਅਨੁਸਾਰ ਸ਼ੋਪੀਆਂ ਜ਼ਿਲੇ੍ਹ ਦੇ ਕੁੰਦਲਾਨ ਇਲਾਕੇ ਵਿਖੇ ਜੈਸ਼ ਅੱਤਵਾਦੀ ਗਰੁੱਪ ਦੇ ਮੌਜੂਦ ਹੋਣ ਦੀ ਸੂਚਨਾ 'ਤੇ 34 ਆਰ. ਆਰ. (ਫ਼ੌਜ) ਸਪੈਸ਼ਲ ਆਪੇ੍ਰਸ਼ਨ ਗਰੁੱਪ (ਪੁਲਿਸ) ਅਤੇ ਸੀ. ਆਰ. ਪੀ. ਨੇ ਅੱਜ ਸਵੇਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ | ਸੁਰੱਖਿਆ ਬਲਾਂ ਨੂੰ ਆਪਣੇ ਟਿਕਾਣੇ ਵੱਲ ਵਧਦਾ ਦੇਖ ਕੇ ਨੇੜੇ ਮਕਾਨ 'ਚ ਲੁਕੇ ਅੱਤਵਾਦੀਆਂ ਨੇ ਫ਼ਰਾਰ ਹੋਣ ਦੀ ਕੋਸ਼ਿਸ਼ 'ਚ ਗੋਲੀਬਾਰੀ ਸ਼ੁਰੂ ਕਰ ਦਿੱਤੀ | ਸੁਰੱਖਿਆ ਬਲਾਂ ਨੇ ਤੁਰੰਤ ਪੁਜ਼ੀਸ਼ਨ ਸਾਂਭਦੇ ਨੇੜੇ ਦੇ ਮਕਾਨਾਂ 'ਚ ਮੌਜੂਦ ਸਿਵਲ ਵਿਅਕਤੀਆਂ ਨੂੰ ਸੁਰੱਖਿਅਤ ਕਰ ਕੇ
ਗੋਲੀਬਾਰੀ ਦਾ ਜਵਾਬ ਦਿੱਤਾ | ਇਸ ਕਾਰਵਾਈ ਦੌਰਾਨ ਫ਼ੌਜ ਦਾ ਸੂਬੇਦਾਰ ਅਤੇ ਸਿਪਾਹੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ | ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਕਈ ਘੰਟੇ ਚੱਲੇ ਮੁਕਾਬਲੇ ਦੌਰਾਨ ਭਾਰੀ ਗੋਲੀਬਾਰੀ ਦੇ ਚਲਦੇ ਫ਼ੌਜ ਨੇ ਅੱਤਵਾਦੀਆਂ ਨੂੰ ਢੇਰ ਕਰਨ ਲਈ ਉਸ ਮਕਾਨ ਨੂੰ ਬਾਰੂਦ ਲਗਾ ਕੇ ਉਡਾ ਦਿੱਤਾ | ਗੋਲੀਬਾਰੀ ਰੁਕਣ ਤੋਂ ਬਾਅਦ ਪੁਲਿਸ ਨੇ ਮਾਰੇ ਗਏ ਅੱਤਵਾਦੀਆਂ ਲਾਸ਼ਾਂ ਬਰਾਮਦ ਕਰ ਕੇ ਇਨ੍ਹਾਂ ਦੀ ਪਹਿਚਾਣ ਸਥਾਨਕ ਅੱਤਵਾਦੀ ਸਮੀਰ ਅਹਿਮਦ ਸ਼ੇਖ ਵਾਸੀ ਰਾਵਲਪੋਰਾ ਸ਼ੋਪੀਆਂ ਅਤੇ ਉਸ ਦਾ ਪਾਕਿਸਤਾਨੀ ਸਾਥੀ ਅੱਤਵਾਦੀ ਬਾਬਰ ਵਜੋਂ ਕੀਤੀ | ਸਮੀਰ ਸ਼ੇਖ ਚਾਲੂ ਸਾਲ ਦੇ ਅਪ੍ਰੈਲ ਮਹੀਨੇ 'ਚ ਘਰੋਂ ਲਾਪਤਾ ਹੋਣ ਤੋਂ ਬਾਅਦ ਜੈਸ਼ ਮੁਹੰਮਦ 'ਚ ਸ਼ਾਮਿਲ ਹੋ ਗਿਆ ਸੀ | ਪੁਲਿਸ ਨੇ ਮੁਕਾਬਲੇ ਵਾਲੀ ਥਾਂ 'ਤੋਂ ਅਸਲਾ ਅਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ ਹੈ | ਮੁਕਾਬਲੇ ਦੇ ਸ਼ੁਰੂ ਹੁੰਦੇ ਹੀ ਰਵਾਇਤੀ ਤੌਰ 'ਤੇ ਕਸਬੇ ਦੇ ਆਲੇ-ਦੁਆਲੇ ਪ੍ਰਦਰਸ਼ਨ ਭੜਕ ਉੱਠਿਆ ਤੇ ਪ੍ਰਦਰਸ਼ਨਕਾਰੀਆਂ ਨੇ ਇਸਲਾਮ ਤੇ ਆਜ਼ਾਦੀ ਦੇ ਹੱਕ 'ਚ ਨਾਅਰੇਬਾਜ਼ੀ ਕਰਦੇ ਹੋਏ ਸੁਰੱਖਿਆ ਬਲਾਂ 'ਤੇ ਭਾਰੀ ਪਥਰਾਅ ਕੀਤਾ ਅਤੇ ਮੁਕਾਬਲੇ ਵਾਲੀ ਥਾਂ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ | ਜਿਸ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਤੇ ਲਾਠੀਚਾਰਜ ਕਰ ਕੇ ਹਵਾ 'ਚ ਗੋਲੀਆਂ ਚਲਾਈਆਂ | ਇਨ੍ਹਾਂ ਘਟਨਾਵਾਂ 'ਚ ਕਈ ਦਰਜਨ ਵਿਅਕਤੀ ਜ਼ਖਮੀ ਹੋ ਗਏ | ਜਿਨ੍ਹਾਂ 'ਚੋਂ ਤਮਲੀਸ਼ ਅਹਿਮਦ ਖ਼ਾਨ ਵਾਸੀ ਵਾਹਿਲ ਕਛਡੂਰਾ ਸ਼ੋਪੀਆਂ ਦੀ ਸ੍ਰੀਨਗਰ ਦੇ ਇਕ ਹਸਪਤਾਲ 'ਚ ਮੌਤ ਹੋ ਗਈ | ਇਸ ਦੌਰਾਨ ਵਾਦੀ ਦੇ ਸਾਂਝੀ ਵੱਖਵਾਦੀ ਲੀਡਰਸ਼ਿਪ ਜੇ.ਆਰ.ਐਲ. ਨੇ ਸ਼ੋਪੀਆਂ ਅਤੇ ਨਾਈਦ ਖਾਈ ਵਿਖੇ ਨਾਗਰਿਕਾਂ ਦੀਆਂ ਮੌਤਾਂ ਅਤੇ ਦਰਜਨਾਂ ਪ੍ਰਦਰਸ਼ਨਕਾਰੀਆਂ ਦੇ ਜ਼ਖਮੀ ਹੋਣ ਦੇ ਰੋਸ 'ਚ ਬੁੱਧਵਾਰ ਨੂੰ ਕਸ਼ਮੀਰ ਬੰਦ ਦਾ ਸੱਦਾ ਦਿੱਤਾ ਹੈ | ਓਧਰ ਉੱਤਰੀ-ਕਸ਼ਮੀਰ ਦੇ ਜ਼ਿਲ੍ਹਾ ਬਾਰਾਮੁਲਾ ਦੇ ਨਾਦੀਹਲ ਇਲਾਕੇ 'ਚ ਬੀਤੇ ਦਿਨੀਂ ਪ੍ਰਦਰਸ਼ਨ ਦੌਰਾਨ ਜ਼ਖਮੀ ਹੋਏ ਵਿਦਿਆਰਥੀ ਨੇ 15 ਦਿਨ ਬਾਅਦ ਹਸਪਤਾਲ 'ਚ ਦਮ ਤੋੜ ਦਿੱਤਾ |
ਪਿਉ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਦੱਖਣੀ-ਕਸ਼ਮੀਰ ਦੇ ਸ਼ੋਪੀਆਂ ਜ਼ਿਲੇ੍ਹ ਮਿਮੰਦਰ ਪਿੰਡ ਦੇ ਇਸਹਾਕ ਨਾਈਕੂ ਨੂੰ ਜਦ ਸਵੇਰ ਵੇਲੇ ਅੱਤਵਾਦੀ ਗਰੁੱਪ ਸਮੇਤ ਆਪਣੇ ਪੁੱਤਰ ਜ਼ੀਨਤ ਨਾਈਕੂ ਜਿਹੜਾ ਕਿ ਜੈਸ਼ ਦਾ ਅੱਤਵਾਦੀ ਹੈ, ਦਾ ਘੇਰੇ 'ਚ ਫਸਣ ਦੀ ਖ਼ਬਰ ਮਿਲੀ, ਤਾਂ ਉਹ ਚੱਕਰ ਖਾ ਕੇ ਜ਼ਮੀਨ 'ਤੇ ਡਿੱਗ ਗਿਆ ਅਤੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ |


ਖ਼ਬਰ ਸ਼ੇਅਰ ਕਰੋ

ਪ੍ਰਧਾਨ ਮੰਤਰੀ ਮੋਦੀ ਅੱਜ ਮਲੋਟ 'ਚ

ਕਿਸਾਨਾਂ ਦੀ ਧੰਨਵਾਦ ਰੈਲੀ ਨੂੰ ਕਰਨਗੇ ਸੰਬੋਧਨ

ਚੰਡੀਗੜ੍ਹ, 10 ਜੁਲਾਈ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਸਾਉਣੀ ਦੀਆਂ ਫ਼ਸਲਾਂ ਦੇ ਖ਼ਰੀਦ ਮੁੱਲ 'ਚ ਵਾਧੇ ਨੂੰ ਦੇਖਦੇ ਹੋਏ ਸਾਂਝੇ ਤੌਰ 'ਤੇ ਮਲੋਟ 'ਚ ਕਰਵਾਈ ਜਾ ਕਿਸਾਨਾਂ ਦੀ ਧੰਨਵਾਦ ਰੈਲੀ ਨੂੰ ...

ਪੂਰੀ ਖ਼ਬਰ »

ਥਾਈਲੈਂਡ ਦੀ ਗੁਫਾ 'ਚੋਂ ਕੋਚ ਸਮੇਤ ਸਾਰੇ ਖਿਡਾਰੀਆਂ ਨੂੰ ਸੁਰੱਖਿਅਤ ਕੱਢਿਆ

ਚਿਅੰਗ ਰਾਏ (ਥਾਈਲੈਂਡ), 10 ਜੁਲਾਈ (ਏਜੰਸੀ)- ਥਾਈਲੈਂਡ ਦੀ ਇਕ ਗੁਫਾ 'ਚ ਪਿਛਲੇ ਦੋ ਹਫ਼ਤਿਆਂ ਤੋਂ ਜ਼ਿਆਦਾ ਸਮੇਂ ਤੋਂ ਫਸੇ 12 ਖਿਡਾਰੀਆਂ ਨੂੰ ਉਨ੍ਹਾਂ ਦੇ ਕੋਚ ਸਮੇਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ | ਇਨ੍ਹਾਂ ਨੂੰ ਬਾਹਰ ਕੱਢਣ ਲਈ ਜੰਗੀ ਪੱਧਰ 'ਤੇ ਬਚਾਅ ਕਾਰਜ ...

ਪੂਰੀ ਖ਼ਬਰ »

ਸਰਕਾਰ ਨੇ ਹਰਮਨਪ੍ਰੀਤ ਤੋਂ ਵਾਪਸ ਲਿਆ ਡੀ.ਐਸ.ਪੀ. ਦਾ ਅਹੁਦਾ

ਜਾਅਲੀ ਡਿਗਰੀ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਵੇਗੀ ਚੰਡੀਗੜ੍ਹ, 10 ਜੁਲਾਈ (ਵਿਕਰਮਜੀਤ ਸਿੰਘ ਮਾਨ)-ਲੰਮੇ ਸਮੇਂ ਤੋਂ ਜਾਅਲੀ ਡਿਗਰੀ ਮਾਮਲੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਕਿ੍ਕਟ ਖਿਡਾਰਨ ਹਰਮਨਪ੍ਰੀਤ ਕੌਰ ਤੋਂ ਪੰਜਾਬ ਸਰਕਾਰ ਨੇ ਡੀ. ਐਸ. ਪੀ. ਦਾ ਅਹੁਦਾ ...

ਪੂਰੀ ਖ਼ਬਰ »

ਭਾਰੀ ਮੀਂਹ ਨਾਲ ਬੇਹਾਲ ਮੁੰਬਈ

ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ, ਰੇਲ ਸੇਵਾਵਾਂ ਠੱਪ ਮੁੰਬਈ, 10 ਜੁਲਾਈ (ਏਜੰਸੀ)- ਮੁੰਬਈ ਅਤੇ ਆਸ ਪਾਸ ਦੇ ਇਲਾਕਿਆਂ 'ਚ ਅੱਜ ਦੂਜੇ ਦਿਨ ਵੀ ਲਗਾਤਾਰ ਭਾਰੀ ਮੀਂਹ ਪਿਆ ਜਿਸ ਕਾਰਨ ਆਮ ਜਨ-ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋ ਗਿਆ ਤੇ ਰੇਲ ਸੇਵਾਵਾਂ ਪੂਰੀ ਤਰ੍ਹਾਂ ਠੱਪ ...

ਪੂਰੀ ਖ਼ਬਰ »

ਪਾਕਿ ਚੋਣ ਰੈਲੀ ਦੌਰਾਨ ਆਤਮਘਾਤੀ ਹਮਲਾ ਏ.ਐਨ.ਪੀ. ਉਮੀਦਵਾਰ ਹਾਰੂਨ ਸਮੇਤ 13 ਮੌਤਾਂ

ਪਿਸ਼ਾਵਰ, 10 ਜੁਲਾਈ (ਏਜੰਸੀ)-ਪਾਕਿਸਤਾਨ ਦੇ ਪਿਸ਼ਾਵਰ ਵਿਚ ਇਕ ਚੋਣ ਰੈਲੀ ਦੌਰਾਨ ਹੋਏ ਆਤਮਘਾਤੀ ਹਮਲੇ 'ਚ ਅਵਾਮੀ ਨੈਸ਼ਨਲ ਪਾਰਟੀ (ਏ. ਐਨ. ਪੀ.) ਉਮੀਦਵਾਰ ਬੈਰਿਸਟਰ ਹਾਰੂਨ ਬਿਲੌਰ ਸਮੇਤ 12 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 35 ਹੋਰ ਜ਼ਖ਼ਮੀ ਹੋ ਗਏ ਹਨ | ਪੁਲਿਸ ਅਧਿਕਾਰੀ ...

ਪੂਰੀ ਖ਼ਬਰ »

ਨਾਰਕੋਟਿਕ ਨਸ਼ਿਆਂ ਨੂੰ ਫੜਨ 'ਚ ਆਈ ਤੇਜ਼ੀ

ਦੇਸ਼ ਭਰ 'ਚ ਫੜੇ ਵਿਅਕਤੀਆਂ 'ਚ ਕਈ ਵਿਦੇਸ਼ੀ ਮਨਦੀਪ ਸਿੰਘ ਖਰੋੜ ਪਟਿਆਲਾ, 10 ਜੁਲਾਈ-ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਧਸਣ ਤੋਂ ਰੋਕਣ ਲਈ ਭਾਰਤ ਸਰਕਾਰ ਬੇਸ਼ੱਕ ਯਤਨ ਕਰ ਰਹੀ ਹੈ ਪਰੰਤੂ ਦੂਜੇ ਪਾਸੇ ਨਸ਼ਿਆਂ ਦੀ ਤਾਦਾਦ ਵੱਡੀ ਗਿਣਤੀ 'ਚ ਵੱਧ ਰਹੀ ਹੈ ...

ਪੂਰੀ ਖ਼ਬਰ »

ਪ੍ਰਵਾਸੀ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਨਾ ਆਉਣ-ਟਰੰਪ

ਵਾਸ਼ਿੰਗਟਨ, 10 ਜੁਲਾਈ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਦਾਲਤ ਵਲੋਂ ਬੀਤੇ ਦਿਨ ਉਨ੍ਹਾਂ ਦੇ ਪ੍ਰਸ਼ਾਸਨ ਦੀ ਪਰਵਾਸੀਆਂ ਦੀ ਨਜ਼ਰਬੰਦੀ ਬਾਰੇ ਨੀਤੀਆਂ ਿਖ਼ਲਾਫ਼ ਦਿੱਤੇ ਫ਼ੈਸਲੇ ਨੂੰ ਪਾਸੇ ਰੱਖਦਿਆਂ ਪਰਵਾਸੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ...

ਪੂਰੀ ਖ਼ਬਰ »

ਮੇਘਾਲਿਆ ਹਾਈਕੋਰਟ ਨੇ ਸ਼ਿਲਾਂਗ 'ਚ ਰਹਿੰਦੇ ਸਿੱਖ ਪਰਿਵਾਰਾਂ ਨੂੰ ਹੋਰ ਥਾਂ ਭੇਜਣ 'ਤੇ ਲਗਾਈ ਰੋਕ

ਨਵੀਂ ਦਿੱਲੀ, 10 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਮੇਘਾਲਿਆ ਹਾਈਕੋਰਟ ਨੇ ਸ਼ਿਲਾਂਗ ਵਿਚ ਰਹਿੰਦੇ ਸਿੱਖ ਪਰਿਵਾਰਾਂ ਨੂੰ ਹੋਰ ਥਾਂ ਭੇਜਣ ਦੀ ਪ੍ਰਕਿਰਿਆ 'ਤੇ ਰੋਕ ਲਗਾ ...

ਪੂਰੀ ਖ਼ਬਰ »

ਮੁਖਰਜੀ ਤੋਂ ਬਾਅਦ ਹੁਣ ਰਤਨ ਟਾਟਾ ਆਰ. ਐਸ. ਐਸ. ਮੁਖੀ ਨਾਲ ਸਾਂਝਾ ਕਰਨਗੇ ਮੰਚ

ਨਵੀਂ ਦਿੱਲੀ, 10 ਜੁਲਾਈ (ਉਪਮਾ ਡਾਗਾ ਪਾਰਥ)-ਪ੍ਰਸਿੱਧ ਉਦਯੋਗਪਤੀ ਰਤਨ ਟਾਟਾ ਅਗਲੇ ਮਹੀਨੇ ਮੁੰਬਈ 'ਚ ਹੋਣ ਵਾਲੇ ਇਕ ਪ੍ਰੋਗਰਾਮ 'ਚ ਆਰ. ਐਸ. ਐਸ. ਦੇ ਮੁਖੀ ਮੋਹਨ ਭਾਗਵਤ ਨਾਲ ਮੰਚ ਸਾਂਝਾ ਕਰਨਗੇ | ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਵੀ ਪਿਛਲੇ ...

ਪੂਰੀ ਖ਼ਬਰ »

ਸਮਲਿੰਗਤਾ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰਨ ਦੀ ਮੰਗ ਵਾਲੀਆਾ ਅਪੀਲਾਂ 'ਤੇ ਸੁਣਵਾਈ ਸ਼ੁਰੂ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਸੁਪਰੀਮ ਕੋਰਟ ਨੇ ਸਮਲਿੰਗਤਾ ਨੂੰ ਅਪਰਾਧ ਦੇ ਦਾਇਰੇ ਤੋਂ ਬਾਹਰ ਕਰਨ ਸਬੰਧੀ ਅਪੀਲਾਂ 'ਤੇ ਅੱਜ ਮਹੱਤਵਪੂਰਨ ਸੁਣਵਾਈ ਸ਼ੁਰੂ ਕੀਤੀ ਅਤੇ ਸਪੱਸ਼ਟ ਕੀਤਾ ਕਿ ਉਹ ਐਲ.ਡੀ.ਬੀ.ਟੀ. ਭਾਈਚਾਰੇ ਨਾਲ ਸਬੰਧਿਤ ਵਿਆਹ ਜਾਂ ਸਹਿ-ਜੀਵਨ (ਲਿਵ ਇਨ) ...

ਪੂਰੀ ਖ਼ਬਰ »

ਅੱਗੇ ਭੇਜੇ ਗਏ ਮੈਸੇਜਾਂ ਦੀ ਪਛਾਣ ਕਰਨ ਲਈ ਵਟਸਐਪ ਨੇ ਜਾਰੀ ਕੀਤਾ ਨਵਾਂ ਫ਼ੀਚਰ

ਝੂਠੀਆਂ ਅਫਵਾਹਾਂ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਚੁੱਕਿਆ ਕਦਮ ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਮੈਸੇਜਿੰਗ ਐਪ ਵਟਸਐਪ ਨੇ 'ਫ਼ਾਰਵਰਡ ਮੈਸੇਜ ਇੰਡੀਕੇਟਰ' ਸੇਵਾ ਦੀ ਸ਼ੁਰੂਆਤ ਕੀਤੀ ਹੈ | ਇਸ ਸੇਵਾ ਨਾਲ ਹੁਣ ਕਿਸੇ ਵੀ ਉਪਯੋਗਕਰਤਾ (ਯੂਜਰਸ) ਨੂੰ ਇਹ ਪਤਾ ਲਗਾਉਣ 'ਚ ...

ਪੂਰੀ ਖ਼ਬਰ »

ਸੰਨੀ ਲਿਉਨ ਦੀ ਜ਼ਿੰਦਗੀ 'ਤੇ ਬਣੀ ਵੈੱਬ ਸੀਰੀਜ਼ ਦੇ ਸਿਰਲੇਖ 'ਚੋਂ 'ਕੌਰ' ਸ਼ਬਦ ਹਟਾਉਣ ਦੀ ਮੰਗ

ਭੇਜਿਆ ਕਾਨੂੰਨੀ ਨੋਟਿਸ ਨਵੀਂ ਦਿੱਲੀ, 10 ਜੁਲਾਈ (ਜਗਤਾਰ ਸਿੰਘ)-ਯੂਨਾਈਟਿਡ ਸਿੱਖ ਐਸੋਸੀਏਸ਼ਨ (ਯੂ.ਐਸ.ਏ.) ਸੰਸਥਾ ਨੇ ਬਾਲੀਵੁੱਡ ਕਲਾਕਾਰ ਸੰਨੀ ਲਿਉਨ ਦੀ ਜ਼ਿੰਦਗੀ 'ਤੇ ਬਣੀ ਵੈੱਬ ਸੀਰੀਜ਼ 'ਕਰਨਜੀਤ ਕੌਰ-ਇਕ ਅਨਕਹੀ ਕਥਾ' ਦੇ ਸਿਰਲੇਖ 'ਚੋਂ 'ਕੌਰ' ਸ਼ਬਦ ਨੂੰ ਹਟਾਉਣ ...

ਪੂਰੀ ਖ਼ਬਰ »

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਛੇਵੇਂ ਦਿਨ ਵਾਧਾ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਅੱਜ ਲਗਾਤਾਰ ਛੇਵੇਂ ਦਿਨ ਪੈਟਰੋਲ ਦੀਆਂ ਕੀਮਤਾਂ 'ਚ 16 ਤੋਂ 18 ਪੈਸੇ ਦਾ ਵਾਧਾ ਹੋਇਆ | ਇੰਡੀਅਨ ਆਇਲ ਕਾਰਪੋਰੇਸ਼ਨ ਲਿ. ਅਨੁਸਾਰ ਦਿੱਲੀ 'ਚ ਪੈਟਰੋਲ ਦੀ ਕੀਮਤ 76.53 ਰੁਪਏ, ਮੁੰਬਈ 'ਚ 83.91 ਰੁਪਏ, ਕੋਲਕਾਤਾ 'ਚ 79.20 ਰੁਪਏ ਅਤੇ ਚੇਨਈ 'ਚ 79.43 ਰੁਪਏ ...

ਪੂਰੀ ਖ਼ਬਰ »

ਟਵਿੱਟਰ 'ਤੇ ਟਰੰਪ ਤੇ ਪੋਪ ਤੋਂ ਬਾਅਦ ਮੋਦੀ ਦੇ ਸਭ ਤੋਂ ਵੱਧ ਪ੍ਰਸੰਸਕ

ਜਨੇਵਾ, 10 ਜੁਲਾਈ (ਏਜੰਸੀ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਦੇ ਤੀਸਰੇ ਸਭ ਤੋਂ ਵੱਡੇ ਨੇਤਾ ਹਨ, ਜਿਨ੍ਹਾਂ ਦੇ ਨਿੱਜੀ ਟਵਿੱਟਰ ਅਕਾਉਂਟ 'ਤੇ 4.2 ਕਰੋੜ ਅਤੇ ਸੰਸਥਾਗਤ ਅਕਾਊਾਟ 'ਤੇ 2.6 ਕਰੋੜ ਫੋਲੋਅਰਜ਼ ਹਨ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX