ਤਾਜਾ ਖ਼ਬਰਾਂ


ਭਾਜਪਾ 'ਚ ਸ਼ਾਮਲ ਹੋਏ ਕਰਤਾਰ ਸਿੰਘ ਭੜਾਨਾ
. . .  15 minutes ago
ਨਵੀਂ ਦਿੱਲੀ, 18 ਅਕਤੂਬਰ- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨੇਤਾ ਕਰਤਾਰ ਸਿੰਘ ਭੜਾਨਾ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਮੁਰੈਨਾ ਸੀਟ ਤੋਂ ਕੇਂਦਰੀ...
ਅਕਾਲੀ ਆਗੂ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਫੜਿਆ ਕਾਂਗਰਸ ਦਾ 'ਹੱਥ'
. . .  25 minutes ago
ਫਗਵਾੜਾ, 18 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਸਾਬਕਾ ਚੇਅਰਮੈਨ ਜਥੇਦਾਰ ਪਰਮਜੀਤ ਸਿੰਘ ਰਾਏਪੁਰ...
ਧਾਲੀਵਾਲ ਦੇ ਹੱਕ 'ਚ ਕੈਪਟਨ ਵਲੋਂ ਫਗਵਾੜਾ 'ਚ ਰੋਡ ਸ਼ੋਅ
. . .  41 minutes ago
ਫਗਵਾੜਾ, 18 ਅਕਤੂਬਰ (ਹਰੀਪਾਲ ਸਿੰਘ)- ਵਿਧਾਨ ਸਭਾ ਹਲਕਾ ਫਗਵਾੜਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ...
ਹਰਿਆਣਾ 'ਚ ਸੋਨੀਆ ਗਾਂਧੀ ਦੀ ਰੈਲੀ ਰੱਦ, ਰਾਹੁਲ ਗਾਂਧੀ ਸੰਭਾਲਣਗੇ ਮੋਰਚਾ
. . .  51 minutes ago
ਨਵੀਂ ਦਿੱਲੀ, 19 ਅਕਤੂਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦਾ ਅੱਜ ਹਰਿਆਣਾ ਦੇ ਮਹਿੰਦਰਗੜ੍ਹ ਦਾ ਦੌਰਾ ਰੱਦ ਹੋ ਗਿਆ ਹੈ। ਉਨ੍ਹਾਂ ਵਲੋਂ ਇੱਥੇ ਇੱਕ ਚੋਣ ਰੈਲੀ ਨੂੰ...
ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  about 1 hour ago
ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਕੌਮਾਂਤਰੀ ਨਗਰ ਕੀਰਤਨ...
ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਨੂੰ ਝਟਕਾ, ਸੁਪਰੀਮ ਕੋਰਟ ਵਲੋਂ ਸੁਣਵਾਈ ਤੋਂ ਇਨਕਾਰ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ- ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀ. ਐੱਮ. ਸੀ.) ਬੈਂਕ ਦੇ ਖਾਤਾ ਧਾਰਕਾਂ ਨੂੰ ਅੱਜ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਇਸ ਸੰਬੰਧੀ ਦਾਇਰ ਪਟੀਸ਼ਨ...
ਆਸਾਮ ਐੱਨ. ਆਰ. ਸੀ. ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਤਬਾਦਲਾ, ਸੁਪਰੀਮ ਕੋਰਟ ਨੇ ਜਾਰੀ ਕੀਤਾ ਹੁਕਮ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ- ਸੁਪਰੀਮ ਕੋਰਟ ਨੇ ਆਸਾਮ ਨੈਸ਼ਨਲ ਰਜਿਸਟਰ ਆਫ਼ ਸਿਟੀਜਨਜ਼ (ਐੱਨ. ਆਰ. ਸੀ.) ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਮੱਧ ਪ੍ਰਦੇਸ਼ 'ਚ ਤਬਾਦਲਾ...
ਪੁਲਿਸ ਨੇ ਹਿਰਾਸਤ 'ਚ ਲਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ
. . .  about 2 hours ago
ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ)- ਸਰਬੱਤ ਖ਼ਾਲਸਾ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖ਼ਾਲਸਾ ਦਾਦੂਵਾਲ ਨੂੰ ਅੱਜ ਇੱਥੇ...
ਅਗਲੇ ਚੀਫ਼ ਜਸਟਿਸ ਲਈ ਜਸਟਿਸ ਬੋਬੜੇ ਦੇ ਨਾਂ ਦੀ ਸਿਫ਼ਾਰਿਸ਼
. . .  about 2 hours ago
ਨਵੀਂ ਦਿੱਲੀ, 18 ਅਕਤੂਬਰ- ਸੁਪਰੀਮ ਕੋਰਟ ਦੇ ਮੌਜੂਦਾ ਚੀਫ਼ ਜਸਟਿਸ ਰੰਜਨ ਗੋਗੋਈ ਨੇ ਜਸਟਿਸ ਐੱਸ. ਏ. ਬੋਬੜੇ ਨੂੰ ਅਗਲਾ ਸੀ. ਜੇ. ਆਈ. ਬਣਾਉਣ ਦੀ ਕੇਂਦਰ ਸਰਕਾਰ ਕੋਲ ਸਿਫ਼ਾਰਿਸ਼...
ਵਿਅਕਤੀ ਵਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ
. . .  about 2 hours ago
ਅਬੋਹਰ, 18 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਇੱਥੇ ਸੀਤੋ ਰੋਡ ਤੋਂ ਲੰਘਦੀ ਰੇਲਵੇ ਲਾਈਨ 'ਤੇ ਅੱਜ ਸਵੇਰੇ ਇੱਕ ਵਿਅਕਤੀ ਨੇ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ...
ਮੁਹਾਲੀ ਦੇ ਪਿੰਡ ਕੁੰਭੜਾ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  about 2 hours ago
ਐੱਸ. ਏ. ਐੱਸ. ਨਗਰ, 18 ਅਕਤੂਬਰ (ਜਸਬੀਰ ਸਿੰਘ ਜੱਸੀ)- ਮੁਹਾਲੀ ਦੇ ਪਿੰਡ ਕੁੰਭੜਾ 'ਚ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਗੋਲੀ ਲੱਗਣ ਕਾਰਨ ਵੀਰ ਸਿੰਘ ਨਾਮੀ ਵਿਅਕਤੀ...
ਈ.ਡੀ ਨੇ ਪ੍ਰਫੁੱਲ ਪਟੇਲ ਨੂੰ ਪੇਸ਼ ਹੋਣ ਲਈ ਕਿਹਾ
. . .  about 3 hours ago
ਮੁੰਬਈ, 18 ਅਕਤੂਬਰ - ਇਨਫੋਰਸਮੈਂਟ ਡਾਇਰੈਕਟੋਰੇਟ ਨੇ ਐਨ.ਸੀ.ਪੀ ਆਗੂ ਪ੍ਰਫੁੱਲ ਪਟੇਲ ਨੂੰ ਦਾਊਦ ਇਬਰਾਹੀਮ ਦੇ ਨਜ਼ਦੀਕੀ ਇਕਬਾਲ ਮਿਰਚੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ...
ਹਰਿਆਣਾ 'ਚ ਅੱਜ ਭਾਜਪਾ ਦੇ ਦਿੱਗਜ ਕਰਨਗੇ ਚੋਣ ਪ੍ਰਚਾਰ
. . .  about 3 hours ago
ਨਵੀਂ ਦਿੱਲੀ, 18 ਅਕਤੂਬਰ - ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਜਨਰਲ ਵੀ.ਕੇ ਸਿੰਘ ਅਤੇ ਹੇਮਾ ਮਾਲਿਨੀ ਹਰਿਆਣਾ...
ਸਕੂਲ ਬੱਸ ਪਲਟਣ ਕਾਰਨ 5 ਬੱਚੇ ਜ਼ਖਮੀ
. . .  about 3 hours ago
ਭੋਪਾਲ, 18 ਅਕਤੂਬਰ - ਮੱਧ ਪ੍ਰਦੇਸ਼ ਦੇ ਹੌਸ਼ੰਗਾਬਾਦ ਵਿਖੇ ਇੱਕ ਨਿੱਜੀ ਸਕੂਲ ਦੀ ਬੱਸ ਪਲਟਣ ਕਾਰਨ 5 ਬੱਚੇ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਜ਼ਖਮੀ ਬੱਚਿਆ ਨੂੰ ਨੇੜੇ ਦੇ ਹਸਪਤਾਲ ਭਰਤੀ ਕਰਵਾਇਆ...
ਕੋਲੇ ਦੀ ਖਾਨ 'ਚ ਫਸੇ 2 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ
. . .  about 3 hours ago
ਕੋਲਕਾਤਾ, 18 ਅਕਤੂਬਰ - ਪੱਛਮੀ ਬੰਗਾਲ ਦੇ ਆਸਨਸੋਲ 'ਚ ਪੈਂਦੇ ਕੁਲਟੀ ਇਲਾਕੇ 'ਚ ਐਨ.ਡੀ.ਆਰ.ਐੱਫ ਨੇ ਕੋਲੇ ਦੀ ਖਾਨ 'ਚ ਫਸੇ 2 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ...
ਸੋਨੀਆ ਗਾਂਧੀ ਅੱਜ ਹਰਿਆਣਾ ਦੇ ਮਹਿੰਦਰਗੜ੍ਹ 'ਚ ਕਰਨਗੇ ਰੈਲੀ
. . .  about 4 hours ago
ਪ੍ਰਧਾਨ ਮੰਤਰੀ ਅੱਜ ਹਰਿਆਣਾ 'ਚ ਕਰਨਗੇ 2 ਰੈਲੀਆਂ
. . .  about 4 hours ago
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਦੇ ਬਚਾਅ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 5 hours ago
ਕੌਮਾਂਤਰੀ ਨਗਰ ਕੀਰਤਨ ਦੇਰ ਰਾਤ ਪੁੱਜਾ ਤਖ਼ਤ ਸ੍ਰੀ ਦਮਦਮਾ ਸਾਹਿਬ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 550

ਪਹਿਲਾ ਸਫ਼ਾ

ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ 11 ਸਮਝੌਤੇ ਸਹੀਬੱਧ

ਦੱਖਣੀ ਕੋਰੀਆ ਨੇ ਐਨ.ਐਸ.ਜੀ. 'ਚ ਭਾਰਤ ਦੀ ਮੈਂਬਰਸ਼ਿਪ ਦੀ ਕੀਤੀ ਹਮਾਇਤ ਨਵੀਂ ਦਿੱਲੀ, 10 ਜੁਲਾਈ (ਉਪਮਾ ਡਾਗਾ ਪਾਰਥ)-ਭਾਰਤ ਅਤੇ ਦੱਖਣੀ ਕੋਰੀਆ ਨੇ ਅੱਤਵਾਦ, ਦਹਿਸ਼ਤਗਰਦੀ ਅਤੇ ਇੰਤਹਾਪਸੰਦੀ ਨੂੰ ਆਲਮੀ ਸ਼ਾਂਤੀ ਲਈ ਖ਼ਤਰਾ ਕਰਾਰ ਦਿੰਦਿਆਂ ਹਰ ਤਰ੍ਹਾਂ ਦੀ ...

ਪੂਰੀ ਖ਼ਬਰ »

ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀ ਹਲਾਕ-ਝੜਪਾਂ 'ਚ ਇਕ ਦੀ ਮੌਤ

ਅੱਤਵਾਦੀ ਪੁੱਤ ਦੇ ਮੁਕਾਬਲੇ 'ਚ ਫਸੇ ਹੋਣ ਦੀ ਖ਼ਬਰ ਸੁਣਦੇ ਹੀ ਪਿਉ ਦੀ ਮੌਤ ਮਨਜੀਤ ਸਿੰਘ ਸ੍ਰੀਨਗਰ, 10 ਜੁਲਾਈ-ਦੱਖਣੀ-ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆਂ ਵਿਖੇ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਦੇ ਪਾਕਿਸਤਾਨੀ ਅਤੇ ਸਥਾਨਕ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ, ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਅੱਜ ਮਲੋਟ 'ਚ

ਕਿਸਾਨਾਂ ਦੀ ਧੰਨਵਾਦ ਰੈਲੀ ਨੂੰ ਕਰਨਗੇ ਸੰਬੋਧਨ

ਚੰਡੀਗੜ੍ਹ, 10 ਜੁਲਾਈ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਸਾਉਣੀ ਦੀਆਂ ਫ਼ਸਲਾਂ ਦੇ ਖ਼ਰੀਦ ਮੁੱਲ 'ਚ ਵਾਧੇ ਨੂੰ ਦੇਖਦੇ ਹੋਏ ਸਾਂਝੇ ਤੌਰ 'ਤੇ ਮਲੋਟ 'ਚ ਕਰਵਾਈ ਜਾ ਕਿਸਾਨਾਂ ਦੀ ਧੰਨਵਾਦ ਰੈਲੀ ਨੂੰ ...

ਪੂਰੀ ਖ਼ਬਰ »

ਥਾਈਲੈਂਡ ਦੀ ਗੁਫਾ 'ਚੋਂ ਕੋਚ ਸਮੇਤ ਸਾਰੇ ਖਿਡਾਰੀਆਂ ਨੂੰ ਸੁਰੱਖਿਅਤ ਕੱਢਿਆ

ਚਿਅੰਗ ਰਾਏ (ਥਾਈਲੈਂਡ), 10 ਜੁਲਾਈ (ਏਜੰਸੀ)- ਥਾਈਲੈਂਡ ਦੀ ਇਕ ਗੁਫਾ 'ਚ ਪਿਛਲੇ ਦੋ ਹਫ਼ਤਿਆਂ ਤੋਂ ਜ਼ਿਆਦਾ ਸਮੇਂ ਤੋਂ ਫਸੇ 12 ਖਿਡਾਰੀਆਂ ਨੂੰ ਉਨ੍ਹਾਂ ਦੇ ਕੋਚ ਸਮੇਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ | ਇਨ੍ਹਾਂ ਨੂੰ ਬਾਹਰ ਕੱਢਣ ਲਈ ਜੰਗੀ ਪੱਧਰ 'ਤੇ ਬਚਾਅ ਕਾਰਜ ...

ਪੂਰੀ ਖ਼ਬਰ »

ਸਰਕਾਰ ਨੇ ਹਰਮਨਪ੍ਰੀਤ ਤੋਂ ਵਾਪਸ ਲਿਆ ਡੀ.ਐਸ.ਪੀ. ਦਾ ਅਹੁਦਾ

ਜਾਅਲੀ ਡਿਗਰੀ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਵੇਗੀ ਚੰਡੀਗੜ੍ਹ, 10 ਜੁਲਾਈ (ਵਿਕਰਮਜੀਤ ਸਿੰਘ ਮਾਨ)-ਲੰਮੇ ਸਮੇਂ ਤੋਂ ਜਾਅਲੀ ਡਿਗਰੀ ਮਾਮਲੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਕਿ੍ਕਟ ਖਿਡਾਰਨ ਹਰਮਨਪ੍ਰੀਤ ਕੌਰ ਤੋਂ ਪੰਜਾਬ ਸਰਕਾਰ ਨੇ ਡੀ. ਐਸ. ਪੀ. ਦਾ ਅਹੁਦਾ ...

ਪੂਰੀ ਖ਼ਬਰ »

ਭਾਰੀ ਮੀਂਹ ਨਾਲ ਬੇਹਾਲ ਮੁੰਬਈ

ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ, ਰੇਲ ਸੇਵਾਵਾਂ ਠੱਪ ਮੁੰਬਈ, 10 ਜੁਲਾਈ (ਏਜੰਸੀ)- ਮੁੰਬਈ ਅਤੇ ਆਸ ਪਾਸ ਦੇ ਇਲਾਕਿਆਂ 'ਚ ਅੱਜ ਦੂਜੇ ਦਿਨ ਵੀ ਲਗਾਤਾਰ ਭਾਰੀ ਮੀਂਹ ਪਿਆ ਜਿਸ ਕਾਰਨ ਆਮ ਜਨ-ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋ ਗਿਆ ਤੇ ਰੇਲ ਸੇਵਾਵਾਂ ਪੂਰੀ ਤਰ੍ਹਾਂ ਠੱਪ ...

ਪੂਰੀ ਖ਼ਬਰ »

ਪਾਕਿ ਚੋਣ ਰੈਲੀ ਦੌਰਾਨ ਆਤਮਘਾਤੀ ਹਮਲਾ ਏ.ਐਨ.ਪੀ. ਉਮੀਦਵਾਰ ਹਾਰੂਨ ਸਮੇਤ 13 ਮੌਤਾਂ

ਪਿਸ਼ਾਵਰ, 10 ਜੁਲਾਈ (ਏਜੰਸੀ)-ਪਾਕਿਸਤਾਨ ਦੇ ਪਿਸ਼ਾਵਰ ਵਿਚ ਇਕ ਚੋਣ ਰੈਲੀ ਦੌਰਾਨ ਹੋਏ ਆਤਮਘਾਤੀ ਹਮਲੇ 'ਚ ਅਵਾਮੀ ਨੈਸ਼ਨਲ ਪਾਰਟੀ (ਏ. ਐਨ. ਪੀ.) ਉਮੀਦਵਾਰ ਬੈਰਿਸਟਰ ਹਾਰੂਨ ਬਿਲੌਰ ਸਮੇਤ 12 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 35 ਹੋਰ ਜ਼ਖ਼ਮੀ ਹੋ ਗਏ ਹਨ | ਪੁਲਿਸ ਅਧਿਕਾਰੀ ...

ਪੂਰੀ ਖ਼ਬਰ »

ਨਾਰਕੋਟਿਕ ਨਸ਼ਿਆਂ ਨੂੰ ਫੜਨ 'ਚ ਆਈ ਤੇਜ਼ੀ

ਦੇਸ਼ ਭਰ 'ਚ ਫੜੇ ਵਿਅਕਤੀਆਂ 'ਚ ਕਈ ਵਿਦੇਸ਼ੀ
ਮਨਦੀਪ ਸਿੰਘ ਖਰੋੜ

ਪਟਿਆਲਾ, 10 ਜੁਲਾਈ-ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਧਸਣ ਤੋਂ ਰੋਕਣ ਲਈ ਭਾਰਤ ਸਰਕਾਰ ਬੇਸ਼ੱਕ ਯਤਨ ਕਰ ਰਹੀ ਹੈ ਪਰੰਤੂ ਦੂਜੇ ਪਾਸੇ ਨਸ਼ਿਆਂ ਦੀ ਤਾਦਾਦ ਵੱਡੀ ਗਿਣਤੀ 'ਚ ਵੱਧ ਰਹੀ ਹੈ ਤੇ ਬਾਹਰਲੇ ਦੇਸ਼ਾਂ ਤੋਂ ਵੀ ਨਸ਼ੇ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਭਾਰਤ ਭੇਜੇ ਜਾਂਦੇ ਹਨ | ਇਨ੍ਹਾਂ ਘਾਤਕ ਨਸ਼ਿਆਂ ਦੀ ਤਾਦਾਦ 'ਚ ਵਾਧਾ ਹੋਣ ਪਿੱਛੇ ਕਈ ਕਾਰਨ ਹਨ ਪਰ ਦੇਸ਼ ਦੇ ਨਾਰਕੋਟਿਕ ਸੈੱਲ ਵਲੋਂ ਪਿਛਲੇ ਸਾਲਾਂ ਦੇ ਮੁਕਾਬਲੇ ਇਨ੍ਹਾਂ ਨਾਰਕੋਟਿਕ ਨਸ਼ਿਆਂ ਨੂੰ ਵੱਡੀ ਮਾਤਰਾ 'ਚ ਫੜਨ 'ਚ ਸਫਲਤਾ ਹਾਸਲ ਕੀਤੀ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਨਾਰਕੋਟਿਕ ਕੰਟਰੋਲ ਬਿਊਰੋ ਦੀ ਸਾਲ 2017 ਦੀ ਰਿਪੋਰਟ ਦੇ ਅੰਕੜਿਆਂ ਮੁਤਾਬਿਕ ਦੇਸ਼ ਭਰ 'ਚੋਂ ਸਾਲ 2015 ਤੋਂ 2017 ਤੱਕ ਨਸ਼ਾ ਬਰਾਮਦ ਕਰਨ ਦੀ ਦਰ 'ਚ ਵਾਧਾ ਹੋਇਆ | ਸਾਲ 2017 'ਚ 352539 ਕਿੱਲੋਗ੍ਰਾਮ ਗਾਂਜਾ ਦੇਸ਼ ਭਰ 'ਚੋਂ ਫੜਿਆ ਗਿਆ ਸੀ | ਜਿਸ ਸਬੰਧ 'ਚ 21477 ਬੰਦਿਆਂ 'ਤੇ ਕੇਸ ਦਰਜ ਕੀਤੇ ਗਏ ਸਨ | 2016 'ਚ ਇਹ ਅੰਕੜਾ 294347 ਕਿੱਲੋਗ੍ਰਾਮ ਸੀ ਤੇ 14401 ਵਿਅਕਤੀਆਂ 'ਤੇ ਕੇਸ ਚੱਲਿਆ ਸੀ | 2015 ਦੌਰਾਨ ਅੰਕੜਾ 94403 ਕਿੱਲੋਗ੍ਰਾਮ ਸੀ ਤੇ 8130 ਕੇਸ ਦਰਜ ਕੀਤੇ ਸਨ | 2017 'ਚ ਹਸ਼ੀਸ਼ ਨਾਂਅ ਦਾ ਨਸ਼ਾ 3218 ਕਿੱਲੋਗ੍ਰਾਮ ਬਰਾਮਦ ਕੀਤਾ ਗਿਆ ਤੇ 2943 ਵਿਅਕਤੀਆਂ 'ਤੇ ਕੇਸ ਦਰਜ ਕੀਤਾ ਗਿਆ | ਸਾਲ 2016 'ਚ 2805 ਕਿੱਲੋਗ੍ਰਾਮ ਹਸ਼ੀਸ਼ ਫੜੀ ਗਈ ਸੀ ਤੇ 2567 ਬੰਦਿਆਂ 'ਤੇ ਕੇਸ ਦਰਜ ਕੀਤਾ ਸੀ | ਸਾਲ 2015 'ਚ 3349 ਕਿੱਲੋਗ੍ਰਾਮ ਤੇ 2295 ਕੇਸ ਦਰਜ ਕੀਤੇ ਸੀ | ਸਾਲ 2017 'ਚ ਦੇਸ਼ ਭਰ 'ਚੋਂ ਅਫ਼ੀਮ 2551 ਕਿੱਲੋਗ੍ਰਾਮ ਫੜੀ ਸੀ ਤੇ 1408 ਵਿਅਕਤੀਆਂ 'ਤੇ ਕੇਸ ਦਰਜ ਹੋਏ ਸਨ | ਸਾਲ 2016 'ਚ ਇਹ ਅੰਕੜਾ 2251 ਕਿੱਲੋਗ੍ਰਾਮ ਸੀ ਤੇ ਇਸ ਸਬੰਧੀ 933 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਗਿਆ | ਸਾਲ 2015 'ਚ 1687 ਕਿੱਲੋਗ੍ਰਾਮ ਅਫ਼ੀਮ ਫੜੀ ਗਈ ਸੀ ਤੇ 860 ਬੰਦਿਆਂ 'ਤੇ ਕੇਸ ਦਰਜ ਕੀਤਾ ਗਿਆ | ਸਾਲ 2017 'ਚ 2146 ਕਿੱਲੋਗ੍ਰਾਮ ਹੈਰੋਇਨ ਫੜੀ ਗਈ ਸੀ | ਇਹ ਅੰਕੜਾ ਸਾਲ 2016 'ਚ 1675 ਤੇ 2015 'ਚ 1416 ਕਿੱਲੋਗ੍ਰਾਮ ਸੀ | 2017 'ਚ ਐਫੇਡਰਾਈਨ ਨਾਂਅ ਦਾ ਨਸ਼ਾ 2990 ਕਿੱਲੋਗ੍ਰਾਮ, ਸਾਲ 2016 'ਚ 21272 ਅਤੇ 2015 'ਚ 827 ਕਿੱਲੋਗ੍ਰਾਮ ਦੇਸ਼ 'ਚੋਂ ਫੜਿਆ ਗਿਆ ਸੀ |
ਭਾਰਤ 'ਚ ਨਸ਼ਾ ਵੇਚਣ ਦੇ ਕਾਰੋਬਾਰ 'ਚ ਸ਼ਾਮਿਲ 56006 ਮੁਲਜ਼ਮਾਂ ਨੂੰ ਸਾਲ 2017 'ਚ ਫੜਿਆ ਗਿਆ ਸੀ | ਜਿਸ 'ਚ 397 ਵਿਦੇਸ਼ੀ ਨਾਗਰਿਕ ਸਨ | ਸਾਲ 2016 'ਚ 38975 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ 'ਚੋਂ 219 ਵਿਦੇਸ਼ੀ ਨਾਗਰਿਕ ਸਨ | ਇਸ ਸਬੰਧੀ 32559 ਜਣਿਆਂ ਨੂੰ ਸਾਲ 2015 'ਚ ਫੜਿਆ ਗਿਆ ਸੀ | ਜਿਸ 'ਚ 221 ਬਾਹਰਲੇ ਦੇਸ਼ਾਂ ਨਾਲ ਸਬੰਧਿਤ ਸਨ |


ਖ਼ਬਰ ਸ਼ੇਅਰ ਕਰੋ

ਪ੍ਰਵਾਸੀ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਨਾ ਆਉਣ-ਟਰੰਪ

ਵਾਸ਼ਿੰਗਟਨ, 10 ਜੁਲਾਈ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਦਾਲਤ ਵਲੋਂ ਬੀਤੇ ਦਿਨ ਉਨ੍ਹਾਂ ਦੇ ਪ੍ਰਸ਼ਾਸਨ ਦੀ ਪਰਵਾਸੀਆਂ ਦੀ ਨਜ਼ਰਬੰਦੀ ਬਾਰੇ ਨੀਤੀਆਂ ਿਖ਼ਲਾਫ਼ ਦਿੱਤੇ ਫ਼ੈਸਲੇ ਨੂੰ ਪਾਸੇ ਰੱਖਦਿਆਂ ਪਰਵਾਸੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ...

ਪੂਰੀ ਖ਼ਬਰ »

ਮੇਘਾਲਿਆ ਹਾਈਕੋਰਟ ਨੇ ਸ਼ਿਲਾਂਗ 'ਚ ਰਹਿੰਦੇ ਸਿੱਖ ਪਰਿਵਾਰਾਂ ਨੂੰ ਹੋਰ ਥਾਂ ਭੇਜਣ 'ਤੇ ਲਗਾਈ ਰੋਕ

ਨਵੀਂ ਦਿੱਲੀ, 10 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਮੇਘਾਲਿਆ ਹਾਈਕੋਰਟ ਨੇ ਸ਼ਿਲਾਂਗ ਵਿਚ ਰਹਿੰਦੇ ਸਿੱਖ ਪਰਿਵਾਰਾਂ ਨੂੰ ਹੋਰ ਥਾਂ ਭੇਜਣ ਦੀ ਪ੍ਰਕਿਰਿਆ 'ਤੇ ਰੋਕ ਲਗਾ ...

ਪੂਰੀ ਖ਼ਬਰ »

ਮੁਖਰਜੀ ਤੋਂ ਬਾਅਦ ਹੁਣ ਰਤਨ ਟਾਟਾ ਆਰ. ਐਸ. ਐਸ. ਮੁਖੀ ਨਾਲ ਸਾਂਝਾ ਕਰਨਗੇ ਮੰਚ

ਨਵੀਂ ਦਿੱਲੀ, 10 ਜੁਲਾਈ (ਉਪਮਾ ਡਾਗਾ ਪਾਰਥ)-ਪ੍ਰਸਿੱਧ ਉਦਯੋਗਪਤੀ ਰਤਨ ਟਾਟਾ ਅਗਲੇ ਮਹੀਨੇ ਮੁੰਬਈ 'ਚ ਹੋਣ ਵਾਲੇ ਇਕ ਪ੍ਰੋਗਰਾਮ 'ਚ ਆਰ. ਐਸ. ਐਸ. ਦੇ ਮੁਖੀ ਮੋਹਨ ਭਾਗਵਤ ਨਾਲ ਮੰਚ ਸਾਂਝਾ ਕਰਨਗੇ | ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਵੀ ਪਿਛਲੇ ...

ਪੂਰੀ ਖ਼ਬਰ »

ਸਮਲਿੰਗਤਾ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰਨ ਦੀ ਮੰਗ ਵਾਲੀਆਾ ਅਪੀਲਾਂ 'ਤੇ ਸੁਣਵਾਈ ਸ਼ੁਰੂ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਸੁਪਰੀਮ ਕੋਰਟ ਨੇ ਸਮਲਿੰਗਤਾ ਨੂੰ ਅਪਰਾਧ ਦੇ ਦਾਇਰੇ ਤੋਂ ਬਾਹਰ ਕਰਨ ਸਬੰਧੀ ਅਪੀਲਾਂ 'ਤੇ ਅੱਜ ਮਹੱਤਵਪੂਰਨ ਸੁਣਵਾਈ ਸ਼ੁਰੂ ਕੀਤੀ ਅਤੇ ਸਪੱਸ਼ਟ ਕੀਤਾ ਕਿ ਉਹ ਐਲ.ਡੀ.ਬੀ.ਟੀ. ਭਾਈਚਾਰੇ ਨਾਲ ਸਬੰਧਿਤ ਵਿਆਹ ਜਾਂ ਸਹਿ-ਜੀਵਨ (ਲਿਵ ਇਨ) ...

ਪੂਰੀ ਖ਼ਬਰ »

ਅੱਗੇ ਭੇਜੇ ਗਏ ਮੈਸੇਜਾਂ ਦੀ ਪਛਾਣ ਕਰਨ ਲਈ ਵਟਸਐਪ ਨੇ ਜਾਰੀ ਕੀਤਾ ਨਵਾਂ ਫ਼ੀਚਰ

ਝੂਠੀਆਂ ਅਫਵਾਹਾਂ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਚੁੱਕਿਆ ਕਦਮ ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਮੈਸੇਜਿੰਗ ਐਪ ਵਟਸਐਪ ਨੇ 'ਫ਼ਾਰਵਰਡ ਮੈਸੇਜ ਇੰਡੀਕੇਟਰ' ਸੇਵਾ ਦੀ ਸ਼ੁਰੂਆਤ ਕੀਤੀ ਹੈ | ਇਸ ਸੇਵਾ ਨਾਲ ਹੁਣ ਕਿਸੇ ਵੀ ਉਪਯੋਗਕਰਤਾ (ਯੂਜਰਸ) ਨੂੰ ਇਹ ਪਤਾ ਲਗਾਉਣ 'ਚ ...

ਪੂਰੀ ਖ਼ਬਰ »

ਸੰਨੀ ਲਿਉਨ ਦੀ ਜ਼ਿੰਦਗੀ 'ਤੇ ਬਣੀ ਵੈੱਬ ਸੀਰੀਜ਼ ਦੇ ਸਿਰਲੇਖ 'ਚੋਂ 'ਕੌਰ' ਸ਼ਬਦ ਹਟਾਉਣ ਦੀ ਮੰਗ

ਭੇਜਿਆ ਕਾਨੂੰਨੀ ਨੋਟਿਸ ਨਵੀਂ ਦਿੱਲੀ, 10 ਜੁਲਾਈ (ਜਗਤਾਰ ਸਿੰਘ)-ਯੂਨਾਈਟਿਡ ਸਿੱਖ ਐਸੋਸੀਏਸ਼ਨ (ਯੂ.ਐਸ.ਏ.) ਸੰਸਥਾ ਨੇ ਬਾਲੀਵੁੱਡ ਕਲਾਕਾਰ ਸੰਨੀ ਲਿਉਨ ਦੀ ਜ਼ਿੰਦਗੀ 'ਤੇ ਬਣੀ ਵੈੱਬ ਸੀਰੀਜ਼ 'ਕਰਨਜੀਤ ਕੌਰ-ਇਕ ਅਨਕਹੀ ਕਥਾ' ਦੇ ਸਿਰਲੇਖ 'ਚੋਂ 'ਕੌਰ' ਸ਼ਬਦ ਨੂੰ ਹਟਾਉਣ ...

ਪੂਰੀ ਖ਼ਬਰ »

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਛੇਵੇਂ ਦਿਨ ਵਾਧਾ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਅੱਜ ਲਗਾਤਾਰ ਛੇਵੇਂ ਦਿਨ ਪੈਟਰੋਲ ਦੀਆਂ ਕੀਮਤਾਂ 'ਚ 16 ਤੋਂ 18 ਪੈਸੇ ਦਾ ਵਾਧਾ ਹੋਇਆ | ਇੰਡੀਅਨ ਆਇਲ ਕਾਰਪੋਰੇਸ਼ਨ ਲਿ. ਅਨੁਸਾਰ ਦਿੱਲੀ 'ਚ ਪੈਟਰੋਲ ਦੀ ਕੀਮਤ 76.53 ਰੁਪਏ, ਮੁੰਬਈ 'ਚ 83.91 ਰੁਪਏ, ਕੋਲਕਾਤਾ 'ਚ 79.20 ਰੁਪਏ ਅਤੇ ਚੇਨਈ 'ਚ 79.43 ਰੁਪਏ ...

ਪੂਰੀ ਖ਼ਬਰ »

ਟਵਿੱਟਰ 'ਤੇ ਟਰੰਪ ਤੇ ਪੋਪ ਤੋਂ ਬਾਅਦ ਮੋਦੀ ਦੇ ਸਭ ਤੋਂ ਵੱਧ ਪ੍ਰਸੰਸਕ

ਜਨੇਵਾ, 10 ਜੁਲਾਈ (ਏਜੰਸੀ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਦੇ ਤੀਸਰੇ ਸਭ ਤੋਂ ਵੱਡੇ ਨੇਤਾ ਹਨ, ਜਿਨ੍ਹਾਂ ਦੇ ਨਿੱਜੀ ਟਵਿੱਟਰ ਅਕਾਉਂਟ 'ਤੇ 4.2 ਕਰੋੜ ਅਤੇ ਸੰਸਥਾਗਤ ਅਕਾਊਾਟ 'ਤੇ 2.6 ਕਰੋੜ ਫੋਲੋਅਰਜ਼ ਹਨ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX