ਤਾਜਾ ਖ਼ਬਰਾਂ


ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਸਰਕਾਰ ਬਣਾਉਣ ਦਾ ਦਾਵਾ ਕੀਤਾ ਪੇਸ਼ ,ਅਜ ਰਾਤ ਮਿਲਣ ਦਾ ਮੰਗਿਆ ਸਮਾਂ
. . .  1 day ago
ਅਸੀਂ ਜਨਤਾ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ -ਮੋਦੀ
. . .  1 day ago
ਨਵੀਂ ਦਿੱਲੀ ,11 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਸੀਂ ਜਨਤਾ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ। ਮੈ ਛੱਤੀਸਗੜ੍ਹ , ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਜਨਤਾ ਦਾ ਧੰਨਵਾਦ ...
ਪੂਰਬ-ਉਤਰ 'ਚ ਕਾਂਗਰਸ ਦੇ ਅੰਤਿਮ ਰਾਜ ਮਿਜ਼ੋਰਮ 'ਚ ਐਮ ਐਨ ਐਫ ਦੀ ਜਿੱਤ
. . .  1 day ago
ਛੱਤੀਸਗੜ੍ਹ ਅਤੇ ਰਾਜਸਥਾਨ 'ਚ 13 ਦਸੰਬਰ ਨੂੰ ਕਾਂਗਰਸ ਦੇ ਮੁੱਖ ਮੰਤਰੀ ਚੁੱਕ ਸਕਦੇ ਨੇ ਸਹੁੰ
. . .  1 day ago
ਵਿਧਾਨ ਸਭਾ ਚੋਣ ਨਤੀਜੇ : ਵਸੁੰਧਰਾ ਰਾਜੇ ਨੇ ਦਿੱਤਾ ਅਸਤੀਫ਼ਾ
. . .  1 day ago
ਨਵੀਂ ਦਿੱਲੀ ,11 ਦਸੰਬਰ - ਰਾਜਸਥਾਨ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਦੇ ਬਾਅਦ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਆਪਣਾ ਅਸਤੀਫ਼ਾ ਰਾਜਪਾਲ ਕਲਿਆਣ ਸਿੰਘ ਸੌਂਪ ਦਿਤਾ ।ਅਸਤੀਫ਼ਾ ਦੇਣ ...
ਵਸੁੰਧਰਾ ਰਾਜੇ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  1 day ago
ਦੇਸ਼ ਭਾਜਪਾ ਦੇ ਕੰਮ ਤੋਂ ਖ਼ੁਸ਼ ਨਹੀ - ਰਾਹੁਲ
. . .  1 day ago
ਨਵੀਂ ਦਿੱਲੀ, ੧੧ ਦਸੰਬਰ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਭਾਜਪਾ ਤੋਂ ਖ਼ੁਸ਼ ਨਹੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀ ਕਰ ਸਕੇ ਹਨ। ਉਨ੍ਹਾਂ ਕਿਹਾ ...
ਸਟਾਲਿਨ ਨੇ ਰਾਹੁਲ ਗਾਂਧੀ ਨੂੰ ਦਿੱਤੀ ਵਧਾਈ
. . .  1 day ago
ਚੇਨਈ, ੧੧ ਦਸੰਬਰ - ਡੀ.ਐਮ.ਕੇ ਪ੍ਰਮੁੱਖ ਐਮ.ਕੇ ਸਟਾਲਿਨ ਨੇ ਰਾਹੁਲ ਗਾਂਧੀ ਨੂੰ ਫ਼ੋਨ ਕਰ ਕੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੱਤੀ ...
ਰਾਹੁਲ ਗਾਂਧੀ ਨੇ ਜਨਤਾ ਤੇ ਪਾਰਟੀ ਵਰਕਰਾਂ ਨੂੰ ਦਿੱਤੀ ਮੁਬਾਰਕਬਾਦ
. . .  1 day ago
ਨਵੀਂ ਦਿੱਲੀ, 11 ਦਸੰਬਰ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਕਾਂਗਰਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਾਰਟੀ ਵਰਕਰਾਂ ਤੇ ਜਨਤਾ ਨੂੰ ਮੁਬਾਰਕਬਾਦ...
ਲੋਕਾਂ ਨੇ ਮੰਦਿਰ-ਮਸਜਿਦ ਦੀ ਰਾਜਨੀਤੀ ਨੂੰ ਨਕਾਰਿਆ - ਮਹਿਬੂਬਾ
. . .  1 day ago
ਸ੍ਰੀਨਗਰ, 11 ਦਸੰਬਰ - ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਜਾਗਰੂਕ ਹੋ ਚੁੱਕੇ ਹਨ, ਜਿਨ੍ਹਾਂ...
ਸੰਸਦ ਦੇ ਸੈਸ਼ਨ 'ਚ ਮਹਿਲਾ ਰਾਂਖਵੇਕਰਣ ਜਿਹੇ ਕਈ ਮੁੱਦੇ ਉਠਾਵਾਂਗੇ - ਸੁਮਿੱਤਰਾ ਮਹਾਜਨ
. . .  1 day ago
ਨਵੀਂ ਦਿੱਲੀ, 11 ਦਸੰਬਰ - ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਦਾ ਕਹਿਣਾ ਹੈ ਕਿ ਸੰਸਦ ਦੀਆਂ ਸਾਰੀਆਂ ਚਰਚਾਵਾਂ ਡਿਜੀਟਲ ਕੀਤੀਆਂ ਗਈਆਂ ਹਨ, ਜੋ ਕਿ ਸਾਰਿਆ ਲਈ...
ਨਵੀਨ ਪਟਨਾਇਕ ਵੱਲੋਂ ਕਾਂਗਰਸ, ਐਮ.ਐਨ.ਐੱਫ ਨੂੰ ਮੁਬਾਰਕਬਾਦ
. . .  1 day ago
ਭੁਵਨੇਸ਼ਵਰ, 11 ਦਸੰਬਰ - ਉਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਕਾਂਗਰਸ ਅਤੇ ਮਿਜ਼ੋਰਮ ਵਿਚ ਜਿੱਤ ਲਈ...
ਸ਼ਕਤੀਕਤ ਦਾਸ ਆਰ.ਬੀ.ਆਈ ਦੇ ਨਵੇਂ ਗਵਰਨਰ ਨਿਯੁਕਤ
. . .  1 day ago
ਨਵੀਂ ਦਿੱਲੀ, 11 ਦਸੰਬਰ - ਸਾਬਕਾ ਵਿੱਤ ਸਕੱਤਰ ਅਤੇ ਵਿੱਤ ਕਮਿਸ਼ਨ ਦੇ ਮੈਂਬਰ ਸ਼ਕਤੀਕਾਂਤ ਦਾਸ ਨੂੰ ਆਰ.ਬੀ.ਆਈ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ...
ਵਿਧਾਨ ਸਭਾ ਚੋਣਾਂ : ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਮੰਨੀ ਹਾਰ, ਦਿੱਤਾ ਅਸਤੀਫ਼ਾ
. . .  1 day ago
ਸਿਵਲ ਹਸਪਤਾਲ ਵਿਖੇ ਅਣਪਛਾਤੇ ਵਿਅਕਤੀ ਦੀ ਮੌਤ
. . .  1 day ago
ਹਰਿਆਣਾ, 11 ਦਸੰਬਰ (ਹਰਮੇਲ ਸਿੰਘ ਖੱਖ)-ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਅਣਪਛਾਤੇ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ : ਭਾਜਪਾ ਦੇ ਆਕਾਸ਼ ਕੈਲਾਸ਼ ਵਿਜੈਵਰਗੀਆ ਨੇ 7 ਹਜ਼ਾਰ ਵੋਟਾਂ ਨਾਲ ਕੀਤੀ ਜਿੱਤ ਹਾਸਲ
. . .  1 day ago
ਮੰਤਰੀ ਮੰਡਲ ਵੱਲੋਂ ਸ਼ਿਲੌਂਗ ਹਿੰਸਾ 'ਚ ਜਾਇਦਾਦ ਨੂੰ ਹੋਏ ਨੁਕਸਾਨ ਵਾਸਤੇ ਸਿੱਖ ਭਾਈਚਾਰੇ ਲਈ ਮੁਆਵਜ਼ੇ ਨੂੰ ਪ੍ਰਵਾਨਗੀ
. . .  1 day ago
ਬਰਗਾੜੀ ਮੋਰਚੇ ਨੇ ਪੰਜਾਬ ਹੀ ਨਹੀਂ ਪੁਰੀ ਦੁਨੀਆ 'ਚ ਜਿੱਤ ਦੀ ਵੱਡੀ ਮਿਸਾਲ ਕੀਤੀ ਪੇਸ਼ : ਧਿਆਨ ਸਿੰਘ ਮੰਡ
. . .  1 day ago
ਵਿਧਾਨ ਸਭਾ ਚੋਣ ਨਤੀਜੇ : 5 ਸੂਬਿਆਂ 'ਚੋਂ ਭਾਜਪਾ ਬਾਹਰ
. . .  1 day ago
ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਗਿਣਤੀ ਵੱਧ ਕੇ ਹੋਈ 4
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 550
ਵਿਚਾਰ ਪ੍ਰਵਾਹ: ਕੋਈ ਵੀ ਕੰਮ ਅਜਿਹਾ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਅਤੇ ਮਨੋਰਥ ਪ੍ਰਤੀ ਦ੍ਰਿੜ੍ਹਤਾ ਪੂਰਾ ਨਹੀਂ ਕਰ ਸਕਦਾ। -ਜੇਮਸ ਐਲਨ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਨਸ਼ਾ ਪੀੜਤਾਂ ਦੇ ਇਲਾਜ ਲਈ ਜ਼ਿਲ੍ਹੇ ਦੇ ਸਾਰੇ ਕਮਿਊਨਿਟੀ ਹੈਲਥ ਸੈਂਟਰਾਂ 'ਚ ਓਟ ਕਲੀਨਿਕ ਬਣਾਏ ਜਾਣਗੇ-ਡੀ. ਸੀ.

ਨਵਾਂਸ਼ਹਿਰ, 10 ਜੁਲਾਈ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਾ ਪੀੜਤਾਂ ਦੀ ਮਦਦ ਲਈ ਜਾਰੀ ਕੀਤੀਆਂ ਗਈਆਂ ਹੈਲਪ ਲਾਈਨਾਂ ਤੋਂ ਬਾਅਦ, ਨਸ਼ਾ ਛੱਡਣ ਵਾਲਿਆਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋ ਗਿਆ ਹੈ, ਜਿਸ ਲਈ ਜ਼ਿਲ੍ਹੇ ਦੇ ਕਮਿਊਨਿਟੀ ਹੈਲਥ ਸੈਂਟਰਾਂ ਵਿਚ ਵੀ ਓਟ ਕਲੀਨਿਕ ਸਥਾਪਿਤ ਕੀਤੇ ਜਾਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ | ਅੱਜ ਇੱਥੇ ਇਕ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਡੀ. ਸੀ. ਰਿਹਾਇਸ਼ 'ਤੇ ਸ਼ੁਰੂ ਕੀਤੀ ਹੈਲਪ ਲਾਈਨ 01823-221301 ਤੇ ਪੁਲਿਸ ਵਲੋਂ ਸ਼ੁਰੂ ਕੀਤੀ ਗਈ ਹੈਲਪਲਾਈਨ 98140-54946 ਤੇ 9553-10023 ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ ਤੇ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਕੱਢਣ ਲਈ ਪ੍ਰਸ਼ਾਸਨ ਤੇ ਪੁਲਿਸ ਦੀ ਮਦਦ ਮੰਗ ਰਹੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਲਈ ਇਲਾਜ ਦੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਅਗਲੇ ਦਿਨਾਂ ਵਿਚ ਇਨ੍ਹਾਂ ਪ੍ਰਬੰਧਾਂ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਨਸ਼ਾ ਇਕ ਬਿਮਾਰੀ ਹੈ ਤੇ ਇਸ ਦਾ ਇਲਾਜ ਬਿਮਾਰੀ ਦੇ ਇਲਾਜ ਵਾਂਗ ਹੀ ਕਰਵਾਇਆ ਜਾਣਾ ਚਾਹੀਦਾ ਹੈ | ਸਾਨੂੰ ਨਸ਼ਾ ਪੀੜਤ ਨੂੰ ਨਫ਼ਰਤ ਦੀ ਥਾਂ ਹਮਦਰਦੀ ਦਾ ਪਾਤਰ ਬਣਾਉਂਦਿਆਂ, ਪੁਲਿਸ ਤੇ ਪ੍ਰਸ਼ਾਸਨ ਨਾਲ ਮਿਲ ਕੇ ਉਸ ਦੇ ਇਲਾਜ ਲਈ ਅੱਗੇ ਆਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਕੱਲੀ ਸਰਕਾਰ, ਪੁਲਿਸ ਜਾਂ ਪ੍ਰਸ਼ਾਸਨ 'ਤੇ ਇਸ ਬਿਮਾਰੀ ਦੇ ਇਲਾਜ ਦੀ ਜ਼ਿੰਮੇਵਾਰੀ ਛੱਡ ਕੇ ਸਾਨੂੰ ਖ਼ੁਦ ਵੀ ਆਪਣਾ ਫ਼ਰਜ਼ ਪਛਾਣਨਾ ਪਏਗਾ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ਵਿਚ 10-10 ਪਿੰਡਾਂ ਦਾ ਸਰਵੇਖਣ ਤੇ ਨਿਗਰਾਨੀ ਕਰਨ ਲਈ ਟੀਮਾਂ ਦਾ ਗਠਨ ਪ੍ਰਗਤੀ ਅਧੀਨ ਹੈ | ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਦਫ਼ਤਰਾਂ ਵਿਚ ਬੈਠਣ ਦੀ ਬਜਾਏ ਮਿਸ਼ਨ ਤੰਦਰੁਸਤ ਪੰਜਾਬ ਤੇ ਨਸ਼ਾ ਰੋਕੂ ਮੁਹਿੰਮ ਤਹਿਤ ਫ਼ੀਲਡ ਵਿਚ ਜਾਣ ਦੀ ਅਪੀਲ ਕਰਦਿਆਂ ਆਖਿਆ ਕਿ ਸਮਾਜ ਤਾਂ ਹੀ ਤੰਦਰੁਸਤ ਰਹਿ ਸਕਦਾ ਹੈ ਜੇਕਰ ਅਸੀਂ ਨਸ਼ੇ ਵਰਗੀਆਂ ਬਿਮਾਰੀਆਂ ਨੂੰ ਜੜ੍ਹੋਂ ਖ਼ਤਮ ਕਰਨ ਵਿਚ ਕਾਮਯਾਬ ਹੋਵਾਂਗੇ | ਐੱਸ.ਪੀ. (ਐੱਚ) ਦਿਆਮਾ ਹਰੀਸ਼ ਨੇ ਇਸ ਮੌਕੇ ਡਿਪਟੀ ਕਮਿਸ਼ਨਰ ਪਾਸੋਂ ਨਸ਼ਾ ਪੀੜਤਾਂ ਨੂੰ ਘਰਾਂ ਤੋਂ ਇਲਾਜ ਕੇਂਦਰਾਂ ਤੱਕ ਲਿਆਉਣ ਲਈ ਐਾਬੂਲੈਂਸ ਜਾਂ ਹੋਰ ਨਿੱਜੀ ਵਾਹਨਾਂ ਦਾ ਪ੍ਰਬੰਧ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਮਾਜਿਕ ਬਦਨਾਮੀ ਕਾਰਨ ਅਜਿਹੇ ਪਰਿਵਾਰ ਪੁਲਿਸ ਦੀ ਗੱਡੀ ਵਿਚ ਆਪਣੇ ਨਸ਼ਾ ਪੀੜਤ ਮੈਂਬਰ ਨੂੰ ਭੇਜਣ 'ਚ ਹਿਚਕਚਾਹਟ ਦਿਖਾਉਂਦੇ ਹਨ | ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਸਰਕਾਰੀ ਸਿਹਤ ਕੇਂਦਰਾਂ ਦੀਆਂ ਐਾਬੂਲੈਂਸਾਂ ਇਸ ਮੰਤਵ ਲਈ ਵਰਤੋਂ ਵਿਚ ਲਿਆਂਦੀਆਂ ਜਾ ਸਕਦੀਆਂ ਹਨ | ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸ਼ੁਰੂ ਕੀਤੀ ਹੈਲਪ ਲਾਈਨ ਤੇ ਜਾਗਰੂਕਤਾ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਤੇ ਹੁਣ ਤੱਕ ਬਹੁਤ ਸਾਰੇ ਨਸ਼ਾ ਪੀੜਤਾਂ ਦਾ ਇਲਾਜ ਸ਼ੁਰੂ ਕਰਵਾਇਆ ਜਾ ਚੁੱਕਾ ਹੈ | ਮੀਟਿੰਗ ਵਿਚ ਏ. ਡੀ. ਸੀ. (ਡੀ) ਦਵਿੰਦਰ ਸਿੰਘ, ਏ.ਡੀ.ਸੀ. (ਜ) ਰਣਜੀਤ ਕੌਰ, ਸਹਾਇਕ ਕਮਿਸ਼ਨਰ ਸਰਬਜੀਤ ਕੌਰ, ਐੱਸ.ਡੀ.ਐੱਮ. ਨਵਾਂਸ਼ਹਿਰ ਅਦਿੱਤਿਆ ਉੱਪਲ, ਐੱਸ.ਡੀ.ਐੱਮ. ਬੰਗਾ ਅਨਮਜੋਤ ਕੌਰ, ਡੀ.ਡੀ.ਪੀ.ਓ. ਅਜੇ ਕੁਮਾਰ ਤੇ ਹੋਰ ਵਿਭਾਗਾਂ ਦੇ ਮੁਖੀ ਮੌਜੂਦ ਸਨ |


ਖ਼ਬਰ ਸ਼ੇਅਰ ਕਰੋ

ਕਰਮ ਸਿੰਘ ਅਕਾਲੀ ਨੌਜਵਾਨ ਵੈਲਫੇਅਰ ਕਲੱਬ ਦੀ ਮੀਟਿੰਗ

ਮੱਲਪੁਰ ਅੜਕਾਂ, 10 ਜੁਲਾਈ (ਮਨਜੀਤ ਸਿੰਘ ਜੱਬੋਵਾਲ)- ਗੁਰਦੁਆਰਾ ਸਿੰਘ ਸਭਾ ਕਾਹਮਾ ਵਿਖੇ ਕਰਮ ਸਿੰਘ ਅਕਾਲੀ ਨੌਜਵਾਨ ਵੈਲਫੇਅਰ ਕਲੱਬ ਦੀ ਅਹਿਮ ਮੀਟਿੰਗ ਪ੍ਰਧਾਨ ਅੰਮਿ੍ਤਪਾਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਅਹਿਮ ਮਤੇ ਪਾਸ ਕੀਤੇ ਗਏ | ਪਿੰਡਾਂ 'ਚ ਵਧ ਰਹੇ ਨਸ਼ਿਆਂ, ...

ਪੂਰੀ ਖ਼ਬਰ »

ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਤੱਕ ਨਹੀਂ ਪਹੁੰਚ ਸਕੀ ਪੁਲਿਸ

ਸਮੁੰਦੜਾ, 10 ਜੁਲਾਈ (ਤੀਰਥ ਸਿੰਘ ਰੱਕੜ)- ਕਸਬਾ ਸਮੁੰਦੜਾ ਦੇ ਨਾਲ ਲਗਦੇ ਵੱਖ-ਵੱਖ ਪਿੰਡਾਂ 'ਚ ਪਿਛਲੇ ਮਹੀਨਿਆਂ 'ਚ ਹੋਈਆਂ ਲੱਖਾਂ ਦੀ ਨਕਦੀ ਤੇ ਗਹਿਣਿਆਂ ਦੀ ਚੋਰੀਆਂ ਦੇ ਮਾਮਲੇ ਸੁਲਝਾਉਣ ਲਈ ਪੁਲਿਸ ਪ੍ਰਸ਼ਾਸਨ ਪੁਰੀ ਤਰ੍ਹਾਂ ਅਸਫ਼ਲ ਰਿਹਾ ਹੈ, ਜਿਸ ਕਰਕੇ ਪੀੜਿਤ ...

ਪੂਰੀ ਖ਼ਬਰ »

ਮੱਲਪੁਰ ਅੜਕਾਂ 'ਚ ਨੌਜਵਾਨ ਵਲੋਂ ਖੁਦਕਸ਼ੀ

ਮੱਲਪੁਰ ਅੜਕਾਂ, 10 ਜੁਲਾਈ (ਮਨਜੀਤ ਸਿੰਘ ਜੱਬੋਵਾਲ)- ਪਿੰਡ ਮੱਲਪੁਰ ਅੜਕਾਂ ਵਿਖੇ ਨੌਜਵਾਨ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕਸ਼ੀ ਕਰ ਲਈ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ ਪੁੱਤਰ ਹਰ ਬਲਾਸ ਕਾਲਾ ਉਮਰ 28 ਸਾਲ ਜੋ ਸੇਂਟ ਜੋਸਫ ਸਕੂਲ ਵਿਖੇ ਬੱਸ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁਫ਼ਤ ਸਪੋਕਨ ਇੰਗਲਿਸ਼ ਕੋਰਸ

ਨਵਾਂਸ਼ਹਿਰ, 10 ਜੁਲਾਈ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਪ੍ਰਸ਼ਾਸਨ ਤੇ ਸਕਿਲ ਡਿਵੈਲਪਮੈਂਟ ਮਿਸ਼ਨ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਗ਼ਰੀਬ ਤੇ ਲੋੜਵੰਦ ਪਰਿਵਾਰਾਂ ਦੇ ਬੇਰੋਜ਼ਗਾਰ ਬੱਚਿਆਂ ਲਈ ਦੋ ਮਹੀਨਿਆਂ ਦਾ ਮੁਫ਼ਤ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪ੍ਰਦੂਸ਼ਣ ਰੋਕਥਾਮ ਵਿਭਾਗ ਵਲੋਂ ਹਸਪਤਾਲਾਂ ਦੀ ਚੈਕਿੰਗ

ਨਵਾਂਸ਼ਹਿਰ, 10 ਜੁਲਾਈ (ਗੁਰਬਖਸ ਸਿੰਘ ਮਹੇ)- ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਤਹਿਸੀਲ ਬੰਗਾ ਦੇ ਦੋ ਹਸਪਤਾਲਾਂ ਮੈਸ: ਮਹਿੰਦਰਾ ਹਸਪਤਾਲ, ਮੈਸ: ਨਿਊ ਲਾਈਫ਼ ਚਿਲਡਰਨ ਹਸਪਤਾਲ ਦੀ ਚੈਕਿੰਗ ...

ਪੂਰੀ ਖ਼ਬਰ »

ਨਗਰ ਕੌਾਸਲ ਦੀ ਮੀਟਿੰਗ 'ਚ ਪੁਰਾਣੀ ਸਿਵਲ ਡਿਸਪੈਂਸਰੀ ਦੀ ਜਗ੍ਹਾ 'ਤੇ ਨਵਾਂ ਨਗਰ ਕੌਾਸਲ ਦਫ਼ਤਰ ਬਣਾਉਣ ਦਾ ਮੁੱਦਾ ਛਾਇਆ

ਰਾਹੋਂ, 10 ਜੁਲਾਈ (ਬਲਬੀਰ ਸਿੰਘ ਰੂਬੀ)- ਨਗਰ ਕੌਾਸਲ ਦੀ ਮਹੀਨਾਵਾਰ ਮੀਟਿੰਗ ਹੋਈ, ਜਿਸ ਵਿਚ ਪੁਰਾਣੀ ਸਿਵਲ ਡਿਸਪੈਂਸਰੀ ਦੀ ਜਗ੍ਹਾ 'ਤੇ ਨਵਾਂ ਨਗਰ ਕੌਾਸਲ ਦਫ਼ਤਰ ਬਣਾਉਣ ਦਾ ਮੁੱਦਾ ਛਾਇਆ ਰਿਹਾ | ਮੀਟਿੰਗ 'ਚ 7 ਏਜੰਡੇ ਰੱਖੇ ਗਏ, ਕੌਾਸਲਰ ਬਲਦੇਵ ਭਾਰਤੀ ਵਲੋਂ ਇਕ ...

ਪੂਰੀ ਖ਼ਬਰ »

ਨਸ਼ੀਲੇ ਕੈਪਸੂਲਾਂ ਸਮੇਤ ਇਕ ਕਾਬੂ

ਕਟਾਰੀਆਂ, 10 ਜੁਲਾਈ (ਨਵਜੋਤ ਸਿੰਘ ਜੱਖੂ) - ਜ਼ਿਲ੍ਹਾ ਪੁਲਿਸ ਮੁਖੀ ਵਲੋਂ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਾਬੂ ਕਰਨ ਦੀ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਕੋਟਫਤੂਹੀ ਪੁਲਿਸ ਦੇ ਚੌਾਕੀ ਇੰਚਾਰਜ਼ ਵਿਅੰਜਤ ਕੁਮਾਰ ਨੇ ਸ਼ੱਕੀ ...

ਪੂਰੀ ਖ਼ਬਰ »

ਦਫ਼ਤਰੀ ਕਾਮਿਆਂ ਵਲੋਂ ਡੋਪ ਟੈੱਸਟ ਤੇ 200 ਰੁਪਏ ਪੋ੍ਰਫੈਸ਼ਨਲ ਟੈਕਸ ਦੇ ਵਿਰੋਧ 'ਚ ਨਾਅਰੇਬਾਜ਼ੀ

ਨਵਾਂਸ਼ਹਿਰ, 10 ਜੁਲਾਈ (ਹਰਮਿੰਦਰ ਸਿੰਘ)- ਸੂਬਾ ਕਮੇਟੀ ਵਲੋਂ ਦਿੱਤੇ ਗਏ ਸੱਦੇ ਅਨੁਸਾਰ ਜ਼ਿਲ੍ਹੇ ਦੇ ਸਮੂਹ ਮਨਿਸਟਰੀਅਲ ਕਰਮਚਾਰੀਆਂ ਵਲੋਂ ਜ਼ਿਲ੍ਹਾ ਪ੍ਰਧਾਨ ਰਾਮ ਲਾਲ ਤੇ ਜਨਰਲ ਸਕੱਤਰ ਲਖਵੀਰ ਸਿੰਘ ਦੀ ਅਗਵਾਈ ਵਿਚ ਡੀ. ਸੀ. ਦਫ਼ਤਰ ਦੇ ਸਾਹਮਣੇ ਗੇਟ ਰੈਲੀ ਕੀਤੀ ...

ਪੂਰੀ ਖ਼ਬਰ »

ਨਸ਼ਿਆਂ ਦੇ ਵਿਰੋਧ 'ਚ ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਰੋਸ ਪ੍ਰਦਰਸ਼ਨ

ਬਲਾਚੌਰ, 10 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਨਸ਼ਿਆਂ ਦੇ ਮੁੱਦੇ 'ਤੇ ਕਾਂਗਰਸ ਪਾਰਟੀ ਨੂੰ ਆੜੇ ਹੱਥੀਂ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬਲਾਚੌਰ ਸ਼ਹਿਰ 'ਚ ਰੋਸ ਮਾਰਚ ਕਰਨ ਉਪਰੰਤ ਮੁੱਖ ਚੌਾਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ...

ਪੂਰੀ ਖ਼ਬਰ »

ਸੋਤਰਾਂ ਕਲੱਬ ਵਲੋਂ ਨਸ਼ਿਆਂ ਖਿਲਾਫ਼ ਸਹੁੰ ਚੁੱਕਣ ਦਾ ਅਹਿਦ

ਬੰਗਾ, 10 ਜੁਲਾਈ (ਲਾਲੀ ਬੰਗਾ)- ਅਨੋਖਾ ਸਪੋਰਟਸ ਕਲੱਬ ਸੋਤਰਾਂ ਦੀ ਵਿਸ਼ੇਸ਼ ਮੀਟਿੰਗ ਸੋਤਰਾਂ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਕਲੱਬ ਪ੍ਰਧਾਨ ਚਰਨਜੀਤ ਸਿੰਘ ਸੋਤਰਾਂ ਨੇ ਕੀਤੀ | ਕਲੱਬ ਮੈਂਬਰਾਂ ਵਲੋਂ ਲਏ ਗਏ ਫੈਸਲੇ ਦੇ ਅਨੁਸਾਰ ਅਨੋਖਾ ਸਪੋਰਟਸ ਕਲੱਬ ਦੇ ਸਮੂਹ ...

ਪੂਰੀ ਖ਼ਬਰ »

ਪਿੰਡ ਲਧਾਣਾ ਝਿੱਕਾ ਦੇ ਅਵਤਾਰ ਸਿੰਘ ਦੀ ਮਨੀਲਾ 'ਚ ਮੌਤ

ਬੰਗਾ, 10 ਜੁਲਾਈ (ਕਰਮ ਲਧਾਣਾ)- ਆਪਣੇ ਪਰਿਵਾਰ ਦੀ ਗਰੀਬੀ ਕੱਟਣ ਦੇ ਮਕਸਦ ਨਾਲ ਫਿਲਪਾਇਨਜ਼ (ਮਨੀਲਾ) ਗਏ ਜ਼ਿਲ੍ਹੇ ਦੇ ਪਿੰਡ ਲਧਾਣਾ ਝਿੱਕਾ ਦੇ ਵਸਨੀਕ ਅਵਤਾਰ ਸਿੰਘ ਪੁੱਤਰ ਸਵ: ਕਰਤਾਰ ਸਿੰਘ (48) ਨੂੰ ਚੰਦਰੀ ਮੌਤ ਨੇ ਆਣ ਘੇਰਿਆ | ਅਵਤਾਰ ਸਿੰਘ ਆਪਣੀ ਮਾਤਾ ਮਾਇਆ ਕੌਰ, ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ

ਨਵਾਂਸ਼ਹਿਰ, 10 ਜੁਲਾਈ (ਹਰਮਿੰਦਰ ਸਿੰਘ ਪਿੰਟੂ)- ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੁਰਿੰਦਰ ਸਿੰਘ ਸੋਇਤਾ ਦੀ ਪ੍ਰਧਾਨਗੀ ਹੇਠ ਪੰਜਾਬ ਮਾਤਾ ਵਿਦਿਆਵਤੀ ਭਵਨ ਵਿਖੇ ਹੋਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ...

ਪੂਰੀ ਖ਼ਬਰ »

ਪੀਰ ਜਮਾਲੋਦੀਨ ਦੇ ਦਰਬਾਰ 'ਤੇ ਮੇਲਾ ਕਰਵਾਇਆ

ਜਾਡਲਾ,10 ਜਲਾਈ (ਬੱਲੀ)- ਨੇੜਲੇ ਪਿੰਡ ਠਠਿਆਲਾ ਢਾਹਾ ਵਿਖੇ ਪੀਰ ਜਮਾਲੋਦੀਨ ਦੇ ਦਰਬਾਰ 'ਤੇ ਭਗਤ ਦਰਸ਼ਨ ਸ਼ਾਹ ਚਿਸ਼ਤੀ ਗਰਲੇ ਢਾਹਾ ਦੀ ਅਗਵਾਈ ਵਿਚ ਮੇਲਾ ਕਰਵਾਇਆ ਗਿਆ, ਜਿਸ ਵਿਚ ਧਾਰਮਿਕ ਰਸਮਾਂ ਉਪਰੰਤ ਸਜਾਏ ਗਾਇਕੀ ਦੇ ਖੁੱਲੇ੍ਹ ਅਖਾੜੇ ਵਿਚ ਪੇ੍ਰਮ ਕੱਵਾਲ ਪਨਾਮ ...

ਪੂਰੀ ਖ਼ਬਰ »

ਡਾ: ਅੰਬੇਡਕਰ ਸਪੋਰਟਸ ਐਾਡ ਵੈੱਲਫੇਅਰ ਕਲੱਬ ਦੀ ਮੀਟਿੰਗ ਹੋਈ

ਮੇਹਲੀ, 10 ਜੁਲਾਈ (ਸੰਦੀਪ ਸਿੰਘ)- ਡਾ: ਅੰਬੇਡਕਰ ਸਪੋਰਟਸ ਐਾਡ ਵੈੱਲਫੇਅਰ ਕਲੱਬ (ਰਜ਼ਿ:) ਖੌਥੜਾਂ ਦੀ ਮੀਟਿੰਗ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪਿੰਡ ਖੌਥੜਾਂ ਵਿਖੇ ਹੋਈ | ਮੀਟਿੰਗ ਦੌਰਾਨ ਡਾ: ਅੰਬੇਡਕਰ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਸਬੰਧੀ ...

ਪੂਰੀ ਖ਼ਬਰ »

ਵਿਸ਼ਵ ਜਨਸੰਖਿਆ ਦਿਵਸ ਲਈ ਵਿਸ਼ੇਸ਼

ਵੱਧਦੀ ਅਬਾਦੀ ਨੂੰ ਕਾਬੂ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੋ ਸਕਦਾ ਹੈ ਹੱਲ

ਨਵਾਂਸ਼ਹਿਰ, 10 ਜੁਲਾਈ (ਗੁਰਬਖਸ਼ ਸਿੰਘ ਮਹੇ)- ਵਿਸ਼ਵ ਜਨਸੰਖਿਆ ਦਿਵਸ ਹਰ ਸਾਲ ਦੁਨੀਆ ਭਰ ਵਿਚ 11 ਜੁਲਾਈ ਨੂੰ ਮਨਾਇਆ ਜਾਂਦਾ ਹੈ ਜਿਸਦਾ ਮਤਲਬ ਵਧ ਰਹੀ ਅਬਾਦੀ ਦਰ ਨੂੰ ਕੰਟਰੋਲ ਕਰਨਾ ਹੈ | ਧਰਤੀ 'ਤੇ ਹੌਲੀ ਹੌਲੀ ਜਨਮ ਦਰ ਵਧਦੀ ਹੀ ਜਾ ਰਹੀ ਹੈ, ਜਿਸ ਕਾਰਨ ਕਈ ਤਰ੍ਹਾਂ ...

ਪੂਰੀ ਖ਼ਬਰ »

ਕਿਸਾਨਾਂ ਨੂੰ 23.34 ਲੱਖ ਦੇ ਕਰਜ਼ਾ ਮੁਆਫ਼ੀ ਸਰਟੀਫਿਕੇਟ ਵੰਡੇ

ਔੜ/ਝਿੰਗੜਾਂ, 10 ਜੁਲਾਈ (ਕੁਲਦੀਪ ਸਿੰਘ ਝਿੰਗੜ )- ਪੰਜਾਬ ਸਰਕਾਰ ਵਲੋਂ ਚਲਾਈ ਕਰਜ਼ਾ ਰਹਿਤ ਸਕੀਮ ਤਹਿਤ ਸਹਿਕਾਰੀ ਸਭਾ ਝਿੰਗੜਾਂ ਵਿਖੇ 35 ਮੈਂਬਰਾਂ ਨੂੰ 23.34 ਲੱਖ ਰੁਪਏ ਦੇ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਪ੍ਰਧਾਨ ਜਰਨੈਲ ਸਿੰਘ ਰੱਲ੍ਹ ਤੇ ਉਪ ਪ੍ਰਧਾਨ ਕਸ਼ਮੀਰ ...

ਪੂਰੀ ਖ਼ਬਰ »

ਗੁ: ਚਰਨ ਕੰਵਲ ਵਿਖੇ ਕੀਰਤਨ ਦਰਬਾਰ 14 ਨੂੰ

ਬੰਗਾ, 10 ਜੁਲਾਈ (ਲਾਲੀ ਬੰਗਾ, ਕਰਮ ਲਧਾਣਾ)- ਸ੍ਰੀ ਗੁਰੂ ਹਰਿਗੋਬਿੰਦ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੰਗਾ ਵਲੋਂ ਗੁਰਦੁਆਰਾ ਸ੍ਰੀ ਚਰਨ ਕੰਵਲ ਪਾਤਸ਼ਾਹੀ ਛੇਵੀਂ ਜੀਂਦੋਵਾਲ ਬੰਗਾ ਵਿਖੇ ਛੇਵੇਂ ਪਾਤਸ਼ਾਹ ਦੇ ਪਾਵਨ ਆਗਮਨ ਪੁਰਬ ਦੇ ਸਬੰਧ ਵਿਚ ਅਨੰਦਮਈ ਕੀਰਤਨ ...

ਪੂਰੀ ਖ਼ਬਰ »

ਇਬਰਾਹੀਮਪੁਰ 'ਚ ਮਹਿੰਦਰ ਸਿੰਘ ਰਾਗੀ ਦੀ ਬਰਸੀ 'ਤੇ ਗੁਰਮਤਿ ਸਮਾਗਮ

ਬੰਗਾ, 10 ਜੁਲਾਈ (ਜਸਬੀਰ ਸਿੰਘ ਨੂਰਪੁਰ)- ਨਿਸ਼ਕਾਮ ਕੀਰਤਨੀਏ ਸਵ: ਗਿਆਨੀ ਮਹਿੰਦਰ ਸਿੰਘ ਰਾਗੀ ਤੇ ਸਵ: ਮਾਤਾ ਧਰਮ ਕੌਰ ਇਬਰਾਹੀਮਪੁਰ (ਬਗਵਾਈਾ) ਦੀ ਤੀਜੀ ਬਰਸੀ 'ਤੇ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਇਬਰਾਹੀਮਪੁਰ (ਬਗਵਾਈਾ) ਵਿਖੇ ...

ਪੂਰੀ ਖ਼ਬਰ »

ਨਵਾਂਸ਼ਹਿਰ ਤੋਂ ਗਿ੍ਫ਼ਤਾਰ ਕੀਤੀ ਹਰਪ੍ਰੀਤ ਕੌਰ ਦੇ ਬੱਚਿਆਂ 'ਚ ਸਹਿਮ ਦਾ ਮਾਹੌਲ

ਨਵਾਂਸ਼ਹਿਰ, 10 ਜੁਲਾਈ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਗੈਂਗਸਟਰ ਦਿਲਪ੍ਰੀਤ ਬਾਬਾ ਨਾਲ ਸਬੰਧਾਂ ਦੇ ਮਾਮਲੇ 'ਚ ਵਾਹਿਗੁਰੂ ਨਗਰ ਨਵਾਂਸ਼ਹਿਰ 'ਚੋਂ ਗਿ੍ਫ਼ਤਾਰ ਕੀਤੀ ਹਰਪ੍ਰੀਤ ਕੌਰ ਦੇ ਬੱਚਿਆਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਵੱਡਾ ਲੜਕਾ ਸੁਖਮਿੰਦਰ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਕੂਲੀ ਬੱਚਿਆਂ ਨੂੰ ਕੀਤਾ ਜਾਗਰੂਕ

ਰੈਲਮਾਜਰਾ, 10 ਜੁਲਾਈ (ਰਾਕੇਸ਼ ਰੋਮੀ)-ਸਰਕਾਰੀ ਮਿਡਲ ਸਕੂਲ ਪਨਿਆਲੀ ਖ਼ੁਰਦ ਵਿਖੇ ਮੁੱਖ ਅਧਿਆਪਕ ਅਮਿੱਤ ਕੁਮਾਰ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਕੂਲੀ ਬੱਚਿਆਂ ਨੂੰ ਜਾਗਰੂਕ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਵਾ, ਪਾਣੀ ਤੇ ਚੌਗਿਰਦੇ ਦੀ ...

ਪੂਰੀ ਖ਼ਬਰ »

ਤੰਦਰੁਸਤ ਅਤੇ ਹਰਿਆ ਭਰਿਆ ਪੰਜਾਬ ਬਣਾਉਣ ਲਈ ਬਹਿਰਾਮ ਵਿਖੇ ਬੂਟੇ ਲਗਾਏ

ਬਹਿਰਾਮ, 10 ਜੁਲਾਈ (ਨਛੱਤਰ ਸਿੰਘ ਬਹਿਰਾਮ)-ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਿਰਦੇਸ਼ਾਂ ਅਨੁਸਾਰ ਐੱਸ. ਡੀ. ਐੱਮ ਬੰਗਾ ਦੀ ਅਗਵਾਈ ਵਿਚ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਿਨੋਦ ਕੁਮਾਰ ਦੀ ਦੇਖ ਰੇਖ ਹੇਠ ਤੰਦਰੁਸਤ ਅਤੇ ਹਰਿਆ ਭਰਿਆ ਪੰਜਾਬ ...

ਪੂਰੀ ਖ਼ਬਰ »

ਲਾਇਨ ਕਲੱਬ ਸਿਟੀ ਸਮਾਇਲ ਵਲੋਂ ਜਨਮ ਦਿਨ ਸਮਾਗਮ

ਬੰਗਾ, 10 ਜੁਲਾਈ (ਕਰਮ ਲਧਾਣਾ)-ਲਾਇਨਜ਼ ਕਲੱਬ ਬੰਗਾ ਸਿਟੀ ਸਮਾਇਲ ਨੇ ਲਾਇਨਜ਼ ਕਲੱਬ ਜ਼ਿਲ੍ਹਾ 321 ਡੀ ਦੇ ਜ਼ਿਲ੍ਹਾ ਗਵਰਨਰ ਲਾਇਨ ਐਸ. ਕੇ ਪੁੰਜ ਵਲੋਂ ਨਿਭਾਈਆਂ ਜਾਣ ਵਾਲੀਆਂ ਸਮਾਜ ਭਲਾੲਾੀ ਹਿੱਤ ਸੇਵਾਵਾਂ ਦਾ ਮਾਣ ਕਰਦਿਆਂ ਉਨ੍ਹਾਂ ਦੇ ਜਨਮ ਦਿਨ 'ਤੇ ਸਮਾਗਮ ਕਰਾਇਆ | ...

ਪੂਰੀ ਖ਼ਬਰ »

ਲਾਇਨਜ਼ ਕਲੱਬ ਵਲੋਂ ਹਾਦਸੇ ਦੀ ਸ਼ਿਕਾਰ ਮਹਿਲਾ ਦਾ ਇਲਾਜ

ਬੰਗਾ, 10 ਜੁਲਾਈ (ਕਰਮ ਲਧਾਣਾ)- ਲਾਇਨਜ਼ ਕਲੱਬ ਬੰਗਾ ਨਿਸ਼ਚੈ ਵਲੋਂ ਆਰਥਿਕ ਪੱਖੋਂ ਕੰਮਜ਼ੋਰ ਇਕ ਪਰਿਵਾਰ ਦੀ ਮਹਿਲਾ ਦਾ ਖੁਦ ਹਸਪਤਾਲ ਵਿਚ ਦਾਖ਼ਲ ਕਰਾ ਕੇ ਇਲਾਜ ਕਰਾਇਆ | ਇਸ ਨੇਕ ਕਾਰਜ ਦੀ ਅਗਵਾਈ ਕਲੱਬ ਦੇ ਪ੍ਰਧਾਨ ਬਲਵੀਰ ਸਿੰਘ ਰਾਏ ਨੇ ਕੀਤੀ | ਇਸ ਸਬੰਧੀ ਕਲੱਬ ਦੇ ...

ਪੂਰੀ ਖ਼ਬਰ »

ਡਰੇਨ 'ਚ ਫੈਲੀ ਗੰਦਗੀ ਤੋਂ ਕਿਸਾਨ ਤੇ ਰਾਹਗੀਰ ਪ੍ਰੇਸ਼ਾਨ

ਸੰਧਵਾਂ, 10 ਜੁਲਾਈ (ਪ੍ਰੇਮੀ ਸੰਧਵਾਂ)- ਬਲਾਕੀਪੁਰ, ਸੂੰਢ ਮਕਸੂਦਪੁਰ, ਕੰਗਰੌੜ ਆਦਿ ਪਿੰਡਾਂ ਦੇ ਕੋਲੋਂ ਲੰਘਦੀ ਡਰੇਨ 'ਚ ਫੈਲੀ ਗੰਦਗੀ ਨਾਲ ਕਿਸਾਨਾਂ ਅੰਦਰ ਡਰ ਦਾ ਮਾਹੌਲ ਹੈ ਕਿਉਂਕਿ ਪਿਛਲੇ ਦਿਨੀ ਡਰੇਨ 'ਚ ਆਏ ਹੜ੍ਹਾਂ ਨੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ ਝੋਨੇ ...

ਪੂਰੀ ਖ਼ਬਰ »

ਅਜੇ ਸੂੰਢ 'ਸਰਪੰਚ' ਗੀਤ ਨਾਲ ਚਰਚਾ 'ਚ

ਸੰਧਵਾਂ, 10 ਜੁਲਾਈ (ਪ੍ਰੇਮੀ ਸੰਧਵਾਂ)- ਸਾਬਕਾ ਕਬੱਡੀ ਖਿਡਾਰੀ ਹਰਿੰਦਰ ਸਿੰਘ ਬੋਇਲ ਕੈਨੇਡਾ ਤੇ ਸਮਾਜ ਸੇਵਕ ਸਰਪੰਚ ਪਰਮਿੰਦਰ ਸਿੰਘ ਬੋਇਲ ਮਕਸੂਦਪੁਰ ਦੇ ਪੂਰਨ ਸਹਿਯੋਗ ਸਦਕਾ ਸੂੰਢ ਮਕਸੂਦਪੁਰ ਦੇ ਜੰਮ ਪਲ ਨੌਜਵਾਨ ਪੰਜਾਬੀ ਗਾਇਕ ਅਜੇ ਸੂੰਢ ਆਪਣੇ ਸਿੰਗਲ ...

ਪੂਰੀ ਖ਼ਬਰ »

ਡੀ. ਪੀ ਪ੍ਰਮੋਦ ਰਾਮਪਾਲ ਨੂੰ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ

ਮੁਕੰਦਪੁਰ, 10 ਜੁਲਾਈ (ਅਮਰੀਕ ਸਿੰਘ ਢੀਂਡਸਾ)- ਸ: ਸਾਧੂ ਸਿੰਘ ਸ਼ੇਰ ਗਿੱਲ ਅਕੈਡਮੀ ਵਿਖੇ ਲੰਬਾ ਸਮਾਂ ਬਤੌਰ ਡੀ. ਪੀ ਵਜੋਂ ਸੇਵਾ ਨਿਭਾਉਂਦਿਆਂ ਮੈਡਮ ਪ੍ਰਮੋਦ ਰਾਮਪਾਲ ਸੇਵਾ ਮੁਕਤ ਹੋ ਗਏ | ਉਨ੍ਹਾਂ ਦੀ ਸੇਵੀ ਮੁਕਤੀ 'ਤੇ ਅਕੈਡਮੀ ਵਿਖੇ ਉਨ੍ਹਾਂ ਦੇ ਸਨਮਾਨ ਵਿਚ ਇਕ ...

ਪੂਰੀ ਖ਼ਬਰ »

ਸਰਕਾਰੀ ਗਊਸ਼ਾਲਾ ਦਿਲਾਵਰਪੁਰ ਵਿਖੇ ਚਾਰੇ ਦੀ ਪੂਰਤੀ ਲਈ 16 ਏਕੜ ਪੰਚਾਇਤੀ ਜ਼ਮੀਨ ਚਕੋਤੇ 'ਤੇ ਦਿੱਤੀ

ਨਵਾਂਸ਼ਹਿਰ, 10 ਜੁਲਾਈ (ਗੁਰਬਖਸ਼ ਸਿੰਘ ਮਹੇ)- ਸਰਕਾਰੀ ਗਊਸ਼ਾਲਾ ਦਿਲਾਵਰਪੁਰ ਵਿਖੇ ਪਸ਼ੂਆਂ ਦੇ ਚਾਰੇ ਦੇ ਪ੍ਰਬੰਧ ਲਈ ਪੰਚਾਇਤ ਵਲੋਂ 16 ਏਕੜ ਜ਼ਮੀਨ ਗਊਸ਼ਾਲਾ ਨੂੰ ਚਕੋਤੇ 'ਤੇ ਦਿੱਤੀ ਗਈ ਹੈ, ਜਦੋਂ ਤੱਕ ਇਸ ਜ਼ਮੀਨ ਵਿਚ ਚਾਰੇ ਦੀ ਪੈਦਾਵਾਰ ਹੋਵੇਗੀ, ਉਦੋਂ ਤੱਕ ...

ਪੂਰੀ ਖ਼ਬਰ »

ਨੌਜਵਾਨਾਂ ਨੇ ਕੱਢੀ ਨਸ਼ਿਆਂ ਵਿਰੁੱਧ ਪਿੰਡਾਂ 'ਚ ਮੋਟਰ ਸਾਈਕਲ ਜਾਗਰੂਕਤਾ ਰੈਲੀ

ਬੰਗਾ, 10 ਜੁਲਾਈ (ਕਰਮ ਲਧਾਣਾ)- ਇਸ ਇਲਾਕੇ ਦੇ ਪਿੰਡ ਪਠਲਾਵਾ, ਐਮਾਂ, ਪੋਸੀ, ਬਿੰਜੋ, ਮੋਰਾਂਵਲੀ ਆਦਿ ਪਿੰਡਾਂ ਦੇ ਨੌਜਵਾਨਾਂ ਨੇ ਪੰਜਾਬ 'ਚ ਜਹਿਰੀਲੇ ਨਸ਼ੇ ਚਿੱਟੇ ਵਿਰੁੱਧ ਮਨਾਏ ਜਾ ਰਹੇ ਕਾਲੇ ਹਫ਼ਤੇ ਦੇ ਮੱਦੇ-ਨਜ਼ਰ ਲੋਕਾਂ ਨੂੰ ਜਾਗਰੂਕ ਕਰਨ ਲਈ ਨਸ਼ਾ ਵਿਰੋਧੀ ...

ਪੂਰੀ ਖ਼ਬਰ »

ਦੜੇ ਸੱਟੇ ਦੀ ਪਰਚੀ 'ਤੇ ਸਖ਼ਤੀ ਨਾਲ ਪਾਬੰਦੀ ਲਗਾਈ ਜਾਵੇ

ਰਾਹੋਂ, 10 ਜੁਲਾਈ (ਭਾਗੜਾ)- ਇਕ ਪਾਸੇ ਸਰਕਾਰ ਭਾਰਤ ਵਿਚੋਂ ਨਸ਼ਾ ਖੋਰੀ ਨੂੰ ਪੁਰੀ ਤਰਾਂ ਖ਼ਤਮ ਕਰਨ ਲਈ ਯਤਨਸ਼ੀਲ ਹੈ | ਪਰ ਦੂਜੇ ਪਾਸੇ ਹੋਰ ਅਲਾਮਤਾਂ ਦੇਸ਼ ਦੀ ਜਵਾਨੀ ਨੂੰ ਬੁਰੀ ਤਰਾਂ ਤਬਾਹ ਕਰ ਰਹੀਆਂ ਹਨ | ਇਹ ਬਿਮਾਰੀ ਹੈ ਦੜੇ ਤੇ ਸੱਟੇ ਦੀ | ਬੱਚੇ ਤੋਂ ਲੈ ਕੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਫਰਾਲਾ 'ਚ ਵੱਖ-ਵੱਖ ਹਾਊਸਾਂ ਦੇ ਕੈਪਟਨਾਂ ਦੀ ਚੋਣ

ਸੰਧਵਾਂ, 10 ਜੁਲਾਈ (ਪ੍ਰੇਮੀ ਸੰਧਵਾਂ)- ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਪਿ੍ੰ: ਮਨੋਹਰ ਲਾਲ ਖਟਕੜ ਦੀ ਦੇਖ-ਰੇਖ ਹੇਠ ਵੱਖ-ਵੱਖ ਹਾਊਸ ਦੇ ਕੈਪਟਨ, ਉਪ ਕੈਪਟਨਾਂ ਦੀ ਚੋਣ ਕੀਤੀ ਗਈ, ਜਿਸ 'ਚ ਕਲਪਨਾ ਚਾਵਲਾ ਹਾਊਸ ਦੀ ਕੈਪਟਨ ਜਾਨਵੀ, ...

ਪੂਰੀ ਖ਼ਬਰ »

ਨਵਦੀਪ ਸਿੰਘ ਕਾਹਮਾ ਬਣੇ ਜ਼ੋਨਲ ਟੂਰਨਾਮੈਂਟ ਕਮੇਟੀ ਦੇ ਸਕੱਤਰ

ਬੰਗਾ, 10 ਜੁਲਾਈ (ਕਰਮ ਲਧਾਣਾ)- ਉੱਘੇ ਫੁੱਟਬਾਲ ਖਿਡਾਰੀ ਤੇ ਕੋਚ ਡੀ.ਪੀ.ਈ. ਨਵਦੀਪ ਸਿੰਘ ਕਾਹਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਕੂਲਾਂ ਦੇ ਬੰਗਾ ਜ਼ੋਨ-3 ਦੀ ਜ਼ੋਨਲ ਟੂਰਨਾਮੈਂਟ ਕਮੇਟੀ ਦੇ ਸਰਬ-ਸੰਮਤੀ ਨਾਲ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX