ਤਾਜਾ ਖ਼ਬਰਾਂ


ਜੰਮੂ ਦੇ ਕਮਿਸ਼ਨਰ ਨੇ ਜਾਰੀ ਕੀਤਾ ਬਿਆਨ- ਅੱਜ ਬੰਦ ਰਹਿਣਗੇ ਸਾਰੇ ਸਿੱਖਿਆ ਸੰਸੰਥਾਨ, ਕਰਫ਼ਿਊ ਜਾਰੀ
. . .  6 minutes ago
ਸ੍ਰੀਨਗਰ, 20 ਫਰਵਰੀ- ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਘਾਟੀ 'ਚ ਤਣਾਅ ਦਾ ਮਾਹੌਲ ਹੈ। ਅਜਿਹੇ 'ਚ ਜੰਮੂ 'ਚ ਸਾਰੇ ਸਿੱਖਿਆ ਸੰਸਥਾਨ ਅੱਜ ਬੰਦ ਰਹਿਣਗੇ। ਅੱਜ ਸਵੇਰੇ ਤੋਂ ਬਾਅਦ ਕਰਫ਼ਿਊ 'ਤੇ ਸਮੀਖਿਆ ਕੀਤੀ ਜਾਵੇਗੀ। ਇਸ ਸੰਬੰਧੀ ਜੰਮੂ ਦੇ ਕਮਿਸ਼ਨਰ ਰਮੇਸ਼ ਕੁਮਾਰ ਨੇ ਬਿਆਨ ਜਾਰੀ ਕਰਕੇ...
ਦਿੱਲੀ-ਐੱਨ. ਸੀ. ਆਰ. 'ਚ ਲੱਗੇ ਭੂਚਾਲ ਦੇ ਝਟਕੇ
. . .  46 minutes ago
ਨਵੀਂ ਦਿੱਲੀ, 20 ਫਰਵਰੀ- ਰਾਜਧਾਨੀ ਦਿੱਲੀ ਸਮੇਤ ਐੱਨ. ਸੀ. ਆਰ. ਇਲਾਕੇ 'ਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.0 ਮਾਪੀ ਗਈ। ਭੂਚਾਲ ਦੇ ਝਟਕੇ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਮਹਿਸੂਸ ਕੀਤੇ ਗਏ। ਇਸ ਕਾਰਨ ਕਿਸੇ...
ਨਹੀਂ ਰਹੇ ਮਸ਼ਹੂਰ ਸਾਹਿਤਕਾਰ ਨਾਮਵਰ ਸਿੰਘ, 92 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
. . .  about 1 hour ago
ਨਵੀਂ ਦਿੱਲੀ, 20 ਫਰਵਰੀ- ਹਿੰਦੀ ਸਾਹਿਤ ਦੇ ਮਸ਼ਹੂਰ ਸਾਹਿਤਕਾਰ ਅਤੇ ਆਲੋਚਕ ਨਾਮਵਰ ਸਿੰਘ ਦਾ ਦਿੱਲੀ ਦੇ ਏਮਜ਼ ਹਸਪਤਾਲ 'ਚ ਦੇਹਾਂਤ ਹੋ ਗਿਆ। 92 ਸਾਲ ਦੀ ਉਮਰ 'ਚ ਇਸ ਹਿੰਦੀ ਸਾਹਿਤਕਾਰ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ ਬੀਤੀ ਰਾਤ ਕਰੀਬ 11.51 ਵਜੇ ਆਖ਼ਰੀ ਸਾਹ ਲਏ...
ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਉੱਤਰੀ ਰੇਲਵੇ ਦੀਆਂ ਕਈ ਟਰੇਨਾਂ
. . .  about 1 hour ago
ਨਵੀਂ ਦਿੱਲੀ, 20 ਫਰਵਰੀ- ਧੁੰਦ ਅਤੇ ਘੱਟ ਦ੍ਰਿਸ਼ਟਤਾ ਕਾਰਨ ਉੱਤਰੀ ਰੇਲਵੇ ਦੀਆਂ 12 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਕਾਰਨ ਟਰੇਨਾਂ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ...
ਅੱਜ ਦਾ ਵਿਚਾਰ
. . .  about 1 hour ago
ਅਣਪਛਾਤੇ ਵਾਹਨ 'ਚ ਗੱਡੀ ਦੀ ਟੱਕਰ ਵੱਜਣ ਕਾਰਨ ਨੌਜਵਾਨ ਦੀ ਮੌਤ
. . .  1 day ago
ਅਜਨਾਲਾ, 19 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਥੋਂ ਥੋੜੀ ਦੂਰ ਸਥਿਤ ਅੱਡਾ ਮਹਿਰ ਬੁਖਾਰੀ ਨਜ਼ਦੀਕ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਵੱਲੋਂ ਫਾਰਚੂਨਰ ਗੱਡੀ ਨੂੰ ਟੱਕਰ ਮਾਰ ਦੇਣ ਨਾਲ ਗੱਡੀ ਚਾਲਕ ਨੌਜਵਾਨ ਦੀ ਮੌਤ...
ਫ਼ਤਹਿਗੜ੍ਹ ਸਾਹਿਬ ਦੇ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ
. . .  1 day ago
ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਅਰੁਣ ਆਹੂਜਾ)- ਇਸ ਜ਼ਿਲ੍ਹੇ ਦੇ ਪਿੰਡ ਰੰਧਾਵਾਂ ਵਾਸੀ 42 ਸਾਲਾਂ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦੀ ਸੂਚਨਾਂ ਮਿਲੀ ਹੈ। ਜਾਣਕਾਰੀ ਦਿੰਦਿਆਂ...
ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕਰ ਸਕਦੇ - ਸੀਤਾਰਮਨ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕੀਤਾ ਜਾ ਸਕਦਾ।
ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  1 day ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  1 day ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  1 day ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  1 day ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਸ਼ੱਕੀ ਹਾਲਤ ਵਿਚ ਮਰੀਜ਼ ਦੀ ਹਸਪਤਾਲ ਵਿਚ ਮੌਤ, ਖੰਨਾ 'ਚ ਇਹ 8ਵੀਂ ਮੌਤ
. . .  1 day ago
ਸ਼ਰਾਬ ਦੇ ਸ਼ੌਕੀਨਾਂ ਨੂੰ ਲੱਗ ਸਕਦੈ ਝਟਕਾ, ਐਫ.ਡੀ.ਏ. ਦੀ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ
. . .  1 day ago
ਨੌਜਵਾਨ ਕਿਸਾਨ ਨੇ ਕੀਤੀ ਆਤਮ ਹੱਤਿਆ
. . .  1 day ago
ਨਸ਼ਿਆਂ ਦੇ ਕਾਰਨ ਦੋ ਮਾਸੂਮ ਬੱਚੀਆਂ ਦੇ ਪਿਤਾ ਦੀ ਮੌਤ
. . .  1 day ago
ਆਪ ਵਿਧਾਇਕਾ ਦੀ ਵਿਆਹ ਰਿਸੈਪਸ਼ਨ 'ਚ ਸ਼ਾਮਲ ਹੋਏ ਸੁਖਬੀਰ ਬਾਦਲ ਤੇ ਕੇਜਰੀਵਾਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 550
ਵਿਚਾਰ ਪ੍ਰਵਾਹ: ਕੋਈ ਵੀ ਕੰਮ ਅਜਿਹਾ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਅਤੇ ਮਨੋਰਥ ਪ੍ਰਤੀ ਦ੍ਰਿੜ੍ਹਤਾ ਪੂਰਾ ਨਹੀਂ ਕਰ ਸਕਦਾ। -ਜੇਮਸ ਐਲਨ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਜੇ.ਈ. ਅਨਮੋਲ ਨੇ ਉੱਤਰੀ ਉਪ ਮੰਡਲ ਵਿਖੇ ਅਹੁਦਾ ਸੰਭਾਲਿਆ

ਬਟਾਲਾ, 10 ਜੂਨ (ਕਾਹਲੋਂ)-ਇੰਪਲਾਈਜ਼ ਫ਼ੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੇ ਪ੍ਰਧਾਨ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਦੀ ਅਗਵਾਈ 'ਚ ਸ਼ਹਿਰੀ ਮੰਡਲ ਬਟਾਲਾ ਦੇ ਪ੍ਰਧਾਨ ਤੇ ਬਤੌਰ ਜੇ.ਈ. ਅਮਰਜੀਤ ਸਿੰਘ ਅਨਮੋਲ ਸਬ ...

ਪੂਰੀ ਖ਼ਬਰ »

ਕਠੂਆ ਜਬਰ ਜਨਾਹ ਤੇ ਕਤਲ ਮਾਮਲੇ 'ਚ 6ਵੇਂ ਗਵਾਹ ਦੇ ਬਿਆਨ ਦਰਜ

ਆਦੇਸ਼ ਨਾ ਪਹੁੰਚਣ ਕਾਰਨ ਦੋਸ਼ੀਆਂ ਨੂੰ ਗੁਰਦਾਸਪੁਰ ਕੇਂਦਰੀ ਜੇਲ੍ਹ ਵਿਖੇ ਨਹੀਂ ਕੀਤਾ ਜਾ ਸਕਿਆ ਤਬਦੀਲ ਪਠਾਨਕੋਟ, 10 ਜੁਲਾਈ (ਸੰਧੂ)-ਜੰਮੂ-ਕਸ਼ਮੀਰ ਦੇ ਕਠੂਆ ਵਿਖੇ ਹੋਏ ਬਹੁਚਰਚਿਤ ਜਬਰ ਜਨਾਹ ਤੇ ਕਤਲ ਕੇਸ ਦੀ ਅੱਜ ਜ਼ਿਲ੍ਹਾ ਸੈਸ਼ਨ ਅਦਾਲਤ ਪਠਾਨਕੋਟ ਵਿਖੇ ...

ਪੂਰੀ ਖ਼ਬਰ »

ਡੋਪ ਟੈੱਸਟ ਤੇ ਵਿਕਾਸ ਟੈਕਸ ਤੋਂ ਭੜਕੇ ਦਫ਼ਤਰੀ ਕਾਮਿਆਂ ਵਲੋਂ ਰੈਲੀ

ਗੁਰਦਾਸਪੁਰ, 10 ਜੁਲਾਈ (ਸੁਖਵੀਰ ਸਿੰਘ ਸੈਣੀ)-ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵਲੋਂ ਪੰਜਾਬ ਸਰਕਾਰ ਦੇ ਕਰਮਚਾਰੀਆਂ ਦਾ ਡੋਪ ਟੈੱਸਟ ਤੇ ਵਿਕਾਸ ਟੈਕਸ ਦੇ ਵਿਰੋਧ 'ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੋਸ ਰੈਲੀ ਕੀਤੀ ਗਈ | ਜਿਸ 'ਚ ਸਮੂਹ ਵਿਭਾਗਾਂ ਦੇ ਦਫ਼ਤਰੀ ...

ਪੂਰੀ ਖ਼ਬਰ »

ਪੈਲੇਸ ਅੱਗੇ ਖੜ੍ਹਾ ਮੋਟਰਸਾਈਕਲ ਚੋਰੀ

ਸ੍ਰੀ ਹਰਿਗੋਬਿੰਦਪੁਰ, 10 ਜੁਲਾਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਗੁਰਦਾਸਪੁਰ ਰੋਡ 'ਤੇ ਸਥਿਤ ਪੰਨੂ ਪੈਲੇਸ ਮੂਹਰੇ ਖੜ੍ਹਾ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਸ਼ਵਨੀ ਪੁੱਤਰ ਸਤਪਾਲ ਵਾਸੀ ਸ੍ਰੀ ...

ਪੂਰੀ ਖ਼ਬਰ »

ਮੈਡੀਕਲ ਸਟੋਰ ਤੋਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਫੜੇ

ਬਹਿਰਾਮਪੁਰ, 10 ਜੁਲਾਈ (ਬਲਬੀਰ ਸਿੰਘ ਕੋਲਾ)-ਪੁਲਿਸ ਥਾਣਾ ਬਹਿਰਾਮਪੁਰ ਦੀ ਪੁਲਿਸ ਵਲੋਂ ਨਸ਼ਿਆਂ ਨੰੂ ਠੱਲ੍ਹ ਪਾਉਣ ਦੀ ਮੁਹਿੰਮ ਤਹਿਤ ਅੰਮਿ੍ਤ ਮੈਡੀਕਲ ਸਟੋਰ ਝਬਕਰਾ ਤੋਂ ਨਸ਼ੇ ਵਾਲੀਆਂ ਗੋਲੀਆਂ ਤੇ ਕੈਪਸੂਲ ਫੜਨ ਦੀ ਖ਼ਬਰ ਹੈ | ਏ.ਐਸ.ਆਈ. ਨਛੱਤਰ ਸਿੰਘ ਵਲੋਂ ...

ਪੂਰੀ ਖ਼ਬਰ »

ਵਿਧਾਇਕ ਪਾਹੜਾ ਵਲੋਂ ਨਸ਼ਾ ਛੁਡਾਊ ਕੇਂਦਰ ਦਾ ਦੌਰਾ

ਗੁਰਦਾਸਪੁਰ, 10 ਜੁਲਾਈ (ਆਰਿਫ਼)-ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਸਿਵਲ ਹਸਪਤਾਲ ਵਿਖੇ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕੀਤਾ ਗਿਆ | ਇਸ ਮੌਕੇ ਵਿਧਾਇਕ ਪਾਹੜਾ ਨੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਿਖ਼ਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ...

ਪੂਰੀ ਖ਼ਬਰ »

ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਗੋਲਡਨ ਗਰੁੱਪ ਦੇਵੇਗਾ ਲੜਕੀਆਂ ਨੰੂ ਫ਼ੀਸ 'ਚ 50 ਫ਼ੀਸਦੀ ਛੋਟ

ਗੁਰਦਾਸਪੁਰ, 10 ਜੁਲਾਈ (ਗੁਰਪ੍ਰਤਾਪ ਸਿੰਘ)-ਗੋਲਡਨ ਗਰੁੱਪ ਆਫ਼ ਇੰਸਟੀਚਿਊਟ ਤਕਨੀਕੀ ਸਿੱਖਿਆ ਨੰੂ ਉੱਨਤ ਕਰਨ ਲਈ ਵਿਸ਼ੇਸ਼ ਕਦਮ ਚੁੱਕ ਰਿਹਾ ਹੈ | ਇਸ ਸਬੰਧੀ ਗਰੁੱਪ ਦੇ ਚੇਅਰਮੈਨ ਮੋਹਿਤ ਮਹਾਜਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵਲੋਂ ਸ਼ੁਰੂ ਕੀਤੀ ਗਈ ਬੇਟੀ ਬਚਾਓ ...

ਪੂਰੀ ਖ਼ਬਰ »

ਮੰਡੀ ਅਧਿਕਾਰੀਆਂ ਵਲੋਂ ਸਬਜ਼ੀ ਮੰਡੀ ਦਾ ਅਚਨਚੇਤ ਦੌਰਾ

ਬਟਾਲਾ, 10 ਜੁਲਾਈ (ਸੁਖਦੇਵ ਸਿੰਘ)-ਸਥਾਨਕ ਸ਼ਬਜੀ ਮੰਡੀ 'ਚ ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਸ਼ਬਜੀਆਂ ਤੇ ਫਲਾਂ ਦੇ ਨਿਰੀਖਣ ਲਈ ਛਾਪਾ ਮਾਰਿਆ ਗਿਆ | ਮੁੱਖ ਅਧਿਕਾਰੀ ਸਾਹਿਬ ਸਿੰਘ ਸਕੱਤਰ ਮਾਰਕਿਟ ਕਮੇਟੀ ਕਲਾਨੌਰ, ਸਵਿੰਦਰ ਸਿੰਘ ਦਾਲਮ ਤੇ ਹੋਰ ਅਧਿਕਾਰੀਆਂ ਵਲੋਂ ...

ਪੂਰੀ ਖ਼ਬਰ »

ਮਾਂ-ਬੋਲੀ ਪੰਜਾਬੀ ਵਿਕਾਸ ਮੰਚ ਵਲੋਂ ਨਸ਼ਿਆਂ ਖਿਲਾਫ਼ ਮਾਰਚ

ਬਟਾਲਾ, 10 ਜੁਲਾਈ (ਕਾਹਲੋਂ)-ਮਾਂ-ਬੋਲੀ ਪੰਜਾਬੀ ਵਿਕਾਸ ਮੰਚ ਬਟਾਲਾ ਵਲੋਂ ਪ੍ਰਧਾਨ ਜਤਿੰਦਰ ਭਨੋਟ ਤੇ ਜਨਰਲ ਸਕੱਤਰ ਕੁਲਦੀਪ ਹੰਸਪਾਲ ਦੀ ਅਗਵਾਈ 'ਚ ਤੀਸਰੇ ਪੜ੍ਹਾਅ ਤਹਿਤ ਵੱਖ-ਵੱਖ ਪਿੰਡਾਂ 'ਚ ਨਸ਼ਿਆਂ ਿਖ਼ਲਾਫ਼ ਮੋਟਰਸਾਈਕਲਾਂ 'ਤੇ ਜਥਾ ਮਾਰਚ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਨੌਜਵਾਨਾਂ ਵਲੋਂ ਐਸ.ਡੀ.ਐਮ. ਨੂੰ ਮੰਗ ਪੱਤਰ

ਬਟਾਲਾ, 10 ਜੁਲਾਈ (ਕਾਹਲੋਂ)-ਸਥਾਨਕ ਸ਼ਹਿਰ ਦੇ ਸਮੂਹ ਰਾਮਗੜ੍ਹੀਆ ਨੌਜਵਾਨਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਪੰਜਾਬ ਸਰਕਾਰ ਦੇ ਨਾਂਅ ਬਟਾਲਾ ਦੇ ਐਸ.ਡੀ.ਐਮ. ਨੂੰ ਮੰਗ ਪੱਤਰ ਦਿੱਤਾ | ਰਾਮਗੜ੍ਹੀਆ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਵਲੋਂ ਨਸ਼ਾ ਛੱਡੋ ਚੇਤਨਾ ਮਾਰਚ

ਕਾਦੀਆਂ, 10 ਜੂਨ (ਕੁਲਵਿੰਦਰ ਸਿੰਘ, ਮਕਬੂਲ ਅਹਿਮਦ)-ਪੰਜਾਬ ਅੰਦਰ ਨਸ਼ਿਆਂ ਦੇ ਵੱਧ ਰਹੇ ਰੁਝਾਨ ਤੇ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ...

ਪੂਰੀ ਖ਼ਬਰ »

ਚਲਦੀ ਗੱਡੀ 'ਚੋਂ ਉਤਰਨ ਸਮੇਂ ਵਿਅਕਤੀ ਗੰਭੀਰ ਜ਼ਖ਼ਮੀ

ਬਟਾਲਾ, 10 ਜੁਲਾਈ (ਬੁੱਟਰ)-ਰੇਲ ਗੱਡੀ 'ਚੋਂ ਉਤਰਦੇ ਸਮੇਂ ਇਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ | ਜ਼ਖ਼ਮੀ ਵਿਅਕਤੀ ਜਗਮੋਹਨ ਸਿੰਘ ਪੁੱਤਰ ਧਰਮਿੰਦਰ ਸਿੰਘ ਵਾਸੀ ਗੁਰਦਾਸ ਨੰਗਲ ਦੀ ਪਤਨੀ ਪ੍ਰਨੀਤ ਕੌਰ ਨੇ ਦੱਸਿਆ ਕਿ ਉਹ ਧਾਰੀਵਾਲ ਤੋਂ ਟਾਟਾ ਮੋਰੀ ਗੱਡੀ ...

ਪੂਰੀ ਖ਼ਬਰ »

ਪਾਬੰਦੀਸ਼ੁਦਾ ਗੋਲੀਆਂ ਸਮੇਤ ਔਰਤ ਕਾਬੂ

ਕਲਾਨੌਰ, 10 ਜੁਲਾਈ (ਪੁਰੇਵਾਲ/ਕਾਹਲੋਂ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੀਨੀਅਰ ਪੁਲਿਸ ਕਪਤਾਨ ਹਰਚਰਨ ਸਿੰਘ ਭੁੱਲਰ ਦੀਆਂ ਹਦਾਇਤਾਂ 'ਤੇ ਪੁਲਿਸ ਥਾਣਾ ਕਲਾਨੌਰ ਦੇ ਇੰਸਪੈਕਟਰ ਨਿਰਮਲ ਸਿੰਘ ਦੀ ਯੋਗ ਅਗਵਾਈ ਹੇਠ ਪੁਲਿਸ ਵਲੋਂ ਗਸ਼ਤ ਦੌਰਾਨ ਭਾਰਤ-ਪਾਕਿ ਸਰਹੱਦ ਦੇ ...

ਪੂਰੀ ਖ਼ਬਰ »

ਬਾਬਾ ਨਾਂਗਾ ਪਬਲਿਕ ਸਕੂਲ ਭੋਮਾ ਵਿਖੇ ਵਰਦੀਆਂ ਵੰਡੀਆਂ

ਘੁਮਾਣ, 10 ਜੁਲਾਈ (ਬੰਮਰਾਹ)-ਬਾਬਾ ਨਾਂਗਾ ਪਬਲਿਕ ਸੀ. ਸੈਕੰ: ਸਕੂਲ ਭੋਮਾ ਵਿਖੇ ਹਰ ਸਾਲ ਦੀ ਤਰ੍ਹਾਂ ਲੜਕੀਆਂ ਨੂੰ ਵਿੱਦਿਆ ਪ੍ਰਤੀ ਉਤਸ਼ਾਹਿਤ ਕਰਨ ਲਈ ਇਸ ਵਾਰ ਵੀ ਗਿਆਰਵੀਂ ਤੇ ਬਾਰਵੀਂ ਜਮਾਤ ਦੀਆਂ ਲੜਕੀਆਂ ਨੂੰ ਮੁਫ਼ਤ ਵਰਦੀਆਂ ਵੰਡੀਆਂ ਗਈਆਂ | ਬਾਬਾ ਨਾਂਗਾ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਦੀਆਂ ਤਨਖਾਹਾਂ 'ਚੋਂ 200 ਰੁਪਏ ਪ੍ਰਤੀ ਮਹੀਨਾ ਜਬਰੀ ਕਟੌਤੀ ਬੰਦ ਕੀਤੀ ਜਾਵੇ- ਏਟਕ ਆਗੂ

ਪੀ.ਐਸ.ਈ.ਬੀ. ਇੰਪਲਾਈਜ਼ ਫ਼ੈਡਰੇਸ਼ਨ (ਏਟਕ) ਵਲੋਂ ਸਬ ਡਵੀਜ਼ਨ ਨੌਸ਼ਹਿਰਾ ਮੱਝਾ ਸਿੰਘ ਵਿਖੇ ਕੀਤੀ ਇਕੱਤਰਤਾ ਦਾ ਦਿ੍ਸ਼ | ਤਸਵੀਰ : ਤਰਸੇਮ ਸਿੰਘ ਤਰਾਨਾ ਨੌਸ਼ਹਿਰਾ ਮੱਝਾ ਸਿੰਘ, 10 ਜੂਨ (ਤਰਸੇਮ ਸਿੰਘ ਤਰਾਨਾ)-ਪੀ.ਐਸ.ਈ.ਬੀ. ਇੰਪਲਾਈਜ਼ ਫ਼ੈਡਰੇਸ਼ਨ (ਏਟਕ) ਦੀ ਸਬ ...

ਪੂਰੀ ਖ਼ਬਰ »

ਰੰਧਾਵਾ ਦੀ ਅਗਵਾਈ 'ਚ ਪਿੰਡ ਮਹਿਮਾਚੱਕ ਦਾ ਜੰਗੀ ਪੱਧਰ 'ਤੇ ਵਿਕਾਸ ਕਰਵਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਾਂਗੇ : ਸਾਬੀ ਮਹਿਮਾਚੱਕ

ਕੋਟਲੀ ਸੂਰਤ ਮੱਲ੍ਹੀ, 10 ਜੁਲਾਈ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਮਹਿਮਾਚੱਕ ਦੇ ਨੌਜਵਾਨ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਸਾਬੀ ਮਹਿਮਾਚੱਕ ਨੇ ਕਿਹਾ ਕਿ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਪਿੰਡ ਦਾ ...

ਪੂਰੀ ਖ਼ਬਰ »

ਦਸਤ ਰੋਕੂ ਪੰਦ੍ਹਰਵਾੜੇ ਤਹਿਤ ਜਾਗਰੂਕਤਾ ਸਮਾਗਮ

ਪੁਰਾਣਾ ਸ਼ਾਲਾ, 10 ਜੁਲਾਈ (ਅਸ਼ੋਕ ਸ਼ਰਮਾ)-ਕਮਿਊਨਿਟੀ ਹੈਲਥ ਸੈਂਟਰ ਜਗਤਪੁਰ ਪੁਰਾਣਾ ਸ਼ਾਲਾ ਵਿਖੇ ਦਸਤ ਰੋਕੂ ਪੰਦ੍ਹਰਵਾੜੇ ਤਹਿਤ ਜਾਗਰੂਕਤਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ: ਓਮ ਪ੍ਰਕਾਸ਼ ਨੇ ਮਰੀਜ਼ਾਂ ਤੇ ਲੋਕਾਂ ਨੰੂ ਜਾਗਰੂਕ ...

ਪੂਰੀ ਖ਼ਬਰ »

ਵਿਧਾਇਕ ਪਾਹੜਾ ਵਲੋਂ ਪਾਵਰਕਾਮ ਅਧਿਕਾਰੀਆਂ ਨਾਲ ਮੀਟਿੰਗ

ਗੁਰਦਾਸਪੁਰ, 10 ਜੁਲਾਈ (ਆਰਿਫ਼)-ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਪਾਵਰਕਾਮ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਵਿਧਾਇਕ ਪਾਹੜਾ ਨੇ ਪਾਵਰਕਾਮ ਅਧਿਕਾਰੀਆਂ ਨੰੂ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਕਿਹਾ | ...

ਪੂਰੀ ਖ਼ਬਰ »

ਫਤਹਿਗੜ੍ਹ ਚੂੜੀਆਂ ਨੂੰ ਨਸ਼ਾ-ਮੁਕਤ ਕਰਨ ਲਈ ਸਾਂਝੇ ਯਤਨਾਂ ਦੀ ਲੋੜ-ਕਾਂਗਰਸੀ ਆਗੂ

ਫਤਹਿਗੜ੍ਹ ਚੂੜੀਆਂ, 10 ਜੁਲਾਈ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਨੂੰ ਨਸ਼ਾ ਮੁਕਤ ਕਰਨ ਲਈ ਸਾਨੂੰ ਸਾਰਿਆਂ ਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ ਤੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਇੱਕ ਮਤਾ ਪਾਸ ਕਰਨ ਦੀ ਲੋੜ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਨਰਲ ਸਕੱਤਰ ...

ਪੂਰੀ ਖ਼ਬਰ »

ਮਹਿਲਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਵਲੋਂ ਨਿਯੁਕਤੀਆਂ

ਧਾਰੀਵਾਲ, 10 ਜੁਲਾਈ (ਸਵਰਨ ਸਿੰਘ)-ਪਾਰਟੀ ਦੀ ਮਜਬੂਤੀ ਲਈ ਹਰ ਸੰਭਵ ਯਤਨ ਕਰਾਂਗੀ ਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀਆਂ ਲੋਕ ਹਿੱਤਕਾਰੀ ਨੀਤੀਆਂ ਘਰ-ਘਰ ਪਹੰੁਚਾਵਾਂਗੇ | ਇਸ ਗੱਲ ਦਾ ਪ੍ਰਗਟਾਵਾ ਮਹਿਲਾ ਕਾਂਗਰਸ ਜ਼ਿਲ੍ਹਾ ...

ਪੂਰੀ ਖ਼ਬਰ »

ਨਸ਼ਿਆਂ ਦੇ ਵਿਰੁੱਧ ਹਲਕਾ ਫਤਹਿਗੜ੍ਹ ਚੂੜੀਆਂ 'ਚ ਤਿ੍ਪਤ ਬਾਜਵਾ ਨਾਲ ਚਟਾਨ ਵਾਂਗ ਖੜੇ੍ਹ ਹਾਂ-ਕਾਂਗਰਸੀ ਆਗੂ

ਫਤਹਿਗੜ੍ਹ ਚੂੜੀਆਂ, 10 ਜੁਲਾਈ (ਧਰਮਿੰਦਰ ਸਿੰਘ ਬਾਠ)-ਕੈਬਨਿਟ ਮੰਤਰੀ ਤਿ੍ਪਤਰਜਿੰਦਰ ਸਿੰਘ ਬਾਜਵਾ ਵਲੋਂ ਨਸ਼ਿਆਂ ਦੇ ਵਿਰੱੁਧ ਛੇੜੀ ਜੰਗ ਇਕ ਸ਼ਲਾਘਾਯੋਗ ਕਦਮ ਹੈ ਤੇ ਉਹ ਇਸ ਲੜਾਈ 'ਚ ਬਾਜਵਾ ਦੇ ਨਾਲ ਚੱਟਾਨ ਵਾਂਗ ਖੜੇ੍ਹ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਮੋਦੀ ਦੀ ਮਲੋਟ ਧੰਨਵਾਦੀ ਰੈਲੀ ਵਹੀਰਾਂ ਘੱਤ ਪੁੱਜਣਗੇ ਅਕਾਲੀ/ਭਾਜਪਾ ਸਮਰਥਕ-ਚਾਵਲਾ, ਰਵਿੰਦਰ ਯੂ.ਕੇ.

ਪੁਰਾਣਾ ਸ਼ਾਲਾ, 10 ਜੁਲਾਈ (ਗੁਰਵਿੰਦਰ ਸਿੰਘ ਗੁਰਾਇਆ)-ਅਕਾਲੀ/ਭਾਜਪਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਮਲੋਟ ਦਾਣਾ ਮੰਡੀ 'ਚ ਰੱਖੀ ਗਈ ਧੰਨਵਾਦੀ ਰੈਲੀ 'ਚ ਜਿੱਥੇ ਬੇਟ ਇਲਾਕੇ 'ਚੋਂ ਅਕਾਲੀ/ਭਾਜਪਾ ਦਾ ਇਕ ਵੱਡਾ ਕਾਫ਼ਲਾ ਅੱਜ ਸਵੇਰੇ ਜੈਕਾਰਿਆਂ ਦੀ ਗੂੰਝ 'ਚ ...

ਪੂਰੀ ਖ਼ਬਰ »

ਤਿ੍ਪਤ ਰਜਿੰਦਰ ਸਿੰਘ ਬਾਜਵਾ ਦੇ ਹੁਕਮਾਂ 'ਤੇ ਕਾਂਗਰਸੀ ਆਗੂਆਂ ਅਤੇ ਪੁਲਿਸ ਦੀ ਮੀਟਿੰਗ

ਫਤਹਿਗੜ੍ਹ ਚੂੜੀਆਂ, 10 ਜੁਲਾਈ (ਧਰਮਿੰਦਰ ਸਿੰਘ ਬਾਠ)-ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ: ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਹਲਕਾ ਫਤਹਿਗੜ੍ਹ ਚੂੜੀਆਂ 'ਚ ਨਸ਼ਿਆਂ ਨੂੰ ਹਲਕਾ ਫਤਹਿਗੜ੍ਹ ਚੂੜੀਆਂ 'ਚੋਂ 6 ਮਹੀਨੇ ਦੇ ਅੰਦਰ-ਅੰਦਰ ਖ਼ਤਮ ਕਰਨ ਦੇ ਕੀਤੇ ਗਏ ਐਲਾਨ ...

ਪੂਰੀ ਖ਼ਬਰ »

ਜੀਆ ਲਾਲ ਸਕੂਲ ਵਿਖੇ ਕੈਪੇਸਿਟੀ ਬਿਲਡਿੰਗ ਟਰੇਨਿੰਗ ਲਗਾਈ

ਗੁਰਦਾਸਪੁਰ, 10 ਜੁਲਾਈ (ਸੁਖਵੀਰ ਸਿੰਘ ਸੈਣੀ)-ਸਥਾਨਿਕ ਜੀਆ ਲਾਲ ਮਿੱਤਲ ਸਕੂਲ ਵਿਖੇ ਕੈਪੇਸਿਟੀ ਬਿਲਡਿੰਗ ਟਰੇਨਿੰਗ ਲਗਾਈ ਗਈ | ਰੀਜ਼ਨਲ ਡਾਇਰੈਕਟਰ ਐਸ.ਪੀ.ਅਰੋੜਾ ਦੇ ਨਿਰਦੇਸ਼ਾਂ 'ਤੇ ਕਰਵਾਈ ਇਸ ਟਰੇਨਿੰਗ ਦੀ ਪ੍ਰਧਾਨਗੀ ਚੇਅਰਮੈਨ ਬੀ.ਕੇ ਮਿਤਲ ਤੇ ਪਿ੍ੰਸੀਪਲ ...

ਪੂਰੀ ਖ਼ਬਰ »

ਨਸ਼ੇ ਨਾਲ ਹੋਈ ਮੌਤ ਦੇ ਨਾਲ ਸਬੰਧਿਤ ਅਨਸਰਾਂ 'ਤੇ 304, 307 ਦੇ ਪਰਚੇ ਦਰਜ ਹੋਣਗੇ-ਆਈ.ਜੀ. ਪਰਮਾਰ

ਅਲੀਵਾਲ, 10 ਜੁਲਾਈ (ਅਵਤਾਰ ਸਿੰਘ ਰੰਧਾਵਾ)-ਜੇਕਰ ਕਿਸੇ ਨੌਜਵਾਨ ਦੀ ਨਸ਼ਿਆਂ ਦਾ ਸੇਵਨ ਕਰਦਿਆਂ ਮੌਤ ਹੋ ਜਾਂਦੀ ਹੈ ਤਾਂ ਇਸ ਸਬੰਧੀ ਕਸੂਰਵਾਰ ਨਸ਼ਾ ਤਸਕਰ ਜਾਂ ਕੋਈ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਉੱਪਰ ਦਫਾ 304, 307 ਲਗਾ ਕੇ ਉਸ ਨੂੰ ਜੇਲ ਦੀਆਂ ਸਲਾਖਾਂ ...

ਪੂਰੀ ਖ਼ਬਰ »

ਡੇਅਰੀ ਵਿਭਾਗ ਨੇ ਦੁੱਧ ਦੇ ਨਮੂਨੇ ਲਏ

ਗੁਰਦਾਸਪੁਰ, 10 ਜੁਲਾਈ (ਆਰਿਫ਼)-ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਹਰੇਕ ਵਿਭਾਗ ਵਲੋਂ ਸਾਰਥਕ ਯਤਨ ਕੀਤੇ ਜਾ ਰਹੇ ਹਨ | ਜਿਸ ਤਹਿਤ ਡੇਅਰੀ ਵਿਭਾਗ ਵਲੋਂ ਦੁੱਧ ਦੇ ਨਮੂਨੇ ਲਏ ਗਏ | ਇਸ ਸਬੰਧੀ ਡਿਪਟੀ ਡਾਇਰੈਕਟਰ ਡੇਅਰੀ ਕਸ਼ਮੀਰ ਸਿੰਘ ਗੁਰਾਇਆ ਨੇ ਦੱਸਿਆ ਕਿ ...

ਪੂਰੀ ਖ਼ਬਰ »

ਜਥੇਦਾਰ ਬਾਬਾ ਕੁਲਵੰਤ ਸਿੰਘ ਦਾ ਪਤਾ ਲੈਣ ਪਹੁੰਚੇ ਸਿੰਘ ਸਾਹਿਬ ਭਾਈ ਰਾਮ ਸਿੰਘ ਦਮਦਮੀ ਟਕਸਾਲ

ਪੰਜਗਰਾਈਆਂ, 10 ਜੁਲਾਈ (ਬਲਵਿੰਦਰ ਸਿੰਘ)-ਦਮਦਮੀ ਟਕਸਾਲ (ਜਥਾ ਭਿੰਡਰਾਂ) ਸੰਗਰਾਵਾਂ ਦੇ ਮੁਖੀ ਸਿੰਘ ਸਾਹਿਬ ਭਾਈ ਰਾਮ ਸਿੰਘ ਜਥੇ ਦੇ ਕੁਝ ਚੋਣਵੇਂ ਸਿੰਘਾਂ ਸਮੇਤ ਸਿੱਖ ਕੌਮ ਦੇ ਮਹਾਨ ਪਾਵਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ 'ਅਬਿਚਲ ਨਗਰ ਸਾਹਿਬ ਨਾਂਦੇੜ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੀ ਆਮਦ ਸਬੰਧੀ ਕਾਕੀ ਜਥੇ ਸਮੇਤ ਮਲੋਟ ਰਵਾਨਾ

ਬਟਾਲਾ, 10 ਜੁਲਾਈ (ਕਾਹਲੋਂ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ 11 ਜੁਲਾਈ ਨੂੰ ਮਲੋਟ ਆਮਦ ਸਬੰਧੀ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸੀਨੀਅਰ ਅਕਾਲੀ ਆਗੂ ਕੰਵਲਪ੍ਰੀਤ ਸਿੰਘ ਕਾਕੀ 5 ਬੱਸਾਂ ਦੇ ਕਾਫਲੇ ਸਮੇਤ ਪ੍ਰੋਗਰਾਮ ਵਾਲੇ ਸਥਾਨ ਲਈ ਰਵਾਨਾ ਹੋਏ | ਇਸ ...

ਪੂਰੀ ਖ਼ਬਰ »

ਗੁਰਦਾਸਪੁਰ ਦੇ ਅਜੇ ਭੱਟੀ ਤੇ ਰੋਹਿਤ ਭੱਟੀ ਨੇ ਜਿੱਤੇ ਤਗਮੇ

ਗੁਰਦਾਸਪੁਰ, 10 ਜੁਲਾਈ (ਆਲਮਬੀਰ ਸਿੰਘ)-ਲਵਲੀ ਯੂਨੀਵਰਸਿਟੀ ਜਲੰਧਰ ਵਿਖੇ 5ਵਾਂ ਵੁਸੂ ਫੈਡਰੇਸ਼ਨ ਕੱਪ ਮੁਕਾਬਲਾ ਕਰਵਾਇਆ ਗਿਆ | ਜਿਸ 'ਚ ਗੁਰਦਾਸਪੁਰ ਦੇ ਦੋ ਖਿਡਾਰੀ ਅਜੇ ਭੱਟੀ ਤੇ ਰੋਹਿਤ ਭੱਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਤੇ ਸਿਲਵਰ ਮੈਡਲ ਜਿੱਤ ਕੇ ...

ਪੂਰੀ ਖ਼ਬਰ »

ਪੇਟ ਦੀਆਂ ਬਿਮਾਰੀਆਂ ਤੇ ਦਸਤ ਰੋਗਾਂ ਤੋਂ ਬਚਾਅ ਲਈ ਜਾਗਰੂਕਤਾ ਪੰਦਰਵਾੜਾ ਸ਼ੁਰੂ : ਐਸ.ਐਮ.ਓ.

ਨੌਸ਼ਹਿਰਾ ਮੱਝਾ ਸਿੰਘ, 10 ਜੂਨ (ਤਰਸੇਮ ਸਿੰਘ ਤਰਾਨਾ)-ਬਾਰਸ਼ਾਂ ਦੇ ਮੌਸਮ 'ਚ ਪੇਟ ਦੀਆਂ ਬਿਮਾਰੀਆਂ ਤੇ ਦਸਤ ਰੋਗਾਂ ਤੋਂ ਬਚਾਅ ਲਈ ਸ਼ੁੱਧ ਜਾਂ ਪੀਣ ਵਾਲਾ ਪਾਣੀ ਉਬਾਲ ਕੇ ਹੀ ਪੀਤਾ ਜਾਣ ਦੇ ਨਾਲ-ਨਾਲ ਖਾਣ ਵਾਲੀਆਂ ਵਸਤਾਂ ਸਾਫ਼ ਤੇ ਢੱਕ ਕੇ ਰੱਖੀਆਂ ਜਾਣ | ਉਪਰੋਕਤ ...

ਪੂਰੀ ਖ਼ਬਰ »

ਪਾਰੋਵਾਲ ਦਾ ਬਾਬਾ ਕੀਮੇ ਸ਼ਾਹ ਯਾਦਗਾਰੀ ਖੇਡ ਮੇਲਾ ਸਮਾਪਤ

ਅਲੀਵਾਲ, 10 ਜੁਲਾਈ (ਅਵਤਾਰ ਸਿੰਘ ਰੰਧਾਵਾ)-ਪਿੰਡ ਪਾਰੋਵਾਲ ਵਿਖੇ ਹਰ ਸਾਲ ਦੀ ਤਰ੍ਹਾਂ ਬਾਬਾ ਕੀਮੇ ਸ਼ਾਹ ਦੀ ਮਜਾਰ ਉੱਪਰ ਮੇਲਾ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਚੇਅ: ਬਲਵਿੰਦਰ ਸਿੰਘ ਕੋਟਲਾ ਬਾਮਾ ਨੇ ਹਾਜ਼ਰੀ ਭਰੀ | ਮੇਲੇ 'ਚ ਵੱਖ-ਵੱਖ ਖੇਡਾਂ ...

ਪੂਰੀ ਖ਼ਬਰ »

ਖਿਡਾਰਨ ਸੁਮਨਦੀਪ ਕੌਰ ਮੁਰਾਦਪੁਰਾ ਨੇ 100 ਮੀਟਰ ਅੜਿੱਕਾ ਦੌੜ 'ਚੋਂ ਹਾਸਲ ਕੀਤੀ ਤੀਸਰੀ ਪੁਜੀਸ਼ਨ

ਪੰਜਗਰਾਈਆਂ, 10 ਜੁਲਾਈ (ਬਲਵਿੰਦਰ ਸਿੰਘ)-ਪਿਛਲੇ ਦਿਨੀਂ ਗੁਹਾਟੀ (ਆਸਾਮ) 'ਚ 58ਵੀਂ ਨੈਸ਼ਨਲ ਇੰਟਰ ਸਟੇਟ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ 2018 ਹੋਈ, ਜਿਸ 'ਚ ਪੰਜਾਬ ਪੁਲਿਸ ਦੀ ਖਿਡਾਰਨ ਸੁਮਨਦੀਪ ਕੌਰ ਸਪੁੱਤਰੀ ਅਮਰਜੀਤ ਸਿੰਘ ਪਿੰਡ ਮੁਰਾਦਪੁਰਾ ਨੇ 100 ਮੀਟਰ ...

ਪੂਰੀ ਖ਼ਬਰ »

ਆਲ ਕੇਡਰ ਪੈਨਸ਼ਨਰਜ਼ ਐਸੋਸ਼ੀਏਸ਼ਨ ਵਲੋਂ ਮੀਟਿੰਗ

ਧਾਰੀਵਾਲ, 10 ਜੁਲਾਈ (ਸਵਰਨ ਸਿੰਘ)-ਆਲ ਕੇਡਰ ਪੈਨਸ਼ਨਰਜ਼ ਐਸੋਸ਼ੀਏਸ਼ਨ ਮੰਡਲ ਧਾਰੀਵਾਲ ਦੀ ਮੀਟਿੰਗ ਮੰਡਲ ਪ੍ਰਧਾਨ ਸਾਥੀ ਵਰਿਆਮ ਮਸੀਹ ਦੀ ਪ੍ਰਧਾਨਗੀ ਹੇਠ ਮਿੱਲ ਗਰਾਉਂਡ ਧਾਰੀਵਾਲ ਵਿਖੇ ਹੋਈ, ਜਿਸ 'ਚ ਵੱਖ-ਵੱਖ ਬੁਲਾਰਿਆਂ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਪਿੰਡ ਧੰਦੋਈ ਦਾ ਸੇਵਾ ਕੇਂਦਰ ਬੰਦ ਨਾ ਕਰਨ ਦੀ ਮੰਗ

ਪੰਜਗਰਾਈਆਂ, 10 ਜੂਨ (ਬਲਵਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਪਿਛਲੀ ਸਰਕਾਰ ਵੇਲੇ ਬਣੇ ਸੇਵਾ ਕੇਂਦਰਾਂ ਨੂੰ ਬੰਦ ਕਰਨ ਵਾਲੇ ਪਾਸੇ ਨੂੰ ਤੁਰੀ ਹੈ, ਕਈ ਸੇਵਾ ਕੇਂਦਰ ਬੰਦ ਵੀ ਕਰ ਦਿੱਤੇ ਹਨ | ਇਸ ਤਰ੍ਹਾਂ ਦਾ ਸੇਵਾ ਕੇਂਦਰ ਜੋ ਅੱਡਾ ਧੰਦੋਈ 'ਚ ਬਣਿਆ ਹੋਇਆ ਹੈ, ਇਸ ਸੇਵਾ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਆਰ.ਐਮ.ਪੀ. ਡਾਕਟਰਾਂ ਦੀ ਮੀਟਿੰਗ

ਗੁਰਦਾਸਪੁਰ, 10 ਜੁਲਾਈ (ਆਲਮਬੀਰ ਸਿੰਘ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਬਲਾਕ ਪ੍ਰਧਾਨ ਸ਼ਾਮ ਲਾਲ ਸਾਬਕਾ ਸਰਪੰਚ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਜਿਸ 'ਚ ਜ਼ਿਲ੍ਹਾ ਪ੍ਰਧਾਨ ਡਾ: ਸਤਪਾਲ, ਡਾ: ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ 'ਚ ਕੁਝ ਲੋਕਾਂ ...

ਪੂਰੀ ਖ਼ਬਰ »

ਕਾਹਲੋਂ ਪਰਿਵਾਰ ਨੇ ਹਰ ਮੁਸ਼ਕਿਲ 'ਤੇ ਆਪਣੇ ਵਰਕਰਾਂ ਦੀ ਬਾਂਹ ਫੜ੍ਹੀ : ਬਾਜਵਾ, ਕਾਹਲੋਂ

ਫਤਹਿਗੜ੍ਹ ਚੂੜੀਆਂ, 10 ਜੁਲਾਈ (ਐਮ.ਐਸ. ਫੁੱਲ)-ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਆਪਣੇ ਵਰਕਰਾਂ ਨੂੰ ਬਣਦਾ ਮਾਣ-ਸਨਮਾਨ ਬਖ਼ਸ਼ਿਆ ਹੈ ਤੇ ਹਲਕਾ ਫਤਹਿਗੜ੍ਹ ਚੂੜੀਆਂ ਦੀ ਨੁਮਾਇੰਦਗੀ ਕਰ ਰਹੇ ਕਾਹਲੋਂ ਪਰਿਵਾਰ ਨੇ ਹਰ ਮੁਸ਼ਕਿਲ 'ਤੇ ਆਪਣੇ ਵਰਕਰਾਂ ਦੀ ਬਾਂਹ ਫੜ੍ਹੀ ...

ਪੂਰੀ ਖ਼ਬਰ »

ਸੇਵਾ ਕੇਂਦਰ ਛੀਨਾ ਬੇਟ ਬੰਦ ਹੋਣ ਦੇ ਸੰਕੇਤ ਕਾਰਨ ਇਲਾਕਾ ਵਾਸੀਆਂ 'ਚ ਰੋਸ

ਪੁਰਾਣਾ ਸ਼ਾਲਾ, 10 ਜੁਲਾਈ (ਗੁਰਵਿੰਦਰ ਸਿੰਘ ਗੁਰਾਇਆ)-ਬੇਟ ਇਲਾਕੇ ਦੇ ਕਰੀਬ ਦੋ ਦਰਜਨ ਪਿੰਡਾਂ ਦੇ ਲੋਕਾਂ ਨੰੂ ਵੱਖ-ਵੱਖ ਤਰ੍ਹਾਂ ਦੀਆਂ 123 ਸੇਵਾਵਾਂ ਦੇਣ ਵਾਲਾ ਸੇਵਾ ਕੇਂਦਰ ਛੀਨਾ ਬੇਟ ਬੰਦ ਕਰ ਦੇਣ ਦੀ ਇਕ ਜਾਰੀ ਸੂਚੀ ਕਾਰਨ ਇਲਾਕਾ ਵਾਸੀਆਂ 'ਚ ਜ਼ਿਲ੍ਹਾ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਮੈਰਾਥਨ ਦੌੜ ਕਰਵਾਈ

ਵਰਸੋਲਾ, 10 ਜੁਲਾਈ (ਵਰਿੰਦਰ ਸਹੋਤਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਦੋਛੰਨੀ ਦੇ ਵਿਦਿਆਰਥੀਆਂ ਦੀ ਪਿ੍ੰਸੀਪਲ ਬਲਦੇਵ ਸਿੰਘ ਕਾਹਲੋਂ ਦੀ ਅਗਵਾਈ ਹੇਠ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਪੈਦਾ ਕਰਨ ਲਈ ਮੈਰਾਥਨ ਦੌੜ ਕਰਵਾਈ ਗਈ | ਇਹ ਦੌੜ ਹਰਦੋਛੰਨੀ ਸਕੂਲ ਤੋਂ ...

ਪੂਰੀ ਖ਼ਬਰ »

ਸ਼ਹਿਰ ਦੀਆਂ ਮੰਗਾਂ ਨੂੰ ਲੈ ਕੇ ਵਫ਼ਦ ਵਿਧਾਇਕ ਬਾਜਵਾ ਨੂੰ ਮਿਲਿਆ

ਧਾਰੀਵਾਲ, 10 ਜੁਲਾਈ (ਸਵਰਨ ਸਿੰਘ)-ਸਥਾਨਕ ਸ਼ਹਿਰ ਧਾਰੀਵਾਲ ਦੀਆਂ ਮੰਗਾਂ ਨੂੰ ਲੈ ਕੇ ਕੌਾਸਲਰ ਤੇ ਸ਼ਹਿਰੀ ਕਾਂਗਰਸ ਪ੍ਰਧਾਨ ਅਸ਼ਵਨੀ ਦੁੱਗਲ, ਨੌਨੀ ਖੋਸਲਾ ਸੀਨੀਅਰ ਕਾਂਗਰਸੀ ਆਗੂ ਆਦਿ ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੂੰ ਮਿਲੇ, ਜਿਸ 'ਚ ਉਨ੍ਹਾਂ ਨੇ ਨਗਰ ...

ਪੂਰੀ ਖ਼ਬਰ »

ਬੱਚੀ ਦੀ ਮਾਂ ਸਹੁਰੇ ਘਰੋਂ ਟੁੰਬਾਂ ਤੇ ਨਕਦੀ ਲੈ ਕੇ ਫਰਾਰ

ਕਲਾਨੌਰ, 10 ਜੁਲਾਈ (ਪੁਰੇਵਾਲ)-ਸਥਾਨਕ ਕਸਬੇ 'ਚੋਂ ਇਕ ਔਰਤ ਦੇ ਆਪਣੇ ਸਹੁਰੇ ਘਰੋਂ ਭੇਦਭਰੀ ਹਾਲਤ 'ਚ ਗਾਇਬ ਹੋਣ ਦੀ ਖ਼ਬਰ ਹੈ | ਇਸ ਸਬੰਧੀ ਕਲਾਨੌਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ | ਪੁਲਿਸ ਨੂੰ ਦਿੱਤੀ ਦਰਖ਼ਾਸਤ 'ਚ ਜੋਗਿੰਦਰਪਾਲ ਵਾਸੀ ਕਲਾਨੌਰ ਨੇ ਦੱਸਿਆ ਕਿ ਉਸ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ 'ਚ ਉਮੀਦਵਾਰਾਂ ਦਾ ਵੀ ਹੋਣਾ ਚਾਹੀਦਾ ਡੋਪ ਟੈੱਸਟ-ਜਗਦੀਸ਼ ਮਸੀਹ

ਗੁਰਦਾਸਪੁਰ, 10 ਜੁਲਾਈ (ਆਲਮਬੀਰ ਸਿੰਘ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਨੰੂ ਰੋਕਣ ਲਈ ਚੁੱਕੇ ਗਏ ਕਦਮਾਂ ਤਹਿਤ ਜਿੱਥੇ ਵਿਧਾਇਕਾਂ ਤੇ ਮੰਤਰੀਆਂ ਦੇ ਵੀ ਡੋਪ ਟੈੱਸਟ ਹੋ ਰਹੇ ਹਨ, ਉੱਥੇ ਹੀ ਪੰਚਾਇਤੀ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜਨ ਵਾਲੇ ...

ਪੂਰੀ ਖ਼ਬਰ »

ਪੁਲਿਸ ਵਲੋਂ ਕੈਮਿਸਟਾਂ ਨਾਲ ਮੀਟਿੰਗ

ਦੀਨਾਨਗਰ, 10 ਜੁਲਾਈ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਪੁਲਿਸ ਵਲੋਂ ਲੋਕਾਂ ਨੂੰ ਨਸ਼ਿਆਾ ਤੋਂ ਜਾਗਰੂਕ ਕਰਨ ਲਈ ਆਰੰਭੀ ਮੁਹਿੰਮ ਤਹਿਤ ਦੀਨਾਨਗਰ ਸਬ ਡਿਵੀਜ਼ਨ ਦੇ ਥਾਣਿਆਂ ਅਧੀਨ ਪੈਂਦੇ ਕੈਮਿਸਟ ਦੁਕਾਨਾਂ ਦੇ ਮਾਲਕਾਂ ਨਾਲ ਮੀਟਿੰਗ ਦੀਨਾਨਗਰ ਥਾਣੇ ਵਿਚ ਐਸ.ਐੱਚ. ਓ ...

ਪੂਰੀ ਖ਼ਬਰ »

ਸਿੱਖ ਸਦਭਾਵਨਾ ਦਲ ਅਤੇ ਮਨੁੱਖਤਾ ਦਾ ਭਲਾ ਜਥੇਬੰਦੀਆਂ ਦੀ ਮੀਟਿੰਗ

ਸੇਖਵਾਂ, 10 ਜੁਲਾਈ (ਕੁਲਬੀਰ ਸਿੰਘ ਬੂਲੇਵਾਲ)-ਸਿੱਖ ਸਦਭਾਵਨਾ ਦਲ ਅਤੇ ਮਨੁੱਖਤਾ ਦਾ ਭਲਾ ਜਥੇਬੰਦੀਆਂ ਤੇ ਉਨ੍ਹਾਂ ਦੇ ਹਮਾਇਤੀਆਂ ਦੀ ਨਸ਼ਿਆਂ ਿਖ਼ਲਾਫ਼ ਵਿਸੇਸ਼ ਮੀਟਿੰਗ ਪਿੰਡ ਗਿੱਲਮੰਝ ਵਿਖੇ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਦਲ ਦੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਤੇ ਘੁਮਾਣ ਸੱਭਿਆਚਾਰ ਕਲੱਬ ਵਲੋਂ ਲਗਾਏ ਜਾ ਚੁੱਕੇ 1500 ਛਾਂਦਾਰ ਤੇ ਫਲਦਾਰ ਬੂਟੇ

ਘੁਮਾਣ, 10 ਜੁਲਾਈ (ਬੰਮਰਾਹ)-ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਪਿਛਲੇ ਪੰਜ ਸਾਲਾਂ ਤੋਂ ਇਸ ਮੁਹਿੰਮ ਨਾਲ ਜੁੜੇ ਸ਼ਹੀਦ ਭਗਤ ਸਿੰਘ ਕਲੱਬ ਤੇ ਘੁਮਾਣ ਸੱਭਿਆਚਾਰਕ ਕਲੱਬ ਘੁਮਾਣ ਦੇ ਸਮੂਹ ਮੈਂਬਰ ਪ੍ਰਧਾਨ ਪ੍ਰਲੋਕ ਸਿੰਘ ਦੀ ਅਗਵਾਈ 'ਚ ਆਪਣੀਆਂ ਜੇਬਾਂ 'ਚੋਂ ਪੈਸੇ ...

ਪੂਰੀ ਖ਼ਬਰ »

ਹੋਣਹਾਰ ਕੈਡਿਟਾਂ ਦਾ ਸਨਮਾਨ

ਵਰਸੋਲਾ, 10 ਜੁਲਾਈ (ਵਰਿੰਦਰ ਸਹੋਤਾ)-ਸੁਖਜਿੰਦਰ ਸਿੰਘ ਗਰੁੱਪ ਆਫ਼ ਇੰਸਟੀਚਿਊਟਸ ਹਯਾਤ ਨਗਰ ਵਿਖੇ ਇੱਕ ਸਮਾਰੋਹ ਦੌਰਾਨ ਦੇ ਸੰਸਥਾ ਦੇ ਐਨ. ਸੀ. ਸੀ. ਕੈਡਿਟਾਂ ਨੂੰ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ | ਕਰਨਲ ਜੇ. ਐਸ. ਸਿੱਧੂ ਅਤੇ ਡਾ: ਗੁਰਸਿਮਰਨ ਸਿੰਘ ਗਿੱਲ ਨੇ ਇਨ੍ਹਾਂ ਕੈਡਿਟਾਂ ਨੂੰ ਸਨਮਾਨਿਤ ਕਰਨ ਮੌਕੇ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸੰਸਥਾ ਅੰਦਰ ਲਗਾਏ ਗਏ ਕੈਂਪ ਦੌਰਾਨ ਇਨਾਂ ਕੈਡਿਟਾਂ ਨੇ ਖਾਸ ਪ੍ਰਾਪਤੀਆਂ ਕੀਤੀਆਂ ਸਨ ਜਿਸ ਕਾਰਨ ਇਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ | ਉਨਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਸੰਸਥਾ ਸਮੁੱਚੇ ਇਲਾਕੇ ਅਤੇ ਖਾਸ ਕਰਕੇ ਸਰਹੱਦੀ ਖੇਤਰ ਦੇ ਬੱਚਿਆਂ ਲਈ ਚਾਨਣ ਮੁਨਾਰਾ ਸਾਬਤ ਹੋ ਰਹੀ ਹੈ | ਇਸ ਮੌਕੇ ਸੰਸਥਾ ਦੇ ਐਨ. ਸੀ. ਸੀ. ਇੰਚਾਰਜ਼ ਸ. ਪ੍ਰੀਤਮ ਸਿੰਘ ਵੀ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ

ਹਰਚੋਵਾਲ, 10 ਜੁਲਾਈ (ਰਣਜੋਧ ਸਿੰਘ ਭਾਮ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਿਖ਼ਲਾਫ਼ ਸ਼ੁਰੂ ਕੀਤੀ ਮੁਹਿੰਮ ਨੂੰ ਸਫ਼ਲ ਕਰਨ ਦੇ ਮਕਸਦ ਨਾਲ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਯੂਥ ਵਿੰਗ ਦੇ ਪ੍ਰਧਾਨ ਸ: ਯਕੀਨ ਸਿੰਘ ਔਲਖ ਵਲੋਂ ਅੱਜ ਨੌਜਵਾਨਾਂ ਨਾਲ ਅਹਿਮ ...

ਪੂਰੀ ਖ਼ਬਰ »

ਦੀ ਗੁਰਦਾਸਪੁਰ ਸਹਿਕਾਰੀ ਤੇ ਉਸਾਰੀ ਯੂਨੀਅਨ ਦਾ ਲਾਭ ਵੰਡ ਸਮਾਗਮ

ਗੁਰਦਾਸਪੁਰ, 10 ਜੁਲਾਈ (ਆਰਿਫ਼)-ਦੀ ਗੁਰਦਾਸਪੁਰ ਸਹਿਕਾਰੀ ਕਿਰਤ ਤੇ ਉਸਾਰੀ ਯੂਨੀਅਨ ਵਲੋਂ ਸਥਾਨਕ ਫੂਡ ਪਲੈਨੇਟ ਹੋਟਲ ਵਿਖੇ 14ਵਾਂ ਲਾਭ ਵੰਡ ਸਮਾਗਮ ਕਰਵਾਇਆ ਗਿਆ | ਜਿਸ 'ਚ ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ...

ਪੂਰੀ ਖ਼ਬਰ »

ਪਿੰਡ ਸੇਖਵਾਂ ਦੇ ਸੇਵਾ ਕੇਂਦਰ ਨੰੂ ਚਾਲੂ ਰੱਖਣ ਲਈ ਡੀ.ਸੀ.ਨੰੂ ਮੰਗ ਪੱਤਰ

ਗੁਰਦਾਸਪੁਰ, 10 ਜੁਲਾਈ (ਆਲਮਬੀਰ ਸਿੰਘ)-ਪਿੰਡ ਸੇਖਵਾਂ ਵਿਖੇ ਚੱਲ ਰਹੇ ਸੇਵਾ ਕੇਂਦਰ ਨੰੂ ਚਾਲੂ ਰੱਖਣ ਲਈ ਸਮੂਹ ਗਰਾਮ ਪੰਚਾਇਤ ਮੈਂਬਰਾਂ ਵਲੋਂ ਡੀ.ਸੀ.ਗੁਰਦਾਸਪੁਰ ਨੰੂ ਮੰਗ ਪੱਤਰ ਸੌਾਪਿਆ ਗਿਆ | ਇਸ ਮੌਕੇ ਸਰਪੰਚ ਬਲਦੇਵ ਸਿੰਘ ਤੇ ਮਨਪ੍ਰੀਤ ਸਿੰਘ ਸੇਖਵਾਂ ਦੀ ...

ਪੂਰੀ ਖ਼ਬਰ »

ਐੱਸ.ਡੀ.ਐਮ ਬੱਲ ਵਲੋਂ 'ਸਾਂਝੀ ਰਸੋਈ' ਦੇ ਸੁਸਾਇਟੀ ਮੈਂਬਰਾਂ ਨਾਲ ਮੀਟਿੰਗ

ਗੁਰਦਾਸਪੁਰ, 10 ਜੁਲਾਈ (ਆਰਿਫ਼)-ਡਿਪਟੀ ਕਮਿਸ਼ਨਰ-ਕਮ ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਗੁਰਲਵਲੀਨ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਚੱਲ ਰਹੀ 'ਸਾਂਝੀ ਰਸੋਈ' ਦੀ ਮੀਟਿੰਗ ਐਸ.ਡੀ.ਐਮ ਸਕੱਤਰ ਸਿੰਘ ਬੱਲ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸ਼ਿਵ ਰਾਮ ਸਰੋਜ, ...

ਪੂਰੀ ਖ਼ਬਰ »

ਬਾਜ਼ੀਗਰ ਬਸਤੀ ਦਾ ਛਿੰਝ ਮੇਲਾ ਸਮਾਪਤ

ਘਰੋਟਾ, 10 ਜੁਲਾਈ (ਸੰਜੀਵ ਗੁਪਤਾ)-ਚੱਕੀ ਦਰਿਆ ਕਿਨਾਰੇ ਪੈਂਦੇ ਬਾਜ਼ੀਗਰ ਬਸਤੀ ਵਿਖੇ ਸਾਲਾਨਾ ਛਿੰਝ ਮੇਲਾ ਸਮਾਪਤ ਹੋ ਗਿਆ ਹੈ | ਜਿਸ ਵਿਚ ਪੰਜਾਬ, ਹਿਮਾਚਲ, ਜੰਮੂ ਕਸ਼ਮੀਰ ਦੇ 150 ਪਹਿਲਵਾਨਾਂ ਨੇ ਭਾਗ ਲਿਆ | ਮੇਲੇ ਦੀ ਪ੍ਰਧਾਨਗੀ ਬਾਜ਼ੀਗਰ ਵੈੱਲਫੇਅਰ ਬੋਰਡ ਦੇ ...

ਪੂਰੀ ਖ਼ਬਰ »

ਧੁੱਪਸੜੀ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਨੇ ਮੈਰਾਥਨ ਦੌੜ ਲਗਾਈ

ਬਟਾਲਾ, 10 ਜੁਲਾਈ (ਕਾਹਲੋਂ)-ਸਿੱਖਿਆ ਵਿਭਾਗ ਪੰਜਾਬ ਚੰਡੀਗੜ੍ਹ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਰਾਕੇਸ਼ ਬਾਲਾ ਦੇ ਨਿਰਦੇਸ਼ਾਂ ਅਨੁਸਾਰ ਪਿ੍ੰ: ਸ੍ਰੀਮਤੀ ਪਰਮਜੀਤ ਕੌਰ ਦੀ ਯੋਗ ਅਗਵਾਈ ਹੇਠ ਲੈਕ: ਪ੍ਰੇਮ ਸਿੰਘ ਸਟੇਟ ਐਵਾਰਡੀ ਤੇ ਲੈਕ: ਕਾਹਨ ਚੰਦ ਦੇ ...

ਪੂਰੀ ਖ਼ਬਰ »

ਵਿਧਾਇਕ ਲਾਡੀ ਵਲੋਂ ਘੁਮਾਣ ਦੇ ਵਿਕਾਸ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ

ਘੁਮਾਣ, 10 ਜੁਲਾਈ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਘੁਮਾਣ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਘੁਮਾਣ ਵਿਖੇ ਬੁਲਾਈ, ਜਿਸ 'ਚ ਐਕਸੀਅਨ ਡਰੇਨਜ਼ ਵਿਭਾਗ ਸ: ਭਿੰਡਰ, ਐਕਸੀਅਨ ਪਬਲਿਕ ਹੈਲਥ ...

ਪੂਰੀ ਖ਼ਬਰ »

ਬਾਬਾ ਲੱਖ ਦਾਤਾ ਦੀ ਯਾਦ 'ਚ ਮੇਲਾ ਕਰਵਾਇਆ

ਬਟਾਲਾ, 10 ਜੁਲਾਈ (ਕਾਹਲੋਂ)-ਬਾਬਾ ਲੱਖ ਦਾਤਾ ਤੇ ਇੱਛਾਧਾਰੀ ਸ਼ੇਸ਼ਨਾਗ ਦੀ ਯਾਦ 'ਚ ਸਾਲਾਨਾ ਮੇਲਾ ਪਿੰਡ ਬੁਤਲਾ ਵਿਖੇ ਕਰਵਾਇਆ ਗਿਆ, ਜਿਸ ਦਾ ਉਦਘਾਟਨ ਉੱਘੇ ਮੇਲਾ ਪ੍ਰਮੋਟਰ ਜੰਗ ਬਹਾਦਰ ਪੱਪੂ ਪ੍ਰਧਾਨ ਨੇ ਕੀਤਾ ਤੇ ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਮੇਲੇ ਉਤਸ਼ਾਹ ...

ਪੂਰੀ ਖ਼ਬਰ »

ਸੱਭਿਆਚਾਰਕ ਮੇਲਾ ਕਰਵਾਇਆ

ਅੱਚਲ ਸਾਹਿਬ, 10 ਜੁਲਾਈ (ਗੁਰਚਰਨ ਸਿੰਘ)-ਪਿੰਡ ਬੂੜੇਨੰਗਲ ਵਿਖੇ ਮੇਲਾ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਸਾਬਤ ਸ਼ਾਹ ਵਲੀ ਜੀ ਦੇ ਦਰਬਾਰ 'ਤੇ ਸਾਲਾਨਾ ਮੇਲਾ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਰਾਤ ਵੇਲੇ ਕੱਵਾਲੀਆਂ ਰਾਹੀਂ ਦਰਬਾਰ 'ਤੇ ਹਾਜ਼ਰੀ ...

ਪੂਰੀ ਖ਼ਬਰ »

ਬੱਚਿਆਂ ਦੇ ਇੱਕੋ ਨੰਬਰ ਦੇ ਦੋ 'ਆਧਾਰ ਕਾਰਡ' ਹੋਣ ਕਾਰਨ ਸਕੂਲ ਅਧਿਆਪਕ ਪ੍ਰੇਸ਼ਾਨ

ਕਲਾਨੌਰ, 10 ਜੁਲਾਈ (ਪੁਰੇਵਾਲ)-ਆਮ ਆਦਮੀ ਦਾ ਅਧਿਕਾਰ 'ਆਧਾਰ' ਨੂੰ ਸਭ ਤੋਂ ਪ੍ਰਮਾਨਿਤ ਮੰਨਿਆ ਜਾਂਦਾ ਸੀ ਜਿਸ ਨੂੰ ਪੈਨ ਕਾਰਡ, ਬੈਂਕ ਖਾਤਿਆਂ ਆਦਿ ਨਾਲ ਜੋੜਿਆ ਜਾ ਰਿਹਾ ਹੈ | ਜਦਕਿ ਹੁਣ ਅਧਾਰ ਕਾਰਡ ਵੀ ਸ਼ੱਕ ਦੇ ਘੇਰੇ 'ਚ ਆ ਰਿਹਾ ਹੈ, ਜਿਸ ਦੀ ਤਾਜਾ ਮਿਸਾਲ ਦੋ ਬੱਚਿਆਂ ...

ਪੂਰੀ ਖ਼ਬਰ »

ਸੇਵਾ ਸੁਸਾਇਟੀ ਨੇ ਇਲਾਜ ਲਈ ਮਾਲੀ ਮਦਦ ਕੀਤੀ

ਧਾਰੀਵਾਲ, 10 ਜੁਲਾਈ (ਸਵਰਨ ਸਿੰਘ)-ਇਥੋਂ ਨਜ਼ਦੀਕ ਪਿੰਡ ਸੋਹਲ ਦੀ ਬਾਬਾ ਬੰਦਾ ਸਿੰਘ ਬਹਾਦਰ ਸੋਹਲ ਸੇਵਾ ਸੁਸਾਇਟੀ ਵਲੋਂ ਹਰਵਿੰਦਰ ਸਿੰਘ ਵਾਸੀ ਪਿੰਡ ਰਣੀਆ ਨੂੰ ਨਕਦ ਮਾਲੀ ਮਦਦ ਦੇ ਕੇ ਉਨ੍ਹਾਂ ਦੀ ਮਾਤਾ ਨੂੰ ਦਿਲ ਦੇ ਇਲਾਜ ਲਈ ਮਦਦ ਦਿੱਤੀ ਗਈ | ਇਸ ਮੌਕੇ ਸੁਸਾਇਟੀ ...

ਪੂਰੀ ਖ਼ਬਰ »

ਪਿੰਡ ਵਾਸੀਆਂ ਨੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਨਸ਼ਿਆਂ ਿਖ਼ਲਾਫ਼ ਰੈਲੀ ਕੱਢੀ

ਹਰਚੋਵਾਲ, 10 ਜੁਲਾਈ (ਰਣਜੋਧ ਸਿੰਘ ਭਾਮ)-ਪਿੰਡ ਭਾਮ ਦੇ ਨਿਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਰੋਕਣ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰੀ ਹਾਈ ਸਕੂਲ ਭਾਮ, ਸਰਕਾਰੀ ਪ੍ਰਾਇਮਰੀ ਸਕੂਲ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਵੱਖ-ਵੱਖ ਫੈਡਰੇਸ਼ਨਾਂ ਦੀ ਮੀਟਿੰਗ

ਗੁਰਦਾਸਪੁਰ, 10 ਜੁਲਾਈ (ਸੁਖਵੀਰ ਸਿੰਘ ਸੈਣੀ)-ਥਾਨਕ ਨਹਿਰੂ ਪਾਰਕ ਵਿਚ ਵੱਖ-ਵੱਖ ਫੈਡਰੇਸ਼ਨਾਂ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ, ਪੰਜਾਬ ਸਟੂਡੈਂਟ ਯੂਨੀਅਨ, ਆਸ਼ਾ ਵਰਕਰਜ਼ ਅਤੇ ਫੈਸਲੀਟੇਰਜ਼ ਯੂਨੀਅਨ ਵਲੋਂ ਸਾਂਝੇ ਤੌਰ 'ਤੇ ਚਿੱਟੇ ਦੇ ਿਖ਼ਲਾਫ਼ ਕਾਲਾ ਹਫ਼ਤੇ ...

ਪੂਰੀ ਖ਼ਬਰ »

ਨਸ਼ਾ ਮੁਕਤ ਪੰਜਾਬ ਸਿਰਜਣ ਲਈ ਨੌਜਵਾਨ ਵਰਗ ਦੀ ਅਹਿਮ ਭੂਮਿਕਾ-ਔਲਖ, ਕਾਲੀਆ

ਸ੍ਰੀ ਹਰਿਗੋਬਿੰਦਪੁਰ, 10 ਜੁਲਾਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਸ਼ਹਿਰ 'ਚ ਕਾਂਗਰਸ ਯੂਥ ਪ੍ਰਧਾਨ ਯਕੀਨ ਸਿੰਘ ਔਲਖ, ਸ਼ਹਿਰੀ ਯੂਥ ਪ੍ਰਧਾਨ ਸਚਿਨ ਕਾਲੀਆ ਨੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਨੌਜਵਾਨਾਂ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਆਗੂਆਂ ਵਲੋਂ ਐੱਸ. ਸੀ. ਨਾਲ ਬੈਠਕ

ਸ੍ਰੀ ਹਰਿਗੋਬਿੰਦਪੁਰ, 10 ਜੁਲਾਈ (ਕੰਵਲਜੀਤ ਸਿੰਘ ਚੀਮਾ)-ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਸਵਿੰਦਰ ਸਿੰਘ ਠੱਠੀ ਖਾਰਾ, ਜ਼ਿਲ੍ਹਾ ਪ੍ਰਧਾਨ ਰਘਬੀਰ ਸਿੰਘ ਡੁਗਰੀ ਦੀ ਅਗਵਾਈ 'ਚ ਜਥੇਬੰਦੀ ਆਗੂਆਂ ਵਲੋਂ ਪਾਵਰਕਾਮ ਮਹਿਕਮੇ ਦੇ ਨਿਗਰਾਨ ...

ਪੂਰੀ ਖ਼ਬਰ »

ਕਮਿਊਨਿਟੀ ਹੈਲਥ ਸੈਂਟਰ ਵਿਖੇ ਨਸ਼ਾ ਵਿਰੋਧੀ ਮੀਟਿੰਗ

ਧਾਰੀਵਾਲ, 10 ਜੁਲਾਈ (ਸਵਰਨ ਸਿੰਘ)-ਸਥਾਨਕ ਕਮਿਊਨਿਟੀ ਹੈਲਥ ਸੈਂਟਰ ਧਾਰੀਵਾਲ ਵਿਖੇ ਬਲਾਕ ਯੂਥ ਕਾਂਗਰਸ ਪ੍ਰਧਾਨ ਹੀਰਾ ਲਹੌਰੀਆ ਅਤੇ ਸਮਾਜ ਸੇਵੀ ਰਿੰਕੂ ਲਹੌਰੀਆ ਦੀ ਸਾਂਝੀ ਅਗਵਾਈ ਵਿਚ ਨੌਜਵਾਨ ਸਭਾ ਵਲੋਂ ਨਸ਼ਾ ਵਿਰੋਧੀ ਮੀਟਿੰਗ ਹੋਈ, ਜਿਸ ਵਿਚ ਇਲਾਕੇ ਭਰ ਦੇ ...

ਪੂਰੀ ਖ਼ਬਰ »

ਸਾਂਈ ਬਦਰਸ਼ਾਹ ਦੀ ਦਰਗਾਗ 'ਤੇ ਜੋੜ ਮੇਲਾ

ਬਟਾਲਾ, 10 ਜੁਲਾਈ (ਬੁੱਟਰ)-ਸਥਾਨਕ ਮੁਹੱਲਾ ਠਠਿਆਰੀ ਗੇਟ ਵਿਖੇ ਸਾਈਾ ਬਦਰ ਸ਼ਾਹ ਰਹਿਮਤ ਦੀ ਦਰਗਾਹ 'ਤੇ ਸਾਲਾਨਾ 8ਵਾਂ ਜੋੜ ਮੇਲਾ ਮੁੱਖ ਪ੍ਰਬੰਧਕ ਸੈਲੀ ਉਰਫ਼ ਬਾਬਾ ਦੀ ਅਗਵਾਈ 'ਚ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਸਟੇਟ ਐਵਾਰਡੀ ਹਰਮਨ ਗੁਰਾਇਆ, ਸੰਤ ਅਮਰੀਕ ਚੰਦ ...

ਪੂਰੀ ਖ਼ਬਰ »

ਬਲਾਕ ਬਟਾਲਾ ਮਹਿਲਾ ਕਾਂਗਰਸ 'ਚ ਨਵੀਆਂ ਨਿਯੁਕਤੀਆਂ

ਬਟਾਲਾ, 10 ਜੁਲਾਈ (ਹਰਦੇਵ ਸਿੰਘ ਸੰਧੂ)-ਮਹਿਲਾ ਕਾਂਗਰਸ ਬਲਾਕ ਬਟਾਲਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਨਜ਼ਦੀਕੀ ਪਿੰਡ ਕੋਟਲਾ ਸ਼ਾਹੀਆ 'ਚ ਹੋਈ, ਜਿਸ ਵਿਚ ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਅਮਨਦੀਪ ਕੌਰ ਰੰਧਾਵਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਐਸ.ਡੀ.ਐਮ. ਨੇ ਸਕੂਲੀ ਬੱਚਿਆਂ ਨੂੰ ਨਸ਼ਿਆਂ ਿਖ਼ਲਾਫ਼ ਕੀਤਾ ਜਾਗਰੂਕ

ਡੇਰਾ ਬਾਬਾ ਨਾਨਕ, 10 ਜੁਲਾਈ (ਹੀਰਾ ਸਿੰਘ ਮਾਂਗਟ)-ਅੱਜ ਸਬ ਡਵੀਜ਼ਨ ਡੇਰਾ ਬਾਬਾ ਨਾਨਕ ਦੇ ਐਸ.ਡੀ.ਐਮ. ਸ੍ਰੀ ਵਿਜੇ ਸਿਆਲ ਤੇ ਸਿਹਤ ਮਹਿਕਮੇ ਦੇ ਐਸ.ਐਮ.ਓ. ਡਾਕਟਰ ਅਮਰਜੀਤ ਸਿੰਘ ਸਚਦੇਵਾ ਵਲੋਂ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਨਸ਼ਾ ਛਡਾਊ ਮੁਹਿੰਮ ਤਹਿਤ ਸ੍ਰੀ ਗੁਰੂ ...

ਪੂਰੀ ਖ਼ਬਰ »

ਗੌਰਮਿੰਟ ਟੀਚਰ ਯੂਨੀਅਨ ਵਲੋਂ ਅਧਿਆਪਕ 'ਤੇ ਹੋਏ ਹਮਲੇ ਦੀ ਨਿਖੇਧੀ

ਗੁਰਦਾਸਪੁਰ, 10 ਜੁਲਾਈ (ਆਰਿਫ਼)-ਗੌਰਮਿੰਟ ਟੀਚਰ ਯੂਨੀਅਨ ਪੰਜਾਬ ਇਕਾਈ ਗੁਰਦਾਸਪੁਰ ਵਲੋਂ ਬੀਤੇ ਦਿਨੀਂ ਅਧਿਆਪਕ ਜਸਵੀਰ ਕੁਮਾਰ 'ਤੇ ਹੋਏ ਜਾਨਲੇਵਾ ਹਮਲੇ ਦੀ ਨਿਖੇਧੀ ਕੀਤੀ ਹੈ | ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਕੁਲਦੀਪ ਪੁਰੋਵਾਲ ਤੇ ਜਨਰਲ ਸਕੱਤਰ ਦਿਲਦਾਰ ਭੰਡਾਲ ...

ਪੂਰੀ ਖ਼ਬਰ »

ਈ. ਟੀ. ਟੀ ਵੋਕੇਸ਼ਨਲ ਅਧਿਆਪਕਾਂ ਵਲੋਂ ਤਰੱਕੀ ਦੀ ਮੰਗ

ਗੁਰਦਾਸਪੁਰ, 10 ਜੁਲਾਈ (ਆਲਮਬੀਰ ਸਿੰਘ)-ਸਿੱਖਿਆ ਵਿਭਾਗ 'ਚ ਲੱਗੇ ਡਿਪਲੋਮਾ ਹੋਲਡਰ ਈ.ਟੀ.ਟੀ. ਅਧਿਆਪਕਾਂ ਦੀ ਮੀਟਿੰਗ ਯੋਗੇਸ਼ ਗੋਤਰਾ ਦੀ ਪ੍ਰਧਾਨਗੀ ਹੇਠ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਹੋਈ | ਮੀਟਿੰਗ 'ਚ ਵੱਖ ਵੱਖ ਜ਼ਿਲਿ੍ਹਆਂ ਤੋਂ ਆਏ ਈ. ਟੀ. ਟੀ. ਅਧਿਆਪਕਾਂ ਨੇ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਵਲੋਂ ਐਸ.ਐਸ.ਪੀ. ਨੰੂ ਮੰਗ-ਪੱਤਰ

ਗੁਰਦਾਸਪੁਰ, 10 ਜੁਲਾਈ (ਸੁਖਵੀਰ ਸਿੰਘ ਸੈਣੀ)-ਸਾਂਝਾ ਅਧਿਆਪਕ ਮੋਰਚਾ ਵਲੋਂ ਬੀਤੇ ਦਿਨੀਂ ਸ.ਸ.ਸ.ਸ.ਝਰੋਲੀ ਦੇ ਅਧਿਆਪਕ ਜਸਵੀਰ ਕੁਮਾਰ 'ਤੇ ਹੋਏ ਜਾਨਲੇਵਾ ਹਮਲੇ ਨੰੂ ਲੈ ਕੇ ਐਸ.ਐਸ.ਪੀ.ਨੰੂ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਕਨਵੀਨਰ ਕੁਲਦੀਪ ਪੁਰੇਵਾਲ ਨੇ ਕਿਹਾ ਕਿ ...

ਪੂਰੀ ਖ਼ਬਰ »

ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਦੀਨਾਨਗਰ, 10 ਜੁਲਾਈ (ਸੰਧੂ/ਸੋਢੀ/ਸ਼ਰਮਾ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨਿਆ ਫ਼ੈਸ਼ਨ ਡਿਜ਼ਾਈਨਿੰਗ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੀ ਪਿ੍ੰਸੀਪਲ ਰਤਨਾ ...

ਪੂਰੀ ਖ਼ਬਰ »

ਵਰਸੋਲਾ ਸਕੂਲ ਤੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ਰੈਲੀ ਕੱਢੀ

ਵਰਸੋਲਾ, 10 ਜੁਲਾਈ (ਵਰਿੰਦਰ ਸਹੋਤਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਰਸੋਲਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਪਿ੍ੰਸੀਪਲ ਰਮੇਸ਼ ਕੁਮਾਰ ਦੀ ਅਗਵਾਈ ਹੇਠ ਇਲਾਕੇ ਅੰਦਰ ਨਸ਼ਿਆਂ ਖਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ | ਇਸ ਰੈਲੀ ਦੇ ਸ਼ੁਰੂ ਹੋਣ ਤੋਂ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ 'ਪੜੋ੍ਹ ਪੰਜਾਬ ਖੇਡੋ ਪੰਜਾਬ' ਦੀ ਸ਼ੁਰੂਆਤ

ਗੁਰਦਾਸਪੁਰ, 10 ਜੁਲਾਈ (ਸੁਖਵੀਰ ਸਿੰਘ ਸੈਣੀ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ 'ਪੜੋ੍ਹ ਪੰਜਾਬ ਖੇਡੋ ਪੰਜਾਬ' ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਪਿੰਡਾਂ 'ਚ ਵਿਕਾਸ ਦੇ ਕੰਮਾਂ ਨੂੰ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਤੋਂ ਤਜਵੀਜ਼ਾਂ ਦੀ ਮੰਗ

ਪਠਾਨਕੋਟ, 10 ਜੁਲਾਈ (ਆਰ. ਸਿੰਘ)-15ਵੇਂ ਕਮਿਸ਼ਨ ਅਧੀਨ ਸਾਲ 2020-21 ਤੋਂ ਲੈ ਕੇ 2024-25 ਤੱਕ ਦੀਆਂ ਬਾਰਡਰ ਏਰੀਆ ਤੇ ਕੰਡੀ ਖੇਤਰ ਅਧੀਨ ਪੈਂਦੇ ਪਿੰਡਾਂ 'ਚ ਵਿਕਾਸ ਦੇ ਕੰਮਾਂ ਨੂੰ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਤੋਂ ਤਜਵੀਜ਼ਾਂ ਦੀ ਮੰਗ ਕੀਤੀ ਗਈ ਹੈ ਤੇ ਸਾਰੇ ਵਿਭਾਗ ਉਕਤ ...

ਪੂਰੀ ਖ਼ਬਰ »

ਕੁੱਤਿਆਂ ਨੂੰ ਹਲਕਾਅ ਦੀ ਬਿਮਾਰੀ ਤੋਂ ਬਚਾਉਣ ਲਈ ਮੁਫ਼ਤ ਟੀਕਾਕਰਨ ਕੈਂਪ ਲਗਾਇਆ

ਪਠਾਨਕੋਟ, 10 ਜੁਲਾਈ (ਆਰ. ਸਿੰਘ)-ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਸ਼ੂ ਹਸਪਤਾਲ ਪਠਾਨਕੋਟ ਵਿਖੇ ਕੁੱਤਿਆਂ ਨੂੰ ਹਲਕਾਅ ਦੀ ਬਿਮਾਰੀ ਤੋਂ ਬਚਾਉਣ ਲਈ ਮੁਫ਼ਤ ਟੀਕਾਕਰਨ ਕੈਂਪ ਪਸ਼ੂ ਪਾਲਨ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਕੁਲਭੂਸ਼ਣ ਸ਼ਰਮਾ ਤੇ ਸੀਨੀਅਰ ਵੈਟਰਨਰੀ ...

ਪੂਰੀ ਖ਼ਬਰ »

ਡਿਸਟਿ੍ਕ ਕੈਮਿਸਟ ਐਸੋਸੀਏਸ਼ਨ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰੇ -ਡਾ: ਅਮਿਤ ਮਹਾਜਨ

ਪਠਾਨਕੋਟ, 10 ਜੁਲਾਈ (ਸੰਧੂ)-ਪੰਜਾਬ ਸਰਕਾਰ ਦੇ ਮਿਸ਼ਨ 'ਡੇਪੋ' ਅਧੀਨ ਤੇ 'ਮਿਸ਼ਨ ਤੰਦਰੁਸਤ ਪੰਜਾਬ' ਨੂੰ ਸਮਰਪਿਤ ਨਸ਼ੇ ਦੀ ਦੁਰਵਰਤੋਂ ਰੋਕਣ ਲਈ ਡਾ: ਅਮਿਤ ਮਹਾਜਨ ਐੱਸ.ਡੀ.ਐਮ. ਪਠਾਨਕੋਟ-ਕਮ-ਡੇਪੋ ਜ਼ਿਲ੍ਹਾ ਨੋਡਲ ਅਫ਼ਸਰ ਪਠਾਨਕੋਟ ਨੇ ਪਠਾਨਕੋਟ ਡਿਸਟਿ੍ਕ ਕੈਮਿਸਟ ...

ਪੂਰੀ ਖ਼ਬਰ »

ਬਿਜਲੀ ਵਿਭਾਗ ਿਖ਼ਲਾਫ਼ ਲੋਕਾਂ ਵਲੋਂ ਪ੍ਰਦਰਸ਼ਨ

ਮਾਧੋਪੁਰ, 10 ਜੁਲਾਈ (ਨਰੇਸ਼ ਮਹਿਰਾ)-ਮਾਧੋਪੁਰ ਕੈਂਟ ਦੇ ਵਾਰਡ ਨੰਬਰ-4 ਦੇ ਮੁਹੱਲਾ ਵਾਸੀਆਂ ਵਲੋਂ ਬਿਜਲੀ ਵਿਭਾਗ ਿਖ਼ਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪ੍ਰਦਰਸ਼ਨ ਕੀਤਾ | ਇਸ ਮੌਕੇ ਪ੍ਰਦਰਸ਼ਨਕਾਰੀ ਮੈਂਬਰ ਪੰਚਾਇਤ ਰਾਜਿੰਦਰ ਮਹਾਜਨ ਹੈਪੀ, ਸਰਦੂਲ ਸਿੰਘ, ਅਜੀਤ ...

ਪੂਰੀ ਖ਼ਬਰ »

ਵਿਕਾਸ ਟੈਕਸ ਤੇ ਡੋਪ ਟੈਸਟ ਿਖ਼ਲਾਫ਼ ਦਫ਼ਤਰੀ ਕਾਮਿਆਂ ਵਲੋਂ ਰੋਸ ਵਿਖਾਵਾ

ਸ਼ਾਹਪੁਰ ਕੰਢੀ, 10 ਜੁਲਾਈ (ਰਣਜੀਤ ਸਿੰਘ)-ਮਨਿਸਟੀਰੀਅਲ ਸਰਵਿਸ ਯੂਨੀਅਨ ਪੰਜਾਬ ਦੇ ਸੱਦੇ ਤਹਿਤ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੈਣੀ ਦੀ ਅਗਵਾਈ ਹੇਠ ਵਿਕਾਸ ਟੈਕਸ ਤੇ ਡੋਪ ਟੈਸਟ ਦੇ ਫੈਸਲੇ ਿਖ਼ਲਾਫ ਮੁੱਖ ਇੰਜੀ: ਰਣਜੀਤ ਸਾਗਰ ਡੈਮ ਦੇ ਦਫ਼ਤਰ ਸਾਹਮਣੇ ਰੋਸ ...

ਪੂਰੀ ਖ਼ਬਰ »

ਮਾਸਟਰ ਕਾਡਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ

ਪਠਾਨਕੋਟ, 10 ਜੁਲਾਈ (ਚੌਹਾਨ)-ਮਾਸਟਰ ਕਾਡਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਸ਼ੀਤਲਾ ਮਾਤਾ ਮੰਦਰ ਪਠਾਨਕੋਟ ਵਿਖੇ ਹੋਈ | ਜਿਸ 'ਚ ਅਧਿਆਪਕਾਂ ਦੇ ਭਖਦੇ ਮਸਲਿਆਂ 'ਤੇ ਵਿਚਾਰ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ ਤੇ ਜਨਰਲ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮ ਮੋਰਚਾ ਦੀ ਮੀਟਿੰਗ

ਨਰੋਟ ਜੈਮਲ ਸਿੰਘ, 10 ਜੁਲਾਈ (ਗੁਰਮੀਤ ਸਿੰਘ)-ਠੇਕਾ ਮੁਲਾਜ਼ਮ ਮੋਰਚਾ ਦੀ ਮੀਟਿੰਗ ਲੁਧਿਆਣਾ ਦੇ ਈਮੜੂ ਭਵਨ ਵਿਖੇ ਹੋਈ | ਮੀਟਿੰਗ ਨੰੂ ਸੰਬੋਧਨ ਕਰਦਿਆਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਵਰਿੰਦਰ ਸਿੰਘ, ਬਲਿਹਾਰ ਸਿੰਘ ਤੇ ਜਗਰੂਪ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮੋਦੀ ਨੇ ਝੋਨੇ ਦੇ ਸਮਰਥਨ ਮੁੱਲ 'ਚ ਵਾਧਾ ਕਰਕੇ ਕਿਸਾਨਾਂ ਦੀ ਬਾਂਹ ਫੜੀ-ਨਿਸ਼ਾਨ ਝੇਲਾ

ਤਾਰਾਗੜ੍ਹ, 10 ਜੁਲਾਈ (ਸੋਨੂੰ ਮਹਾਜਨ)-ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਆਰਥਿਕ ਲਾਭ ਦੇਣ ਲਈ ਝੋਨੇ ਦਾ ਸਮਰਥਨ 200 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਸਮੇਤ ਬਹੁਤ ਸਾਰੀਆਂ ਦੂਜੀਆਂ ਜਿਨਸਾਂ ਦਾ ਰੇਟ ਵਧਾ ਕੇ ਕਿਸਾਨਾਂ ਦੀ ਬਾਂਹ ਫੜੀ ਹੈ | ਇਹ ਦਾਅਵਾ ਭਾਜਪਾ ...

ਪੂਰੀ ਖ਼ਬਰ »

ਬਿਨਾਂ ਢੱਕਣਾਂ ਦੇ ਸੀਵਰੇਜ ਦੇ ਰਹੇ ਹਾਦਸਿਆਂ ਨੰੂ ਸੱਦਾ-ਵਿਭਾਗ ਖਾਮੋਸ਼

ਪਠਾਨਕੋਟ, 10 ਜੁਲਾਈ (ਚੌਹਾਨ)-ਨਗਰ ਨਿਗਮ ਪਠਾਨਕੋਟ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ 'ਚ ਰਹਿੰਦਾ ਹੈ | ਸ਼ਹਿਰ ਅੰਦਰ ਨਾਲਿਆਂ ਦੀ ਸਫ਼ਾਈ, ਸੀਵਰੇਜ ਦੀ ਮਾੜੀ ਹਾਲਤ ਤੇ ਪੀਣ ਵਾਲੇ ਗੰਦੇ ਪਾਣੀ ਦੀ ਸਪਲਾਈ ਨੰੂ ਲੈ ਕੇ ਸ਼ਹਿਰ ਵਾਸੀ ਪਹਿਲਾਂ ਹੀ ਬਹੁਤ ਪ੍ਰੇਸ਼ਾਨੀ ਵਿਚ ...

ਪੂਰੀ ਖ਼ਬਰ »

ਲੋੜਵੰਦ ਬੀਬੀਆਂ ਨੰੂ ਰਾਸ਼ਨ ਵੰਡਿਆ

ਮਾਧੋਪੁਰ, 10 ਜੁਲਾਈ (ਨਰੇਸ਼ ਮਹਿਰਾ)-ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਵਲੋਂ ਲੋੜਵੰਦ ਬੀਬੀਆਂ ਨੰੂ ਮਹੀਨਾਵਾਰ ਰਾਸ਼ਨ ਦਿੱਤਾ ਗਿਆ | ਸੁਸਾਇਟੀ ਦੇ ਚੇਅਰਮੈਨ ਡਾ: ਸੁਖਦੇਵ ਸਿੰਘ ਬੱਲਾ ਤੇ ਪ੍ਰਧਾਨ ਜਸਵਿੰਦਰ ਸਿੰਘ ਬੜੋਈ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਤਕਰੀਬਨ ...

ਪੂਰੀ ਖ਼ਬਰ »

ਵਣ ਵਿਭਾਗ ਨੇ ਜ਼ਿਲੇ੍ਹ ਦੇ ਕਈ ਪਿੰਡਾਂ 'ਚ ਬੂਟੇ ਵੰਡੇ

ਪਠਾਨਕੋਟ, 10 ਜੁਲਾਈ (ਆਰ. ਸਿੰਘ)-ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਤੇ ਵਣ ਮੰਡਲ ਅਫ਼ਸਰ ਸੰਜੀਵ ਤਿਵਾੜੀ ਦੀ ਦੇਖ ਰੇਖ ਅੰਦਰ ਜ਼ਿਲ੍ਹਾ ਪਠਾਨਕੋਟ 'ਚ ਵੱਖ-ਵੱਖ ਸਥਾਨਾਂ 'ਤੇ 'ਘਰ-ਘਰ ...

ਪੂਰੀ ਖ਼ਬਰ »

ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੇ ਪ੍ਰੀਸ਼ਦਾਂ ਦੀ ਮੀਟਿੰਗ

ਨਰੋਟ ਜੈਮਲ ਸਿੰਘ, 10 ਜੁਲਾਈ (ਗੁਰਮੀਤ ਸਿੰਘ)-ਕਸਬਾ ਨਰੋਟ ਜੈਮਲ ਸਿੰਘ ਵਿਖੇ ਬਣੀ ਨਗਰ ਪੰਚਾਇਤ ਵਲੋਂ ਵਿਕਾਸ ਕਾਰਜਾਂ ਨੂੰ ਲੈ ਕੇ ਮੀਟਿੰਗ ਨਗਰ ਪੰਚਾਇਤ ਪ੍ਰਧਾਨ ਦੀਕਸ਼ਾ ਠਾਕੁਰ ਦੀ ਅਗਵਾਈ ਵਿਚ ਕੀਤਾ ਗਿਆ | ਮੀਟਿੰਗ ਦੌਰਾਨ ਉਪ ਪ੍ਰਧਾਨ ਤਰਸੇਮ ਚੰਦ, ਪ੍ਰੀਸ਼ਦ ...

ਪੂਰੀ ਖ਼ਬਰ »

ਸ਼ਰਾਰਤੀ ਅਨਸਰਾਂ ਨੇ ਕਾਰ ਨੰੂ ਲਗਾਈ ਅੱਗ

ਸੁਜਾਨਪੁਰ, 10 ਜੁਲਾਈ (ਜਗਦੀਪ ਸਿੰਘ)-ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਗੁਗਰਾਂ ਨਿਵਾਸੀ ਬੋਧਰਾਜ ਪੁੱਤਰ ਛੱਜੂ ਰਾਮ ਦੀ ਗੱਡੀ ਨੰੂ ਕੁਝ ਵਿਅਕਤੀਆਂ ਵਲੋਂ ਅੱਗ ਲਗਾ ਦਿੱਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੋਧ ਰਾਜ ਨੇ ਦੱਸਿਆ ਕਿ ਪਿਛਲੇ ਦਿਨੀਂ ਉਸ ਦਾ ਪਿੰਡ ...

ਪੂਰੀ ਖ਼ਬਰ »

13 ਦਿਨਾਂ ਤੋਂ ਲਾਪਤਾ ਹੋਏ ਬੱਚਿਆਂ ਦਾ ਨਹੀਂ ਮਿਲ ਰਿਹਾ ਕੋਈ ਸੁਰਾਗ

ਸਰਨਾ, 10 ਜੁਲਾਈ (ਬਲਵੀਰ ਰਾਜ)-ਸਰਨਾ ਨੇੜੇ ਮਲਕਪੁਰ-ਸੁੰਦਰਚੱਕ ਰੋਡ ਕਿਨਾਰੇ ਬਣੇ ਪੋਲਟਰੀ ਫਾਰਮ 'ਤੇ ਕੰਮ ਕਰਦੇ ਇਕ ਗਰੀਬ ਪਰਿਵਾਰ ਦੇ ਦੋ ਨਾਬਾਲਗ ਬੱਚੇ ਪਿਛਲੇ 13 ਦਿਨਾਂ ਤੋਂ ਲਾਪਤਾ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿਲੀ ਜਾਣਕਾਰੀ 'ਚ ਪਰਿਵਾਰ ਮੁਖੀ ਸਰਬਜੀਤ ਤੇ ...

ਪੂਰੀ ਖ਼ਬਰ »

ਨਾਜਾਇਜ਼ ਕਬਜ਼ੇ ਹਟਾਏ

ਪਠਾਨਕੋਟ, 10 ਜੁਲਾਈ (ਚੌਹਾਨ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਅਰਸ਼ਦੀਪ ਦੀ ਅਗਵਾਈ 'ਚ ਬੂਥ ਵਾਲਿਆਂ ਵਲੋਂ ਕੀਤੇ ਗਏ ਅਸਥਾਈ ਨਾਜਾਇਜ਼ ਕਬਜ਼ੇ ਹਟਾਏ ਗਏ | ਕੰਪਲੈਕਸ 'ਚ ਪਿਛਲੇ ਲੰਬੇ ਸਮੇਂ ਤੋਂ ਬੂਥ ਵਾਲਿਆਂ ਨੇ ਪੌੜੀਆਂ ਥੱਲੇ ...

ਪੂਰੀ ਖ਼ਬਰ »

ਪਠਾਨਕੋਟ ਦੇ ਆਲੇ ਦੁਆਲੇ ਦਾ ਖੇਤਰ ਬਣਿਆ ਚਿੱਟਾ ਤੇ ਹੋਰ ਨਸ਼ਿਆਂ ਦਾ ਕੇਂਦਰ

ਪਠਾਨਕੋਟ, 10 ਜੁਲਾਈ (ਸੰਧੂ)-ਪਠਾਨਕੋਟ ਜੋ ਕਿ ਹਿਮਾਚਲ ਪ੍ਰਦੇਸ਼ ਦੀ ਹੱਦ ਦੇ ਨਾਲ ਸਥਿਤ ਹੈ ਤੇ ਪੰਜਾਬ ਤੇ ਹਿਮਾਚਲ ਨੂੰ ਵੱਖ ਕਰਦਾ ਚੱਕੀ ਦਰਿਆ ਜੋ ਕਿ ਕਿਸੇ ਸਮੇਂ ਆਪਣੀ ਖ਼ੂਬਸੂਰਤੀ ਕਰਕੇ ਜਾਣਿਆ ਜਾਂਦਾ ਸੀ, ਪਿਛਲੇ ਕਾਫ਼ੀ ਸਮੇਂ ਤੋਂ ਉਹ ਨਸ਼ਿਆਂ ਦੇ ਕੇਂਦਰ ਵਜੋਂ ...

ਪੂਰੀ ਖ਼ਬਰ »

ਪ੍ਰਤਾਪ ਵਰਲਡ ਸਕੂਲ ਦੇ ਵਿਦਿਆਰਥੀਆਂ ਵਲੋਂ ਨਾਸਾ ਦਾ ਵਿੱਦਿਅਕ ਟੂਰ

ਪਠਾਨਕੋਟ, 10 ਜੁਲਾਈ (ਆਰ. ਸਿੰਘ)-ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੇ ਵਿਦਿਆਰਥੀਆਂ ਵਲੋਂ ਸਕੂਲ ਦੇ ਚੇਅਰਮੈਨ ਭਾਰਤ ਭੂਸ਼ਨ ਮਹਾਜਨ, ਡਾਇਰੈਕਟਰ ਵਿਸ਼ਾਲ ਮਹਾਜਨ, ਡਾਇਰੈਕਟਰ ਸੰਨ੍ਹੀ ਮਹਾਜਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਸ਼ੁਭਰਾ ਰਾਣੀ ਦੀ ਅਗਵਾਈ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX