ਤਾਜਾ ਖ਼ਬਰਾਂ


ਜੰਮੂ-ਕਸ਼ਮੀਰ ਦੇ ਸੋਪੋਰ 'ਚ ਪੁਲਿਸ ਚੌਕੀ 'ਤੇ ਅੱਤਵਾਦੀਆਂ ਨੇ ਗਰਨੇਡ ਨਾਲ ਕੀਤਾ ਹਮਲਾ
. . .  1 day ago
ਥਾਈਲੈਂਡ ਗੁਫ਼ਾ ਤੋਂ ਬਚਾਏ ਬੱਚਿਆਂ ਨੂੰ ਹਸਪਤਾਲ ਤੋਂ ਮਿਲੀ ਛੁੱਟੀ
. . .  1 day ago
ਅਮਰੀਕਾ 'ਚ ਰੂਸੀ ਏਜੰਟ ਗ੍ਰਿਫ਼ਤਾਰ
. . .  1 day ago
ਵਾਸ਼ਿੰਗਟਨ, 18ਜੁਲਾਈ - ਹਾਲ ਹੀ ਵਿਚ ਫਿਨਲੈਂਡ ਵਿਖੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਾਲਦਿਮੀਰ ਪੁਤਿਨ ਵਿਚਕਾਰ ਹੋਈ ਗੱਲਬਾਤ ਦੇ ਨਤੀਜਿਆਂ ਨੂੰ ਕਮਜ਼ੋਰ ਕਰਨ ਲਈ ਅਮਰੀਕਾ...
ਮੋਟਰ ਚਲਾਉਣ ਸਮੇਂ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
. . .  1 day ago
ਮਮਦੋਟ, 18 ਜੁਲਾਈ ( ਸੁਖਦੇਵ ਸਿੰਘ ਸੰਗਮ -) ਮਮਦੋਟ ਨੇੜਲੇ ਪਿੰਡ ਝੋਕ ਨੌਧ ਸਿੰਘ ਵਾਲਾ ਵਿਖੇ ਖੇਤਾਂ 'ਚ ਮੋਟਰ ਚਲਾਉਣ ਸਮੇਂ ਕਰੰਟ ਲੱਗਣ ਨਾਲ ਕਿਸਾਨ ਜਸਵੰਤ ਸਿੰਘ (65) ਪੁੱਤਰ ਇੰਦਰ ਸਿੰਘ ਦੀ ਮੌਤ ਹੋ ਜਾਣ ...
ਪ੍ਰਿਅੰਕਾ ਨੇ ਆਪਣੇ ਦੋਸਤ ਨਿਕ ਜਾਨਸ ਨਾਲ ਮਨਾਇਆ ਆਪਣਾ ਜਨਮ ਦਿਨ
. . .  1 day ago
ਲੰਡਨ, 18 ਜੁਲਾਈ - ਹਾਲੀਵੁੱਡ ਤੇ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦਾ ਅੱਜ 36ਵਾਂ ਜਨਮ ਦਿਨ ਹੈ। ਇਨ੍ਹੀਂ ਦਿਨੀਂ ਪ੍ਰਿਅੰਕਾ ਚੋਪੜਾ ਆਪਣੇ ਦੋਸਤ ਨਿਕ ਜਾਨਸ ਨਾਲ ਲੰਡਨ 'ਚ ਹੈ, ਜਿੱਥੇ ਕਿ ਦੋਵਾਂ ਨੇ...
ਗੈਂਗਵਾਰ ਦੇ ਚੱਲਦਿਆਂ ਕਾਰ ਸਵਾਰਾਂ ਵਲੋਂ ਨੌਜਵਾਨ ਦੇ ਮਾਰੀਆਂ ਗੋਲੀਆਂ - ਹਾਲਤ ਗੰਭੀਰ
. . .  1 day ago
ਹੁਸ਼ਿਆਰਪੁਰ, 18 ਜੁਲਾਈ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ-ਚੰਡੀਗੜ੍ਹ ਮਾਰਗ 'ਤੇ ਪਿੰਡ ਬਾਹੋਵਾਲ ਨਜ਼ਦੀਕ ਗੈਂਗਵਾਰ ਦੇ ਚੱਲਦਿਆਂ ਕਾਰ ਸਵਾਰ ਹਥਿਆਰਬੰਦ ਨੌਜਵਾਨਾਂ ਵਲੋਂ ਮੋਟਰਸਾਈਕਲ ਸਵਾਰ ...
ਅਮਰੀਕਾ 'ਚ ਰੂਸੀ ਏਜੰਟ ਗ੍ਰਿਫ਼ਤਾਰ
. . .  1 day ago
ਵਾਸ਼ਿੰਗਟਨ, 18ਜੁਲਾਈ - ਹਾਲ ਹੀ ਵਿਚ ਫਿਨਲੈਂਡ ਵਿਖੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਾਲਦਿਮੀਰ ਪੁਤਿਨ ਵਿਚਕਾਰ ਹੋਈ ਗੱਲਬਾਤ ਦੇ ਨਤੀਜਿਆਂ...
ਪੰਚਾਇਤੀ ਸੰਸਥਾਵਾਂ ਦੇ ਚੁਣੇ ਹੋਏ ਢਾਂਚੇ ਨੂੰ ਭੰਗ ਕਰਕੇ ਸਰਕਾਰ ਨੇ ਚੋਣਾਂ ਤੱਕ ਲਾਏ ਪ੍ਰਸ਼ਾਸ਼ਕ
. . .  1 day ago
ਅਜਨਾਲਾ, 18 ਜੁਲਾਈ (ਐਸ. ਪ੍ਰਸ਼ੋਤਮ)- ਪੰਜਾਬ ਸਰਕਾਰ ਨੇ ਸੂਬੇ ਭਰ ਦੀਆਂ 150 ਪੰਚਾਇਤ ਸੰਮਤੀਆਂ ਅਤੇ 22 ਜ਼ਿਲ੍ਹਾ ਪ੍ਰੀਸ਼ਦਾਂ ਤੋਂ ਇਲਾਵਾ 13 ਹਜ਼ਾਰ ਤੋਂ ਵਧੇਰੇ ਗ੍ਰਾਮ ਪੰਚਾਇਤਾਂ ਦੀਆਂ 30 ਸਤੰਬਰ ਤੱਕ ਆਮ ਚੋਣਾਂ ਕਰਾਏ ਜਾਣ ਦੇ ਫੈਸਲੇ ਦੇ ਮੱਦੇਨਜ਼ਰ ਲੋਕਤੰਤਰ ਦੀ...
ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ
. . .  1 day ago
ਮੱਲਾਂਵਾਲਾ, 18 ਜੁਲਾਈ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਮੱਲਾਂਵਾਲਾ ਤੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਕਾਲੇ ਕੇ ਹਿਥਾੜ 'ਚ ਇੱਕ ਨੌਜਵਾਨ ਨਸ਼ਿਆਂ ਕਾਰਨ ਮੌਤ ਦੀ ਹੋ ਗਈ। ਪਰਿਵਾਰ ਮੈਂਬਰਾਂ ਮੁਤਾਬਕ ਮ੍ਰਿਤਕ ਤੋਤਾ ਸਿੰਘ (20) ਪਿਛਲੇ ਕਾਫੀ ਸਮੇਂ ਤੋਂ ਨਸ਼ਾ ਕਰਨ ਦਾ ਆਦੀ...
ਕੈਪਟਨ ਅਮਰਿੰਦਰ ਸਿੰਘ ਨੇ ਰਾਜਸਥਾਨ ਦੀ ਮੁੱਖ ਮੰਤਰੀ ਨੂੰ ਲਿਖੀ ਚਿੱਠੀ
. . .  1 day ago
ਚੰਡੀਗੜ੍ਹ, 18 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਸਿਆਸੀ ਕੈਦੀ ਹਰਨੇਕ ਸਿੰਘ ਭਾਪ ਦੀ ਪੰਜਾਬ ਦੀ ਜੇਲ੍ਹ 'ਚ ਤਬਾਦਲੇ 'ਚ ਤੇਜ਼ੀ ਲਿਆਉਣ ਲਈ ਰਾਜਸਥਾਨ ਦੇ ਮੁੱਖ ਮੰਤਰੀ ਵਸੁੰਦਰਾ ਰਾਜੇ ਨੂੰ ਚਿੱਠੀ ਲਿਖੀ ਹੈ। ਹਰਨੇਕ ਸਿੰਘ ਮੌਜੂਦਾ ਸਮੇਂ...
ਅੱਤਵਾਦੀ ਗੁਰਦੀਪ ਖਹਿਰਾ ਦੀ ਰਿਹਾਈ ਲਈ ਕੈਪਟਨ ਨੇ ਕਰਨਾਟਕ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ
. . .  1 day ago
ਚੰਡੀਗੜ੍ਹ, 18 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦੀ ਗੁਰਦੀਪ ਸਿੰਘ ਖਹਿਰਾ ਦੀ ਚੰਗੇ ਵਤੀਰੇ ਦੇ ਆਧਾਰ 'ਤੇ ਸਮੇਂ ਤੋਂ ਪਹਿਲਾਂ ਰਿਹਾਈ ਲਈ ਕਰਨਾਟਕ ਦੇ ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਨੂੰ ਚਿੱਠੀ ਲਿਖੀ ਹੈ। ਦਿੱਲੀ ਅਤੇ ਬਿਹਾਰ...
ਅੰਮ੍ਰਿਤਸਰ ਦੇ ਸੁੰਦਰੀਕਰਨ ਅਤੇ ਸਰਵਪੱਖੀ ਵਿਕਾਸ ਲਈ 150 ਕਰੋੜ ਰੁਪਏ ਦੀ ਲਾਗਤ ਦੇ ਪ੍ਰਾਜੈਕਟ ਦਾ ਜਲਦ ਹੋਵੇਗਾ ਟੈਂਡਰ- ਸਿੱਧੂ
. . .  1 day ago
ਚੰਡੀਗੜ੍ਹ, 18 ਜੁਲਾਈ- ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਵਿਕਾਸ ਦੇ ਸਮੂਹ ਮਾਪਦੰਡਾਂ ਪੱਖੋਂ ਉੱਚ ਕੋਟੀ ਦਾ ਸ਼ਹਿਰ ਬਣਾਉਣ ਅਤੇ ਸ਼ਹਿਰ ਵਾਸੀਆਂ ਤੇ ਸ਼ਰਧਾਲੂਆਂ ਦੀ ਸਹੂਲਤ ਨੂੰ ਵਿਸ਼ੇਸ਼ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਵਲੋਂ 150 ਕਰੋੜ ਰੁਪਏ ਦੀ ਲਾਗਤ ਨਾਲ...
ਬਾਬਾ ਬਜਿੰਦਰ ਸਿੰਘ ਮਾਸਟਰ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 18 ਜੁਲਾਈ- ਮੁਰਦਿਆਂ ਨੂੰ ਜਿਊਂਦਾ ਕਰਨ ਦਾ ਦਾਅਵਾ ਕਰਨ ਵਾਲੇ ਬਾਬਾ ਬਜਿੰਦਰ ਸਿੰਘ ਮਾਸਟਰ ਨੂੰ ਮੋਹਾਲੀ ਪੁਲਿਸ ਨੇ ਇੱਕ ਲੜਕੀ ਨਾਲ ਜਬਰ-ਜਨਾਹ ਕਰਨ ਅਤੇ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੇ ਦੋਸ਼ 'ਚ ਅੱਜ ਦਿੱਲੀ ਹਵਾਈ ਅੱਡੇ ਤੋਂ...
15 ਸਾਲਾ ਮੰਦਬੁੱਧੀ ਲੜਕੀ ਨਾਲ ਤਿੰਨ ਵਿਅਕਤੀਆਂ ਨੇ ਕੀਤਾ ਜਬਰ-ਜਨਾਹ
. . .  1 day ago
ਪਟਿਆਲਾ, 18 ਜੁਲਾਈ- 15 ਸਾਲਾ ਮੰਦਬੁੱਧੀ ਲੜਕੀ ਨਾਲ 3 ਵਿਅਕਤੀਆਂ ਵਲੋਂ ਸਮੂਹਿਕ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਲੜਕੀ ਗੁਜ਼ਰਹੇੜੀ ਪਿੰਡ ਦੀ ਰਹਿਣ ਵਾਲੀ ਹੈ ਅਤੇ ਉਸ ਨੂੰ ਪਟਿਆਲਾ ਦੇ ਰਾਜਿੰਦਰਾ...
ਸਰਕਾਰ ਨੇ ਗੰਨਾ ਕੀਮਤ 'ਚ ਕੀਤਾ ਵਾਧਾ
. . .  1 day ago
ਨਵੀਂ ਦਿੱਲੀ, 18 ਜੁਲਾਈ - ਸੂਤਰਾਂ ਮੁਤਾਬਿਕ ਅਕਤੂਬਰ ਤੋਂ ਸ਼ੁਰੂ ਹੋ ਰਹੇ ਅਗਲੇ ਮਾਰਕਿਟਿੰਗ ਸਾਲ 'ਚ ਸ਼ੂਗਰ ਮਿਲਾਂ ਵਲੋਂ ਘੱਟੋ ਘੱਟ ਕੀਮਤ 20 ਰੁਪਏ ਪ੍ਰਤੀ ਕੁਇੰਟਲ ਵਧਾ ਕੇ 275 ਰੁਪਏ ਪ੍ਰਤੀ ਕੁਇੰਟਲ ਗੰਨਾ ਕਾਸ਼ਤਕਾਰਾਂ ਨੂੰ ਦਿੱਤੀ ਜਾਵੇਗੀ। ਘਟੋ ਘੱਟ ਕੀਮਤ ਵਧਾਉਣ...
ਅਸਾਮ ਸਰਕਾਰ ਨੇ ਹਿਮਾ ਦਾਸ ਨੂੰ ਸੂਬੇ ਦੀ ਸਪੋਰਟਸ ਅੰਬੈਸਡਰ ਬਣਾਉਣ ਦਾ ਕੀਤਾ ਐਲਾਨ
. . .  1 day ago
ਬੇਭਰੋਸਗੀ ਮਤੇ 'ਤੇ 20 ਜੁਲਾਈ ਨੂੰ ਸਪੱਸ਼ਟ ਬਹੁਮਤ ਸਾਬਤ ਕਰਾਂਗੇ- ਅਠਵਲੇ
. . .  1 day ago
ਕਾਂਗੜਾ ਜਹਾਜ਼ ਹਾਦਸਾ : ਹਵਾਈ ਫੌਜ ਨੇ ਜਾਂਚ ਦੇ ਦਿੱਤੇ ਹੁਕਮ
. . .  1 day ago
ਬੇਭਰੋਸਗੀ ਮਤੇ 'ਤੇ ਬੋਲੀ ਸੋਨੀਆ- ਕੌਣ ਕਹਿੰਦਾ ਹੈ ਸਾਡੇ ਕੋਲ ਬਹੁਮਤ ਨਹੀਂ
. . .  1 day ago
ਸਰਕਾਰੀ ਸਕੂਲਾਂ 'ਚ ਨਿੱਜੀ ਪਬਲਿਸ਼ਰਜ਼ ਦੀਆਂ ਗਾਈਡਾਂ ਵਰਤਣ 'ਤੇ ਰੋਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 550
ਵਿਚਾਰ ਪ੍ਰਵਾਹ: ਕੋਈ ਵੀ ਕੰਮ ਅਜਿਹਾ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਅਤੇ ਮਨੋਰਥ ਪ੍ਰਤੀ ਦ੍ਰਿੜ੍ਹਤਾ ਪੂਰਾ ਨਹੀਂ ਕਰ ਸਕਦਾ। -ਜੇਮਸ ਐਲਨ
  •     Confirm Target Language  

ਫਾਜ਼ਿਲਕਾ / ਅਬੋਹਰ

ਸਾਂਸਦ ਤੇ ਵਿਧਾਇਕ ਦਾ ਜੱਦੀ ਪਿੰਡ ਹੈ ਕਈ ਸਹੂਲਤਾਂ ਤੋਂ ਵਾਂਝਾ

ਮੰਡੀ ਘੁਬਾਇਆ,10 ਜੁਲਾਈ (ਅਮਨ ਬਵੇਜਾ)-ਮੰਡੀ ਘੁਬਾਇਆ ਜੋ ਵਿਧਾਨ ਸਭਾ ਹਲਕਾ ਜਲਾਲਾਬਾਦ 'ਚ ਹੈ ਅਤੇ ਅਕਾਲੀ ਦਲ ਦੇ ਸਾਂਸਦ ਸ਼ੇਰ ਸਿੰਘ ਘੁਬਾਇਆ ਅਤੇ ਕਾਂਗਰਸੀ ਦਵਿੰਦਰ ਸਿੰਘ ਘੁਬਾਇਆ ਦਾ ਜੱਦੀ ਪਿੰਡ ਹੈ ਅਤੇ ਇਲਾਕੇ ਦੇ ਲੋਕਾਂ 'ਚ ਭਾਰੀ ਨਿਰਾਸ਼ਾ ਹੈ ਕਿ ਪਿਛਲੇ ਲੰਬੇ ਅਰਸੇ ਤੋ ਫਿਰੋਜਪੁਰ ਲੋਕ ਸਭਾ ਤੋਂ ਬਤੌਰ ਸਾਂਸਦ ਸੇਵਾ ਨਿਭਾ ਰਹੇ ਸ਼ੇਰ ਸਿੰਘ ਘੁਬਾਇਆ ਅਤੇ ਹੁਣ ਉਨ੍ਹਾਂ ਦੇ ਪੁੱਤਰ ਕਾਂਗਰਸੀ ਵਿਧਾਇਕ ਹਨ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਦਾ ਜੱਦੀ ਪਿੰਡ ਵਾਂਝਾ ਹੋਣਾ ਇੱਕ ਵੱਡੀ ਸਮੱਸਿਆ ਹੈ ਅਤੇ ਇਸ ਤੋ ਪਹਿਲਾ ਵੀ ਸ਼ੇਰ ਸਿੰਘ ਘੁਬਾਇਆ ਹਲਕਾ ਜਲਾਲਾਬਾਦ 'ਚ ਬਤੌਰ ਵਿਧਾਇਕ ਵੱਜੋ ਸੇਵਾ ਨਿਭਾ ਚੁੱਕੇ ਹਨ | ਇਨ੍ਹਾਂ ਲੰਬਾ ਸਮਾਂ ਸੱਤਾ 'ਚ ਰਹਿਣ ਦੇ ਬਾਵਜੂਦ ਵੀ ਆਪਣੇ ਪਿੰਡ ਅਤੇ ਲਾਗਲੇ ਪਿੰਡਾ ਦਾ ਵਿਕਾਸ ਨਾ ਪੱਖੀ ਹੋਣਾ ਗੰਭੀਰ ਮੁੱਦਾ ਹੈ | ਜਿਸ ਕਾਰਨ ਸਥਾਨਕ ਲੋਕਾਂ 'ਚ ਭਾਰੀ ਨਿਰਾਸ਼ਾ ਪਾ ਜਾ ਰਹੀ ਹੈ | ਇਲਾਕਾ ਨਿਵਾਸੀਆਂ ਮੁਤਾਬਿਕ ਸਥਾਨਕ ਮੰਡੀ ਘੁਬਾਇਆ ਕਈ ਜ਼ਰੂਰੀ ਡਾਕਟਰੀ ਸਹੂਲਤਾਂ ਤੋ ਵਾਂਝਾ ਹੈ ਕਿਉਂਕਿ ਇੱਥੇ ਇੱਕ ਪ੍ਰਾਇਮਰੀ ਹੈਲਥ ਸੈਂਟਰ (ਡਿਸਪਾੈਸਰੀ) ਤਾਂ ਬਣਿਆ ਹੋਇਆ ਹੈ ਪਰ ਜੋਕਿ ਸਵੇਰੇ 9 ਤੋ ਸ਼ਾਮ ਦੇ 3 ਵਜੇ ਤੱਕ ਹੀ ਖੁੱਲ੍ਹਦਾ ਹੈ ਤੇ ਇਸ ਤੋ ਬਾਅਦ ਇੱਥੇ ਕਾਂ ਬੋਲਦੇ ਹਨ | ਜਿਸ ਕਾਰਨ ਲੋਕਾਂ ਨੂੰ ਬਹੁਤ ਦਿੱਕਤ ਆਉਂਦੀ ਹੈ | ਸਭ ਤੋ ਵੱਡੀ ਸਮੱਸਿਆ ਇੱਥੇ ਬੱਚਿਆ ਦੀ ਡਿਲਿਵਰੀ ਦਾ ਕੋਈ ਵਿਸ਼ੇਸ਼ ਪ੍ਰਬੰਧ ਨਾ ਹੋਣ ਕਾਰਨ ਇਲਾਕਾ ਵਾਸੀ ਜੱਚਾ-ਬੱਚਾ ਦੀ ਜਾਨ ਖ਼ਤਰੇ 'ਚ ਪਾ ਕੇ ਫ਼ਾਜ਼ਿਲਕਾ ਜਾਂ ਜਲਾਲਾਬਾਦ ਲੈ ਕੇ ਜਾਣ ਲਈ ਮਜਬੂਰ ਹਨ ਕਿਉਂਕਿ ਇੱਥੇ ਸਹੂਲਤਾਂ ਨਾ ਬਰਾਬਰ ਹੋਣ ਕਾਰਨ ਕਈ ਵਾਰ ਡਿਲਿਵਰੀ 'ਚ ਦੇਰੀ ਹੋ ਜਾਣ ਕਾਰਨ ਮਾਂ ਦੀ ਜਾਂ ਬੱਚੇ ਦੀ ਜਾਨ ਵੀ ਚਲੀ ਜਾਂਦੀ ਹੈ | ਇੱਥੇ ਐਕਸੀਡੈਂਟ 'ਚ ਜ਼ਖਮੀ ਹੋਏ ਲੋਕਾਂ ਨੂੰ ਦਾਖਲ ਕਰਨ ਦਾ ਵੀ ਕੋਈ ਵਿਸ਼ੇਸ਼ ਪ੍ਰਬੰਧ ਨਾ ਹੈ ਅਤੇ ਇੱਥੇ ਇੱਕ ਹੀ ਡਾਕਟਰ ਹੈ ਅਤੇ ਡਾਕਟਰਾਂ ਦੀ ਘਾਟ ਕਾਰਨ ਲੋਕਾਂ ਨੂੰ ਭਾਰੀ ਪੇ੍ਰਸ਼ਾਨੀ ਝੱਲਣੀ ਪੈਂਦੀ ਹੈ | ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਇੱਥੇ ਔਰਤਾਂ ਦੀ ਮਾਹਿਰ ਡਾਕਟਰ ਦੇ ਨਾਲ ਨਾਲ ਹੋਰਨਾ ਮਾਹਿਰ ਡਾਕਟਰਾਂ ਦੀ ਗਿਣਤੀ ਵਧਾਈ ਜਾਵੇ ਜਿਸ ਨਾਲ ਆਉਣ ਵਾਲੀਆ ਮੁਸ਼ਕਲਾਂ ਨੂੰ ਦੂਰ ਕੀਤਾ ਜਾਵੇ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਅਤੇ ਇਹੀ ਹਾਲ ਪਿੰਡ 'ਚੋ ਲੰਘਦੀ ਘੋਨੇ ਪੁਲ ਵਾਲੀ ਨਹਿਰ ਹੈ,ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਇਹ ਘੋਨਾ ਪੁਲ ਹਾਦਸਿਆਂ ਨੂੰ ਸੱਦੇ ਦੇ ਰਿਹਾ ਹੈ ਤੇ ਕਈ ਹਾਦਸੇ ਵਾਪਰ ਚੁੱਕੇ ਹਨ | ਇਹੀ ਹਾਲ ਹੈ ਲੱਖਾਂ ਰੂਪੈ ਖ਼ਰਚ ਕੇ ਲੱਗੀਆਂ ਸਟਰੀਟ ਲਾਈਟਾਂ ਦਾ ਹੈ,ਪਿੰਡ 'ਚ ਚੋਰੀਆਂ ਨੂੰ ਅਤੇ ਹੋਰ ਗੰਭੀਰ ਘਟਨਾਵਾਂ ਨੂੰ ਨੱਥ ਪਾਉਣ ਲਈ ਲੱਖਾਂ ਰੁਪਏ ਖ਼ਰਚ ਕੇ ਸਟਰੀਟ ਲਾਈਟਾਂ ਤਾਂ ਲੱਗੀਆਂ ਹਨ ਪਰ ਉਹ ਵੀ ਬੰਦ ਪਈਆਂ ਹਨ | ਦੱਸਣਯੋਗ ਹੈ ਕਿ ਪਿਛਲੀ ਅਕਾਲੀ ਦਲ ਭਾਜਪਾ ਸਰਕਾਰ ਵੇਲੇ ਸ਼ੇਰ ਸਿੰਘ ਘੁਬਾਇਆ ਖ਼ੁਦ ਸੰਸਦ ਮੈਂਬਰ ਸਨ ਅਤੇ ਹੁਣ ਕਾਂਗਰਸ ਦੀ ਸਰਕਾਰ 'ਚ ਉਨ੍ਹਾਂ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਵਿਧਾਇਕ ਹਨ ਪਰ ਫਿਰ ਵੀ ਉਨ੍ਹਾਂ ਦਾ ਜੱਦੀ ਪਿੰਡ ਸਹੂਲਤਾਂ ਤੋ ਸੱਖਣਾ ਹੋਣਾ ਚਿੰਤਾ ਦਾ ਵਿਸ਼ਾ ਹੈ |


ਖ਼ਬਰ ਸ਼ੇਅਰ ਕਰੋ

ਮਿਸ਼ਨ ਤੰਦਰੁਸਤ ਪੰਜਾਬ ਜ਼ਿਲੇ੍ਹ 'ਚ ਹੋ ਰਿਹਾ ਲਾਹੇਵੰਦ ਸਾਬਤ-ਜ਼ਿਲ੍ਹਾ ਸਿਹਤ ਅਫਸਰ

ਫ਼ਾਜ਼ਿਲਕਾ, 10 ਜੁਲਾਈ(ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਮਿਸ਼ਨ ਤੰਦਰੁਸਤ ਪੰਜਾਬ ਜ਼ਿਲੇ੍ਹ ਦੇ ਆਮ ਲੋਕਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਰਿਹਾ ਹੈ | ਇਸ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾ ਹੇਠ ਸਿਹਤ ...

ਪੂਰੀ ਖ਼ਬਰ »

ਸਿਆਸੀ ਆਗੂਆਂ ਤੇ ਬਿਜਲੀ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਅਬੋਹਰ ਬੱਲੂਆਣਾ ਹਲਕੇ ਅੱਠ ਦਿਨ ਤੋਂ ਹਨੇਰੇ 'ਚ ਡੁੱਬੇ-ਅਸ਼ੋਕ ਗਰਗ

ਅਬੋਹਰ, 10 ਜੁਲਾਈ (ਸੁਖਜੀਤ ਸਿੰਘ ਬਰਾੜ)-ਸਿਆਸੀ ਆਗੂਆਂ ਤੇ ਬਿਜਲੀ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਤੇ ਢਿੱਲੀ ਕਾਰਗੁਜ਼ਾਰੀ ਕਾਰਨ ਬੀਤੇ ਅੱਠ ਦਿਨ ਤੋਂ ਅਬੋਹਰ ਤੇ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਤਮਾਮ ਪਿੰਡ, ਕਸਬੇ ਤੇ ਸ਼ਹਿਰ ਬਿਜਲੀ ਨਾ ਆਉਣ ਕਾਰਨ ਹਨ੍ਹੇਰੇ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਨੇ ਅਬੋਹਰ ਸ਼ਹਿਰ 'ਚ ਰੋਸ ਮਾਰਚ ਕੱਢਿਆ

ਅਬੋਹਰ, 10 ਜੁਲਾਈ (ਸੁਖਜੀਤ ਸਿੰਘ ਬਰਾੜ)-ਬੀਤੇ ਚਾਰ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਅਣਮਿਥੇ ਸਮੇਂ ਦੀ ਹੜਤਾਲ 'ਤੇ ਚੱਲ ਰਹੇ ਸਥਾਨਕ ਨਗਰ ਕੌਾਸਲ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਅੱਜ ਸਥਾਨਕ ਸ਼ਹਿਰ 'ਚ ਰੋਸ ਮਾਰਚ ਕੱਢ ਕੇ ਰੋਸ ਪ੍ਰਗਟਾਵਾ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਬੈਂਕ ਵਲੋਂ ਸੀਲ ਕੀਤੇ ਹੋਮਿਓਪੈਥਿਕ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੇ ਬੈਂਕ ਿਖ਼ਲਾਫ਼ ਧਰਨਾ ਲਾਇਆ

ਅਬੋਹਰ, 10 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)-ਕਰੀਬ 6 ਕਰੋੜ ਤੋਂ ਵੱਧ ਦੇਣਦਾਰੀ ਕਾਰਨ ਬੀਤੇ ਦਿਨੀਂ ਪੰਜਾਬ ਐਾਡ ਸਿੰਧ ਬੈਂਕ ਵੱਲੋਂ ਸੀਲ ਕੀਤੇ ਗਏ ਇੱਥੋਂ ਦੇ ਹੋਮਿਓਪੈਥਿਕ ਮੈਡੀਕਲ ਕਾਲਜ ਦੇ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੁੰਦਾ ਜਾ ਰਿਹਾ ਹੈ | ...

ਪੂਰੀ ਖ਼ਬਰ »

ਧਰਨਾ ਦੂਜੇ ਦਿਨ 'ਚ ਦਾਖਲ

ਫ਼ਾਜ਼ਿਲਕਾ, 10 ਜੁਲਾਈ (ਅਮਰਜੀਤ ਸ਼ਰਮਾ)-ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਿਖ਼ਲਾਫ਼ ਮਗਨਰੇਗਾ ਮੁਲਾਜ਼ਮਾਂ ਵਲੋਂ ਹੱਕ ਮੰਗਣ 'ਤੇ ਮੁਲਾਜ਼ਮ ਵਿਰੋਧੀ ਪੱਤਰ ਜਾਰੀ ਕੀਤੇ ਜਾਣ ਦੇ ਰੋਸ ਵੱਜੋ ਅਤੇ ਮੁਲਾਜ਼ਮ ਬਹਾਲ ਨਾ ਕੀਤੇ ਜਾਣ ਦੇ ਰੋਸ ਵਜੋਂ ਪੰਜਾਬ ਪੱਧਰ 'ਤੇ ...

ਪੂਰੀ ਖ਼ਬਰ »

ਸ਼ਹਿਰ ਦੀ ਵਿਗੜੀ ਸਫ਼ਾਈ ਵਿਵਸਥਾ ਲਈ ਈ. ਓ. ਜ਼ਿੰਮੇਵਾਰ-ਵਿਧਾਇਕ ਨਾਰੰਗ

ਅਬੋਹਰ, 10 ਜੁਲਾਈ (ਸੁਖਜੀਤ ਸਿੰਘ ਬਰਾੜ)-ਤਨਖ਼ਾਹਾਂ ਨਾ ਮਿਲਣ ਦੇ ਰੋਸ 'ਚ ਹੜਤਾਲ 'ਤੇ ਚੱਲ ਰਹੇ ਸਥਾਨਕ ਨਗਰ ਕੌਾਸਲ ਦੇ ਸਫ਼ਾਈ ਕਰਮਚਾਰੀਆਂ ਕਾਰਨ ਸ਼ਹਿਰ ਦੀ ਵਿਗੜੀ ਸਫ਼ਾਈ ਵਿਵਸਥਾ ਲਈ ਈ.ਓ. ਜ਼ਿੰਮੇਵਾਰ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਥਾਨਕ ਭਾਜਪਾ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਨੇ ਅਬੋਹਰ ਸ਼ਹਿਰ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਅਬੋਹਰ, 10 ਜੁਲਾਈ (ਸੁਖਜੀਤ ਸਿੰਘ ਬਰਾੜ)-ਸਥਾਨਕ ਐੱਸ.ਡੀ.ਐਮ. ਮੈਡਮ ਪੂਨਮ ਸਿੰਘ ਵੱਲੋਂ ਸਥਾਨਕ ਸ਼ਹਿਰ 'ਚ ਅੰਮਿ੍ਤ ਯੋਜਨਾ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਸ਼ਹਿਰ ਦੇ ਕੰਧਵਾਲਾ ਰੋਡ, ਪੁਰਾਣੀ ਫ਼ਾਜ਼ਿਲਕਾ ਰੋਡ ਆਦਿ ਥਾਵਾਂ 'ਤੇ ਚੱਲ ...

ਪੂਰੀ ਖ਼ਬਰ »

ਸਾਬਕਾ ਮੁੱਖ ਸੰਸਦੀ ਸਕੱਤਰ ਘੁੜਿਆਣਾ ਨੇ ਲਈ ਬੱਲੂਆਣਾ ਹਲਕੇ ਦੇ ਕਿਸਾਨਾਂ ਦੀ ਸਾਰ

ਅਬੋਹਰ, 10 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਤੋਂ 3 ਵਾਰ ਵਿਧਾਇਕ ਰਹੇ ਸਾਬਕਾ ਮੁੱਖ ਸੰਸਦੀ ਸਕੱਤਰ ਸ: ਗੁਰਤੇਜ ਸਿੰਘ ਘੁੜਿਆਣਾ ਹਾਲੇ ਵੀ ਹਲਕੇ ਦੇ ਲੋਕਾਂ ਲਈ ਫ਼ਿਕਰਮੰਦ ਹਨ | ਬੀਤੇ ਦਿਨੀਂ ਝੱਖੜ ਤੇ ਮੀਂਹ ਕਾਰਨ ਇਲਾਕੇ ਦੀ ਨਹਿਰਾਂ ਟੁੱਟਣ ਕਾਰਨ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਨੇ ਸਰਕਾਰ ਿਖ਼ਲਾਫ਼ ਸ਼ਹਿਰ 'ਚ ਕੱਢਿਆ ਰੋਸ ਮਾਰਚ

ਫ਼ਾਜ਼ਿਲਕਾ, 10 ਜੁਲਾਈ (ਦਵਿੰਦਰ ਪਾਲ ਸਿੰਘ)-ਆਲ ਇੰਡੀਆ ਆਸ਼ਾ ਵਰਕਰ ਅਤੇ ਆਸ਼ਾ ਫੈਸੀਲੇਟਰ ਯੂਨੀਅਨ ਇੰਟਕ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਫ਼ਾਜ਼ਿਲਕਾ ਦੇ ਵੱਖ ਵੱਖ ਬਾਜ਼ਾਰਾਂ ਵਿਚ ਰੋਸ ਮਾਰਚ ਕੱਢਿਆ ਅਤੇ ਡੀ.ਸੀ. ਦਫ਼ਤਰ ਦਾ ਘੇਰਾਉ ਕੀਤਾ | ਇਸ ਮੌਕੇ ਸੰਬੋਧਨ ...

ਪੂਰੀ ਖ਼ਬਰ »

ਸੱਪਾਂਵਾਲੀ ਦਾ ਸਾਲਾਨਾ ਮੇਲਾ ਯਾਦਗਾਰੀ ਹੋ ਨਿਬੜਿਆ

ਅਬੋਹਰ, 10 ਜੁਲਾਈ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਦੇ ਪਿੰਡ ਸੱਪਾਂਵਾਲੀ ਦੇ ਪਿੰਡ ਵਾਸੀਆਂ ਤੇ ਸ੍ਰੀ ਬਾਬਾ ਗਰੀਬਦਾਸ ਵੈ ੱਲਫੇਅਰ ਸੁਸਾਇਟੀ ਵਲੋਂ ਬਾਬਾ ਗਰੀਬਦਾਸ ਦੀ ਯਾਦ 'ਚ ਕਰਵਾਇਆ ਗਿਆ ਸਾਲਾਨਾ ਮੇਲਾ ਯਾਦਗਾਰ ਹੋ ਨਿਬੜਿਆ | ਇਸ ਮੇਲੇ 'ਚ ਪੰਜਾਬ, ਰਾਜਸਥਾਨ ਤੇ ...

ਪੂਰੀ ਖ਼ਬਰ »

ਗੁਰਜੀਤ ਸਿੰਘ ਮਿੰਟੂ ਫੈਡਰੇਸ਼ਨ ਗਰੇਵਾਲ ਦੇ ਸ਼ਹਿਰੀ ਪ੍ਰਧਾਨ ਬਣੇ

ਫ਼ਾਜ਼ਿਲਕਾ, 10 ਜੁਲਾਈ (ਦਵਿੰਦਰ ਪਾਲ ਸਿੰਘ)-ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਐੱਸ.ਜੀ.ਪੀ.ਸੀ. ਦੀ ਅਗਵਾਈ ਹੇਠ ਭਾਈ ਦਿਲਬਾਗ ਸਿੰਘ ਵਿਰਕ ਜਨਰਲ ਸਕੱਤਰ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਅਸ਼ੀਰਵਾਦ ਨਾਲ ਜ਼ਿਲ੍ਹਾ ...

ਪੂਰੀ ਖ਼ਬਰ »

ਖਸਤਾ ਹਾਲ ਸੜਕ ਬਣੀ ਲੋਕਾਂ ਲਈ ਜਾਨ ਦਾ ਖੌਅ

ਮੰਡੀ ਲਾਧੂਕਾ, 10 ਜੁਲਾਈ (ਰਾਕੇਸ਼ ਛਾਬੜਾ)-ਮੰਡੀ ਵਿੱਚ ਦਾਖ਼ਲ ਹੰੁਦਿਆਂ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਲਈ ਜੀਅ ਦਾ ਜੰਜਾਲ ਬਣੀ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੰਡੀ ਨੂੰ ਐਫ.ਐਫ.ਰੋਡ 'ਤੇ ਇਸ ਖੇਤਰ ਦੇ 25 ...

ਪੂਰੀ ਖ਼ਬਰ »

ਕਿਸ਼ੋਰ ਸਿੱਖਿਆ ਸਬੰਧੀ ਸੈਮੀਨਾਰ ਕਰਵਾਇਆ

ਮੰਡੀ ਅਰਨੀਵਾਲਾ, 10 ਜੁਲਾਈ (ਨਿਸ਼ਾਨ ਸਿੰਘ ਸੰਧੂ)-ਸਰਕਾਰੀ ਕੰਨਿਆ ਹਾਈ ਸਕੂਲ ਜੰਡਵਾਲਾ ਭੀਮੇਸ਼ਾਹ ਵਿਖੇ ਕਿਸ਼ੋਰ ਸਿੱਖਿਆ ਸਬੰਧੀ ਇਕ ਜਾਗਰੂਕਤਾ ਸੈਮੀਨਾਰ ਸਕੂਲ ਮੁਖੀ ਰਜਿੰਦਰ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ 'ਚ ਕੰਪਿਊਟਰ ਅਧਿਆਪਕ ਨਰੇਸ਼ ਕੁਮਾਰ ਨੇ ...

ਪੂਰੀ ਖ਼ਬਰ »

ਡੇਂਗੂ ਜਾਗਰੂਕਤਾ ਕੈਂਪ ਲਗਾਇਆ

ਫ਼ਾਜ਼ਿਲਕਾ, 10 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪਿੰਡ ਝੋਕ ਡਿਪੁਲਾਨਾ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ | ਸੈਨੇਟਰੀ ਇੰਸਪੈਕਟਰ ਕੰਵਲਜੀਤ ਸਿੰਘ ਬਰਾੜ ਨੇ ਇਸ ਮੌਕੇ ਪਿੰਡ ਵਾਸੀਆਂ ਨੂੰ ਡੇਂਗੂ ਫੈਲਣ ਦੇ ਕਾਰਨ, ਇਸ ਦੇ ਲੱਛਣ ਅਤੇ ਬਚਾਅ ਬਾਰੇ ...

ਪੂਰੀ ਖ਼ਬਰ »

ਘਰ-ਘਰ ਹਰਿਆਲੀ ਮੁਹਿੰਮ ਤਹਿਤ ਲਗਾਏ ਬੂਟੇ

ਫ਼ਾਜ਼ਿਲਕਾ, 10 ਜੁਲਾਈ (ਅਮਰਜੀਤ ਸ਼ਰਮਾ)-ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਮਿਸ਼ਨ ਤੰਦਰੁਸਤ ਪੰਜਾਬ ਅਤੇ ਘਰ-ਘਰ ਹਰਿਆਲੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਵਣ ਰੇਂਜ ਵਿਭਾਗ ਵਲੋਂ ਜੋਤੀ ਕਿਡਸ ਹੋਮ ਪੱਲੇ ...

ਪੂਰੀ ਖ਼ਬਰ »

ਸਮਾਜ ਸੇਵੀ ਸੰਸਥਾਵਾਂ ਵਲੋਂ ਖ਼ੂਨਦਾਨ ਕੈਂਪ ਆਯੋਜਿਤ

ਜਲਾਲਾਬਾਦ, 10 ਜੁਲਾਈ (ਕਰਨ ਚੁਚਰਾ)-ਸਥਾਨਕ ਸਰਕਾਰੀ ਹਸਪਤਾਲ ਵਿੱਚ ਮੰਗਲਵਾਰ ਨੰੂ ਸਮਾਜ ਸੇਵੀ ਸੰਸਥਾਵਾਂ ਵਲੋਂ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ | ਕੈਂਪ ਦਾ ਉਦਘਾਟਨ ਐਸ.ਡੀ.ਐਮ ਪਿਰਥੀ ਸਿੰਘ ਅਤੇ ਡੀ.ਐਸ.ਪੀ ਅਮਰਜੀਤ ਸਿੰਘ ਸਿੱਧੂ ਨੇ ਕੀਤਾ | ਇਸ ਮੌਕੇ ਐਸ.ਐਮ.ਓ ...

ਪੂਰੀ ਖ਼ਬਰ »

ਅਰੋੜਵੰਸ਼ ਵੈਲਫੇਅਰ ਸੁਸਾਇਟੀ ਦੀ ਮੀਟਿੰਗ

ਫ਼ਾਜ਼ਿਲਕਾ, 10 ਜੁਲਾਈ (ਦਵਿੰਦਰ ਪਾਲ ਸਿੰਘ)-ਸ੍ਰੀ ਅਰੋੜਵੰਸ਼ ਵੈਲਫੇਅਰ ਸੁਸਾਇਟੀ ਦੀ ਹੋਈ ਚੋਣ ਵਿਚ ਪਿਛਲੇ ਸਮੇਂ ਵਿਚ ਸੁਸਾਇਟੀ ਲਈ ਚੰਗੇ ਕੰਮ ਕਰਨ ਵਾਲੇ ਪ੍ਰਧਾਨ ਬਾਊ ਰਾਮ ਛੋਕਰਾ ਨੂੰ ਮੁੜ ਤੋਂ 3 ਸਾਲਾਂ ਲਈ ਸਰਵ ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ | ਇਸ ਤੋਂ ...

ਪੂਰੀ ਖ਼ਬਰ »

ਭਾਕਿਯੂ ਕਾਦੀਆਂ ਨੇ ਕੇਂਦਰ ਵਲੋਂ ਵਧਾਏ ਫ਼ਸਲਾਂ ਦੇ ਸਮਰਥਨ ਮੁੱਲ ਨੂੰ ਨਾਕਾਫ਼ੀ ਦੱਸਿਆ

ਫ਼ਾਜ਼ਿਲਕਾ, 10 ਜੁਲਾਈ (ਦਵਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਕੇਂਦਰ ਸਰਕਾਰ ਵੱਲੋਂ ਸਾਉਣੀ ਦੀਆਂ ਫ਼ਸਲਾਂ ਵਿਚ ਕੀਤੇ ਵਾਧੇ ਨੂੰ ਰੱਦ ਕਰਦਿਆਂ ਇਸ ਨੂੰ ਕਿਸਾਨਾਂ ਨਾਲ ਧੋਖਾ ਕਰਾਰ ਦਿੱਤਾ ਹੈ | ਯੂਨੀਅਨ ਦੇ ਸੂਬਾ ਪੈੱ੍ਰਸ ਸਕੱਤਰ ਮਾਸਟਰ ਬੂਟਾ ...

ਪੂਰੀ ਖ਼ਬਰ »

ਲੜਾਈ 'ਚ ਜ਼ਖਮੀ ਹੋਏ ਵਿਅਕਤੀ ਦੀ ਮੌਤ

ਜਲਾਲਾਬਾਦ, 10 ਜੁਲਾਈ (ਜਤਿੰਦਰ ਪਾਲ ਸਿੰਘ)-ਨੇੜਲੇ ਪਿੰਡ ਸੁਬਾਜ ਕੇ ਵਿਖੇ ਹੋਈ ਲੜਾਈ 'ਚ ਗੁਰਬਚਨ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਪਿੰਡ ਸੰਤੋਖ ਸਿੰਘ ਵਾਲਾ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਦੇ ਲੜਕੇ ਪਾਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਪਿੰਡ ...

ਪੂਰੀ ਖ਼ਬਰ »

ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵਲੋਂ ਖੇਡ ਕੈਲੰਡਰ ਜਾਰੀ

ਮੰਡੀ ਅਰਨੀਵਾਲਾ, 10 ਜੁਲਾਈ (ਨਿਸ਼ਾਨ ਸਿੰਘ ਸੰਧੂ)-ਜ਼ਿਲ੍ਹਾ ਟੂਰਨਾਮੈਂਟ ਕਮੇਟੀ ਫ਼ਾਜ਼ਿਲਕਾ ਦੀ ਇਕ ਮੀਟਿੰਗ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਰਜਿੰਦਰ ਕੁਮਾਰ ਸਕੱਤਰ, ਹਰੀ ਚੰਦ ਸੀਨੀਅਰ ਮੀਤ ਪ੍ਰਧਾਨ, ...

ਪੂਰੀ ਖ਼ਬਰ »

ਨਸ਼ੇ ਛੱਡਣ ਵਾਲੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਫ਼ੈਸਲਾ ਸ਼ਲਾਘਾਯੋਗ-ਡਾ: ਕਾਲੜਾ

ਮੰਡੀ ਰੋੜਾਂਵਾਲੀ, 10 ਜੁਲਾਈ (ਮਨਜੀਤ ਸਿੰਘ ਬਰਾੜ)-ਪੰਜਾਬ ਵਿਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕੈਪਟਨ ਸਰਕਾਰ ਵਚਨਬੱਧ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਭਗਵਾਨ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਰਾਸ਼ਟਰੀ ਤਾਇਕਵਾਂਡੋਂ ਚੈਂਪੀਅਨਸ਼ਿਪ 'ਚ ਲਿਆ ਹਿੱਸਾ

ਮੰਡੀ ਅਰਨੀਵਾਲਾ, 10 ਜੁਲਾਈ (ਨਿਸ਼ਾਨ ਸਿੰਘ ਸੰਧੂ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੈਡੀਐਾਟ ਪਬਲਿਕ ਸਕੂਲ ਮਾਹੂੰਆਣਾ ਬੋਦਲਾ ਦੇ 9 ਵਿਦਿਆਰਥੀਆਂ ਨੇ ਆਲ ਇੰਡੀਆ ਤਾਇਕਵਾਡੋਂ ਫੈਡਰੇਸ਼ਨ ਵੱਲੋਂ ਜੈਪੁਰ ਵਿਖੇ ਕਰਵਾਈ ਗਈ ਰਾਸ਼ਟਰੀ ਤਾਇਕਵਾਡੋਂ ਚੈਪੀਅਨਸ਼ਿਪ ...

ਪੂਰੀ ਖ਼ਬਰ »

ਕੁੱਟਮਾਰ ਦੇ ਮਾਮਲੇ 'ਚ 6 ਵਿਰੁੱਧ ਪਰਚਾ ਦਰਜ

ਫ਼ਾਜ਼ਿਲਕਾ, 10 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਕੁੱਟਮਾਰ ਦੇ ਇੱਕ ਮਾਮਲੇ ਵਿਚ ਦੋ ਔਰਤਾਂ ਸਮੇਤ 6 ਜਣਿਆਂ 'ਤੇ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮੰਗਾ ਸਿੰਘ ਪੁੱਤਰ ਸੁਰੈਣ ਸਿੰਘ ਵਾਸੀ ਹਸਤਾ ਕਲਾਂ ਨੇ ਦੱਸਿਆ ...

ਪੂਰੀ ਖ਼ਬਰ »

ਪਿੰਡਾਂ ਵਿੱਚ ਨਸ਼ਾ ਰੋਕੂ ਸਮਾਗਮ ਕਰਵਾਏ ਜਾਣਗੇ-ਐਸ.ਡੀ.ਐਮ

ਫ਼ਾਜ਼ਿਲਕਾ, 10 ਜੁਲਾਈ (ਅਮਰਜੀਤ ਸ਼ਰਮਾ)-ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਤੌਰ 'ਤੇ ਚਲਾਈ ਗਈ ਨਸ਼ਾ ਰੋਕੂ ਮੁਹਿੰਮ ਤਹਿਤ ਸਬ ਡਵੀਜ਼ਨ ਜਲਾਲਾਬਾਦ ਦੇ ਪਿੰਡਾਂ ਵਿੱਚ ਸਮਾਗਮ ਕਰਵਾਏ ਜਾਣਗੇ | ਇਸ ਤਹਿਤ ਡੈਪੋ ਪ੍ਰੋਗਰਾਮ ਅਧੀਨ ਨਿਯੁਕਤ ਕੀਤੇ ਗਏ ਵੱਖ-ਵੱਖ ਵਿਭਾਗਾਂ ਦੇ ...

ਪੂਰੀ ਖ਼ਬਰ »

ਟਰੈਕਟਰ-ਟਰਾਲੀ ਦੀ ਟੱਕਰ 'ਚ ਨੌਜਵਾਨ ਦੀ ਮੌਤ

ਫ਼ਾਜ਼ਿਲਕਾ, 10 ਜੁਲਾਈ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਉਪਮੰਡਲ ਦੇ ਪਿੰਡ ਰੂਪਨਗਰ ਤੋਂ ਬਕੈਣ ਵਾਲਾ ਰੋਡ 'ਤੇ ਹੋਏ ਇਕ ਟਰਾਲੀ-ਟਰੈਕਟਰ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਰਵਿੰਦਰ (32) ਪੁੱਤਰ ...

ਪੂਰੀ ਖ਼ਬਰ »

ਮੋਟਰਸਾਈਕਲਾਂ ਦੀ ਟੱਕਰ 'ਚ 1 ਵਿਅਕਤੀ ਜ਼ਖਮੀ

ਜਲਾਲਾਬਾਦ, 10 ਜੁਲਾਈ (ਜਤਿੰਦਰ ਪਾਲ ਸਿੰਘ)-ਨੇੜਲੇ ਪਿੰਡ ਟਿਵਾਣਾ ਦੇ ਕੋਲ ਹੋਈ ਮੋਟਰਸਾਈਕਲਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਜ਼ਖਮੀ ਪਰਮਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਚੱਕ ਰੁੰਮ ਵਾਲਾ ਸਿਵਲ ਹਸਪਤਾਲ ਜਲਾਲਾਬਾਦ ...

ਪੂਰੀ ਖ਼ਬਰ »

ਪਿਉ-ਪੁੱਤ ਦੀ ਕੀਤੀ ਕੁੱਟਮਾਰ, ਮਾਮਲਾ ਦਰਜ

ਜਲਾਲਾਬਾਦ , 10 ਜੁਲਾਈ (ਕਰਨ ਚੁਚਰਾ)-ਪਿੰਡ ਸੋਹਣਾ ਸਾਂਦੜ ਵਿੱਚ ਕਰੀਬ 2 ਮਹੀਨੇ ਪਹਿਲਾਂ ਖ਼ਰੀਦ ਕੀਤੀ ਗਈ 2.5 ਏਕੜ ਜਮੀਨ 'ਤੇ ਖੇਤੀ ਕਰਨ ਗਏ ਵਿਅਕਤੀ ਅਤੇ ਉਸ ਦੇ ਬੇਟੇ 'ਤੇ ਗੁਆਂਢ 'ਚ ਰਹਿਣ ਵਾਲੇ ਲੋਕਾਂ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ | ਇਸ ਮਾਮਲੇ ਵਿੱਚ ਥਾਣਾ ਸਦਰ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਦੇ ਚੌਕੀਦਾਰ ਦੀ ਮੌਤ

ਫ਼ਾਜ਼ਿਲਕਾ, 10 ਜੁਲਾਈ (ਅਮਰਜੀਤ ਸ਼ਰਮਾ)-ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਬਤੌਰ ਚੌਕੀਦਾਰ ਆਪਣੀਆਂ ਸੇਵਾਵਾਂ ਦੇ ਰਹੇ ਨਵੀਂ ਆਬਾਦੀ ਨਿਵਾਸੀ ਇਕ ਵਿਅਕਤੀ ਦੀ ਮੌਤ ਹੋ ਗਈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਹਰਜਿੰਦਰ ਸਿੰਘ ਪੁੱਤਰ ਰਮੇਸ਼ ਕੁਮਾਰ ਨੇ ਦੱਸਿਆ ਕਿ ਉਸ ...

ਪੂਰੀ ਖ਼ਬਰ »

ਦੁਕਾਨ ਦਾ ਸ਼ਟਰ ਤੋੜ ਕੇ ਕੀਤੀ ਚੋਰੀ

ਜਲਾਲਾਬਾਦ, 10 ਜੁਲਾਈ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੇ ਪੁਰਾਣੇ ਬੱਸ ਸਟੈਂਡ ਦੇ ਨੇੜੇ ਸਥਿਤ ਕੇ ਪੀ ਪਾਨ ਭੰਡਾਰ 'ਤੇ ਬੀਤੀ ਰਾਤ ਚੋਰਾਂ ਨੇ ਆਪਣਾ ਹੱਥ ਸਾਫ਼ ਕੀਤਾ | ਚੋਰਾਂ ਨੇ ਦੁਕਾਨ ਦਾ ਸ਼ਟਰ ਭੰਨ ਕੇ ਅੰਦਰ ਚੋਰੀ ਕੀਤੀ | ਦੁਕਾਨ ਮਾਲਕ ਰਾਕੇਸ਼ ਕੁਮਾਰ ਪੁੱਤਰ ...

ਪੂਰੀ ਖ਼ਬਰ »

ਵਾਟਰ ਵਰਕਸ ਦੀ ਨਵੀਂ ਪਾਈਪ ਲਾਈਨ ਪਾਈ

ਮੰਡੀ ਅਰਨੀਵਾਲਾ, 10 ਜੁਲਾਈ (ਸੰਧੂ) ਅਰਨੀਵਾਲਾ ਵਾਸੀਆਂ ਦੀ ਚਿਰਾਂ ਤੋਂ ਲਟਕਦੀ ਮੰਗ ਵਾਟਰ ਵਰਕਸ ਪਾਈਪ ਲਾਈਨ ਦਾ ਸਾਈਜ਼ ਚਾਰ ਇੰਚ ਤੋਂ ਵਧਾ ਕੇ ਪੰਜ ਇੰਚ ਕਰਵਾਉਣਾ ਸੀ | ਮੰਡੀ ਦੇ ਮੁਹਤਬਰ ਪਤਵੰਤਿਆਂ ਅਤੇ ਮਾਸਟਰ ਸੁਖਵਿੰਦਰ ਸਿੰਘ ਦੇ ਅਣਥੱਕ ਯਤਨਾਂ ਸਦਕਾ ਨਹਿਰੀ ...

ਪੂਰੀ ਖ਼ਬਰ »

ਡੇਅਰੀ ਉੱਦਮ ਸਿਖਲਾਈ ਕੋਰਸ ਲਈ ਕੌ ਾਸਲਿੰਗ 13 ਨੂੰ -ਰਣਦੀਪ ਕੁਮਾਰ

ਫ਼ਾਜ਼ਿਲਕਾ, 10 ਜੁਲਾਈ (ਦਵਿੰਦਰ ਪਾਲ ਸਿੰਘ)-ਕੈਬਨਿਟ ਮੰਤਰੀ ਪਸ਼ੂ ਪਾਲਨ, ਮੱਛੀ ਪਾਲਨ ਅਤੇ ਡੇਅਰੀ ਵਿਕਾਸ ਵਿਭਾਗ ਸ. ਬਲਬੀਰ ਸਿੰਘ ਸਿੱਧੂ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਅਤੇ ਡੇਅਰੀ ਵਿਕਾਸ ਵਿਭਾਗ/ਪੰਜਾਬ ਡੇਅਰੀ ਵਿਕਾਸ ਬੋਰਡ ਪੰਜਾਬ ਸ੍ਰੀ ਇੰਦਰਜੀਤ ...

ਪੂਰੀ ਖ਼ਬਰ »

ਆਈ.ਈ.ਡੀ. ਕੰਪੋਨੈਂਟ ਤਹਿਤ ਅੰਗਹੀਣ ਬੱਚਿਆਂ ਦੀਆਂ ਗਤੀਵਿਧੀਆਂ ਕਰਵਾਈਆਂ

ਫ਼ਾਜ਼ਿਲਕਾ, 10 ਜੁਲਾਈ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫਾਜ਼ਿਲਕਾ 'ਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਫਾਜ਼ਿਲਕਾ ਕੁਲਵੰਤ ਸਿੰਘ ਦੀ ਅਗਵਾਈ 'ਚ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਸਕੂਲ ਮੁਖੀਆਂ ਦੀ ਅਗਵਾਈ 'ਚ ...

ਪੂਰੀ ਖ਼ਬਰ »

ਚਕਸ਼ੂ ਠਕਰਾਲ ਕ੍ਰਿਕਟ ਚੈਂਪੀਅਨਸ਼ਿਪ ਅਮਿੱਟ ਯਾਦਾਂ ਛੱਡਦੀ ਹੋਈ ਸਮਾਪਤ

ਫ਼ਾਜ਼ਿਲਕਾ, 10 ਜੁਲਾਈ (ਦਵਿੰਦਰ ਪਾਲ ਸਿੰਘ)-ਦੀ ਫ਼ਾਜ਼ਿਲਕਾ ਡਿਸਟਿ੍ਕਟ ਕ੍ਰਿਕੇਟ ਐਸੋਸੀਏਸ਼ਨ ਵਲੋਂ ਸਥਾਨਕ ਜੋਤੀ ਬੀ.ਐਡ ਕਾਲਜ ਵਿਖੇ ਕਰਵਾਈ ਜਾ ਰਹੀ ਚਕਸ਼ੂ ਠਕਰਾਲ ਮੈਮੋਰੀਅਲ ਚੈਂਪੀਅਨ ਟਰਾਫ਼ੀ ਦੀ ਸਮਾਪਤੀ ਹੋ ਗਈ, ਫਾਈਨਲ ਮੈਚ ਫ਼ਾਜ਼ਿਲਕਾ ਅਤੇ ...

ਪੂਰੀ ਖ਼ਬਰ »

ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ਲਈ ਸ਼ੇਰੇ ਪੰਜਾਬ ਯੂਥ ਕਲੱਬ ਵਿਸ਼ੇਸ਼ ਉਪਰਾਲੇ ਕਰ ਰਿਹਾ ਹੈ-ਜੋਗਿੰਦਰ ਸਿੰਘ

ਫ਼ਾਜ਼ਿਲਕਾ, 10 ਜੁਲਾਈ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਾ ਮੁਕਤ ਮੁਹਿੰਮ ਵਿੱਚ ਜਿੱਥੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਅਬੋਹਰ ਨੇੜਲੇ ਪਿੰਡ ਸੀਡ ਫਾਰਮ ਦੇ ਸ਼ੇਰੇ ਪੰਜਾਬ ਯੂਥ ਕਲੱਬ ਦੇ ...

ਪੂਰੀ ਖ਼ਬਰ »

ਆਈ.ਈ.ਡੀ. ਕੰਪੋਨੈਂਟ ਤਹਿਤ ਅੰਗਹੀਣ ਬੱਚਿਆਂ ਦੀਆਂ ਗਤੀਵਿਧੀਆਂ ਕਰਵਾਈਆਂ

ਫ਼ਾਜ਼ਿਲਕਾ, 10 ਜੁਲਾਈ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫਾਜ਼ਿਲਕਾ 'ਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਫਾਜ਼ਿਲਕਾ ਕੁਲਵੰਤ ਸਿੰਘ ਦੀ ਅਗਵਾਈ 'ਚ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਸਕੂਲ ਮੁਖੀਆਂ ਦੀ ਅਗਵਾਈ 'ਚ ...

ਪੂਰੀ ਖ਼ਬਰ »

ਨਹਿਰੀ ਪਾਣੀ ਦੀ ਚੋਰੀ ਰੋਕਣ ਗਏ ਬੇਲਦਾਰ 'ਤੇ ਹਮਲਾ

ਫ਼ਾਜ਼ਿਲਕਾ, 10 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਨੇੜਿਓ ਲੰਘਦੀ ਲਾਲੋ ਵਾਲੀ ਮਾਈਨਰ ਵਿਚ ਨਹਿਰੀ ਪਾਣੀ ਦੀਆਂ ਪਾਈਪਾਂ ਰਾਹੀ ਹੁੰਦੀ ਚੋਰੀ ਦੀ ਚੈਕਿੰਗ ਲਈ ਗਏ ਬੇਲਦਾਰ 'ਤੇ ਹਮਲਾ ਕਰਕੇ ਉਸ ਦੀ ਮਾਰਕੁੱਟ ਦਾ ਮਾਮਲਾ ਸਾਹਮਣੇ ਆਇਆ ਹੈ | ਫ਼ਾਜ਼ਿਲਕਾ ਦੇ ਸਿਵਲ ...

ਪੂਰੀ ਖ਼ਬਰ »

ਸਕੂਲ 'ਚੋਂ ਮਿਡ ਡੇ ਮੀਲ ਦਾ ਰਾਸ਼ਨ ਚੋਰੀ

ਫ਼ਾਜ਼ਿਲਕਾ, 10 ਜੁਲਾਈ (ਦਵਿੰਦਰ ਪਾਲ ਸਿੰਘ)-ਸਰਕਾਰੀ ਹਾਈ ਸਕੂਲ ਨੂੰ ਰਸ਼ਾਹ ਦੀ ਰਸੋਈ ਵਿਚ ਪਿਆ ਮਿਡ ਡੇ ਮੀਲ ਦਾ ਸਮਾਨ ਚੋਰੀ ਹੋ ਜਾਣ ਦਾ ਸਮਾਚਾਰ ਹੈ | ਸਕੂਲ ਦੀ ਮੁੱਖ ਅਧਿਆਪਕਾ ਪਿੰਕੀ ਦੇਵੀ, ਐਸ.ਐਮ.ਸੀ ਦੇ ਚੇਅਰਮੈਨ ਪਰਮਜੀਤ ਸਿੰਘ ਨੇ ਥਾਣਾ ਸਦਰ ਪੁਲਿਸ ਨੂੰ ...

ਪੂਰੀ ਖ਼ਬਰ »

ਮਾਡਲ ਪਿੰਡ ਲਈ ਚੁਣਿਆ ਪਿੰਡ ਢੰਡੀ ਕਦੀਮ ਕੇਂਦਰੀ ਸਹੂਲਤਾਂ ਦਾ ਨਹੀਂ ਲੈ ਸਕਿਆ ਬਹੁਤਾ ਲਾਹਾ

ਫ਼ਾਜ਼ਿਲਕਾ, 10 ਜੁਲਾਈ (ਦਵਿੰਦਰ ਪਾਲ ਸਿੰਘ)-ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸ. ਸ਼ੇਰ ਸਿੰਘ ਘੁਬਾਇਆ ਜੋ ਕਿ ਲਗਾਤਾਰ ਦੂਜੀ ਵਾਰ ਇਸ ਹਲਕੇ ਤੋਂ ਜਿੱਤ ਕੇ ਲੋਕ ਸਭਾ ਦੀਆਂ ਪੌੜੀਆਂ ਚੜ੍ਹੇ ਹਨ | ਸ਼ੋ੍ਰਮਣੀ ਅਕਾਲੀ ਦਲ ਦੀ ਟਿਕਟ ਤੋਂ ਦੋਵਾਂ ...

ਪੂਰੀ ਖ਼ਬਰ »

ਵਿਜੀਲੈਂਸ ਬਿਊਰੋ ਵਲੋਂ ਸ਼ੁਰੂ ਕੀਤਾ ਪੌਦਾ ਲਗਾਓ ਅਭਿਆਨ

ਫ਼ਾਜ਼ਿਲਕਾ, 10 ਜੁਲਾਈ (ਦਵਿੰਦਰ ਪਾਲ ਸਿੰਘ)-ਵਾਤਾਵਰਨ ਦੀ ਸਾਂਭ ਸੰਭਾਲ ਲਈ ਵਿਜੀਲੈਂਸ ਬਿਰੋ ਫ਼ਾਜ਼ਿਲਕਾ ਵਲੋਂ ਦਫ਼ਤਰ ਵਿਖੇ ਪੌਦਾ ਲਗਾਓ ਅਭਿਆਨ ਦੀ ਸ਼ੁਰੂਆਤ ਕੀਤੀ ਗਈ | ਇੰਸਪੈਕਟਰ ਅਮਨਦੀਪ ਸਿੰਘ ਮਾਨ ਦੀ ਅਗਵਾਈ ਹੇਠ ਵਿਭਾਗ ਦੇ ਕਰਮਚਾਰੀਆਂ ਵਲੋਂ ਪੌਦੇ ਲਗਾਏ ...

ਪੂਰੀ ਖ਼ਬਰ »

ਝਗੜੇ 'ਚ ਜ਼ਖਮੀ ਹੋਏ ਬਜ਼ੁਰਗ ਦੀ ਇਲਾਜ ਦੌਰਾਨ ਮੌਤ

ਜਲਾਲਾਬਾਦ, 10 ਜੁਲਾਈ (ਕਰਨ ਚੁਚਰਾ) -ਬੀਤੇ ਦਿਨੀਂ ਪਿੰਡ ਪ੍ਰਭਾਤ ਸਿੰਘ ਵਾਲਾ ਦੋ ਧਿਰਾਂ ਵਿਚਾਲੇ ਹੋਏ ਕਿਸੇ ਮਾਮਲੇ ਨੰੂ ਲੈ ਕੇ ਇਕੱਠੀ ਹੋਈ ਪੰਚਾਇਤਾਂ ਦੌਰਾਨ ਹੋਏ ਝਗੜੇ ਵਿੱਚ ਕੁੱਟਮਾਰ ਦਾ ਸ਼ਿਕਾਰ ਹੋਏ ਇੱਕ ਬਜ਼ੁਰਗ ਦੀ ਮੰਗਲਵਾਰ ਨੰੂ ਸਰਕਾਰੀ ਹਸਪਤਾਲ ਵਿੱਚ ...

ਪੂਰੀ ਖ਼ਬਰ »

ਸੜਕਾਂ 'ਤੇ ਆਵਾਰਾ ਘੁੰਮਦੇ ਪਸ਼ੂ ਬਣ ਰਹੇ ਹਨ ਲੋਕਾਂ ਦੀ ਜਾਨ ਲਈ ਖ਼ਤਰਾ

ਜਲਾਲਾਬਾਦ, 10 ਜੁਲਾਈ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੇ ਫ਼ਿਰੋਜ਼ਪੁਰ ਫ਼ਾਜ਼ਿਲਕਾ ਸੜਕ ਤੇ ਖੜਦੇ ਆਵਾਰਾ ਪਸ਼ੂ ਲੋਕਾਂ ਦੀ ਜਾਨ ਲਈ ਖ਼ਤਰਾ ਬਣੇ ਹੋਏ ਹਨ | ਵੱਡੀ ਗਿਣਤੀ ਵਿੱਚ ਖੜਦੇ ਇਨ੍ਹਾਂ ਪਸ਼ੂਆਂ ਕਾਰਨ ਜੀ ਟੀ ਰੋਡ ਤੇ ਤੇਜ਼ ਗਤੀ ਨਾਲ ਚੱਲਦੇ ਵਾਹਨਾਂ ਲਈ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX