ਤਾਜਾ ਖ਼ਬਰਾਂ


ਮਕਸਦੂੜਾ ਚ ਸਾਰੀਆਂ ਪਾਰਟੀਆਂ ਵਲੋਂ ਸਾਂਝੇ ਤੌਰ 'ਤੇ ਲਾਇਆ ਗਿਆ ਪੋਲਿੰਗ ਬੂਥ
. . .  1 minute ago
ਰਾੜਾ ਸਾਹਿਬ, 19 ਮਈ (ਸਰਬਜੀਤ ਸਿੰਘ ਬੋਪਾਰਾਏ)- ਪਿੰਡ ਮਕਸੂਦੜਾ 'ਚ ਉਸ ਸਮੇਂ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ ਜਦੋਂ ਸਾਰੀਆ ਪਾਰਟੀਆਂ ਅਕਾਲੀ ਦਲ, ਕਾਂਗਰਸ, ਪੀ. ਡੀ. ਏ. ਅਤੇ 'ਆਪ' ਵਰਕਰਾਂ ਵੱਲੋਂ ਸਾਂਝੇ ਤੌਰ 'ਤੇ ਪੋਲਿੰਗ ਬੂਥ ਲਾਇਆ ਗਿਆ। ਇਨ੍ਹਾਂ...
ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਵੋਟ ਪਾਉਣ ਲਈ ਪੁੱਜੇ
. . .  2 minutes ago
ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਵੋਟ ਪਾਉਣ ਲਈ ਪੁੱਜੇ...
ਬੀਬੀ ਰਾਜਿੰਦਰ ਕੌਰ ਭੱਠਲ ਨੇ ਪਰਿਵਾਰ ਸਮੇਤ ਪਾਈ ਵੋਟ
. . .  5 minutes ago
ਲਹਿਰਾਗਾਗਾ, 19 ਮਈ (ਗਰਗ, ਢੀਂਡਸਾ, ਗੋਇਲ) ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਅੱਜ ਸਵੇਰੇ ਪੋਲਿੰਗ ਬੂਥ ਨੰਬਰ 27 'ਤੇ ਆਪਣੇ ਪੁੱਤਰ ਤੇ ਨੂੰਹ ਸਮੇਤ ਵੋਟ ਦਾ ਇਸਤੇਮਾਲ ....
ਕੋਟਕਪੂਰਾ : ਸਿਆਸੀ ਰੰਜਸ਼ ਦੇ ਤਹਿਤ ਵਿਅਕਤੀਆਂ ਨੇ ਹਮਲਾ ਕਰਕੇ ਸਾਬਕਾ ਸਰਪੰਚ ਨੂੰ ਕੀਤਾ ਜ਼ਖ਼ਮੀ
. . .  6 minutes ago
ਕੋਟਕਪੂਰਾ, 19 ਮਈ (ਮੋਹਰ ਗਿੱਲ)- ਸਿਆਸੀ ਰੰਜਸ਼ ਤਹਿਤ ਅੱਜ ਵੋਟਾਂ ਦੇ ਦਿਨ ਪਿੰਡ ਢਾਬ ਗੁਰੂ ਦੇ ਸਾਬਕਾ ਸਰਪੰਚ ਤੇਜ ਸਿੰਘ 'ਤੇ ਹਮਲਾ ਕਰਕੇ ਪਿੰਡ ਦੇ ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦਾ ਇਸ ਸਮੇਂ ਸਿਵਲ ਹਸਪਤਾਲ 'ਚ...
ਜਲੰਧਰ ਦੇ ਮਾਡਲ ਟਾਊਨ 'ਚ ਬੂਥ ਨੰਬਰ 24 'ਤੇ ਈ. ਵੀ. ਐੱਮ. ਮਸ਼ੀਨ ਖ਼ਰਾਬ
. . .  8 minutes ago
ਜਲੰਧਰ, 19 ਮਈ- ਜਲੰਧਰ ਦੇ ਮਾਡਲ ਟਾਊਨ 'ਚ ਬੂਥ ਨੰਬਰ 24 'ਤੇ ਈ. ਵੀ. ਐੱਮ. ਮਸ਼ੀਨ ਖ਼ਰਾਬ ਹੋ ਗਈ ਹੈ। ਇੱਥੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਵੋਟ ਪਾਉਣ ਆਏ ਹਨ ਪਰ ਈ. ਵੀ. ਐੱਮ. ਮਸ਼ੀਨ 'ਚ ਖ਼ਰਾਬੀ ਕਾਰਨ ਉਹ ਆਪਣੀ ਵੋਟ ਨਹੀਂ...
ਅਟਾਰੀ ਤੋਂ ਕਾਂਗਰਸੀ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੇ ਆਪਣੇ ਸਾਥੀਆਂ ਸਣੇ ਪਾਈ ਵੋਟ
. . .  9 minutes ago
ਅਟਾਰੀ ਤੋਂ ਕਾਂਗਰਸੀ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੇ ਆਪਣੇ ਸਾਥੀਆਂ ਸਣੇ ਪਾਈ ਵੋਟ.............
ਅਕਾਲੀਆਂ ਨੇ ਲਗਾਏ ਕਾਂਗਰਸ 'ਤੇ ਵੋਟਾਂ ਦੇ ਬਦਲੇ ਰਾਸ਼ਨ ਵੰਡਣ ਦੇ ਦੋਸ਼
. . .  10 minutes ago
ਗੁਰਦਾਸਪੁਰ, 19 ਮਈ (ਗੁਰਪ੍ਰਤਾਪ ਸਿੰਘ/ਆਲਮਬੀਰ ਸਿੰਘ)-ਸਥਾਨਿਕ ਸ਼ਹਿਰ ਦੇ ਮੇਨ ਬਾਜ਼ਾਰ ਅੰਦਰ ਸਥਿਤ ਇਕ ਨਿੱਜੀ ਹੋਟਲ ਤੋਂ ਕਾਂਗਰਸ ਪਾਰਟੀ ਵਲੋਂ ਰਾਸ਼ਨ ਵੰਡ ਕੇ ਵੋਟਾਂ ਹਥਿਆਉਣ ਦੇ ਅਕਾਲੀ-ਭਾਜਪਾ ਵਰਕਰਾਂ ਵਲੋਂ ਦੋਸ਼ ਲਗਾਏ ਗਏ ਹਨ। ਮੌਕੇ 'ਤੇ ਪਹੁੰਚੇ ਅਕਾਲੀ...
ਜੰਡਿਆਲੀ ਵਿਖੇ ਦੁਪਹਿਰ 12 ਵਜੇ ਤੱਕ 37 ਫ਼ੀਸਦੀ ਵੋਟਿੰਗ
. . .  15 minutes ago
ਰਾਮਾ ਮੰਡੀ ਦੇ ਬੂਥ ਨੰ. 44 'ਤੇ 55 ਅਤੇ ਬੂਥ ਨੰ. 47 'ਤੇ 50 ਫ਼ੀਸਦੀ ਵੋਟਿੰਗ
. . .  15 minutes ago
ਸੀਗੋਂ ਮੰਡੀ 'ਚ 27 ਫ਼ੀਸਦੀ ਵੋਟਿੰਗ
. . .  15 minutes ago
ਮਹਿਤਾਬਗੜ੍ਹ ਵਿਖੇ ਘੋੜੀ ਚੜ੍ਹਨ ਤੋਂ ਪਹਿਲਾਂ ਲਾੜੇ ਨੇ ਪਾਈ ਵੋਟ
. . .  18 minutes ago
ਦੇਵੀਗੜ੍ਹ, 19 ਮਈ -ਦੇਵੀਗੜ੍ਹ ਇਲਾਕੇ ਦੇ ਪਿੰਡ ਮਹਿਤਾਬਗੜ੍ਹ ਵਿਖੇ ਬਰਾਤ ਚੜ੍ਹਨ ਤੋਂ ਪਹਿਲਾਂ ਕੈਲਾਸ਼ ਸਿੰਘ ਨਾਂਅ ਦੇ ਲਾੜੇ ਨੇ ਪੋਲਿੰਗ ਬੂਥ 'ਤੇ ਵੋਟ ਪਾਈ। ਇਸ ਮੌਕੇ ਉਨ੍ਹਾਂ ਨਾਲ ਹਰਵਿੰਦਰ ਸਿੰਘ ਧਨੋਆ ਅਤੇ ਮਾਸਟਰ ਮਨਦੀਪ ਸਿੰਘ ਮੌਜੂਦ ....
ਸ਼ਾਹਪੁਰ ਜਾਜਾਨ ਵੋਟਾਂ ਦੌਰਾਨ ਸੰਨੀ ਦਿਓਲ ਦਾ ਤੁਫ਼ਾਨੀ ਦੌਰਾ
. . .  18 minutes ago
ਧਿਆਨਪੁਰ, 19 ਮਈ (ਸਰਬਜੀਤ ਸਿੰਘ ਰਿਆੜ) - ਸ਼ਾਹਪੁਰ ਜਾਜਨ 'ਚ ਪੈ ਰਹੀਆ ਵੋਟਾਂ ਦੌਰਾਨ ਪੋਲਿੰਗ ਬੂਥਾਂ 'ਤੇ ਸੰਨੀ ਦਿਓਲ ਵਲੋਂ ਤੁਫਾਨੀ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਸਾਬਕਾ ਸਰਪੰਚ ਜਗਰੂਪ ਸਿੰਘ ਸਾਹਪੁਰ ਜਾਜਨ, ਸਾਬਕਾ...
ਗੋਨਿਆਣਾ ਬਲਾਕ 'ਚ 12 ਵਜੇ ਤਕ 30 ਫ਼ੀਸਦੀ ਵੋਟਾਂ ਦੀ ਹੋਈ ਪੋਲਿੰਗ
. . .  25 minutes ago
ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ ਪਾਸ ਇਲਾਕਿਆਂ ਵਿੱਚ 12 ਵਜੇ ਤੱਕ 25 ਫੀਸਦੀ ਪੋਲਿੰਗ ਹੋਈ
. . .  26 minutes ago
ਸਾਬਕਾ ਮੰਤਰੀ ਜਸਬੀਰ ਸਿੰਘ ਨੇ ਪਾਈ ਵੋਟ
. . .  28 minutes ago
ਸੰਗਰੂਰ, 19 ਮਈ (ਧੀਰਜ ਪਸ਼ੋਰੀਆ)- ਸਾਬਕਾ ਮੰਤਰੀ ਜਸਬੀਰ ਸਿੰਘ ਨੇ ਆਪਣੀ ਵੋਟ ਸੰਗਰੂਰ ਦੇ ਪੋਲਿੰਗ ਬੂਥ ਨੰ. 17 'ਤੇ ਆਪਣੇ ਪਰਿਵਾਰ ਸਮੇਤ ਵੋਟ .....
ਲਹਿਰਾ ਮੁਹੱਬਤ 'ਚ ਸਵੇਰੇ 11.30 ਵਜੇ ਤੱਕ 30 ਫ਼ੀਸਦੀ ਵੋਟਿੰਗ
. . .  31 minutes ago
ਕੈਬਨਿਟ ਮੰਤਰੀ ਰਾਣਾ ਸੋਢੀ ਨੇ ਪਾਈ ਵੋਟ
. . .  33 minutes ago
ਸਿੱਧੂ ਜੋੜੇ ਨੇ ਪਾਈ ਵੋਟ
. . .  34 minutes ago
ਪਟਿਆਲਾ ਤੋਂ ਆਜ਼ਾਦ ਉਮੀਦਵਾਰ ਰਣਧੀਰ ਸਿੰਘ ਖੰਗੂੜਾ ਨੇ ਪਾਈ ਵੋਟ
. . .  36 minutes ago
ਕਸਬਾ ਚਮਿਆਰੀ 'ਚ ਹੁਣ ਤੱਕ 25 ਫ਼ੀਸਦੀ ਪਈਆਂ ਵੋਟਾਂ
. . .  39 minutes ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 550

ਜੰਮੂ-ਕਸ਼ਮੀਰ

ਸ਼ਹਿਰ ਦੇ 11 ਕਾਲਜਾਂ 'ਚ ਹੋਈ ਕਾਊਾਸਲਿੰਗ

ਚੰਡੀਗੜ੍ਹ, 10 ਜੁਲਾਈ (ਮਨਜੋਤ ਸਿੰਘ ਜੋਤ)- ਸ਼ਹਿਰ ਦੇ 11 ਕਾਲਜਾਂ ਵਿਚ ਅੰਡਰ ਗਰੈਜੂਏਟ ਕੋਰਸਾਂ ਵਿਚ ਦਾਖ਼ਲੇ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ | ਗਰੈਜੂਏਟ ਕੋਰਸ ਯੂ.ਟੀ ਪੂਲ ਦੇ ਲਈ ਬੀ.ਏ, ਬੀ.ਐਸ.ਸੀ., ਬੀ.ਕਾਮ, ਬੀ.ਸੀ.ਏ, ਬੀ.ਬੀ.ਏ. ਵਿਚ ਦਾਖਲਾ ਲੈਣ ਲਈ ਕਾਊਾਸਲਿੰਗ ਕਰਵਾਈ ਗਈ ਸੀ | ਜਿਸ ਵਿਚ ਦਾਖ਼ਲਿਆਂ ਲਈ ਵੱਡੀ ਗਿਣਤੀ ਵਿਚ ਵਿਦਿਆਰਥੀ ਸ਼ਾਮਲ ਹੋਏ | ਜਿੱਥੇ ਕੁਝ ਵਿਦਿਆਰਥੀ ਦਾਖਲਾ ਹੋਣ ਤੋਂ ਬਾਅਦ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਸਨ ਤਾਂ ਉੱਥੇ ਦੂਜੇ ਪਾਸੇ ਕੁਝ ਵਿਦਿਆਰਥੀ ਆਪਣੀ ਵਾਰੀ ਦੇ ਇੰਤਜ਼ਾਰ ਲਈ ਕਾਫ਼ੀ ਚਿੰਤਤ ਸਨ | ਬੀ.ਐਸ.ਸੀ. ਮੈਡੀਕਲ ਅਤੇ ਨਾਨ ਮੈਡੀਕਲ ਨੂੰ ਬੀ.ਏ ਦੀ ਕਟ ਆਫ਼ ਨੇ ਪਛਾੜ ਦਿੱਤਾ | ਇਸ ਵਿਚ ਭਾਗ ਲੈਣ ਲਈ ਵੱਡੀ ਗਿਣਤੀ ਵਿਦਿਆਰਥੀ ਪਹੁੰਚੇ ਸਨ | ਭੀੜ ਇੰਨੀ ਜ਼ਿਆਦਾ ਸੀ ਕਿ ਕਾਲਜਾਂ ਦੇ ਬਾਹਰ ਜਾਮ ਲੱਗ ਗਿਆ | ਸਭ ਤੋਂ ਜ਼ਿਆਦਾ ਭੀੜ ਜੀ.ਸੀ.ਜੀ-11, ਪੀ.ਜੀ.ਜੀ.ਸੀ-11 ਕਾਲਜਾਂ ਵਿਚ ਦੇਖਣ ਨੂੰ ਮਿਲੀ | ਕਾਲਜਾਂ ਵਿਚ 85 ਫ਼ੀਸਦੀ ਅੰਕਾਂ ਵਾਲੇ ਵਿਦਿਆਰਥੀਆਂ ਨੂੰ ਦਾਖ਼ਲੇ ਲਈ ਬੁਲਾਇਆ ਗਿਆ ਸੀ | ਜਿੱਥੇ ਕਾਲਜ ਵਿਚ ਦਾਖ਼ਲੇ ਲਈ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਸਮਾਂ ਨਿਰਧਾਰਿਤ ਕੀਤਾ ਗਿਆ ਸੀ |


ਖ਼ਬਰ ਸ਼ੇਅਰ ਕਰੋ

ਵਿਦਿਆਰਥੀ ਲਗਾਉਣਗੇ 6 ਲੱਖ ਬੂਟੇ-ਸ਼ਰਮਾ

ਚੰਡੀਗੜ੍ਹ, 10 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਦੱਸਿਆ ਕਿ ਸਕੂਲੀ ਬੱਚਿਆਂ ਦੀ ਤਰ੍ਹਾਂ ਕਾਲਜ ਅਤੇ ਯੂਨੀਵਰਸਿਟੀ ਦੇ 6 ਲੱਖ ਵਿਦਿਆਰਥੀ ਵੀ ਬੂਟੇ ਲਗਾਉਣਗੇ, ਇਸ ਲਈ ਸਾਰੇ ਸਰਕਾਰੀ ਤੇ ਨਿੱਜੀ ਕਾਲਜਾਂ ਦੇ ਨਾਲ ਨਾਲ ...

ਪੂਰੀ ਖ਼ਬਰ »

ਲੋਕ ਸੰਪਰਕ ਵਿਭਾਗ 'ਚ ਤਬਾਦਲੇ ਤੇ ਤਾਇਨਾਤੀਆਂ

ਚੰਡੀਗੜ੍ਹ, 10 ਜੁਲਾਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਲੋਂ 9 ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤੀਆਂ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ | ਵਿਭਾਗ ਵਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਅਮਰੀਕ ਸਿੰਘ ਨੂੰ ...

ਪੂਰੀ ਖ਼ਬਰ »

ਸੁਖਨਾ ਵੱਲ ਆਉਂਦੇ ਚੋਅ ਸਾਫ਼ ਕਰੇ ਪੰਜਾਬ ਤੇ ਹਰਿਆਣਾ-ਹਾਈਕੋਰਟ

ਚੰਡੀਗੜ੍ਹ, 10 ਜੁਲਾਈ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਚੰਡੀਗੜ੍ਹ ਦੀ ਸੁਖਨਾ ਝੀਲ ਵੱਲ ਆਉਂਦੇ ਚੋਆਂ ਦੀ ਸਫ਼ਾਈ ਕਰੇ ਤਾਂ ਜੋ ਝੀਲ ਵੱਲ ਪਾਣੀ ਦਾ ਵਹਾਅ ਨਾ ਰੁਕੇ | ਦਰਅਸਲ ...

ਪੂਰੀ ਖ਼ਬਰ »

ਕਲੇਮ ਕਮਿਸ਼ਨ ਦਾ ਚੇਅਰਮੈਨ ਕਦੋਂ ਲੱਗੇਗਾ-ਹਾਈਕੋਰਟ

ਚੰਡੀਗੜ੍ਹ, 10 ਜੁਲਾਈ (ਸੁਰਜੀਤ ਸਿੰਘ ਸੱਤੀ)- ਹਰਿਆਣਾ ਵਿਚ ਜਾਟ ਅੰਦੋਲਨ ਦੌਰਾਨ ਹਿੰਸਕ ਵਾਰਦਾਤਾਂ ਵਿਚ ਨੁਕਸਾਨੀਆਂ ਜਾਇਦਾਦਾਂ ਦਾ ਕਲੇਮ ਤੈਅ ਕਰਨ ਲਈ ਬਣਾਏ ਗਏ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਖ਼ਾਲੀ ਹੋਣ ਕਾਰਨ ਮੁਆਵਜ਼ੇ ਮਿਲਣ ਵਿਚ ਦੇਰੀ ਹੋਣ ਦਾ ਦੋਸ਼ ...

ਪੂਰੀ ਖ਼ਬਰ »

ਮੈਂ ਤੇ ਹੁੱਡਾ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਹੀ ਕੰਮ ਕਰ ਰਹੇ ਹਾਂ

ਚੰਡੀਗੜ੍ਹ, 10 ਜੁਲਾਈ (ਐਨ. ਐਸ. ਪਰਵਾਨਾ)- ਸਰਬ ਹਿੰਦ ਕਾਂਗਰਸ ਕਮੇਟੀ ਦੇ ਮੀਡੀਆ ਇੰਚਾਰਜ ਤੇ ਹਰਿਆਣਾ ਦੇ ਸਾਬਕਾ ਮੰਤਰੀ ਰਣਦੀਪ ਸਿੰਘ ਸੂਰਜੇਵਾਲਾ ਨੇ ਸਪਸ਼ਟ ਸ਼ਬਦਾਂ ਵਿਚ ਐਲਾਨ ਕੀਤਾ ਹੈ ਕਿ ਉਹ ਅਗਲੀਆਂ ਚੋਣਾਂ ਵਿਚ ਹਲਕਾ ਕੈਥਲ ਤੋਂ ਹੀ ਰਾਜ ਵਿਧਾਨ ਸਭਾ ਦੀ ਚੋਣ ...

ਪੂਰੀ ਖ਼ਬਰ »

ਪਰਾਲੀ ਤੋਂ ਤਿਆਰ ਹੋਵੇਗਾ ਬਾਇਓ-ਏਥੇਨੌਲ-ਸੁੰਦਰ ਸ਼ਾਮ ਅਰੋੜਾ

ਚੰਡੀਗੜ੍ਹ, 10 ਜੁਲਾਈ (ਅਜੀਤ ਬਿਉਰੋ)- ਪਰਾਲੀ ਦੀ ਸਮੱਸਿਆ ਦੇ ਨਿਬੇੜੇ ਅਤੇ ਸਨਅਤੀਕਰਨ ਲਈ ਉਸਾਰੂ ਮਾਹੌਲ ਸਿਰਜਣ ਵਾਸਤੇ ਪੰਜਾਬ ਸਰਕਾਰ ਨੇ ਵੱਡੀ ਪਹਿਲਕਦਮੀ ਕਰਦਿਆਂ ਪਰਾਲੀ ਤੋਂ ਬਾਇਓ-ਏਥੇਨੌਲ ਪ੍ਰਾਜੈਕਟ ਲਾਉਣ ਦਾ ਫੈਸਲਾ ਕੀਤਾ ਹੈ | ਇਸ ਪ੍ਰਾਜੈਕਟ ਲਈ ਅੱਜ ...

ਪੂਰੀ ਖ਼ਬਰ »

ਮੌਤ ਤੋਂ ਬਾਅਦ ਵੀ 21 ਸਾਲਾ ਨੌਜਵਾਨ ਨੇ ਰੁਸ਼ਨਾਈ ਪੰਜ ਲੋਕਾਂ ਦੀ ਜ਼ਿੰਦਗੀ

ਚੰਡੀਗੜ੍ਹ, 10 ਜੁਲਾਈ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਵਿਚ ਡਾਕਟਰਾਂ ਵਲੋਂ 21 ਸਾਲਾ ਨੌਜਵਾਨ ਨੂੰ ਬਰੇਨ ਡੈੱਡ ਐਲਾਨਣ ਤੋਂ ਬਾਅਦ ਉਸ ਦੇ ਪਰਿਵਾਰ ਵਲੋਂ ਲਏ ਅੰਗਦਾਨ ਦੇ ਫ਼ੈਸਲੇ ਨਾਲ ਜ਼ਿੰਦਗੀ ਲਈ ਜੰਗ ਲੜ ਰਹੇ ਪੰਜ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਜਲ ਘਰਾਂ ਦੇ ਕੀਤੇ ਜਾ ਰਹੇ ਪੰਚਾਇਤੀਕਰਨ ਦਾ ਵਿਰੋਧ

ਨੰਗਲ, 10 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਇਕਾਈ ਨੰਗਲ ਦੀ ਵਿਸ਼ੇਸ਼ ਬੈਠਕ ਪ੍ਰਧਾਨ ਸੁਰਿੰਦਰ ਕੁਮਾਰ ਦੀ ਅਗਵਾਈ ਵਿਚ ਲਾਲ ਟੈਂਕੀ ਪਾਰਕ ਵਿਚ ਸੰਪੰਨ ਹੋਈ | ਇਸ ਮੌਕੇ ਯੂਨੀਅਨ ਆਗੂ ਜਸਵੀਰ ਸਿੰਘ ਨੇ ਕਿਹਾ ...

ਪੂਰੀ ਖ਼ਬਰ »

ਅਕਬਰਪੁਰ ਵਿਖੇ ਪੁੱਛਾਂ ਦੇਣ ਵਾਲੀ ਔਰਤ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁਕਵਾਏ

ਪੁਰਖਾਲੀ, 10 ਜੁਲਾਈ (ਬੰਟੀ)- ਇਲਾਕੇ ਦੇ ਪਿੰਡ ਅਕਬਰਪੁਰ ਵਿਖੇ ਲੋਕਾਂ ਨੂੰ ਪੁੱਛਿਆ ਦੇਣ ਵਾਲੀ ਇਕ ਔਰਤ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਉਠਾ ਕੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਸਸ਼ੋਭਿਤ ਕੀਤੇ ਗਏ ਹਨ | ਮਿਲੀ ਜਾਣਕਾਰੀ ਅਨੁਸਾਰ ਪਿੰਡ ਦੀ ਇਹ ...

ਪੂਰੀ ਖ਼ਬਰ »

ਨਹਿਰ 'ਚ ਅਣਪਛਾਤੀ ਲਾਸ਼ ਬਰਾਮਦ, ਹੱਤਿਆ ਦਾ ਸ਼ੱਕ

ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਜੋਤੀਸਰ ਨੇੜੇ ਭਾਖੜਾ ਨਹਿਰ ਤੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਅਤੇ ਲਾਸ਼ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਭੇਜੀ | ਸ਼ੱਕ ਜਤਾਇਆ ਜਾ ...

ਪੂਰੀ ਖ਼ਬਰ »

ਦਿਲਪ੍ਰੀਤ ਬਾਬਾ ਦੀ ਗਿ੍ਫ਼ਤਾਰੀ ਉਪਰੰਤ ਪੁਲਿਸ ਪ੍ਰਸ਼ਾਸਨ ਨੇ ਲਿਆ ਸੁਖ ਦਾ ਸਾਹ

ਨੂਰਪੁਰ ਬੇਦੀ, 10 ਜੁਲਾਈ (ਹਰਦੀਪ ਸਿੰਘ ਢੀਂਡਸਾ)-ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਢਾਹਾਂ ਦਾ ਜੰਮਪਲ ਦਿਲਪ੍ਰੀਤ ਸਿੰਘ ਬਾਬਾ ਦੀ ਅੱਜ ਚੰਡੀਗੜ੍ਹ ਵਿਖੇ ਹੋਈ ਗਿ੍ਫ਼ਤਾਰੀ ਉਪਰੰਤ ਰੂਪਨਗਰ ਪੁਲਿਸ ਪ੍ਰਸ਼ਾਸਨ ਨੇ ਵੀ ਸੁੱਖ ਦਾ ਸਾਹ ਲਿਆ ਹੈ | ...

ਪੂਰੀ ਖ਼ਬਰ »

ਰਾਮ ਕੁਮਾਰ ਰੰਬਾ ਨੇ ਮਿ੍ਤਕ ਬੱਚਿਆਂ ਦੇ ਪਰਿਵਾਰ ਨੂੰ ਦਿੱਤਾ ਹੌਸਲਾ

ਕੁਰੂਕਸ਼ੇਤਰ/ਸ਼ਾਹਾਬਾਦ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਪਿੰਡ ਖਰੀਂਡਵਾ ਦੇ 3 ਬੱਚਿਆਂ ਦੀ ਛੱਪੜ 'ਚ ਡੁੱਬਣ ਨਾਲ ਮੌਤ ਹੋਣ 'ਤੇ ਹਰਿਆਣਾ ਪਛੜਾ ਵਰਗ ਮਹਾਸਭਾ ਦੇ ਸੂਬਾਈ ਪ੍ਰਧਾਨ ਰਾਮ ਕੁਮਾਰ ਰੰਬਾ ਨੇ ਦੁੱਖ ਪ੍ਰਗਟ ਕੀਤਾ ਹੈ | ਰਾਮ ਕੁਮਾਰ ਰੰਬਾ ਨੇ ਮੰਗਲਵਾਰ ਨੂੰ ...

ਪੂਰੀ ਖ਼ਬਰ »

ਸੀ. ਐਮ. ਦੀ ਕਰਨੀ ਅਤੇ ਕਥਨੀ 'ਚ ਕੋਈ ਫਰਕ ਨਹੀਂ-ਪਰਮਜੀਤ ਕੌਰ

ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪ੍ਰੀਸ਼ਦ ਦੀ ਮੀਤ ਪ੍ਰਧਾਨ ਪਰਮਜੀਤ ਕੌਰ ਕਸ਼ਯਪ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਕਰਨੀ ਅਤੇ ਕਥਨੀ 'ਚ ਕੋਈ ਫਰਕ ਨਹੀਂ ਹੈ | ਸੂਬੇ ਦੀ ਸੱਤਾ ਸੰਭਾਲਣ ਤੋਂ ਬਾਅਦ ਭਾਜਪਾ ਸਰਕਾਰ ਨੇ ਰਿਕਾਰਡ ਤੋੜ ...

ਪੂਰੀ ਖ਼ਬਰ »

ਜੋਤੀਸਰ-ਰਾਵਗੜ੍ਹ ਰਜਵਾਹੇ ਤੋਂ ਲਾਸ਼ ਬਰਾਮਦ

ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਜੋਤੀਸਰ-ਰਾਵਗੜ੍ਹ ਰਜਵਾਹੇ 'ਚ ਇਕ ਵਿਅਕਤੀ ਦੀ ਲਾਸ਼ ਮਿਲੀ ਹੈ | ਗੋਤਾਖੋਰ ਪਰਗਟ ਸਿੰਘ ਅਤੇ ਉਸ ਦੇ ਸਾਥੀ ਜਸਵਿੰਦਰ ਸਿੰਘ ਨੇ ਲਾਸ਼ ਨੂੰ ਨਹਿਰ ਤੋਂ ਬਾਹਰ ਕੱਢਿਆ | ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ...

ਪੂਰੀ ਖ਼ਬਰ »

ਲੱਕੀ ਡਰਾਅ ਦੇ ਨਾਂਅ 'ਤੇ ਫ਼ਰਜ਼ੀ ਕੰਪਨੀ ਬਣਾ ਕੇ ਕਰੋੜਾਂ ਦੀ ਧੋਖਾਧੜੀ

ਫਰੀਦਾਬਾਦ, 10 ਜੁਲਾਈ (ਅਜੀਤ ਬਿਊਰੋ)-ਲੱਕੀ ਡਰਾਅ ਦੇ ਨਾਂਅ 'ਤੇ 60 ਕਰੋੜ ਦੀ ਠੱਗੀ ਕਰਨ ਵਾਲਾ ਕੰਪਨੀ ਐਸ.ਐਨ.ਡੀ. ਗਰੁੱਪ ਦੇ ਮੁਖੀਆ ਸੁਨੀਲ ਨੂੰ ਅਪਰਾਧ ਜਾਂਚ ਸ਼ਾਖਾ ਨੇ ਹੋਡਲ ਦੇ ਬਾਬਰੀ ਮੋੜ ਤੋਂ ਗਿ੍ਫ਼ਤਾਰ ਕੀਤਾ ਹੈੇ | ਪੁਲਿਸ ਨੇ ਦੋਸ਼ੀ ਦੇ ਕਬਜ਼ੇ ਤੋਂ 50 ਹਜ਼ਾਰ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ 'ਤੇ ਕੀਤਾ ਪ੍ਰਦਰਸ਼ਨ, ਸੌ ਾਪਿਆ ਮੰਗ ਪੱਤਰ

ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਅਨੁਸੂਚਿਤ ਜਾਤੀ ਰਾਜਕੀ ਅਧਿਆਪਕ ਸੰਘ ਨੇ ਮੰਗਾਂ ਨੂੰ ਲੈ ਕੇ ਮੰਗਲਵਾਰ ਨੂੰ ਹੰੁਕਾਰ ਭਰੀ | ਸੰਘ ਦੇ ਅਹੁਦੇਦਾਰਾਂ ਨੇ ਮਿੰਨੀ ਸਕੱਤਰੇਤ 'ਤੇ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਿਖ਼ਲਾਫ਼ ਜ਼ੋਰਦਾਰ ਪ੍ਰਦਰਸ਼ਨ ...

ਪੂਰੀ ਖ਼ਬਰ »

ਸਿਰਸਾ ਪੁਲਿਸ ਨੇ ਇਕ ਕਿਲੋ ਹੈਰੋਇਨ ਸਮੇਤ ਇਕ ਕਾਬੂ

ਸਿਰਸਾ, 10 ਜੁਲਾਈ (ਭੁਪਿੰਦਰ ਪੰਨੀਵਾਲੀਆ)-ਡੱਬਵਾਲੀ ਸੀ. ਆਈ. ਏ. ਥਾਣਾ ਪੁਲਿਸ ਨੇ ਸਿਰਸਾ ਦੇ ਦਿੱਲੀ ਪੁਲ ਨੇੜੇ ਇਕ ਵਿਅਕਤੀ ਨੂੰ ਇਕ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ | ਪਕੜੇ ਗਏ ਵਿਅਕਤੀ ਦੀ ਪਛਾਣ ਪ੍ਰਵੀਨ ਕੁਮਾਰ ਵਾਸੀ ਨਵੀਂ ਹਾਊਸਿੰਗ ਬੋਰਡ ਕਾਲੋਨੀ ਵਜੋਂ ...

ਪੂਰੀ ਖ਼ਬਰ »

ਦੁੱਖ ਨਿਵਾਰਣ ਸਮਿਤੀ ਦੀ ਬੈਠਕ 13 ਨੂੰ

ਕੈਥਲ, 10 ਜੁਲਾਈ (ਅਜੀਤ ਬਿਊਰੋ)-ਡਿਪਟੀ ਕਮਿਸ਼ਨਰ ਸੁਨੀਤਾ ਵਰਮਾ ਨੇ ਦੱਸਿਆ ਕਿ ਹਰਿਆਣਾ ਦੇ ਸਿਹਤ ਅਤੇ ਖੇਡ ਮੰਤਰੀ ਅਨਿਲ ਵਿੱਜ ਦੀ ਪ੍ਰਧਾਨਗੀ 'ਚ 13 ਜੁਲਾਈ ਨੂੰ ਜ਼ਿਲ੍ਹਾ ਦੁੱਖ ਨਿਵਾਰਣ ਸਮਿਤੀ ਦੀ ਬੈਠਕ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਦੁੱਖ ...

ਪੂਰੀ ਖ਼ਬਰ »

ਟਰੱਕ ਨਾਲ ਮੋਟਰਸਾਈਕਲ ਟਕਰਾਉਣ ਨਾਲ ਚਾਲਕ ਦੀ ਮੌਤ

ਅੰਬਾਲਾ, 10 ਜੁਲਾਈ (ਅਜੀਤ ਬਿਊਰੋ)-ਸੀਵਨਮਾਜਰਾ-ਕੂਲਪੁਰ ਰੋਡ ਬਰਾੜਾ 'ਤੇ ਇਕ ਮੋਟਰ ਸਾਈਕਲ ਐਚ.ਆਰ.-01, ਏ-7531 ਸੜਕ 'ਤੇ ਖੜੇ ਇਕ ਟਰੱਕ 'ਚ ਟਕਰਾ ਗਈ, ਜਿਸ ਨਾਲ ਮੋਟਰ ਸਾਈਕਲ ਚਾਲਕ ਦੀ ਮੌਤ ਹੋ ਗਈ | ਪੁਲਿਸ ਨੇ ਮਿ੍ਤਕ ਦੀ ਲਾਸ਼ ਜਿੱਥੇ ਐਮ.ਐਮ. ਹਸਪਤਾਲ ਮੁਲਾਨਾ ਦੇ ਮੋਰਚਰੀ ...

ਪੂਰੀ ਖ਼ਬਰ »

ਟਰੇਨ ਦੀ ਲਪੇਟ 'ਚ ਆਉਣ ਨਾਲ ਵਿਦਿਆਰਥਣ ਦੀ ਮੌਤ

ਅੰਬਾਲਾ, 10 ਜੁਲਾਈ (ਅਜੀਤ ਬਿਊਰੋ)-ਅੰਬਾਲਾ-ਸਹਾਰਨਪੁਰ ਰੇਲ ਮਾਰਗ 'ਤੇ ਸਵੇਰੇ ਕੇਸਰੀ ਰੇਲਵੇ ਸਟੇਸ਼ਨ ਨੇੜੇ ਸਕੂਲ ਦੀ ਵਿਦਿਆਰਥਣ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ | ਕਰੀਬ 3 ਘੰਟੇ ਤੱਕ ਰੇਲਵੇ ਪੁਲਿਸ ਵਲੋਂ ਲਾਸ਼ ਨਾ ਚੁੱਕੇ ਜਾਣ ਤੋਂ ਨਾਰਾਜ ਪਰਿਵਾਰ ...

ਪੂਰੀ ਖ਼ਬਰ »

ਹੁਣ ਛੇਤੀ ਹੋਵੇਗਾ ਸੈਕਟਰ-4 ਦੇ ਪਾਵਰ ਹਾਊਸ ਦਾ ਨਵੀਨੀਕਰਨ

ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਹੁਣ ਛੇਤੀ ਹੀ ਸੈਕਟਰ-4 ਪਾਵਰ ਹਾਊਸ ਦਾ ਨਵੀਨੀਕਰਨ ਹੋਵੇਗਾ | ਨਵੀਨੀਕਰਨ 'ਤੇ ਇਕ ਕਰੋੜ ਤੋਂ ਵੱਧ ਦੀ ਰਕਮ ਖ਼ਰਚ ਹੋਵੇਗੀ | ਪਾਵਰ ਹਾਊਸ ਦਾ ਨਵੀਨੀਕਰਨ ਹੋਣ ਨਾਲ ਸੈਕਟਰ ਦੇ ਲੋਕਾਂ ਨੂੰ ਬਿਜਲੀ ਸਪਲਾਈ ਦੀ ਬਿਹਤਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX