ਤਾਜਾ ਖ਼ਬਰਾਂ


ਲੁਧਿਆਣਾ 'ਚ ਹੌਜ਼ਰੀ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋਇਆ ਸੁਆਹ
. . .  27 minutes ago
ਲੁਧਿਆਣਾ, 23 ਜੁਲਾਈ (ਅਮਰੀਕ ਸਿੰਘ ਬੱਤਰਾ)- ਅੱਜ ਤੜਕੇ ਕਰੀਬ 4 ਵਜੇ ਨੂਰਵਾਲਾ ਰੋਡ ਨੇੜੇ ਸਥਿਤ ਇੱਕ ਹੌਜ਼ਰੀ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਬੁਝਾਊ ਦਸਤੇ ਦੇ ਇੱਕ ਅਧਿਕਾਰੀ ਨੇ ਇਸ ਬਾਰੇ...
ਟੋਲ ਟੈਕਸ ਬੈਰੀਅਰ ਨਿੱਝਰਪੁਰਾ ਵਿਖੇ ਅਚਾਨਕ ਕਾਰ ਨੂੰ ਲੱਗੀ ਅੱਗ
. . .  36 minutes ago
ਜੰਡਿਆਲਾ ਗੁਰੂ, 23 ਜੁਲਾਈ (ਰਣਜੀਤ ਸਿੰਘ ਜੋਸਨ)- ਨੈਸ਼ਨਲ ਹਾਈਵੇਅ 'ਤੇ ਜੰਡਿਆਲਾ ਗੁਰੂ ਨਜ਼ਦੀਕ ਬਣੇ ਟੋਲ ਟੈਕਸ ਬੈਰੀਅਰ ਨਿੱਝਰਪੁਰਾ ਵਿਖੇ ਅੱਜ ਅਚਾਨਕ ਇਕ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਲੋਕਾਂ ਵਲੋਂ ਕਾਰ ਸਵਾਰ ਵਿਅਕਤੀਆਂ ਨੂੰ...
ਮੋਟਰਸਾਈਕਲ ਵਲੋਂ ਟੱਕਰ ਮਾਰੇ ਜਾਣ ਕਾਰਨ ਔਰਤ ਦੀ ਮੌਤ
. . .  35 minutes ago
ਕਾਹਨੂੰਵਾਨ, 23 ਜੁਲਾਈ (ਹਰਜਿੰਦਰ ਸਿੰਘ ਜੱਜ)- ਸਥਾਨਕ ਚੱਕ ਸ਼ਰੀਫ਼ ਰੋਡ ਥਾਣੇ ਵਾਲੀ ਗਲੀ ਨਜ਼ਦੀਕ ਇੱਕ ਮੋਟਰਸਾਈਕਲ ਵਲੋਂ ਟੱਕਰ ਮਾਰੇ ਜਾਣ ਕਾਰਨ ਔਰਤ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕਾ ਦੀ ਪਹਿਚਾਣ ਦਰਸ਼ਨਾ ਦੇਵੀ (55) ਪਤਨੀ ਅਰੁਣ...
'84 ਸਿੱਖ ਵਿਰੋਧੀ ਦੰਗਾ ਮਾਮਲਾ : ਹਾਈਕੋਰਟ ਵਲੋਂ ਦੋਸ਼ੀ ਕਰਾਰੇ ਗਏ 33 ਲੋਕਾਂ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ
. . .  about 1 hour ago
ਨਵੀਂ ਦਿੱਲੀ, 23 ਜੁਲਾਈ- ਸੁਪਰੀਮ ਕੋਰਟ ਨੇ ਅੱਜ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਿਤ ਇੱਕ ਮਾਮਲੇ 'ਚ ਉਨ੍ਹਾਂ 33 ਲੋਕਾਂ ਨੂੰ ਜ਼ਮਾਨਤ ਦੇ ਦਿੱਤੀ ਹੈ, ਜਿਨ੍ਹਾਂ ਨੂੰ ਦਿੱਲੀ ਹਾਈਕੋਰਟ ਨੇ ਇਸ ਮਾਮਲੇ 'ਚ 5-5 ਸਾਲ ਦੀ ਸਜ਼ਾ ਸੁਣਾਈ ਸੀ। ਦਿੱਲੀ ਹਾਈਕੋਰਟ ਦੇ...
ਆਪਣੇ ਸਕੂਲ ਦੀ ਬੱਸ ਦੀ ਲਪੇਟ 'ਚ ਆਉਣ ਕਾਰਨ ਬੱਚੇ ਦੀ ਮੌਤ
. . .  about 1 hour ago
ਜਲੰਧਰ, 23 ਜੁਲਾਈ- ਜਲੰਧਰ 'ਚ ਇੱਕ ਨਿੱਜੀ ਸਕੂਲ ਦੀ ਬੱਸ ਦੀ ਲਪੇਟ 'ਚ ਆਉਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਹਿਚਾਣ ਆਰਵ ਮਹਿਤਾ ਵਾਸੀ ਭੈਰੋ ਬਾਜ਼ਾਰ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਛੁੱਟੀ ਤੋਂ ਬਾਅਦ ਬੱਚੇ ਦੇ ਪਰਿਵਾਰਕ...
ਲਾਦੇਨ ਦਾ ਪਤਾ ਲਗਾਉਣ 'ਚ ਸੀ. ਏ. ਆਈ. ਨੂੰ ਆਈ. ਐੱਸ. ਆਈ. ਦੀ ਸੂਚਨਾ ਨਾਲ ਮਿਲੀ ਮਦਦ- ਇਮਰਾਨ ਖ਼ਾਨ
. . .  about 1 hour ago
ਵਾਸ਼ਿੰਗਟਨ, 23 ਜੁਲਾਈ- ਪਾਕਿਸਤਾਨ ਦੀ ਸ਼ਕਤੀਸ਼ਾਲੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਨੇ ਸੀ. ਏ. ਆਈ. ਨੂੰ ਉਹ ਸੂਚਨਾ ਮੁਹੱਈਆ ਕਰਾਈ ਸੀ, ਜਿਸ ਨੇ ਅਮਰੀਕਾ ਨੂੰ ਅਲਕਾਇਦਾ ਦੇ ਆਕਾ ਓਸਾਮਾ ਬਿਨ ਲਾਦੇਨ ਦਾ ਪਤਾ ਲਾਉਣ ਅਤੇ ਮਾਰਨ 'ਚ ਮਦਦ...
ਮਹਿਲ ਕਲਾਂ ਨੇੜੇ ਸਾਬਕਾ ਅਕਾਲੀ ਆਗੂ ਪੰਮਾ ਸਿੱਧੂ ਮੂੰਮ 'ਤੇ ਦੋ ਹਮਲਾਵਰਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ
. . .  about 2 hours ago
ਮਹਿਲ ਕਲਾਂ, 23 ਜੁਲਾਈ (ਤਰਸੇਮ ਸਿੰਘ ਚੰਨਣਵਾਲਾ)- ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਮੂੰਮ ਨਾਲ ਸੰਬੰਧ ਮਾਲਵਾ ਜ਼ੋਨ-2 ਦੇ ਸਾਬਕਾ ਅਕਾਲੀ ਆਗੂ ਅਤੇ ਪ੍ਰਾਪਰਟੀ ਦੇ ਉੱਘੇ ਕਾਰੋਬਾਰੀ ਪਰਮਪ੍ਰੀਤ ਸਿੰਘ ਪੰਮਾ ਸਿੱਧੂ 'ਤੇ ਬੀਤੀ ਰਾਤ ਦੋ ਹਮਲਾਵਰਾਂ...
ਬੰਗਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਕਾਬੂ
. . .  about 2 hours ago
ਬੰਗਾ, 23 ਜੁਲਾਈ (ਜਸਵੀਰ ਸਿੰਘ ਨੂਰਪੁਰ)- ਬੰਗਾ ਪੁਲਿਸ ਨੇ ਇਲਾਕੇ 'ਚ 40 ਦੇ ਕਰੀਬ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ। ਡੀ. ਐੱਸ. ਪੀ. ਨਵਨੀਤ ਸਿੰਘ ਮਾਹਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ...
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 2 hours ago
ਨਵੀਂ ਦਿੱਲੀ, 23 ਜੁਲਾਈ- ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਨੂੰ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਵਿਰੋਧੀ ਧਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਸ਼ਮੀਰ 'ਤੇ ਵਿਚੋਲਗੀ ਨੂੰ ਲੈ ਕੇ ਆਏ...
ਟਰੰਪ ਦੇ ਬਿਆਨ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ- ਮੋਦੀ ਨੇ ਨਹੀਂ ਮੰਗੀ ਕੋਈ ਮਦਦ
. . .  about 2 hours ago
ਨਵੀਂ ਦਿੱਲੀ, 23 ਜੁਲਾਈ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਸ਼ਮੀਰ 'ਤੇ ਵਿਚੋਲਗੀ ਨੂੰ ਲੈ ਕੇ ਆਏ ਬਿਆਨ 'ਤੇ ਵਿਰੋਧੀ ਧਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਜਵਾਬ ਮੰਗ ਰਿਹਾ ਹੈ। ਇਸੇ ਸਿਲਸਿਲੇ 'ਚ ਸੰਸਦ ਦੇ ਦੋਹਾਂ ਸਦਨਾਂ 'ਚ ਪ੍ਰਧਾਨ ਮੰਤਰੀ ਨਰਿੰਦਰ...
ਸੰਗਰੂਰ 'ਚ ਡੀ. ਸੀ. ਦਫ਼ਤਰ ਮੂਹਰੇ ਕਿਸਾਨਾਂ ਦਾ ਧਰਨਾ ਸ਼ੁਰੂ
. . .  about 3 hours ago
ਸੰਗਰੂਰ, 23 ਜੁਲਾਈ (ਧੀਰਜ ਪਸ਼ੋਰੀਆ)- ਕਿਸਾਨ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਮੋਰਚਾ ਦੇ ਝੰਡੇ ਹੇਠਾਂ ਡੀ. ਸੀ. ਦਫ਼ਤਰ ਮੂਹਰੇ ਅੱਜ ਕਿਸਾਨਾਂ ਦਾ ਧਰਨਾ ਸ਼ੁਰੂ ਹੋ ਗਿਆ ਹੈ। ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਾਉਣ ਅਤੇ ਛੋਟੀ ਕਿਸਾਨੀ ਨੂੰ...
ਰਾਜਪੁਰਾ ਨੇੜਲੇ ਪਿੰਡ 'ਚ ਦੋ ਸਕੇ ਭਰਾ ਅਗਵਾ, ਇਲਾਕੇ 'ਚ ਫੈਲੀ ਸਨਸਨੀ
. . .  about 3 hours ago
ਰਾਜਪੁਰਾ, 23 ਜੁਲਾਈ (ਰਣਜੀਤ ਸਿੰਘ)- ਨੇੜਲੇ ਪਿੰਡ ਖੇੜੀ ਗੰਡਿਆ ਵਿਖੇ ਬੀਤੀ ਸ਼ਾਮ ਦੋ ਸਕੇ ਭਰਾ ਭੇਦਭਰੀ ਹਾਲਤ 'ਚ ਗੁੰਮ ਹੋ ਗਏ। ਇਸ ਸੰਬੰਧੀ ਬੱਚਿਆਂ ਦੇ ਮਾਪੇ ਅਗਵਾਕਾਰੀ ਦਾ ਦੋਸ਼ ਲਾ ਰਹੇ ਹਨ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਦੇ ਪਿਤਾ ਦੀਦਾਰ...
ਕੈਪਟਨ ਵਲੋਂ ਸੰਗਰੂਰ ਅਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
. . .  about 3 hours ago
ਚੰਡੀਗੜ੍ਹ, 23 ਜੁਲਾਈ (ਹਰਕੰਵਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਅਤੇ ਫਸਲਾਂ ਤੇ ਹੋਰ ਜਾਇਦਾਦਾਂ ਦੇ ਨੁਕਸਾਨ ਦਾ ਅੰਦਾਜ਼ਾ...
ਸੁਖਵਿੰਦਰ ਸਿੰਘ ਵਲੋਂ ਗਾਇਆ ਸ਼ਬਦ 'ਕਲਿ ਤਾਰਣ ਗੁਰੂ ਨਾਨਕ ਆਇਆ' ਸ਼ਬਦ ਸ਼੍ਰੋਮਣੀ ਕਮੇਟੀ ਵਲੋਂ ਰਿਲੀਜ਼
. . .  about 4 hours ago
ਅੰਮ੍ਰਿਤਸਰ, 23 ਜੁਲਾਈ (ਜਸਵੰਤ ਸਿੰਘ ਜੱਸ)- ਅੱਜ ਇੱਥੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪ੍ਰਸਿੱਧ ਗਾਇਕ ਸੁਖਵਿੰਦਰ ਸਿੰਘ ਵਲੋਂ ਗਾਏ ਸ਼ਬਦ 'ਕਲਿ ਤਾਰਣ ਗੁਰੂ ਨਾਨਕ ਆਇਆ' ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ...
ਸੰਗਰੂਰ ਅਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੇ ਕੈਪਟਨ
. . .  about 4 hours ago
ਜਲੰਧਰ, 23 ਜੁਲਾਈ (ਮਨੀਸ਼)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੇ। ਭਾਰੀ ਮੀਂਹ ਕਾਰਨ ਘੱਗਰ ਨਦੀ 'ਚ ਕਈ ਥਾਈਂ ਪਾੜ ਪੈਣ ਕਾਰਨ ਦੋਹਾਂ ਜ਼ਿਲ੍ਹਿਆਂ ਦੇ ਕਈ ਪਿੰਡਾਂ 'ਚ...
ਕਸ਼ਮੀਰ 'ਤੇ ਟਰੰਪ ਵਲੋਂ ਦਿੱਤੇ ਵਿਵਾਦਿਤ ਬਿਆਨ 'ਤੇ ਅਮਰੀਕਾ ਨੇ ਸੁਧਾਰੀ ਗ਼ਲਤੀ
. . .  about 4 hours ago
ਭਾਜਪਾ ਦੇ ਸੰਸਦੀ ਦਲ ਦੀ ਬੈਠਕ ਜਾਰੀ
. . .  about 4 hours ago
ਈਰਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 5 hours ago
ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
. . .  about 5 hours ago
ਸੁਪਰੀਮ ਕੋਰਟ ਅੱਜ ਕਰੇਗਾ ਐਨ.ਆਰ.ਸੀ ਮਾਮਲੇ 'ਚ ਸੁਣਵਾਈ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 550

ਜੰਮੂ-ਕਸ਼ਮੀਰ

ਸ਼ਹਿਰ ਦੇ 11 ਕਾਲਜਾਂ 'ਚ ਹੋਈ ਕਾਊਾਸਲਿੰਗ

ਚੰਡੀਗੜ੍ਹ, 10 ਜੁਲਾਈ (ਮਨਜੋਤ ਸਿੰਘ ਜੋਤ)- ਸ਼ਹਿਰ ਦੇ 11 ਕਾਲਜਾਂ ਵਿਚ ਅੰਡਰ ਗਰੈਜੂਏਟ ਕੋਰਸਾਂ ਵਿਚ ਦਾਖ਼ਲੇ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ | ਗਰੈਜੂਏਟ ਕੋਰਸ ਯੂ.ਟੀ ਪੂਲ ਦੇ ਲਈ ਬੀ.ਏ, ਬੀ.ਐਸ.ਸੀ., ਬੀ.ਕਾਮ, ਬੀ.ਸੀ.ਏ, ਬੀ.ਬੀ.ਏ. ਵਿਚ ਦਾਖਲਾ ਲੈਣ ਲਈ ਕਾਊਾਸਲਿੰਗ ...

ਪੂਰੀ ਖ਼ਬਰ »

ਵਿਦਿਆਰਥੀ ਲਗਾਉਣਗੇ 6 ਲੱਖ ਬੂਟੇ-ਸ਼ਰਮਾ

ਚੰਡੀਗੜ੍ਹ, 10 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਦੱਸਿਆ ਕਿ ਸਕੂਲੀ ਬੱਚਿਆਂ ਦੀ ਤਰ੍ਹਾਂ ਕਾਲਜ ਅਤੇ ਯੂਨੀਵਰਸਿਟੀ ਦੇ 6 ਲੱਖ ਵਿਦਿਆਰਥੀ ਵੀ ਬੂਟੇ ਲਗਾਉਣਗੇ, ਇਸ ਲਈ ਸਾਰੇ ਸਰਕਾਰੀ ਤੇ ਨਿੱਜੀ ਕਾਲਜਾਂ ਦੇ ਨਾਲ ਨਾਲ ...

ਪੂਰੀ ਖ਼ਬਰ »

ਲੋਕ ਸੰਪਰਕ ਵਿਭਾਗ 'ਚ ਤਬਾਦਲੇ ਤੇ ਤਾਇਨਾਤੀਆਂ

ਚੰਡੀਗੜ੍ਹ, 10 ਜੁਲਾਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਲੋਂ 9 ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤੀਆਂ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ | ਵਿਭਾਗ ਵਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਅਮਰੀਕ ਸਿੰਘ ਨੂੰ ...

ਪੂਰੀ ਖ਼ਬਰ »

ਸੁਖਨਾ ਵੱਲ ਆਉਂਦੇ ਚੋਅ ਸਾਫ਼ ਕਰੇ ਪੰਜਾਬ ਤੇ ਹਰਿਆਣਾ-ਹਾਈਕੋਰਟ

ਚੰਡੀਗੜ੍ਹ, 10 ਜੁਲਾਈ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਚੰਡੀਗੜ੍ਹ ਦੀ ਸੁਖਨਾ ਝੀਲ ਵੱਲ ਆਉਂਦੇ ਚੋਆਂ ਦੀ ਸਫ਼ਾਈ ਕਰੇ ਤਾਂ ਜੋ ਝੀਲ ਵੱਲ ਪਾਣੀ ਦਾ ਵਹਾਅ ਨਾ ਰੁਕੇ | ਦਰਅਸਲ ...

ਪੂਰੀ ਖ਼ਬਰ »

ਕਲੇਮ ਕਮਿਸ਼ਨ ਦਾ ਚੇਅਰਮੈਨ ਕਦੋਂ ਲੱਗੇਗਾ-ਹਾਈਕੋਰਟ

ਚੰਡੀਗੜ੍ਹ, 10 ਜੁਲਾਈ (ਸੁਰਜੀਤ ਸਿੰਘ ਸੱਤੀ)- ਹਰਿਆਣਾ ਵਿਚ ਜਾਟ ਅੰਦੋਲਨ ਦੌਰਾਨ ਹਿੰਸਕ ਵਾਰਦਾਤਾਂ ਵਿਚ ਨੁਕਸਾਨੀਆਂ ਜਾਇਦਾਦਾਂ ਦਾ ਕਲੇਮ ਤੈਅ ਕਰਨ ਲਈ ਬਣਾਏ ਗਏ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਖ਼ਾਲੀ ਹੋਣ ਕਾਰਨ ਮੁਆਵਜ਼ੇ ਮਿਲਣ ਵਿਚ ਦੇਰੀ ਹੋਣ ਦਾ ਦੋਸ਼ ...

ਪੂਰੀ ਖ਼ਬਰ »

ਮੈਂ ਤੇ ਹੁੱਡਾ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਹੀ ਕੰਮ ਕਰ ਰਹੇ ਹਾਂ

ਚੰਡੀਗੜ੍ਹ, 10 ਜੁਲਾਈ (ਐਨ. ਐਸ. ਪਰਵਾਨਾ)- ਸਰਬ ਹਿੰਦ ਕਾਂਗਰਸ ਕਮੇਟੀ ਦੇ ਮੀਡੀਆ ਇੰਚਾਰਜ ਤੇ ਹਰਿਆਣਾ ਦੇ ਸਾਬਕਾ ਮੰਤਰੀ ਰਣਦੀਪ ਸਿੰਘ ਸੂਰਜੇਵਾਲਾ ਨੇ ਸਪਸ਼ਟ ਸ਼ਬਦਾਂ ਵਿਚ ਐਲਾਨ ਕੀਤਾ ਹੈ ਕਿ ਉਹ ਅਗਲੀਆਂ ਚੋਣਾਂ ਵਿਚ ਹਲਕਾ ਕੈਥਲ ਤੋਂ ਹੀ ਰਾਜ ਵਿਧਾਨ ਸਭਾ ਦੀ ਚੋਣ ...

ਪੂਰੀ ਖ਼ਬਰ »

ਪਰਾਲੀ ਤੋਂ ਤਿਆਰ ਹੋਵੇਗਾ ਬਾਇਓ-ਏਥੇਨੌਲ-ਸੁੰਦਰ ਸ਼ਾਮ ਅਰੋੜਾ

ਚੰਡੀਗੜ੍ਹ, 10 ਜੁਲਾਈ (ਅਜੀਤ ਬਿਉਰੋ)- ਪਰਾਲੀ ਦੀ ਸਮੱਸਿਆ ਦੇ ਨਿਬੇੜੇ ਅਤੇ ਸਨਅਤੀਕਰਨ ਲਈ ਉਸਾਰੂ ਮਾਹੌਲ ਸਿਰਜਣ ਵਾਸਤੇ ਪੰਜਾਬ ਸਰਕਾਰ ਨੇ ਵੱਡੀ ਪਹਿਲਕਦਮੀ ਕਰਦਿਆਂ ਪਰਾਲੀ ਤੋਂ ਬਾਇਓ-ਏਥੇਨੌਲ ਪ੍ਰਾਜੈਕਟ ਲਾਉਣ ਦਾ ਫੈਸਲਾ ਕੀਤਾ ਹੈ | ਇਸ ਪ੍ਰਾਜੈਕਟ ਲਈ ਅੱਜ ...

ਪੂਰੀ ਖ਼ਬਰ »

ਮੌਤ ਤੋਂ ਬਾਅਦ ਵੀ 21 ਸਾਲਾ ਨੌਜਵਾਨ ਨੇ ਰੁਸ਼ਨਾਈ ਪੰਜ ਲੋਕਾਂ ਦੀ ਜ਼ਿੰਦਗੀ

ਚੰਡੀਗੜ੍ਹ, 10 ਜੁਲਾਈ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਵਿਚ ਡਾਕਟਰਾਂ ਵਲੋਂ 21 ਸਾਲਾ ਨੌਜਵਾਨ ਨੂੰ ਬਰੇਨ ਡੈੱਡ ਐਲਾਨਣ ਤੋਂ ਬਾਅਦ ਉਸ ਦੇ ਪਰਿਵਾਰ ਵਲੋਂ ਲਏ ਅੰਗਦਾਨ ਦੇ ਫ਼ੈਸਲੇ ਨਾਲ ਜ਼ਿੰਦਗੀ ਲਈ ਜੰਗ ਲੜ ਰਹੇ ਪੰਜ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੀ | ਹਰਿਆਣਾ ਦੇ ਕਰਨਾਲ ਵਿਚ ਪੈਂਦੇ ਪਿੰਡ ਬਿਆਣੀ ਦਾ ਕਮਲ ਕੁਮਾਰ 3 ਜੁਲਾਈ ਨੂੰ ਰਾਤ ਦੀ ਸ਼ਿਫ਼ਟ ਕਰ ਕੇ ਘਰ ਵਾਪਸ ਆ ਰਿਹਾ ਸੀ ਕਿ ਪਿੱਛੋਂ ਕਿਸੇ ਵਾਹਨ ਨੂੰ ਉਸ ਨੰੂ ਜ਼ਬਰਦਸਤ ਟੱਕਰ ਮਾਰ ਦਿੱਤੀ | ਉਸ ਦੇ ਸਿਰ ਵਿਚ ਸੱਟ ਵੱਜਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ | ਪਰਿਵਾਰ ਵੱਲੋਂ ਉਸ ਨੰੂ ਤੁਰੰਤ ਕਰਨਾਲ ਦੇ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ ਪਰ ਹਾਲਤ ਵਿਚ ਕੋਈ ਸੁਧਾਰ ਨਾ ਹੋਣ ਕਾਰਨ ਉਸ ਨੰੂ ਪੀ.ਜੀ.ਆਈ ਰੈਫ਼ਰ ਕਰ ਦਿੱਤਾ ਗਿਆ | ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ 4 ਜੁਲਾਈ ਨੂੰ ਆਈ.ਸੀ.ਯੂ. ਵਿਚ ਭੇਜ ਦਿੱਤਾ ਗਿਆ | ਪੀ.ਜੀ.ਆਈ. ਵਿਚ ਡਾਕਟਰਾਂ ਨੇ ਕਮਲ ਕੁਮਾਰ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦੀ ਸਿਹਤ ਵਿਚ ਕੋਈ ਸੁਧਾਰ ਨਾ ਹੋਇਆ | ਡਾਕਟਰਾਂ ਵੱਲੋਂ ਉਸ ਨੰੂ 5 ਜੁਲਾਈ ਨੂੰ ਬਰੇਨ ਡੈੱਡ ਐਲਾਨ ਦਿੱਤਾ ਗਿਆ | ਇਸ ਤੋਂ ਬਾਅਦ ਪੀ.ਜੀ.ਆਈ. ਦੇ ਅੰਗਦਾਨ ਵਿਭਾਗ ਦੇ ਕੌਆਰਡੀਨੇਟਰਾਂ ਵੱਲੋਂ ਕਮਲ ਕੁਮਾਰ ਦੇ ਪਰਿਵਾਰ ਨੂੰ ਅੰਗਦਾਨ ਦੀ ਮਹੱਤਤਾ ਦੱਸਦੇ ਹੋਏ | ਅੰਗਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ, ਜਿਸ 'ਤੇ ਉਸ ਦੇ ਪਿਤਾ ਸੁਰੇਸ਼ ਪਾਲ ਵੱਲੋਂ ਸਹਿਮਤੀ ਦੇ ਦਿੱਤੀ ਗਈ | ਇਸ ਤੋਂ ਬਾਅਦ ਪੀ.ਜੀ.ਆਈ ਦੇ ਡਾਕਟਰਾਂ ਵੱਲੋਂ ਨੌਜਵਾਨ ਦੇ ਜਿਗਰ, ਗੁਰਦੇ, ਪੈਂਕਰੀਆਜ਼ ਅਤੇ ਅੱਖਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਅਤੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਜੋ ਕਿ ਨੈਫਰੋਲੋਜੀ ਅਤੇ ਹੈਪਾਟੋਲੋਜੀ ਵਿਭਾਗ ਵਿਚ ਇਲਾਜ ਅਧੀਨ ਸਨ ਨੂੰ ਟਰਾਂਸਪਲਾਂਟ ਕਰ ਦਿੱਤੇ ਗਏ | ਨੌਜਵਾਨ ਦੇ ਪਰਿਵਾਰ ਵਲੋਂ ਅੰਗਦਾਨ ਦਾ ਫ਼ੈਸਲਾ ਲੈਣ ਨਾਲ ਪੰਜ ਮਰੀਜ਼ਾਂ ਨੂੰ ਨਵਾਂ ਜੀਵਨ ਦਾਨ ਮਿਲ ਸਕਿਆ | ਨੌਜਵਾਨ ਦੇ ਪਿਤਾ ਸੁਰੇਸ਼ ਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੱੁਤਰ 'ਤੇ ਫਕਰ ਹੈ, ਉਹ ਆਪ ਭਾਵੇਂ ਇਸ ਦੁਨੀਆ ਵਿਚ ਨਹੀਂ ਰਿਹਾ ਪਰ ਦੂਜਿਆਂ ਨੂੰ ਨਵੀਂ ਜ਼ਿੰਦਗੀ ਦੇ ਗਿਆ | ਪੀ.ਜੀ.ਆਈ ਦੇ ਰੋਟੋ ਵਿਭਾਗ ਦੇ ਨੋਡਲ ਅਫ਼ਸਰ ਡਾ.ਵਿਪਿਨ ਕੌਸ਼ਲ ਨੇ ਕਿਹਾ ਕਿ ਅੰਗਦਾਨ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਹੈ | ਉਨ੍ਹਾਂ ਕਮਲ ਕੁਮਾਰ ਦੇ ਪਰਿਵਾਰ ਵੱਲੋਂ ਅੰਗਦਾਨ ਦੇ ਲਏ ਦਲੇਰਾਨਾ ਫ਼ੈਸਲੇ ਦਾ ਧੰਨਵਾਦ ਕੀਤਾ |


ਖ਼ਬਰ ਸ਼ੇਅਰ ਕਰੋ

ਪੰਜਾਬ ਸਰਕਾਰ ਵਲੋਂ ਜਲ ਘਰਾਂ ਦੇ ਕੀਤੇ ਜਾ ਰਹੇ ਪੰਚਾਇਤੀਕਰਨ ਦਾ ਵਿਰੋਧ

ਨੰਗਲ, 10 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਇਕਾਈ ਨੰਗਲ ਦੀ ਵਿਸ਼ੇਸ਼ ਬੈਠਕ ਪ੍ਰਧਾਨ ਸੁਰਿੰਦਰ ਕੁਮਾਰ ਦੀ ਅਗਵਾਈ ਵਿਚ ਲਾਲ ਟੈਂਕੀ ਪਾਰਕ ਵਿਚ ਸੰਪੰਨ ਹੋਈ | ਇਸ ਮੌਕੇ ਯੂਨੀਅਨ ਆਗੂ ਜਸਵੀਰ ਸਿੰਘ ਨੇ ਕਿਹਾ ...

ਪੂਰੀ ਖ਼ਬਰ »

ਅਕਬਰਪੁਰ ਵਿਖੇ ਪੁੱਛਾਂ ਦੇਣ ਵਾਲੀ ਔਰਤ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁਕਵਾਏ

ਪੁਰਖਾਲੀ, 10 ਜੁਲਾਈ (ਬੰਟੀ)- ਇਲਾਕੇ ਦੇ ਪਿੰਡ ਅਕਬਰਪੁਰ ਵਿਖੇ ਲੋਕਾਂ ਨੂੰ ਪੁੱਛਿਆ ਦੇਣ ਵਾਲੀ ਇਕ ਔਰਤ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਉਠਾ ਕੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਸਸ਼ੋਭਿਤ ਕੀਤੇ ਗਏ ਹਨ | ਮਿਲੀ ਜਾਣਕਾਰੀ ਅਨੁਸਾਰ ਪਿੰਡ ਦੀ ਇਹ ...

ਪੂਰੀ ਖ਼ਬਰ »

ਨਹਿਰ 'ਚ ਅਣਪਛਾਤੀ ਲਾਸ਼ ਬਰਾਮਦ, ਹੱਤਿਆ ਦਾ ਸ਼ੱਕ

ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਜੋਤੀਸਰ ਨੇੜੇ ਭਾਖੜਾ ਨਹਿਰ ਤੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਅਤੇ ਲਾਸ਼ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਭੇਜੀ | ਸ਼ੱਕ ਜਤਾਇਆ ਜਾ ...

ਪੂਰੀ ਖ਼ਬਰ »

ਦਿਲਪ੍ਰੀਤ ਬਾਬਾ ਦੀ ਗਿ੍ਫ਼ਤਾਰੀ ਉਪਰੰਤ ਪੁਲਿਸ ਪ੍ਰਸ਼ਾਸਨ ਨੇ ਲਿਆ ਸੁਖ ਦਾ ਸਾਹ

ਨੂਰਪੁਰ ਬੇਦੀ, 10 ਜੁਲਾਈ (ਹਰਦੀਪ ਸਿੰਘ ਢੀਂਡਸਾ)-ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਢਾਹਾਂ ਦਾ ਜੰਮਪਲ ਦਿਲਪ੍ਰੀਤ ਸਿੰਘ ਬਾਬਾ ਦੀ ਅੱਜ ਚੰਡੀਗੜ੍ਹ ਵਿਖੇ ਹੋਈ ਗਿ੍ਫ਼ਤਾਰੀ ਉਪਰੰਤ ਰੂਪਨਗਰ ਪੁਲਿਸ ਪ੍ਰਸ਼ਾਸਨ ਨੇ ਵੀ ਸੁੱਖ ਦਾ ਸਾਹ ਲਿਆ ਹੈ | ...

ਪੂਰੀ ਖ਼ਬਰ »

ਰਾਮ ਕੁਮਾਰ ਰੰਬਾ ਨੇ ਮਿ੍ਤਕ ਬੱਚਿਆਂ ਦੇ ਪਰਿਵਾਰ ਨੂੰ ਦਿੱਤਾ ਹੌਸਲਾ

ਕੁਰੂਕਸ਼ੇਤਰ/ਸ਼ਾਹਾਬਾਦ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਪਿੰਡ ਖਰੀਂਡਵਾ ਦੇ 3 ਬੱਚਿਆਂ ਦੀ ਛੱਪੜ 'ਚ ਡੁੱਬਣ ਨਾਲ ਮੌਤ ਹੋਣ 'ਤੇ ਹਰਿਆਣਾ ਪਛੜਾ ਵਰਗ ਮਹਾਸਭਾ ਦੇ ਸੂਬਾਈ ਪ੍ਰਧਾਨ ਰਾਮ ਕੁਮਾਰ ਰੰਬਾ ਨੇ ਦੁੱਖ ਪ੍ਰਗਟ ਕੀਤਾ ਹੈ | ਰਾਮ ਕੁਮਾਰ ਰੰਬਾ ਨੇ ਮੰਗਲਵਾਰ ਨੂੰ ...

ਪੂਰੀ ਖ਼ਬਰ »

ਸੀ. ਐਮ. ਦੀ ਕਰਨੀ ਅਤੇ ਕਥਨੀ 'ਚ ਕੋਈ ਫਰਕ ਨਹੀਂ-ਪਰਮਜੀਤ ਕੌਰ

ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪ੍ਰੀਸ਼ਦ ਦੀ ਮੀਤ ਪ੍ਰਧਾਨ ਪਰਮਜੀਤ ਕੌਰ ਕਸ਼ਯਪ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਕਰਨੀ ਅਤੇ ਕਥਨੀ 'ਚ ਕੋਈ ਫਰਕ ਨਹੀਂ ਹੈ | ਸੂਬੇ ਦੀ ਸੱਤਾ ਸੰਭਾਲਣ ਤੋਂ ਬਾਅਦ ਭਾਜਪਾ ਸਰਕਾਰ ਨੇ ਰਿਕਾਰਡ ਤੋੜ ...

ਪੂਰੀ ਖ਼ਬਰ »

ਜੋਤੀਸਰ-ਰਾਵਗੜ੍ਹ ਰਜਵਾਹੇ ਤੋਂ ਲਾਸ਼ ਬਰਾਮਦ

ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਜੋਤੀਸਰ-ਰਾਵਗੜ੍ਹ ਰਜਵਾਹੇ 'ਚ ਇਕ ਵਿਅਕਤੀ ਦੀ ਲਾਸ਼ ਮਿਲੀ ਹੈ | ਗੋਤਾਖੋਰ ਪਰਗਟ ਸਿੰਘ ਅਤੇ ਉਸ ਦੇ ਸਾਥੀ ਜਸਵਿੰਦਰ ਸਿੰਘ ਨੇ ਲਾਸ਼ ਨੂੰ ਨਹਿਰ ਤੋਂ ਬਾਹਰ ਕੱਢਿਆ | ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ...

ਪੂਰੀ ਖ਼ਬਰ »

ਲੱਕੀ ਡਰਾਅ ਦੇ ਨਾਂਅ 'ਤੇ ਫ਼ਰਜ਼ੀ ਕੰਪਨੀ ਬਣਾ ਕੇ ਕਰੋੜਾਂ ਦੀ ਧੋਖਾਧੜੀ

ਫਰੀਦਾਬਾਦ, 10 ਜੁਲਾਈ (ਅਜੀਤ ਬਿਊਰੋ)-ਲੱਕੀ ਡਰਾਅ ਦੇ ਨਾਂਅ 'ਤੇ 60 ਕਰੋੜ ਦੀ ਠੱਗੀ ਕਰਨ ਵਾਲਾ ਕੰਪਨੀ ਐਸ.ਐਨ.ਡੀ. ਗਰੁੱਪ ਦੇ ਮੁਖੀਆ ਸੁਨੀਲ ਨੂੰ ਅਪਰਾਧ ਜਾਂਚ ਸ਼ਾਖਾ ਨੇ ਹੋਡਲ ਦੇ ਬਾਬਰੀ ਮੋੜ ਤੋਂ ਗਿ੍ਫ਼ਤਾਰ ਕੀਤਾ ਹੈੇ | ਪੁਲਿਸ ਨੇ ਦੋਸ਼ੀ ਦੇ ਕਬਜ਼ੇ ਤੋਂ 50 ਹਜ਼ਾਰ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ 'ਤੇ ਕੀਤਾ ਪ੍ਰਦਰਸ਼ਨ, ਸੌ ਾਪਿਆ ਮੰਗ ਪੱਤਰ

ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਅਨੁਸੂਚਿਤ ਜਾਤੀ ਰਾਜਕੀ ਅਧਿਆਪਕ ਸੰਘ ਨੇ ਮੰਗਾਂ ਨੂੰ ਲੈ ਕੇ ਮੰਗਲਵਾਰ ਨੂੰ ਹੰੁਕਾਰ ਭਰੀ | ਸੰਘ ਦੇ ਅਹੁਦੇਦਾਰਾਂ ਨੇ ਮਿੰਨੀ ਸਕੱਤਰੇਤ 'ਤੇ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਿਖ਼ਲਾਫ਼ ਜ਼ੋਰਦਾਰ ਪ੍ਰਦਰਸ਼ਨ ...

ਪੂਰੀ ਖ਼ਬਰ »

ਸਿਰਸਾ ਪੁਲਿਸ ਨੇ ਇਕ ਕਿਲੋ ਹੈਰੋਇਨ ਸਮੇਤ ਇਕ ਕਾਬੂ

ਸਿਰਸਾ, 10 ਜੁਲਾਈ (ਭੁਪਿੰਦਰ ਪੰਨੀਵਾਲੀਆ)-ਡੱਬਵਾਲੀ ਸੀ. ਆਈ. ਏ. ਥਾਣਾ ਪੁਲਿਸ ਨੇ ਸਿਰਸਾ ਦੇ ਦਿੱਲੀ ਪੁਲ ਨੇੜੇ ਇਕ ਵਿਅਕਤੀ ਨੂੰ ਇਕ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ | ਪਕੜੇ ਗਏ ਵਿਅਕਤੀ ਦੀ ਪਛਾਣ ਪ੍ਰਵੀਨ ਕੁਮਾਰ ਵਾਸੀ ਨਵੀਂ ਹਾਊਸਿੰਗ ਬੋਰਡ ਕਾਲੋਨੀ ਵਜੋਂ ...

ਪੂਰੀ ਖ਼ਬਰ »

ਦੁੱਖ ਨਿਵਾਰਣ ਸਮਿਤੀ ਦੀ ਬੈਠਕ 13 ਨੂੰ

ਕੈਥਲ, 10 ਜੁਲਾਈ (ਅਜੀਤ ਬਿਊਰੋ)-ਡਿਪਟੀ ਕਮਿਸ਼ਨਰ ਸੁਨੀਤਾ ਵਰਮਾ ਨੇ ਦੱਸਿਆ ਕਿ ਹਰਿਆਣਾ ਦੇ ਸਿਹਤ ਅਤੇ ਖੇਡ ਮੰਤਰੀ ਅਨਿਲ ਵਿੱਜ ਦੀ ਪ੍ਰਧਾਨਗੀ 'ਚ 13 ਜੁਲਾਈ ਨੂੰ ਜ਼ਿਲ੍ਹਾ ਦੁੱਖ ਨਿਵਾਰਣ ਸਮਿਤੀ ਦੀ ਬੈਠਕ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਦੁੱਖ ...

ਪੂਰੀ ਖ਼ਬਰ »

ਟਰੱਕ ਨਾਲ ਮੋਟਰਸਾਈਕਲ ਟਕਰਾਉਣ ਨਾਲ ਚਾਲਕ ਦੀ ਮੌਤ

ਅੰਬਾਲਾ, 10 ਜੁਲਾਈ (ਅਜੀਤ ਬਿਊਰੋ)-ਸੀਵਨਮਾਜਰਾ-ਕੂਲਪੁਰ ਰੋਡ ਬਰਾੜਾ 'ਤੇ ਇਕ ਮੋਟਰ ਸਾਈਕਲ ਐਚ.ਆਰ.-01, ਏ-7531 ਸੜਕ 'ਤੇ ਖੜੇ ਇਕ ਟਰੱਕ 'ਚ ਟਕਰਾ ਗਈ, ਜਿਸ ਨਾਲ ਮੋਟਰ ਸਾਈਕਲ ਚਾਲਕ ਦੀ ਮੌਤ ਹੋ ਗਈ | ਪੁਲਿਸ ਨੇ ਮਿ੍ਤਕ ਦੀ ਲਾਸ਼ ਜਿੱਥੇ ਐਮ.ਐਮ. ਹਸਪਤਾਲ ਮੁਲਾਨਾ ਦੇ ਮੋਰਚਰੀ ...

ਪੂਰੀ ਖ਼ਬਰ »

ਟਰੇਨ ਦੀ ਲਪੇਟ 'ਚ ਆਉਣ ਨਾਲ ਵਿਦਿਆਰਥਣ ਦੀ ਮੌਤ

ਅੰਬਾਲਾ, 10 ਜੁਲਾਈ (ਅਜੀਤ ਬਿਊਰੋ)-ਅੰਬਾਲਾ-ਸਹਾਰਨਪੁਰ ਰੇਲ ਮਾਰਗ 'ਤੇ ਸਵੇਰੇ ਕੇਸਰੀ ਰੇਲਵੇ ਸਟੇਸ਼ਨ ਨੇੜੇ ਸਕੂਲ ਦੀ ਵਿਦਿਆਰਥਣ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ | ਕਰੀਬ 3 ਘੰਟੇ ਤੱਕ ਰੇਲਵੇ ਪੁਲਿਸ ਵਲੋਂ ਲਾਸ਼ ਨਾ ਚੁੱਕੇ ਜਾਣ ਤੋਂ ਨਾਰਾਜ ਪਰਿਵਾਰ ...

ਪੂਰੀ ਖ਼ਬਰ »

ਹੁਣ ਛੇਤੀ ਹੋਵੇਗਾ ਸੈਕਟਰ-4 ਦੇ ਪਾਵਰ ਹਾਊਸ ਦਾ ਨਵੀਨੀਕਰਨ

ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਹੁਣ ਛੇਤੀ ਹੀ ਸੈਕਟਰ-4 ਪਾਵਰ ਹਾਊਸ ਦਾ ਨਵੀਨੀਕਰਨ ਹੋਵੇਗਾ | ਨਵੀਨੀਕਰਨ 'ਤੇ ਇਕ ਕਰੋੜ ਤੋਂ ਵੱਧ ਦੀ ਰਕਮ ਖ਼ਰਚ ਹੋਵੇਗੀ | ਪਾਵਰ ਹਾਊਸ ਦਾ ਨਵੀਨੀਕਰਨ ਹੋਣ ਨਾਲ ਸੈਕਟਰ ਦੇ ਲੋਕਾਂ ਨੂੰ ਬਿਜਲੀ ਸਪਲਾਈ ਦੀ ਬਿਹਤਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX