ਤਾਜਾ ਖ਼ਬਰਾਂ


ਡੀਪੂ ਹੋਲਡਰ ਕੋਲ ਰਾਤ ਸਮੇਂ ਲੱਥ ਰਹੀ 858 ਤੋੜੇ ਸਰਕਾਰੀ ਕਣਕ ਪੁਲਿਸ ਨੇ ਫੜੀ
. . .  1 day ago
ਛੇਹਰਟਾ,25ਸਤੰਬਰ(ਵਡਾਲੀ)-ਛੇਹਰਟਾ ਖੇਤਰ ਵਿਚ ਇੱਕ ਡੀਪੂ ਹੋਲਡਰ ਕੋਲ ਦੇਰ ਰਾਤ ਕਰੀਬ 9 ਵਜੇ ਦੋ ਰੁਪਏ ਕਿੱਲੋ ਵਾਲੀ 858 ਤੋੜੇ ਨੀਲੇ ਕਾਰਡਾਂ ਤੇ ਵੰਡੀ ਜਾਣ ਵਾਲੀ ਕਣਕ ਵੱਡੀ ਮਾਤਰਾ ਵਿਚ ਰਾਤ ਸਮੇਂ ਲੱਥ ਰਹੀ ਸੀ ਜੋ ਸ਼ੱਕ ਦੇ ਘੇਰੇ ਵਿਚ ਆ ...
ਏਸ਼ੀਆ ਕੱਪ : 15 ਓਵਰਾਂ ਦੇ ਬਾਅਦ ਭਾਰਤ 99/0
. . .  1 day ago
ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਕੱਲ੍ਹ ਆਉਣਗੇ ਕੈਪਟਨ
. . .  1 day ago
ਅਮਰਕੋਟ,25 ਸਤੰਬਰ [ਭੱਟੀ ]-ਖੇਮਕਰਨ ਹਲਕੇ ਦੇ ਸਰਹੱਦੀ ਪਿੰਡਾ ਚ ਕਸੂਰੀ ਨਾਲੇ ਚ ਆਏ ਬਰਸਾਤੀ ਪਾਣੀ ਨਾਲ ਹੋਏ ਭਾਰੀ ਨੁਕਸਾਨ ਦਾ ਜਇਜ਼ਾ ਲੈਣ ਲਈ ਕਲੵ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਵੇਰੇ10 ਵਜ਼ੇ ...
ਰਾਵੀ ਦਰਿਆ ਦੇ ਤੇਜ਼ ਵਹਾਅ 'ਚ ਰੁੜਿਆ ਕਿਸਾਨ
. . .  1 day ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸਰਹੱਦੀ ਤਹਿਸੀਲ ਅਜਨਾਲਾ ਦੇ ਥਾਣਾਂ ਰਮਦਾਸ ਅਧੀਂਨ ਆਉਂਦੇ ਪਿੰਡ ਘੋਹਨੇਵਾਲਾ ਦਾ ਇਕ ਕਿਸਾਨ ਬਲਵਿੰਦਰ ਸਿੰਘ ਅੱਜ ਖੇਤਾਂ ਵਿੱਚ ਗੇੜਾ...
ਏਸ਼ੀਆ ਕੱਪ : ਅਫ਼ਗ਼ਾਨਿਸਤਾਨ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 253 ਦੌੜਾਂ ਦਾ ਟੀਚਾ
. . .  1 day ago
ਘਰ ਦੀ ਛੱਤ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ
. . .  1 day ago
ਟਾਂਡਾ , 25 ਸਤੰਬਰ ( ਦੀਪਕ ਬਹਿਲ)- ਬਰਸਾਤ ਦੇ ਕਾਰਨ ਪਿੰਡ ਖੁਨ ਖੁਨ ਕਲਾ ਚ ਇਕ ਘਰ ਦੀ ਛੱਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ । ਮਰਨ ਵਾਲੇ ਦਾ ਨਾਂ ਬਲਦੇਵ ਸਿੰਘ ਦਸਿਆ ਜਾ ਰਿਹਾ ...
ਘੱਗਰ 'ਚ ਪਾਣੀ ਦਾ ਪੱਧਰ ਵਧਣ ਕਰਕੇ ਹਾਈ ਅਲਰਟ ਜਾਰੀ
. . .  1 day ago
ਡੇਰਾਬੱਸੀ, 24 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਦੇ ਪਿੰਡ ਮੁਬਾਰਕਪੁਰ ਨੇੜੇ ਤੋਂ ਲੰਘਦੇ ਘੱਗਰ ਦਰਿਆ ਵਿਚ ਅੱਜ ਅਚਾਨਕ ਪਾਣੀ ਦਾ ਪੱਧਰ ਵਧਣ ਕਰਕੇ ਲੋਕਾਂ 'ਚ ਦਹਿਸ਼ਤ ਫੈਲ ਗਈ । ਘੱਗਰ 'ਚ ਪਾਣੀ ਵਧਣ ...
ਏਸ਼ੀਆ ਕੱਪ :ਅਫ਼ਗਾਨਿਸਤਾਨ ਦੇ ਮੁਹੰਮਦ ਸ਼ਹਜਾਦ ਦੀਆਂ 100 ਦੌੜਾਂ ਪੂਰੀਆਂ
. . .  1 day ago
ਪ੍ਰਸਿੱਧ ਕੁਮੈਂਟੇਟਰ ਜਸਦੇਵ ਸਿੰਘ ਦਾ ਦੇਹਾਂਤ
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਸਿੱਧ ਕੁਮੈਂਟੇਟਰ ਜਸਦੇਵ ਸਿੰਘ ਦਾ ਅੱਜ ਦਿੱਲੀ ਵਿਖੇ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 87 ਸਾਲ ਦੇ ਸਨ। 9 ਉਲੰਪਿਕ ਖੇਡਾਂ, 8 ਹਾਕੀ ਵਿਸ਼ਵ ਕੱਪ...
ਸੰਪਰਕ ਟੁੱਟਣ ਕਾਰਨ 30 ਘੰਟਿਆਂ ਤੋਂ ਪਿੰਡ ਹੱਲੂਵਾਲ ਵਾਸੀ ਪਿੰਡ 'ਚ ਕੈਦ ਹੋਏ
. . .  1 day ago
ਮਾਹਿਲਪੁਰ , 25 ਸਤੰਬਰ (ਦੀਪਕ ਅਗਨੀਹੋਤਰੀ) - ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਚੋਆਂ ਵਿਚ ਆਏ ਹੜ੍ਹ ਕਾਰਨ ਬਲਾਕ ਮਾਹਿਲਪੁਰ ਦਾ ਪਿੰਡ ਹੱਲੂਵਾਲ ਬਾਕੀ ਪਿੰਡਾਂ ਤੋਂ ਕੱਟਿਆ ਗਿਆ। ਪਿਛਲੇ 30 ਘੰਟਿਆਂ ...
ਘੱਗਰ ਦਾ ਪਾਣੀ ਪੱਧਰ ਲੱਗਿਆ ਵਧਣ
. . .  1 day ago
ਪਟਿਆਲਾ, 25 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਦੇ ਕੋਲੋਂ ਨਿਕਲਦੇ ਘੱਗਰ ਵਿਚ ਇਕਦਮ ਪਾਣੀ ਦਾ ਪੱਧਰ ਵਧਣ ਲੱਗ ਪਿਆ ਹੈ। ਰਾਜਪੁਰਾ, ਘਨੌਰ ਕੋਲ 15 ਫੁੱਟ ਤੇ ਸਮਾਣਾ ਕੋਲ ਇਸ ਦਾ ...
ਪ੍ਰਧਾਨ ਮੰਤਰੀ ਦਾ ਕਾਂਗਰਸ 'ਤੇ ਹਮਲਾ, ਕਿਹਾ- ਦੇਸ਼ ਤੋਂ ਬਾਹਰ ਲੱਭਿਆ ਜਾ ਰਿਹੈ ਗਠਜੋੜ
. . .  1 day ago
ਭੋਪਾਲ, 25 ਸਤੰਬਰ- ਮੱਧ ਪ੍ਰਦੇਸ਼ 'ਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੰਗਲਵਾਰ ਨੂੰ ਭੋਪਾਲ 'ਚ ਭਾਜਪਾ ਨੇ ਵਰਕਰ ਮਹਾਕੁੰਭ ਦਾ ਆਯੋਜਨ ਕੀਤਾ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ...
ਏਸ਼ੀਆ ਕੱਪ : ਭਾਰਤ ਬਨਾਮ ਅਫ਼ਗਾਨਿਸਤਾਨ- ਅਫ਼ਗਾਨਿਸਤਾਨ ਦੇ ਮੁਹੰਮਦ ਸ਼ਹਜਾਦ ਦੀਆਂ 50 ਦੌੜਾਂ ਪੂਰੀਆਂ
. . .  1 day ago
ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 526.29 ਮੀਟਰ ਪਹੁੰਚਿਆ
. . .  1 day ago
ਸ਼ਾਹਪੁਰ ਕੰਢੀ, 25 ਸਤੰਬਰ (ਰਣਜੀਤ ਸਿੰਘ)- ਬਹੁਮੰਤਵੀ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ ਪਿਛਲੇ ਰਿਕਾਰਡ ਤੋੜਦਾ ਹੋਇਆ ਅੱਜ ਤੱਕ ਦੇ ਉੱਚ ਪੱਧਰ 526.29 ਤੱਕ ਪਹੁੰਚ ਗਿਆ ਹੈ ਜੋ ਕਿ ਰਣਜੀਤ ਸਾਗਰ ਡੈਮ ਦੀ ਝੀਲ 'ਚ ਪਾਣੀ ਰੋਕਣ ਦਾ ਨਵਾਂ ਰਿਕਾਰਡ...
ਮੀਂਹ ਕਾਰਨ ਹੁਸ਼ਿਆਰਪੁਰ 'ਚ ਡਿੱਗੇ ਕਈ ਮਕਾਨ
. . .  1 day ago
ਮਾਹਿਲਪੁਰ 25 ਸਤੰਬਰ (ਦੀਪਕ ਅਗਨੀਹੋਤਰੀ)- ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਬੀਤੀ ਰਾਤ ਹੁਸ਼ਿਆਰਪੁਰ ਦੇ ਪਹਾੜੀ ਖ਼ਿੱਤੇ ਦੇ ਪਿੰਡ ਫ਼ਤਿਹਪੁਰ ਕੋਠੀ 'ਚ ਕਈ ਮਕਾਨ ਡਿੱਗ ਪਏ, ਜਿਸ ਕਾਰਨ ਲੋਕਾਂ 'ਚ ਭਗਦੜ ਮਚ ਗਈ। ਪਿੰਡ ਵਾਸੀਆਂ ਨੇ...
ਵਿਰਾਟ ਕੋਹਲੀ ਨੂੰ ਮਿਲਿਆ 'ਖੇਲ ਰਤਨ' ਪੁਰਸਕਾਰ
. . .  1 day ago
ਯੂ. ਐੱਨ. ਦੀ ਬੈਠਕ 'ਚ ਤਿੰਨ ਮਹੀਨਿਆਂ ਦੀ ਬੱਚੀ ਨਾਲ ਪਹੁੰਚੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ, ਰਚਿਆ ਇਤਿਹਾਸ
. . .  1 day ago
ਸੁਲਤਾਨਪੁਰ ਲੋਧੀ : ਕਈ ਪਿੰਡਾਂ 'ਚ ਵੜਿਆ ਬਿਆਸ ਦਰਿਆ ਦਾ ਪਾਣੀ
. . .  1 day ago
ਤਿੰਨ ਤਲਾਕ ਅਧਿਆਦੇਸ਼ ਵਿਰੁੱਧ ਕੇਰਲ ਦੇ ਇਸਲਾਮਿਕ ਸੰਗਠਨ ਨੇ ਸੁਪਰੀਮ ਕੋਰਟ 'ਚ ਦਾਇਰ ਕੀਤੀ ਪਟੀਸ਼ਨ
. . .  1 day ago
ਬਰਤਾਨੀਆ ਫੌਜ ਵਿਚੋਂ ਕੱਢਿਆ ਦਾ ਸਕਦੈ ਇਤਿਹਾਸ ਬਣਾਉਣ ਵਾਲਾ ਸਿੱਖ ਜਵਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 550
ਵਿਚਾਰ ਪ੍ਰਵਾਹ: ਕੋਈ ਵੀ ਕੰਮ ਅਜਿਹਾ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਅਤੇ ਮਨੋਰਥ ਪ੍ਰਤੀ ਦ੍ਰਿੜ੍ਹਤਾ ਪੂਰਾ ਨਹੀਂ ਕਰ ਸਕਦਾ। -ਜੇਮਸ ਐਲਨ

ਰੂਪਨਗਰ

ਦਸਮੇਸ਼ ਪਿਤਾ ਨੂੰ ਸਮਰਪਿਤ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦੀ ਹਾਲਤ ਤਰਸਯੋਗ

ਸ੍ਰੀ ਚਮਕੌਰ ਸਾਹਿਬ, 10 ਜੁਲਾਈ (ਜਗਮੋਹਣ ਸਿੰਘ ਨਾਰੰਗ)- ਇਤਿਹਾਸਕ ਨਗਰੀ ਸ੍ਰੀ ਚਮਕੌਰ ਸਾਹਿਬ 'ਚੋਂ ਨਿਕਲਦੇ ਇਤਿਹਾਸਕ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ | ਇੱਥੋਂ ਪੁਰਾਣੀ ਤਹਿਸੀਲ ਤੋਂ ਲੈ ਕੇ ਗੱਗੋਂ ਤੱਕ ਇਸ ਮਾਰਗ 'ਤੇ ਪਏ ਥਾਂ-ਥਾਂ ਟੋਏ ਇਸ ਮਾਰਗ ਨੂੰ ਅਣਗੋਲ੍ਹੇ ਜਾਣ ਦੀ ਤਸਵੀਰ ਸਾਫ਼ ਰੂਪ ਵਿਚ ਪੇਸ਼ ਕਰ ਰਹੇ ਹਨ | ਭਾਵੇਂ ਅੱਜ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਨਾਂਦੇੜ ਮਹਾਰਾਸ਼ਟਰ (ਸ੍ਰੀ ਹਜ਼ੂਰ ਸਾਹਿਬ) ਤੱਕ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਪਰ ਪਿਛਲੇ 14 ਵਰਿ੍ਹਆਂ ਤੋਂ ਇਸ ਮਾਰਗ ਨੂੰ ਵਿਭਾਗ ਵਲੋਂ ਨਵਾਂ ਬਣਾਉਣਾ ਤਾਂ ਕੀ ਇਸ ਦੀ ਮੁਰੰਮਤ ਲਈ ਵੀ ਫ਼ੰਡ ਨਹੀਂ ਜਾਰੀ ਕੀਤੇ ਗਏ | ਕੁੱਝ ਸਮਾਂ ਪਹਿਲਾਂ ਇਸ ਮਾਰਗ ਨੂੰ ਨਵਿਆਉਣ ਦਾ ਕੰਮ ਸ਼ੁਰੂ ਹੋਇਆ ਸੀ, ਪਰ ਅੱਧ ਵਿਚਾਲੇ ਹੀ ਛੱਡ ਦਿੱਤਾ ਗਿਆ | ਇੱਥੋਂ ਦੀ ਅਨਾਜ ਮੰਡੀ ਦੇ ਗੇਟ ਮੂਹਰੇ, ਸੱਲੋ੍ਹਮਾਜਰਾ, ਡਹਿਰ ਬੱਸ ਸਟੈਂਡ 'ਤੇ ਪਏ ਵੱਡੇ-ਵੱਡੇ ਟੋਏ ਵੇਖ ਕੇ ਇੰਜ ਨਹੀਂ ਲੱਗਦਾ ਕਿ ਇਹ ਮਾਰਗ ਕਿਸੇ ਗੁਰਾਂ ਦੇ ਨਾਂਅ ਨੂੰ ਸਮਰਪਿਤ ਹੋਣ | ਇੱਥੇ ਇਹ ਵੀ ਦੱਸਣਯੋਗ ਹੈ ਕਿ ਸ੍ਰੀ ਚਮਕੌਰ ਸਾਹਿਬ ਖੇਤਰ ਵਿਚ ਪੈਂਦੇ ਇਸ ਮਾਰਗ 'ਤੇ ਜ਼ਿਆਦਾਤਰ ਪਿੰਡ ਕਿਸਾਨੀ ਨਾਲ ਸਬੰਧਿਤ ਹਨ, ਜੋ ਆਪਣੇ ਟਰੈਕਟਰਾਂ, ਟਰਾਲੀਆਂ ਤੇ ਟਰੱਕਾਂ ਰਾਹੀਂ ਆਪਣੀਆਂ ਫ਼ਸਲਾਂ ਮੰਡੀ ਵਿਚ ਪਹੁੰਚਾਉਂਦੇ ਹਨ ਜਿਨ੍ਹਾਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਡਹਿਰ ਪਿੰਡ ਤੋਂ ਲੰਘਦੇ ਮਾਰਗ 'ਤੇ ਪਏ ਟੋਇਆਂ ਕਾਰਨ ਥੋੜੇ੍ਹ ਜਿਹੇ ਮੀਂਹ ਨਾਲ ਹੀ ਪਿੰਡ ਦੇ ਬੱਸ ਅੱਡੇ 'ਤੇ ਮਾਰਗ 'ਤੇ ਗੋਡੇ-ਗੋਡੇ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਕਾਰਨ ਬੱਸ ਅੱਡੇ ਦੇ ਨਾਲ ਹੀ ਸਕੂਲ ਵਿਚ ਵੀ ਪਾਣੀ ਵੜ ਜਾਂਦਾ ਹੈ ਅਤੇ ਵਿਦਿਆਰਥੀਆਂ ਨੂੰ ਛੁੱਟੀ ਤੱਕ ਕਰਨੀ ਪੈ ਜਾਂਦੀ ਹੈ | ਆੜ੍ਹਤੀ ਕੇਹਰ ਸਿੰਘ ਦੁਗਰੀ, ਗੁਰਦੀਪ ਸਿੰਘ ਰਾਜੀ ਭੱਕੂਮਾਜਰਾ, ਸਾਧੂ ਸਿੰਘ ਤਾਲਾਪੁਰ, ਗੁਰਚਰਨ ਸਿੰਘ ਮਾਣੇਮਾਜਰਾ, ਸਮਾਜ ਸੇਵੀ ਦੀਦਾਰ ਸਿੰਘ ਡਹਿਰ, ਰਣਜੀਤ ਸਿੰਘ ਕੋਟਲੀ, ਧਿਆਨ ਸਿੰਘ ਭੱਕੂਮਾਜਰਾ ਆਦਿ ਨੇ ਕਿਹਾ ਕਿ ਅਜਿਹੇ ਮਾਰਗਾਂ ਨੂੰ ਸਾਂਭਣ ਲਈ ਸਰਕਾਰਾਂ ਨੂੰ ਵਿਸ਼ੇਸ਼ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਗੁਰੂ ਸਾਹਿਬ ਦੇ ਇਤਿਹਾਸ ਦੇ ਪੰਨਿਆਂ ਨਾਲ ਜੋੜਿਆ ਜਾ ਸਕੇ | ਇਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਰਗ ਦੀ ਜਲਦੀ ਮੁਰੰਮਤ ਕੀਤੀ ਜਾਵੇ ਜਾਂ ਨਵਾਂ ਬਣਾਇਆ ਜਾਵੇ |


ਖ਼ਬਰ ਸ਼ੇਅਰ ਕਰੋ

ਮੋਰਿੰਡਾ 'ਚ ਸਰਕਾਰੀ ਸਿਹਤ ਸਹੂਲਤਾਂ ਦੀ ਘਾਟ, ਲੋਕ ਪ੍ਰੇਸ਼ਾਨ

ਮੋਰਿੰਡਾ, 10 ਜੁਲਾਈ (ਕੰਗ)- ਸਰਕਾਰੀ ਹਸਪਤਾਲ ਮੋਰਿੰਡਾ ਤੇ ਇਲਾਕੇ ਦੇ ਪਿੰਡਾਂ ਦੀਆਂ ਡਿਸਪੈਂਸਰੀਆਂ ਵਿਚ ਨਾ ਤਾਂ ਲੋੜ•ੀਂਦੀਆਂ ਦਵਾਈਆਂ ਹਨ ਅਤੇ ਨਾ ਹੀ ਸਟਾਫ਼ ਤੇ ਡਾਕਟਰ | ਇਸ ਸਬੰਧੀ ਮੋਰਿੰਡਾ ਸਰਕਾਰੀ ਹਸਪਤਾਲ ਦੀ ਕਾਰਗੁਜ਼ਾਰੀ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਪ੍ਰੈੱਸ ਕਲੱਬ ਮੋਰਿੰਡਾ ਦੀ ਸ਼ੋਕ ਇਕੱਤਰਤਾ

ਮੋਰਿੰਡਾ, 10 ਜੁਲਾਈ (ਕੰਗ)- ਪ੍ਰੈੱਸ ਕਲੱਬ ਰਜਿ: ਮੋਰਿੰਡਾ ਦੀ ਸ਼ੋਕ ਇਕੱਤਰਤਾ ਕਲੱਬ ਚੇਅਰਮੈਨ ਅਮਰਜੀਤ ਸਿੰਘ ਧੀਮਾਨ ਦੀ ਅਗਵਾਈ ਹੇਠ ਮੋਰਿੰਡਾ ਵਿਖੇ ਹੋਈ | ਇਸ ਮੀਟਿੰਗ ਵਿਚ ਰੂਪਨਗਰ ਤੋਂ ਪੱਤਰਕਾਰ ਬਹਾਦਰਜੀਤ ਸਿੰਘ ਦੀ ਮਾਤਾ ਕਰਮਜੀਤ ਕੌਰ ਦੇ ਸਵਰਗਵਾਸ ਹੋਣ 'ਤੇ ...

ਪੂਰੀ ਖ਼ਬਰ »

ਵਧੀਕ ਜ਼ਿਲ੍ਹਾ ਸਿੱਖਿਆ ਅਫ਼ਸਰ (ਸ: ਸ:) ਵਲੋਂ ਸਕੂਲ ਦਾ ਅਚਨਚੇਤ ਨਿਰੀਖਣ

ਕੀਰਤਪੁਰ ਸਾਹਿਬ, 10 ਜੁਲਾਈ (ਬੀਰਅੰਮਿ੍ਤਪਾਲ ਸਿੰਘ ਸੰਨੀ)- ਵਧੀਕ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਰੂਪਨਗਰ ਨਵਜੋਤ ਕੌਰ ਵਲੋਂ ਆਪਣੇ ਅਮਲੇ ਸਮੇਤ ਸਰਕਾਰੀ ਮਿਡਲ ਸਕੂਲ ਹਰਦੋ ਨਿਮੋਹ ਉੱਪਰਲਾ ਵਿਖੇ ਅਚਨਚੇਤ ਨਿਰੀਖਣ ਕੀਤਾ ਗਿਆ | ਇਸ ਮੌਕੇ ਉਨ੍ਹਾਂ ਵਲੋਂ ਸਕੂਲ ਵਿਚ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਮੰਡਲ ਇਕਾਈ ਦੀ ਮੀਟਿੰਗ ਹੋਈ

ਸ੍ਰੀ ਅਨੰਦਪੁਰ ਸਾਹਿਬ, 10 ਜੁਲਾਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਪੰਜਾਬ ਰਾਜ ਪਾਵਰਕਾਮ/ਟਰਾਂਸਮਿਸ਼ਨ ਲਿਮਟਿਡ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਸਥਾਨਕ ਮੰਡਲ ਇਕਾਈ ਦੀ ਮੀਟਿੰਗ ਪ੍ਰਧਾਨ ਹਰੀ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਜਨਰੇਸ਼ਨ ਦਫ਼ਤਰ ਵਿਖੇ ਹੋਈ ...

ਪੂਰੀ ਖ਼ਬਰ »

ਮੱਛੀਆਂ ਨੂੰ ਆਟਾ ਪਾਉਣ ਆਇਆ ਅਧਿਆਪਕ ਨਹਿਰ 'ਚ ਰੁੜਿ੍ਹਆ

ਕੀਰਤਪੁਰ ਸਾਹਿਬ, 10 ਜੁਲਾਈ (ਬੀਰਅੰਮਿ੍ਤਪਾਲ ਸਿੰਘ ਸੰਨੀ)- ਆਪਣੇ ਪਿਤਾ ਨਾਲ ਬੁੰਗਾ ਸਾਹਿਬ ਵਿਖੇ ਭਾਖੜਾ ਨਹਿਰ 'ਚ ਮੱਛੀਆਂ ਨੂੰ ਆਟਾ ਪਾਉਣ ਆਇਆ ਇਕ ਵਿਅਕਤੀ ਨਹਿਰ ਵਿਚ ਰੁੜ ਗਿਆ, ਜਿਸ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ...

ਪੂਰੀ ਖ਼ਬਰ »

ਮਗਨਰੇਗਾ ਸਟਾਫ਼ ਵਲੋਂ ਤਨਖ਼ਾਹ ਨਾ ਮਿਲਣ ਕਰਕੇ ਕਲਮ ਛੋੜ ਹੜਤਾਲ

ਸ੍ਰੀ ਅਨੰਦਪੁਰ ਸਾਹਿਬ, 10 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਮਗਨਰੇਗਾ ਕਰਮਚਾਰੀ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੇ ਸਟਾਫ਼ ਵਲੋਂ ਪਿਛਲੇ 10 ਮਹੀਨੇ ਤੋਂ ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਬਲਾਕ ਅੰਦਰ ਮਗਨਰੇਗਾ ਦੇ ਵਿਕਾਸ ਕਾਰਜ ਬੰਦ ਕਰਕੇ ਕਲਮ ਛੋੜ ...

ਪੂਰੀ ਖ਼ਬਰ »

ਮੰਡੀ ਅਧਿਕਾਰੀਆਂ ਵਲੋਂ ਫ਼ਲਾਂ ਦੀ ਅਚਨਚੇਤ ਚੈਕਿੰਗ

ਰੂਪਨਗਰ, 10 ਜੁਲਾਈ (ਮਨਜਿੰਦਰ ਸਿੰਘ ਚੱਕਲ)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਤੰਦਰੁਸਤ ਪੰਜਾਬ ਮੁਹਿੰਮ ਅਧੀਨ ਜ਼ਿਲ੍ਹਾ ਮੰਡੀ ਅਧਿਕਾਰੀਆਂ ਵਲੋਂ ਰੂਪਨਗਰ ਦੀ ਨਵੀਂ ਅਨਾਜ ਮੰਡੀ ਵਿਖੇ ਸਬਜ਼ੀ ਮੰਡੀ ਦੀ ਅਚਨਚੇਤ ਚੈਕਿੰਗ ਕੀਤੀ ਗਈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਵਿਸ਼ਵ ਆਬਾਦੀ ਦਿਵਸ ਮੌਕੇ ਸਿਹਤ ਵਿਭਾਗ ਵਲੋਂ ਰਾਜ ਪੱਧਰੀ ਸਮਾਗਮ ਅੱਜ

•ਸ੍ਰੀ ਅਨੰਦਪੁਰ ਸਾਹਿਬ, 10 ਜੁਲਾਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਸਿਹਤ ਵਿਭਾਗ ਵਲੋਂ ਅੱਜ ਵਿਸ਼ਵ ਆਬਾਦੀ ਦਿਵਸ ਮੌਕੇ ਵਿਰਾਸਤ-ਏ-ਖ਼ਾਲਸਾ ਦੇ ਆਡੀਟੋਰੀਅਮ ਵਿਚ ਇਕ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ਦੀ ਪ੍ਰਧਾਨਗੀ ਬ੍ਰਹਮ ਮਹਿੰਦਰਾ ਸਿਹਤ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਦੀ ਮੀਟਿੰਗ ਹੋਈ

ਸ੍ਰੀ ਚਮਕੌਰ ਸਾਹਿਬ, 10 ਜੁਲਾਈ (ਜਗਮੋਹਣ ਸਿੰਘ ਨਾਰੰਗ)- ਪੰਚਾਇਤ ਸੰਮਤੀ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਚੇਅਰਮੈਨ ਅਵਤਾਰ ਸਿੰਘ ਸਲੇਮਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ 15 ਗਰਾਮ ਪੰਚਾਇਤਾਂ ਦੀ ਸ਼ਾਮਲਾਤ ਵਾਹੀਯੋਗ ਜ਼ਮੀਨ (ਕਰੀਬ 151 ਏਕੜ) ਜੋ ਚਕੌਤੇ 'ਤੇ ਦੇਣ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀਆਂ ਟਰਾਂਸਪੋਰਟ ਵਿਰੋਧੀ ਨੀਤੀਆਂ ਿਖ਼ਲਾਫ਼ ਦੇਸ਼ ਭਰ ਦੇ ਟਰਾਂਸਪੋਰਟਰ ਹੋਏ ਇਕਜੁੱਟ

ਸ੍ਰੀ ਅਨੰਦਪੁਰ ਸਾਹਿਬ, 10 ਜੁਲਾਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਸਰਬ ਭਾਰਤੀ ਮੋਟਰ ਟਰਾਂਸਪੋਰਟ ਕਾਂਗਰਸ ਦੇ ਚੇਅਰਮੈਨ ਚਰਨ ਸਿੰਘ ਲੁਹਾਰਾ, ਕੇਂਦਰੀ ਕਮੇਟੀ ਮੈਂਬਰ ਪ੍ਰੇਮ ਸਿੰਘ ਘੜਾਮਾ ਨੇ ਅੱਜ ਇੱਥੇ ਪੈੱ੍ਰਸ ਨੂੰ ਜਾਰੀ ਬਿਆਨ ਵਿਚ ਦੱਸਿਆ ਕਿ ਟਰੱਕ ...

ਪੂਰੀ ਖ਼ਬਰ »

ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ/ਸੀਨੀਅਰ ਸਿਟੀਜ਼ਨ ਇਕਾਈ ਮੋਰਿੰਡਾ ਦੀ ਮੀਟਿੰਗ

ਮੋਰਿੰਡਾ, 10 ਜੁਲਾਈ (ਕੰਗ)- ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ/ਸੀਨੀਅਰ ਸਿਟੀਜਨ ਇਕਾਈ ਮੋਰਿੰਡਾ ਦੀ ਮਹੀਨਾਵਾਰ ਮੀਟਿੰਗ ਮਾ. ਰਾਮੇਸ਼ਵਰ ਦਾਸ ਦੀ ਪ੍ਰਧਾਨਗੀ ਹੇਠ ਹੋਈ | ਇਸ ਇਕਾਈ ਵਲੋਂ ਕਈ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿਚ ਸੰਘ ਵਲੋਂ ਪੰਜਾਬ ਸਰਕਾਰ ਤੋਂ 22 ਮਹੀਨੇ ...

ਪੂਰੀ ਖ਼ਬਰ »

ਜਿੰਦਵੜੀ ਦੇ ਕਿਸਾਨ ਨੇ ਝੋਨੇ ਦੀ ਫ਼ਸਲ ਪੱਕੇ ਤੌਰ 'ਤੇ ਤਿਆਗੀ, ਮੱਕੀ ਦੀ ਫ਼ਸਲ ਅਪਣਾਈ

ਢੇਰ, 10 ਜੁਲਾਈ (ਸ਼ਿਵ ਕੁਮਾਰ ਕਾਲੀਆ)- ਖੇਤੀਬਾੜੀ ਮਹਿਕਮੇ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਦੇ ਨਾਲ ਜੋੜਿਆ ਜਾ ਰਿਹਾ ਹੈ, ਜਿਸ ਤਹਿਤ ਇਲਾਕੇ ਦੇ ਅਗਾਂਹ ਵਧੂ ਕਿਸਾਨ ਪ੍ਰੇਮ ਭਾਰਦਵਾਜ ਨੇ ਝੋਨੇ ਦੀ ਫ਼ਸਲ ਤਿਆਗ ਕੇ ਇਸ ...

ਪੂਰੀ ਖ਼ਬਰ »

ਬੀ.ਐੱਡ. ਕਾਲਜ ਭਨੂਪਲੀ ਦਾ ਨਤੀਜਾ ਸ਼ਾਨਦਾਰ ਰਿਹਾ

ਢੇਰ, 10 ਜੁਲਾਈ (ਸ਼ਿਵ ਕੁਮਾਰ ਕਾਲੀਆ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੇਹਰ ਚੰਦ ਕਾਲਜ ਆਫ਼ ਐਜੂਕੇਸ਼ਨ ਭਨੂਪਲੀ ਦੇ ਬੀ.ਐੱਡ. ਦੇ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਵਿਚ ਕਾਲਜ ਦੀ ਵਿਦਿਆਰਥਣ ਨਿੰਮ੍ਹੀ ਪੁੱਤਰੀ ਸ਼ਿਵ ਕੁਮਾਰ ਨੇ 83 ਫ਼ੀਸਦੀ ਅੰਕ ...

ਪੂਰੀ ਖ਼ਬਰ »

ਮੁਸ਼ਕਿਲਾਂ 'ਚ ਜੀਵਨ ਬਤੀਤ ਕਰ ਰਹੇ ਹਨ ਪਿੰਡ ਹਰਸਾ ਬੇਲਾ ਦੇ ਵਾਸੀ

ਢੇਰ, 10 ਜੁਲਾਈ (ਸ਼ਿਵ ਕੁਮਾਰ ਕਾਲੀਆ)- ਬੇਲਿਆਂ ਦੇ ਖੇਤਰ 'ਚ ਵੱਸਿਆ ਪਿੰਡ ਹਰਸਾ ਬੇਲਾ ਦੇ ਲੋਕ ਇਨ੍ਹਾਂ ਬਰਸਾਤ ਦੇ ਦਿਨਾਂ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ | ਕਦੇ ਮਾਈਨਿੰਗ ਦਾ ਕਹਿਰ ਤੇ ਹੁਣ ਸਤਲੁਜ ਦਰਿਆ ਦੇ ਪਾਣੀ ਦਾ ਕਹਿਰ ਦੋਵੇਂ ਹੀ ਇਨ੍ਹਾਂ ਲਈ ...

ਪੂਰੀ ਖ਼ਬਰ »

ਨੂਰਪੁਰ ਬੇਦੀ ਇਲਾਕੇ ਦਾ ਬਿਜਲੀ ਪ੍ਰਬੰਧ ਡਗਮਗਾਇਆ

ਨੂਰਪੁਰ ਬੇਦੀ, 10 ਜੁਲਾਈ (ਹਰਦੀਪ ਸਿੰਘ ਢੀਂਡਸਾ)- ਵਰਖਾ ਨਾ ਹੋਣ ਤੇ ਗਰਮੀ ਵਧਣ ਕਰਕੇ ਨੂਰਪੁਰ ਬੇਦੀ ਇਲਾਕੇ ਦਾ ਬਿਜਲੀ ਪ੍ਰਬੰਧ ਡਗਮਗਾਉਣ ਲੱਗ ਪਿਆ ਹੈ | ਓਵਰ ਲੋਡ ਗਰਿੱਡ ਦਾ ਸੰਤੁਲਨ ਬਣਾਈ ਰੱਖਣ ਲਈ ਪਾਵਰਕਾਮ ਨੂੰ ਕਈ ਕਈ ਘੰਟਿਆਂ ਦੇ ਅਣਐਲਾਨੇ ਬਿਜਲੀ ਕੱਟ ਲਾਉਣੇ ...

ਪੂਰੀ ਖ਼ਬਰ »

ਇਕਬਾਲ ਸਿੰਘ ਲਾਲਪੁਰਾ ਵਲੋਂ ਖ਼ਾਲਸਾ ਸਕੂਲ ਲਈ ਇਕ ਲੱਖ ਰੁਪਏ ਭੇਟ

ਸ੍ਰੀ ਅਨੰਦਪੁਰ ਸਾਹਿਬ, 10 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਉੱਘੇ ਸਿੱਖ ਵਿਦਵਾਨ, ਸ਼੍ਰੋਮਣੀ ਸਿੱਖ ਸਾਹਿਤਕਾਰ ਸਨਮਾਨ ਪ੍ਰਾਪਤ ਤੇ ਖ਼ਾਲਸਾ ਸਕੂਲ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਵਲੋਂ ਖ਼ਾਲਸਾ ਸਕੂਲ ਨੂੰ ਇਕ ਲੱਖ ਰੁਪਏ ਦੀ ਵਿੱਤੀ ਮਦਦ ਦਿੱਤੀ ਗਈ | ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਨੂੰ ਮਾਸਿਕ ਪੈਨਸ਼ਨਾਂ ਦੇ ਚੈੱਕ ਵੰਡੇ

ਰੂਪਨਗਰ, 10 ਜੁਲਾਈ (ਸਤਨਾਮ ਸਿੰਘ ਸੱਤੀ)- ਡਾ: ਐੱਸ. ਪੀ. ਸਿੰਘ ਉਬਰਾਏ ਦੀ ਗਤੀਸ਼ੀਲ ਅਗਵਾਈ ਹੇਠ 'ਸਰਬੱਤ ਦਾ ਭਲਾ ਚੈਰੀਟੇਬਲ ਟਰਸਟ' ਦੀ ਰੂਪਨਗਰ ਇਕਾਈ ਵਲੋਂ ਸਥਾਨਕ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਵਿਖੇ ਮਾਸਿਕ ਪੈਨਸ਼ਨ ਸਕੀਮ ਤਹਿਤ ਚੈੱਕ ਵੰਡੇ ਗਏ | ਰੂਪਨਗਰ ...

ਪੂਰੀ ਖ਼ਬਰ »

ਕੈਮਿਸਟਰੀ ਲੈਕਚਰਾਰ ਦੀ ਬਦਲੀ ਹੋਣ ਕਾਰਨ ਸਕੂਲ ਦੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ ਪਿਆ

ਪੁਰਖਾਲੀ, 10 ਜੁਲਾਈ (ਬੰਟੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਵਿਖੇ ਕੈਮਿਸਟਰੀ ਲੈਕਚਰਾਰ ਦੀ ਬਦਲੀ ਹੋਣ ਕਾਰਨ ਸਕੂਲ ਦੇ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ ਪੈ ਗਿਆ ਹੈ | ਕੈਮਿਸਟਰੀ ਲੈਕਚਰਾਰ ਦੀ ਬਦਲੀ ਹੋਣ ਕਾਰਨ ...

ਪੂਰੀ ਖ਼ਬਰ »

ਸੇਵਾ-ਮੁਕਤ ਹੋਮਗਾਰਡ ਜਵਾਨ ਮੰਗਾਂ ਨੂੰ ਲੈ ਕੇ ਧਰਨੇ 'ਤੇ ਡਟੇ

ਰੂਪਨਗਰ, 10 ਜੁਲਾਈ (ਸਤਨਾਮ ਸਿੰਘ ਸੱਤੀ)- 30-30 ਸਾਲ ਦੀਆਂ ਲੰਬੀਆਂ ਸੇਵਾਵਾਂ ਅਦਾ ਕਰਕੇ ਖਾਲੀ ਹੱਥ ਸੇਵਾ ਮੁਕਤ ਹੋਏ ਪੰਜਾਬ ਹੋਮਗਾਰਡ ਦੇ ਜਵਾਨਾਂ ਨੇ ਅੱਜ ਥੱਕ ਹਾਰ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਕੌਮੀ ਰਾਜ ਮਾਰਗ 'ਤੇ ਸਥਿਤ ਸੋਲਖੀਆਂ ਪਲਾਜ਼ੇ 'ਤੇ ਅਣਮਿਥੇ ਸਮੇਂ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਿਚ ਮੋਹਰੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਨ

ਸ੍ਰੀ ਅਨੰਦਪੁਰ ਸਾਹਿਬ, 10 (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਜ਼ਿਲ੍ਹਾ ਰੂਪਨਗਰ ਅਧੀਨ ਪੈਂਦੇ ਪਵਿੱਤਰ ਤੇ ਰਮਣੀਕ ਸ਼ਹਿਰ, ਹਿਮਾਚਲ ਦੀਆਂ ਸੁੰਦਰ ਪਹਾੜੀਆਂ ਦੀ ਗੋਦ ਵਿਚ ਹੁਲਾਰੇ ਲੈਣ ਵਾਲੀ ਧਰਤੀ ਅਤੇ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਸਥਿਤ ...

ਪੂਰੀ ਖ਼ਬਰ »

ਨਿੱਕੂਵਾਲ ਵਾਸੀਆਂ ਵਲੋਂ ਨਗਰ ਕੌ ਾਸਲ ਵਲੋਂ ਸੁੱਟੀ ਜਾਂਦੀ ਗੰਦਗੀ ਨੂੰ ਚੁੱਕਣ ਲਈ ਚੰਦੂਮਾਜਰਾ ਨੂੰ ਮੰਗ ਪੱਤਰ

ਸ੍ਰੀ ਅਨੰਦਪੁਰ ਸਾਹਿਬ, 10 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਇੱਥੋਂ ਨੇੜਲੇ ਪਿੰਡ ਨਿੱਕੂਵਾਲ ਦੇ ਦਰਜਨਾਂ ਵਸਨੀਕਾਂ ਨੇ ਅਕਾਲੀ ਆਗੂ ਡਾ. ਰਾਮ ਆਸਰਾ ਸਿੰਘ ਦੀ ਅਗਵਾਈ ਹੇਠ ਪਿੰਡ ਦੀਆਂ ਮੁਸ਼ਕਲਾਂ ਸਬੰਧੀ ਇਕ ਮੰਗ ਪੱਤਰ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਦੀ ਇਕੱਤਰਤਾ ਹੋਈ

ਰੂਪਨਗਰ, 10 ਜੁਲਾਈ (ਸਤਨਾਮ ਸਿੰਘ ਸੱਤੀ)- ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਰੋਪੜ ਦੀ ਮਾਸਿਕ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਪਾਲ ਸਿੰਘ ਕਟਲੀ ਦੀ ਪ੍ਰਧਾਨਗੀ ਹੇਠ ਮਹਾਰਾਜਾ ਰਣਜੀਤ ਸਿੰਘ ਬਾਗ਼ ਰੂਪਨਗਰ ਵਿਖੇ ਹੋਈ, ਜਿਸ ਵਿਚ ਸੂਬਾ ਪ੍ਰਚਾਰ ਸਕੱਤਰ ਗੁਰਦੀਪ ਸਿੰਘ ...

ਪੂਰੀ ਖ਼ਬਰ »

ਐੱਨ. ਐੱਫ. ਐੱਲ. ਨੂੰ ਗੋਲਡਨ ਪੀਕਾਕ ਪੁਰਸਕਾਰ-2018 ਮਿਲਿਆ

ਨੰਗਲ, 10 ਜੁਲਾਈ (ਪ੍ਰੋ: ਅਵਤਾਰ ਸਿੰਘ)- ਐੱਨ. ਐੱਫ. ਐੱਲ. ਨੰਗਲ ਇਕਾਈ ਨੂੰ ਨਿਰਦੇਸ਼ਕ ਸੰਸਥਾਨ ਵਲੋਂ ਊਰਜਾ ਖੇਤਰ ਲਈ ਗੋਲਡਨ ਪੀਕਾਕ ਪੁਰਸਕਾਰ-2018 ਦਿੱਤਾ ਗਿਆ | ਇਹ ਪੁਰਸਕਾਰ ਨੰਗਲ ਇਕਾਈ ਦੇ ਜਨਰਲ ਮੈਨੇਜਰ ਇੰਚਾਰਜ ਨਿਰਲੇਪ ਸਿੰਘ ਰਾਏ ਨੇ ਪ੍ਰਾਪਤ ਕੀਤਾ | ਉਨ੍ਹਾਂ ...

ਪੂਰੀ ਖ਼ਬਰ »

ਤਖਤਗੜ੍ਹ ਦੇ ਪ੍ਰਾਇਮਰੀ ਸਕੂਲ 'ਚ ਅੰਗਰੇਜ਼ੀ ਮਾਧਿਅਮ 'ਚ ਪੜ੍ਹਾਈ ਦੀ ਸ਼ੁਰੂਆਤ

ਨੂਰਪੁਰ ਬੇਦੀ, 10 ਜੁਲਾਈ (ਰਾਜੇਸ਼ ਚੌਧਰੀ)- ਸਿੱਖਿਆ ਵਿਭਾਗ ਦੀ ਹਦਾਇਤਾਂ ਮੁਤਾਬਿਕ ਹਰੇਕ ਬਲਾਕ ਦੇ ਕੁੱਝ ਸਕੂਲਾਂ ਨੂੰ ਅੰਗਰੇਜ਼ੀ ਮਾਧਿਅਮ ਦੇ ਸਕੂਲ ਬਣਾਉਣ ਦੇ ਫ਼ੈਸਲੇ ਤਹਿਤ ਅੱਜ ਤਖਤਗੜ੍ਹ ਦੇ ਪ੍ਰਾਇਮਰੀ ਸਕੂਲ 'ਚ ਅੰਗ੍ਰੇਜ਼ੀ ਮੀਡੀਅਮ 'ਚ ਸਿੱਖਿਆ ਦੇਣ ਦੀ ...

ਪੂਰੀ ਖ਼ਬਰ »

ਆਲ ਇੰਡੀਆ ਹੈਾਡੀਕੈਪਡ ਸੁਸਾਇਟੀ ਦੀ ਮੀਟਿੰਗ ਹੋਈ

ਨੂਰਪੁਰ ਬੇਦੀ, 10 ਜੁਲਾਈ (ਰਾਜੇਸ਼ ਚੌਧਰੀ)- ਆਲ ਇੰਡੀਆ ਹੈਾਡੀਕੈਪਡ ਸਰਵਿਸ ਸੁਸਾਇਟੀ ਦੀ ਮੀਟਿੰਗ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਬਚਿੱਤਰ ਸਿੰਘ ਦੀ ਅਗਵਾਈ ਹੇਠ ਗੁਰੂ ਕਾ ਖੂਹ ਮੁੰਨੇ ਵਿਖੇ ਹੋਈ | ਇਸ ਦੌਰਾਨ ਹੈਾਡੀਕੈਪਡ ਵਿਅਕਤੀਆਂ ਨੂੰ ਸਮਾਜ 'ਚ ਆ ਰਹੀਆਂ ...

ਪੂਰੀ ਖ਼ਬਰ »

ਮਿੰਨੀ ਪੀ. ਐੱਚ. ਸੀ. ਸਹਿਜੋਵਾਲ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ

ਸੁਖਸਾਲ, 10 ਜੁਲਾਈ (ਧਰਮ ਪਾਲ)- ਐੱਸ.ਐੱਮ.ਓ. ਡਾ: ਪਵਨ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਡਾ: ਹਰਪ੍ਰੀਤ ਕੌਰ ਦੀ ਅਗਵਾਈ ਹੇਠ ਮਿੰਨੀ ਪੀ.ਐਚ.ਸੀ ਸਹਿਜੋਵਾਲ ਵਿਖੇ ਡੇਂਗੂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਡਾ: ਹਰਪ੍ਰੀਤ ਕੌਰ ਨੇ ਡੇਂਗੂ ਦੀ ਬਿਮਾਰੀ ਦੇ ...

ਪੂਰੀ ਖ਼ਬਰ »

ਕਰਮਚਾਰੀ ਦਲ ਭਗੜਾਣਾ ਵਲੋਂ ਅਧਿਕਾਰੀਆਂ ਨਾਲ ਮੁਲਾਜ਼ਮ ਮੰਗਾਂ 'ਤੇ ਵਿਚਾਰਾਂ

ਰੂਪਨਗਰ, 10 ਜੁਲਾਈ (ਸਤਨਾਮ ਸਿੰਘ ਸੱਤੀ)-ਕਰਮਚਾਰੀ ਦਲ ਪੰਜਾਬ (ਭਗੜਾਣਾ) ਦੀ ਮੀਟਿੰਗ ਕਾਰਜਕਾਰੀ ਇੰਜੀਨੀਅਰ ਹੈੱਡ ਵਰਕਸ ਮੰਡਲ ਰੋਪੜ ਵਿਜੇ ਕੁਮਾਰ ਗਰਗ ਨਾਲ ਹੋਈ ਜਿਸ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਵਿਚਾਰ ਵਟਾਂਦਰਾ ਕੀਤਾ ਗਿਆ | ਮੁਲਾਜ਼ਮ ਦੀਆਂ ਬਦਲੀਆਂ, ...

ਪੂਰੀ ਖ਼ਬਰ »

ਮੁਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਵਿਖੇ ਦਸਤ ਰੋਕੂ ਪੰਦ੍ਹਰਵਾੜੇ ਦੀ ਸ਼ੁਰੂਆਤ

ਕੀਰਤਪੁਰ ਸਾਹਿਬ, 10 ਜੁਲਾਈ (ਬੀਰਅੰਮਿ੍ਤਪਾਲ ਸਿੰਘ ਸੰਨ੍ਹੀ)- ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਵਲ ਸਰਜਨ ਰੂਪਨਗਰ ਡਾ. ਹਰਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਪਵਨ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੀ ਅਗਵਾਈ ...

ਪੂਰੀ ਖ਼ਬਰ »

ਨਸ਼ਿਆਂ ਦੇ ਿਖ਼ਲਾਫ਼ ਪੰਜਾਬ ਪੁਲਿਸ ਨੇ ਚਲਾਈ ਵਿਸ਼ੇਸ਼ ਮੁਹਿੰਮ

ਸ੍ਰੀ ਅਨੰਦਪੁਰ ਸਾਹਿਬ, 10 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਬੰਦ ਕਰਨ ਲਈ ਪੁਲਿਸ ਨੂੰ ਦਿੱਤੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਚਲਾਈ ਇਕ ਵਿਸ਼ੇਸ਼ ਮੁਹਿੰਮ ਤਹਿਤ ਸਕੂਲਾਂ ਕਾਲਜਾਂ 'ਚ ਜਾ ਕੇ ...

ਪੂਰੀ ਖ਼ਬਰ »

ਪੰਜਾਬ ਰਾਜ ਪੈਨਸ਼ਨਰਜ਼ ਮਹਾਸੰਘ ਸੀਨੀਅਰ ਸਿਟੀਜ਼ਨ ਦੀ ਮੀਟਿੰਗ ਹੋਈ

ਮੋਰਿੰਡਾ, 10 ਜੁਲਾਈ (ਪਿ੍ਤਪਾਲ ਸਿੰਘ)- ਪੰਜਾਬ ਰਾਜ ਪੈਨਸ਼ਨਰਜ਼ ਮਹਾਸੰਘ ਸੀਨੀਅਰ ਸਿਟੀਜ਼ਨ ਇਕਾਈ ਮੋਰਿੰਡਾ ਦੀ ਮੀਟਿੰਗ ਇਕਾਈ ਦੇ ਪ੍ਰਧਾਨ ਰਮੇਸ਼ਵਰ ਦਾਸ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕਾਈ ਦੇ ਸਕੱਤਰ ਰਾਮ ਸਰੂਪ ਸ਼ਰਮਾ ਨੇ ਦੱਸਿਆ ...

ਪੂਰੀ ਖ਼ਬਰ »

ਲੋਕਾਂ ਨੂੰ ਗੁਮਰਾਹ ਕਰਨ ਵਾਲੀ ਔਰਤ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁ: ਭੱਠਾ ਸਾਹਿਬ ਲਿਆਂਦੇ- ਸਿੰਘ ਸਾਹਿਬ ਗਿ: ਰਘਬੀਰ ਸਿੰਘ

ਸ੍ਰੀ ਅਨੰਦਪੁਰ ਸਾਹਿਬ, 10 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਸਾਇੰਸ ਦੇ ਇਸ ਜੁਗ 'ਚ ਵੀ ਕੁੱਝ ਭੁਲੜ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਤੇ ਭਰੋਸਾ ਕਰਨ ਦੀ ਬਜਾਏ ਪੁੱਛਾਂ ਤੇ ਟੂਣੇ-ਟਾਮਣਾਂ 'ਤੇ ਵਿਸ਼ਵਾਸ ਕਰਦੇ ਹਨ | ਇਸ ਦੀ ਉਦਾਹਰਨ ਉਸ ਵੇਲੇ ...

ਪੂਰੀ ਖ਼ਬਰ »

ਤੇਜ਼ਾਬ ਪੀੜਤ ਨੂੰ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਸਿਕ ਵਿੱਤੀ ਸਹਾਇਤਾ

ਰੂਪਨਗਰ, 10 ਜੁਲਾਈ (ਮਨਜਿੰਦਰ ਸਿੰਘ ਚੱਕਲ)- ਪੰਜਾਬ ਸਰਕਾਰ ਵਲੋਂ ਤੇਜ਼ਾਬ ਪੀੜਤਾਂ ਲਈ ਵਿਤੀ ਸਹਾਇਤਾ ਸਕੀਮ ਪੰਜਾਬ 2017 ਸ਼ੁਰੂ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਅਜਿਹੀ ਮਹਿਲਾ ਜੋ ਤੇਜ਼ਾਬ ਸੁੱਟੇ ਜਾਣ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX