ਬਰਨਾਲਾ, 10 ਜੁਲਾਈ (ਧਰਮਪਾਲ ਸਿੰਘ)- ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਵਿਖੇ 9 ਜੁਲਾਈ ਨੂੰ ਦਲਿਤਾਂ ਅਤੇ ਜ਼ਿਮੀਂਦਾਰਾਂ ਵਿਚ ਹੱਡਾ ਰੋੜੀ ਦੀ ਪੰਚਾਇਤੀ ਜਗਾ ਨੂੰ ਲੈ ਕੇ ਹੋਏ ਵਿਵਾਦ ਕਾਰਨ ਦੋਵੇਂ ਧਿਰਾਂ ਵਲੋਂ ਇਕ ਦੂਜੀ ਦੇ ਉੱਪਰ ਇੱਟਾਂ ਰੋੜੇ ਬਰਸਾਏ ਗਏ ਸਨ ...
ਟੱਲੇਵਾਲ, 10 ਜੁਲਾਈ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਚੰੂਘਾਂ ਵਿਖੇ ਘਰ ਦੀ ਮਾੜੀ ਆਰਥਿਕਤਾ ਕਾਰਨ ਇਕ ਸੱਤਵੀਂ ਕਲਾਸ ਵਿਚ ਪੜਦੇ 14 ਸਾਲਾਂ ਵਿਦਿਆਰਥੀ ਨੇ ਆਪਣੇ ਘਰ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕੀਤੇ ਜਾਣ ਦਾ ਸਮਾਚਾਰ ਹੈ | ਥਾਣਾ ...
ਬਰਨਾਲਾ, 10 ਜੁਲਾਈ (ਰਾਜ ਪਨੇਸਰ)-ਸਥਾਨਕ ਹੰਡਿਆਇਆ ਰੋਡ ਨਜ਼ਦੀਕ ਸੰਤ ਨਗਰ ਵਾਸੀਆਂ ਨੇ ਨਗਰ ਕੌਾਸਲ ਬਰਨਾਲਾ ਵਲੋਂ ਬਣਾਏ ਗਏ ਕੂੜੇ ਦੇ ਡੰਪ ਦਾ ਵਿਰੋਧ ਕਰਦਿਆਂ ਅੱਜ ਕੂੜਾ ਸੁੱਟਣ ਆਈਆਂ ਟਰਾਲੀਆਂ ਘੇਰ ਕੇ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਨਗਰ ...
ਬਰਨਾਲਾ, 10 ਜੁਲਾਈ (ਅਸ਼ੋਕ ਭਾਰਤੀ)- ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਦੇ ਸੱਦੇ 'ਤੇ ਡੋਪ ਟੈਕਸ ਅਤੇ ਵਿਕਾਸ ਰਾਜ ਟੈਕਸ 2018 ਦੇ ਵਿਰੋਧ ਵਿਚ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਡੀ.ਸੀ. ਦਫ਼ਤਰ ਬਰਨਾਲਾ ...
ਬਰਨਾਲਾ, 10 ਜਲਾਈ (ਧਰਮਪਾਲ ਸਿੰਘ)-ਆਮ ਆਦਮੀ ਪਾਰਟੀ ਵਲੋਂ ਨਸ਼ਿਆਂ ਿਖ਼ਲਾਫ਼ ਉੱਠੀ ਲੋਕ ਆਵਾਜ਼ ਦੇ ਸਮਰਥਨ ਵਜੋਂ ਨਸ਼ਿਆਂ ਿਖ਼ਲਾਫ਼ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ | ਰੋਸ ਮਾਰਚ ਦੀ ਅਗਵਾਈ ਵਿਧਾਇਕ.ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤੀ | ਇਸ ਮੌਕੇ ਸੰਬੋਧਨ ...
ਬਰਨਾਲਾ, 10 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)- ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਵਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਦੀ ਮਹੀਨਾਵਾਰ ਮੀਟਿੰਗਾਂ ...
ਬਰਨਾਲਾ, 10 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪ੍ਰਵੀਨ ਕੁਮਾਰ ਨੇ ਜਾਣਕਾਰੀ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸਮਿਤੀ ਤੇ ਗਰਾਮ ਪੰਚਾਇਤ-2018 ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਵੋਟਰ ਸੂਚੀਆਂ ਦੇ ਦਾਅਵੇ 'ਤੇ ਇਤਰਾਜ਼ 16 ...
ਤਪਾ ਮੰਡੀ, 10 ਜੁਲਾਈ (ਪ੍ਰਵੀਨ ਗਰਗ)-ਬੀਤੇ ਦਿਨੀਂ ਤਪਾ ਦੇ ਗਰਿੱਡ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਗਰਿੱਡ ਵਿਖੇ ਤਾਇਨਾਤ ਇਕ ਮੁਲਾਜ਼ਮ ਵਲੋਂ ਡਿਊਟੀ ਦੌਰਾਨ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ | ਜਾਣਕਾਰੀ ਅਨੁਸਾਰ ਤਪਾ ...
ਟੱਲੇਵਾਲ, 10 ਜੁਲਾਈ (ਸੋਨੀ ਚੀਮਾ)-ਪਿੰਡ ਪੱਖੋਕੇ ਵਿਖੇ ਨਹਿਰੀ ਵਿਭਾਗ ਵਲੋਂ ਬੰਦ ਕੀਤੇ ਗਏ ਦੋ ਮੋਘੇ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਿਸਾਨਾਂ ਨੇ ਨਹਿਰੀ ...
ਮਹਿਲ ਕਲਾਂ, 10 ਜੁਲਾਈ (ਤਰਸੇਮ ਸਿੰਘ ਚੰਨਣਵਾਲ)-ਨਸ਼ਿਆਂ ਦੀ ਸਮਗਲਿੰਗ ਵਿਚ ਲੱਗੇ ਸਮਾਜ ਵਿਰੋਧੀ ਅਨਸਰਾਂ 'ਤੇ ਪੁਲਿਸ ਕਾਰਵਾਈ ਯਕੀਨੀ ਹੋਵੇਗੀ, ਸਾਡੀ ਨੌਜਵਾਨੀ ਨੰੂ ਤਬਾਹ ਕਰਨ ਲਈ ਤੁਲੇ ਅਜਿਹੇ ਅਨਸਰਾਂ ਨੰੂ ਕਾਨੰੂਨ ਦੇ ਕਟਹਿਰੇ ਵਿਚ ਖੜ੍ਹਾ ਕਰਨ ਲਈ ਪਬਲਿਕ ਦਾ ...
ਬਰਨਾਲਾ, 10 ਜੁਲਾਈ (ਅਸ਼ੋਕ ਭਾਰਤੀ)- ਸਾਂਝੇ ਅਧਿਆਪਕ ਮੋਰਚੇ ਪੰਜਾਬ ਦੀ ਜ਼ਿਲ੍ਹਾ ਇਕਾਈ ਬਰਨਾਲਾ ਵਲੋਂ ਚਿੰਟੂ ਪਾਰਕ ਬਰਨਾਲਾ ਵਿਖੇ 14 ਜੁਲਾਈ ਦੇ ਸੂਬਾ ਪੱਧਰੀ ਪਟਿਆਲਾ ਵਾਹਨ ਮਾਰਚ ਤੇ ਅਗਲੇਰੇ ਐਕਸ਼ਨਾਂ ਸਬੰਧੀ ਪੋਸਟਰ ਜਾਰੀ ਕੀਤਾ ਗਿਆ | ਇਸ ਮੌਕੇ ਮੋਰਚੇ ਦੇ ...
ਮਹਿਲ ਕਲਾਂ, 10 ਜੁਲਾਈ (ਤਰਸੇਮ ਸਿੰਘ ਚੰਨਣਵਾਲ)-ਨਸ਼ਿਆਂ ਦੀ ਸਮਗਲਿੰਗ ਵਿਚ ਲੱਗੇ ਸਮਾਜ ਵਿਰੋਧੀ ਅਨਸਰਾਂ 'ਤੇ ਪੁਲਿਸ ਕਾਰਵਾਈ ਯਕੀਨੀ ਹੋਵੇਗੀ, ਸਾਡੀ ਨੌਜਵਾਨੀ ਨੰੂ ਤਬਾਹ ਕਰਨ ਲਈ ਤੁਲੇ ਅਜਿਹੇ ਅਨਸਰਾਂ ਨੰੂ ਕਾਨੰੂਨ ਦੇ ਕਟਹਿਰੇ ਵਿਚ ਖੜ੍ਹਾ ਕਰਨ ਲਈ ਪਬਲਿਕ ਦਾ ...
ਸ਼ਹਿਣਾ, 10 ਜੁਲਾਈ (ਸੁਰੇਸ਼ ਗੋਗੀ)-ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ 'ਤੇ ਲੜਨ ਦਾ ਜੋ ਫ਼ੈਸਲਾ ਲਿਆ ਹੈ | ਉਸ ਨਾਲ ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਲੜਨ ਦੇ ਚਾਹਵਾਨ ਵਰਕਰਾਂ ਤੇ ...
ਭਦੌੜ, 10 ਜੁਲਾਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਪਿੰਡ ਜੰਗੀਆਣਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਸਿੰਘ ਗੈਸ ਏਜੰਸੀ ਭਦੌੜ ਵਲੋਂ ਗੈਸ ਕੁਨੈਕਸ਼ਨ ਵੰਡੇ ਗਏ | ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਾ ਨੇ ...
ਤਪਾ ਮੰਡੀ, 10 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਥਾਨਕ ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ 'ਚ ਦੜਾ ਸੱਟਾ ਲਾਉਣ ਵਾਲੇਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ 1300 ਨਗਦ ਬਰਾਮਦ ਕਰ ਮਾਮਲਾ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ | ਸਹਾਇਕ ਥਾਣੇਦਾਰ ਗੁਰਸੇਵਕ ਸਿੰਘ ਨੇ ...
ਧਨੌਲਾ, 10 ਜੁਲਾਈ (ਜਤਿੰਦਰ ਸਿੰਘ ਧਨੌਲਾ)-ਹੱਡਾ ਰੋੜੀ ਦੇ ਵਰੰਟ ਕਬਜ਼ੇ ਨੂੰ ਲੈ ਕੇ ਪਿੰਡ ਕਾਲੇਕੇ ਵਿਖੇ ਹੋਏ ਹਿੰਸਕ ਟਕਰਾਅ ਨੂੰ ਲੈ ਕੇ ਧਨੌਲਾ ਪੁਲਿਸ ਨੇ ਪਿੰਡ ਕਾਲੇਕੇ ਦੇ 19 ਵਿਅਕਤੀਆਂ ਵਿਰੁੱਧ 323, 341, 506, 148, 149 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰ ਲਿਆ ਹੈ | ਐਸ.ਐੱਚ.ਓ. ...
ਬਰਨਾਲਾ, 10 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)- ਬੀਤੀ ਕੱਲ੍ਹ ਪਿੰਡ ਕਾਲੇਕੇ ਵਿਚ ਹੱਡਾ ਰੋੜੀ ਦੇ ਕਬਜ਼ੇ ਨੂੰ ਲੈ ਕੇ ਹੋਏ ਹਿੰਸਕ ਟਕਰਾਅ ਦੌਰਾਨ ਜੋ ਦਲਿਤ ਭਾਈਚਾਰੇ ਨਾਲ ਸਬੰਧਤ ਭਾਈ ਪਰਮਜੀਤ ਸਿੰਘ ਕੈਰੇ ਅਤੇ ਹੋਰਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ ਅਤੇ ...
ਬਰਨਾਲਾ, 10 ਜੁਲਾਈ (ਅਸ਼ੋਕ ਭਾਰਤੀ)- ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਤੇ ਮੁਲਾਜ਼ਮ ਜਥੇਬੰਦੀਆਂ ਨੇ ਹਿਮਾਸ਼ੂ ਦਾਨੀਆ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਵਾਉਣ ਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਹਿਮਾਸ਼ੂ ਦਾਨੀਆ ਐਕਸ਼ਨ ਕਮੇਟੀ ਬਰਨਾਲਾ ਦਾ ...
ਮਹਿਲ ਕਲਾਂ, 10 ਜੁਲਾਈ (ਤਰਸੇਮ ਸਿੰਘ ਚੰਨਣਵਾਲ)- ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕਲਾਲ ਮਾਜਰਾ ਵਿਖੇ ਪਿੰਡ ਦੇ ਸਮੂਹ ਕਲੱਬ ਮੈਂਬਰਾਂ ਵਲੋਂ ਨਸ਼ਾ ਵਿਰੋਧੀ ਫ਼ਰੰਟ ਬਣਾਇਆ ਗਿਆ ਜਿਸ ਵਿਚ ਕਲੱਬ ਦੇ ਸਮੂਹ ਨੌਜਵਾਨ ਬਲਾਕ ਮਹਿਲ ਕਲਾਂ ਅਧੀਨ ਅਤੇ ਖੇਤਰ ਦੇ ...
ਮਹਿਲ ਕਲਾਂ, 10 ਜੁਲਾਈ (ਤਰਸੇਮ ਸਿੰਘ ਚੰਨਣਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਬਲਾਕ ਮਹਿਲ ਕਲਾਂ ਵਲੋਂ ਸੂਬਾ ਪੱਧਰੀ ਸੱਦੇ 'ਤੇ ਪੰਜਾਬ ਅੰਦਰ ਵੱਧ ਰਹੇ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਗਈ ਮੁਹਿੰਮ ਤਹਿਤ ਅੱਜ ਪੂਰਬੀ ਬਿਲਟ ਵਲੋਂ ਪਿੰਡ ...
ਸ਼ਹਿਣਾ, 10 ਜੁਲਾਈ (ਸੁਰੇਸ਼ ਗੋਗੀ)- ਵਿਧਾਨ ਸਭਾ ਹਲਕਾ ਬਰਨਾਲਾ ਅਧੀਨ ਪੈਂਦੇ ਪਿੰਡ ਜੋਧਪੁਰ ਵਿਖੇ ਪਿਛਲੇ ਸਮੇਂ ਦੌਰਾਨ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਆ ਜਾਣ ਦੇ ਬਾਵਜੂਦ ਪਿੰਡ ਦਾ ਵਿਕਾਸ ਹਾਲੇ ਵੀ ਕਈ ਪੱਖਾਂ ਤੋਂ ਅਧੂਰਾ ਪਿਆ ਹੈ | ਗੰਦੇ ਪਾਣੀ ਦੇ ਨਿਕਾਸ ਲਈ ...
ਬਰਨਾਲਾ, 10 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ 11 ਜੁਲਾਈ ਦੀ ਮਲੋਟ ਰੈਲੀ ਦੇ ਸਬੰਧ ਵਿਚ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ: ਸੁਰਿੰਦਰਪਾਲ ਸਿੰਘ ਸਿਬੀਆ ਦੀ ਪ੍ਰਧਾਨਗੀ ਹੇਠ ਸਥਾਨਕ ਰੈਸਟ ਹਾਊਸ ਵਿਖੇ ਆਗੂਆਂ ਅਤੇ ...
ਸ਼ਹਿਣਾ, 10 ਜੁਲਾਈ (ਸੁਰੇਸ਼ ਗੋਗੀ)-ਪਿੰਡ ਗਿੱਲ ਕੋਠੇ ਨੇੜੇ ਲੋਹੇ ਦੇ ਖੇਤੀਬਾੜੀ ਨਾਲ ਸਬੰਧਤ ਸੰਦ ਤਿਆਰ ਕਰਨ ਵਾਲੀ ਇਕ ਫ਼ੈਕਟਰੀ ਵਿਚ ਸਾਮਾਨ ਚੋਰੀ ਹੋਣ 'ਤੇ ਥਾਣਾ ਸ਼ਹਿਣਾ ਦੀ ਪੁਲਿਸ ਵਲੋਂ ਪਰਚਾ ਦਰਜ ਕੀਤਾ ਗਿਆ ਹੈ | ਏ.ਐਸ.ਆਈ. ਗੁਰਤੇਜ ਸਿੰਘ ਨੇ ਦੱਸਿਆ ਕਿ ...
ਮਹਿਲ ਕਲਾਂ, 10 ਜੁਲਾਈ (ਅਵਤਾਰ ਸਿੰਘ ਅਣਖੀ)-ਬੀਤੀ ਰਾਤ ਨਸ਼ੇ ਦੀ ਓਵਰਡੋਜ਼ ਕਾਰਨ ਮਰੇ ਦੋ ਨੌਜਵਾਨਾਂ ਦਾ ਅੰਤਿਮ ਸਸਕਾਰ ਪੋਸਟਮਾਰਟਮ ਉਪਰੰਤ ਪਿੰਡ ਮਹਿਲ ਖ਼ੁਰਦ (ਬਰਨਾਲਾ) ਵਿਖੇ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਨੌਜਵਾਨ ਸੁਖਦੀਪ ਸਿੰਘ (31) ਅਤੇ ...
ਮਹਿਲ ਕਲਾਂ, 10 ਜੁਲਾਈ (ਤਰਸੇਮ ਸਿੰਘ ਚੰਨਣਵਾਲ)-ਪੁਲਿਸ ਥਾਣਾ ਠੁੱਲੀਵਾਲ ਦੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਪਿੰਡ ਗੁੰਮਟੀ ਵਿਖੇ ਕਰਿਆਨੇ ਦੀ ਦੁਕਾਨ ਤੋਂ ਵੱਖ-ਵੱਖ ਤਰ੍ਹਾਂ ਦੀਆਂ ਗੋਲੀਆਂ ਅਤੇ ਟੀਕੇ ਬਰਾਮਦ ਕਰ ਕੇ ਇੰਡੀਅਨ ਮੈਡੀਕਲ ...
ਸ਼ਹਿਣਾ, 10 ਜੁਲਾਈ (ਸੁਰੇਸ਼ ਗੋਗੀ)- ਵਿਧਾਨ ਸਭਾ ਹਲਕਾ ਬਰਨਾਲਾ ਅਧੀਨ ਪੈਂਦੇ ਪਿੰਡ ਜੋਧਪੁਰ ਵਿਖੇ ਪਿਛਲੇ ਸਮੇਂ ਦੌਰਾਨ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਆ ਜਾਣ ਦੇ ਬਾਵਜੂਦ ਪਿੰਡ ਦਾ ਵਿਕਾਸ ਹਾਲੇ ਵੀ ਕਈ ਪੱਖਾਂ ਤੋਂ ਅਧੂਰਾ ਪਿਆ ਹੈ | ਗੰਦੇ ਪਾਣੀ ਦੇ ਨਿਕਾਸ ਲਈ ਮੌਜੂਦਾ ਅਤੇ ਸਾਬਕਾ ਪੰਚਾਇਤਾਂ ਵਲੋਂ ਭਾਵੇਂ ਕਿ ਪਿੰਡ ਦੇ ਦੋ ਪ੍ਰਮੱੁਖ ਛੱਪੜਾਂ ਵਿਚੋਂ ਸੀਵਰੇਜ ਸਿਸਟਮ ਪਾ ਕੇ ਪਿੰਡ ਦਾ ਗੰਦਾ ਪਾਣੀ ਡਰੇਨ ਵਿਚ ਸੁੱਟਣ ਦਾ ਪ੍ਰਬੰਧ ਕੀਤਾ ਗਿਆ, ਪਰ ਪਿੰਡ ਦੀਆਂ ਗਲੀਆਂ-ਨਾਲੀਆਂ ਪੁਰਾਣੀਆਂ ਹੀ ਬਣੀਆਂ ਹੋਣ ਕਾਰਨ ਬਰਸਾਤ ਸਮੇਂ ਪਿੰਡ ਦੇ ਚੁਫੇਰੇ ਬਣਾਏ ਗਏ ਗੰਦੇ ਪਾਣੀ ਦੇ ਨਿਕਾਸੀ ਨਾਲਿਆਂ ਦੇ ਓਵਰਫ਼ਲੋ ਹੋਣ ਕਾਰਨ ਗੰਦਾ ਪਾਣੀ ਗਲੀਆਂ ਵਿਚ ਭਰਨ ਉਪਰੰਤ ਲੋਕਾਂ ਦੇ ਘਰਾਂ ਵਿਚ ਵੜਨ ਦੀ ਸਮੱਸਿਆ ਵੀ ਆ ਜਾਂਦੀ ਹੈ | ਵਾਰਡ ਨੰ: 1 ਤੇ ਵਾਰਡ ਨੰ: 3 ਜਿੱਥੇ ਕਿ ਜ਼ਿਆਦਾਤਰ ਮਜ਼ਦੂਰ ਪਰਿਵਾਰਾਂ ਦੇ ਘਰ ਹਨ | ਗਲੀਆਂ ਕਈ ਦਹਾਕੇ ਪੁਰਾਣੀਆਂ ਬਣੀਆਂ ਹੋਣ ਕਾਰਨ ਫਿਰਨੀ 'ਤੇ ਬਣੀ ਸੜਕ ਤੋਂ ਕਾਫ਼ੀ ਨੀਵੀਂਆਂ ਰਹਿ ਜਾਣ ਕਾਰਨ ਗੰਦਾ ਪਾਣੀ ਅਕਸਰ ਇਨ੍ਹਾਂ ਗਲੀਆਂ ਵਿਚ ਖੜ ਜਾਂਦਾ ਹੈ | ਪਿੰਡ ਦੇ ਗੁਰਦੁਆਰਾ ਭਾਈ ਮੂਲ ਚੰਦ ਨੇੜੇ ਮੁੱਖ ਚੌਕ ਵਿਚ ਨਿਕਾਸੀ ਨਾਲੇ 'ਤੇ ਬਣੀ ਹੋਈ ਪੁਲੀ ਪਿਛਲੇ ਕਈ ਸਾਲਾਂ ਤੋਂ ਟੱੁਟੀ ਹੋਣ ਕਾਰਨ ਅਕਸਰ ਲੋਕਾਂ ਨੂੰ ਲੰਘਣ ਲਈ ਸਮੱਸਿਆ ਆਉਂਦੀ ਹੈ | ਪਿੰਡ ਦੀਆਂ ਪ੍ਰਮੱੁਖ ਗਲੀਆਂ ਇਸ ਚੌਕ ਨਾਲ ਜੁੜੀਆਂ ਹੋਣ ਕਾਰਨ ਅਕਸਰ ਕਿਸੇ ਘਰ ਦੇ ਆਏ ਰਿਸ਼ਤੇਦਾਰ ਨੂੰ ਆਪਣੀਆਂ ਕਾਰਾਂ ਗੱਡੀਆਂ ਪੁਲੀ ਟੱੁਟੀ ਹੋਣ ਕਾਰਨ ਚੌਕ ਵਿਚ ਛੱਡ ਕੇ ਸਬੰਧਤ ਘਰ ਤੱਕ ਤੁਰ ਕੇ ਜਾਣਾ ਪੈਂਦਾ ਹੈ | ਪਿੰਡ ਦੇ ਮਿੰਦਰ ਸਿੰਘ, ਭੋਲਾ ਰਾਮ, ਦਲੇਰ ਸਿੰਘ, ਨਛੱਤਰ ਸਿੰਘ ਨੇ ਦੱਸਿਆ ਕਿ ਇਸ ਕੰਮ ਲਈ ਪੰਚਾਇਤ ਨੂੰ ਕਈ ਵਾਰ ਕਿਹਾ ਗਿਆ ਪਰ ਇਸ ਸਾਂਝੇ ਚੌਕ ਦੀ ਪੁਲੀ ਲਈ ਕੋਈ ਵੀ ਵਿਅਕਤੀ ਅੱਗੇ ਲੱਗਣ ਨੂੰ ਤਿਆਰ ਨਹੀਂ ਹੋਇਆ ਅਤੇ ਪੰਚਾਇਤ ਨੇ ਆਪਣੇ ਪੱਧਰ 'ਤੇ ਪੁਲੀ ਬਣਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ | ਇਸੇ ਤਰ੍ਹਾਂ ਪਿੰਡ ਨਿੰਮਵਾਲਾ ਮੌੜ ਨੂੰ ਜਾਂਦੀ ਿਲੰਕ ਸੜਕ 'ਤੇ ਪੁਲੀ ਬੁਰੀ ਤਰ੍ਹਾਂ ਟੱੁਟ ਚੱੁਕੀ ਹੈ | ਇੱਥੋਂ ਹਨੇਰੇ ਸਵੇਰ ਲੰਘਣ ਵਾਲੇ ਕਈ ਦੋ ਪਹੀਆਂ ਵਹੀਕਲ ਸਵਾਰਾਂ ਨੇ ਸੱਟਾਂ ਖਾਧੀਆਂ ਜਿਸ ਸਦਕਾ ਪਿੰਡ ਦੇ ਕਈ ਵਿਅਕਤੀਆਂ ਨੇ ਉਕਤ ਪੁਲੀ ਨਾ ਬਣਾਏ ਜਾਣ 'ਤੇ ਲੋਕਾਂ ਨੂੰ ਪੁਲੀ ਵਿਚ ਡਿੱਗਣ ਤੋਂ ਬਚਾਉਣ ਲਈ ਟੱੁਟੀ ਪੁਲੀ 'ਤੇ ਵੱਡਾ ਪੱਥਰ ਹੀ ਲਿਆ ਕੇ ਰੱਖ ਦਿੱਤਾ ਪਰ ਲੰਘਣ ਵਾਲੀ ਥਾਂ ਹਾਲੇ ਵੀ ਖ਼ਤਰੇ ਤੋਂ ਖ਼ਾਲੀ ਨਹੀਂ | ਪਿੰਡ ਦੇ ਪੰਚ ਨੱਥਾ ਸਿੰਘ ਨੇ ਦੱਸਿਆ ਕਿ ਉਸ ਵਲੋਂ ਆਪਣੇ ਵਾਰਡ ਵਿਚ ਗਲੀ ਦਾ ਨਿਰਮਾਣ ਅੱਗੇ ਲੱਗ ਕੇ ਕਰਵਾਇਆ ਗਿਆ, ਜੋ ਕਿ ਕਾਫ਼ੀ ਨੀਵੀਂ ਹੋ ਚੱੁਕੀ ਸੀ ਪਰ ਪੰਚਾਇਤੀ ਵਿਭਾਗ ਵਲੋਂ ਪੁਰਾਣੀਆਂ ਗਲੀਆਂ ਪਾਸ ਨਾ ਕੀਤੇ ਜਾਣ 'ਤੇ ਲੋਕਾਂ ਨੂੰ ਉਸ ਗਲੀ ਦਾ ਨਿਰਮਾਣ ਕਰਵਾਉਣ 'ਤੇ ਆਇਆ ਖ਼ਰਚ ਆਪਣੀਆਂ ਜੇਬਾਂ ਵਿਚੋਂ ਤਾਰਨਾ ਪਿਆ | ਕਲੱਬ ਆਗੂ ਅਮਰਜੀਤ ਸਿੰਘ ਈਨਾ ਤੇ ਜਸਵਿੰਦਰ ਸਿੰਘ ਜੱਸਾ ਨੇ ਦੱਸਿਆ ਕਿ ਸੀਵਰੇਜ ਸਿਸਟਮ ਪਾਉਣ ਮੌਕੇ ਪੱੁਟੀਆਂ ਗਈਆਂ ਸੜਕਾਂ ਉਸੇ ਤਰ੍ਹਾਂ ਪਈਆਂ ਹਨ ਜਿਸ ਨਾਲ ਲਕਾਂ ਨੂੰ ਕਈ ਸਮੱਸਿਆ ਆ ਰਹੀਆਂ ਹਨ | ਕਲੱਬ ਆਗੂਆਂ ਨੇ ਕਿਹਾ ਕਿ ਸਕੂਲ ਅਪਗੇ੍ਰਡ ਕੀਤੇ ਜਾਣ ਲਈ ਕਲੱਬ ਅਤੇ ਪੰਚਾਇਤ ਵਲੋਂ ਕਈ ਵਾਰ ਮਤੇ ਪਾ ਕੇ ਦਿੱਤੇ ਗਏ ਪਰ ਸਕੂਲ ਅਪਗੇ੍ਰਡ ਨਹੀਂ ਹੋ ਸਕਿਆ | ਵਿਦਿਆਰਥੀਆਂ ਨੂੰ ਪੜ੍ਹਨ ਲਈ ਪਿੰਡ ਖੱੁਡੀ ਕਲਾਂ, ਸੁਖਪੁਰਾ ਜਾ ਚੀਮਾ ਵਿਖੇ ਜਾਣਾ ਪੈਂਦਾ ਹੈ | ਦੂਰ ਭੇਜਣ ਦੇ ਡਰ ਤੋਂ ਪਿੰਡ ਦੀਆਂ ਕਈ ਹੋਣਹਾਰ ਧੀਆਂ ਅਗਲੀ ਪੜ੍ਹਾਈ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ | ਕਲੱਬ ਆਗੂਆਂ ਨੇ ਕਿਹਾ ਕਿ ਸਤੀ ਮਾਈ ਨੂੰ ਪਿੰਡ ਤੋਂ ਜਾਣ ਵਾਲਾ ਰਸਤਾ ਕੱਚਾ ਪਿਆ ਹੈ ਜਦ ਕਿ ਭਦੌੜ ਹਲਕੇ ਦੇ ਪਿੰਡ ਉਗੋਕੇ ਤੋਂ ਇਸ ਅਸਥਾਨ ਲਈ ਪੱਕੀ ਸੜਕ ਕਈ ਸਾਲਾਂ ਤੋਂ ਬਣ ਚੱੁਕੀ ਹੈ | ਬਿਜਲੀ ਸਪਲਾਈ ਲਈ ਪਿੰਡ ਵਿਚ ਪਈਆਂ ਹੋਈਆਂ ਤਾਰਾਂ ਕੰਡਮ ਤੇ ਪੁਰਾਣੀਆਂ ਹੋ ਚੱੁਕੀਆਂ ਹਨ ਜਿਸ ਕਾਰਨ ਤਾਰਾਂ ਵਾਰ-ਵਾਰ ਟੱੁਟਣ ਉਪਰੰਤ ਬਿਜਲੀ ਸਪਲਾਈ ਵਿਚ ਵਿਘਨ ਪਿਆ ਰਹਿੰਦਾ ਹੈ | ਪਿੰਡ ਦੇ ਕਾਂਗਰਸੀ ਆਗੂ ਬਲਵੀਰ ਸਿੰਘ ਬੀਰਾ ਨੇ ਕਿਹਾ ਕਿ ਪੰਚਾਇਤੀ ਚੋਣਾਂ ਉਪਰੰਤ ਕਾਂਗਰਸ ਪਾਰਟੀ ਤੋਂ ਵੱਡੀਆਂ ਗਰਾਂਟਾਂ ਲਿਆ ਕੇ ਪਿੰਡ ਦੇ ਅਧੂਰੇ ਪਏ ਕਾਰਜ ਪੂਰੇ ਕੀਤੇ ਜਾਣਗੇ | ਸਰਪੰਚ ਨਾਜਰ ਸਿੰਘ ਨੇ ਕਿਹਾ ਕਿ 10 ਲੱਖ ਰੁਪਏ ਦੀ ਗਰਾਂਟ ਨਾਲ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਕੰਮ ਕੀਤਾ ਗਿਆ | ਵਿਭਾਗ ਵਲੋਂ ਪੁਰਾਣੀਆਂ ਗਲੀਆਂ ਪੱੁਟਣ ਦੀ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਪੁਰਾਣੀਆਂ ਗਲੀਆਂ ਨੀਵੀਂਆਂ ਹੋ ਗਈਆਂ ਜਿਸ ਕਾਰਨ ਕਈ ਥਾਵਾਂ 'ਤੇ ਗੰਦਗੀ ਫੈਲ ਰਹੀ ਹੈ | ਉਨ੍ਹਾਂ ਨਿਕਾਸੀ ਨਾਲਿਆਂ ਦੀ ਸਫ਼ਾਈ ਨਰੇਗਾ ਮਜ਼ਦੂਰਾਂ ਤੋਂ ਕਰਵਾਏ ਜਾਣ ਦੇ ਸਬੰਧ ਵਿਚ ਕਈ ਵਾਰ ਮਤਾ ਪਾ ਕੇ ਪੰਚਾਇਤ ਵਲੋਂ ਦਿੱਤੇ ਜਾਣ ਦੇ ਬਾਅਦ ਵੀ ਨਿਕਾਸੀ ਨਾਲਿਆਂ ਦੀ ਸਫ਼ਾਈ ਨਾ ਹੋਣ ਦਾ ਦੁੱਖ ਰੋਂਦਿਆਂ ਕਿਹਾ ਕਿ ਜੇਕਰ ਨਿਕਾਸੀ ਨਾਲਿਆਂ ਦੀ ਸਫ਼ਾਈ ਸਮੇਂ ਸਿਰ ਹੰੁਦੀ ਰਹੇ ਤਾਂ ਨਿਕਾਸੀ ਨਾਲਿਆਂ ਦਾ ਪਾਣੀ ਓਵਰਫ਼ਲੋ ਹੋ ਕੇ ਨੀਵੀਂਆਂ ਗਲੀਆਂ ਵਿਚ ਨਾ ਖੜੇ | ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਨਰੇਗਾ ਤੋਂ ਆਪਣੇ ਤੌਰ 'ਤੇ ਕੰਮ ਨਾ ਕਰਵਾਏ ਜਾਣ ਦੀ ਇਜਾਜ਼ਤ ਨਾ ਮਿਲਣ ਕਾਰਨ ਵੀ ਪਿੰਡ ਵਿਚ ਸਾਫ਼ ਸਫ਼ਾਈ ਦੇ ਪ੍ਰਬੰਧਾਂ ਨੂੰ ਗ੍ਰਹਿਣ ਲੱਗ ਗਿਆ ਹੈ |
ਧੂਰੀ, 10 ਜੁਲਾਈ (ਸੰਜੇ ਲਹਿਰੀ)-ਅੱਤ ਦੀ ਪੈ ਰਹੀ ਗਰਮੀ ਕਾਰਨ ਧੂਰੀ ਦੇ ਸੰਗਰੂਰ ਰੋਡ ਵਾਲੇ ਫਾਟਕਾਂ ਕੋਲ ਗਰਮੀ ਦੀ ਮਾਰ ਨਾ ਝਲਦਿਆਂ ਡੇਰਾ ਬਿਆਸ ਦੇ ਇਕ ਸ਼ਰਧਾਲੂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਸੰਗਰੂਰ ਰੋਡ ਰੇਲਵੇ ਫ਼ਾਟਕਾਂ ਕੋਲ ਲਗਪਗ ਤਿੰਨ ਘੰਟੇ ਪਈ ਲਾਸ਼ ਦੀ ...
ਕੁੱਪ ਕਲਾਂ, 10 ਜੁਲਾਈ (ਰਵਿੰਦਰ ਸਿੰਘ ਬਿੰਦਰਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲ਼ੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੂੰ ਜ਼ਿਲ੍ਹਾ ਪਟਿਆਲਾ ਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੂੰ ਪੁਲਿਸ ਜ਼ਿਲ੍ਹਾ ਜਗਰਾਉਂ ਦਾ ਅਬਜ਼ਰਵਰ ...
ਤਪਾ ਮੰਡੀ, 10 ਜੁਲਾਈ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਥਾਨਕ ਨਾਮਦੇਵ ਸੜਕ ਦੀ ਮਾੜੀ ਹਾਲਤ ਤੋਂ ਔਖੇ ਹੋ ਕੇ ਆਖ਼ਰਕਾਰ ਸਕੂਲ ਦੇ ਵਿਦਿਆਰਥੀਆਂ ਨੇ ਲੋਕ ਨਿਰਮਾਣ ਵਿਭਾਗ ਦੇ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਜਾਣਕਾਰੀ ਮੁਤਾਬਿਕ ਸ਼ਹਿਰ ਦੇ ਸਰਵਹਿੱਤਕਾਰੀ ਸੀਨੀਅਰ ...
ਬਰਨਾਲਾ, 10 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)- ਸਾਹਿਤ ਅਕਾਦਮੀ ਲੁਧਿਆਣਾ ਵਲੋਂ ਕਵੀ ਤੇ ਕਹਾਣੀਕਾਰ ਪਰਮਜੀਤ ਮਾਨ ਨੂੰ ਜ਼ਿਲ੍ਹਾ ਬਰਨਾਲਾ ਦਾ ਕਨਵੀਨਰ ਨਿਯੁਕਤ ਕਰਨ 'ਤੇ ਮਾਲਵਾ ਸਾਹਿਤ ਸਭਾ, ਪੰਜ ਦਰਿਆ ਲੋਕ ਕਲਾ ਮੰਚ, ਆਜ਼ਾਦ ਪੈਟਰੀਓਟਿਕ ਕਲੱਬ, ਪ੍ਰਦੇਸੀ ਕਲਾ ਮੰਚ ...
ਸ਼ਹਿਣਾ, 10 ਜੁਲਾਈ (ਸੁਰੇਸ਼ ਗੋਗੀ)-ਨਸ਼ਿਆਂ ਦਾ ਬੋਲਬਾਲਾ ਭਾਵੇਂ ਕਿ ਪੂਰੀ ਦੁਨੀਆ ਦੇ ਵਿਚ ਹੈ ਪਰ ਪੰਜਾਬ ਵਿਚ ਨੌਜਵਾਨ ਪੀੜ੍ਹੀ ਦਾ ਨਸ਼ਿਆਂ ਵਿਚ ਗ੍ਰਸਤ ਹੋਣਾ ਦੁਖਦਾਈ ਅਤੇ ਚਿੰਤਾਜਨਕ ਹੈ | ਇਹ ਸ਼ਬਦ ਸ੍ਰੀ ਅੱਛਰੂ ਰਾਮ ਸ਼ਰਮਾ ਡੀ.ਐਸ.ਪੀ. ਤਪਾ ਨੇ ਪਿੰਡ ਮੌੜਾਂ ...
ਧਨੌਲਾ, 10 ਜੁਲਾਈ (ਚੰਗਾਲ)-ਨਾਇਬ ਤਹਿਸੀਲਦਾਰ ਬਰਨਾਲਾ ਹਰਮਨੋਹਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਦੇ ਸਬੰਧ ਵਿਚ ਅੱਜ ਸਬ-ਤਹਿਸੀਲ ਧਨੌਲਾ ਦੇ ਕਰਮਚਾਰੀਆਂ ਅਤੇ ਸਮੂਹ ਨੰਬਰਦਾਰ ਭਾਈਚਾਰੇ ਵਲੋਂ ਸ਼ੋਕ ਇਕੱਤਰਤਾ ਕੀਤੀ ਗਈ | ਇਸ ਸ਼ੋਕ ਇਕੱਤਰਤਾ ਵਿਚ ਨਾਇਬ ...
ਮਲੇਰਕੋਟਲਾ, 10 ਜੁਲਾਈ (ਕੁਠਾਲਾ)-ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਨਾਂ ਵਿਚੋਂ ਗਣਿਤ ਦਾ ਡਰ ਦੂਰ ਕਰਨ ਲਈ ਪੰਜਾਬ ਦਾ ਸਿੱਖਿਆ ਵਿਭਾਗ ਆਧੁਨਿਕ ਗਣਿਤ ਤਕਨੀਕਾਂ ਨਾਲ ਪੂਰੀ ਤਰ੍ਹਾਂ ਲੈਸ ਗਣਿਤ ਅਧਿਆਪਕਾਂ ਦੀ ਫ਼ੌਜ ਤਿਆਰ ਕਰ ਰਿਹਾ ਹੈ | ਇਕੱਲੇ ...
ਧਰਮਗੜ੍ਹ, 10 ਜੁਲਾਈ (ਗੁਰਜੀਤ ਸਿੰਘ ਚਹਿਲ)-ਸਥਾਨਕ ਕਸਬੇ ਵਿਖੇ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਨਰੇਸ਼ ਜਿੰਦਲ, ਜਨਰਲ ਸਕੱਤਰ ਰਾਜੀਵ ਜੈਨ ਅਤੇ ਇੰਸ. ਪਲਵਿੰਦਰ ਸਿੰਘ ਐਸ.ਐੱਚ.ਓ. ਧਰਮਗੜ੍ਹ ਦੀ ਅਗਵਾਈ ਹੇਠ ਕੈਮਿਸਟ ਐਸੋਸੀਏਸ਼ਨ ਦੀ ਇਕ ਮੀਟਿੰਗ ਰੱਖੀ ...
ਸੰਗਰੂਰ, 10 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਅੱਜ ਬਿਰਧ ਆਸ਼ਰਮ ਅਤੇ ਪਿੰਗਲਵਾੜਾ ਦਾ ਅਚਨਚੇਤ ਦੌਰਾ ਕਰ ਕੇ ਮਾਨਸਿਕ ਰੋਗੀਆਂ ਤੇ ਬਜ਼ੁਰਗਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸੁਵਿਧਾਵਾਂ ਦਾ ਜਾਇਜ਼ਾ ਲਿਆ | ...
ਸੁਨਾਮ ਊਧਮ ਸਿੰਘ ਵਾਲਾ, 10 ਜੁਲਾਈ (ਭੁੱਲਰ, ਧਾਲੀਵਾਲ, ਸੱਗੂ) - ਸਥਾਨਕ ਤਹਿਸੀਲ ਦੇ ਮਾਲ ਪਟਵਾਰੀਆ ਅਤੇ ਕਾਨੂੰਗੋਆਂ ਵੱਲੋ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਸੁਨਾਮ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਦੀ ਅਗਵਾਈ ਹੇਠ ਤਹਿਸੀਲਦਾਰ ਹਰਜੀਤ ਸਿੰਘ ਮਹਿਰੋਕ ਨਾਲ ਇਕ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX