ਤਾਜਾ ਖ਼ਬਰਾਂ


ਡੀਪੂ ਹੋਲਡਰ ਕੋਲ ਰਾਤ ਸਮੇਂ ਲੱਥ ਰਹੀ 858 ਤੋੜੇ ਸਰਕਾਰੀ ਕਣਕ ਪੁਲਿਸ ਨੇ ਫੜੀ
. . .  1 day ago
ਛੇਹਰਟਾ,25ਸਤੰਬਰ(ਵਡਾਲੀ)-ਛੇਹਰਟਾ ਖੇਤਰ ਵਿਚ ਇੱਕ ਡੀਪੂ ਹੋਲਡਰ ਕੋਲ ਦੇਰ ਰਾਤ ਕਰੀਬ 9 ਵਜੇ ਦੋ ਰੁਪਏ ਕਿੱਲੋ ਵਾਲੀ 858 ਤੋੜੇ ਨੀਲੇ ਕਾਰਡਾਂ ਤੇ ਵੰਡੀ ਜਾਣ ਵਾਲੀ ਕਣਕ ਵੱਡੀ ਮਾਤਰਾ ਵਿਚ ਰਾਤ ਸਮੇਂ ਲੱਥ ਰਹੀ ਸੀ ਜੋ ਸ਼ੱਕ ਦੇ ਘੇਰੇ ਵਿਚ ਆ ...
ਏਸ਼ੀਆ ਕੱਪ : 15 ਓਵਰਾਂ ਦੇ ਬਾਅਦ ਭਾਰਤ 99/0
. . .  1 day ago
ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਕੱਲ੍ਹ ਆਉਣਗੇ ਕੈਪਟਨ
. . .  1 day ago
ਅਮਰਕੋਟ,25 ਸਤੰਬਰ [ਭੱਟੀ ]-ਖੇਮਕਰਨ ਹਲਕੇ ਦੇ ਸਰਹੱਦੀ ਪਿੰਡਾ ਚ ਕਸੂਰੀ ਨਾਲੇ ਚ ਆਏ ਬਰਸਾਤੀ ਪਾਣੀ ਨਾਲ ਹੋਏ ਭਾਰੀ ਨੁਕਸਾਨ ਦਾ ਜਇਜ਼ਾ ਲੈਣ ਲਈ ਕਲੵ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਵੇਰੇ10 ਵਜ਼ੇ ...
ਰਾਵੀ ਦਰਿਆ ਦੇ ਤੇਜ਼ ਵਹਾਅ 'ਚ ਰੁੜਿਆ ਕਿਸਾਨ
. . .  1 day ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸਰਹੱਦੀ ਤਹਿਸੀਲ ਅਜਨਾਲਾ ਦੇ ਥਾਣਾਂ ਰਮਦਾਸ ਅਧੀਂਨ ਆਉਂਦੇ ਪਿੰਡ ਘੋਹਨੇਵਾਲਾ ਦਾ ਇਕ ਕਿਸਾਨ ਬਲਵਿੰਦਰ ਸਿੰਘ ਅੱਜ ਖੇਤਾਂ ਵਿੱਚ ਗੇੜਾ...
ਏਸ਼ੀਆ ਕੱਪ : ਅਫ਼ਗ਼ਾਨਿਸਤਾਨ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 253 ਦੌੜਾਂ ਦਾ ਟੀਚਾ
. . .  1 day ago
ਘਰ ਦੀ ਛੱਤ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ
. . .  1 day ago
ਟਾਂਡਾ , 25 ਸਤੰਬਰ ( ਦੀਪਕ ਬਹਿਲ)- ਬਰਸਾਤ ਦੇ ਕਾਰਨ ਪਿੰਡ ਖੁਨ ਖੁਨ ਕਲਾ ਚ ਇਕ ਘਰ ਦੀ ਛੱਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ । ਮਰਨ ਵਾਲੇ ਦਾ ਨਾਂ ਬਲਦੇਵ ਸਿੰਘ ਦਸਿਆ ਜਾ ਰਿਹਾ ...
ਘੱਗਰ 'ਚ ਪਾਣੀ ਦਾ ਪੱਧਰ ਵਧਣ ਕਰਕੇ ਹਾਈ ਅਲਰਟ ਜਾਰੀ
. . .  1 day ago
ਡੇਰਾਬੱਸੀ, 24 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਦੇ ਪਿੰਡ ਮੁਬਾਰਕਪੁਰ ਨੇੜੇ ਤੋਂ ਲੰਘਦੇ ਘੱਗਰ ਦਰਿਆ ਵਿਚ ਅੱਜ ਅਚਾਨਕ ਪਾਣੀ ਦਾ ਪੱਧਰ ਵਧਣ ਕਰਕੇ ਲੋਕਾਂ 'ਚ ਦਹਿਸ਼ਤ ਫੈਲ ਗਈ । ਘੱਗਰ 'ਚ ਪਾਣੀ ਵਧਣ ...
ਏਸ਼ੀਆ ਕੱਪ :ਅਫ਼ਗਾਨਿਸਤਾਨ ਦੇ ਮੁਹੰਮਦ ਸ਼ਹਜਾਦ ਦੀਆਂ 100 ਦੌੜਾਂ ਪੂਰੀਆਂ
. . .  1 day ago
ਪ੍ਰਸਿੱਧ ਕੁਮੈਂਟੇਟਰ ਜਸਦੇਵ ਸਿੰਘ ਦਾ ਦੇਹਾਂਤ
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਸਿੱਧ ਕੁਮੈਂਟੇਟਰ ਜਸਦੇਵ ਸਿੰਘ ਦਾ ਅੱਜ ਦਿੱਲੀ ਵਿਖੇ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 87 ਸਾਲ ਦੇ ਸਨ। 9 ਉਲੰਪਿਕ ਖੇਡਾਂ, 8 ਹਾਕੀ ਵਿਸ਼ਵ ਕੱਪ...
ਸੰਪਰਕ ਟੁੱਟਣ ਕਾਰਨ 30 ਘੰਟਿਆਂ ਤੋਂ ਪਿੰਡ ਹੱਲੂਵਾਲ ਵਾਸੀ ਪਿੰਡ 'ਚ ਕੈਦ ਹੋਏ
. . .  1 day ago
ਮਾਹਿਲਪੁਰ , 25 ਸਤੰਬਰ (ਦੀਪਕ ਅਗਨੀਹੋਤਰੀ) - ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਚੋਆਂ ਵਿਚ ਆਏ ਹੜ੍ਹ ਕਾਰਨ ਬਲਾਕ ਮਾਹਿਲਪੁਰ ਦਾ ਪਿੰਡ ਹੱਲੂਵਾਲ ਬਾਕੀ ਪਿੰਡਾਂ ਤੋਂ ਕੱਟਿਆ ਗਿਆ। ਪਿਛਲੇ 30 ਘੰਟਿਆਂ ...
ਘੱਗਰ ਦਾ ਪਾਣੀ ਪੱਧਰ ਲੱਗਿਆ ਵਧਣ
. . .  1 day ago
ਪਟਿਆਲਾ, 25 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਦੇ ਕੋਲੋਂ ਨਿਕਲਦੇ ਘੱਗਰ ਵਿਚ ਇਕਦਮ ਪਾਣੀ ਦਾ ਪੱਧਰ ਵਧਣ ਲੱਗ ਪਿਆ ਹੈ। ਰਾਜਪੁਰਾ, ਘਨੌਰ ਕੋਲ 15 ਫੁੱਟ ਤੇ ਸਮਾਣਾ ਕੋਲ ਇਸ ਦਾ ...
ਪ੍ਰਧਾਨ ਮੰਤਰੀ ਦਾ ਕਾਂਗਰਸ 'ਤੇ ਹਮਲਾ, ਕਿਹਾ- ਦੇਸ਼ ਤੋਂ ਬਾਹਰ ਲੱਭਿਆ ਜਾ ਰਿਹੈ ਗਠਜੋੜ
. . .  1 day ago
ਭੋਪਾਲ, 25 ਸਤੰਬਰ- ਮੱਧ ਪ੍ਰਦੇਸ਼ 'ਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੰਗਲਵਾਰ ਨੂੰ ਭੋਪਾਲ 'ਚ ਭਾਜਪਾ ਨੇ ਵਰਕਰ ਮਹਾਕੁੰਭ ਦਾ ਆਯੋਜਨ ਕੀਤਾ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ...
ਏਸ਼ੀਆ ਕੱਪ : ਭਾਰਤ ਬਨਾਮ ਅਫ਼ਗਾਨਿਸਤਾਨ- ਅਫ਼ਗਾਨਿਸਤਾਨ ਦੇ ਮੁਹੰਮਦ ਸ਼ਹਜਾਦ ਦੀਆਂ 50 ਦੌੜਾਂ ਪੂਰੀਆਂ
. . .  1 day ago
ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 526.29 ਮੀਟਰ ਪਹੁੰਚਿਆ
. . .  1 day ago
ਸ਼ਾਹਪੁਰ ਕੰਢੀ, 25 ਸਤੰਬਰ (ਰਣਜੀਤ ਸਿੰਘ)- ਬਹੁਮੰਤਵੀ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ ਪਿਛਲੇ ਰਿਕਾਰਡ ਤੋੜਦਾ ਹੋਇਆ ਅੱਜ ਤੱਕ ਦੇ ਉੱਚ ਪੱਧਰ 526.29 ਤੱਕ ਪਹੁੰਚ ਗਿਆ ਹੈ ਜੋ ਕਿ ਰਣਜੀਤ ਸਾਗਰ ਡੈਮ ਦੀ ਝੀਲ 'ਚ ਪਾਣੀ ਰੋਕਣ ਦਾ ਨਵਾਂ ਰਿਕਾਰਡ...
ਮੀਂਹ ਕਾਰਨ ਹੁਸ਼ਿਆਰਪੁਰ 'ਚ ਡਿੱਗੇ ਕਈ ਮਕਾਨ
. . .  1 day ago
ਮਾਹਿਲਪੁਰ 25 ਸਤੰਬਰ (ਦੀਪਕ ਅਗਨੀਹੋਤਰੀ)- ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਬੀਤੀ ਰਾਤ ਹੁਸ਼ਿਆਰਪੁਰ ਦੇ ਪਹਾੜੀ ਖ਼ਿੱਤੇ ਦੇ ਪਿੰਡ ਫ਼ਤਿਹਪੁਰ ਕੋਠੀ 'ਚ ਕਈ ਮਕਾਨ ਡਿੱਗ ਪਏ, ਜਿਸ ਕਾਰਨ ਲੋਕਾਂ 'ਚ ਭਗਦੜ ਮਚ ਗਈ। ਪਿੰਡ ਵਾਸੀਆਂ ਨੇ...
ਵਿਰਾਟ ਕੋਹਲੀ ਨੂੰ ਮਿਲਿਆ 'ਖੇਲ ਰਤਨ' ਪੁਰਸਕਾਰ
. . .  1 day ago
ਯੂ. ਐੱਨ. ਦੀ ਬੈਠਕ 'ਚ ਤਿੰਨ ਮਹੀਨਿਆਂ ਦੀ ਬੱਚੀ ਨਾਲ ਪਹੁੰਚੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ, ਰਚਿਆ ਇਤਿਹਾਸ
. . .  1 day ago
ਸੁਲਤਾਨਪੁਰ ਲੋਧੀ : ਕਈ ਪਿੰਡਾਂ 'ਚ ਵੜਿਆ ਬਿਆਸ ਦਰਿਆ ਦਾ ਪਾਣੀ
. . .  1 day ago
ਤਿੰਨ ਤਲਾਕ ਅਧਿਆਦੇਸ਼ ਵਿਰੁੱਧ ਕੇਰਲ ਦੇ ਇਸਲਾਮਿਕ ਸੰਗਠਨ ਨੇ ਸੁਪਰੀਮ ਕੋਰਟ 'ਚ ਦਾਇਰ ਕੀਤੀ ਪਟੀਸ਼ਨ
. . .  1 day ago
ਬਰਤਾਨੀਆ ਫੌਜ ਵਿਚੋਂ ਕੱਢਿਆ ਦਾ ਸਕਦੈ ਇਤਿਹਾਸ ਬਣਾਉਣ ਵਾਲਾ ਸਿੱਖ ਜਵਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 550
ਵਿਚਾਰ ਪ੍ਰਵਾਹ: ਕੋਈ ਵੀ ਕੰਮ ਅਜਿਹਾ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਅਤੇ ਮਨੋਰਥ ਪ੍ਰਤੀ ਦ੍ਰਿੜ੍ਹਤਾ ਪੂਰਾ ਨਹੀਂ ਕਰ ਸਕਦਾ। -ਜੇਮਸ ਐਲਨ

ਸੰਪਾਦਕੀ

ਬਿਜਲੀ ਦੇ ਵੱਡੇ ਖੰਭਿਆਂ ਤੇ ਲਾਈਨਾਂ ਹੇਠ ਕਿਸਾਨਾਂ ਦੀ ਆਉਣ ਵਾਲੀ ਜ਼ਮੀਨ ਦਾ

ਢੁਕਵਾਂ ਮੁਆਵਜ਼ਾ ਦਿਵਾਏ ਰਾਜ ਸਰਕਾਰ

ਭਾਰਤ ਸਰਕਾਰ ਦੀ 'ਮਿਨਿਸਟਰੀ ਆਫ ਪਾਵਰ' ਦੇ ਜੁਆਇੰਟ ਸਕੱਤਰ (ਟ੍ਰਾਂਸਮਿਸ਼ਨ) ਸ੍ਰੀ ਜਯੋਤੀ ਅਰੋੜਾ ਵਲੋਂ 15 ਅਕਤੂਬਰ, 2015 ਨੂੰ ਇਕ ਸਰਕੂਲਰ ਨੰ: 3/7/2015-ਟਰਾਂਸ, ਜਾਰੀ ਕਰਕੇ ਬਿਜਲੀ ਦੀਆਂ ਟ੍ਰਾਂਸਮਿਸ਼ਨ ਲਾਈਨਾਂ ਹੇਠ ਆਉਂਦੇ 'ਰਾਈਟ ਆਫ ਵੇ' ਵਜੋਂ ਹੋਣ ਵਾਲੇ ਕਿਸਾਨਾਂ ਦੇ ...

ਪੂਰੀ ਖ਼ਬਰ »

ਬਾਗ਼ੀ ਤੇਵਰ ਅਪਣਾ ਰਹੇ ਹਨ ਭਾਜਪਾ ਦੇ ਸੰਸਦ ਮੈਂਬਰ ਧਰਮਵੀਰ

ਭਾਜਪਾ ਦੇ ਸੰਸਦ ਮੈਂਬਰ ਧਰਮਵੀਰ ਨੇ ਇਕ ਟੀ.ਵੀ. ਚੈਨਲ ਨੂੰ ਦਿੱਤੇ ਗਏ ਇੰਟਰਵਿਊ ਵਿਚ ਸਾਬਕਾ ਉਪ ਪ੍ਰਧਾਨ ਮੰਤਰੀ ਸਵਰਗੀ ਦੇਵੀ ਲਾਲ ਦੀ ਤਾਰੀਫ਼ ਕੀਤੀ ਹੈ। ਉਹ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਭਾਜਪਾ ਦੀ ਟਿਕਟ 'ਤੇ ਲੜਨ ਦਾ ਉਨ੍ਹਾਂ ...

ਪੂਰੀ ਖ਼ਬਰ »

ਭਾਰਤ ਪ੍ਰਤੀ ਅਮਰੀਕਾ ਦੀ ਨੀਤੀ ਵਿਚ ਆ ਰਹੀ ਹੈ ਤਬਦੀਲੀ

ਦੇਸ਼ ਨੂੰ ਆਪਣੇ ਹਿਤਾਂ 'ਤੇ ਪਹਿਰਾ ਦੇਣ ਦੀ ਲੋੜ

ਇਕ ਨਿਰੰਕੁਸ਼ ਸ਼ਾਸਕ ਲੋਕਤੰਤਰ ਨੂੰ ਕਮਜ਼ੋਰ ਕਰ ਸਕਦਾ ਹੈ। ਅਜਿਹਾ ਕੁਝ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਅਸਲ ਵਿਚ ਕਰ ਰਹੇ ਹਨ। ਪਰ ਉਹ ਇਕ ਸਾਮਰਾਜਵਾਦੀ ਸ਼ਕਤੀ ਵੀ ਬਣਦੇ ਜਾ ਰਹੇ ਹਨ। ਭਾਰਤ ਦੀ ਅਮਰੀਕਾ ਦੇ ਨਾਲ ਚੰਗੀ ਸੂਝ-ਬੂਝ ਰਹੀ ਹੈ ਅਤੇ ਦੋਵੇਂ ਲੋਕਤੰਤਰ, ਇਕ ਸਭ ਤੋਂ ...

ਪੂਰੀ ਖ਼ਬਰ »

ਨਸ਼ਿਆਂ ਦੀ ਮਹਾਂਮਾਰੀ

ਦ੍ਰਿੜ੍ਹਤਾ ਨਾਲ ਹੀ ਨਿਕਲੇਗਾ ਹੱਲ

ਅੱਜ ਜਿਥੇ ਪੰਜਾਬ ਵਿਚ ਅਨੇਕਾਂ ਤਰ੍ਹਾਂ ਦੇ ਨਸ਼ਿਆਂ ਦਾ ਬੋਲਬਾਲਾ ਹੈ, ਉਥੇ ਇਸ ਮੁੱਦੇ 'ਤੇ ਸਿਆਸਤ ਵੀ ਜੰਮ ਕੇ ਕੀਤੀ ਜਾ ਰਹੀ ਹੈ। ਬੌਖਲਾਈ ਸਰਕਾਰ ਹਨੇਰੇ ਵਿਚ ਤੀਰ ਚਲਾ ਰਹੀ ਹੈ, ਜੋ ਨਿਸ਼ਾਨੇ 'ਤੇ ਨਹੀਂ ਵੱਜ ਰਹੇ। ਪਿਛਲੇ ਸਮੇਂ ਵਿਚ ਸਰਕਾਰ ਨੇ ਕੁਝ ਫ਼ੈਸਲੇ ਲਏ ਸਨ, ਜਿਵੇਂ ਕਿ ਨਸ਼ਾ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦੇਣਾ, ਪੁਲਿਸ ਅਤੇ ਸਰਕਾਰੀ ਕਰਮਚਾਰੀਆਂ ਦੇ ਡੋਪ ਟੈਸਟ ਕਰਵਾਉਣੇ ਆਦਿ। ਵਿਰੋਧੀ ਪਾਰਟੀਆਂ ਸਰਕਾਰ ਦੀ ਹੋ ਰਹੀ ਖੁਨਾਮੀ 'ਤੇ ਤਨਜ਼ਾਂ ਕੱਸਦੀਆਂ ਨਜ਼ਰ ਆ ਰਹੀਆਂ ਹਨ। ਜੇਕਰ ਸ: ਸੁਖਬੀਰ ਸਿੰਘ ਬਾਦਲ ਵੱਡਾ ਦਿਲ ਦਿਖਾਉਂਦੇ ਹੋਏ ਇਕ ਨੀਤੀ ਤਹਿਤ ਸਰਕਾਰ ਨਾਲ ਇਸ ਗੰਭੀਰ ਮਸਲੇ ਸਬੰਧੀ ਸਹਿਯੋਗ ਕਰਨ ਦੀ ਗੱਲ ਆਖਦੇ ਹਨ ਤਾਂ ਇਸ ਤੋਂ ਗੁੱਸੇ ਵਿਚ ਆ ਕੇ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਸਹਿਯੋਗ ਨੂੰ ਰੱਦ ਕਰਦੇ ਹੋਏ ਆਖਦੇ ਹਨ ਕਿ ਇਹ ਸਮੱਸਿਆ ਤਾਂ ਅਕਾਲੀ-ਭਾਜਪਾ ਦੇ ਸਮੇਂ ਦੀ ਹੀ ਦੇਣ ਹੈ। ਆਮ ਆਦਮੀ ਪਾਰਟੀ ਸਮੇਤ ਭਾਜਪਾ, ਅਕਾਲੀ ਦਲ, ਖੱਬੇ ਪੱਖੀ ਅਤੇ ਹੋਰ ਪਾਰਟੀਆਂ ਸਰਕਾਰ ਵਿਰੁੱਧ ਮੁਜ਼ਾਹਰੇ ਕਰਨ ਅਤੇ ਧਰਨੇ ਦੇਣ ਲੱਗੀਆਂ ਹੋਈਆਂ ਹਨ। ਨੌਜਵਾਨਾਂ ਦੀਆਂ ਵਧੇਰੇ ਨਸ਼ੇ ਲੈਣ ਕਾਰਨ ਲਗਾਤਾਰ ਹੋ ਰਹੀਆਂ ਮੌਤਾਂ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਰਹੀਆਂ ਹਨ।
ਕਾਂਗਰਸ ਸਰਕਾਰ ਨੇ ਵਾਅਦੇ ਤੇ ਦਾਅਵੇ ਤਾਂ ਬੜੇ ਕੀਤੇ ਸਨ ਪਰ ਇਸ ਮਾਮਲੇ ਵਿਚ ਸਰਕਾਰ ਦੀ ਕਾਰਗੁਜ਼ਾਰੀ ਨੇ ਨਿਰਾਸ਼ ਹੀ ਕੀਤਾ ਹੈ। ਹੁਣ ਜਦੋਂ ਕਿ ਇਸ ਮੁੱਦੇ 'ਤੇ ਆਲੋਚਨਾ ਅਤੇ ਚਰਚਾ ਬੇਹੱਦ ਵਧ ਗਈ ਹੈ ਤਾਂ ਫਿਰ ਸਰਕਾਰ ਨੇ ਦਾਗ਼ੀ ਪੁਲਿਸ ਅਫ਼ਸਰਾਂ 'ਤੇ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ ਹੈ ਪਰ ਜਿਸ ਹੱਦ ਤੱਕ ਗੰਭੀਰ ਹੋ ਕੇ ਯੋਜਨਾਬੰਦੀ ਕੀਤੇ ਜਾਣ ਦੀ ਜ਼ਰੂਰਤ ਸੀ, ਉਸ ਵਿਚ ਵੱਡੀ ਹੱਦ ਤੱਕ ਪ੍ਰਸ਼ਾਸਨ ਨਾਕਾਮ ਹੋਇਆ ਦਿਖਾਈ ਦਿੰਦਾ ਹੈ। ਅੱਜ ਇਹ ਗੱਲ ਕਿਸੇ ਤੋਂ ਵੀ ਛੁਪੀ ਹੋਈ ਨਹੀਂ ਹੈ ਕਿ ਇਹ ਧੰਦਾ ਕਿੱਥੇ-ਕਿੱਥੇ ਅਤੇ ਕਿਵੇਂ ਚੱਲ ਰਿਹਾ ਹੈ? ਹਜ਼ਾਰਾਂ ਕਰੋੜਾਂ ਦੀ ਆਮਦਨ ਵਾਲੇ ਇਸ ਧੰਦੇ ਨੇ ਪਿਛਲੇ ਲੰਮੇ ਸਮੇਂ ਵਿਚ ਪੰਜਾਬ ਵਿਚ ਪੂਰੀ ਤਰ੍ਹਾਂ ਜੜ੍ਹਾਂ ਫੜ ਲਈਆਂ ਹਨ ਅਤੇ ਇਕ ਤਰ੍ਹਾਂ ਨਾਲ ਸੂਬੇ ਨੂੰ ਆਪਣੀ ਜਕੜ ਵਿਚ ਲੈ ਲਿਆ ਹੈ। ਕਿਹੜੇ-ਕਿਹੜੇ ਪਿੰਡ ਵਿਚ ਅਤੇ ਸ਼ਹਿਰਾਂ ਦੇ ਕਿਹੜੇ ਗਲੀਆਂ-ਮੁਹੱਲਿਆਂ ਵਿਚ ਨਸ਼ੇ ਵਿਕਦੇ ਹਨ, ਉਨ੍ਹਾਂ ਦੇ ਨਾਂਅ ਸਥਾਨਿਕ ਲੋਕਾਂ ਅਤੇ ਪ੍ਰਸ਼ਾਸਨ ਨੂੰ ਮੂੰਹ ਜ਼ਬਾਨੀ ਯਾਦ ਹਨ। ਪਿਛਲੇ ਦਿਨੀਂ ਜ਼ਿਲ੍ਹਾ ਜਲੰਧਰ ਤੋਂ ਚੁਣੇ ਗਏ ਇਕ ਨਵੇਂ ਵਿਧਾਇਕ ਨੇ ਕਪੂਰਥਲਾ ਹਲਕੇ ਦੇ ਦੋ ਪਿੰਡਾਂ ਦਾ ਨਾਂਅ ਲਿਆ ਕਿ ਉਥੋਂ ਇਹ ਨਸ਼ੇ ਉਨ੍ਹਾਂ ਦੇ ਇਲਾਕੇ ਵਿਚ ਆ ਰਹੇ ਹਨ। ਗੱਲ ਇਥੇ ਹੀ ਖ਼ਤਮ ਨਹੀਂ ਹੁੰਦੀ। ਸੁਲਤਾਨਪੁਰ ਲੋਧੀ ਦੇ ਵਿਧਾਇਕ ਨੇ ਨਾ ਸਿਰਫ ਉਕਤ ਵਿਧਾਇਕ ਦੇ 4 ਉਨ੍ਹਾਂ ਪਿੰਡਾਂ ਦਾ ਨਾਂਅ ਹੀ ਗਿਣਾਇਆ, ਜਿਨ੍ਹਾਂ ਵਿਚ ਨਸ਼ੇ ਵਿਕ ਰਹੇ ਹਨ, ਇਸ ਦੇ ਨਾਲ ਹੀ ਉਸ ਨੇ ਉਸ ਵਿਧਾਇਕ ਦੇ ਨੇੜਲੇ ਸਾਥੀ ਅਤੇ ਸਾਬਕਾ ਮੰਤਰੀ ਦੇ ਇਲਾਕੇ ਦੇ ਅੱਧੀ ਦਰਜਨ ਪਿੰਡਾਂ ਦੇ ਨਾਂਅ ਵੀ ਗਿਣਾ ਦਿੱਤੇ, ਜਿਨ੍ਹਾਂ ਵਿਚ ਇਹ ਨਸ਼ੇ ਵਿਕਦੇ ਹਨ। ਇਹ ਇਕ ਉਦਾਹਰਨ ਮਾਤਰ ਹੈ, ਜਿਸ ਤੋਂ ਇਹ ਸਾਫ਼ ਜ਼ਾਹਰ ਹੋ ਜਾਂਦਾ ਹੈ ਕਿ ਇਲਾਕੇ ਵਿਚ ਹਰ ਇਕ ਨੂੰ ਇਨ੍ਹਾਂ ਨਸ਼ਿਆਂ ਦੇ ਛੋਟੇ-ਵੱਡੇ ਕਾਰੋਬਾਰ ਅਤੇ ਇਹ ਧੰਦਾ ਕਰਨ ਵਾਲਿਆਂ ਦਾ ਪਤਾ ਹੈ। ਇਨ੍ਹਾਂ ਦੀ ਪੁਲਿਸ ਅਤੇ ਪ੍ਰਸ਼ਾਸਨ ਨਾਲ ਮਿਲੀਭੁਗਤ ਬਾਰੇ ਵੀ ਹਰ ਕੋਈ ਜਾਣਦਾ ਹੈ। ਇਹੀ ਕਾਰਨ ਹੈ ਕਿ ਅੱਜ ਪੰਜਾਬ ਦੀਆਂ ਜੇਲ੍ਹਾਂ ਵਿਚ ਅੱਧੇ ਕੈਦੀ ਨਸ਼ਿਆਂ ਦੇ ਕਾਰੋਬਾਰ ਕਰਨ ਕਰਕੇ ਸਜ਼ਾ ਭੁਗਤ ਰਹੇ ਹਨ। ਪਰ ਜੇਲ੍ਹਾਂ ਅੰਦਰ ਵੀ ਇਹ ਕਾਰੋਬਾਰ ਪੂਰੀ ਤਰ੍ਹਾਂ ਵਧਦਾ ਫੁਲਦਾ ਨਜ਼ਰ ਆ ਰਿਹਾ ਹੈ।
ਅਜਿਹੇ ਹਾਲਾਤ ਵਿਚ ਡੋਪ ਟੈਸਟ ਅਤੇ ਮੌਤ ਦੀ ਸਜ਼ਾ ਦੇ ਡਰਾਵੇ ਪੈਦਾ ਹੋਈ ਗੰਭੀਰ ਸਥਿਤੀ ਤੋਂ ਧਿਆਨ ਭਟਕਾਉਣ ਵਾਲੇ ਹੀ ਜਾਪਦੇ ਹਨ। ਪਰ ਹੁਣ ਮੁੱਖ ਮੰਤਰੀ ਦੇ ਆਦੇਸ਼ਾਂ 'ਤੇ ਪ੍ਰਸ਼ਾਸਨ ਇਸ ਸਬੰਧੀ ਚਿੰਤਾਵਾਨ ਜ਼ਰੂਰ ਹੋਇਆ ਹੈ ਅਤੇ ਉਸ ਵਲੋਂ ਕੁਝ ਸਰਗਰਮੀ ਵੀ ਦਿਖਾਈ ਜਾਣ ਲੱਗੀ ਹੈ। ਅਸੀਂ ਆਪਣੇ ਇਨ੍ਹਾਂ ਯਤਨਾਂ ਵਿਚ ਸਰਕਾਰ ਨੂੰ ਕਾਮਯਾਬ ਹੋਇਆ ਵੇਖਣਾ ਚਾਹੁੰਦੇ ਹਾਂ ਪਰ ਸਥਿਤੀ 'ਤੇ ਪਹਿਲਾਂ ਹੀ ਲੱਗੇ ਸਵਾਲੀਆ ਨਿਸ਼ਾਨਾਂ ਨੂੰ ਨਿਸਚਿਤ ਸਮੇਂ ਵਿਚ ਹਟਾਉਣਾ ਸੌਖਾ ਨਹੀਂ ਹੋਵੇਗਾ। ਜੇ ਹਾਲਾਤ ਵੱਡੇ ਆਪ੍ਰੇਸ਼ਨ ਦੀ ਮੰਗ ਕਰਦੇ ਹੋਣ ਤਾਂ ਹੋਮਿਓਪੈਥੀ ਦੀਆਂ ਗੋਲੀਆਂ ਨਾਲ ਬੁੱਤਾ ਨਹੀਂ ਸਾਰਿਆ ਜਾ ਸਕਦਾ। ਗੰਭੀਰ ਚੁਣੌਤੀ ਨੂੰ ਪੂਰੀ ਦ੍ਰਿੜ੍ਹਤਾ ਅਤੇ ਸਮਰਪਣ ਦੀ ਭਾਵਨਾ ਨਾਲ ਹੀ ਹੱਲ ਕੀਤਾ ਜਾ ਸਕੇਗਾ।


-ਬਰਜਿੰਦਰ ਸਿੰਘ ਹਮਦਰਦ


ਖ਼ਬਰ ਸ਼ੇਅਰ ਕਰੋ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX