ਤਾਜਾ ਖ਼ਬਰਾਂ


ਸੰਸਦੀ ਲੋਕਤੰਤਰ ਲਈ ਅੱਜ ਮਹੱਤਵਪੂਰਨ ਦਿਨ - ਪ੍ਰਧਾਨ ਮੰਤਰੀ
. . .  6 minutes ago
ਨਵੀਂ ਦਿੱਲੀ, 20 ਜੁਲਾਈ - ਅਵਿਸ਼ਵਾਸ ਪ੍ਰਸਤਾਵ 'ਤੇ ਬਹਿਸ ਤੋਂ ਪਹਿਲਾ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਸਦੀ ਲੋਕਤੰਤਰ ਲਈ ਅੱਜ ਦਾ ਦਿਨ ਮਹੱਤਵਪੂਰਨ ਹੈ ਤੇ ਉਨ੍ਹਾਂ...
ਮੋਦੀ ਸਰਕਾਰ ਖ਼ਿਲਾਫ਼ ਅਵਿਸ਼ਵਾਸ਼ ਪ੍ਰਸਤਾਵ 'ਤੇ ਬਹਿਸ ਅੱਜ
. . .  26 minutes ago
ਨਵੀਂ ਦਿੱਲੀ, 20 ਜੁਲਾਈ - ਮੋਦੀ ਸਰਕਾਰ ਖ਼ਿਲਾਫ਼ ਤੇਲਗੂ ਦੇਸਮ ਪਾਰਟੀ ਵੱਲੋਂ ਲਿਆਂਦੇ ਗਏ ਅਵਿਸ਼ਵਾਸ ਪ੍ਰਸਤਾਵ 'ਤੇ ਲੋਕ ਸਭਾ 'ਚ ਅੱਜ ਬਹਿਸ ਹੋਵੇਗੀ। ਇਸ ਦੌਰਾਨ ਨਾ ਤਾਂ ਕੋਈ ਪ੍ਰਸ਼ਨਕਾਲ...
ਅੱਜ ਦਾ ਵਿਚਾਰ
. . .  36 minutes ago
ਸ਼ੈਲਰ ਦੇ ਗੋਦਾਮ 'ਚੋਂ 30 ਲੱਖ ਦੇ ਚੌਲ ਚੋਰੀ
. . .  1 day ago
ਬਾਘਾ ਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ) - ਬਾਘਾ ਪੁਰਾਣਾ-ਮੁਦਕੀ ਰੋਡ 'ਤੇ ਸਥਿਤ ਇੱਕ ਸ਼ੈਲਰ ਦੇ ਨਾਲ ਲੱਗਦੇ ਗੋਦਾਮ 'ਚੋਂ ਬਾਸਮਤੀ ਦੇ ਚੌਲ਼ਾਂ ਦੇ 810 ਗੱਟੇ (50 ਕਿੱਲੋ ਪ੍ਰਤੀ ਗੱਟਾ) ਚੋਰੀ ਹੋ ਗਏ, ਜਿਨ੍ਹਾਂ ਦੀ ਕੀਮਤ 30 ਲੱਖ ਰੁਪਏ ਦੇ ਕਰੀਬ ਬਣਦੀ ਹੈ। ਗੋਦਾਮ ਦੇ ਮਾਲਕ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।
ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਦੀ ਰੈਲੀ 'ਚ ਜ਼ਖਮੀ ਹੋਏ ਲੋਕਾਂ ਦਾ ਜਾਣਿਆ ਹਾਲ
. . .  1 day ago
ਕੋਲਕਾਤਾ, 19 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 16 ਜੁਲਾਈ ਨੂੰ ਪੰਡਾਲ ਟੁੱਟਣ ਕਾਰਨ ਜ਼ਖਮੀ ਹੋਏ ਲੋਕਾਂ ਨਾਲ ਹਸਪਤਾਲ ਜਾ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ ...
ਗਾਇਕ ਅਮਨਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ
. . .  1 day ago
ਨਵੀਂ ਦਿੱਲੀ ,19 ਜੁਲਾਈ -ਗਾਇਕ ਅਮਨਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਦੀ ਇਕ ਲੜਕੀ ਨੇ ਵਿਆਹ ਦਾ ਝਾਂਸਾ ਦੇ ਕੇ , ਨੌਕਰੀ ਦਿਵਾਉਣ ਅਤੇ ਜਬਰ ਜਨਾਹ ਕਰਨ ਦੇ ਦੋਸ਼ ਲਗਾਏ ...
ਪ੍ਰਸਿੱਧ ਗੀਤਕਾਰ ਗੋਪਾਲ ਦਾਸ ਨੀਰਜ ਦਾ ਦੇਹਾਂਤ
. . .  1 day ago
ਦਿੱਲੀ, 19 ਜੁਲਾਈ - ਪ੍ਰਸਿੱਧ ਗੀਤਕਾਰ, ਹਿੰਦੀ ਸਾਹਿੱਤਕਾਰ ਅਤੇ ਕਵੀ ਗੋਪਾਲ ਦਾਸ ਨੀਰਜ ਦਾ 93 ਸਾਲ ਦੀ ਉਮਰ ਵਿਚ ਦਿੱਲੀ ਦੇ ਏਮਜ਼ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਨੇ ਰਾਜ ਕਪੂਰ...
ਝਾਰਖੰਡ 'ਚ 2 ਲੜਕੀਆਂ ਨਾਲ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ
. . .  1 day ago
ਰਾਂਚੀ, 19 ਜੁਲਾਈ - ਝਾਰਖੰਡ 'ਚ 2 ਲੜਕੀਆਂ ਨੂੰ 2 ਦਿਨ ਬੰਧਕ ਬਣਾ ਕੇ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ ਕੀਤਾ ਗਿਆ, ਜਿਨ੍ਹਾਂ ਨੂੰ ਛੁਡਾ ਲਿਆ ਗਿਆ ਹੈ। ਇਸ ਮਾਮਲੇ...
ਮਹਾਰਾਸ਼ਟਰ ਸਰਕਾਰ ਵੱਲੋਂ ਡੇਅਰੀ ਕਿਸਾਨਾਂ ਲਈ ਦੁੱਧ ਦੀ ਘੱਟੋ ਘੱਟ ਕੀਮਤ 25 ਰੁਪਏ ਪ੍ਰਤੀ ਲੀਟਰ ਤੈਅ
. . .  1 day ago
ਮੁੰਬਈ, 19 ਜੁਲਾਈ - ਮਹਾਰਾਸ਼ਟਰ ਸਰਕਾਰ ਨੇ ਡੇਅਰੀ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਡੇਅਰੀ ਕਿਸਾਨਾਂ ਲਈ ਦੁੱਧ ਦੀ ਘੱਟੋ ਘੱਟ ਕੀਮਤ 25 ਰੁਪਏ ਪ੍ਰਤੀ ਲੀਟਰ ਤੈਅ ਕੀਤੀ ਹੈ। ਵਧੀਆਂ...
ਮੁੱਠਭੇੜ 'ਚ ਇੱਕ ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 19 ਜੁਲਾਈ - ਜੰਮੂ ਕਸ਼ਮੀਰ ਦੇ ਕੁਪਵਾੜਾ ਦੇ ਹੰਦਵਾੜਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ...
ਭ੍ਰਿਸ਼ਟਾਚਾਰ ਰੋਕਥਾਮ (ਸੋਧ) ਬਿਲ 2013 ਰਾਜ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 19 ਜੁਲਾਈ - ਰਾਜ ਸਭਾ ਵਿਚ ਅੱਜ ਭ੍ਰਿਸ਼ਟਾਚਾਰ ਰੋਕਥਾਮ (ਸੋਧ) ਬਿਲ 2013 ਪਾਸ ਕਰ ਦਿੱਤਾ ਗਿਆ...
2 ਕਰੋੜ 14 ਲੱਖ ਦੀਆਂ ਨਸ਼ੀਲੀਆਂ ਦਵਾਈਆਂ ਸਮੇਤ 2 ਗ੍ਰਿਫ਼ਤਾਰ
. . .  1 day ago
ਲੁਧਿਆਣਾ, 19 ਜੁਲਾਈ - ਲੁਧਿਆਣਾ ਪੁਲਸ ਦੀ ਐੱਸ.ਟੀ.ਐੱਫ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਅਤੇ ਉਸ ਦੇ ਸਾਥੀ ਨੂੰ 2 ਕਰੋੜ 14 ਲੱਖ ਦੀਆਂ...
ਭਾਜਪਾ ਮੰਡਲ ਛੇਹਰਟਾ ਦੇ ਅਹੁਦੇਦਾਰਾਂ ਵੱਲੋਂ ਅਸਤੀਫ਼ੇ
. . .  1 day ago
ਛੇਹਰਟਾ, 19 ਜੁਲਾਈ (ਵਡਾਲੀ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀਆਂ ਤਾਨਾਸ਼ਾਹੀ ਨੀਤੀਆਂ ਤੋਂ ਅੱਕ ਕੇ ਭਾਜਪਾ ਮੰਡਲ ਛੇਹਰਟਾ...
ਸੀ.ਬੀ.ਆਈ 'ਤੇ ਦੋਸ਼ ਪੱਤਰ ਲਈ ਪਾਇਆ ਗਿਆ ਦਬਾਅ - ਪੀ. ਚਿਦੰਬਰਮ
. . .  1 day ago
ਨਵੀਂ ਦਿੱਲੀ, 19 ਜੁਲਾਈ - ਏਅਰਸੈੱਲ-ਮੈਕਸਿਸ ਡੀਲ ਸਬੰਧੀ ਤਾਜ਼ਾ ਦੋਸ਼ ਪੱਤਰ 'ਚ ਨਾਂਅ ਆਉਣ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦਾ ਕਹਿਣਾ ਹੈ ਕਿ ਸੀ.ਬੀ.ਆਈ...
ਭਗੌੜੇ ਆਰਥਿਕ ਅਪਰਾਧੀ ਬਿੱਲ 2018 ਲੋਕ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 19 ਜੁਲਾਈ - ਭਗੌੜੇ ਆਰਥਿਕ ਅਪਰਾਧੀ ਬਿੱਲ 2018 ਨੂੰ ਅੱਜ ਲੋਕ ਸਭਾ 'ਚ ਪਾਸ ਕਰ ਦਿੱਤਾ ਗਿਆ...
ਕਿਸੇ ਵੀ ਸਿਆਸਤਦਾਨ ਦੀ ਸੁਰੱਖਿਆ ਲਈ ਫ਼ੌਜ ਸਿੱਧੇ ਤੌਰ 'ਤੇ ਜ਼ਿੰਮੇਵਾਰ ਨਹੀ - ਆਸਿਫ਼ ਗ਼ਫ਼ੂਰ
. . .  1 day ago
ਪੀ.ਚਿਦੰਬਰਮ ਤੇ ਕਾਰਤੀ ਚਿਦੰਬਰਮ ਦਾ ਨਾਂਅ ਦੋਸ਼ ਪੱਤਰ 'ਚ ਸ਼ਾਮਲ
. . .  1 day ago
ਸ਼ੈਲਰ ਦੇ ਗੋਦਾਮ 'ਚੋਂ 30 ਲੱਖ ਦੇ ਚੌਲ ਚੋਰੀ
. . .  1 day ago
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਟਾਰਨੀਆਂ ਦੇ ਤਬਾਦਲੇ
. . .  1 day ago
ਪੀ.ਚਿਦੰਬਰਮ ਤੇ ਕਾਰਤੀ ਚਿਦੰਬਰਮ ਦਾ ਨਾਂਅ ਦੋਸ਼ ਪੱਤਰ 'ਚ ਸ਼ਾਮਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 550
ਵਿਚਾਰ ਪ੍ਰਵਾਹ: ਕੋਈ ਵੀ ਕੰਮ ਅਜਿਹਾ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਅਤੇ ਮਨੋਰਥ ਪ੍ਰਤੀ ਦ੍ਰਿੜ੍ਹਤਾ ਪੂਰਾ ਨਹੀਂ ਕਰ ਸਕਦਾ। -ਜੇਮਸ ਐਲਨ
  •     Confirm Target Language  

ਸੰਪਾਦਕੀ

ਨਸ਼ਿਆਂ ਦੀ ਮਹਾਂਮਾਰੀ

ਦ੍ਰਿੜ੍ਹਤਾ ਨਾਲ ਹੀ ਨਿਕਲੇਗਾ ਹੱਲ

ਅੱਜ ਜਿਥੇ ਪੰਜਾਬ ਵਿਚ ਅਨੇਕਾਂ ਤਰ੍ਹਾਂ ਦੇ ਨਸ਼ਿਆਂ ਦਾ ਬੋਲਬਾਲਾ ਹੈ, ਉਥੇ ਇਸ ਮੁੱਦੇ 'ਤੇ ਸਿਆਸਤ ਵੀ ਜੰਮ ਕੇ ਕੀਤੀ ਜਾ ਰਹੀ ਹੈ। ਬੌਖਲਾਈ ਸਰਕਾਰ ਹਨੇਰੇ ਵਿਚ ਤੀਰ ਚਲਾ ਰਹੀ ਹੈ, ਜੋ ਨਿਸ਼ਾਨੇ 'ਤੇ ਨਹੀਂ ਵੱਜ ਰਹੇ। ਪਿਛਲੇ ਸਮੇਂ ਵਿਚ ਸਰਕਾਰ ਨੇ ਕੁਝ ਫ਼ੈਸਲੇ ਲਏ ਸਨ, ...

ਪੂਰੀ ਖ਼ਬਰ »

ਭਾਰਤ ਪ੍ਰਤੀ ਅਮਰੀਕਾ ਦੀ ਨੀਤੀ ਵਿਚ ਆ ਰਹੀ ਹੈ ਤਬਦੀਲੀ

ਦੇਸ਼ ਨੂੰ ਆਪਣੇ ਹਿਤਾਂ 'ਤੇ ਪਹਿਰਾ ਦੇਣ ਦੀ ਲੋੜ

ਇਕ ਨਿਰੰਕੁਸ਼ ਸ਼ਾਸਕ ਲੋਕਤੰਤਰ ਨੂੰ ਕਮਜ਼ੋਰ ਕਰ ਸਕਦਾ ਹੈ। ਅਜਿਹਾ ਕੁਝ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਅਸਲ ਵਿਚ ਕਰ ਰਹੇ ਹਨ। ਪਰ ਉਹ ਇਕ ਸਾਮਰਾਜਵਾਦੀ ਸ਼ਕਤੀ ਵੀ ਬਣਦੇ ਜਾ ਰਹੇ ਹਨ। ਭਾਰਤ ਦੀ ਅਮਰੀਕਾ ਦੇ ਨਾਲ ਚੰਗੀ ਸੂਝ-ਬੂਝ ਰਹੀ ਹੈ ਅਤੇ ਦੋਵੇਂ ਲੋਕਤੰਤਰ, ਇਕ ਸਭ ਤੋਂ ਮਜ਼ਬੂਤ ਅਤੇ ਦੂਸਰਾ ਸਭ ਤੋਂ ਵੱਡਾ, ਇਸ ਅਰਾਜਕਤਾ ਦੀ ਦੁਨੀਆ ਵਿਚ ਸਹੀ ਢੰਗ ਨਾਲ ਚਲਦੇ ਆ ਰਹੇ ਹਨ। ਖ਼ਬਰਾਂ ਦੇ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਈਰਾਨ ਤੋਂ ਤੇਲ ਦੀ ਦਰਾਮਦ ਬੰਦ ਕਰਨ ਲਈ ਕਿਹਾ ਹੈ। ਭਾਰਤ ਨੇ ਅਮਰੀਕਾ ਨੂੰ ਦੱਸਿਆ ਹੈ ਕਿ ਉਸ ਨੇ ਈਰਾਨ ਦੇ ਨਾਲ ਇਕ ਲੰਮੇ ਸਮੇਂ ਦਾ ਸਮਝੌਤਾ ਕੀਤਾ ਹੋਇਆ ਹੈ, ਜਿਸ ਤਹਿਤ ਈਰਾਨ ਉਸ ਨੂੰ ਦੂਸਰਿਆਂ ਦੇ ਮੁਕਾਬਲੇ ਸਸਤੀ ਕੀਮਤ 'ਤੇ ਤੇਲ ਦਰਾਮਦ ਦੀ ਗਾਰੰਟੀ ਦਿੰਦਾ ਹੈ। ਪਰ ਅਮਰੀਕੀ ਵਿਦੇਸ਼ ਮੰਤਰੀ ਅਤੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਗੱਲਬਾਤ ਨੂੰ ਰੱਦ ਕਰਕੇ ਟਰੰਪ ਨੇ ਭਾਰਤ ਅਤੇ ਅਮਰੀਕਾ ਵਿਚਕਾਰ ਆਪਸੀ ਤਾਲਮੇਲ ਨੂੰ ਕੁਝ ਹੱਦ ਤੱਕ ਵਿਗਾੜ ਦਿੱਤਾ ਹੈ।
ਜ਼ਾਹਰ ਹੈ ਕਿ ਇਸ ਤਰ੍ਹਾਂ ਦੇ ਦਬਾਅ ਨੇ ਨਵੀਂ ਦਿੱਲੀ ਨੂੰ ਨਾਰਾਜ਼ ਕੀਤਾ ਹੈ ਪਰ ਉਸ ਨੂੰ ਲਗਦਾ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਰਾਹੀਂ ਅਜਿਹੇ ਮਤਭੇਦ ਦੂਰ ਕੀਤੇ ਜਾ ਸਕਣਗੇ। ਫਿਰ ਵੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਅਫ਼ਸੋਸ ਜਤਾਉਣ ਲਈ ਸੁਸ਼ਮਾ ਨਾਲ ਗੱਲ ਕੀਤੀ ਅਤੇ ਇਸ 'ਤੇ ਵੀ ਡੂੰਘੀ ਨਿਰਾਸ਼ਾ ਪ੍ਰਗਟ ਕੀਤੀ ਕਿ ਅਮਰੀਕਾ ਨੂੰ ਵਿਦੇਸ਼ ਮੰਤਰੀਆਂ ਅਤੇ ਰੱਖਿਆ ਮੰਤਰੀਆਂ ਵਿਚਕਾਰ ਹੋਣ ਵਾਲੀ ਗੱਲਬਾਤ ਨੂੰ ਰੱਦ ਕਰਨਾ ਪਿਆ। ਉਨ੍ਹਾਂ ਨੇ ਭਾਰਤ ਦੀ ਵਿਦੇਸ਼ ਮੰਤਰੀ ਨੂੰ ਤਾਲਮੇਲ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਛੇਤੀ ਹੀ ਗੱਲਬਾਤ ਲਈ ਅਨੁਕੂਲ ਸਮਾਂ ਲੱਭਣ ਲਈ ਵੀ ਦੋਵੇਂ ਆਪਸ ਵਿਚ ਸਹਿਮਤ ਹੋਏ। ਪਰ ਜੋ ਕੁਝ ਹੋਇਆ, ਉਸ ਸਬੰਧੀ ਵਾਸ਼ਿੰਗਟਨ ਨੇ ਗ਼ੈਰ-ਰਸਮੀ ਤੌਰ 'ਤੇ ਕੁਝ ਵੀ ਨਹੀਂ ਕਿਹਾ। ਉਂਜ ਭਾਰਤ ਦੀ ਯਾਤਰਾ 'ਤੇ ਆਈ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਭਾਰਤ ਦੇ ਸੀਨੀਅਰ ਨੇਤਾਵਾਂ ਨਾਲ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਕੀਤੀ। ਪਰ ਇਹ ਉਸ ਸਮੇਂ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਜਦੋਂ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਸੰਕੇਤ ਦਿੱਤੇ ਕਿ ਈਰਾਨ ਨਾਲ ਜੋ ਅਮਰੀਕਾ ਕਰਨਾ ਚਾਹੁੰਦਾ ਹੈ, ਉਸ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਤਿਆਗ ਨਹੀਂ ਕੀਤਾ ਜਾਵੇਗਾ। ਏਸ਼ੀਆ ਅਤੇ ਯੂਰਪ ਦੇ ਆਪਣੇ ਮਿੱਤਰ ਦੇਸ਼ਾਂ ਨੂੰ ਇਸ ਸਬੰਧੀ ਸੁਨੇਹਾ ਦੇਣ ਤੋਂ ਇਲਾਵਾ ਆਪਣੀ ਸੋਚ ਦਾ ਪ੍ਰਗਟਾਵਾ ਕਰਨ ਲਈ ਅਮਰੀਕਾ ਦੇ ਵਿਦੇਸ਼ ਅਤੇ ਵਿੱਤ ਅਧਿਕਾਰੀਆਂ ਦੀਆਂ ਕਈ ਏਜੰਸੀਆਂ 'ਤੇ ਆਧਾਰਿਤ ਟੀਮ ਆਉਣ ਵਾਲੇ ਹਫ਼ਤਿਆਂ ਵਿਚ ਭਾਰਤ, ਚੀਨ ਅਤੇ ਹੋਰ ਦੇਸ਼ਾਂ ਦੀ ਯਾਤਰਾ ਕਰਨ ਵਾਲੀ ਹੈ।
ਪਿਛਲੇ ਕੁਝ ਸਾਲਾਂ ਤੋਂ ਭਾਰਤ ਅਤੇ ਈਰਾਨ ਨੇ ਆਪਸ ਵਿਚ ਇਕ ਅਜਿਹੀ ਸਮਝਦਾਰੀ ਬਣਾ ਲਈ ਹੈ, ਜਿਸ 'ਤੇ ਤੇਲ ਦੀ ਕੂਟਨੀਤੀ ਦਾ ਕੋਈ ਅਸਰ ਨਹੀਂ ਹੁੰਦਾ। ਦੋਵਾਂ ਨੇ ਭਾਰਤ ਵਿਚ ਬਣੀਆਂ ਵਸਤਾਂ ਦੇ ਬਦਲੇ ਤੇਲ ਦੀ ਪੂਰਤੀ ਲਈ ਇਕ ਲੰਮੇ ਸਮੇਂ ਦਾ ਸਮਝੌਤਾ ਕੀਤਾ ਹੋਇਆ ਹੈ। ਹਾਲਾਂ ਕਿ ਅਮਰੀਕਾ ਨੇ ਈਰਾਨ ਦੇ ਖਿਲਾਫ਼ ਪਹਿਲਾਂ ਵੀ ਪਾਬੰਦੀ ਲਗਾਈ ਸੀ ਪਰ ਉਦੋਂ ਉਹ ਭਾਰਤ ਨੂੰ ਈਰਾਨ ਨਾਲੋਂ ਸਬੰਧ ਤੋੜਨ ਲਈ ਰਾਜ਼ੀ ਨਹੀਂ ਕਰ ਸਕਿਆ ਸੀ। ਹੁਣ ਟਰੰਪ ਚਾਹੁੰਦੇ ਹਨ ਕਿ ਉਨ੍ਹਾਂ ਦੀ ਹੀ ਗੱਲ ਮੰਨੀ ਜਾਵੇ। ਤੇਲ ਅਤੇ ਗੈਸ ਦੇ ਖੇਤਰ ਵਿਚ ਅਹਿਮ ਦੋ-ਪੱਖੀ ਸਹਿਯੋਗ ਨੂੰ ਵਿਆਪਕ ਬਣਾਉਣ ਲਈ ਭਾਰਤ ਅਤੇ ਈਰਾਨ ਨੇ ਇਕ ਸਾਂਝੀ ਪ੍ਰਕਿਰਿਆ ਬਣਾਈ ਸੀ। ਦੋਵਾਂ ਨੇ ਸਹਿਮਤੀ ਵਾਲੇ ਇਲਾਕਿਆਂ ਵਿਚ ਸੁਰੱਖਿਆ ਸਹਿਯੋਗ, ਜਿਸ ਵਿਚ ਸਿਖਲਾਈ ਅਤੇ ਆਪਸੀ ਯਾਤਰਾਵਾਂ ਸ਼ਾਮਿਲ ਹਨ, ਦੇ ਮੌਕੇ ਤਲਾਸ਼ਣ ਲਈ ਵੀ ਸਹਿਮਤੀ ਬਣਾਈ ਸੀ। ਰੱਖਿਆ ਸਮਝੌਤੇ ਅਨੁਸਾਰ ਭਾਰਤ ਅਤੇ ਈਰਾਨ ਦਾ ਮੰਤਵ ਕਿਸੇ ਤੀਸਰੇ ਦੇਸ਼ ਦਾ ਵਿਰੋਧ ਨਹੀਂ ਹੋਵੇਗਾ। ਉਹ ਦੋ-ਪੱਖੀ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਵਧਾਉਣ ਲਈ ਵਿਆਪਕ ਯਤਨਾਂ ਲਈ ਵੀ ਸਹਿਮਤ ਹੋਏ ਸਨ। ਇਸ ਵਿਚ ਤੇਲ ਤੋਂ ਬਿਨਾਂ ਹੋਰ ਵਪਾਰ ਜਿਵੇਂ ਚਾਬਹਾਰ ਬੰਦਰਗਾਹ ਦਾ ਪ੍ਰਸਾਰ, ਚਾਬਹਾਰ-ਫਾਹਰਾਜ-ਬਾਮ ਰੇਲਵੇ ਲਿੰਕ ਅਤੇ ਕਿਸੇ ਸਹਿਮਤੀ ਵਾਲੇ ਸਥਾਨ 'ਤੇ ਤੇਲ ਟੈਂਕਿੰਗ ਲਈ ਟਰਮੀਨਲ ਅਤੇ ਢਾਂਚਾਗਤ ਨਿਰਮਾਣ ਵਿਚ ਈਰਾਨ ਦੇ ਨਿਵੇਸ਼ ਅਤੇ ਉਸ ਦੀ ਹਿੱਸੇਦਾਰੀ ਆਦਿ ਸ਼ਾਮਿਲ ਹਨ।
ਨਵੀਂ ਦਿੱਲੀ ਨੂੰ ਆਪਣੇ ਹਿਤਾਂ ਦਾ ਧਿਆਨ ਰੱਖਣਾ ਪਵੇਗਾ। ਇਸ ਨੇ ਈਰਾਨ ਤੋਂ ਤੇਲ ਦੀ ਦਰਾਮਦ ਘੱਟ ਕਰਕੇ ਅਮਰੀਕਾ ਦੀ ਗੱਲ ਵੀ ਰੱਖ ਲਈ ਸੀ। ਪਰ ਭਾਰਤ ਇਸ ਤੋਂ ਜ਼ਿਆਦਾ ਅੱਗੇ ਨਹੀਂ ਜਾ ਸਕਦਾ, ਕਿਉਂਕਿ ਇਸ ਤੋਂ ਭਾਰਤ ਨੂੰ ਹੀ ਨੁਕਸਾਨ ਹੋਵੇਗਾ। ਵਾਈਟ ਹਾਊਸ ਵਿਚ ਨਰਿੰਦਰ ਮੋਦੀ ਨਾਲ ਪਹਿਲੀ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ ਸਾਂਝੇ ਬਿਆਨ ਵਿਚ ਰਾਸ਼ਟਰਪਤੀ ਟਰੰਪ ਨੇ ਅੱਤਵਾਦ ਨੂੰ ਦੋਵੇਂ ਦੇਸ਼ਾਂ ਵਿਚਕਾਰ ਆਪਸੀ ਸਹਿਯੋਗ ਦਾ ਆਧਾਰ ਦੱਸਿਆ ਸੀ। ਇਹ ਬਿਆਨ ਅਮਰੀਕਾ ਦੀ ਨੀਤੀ ਤੋਂ ਅੱਗੇ ਚਲਿਆ ਗਿਆ ਸੀ ਅਤੇ ਪਾਕਿਸਤਾਨ ਦੀ ਆਲੋਚਨਾ ਦੇ ਨਾਲ ਹੀ ਇਸ ਨੇ ਚੀਨ ਦੀ ਅਗਵਾਈ ਵਾਲੇ ਬੈਲਟ ਐਂਡ ਰੋਡ ਪ੍ਰਾਜੈਕਟ ਸਬੰਧੀ ਭਾਰਤ ਦੀ ਚਿੰਤਾ ਬਾਰੇ ਵੀ ਆਪਣੀ ਸਹਿਮਤੀ ਜਤਾਈ ਸੀ। ਟਰੰਪ ਨੇ ਆਪਣੀ ਚੋਣ ਮੁਹਿੰਮ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਭਾਰਤ ਨਾਲ ਸੱਚੀ ਦੋਸਤੀ ਦਾ ਵਾਅਦਾ ਕੀਤਾ ਸੀ। ਟਰੰਪ ਨੇ ਕਿਹਾ ਕਿ 'ਮੈਂ ਵਾਅਦਾ ਕੀਤਾ ਸੀ ਕਿ ਜੇਕਰ ਮੈਂ ਜਿੱਤ ਗਿਆ ਤਾਂ ਭਾਰਤ ਦਾ ਵਾਈਟ ਹਾਊਸ ਵਿਚ ਇਕ ਸੱਚਾ ਦੋਸਤ ਹੋਵੇਗਾ ਅਤੇ ਇਹੀ ਤੁਹਾਡੇ ਕੋਲ ਹੈ ਇਕ ਸੱਚਾ ਦੋਸਤ। ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਦੀ ਜਨਤਾ ਨੂੰ ਉਨ੍ਹਾਂ ਕੰਮਾਂ ਲਈ ਸਲਾਮ ਕਰਦਾ ਹਾਂ, ਜਿਹੜੇ ਆਪਸ ਵਿਚ ਮਿਲ ਕੇ ਅਸੀਂ ਕਰ ਰਹੇ ਹਾਂ। ਤੁਹਾਡੀਆਂ ਪ੍ਰਾਪਤੀਆਂ ਵਿਆਪਕ ਹਨ।' ਸੋਸ਼ਲ ਮੀਡੀਆ ਅਨੁਸਾਰ, ਅਮਰੀਕੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਖ਼ੁਦ ਨੂੰ ਵਿਸ਼ਵ ਦਾ ਨੇਤਾ ਦੱਸਿਆ ਸੀ। ਅਤੀਤ ਵਿਚ ਜਾਨ ਐਫ ਕੈਨੇਡੀ, ਬਿਲ ਕਲਿੰਟਨ ਅਤੇ ਬਰਾਕ ਓਬਾਮਾ ਵਜੋਂ ਭਾਰਤ ਹਮਾਇਤੀ ਰਾਸ਼ਟਰਪਤੀ ਮਿਲੇ ਸਨ। ਪਰ ਆਪਣੀਆਂ ਯੋਜਨਾਵਾਂ ਅਤੇ ਵਿਕਾਸ ਦੀਆਂ ਜ਼ਰੂਰਤਾਂ ਵਿਚ ਉਨ੍ਹਾਂ ਨੇ ਨਵੀਂ ਦਿੱਲੀ ਦੀ ਬਹੁਤ ਹੀ ਘੱਟ ਸਹਾਇਤਾ ਕੀਤੀ ਸੀ। ਉਨ੍ਹਾਂ 'ਤੇ ਇਹ ਵਿਚਾਰ ਹਾਵੀ ਸੀ ਕਿ ਉਹ ਕਿਸੇ ਵੀ ਤਰ੍ਹਾਂ ਪਾਕਿਸਤਾਨ ਨੂੰ ਨਾਰਾਜ਼ ਕਰਨ ਵਾਲਾ ਕੰਮ ਨਹੀਂ ਕਰਨਗੇ। ਨਵੀਂ ਦਿੱਲੀ ਨੇ ਵੀ ਕਦੇ ਇਹ ਨਹੀਂ ਚਾਹਿਆ ਕਿ ਉਹ ਕੁਝ ਅਜਿਹਾ ਕਰਨ, ਜਿਸ ਤੋਂ ਲੱਗੇ ਕਿ ਭਾਰਤ ਅਮਰੀਕਾ ਵੱਲ ਝੁਕਿਆ ਹੋਇਆ ਹੈ। ਰਾਸ਼ਟਰਪਤੀ ਟਰੰਪ ਇਕ ਤਰ੍ਹਾਂ ਨਾਲ ਅਮਰੀਕਾ ਦੀਆਂ ਪੁਰਾਣੀਆਂ ਨੀਤੀਆਂ ਤੋਂ ਵੱਖਰੇ ਹੋ ਚੁੱਕੇ ਸਨ। ਦੋਵੇਂ ਦੇਸ਼ਾਂ ਵਿਚਕਾਰ ਅੱਤਵਾਦ ਵਿਰੋਧੀ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਨਿਸਚਾ ਨਵੀਂ ਦਿੱਲੀ ਦੀ ਜਿੱਤ ਅਤੇ ਹਿਜਬੁਲ ਦੇ ਅੱਤਵਾਦੀਆਂ ਨੂੰ 'ਸੁਤੰਤਰਤਾ ਸੈਨਾਨੀ' ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਇਸਲਾਮਾਬਾਦ ਲਈ ਜ਼ਬਰਦਸਤ ਹਾਰ ਸੀ।
ਟਰੰਪ ਨੇ ਆਪਣੀ ਇਕ ਟਿੱਪਣੀ ਵਿਚ ਕਿਹਾ ਕਿ ਅਮਰੀਕਾ ਅਤੇ ਭਾਰਤ ਵਿਚਕਾਰ ਸੁਰੱਖਿਆ ਸਬੰਧੀ ਸਾਂਝੇਦਾਰੀ ਬਹੁਤ ਮਹੱਤਵਪੂਰਨ ਹੈ। ਸਾਡੇ ਦੋਵੇਂ ਦੇਸ਼ ਅੱਤਵਾਦ ਤੋਂ ਪ੍ਰਭਾਵਿਤ ਹਨ ਅਤੇ ਅਸੀਂ ਦੋਵਾਂ ਨੇ ਇਹ ਸੰਕਲਪ ਕੀਤਾ ਹੈ ਕਿ ਅੱਤਵਾਦੀ ਸੰਗਠਨਾਂ ਅਤੇ ਉਸ ਨੂੰ ਚਲਾਉਣ ਵਾਲੀ ਕੱਟੜਵਾਦੀ ਵਿਚਾਰਧਾਰਾ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਅਸੀਂ ਇਸਲਾਮਿਕ ਕੱਟੜ ਅੱਤਵਾਦ ਨੂੰ ਖ਼ਤਮ ਕਰ ਦੇਵਾਂਗੇ। ਅਜਿਹਾ ਮਹਿਸੂਸ ਹੋਇਆ ਸੀ ਕਿ ਦੋਵੇਂ ਨੇਤਾਵਾਂ ਨੇ ਇਕ ਸਥਾਈ ਦੋਸਤੀ ਕਾਇਮ ਕਰ ਲਈ ਹੈ ਅਤੇ ਰਾਸ਼ਟਰਪਤੀ ਟਰੰਪ ਨੇ ਖ਼ੁਦ ਮੋਦੀ ਨੂੰ ਵਾਈਟ ਹਾਊਸ ਵਿਚ ਘੁਮਾਇਆ ਸੀ ਅਤੇ ਇਕ ਮੀਟਿੰਗ ਲਈ ਆਪਣੀ ਬੇਟੀ ਇਵਾਂਕਾ ਨੂੰ ਭਾਰਤ ਭੇਜਿਆ ਸੀ। ਆਪਣੇ ਵਲੋਂ ਮੋਦੀ ਨੇ ਵੀ ਰਾਸ਼ਟਰਪਤੀ ਟਰੰਪ ਦੇ ਕੋਲ ਖੜ੍ਹ ਕੇ ਐਲਾਨ ਕੀਤਾ ਸੀ ਕਿ 'ਸਮਾਜਿਕ ਅਤੇ ਆਰਥਿਕ ਤਬਦੀਲੀ ਵਿਚ ਅਮਰੀਕਾ ਭਾਰਤ ਦਾ ਪ੍ਰਮੁੱਖ ਸਾਂਝੀਦਾਰ ਹੈ।' ਪਰ ਹਾਲ ਵਿਚ ਹੋਈਆਂ ਘਟਨਾਵਾਂ ਅਮਰੀਕਾ ਦਾ ਵੱਖਰਾ ਰਵੱਈਆ ਦਿਖਾਉਂਦੀਆਂ ਹਨ। ਰਾਸ਼ਟਰਪਤੀ ਟਰੰਪ ਨਾਲ ਪਹਿਲੀ ਬੈਠਕ ਵਿਚ ਮੋਦੀ ਨੇ ਆਪਣਾ 'ਟਰੰਪ ਕਾਰਡ' ਬਹੁਤ ਹੁਸ਼ਿਆਰੀ ਨਾਲ ਖੇਡਿਆ ਸੀ। ਭਾਰਤ ਵਿਚ ਮੋਦੀ ਦੀ ਪਾਰਟੀ ਭਾਜਪਾ ਦੀ ਸਥਿਤੀ ਮਜ਼ਬੂਤ ਹੋ ਗਈ ਹੈ ਅਤੇ ਉਹ ਸੂਬਿਆਂ ਵਿਚ ਆਪਣੇ ਪੈਰ ਫੈਲਾ ਰਹੀ ਹੈ। ਅਜਿਹੇ ਵਿਚ ਹੁਣ ਮੋਦੀ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕੌਮਾਂਤਰੀ ਪੱਧਰ 'ਤੇ ਪੂਰੀ ਮਾਨਤਾ ਮਿਲੇ।
ਇਸ ਤੋਂ ਬਿਹਤਰ ਕੁਝ ਨਹੀਂ ਹੋ ਸਕਦਾ ਕਿ ਅਮਰੀਕਾ ਨਾਲ ਚੰਗੇ ਰਿਸ਼ਤੇ ਹੋਣ, ਖ਼ਾਸ ਕਰਕੇ ਉਸ ਸਮੇਂ ਜਦੋਂ ਚੀਨ ਸ਼ਰੇਆਮ ਪਾਕਿਸਤਾਨ ਨੂੰ ਸਮਰਥਨ ਦੇ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਜਾਂ ਫਿਰ ਕਿਹਾ ਜਾਵੇ ਕਿ ਭਾਜਪਾ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ ਅਤੇ ਅਗਲੇ ਸਾਲ ਹੋ ਰਹੀਆਂ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਮਰੀਕਾ ਪ੍ਰਤੀ ਇਕ ਨਰਮ ਨੀਤੀ ਨਹੀਂ ਅਪਣਾ ਸਕਦੀ। ਮੋਦੀ ਨੂੰ ਲਗਦਾ ਹੈ ਕਿ ਇਕ ਮਜ਼ਬੂਤ ਚਿਹਰਾ ਹੀ ਵੋਟਰਾਂ ਨੂੰ ਚੰਗਾ ਲੱਗੇਗਾ। ਇਹ ਸਹੀ ਅੰਦਾਜ਼ਾ ਹੈ ਜਾਂ ਗ਼ਲਤ, ਇਸ ਦਾ ਨਤੀਜਾ ਭਾਰਤ ਦੀਆਂ ਆਮ ਚੋਣਾਂ ਤੋਂ ਬਾਅਦ ਹੀ ਹੋਵੇਗਾ।


E. mail : kuldipnayar09@gmail.com

 


ਖ਼ਬਰ ਸ਼ੇਅਰ ਕਰੋ

ਬਾਗ਼ੀ ਤੇਵਰ ਅਪਣਾ ਰਹੇ ਹਨ ਭਾਜਪਾ ਦੇ ਸੰਸਦ ਮੈਂਬਰ ਧਰਮਵੀਰ

ਭਾਜਪਾ ਦੇ ਸੰਸਦ ਮੈਂਬਰ ਧਰਮਵੀਰ ਨੇ ਇਕ ਟੀ.ਵੀ. ਚੈਨਲ ਨੂੰ ਦਿੱਤੇ ਗਏ ਇੰਟਰਵਿਊ ਵਿਚ ਸਾਬਕਾ ਉਪ ਪ੍ਰਧਾਨ ਮੰਤਰੀ ਸਵਰਗੀ ਦੇਵੀ ਲਾਲ ਦੀ ਤਾਰੀਫ਼ ਕੀਤੀ ਹੈ। ਉਹ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਭਾਜਪਾ ਦੀ ਟਿਕਟ 'ਤੇ ਲੜਨ ਦਾ ਉਨ੍ਹਾਂ ...

ਪੂਰੀ ਖ਼ਬਰ »

ਬਿਜਲੀ ਦੇ ਵੱਡੇ ਖੰਭਿਆਂ ਤੇ ਲਾਈਨਾਂ ਹੇਠ ਕਿਸਾਨਾਂ ਦੀ ਆਉਣ ਵਾਲੀ ਜ਼ਮੀਨ ਦਾ

ਢੁਕਵਾਂ ਮੁਆਵਜ਼ਾ ਦਿਵਾਏ ਰਾਜ ਸਰਕਾਰ

ਭਾਰਤ ਸਰਕਾਰ ਦੀ 'ਮਿਨਿਸਟਰੀ ਆਫ ਪਾਵਰ' ਦੇ ਜੁਆਇੰਟ ਸਕੱਤਰ (ਟ੍ਰਾਂਸਮਿਸ਼ਨ) ਸ੍ਰੀ ਜਯੋਤੀ ਅਰੋੜਾ ਵਲੋਂ 15 ਅਕਤੂਬਰ, 2015 ਨੂੰ ਇਕ ਸਰਕੂਲਰ ਨੰ: 3/7/2015-ਟਰਾਂਸ, ਜਾਰੀ ਕਰਕੇ ਬਿਜਲੀ ਦੀਆਂ ਟ੍ਰਾਂਸਮਿਸ਼ਨ ਲਾਈਨਾਂ ਹੇਠ ਆਉਂਦੇ 'ਰਾਈਟ ਆਫ ਵੇ' ਵਜੋਂ ਹੋਣ ਵਾਲੇ ਕਿਸਾਨਾਂ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX