ਤਾਜਾ ਖ਼ਬਰਾਂ


ਭਿਆਨਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ
. . .  about 1 hour ago
ਫ਼ਾਜ਼ਿਲਕਾ, 18 ਸਤੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਦੇ ਨੇੜਲੇ ਪਿੰਡ ਜੱਟ ਵਾਲੀ ਰਾਣਾ ਰੋਡ 'ਤੇ ਟਰੈਕਟਰ ਟਰਾਲੀ ਅਤੇ ਪਲਸਰ ਮੋਟਰਸਾਈਕਲ ਦੀ ਟੱਕਰ ਵਿਚ ਤਿੰਨ ਨੌਜਵਾਨਾਂ ਦੀ...
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : 9.2 ਓਵਰਾਂ 'ਚ ਹਾਂਗਕਾਂਗ ਦੀਆਂ 50 ਦੌੜਾਂ ਪੂਰੀਆਂ
. . .  1 minute ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੇ ਹਾਂਗਕਾਂਗ ਨੂੰ ਜਿੱਤਣ ਲਈ ਦਿੱਤਾ 286 ਦੌੜਾਂ ਦਾ ਟੀਚਾ
. . .  about 3 hours ago
ਟਰੈਕਟਰ-ਸਫਾਰੀ ਦੀ ਟੱਕਰ 'ਚ 2 ਦੀ ਮੌਤ, 2 ਜ਼ਖਮੀ
. . .  about 3 hours ago
ਲੋਹੀਆਂ ਖ਼ਾਸ, ੧੮ ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਲੋਹੀਆਂ ਤੋਂ ਮਲਸੀਆਂ ਸੜਕ 'ਤੇ ਸਥਿਤ ਫੱਤੂਵਾਲ ਪਿੰਡ ਦੇ ਵਿਚਕਾਰ ਟਰੈਕਟਰ ਟਰਾਲੀ ਅਤੇ ਸਫ਼ਾਰੀ ਵਿਚਕਾਰ ਹੋਈ...
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੂੰ ਤੀਸਰਾ ਝਟਕਾ, ਸ਼ਿਖਰ ਧਵਨ 127 ਦੌੜਾਂ ਬਣਾ ਕੇ ਆਊਟ
. . .  about 3 hours ago
ਏਸ਼ੀਆ ਕੱਪ 2018 : 40 ਓਵਰਾਂ ਤੋਂ ਬਾਅਦ ਭਾਰਤ 237/2
. . .  about 3 hours ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਸ਼ਿਖਰ ਧਵਨ ਦੀਆਂ 100 ਦੌੜਾਂ ਪੂਰੀਆਂ
. . .  about 4 hours ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੂੰ ਦੂਸਰਾ ਝਟਕਾ, ਅੰਬਾਤੀ ਰਾਇਡੂ 60 ਦੌੜਾਂ ਬਣਾ ਕੇ ਆਊਟ
. . .  about 4 hours ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਅੰਬਾਤੀ ਰਾਇਡੂ ਦੀਆਂ 50 ਦੌੜਾਂ ਪੂਰੀਆਂ
. . .  about 4 hours ago
ਏਸ਼ੀਆ ਕੱਪ 2018 : ਹਾਂਗਕਾਂਗ ਖ਼ਿਲਾਫ਼ ਬੱਲੇਬਾਜ਼ੀ ਕਰਦਿਆ 25 ਓਵਰਾਂ ਤੋਂ ਬਾਅਦ ਭਾਰਤ 135/1
. . .  about 5 hours ago
ਸਰਕਾਰ ਦੀਆਂ ਨੀਤੀਆਂ 'ਤੇ ਆਰ.ਐੱਸ.ਐੱਸ ਦਾ ਕੋਈ ਪ੍ਰਭਾਵ ਨਹੀ - ਮੋਹਨ ਭਾਗਵਤ
. . .  about 5 hours ago
ਨਵੀਂ ਦਿੱਲੀ, 18 ਸਤੰਬਰ - ਆਰ.ਐੱਸ.ਐੱਸ ਪ੍ਰਮੁੱਖ ਮੋਹਨ ਭਾਗਵਤ ਦਾ ਕਹਿਣਾ ਹੈ ਕਿ ਆਰ.ਐੱਸ.ਐੱਸ ਦਾ ਭਾਜਪਾ ਜਾਂ ਕੇਂਦਰ ਸਰਕਾਰ ਦੀਆਂ ਨੀਤੀਆਂ 'ਤੇ ਕੋਈ ਪ੍ਰਭਾਵ ਨਹੀ ਹੈ। ਉਹ ਆਪਣੇ...
ਮੋਦੀ ਅਤੇ ਸ਼ੇਖ਼ ਹਸੀਨਾ ਨੇ ਕੀਤਾ 'ਭਾਰਤ ਬੰਗਲਾਦੇਸ਼ ਮਿੱਤਰਤਾ ਪਾਈਪਲਾਈਨ' ਦਾ ਉਦਘਾਟਨ
. . .  about 6 hours ago
ਨਵੀਂ ਦਿੱਲੀ, 18 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 'ਭਾਰਤ ਬੰਗਲਾਦੇਸ਼ ਮਿੱਤਰਤਾ ਪਾਈਪਲਾਈਨ' ਦਾ ਉਦਘਾਟਨ ਕੀਤਾ। ਇਸ ਮੌਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ...
ਏਸ਼ੀਆ ਕੱਪ : ਭਾਰਤ ਨੂੰ ਲੱਗਾ ਪਹਿਲਾ ਝਟਕਾ, ਰੋਹਿਤ ਸ਼ਰਮਾ 23 ਦੌੜਾਂ ਬਣਾ ਕੇ ਆਊਟ
. . .  about 6 hours ago
ਫਾਈਨਾਂਸ ਕੰਪਨੀ ਦੇ ਦਫ਼ਤਰ 'ਚੋਂ ਡੇਢ ਲੱਖ ਦੇ ਕਰੀਬ ਨਕਦੀ ਦੀ ਲੁੱਟ
. . .  about 6 hours ago
ਸਿੱਧਵਾਂ ਬੇਟ, 18 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)- ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ 4 ਅਣਪਛਾਤੇ ਲੁਟੇਰਿਆਂ ਨੇ ਸਥਾਨਕ ਕਸਬੇ 'ਚ ਸਥਿਤ ਇੱਕ ਫਾਈਨਾਂਸ ਕੰਪਨੀ ਦੇ ਕਰਮਚਾਰੀ ਕੋਲੋਂ ਹਥਿਆਰਾਂ ਦੀ ਨੋਕ ਡੇਢ ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਲਈ...
ਪੋਪ ਸਟਾਰ ਜਸਟਿਨ ਬੀਬਰ ਨੇ ਮਾਡਲ ਹੈਲੀ ਬਾਲਡਵਿਨ ਨਾਲ ਕਰਾਇਆ ਵਿਆਹ
. . .  about 6 hours ago
ਨਵੀਂ ਦਿੱਲੀ, 18 ਸਤੰਬਰ- ਕੈਨੇਡਾ ਦੇ ਪੋਪ ਸਟਾਰ ਜਸਟਿਨ ਬੀਬਰ ਅਤੇ ਅਮਰੀਕੀ ਮਾਡਲ ਹੈਲੀ ਬਾਲਡਵਿਨ ਦੇ ਵਿਆਹ ਨੂੰ ਲੈ ਕੇ ਇੱਕ ਅਹਿਮ ਖੁਲਾਸਾ ਹੋਇਆ ਹੈ। ਹਾਲ ਹੀ 'ਚ ਹੋਏ '2018 ਐਮੀ ਐਵਾਰਡ' 'ਚ ਪਹੁੰਚੇ ਹਾਲੀਵੁੱਡ ਦੇ ਉੱਘੇ ਅਦਾਕਾਰ ਐਲੇਸ ਬਾਲਡਵਿਨ...
ਜਬਰ ਜਨਾਹ ਦੀਆਂ ਘਟਨਾਵਾਂ ਕਾਰਨ ਸ਼ਰਮ ਨਾਲ ਝੁਕਿਆ ਦੇਸ਼ ਦਾ ਸਿਰ- ਰਾਹੁਲ ਗਾਂਧੀ
. . .  1 minute ago
ਏਸ਼ੀਆ ਕੱਪ : ਹਾਂਗਕਾਂਗ ਨੇ ਟਾਸ ਜਿੱਤ ਕੇ ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  about 7 hours ago
ਰਾਫੇਲ ਡੀਲ 'ਤੇ ਟਲੀ ਸੁਪਰੀਮ ਕੋਰਟ 'ਚ ਸੁਣਵਾਈ
. . .  about 7 hours ago
ਲੁਟੇਰਿਆਂ ਵਲੋਂ ਦਿਨ-ਦਿਹਾੜੇ ਘਰ 'ਚ ਲੁੱਟ
. . .  about 7 hours ago
ਸੰਗਰੂਰ 'ਚ ਡੇਂਗੂ ਦਾ ਕਹਿਰ ਜਾਰੀ, 187 ਮਰੀਜ਼ਾਂ ਦੇ ਪੀੜਤ ਹੋਣ ਦੀ ਹੋਈ ਪੁਸ਼ਟੀ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 550
ਵਿਚਾਰ ਪ੍ਰਵਾਹ: ਕੋਈ ਵੀ ਕੰਮ ਅਜਿਹਾ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਅਤੇ ਮਨੋਰਥ ਪ੍ਰਤੀ ਦ੍ਰਿੜ੍ਹਤਾ ਪੂਰਾ ਨਹੀਂ ਕਰ ਸਕਦਾ। -ਜੇਮਸ ਐਲਨ

ਸੰਪਾਦਕੀ

ਬਿਜਲੀ ਦੇ ਵੱਡੇ ਖੰਭਿਆਂ ਤੇ ਲਾਈਨਾਂ ਹੇਠ ਕਿਸਾਨਾਂ ਦੀ ਆਉਣ ਵਾਲੀ ਜ਼ਮੀਨ ਦਾ

ਢੁਕਵਾਂ ਮੁਆਵਜ਼ਾ ਦਿਵਾਏ ਰਾਜ ਸਰਕਾਰ

ਭਾਰਤ ਸਰਕਾਰ ਦੀ 'ਮਿਨਿਸਟਰੀ ਆਫ ਪਾਵਰ' ਦੇ ਜੁਆਇੰਟ ਸਕੱਤਰ (ਟ੍ਰਾਂਸਮਿਸ਼ਨ) ਸ੍ਰੀ ਜਯੋਤੀ ਅਰੋੜਾ ਵਲੋਂ 15 ਅਕਤੂਬਰ, 2015 ਨੂੰ ਇਕ ਸਰਕੂਲਰ ਨੰ: 3/7/2015-ਟਰਾਂਸ, ਜਾਰੀ ਕਰਕੇ ਬਿਜਲੀ ਦੀਆਂ ਟ੍ਰਾਂਸਮਿਸ਼ਨ ਲਾਈਨਾਂ ਹੇਠ ਆਉਂਦੇ 'ਰਾਈਟ ਆਫ ਵੇ' ਵਜੋਂ ਹੋਣ ਵਾਲੇ ਕਿਸਾਨਾਂ ਦੇ ...

ਪੂਰੀ ਖ਼ਬਰ »

ਬਾਗ਼ੀ ਤੇਵਰ ਅਪਣਾ ਰਹੇ ਹਨ ਭਾਜਪਾ ਦੇ ਸੰਸਦ ਮੈਂਬਰ ਧਰਮਵੀਰ

ਭਾਜਪਾ ਦੇ ਸੰਸਦ ਮੈਂਬਰ ਧਰਮਵੀਰ ਨੇ ਇਕ ਟੀ.ਵੀ. ਚੈਨਲ ਨੂੰ ਦਿੱਤੇ ਗਏ ਇੰਟਰਵਿਊ ਵਿਚ ਸਾਬਕਾ ਉਪ ਪ੍ਰਧਾਨ ਮੰਤਰੀ ਸਵਰਗੀ ਦੇਵੀ ਲਾਲ ਦੀ ਤਾਰੀਫ਼ ਕੀਤੀ ਹੈ। ਉਹ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਭਾਜਪਾ ਦੀ ਟਿਕਟ 'ਤੇ ਲੜਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਉਹ ਤੋਸ਼ਾਮ ਖੇਤਰ ਤੋਂ ਵਿਧਾਨ ਸਭਾ ਚੋਣ ਲੜਨ ਦੀ ਇੱਛਾ ਜਤਾਅ ਰਹੇ ਹਨ। ਭਾਜਪਾ ਉਨ੍ਹਾਂ ਨੂੰ ਟਿਕਟ ਦੇਵੇ ਤਾਂ ਸਵੀਕਾਰ ਹੈ ਪਰ ਜਿਸ ਢੰਗ ਨਾਲ ਉਨ੍ਹਾਂ ਨੇ ਆਲ ਇੰਡੀਆ ਲੋਕ ਦਲ (ਇਨੈਲੋ) ਦੇ ਨੇਤਾਵਾਂ ਦੀ ਪ੍ਰਸੰਸਾ ਕੀਤੀ ਹੈ, ਉਸ ਤੋਂ ਰਾਜਨੀਤੀ ਦੇ ਜਾਣਕਾਰ ਕੁਝ ਹੋਰ ਹੀ ਅੰਦਾਜ਼ਾ ਲਗਾਉਣ ਲੱਗੇ ਹਨ। ਉਹ ਜਾਣਦੇ ਹਨ ਕਿ ਉਹ ਮੌਸਮੀ ਵਿਗਿਆਨੀ ਹਨ। ਹਵਾ ਦਾ ਰੁਖ਼ ਵੇਖ ਕੇ ਫ਼ੈਸਲਾ ਕਰਦੇ ਹਨ। ਧਰਮਵੀਰ ਕੀ ਕਰਨਗੇ? ਜ਼ਾਹਰ ਹੈ ਬਿਨਾਂ ਚੋਣ ਲੜੇ ਤਾਂ ਨਹੀਂ ਰਹਿਣਗੇ। ਕਿਹੜੀ ਪਾਰਟੀ ਤੋਂ ਲੜਨਗੇ, ਇਹ ਜਾਨਣ ਲਈ ਬਸ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ। ਧਰਮਵੀਰ ਪਹਿਲੀ ਵਾਲ ਚੌਧਰੀ ਦੇਵੀ ਲਾਲ ਦੀ ਪਾਰਟੀ ਤੋਂ ਵਿਧਾਨ ਸਭਾ ਮੈਂਬਰ ਅਤੇ ਮੰਤਰੀ ਬਣੇ ਸਨ। ਫਿਰ ਉਹ ਕਾਂਗਰਸ ਵਿਚ ਵਿਧਾਇਕ ਅਤੇ ਪਾਰਲੀਮਾਨੀ ਸਕੱਤਰ ਰਹੇ ਅਤੇ ਪਿਛਲੀ ਚੋਣ ਵਿਚ ਉਹ ਭਾਜਪਾ ਵਿਚ ਸ਼ਾਮਿਲ ਹੋ ਕੇ ਭਵਾਨੀ-ਮਹਿੰਦਰਗੜ੍ਹ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਬਣੇ ਸਨ।
ਗੱਬਰ ਬਨਾਮ ਕਾਲੀਆ
ਇਨ੍ਹੀਂ ਦਿਨੀਂ ਹਰਿਆਣਾ ਦੀ ਇਕ ਮਹਿਲਾ ਪੁਲਿਸ ਅਧਿਕਾਰੀ ਸੰਗੀਤਾ ਕਾਲੀਆ ਚਰਚਾ ਵਿਚ ਹਨ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਉਨ੍ਹਾਂ ਨੂੰ ਚਾਰਜਸ਼ੀਟ ਕਰਾਉਣਾ ਚਾਹੁੰਦੇ ਹਨ। ਵਿਜ ਇਕ ਵਾਰ ਪਹਿਲਾਂ ਵੀ ਸੰਗੀਤਾ ਕਾਲੀਆ ਨੂੰ ਐਸ.ਪੀ. ਦੇ ਅਹੁਦੇ ਤੋਂ ਹਟਵਾ ਚੁੱਕੇ ਹਨ। ਵਿਜ ਦੇ ਸਮਰਥਕ ਉਨ੍ਹਾਂ ਨੂੰ ਅਕਸਰ ਗੱਬਰ ਸਿੰਘ ਵੀ ਕਿਹਾ ਕਰਦੇ ਹਨ। ਜਦੋਂ ਕਾਲੀਆ ਫਤਿਹਾਬਾਦ ਵਿਚ ਐਸ.ਪੀ. ਸਨ ਅਤੇ ਸਿਹਤ ਮੰਤਰੀ ਅਨਿਲ ਵਿਜ ਜ਼ਿਲ੍ਹਾ ਦੁੱਖ ਨਿਵਾਰਣ ਕਮੇਟੀ ਦੇ ਪ੍ਰਧਾਨ ਸਨ, ਉਸ ਸਮੇਂ ਦੋਵਾਂ ਵਿਚਕਾਰ ਬਹਿਸ ਹੋਈ ਸੀ ਅਤੇ ਵਿਜ ਨੇ ਉਨ੍ਹਾਂ ਨੂੰ ਭਰੀ ਬੈਠਕ ਵਿਚ ਬਾਹਰ ਜਾਣ ਲਈ ਕਹਿ ਦਿੱਤਾ ਸੀ। ਕਾਲੀਆ ਜਦੋਂ ਬੈਠਕ ਤੋਂ ਬਾਹਰ ਨਹੀਂ ਗਈ ਤਾਂ ਖ਼ੁਦ ਵਿਜ ਉੱਠ ਕੇ ਬਾਹਰ ਚਲੇ ਗਏ। ਹੁਣ ਜਦੋਂ ਕਾਲੀਆ ਪਾਨੀਪਤ ਜ਼ਿਲ੍ਹੇ ਵਿਚ ਐਸ.ਪੀ. ਸਨ ਤਾਂ ਉਹ ਦੁੱਖ ਨਿਵਾਰਣ ਸੰਮਤੀ ਦੀ ਬੈਠਕ ਵਿਚ ਹਿੱਸਾ ਲੈਣ ਤੋਂ ਬਚਦੇ ਰਹੇ। ਸੰਗੀਤਾ ਕਾਲੀਆ ਜਦੋਂ ਤਿੰਨਾਂ ਬੈਠਕਾਂ ਵਿਚ ਨਹੀਂ ਪਹੁੰਚੇ ਤਾਂ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਅਤੇ ਇਸ ਕਾਰਨ ਉਨ੍ਹਾਂ ਨੂੰ ਜ਼ਿਲ੍ਹਾ ਐਸ.ਪੀ. ਦੇ ਅਹੁਦੇ ਤੋਂ ਹਟਾ ਕੇ ਭੌਂਡਸੀ ਵਿਚ ਫਸਟ ਇੰਡੀਅਨ ਰਿਜ਼ਰਵ ਬਲਾਟੀਅਨ ਦੇ ਕਮਾਂਡੈਂਟ ਦੇ ਅਹੁਦੇ 'ਤੇ ਭੇਜ ਦਿੱਤਾ ਗਿਆ। ਅਨਿਲ ਵਿਜ ਦੇ ਸਮਰਥਕ ਕਹਿ ਰਹੇ ਹਨ ਕਿ ਗੱਬਰ ਦੇ ਵਾਰ ਤੋਂ ਬਚਣਾ ਮੁਸ਼ਕਿਲ ਹੀ ਨਹੀਂ, ਅਸੰਭਵ ਹੈ। ਇਸ ਟਕਰਾਅ ਨੂੰ ਲੋਕ ਗੱਬਰ ਬਨਾਮ ਕਾਲੀਆ ਦਾ ਨਾਂਅ ਵੀ ਦੇ ਰਹੇ ਹਨ।
ਬਸਪਾ ਦੀ ਪਰੰਪਰਾ
ਬਸਪਾ ਦੇ ਵਿਧਾਇਕਾਂ ਨੇ ਹੁਣ ਤੱਕ ਹਰਿਆਣਾ ਵਿਚ ਆਪਣੀ ਪਰੰਪਰਾ ਲਗਾਤਾਰ ਕਾਇਮ ਰੱਖੀ ਹੈ। ਆਮ ਤੌਰ 'ਤੇ ਬਸਪਾ ਵਿਧਾਨ ਸਭਾ ਦੀ ਇਕ ਹੀ ਸੀਟ ਜਿੱਤਦੀ ਰਹੀ ਹੈ ਅਤੇ ਜਿੱਤਣ ਤੋਂ ਬਾਅਦ ਉਨ੍ਹਾਂ ਦਾ ਇਕਲੌਤਾ ਵਿਧਾਇਕ ਸੱਤਾ ਪੱਖ ਵੱਲ ਖੜ੍ਹਾ ਨਜ਼ਰ ਆਉਂਦਾ ਹੈ। ਸਰਕਾਰ ਕਿਸੇ ਵੀ ਪਾਰਟੀ ਦੀ ਕਿਉਂ ਨਾ ਹੋਵੇ, ਉਹ ਮੁੱਖ ਮੰਤਰੀ ਦੀ ਹਾਂ ਵਿਚ ਹਾਂ ਮਿਲਾਉਂਦੇ ਰਹੇ ਹਨ। ਪ੍ਰਿਥਲਾ ਦੇ ਵਿਧਾਇਕ ਟੇਕ ਚੰਦ ਸ਼ਰਮਾ ਨੇ ਚੋਣ ਜਿੱਤਣ ਤੋਂ ਬਾਅਦ ਕਦੇ ਬਸਪਾ ਵੱਲ ਮੁੜ ਕੇ ਨਹੀਂ ਦੇਖਿਆ। ਬਸਪਾ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਪਾਰਟੀ ਤੋਂ ਬਾਹਰ ਹੋਣ ਦੇ ਬਾਅਦ ਉਹ ਆਜ਼ਾਦ ਹੋ ਗਏ ਹਨ। ਪਰ ਉਨ੍ਹਾਂ ਨੂੰ ਯਾਦ ਰੱਖਣਾ ਹੋਵੇਗਾ ਕਿ ਬਸਪਾ ਦਾ ਕੋਈ ਵਿਧਾਇਕ ਦੂਜੀ ਵਾਰ ਉਸੇ ਪਾਰਟੀ ਦੀ ਟਿਕਟ ਤੋਂ ਜਿੱਤ ਕੇ ਵਿਧਾਨ ਸਭਾ ਵਿਚ ਨਹੀਂ ਪਹੁੰਚਿਆ। ਹੁਣ ਟੇਕ ਚੰਦ ਸ਼ਰਮਾ ਦਾ ਭਵਿੱਖ ਕੀ ਹੋਵੇਗਾ, ਇਹ ਤਾਂ ਚੋਣ ਤੋਂ ਬਾਅਦ ਹੀ ਪਤਾ ਲੱਗੇਗਾ।
ਅੱਖਾਂ ਦੇ ਤੀਰ
ਕੇਂਦਰੀ ਮੰਤਰੀ ਬੀਰੇਂਦਰ ਸਿੰਘ ਜਦੋਂ ਮੰਚ 'ਤੇ ਹੁੰਦੇ ਹਨ, ਖ਼ਾਸਕਰ ਮੁੱਖ ਮੰਤਰੀ ਨਾਲ ਤਾਂ ਖ਼ੁਦ ਨੂੰ ਰੋਕਣਾ ਉਨ੍ਹਾਂ ਲਈ ਮੁਸ਼ਕਿਲ ਹੋ ਜਾਂਦਾ ਹੈ। ਮੁੱਖ ਮੰਤਰੀ ਨੂੰ ਖ਼ਰੀਆਂ-ਖ਼ਰੀਆਂ ਸੁਣਾਉਣੀਆਂ ਉਹ ਆਪਣਾ ਧਰਮ ਮੰਨਦੇ ਹਨ। ਮੁੱਖ ਮੰਤਰੀ ਦੇ ਅਹੁਦੇ 'ਤੇ ਬੈਠਣ ਦੀ ਉਨ੍ਹਾਂ ਦੀ ਕਈ ਸਾਲ ਪੁਰਾਣੀ ਇੱਛਾ ਹੈ। ਇਸੇ ਲਈ ਬੀਰੇਂਦਰ ਸਿੰਘ ਮਾਈਕ ਫੜਦਿਆਂ ਹੀ ਮੁੱਖ ਮੰਤਰੀ ਨੂੰ ਉਪਦੇਸ਼ ਦੇਣ ਲਗਦੇ ਹਨ। ਇਸ ਵਾਰ ਬੀਰੇਂਦਰ ਸਿੰਘ ਅਤੇ ਮਨੋਹਰ ਲਾਲ ਖੱਟੜ ਵਿਚਕਾਰ ਅੱਖਾਂ ਦੇ ਇਸ਼ਾਰਿਆਂ ਰਾਹੀਂ ਗੱਲਾਂ ਹੋਈਆਂ। ਹਾਲ ਹੀ ਵਿਚ ਹੋਈ ਇਕ ਸਭਾ ਵਿਚ ਬੀਰੇਂਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੀਆਂ ਅੱਖਾਂ ਵੱਡੀਆਂ ਕਰਨੀਆਂ ਚਾਹੀਦੀਆਂ ਹਨ। ਮੁੱਖ ਮੰਤਰੀ ਨੇ ਇਸ ਦਾ ਜਵਾਬ ਦੇਣ ਦੀ ਕੋਈ ਲੋੜ ਨਹੀਂ ਸਮਝੀ, ਕਿਉਂਕਿ ਉਨ੍ਹਾਂ ਨੇ ਅੱਖਾਂ ਤੇਜ਼ ਕਰ ਰੱਖੀਆਂ ਹਨ। ਦੇਖਣਾ ਹੋਵੇਗਾ ਕਿ ਇਨ੍ਹਾਂ ਦੋਵਾਂ ਵਿਚਕਾਰ ਅੱਖਾਂ ਦੇ ਤੀਰ ਹੋਰ ਕਿੰਨੇ ਤਿੱਖੇ ਹੁੰਦੇ ਹਨ?
ਭਾਜਪਾ ਨੇਤਾਵਾਂ ਦੇ ਵੱਖਰੇ ਸੁਰ
ਭਾਜਪਾ ਨੇਤਾਵਾਂ ਦੇ ਸੁਰ ਅੱਜਕਲ੍ਹ ਇਕ-ਦੂਜੇ ਨਾਲ ਮੇਲ ਨਹੀਂ ਕਰਦੇ। ਮੁੱਖ ਮੰਤਰੀ ਖੱਟੜ ਕਹਿ ਰਹੇ ਹਨ ਕਿ ਅਗਲੀ ਚੋਣ ਵਿਚ ਭਾਜਪਾ 70 ਸੀਟਾਂ ਜਿੱਤੇਗੀ। ਭਾਜਪਾ ਦੇ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਜਨਤਕ ਤੌਰ 'ਤੇ ਲਗਾਤਾਰ ਕਹਿ ਰਹੇ ਹਨ ਕਿ ਭਾਜਪਾ ਦੇ 90 ਫ਼ੀਸਦੀ ਉਮੀਦਵਾਰ ਚੋਣ ਹਾਰਨਗੇ। ਖੱਟੜ ਕਹਿ ਰਹੇ ਹਨ ਕਿ ਭਾਜਪਾ ਮੁੜ ਸੱਤਾ ਵਿਚ ਆਏਗੀ, ਜਦੋਂ ਕਿ ਸੈਣੀ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਪ੍ਰਤੀ ਲੋਕਾਂ ਵਿਚ ਨਾਰਾਜ਼ਗੀ ਹੈ। ਖੱਟੜ ਕਹਿੰਦੇ ਹਨ ਕਿ ਕਿਸੇ ਵੀ ਮਸਲੇ ਨੂੰ ਪਾਰਟੀ ਮੰਚ 'ਤੇ ਹੱਲ ਕੀਤਾ ਜਾ ਸਕਦਾ ਹੈ ਪਰ ਸੈਣੀ ਭਾਜਪਾ 'ਤੇ ਜਨਤਕ ਮੰਚ ਤੋਂ ਹਮਲਾ ਕਰਦੇ ਹਨ। ਇਸ ਦੇ ਬਾਵਜੂਦ ਕਿਸੇ ਦੇ ਸਮਝ ਵਿਚ ਨਹੀਂ ਆ ਰਿਹਾ ਕਿ ਅਨੁਸ਼ਾਸਿਤ ਮੰਨੀ ਜਾਣ ਵਾਲੀ ਭਾਜਪਾ ਕੁਰੂਕਖੇਤਰ ਦੇ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਖਿਲਾਫ਼ ਅਨੁਸ਼ਾਸਨਿਕ ਕਾਰਵਾਈ ਤੋਂ ਏਨਾ ਕਿਉਂ ਡਰਦੀ ਹੈ?


-ਵਿਸ਼ੇਸ਼ ਪ੍ਰਤੀਨਿਧੀ ਅਜੀਤ ਸਮਾਚਾਰ
ਮੋ: 98554-65946


ਖ਼ਬਰ ਸ਼ੇਅਰ ਕਰੋ

ਭਾਰਤ ਪ੍ਰਤੀ ਅਮਰੀਕਾ ਦੀ ਨੀਤੀ ਵਿਚ ਆ ਰਹੀ ਹੈ ਤਬਦੀਲੀ

ਦੇਸ਼ ਨੂੰ ਆਪਣੇ ਹਿਤਾਂ 'ਤੇ ਪਹਿਰਾ ਦੇਣ ਦੀ ਲੋੜ

ਇਕ ਨਿਰੰਕੁਸ਼ ਸ਼ਾਸਕ ਲੋਕਤੰਤਰ ਨੂੰ ਕਮਜ਼ੋਰ ਕਰ ਸਕਦਾ ਹੈ। ਅਜਿਹਾ ਕੁਝ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਅਸਲ ਵਿਚ ਕਰ ਰਹੇ ਹਨ। ਪਰ ਉਹ ਇਕ ਸਾਮਰਾਜਵਾਦੀ ਸ਼ਕਤੀ ਵੀ ਬਣਦੇ ਜਾ ਰਹੇ ਹਨ। ਭਾਰਤ ਦੀ ਅਮਰੀਕਾ ਦੇ ਨਾਲ ਚੰਗੀ ਸੂਝ-ਬੂਝ ਰਹੀ ਹੈ ਅਤੇ ਦੋਵੇਂ ਲੋਕਤੰਤਰ, ਇਕ ਸਭ ਤੋਂ ...

ਪੂਰੀ ਖ਼ਬਰ »

ਨਸ਼ਿਆਂ ਦੀ ਮਹਾਂਮਾਰੀ

ਦ੍ਰਿੜ੍ਹਤਾ ਨਾਲ ਹੀ ਨਿਕਲੇਗਾ ਹੱਲ

ਅੱਜ ਜਿਥੇ ਪੰਜਾਬ ਵਿਚ ਅਨੇਕਾਂ ਤਰ੍ਹਾਂ ਦੇ ਨਸ਼ਿਆਂ ਦਾ ਬੋਲਬਾਲਾ ਹੈ, ਉਥੇ ਇਸ ਮੁੱਦੇ 'ਤੇ ਸਿਆਸਤ ਵੀ ਜੰਮ ਕੇ ਕੀਤੀ ਜਾ ਰਹੀ ਹੈ। ਬੌਖਲਾਈ ਸਰਕਾਰ ਹਨੇਰੇ ਵਿਚ ਤੀਰ ਚਲਾ ਰਹੀ ਹੈ, ਜੋ ਨਿਸ਼ਾਨੇ 'ਤੇ ਨਹੀਂ ਵੱਜ ਰਹੇ। ਪਿਛਲੇ ਸਮੇਂ ਵਿਚ ਸਰਕਾਰ ਨੇ ਕੁਝ ਫ਼ੈਸਲੇ ਲਏ ਸਨ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX