ਤਾਜਾ ਖ਼ਬਰਾਂ


ਰਾਬਰਟ ਵਾਡਰਾ ਨੂੰ ਰਾਹਤ, 2 ਮਾਰਚ ਤੱਕ ਅੰਤਰਿਮ ਜ਼ਮਾਨਤ ਬਰਕਰਾਰ
. . .  15 minutes ago
ਨਵੀਂ ਦਿੱਲੀ, 16 ਫਰਵਰੀ- ਮਨੀ ਲਾਂਡਰਿੰਗ ਕੇਸ 'ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਵਾਡਰਾ ਦੇ ਪਤੀ ਰਾਬਰਟ ਵਾਡਰਾ ਨੂੰ ਰਾਹਤ ਮਿਲੀ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਇਸ ਮਾਮਲੇ 'ਚ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਨੂੰ ਬਰਕਰਾਰ ਰੱਖਦਿਆਂ...
ਪਿੰਡ ਗੰਡੀ ਵਿੰਡ ਧੱਤਲ ਵਿਖੇ ਸ਼ਹੀਦ ਸੁਖਜਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸਸਕਾਰ
. . .  25 minutes ago
ਹਰੀਕੇ ਪੱਤਣ, 16 ਫਰਵਰੀ (ਸੰਜੀਵ ਕੁੰਦਰਾ)- ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗੰਡੀ ਵਿੰਡ ਧੱਤਲ ਦੇ ਸ਼ਹੀਦ ਹੋਏ ਜਵਾਨ ਸੁਖਜਿੰਦਰ ਸਿੰਘ ਦਾ ਪਿੰਡ ਦੇ ਸਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ .....
ਦਿੱਲੀ ਹਾਈਕੋਰਟ 'ਚ ਲੱਗੀ ਭਿਆਨਕ ਅੱਗ
. . .  about 1 hour ago
ਨਵੀਂ ਦਿੱਲੀ, 16 ਫਰਵਰੀ- ਦਿੱਲੀ ਹਾਈਕੋਰਟ ਦੀ ਕੰਟੀਨ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀਆਂ 2 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ .....
ਸ਼ਹੀਦ ਜੈਮਲ ਸਿੰਘ ਦੇ ਅੰਤਿਮ ਸਸਕਾਰ ਮੌਕੇ ਪਹੁੰਚੇ ਹਰਸਿਮਰਤ ਬਾਦਲ ਨੇ ਕਿਹਾ- ਫ਼ੌਜੀ ਵੀਰਾਂ ਦੀ ਸ਼ਹਾਦਤ 'ਤੇ ਸਦਾ ਰਹੇਗਾ ਮਾਣ
. . .  about 1 hour ago
ਕੋਟ ਈਸੇ ਖਾਂ, 16 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)- ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜੈਮਲ ਸਿੰਘ ਦੇ ਅੰਤਿਮ ਸਸਕਾਰ ਮੌਕੇ ਪਹੁੰਚੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੁੱਖ ...
ਪਿੰਡ ਗੰਡੀ ਵਿੰਡ ਧੱਤਲ ਪਹੁੰਚੀ ਸ਼ਹੀਦ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ
. . .  about 1 hour ago
ਹਰੀਕੇ ਪੱਤਣ, 16 ਫਰਵਰੀ (ਸੰਜੀਵ ਕੁੰਦਰਾ)- ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗੰਡੀ ਵਿੰਡ ਧੱਤਲ ਦੇ ਵਸਨੀਕ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚ ਗਈ.....
ਸ਼ਹੀਦ ਮਨਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ
. . .  about 1 hour ago
ਦੀਨਾਨਗਰ 16 ਫਰਵਰੀ(ਸੰਧੂ/ਸੋਢੀ/ਸ਼ਰਮਾ) -ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਆਵੰਤੀਪੁਰਾ ਖੇਤਰ ਵਿਚ ਬੀਤੇ ਦਿਨੀਂ ਅੱਤਵਾਦੀਆਂ ਵੱਲੋਂ ਕੀਤੇ ਗਏ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ ਦੀਨਾਨਗਰ ਦੇ ਆਰੀਆ ਨਗਰ ਦੇ ਨਿਵਾਸੀ ਸੀ.ਆਰ.ਪੀ.ਐਫ. ਦੀ 75 ਬਟਾਲੀਅਨ ....
ਪੁਲਵਾਮਾ ਹਮਲਾ : ਯੂਥ ਅਕਾਲੀ ਦਲ ਵੱਲੋਂ ਪਟਿਆਲਾ 'ਚ ਸਿੱਧੂ ਅਤੇ ਪਾਕਿ ਫ਼ੌਜ ਮੁਖੀ ਦੇ ਫੂਕੇ ਗਏ ਪੁਤਲੇ
. . .  about 2 hours ago
ਪਟਿਆਲਾ, 16 ਫਰਵਰੀ (ਅਮਨਦੀਪ ਸਿੰਘ)- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ 42 ਜਵਾਨਾਂ ਦੇ ਰੋਸ ਵਜੋਂ ਪੂਰੇ ਦੇਸ਼ 'ਚ ਲਗਾਤਾਰ ਪਾਕਿਸਤਾਨ ਦੇ ਪੁਤਲੇ ਫੂਕੇ ਜਾ ਰਹੇ ਹਨ ਅਤੇ ਪਾਕਿਸਤਾਨ.....
ਸ੍ਰੀ ਮੁਕਤਸਰ ਸਾਹਿਬ: ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ, 3 ਜ਼ਖਮੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 16 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)- ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਰੋਡ 'ਤੇ ਪਿੰਡ ਭੁੱਲਰ ਵਿਖੇ ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ 2 ਔਰਤਾਂ ਸਮੇਤ 3 ਜਣੇ ਜ਼ਖ਼ਮੀ ਹੋਏ ਹਨ। ਇਕ ਕਾਰ ....
ਸ਼ਹੀਦ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਤਰਨਤਾਰਨ ਤੋਂ ਪਿੰਡ ਗੰਡੀ ਵਿੰਡ ਧੱਤਲ ਲਈ ਹੋਈ ਰਵਾਨਾ
. . .  about 2 hours ago
ਤਰਨਤਾਰਨ, 16 ਫਰਵਰੀ (ਹਰਿੰਦਰ ਸਿੰਘ)- ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਤਰਨਤਾਰਨ ਦੇ ਪਿੰਡ ਗੰਡੀ ਵਿੰਡ ਧੱਤਲ ਨਿਵਾਸੀ ਸ਼ਹੀਦ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਅੰਤਿਮ ਸਸਕਾਰ ਲਈ ਤਰਨਤਾਰਨ ....
ਸਰਕਾਰੀ ਸਨਮਾਨਾਂ ਨਾਲ ਸ਼ਹੀਦ ਜੈਮਲ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ
. . .  about 2 hours ago
ਕੋਟ ਈਸੇ ਖਾਂ, 16 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜੈਮਲ ਸਿੰਘ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਮੋਗਾ ਜ਼ਿਲ੍ਹੇ ਦੇ ਕਸਬੇ ਕੋਟ ਈਸੇ ਖਾਂ ਦੇ ਪਿੰਡ ਗਲੋਟੀ ਖੁਰਦ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਅੰਤਿਮ...
ਵਿਦੇਸ਼ ਮੰਤਰਾਲੇ ਪਹੁੰਚੇ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ
. . .  about 2 hours ago
ਨਵੀਂ ਦਿੱਲੀ, 16 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਸੀਨੀਅਰ ਅਧਿਕਾਰੀਆਂ ਅਤੇ ਲੀਡਰਸ਼ਿਪ ਨਾਲ ਸਲਾਹ-ਮਸ਼ਵਰੇ ਲਈ ....
ਪੁਰਾਣੀ ਰੰਜਸ਼ ਦੇ ਚੱਲਦਿਆਂ ਦਿਨ ਦਿਹਾੜੇ ਨੌਜਵਾਨ 'ਤੇ ਚਲੀ ਗੋਲੀ
. . .  about 3 hours ago
ਰਾਜਾਸਾਂਸੀ, 16 ਫਰਵਰੀ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਪਿੰਡ ਮੁਰਾਦਪੁਰਾ ਵਿਖੇ ਪੁਰਾਣੀ ਰੰਜਸ਼ ਤਹਿਤ ਨੌਜਵਾਨ ਹਰਿੰਦਰ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਗੁਆਂਢ ਰਹਿੰਦੇ ਨੌਜਵਾਨ ਜੈ ਦੀਪ ਸਿੰਘ ਲੜਕੇ 'ਤੇ ਅੱਜ ਸਵੇਰੇ ਗੋਲੀਆਂ ਮਾਰਨ ਦੀ...
ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਦਿੱਤੀ ਗਈ ਸ਼ਰਧਾਂਜਲੀ
. . .  about 3 hours ago
ਲੁਧਿਆਣਾ,16 ਫ਼ਰਵਰੀ (ਪੁਨੀਤ ਬਾਵਾ)-ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਲੁਧਿਆਣਾ ਦੇ ਵਿਕਾਸ ਲਈ 570 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਤੋਂ ਪਹਿਲਾਂ ਸਿੱਧੂ, ਕੈਬਨਿਟ ਮੰਤਰੀ ਭਾਰਤ ਭੂਸ਼ਨ....
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਪੁਲਵਾਮਾ ਹਮਲੇ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ
. . .  about 3 hours ago
ਅੰਮ੍ਰਿਤਸਰ, 16 ਫਰਵਰੀ (ਜੱਸ)- ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਆਗੂਆਂ ਵੱਲੋਂ ਪੁਲਵਾਮਾ 'ਚ ਸ਼ਹੀਦ ਹੋਏ ਸੀ.ਆਰ.ਪੀ.ਐਫ. ਜਵਾਨਾਂ ਨੂੰ ਸ਼ਰਧਾਂਜਲੀ ਦੇਣ ਅਤੇ ਪਾਕਿਸਤਾਨ ਵਿਰੁੱਧ ਰੋਸ ਪ੍ਰਗਟ ਕਰਨ ਹਿਤ ਸਥਾਨਕ ਥਾਣਾ ਬੀ ਡਿਵੀਜ਼ਨ ਨੇੜੇ ਰੋਸ .....
ਪੁਲਵਾਮਾ ਹਮਲੇ 'ਤੇ ਸੰਸਦ ਭਵਨ 'ਚ ਚੱਲ ਰਹੀ ਹੈ ਸਰਵ ਪਾਰਟੀ ਬੈਠਕ
. . .  about 3 hours ago
ਨਵੀਂ ਦਿੱਲੀ, 16 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਸ਼ਨੀਵਾਰ ਨੂੰ ਕੇਂਦਰ ਸਰਕਾਰ ਦੀ ਸਰਵ ਪਾਰਟੀ ਬੈਠਕ ਸੰਸਦ 'ਚ ਸ਼ੁਰੂ ਹੋ ਗਈ ਹੈ। ਸੰਸਦ ਭਵਨ 'ਚ ਚੱਲ ਰਹੀ ਇਸ ਬੈਠਕ 'ਚ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ....
ਪਿੰਡ ਰੌਲ਼ੀ ਵਿਖੇ ਸਰਕਾਰੀ ਸਨਮਾਨਾਂ ਨਾਲ ਹੋਇਆ ਸ਼ਹੀਦ ਕੁਲਵਿੰਦਰ ਸਿੰਘ ਦਾ ਅੰਤਿਮ ਸਸਕਾਰ
. . .  about 4 hours ago
ਨਵਜੋਤ ਸਿੱਧੂ ਦੀ ਆਮਦ ਤੋਂ ਪਹਿਲਾਂ ਨੌਜਵਾਨਾਂ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ
. . .  about 4 hours ago
ਸ਼ਹੀਦ ਜੈਮਲ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਸੁਖਬੀਰ ਬਾਦਲ
. . .  about 4 hours ago
ਸ਼ਹੀਦ ਮਨਿੰਦਰ ਸਿੰਘ ਦੀ ਮ੍ਰਿਤਕ ਦੇਹ ਦੀਨਾਨਗਰ ਪਹੁੰਚੀ, 12 ਵਜੇ ਹੋਵੇਗਾ ਅੰਤਿਮ ਸਸਕਾਰ
. . .  about 4 hours ago
ਪਿੰਡ ਰੌਲ਼ੀ ਪਹੁੰਚੀ ਸ਼ਹੀਦ ਕੁਲਵਿੰਦਰ ਸਿੰਘ ਦੀ ਮ੍ਰਿਤਕ ਦੇਹ, ਸਰਕਾਰੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸਸਕਾਰ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 550
ਵਿਚਾਰ ਪ੍ਰਵਾਹ: ਕੋਈ ਵੀ ਕੰਮ ਅਜਿਹਾ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਅਤੇ ਮਨੋਰਥ ਪ੍ਰਤੀ ਦ੍ਰਿੜ੍ਹਤਾ ਪੂਰਾ ਨਹੀਂ ਕਰ ਸਕਦਾ। -ਜੇਮਸ ਐਲਨ

ਸੰਪਾਦਕੀ

ਬਿਜਲੀ ਦੇ ਵੱਡੇ ਖੰਭਿਆਂ ਤੇ ਲਾਈਨਾਂ ਹੇਠ ਕਿਸਾਨਾਂ ਦੀ ਆਉਣ ਵਾਲੀ ਜ਼ਮੀਨ ਦਾ

ਢੁਕਵਾਂ ਮੁਆਵਜ਼ਾ ਦਿਵਾਏ ਰਾਜ ਸਰਕਾਰ

ਭਾਰਤ ਸਰਕਾਰ ਦੀ 'ਮਿਨਿਸਟਰੀ ਆਫ ਪਾਵਰ' ਦੇ ਜੁਆਇੰਟ ਸਕੱਤਰ (ਟ੍ਰਾਂਸਮਿਸ਼ਨ) ਸ੍ਰੀ ਜਯੋਤੀ ਅਰੋੜਾ ਵਲੋਂ 15 ਅਕਤੂਬਰ, 2015 ਨੂੰ ਇਕ ਸਰਕੂਲਰ ਨੰ: 3/7/2015-ਟਰਾਂਸ, ਜਾਰੀ ਕਰਕੇ ਬਿਜਲੀ ਦੀਆਂ ਟ੍ਰਾਂਸਮਿਸ਼ਨ ਲਾਈਨਾਂ ਹੇਠ ਆਉਂਦੇ 'ਰਾਈਟ ਆਫ ਵੇ' ਵਜੋਂ ਹੋਣ ਵਾਲੇ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਇਸ ਸਰਕੂਲਰ ਦੀਆਂ ਕਾਪੀਆਂ ਹੋਰਨਾਂ ਉੱਚ ਅਧਿਕਾਰੀਆਂ ਸਮੇਤ ਸਭਨਾਂ ਰਾਜਾਂ ਦੇ ਮੁੱਖ ਸਕੱਤਰਾਂ ਅਤੇ 'ਯੂ.ਟੀ.' ਪ੍ਰਬੰਧਕਾਂ ਨੂੰ ਵੀ ਭੇਜੀਆਂ ਗਈਆਂ ਸਨ ਅਤੇ ਕਿਹਾ ਗਿਆ ਸੀ ਕਿ ਉਹ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਅਪਣਾਉਣ ਸਬੰਧੀ ਢੁਕਵਾਂ ਫ਼ੈਸਲਾ ਲੈਣ, ਕਿਉਂਕਿ ਜ਼ਮੀਨ ਪ੍ਰਾਪਤੀ (ਐਕਯੂਜੇਸ਼ਨ) ਰਾਜ ਦਾ ਵਿਸ਼ਾ ਹੈ। ਇਸ ਸਰਕੂਲਰ ਵਿਚ ਦੱਸਿਆ ਗਿਆ ਸੀ ਕਿ 9-10 ਅਪ੍ਰੈਲ, 2015 ਨੂੰ ਗੁਹਾਟੀ ਵਿਖੇ ਹੋਈ ਬਿਜਲੀ ਮੰਤਰੀਆਂ ਦੀ ਕਾਨਫ਼ਰੰਸ ਵਿਚ ਫ਼ੈਸਲਾ ਲਿਆ ਗਿਆ ਸੀ ਕਿ ਬਿਜਲੀ ਦੀਆਂ ਲਾਈਨਾਂ ਹੇਠ ਆਉਂਦੀ ਕਿਸਾਨਾਂ ਦੀ ਜ਼ਮੀਨ ਜੋ 'ਰਾਈਟ ਆਫ ਵੇ' ਵਜੋਂ ਜਾਣੀ ਜਾਂਦੀ ਹੈ, ਦੇ ਹੁੰਦੇ ਨੁਕਸਾਨ ਦੀ ਪੂਰਤੀ ਲਈ ਇਕ ਇਕਸਾਰ ਨੀਤੀ ਬਣਾਉਣ ਲਈ ਕਮੇਟੀ ਦਾ ਗਠਨ ਕੀਤਾ ਜਾਵੇ। ਇਸ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਹੇਠ ਦੱਸੇ ਦਿਸ਼ਾ-ਨਿਰਦੇਸ਼ਾਂ ਦਾ ਰੂਪ ਦੇ ਕੇ 'ਇਲੈਕਟ੍ਰੀਸਿਟੀ ਐਕਟ 2003' ਦੀ ਧਾਰਾ 67-68 ਅਤੇ 'ਇੰਡੀਅਨ ਟੈਲੀਗ੍ਰਾਫ਼ ਐਕਟ' ਦੀ ਧਾਰਾ 10-16 ਦੇ ਮੁਤਾਬਿਕ ਨੁਕਸਾਨ ਦੀ ਪੂਰਤੀ ਲਈ ਬਣਾਇਆ ਗਿਆ ਹੈ, ਜੋ ਕਿ ਆਮ ਫ਼ਸਲ ਅਤੇ ਦਰੱਖਤਾਂ ਆਦਿ ਦੇ ਨੁਕਸਾਨ ਤੋਂ ਵੱਖਰਾ ਹੋਵੇਗਾ। ਇਹ ਰਕਮ 66 ਕੇ.ਵੀ. ਅਤੇ ਇਸ ਤੋਂ ਵੱਧ ਦੇ ਟਾਵਰ ਨਾਲ ਬੰਨ੍ਹੀਆਂ ਤਾਰਾਂ ਲਈ ਹੀ ਭੁਗਤਾਨਯੋਗ ਹੋਵੇਗੀ।
ਦਿਸ਼ਾ-ਨਿਰਦੇਸ਼
* ਟਾਵਰ ਬੇਸ (ਚਾਰ ਲੱਤਾਂ ਦੇ ਵਿਚਕਾਰ) ਦਾ ਰਕਬਾ ਜੋ ਕਿ ਟਾਵਰ ਗੱਡਣ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ, ਦੀ ਜ਼ਮੀਨੀ ਕੀਮਤ ਦਾ ਮੁਆਵਜ਼ਾ 85 ਫ਼ੀਸਦੀ ਜੋ ਕਿ ਜ਼ਿਲ੍ਹਾ ਮੈਜਿਸਟ੍ਰੇਟ ਜਾਂ ਹੋਰ ਕੋਈ ਅਧਿਕਾਰੀ ਸਰਕਲ ਰੇਟ/ਦਿਸ਼ਾ-ਨਿਰਦੇਸ਼ ਕੀਮਤ/ਸਟੈਂਪ ਐਕਟ ਰੇਟਸ ਦੇ ਆਧਾਰ 'ਤੇ ਨਿਰਧਾਰਤ ਕਰੇਗਾ।
* ਟ੍ਰਾਂਸਮਿਸ਼ਨ ਲਾਈਨ ਵਿਛਾਉਣ ਅਤੇ ਅਨੇਕਾਂ ਪਾਬੰਦੀਆਂ ਲਗਾਉਣ ਵਜੋਂ ਟ੍ਰਾਂਸਮਿਸ਼ਨ ਲਾਈਨਾਂ ਹੇਠ ਆਉਂਦੇ 'ਰਾਈਟ ਆਫ ਵੇ ਕੋਰੀਡਰ' ਦੀ ਚੌੜਾਈ ਵਜੋਂ ਜ਼ਮੀਨ ਦੀ ਕੀਮਤ ਵਿਚ ਆਉਣ ਵਾਲੀ ਕਮੀ ਸਬੰਧੀ ਮੁਆਵਜ਼ਾ ਰਾਜਾਂ ਵਲੋਂ ਰਾਜ ਦੇ ਅਲੱਗ-ਅਲੱਗ ਹਿੱਸਿਆਂ ਵਿਚ ਜ਼ਮੀਨ ਦੀ ਸ਼੍ਰੇਣੀ/ਕਿਸਮ ਦੇ ਆਧਾਰ 'ਤੇ ਨਿਰਧਾਰਤ ਕੀਤਾ ਜਾਵੇਗਾ।
ਇਸ ਵਿਚ ਅੱਗੇ ਕਿਹਾ ਗਿਆ ਕਿ ਇਸ ਸੇਧ ਨਾਲ ਨਾ ਸਿਰਫ 'ਰਾਈਟ ਆਫ ਵੇ' ਦੇ ਮਸਲਿਆਂ ਦਾ ਨਿਪਟਾਰਾ ਕਰਨ ਵਿਚ ਸਹਾਇਤਾ ਹੋਵੇਗੀ, ਬਲਕਿ ਰਾਜਾਂ/ਯੂ.ਟੀ. ਪ੍ਰਬੰਧ ਦੀ ਸਰਗਰਮ ਮਦਦ ਨਾਲ ਅਹਿਮ ਜ਼ਰੂਰੀ ਟ੍ਰਾਂਸਮਿਸ਼ਨ ਲਾਈਨਾਂ ਦਾ ਕੰਮ ਪੂਰਾ ਕਰਨ ਵਿਚ ਸਹੂਲਤ ਹੋਵੇਗੀ।
ਮਿਨਿਸਟਰੀ ਆਫ ਪਾਵਰ ਵਲੋਂ ਬਣਾਈ ਗਈ ਕਮੇਟੀ ਨੇ ਆਪਣੀ ਪਹਿਲੀ ਮੀਟਿੰਗ 20 ਅਪ੍ਰੈਲ, 2015 ਨੂੰ ਕੀਤੀ, ਜਿਸ ਵਿਚ ਪਾਵਰ ਗਰਿੱਡ (ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿ:) ਦੇ ਸੀ. ਐਮ. ਡੀ./ਡਾਇਰੈਕਟਰ (ਪ੍ਰਾਜੈਕਟਸ) ਤੋਂ ਇਲਾਵਾ ਕਈ ਰਾਜਾਂ ਦੇ ਪ੍ਰਿੰਸੀਪਲ ਸਕੱਤਰ ਸ਼ਾਮਿਲ ਹੋਏ ਅਤੇ ਕੇਂਦਰੀ ਬਿਜਲੀ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਨੇ ਇਸ ਦੀ ਪ੍ਰਧਾਨਗੀ ਕੀਤੀ। ਪਾਵਰ ਗਰਿੱਡ ਨੇ ਇਸ ਮੀਟਿੰਗ ਵਿਚ ਉਨ੍ਹਾਂ ਵਲੋਂ ਲਈ ਗਈ 'ਅਟਾਰਨੀ ਜਨਰਲ ਆਫ ਇੰਡੀਆ' ਦੀ ਰਾਇ ਵੀ ਰੱਖੀ, ਜੋ ਹੇਠ ਲਿਖੇ ਅਨੁਸਾਰ ਹੈ :
'ਇਹ ਕਹਿਣਾ ਤਰਕ ਸੰਗਤ ਹੈ ਕਿ ਟਾਵਰ ਜੋ ਕਿ ਪੱਕੇ ਤੌਰ 'ਤੇ ਜ਼ਮੀਨ ਵਿਚ ਗੱਡਿਆ ਹੁੰਦਾ ਹੈ, ਦੀਆਂ ਲੱਤਾਂ ਹੇਠਲੀ ਜ਼ਮੀਨ ਮਾਲਕ ਪਾਸੋਂ ਸਦਾ ਲਈ ਖੁਸ ਜਾਂਦੀ ਹੈ। ਭਾਵੇਂ ਇਹ ਜ਼ਮੀਨ ਨੂੰ ਪ੍ਰਾਪਤ (ਐਕਯੂਜ਼ਿਸ਼ਨ) ਕਰਨ ਦੀ ਲੋੜ ਨਹੀਂ ਅਤੇ ਮਾਲਕਾਨਾ ਹੱਕ ਮਾਲਕ ਕੋਲ ਹੀ ਰਹਿੰਦੇ ਹਨ, ਫਿਰ ਵੀ ਮਾਲਕੀ ਨੂੰ ਮਾਨਣ, ਜ਼ਮੀਨ ਦੇ ਉਸ ਟੁਕੜੇ ਨੂੰ ਆਜ਼ਾਦੀ ਨਾਲ ਵਰਤਣ ਦੇ ਸਭ ਮੌਕਿਆਂ 'ਤੇ ਬੁਰੀ ਤਰ੍ਹਾਂ ਨਾਲ ਬੰਦਿਸ਼ ਲੱਗ ਜਾਂਦੀ ਹੈ। ਅਜਿਹੇ ਮਾਮਲਿਆਂ ਵਿਚ ਮੁਆਵਜ਼ਾ ਅੱਜ ਦੀ ਕੀਮਤ ਦੇ ਬਿਲਕੁਲ ਨੇੜੇ ਹੋਣਾ ਚਾਹੀਦਾ ਹੈ। 'ਕੋਰੀਡੋਰ' ਦੇ ਹੇਠਲੀ ਜ਼ਮੀਨ ਦਾ ਮੁਆਵਜ਼ਾ ਬਿਲਕੁਲ ਅਲੱਗ ਹੈ। ਅਜਿਹੀ ਜ਼ਮੀਨ ਆਸਾਨੀ ਨਾਲ ਕਿਸਾਨ ਵਲੋਂ ਖੇਤੀ ਦੇ ਮੰਤਵ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ। ਫਿਰ ਵੀ ਵਿਛੀ ਹੋਈ ਲਾਈਨ ਹੇਠਲੀ 'ਕੋਰੀਡੋਰ' ਨੂੰ ਵਰਤਣ ਦੇ ਤਰੀਕਿਆਂ 'ਤੇ ਲੱਗੀ ਪਾਬੰਦੀ ਅਤੇ ਭਵਿੱਖ ਵਿਚ ਖੇਤੀ ਤੋਂ ਇਲਾਵਾ ਕਿਸੇ ਹੋਰ ਮੰਤਵ ਵਜੋਂ ਜ਼ਮੀਨ ਨੂੰ ਵਰਤੋਂ ਵਿਚ ਨਾ ਲਿਆਏ ਜਾ ਸਕਣ ਕਾਰਨ ਜ਼ਮੀਨ ਦੀ ਕੀਮਤ ਵਿਚ ਕਮੀ ਆਏਗੀ। ਰਿਹਾਇਸ਼ੀ/ਸਨਅਤੀ ਇਲਾਕਿਆਂ ਵਿਚ ਮਨੁੱਖੀ ਜ਼ਿੰਦਗੀ ਦੀ ਸੁਰੱਖਿਆ ਅਤੇ ਬਿਜਲਈ ਕਲੀਅਰੈਂਸ ਨੂੰ ਲੈ ਕੇ ਬਹੁਤ ਹੀ ਗੰਭੀਰ/ਸਖ਼ਤ ਪਾਬੰਦੀਆਂ ਲਗਦੀਆਂ ਹਨ, ਇਸ ਲਈ ਮੁਆਵਜ਼ੇ ਦੀ ਰਕਮ ਨੁਕਸਾਨ ਦੇ ਮੁਤਾਬਿਕ ਹੋਣੀ ਚਾਹੀਦੀ ਹੈ।' ਇਸ ਮੀਟਿੰਗ ਵਿਚ ਹਾਜ਼ਰ 17 ਰਾਜਾਂ ਨੇ ਆਪਣੀ ਅਲੱਗ-ਅਲੱਗ ਰਾਇ ਦਿੱਤੀ। ਓਡੀਸ਼ਾ, ਮਹਾਰਾਸ਼ਟਰ, ਉੱਤਰਾਖੰਡ, ਪੱਛਮੀ ਬੰਗਾਲ, ਬਿਹਾਰ, ਕਰਨਾਟਕ, ਕੇਰਲਾ, ਝਾਰਖੰਡ ਸਮੇਤ ਪੰਜਾਬ ਨੇ ਆਪਣੀ ਰਾਇ ਵਿਚ ਟਾਵਰ ਬੇਸ ਦਾ ਮੁਆਵਜ਼ਾ ਅਤੇ 'ਰਾਈਟ ਆਫ ਵੇ ਕੋਰੀਡੋਰ' ਦਾ ਕੁਝ ਮੁਆਵਜ਼ਾ ਦੇਣ ਦੀ ਗੱਲ ਮੰਨੀ। ਪੰਜਾਬ ਰਾਜ ਨੇ ਟਾਵਰ ਬੇਸ ਅਤੇ ਲਾਈਨ ਕੋਰੀਡੋਰ ਦੇ ਵੀ ਮੁਆਵਜ਼ੇ ਦੀ ਗੱਲ ਮੰਨੀ ਅਤੇ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਮੁਆਵਜ਼ੇ ਲਈ 'ਸਟੈਂਡਰਡ ਯੂਨੀਫਾਰਮ ਨਾਰਮ' (ਮਿਆਰੀ ਅਤੇ ਇਕਸਾਰ ਨਿਯਮ) ਬਣਾਏ ਜਾਣ। ਪਾਵਰ ਗਰਿੱਡ ਨੇ ਤਾਂ 100 ਫ਼ੀਸਦੀ ਮੁਆਵਜ਼ੇ ਦਾ ਪ੍ਰਸਤਾਵ ਦਿੱਤਾ।
ਪਰ ਕਿੰਨੀ ਦੁੱਖ ਦੀ ਗੱਲ ਹੈ ਕਿ ਇਸ ਮੀਟਿੰਗ ਵਿਚ ਵਧ-ਚੜ੍ਹ ਕੇ ਮੁਆਵਜ਼ਾ ਦੇਣ ਦੀ ਗੱਲ ਕਰਨ ਵਾਲੀ 2015 ਦੀ ਅਕਾਲੀ-ਭਾਜਪਾ ਸਰਕਾਰ ਨੇ ਕਦੇ ਵੀ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਨਹੀਂ ਅਪਣਾਇਆ। ਹੋਰ ਤਾਂ ਹੋਰ 2017 ਵਿਚ ਹੋਂਦ ਵਿਚ ਆਉਣ ਤੋਂ ਬਾਅਦ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਵੀ ਕੋਈ ਘੱਟ ਨਹੀਂ ਗੁਜ਼ਾਰੀ ਅਤੇ ਇਸ ਵੱਲ ਧਿਆਨ ਨਹੀਂ ਦਿੱਤਾ।
ਪੰਜਾਬ ਵਿਚ ਮੋਗਾ ਵਿਖੇ ਪਾਵਰ ਗਰਿੱਡ ਦਾ ਸਬ ਸਟੇਸ਼ਨ ਹੈ, ਜਿਥੇ ਚਮੇਰਾ, ਬੀਕਾਨੇਰ, ਸੂਰਤ, ਕਿਸ਼ਨਪੁਰ, ਹਿਸਾਰ, ਫਤਿਹਾਬਾਦ, ਭਿਵਾਨੀ ਆਦਿ ਤੋਂ ਟ੍ਰਾਂਸਮਿਸ਼ਨ ਲਾਈਨ ਆਉਣ ਵਜੋਂ ਟਾਵਰਾਂ ਅਤੇ ਲਾਈਨਾਂ ਦਾ ਜਾਲ ਵਿਛਿਆ ਹੋਇਆ ਹੈ। ਅਨੇਕਾਂ ਕਿਸਾਨਾਂ ਦੀ ਸੋਨੇ ਵਰਗੀ ਜ਼ਮੀਨ ਪੱਥਰ ਹੋ ਚੁੱਕੀ ਹੈ। ਕਿਉਂਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਬਿਜਲੀ ਮੰਤਰਾਲੇ ਵਲੋਂ ਦਿੱਤੀ ਗਈ ਸੇਧ ਨੂੰ ਅਪਣਾਇਆ ਹੀ ਨਹੀਂ, ਇਸ ਲਈ ਮੁਆਵਜ਼ਾ ਨਿਰਧਾਰਤ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਪਾਵਰ ਗਰਿੱਡ ਨੇ ਹੀ ਨਿਰਧਾਰਤ ਮੁਆਵਜ਼ਾ ਦੇਣਾ ਹੁੰਦਾ ਹੈ, ਪਾਵਰ ਗਰਿੱਡ ਮੁਆਵਜ਼ੇ ਦੀ ਰਕਮ ਅਦਾ ਕਰਨ ਲਈ ਤਿਆਰ ਹੈ, ਪੰਜਾਬ ਸਰਕਾਰ ਨੇ ਆਪਣੇ ਪਾਸੋਂ ਇਕ ਵੀ ਪੈਸਾ ਨਹੀਂ ਦੇਣਾ, ਫਿਰ ਵੀ ਪੰਜਾਬ ਸਰਕਾਰ ਮੁਆਵਜ਼ਾ ਨਿਰਧਾਰਤ ਕਰਨ ਲਈ ਤਿਆਰ ਨਹੀਂ। ਜੇਕਰ ਪੰਜਾਬ ਸਰਕਾਰ ਕੇਂਦਰੀ ਬਿਜਲੀ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਨੂੰ ਅਪਣਾ ਕੇ ਕਿਸਾਨਾਂ ਦਾ ਮੁਆਵਜ਼ਾ ਨਿਰਧਾਰਤ ਕਰਾਉਂਦੀ ਹੈ ਤਾਂ ਇਸ ਨਾਲ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਨੂੰ ਰਾਹਤ ਮਿਲੇਗੀ ਅਤੇ ਖ਼ੁਦਕੁਸ਼ੀਆਂ ਨੂੰ ਵੀ ਠੱਲ੍ਹ ਪਵੇਗੀ।
ਜੇਕਰ ਪੰਜਾਬ ਸਰਕਾਰ ਬਿਜਲੀ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਨੂੰ ਨਹੀਂ ਅਪਣਾਉਣਾ ਚਾਹੁੰਦੀ ਤਾਂ ਉਹ ਘੱਟੋ-ਘੱਟ ਪਾਵਰ ਗਰਿੱਡ ਨੂੰ ਇਹ ਹਦਾਇਤ ਅਤੇ ਅਧਿਕਾਰ ਦੇ ਦੇਵੇ ਕਿ ਉਹ ਆਪਣੇ ਅਧਿਕਾਰੀਆਂ ਕੋਲੋਂ ਆਪਣੇ ਤੌਰ 'ਤੇ ਮੁਆਵਜ਼ਾ ਨਿਰਧਾਰਤ ਕਰਕੇ ਬਣਦੀ ਰਕਮ ਕਿਸਾਨ ਨੂੰ ਅਦਾ ਕਰ ਦੇਣ। ਆਮ ਭੋਲਾ-ਭਾਲਾ ਅਤੇ ਅਨਪੜ੍ਹ ਕਿਸਾਨ ਟਾਵਰ ਦੇ ਲੱਗਣ ਅਤੇ ਖੇਤ ਉੱਪਰ ਲਾਈਨ ਦੇ ਵਿਛਣ ਨੂੰ ਕਿਸਮਤ ਦੀ ਮਾਰ ਅਤੇ ਸਰਕਾਰੀ ਅਖ਼ਤਿਆਰ ਦਾ ਨਾਂਅ ਦੇ ਕੇ ਦੜ ਵੱਟ ਲੈਂਦਾ ਹੈ। ਪੰਜਾਬ ਸਰਕਾਰ ਨੂੰ ਕਿਸਾਨ ਦੀ ਅਗਿਆਨਤਾ ਦਾ ਨਾਜਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ।


-ਮੋ: 98144-23484


ਖ਼ਬਰ ਸ਼ੇਅਰ ਕਰੋ

ਬਾਗ਼ੀ ਤੇਵਰ ਅਪਣਾ ਰਹੇ ਹਨ ਭਾਜਪਾ ਦੇ ਸੰਸਦ ਮੈਂਬਰ ਧਰਮਵੀਰ

ਭਾਜਪਾ ਦੇ ਸੰਸਦ ਮੈਂਬਰ ਧਰਮਵੀਰ ਨੇ ਇਕ ਟੀ.ਵੀ. ਚੈਨਲ ਨੂੰ ਦਿੱਤੇ ਗਏ ਇੰਟਰਵਿਊ ਵਿਚ ਸਾਬਕਾ ਉਪ ਪ੍ਰਧਾਨ ਮੰਤਰੀ ਸਵਰਗੀ ਦੇਵੀ ਲਾਲ ਦੀ ਤਾਰੀਫ਼ ਕੀਤੀ ਹੈ। ਉਹ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਭਾਜਪਾ ਦੀ ਟਿਕਟ 'ਤੇ ਲੜਨ ਦਾ ਉਨ੍ਹਾਂ ...

ਪੂਰੀ ਖ਼ਬਰ »

ਭਾਰਤ ਪ੍ਰਤੀ ਅਮਰੀਕਾ ਦੀ ਨੀਤੀ ਵਿਚ ਆ ਰਹੀ ਹੈ ਤਬਦੀਲੀ

ਦੇਸ਼ ਨੂੰ ਆਪਣੇ ਹਿਤਾਂ 'ਤੇ ਪਹਿਰਾ ਦੇਣ ਦੀ ਲੋੜ

ਇਕ ਨਿਰੰਕੁਸ਼ ਸ਼ਾਸਕ ਲੋਕਤੰਤਰ ਨੂੰ ਕਮਜ਼ੋਰ ਕਰ ਸਕਦਾ ਹੈ। ਅਜਿਹਾ ਕੁਝ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਅਸਲ ਵਿਚ ਕਰ ਰਹੇ ਹਨ। ਪਰ ਉਹ ਇਕ ਸਾਮਰਾਜਵਾਦੀ ਸ਼ਕਤੀ ਵੀ ਬਣਦੇ ਜਾ ਰਹੇ ਹਨ। ਭਾਰਤ ਦੀ ਅਮਰੀਕਾ ਦੇ ਨਾਲ ਚੰਗੀ ਸੂਝ-ਬੂਝ ਰਹੀ ਹੈ ਅਤੇ ਦੋਵੇਂ ਲੋਕਤੰਤਰ, ਇਕ ਸਭ ਤੋਂ ...

ਪੂਰੀ ਖ਼ਬਰ »

ਨਸ਼ਿਆਂ ਦੀ ਮਹਾਂਮਾਰੀ

ਦ੍ਰਿੜ੍ਹਤਾ ਨਾਲ ਹੀ ਨਿਕਲੇਗਾ ਹੱਲ

ਅੱਜ ਜਿਥੇ ਪੰਜਾਬ ਵਿਚ ਅਨੇਕਾਂ ਤਰ੍ਹਾਂ ਦੇ ਨਸ਼ਿਆਂ ਦਾ ਬੋਲਬਾਲਾ ਹੈ, ਉਥੇ ਇਸ ਮੁੱਦੇ 'ਤੇ ਸਿਆਸਤ ਵੀ ਜੰਮ ਕੇ ਕੀਤੀ ਜਾ ਰਹੀ ਹੈ। ਬੌਖਲਾਈ ਸਰਕਾਰ ਹਨੇਰੇ ਵਿਚ ਤੀਰ ਚਲਾ ਰਹੀ ਹੈ, ਜੋ ਨਿਸ਼ਾਨੇ 'ਤੇ ਨਹੀਂ ਵੱਜ ਰਹੇ। ਪਿਛਲੇ ਸਮੇਂ ਵਿਚ ਸਰਕਾਰ ਨੇ ਕੁਝ ਫ਼ੈਸਲੇ ਲਏ ਸਨ, ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX