ਸੇਂਟ ਪੀਟਰਸਬਰਗ, 10 ਜੁਲਾਈ (ਏਜੰਸੀ)- ਫਰਾਂਸ ਨੇ ਮੰਗਲਵਾਰ ਦੇਰ ਰਾਤ ਸੇਂਟ ਪੀਟਰਸਬਰਗ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਸੈਮੀਫਾਈਨਲ ਮੈਚ ਵਿਚ ਬੈਲਜੀਅਮ ਨੂੰ 1-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ-2018 ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ | ਸੈਮੂਅਲ ਉਮੀਟੀ ਨੇ 51ਵੇਂ ਮਿੰਟ ...
ਮਾਸਕੋ, 10 ਜੁਲਾਈ (ਏਜੰਸੀ)-ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿਚ ਪ੍ਰਵੇਸ਼ ਕਰਨ ਦਾ ਸੁਪਨਾ ਲੈ ਕੇ ਸੈਮੀਫਾਈਨਲ ਵਿਚ ਪਹੁੰਚੀ ਕ੍ਰੋਏਸ਼ੀਆ ਦਾ ਸਾਹਮਣਾ ਇੰਗਲੈਂਡ ਵਰਗੀ ਮਜਬੂਤ ਟੀਮ ਨਾਲ ਹੋਵੇਗਾ ਅਤੇ ਇਸ ਮਜਬੂਤ ਟੀਮ ਦੀ ਚੁਣੌਤੀ ਨੂੰ ਪਾਰ ਕਰਨਾ ਉਸ ਲਈ ਆਸਾਨ ਨਹੀਂ ਹੋਵੇਗਾ¢ ਦੂਜੇ ਪਾਸੇ ਇੰਗਲੈਂਡ 11 ਜੁਲਾਈ ਨੂੰ 11.30 (ਭਾਰਤ ਸਮੇਂ ਅਨੁਸਾਰ) ਹੋਣ ਵਾਲੇ ਮੁਕਾਬਲੇ ਨੂੰ ਜਿੱਤ ਕੇ ਦੂਜੀ ਵਾਰ ਫੀਫਾ ਵਿਸ਼ਵ ਦੇ ਫਾਈਨਲ ਵਿਚ ਜਾਣ ਲਈ ਉਤਸੁਕ ਹੋਵੇਗੀ¢ ਇੰਗਲਿਸ਼ ਟੀਮ ਜਦੋਂ 1966 ਵਿਚ ਆਖਰੀ ਵਾਰ ਫਾਈਨਲ ਵਿਚ ਪਹੁੰਚੀ ਸੀ ਤਾਂ ਉਸ ਸਮੇਂ ਉਹ ਚੈਂਪੀਅਨ ਬਣੀ ਸੀ¢ ਦੋਵੇਂ ਟੀਮਾਂ ਲਗਪਗ ਦੋ ਦਹਾਕਿਆਂ ਬਾਅਦ ਸੈਮੀਫਾਈਨਲ ਵਿਚ ਪਹੁੰਚੀਆਂ ਹਨ¢ ਇਸ ਦੌਰਾਨ ਜਿੱਥੇ ਇੰਗਲੈਂਡ ਦਾ ਟੀਚਾ ਦੂਸਰੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਹੋਵੇਗਾ, ਉੱਥੇ ਦੂਜੇ ਪਾਸੇ ਕ੍ਰੋਏਸ਼ੀਆ ਦਾ ਟੀਚਾ ਇਤਿਹਾਸ ਸਿਰਜਦੇ ਹੋਏ ਪਹਿਲੀ ਵਾਰ ਵਿਸ਼ਵ ਕੱਪ ਦੀ ਟਰਾਫ਼ੀ ਨੂੰ ਚੁੰਮਣਾ ਹੋਵੇਗਾ¢ ਇੰਗਲੈਂਡ ਨੇ 1990 ਵਿਚ ਵਿਸ਼ਵ ਕੱਪ ਵਿਚ ਚੌਥਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਕ੍ਰੋਏਸ਼ੀਆ ਨੇ 1998 ਵਿਚ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਸੀ¢ ਇਸ ਦੌਰਾਨ ਦੋਵਾਂ ਟੀਮਾਂ ਇਕ ਦਹਾਕੇ ਤੋਂ ਬਾਅਦ ਇਕ ਵਾਰ ਫਿਰ ਉਸੀ ਸਥਾਨ 'ਤੇ ਹਨ ਅਤੇ ਇਸ ਵਾਰ ਦੋਵਾਂ ਟੀਮਾਂ ਦਾ ਟੀਚਾ ਫਾਈਨਲ ਵਿਚ ਜਗ੍ਹਾ ਬਣਾਉਣਾ ਹੋਵੇਗਾ¢ ਫੀਫਾ ਵਿਸ਼ਵ ਕੱਪ ਦੀ ਜਿੱਤ ਦਾ ਸਵਾਦ ਇੰਗਲੈਂਡ ਦੀ ਟੀਮ ਇਕ ਵਾਰ ਲੈ ਚੁੱਕੀ ਹੈ¢ ਉਸ ਨੇ 1966 ਵਿਚ ਪਹਿਲੀ ਵਾਰ ਇਹ ਿਖ਼ਤਾਬੀ ਜਿੱਤ ਹਾਸਲ ਕੀਤੀ ਸੀ¢ ਹਾਲਾਂ ਕਿ ਇਸ ਤੋਂ ਬਾਅਦ ਉਹ ਕੇਵਲ 1990 ਵਿਚ ਹੀ ਆਖਰੀ-4 ਵਿਚ ਜਗ੍ਹਾ ਬਣਾ ਪਾਈ ਸੀ¢ ਅੱਜ ਦੀ ਟੀਮ ਵਿਚ ਸ਼ਾਮਿਲ 23 ਖਿਡਾਰੀਆਂ ਵਿਚੋਂ 17 ਖਿਡਾਰੀਆਂ ਦਾ ਜਨਮ ਉਸ ਸਮੇਂ ਨਹੀਂ ਹੋਇਆ ਸੀ ਅਤੇ ਇਸ ਲਿਹਾਜ਼ ਨਾਲ ਉਹ ਇਸ ਵਿਸ਼ਵ ਕੱਪ ਨੂੰ ਯਾਦਗਾਰ ਬਣਾਉਣਾ ਚਾਹੁੰਣਗੇ¢ ਕ੍ਰੋਏਸ਼ੀਆ ਨੇ ਸੈਮੀਫਾਈਨਲ ਤੱਕ ਦਾ ਰਸਤਾ ਬੇਹੱਦ ਬਿਹਤਰੀਨ ਪ੍ਰਦਰਸ਼ਨ ਕਰਕੇ ਤੈਅ ਕੀਤਾ ਹੈ¢ ਉਸ ਨੇ ਡੈਨਮਾਰਕ ਅਤੇ ਰੂਸ ਿਖ਼ਲਾਫ਼ ਪੈਨਲਟੀ ਸ਼ੂਟਆਊਟ ਵਿਚ ਜਿੱਤ ਹਾਸਲ ਕਰਕੇ ਆਖਰੀ-4 ਵਿਚ ਜਗ੍ਹਾ ਬਣਾਈ¢ ਲਗਪਗ 28 ਸਾਲ ਬਾਅਦ ਫੀਫਾ ਵਿਸ਼ਵ ਕੱਪ ਸੈਮੀਫਾਈਨਲ ਵਿਚ ਪਹੁੰਚੀ ਇੰਗਲੈਂਡ ਿਖ਼ਲਾਫ਼ ਜਿੱਤ ਹਾਸਲ ਕਰਨ ਲਈ ਕ੍ਰੋਏਸ਼ੀਆ ਦੀ ਟੀਮ ਤਿਆਰ ਹੈ¢ ਟੀਮ ਦੇ ਕੋਚ ਜਲਾਤਕੋ ਡਾਲਿਕ ਦਾ ਕਹਿਣਾ ਹੈ ਕਿ ਜੇਕਰ ਕ੍ਰੋਏਸ਼ੀਆ ਮੈਸੀ ਵਰਗੇ ਮਹਾਨ ਖਿਡਾਰੀ ਨੂੰ ਹਰਾ ਸਕਦੀ ਹੈ ਤਾਂ 'ਗੋਲਡਨ ਬੂਟ' ਦੀ ਦੌੜ ਵਿਚ ਸਭ ਤੋਂ ਅੱਗੇ ਚਲ ਰਹੇ ਇੰਗਲੈਂਡ ਦੇ ਕਪਤਾਨ ਹੈਰੀ ਕੇਨ ਨੂੰ ਵੀ ਰੋਕ ਸਕਦੀ ਹੈ¢ ਹੈਰੀ ਤੋਂ ਇਲਾਵਾ ਰਹੀਮ ਸਟਰਲਿੰਗ ਵੀ ਕ੍ਰੋਏਸ਼ੀਆ ਦੇ ਡਿਫੈਂਸ ਲਈ ਖ਼ਤਰਾ ਸਾਬਤ ਹੋ ਸਕਦੇ ਹਨ¢ ਉਸ ਕੋਲ ਹੈਰੀ ਮੈਗਵੀਰੇ ਵਰਗੇ ਡਿਫੈਂਡਰ ਵੀ ਹਨ ਅਤੇ ਗੋਲਕੀਪਰ ਦੇ ਰੂਪ ਵਿਚ ਜਾਰਡਨ ਪਿਕਫੋਰਡ ਕ੍ਰੋਏਸ਼ੀਆ ਨੂੰ ਰੋਕਣ ਲਈ ਤਿਆਰ ਹਨ¢ ਦੂਜੇ ਪਾਸੇ ਇੰਗਲੈਂਡ ਨੂੰ 20 ਸਾਲ ਸੈਮੀਫਾਈਨਲ ਵਿਚ ਪਹੁੰਚੀ ਕ੍ਰੋਏਸ਼ੀਆ ਟੀਮ ਦੇ ਮਿਡਫੀਲਡਰ ਲੁਕਾ ਮੋਡਰਿਕ ਤੋਂ ਸਭ ਤੋਂ ਵੱਡਾ ਖ਼ਤਰਾ ਹੈ¢ ਮੋਡਰਿਕ ਆਪਣੇ ਸਾਥੀ ਖਿਡਾਰੀ ਇਵਾਨ ਰਾਕੀਟਿਕ ਅਤੇ ਇੰਟਰ ਮਿਲਾਨ ਦੇ ਇਵਾਨ ਪੇਰੀਸਿਕ ਨਾਲ ਮਿਲ ਕੇ ਟੀਮ ਦੀ ਮਿਡਫੀਲਡ ਸੰਭਾਲ ਰਹੇ ਹਨ¢ ਦੋਵਾਂ ਟੀਮਾਂ ਦਮਦਾਰ ਹਨ ਅਤੇ ਦੋਵਾਂ ਟੀਮਾਂ ਦਾ ਡਿਫੈਂਸ ਅਤੇ ਅਟੈਕ ਪੂਰੀ ਤਰ੍ਹਾਂ ਨਾਲ ਇਕ-ਦੂਜੇ 'ਤੇ ਭਾਰੀ ਹੋ ਕੇ ਗੋਲ ਕਰਨ ਦੀ ਹਰ ਤਰੀਕੇ ਨਾਲ ਕੋਸ਼ਿਸ਼ ਕਰੇਗਾ¢ ਕ੍ਰੋਏਸ਼ੀਆ ਨੇ ਆਪਣੇ ਪਿਛਲੇ ਦੋ ਮੈਚਾਂ ਵਿਚ ਇਹ ਸਾਬਤ ਕੀਤਾ ਹੈ ਕਿ ਉਹ ਆਪਣਾ ਡਿਫੈਂਸ ਕਿਸੇ ਵੀ ਕੀਮਤ 'ਤੇ ਕਮਜ਼ੋਰ ਨਹੀਂ ਪੈਣ ਦੇਵੇਗੀ¢ ਜੇਕਰ ਪੈਨਲਟੀ ਸ਼ੂਟਆਊਟ ਦੀ ਨੌਬਤ ਆਉਂਦੀ ਹੈ ਤਾਂ ਉਸ ਦੀ ਜਿੱਤ ਦੀ ਜ਼ਿਆਦਾ ਲੱਗਦੀ ਹੈ¢ ਦੂਜੇ ਪਾਸੇ ਇੰਗਲੈਂਡ ਕੋਲ ਟੀਮ ਦੀ ਬਿਹਤਰੀਨ ਅਗਵਾਈ ਕਰਨ ਵਾਲਾ ਹੈਰੀ ਕੇਨ ਕਪਤਾਨ ਦੇ ਰੂਪ ਵਿਚ ਮੌਜੂਦ ਹੈ¢ ਇੰਗਲੈਂਡ ਵੀ ਫਾਈਨਲ ਦੀ ਟਿਕਟ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ¢ ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਦੋਵਾਂ ਟੀਮਾਂ ਵਿਚਕਾਰ ਸੈਮੀਫਾਈਨਲ ਮੈਚ ਰੋਮਾਂਚ ਨਾਲ ਭਰਪੂਰ ਹੋਵੋਗਾ |
ਦਿੱਲੀ, 10 ਜੁਲਾਈ (ਏਜੰਸੀ)-ਭਾਰਤੀ ਕੁਸ਼ਤੀ ਸੰਘ (ਡਬਲਯੂ. ਐਫ. ਆਈ.) ਨੇ ਸਰਕਾਰ ਕੋਲੋਂ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਪਾਕਿਸਤਾਨੀ ਖਿਡਾਰੀਆਂ ਦੇ ਵੀਜ਼ੇ ਦੇਣ ਦੀ ਮੰਗ ਕੀਤੀ ਹੈ¢ ਡਬਲਯੂ.ਐਫ.ਆਈ. ਦਾ ਕਹਿਣਾ ਹੈ ਕਿ ਜੇਕਰ ਭਾਰਤ ਆਉਣ ਵਾਲੀ ...
ਤਾਈਪੇ, 10 ਜੁਲਾਈ (ਏਜੰਸੀ)-ਭਾਰਤ ਏਸ਼ੀਆ ਕੱਪ ਵਿਸ਼ਵ ਰੈਂਕਿੰਗ ਟੂਰਨਾਮੈਂਟ ਸਟੇਜ 3 ਵਿਚ ਤਿੰਨ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਜਿੱਤ ਕੇ ਇੱਥੇ ਈਰਾਨ ਨਾਲ ਸੰਯੁਕਤ ਰੂਪ ਵਿਚ ਤੀਸਰੇ ਸਥਾਨ 'ਤੇ ਰਿਹਾ¢ ਟੂਰਨਾਮੈਂਟ ਵਿਚ ਦੱਖਣੀ ਕੋਰੀਆ ਪਹਿਲੇ ਅਤੇ ਮੇਜ਼ਬਾਨ ...
ਹਰਾਰੇ, 10 ਜੁਲਾਈ (ਏਜੰਸੀ)-ਜ਼ਿੰਬਾਬਵੇ ਕਿ੍ਕਟ ਦੀ ਆਰਥਿਕ ਤੰਗੀ ਕਾਰਨ ਪਾਕਿਸਤਾਨ ਟੀਮ ਨੂੰ ਹਰਾਰੇ ਤੋਂ ਬੁਲਵਾਯੋ ਜਾਣ ਵਿਚ ਦੇਰੀ ਹੋ ਰਹੀ ਹੈ¢ ਜ਼ਿੰਬਾਬਵੇ ਕਿ੍ਕਟ ਕੋਲ ਪਾਕਿਸਤਾਨ ਟੀਮ ਨੂੰ ਰੁਕਵਾਉਣ ਲਈ ਹੋਟਲ ਦਾ ਇੰਤਜਾਮ ਨਹੀਂ ਹੋ ਸਕਿਆ ਹੈ¢ ਪਾਕਿਸਤਾਨ ਨੇ ...
ਮੈਡਿ੍ਡ, 10 ਜੁਲਾਈ (ਏਜੰਸੀ)- ਪੰਜ ਵਾਰ ਸਾਲ ਦੇ ਸਰਬੋਤਮ ਫੁੱਟਬਾਲਰ ਰਹਿ ਚੁੱਕੇ ਕਿ੍ਸਟੀਯਾਨੋ ਰੋਨਾਲਡੋ ਨੇ ਰੀਅਲ ਮੈਡਿ੍ਡ ਕਲੱਬ ਨੂੰ ਅਲਵਿਦਾ ਕਹਿ ਕੇ ਯੁਵੇਂਟਸ ਦਾ ਹੱਥ ਫੜ ਲਿਆ ਹੈ¢ ਮੰਗਲਵਾਰ ਨੂੰ ਸਪੈਨਿਸ਼ ਲੀਗ ਲਾ ਲੀਗਾ ਕਲੱਬ ਨੇ ਇਕ ਬਿਆਨ ਜਾਰੀ ਕਰਕੇ ਇਸ ਦੀ ...
ਲੰਡਨ, 10 ਜੁਲਾਈ (ਏਜੰਸੀ)-ਅੱਜ ਇੱਥੇ ਖੇਡੇ ਗਏ ਵਿਬੰਲਡਨ ਦੇ ਇਕ ਮੈਚ ਵਿਚ ਸੇਰੇਨਾ ਵਿਲੀਅਮਸ ਨੇ ਇਟਲੀ ਦੀ ਕੇਮਿਲਾ ਨੂੰ 3-6,6-3,6-4 ਨਾਲ ਹਰਾ ਕੇ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ | 36 ਸਾਲਾ ਸੇਰੇਨਾ ਨੇ ਇਸ ਮੁਕਾਬਲੇ ਵਿਚ ਆਪਣੀ ਗੇਮ 3-6 ਨਾਲ ਹਾਰ ਗਈ ਸੀ ...
ਲਾਹੌਰ, 10 ਜੁਲਾਈ (ਏਜੰਸੀ)-ਪਾਕਿਸਤਾਨ ਕਿ੍ਕਟ ਬੋਰਡ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਸ ਦੇ ਸਲਾਮੀ ਬੱਲੇਬਾਜ਼ ਅਹਿਮਦ ਸ਼ਾਹਜਾਦ ਹੀ ਉਹ ਖਿਡਾਰੀ ਹੈ ਜੋ ਪਿਛਲੇ ਦਿਨੀਂ ਡੋਪ ਟੈਸਟ ਵਿਚ ਫੇਲ੍ਹ ਹੋਇਆ ਸੀ¢ ਜਾਣਕਾਰੀ ਅਨੁਸਾਰ ਪੀ.ਸੀ.ਬੀ. ਨੇ ਹੁਣ ਇਸ ਮਾਮਲੇ ...
ਦੁਬਈ, 10 ਜੁਲਾਈ (ਏਜੰਸੀ)-ਇੰਗਲੈਂਡ ਿਖ਼ਲਾਫ਼ ਇਕ ਦਿਨਾ ਅੰਤਰਰਾਸ਼ਟਰੀ ਲੜੀ ਵਿਚ ਭਾਰਤ ਕੋਲ ਆਈ.ਸੀ.ਸੀ. ਦਰਜਾਬੰਦੀ ਵਿਚ ਚੋਟੀ ਦਾ ਸਥਾਨ ਹਾਸਲ ਕਰਨ ਦਾ ਮੌਕਾ ਹੈ¢ ਭਾਰਤੀ ਟੀਮ ਜੇਕਰ ਇਸ ਲੜੀ ਵਿਚ ਇੰਗਲੈਂਡ ਦੀ ਟੀਮ ਨੂੰ 3-0 ਨਾਲ ਹਰਾ ਦਿੰਦੀ ਹੈ ਤਾਂ ਉਹ ਅੰਤਰਰਾਸ਼ਟਰੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX