ਬਰੇਟਾ, 10 ਜੁਲਾਈ (ਪ. ਪ.)- ਪੰਜਾਬ ਗੌਰਮਿੰਟ ਪੈਨਸ਼ਨਰ ਇਕਾਈ ਬਰੇਟਾ ਦੀ ਮੀਟਿੰਗ ਬਾਲ ਕਿ੍ਸ਼ਨ ਕਟੌਦੀਆ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਬਹੁਤ ਸਾਰੇ ਪੈਨਸ਼ਨਰਾਂ ਨੇ ਹਿੱਸਾ ਲਿਆ | ਇਸ ਮੌਕੇ ਚਮਨ ਲਾਲ ਜਨਰਲ ਨੇ ਪਿਛਲੀਆਂ ਰਹਿੰਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ...
ਬਰੇਟਾ, 10 ਜੁਲਾਈ (ਜੀਵਨ ਸ਼ਰਮਾ)- ਸਥਾਨਕ ਸ਼ਹਿਰ ਵਾਸੀਆਂ ਨੂੰ ਸੀਵਰੇਜ ਸਹੀ ਢੰਗ ਨਾਲ ਨਾ ਚੱਲਣ ਕਾਰਨ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼ਹਿਰ ਦੇ ਗਊਸ਼ਾਲਾ, ਰੇਲਵੇ ਫਾਟਕ ਰੋਡ 'ਤੇ ਸੀਵਰੇਜ ਓਵਰਫ਼ਲੋ ਹੋਣ ਕਾਰਨ ਗੰਦਾ ਪਾਣੀ ਗਲੀਆਂ ਸੜਕਾਂ ...
ਬੋਹਾ, 10 ਜੁਲਾਈ (ਸਲੋਚਨਾ ਤਾਂਗੜੀ)- ਪੁਲਿਸ ਥਾਣਾ ਬੋਹਾ ਦੇ ਐਸ. ਐਚ. ਓ. ਪਿ੍ਤਪਾਲ ਸਿੰਘ ਦੀ ਅਗਵਾਈ ਵਿਚ ਪੁਲਿਸ ਦੀਆਂ ਗਸ਼ਤੀ ਟੋਲੀਆਂ ਨੇ 172 ਬੋਤਲਾਂ ਨਜਾਇਜ਼ ਸ਼ਰਾਬ, 50 ਲੀਟਰ ਲਾਹਣ ਸਮੇਤ ਚਾਲੂ ਭੱਠੀ ਅਤੇ ਸੈਂਕੜੇ ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਦੋਸ਼ੀਆਂ 'ਤੇ ...
ਜੋਗਾ, 10 ਜੁਲਾਈ (ਬਲਜੀਤ ਸਿੰਘ ਅਕਲੀਆ) - ਬੀਤੀ ਰਾਤ ਸੜਕ ਹਾਦਸੇ ਵਿੱਚ ਸਾਬਕਾ ਵਿਧਾਇਕ ਸੁਰਜਨ ਸਿੰਘ ਜੋਗਾ ਦੀ ਪੁੱਤਰੀ ਜਖ਼ਮੀ ਹੋ ਗਈ ਜਦ ਕਿ ਚਾਰ ਸਾਲਾ ਦੋਹਤੀ ਮੌਤ ਦੇ ਮੂੰਹ ਵਿੱਚ ਜਾ ਪਈ | ਜਾਣਕਾਰੀ ਅਨੁਸਾਰ ਲਵਪ੍ਰੀਤ ਕੌਰ ਪੁੱਤਰੀ ਸੁਰਜਨ ਸਿੰਘ ਜਦੋਂ ਦੇਰ ਰਾਤ ...
ਮਾਨਸਾ, 10 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ 'ਤੇ ਵੱਖ ਵੱਖ ਵਿਭਾਗਾਂ ਦੇ ਦਫ਼ਤਰੀ ਕਾਮਿਆਂ ਨੇ ਸਥਾਨਕ ਜ਼ਿਲ੍ਹਾ ਪੱਧਰੀ ਕੰਪਲੈਕਸ ਨੇੜੇ ਪੰਜਾਬ ਸਰਕਾਰ ਿਖ਼ਲਾਫ਼ ਰੋਸ ਮੁਜ਼ਾਹਰਾ ਕੀਤਾ | ਯੂਨੀਅਨ ਦੇ ...
ਮਾਨਸਾ, 10 ਜੁਲਾਈ (ਵਿ.ਪ੍ਰਤੀ.)- ਪੰਜਾਬ ਭਰ 'ਚ ਚਿੱਟੇ ਸਮੇਤ ਖ਼ਤਰਨਾਕ ਨਸ਼ੇ ਰੋਕਣ ਲਈ ਸਰਕਾਰ ਉੱਤੇ ਦਬਾਅ ਪਾਉਣ ਵਾਸਤੇ ਉੱਠੀ ਲੋਕਾਂ ਦੀ ਆਵਾਜ਼ ਨੂੰ ਅਣਗੌਲਿਆ ਕਰਨ ਦੀ ਖ਼ਾਤਰ ਸਰਕਾਰ ਨੇ ਮੰਤਰੀਆਂ, ਵਿਧਾਇਕਾਂ ਅਤੇ ਸਿਆਸਤਦਾਨਾਂ ਦੇ ਡੋਪ ਟੈਸਟ ਕਰਨ ਦਾ ਬੇਲੋੜਾ ...
ਮਾਨਸਾ, 10 ਜੁਲਾਈ (ਸ. ਰਿ.)- ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਇਕ ਵਿਅਕਤੀ ਕੋਲੋਂ ਲਾਹਣ ਬਰਾਮਦ ਕੀਤਾ ਹੈ | ਪੁਲਿਸ ਨੇ ਪਿੰਡ ਖੋਖਰ ਕਲਾਂ ਤੋਂ ਚਰਨਜੀਤ ਸਿੰਘ ਵਾਸੀ ਬਰਨਾਲਾ ਦੇ ਕਬਜ਼ੇ ਵਿਚੋਂ 60 ਲੀਟਰ ਲਾਹਣ ਬਰਾਮਦ ਕਰ ਕੇ ਉਸ ਿਖ਼ਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ...
ਮਾਨਸਾ, 10 ਜੁਲਾਈ (ਸ. ਰਿ.)- ਬੀਤੇ ਦਿਨੀਂ ਜ਼ਿਲ੍ਹਾ ਜੇਲ੍ਹ ਮਾਨਸਾ 'ਚ ਪੁਲਿਸ ਕਰਮਚਾਰੀਆਂ 'ਤੇ ਹਮਲਾ ਕਰਨ ਵਾਲੇ 2 ਸਕੇ ਭਾਈਆਂ ਸਮੇਤ 5 ਅਣਪਛਾਤਿਆਂ 'ਤੇ ਸਦਰ ਪੁਲਿਸ ਮਾਨਸਾ ਨੇ ਮੁਕੱਦਮਾ ਦਰਜ ਕੀਤਾ ਹੈ | ਜ਼ਿਕਰਯੋਗ ਹੈ ਕਿ ਕਤਲ ਦੇ ਕੇਸ 'ਚ ਬੰਦ ਜ਼ਿਲ੍ਹੇ ਦੇ ਪਿੰਡ ਖਾਰਾ ...
ਜੀਵਨ ਸ਼ਰਮਾ
ਬਰੇਟਾ, 10 ਜੁਲਾਈ- ਭਾਵੇਂ ਸਰਕਾਰਾਂ ਗਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਦੀਆਂ ਨਹੀ ਥੱਕਦੀਆਂ ਪਰ ਸਚਾਈ ਇਹ ਹੈ ਕਿ ਗਰੀਬ ਲੋਕ ਅਜੇ ਵੀ ਸਿਹਤ ਸਹੂਲਤਾਂ ਤੋਂ ਕੋਹਾਂ ਦੂਰ ਹਨ | ਸਰਕਾਰੀ ਸਿਹਤ ਸਹੂਲਤਾਂ ਨਾ ਦੇ ਬਰਾਬਰ ਹਨ ਅਤੇ ਨਿੱਜੀ ...
ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪਿੰਡ ਕੋਟਧਰਮੂ ਨੂੰ ਗੋਦ ਲੈਣ ਉਪਰੰਤ ਉਸ ਦਾ ਜ਼ਿਕਰਯੋਗ ਵਿਕਾਸ ਹੋਇਆ ਹੈ | ਉਨ੍ਹਾਂ ਕਿਹਾ ਕਿ ਛੱਪੜਾਂ ਦੇ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਹੈ, ਜਿਸ ਦੇ ਹੱਲ ਲਈ ਯਤਨ ਜਾਰੀ ਹਨ | ਉਨ੍ਹਾਂ ਕਿਹਾ ਕਿ ਛੇਤੀ ਹੀ ...
ਗੁਰਚੇਤ ਸਿੰਘ ਫੱਤੇਵਾਲੀਆ/ ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 10 ਜੁਲਾਈ- ਮੈਂਬਰ ਰਾਜ ਸਭਾ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵਲੋਂ ਗੋਦ ਲਏ ਪਿੰਡ ਕੋਟਧਰਮੂ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਚਰਨ ...
ਬਰੇਟਾ, 10 ਜੁਲਾਈ (ਮੰਡੇਰ)- ਗ੍ਰੰਥੀ ਰਾਗੀ ਪ੍ਰਚਾਰਕ ਸਭਾ, ਪੰਜਾਬ ਵਲੋਂ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਪਿੰਡ ਖੱਤਰੀਵਾਲਾ ਵਿਖੇ ਸੂਬਾ ਪ੍ਰਧਾਨ ਜਗਮੇਲ ਸਿੰਘ ਛਾਜਲਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਇਲਾਕੇ ਦੇ ਗ੍ਰੰਥੀ, ਰਾਗੀ ਅਤੇ ਪ੍ਰਚਾਰਕ ਸ਼ਾਮਿਲ ਹੋਏ | ਇਸ ਮੌਕੇ ...
ਜੋਗਾ, 10 ਜੁਲਾਈ (ਘੜੈਲੀ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਬੀ.ਏ. ਭਾਗ ਦੂਜਾ (ਸਮੈਸਟਰ ਤੀਜਾ) ਦੇ ਨਤੀਜੇ ਵਿਚ ਮਾਈ ਭਾਗੋ ਡਿਗਰੀ ਕਾਲਜ ਰੱਲਾ ਦੀਆਂ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਕਾਲਜ ਦੇ ਵਾਈਸ ਪਿ੍ੰਸੀਪਲ ਰਾਜਦੀਪ ਕੌਰ ਨੇ ਨਤੀਜੇ ...
ਮਾਨਸਾ, 10 ਜੁਲਾਈ (ਵਿ. ਪ੍ਰਤੀ.)- ਆੜ੍ਹਤੀਆ ਐਸੋਸੀਏਸ਼ਨ ਮਾਨਸਾ ਦੀ ਇਕੱਤਰਤਾ ਲਕਸ਼ਮੀ ਨਰਾਇਣ ਮੰਦਰ ਵਿਖੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਮਹਿਕਮਾ ਆਮਦਨ ਕਰ ਵਿਭਾਗ ਨੂੰ ਵੱਧ ਤੋਂ ਵੱਧ ...
ਮਾਨਸਾ, 10 ਜੁਲਾਈ (ਵਿ.ਪ੍ਰਤੀ.)- ਸਿਹਤ ਵਿਭਾਗ ਵਲੋਂ ਪਿੰਡ ਖਿਆਲਾ ਖੁਰਦ ਵਿਖੇ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਬਿਮਾਰੀ ਨਾਲ ਨਜਿੱਠਣ ਜਾਣਕਾਰੀ ਵੀ ਦਿੱਤੀ ਗਈ | ਸਿਵਲ ਸਰਜਨ ਮਾਨਸਾ ਲਾਲ ਚੰਦ ਠੁਕਰਾਲ ਨੇ ਕੈਂਪ ਵਿਚ ...
ਭੀਖੀ, 10 ਜੁਲਾਈ (ਸਿੱਧੂ)- ਪਿੰਡ ਅਲੀਸ਼ੇਰ ਖ਼ੁਰਦ ਵਿਖੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਪਿੰਡ ਵਾਸੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ | ਪਿੰਡ ਵਾਸੀ ਸੁਖਦੇਵ ਸਿੰਘ, ਮਿਸਤਰੀ ਕਾਕਾ ਸਿੰਘ ਅਤੇ ਗੁਰਬੀਰ ਸਿੰਘ ਰਿੰਕੂ ਨੇ ਦੱਸਿਆ ਕਿ ਪਿੰਡ ਕੋਲ ਦੀ ...
ਮਾਨਸਾ, 10 ਜੁਲਾਈ (ਸ. ਰਿ.)- ਸਬ-ਡਵੀਜ਼ਨ ਸਾਂਝ ਕੇਂਦਰ ਸ਼ਹਿਰੀ-1 ਅਤੇ ਸ਼ਹਿਰੀ-2 ਮਾਨਸਾ ਵਲੋਂ ਸਾਾਝੇ ਤੌਰ 'ਤੇ ਗਾਾਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ ਨਸ਼ਿਆਂ ਭਰੂਣ-ਹੱਤਿਆ ਵਿਰੁੱਧ ਅਤੇ ਲੜਕੀਆਂ ਦੀ ਸੁਰੱਖਿਆ ਸਬੰਧੀ ਨੁੱਕੜ ਨਾਟਕ ਅਤੇ ਸੈਮੀਨਾਰ ਕਰਵਾਇਆ ...
ਬੁਢਲਾਡਾ, 10 ਜੁਲਾਈ (ਰਾਹੀ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਬੀਤੇ ਦਿਨ ਐਲਾਨੇ ਐਮ. ਐਸ. ਸੀ. ਫਿਜ਼ਿਕਸ ਭਾਗ ਦੂਜਾ ਸਮੈਸਟਰ ਤੀਜਾ ਦੇ ਨਤੀਜੇ ਵਿਚ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ | ਜਾਣਕਾਰੀ ਦਿੰਦਿਆਂ ...
ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 10 ਜੁਲਾਈ- ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਸਥਾਨਕ ਸ਼ਹਿਰ 'ਚ ਸੀਵਰੇਜ ਪ੍ਰਣਾਲੀ ਦਾ ਜਨਾਜ਼ਾ ਨਿਕਲਣਾ ਸ਼ੁਰੂ ਹੋ ਗਿਆ ਹੈ | ਜੇਕਰ ਪ੍ਰਸ਼ਾਸਨ ਨੇ ਖ਼ਾਮੋਸ਼ੀ ਨਾ ਤੋੜੀ ਤਾਂ ਅਗਲੇ ਦਿਨਾਂ 'ਚ ਸ਼ਹਿਰੀਆਂ ਨੂੰ ਵੱਡੀਆਂ ...
ਜੋਗਾ, 10 ਜੁਲਾਈ (ਅਕਲੀਆ)- ਪਿੰਡ ਅਕਲੀਆ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦੀ ਅਗਵਾਈ ਹੇਠ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ | ਝੱਬਰ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਸ੍ਰੀ ਅੰਮਿ੍ਤਸਰ ਸਾਹਿਬ ਦੇ ਡਾ. ਪ੍ਰਭਜੋਤ ...
ਜੋਗਾ, 10 ਜੁਲਾਈ (ਪ.ਪ.) - ਨੇੜਲੇ ਪਿੰਡ ਰੱਲਾ ਵਿਖੇ ਸਥਿਤ ਬਾਬਾ ਜੋਗੀਪੀਰ ਰੱਲਾ ਦੇ ਸਥਾਨ 'ਤੋਂ ਗੱਲਾ ਚੁੱਕਣ ਦੀ ਕੋਸ਼ਿਸ਼ ਕਰਨ ਦੀ ਖ਼ਬਰ ਹੈ | ਏ. ਐਸ. ਆਈ. ਗੁਰਨਾਇਬ ਸਿੰਘ ਨੇ ਦੱਸਿਆ ਕਿ ਟਰੱਸਟ ਦੇ ਮੈਨੇਜਰ ਦੀ ਸ਼ਿਕਾਇਤ ਅਨੁਸਾਰ ਉਕਤ ਧਾਰਮਿਕ ਸਥਾਨ 'ਤੇ ਸ਼ਰਾਰਤੀ ...
ਭੀਖੀ, 10 ਜੁਲਾਈ (ਨਿ.ਪ.ਪ.)- ਖੱਬੀਆਂ ਪਾਰਟੀਆਂ ਦੇ ਦਬਾਅ ਸਦਕਾ ਮਨਮੋਹਨ ਸਿੰਘ ਸਰਕਾਰ ਦੌਰਾਨ ਹੋਂਦ ਵਿਚ ਆਈ ਮਗਨਰੇਗਾ ਸਕੀਮ ਨੂੰ ਮੋਦੀ ਸਰਕਾਰ ਖਤਮ ਕਰਨਾ ਚਾਹੁੰਦੀ ਹੈ | ਇਹ ਪ੍ਰਗਟਾਵਾ ਸੀਟੂ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਖੀਵਾ ਖੁਰਦ ਵਿੱਚ ...
ਜੋਗਾ, 10 ਜੁਲਾਈ (ਅਕਲੀਆ)- ਪਿੰਡ ਅਕਲੀਆ ਵਿਖੇ ਨੌਜਵਾਨ ਸਪੋਰਟਸ ਵੈੱਲਫੇਅਰ ਕਮੇਟੀ ਨੇ ਜਿੰਮ ਦੇ ਵਿਹੜੇ ਵਿਚ ਸਾਫ਼ ਸਫ਼ਾਈ ਕਰ ਕੇ ਪਾਰਕ ਬਣਾਉਣ ਦਾ ਉਪਰਾਲਾ ਕੀਤਾ ਹੈ | ਨੌਜਵਾਨਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਜਿੰਮ ਵਿਚ ਪਈਆਂ ਕਸਰਤ ਵਾਲੀਆਂ ਮਸ਼ੀਨਾਂ ...
ਬੁਢਲਾਡਾ, 10 ਜੁਲਾਈ (ਸਵਰਨ ਸਿੰਘ ਰਾਹੀ)- ਪਿਛਲੇ 8 ਸਾਲਾਂ ਤੋਂ ਸਿਹਤ ਵਿਭਾਗ ਅੰਦਰ ਨਿਗੂਣੇ ਭੱਤੇ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਅਤੇ ਆਸ਼ਾਂ ਫੈਸੀਲੇਟਰਾਂ ਵਲੋਂ ਹੁਣ ਆਪਣੇ ਬਣਦੇ ਕੰਮ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਰਾਜ ਭਰ ਅੰਦਰ ...
ਮਾਨਸਾ, 10 ਜੁਲਾਈ (ਵਿ.ਪ੍ਰਤੀ.)- ਸਰਕਾਰੀ ਆਈ.ਟੀ.ਆਈ ਮਾਨਸਾ ਵਿਖੇ ਕੌਮੀ ਸੇਵਾ ਯੋਜਨਾ ਅਧੀਨ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਬਚਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ | ਮੁੱਖ ਅਧਿਆਪਕ ਹਰਵਿੰਦਰ ਕੁਮਾਰ, ਹਰਪਾਲ ਸਿੰਘ ਸੀਨੀਅਰ ਇੰਸਟਰਕਟਰ ਨੇ ਸਿੱਖਿਆਰਥੀਆਂ ਨੂੰ ...
ਝੁਨੀਰ, 10 ਜੁਲਾਈ (ਪ. ਪ.)- ਇਸ ਖੇਤਰ ਦੇ ਪਿੰਡ ਨੰਦਗੜ੍ਹ ਦੇ ਕਿਸਾਨ ਆਗੂ ਕਰਮਜੀਤ ਸਿੰਘ ਨੰਦਗੜ੍ਹ, ਗੁਰਬਖਸ਼ ਸਿੰਘ ਨੰਦਗੜ੍ਹ ਅਤੇ ਸਾਬਕਾ ਸਰਪੰਚ ਕੁਲਦੀਪ ਸਿੰਘ ਜ਼ੈਲਦਾਰ ਨੇ ਪਿੰਡ ਨੰਦਗੜ੍ਹ ਨੇ ਫਰੀਦਕੇ ਅਤੇ ਹਰਿਆਣਾ ਰਾਜ ਦੇ ਕਈ ਪਿੰਡਾਂ ਨੂੰ ਜਾਣ ਵਾਲਾ ਕਾਫੀ ਚੌੜਾ ਕੱਚਾ ਰਸਤਾ ਪੱਕਾ ਕੀਤੇ ਜਾਣ ਦੀ ਮੰਗ ਕੀਤੀ ਹੈ | ਕਿਸਾਨ ਵਫ਼ਦ ਨੇ ਦੱਸਿਆ ਕਿ ਪੰਜਾਬ ਰਾਜ ਦੇ ਕਈ ਪਿੰਡਾਂ ਦਾ ਵੱਡਾ ਖੇਤੀ ਯੋਗ ਰਕਬਾ ਇਸ ਰਸਤੇ ਦੇ ਆਲੇ-ਦੁਆਲੇ ਹੋਣ ਕਾਰਨ ਕਿਸਾਨਾਂ ਦਾ ਹਰ ਰੋਜ਼ ਵੱਡੀ ਗਿਣਤੀ 'ਚ ਇਸ ਰਸਤੇ 'ਤੇ ਆਉਣਾ-ਜਾਣਾ ਰਹਿੰਦਾ ਹੈ | ਕਿਸਾਨ ਖੇਤੀ ਦਾ ਕੰਮ ਕਰਨ ਲਈ ਆਪਣੇ ਟਰੈਕਟਰ-ਟਰਾਲੀਆਂ ਅਤੇ ਦੂਸਰੇ ਵਾਹਨ ਇਸ ਕੱਚੇ ਰਸਤੇ ਰਾਹੀਂ ਹੀ ਲਿਜਾ ਕੇ ਆਪਣੇ ਖੇਤਾਂ ਨੂੰ ਜਾਂਦੇ ਹਨ | ਮੀਹਾਂ ਦੇ ਦਿਨਾਂ ਅਤੇ ਸਰਦੀਆਂ ਦੌਰਾਨ ਭਾਰੀ ਮੀਂਹ ਪੈ ਜਾਣ ਵੇਲੇ ਇਸ ਰਸਤੇ 'ਚ ਡੂੰਘੇ ਖੱਡੇ ਪੈ ਜਾਂਦੇ ਹਨ ਜਿਸ ਕਾਰਨ ਇਸ ਚਿੱਕੜੋ-ਚਿੱਕੜ ਹੋਏ ਰਸਤੇ 'ਤੇ ਜਾਣ ਵੇਲੇ ਲੋਕ ਕਾਫੀ ਪਰੇਸ਼ਾਨ ਹੁੰਦੇ ਹਨ ਉੱਥੇ ਲੋਕਾਂ ਦੀ ਮਸ਼ੀਨਰੀ ਦਾ ਕਾਫੀ ਨੁਕਸਾਨ ਹੁੰਦਾ ਹੈ | ਵਫ਼ਦ ਨੇ ਰਾਜ ਸਰਕਾਰ ਅਤੇ ਮੰਡੀਕਰਨ ਬੋਰਡ ਤੋਂ ਇਸ ਰਸਤੇ ਨੂੰ ਤੁਰੰਤ ਪੱਕਾ ਕੀਤੇ ਜਾਣ ਦੀ ਮੰਗ ਕੀਤੀ ਹੈ |
ਭੀਖੀ, 10 ਜੁਲਾਈ (ਬਲਦੇਵ ਸਿੰਘ ਸਿੱਧੂ)- ਬਠਿੰਡਾ-ਪਟਿਆਲਾ ਮੁੱਖ ਸੜਕ ਦੇ ਡਿਵਾਈਡਰ ਤੇ ਵਾਤਾਵਰਨ ਅਤੇ ਚੌਗਿਰਦਾ ਸੰਭਾਲ ਕਮੇਟੀ ਦੇ ਪ੍ਰਧਾਨ ਸੰਦੀਪ ਕੁਮਾਰ ਦੀਪੂ ਦੀ ਅਗਵਾਈ 'ਚ ਬੂਟੇ ਲਗਾਏ ਗਏ | ਉਨ੍ਹਾਂ ਦੱਸਿਆ ਸੁਨਾਮ ਵਾਲੇ ਨਹਿਰ ਦੇ ਪੁਲ ਤੋਂ ਬੁਢਲਾਡਾ ਟੀ ...
ਬਠਿੰਡਾ, 10 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ 3582 ਮਾਸਟਰ ਕਾਡਰ ਭਰਤੀ ਅਧੀਨ ਨਵੇਂ ਭਰਤੀ ਕੀਤੇ ਜਾ ਰਹੇ ਅਧਿਆਪਕਾਂ ਨੇ ਬਠਿੰਡਾ 'ਚ ਇਕੱਤਰਤਾ ਕਰਨ ਉਪਰੰਤ ਸਾਕਸ਼ੀ ਸਾਹਨੀ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦਿੱਤਾ | ਅਧਿਆਪਕਾਂ ਦੇ ਵਫ਼ਦ ਨੇ ...
ਮਾਨਸਾ, 10 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਡੇਰਾ ਬਾਬਾ ਗੁਲਾਬਪੁਰੀ ਸਪੋਰਟਸ ਕਲੱਬ ਪਿੰਡ ਖਾਰਾ ਦੇ ਨੌਜਵਾਨਾਂ ਵਲੋਂ ਦਹਾਕਿਆਂ ਤੋਂ ਅਲੋਪ ਹੋ ਰਹੇ ਵਣਾਂ ਦੇ ਦਰਖ਼ਤ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ | ਇਹ ਉੱਦਮ ਕਲੱਬ ਦੇ ਜਨਰਲ ਸਕੱਤਰ ਵਰਿੰਦਰ ਕੁਮਾਰ ...
ਸਰਦੂਲਗੜ੍ਹ, 10 ਜੁਲਾਈ (ਪ. ਪ.)- ਪੰਜਾਬ ਸਰਕਾਰ ਵਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਉਪ ਮੰਡਲ ਮੈਜਿਸਟ੍ਰੇਟ ਲਤੀਫ ਅਹਿਮਦ ਨੇ ਪਿੰਡ ਸੰਘਾ ਦੇ ਸਰਕਾਰੀ ਸੈਕੰਡਰੀ ਵਿਖੇ ਲੋਕਾਂ ਨਾਲ ਇਕੱਤਰਤਾ ਕੀਤੀ | ਉਨ੍ਹਾਂ ਪਿੰਡ ਦੇ ਮੋਹਤਬਰ ਬੰਦਿਆਂ ਨਾਲ ਗੱਲਬਾਤ ...
ਸਰਦੂਲਗੜ੍ਹ, 10 ਜੁਲਾਈ (ਜ਼ੈਲਦਾਰ)- ਲੋਕਾਂ ਨੂੰ ਨਸ਼ਿਆਂ ਿਖ਼ਲਾਫ਼ ਜਾਗਰੂਕ ਕਰਨ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਸਰਦੂਲਗੜ੍ਹ, ਸਰਬੱਤ ਦਾ ਭਲਾ ਸੇਵਾ ਸੁਸਾਇਟੀ ਝੰਡਾ ਕਲਾਂ ਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਪਿੰਡ ਮੀਰਪੁਰ ਕਲਾਂ ਵਿਖੇ ਜਾਗਰੂਕਤਾ ਰੈਲੀ ...
ਮਾਨਸਾ, 10 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)- ਨਸ਼ਿਆਂ ਦੇ ਪ੍ਰਕੋਪ ਨੂੰ ਰੋਕਣ ਲਈ ਜਿੱਥੇ ਸਾਰੇ ਵਰਗਾਂ ਨੂੰ ਯਤਨ ਜੁਟਾਉਣ ਦੀ ਲੋੜ ਹੈ ਉੱਥੇ ਅਧਿਆਪਕਾਂ ਦਾ ਵੱਡਾ ਫ਼ਰਜ਼ ਬਣਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਨਾਲ ਹੀ ਹੋਰ ਅਲਾਮਤਾਂ ਤੋਂ ਬਚਣ ਲਈ ...
ਝੁਨੀਰ, 10 ਜੁਲਾਈ (ਪ. ਪ.)- ਇਸ ਖੇਤਰ ਦੇ ਪਿੰਡ ਰਾਏਪੁਰ ਵਿਖੇ ਤਹਿਸੀਲਦਾਰ ਸੁਰਿੰਦਰ ਪਾਲ ਸਿੰਘ ਦੀ ਅਗਵਾਈ 'ਚ ਆਈ ਡੈਪੋ ਟੀਮ ਨੇ ਲੋਕਾਂ ਨੂੰ ਜਿੱਥੇ ਪੂਰੇ ਵੇਰਵਿਆਂ ਸਮੇਤ ਨਸ਼ਿਆਂ ਦੇ ਮਾਰੂ ਅਸਰਾਂ ਬਾਰੇ ਜਾਗਰਿਤ ਕੀਤਾ ਉੱਥੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ...
ਸਰਦੂਲਗੜ੍ਹ, 10 ਜੁਲਾਈ (ਪ. ਪ.)- ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸਰਦੂਲਗੜ੍ਹ ਦੀ ਇਕੱਤਰਤਾ ਸਥਾਨਕ ਕਚਹਿਰੀ ਵਿਖੇ ਪ੍ਰਧਾਨ ਗਮਦੂਰ ਸਿੰਘ ਦੀ ਪ੍ਰਧਾਨਗੀ'ਚ ਹੋਈ | ਇਸ ਦੌਰਾਨ ਨੰਬਰਦਾਰਾਂ ਦੀ ਲਟਕਦੀਆਂ ਮੰਗਾਂ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ...
ਬੁਢਲਾਡਾ, 10 ਜੁਲਾਈ (ਸਵਰਨ ਸਿੰਘ ਰਾਹੀ)- ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਪਿੰਡ ਗੁਰਨੇ ਖ਼ੁਰਦ ਵਿਖੇ 4 ਪਿੰਡਾਂ ਦਾ ਜਾਗਰੂਕਤਾ ਕੈਂਪ ਲਗਾਇਆਂ ਗਿਆ | ਕੈਂਪ ਦੌਰਾਨ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਜਨਤਕ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ | ...
ਭੀਖੀ, 10 ਜੁਲਾਈ (ਗੁਰਿੰਦਰ ਸਿੰਘ ਔਲਖ)- ਪਿੰਡ ਕੋਟੜਾ ਕਲਾਂ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਆਮ ਲੋਕਾਂ ਨੂੰ ਜੋੜਨ ਲਈ ਇਸ ਸਕੀਮ ਨਾਲ ਸਬੰਧਿਤ ਜਾਣਕਾਰੀ ਦਿੱਤੀ ਗਈ | ਸੰਬੋਧਨ ਕਰਦਿਆਂ ਡਾ. ਮਨੋਜ ਬਾਲਾ ਨੇ ਕਿਹਾ ਕਿ ਸਰਕਾਰ ਵਲੋਂ ਲੋਕਾਂ ਨੂੰ ...
ਸਰਦੂਲਗੜ੍ਹ, 10 ਜੁਲਾਈ (ਜੀ.ਐਮ.ਅਰੋੜਾ)- ਕਾਂਗਰਸ ਨੇ ਆਪਣੇ ਕੇਂਦਰ ਵਿਚ ਰਾਜ ਦੌਰਾਨ ਕਿਤੇ ਕਿਸਾਨ ਦੀ ਬਾਂਹ ਨਹੀ ਫੜੀ ਤੇ ਕਿਸਾਨ ਕਰਜ਼ਾਈ ਹੋਏ ਖੁਦਕੁਸ਼ੀਆਂ ਦੇ ਰਾਹ ਪੈ ਗਏ, ਜਿਸ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ...
ਸਰਦੂਲਗੜ੍ਹ, 10 ਜੁਲਾਈ (ਨਿ. ਪ. ਪ.)- ਅੰਤਾਂ ਦੀ ਪੈ ਰਹੀ ਗਰਮੀ ਤੋ ਜਿੱਥੇ ਲੋਕ ਦਿਨ ਰਾਤ ਪ੍ਰੇਸ਼ਾਨ ਰਹਿੰਦੇ ਹਨ ਉੱਥੇ ਦਿਨ ਰਾਤ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸ਼ਹਿਰ ਸਰਦੂਲਗੜ੍ਹ ਵਿਚ ਦਿਨ ਰਾਤ ਕੱਟ ਲਗਾ ਕੇ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ ਹੈ | ਲੋਕਾਂ ਨੂੰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX