ਤਾਜਾ ਖ਼ਬਰਾਂ


ਕੈਪਟਨ ਭਲਕੇ ਪਟਿਆਲਾ ਅਤੇ ਸੰਗਰੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰਨਗੇ
. . .  1 day ago
ਚੰਡੀਗੜ੍ਹ, 22 ਜੁਲਾਈ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਸੰਗਰੂਰ ਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ। ਪਿਛਲੇ ਕੁੱਝ ਦਿਨਾਂ ਤੋਂ ਭਾਰੀ ਮੀਂਹ ...
ਲੜਕਾ ਤੇ ਲੜਕੀ ਦੇ ਪਰਿਵਾਰ ਦੀ ਆਪਸੀ ਲੜਾਈ ਵਿੱਚ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ
. . .  1 day ago
ਤਪਾ ਮੰਡੀ 22 ਜੁਲਾਈ (ਵਿਜੇ ਸ਼ਰਮਾ)- ਸਥਾਨਕ ਸ਼ਹਿਰ ਦੇ ਇੱਕ ਧਾਰਮਿਕ ਅਸਥਾਨ 'ਤੇ ਲੜਕੇ ਅਤੇ ਲੜਕੀ ਦੇ ਪਰਿਵਾਰ ਵਿੱਚ ਆਪਸੀ ਸਮਝੌਤੇ ਨੂੰ ਲੈ ਕੇ ਦੋਵੇਂ ਪਰਿਵਾਰ ਸ਼ਹਿਰ ਦੇ ਮੁਹਤਬਰ ਦੀ ਹਾਜ਼ਰੀ ਵਿੱਚ ਹੱਥੋਪਾਈ ਹੋ ਗਏ । ਜਿਸ ਵਿੱਚ ਦੋਵੇਂ ਪਰਿਵਾਰਾਂ ਦੇ ਅੱਧੀ ...
ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਲਗਾਇਆ ਧਰਨਾ
. . .  1 day ago
ਅਮਰਕੋਟ, 22 ਜੁਲਾਈ (ਗੁਰਚਰਨ ਸਿੰਘ ਭੱਟੀ)- ਹਲਕਾ ਖੇਮਕਰਨ ਦੇ ਪਿੰਡ ਵਲਟੋਹਾ ਵਿਖੇ ਅੱਜ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਸਵੇਰ ਤੋਂ ਦੁਕਾਨਾਂ ਬੰਦ ਕਰ ਕੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਧਰਨਾ ਲਗਾਇਆ ਜੋ ਅਜੇ ਤੱਕ
ਅਫ਼ਗ਼ਾਨਿਸਤਾਨ ਵਿੱਚ ਹਵਾਈ ਹਮਲਿਆਂ ਵਿੱਚ 9 ਲੋਕਾਂ ਦੀ ਮੌਤ
. . .  1 day ago
ਕਾਬੁਲ, 22 ਜੁਲਾਈ- ਅਫ਼ਗ਼ਾਨਿਸਤਾਨ ਦੇ ਪੂਰਬੀ ਸੂਬੇ ਵਿੱਚ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖਮੀ ਹੋਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਨੇਤਾ ਸਲੀਮ ਨਹਿਮਜੋਈ ਨੇ ਦੱਸਿਆ ਕਿ ਹਵਾਈ ਹਮਲਿਆਂ ਵਿੱਚ ...
ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਲੱਖਾਂ ਰੁਪਏ ਦੀ ਲੁੱਟ
. . .  1 day ago
ਸੁਲਤਾਨਪੁਰ, 22 ਜੁਲਾਈ (ਕੰਵਰ ਬਰਜਿੰਦਰ ਸਿੰਘ ਜੱਜ)- ਜਲੰਧਰ- ਅੰਮ੍ਰਿਤਸਰ ਹਾਈਵੇ 'ਤੇ ਸੁਲਤਾਨਪੁਰ ਤੋਂ ਥੋੜ੍ਹੀ ਦੂਰੀ 'ਤੇ ਦਿਨ ਦਿਹਾੜੇ ਲੁੱਟ ਦੀ ਵਾਪਰੀ ਘਟਨਾ ਵਿੱਚ ਲੁਟੇਰੇ ਲੱਖਾਂ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਲੁੱਟ ਦੀ ਵਾਪਰੀ ਇਸ ਘਟਨਾ ਵਿੱਚ ਲੁਟੇਰਿਆਂ ਵੱਲੋਂ ...
ਰਾਜ ਸਭਾ ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ (ਸੋਧ) ਬਿੱਲ ਹੋਇਆ ਪਾਸ
. . .  1 day ago
ਲੋਕ ਸਭਾ ਵਿੱਚ ਸੂਚਨਾ ਦਾ ਅਧਿਕਾਰ (ਸੋਧ) ਬਿੱਲ 2019 ਹੋਇਆ ਪਾਸ
. . .  1 day ago
ਕੁਮਾਰਸਵਾਮੀ ਨੇ ਸ਼ਕਤੀ ਪ੍ਰੀਖਣ ਦੇ ਲਈ ਮੰਗਿਆ ਦੋ ਦਿਨਾਂ ਦਾ ਹੋਰ ਸਮਾਂ
. . .  1 day ago
ਬੈਂਗਲੁਰੂ, 22 ਜੁਲਾਈ- ਮੁੱਖ ਮੰਤਰੀ ਐਚ.ਡੀ. ਕੁਮਾਰ ਸਵਾਮੀ ਨੇ ਸ਼ਕਤੀ ਪ੍ਰੀਖਣ ਦੇ ਲਈ ਦੋ ਦਿਨ ਦੇ ਹੋਰ ਸਮੇਂ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਸ਼ਕਤੀ ਪ੍ਰੀਖਣ ਨਹੀਂ ਹੋ ਸਕਦਾ, ਇਸ ਲਈ ਉਨ੍ਹਾਂ ਨੂੰ ਹੋਰ ਸਮੇਂ ਦੀ ਲੋੜ ਹੈ। ਉੱਥੇ ਹੀ ਸਪੀਕਰ ਦਾ ਕਹਿਣਾ...
ਬਿਜਲੀ ਬਿੱਲਾਂ ਵਿੱਚ ਵਾਧੇ ਦੇ ਵਿਰੋਧ ਵਿੱਚ ਸੀ.ਪੀ.ਆਈ. (ਐੱਮ.) ਵੱਲੋਂ ਵੱਖ-ਵੱਖ ਥਾਈਂ ਧਰਨੇ
. . .  1 day ago
ਗੜ੍ਹਸ਼ੰਕਰ, 22 ਜੁਲਾਈ (ਧਾਲੀਵਾਲ)- ਪੰਜਾਬ ਸਰਕਾਰ ਵੱਲੋਂ ਇੱਕ ਸਾਲ ਵਿੱਚ ਬਿਜਲੀ ਬਿੱਲਾਂ ਵਿੱਚ 12 ਵਾਰ ਕੀਤੇ ਵਾਅਦੇ ਦੇ ਵਿਰੋਧ ਵਿਚ ਸੀ.ਪੀ.ਆਈ. (ਐੱਮ) ਵੱਲੋਂ ਵੱਖ-ਵੱਖ ਥਾਈਂ ਬਿਜਲੀ ਦਫ਼ਤਰਾਂ ਅੱਗੇ ਧਰਨੇ ਦੇ ਕੇ ਰੋਸ ਮੁਜ਼ਾਹਰੇ ਕੀਤੇ ਗਏ। ਪਾਰਟੀ ਵੱਲੋਂ ਜ਼ਿਲ੍ਹਾ ....
ਸਰਕਾਰੀ ਸ਼ਰਤਾਂ ਦੇ ਬੋਝ ਹੇਠਾਂ ਦੱਬੀ ਕੇਂਦਰ ਵੱਲੋਂ ਸਕੂਲਾਂ ਨੂੰ ਭੇਜੀ ਗਈ 'ਕੰਪੋਜ਼ਿਟ ਸਕੂਲ ਗਰਾਂਟ'
. . .  1 day ago
ਮਾਹਿਲਪੁਰ 22 ਜੁਲਾਈ (ਦੀਪਕ ਅਗਨੀਹੋਤਰੀ)- ਕੇਂਦਰ ਸਰਕਾਰ ਵੱਲੋਂ ਸਮੱਗਰਾ ਸਿੱਖਿਆ ਅਧੀਨ 'ਕੰਪੋਜ਼ਿਟ ਸਕੂਲ ਗਰਾਂਟ' ਅਧੀਨ ਭੇਜੀ ਪੰਜਾਬ ਦੇ ਸਮੂਹ ਪ੍ਰਾਇਮਰੀ, ਮਿਡਲ, ਹਾਈ ਅਤੇ ਹਾਇਰ ਸੈਕੰਡਰੀ ਸਕੂਲਾਂ ਲਈ 46 ਕਰੋੜ 30 ਲੱਖ 50 ਹਜ਼ਾਰ ਰੁਪਏ ਦੀ ...
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਬਰੇਟਾ, 22 ਜੁਲਾਈ (ਜੀਵਨ ਸ਼ਰਮਾ)- ਨੇੜਲੇ ਪਿੰਡ ਬਹਾਦਰਪੁਰ ਵਿਖੇ ਇੱਕ ਕਿਸਾਨ ਵੱਲੋਂ ਆਰਥਿਕ ਮੰਦਹਾਲੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ ਸਥਾਨਕ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਕਿਸਾਨ ਪ੍ਰੀਤਮ ਸਿੰਘ (45)?ਕੋਲ ਆਪਣੀ ਸਾਢੇ ...
ਆਰ.ਐਮ.ਪੀ.ਆਈ ਵੱਲੋਂ ਨਸ਼ਿਆਂ ਖ਼ਿਲਾਫ਼ ਰੋਸ ਮੁਜ਼ਾਹਰਾ
. . .  1 day ago
ਚੋਗਾਵਾ, 22 ਜੁਲਾਈ (ਗੁਰਬਿੰਦਰ ਸਿੰਘ ਬਾਗ਼ੀ)- ਕਸਬਾ ਚੋਗਾਵਾ ਵਿਖੇ ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ ਆਈ) ਪੰਜਾਬ ਦੇ ਜਨਰਲ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ : ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ....
ਕੈਪਟਨ ਸਰਕਾਰ ਨੇ ਡਰੱਗ ਮਾਫ਼ੀਆ ਨੂੰ ਬਚਾਉਣ ਲਈ ਗੁਰਪਿੰਦਰ ਦੀ ਹੱਤਿਆ ਕਰਵਾਈ- 'ਆਪ' ਯੂਥ ਵਿੰਗ
. . .  1 day ago
ਸੰਗਰੂਰ, 22 ਜੁਲਾਈ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਯੂਥ ਵਿੰਗ ਦੀ ਸੂਬਾਈ ਬੁਲਾਰੀ ਬੀਬਾ ਨਰਿੰਦਰ ਕੌਰ ਭਰਾਜ ਨੇ ਪੰਜਾਬ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ 2700 ਕਰੋੜ ਰੁਪਏ ਦੀ ਡਰੱਗ ਦੇ ਕਥਿਤ ਦੋਸ਼ੀ ਗੁਰਪਿੰਦਰ ਸਿੰਘ ਦੀ ਕੈਪਟਨ ਸਰਕਾਰ ਨੇ...
ਪੰਜ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਸੰਗਰੂਰ 'ਚ ਹਾਲਾਤ ਹੋ ਰਹੇ ਨੇ ਬਦਤਰ
. . .  1 day ago
ਸੰਗਰੂਰ, 22 ਜੁਲਾਈ (ਧੀਰਜ ਪਸ਼ੋਰੀਆ)- ਸੰਗਰੂਰ 'ਚ ਪਿਛਲੇ ਪੰਜ ਦਿਨਾਂ ਤੋਂ ਕੂੜੇ ਦੇ ਡੰਪਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਹਾਲਾਤ ਬਦਤਰ ਹੋ ਗਏ ਹਨ। ਡੰਪਾਂ 'ਤੇ ਕੂੜੇ ਦੇ ਅੰਬਾਰ ਲੱਗਣ ਅਤੇ ਦੂਜਾ ਬਰਸਾਤ ਦਾ ਮੌਸਮ ਹੋਣ ਕਾਰਨ ਬਦਬੂ ਮਾਰ ਰਹੀ ਹੈ। ਕਾਬਲੇ ਗ਼ੌਰ ਹੈ...
ਮੁੰਬਈ 'ਚ ਐਮ.ਟੀ.ਐਨ.ਐਲ ਇਮਾਰਤ 'ਚ ਲੱਗੀ ਭਿਆਨਕ ਅੱਗ
. . .  1 day ago
ਮੁੰਬਈ, 22 ਜੁਲਾਈ- ਮੁੰਬਈ ਦੇ ਬਾਂਦਰਾ 'ਚ ਐਮ.ਟੀ.ਐਨ.ਐਲ ਜੀ ਇਮਾਰਤ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀ 4 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਮਾਰਤ 'ਚ ਕਈ ਲੋਕਾਂ ....
ਪੰਜਾਬ ਪੁਲਿਸ ਦੇ 1 ਆਈ. ਪੀ. ਐੱਸ. ਅਤੇ 7 ਪੀ. ਪੀ. ਐੱਸ. ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਮੋਟਰਸਾਈਕਲ ਸਵਾਰ ਲੁਟੇਰੇ 70 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਹੋਏ ਫ਼ਰਾਰ
. . .  1 day ago
ਚੱਕ ਜਵਾਹਰੇਵਾਲਾ ਗੋਲੀਕਾਂਡ ਮਾਮਲਾ : ਲੋਕਾਂ ਨੇ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ 24 ਘੰਟਿਆਂ ਲਈ ਕੀਤਾ ਜਾਮ
. . .  1 day ago
ਸੁਪਰੀਮ ਕੋਰਟ ਨੇ ਅੰਤਰਿਮ ਆਦੇਸ਼ ਤੋਂ ਬਾਅਦ ਸ਼ਕਤੀ ਪ੍ਰੀਖਣ 'ਤੇ ਹੋਵੇਗਾ ਫ਼ੈਸਲਾ- ਸਿੱਧਰਾਮਈਆ
. . .  1 day ago
ਹਾਈਕੋਰਟ ਵਲੋਂ ਪੰਜਾਬ ਸਰਾਕਰ ਨੂੰ ਡੇਰਾ ਬਿਆਸ ਦੀ ਜ਼ਮੀਨ ਦੀ ਜਾਂਚ ਦੇ ਹੁਕਮ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 28 ਹਾੜ ਸੰਮਤ 550

ਸੰਪਾਦਕੀ

ਟਰੰਪ ਦੀਆਂ ਨੀਤੀਆਂ ਕਾਰਨ ਵਧ ਰਹੇ ਹਨ ਅਮਰੀਕਾ ਤੇ ਯੂਰਪ ਦੇ ਮਤਭੇਦ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 16 ਮਹੀਨੇ ਪਹਿਲਾਂ ਜਦੋਂ ਸੱਤਾ ਵਿਚ ਆਏ ਸਨ, ਉਦੋਂ ਤੋਂ ਹੀ ਆਪਣੇ ਪ੍ਰਸੰਸਕਾਂ ਅਤੇ ਆਲੋਚਕਾਂ ਲਈ ਇਕ ਬੁਝਾਰਤ ਬਣੇ ਰਹੇ ਹਨ। ਬਹੁਤੇ ਵਿਸ਼ਲੇਸ਼ਕਾਂ ਮੁਤਾਬਿਕ ਘਰੇਲੂ ਅਤੇ ਵਿਦੇਸ਼ੀ ਮੁਹਾਜ਼ਾਂ ਦੋਵਾਂ 'ਤੇ ਉਨ੍ਹਾਂ ਦੀ ਕਾਰਗੁਜ਼ਾਰੀ ਜੇ ...

ਪੂਰੀ ਖ਼ਬਰ »

ਕੌਮਾਂਤਰੀ ਮਲਾਲਾ ਦਿਵਸ 'ਤੇ ਵਿਸ਼ੇਸ਼

ਮਲਾਲਾ ਤੇਰੀ ਸੋਚ ਨੂੰ ਸਲਾਮ...

ਮਲਾਲਾ ਯੂਸਫ਼ਜ਼ਈ ਦਾ ਜਨਮ 12 ਜੁਲਾਈ 1997 ਨੂੰ ਪਾਕਿਸਤਾਨ ਦੀ ਸਵਾਤ ਘਾਟੀ (ਜਿਸ ਨੂੰ ਕਿ ਏਸ਼ੀਆ ਮਹਾਂਦੀਪ ਦਾ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ) ਦੇ ਛੋਟੇ ਜਿਹੇ ਕਸਬੇ ਮਿੰਗੋਰਾ 'ਚ ਪਿਤਾ ਜਿਉਦੀਨ ਯੂਸਫ਼ਜ਼ਈ ਅਤੇ ਮਾਤਾ ਤੂਰ ਪੇਕਾਈ ਯੂਸਫਜ਼ਈ ਦੇ ਘਰ ਹੋਇਆ। ਆਪਣੇ ਤੋਂ ਉਮਰ ...

ਪੂਰੀ ਖ਼ਬਰ »

ਕਿੱਥੋਂ ਤੱਕ ਵਾਜਬ ਹਨ ਸਾਉਣੀ ਦੀਆਂ ਫ਼ਸਲਾਂ ਦੇ ਸਮਰਥਨ ਮੁੱਲ ?

ਕੇਂਦਰ ਸਰਕਾਰ ਨੇ ਆਖ਼ਿਰ ਸਾਉਣੀ ਦੀਆਂ ਫ਼ਸਲਾਂ ਦੇ ਭਾਅ ਐਲਾਨ ਕਰ ਹੀ ਦਿੱਤੇ ਹਨ। ਇਸ ਵਿਚ ਮੁੱਖ ਫ਼ਸਲ ਝੋਨੇ ਦੀਆਂ ਮੋਟੀਆਂ ਕਿਸਮਾਂ ਦੇ ਭਾਅ ਵਿਚ 200 ਰੁਪਏ ਅਤੇ ਏ ਗਰੇਡ ਝੋਨੇ ਦੀਆਂ ਕਿਸਮਾਂ ਵਿਚ ਜੋ ਕੁੱਲ ਫ਼ਸਲ ਦਾ 95 ਪ੍ਰਤੀਸ਼ਤ ਹੁੰਦਾ ਹੈ, ਉਸ ਦੇ ਭਾਅ ਵਿਚ 180 ਰੁਪਏ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ ਨਰਮੇ ਦੇ ਭਾਅ ਵਿਚ 1130 ਰੁਪਏ, ਮੂੰਗੀ ਵਿਚ 1400 ਰੁਪਏ, ਮੱਕੀ ਵਿਚ 275 ਰੁਪਏ, ਸੂਰਜਮੁਖੀ ਵਿਚ 1288 ਰੁਪਏ ਅਤੇ ਇਸੇ ਤਰ੍ਹਾਂ ਬਾਜਰੇ, ਮੂੰਗਫ਼ਲੀ, ਸੋਇਆਬੀਨ, ਮਾਂਹ, ਅਰਹਰ, ਰੋਂਗੀ ਦੇ ਭਾਅ ਵਿਚ ਵੀ ਵਾਧੇ ਦਾ ਐਲਾਨ ਕੀਤਾ ਗਿਆ ਹੈ। ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਉਸ ਵਲੋਂ ਕੀਤਾ ਗਿਆ ਇਹ ਵਾਧਾ ਅੱਜ ਤੱਕ ਦਾ 70 ਸਾਲਾਂ ਵਿਚ ਸਭ ਤੋਂ ਵੱਡਾ ਵਾਧਾ ਹੈ ਅਤੇ ਇਸ ਨਾਲ ਕੇਂਦਰੀ ਖ਼ਜ਼ਾਨੇ ਉੱਤੇ 15000 ਕਰੋੜ ਰੁਪਏ ਦਾ ਬੋਝ ਪਵੇਗਾ। ਸਰਕਾਰ ਦਾ ਇਹ ਦਾਅਵਾ ਹੈ ਕਿ ਉਸ ਨੇ ਇਹ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਮਿਥ ਕੇ ਆਪਣਾ ਚੋਣ ਵਾਅਦਾ ਨਿਭਾਅ ਦਿੱਤਾ ਹੈ। ਉਸ ਦਾ ਇਹ ਵੀ ਦਾਅਵਾ ਹੈ ਕਿ ਇਸ ਵਾਧੇ ਨਾਲ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਨੂੰ ਠੱਲ ਪਵੇਗੀ ਅਤੇ ਕਿਸਾਨ ਆਰਥਿਕ ਪੱਖੋਂ ਪੈਰਾਂ ਸਿਰ ਹੋ ਜਾਣਗੇ। ਕੇਂਦਰ ਦੀ ਮੋਦੀ ਸਰਕਾਰ ਦੇ ਮੰਤਰੀ ਅਤੇ ਉਸ ਦੇ ਭਾਈਵਾਲ ਪੱਬਾਂ ਭਾਰ ਹੋ ਕੇ ਪ੍ਰਚਾਰ ਕਰ ਰਹੇ ਹਨ ਕਿ ਉਨ੍ਹਾਂ ਨੇ ਕਿਸਾਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ।
ਆਓ, ਕੇਂਦਰ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਪੜਤਾਲ ਕਰੀਏ। ਝੋਨੇ ਤੋਂ ਬਿਨਾਂਸਰਕਾਰ ਨੇ ਖੁਦ ਕੁਝ ਖਰੀਦਣਾ ਨਹੀਂ। ਇੰਜ ਦਾਲਾਂ, ਤੇਲ ਬੀਜਾਂ ਆਦਿ ਦੇ ਭਾਅ ਤਾਂ ਸਰਕਾਰੀ ਸਮਰਥਨ ਮੁੱਲ ਤੋਂ ਵਪਾਰੀਆਂ ਵਲੋਂ ਅੱਧੇ ਹੀ ਦਿੱਤੇ ਜਾਣੇ ਹਨ। ਉਨ੍ਹਾਂ ਦਾ ਕਿਸਾਨ ਨੂੰ ਕੋਈ ਲਾਭ ਨਹੀਂ। ਬਾਜ਼ਾਰ ਵਿਚ ਆਈ ਮੱਕੀ ਦੀ ਫ਼ਸਲ, ਜੋ 900 ਰੁਪਏ ਕੁਇੰਟਲ ਵਿਕ ਰਹੀ ਹੈ, ਤੋਂ ਇਹ ਗੱਲ ਸਾਬਤ ਵੀ ਹੋ ਗਈ ਹੈ। ਗੱਲ ਕੇਵਲ ਝੋਨੇ ਦੀ ਕਰਦੇ ਹਾਂ, ਜਿਸ ਦੀ ਖਰੀਦ ਸਰਕਾਰ ਕਰੇਗੀ। ਸਰਕਾਰ ਜੋ ਮਰਜ਼ੀ ਕਿਸਾਨਾਂ ਦੇ ਅੱਖੀ ਘੱਟਾ ਪਾਵੇ ਪਰ ਇਹ ਅਸਲੀਅਤ ਹੈ ਕਿ ਸਰਕਾਰ ਵਲੋਂ ਐਲਾਨੇ ਇਹ ਸਾਉਣੀ ਦੀਆਂ ਫ਼ਸਲਾਂ ਦੇ ਸਮਰਥਨ ਮੁੱਲ ਘੱਟੋ-ਘੱਟ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਤਾਂ ਉੱਕਾ ਹੀ ਨਹੀਂ ਮਿਥੇ ਗਏ। ਸਰਕਾਰ ਨੇ ਇਹ ਭਾਅ ਕੇਂਦਰੀ ਖਜ਼ਾਨਾ ਮੰਤਰੀ ਵਲੋਂ ਬਜਟ ਪੇਸ਼ ਕਰਨ ਸਮੇਂ ਐਲਾਨ ਕੀਤੇ ਏ-2+ ਕਿਸਾਨ ਦੇ ਪਰਿਵਾਰ ਦੀ ਮਿਹਨਤ ਦੇ ਫਾਰਮੂਲੇ ਅਨੁਸਾਰ ਹੀ ਮਿਥੇ ਹਨ, ਸਗੋਂ ਉਸ ਤੋਂ ਵੀ ਘੱਟ। ਕਮਿਸ਼ਨ ਵਲੋਂ ਕੀਤੀ ਗਈ ਸਿਫਾਰਿਸ਼ ਸੀ-2+ 50 ਪ੍ਰਤੀਸ਼ਤ ਮੁਨਾਫ਼ੇ ਦੇ ਤਾਂ ਨੇੜੇ-ਤੇੜੇ ਵੀ ਨਹੀਂ। ਏ-2 ਅਤੇ ਸੀ-2 ਦੀਆਂ ਘੁਣਤਰਾਂ ਦੀ ਚਰਚਾ ਕਿਸੇ ਹੋਰ ਲੇਖ ਵਿਚ ਕਰ ਲਵਾਂਗੇ। ਹਾਲਾਂ ਇਹ ਕਿਸਾਨ ਆਗੂਆਂ ਦੇ ਸਮਝਣ ਤੱਕ ਸੀਮਤ ਰੱਖ ਕੇ ਇਸ ਭਾਅ ਉੱਤੇ ਜ਼ਮੀਨੀ ਹਕੀਕਤਾਂ ਅਨੁਸਾਰ ਝਾਤ ਮਾਰ ਲੈਂਦੇ ਹਾਂ। ਪੰਡਿਤ ਨਹਿਰੂ ਅਨੁਸਾਰ ਖੇਤੀ ਨੇ ਰੁਕਣਾ ਨਹੀਂ ਅਤੇ ਕਿਸਾਨਾਂ ਨੇ ਭੁੱਖਿਆਂ ਲਈ ਅੰਨ ਅਰਥਾਤ ਉਨ੍ਹਾਂ ਦਾ ਰੱਬ ਉਨ੍ਹਾਂ ਨੂੰ ਮਿਲਾਈ ਜਾਣਾ ਹੈ। ਪਰ ਕੀ ਇਹ ਭਾਅ ਕਿਸਾਨਾਂ ਦੀ ਮਾਲੀ ਹਾਲਤ ਸੁਧਾਰੇਗਾ? ਕੀ ਨਵੀਂ ਪੀੜ੍ਹੀ ਵਿਚ ਖੇਤੀ ਵੱਲ ਰੁਚੀ ਪੈਦਾ ਕਰਨ ਵਿਚ ਸਹਾਈ ਹੋਵੇਗਾ?
ਪੰਜਾਬ, ਹਰਿਆਣਾ ਅਤੇ ਬਾਕੀ ਦੇਸ਼ ਦੀ ਮੁੱਖ ਫ਼ਸਲ ਝੋਨਾ ਹੈ ਜਿੱਥੇ 95 ਪ੍ਰਤੀਸ਼ਤ ਏ ਗਰੇਡ ਕਿਸਮਾਂ ਦਾ ਝੋਨਾ ਪੈਦਾ ਕੀਤਾ ਜਾਂਦਾ ਹੈ। ਸਰਕਾਰ ਨੇ ਏ ਗਰੇਡ ਝੋਨੇ ਦੇ ਭਾਅ ਵਿਚ 180 ਰੁਪਏ ਕੁਇੰਟਲ ਦਾ ਵਾਧਾ ਕੀਤਾ ਹੈ। ਅੱਜ ਸਰਕਾਰ ਅਤੇ ਹਰ ਅਰਥ-ਸ਼ਾਸਤਰੀ ਇਹ ਮੰਨਦੇ ਹਨ ਕਿ ਕਿਸਾਨਾਂ ਨੂੰ ਕਦੀ ਵੀ ਲਾਹੇਵੰਦ ਭਾਅ ਨਹੀਂ ਦਿੱਤੇ ਗਏ ਅਤੇ ਖੇਤੀ ਘਾਟੇਵੰਦੀ ਹੋਣ ਕਾਰਨ ਕਿਸਾਨ ਕਰਜ਼ੇ ਦੇ ਜਾਲ ਵਿਚ ਫਸ ਕੇ ਖ਼ੁਦਕੁਸ਼ੀਆਂ ਦੇ ਰਾਹ ਪੈ ਗਏ ਹਨ। ਇਸ ਵੇਲੇ ਝੋਨਾ ਲੁਆਈ ਜ਼ੋਰਾਂ ਉੱਤੇ ਚੱਲ ਰਹੀ ਹੈ। ਪਿਛਲੇ ਸਾਲ ਝੋਨਾ ਲਾਉਣ ਲਈ ਮਜ਼ਦੂਰੀ 1800 ਤੋਂ 2200 ਰੁਪਏ ਪ੍ਰਤੀ ਏਕੜ ਸੀ ਜੋ ਇਸ ਸਾਲ 3000 ਤੋਂ 3500 ਰੁਪਏ ਏਕੜ ਤੱਕ ਪੁੱਜ ਗਈ ਹੈ। ਪਿਛਲੇ ਸਾਲ ਤੱਕ ਨਾ ਤਾਂ ਖੇਤੀ ਮਸ਼ੀਨਰੀ ਅਤੇ ਉਸ ਦੇ ਸੰਦਾਂ ਉੱਤੇ ਕੋਈ ਟੈਕਸ ਸੀ ਅਤੇ ਨਾ ਹੀ ਖਾਦਾਂ, ਕੀੜੇਮਾਰ, ਨਦੀਨ ਨਾਸ਼ਕ ਦਵਾਈਆਂ ਉੱਤੇ। ਪਰ ਮੋਦੀ ਸਰਕਾਰ ਨੇ ਪਹਿਲੀ ਵਾਰ ਖਾਦਾਂ ਉੱਤੇ 12 ਪ੍ਰਤੀਸ਼ਤ, ਕੀੜੇਮਾਰ ਅਤੇ ਨਦੀਨ ਨਾਸ਼ਕ ਦਵਾਈਆਂ ਉੱਤੇ 12.5 ਤੋਂ 20 ਪ੍ਰਤੀਸ਼ਤ, ਖੇਤੀ ਸੰਦਾਂ ਉੱਤੇ 12 ਤੋਂ 18 ਪ੍ਰਤੀਸ਼ਤ, ਟਰੈਕਟਰਾਂ ਉੱਤੇ 12 ਪ੍ਰਤੀਸ਼ਤ, ਖੇਤੀ ਸੰਦਾਂ ਦੇ ਪੁਰਜ਼ਿਆਂ ਉੱਤੇ 28 ਪ੍ਰਤੀਸ਼ਤ ਜੀ.ਐਸ.ਟੀ. ਲਗਾ ਦਿੱਤਾ ਹੈ। ਡੀਜ਼ਲ ਦਾ ਰੇਟ ਜੂਨ 2017 ਵਿਚ 53 ਰੁਪਏ 96 ਪੈਸੇ ਲੀਟਰ ਸੀ ਜੋ ਵਧ ਕੇ ਇਸ ਵੇਲੇ 67 ਰੁਪਏ 92 ਪੈਸੇ ਲੀਟਰ ਹੋ ਗਿਆ ਹੈ। ਅਰਥਾਤ 14 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਗਿਆ ਹੈ। ਅੱਗੋਂ ਵੀ ਡੀਜ਼ਲ ਦੇ ਭਾਅ ਘੱਟਣ ਦੀ ਉਮੀਦ ਨਹੀਂ, ਵਧ ਜ਼ਰੂਰ ਜਾਣਗੇ। ਪੰਜਾਬ ਦਾ ਸਰਕਾਰੀ ਅੰਕੜਿਆਂ ਅਨੁਸਾਰ ਝੋਨੇ ਦਾ ਪ੍ਰਤੀ ਏਕੜ ਔਸਤ ਝਾੜ 18.6 ਕੁਇੰਟਲ ਹੈ ਪਰ ਫਿਰ ਵੀ ਕੁਝ ਇਲਾਕਿਆਂ ਵਿਚ ਕਿਸਾਨ ਆਪਣੀ ਮਿਹਨਤ ਨਾਲ ਵੱਧ ਤੋਂ ਵੱਧ 30 ਕੁਇੰਟਲ ਝਾੜ ਕੱਢ ਲੈਂਦੇ ਹਨ। ਅਸੀਂ ਇਸ ਨੂੰ ਔਸਤ 25 ਕੁਇੰਟਲ ਮੰਨ ਲੈਂਦੇ ਹਾਂ। ਇੰਜ ਕਿਸਾਨ ਪਿਛਲੇ ਸਾਲ ਨਾਲੋਂ 180 ਰੁਪਏ ਦੇ ਭਾਅ ਦੇ ਵਾਧੇ ਨਾਲ 4500 ਰੁਪਏ ਪ੍ਰਤੀ ਏਕੜ ਵੱਧ ਵੱਟਕ ਕਰ ਲੈਣਗੇ। ਉਪਰੋਕਤ ਕੇਵਲ ਤਿੰਨ ਖਰਚਿਆਂ ਵਿਚ ਕਿਸਾਨਾਂ ਨੂੰ ਔਸਤ ਘੱਟੋ-ਘੱਟ 1200 ਰੁਪਏ ਝੋਨਾ ਲੁਆਈ 800 ਰੁਪਏ ਪ੍ਰਤੀ ਏਕੜ, ਖਾਦਾਂ, ਕੀੜੇਮਾਰ ਅਤੇ ਨਦੀਨ ਨਾਸ਼ਕ ਦਵਾਈਆਂ, ਖੇਤੀ ਸੰਦਾਂ ਆਦਿ ਉੱਤੇ ਜੀ.ਐਸ.ਟੀ. ਤੋਂ ਇਲਾਵਾ ਫ਼ਸਲ ਪੱਕਣ ਤੱਕ ਜੇਕਰ ਡੀਜ਼ਲ ਦੇ ਰੇਟ ਵਿਚ ਵਾਧਾ ਪਿਛਲੇ ਸਾਲ ਦੇ ਮੁਕਾਬਲੇ 14 ਰੁਪਏ ਲੀਟਰ ਹੀ ਰਹੇ ਤਾਂ 2500 ਰੁਪਏ ਪ੍ਰਤੀ ਏਕੜ ਡੀਜ਼ਲ ਉੱਤੇ ਹੀ ਫਾਲਤੂ ਖਰਚਣੇ ਪੈਣਗੇ। ਇੰਜ ਸਰਕਾਰ ਵਲੋਂ ਝੋਨੇ ਦੀ ਕੀਮਤ ਵਿਚ ਕੀਤਾ 180 ਰੁਪਏ ਕੁਇੰਟਲ ਦਾ ਵਾਧਾ ਤਾਂ ਝੋਨਾ ਲੁਆਉਣ ਦੀ ਮਜ਼ਦੂਰੀ, ਖਾਦਾਂ, ਮਸ਼ੀਨਰੀ, ਕੀਟਨਾਸ਼ਕਾਂ ਅਤੇ ਨਦੀਨ ਨਾਸ਼ਕਾਂ ਉੱਤੇ ਲੱਗੇ ਜੀ.ਐਸ.ਟੀ. ਅਤੇ ਡੀਜ਼ਲ ਦੇ ਵਧੇ ਰੇਟ ਨੇ ਹੀ ਖਾ ਲਿਆ ਹੈ।
ਇਹੋ ਨਹੀਂ ਹੋਰ ਬਹੁਤ ਸਾਰੇ ਖਰਚੇ ਹਨ, ਉਹ ਕਿੱਥੋਂ ਪੂਰੇ ਕਰਨੇ ਹਨ, ਧਿਆਨ ਮੰਗਦੇ ਹਨ। ਸਾਡੀ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਵਾਰ ਝੋਨੇ ਉੱਤੇ ਆਉਂਦੇ ਮਜ਼ਦੂਰੀ ਦੇ ਖਰਚੇ ਵਜੋਂ ਕਿਸਾਨ ਅਤੇ ਉਸ ਦੇ ਪਰਿਵਾਰ ਦੀ ਮਿਹਨਤ ਕੇਵਲ 150 ਘੰਟੇ ਹਿਸਾਬ ਵਿਚ ਲਈ ਹੈ। ਕੀ ਕਿਸਾਨ ਅਤੇ ਉਸ ਦਾ ਪਰਿਵਾਰ ਕੇਵਲ 150 ਘੰਟੇ ਹੀ ਕੰਮ ਕਰਦਾ ਹੈ? ਜ਼ਮੀਨ ਦਾ ਠੇਕਾ ਹਿਸਾਬ ਵਿਚ ਗਿਣਨ ਸਮੇਂ 1953 ਵਿਚ ਬਣਿਆ, 'ਦੀ ਪੰਜਾਬ ਸਕਿਉਰਟੀ ਆਫ਼ ਲੈਂਡ ਟਿਨਿਉਰਜ਼ ਐਕਟ' ਕਿਸਾਨ ਦੇ ਪੈਰਾਂ ਲਈ ਬੇੜੀਆਂ ਬਣ ਖਲੋਂਦਾ ਹੈ। ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਸਰਕਾਰਾਂ ਇਸ ਵਿਚ ਸੋਧ ਕਰਨ ਲਈ ਤਿਆਰ ਨਹੀਂ। ਇਸ ਕਾਨੂੰਨ ਅਨੁਸਾਰ ਇਕ ਏਕੜ ਵਿਚੋਂ ਪੈਦਾ ਹੋਈ ਫ਼ਸਲ ਦੀ ਕੀਮਤ ਦਾ ਤੀਜਾ ਹਿੱਸਾ ਹੀ ਠੇਕੇ ਵਜੋਂ ਹਿਸਾਬ ਵਿਚ ਲਿਆ ਜਾ ਸਕਦਾ ਹੈ। ਸਰਕਾਰ ਨੇ ਮੌਜੂਦਾ ਸਮਰਥਨ ਮੁੱਲ ਪਿਛਲੇ ਸਾਲ ਦੀ ਫ਼ਸਲ ਉੱਤੇ ਖਰਚਿਆਂ ਨੂੰ ਆਧਾਰ ਮੰਨ ਕੇ ਤਹਿ ਕੀਤਾ ਹੈ, ਕਿਉਂਕਿ ਹਾਲਾਂ ਫ਼ਸਲ ਲੱਗ ਰਹੀ ਹੈ, ਪਤਾ ਨਹੀਂ ਮੰਡੀ ਵਿਚ ਆਉਣ ਤੱਕ ਕਿੰਨੇ ਖਰਚੇ ਆਉਣਗੇ। ਇੰਜ ਪਿਛਲੇ ਸਾਲ ਦੀ ਕੀਮਤ ਅਨੁਸਾਰ 25 ਕੁਇੰਟਲ ਝਾੜ ਅਨੁਸਾਰ 39750 ਰੁਪਏ ਕੁੱਲ ਵੱਟਕ ਹੋਈ ਅਤੇ ਜ਼ਮੀਨ ਦਾ ਠੇਕਾ 13000 ਰੁਪਏ ਪ੍ਰਤੀ ਏਕੜ ਬਣਿਆ। ਪੰਜਾਬ ਵਿਚ ਇਸ ਵੇਲੇ ਜ਼ਮੀਨ ਦਾ ਠੇਕਾ ਵੱਖੋ-ਵੱਖ ਇਲਾਕਿਆਂ ਵਿਚ 30000 ਤੋਂ 60000 ਰੁਪਏ ਪ੍ਰਤੀ ਏਕੜ ਹੈ। ਇੰਜ ਔਸਤ 45000 ਰੁਪਏ ਹਿਸਾਬ ਵਿਚ ਲੈ ਕੇ ਇਕ ਫ਼ਸਲ ਵਿਚ 22,500 ਰੁਪਏ ਠੇਕਾ ਬਣਿਆ ਜਦ ਕਿ ਸਰਕਾਰ ਨੇ 13000 ਰੁਪਏ ਸਾਲਾਨਾ ਅਰਥਾਤ 6500 ਰੁਪਏ ਪ੍ਰਤੀ ਏਕੜ ਪ੍ਰਤੀ ਫ਼ਸਲ ਹਿਸਾਬ ਵਿਚ ਲਿਆ। ਇੰਜ ਕਿਸਾਨਾਂ ਵਲੋਂ ਦਿੱਤੇ ਠੇਕੇ ਦੇ 16000 ਰੁਪਏ ਪ੍ਰਤੀ ਏਕੜ ਵੱਧ ਅਰਥਾਤ 640 ਰੁਪਏ ਪ੍ਰਤੀ ਕੁਇੰਟਲ ਠੇਕੇ ਵਿਚ ਹੀ ਉੱਡ ਗਏ।
ਇਹੋ ਨਹੀਂ ਨਾਕਸ ਬਿਜਲੀ ਸਪਲਾਈ ਕਾਰਨ ਕਿਸਾਨ ਦੀ ਮੋਟਰ ਘੱਟੋ-ਘੱਟ ਇਕ ਵਾਰ ਸੜ ਜਾਂਦੀ ਹੈ। ਇਸ ਨੂੰ ਨਵੇਂ ਸਿਰੇ ਮੁਰੰਮਤ ਕਰਵਾ ਕੇ ਫਿੱਟ ਕਰਨ ਦਾ ਖਰਚਾ ਘੱਟੋ-ਘੱਟ 5000 ਰੁਪਏ, ਕਿਸੇ ਹਿਸਾਬ ਵਿਚ ਨਹੀਂ ਲਿਆ ਜਾਂਦਾ। ਆਮ ਤੌਰ 'ਤੇ ਪੰਜ ਸਾਲਾਂ ਵਿਚ ਘੱਟੋ-ਘੱਟ ਇਕ ਵਾਰ ਪਾਣੀ ਵਾਲਾ ਬੋਰ ਬੈਠ ਜਾਂਦਾ ਹੈ। ਦੁਬਾਰਾ ਬੋਰ ਕਰਵਾਉਣ ਅਤੇ ਉਸ ਵਿਚ ਪਾਈਪ ਆਦਿ ਦਾ ਖਰਚਾ ਵੱਖੋ-ਵੱਖ ਇਲਾਕਿਆਂ ਵਿਚ 4 ਤੋਂ 5 ਲੱਖ ਰਪੁਏ ਆ ਜਾਂਦਾ ਹੈ। ਇਹ ਵੀ ਕਿਸੇ ਹਿਸਾਬ ਵਿਚ ਨਹੀਂ ਗਿਣਿਆ ਜਾਂਦਾ। ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਝੋਨਾ ਵੱਢਣ ਵਾਲੀਆਂ ਮਸ਼ੀਨਾਂ ਉੱਤੇ ਇਕ ਨਵਾਂ ਸਿਸਟਮ ਐਸ.ਐਮ ਐਸ. ਲਾਉਣ ਦੇ ਹੁਕਮ ਦੇ ਦਿੱਤੇ ਹਨ, ਇਸ ਨਾਲ ਫ਼ਸਲ ਵੱਢਣ ਦਾ ਖਰਚਾ ਘੱਟੋ-ਘੱਟ ਡੇਢ ਗੁਣਾ ਹੋ ਜਾਵੇਗਾ। ਟ੍ਰਿਬਿਊਨਲ ਦੇ ਹੁਕਮ ਅਨੁਸਾਰ ਪਰਾਲੀ ਖੇਤਾਂ ਵਿਚੋਂ ਕੱਢਣ ਲਈ ਸਰਕਾਰ ਨੇ ਤਾਂ ਕੋਈ ਮਸ਼ੀਨ ਕਿਸਾਨਾਂ ਨੂੰ ਦਿੱਤੀ ਨਹੀਂ। ਪਰਾਲੀ ਖੇਤਾਂ ਵਿਚੋਂ ਕੱਢਣ ਦਾ ਖ਼ਰਚਾ ਕੌਣ ਝੱਲੇਗਾ?
ਸਰਕਾਰ ਦਾ ਦਾਅਵਾ ਹੈ ਕਿ ਵਧੇ ਭਾਅ ਨਾਲ ਸਰਕਾਰੀ ਖਜ਼ਾਨੇ ਉੱਤੇ 15000 ਕਰੋੜ ਦਾ ਭਾਰ ਪਏਗਾ। ਪਰ ਸਰਕਾਰ ਇਹ ਵੀ ਤਾਂ ਦੱਸੇ ਕਿ ਉਸ ਨੂੰ ਖੇਤੀ ਸੰਦਾਂ, ਮਸ਼ੀਨਰੀ, ਕੀਟਨਾਸ਼ਕਾਂ ਆਦਿ ਤੋਂ ਜੀ.ਐਸ.ਟੀ. ਦੀ ਕਿੰਨੀ ਆਮਦਨ ਹੋਵੇਗੀ? ਡੀਜ਼ਲ ਉੱਤੇ ਵੈਟ ਅਤੇ ਐਕਸਾਈਜ਼ ਡਿਊਟੀ ਦੀ ਆਮਦਨ ਕੀ ਹੋਵੇਗੀ? ਝੋਨੇ ਵਿਚੋਂ ਨਿਕਲਣ ਵਾਲੇ ਚਾਵਲ, ਉਸ ਦੀ ਫੱਕ, ਪਾਲਿਸ਼, ਛਿਲਕੇ ਆਦਿ ਉੱਤੋਂ ਕਿੰਨਾ ਜੀ.ਐਸ.ਟੀ. ਮਿਲੇਗਾ? ਅਸਲ ਵਿਚ ਸਰਕਾਰਾਂ ਚਲਾਉਣ ਵਾਲੇ ਕਿਸਾਨਾਂ ਨੂੰ ਮੂਰਖ ਬਣਾਉਣ ਲਈ ਨਵੇਂ ਤੋਂ ਨਵੇਂ ਹਰਬੇ ਵਰਤਦੇ ਹਨ।
ਜੇ 2019 ਵਿਚ ਲੋਕ ਸਭਾ ਚੋਣਾਂ ਨਾ ਹੁੰਦੀਆਂ ਤਾਂ ਜੋ ਸਾਉਣੀ ਦੀਆਂ ਫ਼ਸਲਾਂ ਸਬੰਧੀ ਐਲਾਨ ਕੀਤੇ ਗਏ ਹਨ, ਉਹ ਵੀ ਕਿਸੇ ਨੇ ਨਹੀਂ ਕਰਨੇ ਸਨ। ਉਹ ਤਾਂ ਕਿਸਾਨਾਂ ਨੂੰ ਨਿੱਸਲ ਕਰਨ ਉੱਤੇ ਤੁਲੇ ਹੋਏ ਹਨ। ਸਰਕਾਰ ਵਲੋਂ ਸਾਉਣੀ ਦੀਆਂ ਫ਼ਸਲਾਂ ਦੇ ਸਮਰਥਨ ਮੁੱਲ ਵਿਚ ਕੀਤੇ ਵਾਧੇ ਨਾਲ ਹੋਣ ਵਾਲੀ ਆਮਦਨ ਤਾਂ ਡੀਜ਼ਲ, ਜੀ.ਐਸ.ਟੀ., ਵਧੀ ਮਜ਼ਦੂਰੀ ਦੇ ਖਰਚੇ ਹੀ ਖਾ ਜਾਣਗੇ। ਫ਼ਸਲ ਪੱਕਣ ਤੱਕ ਕੀ ਆਫ਼ਤ ਆਉਂਦੀ ਹੈ, ਰੱਬ ਹੀ ਜਾਣਦਾ ਹੈ।


-ਪ੍ਰਧਾਨ ਬੀ. ਕੇ. ਯੂ., ਭਗਵਾਨਪੁਰਾ ਰੋਡ, ਸਮਰਾਲਾ,
ਜ਼ਿਲ੍ਹਾ ਲੁਧਿਆਣਾ।
ਮੋ: 98142-28005

 


ਖ਼ਬਰ ਸ਼ੇਅਰ ਕਰੋ

ਕਿਸਾਨ ਕਲਿਆਣ ਰੈਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਲੋਟ ਦੀ ਰੈਲੀ ਵਿਸ਼ੇਸ਼ ਤੌਰ 'ਤੇ ਖਿੱਤੇ ਦੇ ਕਿਸਾਨਾਂ ਨੂੰ ਸੰਬੋਧਿਤ ਸੀ। ਪਿਛਲੇ ਸਮੇਂ ਤੋਂ ਸ੍ਰੀ ਮੋਦੀ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੇ ਉਚਿਤ ਭਾਅ ਦਿੱਤੇ ਜਾਣ ਦੀ ਗੱਲ ਕਰਦੇ ਰਹੇ ਹਨ। ਉਨ੍ਹਾਂ ਨੇ ਕਈ ਵਾਰ ਤਾਂ ਇਹ ਵੀ ਐਲਾਨ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX