ਤਾਜਾ ਖ਼ਬਰਾਂ


ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਵਲੋਂ ਪੁਲਿਸ ਥਾਣਾ ਸੁਲਤਾਨਪੁਰ ਲੋਧੀ ਦੇ ਅੱਗੇ ਜ਼ਬਰਦਸਤ ਰੋਸ ਧਰਨਾ
. . .  7 minutes ago
ਸੁਲਤਾਨਪੁਰ ਲੋਧੀ, 17 ਜੂਨ (ਥਿੰਦ, ਹੈਪੀ)- ਹਲਕਾ ਸੁਲਤਾਨਪੁਰ ਲੋਧੀ ਦੇ ਸਮੂਹ ਅਕਾਲੀ ਅਤੇ ਭਾਜਪਾ ਵਰਕਰਾਂ ਵਲੋਂ ਸਰਕਾਰ ਦੀਆਂ ਵਧੀਕੀਆਂ ਅਤੇ ਵਰਕਰਾਂ 'ਤੇ ਕੀਤੇ ਜਾ ਰਹੇ ਝੂਠੇ ਪਰਚਿਆਂ ਦੇ ਵਿਰੋਧ 'ਚ ਪੁਲਿਸ ਥਾਣੇ ਦੇ ਅੱਗੇ ਜ਼ਬਰਦਸਤ ਰੋਸ ਧਰਨਾ ਦਿੱਤਾ...
ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  12 minutes ago
ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ.........
ਭਾਜਪਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  20 minutes ago
ਭਾਜਪਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ..........
ਭਾਜਪਾ ਦੇ ਸੰਸਦ ਮੈਂਬਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  21 minutes ago
ਭਾਜਪਾ ਦੇ ਸੰਸਦ ਮੈਂਬਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ.........
ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  28 minutes ago
ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ......................
17ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਸ਼ੁਰ, ਪ੍ਰੋਟੇਮ ਸਪੀਕਰ ਚੁਕਾਉਣਗੇ ਸੰਸਦ ਮੈਂਬਰਾਂ ਨੂੰ ਸਹੁੰ
. . .  33 minutes ago
ਸੰਸਦ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਬੋਲੇ ਮੋਦੀ, ਕਿਹਾ- ਨੰਬਰਾਂ ਦੀ ਚਿੰਤਾ ਛੱਡੇ ਵਿਰੋਧੀ ਧਿਰ
. . .  43 minutes ago
ਨਵੀਂ ਦਿੱਲੀ, 17 ਜੂਨ- 17ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਅੱਜ ਸ਼ੁਰੂ ਹੋਣ ਜਾ ਰਿਹਾ ਹੈ। ਇਹ ਇਜਲਾਸ 40 ਦਿਨਾਂ ਤੱਕ ਚੱਲੇਗਾ ਅਤੇ ਇਸ 'ਚ 30 ਬੈਠਕਾਂ ਹੋਣਗੀਆਂ। ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰਕਾਰਾਂ ਨੂੰ...
ਵੀਰੇਂਦਰ ਕੁਮਾਰ ਨੇ ਲੋਕ ਸਭਾ ਦੇ ਪ੍ਰੋਟੇਮ ਸਪੀਕਰ ਵਜੋਂ ਚੁੱਕੀ ਸਹੁੰ
. . .  about 1 hour ago
ਨਵੀਂ ਦਿੱਲੀ, 17 ਜੂਨ- ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵੀਰੇਂਦਰ ਕੁਮਾਰ ਨੇ ਅੱਜ ਸਵੇਰੇ 17ਵੀਂ ਲੋਕ ਸਭਾ ਦੇ ਪ੍ਰੋਟੇਮ ਸਪੀਕਰ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ 'ਚ ਉਨ੍ਹਾਂ ਨੂੰ ਸਹੁੰ ਚੁਕਾਈ। ਵੀਰੇਂਦਰ ਕੁਮਾਰ ਹੀ ਹੁਣ...
ਜਾਪਾਨ 'ਚ ਲੱਗੇ ਭੂਚਾਲ ਦੇ ਝਟਕੇ
. . .  about 1 hour ago
ਟੋਕੀਓ, 17 ਜੂਨ- ਜਾਪਾਨ ਦੇ ਸਭ ਤੋਂ ਵੱਡੇ ਟਾਪੂ ਹੋਂਸ਼ੂ ਦੇ ਉੱਤਰੀ-ਪੂਰਬੀ ਹਿੱਸੇ 'ਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.2 ਮਾਪੀ ਗਈ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ...
ਪਾਕਿਸਤਾਨ ਦੀ ਗੋਲੀਬਾਰੀ 'ਚ ਬੀ.ਐੱਸ.ਐੱਫ ਦਾ ਇੱਕ ਜਵਾਨ ਜ਼ਖਮੀ
. . .  about 1 hour ago
ਸ੍ਰੀਨਗਰ, 17 ਜੂਨ - ਜੰਮੂ ਕਸ਼ਮੀਰ ਦੇ ਪੁੰਛ ਦੀ ਕ੍ਰਿਸ਼ਨਾ ਘਾਟੀ 'ਚ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਬੀ.ਐੱਸ.ਐੱਫ ਦਾ ਇੱਕ ਜਵਾਨ ਜ਼ਖਮੀ ਹੋ...
ਲੋਕ ਸਭਾ ਇਜਲਾਸ ਤੋਂ ਪਹਿਲਾ ਪ੍ਰਧਾਨ ਮੰਤਰੀ ਮੀਡੀਆ ਨਾਲ ਕਰਨਗੇ ਗੱਲਬਾਤ
. . .  about 1 hour ago
ਨਵੀਂ ਦਿੱਲੀ, 17 ਜੂਨ - 17ਵੀਂ ਲੋਕ ਸਭਾ ਦੇ ਪਹਿਲੇ ਇਜਲਾਸ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੀਡੀਆ ਨਾਲ ਗੱਲਬਾਤ...
ਬਿਹਾਰ : ਦਿਮਾਗ਼ੀ ਬੁਖ਼ਾਰ ਦੇ ਚੱਲਦਿਆਂ ਮੌਤਾਂ ਦੀ ਗਿਣਤੀ ਹੋਈ 96
. . .  about 2 hours ago
ਪਟਨਾ, 17 ਜੂਨ - ਬਿਹਾਰ ਦੇ ਮੁਜ਼ੱਫਰਪੁਰ ਵਿਖੇ ਚਮਕੀ ਬੁਖ਼ਾਰ ਦੇ ਚੱਲਦਿਆਂ ਮ੍ਰਿਤਕਾਂ ਦੀ ਗਿਣਤੀ ਵੱਧ ਕੇ 96 ਹੋ ਗਈ...
ਆਸਟ੍ਰੇਲੀਆ 'ਚ ਸੜਕ ਹਾਦਸੇ ਦੌਰਾਨ ਚੱਕ ਬੁੱਢੇਸ਼ਾਹ ਦੇ ਨੌਜਵਾਨ ਦੀ ਮੌਤ
. . .  about 2 hours ago
ਗੁਰੂਹਰਸਹਾਏ, 17 ਜੂਨ (ਹਰਚਰਨ ਸਿੰਘ) - ਫ਼ਿਰੋਜ਼ਪੁਰ ਦੀ ਤਹਿਸੀਲ ਗੁਰੂਹਰਸਹਾਏ ਦੇ ਪਿੰਡ ਚੱਕ ਬੁੱਢੇਸ਼ਾਹ ਦੇ 21 ਸਾਲਾਂ ਨੌਜਵਾਨ ਹਰਵਿੰਦਰ ਸਿੰਘ ਦੀ ਆਸਟ੍ਰੇਲੀਆ ਵਿਖੇ ਸੜਕ ਹਾਦਸੇ ਦੌਰਾਨ...
ਆਈ.ਐਮ.ਏ ਵੱਲੋਂ ਅੱਜ ਦੇਸ਼ ਭਰ 'ਚ ਹੜਤਾਲ
. . .  about 3 hours ago
ਨਵੀ ਦਿੱਲੀ, 17 ਜੂਨ - ਪੱਛਮੀ ਬੰਗਾਲ ਆਪਣੇ ਸਾਥੀਆ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਸਮਰਥਨ ਕਰਦੇ ਹੋਏ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਅੱਜ ਹੜਤਾਲ ਦੀ ਘੋਸ਼ਣਾ ਕੀਤੀ...
ਵਿਸ਼ਵ ਕੱਪ 'ਚ ਭਾਰਤ ਦੀ ਜਿੱਤ ਤੋਂ ਬਾਅਦ ਦੇਸ਼ ਭਰ 'ਚ ਜਸ਼ਨ
. . .  about 3 hours ago
ਨਵੀਂ ਦਿੱਲੀ, 17 ਜੂਨ - ਵਿਸ਼ਵ ਕ੍ਰਿਕਟ ਕੱਪ ਵਿਚ ਭਾਰਤ ਦੀ ਪਾਕਿਸਤਾਨ ਉੱਪਰ ਸ਼ਾਨਦਾਰ ਜਿੱਤ ਤੋਂ ਬਾਅਦ ਦੇਸ਼ ਭਰ 'ਚ ਕ੍ਰਿਕਟ ਪ੍ਰੇਮੀਆਂ ਨੇ ਪਟਾਕੇ ਚਲਾ ਕੇ ਅਤੇ ਨੱਚ ਟੱਪ ਕੇ ਭਾਰਤ...
17ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਅੱਜ ਤੋਂ
. . .  about 3 hours ago
ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ
. . .  about 3 hours ago
ਅੱਜ ਦਾ ਵਿਚਾਰ
. . .  about 3 hours ago
ਭਾਰਤ-ਪਾਕਿਸਤਾਨ ਮੈਚ - ਭਾਰਤ ਨੇ ਡਕਵਰਥ ਲੁਇਸ ਸਿਸਟਮ ਤਹਿਤ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਇਆ
. . .  about 10 hours ago
ਭਾਰਤ-ਪਾਕਿਸਤਾਨ ਮੈਚ : ਮੀਂਹ ਰੁਕਣ ਤੋਂ ਬਾਅਦ ਖੇਡ ਫਿਰ ਤੋਂ ਸ਼ੁਰੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 28 ਹਾੜ ਸੰਮਤ 550

ਸੰਪਾਦਕੀ

ਟਰੰਪ ਦੀਆਂ ਨੀਤੀਆਂ ਕਾਰਨ ਵਧ ਰਹੇ ਹਨ ਅਮਰੀਕਾ ਤੇ ਯੂਰਪ ਦੇ ਮਤਭੇਦ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 16 ਮਹੀਨੇ ਪਹਿਲਾਂ ਜਦੋਂ ਸੱਤਾ ਵਿਚ ਆਏ ਸਨ, ਉਦੋਂ ਤੋਂ ਹੀ ਆਪਣੇ ਪ੍ਰਸੰਸਕਾਂ ਅਤੇ ਆਲੋਚਕਾਂ ਲਈ ਇਕ ਬੁਝਾਰਤ ਬਣੇ ਰਹੇ ਹਨ। ਬਹੁਤੇ ਵਿਸ਼ਲੇਸ਼ਕਾਂ ਮੁਤਾਬਿਕ ਘਰੇਲੂ ਅਤੇ ਵਿਦੇਸ਼ੀ ਮੁਹਾਜ਼ਾਂ ਦੋਵਾਂ 'ਤੇ ਉਨ੍ਹਾਂ ਦੀ ਕਾਰਗੁਜ਼ਾਰੀ ਜੇ ...

ਪੂਰੀ ਖ਼ਬਰ »

ਕੌਮਾਂਤਰੀ ਮਲਾਲਾ ਦਿਵਸ 'ਤੇ ਵਿਸ਼ੇਸ਼

ਮਲਾਲਾ ਤੇਰੀ ਸੋਚ ਨੂੰ ਸਲਾਮ...

ਮਲਾਲਾ ਯੂਸਫ਼ਜ਼ਈ ਦਾ ਜਨਮ 12 ਜੁਲਾਈ 1997 ਨੂੰ ਪਾਕਿਸਤਾਨ ਦੀ ਸਵਾਤ ਘਾਟੀ (ਜਿਸ ਨੂੰ ਕਿ ਏਸ਼ੀਆ ਮਹਾਂਦੀਪ ਦਾ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ) ਦੇ ਛੋਟੇ ਜਿਹੇ ਕਸਬੇ ਮਿੰਗੋਰਾ 'ਚ ਪਿਤਾ ਜਿਉਦੀਨ ਯੂਸਫ਼ਜ਼ਈ ਅਤੇ ਮਾਤਾ ਤੂਰ ਪੇਕਾਈ ਯੂਸਫਜ਼ਈ ਦੇ ਘਰ ਹੋਇਆ। ਆਪਣੇ ਤੋਂ ਉਮਰ ਵਿਚ ਦੋ ਛੋਟੇ ਭਰਾਵਾਂ ਦੀ ਇਸ ਭੈਣ ਦਾ ਨਾਂਅ ਉਸ ਦੇ ਪਰਿਵਾਰ ਨੇ ਦੱਖਣੀ ਅਫ਼ਗ਼ਾਨਿਸਤਾਨ ਦੀ ਇਕ ਮਸ਼ਹੂਰ ਪਸ਼ਤੂ ਕਵੀ ਅਤੇ ਯੋਧਾ ਔਰਤ ਦੇ ਨਾਂਅ ਤੋਂ ਰੱਖਿਆ ਸੀ। ਉਸ ਦਾ ਅੰਤਿਮ ਨਾਂਅ ਯੂਸਫਜ਼ਈ, ਇਕ ਵੱਡੇ ਪਸ਼ਤੂਨ ਕਬੀਲੇ ਦਾ ਹੈ ਜੋ ਵਧੇਰੇ ਕਰਕੇ ਪਾਕਿਸਤਾਨ ਦੀ ਸਵਾਤ ਘਾਟੀ ਵਿਚ ਵਸਦਾ ਹੈ। ਮਲਾਲਾ ਅੱਜ ਪੂਰੇ ਸੰਸਾਰ ਵਿਚ ਆਪਣੇ ਲੜਕੀਆਂ ਦੀ ਸਿੱਖਿਆ ਲਈ ਲੜੇ ਜਾ ਰਹੇ ਸੰਘਰਸ਼ ਕਾਰਨ ਪ੍ਰਸਿੱਧ ਹੈ। ਮਲਾਲਾ ਦੇ ਪਿਤਾ ਜੋ ਕਿ ਖ਼ੁਦ ਇਕ ਕਵੀ ਹੋਣ ਦੇ ਨਾਲ-ਨਾਲ ਕਈ ਨਿੱਜੀ ਸਕੂਲ ਵੀ ਚਲਾਉਂਦੇ ਰਹੇ ਹਨ, ਨੇ ਹੀ ਮਲਾਲਾ ਨੂੰ ਬਚਪਨ ਵਿਚ ਖ਼ੁਦ ਪੜ੍ਹਾਇਆ ਸੀ। ਸਾਲ 2009 'ਚ ਯੂਸਫ਼ਜ਼ਈ ਨੇ 'ਵਾਰ ਐਡ ਪੀਸ' ਨਾਮਕ ਇਕ ਸੰਸਥਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਦਾ ਮਕਸਦ ਬੱਚਿਆਂ ਨੂੰ ਸਮਾਜਿਕ ਸਰੋਕਾਰਾਂ ਤੇ ਮੁਸ਼ਕਿਲਾਂ ਕਈ ਵਿਚਾਰ-ਵਟਾਂਦਰਾ ਕਰਨ ਲਈ ਉਤਸ਼ਾਹਿਤ ਕਰਨਾ ਸੀ। 2009 'ਚ ਹੀ ਮਲਾਲਾ ਦੇ ਪਿਤਾ ਨੇ ਆਪਣੀ ਹੋਣਹਾਰ ਪੁੱਤਰੀ ਨੂੰ ਬੀ.ਬੀ.ਸੀ ਦੀ ਉਰਦੂ ਵੈੱਬਸਾਈਟ 'ਤੇ ਬਲਾਗ ਲਿਖਣ ਲਈ ਰਜ਼ਾਮੰਦੀ ਦੇ ਦਿੱਤੀ ਸੀ। 3 ਜਨਵਰੀ 2009 ਨੂੰ ਮਲਾਲਾ ਦਾ ਪਹਿਲਾ ਬਲਾਗ ਬੀ.ਬੀ.ਸੀ. ਦੀ ਉਰਦੂ ਵੈੱਬਸਾਈਟ 'ਤੇ ਪੋਸਟ ਕੀਤਾ ਗਿਆ, ਜਿਸ ਵਿਚ ਉਸ ਨੇ ਸਵਾਤ ਵਿਚ ਅੱਤਵਾਦੀਆਂ ਦੇ ਡਰ ਕਾਰਨ ਕੁਝ ਹੀ ਲੜਕੀਆਂ ਦੇ ਸਕੂਲ ਜਾਣ ਅਤੇ ਅੰਤ ਵਿਚ ਸਕੂਲ ਦੇ ਬੰਦ ਹੋਣ ਦਾ ਤੌਖ਼ਲਾ ਪ੍ਰਗਟ ਕੀਤਾ ਗਿਆ ਸੀ।
ਤਾਲਿਬਾਨ ਨੇ 15 ਜਨਵਰੀ 2009 'ਚ ਲੜਕੀਆਂ ਦੇ ਸਕੂਲ ਜਾਣ ਵਿਰੁੱਧ ਫ਼ਤਵਾ ਜਾਰੀ ਕਰਕੇ ਸਕੂਲਾਂ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਸੀ। ਬਹੁਤ ਸਾਰੇ ਸਕੂਲਾਂ ਨੂੰ ਉਡਾ ਵੀ ਦਿੱਤਾ ਗਿਆ। ਸਾਲ 2011 'ਚ ਉਸ ਨੂੰ ਪਾਕਿਸਤਾਨ ਦੇ ਰਾਸ਼ਟਰੀ ਨੌਜਵਾਨ ਸ਼ਾਂਤੀ ਪੁਰਸਕਾਰ ਨਾਲ ਨਿਵਾਜਿਆ ਗਿਆ ਅਤੇ ਉਸ ਨੂੰ ਇਸ ਪੁਰਸਕਾਰ ਨਾਲ ਉਸ ਸਮੇਂ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ਼ ਰਾਜਾ ਗਿਲਾਨੀ ਨੇ ਸਨਮਾਨਿਤ ਕੀਤਾ। 9 ਅਕਤੂਬਰ 2012 ਵਾਲੇ ਦਿਨ ਜਦੋਂ ਮਲਾਲਾ ਆਪਣੀ ਸਹੇਲੀਆਂ ਨਾਲ ਸਕੂਲ ਤੋਂ ਬੱਸ ਰਾਹੀ ਘਰ ਨੂੰ ਵਾਪਸ ਆ ਰਹੀ ਸੀ ਤਾਂ ਇਕ ਬੰਦੂਕਧਾਰੀ ਨੇ ਬੱਸ ਅੰਦਰ ਦਾਖਲ ਹੋ ਕੇ ਮਲਾਲਾ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ ਜੋ ਕਿ ਉਸ ਦੇ ਦਿਮਾਗ਼ ਕੋਲੋਂ ਹੁੰਦੀ ਹੋਈ ਉਸ ਦੇ ਮੋਢੇ 'ਤੇ ਜਾ ਲੱਗੀ। ਗੰਭੀਰ ਜ਼ਖ਼ਮੀ ਹਾਲਤ ਵਿਚ ਮਲਾਲਾ ਨੂੰ ਜਹਾਜ਼ ਰਾਹੀ ਪੇਸ਼ਾਵਰ ਦੇ ਫ਼ੌਜੀ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਅਗਾਂਹ ਇਲਾਜ ਲਈ ਰਾਵਲਪਿੰਡੀ ਦੇ ਫ਼ੌਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਮੁਮਤਾਜ਼ ਖ਼ਾਨ ਨੇ ਉਸ ਦੇ 70 ਪ੍ਰਤੀਸ਼ਤ ਬਚਣ ਦੀ ਸੰਭਾਵਨਾ ਦੱਸੀ । ਮਲਾਲਾ ਦੇ ਇਲਾਜ ਲਈ ਹੁਣ ਪੂਰੀ ਦੁਨੀਆ ਤੋਂ ਪੇਸ਼ਕਸ਼ਾਂ ਆ ਰਹੀਆਂ ਸਨ ਤੇ ਆਖ਼ਰਕਾਰ 15 ਅਕਤੂਬਰ ਨੂੰ ਯੂਸਫ਼ਜ਼ਈ ਨੂੰ ਬਰਤਾਨੀਆ ਲਿਜਾਣ ਦਾ ਫ਼ੈਸਲਾ ਕੀਤਾ ਗਿਆ ਤੇ ਉਸ ਦਾ ਇਲਾਜ ਕੁਈਨ ਏਲਜ਼ਬਿਥ ਹਸਪਤਾਲ ਵਿਚ ਸ਼ੁਰੂ ਕੀਤਾ ਗਿਆ। ਇਕ ਲੰਮੇ ਸਮੇਂ ਬਾਅਦ ਮਲਾਲਾ ਯੂਸਫ਼ਜ਼ਈ ਨੂੰ 3 ਜਨਵਰੀ 2013 ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਮਲਾਲਾ ਨੇ ਇਸ ਤੋਂ ਬਾਅਦ ਵੀ ਆਪਣੀ ਲੜਕੀਆਂ ਅਤੇ ਔਰਤਾਂ ਦੇ ਸਿੱਖਿਆ ਅਤੇ ਹੋਰ ਬੁਨਿਆਦੀ ਅਧਿਕਾਰ ਦੀ ਪ੍ਰਾਪਤੀ ਲਈ ਲੜਾਈ ਜਾਰੀ ਰੱਖੀ। ਉਸ ਦੇ ਇਨ੍ਹਾਂ ਮਹਾਨ ਕਾਰਜਾਂ ਲਈ 2013 'ਚ ਸੰਯੁਕਤ ਰਾਸ਼ਟਰ ਨੇ 12 ਜੁਲਾਈ ਵਾਲੇ ਦਿਨ ਨੂੰ ਅੰਤਰਰਾਸ਼ਟਰੀ ਮਲਾਲਾ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ। ਸੰਯੁਕਤ ਰਾਸ਼ਟਰ ਵਿਖੇ ਬੋਲਦਿਆਂ ਉਸ ਨੇ ਆਪਣੀ ਤਕਰੀਰ ਵਿਚ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਆਪਣੇ ਦੁਆਰਾ ਆਰੰਭੇ ਕਾਰਜਾਂ ਤੋਂ ਕਦੇ ਡਰ ਕੇ ਪਿੱਛੇ ਨਹੀਂ ਹਟੇਗੀ। 10 ਅਕਤੂਬਰ 2014 'ਚ ਮਲਾਲਾ ਯੂਸਫ਼ਜ਼ਈ ਨੂੰ ਬੱਚਿਆਂ ਦੇ ਸਿੱਖਿਆ ਸਬੰਧੀ ਅਧਿਕਾਰਾਂ ਲਈ ਬੜੀ ਦਲੇਰੀ ਨਾਲ ਸੰਘਰਸ਼ ਕਰਨ ਵਾਸਤੇ ਸੰਸਾਰ ਦੇ ਸਭ ਤੋਂ ਵੱਡੇ ਸਨਮਾਨ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਹ ਸਤਾਰਾਂ ਸਾਲ ਦੀ ਸਭ ਤੋਂ ਘੱਟ ਉਮਰ ਦੀ ਸਨਮਾਨ ਪ੍ਰਾਪਤ ਕਰਨ ਵਾਲੀ ਨੋਬਲ ਲੌਰਟੇਟਸ ਬਣ ਗਈ। ਯੂਨੀਸੈਫ ਦੀ ਇਕ ਰਿਪੋਰਟ ਮੁਤਾਬਿਕ 6.5 ਕਰੋੜ ਦੇ ਕਰੀਬ ਲੜਕੀਆਂ ਨੂੰ ਮੁੱਢਲੀ ਸਕੂਲ ਸਿੱਖਿਆ ਤੋਂ ਵੀ ਵਾਂਝਾ ਰਹਿਣਾ ਪੈਂਦਾ ਹੈ। ਇਸ ਹੀ ਸੰਦਰਭ ਵਿਚ ਮਲਾਲਾ ਆਪਣੀ ਸੰਸਥਾ 'ਮਲਾਲਾ ਫ਼ੰਡ' ਰਾਹੀ ਸਕੂਲੀ ਸਿੱਖਿਆ ਮੁਹੱਈਆ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ।
ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੀ ਮਲਾਲਾ ਯੂਸਫ਼ਜ਼ਈ ਤੋਂ ਪ੍ਰੇਰਨਾ ਲੈ ਕੇ ਆਪਣੀ ਜ਼ਿੰਦਗੀ ਦੇ ਨਿਸ਼ਾਨੇ ਮਿੱਥ ਕੇ ਲੋਕ ਸਰੋਕਾਰਾਂ ਲਈ ਘਾਲਣਾ ਘਾਲਣੀ ਚਾਹੀਦੀ ਹੈ। ਮਲਾਲਾ ਦੁਆਰਾ ਕੀਤੇ ਜਾ ਰਹੇ ਸੰਸਾਰ ਪੱਧਰੀ ਕਾਰਜਾਂ ਦੀ ਜਾਣਕਾਰੀ ਉਸ ਦੀ ਵੈੱਬਸਾਈਟ ma&a&a.or{ ਤੋਂ ਆਸਾਨੀ ਨਾਲ ਲਈ ਜਾ ਸਕਦੀ ਹੈ। ਮਲਾਲਾ ਦੇ ਹੁਣ ਤੱਕ ਦੇ ਸੰਘਰਸ਼ ਨੂੰ ਬਿਆਨ ਕਰਦੀ ਕਿਤਾਬ '9 am $a&a&a' ਵੀ ਪੜ੍ਹੀ ਜਾ ਸਕਦੀ ਹੈ। ਮਲਾਲਾ ਦੀਆਂ ਉਪਲਬਧੀਆਂ ਨਾਲ ਇਹ ਇਕ ਵਾਰ ਫਿਰ ਸਿੱਧ ਹੋ ਗਿਆ ਕਿ ਇਲਮ ਦੀ ਤਾਕਤ ਬੰਦੂਕ ਦੀ ਗੋਲੀ ਤੋਂ ਕਿਤੇ ਵੱਧ ਪ੍ਰਭਾਵ ਰੱਖਦੀ ਹੈ। ਕਲਮ ਦੀ ਸ਼ਕਤੀ ਨਾਲ ਹੀ ਸਮਾਜ ਵਿਚ ਯੁੱਗ ਪਲਟਾਊ ਪਰਿਵਰਤਨ ਕੀਤੇ ਜਾ ਸਕਦੇ ਹਨ...ਇਹ ਸ਼ੇਅਰ ਮਲਾਲਾ 'ਤੇ ਸਹੀ ਢੁੱਕਦਾ ਹੈ :
ਉਹ ਰਾਹੀ ਹੋਰ ਹੋਣਗੇ ਜਿਨ੍ਹਾਂ ਨੂੰ ਰਾਹ ਨਹੀਂ ਲੱਭਦੇ,
ਮੇਰੀ ਹਰ ਬੁੱਕਲ 'ਚ ਮੰਜ਼ਿਲ ਦੀ ਕਹਾਣੀ ਹੈ।


ਖ਼ਬਰ ਸ਼ੇਅਰ ਕਰੋ

ਕਿੱਥੋਂ ਤੱਕ ਵਾਜਬ ਹਨ ਸਾਉਣੀ ਦੀਆਂ ਫ਼ਸਲਾਂ ਦੇ ਸਮਰਥਨ ਮੁੱਲ ?

ਕੇਂਦਰ ਸਰਕਾਰ ਨੇ ਆਖ਼ਿਰ ਸਾਉਣੀ ਦੀਆਂ ਫ਼ਸਲਾਂ ਦੇ ਭਾਅ ਐਲਾਨ ਕਰ ਹੀ ਦਿੱਤੇ ਹਨ। ਇਸ ਵਿਚ ਮੁੱਖ ਫ਼ਸਲ ਝੋਨੇ ਦੀਆਂ ਮੋਟੀਆਂ ਕਿਸਮਾਂ ਦੇ ਭਾਅ ਵਿਚ 200 ਰੁਪਏ ਅਤੇ ਏ ਗਰੇਡ ਝੋਨੇ ਦੀਆਂ ਕਿਸਮਾਂ ਵਿਚ ਜੋ ਕੁੱਲ ਫ਼ਸਲ ਦਾ 95 ਪ੍ਰਤੀਸ਼ਤ ਹੁੰਦਾ ਹੈ, ਉਸ ਦੇ ਭਾਅ ਵਿਚ 180 ਰੁਪਏ ...

ਪੂਰੀ ਖ਼ਬਰ »

ਕਿਸਾਨ ਕਲਿਆਣ ਰੈਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਲੋਟ ਦੀ ਰੈਲੀ ਵਿਸ਼ੇਸ਼ ਤੌਰ 'ਤੇ ਖਿੱਤੇ ਦੇ ਕਿਸਾਨਾਂ ਨੂੰ ਸੰਬੋਧਿਤ ਸੀ। ਪਿਛਲੇ ਸਮੇਂ ਤੋਂ ਸ੍ਰੀ ਮੋਦੀ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੇ ਉਚਿਤ ਭਾਅ ਦਿੱਤੇ ਜਾਣ ਦੀ ਗੱਲ ਕਰਦੇ ਰਹੇ ਹਨ। ਉਨ੍ਹਾਂ ਨੇ ਕਈ ਵਾਰ ਤਾਂ ਇਹ ਵੀ ਐਲਾਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX