ਤਾਜਾ ਖ਼ਬਰਾਂ


ਸੁਪਰੀਮ ਕੋਰਟ ਨੇ ਕਿਹਾ- ਬਾਗ਼ੀ ਵਿਧਾਇਕਾਂ ਕੋਲ ਬਹੁਮਤ ਪ੍ਰੀਖਣ 'ਚ ਹਿੱਸਾ ਲੈਣ ਜਾਂ ਨਾ ਲੈਣ ਦਾ ਬਦਲ ਹੈ
. . .  7 minutes ago
ਕਰਨਾਟਕ ਦੇ ਬਾਗ਼ੀ ਵਿਧਾਇਕਾਂ 'ਤੇ ਮਾਮਲੇ 'ਤੇ ਚੀਫ਼ ਜਸਟਿਸ ਨੇ ਕਿਹਾ- ਮਾਮਲੇ 'ਚ ਸੰਵਿਧਾਨਕ ਸੰਤੁਲਨ ਬਣਾਉਣਾ ਜ਼ਰੂਰੀ
. . .  12 minutes ago
ਕਰਨਾਟਕ ਸੰਕਟ : ਸੁਪਰੀਮ ਕੋਰਟ ਨੇ ਕਿਹਾ- ਵਿਧਾਇਕਾਂ ਦੇ ਅਸਤੀਫ਼ੇ 'ਤੇ ਫ਼ੈਸਲਾ ਲੈਣ ਸਪੀਕਰ
. . .  16 minutes ago
ਕਰਨਾਟਕ ਸਿਆਸੀ ਸੰਕਟ : ਕੁਝ ਸਮੇਂ ਬਾਅਦ ਸੁਪਰੀਮ ਕੋਰਟ ਵਲੋਂ ਸੁਣਾਇਆ ਜਾਵੇਗਾ ਫ਼ੈਸਲਾ
. . .  18 minutes ago
ਨਵੀਂ ਦਿੱਲੀ, 17 ਜੂਨ- ਕਰਨਾਟਕ 'ਚ ਸਿਆਸੀ ਸੰਕਟ ਵਿਚਾਲੇ ਕੁਝ ਹੀ ਸਮੇਂ ਬਾਅਦ ਸੁਪਰੀਮ ਕੋਰਟ ਵਲੋਂ ਫ਼ੈਸਲਾ ਸੁਣਾਇਆ ਜਾਵੇਗਾ। ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਬਾਗ਼ੀ ਵਿਧਾਇਕਾਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਤੇ ਸੁਣਵਾਈ ਤੋਂ...
ਮੀਂਹ ਕਾਰਨ ਡਿੱਗੀ ਘਰ ਦੀ ਛੱਤ
. . .  29 minutes ago
ਤਪਾ ਮੰਡੀ, 17 ਜੁਲਾਈ (ਵਿਜੇ ਸ਼ਰਮਾ)- ਬਾਜ਼ੀਗਰ ਬਸਤੀ 'ਚ ਮੀਂਹ ਕਾਰਨ ਇੱਕ ਮਕਾਨ ਦੇ ਤੂੜੀ ਵਾਲੇ ਕਮਰੇ ਅਤੇ ਰਸੋਈ ਦੀ ਛੱਤ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਰਾਧੇ ਸ਼ਾਮ ਨੇ ਦੱਸਿਆ ਕਿ ਬੀਤੀ ਰਾਤ ਪਏ ਮੀਂਹ...
ਕੁਲਭੂਸ਼ਨ ਜਾਧਵ ਮਾਮਲਾ : ਅਟਾਰਨੀ ਜਨਰਲ ਦੀ ਪ੍ਰਧਾਨਗੀ 'ਚ ਨੀਦਰਲੈਂਡ ਪਹੁੰਚੀ ਪਾਕਿਸਤਾਨੀ ਟੀਮ
. . .  39 minutes ago
ਦ ਹੇਗ, 17 ਜੁਲਾਈ- ਅਟਾਰਨੀ ਜਨਰਲ ਦੀ ਪ੍ਰਧਾਨਗੀ ਹੇਠ ਪਾਕਿਸਤਾਨੀ ਟੀਮ ਨੀਦਰਲੈਂਡ ਦੇ ਦ ਹੇਗ ਸ਼ਹਿਰ 'ਚ ਪਹੁੰਚ ਹੈ, ਜਿੱਥੇ ਕਿ ਅੱਜ ਕੁਲਭੂਸ਼ਨ ਜਾਧਵ ਮਾਮਲੇ 'ਚ ਕੌਮਾਂਤਰੀ ਅਦਾਲਤ ਵਲੋਂ ਫ਼ੈਸਲਾ ਸੁਣਾਇਆ ਜਾਵੇਗਾ। ਟੀਮ 'ਚ ਵਿਦੇਸ਼ ਮੰਤਰਾਲੇ ਦੇ ਬੁਲਾਰੇ...
ਬਠਿੰਡਾ : ਰਜਵਾਹੇ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ
. . .  50 minutes ago
ਬਠਿੰਡਾ, 17 ਜੁਲਾਈ (ਨਾਇਬ ਸਿੱਧੂ)- ਬਠਿੰਡਾ ਜ਼ਿਲ੍ਹੇ ਦੇ ਪਿੰਡ ਘੁੱਦਾ ਦੇ ਨੇੜੇ ਇੱਕ ਰਜਵਾਹੇ 'ਚ ਪਾੜ ਪੈ ਗਿਆ। ਇਸ ਰਜਵਾਹੇ ਦਾ ਪਾਣੀ ਘੁੱਦਾ ਅਤੇ ਨਜ਼ਦੀਕੀ ਪਿੰਡ ਬਾਜਕ ਦੇ ਖੇਤਾਂ ਨੂੰ ਲੱਗਦਾ ਸੀ। ਇਸ 'ਚ ਪਾੜ ਪੈਣ ਕਾਰਨ ਘੁੱਦਾ ਅਤੇ ਬਾਜਕ, ਦੋਹਾਂ ਪਿੰਡਾਂ ਦੀ...
ਨਰੋਆ ਪੰਜਾਬ ਮੰਚ ਦੇ ਆਗੂਆਂ ਦੀ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਨਾਲ ਬੈਠਕ ਅੱਜ
. . .  about 1 hour ago
ਸੰਗਰੂਰ, 17 ਜੁਲਾਈ (ਧੀਰਜ ਪਸ਼ੋਰੀਆ)- ਪੰਜਾਬ ਦੀਆਂ ਕਈ ਉਦਯੋਗਿਕ ਇਕਾਈਆਂ ਵਲੋਂ ਜ਼ਹਿਰੀਲੀ ਰਹਿੰਦ-ਖੂੰਹਦ ਨੂੰ ਬਗ਼ੈਰ ਸੋਧੇ ਨਦੀ-ਨਾਲਿਆਂ 'ਚ ਸੁੱਟੇ ਜਾਣ ਦੇ ਗੰਭੀਰ ਮੁੱਦੇ ਨੂੰ ਲੈ ਕੇ ਨਰੋਆ ਪੰਜਾਬ ਮੰਚ ਦੇ ਆਗੂ ਅੱਜ ਦੁਪਹਿਰ ਨੂੰ ਪੰਜਾਬ ਪ੍ਰਦੂਸ਼ਣ ਰੋਕਥਾਮ...
ਮੀਂਹ ਦੇ ਪਾਣੀ ਕਾਰਨ ਅਬੋਹਰ ਹੋਇਆ ਜਲ-ਥਲ
. . .  about 1 hour ago
ਅਬੋਹਰ, 17 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)- ਬੀਤੀ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਅਬੋਹਰ ਸ਼ਹਿਰ ਪੂਰੀ ਤਰ੍ਹਾਂ ਜਲ-ਥਲ ਹੋ ਗਿਆ। ਸ਼ਹਿਰ ਦੇ ਲਗਭਗ ਬਹੁਤੇ ਹਿੱਸਿਆਂ 'ਚ ਗੋਡੇ-ਗੋਡੇ ਪਾਣੀ ਭਰ ਗਿਆ। ਮੀਂਹ ਦੇ ਪਾਣੀ ਕਾਰਨ ਇੱਥੇ ਆਵਾਜਾਈ ਬੁਰੀ ਤਰ੍ਹਾਂ...
ਮੁੰਬਈ ਇਮਾਰਤ ਹਾਦਸਾ : ਬਚਾਅ ਕਾਰਜ ਦੂਜੇ ਦਿਨ ਵੀ ਜਾਰੀ, ਹੁਣ ਤੱਕ 14 ਲੋਕਾਂ ਦੀ ਮੌਤ
. . .  about 1 hour ago
ਮੁੰਬਈ, 17 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਤੋਂ ਬਾਅਦ ਅੱਜ ਦੂਜੇ ਦਿਨ ਵੀ ਬਚਾਅ ਕਾਰਜ ਜਾਰੀ ਹਨ। ਐੱਨ. ਡੀ. ਆਰ. ਐੱਫ. ਵਲੋਂ ਸਨਿਫਰ ਡਾਗਜ਼ ਦੀ ਮਦਦ ਨਾਲ ਇੱਥੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ...
ਕੁਲਭੂਸ਼ਣ ਜਾਧਵ ਬਾਰੇ ਕੌਮਾਂਤਰੀ ਅਦਾਲਤ ਵਲੋਂ ਅੱਜ ਸੁਣਾਇਆ ਜਾਵੇਗਾ ਫ਼ੈਸਲਾ
. . .  about 2 hours ago
ਨਵੀਂ ਦਿੱਲੀ, 17 ਜੁਲਾਈ- ਪਾਕਿਸਤਾਨ 'ਚ ਜਾਸੂਸੀ ਦੇ ਦੋਸ਼ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੇ ਮਾਮਲੇ 'ਚ ਨੀਦਰਲੈਂਡ ਦੇ ਸ਼ਹਿਰ ਦ ਹੇਗ 'ਚ ਸਥਿਤ ਕੌਮਾਂਤਰੀ ਨਿਆਂ ਅਦਾਲਤ ਵਲੋਂ ਅੱਜ ਫ਼ੈਸਲਾ...
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀ ਵਿਚਾਲੇ ਮੁਠਭੇੜ ਜਾਰੀ
. . .  about 2 hours ago
ਸ੍ਰੀਨਗਰ, 17 ਜੁਲਾਈ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀ ਵਿਚਾਲੇ ਚੱਲ ਰਹੀ ਹੈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ...
ਅੱਜ ਦਾ ਵਿਚਾਰ
. . .  about 2 hours ago
ਸਮ੍ਰਿਤੀ ਮੰਧਾਨਾ ਤੇ ਰੋਹਨ ਬੋਪੰਨਾ ਅਰਜੁਨ ਐਵਾਰਡ ਨਾਲ ਸਨਮਾਨਿਤ
. . .  1 day ago
ਨਵੀਂ ਦਿੱਲੀ, 16 ਜੁਲਾਈ - ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਸਮ੍ਰਿਤੀ ਮੰਧਾਨਾ ਅਤੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੂੰ ਅਰਜੁਨ ਐਵਾਰਡ ਨਾਲ...
ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟ ਤੇ ਇੱਕ ਕੈਬਿਨ ਕਰੂ ਮੈਂਬਰ ਮੁਅੱਤਲ
. . .  1 day ago
ਨਵੀਂ ਦਿੱਲੀ, 16 ਜੁਲਾਈ - ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟਾਂ ਤੇ ਇੱਕ ਕੈਬਿਨ ਕਰੂ ਮੈਂਬਰ ਨੂੰ ਮੁਅੱਤਲ ਕਰ ਦਿੱਤਾ ਗਿਆ...
ਮੁੰਬਈ ਇਮਾਰਤ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10
. . .  1 day ago
ਪਿਸਤੌਲ ਦੀ ਨੋਕ 'ਤੇ ਦਿਨ-ਦਿਹਾੜੇ ਵੈਸਟਰਨ ਯੂਨੀਅਨ ਤੋਂ ਨਗਦੀ ਦੀ ਲੁੱਟ
. . .  1 day ago
ਬੰਗਾ ਪੁਲਿਸ ਵੱਲੋਂ ਨਸ਼ੀਲੇ ਟੀਕਿਆਂ ਸਮੇਤ ਦੋ ਕਾਬੂ
. . .  1 day ago
ਅਣਖ ਖ਼ਾਤਰ ਪਿਤਾ ਵੱਲੋਂ ਪੁੱਤਰ ਨਾਲ ਮਿਲ ਕੇ ਧੀ ਦਾ ਕਤਲ
. . .  1 day ago
ਮੁੰਬਈ : ਡੋਂਗਰੀ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 7
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 28 ਹਾੜ ਸੰਮਤ 550

ਸੰਪਾਦਕੀ

ਟਰੰਪ ਦੀਆਂ ਨੀਤੀਆਂ ਕਾਰਨ ਵਧ ਰਹੇ ਹਨ ਅਮਰੀਕਾ ਤੇ ਯੂਰਪ ਦੇ ਮਤਭੇਦ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 16 ਮਹੀਨੇ ਪਹਿਲਾਂ ਜਦੋਂ ਸੱਤਾ ਵਿਚ ਆਏ ਸਨ, ਉਦੋਂ ਤੋਂ ਹੀ ਆਪਣੇ ਪ੍ਰਸੰਸਕਾਂ ਅਤੇ ਆਲੋਚਕਾਂ ਲਈ ਇਕ ਬੁਝਾਰਤ ਬਣੇ ਰਹੇ ਹਨ। ਬਹੁਤੇ ਵਿਸ਼ਲੇਸ਼ਕਾਂ ਮੁਤਾਬਿਕ ਘਰੇਲੂ ਅਤੇ ਵਿਦੇਸ਼ੀ ਮੁਹਾਜ਼ਾਂ ਦੋਵਾਂ 'ਤੇ ਉਨ੍ਹਾਂ ਦੀ ਕਾਰਗੁਜ਼ਾਰੀ ਜੇ ਅਰਾਜਕਤਾ ਵਾਲੀ ਨਹੀਂ ਤਾਂ ਘੱਟੋ-ਘੱਟ ਗੜਬੜ ਵਾਲੀ ਜ਼ਰੂਰ ਰਹੀ ਹੈ। ਦਿਨ-ਪ੍ਰਤੀਦਿਨ ਉਹ ਜਿਸ ਤਰ੍ਹਾਂ ਟਵੀਟਾਂ ਦੀ ਝੜੀ ਲਾਉਂਦੇ ਹਨ ਅਤੇ ਜਿਸ ਤਰ੍ਹਾਂ ਇਨ੍ਹਾਂ ਰਾਹੀਂ ਗੱਲਾਂ ਨੂੰ ਵਿਰੋਧਾਭਾਸ ਵਾਲੇ ਮੋੜ ਦਿੰਦੇ ਹਨ, ਉਸ ਕਾਰਨ ਵਿਸ਼ਲੇਸ਼ਣਕਾਰਾਂ ਲਈ ਚੀਜ਼ਾਂ ਨੂੰ ਸਾਫ਼-ਸਾਫ਼ ਨਿਤਾਰ ਸਕਣਾ ਉਂਜ ਤਾਂ ਔਖਾ ਸੀ ਪਰ ਉਨ੍ਹਾਂ ਦੇ ਇਨ੍ਹਾਂ ਭੰਬਲਭੂਸਿਆਂ ਵਿਚੋਂ ਉਨ੍ਹਾਂ ਦਾ ਨਿਰੰਤਰ ਏਜੰਡਾ ਲੱਭਣ ਦੇ ਯਤਨਾਂ ਤੋਂ ਬਾਅਦ ਇਹੀ ਸਿੱਟਾ ਕੱਢਿਆ ਗਿਆ ਕਿ ਅਸਲ ਵਿਚ ਕੋਈ 'ਟਰੰਪ ਏਜੰਡਾ' ਨਹੀਂ ਹੈ। ਉਹ ਇਕ 'ਐਡਹਾਕ ਰਾਸ਼ਟਰਪਤੀ' ਹੀ ਹਨ ਜੋ ਆਪਣੀ ਰੋਜ਼ਾਨਾ ਸੋਚਣੀ ਦੇ ਹਿਸਾਬ ਨਾਲ ਜਿਵੇਂ ਸਹੀ ਸਮਝਦੇ ਹਨ, ਘਟਨਾਵਾਂ ਸਬੰਧੀ ਉਸੇ ਤਰ੍ਹਾਂ ਦਾ ਪ੍ਰਤੀਕਰਮ ਦਿੰਦੇ ਹਨ।
ਪਰ ਫਿਰ ਵੀ ਹੁਣ ਹੌਲੀ-ਹੌਲੀ ਇਹ ਜ਼ਾਹਰ ਹੁੰਦਾ ਜਾ ਰਿਹਾ ਹੈ ਕਿ ਟਰੰਪ ਕੋਲ ਸ਼ਾਸਨ ਦੀ ਵਿਚਾਰਧਾਰਾ ਹੈ। ਅਸਲ ਵਿਚ ਉਨ੍ਹਾਂ ਦਾ ਉਦਘਾਟਨੀ ਸੰਬੋਧਨ ਹੀ ਇਸ ਗੱਲ ਦਾ ਸਪੱਸ਼ਟ ਸਬੂਤ ਸੀ। ਭਾਵੇਂ ਇਸ ਸੰਬੋਧਨ ਨੂੰ ਅਮਰੀਕਾ ਅਤੇ ਬਾਹਰ, ਦੋਵੀਂ ਥਾਈਂ, ਬਹੁਤੇ ਮੁੱਖਧਾਰਾ ਦੇ ਟਿੱਪਣੀਕਾਰਾਂ ਨੇ 'ਫੁੱਟ ਪਾਊ' ਕਹਿ ਕੇ ਰੱਦ ਕਰ ਦਿੱਤਾ ਸੀ ਪਰ ਹੁਣ ਇਹ ਸਾਫ਼ ਹੁੰਦਾ ਜਾ ਰਿਹਾ ਹੈ ਕਿ ਅਸਲ ਵਿਚ ਇਸ ਸੰਦੇਸ਼ ਦੀ ਉਸ ਤੋਂ ਕਿਤੇ ਵੱਧ ਨੇੜਿਓਂ ਨਜ਼ਰਸਾਨੀ ਕੀਤੇ ਜਾਣ ਦੀ ਲੋੜ ਸੀ, ਜਿੰਨੀ ਕਿ ਕੀਤੀ ਗਈ। ਉਨ੍ਹਾਂ ਦੇ ਇਸ ਸੰਬੋਧਨ ਦਾ ਇਕ ਅਹਿਮ ਪੈਰਾ ਇਥੇ ਦੇਣਾ ਕੁਥਾਂ ਨਹੀਂ ਹੋਵੇਗਾ-'ਕਈ ਦਹਾਕਿਆਂ ਤੋਂ ਅਸੀਂ ਅਮਰੀਕੀ ਸਨਅਤ ਦੀ ਕੀਮਤ 'ਤੇ ਵਿਦੇਸ਼ੀ ਸਨਅਤ ਨੂੰ ਅਮੀਰ ਬਣਾਉਂਦੇ ਰਹੇ ਹਾਂ, ਹੋਰ ਦੇਸ਼ਾਂ ਦੀਆਂ ਫ਼ੌਜਾਂ ਨੂੰ ਸਬਸਿਡੀਆਂ ਦਿੰਦੇ ਰਹੇ ਹਾਂ ਜਦੋਂ ਕਿ ਆਪਣੀ ਫ਼ੌਜ ਨੂੰ ਉਦਾਸੀਜਨਕ ਢੰਗ ਨਾਲ ਨਿਘਰਨ ਦਿੰਦੇ ਰਹੇ ਹਾਂ। ਅਸੀਂ ਹੋਰ ਦੇਸ਼ਾਂ ਦੀਆਂ ਹੱਦਾਂ ਦੀ ਰਾਖੀ ਕਰਦੇ ਰਹੇ ਹਾਂ, ਜਦੋਂ ਕਿ ਆਪਣੀਆਂ ਹੱਦਾਂ ਦੀ ਰਾਖੀ ਤੋਂ ਇਨਕਾਰੀ ਰਹੇ ਹਾਂ, ਅਤੇ ਅਸੀਂ ਵਿਦੇਸ਼ਾਂ ਵਿਚ ਖਰਬਾਂ ਡਾਲਰ ਖਰਚ ਕਰਦੇ ਰਹੇ ਹਾਂ ਜਦੋਂ ਕਿ ਅਮਰੀਕਾ ਦਾ ਬੁਨਿਆਦੀ ਢਾਂਚਾ ਮਾੜੀ ਦਸ਼ਾ ਵੱਲ ਵਧਦਾ ਗਿਆ ਹੈ।' ਅੰਤਰ-ਐਟਲਾਂਟਿਕ ਗੱਠਜੋੜ (ਨਾਟੋ) ਵਿਚ ਹੁਣ ਜੋ ਤਰੇੜਾਂ ਨਜ਼ਰ ਆ ਰਹੀਆਂ ਹਨ, ਉਨ੍ਹਾਂ ਨੂੰ ਉਪਰੋਕਤ ਗੱਲਾਂ ਦੇ ਸੰਦਰਭ ਵਿਚ ਹੀ ਸਮਝਿਆ ਜਾਣਾ ਚਾਹੀਦਾ ਹੈ। ਨਵੇਂ ਰਾਸ਼ਟਰਪਤੀ ਦੀ ਇਕ ਸਭ ਤੋਂ ਪਹਿਲੀ ਕਾਰਵਾਈ ਅਮਰੀਕਾ ਦੇ ਯੂਰਪੀ ਸਹਿਯੋਗੀਆਂ ਨੂੰ ਇਹ ਨੋਟਿਸ ਭੇਜਣ ਦੀ ਸੀ ਕਿ ਉਨ੍ਹਾਂ ਨੂੰ ਆਪਣੀ ਰੱਖਿਆ 'ਤੇ ਹੋਰ ਖਰਚ ਕਰਨਾ ਚਾਹੀਦਾ ਹੈ। ਟਰੰਪ ਨੇ ਆਪਣੀ ਚੋਣ ਮੁਹਿੰਮ ਦੌਰਾਨ ਆਪਣੇ ਘਰੇਲੂ ਅਤੇ ਵਿਦੇਸ਼ੀ (ਯੂਰਪੀ) ਸਰੋਤਿਆਂ ਨੂੰ ਇਹ ਕਹਿ ਕੇ ਹੈਰਾਨ ਕਰ ਦਿੱਤਾ ਸੀ ਕਿ ਨਾਟੋ ਹੁਣ ਵੇਲਾ ਵਿਹਾਅ ਚੁੱਕੀ ਹੈ। ਉਂਜ ਉਨ੍ਹਾਂ ਦੇ ਇਸ ਬਿਆਨ ਨੂੰ ਉਦੋਂ ਬਣਦਾ ਮਹੱਤਵ ਨਹੀਂ ਸੀ ਦਿੱਤਾ ਗਿਆ ਅਤੇ ਚੋਣ ਪ੍ਰਚਾਰ ਦਾ ਹਿੱਸਾ ਕਹਿ ਕੇ ਹਊ-ਪਰ੍ਹੇ ਕਰ ਦਿੱਤਾ ਗਿਆ ਸੀ ਕਿ ਦੁਨੀਆ ਭਰ ਵਿਚ ਆਗੂ ਚੋਣਾਂ ਜਿੱਤਣ ਲਈ ਅਜਿਹੀਆਂ ਗੱਲਾਂ ਕਰਦੇ ਹੀ ਹਨ। ਪਰ ਡੋਨਾਲਡ ਟਰੰਪ ਅਜਿਹੇ ਨਹੀਂ ਹਨ। ਜ਼ਿਕਰ ਕਰਨਾ ਬਣਦਾ ਹੈ ਕਿ ਰਾਸ਼ਟਰਪਤੀ ਹੈਨਰੀ ਟਰੂਮੈਨ ਅਤੇ ਉਨ੍ਹਾਂ ਦੇ ਸੁਲਝੇ ਹੋਏ ਸਲਾਹਕਾਰਾਂ ਵਲੋਂ ਨਾਟੋ ਦੀ ਨੀਂਹ ਦੋ ਧਾਰਨਾਵਾਂ ਦੇ ਆਧਾਰ 'ਤੇ ਰੱਖੀ ਗਈ ਸੀ, ਇਕ ਸੀ ਸਮਾਜਵਾਦ ਦਾ ਖ਼ਤਰਾ ਅਤੇ ਦੂਜਾ ਨੁਕਤਾ ਸੀ ਯੂਰਪੀ ਰਾਸ਼ਟਰਵਾਦ ਦੇ ਉਭਾਰ ਦਾ। ਜਰਮਨ ਫ਼ੌਜੀਵਾਦ ਦੇ ਉਭਾਰ ਦਾ ਵੱਡਾ ਡਰ ਸੀ, ਜਰਮਨ ਖ਼ੁਦ ਇਸ ਡਰ ਤੋਂ ਪ੍ਰਭਾਵਿਤ ਸਨ। ਟਰੂਮੈਨ ਅਤੇ ਉਨ੍ਹਾਂ ਦੇ ਸਾਥੀਆਂ ਦੇ ਸਾਹਮਣੇ ਇਸ ਸਥਿਤੀ ਦਾ ਸੁਭਾਵਿਕ ਹੱਲ ਇਹ ਸੀ ਕਿ ਜਰਮਨੀ ਅਤੇ ਬਾਕੀ ਯੂਰਪ ਨੂੰ ਜਰਮਨ ਫ਼ੌਜੀਵਾਦ ਅਤੇ ਸੋਵੀਅਤ ਯੂਨੀਅਨ ਦੇ ਅਖੌਤੀ ਖ਼ਤਰੇ ਤੋਂ ਸੁਰੱਖਿਆ ਪ੍ਰਦਾਨ ਕਰਨ ਦੀ ਪੇਸ਼ਕਸ਼ ਕੀਤੀ ਜਾਵੇ, ਇਹੀ ਉਨ੍ਹਾਂ ਨੇ ਕੀਤਾ। ਪਰ ਹੁਣ ਖ਼ਤਰੇ ਸਬੰਧੀ ਅਮਰੀਕੀ ਧਾਰਨਾਵਾਂ ਪੂਰੀ ਤਰ੍ਹਾਂ ਬਦਲ ਚੁੱਕੀਆਂ ਹਨ, ਖ਼ਾਸ ਕਰਕੇ 9/11 ਦੇ ਦੇ ਹਮਲੇ ਤੋਂ ਬਾਅਦ। ਮੱਧ ਪੂਰਬ ਹੁਣ ਇਸਲਾਮੀ ਅੱਤਵਾਦ ਦੇ ਉਬਲਦੇ ਕੜਾਹੇ ਵਿਚ ਬਦਲ ਚੁੱਕਾ ਹੈ ਅਤੇ ਇਸ ਦਾ ਮੁਢਲਾ ਨਿਸ਼ਾਨਾ ਅਮਰੀਕਾ ਹੀ ਹੈ। ਸੀਰੀਆ ਦੀ ਗੜਬੜੀ ਨੇ ਸਥਿਤੀ ਦੀ ਜਟਿਲਤਾ ਨੂੰ ਹੋਰ ਵਧਾਇਆ ਹੈ ਅਤੇ ਮੱਧ ਪੂਰਬ ਵਲੋਂ ਪ੍ਰਵਾਸੀਆਂ ਦਾ ਹੜ੍ਹ ਆਇਆ ਹੋਇਆ ਹੈ। ਇਸਲਾਮੀ ਚੁਣੌਤੀ ਪ੍ਰਤੀ ਅਮਰੀਕੀ ਜਵਾਬ (ਜੋ ਕਿ ਇਰਾਕ ਅਤੇ ਅਫ਼ਗਾਨਿਸਤਾਨ ਵਿਚਲੀਆਂ ਲੜਾਈਆਂ ਦੇ ਰੂਪ ਵਿਚ ਜ਼ਾਹਰ ਹੋਇਆ) ਪੂਰੀ ਤਰ੍ਹਾਂ ਪ੍ਰਭਾਵਹੀਣ ਸਿੱਧ ਹੋਇਆ ਅਤੇ ਅਮਰੀਕਾ ਇਕ ਅਜਿਹੇ ਮੱਕੜਜਾਲ ਵਿਚ ਫਸ ਚੁੱਕਾ ਹੈ ਜਿਸ ਵਿਚੋਂ ਨਿਕਲ ਸਕਣਾ ਇਸ ਨੂੰ ਸੌਖਾ ਨਜ਼ਰ ਨਹੀਂ ਆਉਂਦਾ। ਅਮਰੀਕਾ ਵਿਚ ਇਹ ਸਵਾਲ ਉੱਭਰਨੇ ਸ਼ੁਰੂ ਹੋ ਗਏ ਹਨ (ਇਕੱਲੇ ਟਰੰਪ ਵਲੋਂ ਨਹੀਂ) ਕਿ, ਕੀ ਸੀਰੀਆ ਸੰਕਟ ਦਾ ਹੱਲ ਲੱਭਣ ਲਈ ਯੂਰਪੀ ਦੇਸ਼ਾਂ ਨੂੰ ਹੋਰ ਵਧੇਰੇ ਸਰਗਰਮ ਭੂਮਿਕਾ ਨਹੀਂ ਨਿਭਾਉਣੀ ਚਾਹੀਦੀ? ਕੀ ਉਨ੍ਹਾਂ ਦੀਆਂ ਫ਼ੌਜਾਂ ਨੂੰ ਆਪਣੀਆਂ ਸਰਹੱਦਾਂ ਦੀ ਰਾਖੀ ਖ਼ੁਦ ਨਹੀਂ ਕਰਨੀ ਚਾਹੀਦੀ? ਟਰੰਪ ਦੇ ਅਮਰੀਕਾ ਨੇ ਹੁਣ ਇਹ ਸਾਫ਼ ਕਰ ਦਿੱਤਾ ਹੈ ਕਿ ਯੂਰਪੀ ਹੁਣ ਅਮਰੀਕਾ ਤੋਂ ਉਸ ਤਰ੍ਹਾਂ ਦੀ ਸੁਰੱਖਿਆ ਦੀ ਆਸ ਨਹੀਂ ਰੱਖ ਸਕਦੇ, ਜਿਸ ਤਰ੍ਹਾਂ ਦੀ ਉਹ ਪਿਛਲੇ ਸੱਤ ਦਹਾਕਿਆਂ ਤੋਂ ਉਨ੍ਹਾਂ ਨੂੰ ਮੁਹੱਈਆ ਕਰਵਾਉਂਦਾ ਆਇਆ ਹੈ।
ਨਾਟੋ ਅਤੇ ਯੂਰਪ ਬਾਰੇ ਆਪਣੀਆਂ ਸਪੱਸ਼ਟ ਟਿੱਪਣੀਆਂ ਰਾਹੀਂ ਟਰੰਪ ਨੇ ਜੋ ਨਾਂਹ-ਪੱਖੀ ਤਰੰਗਾਂ ਉਭਾਰੀਆਂ ਹਨ, ਉਨ੍ਹਾਂ ਸਦਕਾ ਦੋਵਾਂ ਵਿਚਲੀਆਂ ਤਰੇੜਾਂ ਹੋਰ ਉਘੜਵੇਂ ਰੂਪ ਵਿਚ ਜ਼ਾਹਰ ਹੋਣ ਲੱਗ ਪਈਆਂ ਹਨ। ਯੂਰਪ ਵਲੋਂ ਆਪਣੀ ਖ਼ੁਦ ਦੀ ਰਾਖੀ ਵਿਚ ਆਪਣਾ ਬਣਦਾ ਹਿੱਸਾ ਨਾ ਪਾਉਣ ਸਬੰਧੀ ਅਮਰੀਕੀ ਸ਼ਿਕਾਇਤ ਟਰੰਪ ਤੋਂ ਪਹਿਲੇ ਰਾਸ਼ਟਰਪਤੀਆਂ ਵਲੋਂ ਵੀ ਕੀਤੀ ਜਾਂਦੀ ਰਹੀ ਹੈ ਪਰ ਇਸ ਵਾਰ ਫ਼ਰਕ ਇਹ ਪਿਆ ਹੈ ਕਿ ਟਰੰਪ ਨੇ ਜਿਸ ਤਰੀਕੇ ਨਾਲ ਇਹ ਸਭ ਕੁਝ ਕੀਤਾ ਹੈ, ਉਸ ਨੇ ਕੁੜੱਤਣ ਪੈਦਾ ਕੀਤੀ ਹੈ ਅਤੇ 'ਅਮਰੀਕਾ ਪਹਿਲਾਂ' ਵਾਲੇ ਇਸ ਰਾਸ਼ਟਰਪਤੀ ਨੇ ਗੱਲ ਸਿਰਫ ਨਾਟੋ ਗੱਠਜੋੜ ਛੱਡਣ ਤੱਕ ਹੀ ਸੀਮਤ ਨਹੀਂ ਰੱਖੀ, ਸਗੋਂ ਉਸ ਦੇ ਅਜਿਹੇ ਕਦਮਾਂ ਦੀ ਇਕ ਲੰਮੀ ਲੜੀ ਹੈ। ਜਿਵੇਂ ਕਿ ਅੰਤਰ-ਪੈਸੀਫ਼ਿਕ ਵਪਾਰ ਭਾਈਵਾਲੀ (ਜਿਸ ਲਈ ਬਰਾਕ ਓਬਾਮਾ ਨੇ ਵੱਡੀ ਮਿਹਨਤ ਕੀਤੀ ਸੀ) ਤੋਂ ਪਿੱਛੇ ਹਟਣਾ ਅਤੇ ਅਮਰੀਕਾ ਵਲੋਂ ਯੂਰਪੀਆਂ ਦੀ ਅਹਿਮ ਭੂਮਿਕਾ ਵਾਲੇ ਪੈਰਿਸ ਜਲਵਾਯੂ ਸਮਝੌਤੇ ਤੋਂ ਲਾਂਭੇ ਹੋਣਾ (ਜਿਸ ਨਾਲ ਵਿਸ਼ਵ ਤਾਪਮਾਨ ਦੇ ਵਾਧੇ ਨੂੰ 2 ਡਿਗਰੀ ਸੈਲਸੀਅਸ ਤੱਕ ਸੀਮਤ ਰੱਖਣ ਦੀਆਂ ਉਮੀਦਾਂ ਨੂੰ ਵੱਡੀ ਢਾਹ ਲੱਗੀ ਹੈ)। ਇਸੇ ਤਰ੍ਹਾਂ ਮਈ ਮਹੀਨੇ ਦੇ ਸ਼ੁਰੂ ਵਿਚ ਟਰੰਪ ਨੇ ਈਰਾਨ ਸਮਝੌਤੇ ਤੋਂ ਵੀ ਅਮਰੀਕਾ ਦੇ ਪਿੱਛੇ ਹਟਣ ਦਾ ਐਲਾਨ ਕਰ ਦਿੱਤਾ ਸੀ। ਈਰਾਨ ਸਮਝੌਤਾ ਬਰਾਕ ਓਬਾਮਾ ਵਲੋਂ ਬਰਤਾਨੀਆ, ਫਰਾਂਸ, ਜਰਮਨੀ, ਚੀਨ, ਰੂਸ ਅਤੇ ਯੂਰਪੀ ਸੰਘ ਨਾਲ ਮਿਲ ਕੇ ਵੱਡੇ ਯਤਨਾਂ ਨਾਲ ਨੇਪਰੇ ਚਾੜ੍ਹਿਆ ਗਿਆ ਸੀ, ਜਿਸ ਤਹਿਤ ਈਰਾਨ ਵਲੋਂ ਆਪਣੀਆਂ ਪ੍ਰਮਾਣੂ ਸਰਗਰਮੀਆਂ ਨੂੰ ਸੀਮਤ ਕਰਨ ਅਤੇ ਬਦਲੇ ਵਿਚ ਈਰਾਨ ਤੋਂ ਪਾਬੰਦੀਆਂ ਹਟਾਏ ਜਾਣ ਦੀ ਸਹਿਮਤੀ ਬਣੀ ਸੀ। ਪਰ ਟਰੰਪ ਦੇ ਐਲਾਨ ਤੋਂ ਬਾਅਦ 8 ਮਈ, 2018 ਨੂੰ ਈਰਾਨ ਖਿਲਾਫ਼ ਅਮਰੀਕੀ ਪਾਬੰਦੀਆਂ ਫਿਰ ਲਗਾ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਆਮ ਵਾਂਗ ਹੀ ਟਰੰਪ ਨੇ ਇਸ ਕਾਰਵਾਈ ਸਬੰਧੀ ਇਹ ਬੜ੍ਹਕ ਵੀ ਮਾਰੀ ਸੀ ਕਿ 'ਅੱਜ ਦੀ ਕਾਰਵਾਈ ਨੇ ਇਕ ਮਹੱਤਵਪੂਰਨ ਸੰਦੇਸ਼ ਦਿੱਤਾ ਹੈ। ਅਮਰੀਕਾ ਹੁਣ ਸਿਰਫ ਫ਼ੌਜੀ ਧਮਕੀਆਂ ਨਹੀਂ ਦਿੰਦਾ। ਜਦੋਂ ਮੈਂ ਵਾਅਦੇ ਕਰਦਾ ਹਾਂ ਤਾਂ ਮੈਂ ਉਨ੍ਹਾਂ ਨੂੰ ਪੂਰੇ ਵੀ ਕਰਦਾ ਹਾਂ।'
(ਮੰਦਿਰਾ ਪਬਲੀਕੇਸ਼ਨਜ਼)


ਖ਼ਬਰ ਸ਼ੇਅਰ ਕਰੋ

ਕੌਮਾਂਤਰੀ ਮਲਾਲਾ ਦਿਵਸ 'ਤੇ ਵਿਸ਼ੇਸ਼

ਮਲਾਲਾ ਤੇਰੀ ਸੋਚ ਨੂੰ ਸਲਾਮ...

ਮਲਾਲਾ ਯੂਸਫ਼ਜ਼ਈ ਦਾ ਜਨਮ 12 ਜੁਲਾਈ 1997 ਨੂੰ ਪਾਕਿਸਤਾਨ ਦੀ ਸਵਾਤ ਘਾਟੀ (ਜਿਸ ਨੂੰ ਕਿ ਏਸ਼ੀਆ ਮਹਾਂਦੀਪ ਦਾ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ) ਦੇ ਛੋਟੇ ਜਿਹੇ ਕਸਬੇ ਮਿੰਗੋਰਾ 'ਚ ਪਿਤਾ ਜਿਉਦੀਨ ਯੂਸਫ਼ਜ਼ਈ ਅਤੇ ਮਾਤਾ ਤੂਰ ਪੇਕਾਈ ਯੂਸਫਜ਼ਈ ਦੇ ਘਰ ਹੋਇਆ। ਆਪਣੇ ਤੋਂ ਉਮਰ ...

ਪੂਰੀ ਖ਼ਬਰ »

ਕਿੱਥੋਂ ਤੱਕ ਵਾਜਬ ਹਨ ਸਾਉਣੀ ਦੀਆਂ ਫ਼ਸਲਾਂ ਦੇ ਸਮਰਥਨ ਮੁੱਲ ?

ਕੇਂਦਰ ਸਰਕਾਰ ਨੇ ਆਖ਼ਿਰ ਸਾਉਣੀ ਦੀਆਂ ਫ਼ਸਲਾਂ ਦੇ ਭਾਅ ਐਲਾਨ ਕਰ ਹੀ ਦਿੱਤੇ ਹਨ। ਇਸ ਵਿਚ ਮੁੱਖ ਫ਼ਸਲ ਝੋਨੇ ਦੀਆਂ ਮੋਟੀਆਂ ਕਿਸਮਾਂ ਦੇ ਭਾਅ ਵਿਚ 200 ਰੁਪਏ ਅਤੇ ਏ ਗਰੇਡ ਝੋਨੇ ਦੀਆਂ ਕਿਸਮਾਂ ਵਿਚ ਜੋ ਕੁੱਲ ਫ਼ਸਲ ਦਾ 95 ਪ੍ਰਤੀਸ਼ਤ ਹੁੰਦਾ ਹੈ, ਉਸ ਦੇ ਭਾਅ ਵਿਚ 180 ਰੁਪਏ ...

ਪੂਰੀ ਖ਼ਬਰ »

ਕਿਸਾਨ ਕਲਿਆਣ ਰੈਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਲੋਟ ਦੀ ਰੈਲੀ ਵਿਸ਼ੇਸ਼ ਤੌਰ 'ਤੇ ਖਿੱਤੇ ਦੇ ਕਿਸਾਨਾਂ ਨੂੰ ਸੰਬੋਧਿਤ ਸੀ। ਪਿਛਲੇ ਸਮੇਂ ਤੋਂ ਸ੍ਰੀ ਮੋਦੀ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੇ ਉਚਿਤ ਭਾਅ ਦਿੱਤੇ ਜਾਣ ਦੀ ਗੱਲ ਕਰਦੇ ਰਹੇ ਹਨ। ਉਨ੍ਹਾਂ ਨੇ ਕਈ ਵਾਰ ਤਾਂ ਇਹ ਵੀ ਐਲਾਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX