ਤਾਜਾ ਖ਼ਬਰਾਂ


ਐੱਸ.ਐੱਸ.ਪੀ ਸੰਗਰੂਰ ਡਾ.ਗਰਗ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ
. . .  1 minute ago
ਸੰਗਰੂਰ,25 ਜਨਵਰੀ(ਦਮਨਜੀਤ ਸਿੰਘ )- ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ.ਸੰਦੀਪ ਗਰਗ ਨੂੰ ਅੱਜ ਰਾਜ ਪੱਧਰੀ ਕੌਮੀ ਮਤਦਾਤਾ ਦਿਵਸ ਮੌਕੇ ਨਵਾਂ ਸ਼ਹਿਰ ਵਿਖੇ ਸਨਮਾਨਿਤ ਕੀਤਾ ਗਿਆ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡਾ. ਗਰਗ ...
ਸ੍ਰੀ ਮੁਕਤਸਰ ਸਾਹਿਬ: ਪੀ.ਏ.ਯੂ. ਵੱਲੋਂ ਟਿੱਡੀ ਦਲ ਸਬੰਧੀ ਐਡਵਾਈਜ਼ਰੀ ਜਾਰੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)-ਰਾਜਸਥਾਨ ਦੇ ਨਾਲ ਲਗਦੇ ਫ਼ਾਜ਼ਿਲਕਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਪਾਕਿਸਤਾਨ ਬਾਰਡਰ ਨਾਲ ਲਗਦੇ ਜ਼ਿਲ੍ਹਿਆਂ ਵਿਚ ਟਿੱਡੀਆਂ ਦੇ ਕੁੱਝ ਕੀਟ ਮਿਲਣ ਮਗਰੋਂ ਕਿਸਾਨਾਂ ਵਿਚ ਚਿੰਤਾ ...
2011 ਰਿਵਾਈਜ਼ ਟੈੱਟ ਪਾਸ ਬੇਰੁਜ਼ਗਾਰਾਂ ਦਾ ਵਫ਼ਦ ਮੁੱਖ ਸਕੱਤਰ ਪੰਜਾਬ ਨੂੰ ਮਿਲਿਆ
. . .  about 1 hour ago
ਮਲੌਦ, 25 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)- 2011 ਰਿਵਾਈਜ਼ ਟੈੱਟ ਪਾਸ ਬੇਰੁਜ਼ਗਾਰਾਂ ਦਾ ਵਫ਼ਦ 3442 ਤੇ 5178 ਅਧਿਆਪਕਾਂ ਦੀਆਂ ਅਸਾਮੀਆਂ ਵਿਚ ਆਪਣੀ ਨੌਕਰੀ ਸਬੰਧੀ ਪ੍ਰਧਾਨ ਮੈਡਮ ਇੰਦਰਪਾਲ, ਉਪ ਪ੍ਰਧਾਨ ਮੈਡਮ ...
ਐਲੀਮੈਂਟਰੀ ਟੀਚਰ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ 2 ਫਰਵਰੀ ਨੂੰ
. . .  about 2 hours ago
ਅਜਨਾਲਾ ,25 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਰਜਿ. ਦੀ ਇੱਕ ਅਹਿਮ ਸੂਬਾ ਪੱਧਰੀ ਮੀਟਿੰਗ 2 ਫਰਵਰੀ (ਐਤਵਾਰ) ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਹੋਵੇਗੀ।ਇਸ ਸੰਬੰਧੀ ਅੱਜ ਇੱਥੇ ...
ਬੇ ਅਦਬੀ ਮਾਮਲੇ ਦੇ ਮੁੱਖ ਗਵਾਹ ਨੇ ਮਾਨਯੋਗ ਹਾਈਕੋਰਟ ਤੋਂ ਕੀਤੀ ਸੁਰੱਖਿਆ ਦੀ ਮੰਗ
. . .  about 2 hours ago
ਠੱਠੀ ਭਾਈ, 25 ਜਨਵਰੀ (ਜਗਰੂਪ ਸਿੰਘ ਮਠਾੜੂ)- ਇੱਥੋਂ ਨੇੜਲੇ ਪੈਂਦੇ ਪਿੰਡ ਮੱਲ ਕੇ ਜੋ ਜ਼ਿਲ੍ਹਾ ਮੋਗਾ 'ਚ ਸਥਿਤ ਹੈ ਚ 4 ਨਵੰਬਰ 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਦੀ ਹੋਈ ਬੇਅਦਬੀ ਦੇ ਮਾਮਲੇ ਦੇ ਮੁੱਖ ਗਵਾਹ ਸਾਬਕਾ ਫ਼ੌਜੀ ਸੇਵਕ ...
ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ
. . .  about 2 hours ago
ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ, ਚਾਰ ਜ਼ਖਮੀ
. . .  about 2 hours ago
ਲਹਿਰਾਗਾਗਾ, 25 ਜਨਵਰੀ (ਅਸ਼ੋਕ ਗਰਗ, ਸੂਰਜ ਭਾਨ ਗੋਇਲ) - ਲਹਿਰਾਗਾਗਾ ਸੁਨਾਮ ਮੁੱਖ ਮਾਰਗ 'ਤੇ ਪਿੰਡ ਗੋਬਿੰਦਗੜ੍ਹ ਜੇਜੀਆਂ ਕੋਲ ਵਾਪਰੇ ਸੜਕ ਹਾਦਸੇ ਵਿਚ ਆਲਟੋ ਕਾਰ ਅਤੇ ਸੈਂਟਰੋ ਕਾਰ ਦੀ ਟੱਕਰ ਵਿਚ ਇਕ ਔਰਤ ਦੀ ਮੌਤ ਅਤੇ ਚਾਰ ਦੇ ਜ਼ਖਮੀ ਹੋ ਜਾਣ ਦੀ ਖ਼ਬਰ...
ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ 5730 ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕੀਤਾ-ਧਰਮਸੋਤ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸ਼ਾਮ ਮੌਕੇ ਪਿੰਡ ਉਦੇਕਰਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਸਮਾਰਟ ਸਕੂਲ ਵਜੋਂ ਵਿਕਸਤ ਕੀਤੇ ਜਾਣ ’ਤੇ ਉਦਘਾਟਨ ਦੀ ਰਸਮ ਕਰਨ ਸਮੇਂ ਗੱਲਬਾਤ...
ਕੋਚਿੰਗ ਸੈਂਟਰ ਦੀ ਇਮਾਰਤ ਡਿੱਗਣ ਕਾਰਨ 4 ਵਿਦਿਆਰਥੀਆਂ ਸਮੇਤ 5 ਮੌਤਾਂ
. . .  about 2 hours ago
ਨਵੀਂ ਦਿੱਲੀ, 25 ਜਨਵਰੀ - ਭਜਨਪੁਰਾ ਦੇ ਸੁਭਾਸ਼ ਵਿਹਾਰ ਵਿਚ ਭਿਆਨਕ ਹਾਦਸਾ ਹੋ ਗਿਆ। ਇਥੇ ਇਕ ਕੋਚਿੰਗ ਸੈਂਟਰ ਦੀ ਇਮਾਰਤ ਡਿੱਗਣ ਕਾਰਨ 5 ਮੌਤਾਂ ਹੋ ਗਈਆਂ ਹਨ ਤੇ ਜਦਕਿ 13 ਬੱਚੇ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿਚ 4 ਵਿਦਿਆਰਥੀ ਤੇ ਇਕ ਅਧਿਆਪਕ ਸ਼ਾਮਲ...
ਰਾਸ਼ਟਰਪਤੀ ਵੱਲੋਂ ਦੇਸ਼ ਵਾਸੀਆਂ ਨੂੰ ਸੰਬੋਧਨ
. . .  about 3 hours ago
ਏ.ਆਈ.ਜੀ. ਚੌਹਾਨ ਤੇ ਇੰਸਪੈਕਟਰ ਬਰਾੜ ਸਮੇਤ ਦੋ ਹੋਰ ਅਧਿਕਾਰੀਆਂ ਨੂੰ ਮਿਲੇਗਾ ਵੀਰਤਾ ਲਈ ਰਾਸ਼ਟਰਪਤੀ ਪੁਲਿਸ ਮੈਡਲ
. . .  about 3 hours ago
ਚੰਡੀਗੜ੍ਹ, 25 ਜਨਵਰੀ - ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ, ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਤੇ ਬਲਵਿੰਦਰ ਸਿੰਘ ਐਸ.ਆਈ. ਤੇ ਕਿਰਪਾਲ ਸਿੰਘ ਏ.ਐਸ.ਆਈ. ਨੂੰ ਭਲਕੇ ਗਣਤੰਤਰ ਦਿਵਸ ਮੌਕੇ ਵੀਰਤਾ ਲਈ ਰਾਸ਼ਟਰਪਤੀ ਪੁਲਿਸ ਅਵਾਰਡ ਦਿੱਤਾ ਜਾ ਰਿਹਾ ਹੈ। ਇਸ...
ਸ਼ਟਰਿੰਗ ਦੀ ਪੈੜ ਟੁੱਟਣ ਕਾਰਨ ਇੱਕ ਮਜ਼ਦੂਰ ਦੀ ਮੌਤ, ਤਿੰਨ ਗੰਭੀਰ ਜ਼ਖਮੀ
. . .  about 3 hours ago
ਮਲੋਟ, 25 ਜਨਵਰੀ (ਗੁਰਮੀਤ ਸਿੰਘ ਮੱਕੜ) -ਸਥਾਨਕ ਆਦਰਸ਼ ਸਿਨੇਮਾ ਦੇ ਸਥਾਨ 'ਤੇ ਉਸਾਰੀ ਅਧੀਨ ਪੈਲੇਸ ਦੀ ਛੱਤ 'ਤੇ ਕੰਮ ਕਰ ਰਹੇ 4 ਮਜ਼ਦੂਰ ਸ਼ਟਰਿੰਗ ਦੀ ਪੈੜ ਟੁੱਟ ਜਾਣ ਕਾਰਨ ਹੇਠਾਂ ਡਿੱਗ ਪਏ, ਜਿਸ ਵਿਚ ਮਜ਼ਦੂਰ ਦਾਤਾ ਰਾਮ ਦੀ ਮੌਤ ਹੋ ਗਈ, ਜਦਕਿ ਮਜ਼ਦੂਰ...
ਆਯੂਸ਼ਮਾਨ ਸਕੀਮ ਤਹਿਤ ਇਲਾਜ ਨਾ ਕਰਨ 'ਤੇ ਹਸਪਤਾਲ 'ਚ ਹੋਇਆ ਹੰਗਾਮਾ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)- ਅੱਜ ਸ਼ਾਮ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਸਥਿਤ ਨਿੱਜੀ ਹਸਪਤਾਲ ਵਿਖੇ ਮਲੋਟ ਤੋਂ ਆਯੂਸ਼ਮਾਨ ਸਕੀਮ ਤਹਿਤ ਆਪ੍ਰੇਸ਼ਨ ਕਰਵਾਉਣ ਲਈ ਪਹੁੰਚੀ ਔਰਤ ਨੂੰ ਜਦੋਂ ਹਸਪਤਾਲ ਪ੍ਰਬੰਧਕਾਂ ਨੇ ਕਿਹਾ...
ਏਸ਼ੀਆ ਕੱਪ ਲਈ ਪਾਕਿਸਤਾਨ ਨੇ ਭਾਰਤ ਨੂੰ ਦਿੱਤੀ ਧਮਕੀ
. . .  about 3 hours ago
ਲਾਹੌਰ, 25 ਜਨਵਰੀ - ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਵਸੀਮ ਖਾਨ ਨੇ ਕਿਹਾ ਕਿ ਜੇਕਰ ਭਾਰਤੀ ਟੀਮ ਇਸ ਸਾਲ ਸਤੰਬਰ ਵਿਚ ਹੋਣ ਵਾਲੇ ਏਸ਼ੀਆ ਕੱਪ ਲਈ ਪਾਕਿਸਤਾਨ ਦਾ ਦੌਰਾ ਨਹੀਂ ਕਰਦੀ ਤਾਂ ਪਾਕਿਸਤਾਨ ਵੀ 2021 ਵਿਸ਼ਵ...
ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
. . .  about 4 hours ago
ਜੰਡਿਆਲਾ ਮੰਜਕੀ, 25 ਜਨਵਰੀ (ਸੁਰਜੀਤ ਸਿੰਘ ਜੰਡਿਆਲਾ) - ਥਾਣਾ ਸਦਰ ਜਲੰਧਰ ਅਧੀਨ ਆਉਂਦੀ ਸਥਾਨਕ ਪੁਲਿਸ ਚੌਕੀ ਦੇ ਇਲਾਕੇ ਵਿਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਇਸ ਸਬੰਧੀ ਪੁੱਛਣ 'ਤੇ ਪੁਲਿਸ ਚੌਕੀ ਜੰਡਿਆਲਾ...
ਤਿੰਨ ਨੌਜਵਾਨਾਂ ਨੇ ਚੋਰੀ ਕੀਤੀ ਕਰੀਬ 11 ਲੱਖ ਦੀ ਕੇਬਲ ਤਾਰ
. . .  about 4 hours ago
ਦਿੱਲੀ 'ਚ ਡਿੱਗੀ ਨਿਰਮਾਣ ਅਧੀਨ ਇਮਾਰਤ, ਮਲਬੇ ਹੇਠ ਕੁਝ ਵਿਦਿਆਰਥੀਆਂ ਦੇ ਦੱਬੇ ਹੋਣ ਦਾ ਖ਼ਦਸ਼ਾ
. . .  about 4 hours ago
ਜੇ. ਐੱਨ. ਯੂ. ਦੇ ਵਿਦਿਆਰਥੀ ਸ਼ਰਜੀਲ ਵਿਰੁੱਧ ਭਾਜਪਾ ਨੇ ਦਰਜ ਕਰਾਈ ਸ਼ਿਕਾਇਤ
. . .  about 5 hours ago
ਸਾਰਿਆਂ ਨੂੰ ਵੋਟ ਦੇ ਅਧਿਕਾਰ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ- ਰਾਸ਼ਟਰਪਤੀ ਕੋਵਿੰਦ
. . .  about 5 hours ago
ਨਾਗਰਿਕਤਾ ਕਾਨੂੰਨ ਵਿਰੁੱਧ ਰਾਜਸਥਾਨ ਸਰਕਾਰ ਨੇ ਵਿਧਾਨ ਸਭਾ 'ਚ ਪਾਸ ਕੀਤਾ ਪ੍ਰਸਤਾਵ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 28 ਹਾੜ ਸੰਮਤ 550

ਰਾਸ਼ਟਰੀ-ਅੰਤਰਰਾਸ਼ਟਰੀ

ਸਿਨਸਿਨਾਟੀ ਦੇ ਪਹਿਲੇ ਵਿਸ਼ਵ ਧਰਮ ਸੰਮੇਲਨ 'ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

ਸਿੱਖ ਧਰਮ ਬਾਰੇ ਪ੍ਰਦਰਸ਼ਨੀ ਵੀ ਲਗਾਈ

ਕੈਲੀਫੋਰਨੀਆ, 11 ਜੁਲਾਈ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਸੂਬੇ ਓਹਾਈਓ ਦੇ ਸ਼ਹਿਰ ਸਿਨਸਿਨਾਟੀ ਦੀ ਜ਼ੇਵੀਅਰ ਯੂਨੀਵਰਸਿਟੀ ਵਿਖੇ ਪਹਿਲਾਂ 'ਫੈਸਟੀਵਲ ਆਫ ਫੇਥਸ' (ਵਿਸ਼ਵ ਧਰਮ ਸੰਮੇਲਨ) ਕਰਾਇਆ ਗਿਆ | ਇਸ ਸੰਮੇਲਨ ਵਿਚ ਬਾਰਾਂ ਪ੍ਰਮੁੱਖ ਵਿਸ਼ਵ ਧਰਮਾਂ ਦੇ ਲੋਕ ਅਤੇ 80 ...

ਪੂਰੀ ਖ਼ਬਰ »

ਸੀ.ਆਈ.ਟੀ.ਸੀ. ਨਾਲ ਅਲਬਰਟਾ 'ਚ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ-ਪ੍ਰੀਮੀਅਰ

ਕੈਲਗਰੀ, 11 ਜੁਲਾਈ (ਜਸਜੀਤ ਸਿੰਘ ਧਾਮੀ)-ਕੈਪੀਟਲ ਇਨਵੈਸਟਮੈਂਟ ਟੈਕਸ ਕ੍ਰੈਡਿਟ ਨਾਲ ਅਲਬਰਟਾ 'ਚ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ, ਜਿਸ ਨਾਲ ਅਰਥਵਿਵਸਥਾ ਵਿਚ ਨਵੀਂ ਰੂਹ ਫੂਕੀ ਜਾਵੇਗੀ | ਇਹ ਪ੍ਰਗਟਾਵਾ ਪ੍ਰੀਮੀਅਰ ਰੇਚਲ ਨੋਟਲੇ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ...

ਪੂਰੀ ਖ਼ਬਰ »

ਸੰਤਿਰੂਧਨ 'ਚ ਖੇਡ ਮੇਲਾ 15 ਨੂੰ

ਲੂਵਨ (ਬੈਲਜੀਅਮ), 11 ਜੁਲਾਈ (ਅਮਰਜੀਤ ਸਿੰਘ ਭੋਗਲ)- ਗਰਮੀਆਂ ਦੇ ਮੇਲਿਆਂ ਦੀ ਸ਼ੁਰੂਆਤ ਕਰਦੇ ਹੋਏ ਐਨ.ਆਰ.ਆਈ. ਅਤੇ ਚੜ੍ਹਦੀ ਕਲਾ ਸਪੋਰਟਸ ਕਲੱਬ ਬੈਲਜੀਅਮ ਵਲੋਂ ਸਾਂਝੇ ਤੌਰ 'ਤੇ ਸਾਲਾਨਾ ਖੇਡ ਮੇਲਾ 15 ਜੁਲਾਈ ਐਤਵਾਰ ਨੂੰ ਸੰਤਿਰੂਧਨ ਵਿਖੇ ਕਬੱਡੀ ਫੈੱਡਰੇਸ਼ਨ ਯੂਰਪ ...

ਪੂਰੀ ਖ਼ਬਰ »

ਭਾਰਤੀ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ ਯੂ.ਕੇ. ਓਵਰਸੀਜ਼ ਭਾਜਪਾ ਵਲੋਂ ਸਵਾਗਤ

ਲੰਡਨ, 11 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਦੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ ਯੂ.ਕੇ. ਪਹੁੰਚਣ 'ਤੇ ਇੰਡੀਅਨ ਓਵਰਸੀਜ਼ ਭਾਜਪਾ ਦੇ ਆਗੂਆਂ ਨੇ ਨਿੱਘਾ ਸਵਾਗਤ ਕੀਤਾ | ਕਾਨੂੰਨ ਮੰਤਰੀ ਪ੍ਰਸਾਦ ਯੂ.ਕੇ. ਵਿਚ ਹੋਣ ਵਾਲੇ ਵੱਖ-ਵੱਖ ਸਮਾਗਮਾਂ ਵਿਚ ...

ਪੂਰੀ ਖ਼ਬਰ »

ਸਿੰਘ ਸਭਾ ਲੰਡਨ ਈਸਟ ਦੀ ਚੋਣ 'ਚ ਜਹਾਜ਼ ਗਰੁੱਪ ਦੀ ਜਿੱਤ

ਮੇਜਰ ਸਿੰਘ ਬਾਸੀ ਮੁੜ ਪ੍ਰਧਾਨ ਬਣੇ

ਲੰਡਨ, 11 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੰਘ ਸਭਾ ਲੰਡਨ ਈਸਟ ਦੀ ਅਗਲੇ ਦੋ ਸਾਲਾਂ ਲਈ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਹੋ ਗਈ, ਜਿਸ ਵਿਚ ਜਹਾਜ਼ ਗਰੁੱਪ ਨੂੰ ਮੁੜ ਜਿੱਤ ਪ੍ਰਾਪਤ ਹੋਈ ਹੈ | ਇਨ੍ਹਾਂ ਚੋਣਾਂ ਵਿਚ ਦੋ ਗਰੁੱਪਾਂ ਨੇ ਹਿੱਸਾ ਲਿਆ ਸੀ, ਜਹਾਜ਼ ਗਰੁੱਪ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਮੈਲਬੌਰਨ, 11 ਜੁਲਾਈ (ਸਰਤਾਜ ਸਿੰਘ ਧੌਲ)-ਗੁਰਦੁਆਰਾ ਗੁਰੂ ਨਾਨਕ ਸਿੱਖ ਸੁਸਾਇਟੀ ਸੈਪਰਟਨ ਵਿਖੇ ਸਮੂਹ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਗੁਰੂ ਘਰ ਦੇ ...

ਪੂਰੀ ਖ਼ਬਰ »

ਕਾਰ ਦੇ ਸ਼ੀਸ਼ੇ ਤੋੜ ਕੇ ਕੈਮਰੇ ਕੀਤੇ ਚੋਰੀ

ਸਿਆਟਲ, 11 ਜੁਲਾਈ (ਗੁਰਚਰਨ ਸਿੰਘ ਢਿੱਲੋਂ)-'ਖੇਡ ਸੰਸਾਰ' ਦੇ ਮੁੱਖ ਸੰਪਾਦਕ, ਪੱਤਰਕਾਰ ਅਤੇ ਅੰਤਰਰਾਸ਼ਟਰੀ ਫੋਟੋਗ੍ਰਾਫ਼ਰ ਸੰਤੋਖ ਸਿੰਘ ਮੰਡੇਰ ਦੀ ਗੱਡੀ ਦੇ ਸ਼ੀਸ਼ੇ ਤੋੜ ਕੇ ਕੀਮਤੀ ਕੈਮਰੇ ਅਤੇ ਪਿਛਲਾ ਰਿਕਾਰਡ ਚੋਰੀ ਕਰਕੇ ਚੋਰ ਫ਼ਰਾਰ ਹੋ ਗਏ | ਸੰਤੋਖ ਸਿੰਘ ...

ਪੂਰੀ ਖ਼ਬਰ »

ਮੈਡਮ ਤੁਸਾਦ ਮਿਊਜ਼ੀਅਮ 'ਚ ਲੱਗੇਗਾ ਅਨੁਸ਼ਕਾ ਦਾ ਬੋਲਣ ਵਾਲਾ ਬੁੱਤ

ਸਿੰਗਾਪੁਰ, 11 ਜੁਲਾਈ (ਏਜੰਸੀ)- ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਬੁੱਤ ਜਲਦ ਹੀ ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਦਿਖਾਈ ਦੇਵੇਗਾ | ਜਾਣਕਾਰੀ ਅਨੁਸਾਰ ਅਨੁਸ਼ਕਾ ਸ਼ਰਮਾ ਦਾ ਇਹ ਬੁੱਤ ਅਨੋਖੇ ਢੰਗ ਨਾਲ ਬਣਾਇਆ ਜਾਵੇਗਾ, ਜੋ ਬਾਕੀ ਮੋਮ ਦੇ ਬੁੱਤਾਂ ਨਾਲੋਂ ਵੱਖਰਾ ਹੋਵੇਗਾ | ਅਨੁਸ਼ਕਾ ਸ਼ਰਮਾ ਦੀ ਪ੍ਰਸਿੱਧੀ ਨੂੰ ਦੇਖਦਿਆਂ ਮੈਡਮ ਤੁਸਾਦ ਮਿਊਜ਼ੀਅਮ ਨੇ ਇਹ ਫ਼ੈਸਲਾ ਲਿਆ ਹੈ | ਇਸ ਬੁੱਤ ਦੀ ਖ਼ਾਸ ਗੱਲ ਇਹ ਹੋਵੇਗੀ ਕਿ ਇਹ ਬੁੱਤ ਬੋਲ ਵੀ ਸਕੇਗਾ | ਸਿੰਗਾਪੁਰ 'ਚ ਇਹ ਪਹਿਲਾ ਅਜਿਹਾ ਮੋਮ ਦਾ ਬੁੱਤ ਹੋਵੇਗਾ, ਜੋ ਬੋਲ ਵੀ ਸਕੇਗਾ | ਅਨੁਸ਼ਕਾ ਦਾ ਇਹ ਬੁੱਤ ਫ਼ੋਨ 'ਤੇ ਗੱਲ ਕਰਦਾ ਹੋਇਆ ਦਿਖਾਇਆ ਜਾਵੇਗਾ ਤੇ ਬੁੱਤ ਨੂੰ ਦੇਖਣ ਵਾਲੇ ਦਰਸ਼ਕ ਇਸ ਨਾਲ ਸੈਲਫ਼ੀ ਵੀ ਲੈ ਸਕਣਗੇ | ਜ਼ਿਕਰਯੋਗ ਹੈ ਕਿ ਇਸ ਮਿਊਜ਼ੀਅਮ 'ਚ ਅਜਿਹੀਆਂ ਸ਼ਖ਼ਸੀਅਤਾਂ ਦਾ ਬੁੱਤ ਹੀ ਲਗਾਇਆ ਜਾਂਦਾ ਹੈ, ਜੋ ਕਾਫ਼ੀ ਪ੍ਰਸਿੱਧ ਹੋਣ ਅਤੇ ਸਮਾਜ 'ਚ ਕੁਝ ਵਧੀਆ ਕੰਮ ਕਰ ਰਹੇ ਹੋਣ | ਇਸ ਮਿਊਜ਼ੀਅਮ 'ਚ ਜ਼ਿਆਦਾਤਰ ਭਾਰਤੀ ਦਰਸ਼ਕ ਆਉਂਦੇ ਹਨ ਤੇ ਇਸੇ ਗੱਲ ਨੂੰ ਧਿਆਨ 'ਚ ਰੱਖਦਿਆਂ ਇਸ ਬੁੱਤ ਨੂੰ ਬਣਾਇਆ ਗਿਆ ਹੈ |


ਖ਼ਬਰ ਸ਼ੇਅਰ ਕਰੋ

ਨਿਊਜ਼ੀਲੈਂਡ 'ਚ ਸੜਕ ਹਾਦਸੇ ਦੌਰਾਨ ਪੰਜਾਬੀ ਦੀ ਮੌਤ

ਆਕਲੈਂਡ, 11 ਜੁਲਾਈ (ਹਰਮਨਪ੍ਰੀਤ ਸਿੰਘ ਗੋਲੀਆ)-ਨਿਊਜ਼ੀਲੈਂਡ ਦੇ ਸ਼ਹਿਰ ਟੋਰੰਗਾ ਨੇੜੇ ਸਟੇਟ ਹਾਈਵੇ-36 'ਤੇ ਇਕ ਵੱਡੇ ਟਰੱਕ ਅਤੇ ਕਾਰ ਵਿਚਾਲੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਭਾਰਤੀ ਵਿਅਕਤੀ 66 ਸਾਲ ਬਾਅਦ ਕਟਵਾਏਗਾ ਨਹੁੰ

ਲੰਮੇ ਨਹੁੰ ਹੋਣ ਦਾ ਹੈ ਗਿਨੀਜ਼ ਰਿਕਾਰਡ * ਮਿਊਜ਼ੀਅਮ 'ਚ ਰੱਖੇ ਜਾਣਗੇ

ਨਿਊਯਾਰਕ, 11 ਜੁਲਾਈ (ਏਜੰਸੀ)- ਗਿਨੀਜ਼ ਵਰਲਡ ਰਿਕਾਰਡ ਧਾਰਕ ਸ੍ਰੀਧਰ ਚਿੱਲਾਲ ਨੇ ਸਾਲ 1952 ਤੋਂ ਹੁਣ ਤੱਕ ਆਪਣੇ ਖੱਬੇ ਹੱਥ ਦੇ ਨਹੁੰ ਨਹੀਂ ਕੱਟੇ ਹਨ | ਚਿੱਲਾਲ ਦੇ ਨਹੁੰ ਵਿਸ਼ਵ ਵਿਚ ਸਭ ਤੋਂ ਲੰਮੇ ਹਨ, ਹਾਲਾਂਕਿ ਹੁਣ ਉਹ 82 ਸਾਲ ਦੀ ਉਮਰ ਵਿਚ ਆਪਣੇ ਇਨ੍ਹਾਂ ਨਹੁੰਆਂ ਨੂੰ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਮਾਰੇ ਗਏ ਸਿੱਖਾਂ ਲਈ ਅਰਦਾਸ ਸਮਾਗਮ

ਨਿਊਯਾਰਕ, 11 ਜੁਲਾਈ (ਹੁਸਨ ਲੜੋਆ ਬੰਗਾ)-ਅਫ਼ਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਹੋਏ ਆਤਮਘਾਤੀ ਹਮਲੇ 'ਚ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਅਰਦਾਸ ਸਮਾਗਮ ਗੁਰਦੁਆਰਾ ਗੁਰੂ ਨਾਨਕ ਦਰਬਾਰ ਹਿਕਸਵਿਲ ਨਿਊਯਾਰਕ ਵਿਖੇ ਕਰਵਾਇਆ ਗਿਆ | ਨਿਊਯਾਰਕ ਵਿਚ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਯੂ.ਕੇ. ਤੇ ਯੂਰਪ ਦੀ ਇਕੱਤਰਤਾ

ਲੂਵਨ (ਬੈਲਜੀਅਮ), 11 ਜੁਲਾਈ (ਅਮਰਜੀਤ ਸਿੰਘ ਭੋਗਲ)-ਲੋਕ ਇਨਸਾਫ਼ ਪਾਰਟੀ ਦੀ ਕੋਰ ਕਮੇਟੀ ਯੂ.ਕੇ. ਅਤੇ ਯੂਰਪ ਦੀ ਇਕ ਇਕੱਤਰਤਾ ਬੈਲਜੀਅਮ ਵਿਚ ਹੋਈ, ਜਿਸ ਦੀ ਪ੍ਰਧਾਨਗੀ ਕੁਲਦੀਪ ਸਿੰਘ ਪੱਡਾ ਨੇ ਕੀਤੀ ਅਤੇ ਵੱਖ-ਵੱਖ ਦੇਸ਼ਾਂ ਦੇ ਅਹੁਦੇਦਾਰਾਂ ਜਿਨ੍ਹਾਂ 'ਚ ਬੈਲਜੀਅਮ ...

ਪੂਰੀ ਖ਼ਬਰ »

ਸਾਬਕਾ ਮੇਅਰ ਤੇਜ ਰਾਮ ਬਾਘਾ ਤੇ ਪਰਿਵਾਰ ਵਲੋਂ ਸ਼ੁਕਰਾਨਾ ਸਮਾਗਮ

ਲੰਡਨ, 11 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਈਲਿੰਗ ਦੇ ਸਾਬਕਾ ਮੇਅਰ ਤੇਜ ਰਾਮ ਬਾਘਾ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਸ੍ਰੀ ਗੁਰੂ ਰਵਿਦਾਸ ਸਭਾ ਸਾਊਥਾਲ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਸੁਖਮਨੀ ਸਾਹਿਬ ਦੇ ਪਾਠ ਉਪਰੰਤ ਗੁਰਬਾਣੀ ਕੀਰਤਨ ਕੀਤਾ ਗਿਆ | ...

ਪੂਰੀ ਖ਼ਬਰ »

ਐਮ.ਪੀ. ਢੇਸੀ ਨੇ ਯੂ.ਕੇ. ਸਰਕਾਰ ਅੱਗੇ ਉਠਾਇਆ ਅਫ਼ਗਾਨਿਸਤਾਨ 'ਚ ਘੱਟ ਗਿਣਤੀਆਂ ਦੀ ਸੁਰੱਖਿਆ ਦਾ ਮਾਮਲਾ

ਲੰਡਨ, 11 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ). ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਬਰਤਾਨੀਆ ਦੇ ਗ੍ਰਹਿ ਵਿਭਾਗ ਕੋਲ ਅੱਜ ਅਫ਼ਗਾਨਿਸਤਾਨ ਵਿਚ ਸਿੱਖ, ਹਿੰਦੂ ਅਤੇ ਹੋਰ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਦਾ ਮਾਮਲਾ ਉਠਾਇਆ ਹੈ | ਉਨ੍ਹਾਂ ਗ੍ਰਹਿ ...

ਪੂਰੀ ਖ਼ਬਰ »

ਕਵੈਂਟਰੀ ਵਿਖੇ ਸ਼ਹੀਦ ਊਧਮ ਸਿੰਘ ਦੀ ਯਾਦ 'ਚ ਪੰਜਾਬੀ ਮੇਲਾ

* ਭਗਵੰਤ ਮਾਨ ਨੇ ਕੀਤੀ ਸ਼ਮੂਲੀਅਤ

ਲੰਡਨ, 11 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਦੀ ਆਜ਼ਾਦੀ ਲਈ ਜਾਨ ਵਾਰਨ ਕਰਨ ਵਾਲੇ ਅਤੇ ਜਲਿ੍ਹਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਕਵੈਂਟਰੀ ਵਿਖੇ ਪੰਜਾਬੀ ਮੇਲਾ ਕਰਵਾਇਆ ਗਿਆ, ਜਿਸ 'ਚ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਸਿਆਟਲ ਦੀ ਕਬੱਡੀ ਟੀਮ ਨੇ ਤੀਜੀ ਵਾਰ ਜਿੱਤਿਆ ਸ਼ਿਕਾਗੋ ਕਬੱਡੀ ਕੱਪ

ਸਿਆਟਲ, 11 ਜੁਲਾਈ (ਹਰਮਨਪ੍ਰੀਤ ਸਿੰਘ)-ਬੀਤੇ ਦਿਨ ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਵਲੋਂ ਸ਼ਿਕਾਗੋ ਕਬੱਡੀ ਕੱਪ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ, ਜਿਸ ਵਿਚ ਚਾਰ ਮੁੱਖ ਕਬੱਡੀ ਟੀਮਾਂ ਪੰਜਾਬ ਸਪੋਰਟਸ ਕਬੱਡੀ ਕਲੱਬ ਸਿਆਟਲ, ਮਿਡ ਵਿਸਟ ਕਬੱਡੀ ਕਲੱਬ, ਟੀਮ ਇੰਡੀਆ ...

ਪੂਰੀ ਖ਼ਬਰ »

ਭਾਰਤੀ ਮੂਲ ਦੇ ਰੇਡੀਓ ਪੇਸ਼ਕਾਰ ਮਹਿੰਦਰ ਕੌਲ ਦਾ ਲੰਡਨ 'ਚ ਦਿਹਾਂਤ

ਲੰਡਨ, 11 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਸ਼ਮੀਰ ਰੇਡੀਓ ਦੇ ਪੇਸ਼ਕਾਰ ਮਹਿੰਦਰ ਕੌਲ (95) ਦਾ ਅੱਜ ਲੰਡਨ ਵਿਚ ਦਿਹਾਂਤ ਹੋ ਗਿਆ | ਸ੍ਰੀਨਗਰ ਦੇ ਜੰਮਪਲ ਮਹਿੰਦਰ ਕੌਲ ਨੇ ਆਪਣਾ ਸਫ਼ਰ ਰੇਡੀਓ ਕਸ਼ਮੀਰ ਨਾਲ ਸ਼ੁਰੂ ਕੀਤਾ ਸੀ ਅਤੇ ਉਹ ਆਲ ਇੰਡੀਆ ਰੇਡੀਓ ਦੇ ਵੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX