ਤਾਜਾ ਖ਼ਬਰਾਂ


ਜਲੰਧਰ ਤੋਂ ਰਵਾਨਾ ਹੋਈ ਗਿੰਨੀ ਚਤਰਥ ਦੀ ਡੋਲੀ
. . .  1 day ago
ਜਲੰਧਰ ,13 ਦਸੰਬਰ - ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੀ ਸ਼ਾਦੀ ਗਿੰਨੀ ਨਾਲ 12 ਦਸੰਬਰ ਨੂੰ ਹੋਈ ਸੀ, ਅੱਜ ਗਿੰਨੀ ਦੀ ਡੋਲੀ ਅੰਮ੍ਰਿਤਸਰ ਲਈ ਰਵਾਨਾ ਹੋਈ ।
ਹਾਕੀ ਵਿਸ਼ਵ ਕੱਪ -2018 'ਚ ਭਾਰਤ ਦਾ ਸਫ਼ਰ ਖ਼ਤਮ , ਹਾਲੈਂਡ ਨੇ ਭਾਰਤ ਨੂੰ 2-1 ਨਾਲ ਹਰਾਇਆ
. . .  1 day ago
ਕਪਿਲ ਤੇ ਗਿੰਨੀ ਦੇ ਅਨੰਦ ਕਾਰਜ ਸਮੇਂ ਗ੍ਰੰਥੀ ਸਿੰਘ ਅਰਦਾਸ ਕਰਦੇ ਹੋਏ
. . .  1 day ago
ਹਥਿਆਰਾਂ ਦੀ ਨੋਕ 'ਤੇ ਕਾਰ ਖੋਹਣ ਵਾਲੇ 4 ਨੌਜਵਾਨ ਗ੍ਰਿਫ਼ਤਾਰ
. . .  1 day ago
ਅਜਨਾਲਾ, 13 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੰਮ੍ਰਿਤਸਰ ਦਿਹਾਤ ਪੁਲਿਸ ਨੇ ਬੀਤੇ ਦਿਨੀਂ ਜੰਡਿਆਲਾ ਵਿਖੇ ਇੱਕ ਵਿਅਕਤੀ ਤੋਂ ਹਥਿਆਰਾਂ ਦੀ ਨੋਕ 'ਤੇ ਕਾਰ ਖੋਹਣ ਵਾਲੇ 4 ਨੌਜਵਾਨਾਂ...
ਵਿਸ਼ਵ ਹਾਕੀ ਕੱਪ 2018 : ਅੱਧਾ ਸਮਾਂ ਪੂਰਾ ਹੋਣ 'ਤੇ ਭਾਰਤ 1 ਹਾਲੈਂਡ 1
. . .  1 day ago
ਵਿਸ਼ਵ ਹਾਕੀ ਕੱਪ 2018 : ਪਹਿਲਾ ਕੁਆਟਰ ਖ਼ਤਮ ਹੋਣ 'ਤੇ ਭਾਰਤ 1 ਹਾਲੈਂਡ 1
. . .  1 day ago
ਵਿਸ਼ਵ ਹਾਕੀ ਕੱਪ 2018 : ਹਾਲੈਂਡ ਨੇ ਕੀਤਾ ਬਰਾਬਰੀ ਦਾ ਗੋਲ
. . .  1 day ago
ਵਿਸ਼ਵ ਹਾਕੀ ਕੱਪ 2018 : ਭਾਰਤ ਨੇ ਹਾਲੈਂਡ ਸਿਰ ਕੀਤਾ ਪਹਿਲਾ ਗੋਲ
. . .  1 day ago
ਦਲੇਰ ਮਹਿੰਦੀ ਸ਼੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 13 ਦਸੰਬਰ (ਰਾਜੇਸ਼ ਕੁਮਾਰ) ਪ੍ਰਸਿੱਧ ਗਾਇਕ ਦਲੇਰ ਮਹਿੰਦੀ ਅੱਜ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਪਰਿਕਰਮਾ ਕੀਤੀ ਅਤੇ ਗੁਰੂ ਘਰ...
ਵਿਸ਼ਵ ਹਾਕੀ ਕੱਪ 2018 : ਭਾਰਤ ਅਤੇ ਹਾਲੈਂਡ ਵਿਚਕਾਰ ਕੁਆਟਰ ਫਾਈਨਲ ਮੁਕਾਬਲਾ ਸ਼ੁਰੂ
. . .  1 day ago
ਹਿਮਾਚਲ ਦੇ ਡਲਹੌਜ਼ੀ ਅਤੇ ਚੰਬਾ ਜ਼ਿਲੇ 'ਚ ਤਾਜ਼ਾ ਬਰਫ਼ਬਾਰੀ
. . .  1 day ago
ਸ਼ਿਮਲਾ, 13 ਦਸੰਬਰ - ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਅਤੇ ਚੰਬਾ ਜ਼ਿਲੇ 'ਚ ਪੈਂਦੇ ਖਜਾਰ 'ਚ ਤਾਜ਼ਾ ਬਰਫ਼ਬਾਰੀ ਹੋਈ ਹੈ। ਜਿਸ ਕਾਰਨ ਸੈਲਾਨੀਆਂ ਅਤੇ ਸਥਾਨਕ ਲੋਕਾਂ ਦੇ...
2.62 ਕੁਇੰਟਲ ਚੂਰਾ ਪੋਸਤ ਸਮੇਤ 2 ਗ੍ਰਿਫ਼ਤਾਰ
. . .  1 day ago
ਫ਼ਰੀਦਕੋਟ, 13 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਫ਼ਰੀਦਕੋਟ ਸੀ.ਆਈ.ਏ ਸਟਾਫ਼ ਨੇ ਜੈਤੋ-ਬਠਿੰਡਾ ਮਾਰਗ 'ਤੇ ਰੌਤੇ ਰਜਵਾਹੇ ਨੇੜੇ ਨਾਕੇਬੰਦੀ ਦੌਰਾਨ...
ਸੁਪਰੀਮ ਕੋਰਟ 'ਚ ਰਾਫੇਲ ਡੀਲ ਮਾਮਲੇ 'ਤੇ ਫ਼ੈਸਲਾ ਕੱਲ੍ਹ
. . .  1 day ago
ਨਵੀਂ ਦਿੱਲੀ, 13 ਦਸੰਬਰ - ਸੁਪਰੀਮ ਕੋਰਟ 14 ਦਸੰਬਰ ਨੂੰ ਰਾਫੇਲ ਡੀਲ ਮਾਮਲੇ 'ਤੇ ਆਪਣਾ ਫ਼ੈਸਲਾ...
ਪੰਜਾਬੀ ਭਾਸ਼ਾ ਪਾਸਾਰ ਭਾਈਚਾਰੇ ਵੱਲੋਂ ਇਨਸਾਫ਼ ਮਾਰਚ ਦੇ ਆਗੂਆਂ ਨੂੰ ਮੰਗ ਪੱਤਰ
. . .  1 day ago
ਸੰਗਰੂਰ, 13 ਦਸੰਬਰ (ਧੀਰਜ ਪਸ਼ੋਰੀਆ)- ਅੱਜ ਸੰਗਰੂਰ ਪਹੁੰਚੇ ਇਨਸਾਫ਼ ਮਾਰਚ ਦੇ ਆਗੂਆਂ ਜਿਨ੍ਹਾਂ 'ਚ ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ, ਪਿਰਮਲ ਸਿੰਘ ਧੌਲ਼ਾ ਸ਼ਾਮਿਲ...
ਦਿਲਕਸ਼ ਅੰਦਾਜ਼ 'ਚ ਨਜ਼ਰ ਆਈ ਈਸ਼ਾ ਅੰਬਾਨੀ
. . .  1 day ago
ਨਵੀਂ ਦਿੱਲੀ, 13 ਦਸੰਬਰ- ਪ੍ਰਸਿੱਧ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਆਪਣੇ ਵਿਆਹ ਮੌਕੇ ਦਿਲਕਸ਼ ਅੰਦਾਜ਼ 'ਚ ਨਜ਼ਰ ਆਈ ....
ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ
. . .  1 day ago
ਲੁਧਿਆਣਾ ਪੁਲਿਸ ਵੱਲੋਂ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਕਾਬੂ
. . .  1 day ago
ਕਾਰ ਅਤੇ ਟਰੱਕ ਦੀ ਭਿਆਨਕ ਟੱਕਰ 'ਚ 3 ਅਧਿਆਪਕਾਂ ਦੀ ਮੌਤ
. . .  1 day ago
ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਘਾਨਾ ਯੂਨੀਵਰਸਿਟੀ 'ਚੋਂ ਹਟਾਈ ਗਈ ਮਹਾਤਮਾ ਗਾਂਧੀ ਦੀ ਮੂਰਤੀ
. . .  1 day ago
ਐਡਵੋਕੇਟ ਹਰਸ਼ ਝਾਂਜੀ ਦੀ ਪਤਨੀ ਦੀ ਸੜਕ ਹਾਦਸੇ 'ਚ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਹਾੜ ਸੰਮਤ 550
ਵਿਚਾਰ ਪ੍ਰਵਾਹ: ਅਜਿਹਾ ਹਰ ਵਿਅਕਤੀ ਮਨੁੱਖਤਾ ਦਾ ਦੁਸ਼ਮਣ ਹੈ, ਜਿਹੜਾ ਦਹਿਸ਼ਤ ਨਾਲ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ। -ਅਲਬਰਟ ਆਈਨਸਟਾਈਨ

ਹਰਿਆਣਾ ਹਿਮਾਚਲ

ਨਵਵਿਆਹੁਤਾ ਪ੍ਰੇਮੀ ਜੋੜੇ ਦੀ ਸ਼ੱਕੀ ਹਾਲਾਤ 'ਚ ਮੌਤ

4 ਮਹੀਨਾਂ ਪਹਿਲਾਂ ਹੋਈ ਸੀ ਲਵ ਮੈਰਿਜ, ਬਿਨਾਂ ਪੋਸਟਮਾਰਟਮ ਕਰਵਾਏ ਕੀਤਾ ਸਸਕਾਰ

ਕੈਥਲ, 12 ਜੁਲਾਈ (ਅਜੀਤ ਬਿਊਰੋ)-ਚੰਦਾਨਾ ਗੇਟ ਵਾਸੀ ਇਕ ਨਵਵਿਆਹੁਤਾ ਪ੍ਰੇਮੀ ਜੋੜੇ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਪ੍ਰਵੀਨ ਸੈਣੀ ਉਰਫ਼ ਬਿੰਨੀ ਅਤੇ ਜੋਤੀ ਵਾਸੀ ਪਿੰਡ ਜਮਾਲਪੁਰ ਨੇ ਕਰੀਬ 4 ਮਹੀਨੇ ਪਹਿਲਾਂ ਹੀ ਲਵ ਮੈਰਿਜ ਕੀਤੀ ਸੀ | ...

ਪੂਰੀ ਖ਼ਬਰ »

ਐਸ.ਐਫ.ਆਈ. ਨੇ ਮੰਗਾਂ ਨੂੰ ਲੈ ਕੇ ਕੀਤਾ ਪ੍ਰਦਰਸ਼ਨ

ਸਿਰਸਾ, 12 ਜੁਲਾਈ (ਭੁਪਿੰਦਰ ਪੰਨੀਵਾਲੀਆ)-ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸ.ਐਫ.ਆਈ.) ਜ਼ਿਲ੍ਹਾ ਸ਼ਾਖਾ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਅਤੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਵਿਜੈ ਕਾਇਤ ਨੂੰ ਆਪਣਾ ਮੰਗ ਪੱਤਰ ...

ਪੂਰੀ ਖ਼ਬਰ »

ਘਰ ਦੀ ਛੱਤ 'ਤੇ ਸੁੱਤੇ ਪਏ ਵਿਅਕਤੀ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ

ਫਤਿਹਾਬਾਦ, 12 ਜੂਲਾਈ (ਹਰਬੰਸ ਮੰਡੇਰ)-ਜ਼ਿਲ੍ਹੇ ਦੇ ਪਿੰਡ ਬੜੋਪਲ ਦੀ ਇਕ ਢਾਣੀ ਵਿਚ ਛੱਤ 'ਤੇ ਸੁੱਤੇ ਪਏ ਇਕ ਵਿਅਕਤੀ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਾਮਲੇ ਦੀ ਸੂਚਨਾ ਮਿਲਦੇ ਹੀ ਸਦਰ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ...

ਪੂਰੀ ਖ਼ਬਰ »

ਨਾਬਾਲਿਗਾ ਨਾਲ ਜਬਰ ਜਨਾਹ ਮਾਮਲੇ ਵਿਚ 7 ਸਾਲ ਦੀ ਸਜ਼ਾ

ਜੀਂਦ, 12 ਜੁਲਾਈ (ਅਜੀਤ ਬਿਊਰੋ)-ਅਡੀਸ਼ਨਲ ਸੈਸ਼ਨ ਜੱਜ ਵਿਜੈ ਸਿੰਘ ਦੀ ਕੋਰਟ ਨੇ ਨਾਬਾਲਿਗ ਨਾਲ ਜਬਰਜਨਾਹ ਮਾਮਲੇ ਵਿਚ ਦੋਸ਼ੀ ਨੂੰ 7 ਸਾਲ ਕੈਦ ਅਤੇ 4 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਜੁਰਮਾਨਾ ਨਾ ਭਰਨ 'ਤੇ 6 ਮਹੀਨੇ ਦੀ ਵਾਧੂ ਸਜ਼ਾ ਕੱਟਣੀ ਹੋਵੇਗੀ | ...

ਪੂਰੀ ਖ਼ਬਰ »

ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਇਕ ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ, ਤਿੰਨਾਂ ਿਖ਼ਲਾਫ਼ ਕੇਸ ਦਰਜ

ਸਿਰਸਾ, 12 ਜੁਲਾਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਦੇ ਿਖ਼ਲਾਫ਼ ਚਲਾਈ ਗਈ 'ਪ੍ਰਬਲ ਪ੍ਰਹਾਰ' ਮੁਹਿੰਮ ਦੇ ਤਹਿਤ ਵੱਖ-ਵੱਖ ਥਾਵਾਂ ਤੋਂ ਇਕ ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਪੁਲਿਸ ਨੇ ਇਸ ਮਾਮਲੇ 'ਚ ਤਿੰਨਾਂ ਿਖ਼ਲਾਫ਼ ...

ਪੂਰੀ ਖ਼ਬਰ »

ਚਾਰਾ ਕੱਟਣ ਵਾਲੀ ਮਸ਼ੀਨ 'ਚ ਹੱਥ ਆਉਣ ਨਾਲ ਕਿਸਾਨ ਦੀ ਮੌਤ

ਕਾਲਾਂਵਾਲੀ, 12 ਜੁਲਾਈ (ਭੁਪਿੰਦਰ ਪੰਨੀਵਾਲੀਆ)-ਪਿੰਡ ਖਾਈਸ਼ੇਰਗੜ੍ਹ 'ਚ ਚਾਰਾ ਕੱਟਣ ਵਾਲੀ ਮਸ਼ੀਨ 'ਚ ਹੱਥ ਆ ਜਾਣ ਨਾਲ ਜਖ਼ਮੀ ਕਿਸਾਨ ਨੇ ਸਿਰਸਾ ਹਸਪਤਾਲ 'ਚ ਦਮ ਤੋੜ ਦਿੱਤਾ | ਪਿੰਡ ਖਾਈਸ਼ੇਰਗੜ੍ਹ ਵਾਸੀ 27 ਸਾਲਾ ਕਿਸਾਨ ਜਗਦੀਸ਼ ਬੀਰੜਾ ਆਪਣੇ ਘਰ 'ਚ ਚਾਰਾ ਕੱਟ ਰਿਹਾ ...

ਪੂਰੀ ਖ਼ਬਰ »

ਬਾਜ਼ਾਰਾਂ 'ਚ ਬੇਕਾਬੂ ਆਵਾਜਾਈ ਨਾਲ ਵਧੀ ਪ੍ਰੇਸ਼ਾਨੀ ਪੁਲਿਸ ਪ੍ਰਸ਼ਾਸਨ ਬਣਿਆ ਮੂਕਦਰਸ਼ਕ

ਕੁਰੂਕਸ਼ੇਤਰ/ ਸ਼ਾਹਾਬਾਦ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਦੁਕਾਨਦਾਰਾਂ ਨੇ ਜਿੱਥੇ ਦੁਕਾਨਾਂ ਦੇ ਬਾਹਰ ਸਾਮਾਨ ਰੱਖ ਕੇ ਨਾਜਾਇਜ਼ ਕਬਜਾ ਕੀਤਾ ਹੋਇਆ ਹੈ, ਦੂਜੇ ਪਾਸੇ ਗਾਹਕ ਅਤੇ ਦੁਕਾਨਦਾਰਾਂ ਦੇ ਬਾਜ਼ਾਰਾਂ 'ਚ ਖੜੇ ਦੁਪਹੀਆ ...

ਪੂਰੀ ਖ਼ਬਰ »

ਤਲਵਾੜਾ ਖੁਰਦ ਦੇ ਕਿਸਾਨਾਂ ਨੇ ਸਿੰਚਾਈ ਵਿਭਾਗ 'ਤੇ ਲਗਾਇਆ ਭੇਦਭਾਵ ਕਰਨ ਦਾ ਦੋਸ਼ ਵਿਭਾਗ ਦੇ ਅਧਿਕਾਰੀਆਂ ਨੇ ਦੋਸ਼ ਨਕਾਰੇ

ਏਲਨਾਬਾਦ, 12 ਜੁਲਾਈ (ਜਗਤਾਰ ਸਮਾਲਸਰ)-ਪਿੰਡ ਤਲਵਾੜਾ ਖੁਰਦ ਦੇ ਕਿਸਾਨਾਂ ਨੇ ਸੀ.ਐਮ. ਵਿੰਡੋ ਰਾਹੀਂ ਸ਼ਿਕਾਇਤ ਭੇਜ ਕੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਨਾਲ ਭੇਦਭਾਵ ਕੀਤੇ ਜਾਣ ਦਾ ਦੋਸ਼ ਲਗਾਇਆ ਹੈ | ਮਾਸਟਰ ਸੁੰਦਰ ਸ਼ਿਆਮ ਦੀ ਅਗਵਾਈ 'ਚ ਮੁੱਖ ...

ਪੂਰੀ ਖ਼ਬਰ »

85 ਪੇਟੀ ਦੇਸੀ ਸ਼ਰਾਬ ਸਮੇਤ 2 ਕਾਬੂ

ਕੁਰੂਕਸ਼ੇਤਰ/ਸ਼ਾਹਾਬਾਦ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਅਪਰਾਧ ਸ਼ਾਖਾ-1 ਦੀ ਟੀਮ ਨੇ ਇਕ ਗੱਡੀ ਨੂੰ ਕਾਬੂ ਕਰਕੇ ਉਸ ਵਿਚੋਂ 85 ਪੇਟੀ ਸ਼ਰਾਬ ਬਰਾਮਦ ਕਰਕੇ 2 ਦੋਸ਼ੀਆਂ ਨੂੰ ਕਾਬੂ ਕੀਤਾ ਹੈੇ | ਜਾਣਕਾਰੀ ਮੁਤਾਬਿਕ ਅਪਰਾਧ ਸ਼ਾਖਾ-1 ਦੇ ਮੁੱਖ ਸਿਪਾਹੀ ਲਖਨ ਵਾਸੀ ਆਪਣੀ ...

ਪੂਰੀ ਖ਼ਬਰ »

2 ਰੋਜ਼ਾ ਵਿਦਿਆਰਥੀ-ਮਾਪੇ ਓਰੀਏਾਟੇਸ਼ਨ ਸਮਾਰੋਹ ਅੱਜ ਤੋਂ

ਅੰਬਾਲਾ ਕੈਂਟ, 12 ਜੁਲਾਈ (ਅਜੀਤ ਬਿਊਰੋ)-ਰਾਜੀਵ ਗਾਂਧੀ ਗੌਰਮਿੰਟ ਕਾਲਜ ਸਾਹਾ ਵਿਚ ਨਵੇਂ ਸੈਸ਼ਨ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਓਰੀਏਾਟੇਸ਼ਨ ਸਮਾਰੋਹ 13 ਅਤੇ 14 ਜੁਲਾਈ ਨੂੰ ਕਾਲਜ ਕੰਪਲੈਕਸ ਵਿਚ ਹੋਵੇਗਾ | ਕਾਲਜ ਦੇ ਆਨਲਾਈਨ ...

ਪੂਰੀ ਖ਼ਬਰ »

ਗਰੀਬ ਜਨਜਾਤੀ ਦੀਆਂ ਔਰਤਾਂ ਨੇ ਪਿੰਡ ਦੇ ਹੁੱਲੜਬਾਜ਼ਾਂ ਿਖ਼ਲਾਫ਼ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ

ਯਮੁਨਾਨਗਰ, 12 ਜੁਲਾਈ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹੇ ਦੇ ਪਿੰਡ ਬਾਹਡੀ ਮਾਜਰਾ ਦੀਆਂ ਔਰਤਾਂ ਤੇ ਮਰਦਾਂ ਨੇ ਵੱਡੀ ਗਿਣਤੀ 'ਚ ਆ ਕੇ ਪੁਲਿਸ ਮੁਖੀ ਨੂੰ ਪਿੰਡ ਦੇ ਹੁੱਲੜਬਾਜ ਕੁਝ ਨੌਜਵਾਨਾਂ ਿਖ਼ਲਾਫ਼ ਇਕ ਸ਼ਿਕਾਇਤ ਦਿੱਤੀ ਹੈ | ਇਹ ਸਾਰੀਆਂ ਔਰਤਾਂ ਜਨਜਾਤੀ ਨਾਲ ...

ਪੂਰੀ ਖ਼ਬਰ »

ਜਨ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਐਕਸੀਅਨ ਿਖ਼ਲਾਫ਼ ਪ੍ਰਦਰਸ਼ਨ

ਏਲਨਾਬਾਦ, 12 ਜੁਲਾਈ (ਜਗਤਾਰ ਸਮਾਲਸਰ)-ਜਨ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਅੱਜ ਵਿਭਾਗ ਦੇ ਐਕਸੀਅਨ ਵਲੋਂ ਤਾਨਾਸ਼ਾਹੀ ਰਵੱਈਆ ਅਖਤਿਆਰ ਕੀਤੇ ਜਾਣ ਦੇ ਰੋਸ ਵਜ਼ੋ ਪ੍ਰਦਰਸ਼ਨ ਕੀਤਾ ਅਤੇ ਕੰਮ ਛੱਡੋ ਹੜਤਾਲ ਸ਼ੁਰੂ ਕੀਤੀ | ਇਸ ਮੌਕੇ ਭਾਰਤੀ ਮਜ਼ਦੂਰ ਸੰਘ ਦੇ ...

ਪੂਰੀ ਖ਼ਬਰ »

ਬਾਈਕ ਚਾਲਕ ਨੂੰ ਬਚਾਉਣ ਦੇ ਚੱਕਰ ਬੇਕਾਬੂ ਹੋਈ ਕਾਰ ਬਿਜਲੀ ਦੇ ਖੰਭਿਆਂ ਨਾਲ ਟਕਰਾਈ

ਫਤਿਹਾਬਾਦ, 12 ਜੂਲਾਈ (ਹਰਬੰਸ ਮੰਡੇਰ)-ਫਤਿਹਾਬਾਦ ਦੇ ਬੀਗੜ ਰੋਡ 'ਤੇ ਇਕ ਕਾਰ ਹਾਦਸੇ ਵਿਚ ਕਾਰ ਡਰਾਈਵਰ ਵਾਲ-ਵਾਲ ਬਚੇ | ਇਕ ਬਾਈਕ ਚਾਲਕ ਨੂੰ ਬਚਾਉਣ ਦੇ ਚੱਕਰ ਵਿਚ ਕਾਰ ਬੇਕਾਬੂ ਹੋ ਕੇ ਬਿਜਲੀ ਦੇ ਖੰਭਿਆਂ ਨਾਲ ਜਾ ਟਕਰਾਈ, ਜਿਸ ਨਾਲ ਖੰਭਿਆਂ 'ਤੇ ਰੱਖਿਆ ਟਰਾਂਸਫਾਰਮ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਵਲੋਂ ਫਰਜ਼ੀ ਡਾਕਟਰ ਅਤੇ ਨਰਸ ਕਾਬੂ

ਫਰੀਦਾਬਾਦ, 12 ਜੁਲਾਈ (ਅਜੀਤ ਬਿਊਰੋ)-ਫਰੀਦਾਬਾਦ ਅਤੇ ਪਲਵਲ ਸਿਹਤ ਵਿਭਾਗ ਦੀ ਟੀਮ ਨੇ ਪਰਵਤੀਆ ਕਾਲੋਨੀ 'ਚ ਸ੍ਰੀ ਓਮ ਹਸਪਤਾਲ 'ਤੇ ਛਾਪਾ ਮਾਰ ਕੇ ਗਰਭਪਾਤ ਕਰਦਿਆਂ ਫ਼ਰਜ਼ੀ ਡਾਕਟਰ ਅਤੇ ਇਕ ਨਰਸ ਨੂੰ ਕਾਬੂ ਕੀਤਾ | ਸਿਹਤ ਵਿਭਾਗ ਨੇ ਦੋਸ਼ ਲਗਾਇਆ ਕਿ ਦੋਸ਼ੀ ਡਾਕਟਟਰ ...

ਪੂਰੀ ਖ਼ਬਰ »

ਹਾਈਵੇ 'ਤੇ ਚਾਲਕ ਨਾਲ ਕੁੱਟਮਾਰ ਕਰਕੇ ਲੁੱਟਿਆ ਕੈਂਟਰ

ਪਲਵਲ, 12 ਜੁਲਾਈ (ਅਜੀਤ ਬਿਊਰੋ)-ਨੈਸ਼ਨਲ ਹਾਈਵੇ ਨੰਬਰ 2 'ਤੇ ਟੋਲ ਬੂਥ ਦੇ ਨੇੜੇ ਬਦਮਾਸ਼ਾ ਨੇ ਇਕ ਕੈਂਟਰ ਚਾਲਕ ਨਾਲ ਕੁੱਟਮਾਰ ਕਰਕੇ ਕੈਂਟਰ ਲੁੱਟ ਲਿਆ | ਪੁਲਿਸ ਨੇ ਕੈਂਟਰ ਚਾਲਕ ਦੀ ਸ਼ਿਕਾਇਤ 'ਤੇ 2 ਿਖ਼ਲਾਫ਼ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ | ਸਦਰ ਥਾਣਾ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਬੀੜ ਕਾਲਵਾ 'ਚ ਬੂਟੇ ਲਗਾਏ

ਬਾਬੈਨ, 12 ਜੁਲਾਈ (ਡਾ. ਦੀਪਕ ਦੇਵਗਨ)-ਬਲਾਕ ਸਿੱਖਿਆ ਅਧਿਕਾਰੀ ਬਲਜੀਤ ਸਿੰਘ ਮਲਿਕ ਦੀ ਅਗਵਾਈ 'ਚ ਕਲਸਟਰ ਬੀੜ ਕਾਲਵਾ ਦੇ ਸਰਕਾਰੀ ਹਾਈ ਸਕੂਲ 'ਚ ਬੂਟੇ ਲਾਓ ਮੁਹਿੰਮ ਸ਼ੁਰੂ ਕੀਤੀ ਗਈ | ਜਿਸ ਤਹਿਤ ਤਰ੍ਹਾਂ-ਤਰ੍ਹਾਂ ਦੇ ਬੂਟੇ ਲਾਏ ਗਏ | ਬਲਜੀਤ ਸਿੰਘ ਮਲਿਕ ਨੇ ਕਿਹਾ ਕਿ ...

ਪੂਰੀ ਖ਼ਬਰ »

ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ ਆਧਾਰ ਕਾਰਡ ਬਣਵਾਉਣਾ ਜ਼ਰੂਰੀ

ਕੁਰੂਕਸ਼ੇਤਰ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਡੀ. ਸੀ. ਡਾ. ਐਸ. ਐਸ. ਫੁਲੀਆ ਨੇ ਮਿੰਨੀ ਸਕੱਤਰੇਤ ਵਿਖੇ ਆਪਣੇ ਦਫ਼ਤਰ 'ਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹੋਏ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਜਨਹਿਤ ਦੀਆਂ ਕਲਿਆਣਕਾਰੀ ਯੋਜਨਾਵਾਂ ਅਤੇ ਸਕੀਮਾਂ ਨੂੰ ਸੁਚਜੇ ...

ਪੂਰੀ ਖ਼ਬਰ »

ਖੂਨਦਾਨ ਕਰਕੇ ਅਸੀਂ ਬਲੱਡ ਦੀ ਘਾਟ ਨਾਲ ਜਾਣ ਵਾਲੀ ਜ਼ਿੰਦਗੀ ਬਚਾ ਸਕਦੇ ਹਾਂ-ਵਿਧਾਇਕ

ਜਗਾਧਰੀ, 12 ਜੁਲਾਈ (ਜਗਜੀਤ ਸਿੰਘ)-ਮੁਢਲੇ ਸਿਹਤ ਕੇਂਦਰ ਸਰੋਜਨੀ ਕਾਲੋਨੀ ਵਿਖੇ ਨਾਗਰਿਕ ਸਮਾਜ ਸੁਧਾਰ ਕਮੇਟੀ ਵਲੋਂ ਖ਼ੂਨਦਾਨ ਕੈਂਪ ਲਾਇਆ ਗਿਆ | ਇਸ ਕੈਂਪ 'ਚ ਮੁੱਖ ਮਹਿਮਾਨ ਵਜੋਂ ਯਮੁਨਾਨਗਰ ਦੇ ਵਿਧਾਇਕ ਘਨਸ਼ਿਆਮ ਦਾਸ ਅਰੋੜਾ ਨੇ ਸ਼ਿਰਕਤ ਕੀਤੀ | ਵਿਧਾਇਕ ਅਰੋੜਾ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਨੇ ਪੀੜਤ ਪਰਿਵਾਰ ਨੂੰ ਦਿੱਤਾ ਹੌਸਲਾ

ਕੁਰੂਕਸ਼ੇਤਰ/ਸ਼ਾਹਾਬਾਦ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਗੁਰਦਿਆਲ ਸੁਨਹੇੜੀ ਪਿੰਡ ਖਰੀਂਡਵਾ ਪੁੱਜੇ ਅਤੇ ਪੀੜਤ ਪਰਿਵਾਰ ਨੂੰ ਹੌਸਲਾ ਦਿੱਤਾ | ਦੱਸਣਯੋਗ ਹੈ ਕਿ ਪਿਛਲੇ ਦਿਨੀਂ ਇਸੇ ਪਿੰਡ 'ਚ ਇਕ ਹੀ ਪਰਿਵਾਰ ਦੇ 3 ਬੱਚਿਆਂ ਦੀ ...

ਪੂਰੀ ਖ਼ਬਰ »

ਪਿੰਡ ਕਿਸ਼ਨਪੁਰਾ 'ਚ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਰੈਲੀ ਕੱਢੀ

ਏਲਨਾਬਾਦ, 12 ਜੁਲਾਈ (ਜਗਤਾਰ ਸਮਾਲਸਰ)-ਬਲਾਕ ਦੇ ਪਿੰਡ ਕਿਸ਼ਨਪੁਰਾ ਵਿਖੇ ਅੱਜ ਸਰਕਾਰੀ ਸਕੂਲ ਤੇ ਸ਼ਿਵਾ ਪਬਲਿਕ ਸਕੂਲ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ 'ਚ ਨਸ਼ੇ ਿਖ਼ਲਾਫ਼ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਇਕ ਨਸ਼ਾ ਵਿਰੋਧੀ ਸੈਮੀਨਾਰ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਸੇਵਾ ਵਿਚ ਵੀ ਪਰਮਾਤਮਾ ਦਾ ਵਾਸ-ਸਵਾਮੀ ਸੰਦੀਪ ਓਾਕਾਰ

ਕੁਰੂਕਸ਼ੇਤਰ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਭਗਵਾਨ ਸ੍ਰੀ ਬ੍ਰਹਮਾ ਮੰਦਿਰ ਸੰਸਥਾਪਕ ਸਵਾਮੀ ਸ੍ਰੀ ਸ਼ਕਤੀਦੇਵ ਜੀ ਮਹਾਰਾਜ ਕੁਰੜੀ ਵਾਲੇ, ਸਵਾਮੀ ਸ੍ਰੀ ਸੰਤੋਸ਼ ਓਾਕਾਰ ਜੀ ਮਹਾਰਾਜ ਅਤੇ ਸਵਾਮੀ ਸੰਦੀਪ ਓਾਕਾਰ ਜੀ ਕੁਰੜੀ ਵਾਲਿਆਂ ਦੀ ਪ੍ਰੇਰਨਾ ਨਾਲ ਮਨੱੁਖ ...

ਪੂਰੀ ਖ਼ਬਰ »

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਸਮਾਗਮ 28 ਨੂੰ

ਕੁਰੂਕਸ਼ੇਤਰ/ਸ਼ਾਹਾਬਾਦ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ 'ਚ ਵਿਸ਼ੇਸ਼ ਸਮਾਗਮ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' 28 ਜੁਲਾਈ ਨੂੰ ਕਰਵਾਇਆ ਜਾਵੇਗਾ | ਨੌਜਵਾਨ ਸੇਵਕ ਸਭਾ ਦੇ ਬੁਲਾਰੇ ਭਗਵੰਤ ਸਿੰਘ ਨੇ ਦੱਸਿਆ ਕਿ ਸ੍ਰੀ ...

ਪੂਰੀ ਖ਼ਬਰ »

ਬੂਟੇ ਲਾਓ-ਬੂਟੇ ਬਚਾਓ ਮੁਹਿੰਮ ਤਹਿਤ ਬਿ੍ਗੇਡ ਟੀਮ ਨੇ ਲਾਏ ਬੂਟੇ

ਫਤਿਹਾਬਾਦ, 12 ਜੂਲਾਈ (ਹਰਬੰਸ ਮੰਡੇਰ)-ਸ਼ਹੀਦਾਂ ਦੀ ਸੋਚ ਨੂੰ ਬਰਕਰਾਰ ਰੱਖਣ ਲਈ ਸ਼ਹੀਦ ਭਗਤ ਸਿੰਘ ਬਿ੍ਗੇਡ ਸਮਾਜ ਸੁਧਾਰ ਸਮਿਤੀ ਨੇ ਲਗਾਤਾਰ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਕੀਤੇ ਗਏ | ਇਨ੍ਹਾਂ ਉਪਰਾਲਿਆਂ ਤਹਿਤ ਅੱਜ ਸਮਿਤੀ ਨੇ ਬੂਟੇ ਲਾਓ-ਬੂਟੇ ਬਚਾਓ ...

ਪੂਰੀ ਖ਼ਬਰ »

ਐਸ.ਡੀ.ਐਮ. ਨੇ ਖੁੱਲ੍ਹੇ ਦਰਬਾਰ 'ਚ ਸੁਣੀਆਂ ਲੋਕ ਦੀਆਂ ਸਮੱਸਿਆਵਾਂ

ਨਰਾਇਣਗੜ੍ਹ, 12 ਜੁਲਾਈ (ਪੀ.ਸਿੰਘ)-ਐਸ.ਡੀ.ਐਮ. ਵਿਰੇਂਦਰ ਸਿੰਘ ਸਾਂਗਵਾਨ ਦੁਆਰਾ ਪਿੰਡ ਅੰਧੇਰੀ 'ਚ ਖੁੱਲ੍ਹਾ ਦਰਬਾਰ ਲਗਾਇਆ ਗਿਆ, ਜਿਸ 'ਚ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮੱਸਿਆਵਾਂ ਹੱਲ ਕਰਨ ਦੇ ਹੁਕਮ ਜਾਰੀ ਕੀਤੇ | ਪਿੰਡ ਦੇ ਲੋਕਾਂ ਦੀ ਮੰਗ ਤੇ ਬਿਜਲੀ ...

ਪੂਰੀ ਖ਼ਬਰ »

ਪਿੰਡ ਹਸਨਪੁਰ 'ਚ ਬੀਤੀ ਦੇਰ ਰਾਤ 20 ਭੇਡਾਂ ਮਰੀਆਂ, 7 ਜ਼ਖ਼ਮੀ

ਨਰਾਇਣਗੜ੍ਹ, 12 ਜੁਲਾਈ (ਪੀ.ਸਿੰਘ)-ਪਿੰਡ ਹਸਨਪੁਰ 'ਚ ਬੀਤੀ ਦੇਰ ਰਾਤ ਕਿਸੇ ਅਣਪਛਾਤੇ ਜਾਨਵਰ ਨੇ ਇਕ ਪਸ਼ੂ ਪਾਲਕ ਦੀਆਂ ਭੇਡਾਂ ਨੂੰ ਮਾਰ ਦਿੱਤਾ | ਮਰਨ ਵਾਲੀਆਂ ਭੇਡਾਂ ਦੀ ਗਿਣਤੀ 20 ਦੱਸੀ ਜਾ ਰਹੀ ਹੈ ਅਤੇ 7 ਭੇਡਾਂ ਜ਼ਖ਼ਮੀ ਹੋਈਆਂ ਹਨ | ਜਾਣਕਾਰੀ ਮੁਤਾਬਕ ਪਿੰਡ ...

ਪੂਰੀ ਖ਼ਬਰ »

10 ਰੋਜ਼ਾ ਸੱਭਿਆਚਾਰਕ ਵਰਕਸ਼ਾਪ ਸ਼ੁਰੂ

ਕੈਥਲ, 12 ਜੁਲਾਈ (ਅਜੀਤ ਬਿਊਰੋ)-ਖੇਡ ਅਤੇ ਯੁਵਾ ਪ੍ਰੋਗਰਾਮ ਵਿਭਾਗ ਵਲੋਂ ਸਥਾਨਕ ਸਿਲਵਰ ਆਕ ਇੰਟਰਨੈਸ਼ਨਲ ਸਕੂਲ 'ਚ 10 ਰੋਜ਼ਾ ਸੱਭਿਆਚਾਰਕ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ, ਜੋ 21 ਜੁਲਾਈ ਤੱਕ ਚੱਲੇਗੀ | ਇਸ ਵਰਕਸ਼ਾਪ ਦੀ ਸ਼ੁਰੂਆਤ ਸੇਵਾ ਮੁਕਤ ਜ਼ਿਲ੍ਹਾ ਖੇਡ ...

ਪੂਰੀ ਖ਼ਬਰ »

ਕਸਟਮ ਹਾ ਇਰਿੰਗ ਕੇਂਦਰ ਖੋਲ੍ਹਣ ਨਾਲ ਕਿਸਾਨ ਸਮੂਹਾਂ ਨੂੰ ਮਿਲੇਗੀ ਖੇਤੀ ਸੰਦਾ 'ਤੇ ਸਬਸਿਡੀ

ਟੋਹਾਣਾ, 12 ਜੁਲਾਈ (ਗੁਰਦੀਪ ਸਿੰਘ ਭੱਟੀ)-ਜ਼ਿਲ੍ਹਾ ਫਤਿਹਾਬਾਦ 'ਚ 8 ਕਿਸਾਨਾਂ ਦਾ ਸਮੂਹ ਜੇਕਰ ਕਸਟਮ ਹਾਇਰਿੰਗ ਕੇਂਦਰ ਖੋਲ੍ਹੇਗਾ, ਤਾਂ ਹਰਿਆਣਾ ਸਰਕਾਰ ਸਮੂਹ ਨੂੰ ਖੇਤੀ ਸੰਦ ਖਰੀਦਣ ਲਈ 80 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ: ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਖਾਰੀ ਸੁਰੇਰਾ ਦਾ ਸਰਪੰਚ ਸੋਹਨ ਲਾਲ ਮੁਅੱਤਲ

ਏਲਨਾਬਾਦ, 12 ਜੁਲਾਈ (ਜਗਤਾਰ ਸਮਾਲਸਰ)-ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਆਪਣੀਆਂ ਸੰਵਿਧਾਨਕ ਸ਼ਕਤੀਆਂ ਦਾ ਪ੍ਰਯੋਗ ਕਰਦਿਆ ਏਲਨਾਬਾਦ ਬਲਾਕ ਦੇ ਪਿੰਡ ਖਾਰੀ ਸੁਰੇਰਾ ਦੇ ਸਰਪੰਚ ਸੋਹਨ ਲਾਲ ਨੂੰ ਮੁਅੱਤਲ ਕਰ ਦਿੱਤਾ ਹੈ | ਪਿੰਡ ਖਾਰੀ ਸੁਰੇਰਾ ਦੇ ਸਰਪੰਚ ਸੋਹਨ ...

ਪੂਰੀ ਖ਼ਬਰ »

ਖੂਨਦਾਨ ਵਰਗੇ ਕੈਂਪ ਲਗਦੇ ਰਹਿਣੇ ਚਾਹੀਦੇ ਹਨ-ਅਰੋੜਾ

ਯਮੁਨਾਨਗਰ, 12 ਜੁਲਾਈ (ਗੁਰਦਿਆਲ ਸਿੰਘ ਨਿਮਰ)-ਸਰੋਜਨੀ ਕਾਲੋਨੀ ਦੀ ਨਾਗਰਿਕ ਸਮਾਜ ਸੁਧਾਰ ਸਮਿਤੀ ਨੇ ਸ਼ਹਿਰੀ ਮੁਢਲੇ ਸਿਹਤ ਕੇਂਦਰ 'ਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ | ਕੈਂਪ ਦੇ ਮੁੱਖ ਮਹਿਮਾਨ ਵਜੋਂ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਪੁੱਜੇ | ਵਿਧਾਇਕ ਨੇ ...

ਪੂਰੀ ਖ਼ਬਰ »

ਬਿਜਲੀ ਕਰਮਚਾਰੀਆਂ ਦਾ ਧਰਨਾ ਦੂਜੇ ਦਿਨ ਵੀ ਜਾਰੀ

ਗੂਹਲਾ ਚੀਕਾ, 12 ਜੁਲਾਈ (ਓ.ਪੀ. ਸੈਣੀ)-ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਸਬੰਧੀ ਸਰਵ ਕਰਮਚਾਰੀ ਸੰਘ ਹਰਿਆਣਾ ਯੂਨਿਟ ਗੂਹਲਾ ਵਿਖੇ ਲਾਗਾਤਾਰ ਐਕਸ਼ਨ ਦਫ਼ਤਰ ਦੇ ਸਾਹਮਣੇ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ | ਧਰਨੇ ਦੀ ਪ੍ਰਧਾਨਗੀ ਯੂਨਿਟ ਪ੍ਰਧਾਨ ...

ਪੂਰੀ ਖ਼ਬਰ »

ਮੌਨਸੂਨ ਦੀ ਪਹਿਲੀ ਬਾਰਿਸ਼ ਨਾਲ ਹੀ ਪਾਉਂਟਾ ਸਾਹਿਬ ਨਗਰ ਦੀ ਹਾਲਤ ਬੇ-ਹਾਲ

ਪਾਉਂਟਾ ਸਾਹਿਬ, 12 ਜੁਲਾਈ (ਹਰਬਖਸ਼ ਸਿੰਘ)-ਕੱਲ੍ਹ ਸਵੇਰ ਤੋਂ ਮੌਨਸੂਨ ਦੀ ਪਹਿਲੀ ਬਾਰਿਸ਼ ਮੂਸਲੇਧਾਰ ਹੋਈ ਜਿਸ ਨਾਲ ਪੂਰੇ ਇਲਾਕੇ ਵਿਚ ਤਪਦੀ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਪਰ ਨਾਲ-ਨਾਲ ਮੁਸੀਬਤਾਂ ਵੀ ਆਈਆਂ ਜਿਵੇਂ ਕਈ ਦੁਕਾਨਾਂ ਤੇ ਘਰਾਂ ਵਿਚ ਮੀਂਹ ਦਾ ਪਾਣੀ ਜਾ ...

ਪੂਰੀ ਖ਼ਬਰ »

ਗੌਰਮਿੰਟ ਪ੍ਰਾਇਮਰੀ ਸਕੂਲ ਤਿਓੜਾ 'ਚ ਲਗਾਏ ਬੂਟੇ

ਕੁਰੂਕਸ਼ੇਤਰ/ਸ਼ਾਹਾਬਾਦ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਗੌਰਮਿੰਟ ਪ੍ਰਾਇਮਰੀ ਸਕੂਲ ਤਿਓੜਾ ਵਿਚ ਸਕੂਲ ਸਟਾਫ਼ ਵਲੋਂ ਬੂਟੇ ਲਗਾਏ ਗਏੇ | ਮੁੱਖ ਅਧਿਆਪਿਕਾ ਊਸ਼ਾ ਦੇਵੀ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਸਕੂਲ ਗ੍ਰਾਊਾਡ ਵਿਚ ਵੱਖ-ਵੱਖ ਕਿਸਮਾਂ ਦੇ ਛਾਂਅ ...

ਪੂਰੀ ਖ਼ਬਰ »

ਪੁਲਿਸ ਵਲੋਂ ਵਿਆਹੁਤਾ ਦੀ ਸ਼ਿਕਾਇਤ 'ਤੇ ਦਾਜ ਦੇ ਮਾਮਲੇ ਸਬੰਧੀ ਤਿੰਨ ਿਖ਼ਲਾਫ਼ ਮਾਮਲਾ ਦਰਜ

ਕੁਰੂਕਸ਼ੇਤਰ/ਸ਼ਾਹਾਬਾਦ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਇਕ ਵਿਆਹੁਤਾ ਤੋਂ ਦਾਜ ਮੰਗਣਾ ਅਤੇ ਕੁੱਟਮਾਰ ਕਰਨਾ ਸਹੁਰੇ ਪੱਖ ਦੇ 3 ਲੋਕਾਂ ਨੂੰ ਭਾਰੀ ਪੈ ਗਿਆ | ਪੁਲਿਸ ਨੇ ਵਿਆਹੁਤਾ ਦੀ ਸ਼ਿਕਾਇਤ 'ਤੇ 3 ਲੋਕਾਂ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਸ਼ਿਕਾਇਤ 'ਚ ਨਿਊ ...

ਪੂਰੀ ਖ਼ਬਰ »

ਭਾਜਪਾ ਕਰ ਰਹੀ ਕਿਸਾਨਾਂ ਨੂੰ ਗੁਮਰਾਹ-ਸ਼ੇਰੀ

ਕੁਰੂਕਸ਼ੇਤਰ/ਸ਼ਾਹਾਬਾਦ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਕਾਂਗਰਸ ਕਿਸਾਨ ਸੈਲ ਦੇ ਸੂਬਾਈ ਪ੍ਰਧਾਨ ਸ਼ੇਰ ਪ੍ਰਤਾਪ ਸ਼ੇਰੀ ਨੇ ਸੀਨੀਅਰ ਆਗੂ ਰਣਜੀਤ ਤਿਓੜਾੀ ਦੇ ਸੰਸਥਾਨ 'ਤੇ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਨੂੰ ਗੁਮਰਾਹ ਕਰਨ ਦਾ ਕੰਮ ਕਰ ਰਹੀ ਹੈ | ਉਨ੍ਹਾਂ ਨੇ ...

ਪੂਰੀ ਖ਼ਬਰ »

ਸਰਬ ਸਮਾਜ ਦੀ ਅਹਿਮ ਬੈਠਕ 'ਚ ਬੂਟੇ ਲਗਾਉਣ ਦੀ ਅਪੀਲ

ਰਤੀਆ, 12 ਜੁਲਾਈ ( ਬੇਅੰਤ ਮੰਡੇਰ)-ਸਰਬ ਸਮਾਜ ਦੀ ਅਹਿਮ ਬੈਠਕ ਸਭਾ ਦੇ ਪ੍ਰਧਾਨ ਸਤਪਾਲ ਜਿੰਦਲ ਦੀ ਪ੍ਰਧਾਨਗੀ ਹੇਠ ਅਗਰਵਾਲ ਧਰਮਸ਼ਾਲਾ 'ਚ ਹੋਈ | ਇਸ ਮੌਕੇ ਸਭਾ ਦੇ ਪ੍ਰਧਾਨ ਜਿੰਦਲ ਨੇ ਦਸਿਆ ਕਿ ਉਨ੍ਹਾਂ ਵਲੋਂ ਘੱਗਰ ਦਰਿਆ 'ਚ ਆ ਰਹੇ ਕੈਮੀਕਲ ਯੁਕਤ ਕਾਲੇ ਪਾਣੀ ਨੂੰ ...

ਪੂਰੀ ਖ਼ਬਰ »

ਟਰੱਸਟ-ਮੀ ਨੇ 2 ਲੜਕੀਆਂ ਦੀ ਪੜ੍ਹਾਈ ਦੇ ਖ਼ਰਚ ਦੀ ਲਈ ਜ਼ਿੰਮੇਵਾਰੀ

ਕੁਰੂਕਸ਼ੇਤਰ/ਸ਼ਾਹਾਬਾਦ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਸੰਸਥਾ ਟਰੱਸਟ-ਮੀ ਵਲੋਂ 2 ਲੜਕੀਆਂ ਦੀ ਪੜ੍ਹਾਈ ਦੇ ਖ਼ਰਚ ਦੀ ਜ਼ਿੰਮੇਵਾਰੀ ਲਈ ਗਈ ਹੈ | ਸੰਸਥਾ ਦੇ ਪ੍ਰਧਾਨ ਰਾਧੇ ਵਰਮਾ ਨੇ ਦੱਸਿਆ ਕਿ ਮਾਜਰੀ ਮੁਹੱਲਾ ਵਾਸੀ 2 ਲੜਕੀਆਂ ਜੋ ਕਿ ਪੈਸਿਆਂ ਦੀ ਘਾਟ ਕਾਰਨ ਪੜ੍ਹ ...

ਪੂਰੀ ਖ਼ਬਰ »

ਸਿਰਸਾ ਨਗਰ ਪ੍ਰੀਸ਼ਦ ਦੀ ਚੇਅਰਪਰਸਨ ਦੇ ਿਖ਼ਲਾਫ਼ ਬੇਭਰੋਸਗੀ ਮਤਾ ਟਲਿਆ

ਸਿਰਸਾ, 12 ਜੁਲਾਈ (ਭੁਪਿੰਦਰ ਪੰਨੀਵਾਲੀਆ)-ਐਸ.ਡੀ.ਐਮ. ਰਾਹੁਲ ਹੁੱਡਾ ਦੇ ਲੰਮੀ ਛੁੱਟੀ ਚਲੇ ਜਾਣ ਕਾਰਨ ਨਗਰ ਪ੍ਰੀਸ਼ਦ ਦੇ ਿਖ਼ਲਾਫ਼ ਬੇਭਰੋਸਗੀ ਮਤਾ ਇਕ ਵਾਰ ਫੇਰ ਟਲ ਗਿਆ ਹੈ | ਐਸ.ਡੀ.ਐਮ. ਦੇ ਛੁੱਟੀ ਚਲੇ ਜਾਣ ਮਗਰੋਂ ਏਲਨਾਬਾਦ ਦੇ ਐਸ.ਡੀ.ਐਮ. ਨੂੰ ਸਿਰਸਾ ਦਾ ਚਾਰਜ ...

ਪੂਰੀ ਖ਼ਬਰ »

ਰੁੱਸੇ ਨਗਰ ਪਾਲਿਕਾ ਚੇਅਰਮੈਨ ਤੇ ਕੌ ਾਸਲਰਾਂ ਨੇ ਨਗਰ ਪਾਲਿਕਾ ਦਫ਼ਤਰ ਨੂੰ ਲਗਾਇਆ ਤਾਲਾ

ਗੂਹਲਾ ਚੀਕਾ, 12 ਜੁਲਾਈ (ਓ.ਪੀ. ਸੈਣੀ)-ਵਿਕਾਸ ਕੰਮਾਂ ਤੇ ਟੈਂਡਰ ਕੈਂਸਲ ਕਰਨ ਤੋਂ ਨਾਰਾਜ਼ ਕੌਾਸਲਰਾਂ ਨੇ ਅੱਜ ਨਗਰਪਾਲਿਕਾ ਦਫ਼ਤਰ ਨੂੰ ਤਾਲਾ ਲਾ ਦਿੱਤਾ ਸੀ | ਤਾਲਾ ਲਾ ਕੇ ਚੇਅਰਮੈਨ ਕੌਸ਼ਲਰਾਂ ਨਾਲ ਧਰਨੇ 'ਤੇ ਬੈਠ ਗਏ | ਸੂਚਨਾ ਮਿਲਦਿਆਂ ਹੀ ਐਸ.ਡੀ.ਐਮ. ਗੂਹਲਾ ਤੇ ...

ਪੂਰੀ ਖ਼ਬਰ »

ਨਾਟਕ ਸੋਹਣੀ ਮਹੀਵਾਲ ਨੇ ਸਮਝਾਈ ਪਿਆਰ ਦੀ ਪਰਿਭਾਸ਼ਾ

ਕੁਰੂਕਸ਼ੇਤਰ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਕਲਾ ਪ੍ਰੀਸ਼ਦ ਮਲਟੀ ਆਰਟ ਕਲਚਰਲ ਸੈਂਟਰ 'ਚ ਸੰਸ਼ਕ੍ਰਿਤੀ ਮੰਤਰਾਲਾ ਭਾਰਤ ਸਰਕਾਰ ਵਲੋਂ ਫੇਥ ਇਨ ਥੀਏਟਰ ਕੁਰੂਕਸ਼ੇਤਰ ਦੇ ਕਲਾਕਾਰਾਂ ਵਲੋਂ ਨਾਟਕ ਸੋਹਣੀ ਮਹੀਵਾਲ ਦਾ ਮੰਚਨ ਕੀਤਾ ਗਿਆ | ਨਾਟਕ ਦਾ ਲੇਖਣ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਨੇ ਅਨਾਥ ਆਸ਼ਰਮ ਦੇ ਬੱਚਿਆਂ ਦਾ ਧਰਮ ਨਗਰੀ 'ਚ ਕੀਤਾ ਸਵਾਗਤ

ਕੁਰੂਕਸ਼ੇਤਰ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਐਮ.ਡੀ.ਡੀ. ਬਾਲ ਭਵਨ (ਅਨਾਥ ਆਸ਼ਰਮ) ਕਰਨਾਲ ਦੇ 34 ਬੱਚੇ ਕੁਰੂਕਸ਼ੇਤਰ ਦੌਰੇ 'ਤੇ ਪੁੱਜੇ | ਉਨ੍ਹਾਂ ਨਾਲ 8 ਸਟਾਫ਼ ਮੈਂਬਰ ਅਤੇ ਕੁੱਝ ਸਮਾਜ ਸੇਵੀ ਵੀ ਸਨ | ਕੁਰੂਕਸ਼ੇਤਰ ਪੁੱਜਣ 'ਤੇ ਸ਼ਹਿਰ ਦੀ ਮੋਹਰੀ ਸਮਾਜਿਕ ਸੰਸਥਾ ...

ਪੂਰੀ ਖ਼ਬਰ »

ਪੀੜਤ ਪਰਿਵਾਰ ਨੂੰ ਹੌਸਲਾ ਦੇਣ ਪੁੱਜੇ ਅਸ਼ੋਕ ਅਰੋੜਾ

ਕੁਰੂਕਸ਼ੇਤਰ/ਸ਼ਾਹਾਬਾਦ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਇਨੈਲੋ ਦੇ ਕਾਰਜਵਾਹਕ ਸੂਬਾਈ ਪ੍ਰਧਾਨ ਅਸ਼ੋਕ ਅਰੋੜਾ ਪਿੰਡ ਖਰੀਂਡਵਾ ਪੁੱਜੇ ਅਤੇ ਉਨ੍ਹਾਂ ਨੇ ਤਿੰਨੋਂ ਬੱਚਿਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ | ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਹੌਸਲਾ ਦਿੱਤਾ | ...

ਪੂਰੀ ਖ਼ਬਰ »

ਐਨ. ਆਈ. ਡੀ. 'ਚ ਦੇਸ਼ ਭਰ ਤੋਂ 60 ਵਿਦਿਆਰਥੀਆਂ ਨੇ ਲਿਆ ਦਾਖਲਾ

ਕੁਰੂਕਸ਼ੇਤਰ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਵਧੀਕ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੇ ਕਿਹਾ ਕਿ ਮੇਕ ਇਨ ਇੰਡੀਆ ਅਤੇ ਸਰਵ ਇਨ ਇੰਡੀਆ ਦਾ ਸੁਫ਼ਨਾ ਸੱਚ ਕਰਨ 'ਚ ਰਾਸ਼ਟਰੀ ਡਿਜਾਈਨਿੰਗ ਸੰਸਥਾਨ (ਐਨ.ਆਈ.ਡੀ.) ਦੇ ਵਿਦਿਆਰਥੀ ਅਹਿਮ ਭੂਮਿਕਾ ਨਿਭਾਉਣਗੇੇ | ਏਨਾ ਹੀ ...

ਪੂਰੀ ਖ਼ਬਰ »

ਮਾਰਕੰਡਾ ਨਦੀ ਵਿਚ ਆਇਆ 3 ਹਜ਼ਾਰ ਕਿਊਸਿਕ ਪਾਣੀ-ਫ਼ਸਲਾਂ ਨੂੰ ਹੋਵੇਗਾ ਲਾਭ

ਕੁਰੂਕਸ਼ੇਤਰ/ਸ਼ਾਹਾਬਾਦ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਮਾਰਕੰਡਾ ਨਦੀ ਵਿਚ ਪਹਿਲੀ ਵਾਰ 3 ਹਜ਼ਾਰ ਕਿਊਸਿਕ ਬਾਰਿਸ਼ ਦਾ ਪਾਣੀ ਬੁਧਵਾਰ ਰਾਤ ਨੂੰ ਆਇਆ, ਜਿਸ ਕਾਰਨ ਨੇੜੇ ਦੇ ਕਿਸਾਨਾਂ 'ਚ ਖੁਸ਼ੀ ਦਾ ਮਹੌਲ ਹੈ | ਇਸ ਨਾਲ ਮਾਰਕੰਡਾ ਨਦੀ 'ਚ ਅਤੇ ਆਲੇ-ਦੁਆਲੇ ਦੇ ਖੇਤਰਾਂ 'ਚ ਲੱਗੀਆਂ ਫ਼ਸਲਾਂ ਨੂੰ ਲਾਭ ਹੋਵੇਗਾ | ਗੇਜ ਰੀਡਰ ਰੋਸ਼ਨ ਲਾਲ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ 3 ਹਜ਼ਾਰ ਕਿਊਸਿਕ ਪਾਣੀ ਮਾਰਕੰਡਾ ਨਦੀ 'ਚ ਪੁੱਜਾ ਹੈ, ਜੋ ਸਵੇਰ ਤੱਕ ਉਤਰ ਕੇ ਕੇਵਲ 900 ਕਿਊਸਿਕ ਰਹਿ ਗਿਆ ਹੈੇ | ਉਨ੍ਹਾਂ ਨੇ ਦੱਸਿਆ ਕਿ ਬਾਰਿਸ਼ ਦਾ ਮੌਸਮ ਚੱਲ ਰਿਹਾ ਹੈ ਅਤੇ ਹੁਣ ਕਦੇ ਵੀ ਬਾਰਿਸ਼ ਦਾ ਪਾਣੀ ਮਾਰਕੰਡਾ ਨਦੀ ਵਿਚ ਆ ਸਕਦਾ ਹੈੇ | ਜ਼ਿਕਰਯੋਗ ਹੈ ਕਿ ਮਾਰਕੰਡਾ ਨਦੀ 'ਚ ਪਾਣੀ ਵਹਿਣ ਨਾਲ ਖੇਤਾਂ ਨੂੰ ਵੀ ਪਾਣੀ ਮਿਲਦਾ ਹੈ | ਇਸ ਦੇ ਨਾਲ-ਨਾਲ ਕਿਸਾਨਾਂ ਨੇ ਝੋਨੇ ਦੀ ਫ਼ਸਲ ਲਗਾਈ ਹੋਈ ਹੈ, ਨੂੰ ਵੀ ਮਾਰਕੰਡਾ ਨਦੀ 'ਚ ਪਾਣੀ ਦੇ ਆਉਣ ਦਾ ਇੰਤਜਾਰ ਰਹਿੰਦਾ ਹੈ |


ਖ਼ਬਰ ਸ਼ੇਅਰ ਕਰੋ

ਕਾਂਗਰਸ ਰਾਜ 'ਚ ਸਰਕਾਰੀ ਦਫ਼ਤਰਾਂ ਦੀਆਂ ਇੱਟਾਂ ਵੀ ਮੰਗਦੀਆਂ ਸਨ ਰਿਸ਼ਵਤ-ਪਵਨ ਸੈਣੀ

ਬਾਬੈਨ, 12 ਜੁਲਾਈ (ਡਾ. ਦੀਪਕ ਦੇਵਗਨ)-ਵਿਧਾਇਕ ਪਵਨ ਸੈਣੀ ਨੇ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਗੂ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਆਉਣ ਵਾਲੇ 2022 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਹੋ ਜਾਵੇਗੀ | ਉਹ ਪਿੰਡ ਸੰਧੌਰ ...

ਪੂਰੀ ਖ਼ਬਰ »

ਮਾਡਲ ਟਾਊਨ 'ਚ ਮਾੜੇ ਸਫਾਈ ਪ੍ਰਬੰਧਾਂ ਦੇ ਖਿਲਾਫ਼ ਰੋਡ ਜਾਮ ਕਰਕੇ ਵਾਰਡ ਵਾਸੀਆਂ ਵਲੋਂ ਧਰਨਾ

ਕਾਲਾਂਵਾਲੀ, 12 ਜੁਲਾਈ (ਭੁਪਿੰਦਰ ਪੰਨੀਵਾਲੀਆ)-ਮੰਡੀ ਦੇ ਵਾਰਡ ਨੰਬਰ 13 'ਚ ਸਥਿਤ ਮਾਡਲ ਟਾਊਨ 'ਚ ਸਫ਼ਾਈ ਦੀ ਬੇਕਾਇਦਗੀ ਦੇ ਕਾਰਨ ਵਾਰਡ ਵਾਸੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹਾਲਾਤ ਅਜਿਹੇ ਹਨ ਕਿ ਮੰਡੀ ਦੇ ਪਾਸ਼ ਏਰੀਆ ਮਾਡਲ ਟਾਊਨ 'ਚ ...

ਪੂਰੀ ਖ਼ਬਰ »

ਫੀਲਡ ਟੈਸਟਿੰਗ 'ਚ ਘਟੀਆ ਪੱਧਰ ਦੀਆਂ ਮਿਲੀਆਂ ਇੱਟਾਂ

ਕੈਥਲ, 12 ਜੁਲਾਈ (ਅਜੀਤ ਬਿਊਰੋ)-ਪੰਚਾਇਤੀ ਰਾਜ ਵਿਭਾਗ ਦੇ ਕਾਰਜਕਾਰੀ ਅਧਿਕਾਰੀ ਰਾਕੇਸ਼ ਗੋਇਲ ਨੇ ਦੱਸਿਆ ਕਿ ਵਿਭਾਗ ਵਲੋਂ ਫਰਲ ਪਿੰਡ 'ਚ ਪਾਣੀ ਦੀ ਨਿਕਾਸੀ ਲਈ ਨਾਲੇ ਦੀ ਉਸਾਰੀ ਕਰਵਾਈ ਜਾ ਰਹੀ ਹੈ | ਪਿੰਡ ਵਾਸੀਆਂ ਤੋਂ ਠੇੇਕੇਦਾਰ ਵਲੋਂ ਇਸ ਨਾਲੇ ਦੀ ਉਸਾਰੀ 'ਚ ...

ਪੂਰੀ ਖ਼ਬਰ »

ਏ. ਟੀ. ਐਮ. ਕਾਰਡ ਬਦਲ ਕੇ ਕੱਢੇ 91 ਹਜ਼ਾਰ

ਜੀਂਦ, 12 ਜੁਲਾਈ (ਅਜੀਤ ਬਿਊਰੋ)-ਐਚ.ਡੀ.ਐਫ.ਸੀ. ਬੈਂਕ ਜੁਲਾਨਾ ਦੇ ਏ.ਟੀ.ਐਮ. ਕੇਬਿਲ 'ਚ ਕਿਸੇ ਵਿਅਕਤੀ ਨੇ ਇਕ ਖ਼ਪਤਕਾਰ ਦਾ ਏ.ਟੀ.ਐਮ. ਕਾਰਡ ਬਦਲ ਕੇ ਉਸ ਦੇ ਖਾਤੇ ਤੋਂ 91 ਹਜ਼ਾਰ ਰੁਪਏ ਕਢਵਾ ਲਏ | ਕੁੱਝ ਰਕਦਮ ਨੂੰ ਏ. ਟੀ. ਐਮ. ਰਾਹੀਂ ਕੱਢਿਆ ਗਿਆ ਸੀ ਅਤੇ ਕੁੱਝ ਰਕਮ ਆਨਲਾਈਨ ...

ਪੂਰੀ ਖ਼ਬਰ »

ਹਿਸਾਰ ਤੋਂ ਦਿੱਲੀ, ਚੰਡੀਗੜ੍ਹ ਲਈ ਹਵਾਈ ਸੇਵਾ 15 ਅਗਸਤ ਤੋਂ

ਟੋਹਾਣਾ, 12 ਜੁਲਾਈ (ਗੁਰਦੀਪ ਸਿੰਘ ਭੱਟੀ)-ਸੂਬੇ ਕੇ ਮੁੱਖ ਸ਼ਹਿਰ ਹਿਸਾਰ ਤੋਂ ਹਵਾਈ ਸੇਵਾਵਾਂ ਅਰੰਭ ਕਰਨ ਲਈ ਜੰਗੀ ਪੱੱਧਰ 'ਤੇ ਤਿਆਰੀਆਂ ਚਲ ਰਹੀਆਂ ਹਨ | ਹਿਸਾਰ ਦਾ ਹਵਾਈ ਅੱਡਾ ਬਣ ਕੇ ਤਿਸਾਰ ਹੋ ਚੁੱਕਾ ਹੈ ਤੇ ਸੂਬਾ ਸਰਕਾਰ 15 ਅਗਸਤ ਤੋਂ ਹਿਸਾਰ-ਦਿੱਲੀ ਤੇ ...

ਪੂਰੀ ਖ਼ਬਰ »

ਬਦਲਾਓ ਰੈਲੀ ਲਈ ਯੁਵਾ ਕਾਂਗਰਸ ਦੀ ਜਨਸੰਪਰਕ ਮੁਹਿੰਮ ਜਾਰੀ

ਨਰਵਾਨਾ, 12 ਜੁਲਾਈ (ਅਜੀਤ ਬਿਊਰੋ)-ਯੁਵਾ ਕਾਂਗਰਸ ਵਲੋਂ 21 ਜੁਲਾਈ ਨੂੰ ਪੁਰਾਣੀ ਕਪਾਹ ਮੰਡੀ 'ਚ ਹੋਣ ਵਾਲੀ ਬਦਲਾਓ ਰੈਲੀ ਲਈ ਜਨਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ | ਇਸ ਮੁਹਿੰਮ ਤਹਿਤ ਪਿੰਡ ਦਬਲੈਨ ਅਤੇ ਬਦੋਵਾਾ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਰੈਲੀ 'ਚ ਪੁੱਜਣ ਦਾ ...

ਪੂਰੀ ਖ਼ਬਰ »

ਆਈ.ਪੀ.ਐਸ. ਸੰਗੀਤਾ ਕਾਲੀਆ ਦੇ ਤਬਾਦਲੇ 'ਤੇ ਜਤਾਇਆ ਵਿਰੋਧ

ਹਿਸਾਰ, 12 ਜੁਲਾਈ (ਅਜੀਤ ਬਿਊਰੋ)-ਹਰਿਆਣਾ ਪੁਲਿਸ ਕਰਮਚਾਰੀ ਐਸੋਸੀਏਸ਼ਨ ਨੇ ਹਾਲ ਹੀ ਵਿਚ ਆਈ.ਪੀ.ਐਸ. ਸੰਗੀਤਾ ਕਾਲੀਆ ਦਾ ਪਾਣੀਪਤ ਤੋਂ ਤਬਾਦਲਾ ਕੀਤੇ ਜਾਣ ਦਾ ਵਿਰੋਧ ਕੀਤਾ ਹੈ | ਨਾਲ ਹੀ ਤਬਾਦਲਾ ਰੱਦ ਕਰਕੇ ਉਨ੍ਹਾਂ ਨੂੰ ਵਾਪਸ ਪਾਣੀਪਤ ਲਗਾਉਣ ਦੀ ਮੰਗ ਕੀਤੀ ਹੈ | ਇਸ ...

ਪੂਰੀ ਖ਼ਬਰ »

ਸ਼ਹਿਰ ਸਿਰਸਾ ਨੂੰ ਸੁੰਦਰ ਤੇ ਸਵੱਛ ਬਣਾਉਣ ਲਈ ਸਰਕਾਰੀ ਕੰਧਾਂ 'ਤੇ ਲਿਖੇ ਗਏ ਸਲੋਗਨ

ਸਿਰਸਾ, 12 ਜੁਲਾਈ (ਭੁਪਿੰਦਰ ਪੰਨੀਵਾਲੀਆ)-ਸ਼ਹਿਰ ਸਿਰਸਾ ਨੂੰ ਸੁੰਦਰ ਅਤੇ ਸਵੱਛ ਬਣਾਉਣ ਲਈ ਸਰਕਾਰੀ ਕੰਧਾਂ 'ਤੇ ਸਲੋਗਨ ਲਿਖੇ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਐਚ.ਡੀ.ਐਫ.ਸੀ. ਮਗਰੋਂ ਹੁਣ ਆਈ.ਡੀ.ਬੀ.ਆਈ. ਬੈਂਕ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ | ...

ਪੂਰੀ ਖ਼ਬਰ »

ਦੁਕਾਨ 'ਚੋਂ ਚਾਲੀ ਹਜ਼ਾਰ ਰੁਪਏ ਚੋਰੀ ਕਰਕੇ ਚੋਰ ਫਰਾਰ

ਪਾਉਂਟਾ ਸਾਹਿਬ, 12 ਜੁਲਾਈ (ਹਰਬਖਸ਼ ਸਿੰਘ)-ਮੇਨ ਬਾਜ਼ਾਰ ਪਾਉਂਟਾ ਸਾਹਿਬ ਵਿਖੇ ਚੋਰ ਪਿਛਲੀ ਰਾਤ ਤੜਕੇ ਦੁਕਾਨ ਵਿਚੋਂ ਚਾਲੀ ਹਜ਼ਾਰ ਰੁਪਏ ਚੁਰਾ ਕੇ ਫਰਾਰ ਹੋ ਗਏ | ਪ੍ਰਾਪਤ ਸੂਚਨਾ ਅਨੁਸਾਰ ਚੋਰ ਵਾਰਡ ਨੰ: 8 ਵਿਖੇ ਅਮਰ ਪ੍ਰਕਾਸ਼ ਗੁਪਤਾ ਦੀ ਕਰਿਆਨੇ ਦੀ ਦੁਕਾਨ ਦੇ ...

ਪੂਰੀ ਖ਼ਬਰ »

ਚੋਰੀ ਹੋਈ ਜੀਪ ਸਹਾਰਨਪੁਰ ਤੋਂ ਬਰਾਮਦ ਪਿਛਲੇ ਸੋਮਵਾਰ ਨੂੰ ਪਿਕਅਪ ਚੋਰੀ ਦਾ ਮਾਮਲਾ

ਪਾਉਂਟਾ ਸਾਹਿਬ, 12 ਜੁਲਾਈ (ਹਰਬਖਸ਼ ਸਿੰਘ)-ਪਿਛਲੇ ਸੋਮਵਾਰ ਨੂੰ ਪੁਰੂਵਾਲ ਤੋਂ ਚੋਰੀ ਹੋਈ ਪਿਕਅਪ ਨੰ: ਐਚ. ਪੀ.-2438 ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ ਅਤੇ ਚੋਰੀ ਹੋਇਆ ਵਾਹਨ ਸਹਾਰਨਪੁਰ ਵਿਖੇ ਬਰਾਮਦ ਕਰ ਲਿਆ ਹੈ | ਡੀ. ਐਸ. ਪੀ. ਪਾਉਂਟਾ ਸਾਹਿਬ ਪ੍ਰਮੋਦ ਚੌਹਾਨ ਨੇ ...

ਪੂਰੀ ਖ਼ਬਰ »

ਨਗਰ ਪਾਲਿਕਾ ਕਾਲਾਂਵਾਲੀ ਵਲੋਂ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ

ਕਾਲਾਂਵਾਲੀ, 12 ਜੁਲਾਈ (ਭੁਪਿੰਦਰ ਪੰਨੀਵਾਲੀਆ)-ਨਗਰ ਪਾਲਿਕਾ ਵਲੋਂ ਕਾਲਾਂਵਾਲੀ ਪੁਲਿਸ ਦੇ ਸਹਿਯੋਗ ਨਾਲ ਸਥਾਨਕ ਡੱਬਵਾਲੀ ਰੋਡ ਸਮੇਤ ਮੰਡੀ ਦੇ ਪ੍ਰਮੁੱਖ ਬਾਜ਼ਾਰਾਂ 'ਚੋਂ ਨਜਾਇਜ਼ ਕਬਜ਼ੇ ਹਟਾਓਣ ਦੀ ਮੁਹਿੰਮ ਸ਼ੁਰੂ ਕੀਤੀ ਗਈ | ਕਬਜ਼ੇ ਹਟਾਓਣ ਦੀ ਮੁਹਿੰਮ ਹੈਫਡ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX