ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ: ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ, 3 ਜ਼ਖਮੀ
. . .  10 minutes ago
ਸ੍ਰੀ ਮੁਕਤਸਰ ਸਾਹਿਬ, 16 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)- ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਰੋਡ 'ਤੇ ਪਿੰਡ ਭੁੱਲਰ ਵਿਖੇ ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ 2 ਔਰਤਾਂ ਸਮੇਤ 3 ਜਣੇ ਜ਼ਖ਼ਮੀ ਹੋਏ ਹਨ। ਇਕ ਕਾਰ ....
ਸ਼ਹੀਦ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਤਰਨਤਾਰਨ ਤੋਂ ਪਿੰਡ ਗੰਡੀ ਵਿੰਡ ਧੱਤਲ ਲਈ ਹੋਈ ਰਵਾਨਾ
. . .  22 minutes ago
ਤਰਨਤਾਰਨ, 16 ਫਰਵਰੀ (ਹਰਿੰਦਰ ਸਿੰਘ)- ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਤਰਨਤਾਰਨ ਦੇ ਪਿੰਡ ਗੰਡੀ ਵਿੰਡ ਧੱਤਲ ਨਿਵਾਸੀ ਸ਼ਹੀਦ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਅੰਤਿਮ ਸਸਕਾਰ ਲਈ ਤਰਨਤਾਰਨ ....
ਵਿਦੇਸ਼ ਮੰਤਰਾਲੇ ਪਹੁੰਚੇ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ
. . .  33 minutes ago
ਨਵੀਂ ਦਿੱਲੀ, 16 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਸੀਨੀਅਰ ਅਧਿਕਾਰੀਆਂ ਅਤੇ ਲੀਡਰਸ਼ਿਪ ਨਾਲ ਸਲਾਹ-ਮਸ਼ਵਰੇ ਲਈ ....
ਪੁਰਾਣੀ ਰੰਜਸ਼ ਦੇ ਚੱਲਦਿਆਂ ਦਿਨ ਦਿਹਾੜੇ ਨੌਜਵਾਨ 'ਤੇ ਚਲੀ ਗੋਲੀ
. . .  43 minutes ago
ਰਾਜਾਸਾਂਸੀ, 16 ਫਰਵਰੀ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਪਿੰਡ ਮੁਰਾਦਪੁਰਾ ਵਿਖੇ ਪੁਰਾਣੀ ਰੰਜਸ਼ ਤਹਿਤ ਨੌਜਵਾਨ ਹਰਿੰਦਰ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਗੁਆਂਢ ਰਹਿੰਦੇ ਨੌਜਵਾਨ ਜੈ ਦੀਪ ਸਿੰਘ ਲੜਕੇ 'ਤੇ ਅੱਜ ਸਵੇਰੇ ਗੋਲੀਆਂ ਮਾਰਨ ਦੀ...
ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਦਿੱਤੀ ਗਈ ਸ਼ਰਧਾਂਜਲੀ
. . .  about 1 hour ago
ਲੁਧਿਆਣਾ,16 ਫ਼ਰਵਰੀ (ਪੁਨੀਤ ਬਾਵਾ)-ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਲੁਧਿਆਣਾ ਦੇ ਵਿਕਾਸ ਲਈ 570 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਤੋਂ ਪਹਿਲਾਂ ਸਿੱਧੂ, ਕੈਬਨਿਟ ਮੰਤਰੀ ਭਾਰਤ ਭੂਸ਼ਨ....
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਪੁਲਵਾਮਾ ਹਮਲੇ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ
. . .  about 1 hour ago
ਅੰਮ੍ਰਿਤਸਰ, 16 ਫਰਵਰੀ (ਜੱਸ)- ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਆਗੂਆਂ ਵੱਲੋਂ ਪੁਲਵਾਮਾ 'ਚ ਸ਼ਹੀਦ ਹੋਏ ਸੀ.ਆਰ.ਪੀ.ਐਫ. ਜਵਾਨਾਂ ਨੂੰ ਸ਼ਰਧਾਂਜਲੀ ਦੇਣ ਅਤੇ ਪਾਕਿਸਤਾਨ ਵਿਰੁੱਧ ਰੋਸ ਪ੍ਰਗਟ ਕਰਨ ਹਿਤ ਸਥਾਨਕ ਥਾਣਾ ਬੀ ਡਿਵੀਜ਼ਨ ਨੇੜੇ ਰੋਸ .....
ਪੁਲਵਾਮਾ ਹਮਲੇ 'ਤੇ ਸੰਸਦ ਭਵਨ 'ਚ ਚੱਲ ਰਹੀ ਹੈ ਸਰਵ ਪਾਰਟੀ ਬੈਠਕ
. . .  about 1 hour ago
ਨਵੀਂ ਦਿੱਲੀ, 16 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਸ਼ਨੀਵਾਰ ਨੂੰ ਕੇਂਦਰ ਸਰਕਾਰ ਦੀ ਸਰਵ ਪਾਰਟੀ ਬੈਠਕ ਸੰਸਦ 'ਚ ਸ਼ੁਰੂ ਹੋ ਗਈ ਹੈ। ਸੰਸਦ ਭਵਨ 'ਚ ਚੱਲ ਰਹੀ ਇਸ ਬੈਠਕ 'ਚ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ....
ਪਿੰਡ ਰੌਲ਼ੀ ਵਿਖੇ ਸਰਕਾਰੀ ਸਨਮਾਨਾਂ ਨਾਲ ਹੋਇਆ ਸ਼ਹੀਦ ਕੁਲਵਿੰਦਰ ਸਿੰਘ ਦਾ ਅੰਤਿਮ ਸਸਕਾਰ
. . .  about 1 hour ago
ਨੂਰਪੁਰ ਬੇਦੀ, 16 ਫਰਵਰੀ (ਹਰਦੀਪ ਸਿੰਘ ਢੀਂਡਸਾ)- ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਰੂਪ ਨਗਰ ਜ਼ਿਲ੍ਹਾ ਦੇ ਜਵਾਨ ਕੁਲਵਿੰਦਰ ਸਿੰਘ ਦਾ ਨੂਰਪੁਰਦੇ ਸ਼ਮਸ਼ਾਨ ਘਾਟ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ.....
ਨਵਜੋਤ ਸਿੱਧੂ ਦੀ ਆਮਦ ਤੋਂ ਪਹਿਲਾਂ ਨੌਜਵਾਨਾਂ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ
. . .  about 2 hours ago
ਲੁਧਿਆਣਾ, 16 ਫ਼ਰਵਰੀ (ਪੁਨੀਤ ਬਾਵਾ)- ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਲੁਧਿਆਣਾ ਆਮਦ ਤੋਂ ਪਹਿਲਾਂ ਨੌਜਵਾਨਾਂ ਨੇ ਹੱਥਾਂ 'ਚ ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ....
ਸ਼ਹੀਦ ਜੈਮਲ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਸੁਖਬੀਰ ਬਾਦਲ
. . .  about 2 hours ago
ਕੋਟ ਈਸੇ ਖਾਂ, 16 ਫਰਵਰੀ (ਗੁਰਮੀਤ ਸਿੰਘ ਖਾਲਸਾ)- ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜੈਮਲ ਸਿੰਘ ਦੇ ਅੰਤਿਮ ਸਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਪਿੰਡ .....
ਸ਼ਹੀਦ ਮਨਿੰਦਰ ਸਿੰਘ ਦੀ ਮ੍ਰਿਤਕ ਦੇਹ ਦੀਨਾਨਗਰ ਪਹੁੰਚੀ, 12 ਵਜੇ ਹੋਵੇਗਾ ਅੰਤਿਮ ਸਸਕਾਰ
. . .  about 2 hours ago
ਦੀਨਾਨਗਰ 16 ਫਰਵਰੀ (ਸੰਧੂ/ਸੋਢੀ/ਸ਼ਰਮਾ)- ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਆਵੰਤੀਪੁਰਾ ਖੇਤਰ 'ਚ ਬੀਤੇ ਦਿਨੀਂ ਅੱਤਵਾਦੀਆਂ ਵੱਲੋਂ ਕੀਤੇ ਗਏ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ ਦੀਨਾਨਗਰ ਦੇ ਆਰੀਆ ਨਗਰ ਦੇ ਨਿਵਾਸੀ ਸੀ.ਆਰ.ਪੀ.ਐਫ. ਦੀ 75 ਬਟਾਲੀਅਨ....
ਪਿੰਡ ਰੌਲ਼ੀ ਪਹੁੰਚੀ ਸ਼ਹੀਦ ਕੁਲਵਿੰਦਰ ਸਿੰਘ ਦੀ ਮ੍ਰਿਤਕ ਦੇਹ, ਸਰਕਾਰੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸਸਕਾਰ
. . .  about 2 hours ago
ਨੂਰਪੁਰ ਬੇਦੀ, 16 ਫਰਵਰੀ (ਹਰਦੀਪ ਸਿੰਘ ਢੀਂਡਸਾ)- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਰੂਪ ਨਗਰ ਜ਼ਿਲ੍ਹਾ ਦੇ ਜਵਾਨ ਕੁਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਪਿੰਡ ਰੌਲ਼ੀ ਵਿਕੇ ਪਹੁੰਚੀ ਹੈ ਜਿੱਥੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ .....
ਸੜਕਾਂ ਨਾ ਬਣਨ ਦੇ ਰੋਸ ਵਜੋਂ ਹਵਾਈ ਅੱਡਾ ਰੋਡ 'ਤੇ ਚੱਕਾ ਜਾਮ, ਯਾਤਰੀ ਪਰੇਸ਼ਾਨ
. . .  about 2 hours ago
ਰਾਜਾਸਾਂਸੀ, 16 ਫਰਵਰੀ (ਹੇਰ, ਖੀਵਾ)- ਅੰਮ੍ਰਿਤਸਰ ਦੇ ਹਵਾਈ ਅੱਡਾ ਰੋਡ 'ਤੇ ਚੌਕ ਮੀਰਾ ਕੋਟ ਦੇ ਆਸ-ਪਾਸ ਆਬਾਦੀ ਦੇ ਵਸਨੀਕਾਂ ਵੱਲੋਂ ਸੜਕਾਂ ਨਾ ਬਣਨ ਦੇ ਰੋਸ ਵਜੋਂ ਹਵਾਈ ਅੱਡਾ ਰੋਡ 'ਤੇ ਚੱਕਾ ਜਾਮ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ .....
ਪੁਲਵਾਮਾ ਅੱਤਵਾਦੀ ਹਮਲਾ : ਪਿੰਡ ਗਲੋਟੀ ਖ਼ੁਰਦ ਪਹੁੰਚੀ ਸ਼ਹੀਦ ਜੈਮਲ ਸਿੰਘ ਦੀ ਮ੍ਰਿਤਕ ਦੇਹ
. . .  about 2 hours ago
ਕੋਟ ਈਸੇ ਖਾਂ, 16 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜੈਮਲ ਸਿੰਘ ਦੀ ਮ੍ਰਿਤਕ ਦੇਹ ਕੋਟ ਈਸੇ ਖਾਂ ਪਿੰਡ ਗਲੋਟੀ ਖੁਰਦ ਪਹੁੰਚੀ ਹੈ। ਜਾਣਕਾਰੀ ਦੇ ਅਨੁਸਾਰ, ਜਲਦ ਹੀ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ .....
ਜੈਤੋ ਸ਼ਹਿਰ ਦੇ ਲੋਕਾਂ ਨੇ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
. . .  about 3 hours ago
ਜੈਤੋ, 16 ਫਰਵਰੀ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ, ਵਰਕਰਾਂ ਤੇ ਲੋਕਾਂ ਨੇ ....
ਦਿੱਲੀ ਪਹੁੰਚੇ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ
. . .  about 3 hours ago
ਅਮਰੀਕਾ 'ਚ ਗੋਲੀਬਾਰੀ ਦੌਰਾਨ ਪੰਜ ਲੋਕਾਂ ਦੀ ਮੌਤ, ਪੰਜ ਪੁਲਿਸ ਕਰਮਚਾਰੀ ਜ਼ਖ਼ਮੀ
. . .  about 4 hours ago
ਪੁਲਵਾਮਾ ਅੱਤਵਾਦੀ ਹਮਲਾ : ਅੱਜ ਹੋਵੇਗਾ ਸ਼ਹੀਦ ਸੁਖਜਿੰਦਰ ਦਾ ਅੰਤਿਮ ਸਸਕਾਰ
. . .  about 4 hours ago
ਮਾਲਵਾ ਖੇਤਰ ਦੀਆਂ ਸਰਬ ਸੰਮਤੀ ਨਾਲ ਚੁਣੀਆਂ ਪੰਚਾਇਤਾਂ ਦਾ ਅੱਜ ਕੀਤਾ ਜਾਵੇਗਾ ਸਨਮਾਨ
. . .  about 4 hours ago
ਕੈਮਿਸਟ ਐਸੋਸੀਏਸ਼ਨ ਦੀ ਕੌਮੀ ਪੱਧਰ ਦੀ ਦੋ ਦਿਨਾਂ ਬੈਠਕ ਅੱਜ ਤੋਂ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 31 ਹਾੜ ਸੰਮਤ 550
ਵਿਚਾਰ ਪ੍ਰਵਾਹ: ਜਦੋਂ ਅਸੀਂ ਬੇਨਿਯਮੀਆਂ ਦਾ ਸਹਾਰਾ ਲੈਂਦੇ ਹਾਂ ਤਾਂ ਅਸੀਂ ਦੇਸ਼ ਨੂੰ ਖਾਨਾਜੰਗੀ ਤੇ ਖ਼ੂਨ-ਖਰਾਬੇ ਵੱਲ ਹੀ ਧੱਕਦੇ ਹਾਂ। -ਆਰਚੀ ਲੀਮੂਰ

ਪੰਜਾਬ / ਜਨਰਲ

ਪੁਲਿਸ ਰਿਮਾਂਡ ਦੌਰਾਨ ਵੀ ਦਿਲਪ੍ਰੀਤ ਰਿਹਾ ਹਸਪਤਾਲ 'ਚ ਦਾਖ਼ਲ

ਚੰਡੀਗੜ੍ਹ, 14 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਨੂੰ ਬੀਤੇ ਦਿਨ ਪੁਲਿਸ ਸਟੇਸ਼ਨ ਸੈਕਟਰ 36 ਦੀ ਟੀਮ ਨੇ ਹੱਤਿਆ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੇ ਮਾਮਲੇ 'ਚ ਗਿ੍ਫ਼ਤਾਰ ਕਰ ਕੇ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਸੀ | ਅਦਾਲਤ ...

ਪੂਰੀ ਖ਼ਬਰ »

ਇਕ ਹੋਰ ਸਾਥੀ ਵਿਪਨ ਕੁਮਾਰ ਗਿ੍ਫ਼ਤਾਰ

ਐੱਸ.ਏ.ਐੱਸ. ਨਗਰ, 14 ਜੁਲਾਈ (ਕੇ.ਐੱਸ. ਰਾਣਾ)-ਦਿਲਪ੍ਰੀਤ ਸਿੰਘ ਉਰਫ਼ ਬਾਬਾ ਨੂੰ ਆਪਣੇ ਇਲਾਕੇ ਦੇ ਵਪਾਰੀ ਅਤੇ ਅਮੀਰ ਲੋਕਾਂ ਸਬੰਧੀ ਜਾਣਕਾਰੀ ਦੇਣ ਵਾਲੇ ਅਤੇ ਫਿਰੌਤੀ ਦੀ ਰਕਮ ਵਸੂਲਣ ਵਾਲੇ ਨੌਜਵਾਨ ਨੂੰ ਅੱਜ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਗਿ੍ਫ਼ਤਾਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਜੀ.ਐਸ.ਟੀ. ਸਬੰਧੀ ਕਾਨੂੰਨ 'ਚ ਸੋਧ ਦੀ ਕਰੇਗੀ ਮੰਗ

ਚੰਡੀਗੜ੍ਹ, 14 ਜੁਲਾਈ (ਵਿਕਰਮਜੀਤ ਸਿੰਘ ਮਾਨ)-ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਜੀ.ਐਸ.ਟੀ ਕੌਾਸਲ ਦੀ ਮੀਟਿੰਗ 'ਚ ਕੁਝ ਸੁਝਾਅ ਰੱਖੇਗਾ ਜਿਸ ਨੂੰ ਜੇਕਰ ਮੰਨ ਲਿਆ ਗਿਆ ਤਾਂ ਰਾਜ ਨੂੰ ਵਿੱਤੀ ਮਾਮਲਿਆਂ 'ਚ ਕੁਝ ਰਾਹਤ ਮਿਲ ਸਕਦੀ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਨਸ਼ੇ ਦੀ ਓਵਰਡੋਜ਼ ਕਾਰਨ 3 ਹੋਰ ਮੌਤਾਂ

ਚੇਤਨਪੁਰਾ/ਬੰਗਾ/ਕੱਥੂਨੰਗਲ, 14 ਜੁਲਾਈ (ਮਹਾਂਬੀਰ ਸਿੰਘ ਗਿੱਲ, ਜਸਬੀਰ ਸਿੰਘ ਨੂਰਪੁਰ, ਡਾ: ਦਲਵਿੰਦਰ ਸਿੰਘ ਰੰਧਾਵਾ)¸ਸੂਬੇ ਅੰਦਰ ਨਸ਼ਿਆਂ ਨਾਲ ਨਿਰੰਤਰ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਹਾਲੇ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਅੱਜ ਫ਼ਿਰ ਪੁਲਿਸ ਥਾਣਾ ਮਜੀਠਾ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਅਤੇ ਸਰਕਾਰ 'ਚ ਨਹੀਂ ਬਣ ਰਿਹਾ 'ਤਾਲਮੇਲ'

ਚੰਡੀਗੜ੍ਹ, 14 ਜੁਲਾਈ (ਵਿਕਰਮਜੀਤ ਸਿੰਘ ਮਾਨ)-ਸੂਬੇ 'ਚ 10 ਸਾਲ ਦੇ ਲੰਮੇ ਇੰਤਜ਼ਾਰ ਮਗਰੋਂ ਕਾਂਗਰਸ ਪਾਰਟੀ ਸੱਤਾ 'ਚ ਆਈ ਪਰ ਸਰਕਾਰ ਬਣਨ ਦੇ ਡੇਢ ਸਾਲ ਦੇ ਕਰੀਬ ਬੀਤ ਜਾਣ ਮਗਰੋਂ ਵੀ ਪਾਰਟੀ ਅਤੇ ਸਰਕਾਰ ਵਿਚਾਲੇ ਤਾਲਮੇਲ ਨਹੀਂ ਬਣ ਪਾ ਰਿਹਾ ਹੈ | ਜਿੱਥੇ ਇਕ ਪਾਸੇ ...

ਪੂਰੀ ਖ਼ਬਰ »

ਭਾਈ ਰਾਜੋਆਣਾ ਜੇਲ੍ਹ 'ਚ ਕਰਨਗੇ ਭੁੱਖ ਹੜਤਾਲ

ਪਟਿਆਲਾ, 14 ਜੁਲਾਈ (ਮਨਦੀਪ ਸਿੰਘ ਖਰੋੜ)-ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ 'ਚ ਕੇਂਦਰੀ ਜੇਲ੍ਹ ਪਟਿਆਲਾ 'ਚ ਸਜ਼ਾ ਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰਨ ਲਈ ਸ਼ੋ੍ਰਮਣੀ ਕਮੇਟੀ ਵਲੋਂ ਪਾਈ ਅਪੀਲ ਗ੍ਰਹਿ ...

ਪੂਰੀ ਖ਼ਬਰ »

ਵਿਧਾਇਕਾਂ ਲਈ ਚੇਅਰਮੈਨੀ ਆਰਡੀਨੈਂਸ ਨੂੰ ਲੱਗੀਆਂ ਬਰੇਕਾਂ

ਚੰਡੀਗੜ੍ਹ, 14 ਜੁਲਾਈ (ਐਨ.ਐਸ.ਪਰਵਾਨਾ)- ਪੰਜਾਬ ਦੇ ਕੁਝ ਕਾਂਗਰਸੀ ਵਿਧਾਇਕਾਂ ਨੂੰ ਬੋਰਡਾਂ ਜਾਂ ਕਾਰਪੋਰੇਸ਼ਨਾਂ ਦਾ ਚੇਅਰਮੈਨ ਲਾਉਣ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ 27 ਜੂਨ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਲੋਂ ਲਏ ਗਏ ਫ਼ੈਸਲੇ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਫਰਜ਼ੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫ਼ਾਸ਼, ਤਿੰਨ ਵਿਰੁੱਧ ਮਾਮਲਾ ਦਰਜ

ਸੰਗਰੂਰ, 14 ਜੁਲਾਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਸਿਹਤ ਵਿਭਾਗ ਸੰਗਰੂਰ ਵਲੋਂ ਇਲਾਕੇ ਅੰਦਰ ਚੱਲ ਰਹੇ ਇਕ ਅਣਅਧਿਕਾਰਤ ਨਸ਼ਾ ਛੁਡਾਊ ਕੇਂਦਰ ਦਾ ਪਰਦਾਫ਼ਾਸ਼ ਕਰਦਿਆਂ ਨਸ਼ਾ ਛੁਡਾਉਣ ਦੇ ਨਾਂਅ ਹੇਠ ਜਾਨਵਰਾਂ ਵਾਂਗ ਤਸ਼ਦੱਦ ਸਹਿ ਰਹੇ 31 ਨਸ਼ੇੜੀਆਂ ਨੰੂ ...

ਪੂਰੀ ਖ਼ਬਰ »

ਮੋਬਾਈਲਾਂ ਦੇ ਚਸਕੇ ਨੇ ਨਿਕੰਮੇ ਕੀਤੇ ਪੰਜਾਬੀ

ਦਵਿੰਦਰ ਪਾਲ ਸਿੰਘ ਫ਼ਾਜ਼ਿਲਕਾ, 14 ਜੁਲਾਈ- ਆਧੁਨਿਕ ਸੰਚਾਰ ਸਾਧਨਾਂ ਨੇ ਜੀਵਨ ਦੇ ਹਰ ਖੇਤਰ 'ਚ ਵੱਡੀਆਂ ਤਬਦੀਲੀਆਂ ਲਿਆਂਦੀਆਂ ਹਨ | ਪਰ ਮੋਬਾਈਲਾਂ ਦੀ ਲੋੜ ਤੋਂ ਵੱਧ ਵਰਤੋਂ ਅਤੇ ਗ਼ਲਤ ਵਰਤੋਂ ਨੇ ਪੰਜਾਬੀ ਲੋਕਾਂ ਨੂੰ ਨਿਕੰਮਾ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਨਨਕਾਣਾ ਸਾਹਿਬ ਸਮੇਤ ਵੱਖ-ਵੱਖ ਥਾਵਾਂ 'ਤੇ ਕਰਵਾਏ ਜਾਣਗੇ ਸੈਮੀਨਾਰ

ਅੰਮਿ੍ਤਸਰ, 14 ਜੁਲਾਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਲ 2019 'ਚ ਆ ਰਹੇ '550 ਸਾਲਾ ਪ੍ਰਕਾਸ਼ ਪੁਰਬ' ਨੂੰ ਸਮਰਪਿਤ ਪਾਕਿਸਤਾਨ ਸਥਿਤ ਗੁ: ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਸਮੇਤ ...

ਪੂਰੀ ਖ਼ਬਰ »

ਆਂਧਰਾ ਪ੍ਰਦੇਸ਼ 'ਚ ਨਦੀ 'ਚ ਕਿਸ਼ਤੀ ਪਲਟਣ ਨਾਲ 6 ਵਿਅਕਤੀ ਲਾਪਤਾ

ਅਮਰਾਵਤੀ, 14 ਜੁਲਾਈ (ਪੀ. ਟੀ. ਆਈ.)-ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਦੀ ਗੌਤਮੀ ਨਦੀ 'ਚ 30 ਵਿਅਕਤੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਜੀਣ ਨਾਲ 6 ਵਿਅਕਤੀ ਲਾਪਤਾ ਹੋ ਗਏ ਹਨ | ਮੁੱਖ ਮੰਤਰੀ ਐਨ. ਸੀ. ਨਾਇਡੂ ਦਾ ਕਹਿਣਾ ਹੈ ਕਿ 23 ਸਵਾਰਾਂ ਨੂੰ ਬਚਾ ਲਿਆ ...

ਪੂਰੀ ਖ਼ਬਰ »

ਮੁੰਬਈ-ਦਿੱਲੀ ਉਡਾਣ ਨੂੰ ਅੰਮਿ੍ਤਸਰ ਭੇਜਿਆ

ਮੁੰਬਈ, 14 ਜੁਲਾਈ (ਏਜੰਸੀ)-ਭੀੜ-ਭੜੱਕੇ ਕਾਰਨ ਗੋਏਅਰ ਦੀ ਮੁੰਬਈ ਤੋਂ ਦਿੱਲੀ ਜਾਣ ਵਾਲੀ ਉਡਾਣ ਨੂੰ ਅੰਮਿ੍ਤਸਰ ਭੇਜਿਆ ਗਿਆ | ਇਸ ਉਡਾਣ 'ਚ 173 ਯਾਤਰੀ ਸਵਾਰ ਸਨ, ਜੋ ਇਸ ਕਾਰਨ ਕਰੀਬ ਸਾਢੇ ਤਿੰਨ ਘੰਟੇ ਦੇਰ ਨਾਲ ਪੁੱਜੇ | ਫ਼ਲਾਈਟ ਜੀ8 465 ਨੇ 12.05 ਵਜੇ ਛੱਤਰਪਤੀ ਸ਼ਿਵਾਜੀ ...

ਪੂਰੀ ਖ਼ਬਰ »

ਭਾਖੜਾ ਡੈਮ 'ਚ ਅਜੇ ਨਹੀਂ ਲੱਗ ਸਕਿਆ ਪੰਜਾਬ ਕੋਟੇ ਦਾ ਸਥਾਈ ਮੁੱਖ ਇੰਜੀਨੀਅਰ

ਜਲੰਧਰ, 14 ਜੁਲਾਈ (ਸ਼ਿਵ ਸ਼ਰਮਾ)-ਏਸ਼ੀਆ ਦਾ ਸਭ ਤੋਂ ਵੱਡਾ ਅਤੇ ਸੁਰੱਖਿਆ ਦੀ ਨਜ਼ਰ ਨਾਲ ਅਤਿ ਸੰਵੇਦਨਸ਼ੀਲ ਭਾਖੜਾ ਡੈਮ 'ਚ ਪਿਛਲੇ ਮੁੱਖ ਇੰਜੀਨੀਅਰ ਦੇ ਸੇਵਾਮੁਕਤ ਹੋ ਜਾਣ ਦੇ ਬਾਅਦ ਵੀ ਸਥਾਈ ਮੁੱਖ ਇੰਜੀਨੀਅਰ ਨਹੀਂ ਲਗਾਇਆ ਜਾ ਸਕਿਆ ਹੈ ਜਦਕਿ ਇਸ ਬਾਰੇ ਇਹ ਜ਼ਰੂਰ ...

ਪੂਰੀ ਖ਼ਬਰ »

ਪਾਕਿਸਤਾਨ 'ਚ ਅੱਜ ਕੌਮੀ ਸ਼ੌਕ ਦਿਵਸ

ਪੇਸ਼ਾਵਰ, 14 ਜੁਲਾਈ (ਪੀ. ਟੀ. ਆਈ.)-ਪਾਕਿਸਤਾਨ ਦੇ ਬਲੋਚਿਸਤਾਨ 'ਚ ਬੀਤੇ ਕੱਲ੍ਹ ਇਕ ਚੋਣ ਰੈਲੀ 'ਚ ਹੋਏ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ 130 ਹੋ ਗਈ ਹੈ, ਅੱਜ ਦੋ ਹੋਰ ਲੋਕਾਂ ਨੇ ਦਮ ਤੋੜ ਦਿੱਤਾ | ਇਸ 'ਤੇ ਪਾਕਿਸਤਾਨ ਸਰਕਾਰ ਨੇ ਕੱਲ੍ਹ ਰਾਸ਼ਟਰੀ ਸ਼ੋਕ ਦਿਵਸ ਮਨਾਉਣ ਦਾ ...

ਪੂਰੀ ਖ਼ਬਰ »

ਪਟਿਆਲਾ ਦੀ ਪੁਰਾਣੀ ਜਨ ਸਿਹਤ ਵਿਭਾਗ ਦੀ ਵਿਰਾਸਤੀ ਇਮਾਰਤ ਅਤੇ ਆਲੇ-ਦੁਆਲੇ ਨੂੰ ਸੁਰੱਖਿਅਤ ਸਥਾਨ ਐਲਾਨਿਆ

ਚੰਡੀਗੜ੍ਹ, 14 ਜੁਲਾਈ (ਅਜੀਤ ਬਿਊਰੋ)- ਪੰਜਾਬ ਦੀਆਂ ਇਤਿਹਾਸਕ ਤੇ ਅਮੀਰ ਵਿਰਾਸਤੀ ਇਮਾਰਤਾਂ ਨੂੰ ਸਾਂਭਣ ਦੀ ਵਚਨਬੱਧਤਾ ਦੁਹਰਾਉਂਦਿਆਂ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਪਟਿਆਲਾ ਸਥਿਤ ...

ਪੂਰੀ ਖ਼ਬਰ »

2000 ਰੇਲਵੇ ਸਟੇਸ਼ਨਾਂ 'ਤੇ ਲੱਗਣਗੀਆਂ ਪਲਾਸਟਿਕ ਬੋਤਲਾਂ ਨਸ਼ਟ ਕਰਨ ਵਾਲੀਆਂ ਮਸ਼ੀਨਾਂ

ਨਵੀਂ ਦਿੱਲੀ, 14 ਜੁਲਾਈ (ਏਜੰਸੀ)-ਪਲਾਸਟਿਕ ਕੂੜੇ ਦੇ ਿਖ਼ਲਾਫ਼ ਲੜਾਈ ਦਾ ਸਾਥ ਦਿੰਦੇ ਹੋਏ ਭਾਰਤੀ ਰੇਲਵੇ ਦੇਸ਼ ਭਰ ਦੇ 2,000 ਰੇਲਵੇ ਸਟੇਸ਼ਨਾਂ 'ਤੇ ਪਲਾਸਟਿਕ ਬੋਤਲ ਨਸ਼ਟ ਕਰਨ ਵਾਲੀਆਂ ਮਸ਼ੀਨਾਂ ਸਥਾਪਿਤ ਕਰੇਗਾ | ਸਟੇਸ਼ਨਾਂ ਦੀ ਸਫ਼ਾਈ ਅਭਿਆਨ ਨਾਲ ਜੁੜੇ ਰੇਲਵੇ ਦੇ ...

ਪੂਰੀ ਖ਼ਬਰ »

ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਵਾਹਨਾਂ ਦਾ ਧੂੰਆਂ ਚੈੱਕ ਕਰਨ ਵਾਲੇ ਕੇਂਦਰਾਂ 'ਤੇ ਛਾਪੇ-ਅੱਧੇ ਕੇਂਦਰ ਗੈਰ ਮਿਆਰੀ

ਪਟਿਆਲਾ, 14 ਜੁਲਾਈ (ਜਸਪਾਲ ਸਿੰਘ ਢਿੱਲੋਂ)-ਪੰਜਾਬ ਅੰਦਰ ਹਰ ਕਿਸਮ ਦੇ ਪ੍ਰਦੂਸ਼ਣ ਨੂੰ ਕਾਬੂ ਹੇਠ ਲਿਆਉਣ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਅਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਇਕ ਹੋਰ ਮੁਹਿੰਮ ਛੇੜ ਕੇ ਰਾਜ ਅੰਦਰ ...

ਪੂਰੀ ਖ਼ਬਰ »

ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਬਾਰਿਸ਼

ਚੰਡੀਗੜ੍ਹ, 14 ਜੁਲਾਈ (ਪੀ. ਟੀ.ਆਈ.)-ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਮੀਂਹ ਪਿਆ, ਜਿਸ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ | ਮੌਸਮ ਵਿਭਾਗ ਵਲੋਂ ਦੱਸਿਆ ਗਿਆ ਹੈ ਕਿ ਕੇਂਦਰ ਸਾਸ਼ਿਤ ਪ੍ਰਦੇਸ਼ ਚੰਡੀਗੜ੍ਹ ਜੋ ਦੋਵਾਂ ਰਾਜਾਂ ਦੀ ਰਾਜਧਾਨੀ ਹੈ ...

ਪੂਰੀ ਖ਼ਬਰ »

ਮੇਰੇ ਪਿਤਾ ਨੇ ਦੇਸ਼ ਲਈ ਜਾਨ ਦਿੱਤੀ, ਇਹ ਸਚਾਈ ਕੋਈ ਬਦਲ ਨਹੀਂ ਸਕਦਾ- ਰਾਹੁਲ

ਨਵੀਂ ਦਿੱਲੀ, 14 ਜੁਲਾਈ (ਏਜੰਸੀ)-'ਸੈਕਰਡ ਗੇਮਸ' ਵੈੱਬ ਸੀਰੀਜ਼ 'ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਅਕਸ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੇ ਦੋਸ਼ਾਂ ਦਰਮਿਆਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਕਿਸੇ ਕਾਲਪਨਿਕ ਪ੍ਰੋਗਰਾਮ 'ਚ ਇਕ ਪਾਤਰ ਦੇ ...

ਪੂਰੀ ਖ਼ਬਰ »

7 ਲੱਖ ਬਿਜਲੀ ਕੁਨੈਕਸ਼ਨਾਂ ਦੀ ਜਾਂਚ 'ਚੋਂ 11500 ਫੜੇ ਗਏ ਸਨ ਬਿਜਲੀ ਚੋਰੀ ਦੇ ਕੇਸ

ਜਲੰਧਰ, 14 ਜੁਲਾਈ (ਸ਼ਿਵ ਸ਼ਰਮਾ)-ਆਪਣਾ ਘਾਟਾ ਦੂਰ ਕਰਨ ਅਤੇ ਲੀਕੇਜ ਰੋਕਣ ਲਈ ਸਾਲ 2017-18 ਦੌਰਾਨ ਪਾਵਰਕਾਮ ਨੇ ਇਸ ਸਾਲ 7 ਲੱਖ ਦੇ ਕਰੀਬ ਬਿਜਲੀ ਦੇ ਕੁਨੈਕਸ਼ਨਾਂ ਦੀ ਜਾਂਚ ਕਰਕੇ ਚੋਰੀ ਦੇ ਹੀ 15000 ਹਜ਼ਾਰ ਦੇ ਕਰੀਬ ਕੇਸ ਫੜੇ ਹਨ ਜਦਕਿ ਮੀਟਰ ਨਾਲ ਕਈ ਤਰੀਕੇ ਹੋ ਰਹੀ ਛੇੜਛਾੜ ...

ਪੂਰੀ ਖ਼ਬਰ »

ਸੁਸ਼ਮਾ ਸਵਰਾਜ ਬਹਿਰੀਨ ਦੌਰੇ 'ਤੇ

ਮਾਨਾਮਾ, 14 ਜੁਲਾਈ (ਪੀ. ਟੀ. ਆਈ.)-ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਆਪਣੇ ਦੋ ਦਿਨਾ ਦੌਰੇ ਤਹਿਤ ਅੱਜ ਬਹਿਰੀਨ ਪੁੱਜੇ | ਉਨ੍ਹਾਂ ਇੱਥੇ ਭਾਰਤੀ ਦੂਤਾਵਾਸ ਦੇ ਇਕ ਨਵੇਂ ਕੰਪਲੈਕਸ ਦਾ ਉਦਘਾਟਨ ਕੀਤਾ | ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਬਹਿਰੀਨ ...

ਪੂਰੀ ਖ਼ਬਰ »

ਬੀ.ਐਸ.ਐਫ਼. ਜਵਾਨ ਵਲੋਂ ਜਬਰ ਜਨਾਹ ਕਰਨ ਤੋਂ ਬਾਅਦ ਔਰਤ ਵਲੋਂ ਖੁਦਕੁਸ਼ੀ

ਮੁਜ਼ੱਫ਼ਰਨਗਰ, 14 ਜੁਲਾਈ (ਪੀ.ਟੀ.ਆਈ.)-ਇਕ 26 ਸਾਲਾ ਔਰਤ ਨੇ ਜ਼ਹਿਰ ਖਾ ਕੇ ਉਸ ਵੇਲੇ ਆਤਮ-ਹੱਤਿਆ ਕਰ ਲਈ, ਜਦੋਂ ਇਕ ਬੀ.ਐਸ.ਐਫ਼ ਜਵਾਨ ਵਲੋਂ ਉਸ ਨਾਲ ਵਿਆਹ ਦਾ ਵਾਅਦਾ ਕਰਕੇ ਉਸ ਨਾਲ ਜ਼ਬਰ ਜਨਾਹ ਕੀਤਾ ਗਿਆ | ਸਥਾਨਕ ਪੁਲਿਸ ਅਧਿਕਾਰੀ ਅਨਿਲ ਕਾਪਰੇਵਾਨ ਨੇ ਦੱਸਿਆ ਕਿ ਔਰਤ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੀ ਅਧਿਕਾਰਤ ਵੈੱਬਸਾਈਟ 'ਤੇ ਕੋਹਾੜ ਅਜੇ ਵੀ ਸ਼ਾਹਕੋਟ ਤੋਂ ਵਿਧਾਇਕ

ਲੁਧਿਆਣਾ, 14 ਜੁਲਾਈ (ਪਰਮੇਸ਼ਰ ਸਿੰਘ)- ਸੰਚਾਰ ਕ੍ਰਾਂਤੀ ਦੇ ਇਸ ਯੁਗ 'ਚ ਜਦੋਂ ਸੂਚਨਾਵਾਂ ਹਰ ਦਿਨ ਨਹੀਂ ਬਲਕਿ ਹਰ ਮਿੰਟ ਨਵਿਆਈਆਂ ਜਾਂ ਰਹੀਆਂ ਹਨ ਪਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਆਪਣੀ ਅਧਿਕਾਰਤ ਵੈੱਬਸਾਈਟ ਨੂੰ ਨਵਿਆਉਣ ਦਾ ਸ਼ਾਇਦ ਵਿਹਲ ਨਹੀਂ ਮਿਲ ...

ਪੂਰੀ ਖ਼ਬਰ »

ਆਂਧਰਾ ਪ੍ਰਦੇਸ਼ 'ਚ ਨਦੀ 'ਚ ਕਿਸ਼ਤੀ ਪਲਟਣ ਨਾਲ 6 ਵਿਅਕਤੀ ਲਾਪਤਾ

ਅਮਰਾਵਤੀ, 14 ਜੁਲਾਈ (ਪੀ. ਟੀ. ਆਈ.)-ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਦੀ ਗੌਤਮੀ ਨਦੀ 'ਚ 30 ਵਿਅਕਤੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਜੀਣ ਨਾਲ 6 ਵਿਅਕਤੀ ਲਾਪਤਾ ਹੋ ਗਏ ਹਨ | ਮੁੱਖ ਮੰਤਰੀ ਐਨ. ਸੀ. ਨਾਇਡੂ ਦਾ ਕਹਿਣਾ ਹੈ ਕਿ 23 ਸਵਾਰਾਂ ਨੂੰ ਬਚਾ ਲਿਆ ...

ਪੂਰੀ ਖ਼ਬਰ »

ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹੈ ਸੁਖਜਿੰਦਰ ਸਿੰਘ

ਕਪੂਰਥਲਾ, 14 ਜੁਲਾਈ (ਵਿ.ਪ੍ਰ.)-ਪਿੰਡ ਨੰਗਲ ਲੁਬਾਣਾ ਦੇ ਵਾਸੀ ਸੁਖਜਿੰਦਰ ਸਿੰਘ ਦੇ ਬੀਤੀ 20 ਦਸੰਬਰ 2017 ਨੂੰ ਉਸ ਦੇ ਗੰਭੀਰ ਸੱਟਾਂ ਲਗਾ ਕੇ ਉਸ ਕੋਲੋਂ 12 ਤੋਲੇ ਸੋਨੇ ਦੀ ਚੈਨੀ ਤੇ 16 ਹਜ਼ਾਰ ਰੁਪਏ ਨਕਦੀ ਲੈ ਕੇ ਫ਼ਰਾਰ ਹੋਣ ਵਾਲੇ ਕਥਿਤ ਦੋਸ਼ੀਆਂ ਨਿਸ਼ਾਨ ਸਿੰਘ, ਬਚਿੱਤਰ ...

ਪੂਰੀ ਖ਼ਬਰ »

ਰੂਰਲ ਫਾਰਮਾਸਿਸਟਾਂ ਦੀ 12 ਸਾਲ ਬਾਅਦ ਜਾਗੀ ਆਸ 'ਤੇ ਫਿਰ ਫਿਰਿਆ ਪਾਣੀ

ਵਰਸੋਲਾ, 14 ਜੁਲਾਈ (ਵਰਿੰਦਰ ਸਹੋਤਾ)-ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤੀ ਵਿਭਾਗ ਅਧੀਨ ਚੱਲ ਰਹੀਆਂ 1186 ਰੂਰਲ ਡਿਸਪੈਂਸਰੀਆਂ ਨੰੂ ਪੰਜਾਬ ਸਰਕਾਰ ਨੇ ਸਿਹਤ ਵਿਭਾਗ 'ਚ ਲੈਣ ਦਾ ਫ਼ੈਸਲਾ ਕੀਤਾ ਸੀ | ਇਸ ਸਬੰਧੀ ਸਰਕਾਰ ਨੇ ਇਨ੍ਹਾਂ ਡਿਸਪੈਂਸਰੀਆਂ 'ਚ ਕੰਮ ...

ਪੂਰੀ ਖ਼ਬਰ »

ਬਰਸਾਤ ਤੋਂ ਬਾਅਦ ਮੁੜ ਵਧੀ ਪੰਜਾਬ ਅੰਦਰ ਬਿਜਲੀ ਦੀ ਖ਼ਪਤ

ਪਟਿਆਲਾ, 14 ਜੁਲਾਈ (ਜਸਪਾਲ ਸਿੰਘ ਢਿੱਲੋਂ)-ਪੰਜਾਬ ਅੰਦਰ ਬਰਸਾਤ ਤੋਂ ਬਾਅਦ ਇਕ ਵਾਰ ਮੁੜ ਬਿਜਲੀ ਦੀ ਖ਼ਪਤ ਵਧ ਕੇ 10584 ਮੈਗਾਵਾਟ 'ਤੇ ਅੱਪੜ ਗਈ ਹੈ | ਅੱਜ ਦੁਪਹਿਰ ਵੇਲੇ ਇਹ ਅੰਕੜਾ 10861 ਮੈਗਾਵਾਟ ਸੀ | ਬੀਤੀ ਕੱਲ੍ਹ ਜਦੋਂ ਬਰਸਾਤ ਹੋਈ ਸੀ ਤਾਂ ਇਹ ਖ਼ਪਤ ਘਟ ਕੇ 6000 ਮੈਗਾਵਾਟ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਲਹਿਰ ਦਾ ਹਰ ਪੰਜਾਬ ਵਾਸੀ ਹਿੱਸਾ ਬਣੇ-ਬਰਾੜ

ਅਜੀਤਵਾਲ, 14 ਜੁਲਾਈ (ਸ਼ਮਸ਼ੇਰ ਸਿੰਘ ਗ਼ਾਲਿਬ)-ਪੰਜਾਬ ਹਰ ਪੱਖ ਤੋਂ ਉੱਜੜਦਾ ਜਾ ਰਿਹਾ ਹੈ | ਪੰਜਾਬ ਦੇ ਨੌਜਵਾਨਾਂ ਨੇ ਨਸ਼ਿਆਂ ਦੇ ਖ਼ਾਤਮੇ ਲਈ ਜੋ ਲੋਕ ਲਹਿਰ ਨੇ ਸਭ ਨੂੰ ਪ੍ਰਭਾਵਿਤ ਕੀਤਾ ਹੈ, ਹਰ ਪੰਜਾਬ ਦਾ ਚਿੰਤਕ, ਪੰਜਾਬ ਦੀ ਪੀੜਾ ਮਹਿਸੂਸ ਕਰਨ ਵਾਲਾ ਇਸ ਦਾ ...

ਪੂਰੀ ਖ਼ਬਰ »

ਜੇਤਲੀ ਸਪੱਸ਼ਟ ਕਰਨ ਕਿ ਆਖ਼ਰ ਭਾਰਤ ਦਾ ਖਜ਼ਾਨਾ ਮੰਤਰੀ ਹੈ ਕੌਣ?-ਕਾਂਗਰਸ

ਨਵੀਂ ਦਿੱਲੀ, 14 ਜੁਲਾਈ (ਉਪਮਾ ਡਾਗਾ ਪਾਰਥ)-ਕਾਂਗਰਸ ਨੇ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਵਲੋਂ ਫੇਸਬੁੱਕ ਰਾਹੀਂ ਪਾਰਟੀ ਦੀ ਨੁਕਤਾਚੀਨੀ ਦੇ ਜਵਾਬ 'ਤੇ ਜੇਤਲੀ 'ਤੇ ਸ਼ਬਦੀ ਤੀਰ ਚਲਾਉਂਦਿਆਂ ਕਿਹਾ ਕਿ ਪਹਿਲਾਂ ਭਾਜਪਾ ਨੇਤਾ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਇਹ ...

ਪੂਰੀ ਖ਼ਬਰ »

ਖੇਰ ਨੇ ਪਿੰਡਾਂ 'ਚ ਰਹਿੰਦੇ ਵਿਕਾਸ ਦੇ ਕੰਮਾਂ ਦੀ ਸੂਚੀ ਪ੍ਰਸ਼ਾਸਕ ਨੂੰ ਸੌ ਾਪੀ

ਚੰਡੀਗੜ੍ਹ, 14 ਜੁਲਾਈ (ਆਰ.ਐਸ.ਲਿਬਰੇਟ)-ਅੱਜ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਚੰਡੀਗੜ੍ਹ ਦੇ ਪਿੰਡਾਂ ਵਿਚ ਰਹਿੰਦੇ ਵਿਕਾਸ ਦੇ ਕੰਮਾਂ ਦੀ ਸੂਚੀ ਚੰਡੀਗੜ੍ਹ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਨੰੂ ਰਾਜ ਭਵਨ ਵਿਚ ਸੌਾਪੀ | ਸ੍ਰੀਮਤੀ ਖੇਰ ਨੇ ਕਿਹਾ ਸ੍ਰੀ ਬਦਨੌਰ ...

ਪੂਰੀ ਖ਼ਬਰ »

ਇਕ ਦੇਸ਼ ਇਕ ਚੋਣ ਨਾਲ ਸਿਰਫ਼ ਤਾਨਾਸ਼ਾਹੀ ਦਾ ਰਸਤਾ ਹੀ ਖੁੱਲ੍ਹੇਗਾ-ਜੈਰਾਮ ਰਮੇਸ਼

ਨਵੀਂ ਦਿੱਲੀ, 14 ਜੁਲਾਈ (ਉਪਮਾ ਡਾਗਾ ਪਾਰਥ)-ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਭਾਜਪਾ ਵਲੋਂ ਸੁਝਾਏ ਇਕ ਦੇਸ਼ ਇਕ ਚੋਣ ਦੀ ਧਾਰਨਾ ਨੂੰ ਖਾਰਜ ਕਰਦਿਆਂ ਕਿਹਾ ਕਿ ਇਸ ਨਾਲ ਸਿਰਫ਼ ਤਾਨਾਸ਼ਾਹੀ ਦਾ ਰਾਹ ਹੀ ਪੱਧਰ ਹੋਵੇਗਾ | ਜੈਰਾਮ ਰਮੇਸ਼ ਨੇ ਜਰਮਨੀ ਦੇ ਤਾਨਾਸ਼ਾਹ ...

ਪੂਰੀ ਖ਼ਬਰ »

ਚੋਣਾਂ 'ਚ ਦੰਗੇ ਦੀ ਸਾਜਿਸ਼ ਦੀ ਸੂਚਨਾ ਗ੍ਰਹਿ ਮੰਤਰਾਲੇ ਨਾਲ ਸਾਂਝੀ ਕਰਨ ਰੱਖਿਆ ਮੰਤਰੀ-ਚਿਦੰਬਰਮ

ਨਵੀਂ ਦਿੱਲੀ, 14 ਜੁਲਾਈ (ਉਪਮਾ ਡਾਗਾ ਪਾਰਥ)-ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਅੱਜ ਕਾਂਗਰਸ 'ਤੇ ਲੋਕ ਸਭਾ ਚੋਣਾਂ 'ਚ ਦੰਗੇ ਭੜਕਾਉਣ ਦੀ ਸਾਜਿਸ਼ ਦੇ ਕਥਿਤ ਇਲਜ਼ਾਮ ਦੇ ਮੁੱਦੇ 'ਤੇ ਕਾਂਗਰਸ ਨੇ ਜਵਾਬੀ ਹਮਲਾ ਬੋਲਿਆ ਹੈ | ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਤਨਜ਼ ...

ਪੂਰੀ ਖ਼ਬਰ »

ਗੈਸਟ ਟੀਚਰਾਂ ਦੀ ਤਨਖ਼ਾਹ 20 ਤੋਂ 25 ਫ਼ੀਸਦੀ ਵਧਾਉਣ ਦਾ ਫ਼ੈਸਲਾ

ਚੰਡੀਗੜ੍ਹ, 14 ਜੁਲਾਈ (ਐਨ.ਐਸ.ਪਰਵਾਨਾ) – ਹਰਿਆਣਾ ਸਰਕਾਰ ਨੇ ਰਾਜ ਦੇ ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਗੈੱਸਟ ਟੀਚਰਾਂ ਦੇ ਹਿਤ ਵਿਚ ਇਕ ਹੋਰ ਅਹਿਮ ਕਦਮ ਚੁੱਕਦੇ ਹੋਏ ਉਨ੍ਹਾਂ ਦੀ ਤਨਖ਼ਾਹ ਨੂੰ 20 ਤੋਂ 25 ਫ਼ੀਸਦੀ ਵਧਾਉਣ ਅਤੇ ਭਵਿੱਖ ਵਿਚ ਇਸ ਨੂੰ ਹਰ ਸਾਲ ਦੋ ਵਾਰ ...

ਪੂਰੀ ਖ਼ਬਰ »

ਪਿੰਡ ਹੱਲੋਮਾਜਰਾ 'ਚੋਂ ਫੜਿਆ ਜਾਅਲੀ ਡਾਕਟਰ

ਚੰਡੀਗੜ੍ਹ, 14 ਜੁਲਾਈ (ਆਰ.ਐਸ.ਲਿਬਰੇਟ)-ਅੱਜ ਪ੍ਰਸ਼ਾਸਨ ਨੇ ਅਚਾਨਕ ਕੀਤੀ ਪੜਤਾਲ ਦੌਰਾਨ ਪਿੰਡ ਹੱਲੋਮਾਜਰਾ ਯੂ.ਟੀ., ਚੰਡੀਗੜ੍ਹ ਵਿਚੋਂ ਇਕ ਜਾਅਲੀ ਡਾਕਟਰ ਨੂੰ ਫੜਿਆ ਹੈ, ਇਹ ਕਾਰਵਾਈ ਅਰਜੁਨ ਸ਼ਰਮਾ ਆਈ.ਏ.ਐਸ ਐਸ.ਡੀ.ਐਮ (ਪੂਰਬੀ) ਨੇ ਸਥਾਨਕ ਵਸਨੀਕਾਂ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਵਾਤਾਵਰਨ ਦੀ ਸ਼ੁੱਧਤਾ ਲਈ ਲਾਏ ਬੂਟੇ

ਚੰਡੀਗੜ੍ਹ, 14 ਜੁਲਾਈ (ਅਜਾਇਬ ਸਿੰਘ ਔਜਲਾ)-ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ-ਮੋਹਾਲੀ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਏ ਗਏ | ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਹੈ ਕਿ ਅੱਜ ਵਾਤਾਵਰਨ ਦੂਸ਼ਿਤ ਹੁੰਦਾ ਜਾ ...

ਪੂਰੀ ਖ਼ਬਰ »

ਪੰਜਾਬ ਲਲਿਤ ਕਲਾ ਅਕਾਦਮੀ ਵਲੋਂ ਕੋਚੀ ਅਤੇ ਇੰਡੀਆ ਆਰਟ ਫੇਅਰ ਦੀ ਯਾਤਰਾ ਵਾਸਤੇ ਗਰਾਂਟ ਲਈ ਅਰਜ਼ੀਆਂ ਦੀ ਮੰਗ

ਚੰਡੀਗੜ੍ਹ, 14 ਜੁਲਾਈ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਤਹਿਤ ਕਾਰਜ ਕਰ ਰਹੀ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦਿਵਾਨ ਮਾਨਾ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਲਲਿਤ ਕਲਾ ਅਕਾਦਮੀ ਵਲੋਂ ਕੋਚੀ ਅਤੇ ਇੰਡੀਆ ਆਰਟ ਫੇਅਰ ਦੀ ਯਾਤਰਾ ਲਈ ...

ਪੂਰੀ ਖ਼ਬਰ »

ਹਰਿਆਣਾ ਸਿੱਖਿਆ ਬੋਰਡ ਦੀ ਰੀ-ਅਪੀਅਰ ਪ੍ਰੀਖਿਆ ਨੂੰ ਲੈ ਕੇ ਲਗਾਈ ਧਾਰਾ 144

ਕੁਰੂਕਸ਼ੇਤਰ, 14 ਜੁਲਾਈ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਹਰਿਆਣਾ ਸਿੱਖਿਆ ਬੋਰਡ ਵਲੋਂ 15 ਜੁਲਾਈ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਦੀ ਪ੍ਰੀਖਿਆ ਜ਼ਿਲ੍ਹੇ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਚ ਹੋਵੇਗੀ | ਉਨ੍ਹਾਂ ਨੇ ਕਿਹਾ ...

ਪੂਰੀ ਖ਼ਬਰ »

ਭੂਨਾ ਚੀਨੀ ਮਿੱਲ ਚਾਲੂ ਕਰਵਾਉਣ ਲਈ ਕਿਸਾਨਾਂ ਵਲੋਂ ਮੀਟਿੰਗ

ਟੋਹਾਣਾ, 14 ਜੁਲਾਈ (ਗੁਰਦੀਪ ਸਿੰਘ ਭੱਟੀ)-ਹਲਕੇ ਦੇ ਕਿਸਾਨਾਂ ਨੇ ਹਰਿਆਣ ਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਸੰਘਰਸ਼ ਦੌਰਾਨ ਸੂਬਾ ਸਰਕਾਰ ਵਾਅਦੇ ਮੁਤਾਬਿਕ ਭੂਨਾ ਚੀਨੀ ਮਿਲ ਨੂੰ ਚਾਲੂ ਕਰੇ | ਬੀਤੀ ਕੱਲ੍ਹ ਹਲਕੇ ਦੇ ਕਿਸਾਨਾਂ ਦੀ ਪੰਚਾਇਤ ਹੋਈ ਜਿਸ ਵਿਚ ...

ਪੂਰੀ ਖ਼ਬਰ »

ਬਾਬਾ ਫ਼ਰੀਦ ਐਜੂਕੇਸ਼ਨਲ ਕੰਸਲਟੈਂਸੀ ਨੇ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ

ਸ੍ਰੀ ਮੁਕਤਸਰ ਸਾਹਿਬ, 14 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਰੋਡ ਸਥਿਤ ਬਾਬਾ ਫ਼ਰੀਦ ਐਜ਼ੂਕੇਸ਼ਨਲ ਕੰਸਲਟੈਂਸੀ ਸ੍ਰੀ ਮੁਕਤਸਰ ਸਾਹਿਬ ਨੇ ਸੰਦੀਪ ਕੌਰ ਵਾਸੀ ਪਿੰਡ ਸਰੂਪ ਸਿੰਘ ਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ | ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਲਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸੰਦੀਪ ਕੌਰ ਨੇ ਬੀ.ਟੈੱਕ. ਦੀ ਪੜ੍ਹਾਈ 2016 'ਚ ਕੀਤੀ ਹੋਈ ਸੀ ਤੇ ਆਈਲੈਟਸ 'ਚੋਂ 6 ਬੈਂਡ ਸਨ, ਦਾ ਵੀਜ਼ਾ ਆਸਟ੍ਰੇਲੀਆ ਦਾ ਲਗਵਾ ਕੇ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਜੋ ਵਿਦਿਆਰਥੀ ਫ਼ਰਵਰੀ ਸੈਸ਼ਨ ਲਈ ਅਪਲਾਈ ਕਰਨਾ ਚਾਹੁੰਦੇ ਹਨ, ਜਲਦੀ ਸੰਸਥਾ ਨਾਲ ਸੰਪਰਕ ਕਰਨ | ਉਨ੍ਹਾਂ ਦੱਸਿਆ ਕਿ ਜਿਹੜੇ ਵਿਦਿਆਰਥੀਆਂ ਨੇ ਬਾਰ੍ਹਵੀਂ ਦੀ ਪੜ੍ਹਾਈ ਕੀਤੀ ਹੈ ਤੇ ਆਈਲੈਟਸ 'ਚੋਂ 5.5 ਬੈਂਡ ਹਨ, ਉਹ ਵਿਦਿਆਰਥੀ ਵੀ ਆਸਟਰੇਲੀਆ ਲਈ ਅਪਲਾਈ ਕਰ ਸਕਦੇ ਹਨ | ਇਸ ਮੌਕੇ ਐਡਮਿਸ਼ਨ ਮੈਨੇਜਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਕੰਪਨੀ ਵਲੋਂ ਆਈਲੈਟਸ ਦੀ ਕੋਚਿੰਗ ਪ੍ਰੋਫ਼ੈਸ਼ਨਲੀ ਟਰੇਂਡ ਤੇ ਕੁਆਲੀਫ਼ਾਇਡ ਸਟਾਫ਼ ਵਲੋਂ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਆਈਲੈਟਸ ਦੇ ਨਵੇਂ ਬੈਚ ਸ਼ੁਰੂ ਹੋ ਚੁੱਕੇ ਹਨ ਤੇ ਵਿਦਿਆਰਥੀ ਜਲਦੀ ਦਾਖ਼ਲਾ ਲੈ ਕੇ ਆਪਣੀ ਕਲਾਸ ਸ਼ੁਰੂ ਕਰ ਸਕਦੇ ਹਨ |


ਖ਼ਬਰ ਸ਼ੇਅਰ ਕਰੋ

ਵਰਕਰਾਂ ਅਤੇ ਆਮ ਲੋਕਾਂ ਮੁਤਾਬਿਕ ਹੀ ਹੋਵੇਗਾ ਲੋਕ ਸਭਾ ਉਮੀਦਵਾਰ-ਗੰਗਵਾ

ਕੁਰੂਕਸ਼ੇਤਰ, 14 ਜੁਲਾਈ (ਜਸਬੀਰ ਸਿੰਘ ਦੁੱਗਲ)-ਕਾਂਗਰਸ ਭਵਨ ਸੈਕਟਰ-13 ਵਿਚ ਹਰਿਆਣਾ ਮਾਟੀ ਕਲਾ ਬੋਰਡ ਦੇ ਸਾਬਕਾ ਚੇਅਰਮੈਨ ਭੁਪਿੰਦਰ ਗੰਗਵਾ ਕੁਰੂਕਸ਼ੇਤਰ ਲੋਕ ਸਭਾ ਖੇਤਰ ਦੇ 9 ਵਿਧਾਨ ਸਭਾਵਾਂ ਦੇ ਪ੍ਰਤੀਨਿਧਾਂ, ਵਰਕਰਾਂ ਅਤੇ ਅਹੁਦੇਦਾਰਾਂ ਤੋਂ ਕੁਰੂਕਸ਼ੇਤਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX