ਤਾਜਾ ਖ਼ਬਰਾਂ


ਨਾਗਾਲੈਂਡ ਤੋਂ ਕੇ.ਐੱਲ ਚਿਸ਼ੀ ਹੋਣਗੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ
. . .  24 minutes ago
ਕੋਹਿਮਾ, 21 - ਨਾਗਾਲੈਂਡ ਕਾਂਗਰਸ ਦੇ ਪ੍ਰਧਾਨ ਕੇ ਥੈਰੀ ਨੇ ਅੱਜ ਐਲਾਨ ਕੀਤਾ ਕਿ ਸਾਬਕਾ ਮੁੱਖ ਮੰਤਰੀ ਕੇ.ਐੱਲ ਚਿਸ਼ੀ ਨਾਗਾਲੈਂਡ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਹੋਣਗੇ।
ਪ੍ਰੇਸ਼ਾਨੀ ਕਾਰਨ ਸ਼ਾਦੀਸ਼ੁਦਾ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ
. . .  about 1 hour ago
ਸੁਲਤਾਨਵਿੰਡ, 21 ਮਾਰਚ (ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ’ਚ ਘਰ ਪ੍ਰੇਸ਼ਾਨੀ ਤੇ ਚੱਲਦਿਆਂ ਇਕ ਸ਼ਾਦੀਸ਼ੁਦਾ ਨੋਜਵਾਨ ਵੱਲੋਂ ਨਹਿਰ ’ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ।ਇਸ ਦੀ ...
ਹੋਲੇ ਮਹੱਲੇ ਦੀ ਸੰਪੂਰਨਤਾ 'ਤੇ ਐੱਸ.ਜੀ.ਪੀ.ਸੀ ਨੇ ਸਜਾਇਆ ਮਹੱਲਾ
. . .  about 2 hours ago
ਸ੍ਰੀ ਅਨੰਦਪੁਰ ਸਾਹਿਬ, 21 ਮਾਰਚ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) - ਸਿੱਖ ਪੰਥ ਦੇ ਨਿਆਰੇਪਣ ਦੇ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਦੀ ਸੰਪੂਰਨਤਾ 'ਤੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ...
ਭਾਜਪਾ ਵੱਲੋਂ 182 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ
. . .  about 2 hours ago
ਨਵੀਂ ਦਿੱਲੀ, 21 ਮਾਰਚ - ਕੇਂਦਰੀ ਮੰਤਰੀ ਜੇ.ਪੀ ਨੱਢਾ ਨੇ ਅੱਜ ਪ੍ਰੈੱਸ ਵਾਰਤਾ ਦੌਰਾਨ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੇ 182 ਉਮੀਦਵਾਰਾਂ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ...
ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਕੀਤਾ ਢੇਰ
. . .  about 2 hours ago
ਸ੍ਰੀਨਗਰ, 21 ਮਾਰਚ - ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ...
15 ਹਜ਼ਾਰ ਰੁਪਏ ਰਿਸ਼ਵਤ ਦੇ ਮਾਮਲੇ 'ਚ ਏ.ਐੱਸ.ਆਈ ਗ੍ਰਿਫ਼ਤਾਰ
. . .  about 3 hours ago
ਨਵਾਂਸ਼ਹਿਰ, 21 ਮਾਰਚ - ਵਿਜੀਲੈਂਸ ਬਿਊਰੋ ਜਲੰਧਰ ਦੀ ਟੀਮ ਨੇ ਥਾਣਾ ਰਾਹੋਂ ਵਿਖੇ ਤਾਇਨਾਤ ਏ.ਐਸ.ਆਈ ਬਲਵਿੰਦਰ ਸਿੰਘ ਨੂੰ 15 ਹਾਜ਼ਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਚ...
ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਬਲਵੰਤ ਸਿੰਘ ਦਾ ਦੇਹਾਂਤ
. . .  about 3 hours ago
ਚੰਡੀਗੜ੍ਹ, 21 ਮਾਰਚ - ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਬਲਵੰਤ ਸਿੰਘ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। 92 ਸਾਲਾਂ ਬਲਵੰਤ ਸਿੰਘ ਸੀ.ਪੀ.ਆਈ (ਐਮ) ਦੇ ਜਨਰਲ ਸਕੱਤਰ...
ਸਕੂਲ ਪ੍ਰਿੰਸੀਪਲ ਦੀ ਹਿਰਾਸਤ 'ਚ ਹੋਈ ਮੌਤ ਖ਼ਿਲਾਫ਼ ਵਪਾਰੀਆਂ ਵੱਲੋਂ ਪ੍ਰਦਰਸ਼ਨ
. . .  about 3 hours ago
ਸ੍ਰੀਨਗਰ, 21 ਮਾਰਚ - - ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਦੀ ਪੁਲਿਸ ਹਿਰਾਸਤ 'ਚ ਹੋਈ ਮੌਤ ਦੇ ਵਿਰੋਧ ਵਿਚ ਸ੍ਰੀਨਗਰ ਵਿਖੇ ਵਪਾਰੀਆਂ ਨੇ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੋਸ਼ੀਆਂ ਖ਼ਿਲਾਫ਼...
ਬੀਜੂ ਜਨਤਾ ਦਲ ਰਾਜ ਸਭਾ ਮੈਂਬਰ ਦਾ ਪੁੱਤਰ ਭਾਜਪਾ 'ਚ ਸ਼ਾਮਲ
. . .  about 4 hours ago
ਭੁਵਨੇਸ਼ਵਰ, 21 ਮਾਰਚ - ਭੁਵਨੇਸ਼ਵਰ ਤੋਂ ਰਾਜ ਸਭਾ ਮੈਂਬਰ ਪ੍ਰਸ਼ਾਂਤ ਨੰਦਾ ਦੇ ਬੇਟਾ ਰਿਸ਼ਵ ਨੰਦਾ ਅੱਜ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ...
ਬੇਟੇ ਦੀ ਉਮੀਦਵਾਰੀ ਦਾ ਵਿਰੋਧ ਕਰਨ ਵਾਲੇ ਕਾਂਗਰਸੀਆਂ ਤੋਂ ਨਹੀ ਮੰਗਾਂਗਾ ਸਮਰਥਨ - ਕੁਮਾਰ ਸਵਾਮੀ
. . .  about 4 hours ago
ਬੈਂਗਲੁਰੂ, 21 ਮਾਰਚ - ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ.ਕੁਮਾਰ ਸਵਾਮੀ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਨਿਖਿਲ ਕੁਮਾਰ ਸਵਾਮੀ ਦੀ ਲੋਕ ਸਭਾ ਚੋਣਾਂ ਲਈ ਉਮੀਦਵਾਰੀ ਦਾ ਵਿਰੋਧ ਕਰਨ...
ਅੱਤਵਾਦੀਆਂ ਵੱਲੋਂ ਬੰਧਕ ਬਣਾਏ ਇੱਕ ਵਿਅਕਤੀ ਨੂੰ ਪੁਲਿਸ ਨੇ ਸੁਰੱਖਿਅਤ ਬਚਾਇਆ
. . .  about 4 hours ago
ਸ੍ਰੀਨਗਰ, 21 ਮਾਰਚ - ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਪੈਂਦੇ ਹਾਜਿਨ ਵਿਖੇ ਮੁੱਠਭੇੜ ਦੌਰਾਨ ਅੱਤਵਾਦੀਆਂ ਨੇ 2 ਲੋਕਾਂ ਨੂੰ ਬੰਧਕ ਬਣਾ ਲਿਆ ਸੀ, ਜਿਨ੍ਹਾਂ ਵਿਚੋਂ ਇੱਕ ਨੂੰ ਪੁਲਿਸ...
ਆਈ.ਐਨ.ਐੱਲ.ਡੀ ਵਿਧਾਇਕ ਰਣਬੀਰ ਗੰਗਵਾ ਭਾਜਪਾ 'ਚ ਸ਼ਾਮਲ
. . .  about 4 hours ago
ਚੰਡੀਗੜ੍ਹ, 21 ਮਾਰਚ - ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਰਣਬੀਰ ਗੰਗਵਾ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ਵਿਚ ਭਾਜਪਾ ਵਿਚ ਸ਼ਾਮਲ ਹੋ...
ਤੈਰਦੇ ਹੋਏ ਨਦੀ 'ਚ ਡੁੱਬੇ 5 ਲੋਕ
. . .  about 4 hours ago
ਪਟਨਾ, 21 ਮਾਰਚ - ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਵਿਚ ਇੱਕ ਨਦੀ ਵਿਚ ਤੈਰਦੇ ਸਮੇਂ 5 ਲੋਕ ਨਦੀ ਦੇ ਪਾਣੀ ਵਿਚ ਡੁੱਬ...
ਚੀਨ : ਕੈਮੀਕਲ ਪਲਾਂਟ ਧਮਾਕੇ 'ਚ 6 ਮੌਤਾਂ
. . .  about 4 hours ago
ਬੀਜਿੰਗ, 21 ਮਾਰਚ - ਚੀਨ ਵਿਖੇ ਇੱਕ ਕੈਮੀਕਲ ਪਲਾਂਟ ਵਿਚ ਹੋਏ ਧਮਾਕੇ ਦੌਰਾਨ ੬ ਲੋਕਾਂ ਦੀ ਮੌਤ ਹੋ ਗਈ, ਜਦਕਿ 30 ਲੋਕ ਜ਼ਖਮੀ ਦੱਸੇ ਜਾ ਰਹੇ...
ਦੋ ਵੱਖ ਵੱਖ ਸੜਕ ਹਾਦਸਿਆਂ 'ਚ 6 ਮੌਤਾਂ, 5 ਜ਼ਖਮੀ
. . .  about 5 hours ago
ਪਟਨਾ, 21 ਮਾਰਚ - ਬਿਹਾਰ 'ਚ ੨ ਵੱਖ ਵੱਖ ਥਾਵਾਂ 'ਤੇ ਹੋਏ ਸੜਕ ਹਾਦਸਿਆਂ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਜ਼ਖਮੀ ਹੋ ਗਏ। ਪਹਿਲਾ ਹਾਦਸਾ ਭੋਜਪੁਰ ਜ਼ਿਲ੍ਹੇ ਵਿਚ...
ਜਿਨਸੀ ਸ਼ੋਸ਼ਣ ਮਾਮਲੇ 'ਚ ਸੀ.ਬੀ-ਸੀ.ਆਈ.ਡੀ ਵੱਲੋਂ ਕਾਂਗਰਸੀ ਆਗੂ ਨੂੰ ਨੋਟਿਸ
. . .  about 5 hours ago
ਹੋਲੀ ਮਨਾਉਂਦੇ ਸਮੇਂ ਭਾਜਪਾ ਵਿਧਾਇਕ ਯੋਗੇਸ਼ ਵਰਮਾ ਦੇ ਲੱਗੀ ਗੋਲੀ
. . .  about 5 hours ago
ਰਾਮ ਗੋਪਾਲ ਯਾਦਵ ਦਾ ਬਿਆਨ ਜਵਾਨਾਂ ਦਾ ਮਨੋਬਲ ਤੋੜਨ ਵਾਲਾ - ਯੋਗੀ
. . .  about 5 hours ago
ਰਾਜਨਾਥ, ਕੇਜਰੀਵਾਲ, ਮਮਤਾ ਨੇ ਨਹੀ ਮਨਾਈ ਹੋਲੀ
. . .  about 5 hours ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 31 ਹਾੜ ਸੰਮਤ 550
ਵਿਚਾਰ ਪ੍ਰਵਾਹ: ਜਦੋਂ ਅਸੀਂ ਬੇਨਿਯਮੀਆਂ ਦਾ ਸਹਾਰਾ ਲੈਂਦੇ ਹਾਂ ਤਾਂ ਅਸੀਂ ਦੇਸ਼ ਨੂੰ ਖਾਨਾਜੰਗੀ ਤੇ ਖ਼ੂਨ-ਖਰਾਬੇ ਵੱਲ ਹੀ ਧੱਕਦੇ ਹਾਂ। -ਆਰਚੀ ਲੀਮੂਰ

ਜਲੰਧਰ

ਬਿਨਾਂ ਲਾਇਸੈਂਸ ਚੱਲ ਰਹੀ ਦਵਾਈਆਂ ਦੀ ਦੁਕਾਨ 'ਤੇ ਛਾਪਾ

ਐੱਮ.ਐੱਸ. ਲੋਹੀਆ ਜਲੰਧਰ, 14 ਜੁਲਾਈ - ਕਮਿਸ਼ਨਰੇਟ ਪੁਲਿਸ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਫਿਰ ਸਾਂਝੀ ਕਾਰਵਾਈ ਕਰਦੇ ਹੋਏ ਹੁਕਮ ਚੰਦ ਮਾਰਕੀਟ ਅਤੇ ਮੋਨਿਕਾ ਟਾਵਰ ਦੀ ਇਕ ਦੁਕਾਨ 'ਚੋਂ ਵੱਡੀ ਗਿਣਤੀ 'ਚ ਗੋਲੀਆਂ, ਟੀਕੇ ਤੇ ਸਿਰਪ ਬਰਾਮਦ ਕੀਤੇ ਹਨ | ਇਸ ਕਾਰਵਾਈ ...

ਪੂਰੀ ਖ਼ਬਰ »

ਪਤੀ ਵਲੋਂ ਪਤਨੀ ਦੀ ਹੱਤਿਆ

ਨਕੋਦਰ, 14 ਜੁਲਾਈ (ਗੁਰਵਿੰਦਰ ਸਿੰਘ)-ਥਾਣਾ ਸਿਟੀ ਅਧੀਨ ਆਉਂਦੇ ਪਿੰਡ ਢੇਰੀਆਂ 'ਚ ਪਤੀ ਵਲੋਂ ਪਤਨੀ ਦੀ ਹੱਤਿਆ ਕਰਨ 'ਤੇ ਪੁਲਿਸ ਨੇ ਕੁਲਵੀਰ ਸਿੰਘ 'ਤੇ ਕਤਲ ਦਾ ਮੁਕੱਦਮਾ ਦਰਜ ਕਰ ਲਿਆ | ਮਿ੍ਤਕਾ ਦੀ ਪਹਿਚਾਣ ਰਾਜਵਿੰਦਰ ਕੌਰ ਦੇ ਰੂਪ 'ਚ ਹੋਈ ਹੈ | ਮਿ੍ਤਕ ਦੇ ਪਿਤਾ ਕਰਨੈਲ ...

ਪੂਰੀ ਖ਼ਬਰ »

ਦੋਪਹੀਆ ਵਾਹਨਾਂ ਦੀ ਟੱਕਰ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ

ਜਲੰਧਰ ਛਾਉਣੀ,14 ਜੁਲਾਈ (ਪਵਨ ਖਰਬੰਦਾ)-ਥਾਣਾ ਸਦਰ ਅਧੀਨ ਆਉਂਦੇ ਪਿੰਡ ਬੰਬੀਆਂਵਾਲ ਵਿਖੇ ਬੀਤੇ ਇਕ ਦਿਨ ਪਹਿਲਾਂ ਮੋਟਰਸਾਈਕਲ ਤੇ ਸਕੂਟਰੀ 'ਚ ਹੋਈ ਟੱਕਰ ਦੌਰਾਨ ਗੰਭੀਰ ਜ਼ਖਮੀ ਹੋਏ ਵਿਅਕਤੀ ਦੀ ਅੱਜ ਮੌਤ ਹੋ ਗਈ, ਜਿਸ ਦੀ ਲਾਸ਼ ਪੁਲਿਸ ਵਲੋਂ ਕਬਜ਼ੇ 'ਚ ਲੈ ਕੇ ...

ਪੂਰੀ ਖ਼ਬਰ »

ਠੱਗੀ ਮਾਰ ਕੇ ਸੁਨਿਆਰੇ ਤੋਂ ਲੈ ਗਿਆ 5 ਤੋਲੇ ਸੋਨਾ

ਜਲੰਧਰ, 14 ਜੁਲਾਈ (ਐੱਮ.ਐੱਸ. ਲੋਹੀਆ)- ਲਾਡੋਵਾਲੀ ਰੋਡ 'ਤੇ ਚੱਲ ਰਹੇ ਸ੍ਰੀਰਾਮ ਜਿਊਲਰਜ਼ ਦੀ ਦੁਕਾਨ 'ਤੋਂ ਇਕ ਵਿਅਕਤੀ ਠੱਗੀ ਮਾਰ ਕੇ 5 ਤੋਲੇ ਸੋਨੇ ਦੀ ਡਲੀ, ਜਿਸ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਸੀ, ਲੈ ਕੇ ਫਰਾਰ ਹੋ ਗਿਆ | ਠੱਗੀ ਦੀ ਸੂਚਨਾ ਮਿਲਦੇ ਹੀ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਦੁਕਾਨ ਮਾਲਕ ਰੂਪ ਲਾਲ ਤੇ ਉਸ ਦੇ ਲੜਕੇ ਸੋਨੂੰ ਵਰਮਾ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਅੱਜ ਸਵੇਰੇ ਕਰੀਬ 10.30 ਵਜੇ ਉਨ੍ਹਾਂ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ, ਜਿਸ ਨੇ ਸੋਨੇ ਦਾ ਰੇਟ ਪੁੱਛਿਆ | ਉਨ੍ਹਾਂ ਅੱਜ ਦਾ ਸਹੀ ਰੇਟ ਦੁਪਹਿਰ 12 ਵਜੇ ਤੋਂ ਬਾਅਦ ਦੱਸਣ ਦਾ ਕਿਹਾ | ਫੋਨ ਕਰਨ ਵਾਲਾ ਵਿਅਕਤੀ ਦੁਪਹਿਰ ਕਰੀਬ 2.30 ਵਜੇ ਉਨ੍ਹਾਂ ਦੀ ਦੁਕਾਨ 'ਤੇ ਆਇਆ, ਜਿਸ ਨੇ ਹੈੱਲਮਟ ਪਾਇਆ ਹੋਇਆ ਸੀ | ਰੂਪ ਲਾਲ ਨੇ ਉਸ ਨੂੰ ਹੈੱਲਮਟ ਹਟਾਉਣ ਲਈ ਕਿਹਾ ਤਾਂ ਉਸ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਏ.ਸੀ. ਤੇ ਧੂੜ੍ਹ ਤੋਂ ਐਲਰਜੀ ਹੈ | ਉਸ ਵਿਅਕਤੀ ਨੇ ਸੋਨੇ ਦਾ ਰੇਟ ਪੁੱਛਿਆ ਅਤੇ 5 ਤੋਲੇ ਦੀ ਡਲੀ ਲੈਣ ਲਈ 100-100 ਦੇ ਨੋਟਾਂ 'ਚ 10 ਹਜ਼ਾਰ ਰੁਪਏ ਐਡਵਾਂਸ ਦੇ ਦਿੱਤੇ | ਰੂਪ ਲਾਲ ਨੇ ਉਸ ਨੂੰ ਸ਼ਾਮ ਵੇਲੇ ਡਲੀ ਲੈ ਜਾਣ ਲਈ ਕਿਹਾ | ਸ਼ਾਮ ਕਰੀਬ 6.30 ਵਜੇ ਉਹ ਵਿਅਕਤੀ ਐਕਟਿਵਾ 'ਤੇ ਫਿਰ ਆਇਆ | ਉਸ ਨੇ ਪਹਿਲਾਂ ਵਾਂਗ ਹੀ ਹੈਲਮਟ ਪਾਇਆ ਹਇਆ ਸੀ ਤੇ ਉਸ ਕੋਲ ਇਕ ਬੈਗ ਵੀ ਸੀ | ਉਸ ਵਿਅਕਤੀ ਨੇ ਇਕ ਵਾਰ ਫਿਰ 100-100 ਦੇ ਨੋਟਾਂ 'ਚ 10 ਹਜ਼ਾਰ ਰੁਪਏ ਹੋਰ ਦਿੱਤੇ ਤੇ ਅਜਿਹਾ ਦਰਸਾਉਣ ਲੱਗਾ ਕਿ ਬੈਗ 'ਚੋਂ ਹੋਰ ਪੈਸੇ ਕੱਢਣ ਲੱਗਾ ਹੈ | ਇਸੇ ਦੌਰਾਨ ਉਸ ਵਿਅਕਤੀ ਨੇ ਡਲੀ ਦਿਖਾਉਣ ਲਈ ਕਿਹਾ ਤਾਂ ਰੂਪ ਲਾਲ ਨੇ ਡਲੀ ਉਸ ਦੇ ਹੱਥ 'ਤੇ ਰੱਖ ਦਿੱਤੀ ਤੇ ਆਪ ਨੋਟਾਂ ਦੀ ਗਿਣਤੀ ਕਰਨ ਲੱਗਾ | ਉਸ ਵਿਅਕਤੀ ਨੇ ਡਲੀ ਬੈਗ 'ਚ ਸੁੱਟੀ ਤੇ ਬਾਹਰ ਜਾ ਕੇ ਆਪਣਾ ਐਕਟਿਵਾ ਸਟਾਰਟ ਕਰ ਲਿਆ | ਰੂਪ ਲਾਲ ਵੀ ਤੁਰੰਤ ਦੁਕਾਨ 'ਚੋਂ ਬਾਹਰ ਭੱਜਿਆ ਅਤੇ ਉਸ ਨੇ ਐਕਟਿਵਾ ਨੂੰ ਪਿੱਛੋਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਾ ਹੋ ਸਕਿਆ ਤੇ ਠੱਗੀ ਮਾਰਨ ਵਾਲਾ ਫਾਰਰ ਹੋ ਗਿਆ | ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ |
ਆਦਮਪੁਰ ਤੋਂ ਕੀਤਾ ਸੀ ਫੋਨ
ਸ੍ਰੀਰਾਮ ਜਿਊਲਰ ਦੇ ਮਾਲਕ ਨੂੰ ਜੋ ਫੋਨ ਆਇਆ ਸੀ, ਪੁਲਿਸ ਅਧਿਕਾਰੀਆਂ ਨੇ ਉਸ ਦੇ ਨੰਬਰ ਦੀ ਜਾਂਚ ਕੀਤੀ ਅਤੇ ਉਸ 'ਤੇ ਦੁਬਾਰਾ ਫੋਨ ਕੀਤਾ, ਜਿਸ ਤੋਂ ਬਾਅਦ ਪਤਾ ਲੱਗਾ ਕਿ ਉਹ ਫੋਨ ਆਦਮਪੁਰ 'ਚ ਇਕ ਠੇਕੇ ਦੇ ਕਰਿੰਦੇ ਦਾ ਹੈ | ਫੋਨ ਦੇ ਮਾਲਕ ਨੇ ਦੱਸਿਆ ਕਿ ਉਸ ਕੋਲੋਂ ਅੱਜ ਸਵੇਰੇ ਇਕ ਵਿਅਕਤੀ ਨੇ ਕਿਸੇ ਨੂੰ ਜਰੂਰੀ ਫੋਨ ਕਰਨ ਦੀ ਮੰਗ ਕਰਕੇ ਫੋਨ ਲਿਆ ਸੀ | ਉਹ ਉਸ ਵਿਅਕਤੀ ਬਾਰੇ ਕੁਝ ਨਹੀਂ ਜਾਣਦਾ | ਪੁਲਿਸ ਨੇ ਅਗਲੇਰੀ ਤਫ਼ਤੀਸ਼ ਲਈ ਉਸ ਫੋਨ ਮਾਲਕ ਨੂੰ ਸਵੇਰੇ ਥਾਣੇ ਬੁਲਾਇਆ ਹੈ |


ਖ਼ਬਰ ਸ਼ੇਅਰ ਕਰੋ

ਲਾਕੜਾ ਬਣੇ ਨਵੇਂ ਨਿਗਮ ਕਮਿਸ਼ਨਰ

ਜਲੰਧਰ, 14 ਜੁਲਾਈ (ਸ਼ਿਵ)- ਪੰਜਾਬ ਸਰਕਾਰ ਨੇ ਇਕ ਆਦੇਸ਼ ਜਾਰੀ ਕਰਕੇ ਨਗਰ ਨਿਗਮ ਦੇ ਕਮਿਸ਼ਨਰ ਬਸੰਤ ਗਰਗ ਦੀ ਬਦਲੀ ਕਰ ਦਿੱਤੀ ਹੈ ਜਦਕਿ ਬਠਿੰਡਾ ਦੇ ਡੀ. ਸੀ. ਡੀ ਪ੍ਰਭਾ ਲਾਕੜਾ ਨੂੰ ਜਲੰਧਰ ਨਿਗਮ ਦਾ ਨਵਾਂ ਕਮਿਸ਼ਨਰ ਲਗਾਇਆ ਹੈ | ਸ੍ਰੀ ਬਸੰਤ ਗਰਗ ਕੁਝ ਸਮਾਂ ਪਹਿਲਾਂ ...

ਪੂਰੀ ਖ਼ਬਰ »

ਹਫ਼ਤਾਵਾਰੀ ਸਮਾਗਮ ਅੱਜ

ਜਲੰਧਰ, 14 ਜੁਲਾਈ (ਹਰਵਿੰਦਰ ਸਿੰਘ ਫੁੱਲ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਾਕ ਰੈਣਕ ਬਾਜ਼ਾਰ ਜਲੰਧਰ ਦਾ ਹਫਤਾਵਾਰੀ ਸਮਾਗਮ (ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕਥਾ ਕੀਰਤਨ) 15 ਜੁਲਾਈ ਨੂੰ ਸਵੇਰੇ 7 ਵਜੇ ਤੋਂ 9.30 ਵਜੇ ਤੱਕ ਭਾਈ ...

ਪੂਰੀ ਖ਼ਬਰ »

ਗੁਰਦੁਆਰਾ ਗੁਰੂ ਤੇਗ ਬਹਾਦਰ ਨਗਰ ਵਿਖੇ ਮੁਫ਼ਤ ਮੈਡੀਕਲ ਜਾਂਚ ਤੇ ਦਵਾਈਆਂ ਦਾ ਲੰਗਰ ਸ਼ੁਰੂ

ਜਲੰਧਰ, 14 ਜੁਲਾਈ (ਹਰਵਿੰਦਰ ਸਿੰਘ ਫੁੱਲ)-ਦੂਖ ਨਿਵਾਰਨ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਮੁਫਤ ਮੈਡੀਕਲ ਜਾਂਚ ਤੇ ਮੁਫਤ ਦਵਾਈਆਂ ਦਾ ਲੰਗਰ ਸ਼ੁਰੂ ਕੀਤਾ ਗਿਆ ਹੈ | ਜਿਹੜਾ ਰੋਜ਼ਾਨਾ ਸ਼ਾਮ 5 ...

ਪੂਰੀ ਖ਼ਬਰ »

ਪੰਜਾਬੀ ਲਿਖਾਰੀ ਸਭਾ ਦਾ ਸਾਹਿਤਕ ਸਮਾਗਮ ਅੱਜ

ਜਲੰਧਰ, 14 ਜੁਲਾਈ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਲਿਖਾਰੀ ਸਭਾ ਵਲੋਂ 15 ਜੁਲਾਈ ਨੂੰ ਇਕ ਵਿਸ਼ੇਸ਼ ਸਾਹਿਤਕ ਸਮਾਗਮ ਕੀਤਾ ਜਾ ਰਿਹਾ ਹੈ ਜਿਸ 'ਚ ਉੱਘੇ ਸਿੱਖ ਦਾਨੇਸ਼ਵਰ ਪਰਮਿੰਦਰ ਸਿੰਘ ਖਾਲਸਾ ਦਿੱਲੀ ਵਾਲੇ ਮੁੱਖ ਮਹਿਮਾਨ ਹੋਣਗੇ | ਜਦਕਿ ਦੋਆਬਾ ਜੋਨ ਦੀ ਉੱਘੀ ਹਸਤੀ ...

ਪੂਰੀ ਖ਼ਬਰ »

ਮਾਸਟਰ ਸਲੀਮ ਦਾ ਨਵਾਂ ਸਿੰਗਲ ਟਰੈਕ ਰਿਲੀਜ਼

ਜਲੰਧਰ, 14 ਜੁਲਾਈ (ਹਰਵਿੰਦਰ ਸਿੰਘ ਫੁੱਲ)-ਉੱਘੇ ਪੰਜਾਬੀ ਗਾਇਕ ਤੇ ਫਿਲਮੀ ਪਲੇਅ ਬੈਕ ਸਿੰਗਰ ਮਾਸਟਰ ਸਲੀਮ ਦਾ ਜਨਮ ਦਿਨ ਜਲੰਧਰ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮਾਸਟਰ ਸਲੀਮ ਦਾ ਨਵਾਂ ਸਿੰਗਲ ਟਰੈਕ 'ਇਕ ਤੇ ਪਿਆਰ ਦੂਜਾ ਬੇਸ਼ੁਮਾਰ ਤੀਜਾ ਤੇਰੇ ਨਾਲ ...

ਪੂਰੀ ਖ਼ਬਰ »

ਨਸ਼ਾ ਰੋਕੂ ਮੁਹਿੰਮ ਸਬੰਧੀ ਸ਼ਹੀਦ ਬਾਬਾ ਦੀਪ ਸਿੰਘ ਨਗਰ 'ਚ ਮੀਟਿੰਗ

ਜਲੰਧਰ, 14 ਜੁਲਾਈ (ਲਖਵਿੰਦਰ ਪਾਠਕ)- ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਦੇ ਵਾਰਡ ਨੰ- 5 'ਚ ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਖੇ ਡੀ.ਐਸ.ਪੀ ਮੈਡਮ ਹਿਨਾ ਗੁਪਤਾ ਤੇ ਬਿਕਰਮ ਸਿੰਘ ਖਹਿਰਾ ਸੀਨੀਅਰ ਕਾਂਗਰਸੀ ਆਗੂ ਦੀ ਰਹਿਨੁਮਾਈ ਹੇਠ ਨਸ਼ਾ ਰੋਕੂ ਮੁਹਿੰਮ ਤਹਿਤ ...

ਪੂਰੀ ਖ਼ਬਰ »

ਡਾ. ਅਜੇ ਦੀਪ ਸਿੰਘ ਹੁਣ ਪਟੇਲ ਹਸਪਤਾਲ 'ਚ ਦੇਣਗੇ ਸੇਵਾਵਾਂ

ਜਲੰਧਰ, 14 ਜੁਲਾਈ (ਐੱਮ. ਐੱਸ. ਲੋਹੀਆ) - ਰਾਸ਼ਟਰੀ ਪੁਰਸਕਾਰ 2015, ਰਾਜੀਵ ਗਾਂਧੀ ਸ਼੍ਰੋਮਣੀ ਪੁਰਸਕਾਰ 2012 ਤੇ ਭਾਰਤ ਜੋਤੀ ਪੁਰਸਕਾਰ 2011 ਨਾਲ ਸਨਮਾਨਿਤ ਗੋਡੇ ਅਤੇ ਚੂਲੇ ਬਦਲਣ ਦੇ ਮਾਹਿਰ ਡਾ. ਅਜੇ ਦੀਪ ਸਿੰਘ ਹੁਣ ਜਲੰਧਰ ਸਿਵਲ ਲਾਈਨ 'ਚ ਚੱਲ ਰਹੇ ਪਟੇਲ ਹਸਪਤਾਲ ਵਿਖੇ ...

ਪੂਰੀ ਖ਼ਬਰ »

ਯਾਤਰੀਆਂ ਦੇ ਸਾਮਾਨ ਦੀ ਜਾਂਚ ਲਈ ਰੇਲਵੇ ਸਟੇਸ਼ਨ 'ਤੇ ਲੱਗਣਗੇ ਸਕੈਨਰ-ਵਿਵੇਕ ਕੁਮਾਰ

ਜਲੰਧਰ, 14 ਜੁਲਾਈ (ਸ਼ਿਵ)- ਉੱਤਰੀ ਰੇਲਵੇ ਦੇ ਡੀ.ਆਰ. ਐਮ. ਵਿਵੇਕ ਕੁਮਾਰ ਨੇ ਕਿਹਾ ਕਿ ਰੇਲਵੇ ਜਲੰਧਰ ਸਟੇਸ਼ਨ ਤੇ ਛਾਉਣੀ ਦੀ ਸੁਰੱਖਿਆ ਨੂੰ ਲੈ ਕੇ ਕਾਫ਼ੀ ਗੰਭੀਰ ਹੈ ਤੇ ਇਸ ਲਈ ਸਟੇਸ਼ਨਾਂ 'ਤੇ ਆਧੁਨਿਕ ਸੁਰੱਖਿਆ ਪ੍ਰਬੰਧ ਕਰਨ ਲਈ ਕੰਮਾਂ ਦੇ ਟੈਂਡਰ ਲਗਾ ਦਿੱਤੇ ਗਏ ...

ਪੂਰੀ ਖ਼ਬਰ »

ਡਿਪਟੀ ਡਾਇਰੈਕਟਰ ਸਪੋਰਟਸ ਵਲੋਂ ਕੋਚਿੰਗ ਸੈਂਟਰਾਂ ਦਾ ਅਚਨਚੇਤ ਦੌਰਾ

ਜਲੰਧਰ 14 ਜੁਲਾਈ (ਰਣਜੀਤ ਸਿੰਘ ਸੋਢੀ)-ਡਿਪਟੀ ਡਾਇਰੈਕਟਰ ਸਪੋਰਟਸ ਪੰਜਾਬ ਚੰਡੀਗੜ੍ਹ ਸੁਰਜੀਤ ਸਿੰਘ ਸੰਧੂ ਵਲੋਂ ਜ਼ਿਲ੍ਹਾ ਜਲੰਧਰ ਦੇ ਵੱਖ ਵੱਖ ਕੋਚਿੰਗ ਸੈਂਟਰਾਂ ਸਪੋਰਟਸ ਕਾਲਜ, ਡੀ.ਏ.ਵੀ ਕਾਲਜ, ਗੁਰੂ ਗੋਬਿੰਦ ਸਿੰਘ ਸਟੇਡੀਅਮ ਤੇ ਹੰਸ ਰਾਜ ਸਟੇਡੀਅਮ ਜਲੰਧਰ 'ਚ ...

ਪੂਰੀ ਖ਼ਬਰ »

ਐਲ. ਪੀ. ਯੂ. ਵਿਖੇ 5ਵੀਂ ਸਟੂਡੈਂਟਸ ਓਲੰਪਿਕ ਨੈਸ਼ਨਲ ਗੇਮਜ਼ ਸਮਾਪਤ

ਜਲੰਧਰ, 14 ਜੁਲਾਈ (ਰਣਜੀਤ ਸਿੰਘ ਸੋਢੀ)–ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਦੋ ਦਿਨਾਂ 5ਵੀਂ ਸਟੂਡੈਂਟਸ ਓਲੰਪਿਕ ਨੈਸ਼ਨਲ ਗੇਮਜ਼ (2018-19) ਦੀ ਸਮਾਪਤੀ ਬੜੇ ਜੋਸ਼ੋ ਖਰੋਸ਼ ਨਾਲ ਹੋਈ | ਇਸ ਸਟੂਡੈਂਟਸ ਰਾਸ਼ਟਰੀ ਓਲੰਪਿਕ ਗੇਮਜ਼ 'ਚ ਦੇਸ਼ ਭਰ ਦੇ ਸਾਰੇ ਰਾਜਾਂ ਤੋਂ 1500 ...

ਪੂਰੀ ਖ਼ਬਰ »

ਪੰਜਾਬ ਸਰਕਾਰ ਲੜਕੀਆਂ ਲਈ ਵੱਖਰੀ ਖੇਡ ਨੀਤੀ ਬਣਾਵੇ-ਰਾਜਬੀਰ ਕੌਰ

ਜਲੰਧਰ, 14 ਜੁਲਾਈ (ਰਣਜੀਤ ਸਿੰਘ ਸੋਢੀ)-ਭਾਰਤੀ ਹਾਕੀ ਟੀਮ ਦੀ ਗੋਲਡਨ ਗਰਲ ਵਜੋਂ ਜਾਣੀ ਜਾਂਦੀ ਅਰਜੁਨਾ ਐਵਾਰਡੀ ਹਾਕੀ ਖਿਡਾਰਨ ਰਾਜਬੀਰ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ 'ਚ ਲੜਕੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਲੜਕੀਆਂ ਲਈ ਇਕ ਵੱਖਰੀ ...

ਪੂਰੀ ਖ਼ਬਰ »

ਦੇਸ਼ ਭਰ ਤੋਂ 1500 ਤੋਂ ਵੱਧ 6 ਸਾਲ ਤੋਂ ਲੈ ਕੇ 28 ਸਾਲ ਦੇ ਵਿਦਿਆਰਥੀਆਂ ਨੇ ਲਿਆ ਭਾਗ ਐਲ. ਪੀ. ਯੂ. ਵਿਖੇ 5ਵੀਂ ਸਟੂਡੈਂਟਸ ਓਲੰਪਿਕ ਨੈਸ਼ਨਲ ਗੇਮਜ਼ ਸਮਾਪਤ

ਜਲੰਧਰ, 14 ਜੁਲਾਈ (ਰਣਜੀਤ ਸਿੰਘ ਸੋਢੀ)–ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਦੋ ਦਿਨਾਂ 5ਵੀਂ ਸਟੂਡੈਂਟਸ ਓਲੰਪਿਕ ਨੈਸ਼ਨਲ ਗੇਮਜ਼ (2018-19) ਦੀ ਸਮਾਪਤੀ ਬੜੇ ਜੋਸ਼ੋ ਖਰੋਸ਼ ਨਾਲ ਹੋਈ | ਇਸ ਸਟੂਡੈਂਟਸ ਰਾਸ਼ਟਰੀ ਓਲੰਪਿਕ ਗੇਮਜ਼ 'ਚ ਦੇਸ਼ ਭਰ ਦੇ ਸਾਰੇ ਰਾਜਾਂ ਤੋਂ 1500 ...

ਪੂਰੀ ਖ਼ਬਰ »

ਐਚ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ 'ਚ ਮਨਾਇਆ ਵਿਸ਼ਵ ਅਬਾਦੀ ਦਿਵਸ

ਜਲੰਧਰ, 14 ਜੁਲਾਈ (ਰਣਜੀਤ ਸਿੰਘ ਸੋਢੀ)-ਐਚ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਲੋਂ ਵਿਸ਼ਵ ਜਨਸੰਖਿਆ ਦਿਵਸ ਮੌਕੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ...

ਪੂਰੀ ਖ਼ਬਰ »

ਡੀ. ਏ. ਵੀ. ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹਿਮਾਚਲ 'ਚ ਲਗਾਇਆ ਸਰਵੇ ਕੈਂਪ

ਜਲੰਧਰ, 14 ਜੁਲਾਈ (ਰਣਜੀਤ ਸਿੰਘ ਸੋਢੀ)-ਡੀ. ਏ. ਵੀ. ਯੂਨੀਵਰਸਿਟੀ ਦੇ ਸਿਵਲ ਇੰਜੀਨੀਅਰਿੰਗ ਦੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਨੇ ਧਰਮ ਸ਼ਾਲਾ ਦੇ ਨੇੜੇ ਨੱਢੀ ਪਿੰਡ ਵਿਖੇ ਸਰਵੇ ਕੈਂਪ ਲਗਾਇਆ | ਵਿਦਿਆਰਥੀਆਂ ਨੇ 15 ਦਿਨ ਚੱਲਣ ਵਾਲੇ ਇਸ ਕੈਂਪ 'ਚ ਬੱਸ ਸਟੈਂਡ ਨੇੜੇ ...

ਪੂਰੀ ਖ਼ਬਰ »

ਜੌਹਲਾਂ 'ਚ ਸੰਤ ਬਾਬਾ ਠਾਕਰ ਸਿੰਘ ਦੀ ਯਾਦ 'ਚ ਮਹਾਨ ਗੁਰਮਤਿ ਸਮਾਗਮ

ਜਲੰਧਰ ਛਾਉਣੀ, 14 ਜੁਲਾਈ (ਪਵਨ ਖਰਬੰਦਾ)-ਸਥਾਨਕ ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਜੌਹਲ ਵਿਖੇ ਪੰਜਾਬ ਦੀ ਉੱਘੀ ਧਾਰਮਿਕ ਹਸਤੀ ਸੰਤ ਬਾਬਾ ਠਾਕਰ ਸਿੰਘ ਦੀ 25ਵੀਂ ਯਾਦ 'ਚ ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਏ ਗਏ, ਜੋ ਕਿ ਲਗਾਤਾਰ 20 ਜੂਨ ਤੋਂ ...

ਪੂਰੀ ਖ਼ਬਰ »

ਹਾਈਵੇ ਦੀ ਰੇਲਿੰਗ ਤੋੜਦੀ ਕਾਰ ਸਰਵਿਸ ਲੇਨ 'ਤੇ ਪੁੱਜੀ, ਚਾਲਕ ਜ਼ਖ਼ਮੀ

ਮਕਸੂਦਾਂ, 14 ਜੁਲਾਈ (ਲਖਵਿੰਦਰ ਪਾਠਕ)-ਬੇਅੰਤ ਸਿੰਘ ਪਾਰਕ ਸਾਹਮਣੇ ਹਾਈਵੇ 'ਤੇ ਜਾ ਰਹੀ ਇਕ ਤੇਜ਼ ਰਫ਼ਤਾਰ ਕਾਰ ਅਚਾਨਕ ਆਪਣਾ ਸੰਤੁਲਨ ਗੁਆਉਂਦੇ ਹੋਏ ਹਾਈਵੇ ਦੀ ਰੇਲਿੰਗ ਤੋੜ ਪਲਟੀਆਂ ਖਾਂਦੀ ਸਰਵਿਸ ਲੇਨ 'ਤੇ ਪੁੱਜ ਗਈ | ਚੰਗੀ ਗੱਲ ਇਹ ਰਹੀ ਕਿ ਹਾਦਸੇ 'ਚ ਕਾਰ ਚਾਲਕ ...

ਪੂਰੀ ਖ਼ਬਰ »

ਡੇਵੀਏਟ ਦੇ ਪੰਜ ਵਿਦਿਆਰਥੀਆਂ ਦੀ ਮਲਟੀਨੈਸ਼ਨਲ ਕੰਪਨੀ 'ਚ ਚੋਣ

ਜਲੰਧਰ, 13 ਜੁਲਾਈ (ਰਣਜੀਤ ਸਿੰਘ ਸੋਢੀ)-ਡੀ. ਏ. ਵੀ. ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ (ਡੇਵੀਏਟ) ਵੱਖ ਵੱਖ ਵਿਭਾਗਾਂ ਦੇ 5 ਵਿਦਿਆਰਥੀਆਂ ਨੂੰ 3.38 ਲੱਖ ਰੁਪਏ ਸਾਲਾਨਾ ਪੈਕੇਜ 'ਤੇ ਮਲਟੀ ਨੈਸ਼ਨਲ ਕੰਪਨੀ ਕਾਂਗਨੀਜੈੱਟ ਟੈਕਨਾਲੋਜੀ ਵਲੋਂ ਚੋਣ ਕੀਤੀ ਗਈ | ...

ਪੂਰੀ ਖ਼ਬਰ »

ਕੌਮੀ ਲੋਕ ਅਦਾਲਤ 'ਚ 5812 ਕੇਸਾਂ 'ਚੋਂ 1314 ਦਾ ਮੌਕੇ 'ਤੇ ਨਿਪਟਾਰਾ

ਜਲੰਧਰ, 14 ਜੁਲਾਈ (ਚੰਦੀਪ ਭੱਲਾ)-ਸੰਜੀਵ ਕੁਮਾਰ ਗਰਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਦੀ ਅਗਵਾਈ ਹੇਠ ਅੱਜ ਕੌਮੀ ਲੋਕ ਅਦਾਲਤ ਜੁਡੀਸ਼ੀਅਲ ਅਦਾਲਤਾਂ 'ਚ ਲੰਬਿਤ ਸਿਵਲ ਤੇ ਕਿ੍ਮੀਨਲ ਕੰਪਾਊਾਡੇਬਲ ਕੇਸਾਂ ...

ਪੂਰੀ ਖ਼ਬਰ »

ਏ.ਡੀ.ਸੀ. (ਡੀ) ਜਤਿੰਦਰ ਜੋਰਵਾਲ ਨੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਿਆ

ਜਲੰਧਰ, 14 ਜੁਲਾਈ (ਚੰਦੀਪ ਭੱਲਾ)-ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਵੱਡੀ ਗਿਣਤੀ 'ਚ ਆਈ.ਏ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ ਤੇ ਇਸ ਦੌਰਾਨ ਜਲੰਧਰ ਦੇ ਏ.ਡੀ.ਸੀ (ਡੀ) (ਵਿਕਾਸ) ਭੂਪਿੰਦਰ ਪਾਲ ਸਿੰਘ ਦਾ ਵੀ ਤਬਾਦਲਾ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਸ਼ਹੀਦ ਭਗਤ ...

ਪੂਰੀ ਖ਼ਬਰ »

ਖ਼ਾਲਸਾ ਕਾਲਜ 'ਚ ਲੇਖਕ ਡਾ: ਗੁਰਬਖ਼ਸ਼ ਸਿੰਘ ਭੰਡਾਲ ਵਿਦਿਆਰਥੀਆਂ ਦੇ ਰੂ-ਬਰੂ ਹੋਏ

ਜਲੰਧਰ, 14 ਜੁਲਾਈ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿੱਦਿਅਕ, ਖੇਡ ਤੇ ਸੱਭਿਆਚਾਰਕ ਖੇਤਰ 'ਚ ਵਡੇਰੇ ਕੀਰਤੀਮਾਨ ਸਥਾਪਿਤ ਕਰਨ ਵਾਲੀ ਵਿੱਦਿਅਕ ਸੰਸਥਾ ਹੈ | ਇਸ ਸੰਸਥਾ ਦਾ ਪੰਜਾਬੀ ਵਿਭਾਗ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਨੂੰ ...

ਪੂਰੀ ਖ਼ਬਰ »

ਵਿਸ਼ਵ ਆਬਾਦੀ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜਲੰਧਰ, 14 ਜੁਲਾਈ (ਰਣਜੀਤ ਸਿੰਘ ਸੋਢੀ)-ਵਿਸ਼ਵ ਜਨਸੰਖਿਆ ਦਿਵਸ ਦੇ ਸਬੰਧ 'ਚ ਸ. ਪ੍ਰਾ. ਸਕੂਲ ਨੂਰਪੁਰ ਵਲੋਂ ਵਿਸ਼ਵ ਆਬਾਦੀ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਸੈਂਟਰ ਹੈੱਡ ਟੀਚਰ ਕਮਲੇਸ਼ ਰਾਣੀ ਵੱਲੋਂ ਕੀਤੀ ਗਈ | ਇਸ ਪ੍ਰੋਗਰਾਮ ...

ਪੂਰੀ ਖ਼ਬਰ »

ਲਵਲੀ ਆਟੋਜ਼ ਬਜਾਜ 'ਚ ਗਾਹਕਾਂ ਲਈ ਹੈ੍ਰਿਟਕ ਆਫ਼ਰ

ਜਲੰਧਰ, 14 ਜੁਲਾਈ (ਅ.ਬ.) ਲਵਲੀ ਆਟੋਜ਼ ਦੇ ਸਾਰੇ ਬਜਾਜ ਦੇ ਸ਼ੋਅ ਰੁਮਾਂ ਜਲੰਧਰ, ਫਗਵਾੜਾ, ਕਪੂਰਥਲਾ ਤੇ ਲਵਲੀ ਆਟੋਜ਼ ਦੇ ਸਾਰੇ ਸਬ ਡੀਲਰਾਂ ਨੂੰ ਇਨ੍ਹਾਂ ਦਿਨ੍ਹਾਂ 'ਚ ਬਜਾਜ ਮੋਟਰਸਾਈਕਲਾਂ ਤੇ ਹੈਟਿ੍ਕ ਆਫ਼ਰ ਦਿੱਤੀ ਜਾ ਰਹੀ ਹੈ | ਲਵਲੀ ਆਟੋਜ਼ ਇਸ ਖੁਸ਼ੀ ਦੇ ਮੌਕੇ ...

ਪੂਰੀ ਖ਼ਬਰ »

ਪਿਰਾਮਿਡ ਕਾਲਜ ਫਗਵਾੜਾ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ 'ਚੋਂ 65 ਪੁਜ਼ੀਸ਼ਨਾਂ ਹਾਸਲ ਕੀਤੀਆਂ

ਜਲੰਧਰ, 14 ਜੁਲਾਈ (ਅਜੀਤ ਬਿਊਰੋ)-ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨਿਵਰਸਿਟੀ ਵਲੋਂ ਵੱਖ-ਵੱਖ ਕੋਰਸਾਂ ਦੇ ਐਲਾਨੇ ਨਤੀਜੇ ਦੀ ਮੈਰਿਟ ਲਿਸਟ 'ਚ ਪਿਰਾਮਿਡ ਕਾਲਜ ਆਫ਼ ਬਿਜ਼ਨੈਸ ਤੇ ਟੈਕਨਾਲਾਜੀ 65 ਵਿਦਿਆਰਥੀਆਂ ਨੇ ਮੈਰਿਟ ਪੁਜ਼ੀਸ਼ਨਾਂ ਹਾਸਲ ਕੀਤੀਆਂ | ਕਾਲਜ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX