ਤਾਜਾ ਖ਼ਬਰਾਂ


ਪੰਜਾਬ ਸਰਕਾਰ ਨੇ ਕੱਲ੍ਹ ਦੀ ਛੁੱਟੀ ਦਾ ਕੀਤਾ ਐਲਾਨ
. . .  9 minutes ago
ਜਲਾਲਾਬਾਦ ,16 ਅਗਸਤ (ਕਰਨ ਚੁਚਰਾ) - ਪੰਜਾਬ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਹੋਣ ਤੇ ਕੱਲ੍ਹ ਮਿਤੀ 17 ਅਗਸਤ ਨੂੰ ਪੂਰੇ ਸੂਬੇ ਵਿਚ ਛੁੱਟੀ ਦਾ ਐਲਾਨ ਕੀਤਾ ਹੈ।
ਵਾਜਪਾਈ ਦੇ ਦੇਹਾਂਤ 'ਤੇ ਸਰਕਾਰ ਵੱਲੋਂ 7 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ
. . .  21 minutes ago
ਨਵੀਂ ਦਿੱਲੀ, 16 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਕੇਂਦਰ ਸਰਕਾਰ ਨੇ 7 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਇਸ ਦੌਰਾਨ...
ਭਾਜਪਾ ਰਾਸ਼ਟਰੀ ਕਾਰਜਕਾਰਨੀ ਦੀ 18 ਅਤੇ 19 ਨੂੰ ਹੋਣ ਵਾਲੀ ਮੀਟਿੰਗ ਮੁਲਤਵੀ
. . .  46 minutes ago
ਨਵੀਂ ਦਿੱਲੀ, 16 ਅਗਸਤ - ਭਾਰਤੀ ਜਨਤਾ ਪਾਰਟੀ ਰਾਸ਼ਟਰੀ ਕਾਰਜਕਾਰਨੀ ਦੀ 18 ਅਤੇ 19 ਅਗਸਤ ਨੂੰ ਹੋਣ ਵਾਲੀ ਮੀਟਿੰਗ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ...
ਕੱਲ੍ਹ ਭਾਜਪਾ ਹੈੱਡਕੁਆਟਰ ਲਿਜਾਈ ਜਾਵੇਗੀ ਵਾਜਪਾਈ ਦੀ ਮ੍ਰਿਤਕ ਦੇਹ
. . .  51 minutes ago
ਨਵੀਂ ਦਿੱਲੀ, 16 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ 17 ਅਗਸਤ ਨੂੰ ਸਵੇਰੇ 9 ਵਜੇ ਭਾਜਪਾ ਹੈੱਡਕੁਆਟਰ ਲਿਜਾਈ...
ਪਾਕਿਸਤਾਨ ਵੱਲੋਂ ਛੱਡੇ ਤਿੰਨ ਗੁਬਾਰੇ ਮਿਲੇ
. . .  about 1 hour ago
ਗੁਰੂਹਰਸਹਾਏ, 16 ਅਗਸਤ (ਕਪਿਲ ਕੰਧਾਰੀ) - ਪਾਕਿਸਤਾਨ ਵੱਲੋਂ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਭਾਰਤ ਵੱਲ ਗੁਬਾਰੇ ਛੱਡੇ ਜਾ ਰਹੇ ਹਨ। ਗੁਰੂਹਰਸਹਾਏ ਨੇੜਲੇ ਪਿੰਡ ਠਠੇਰਾ ਵਿਖੇ ਬੀਤੇ ਦਿਨ...
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਵਾਜਪਾਈ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . .  about 1 hour ago
ਨਵੀਂ ਦਿੱਲੀ, 16 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਹੋਰ ਵੱਖ ਵੱਖ...
ਮਮਦੋਟ ਸੈਕਟਰ ਵਿਖੇ ਹਿੰਦ ਪਾਕਿ ਸਰਹੱਦ ਤੋਂ ਪਾਕਿਸਤਾਨੀ ਝੰਡਾ ਤੇ ਗੁਬਾਰੇ ਮਿਲੇ
. . .  about 1 hour ago
ਮਮਦੋਟ 16 ਅਗਸਤ (ਸੁਖਦੇਵ ਸਿੰਘ ਸੰਗਮ) - ਬਲਾਕ ਮਮਦੋਟ ਅਧੀਨ ਹਿੰਦ-ਪਾਕਿ ਸਰਹੱਦ ਤੇ ਵਸਿਆ ਪਿੰਡ ਫੱਤੇਵਾਲਾ ਹਿਠਾੜ (ਜੱਲੋ ਕੇ) ਬੀ.ਐਸ.ਐਫ ਦੀ ਚੈੱਕ ਪੋਸਟ ਮੱਬੋ ਕੇ ਦੇ ਇਲਾਕੇ 'ਚੋਂ ਪਾਕਿਸਤਾਨੀ ਝੰਡਾ ਅਤੇ ਗੁਬਾਰੇ ਮਿਲਣ ਦੀ ਸੂਚਨਾ ...
ਲੁਧਿਆਣਾ ਦੇ ਸਿਵਲ ਹਸਪਤਾਲ ਦੀ ਓ.ਪੀ.ਡੀ. 'ਚ ਲੱਗੀ ਅੱਗ
. . .  about 1 hour ago
ਲੁਧਿਆਣਾ, 16 ਅਗਸਤ - ਲੁਧਿਆਣਾ ਦੇ ਸਿਵਲ ਹਸਪਤਾਲ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਓ.ਪੀ.ਡੀ 'ਚ ਸ਼ਾਰਟ ਸਰਕਟ ਦੇ ਕਾਰਨ ਇਹ ਅੱਗ ਲੱਗੀ। ਅੱਗ 'ਤੇ ਕਾਬੂ ਪਾਉਣ ਲਈ ਮੌਕੇ ...
ਅਟਲ ਬਿਹਾਰੀ ਵਾਜਪਾਈ ਦਾ ਹੋਇਆ ਦੇਹਾਂਤ
. . .  about 1 hour ago
ਨਵੀਂ ਦਿੱਲੀ, 16 ਅਗਸਤ -ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਵੀਰਵਾਰ ਸ਼ਾਮ 5.05 ਵਜੇ ਦਿੱਲੀ 'ਚ ਸਥਿਤ ਏਮਜ਼ 'ਚ ਹੋਇਆ ਦੇਹਾਂਤ ਹੋ ਗਿਆ ਹੈ। 93 ਸਾਲ ਦੇ ਅਟਲ ਬਿਹਾਰੀ ਵਾਜਪਾਈ ਪਿਛਲੇ ਨੋ ਹਫ਼ਤਿਆਂ ਤੋਂ ਏਮਜ਼ 'ਚ ...
1 ਲੱਖ 92 ਹਜ਼ਾਰ 900 ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ
. . .  about 2 hours ago
ਜਲੰਧਰ, 16 ਅਗਸਤ -ਸੀ.ਆਈ.ਏ. ਸਟਾਫ਼ ਕਮਿਸ਼ਨਰੇਟ ਜਲੰਧਰ ਟੀਮ ਵੱਲੋਂ ਨਾਕਾਬੰਦੀ ਦੋਰਾਨ ਵਿਅਕਤੀਆਂ ਨੂੰ ਭਾਰੀ ਮਾਤਰਾ 'ਚ ਮੈਡੀਕਲ ਨਸ਼ੇ ਨਾਲ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਵਿਅਕਤੀਆਂ ਕੋਲੋਂ 1 ਲੱਖ 92 ਹਜ਼ਾਰ 900 ...
ਵਾਜਪਾਈ ਦਾ ਹਾਲ ਜਾਣਨ ਲਈ ਏਮਜ਼ ਪਹੁੰਚੇ ਨਿਤੀਸ਼ ਕੁਮਾਰ
. . .  about 2 hours ago
ਨਵੀਂ ਦਿੱਲੀ, 16 ਅਗਸਤ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਅਤੇ ਬਿਹਾਰ ਦੇ ਮੰਤਰੀ ਨੰਦ ਕਿਸ਼ੋਰ ਯਾਦਵ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਹਾਲ ਜਾਣਨ ਏਮਜ਼(ਆਲ ਇੰਡੀਆ...
ਇਟਲੀ ਪੁਲ ਹਾਦਸਾ : ਮਲਬੇ ਹੇਠੋਂ ਕੱਢੀਆਂ ਗਈਆਂ 4 ਹੋਰ ਲਾਸ਼ਾਂ, ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 39
. . .  about 3 hours ago
ਵੀਨਸ(ਇਟਲੀ), 16 ਅਗਸਤ(ਹਰਦੀਪ ਸਿੰਘ ਕੰਗ) - ਇਟਲੀ ਦੇ ਸ਼ਹਿਰ ਵਿਖੇ ਮੰਗਲਵਾਰ ਸਵੇਰੇ ਲਗਭਗ 11 ਵਜੇ ਇਕ ਪੁਲ ਦੇ ਡਿਗ ਜਾਣ ਨਾਲ ਵਾਪਰੇ ਦਰਦਨਾਕ ਹਾਦਸੇ 'ਚ ਮਰਨ ਵਾਲਿਆ ਦੀ ਗਿਣਤੀ ਵੱਧ ਕੇ 39 ਤੱਕ ਪਹੁੰਚ ਗਈ ...
ਸਿਲੰਡਰ ਫੱਟਣ ਕਾਰਨ ਤਿੰਨ ਔਰਤਾਂ ਸਮੇਤ ਇਕ ਬੱਚਾ ਝੁਲਸਿਆ
. . .  about 3 hours ago
ਜਲੰਧਰ, 16 ਅਗਸਤ- ਚਹੇੜੂ ਦੇ ਨਾਲ ਲੱਗਦੇ ਮਹੇੜੂ 'ਚ ਇਕ ਘਰ 'ਚ ਸਿਲੰਡਰ ਫੱਟਣ ਦੀ ਖ਼ਬਰ ਮਿਲੀ ਹੈ ਇਸ ਹਾਦਸੇ 'ਚ ਤਿੰਨ ਔਰਤਾਂ ਸਮੇਤ ਇਕ ਬੱਚਾ ਝੁਲਸ ਗਿਆ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਝੁਲਸੇ ਹੋਏ ਲੋਕਾਂ ਦੀ ...
ਕਾਬੂਲ 'ਚ ਹੋਏ ਆਤਮਘਾਤੀ ਹਮਲੇ 'ਚ 48 ਲੋਕਾਂ ਦੀ ਮੌਤ
. . .  about 3 hours ago
ਕਾਬੂਲ, 16 ਅਗਸਤ - ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੂਲ 'ਚ ਇਕ ਟਿਊਸ਼ਨ ਸੈਂਟਰ 'ਚ ਹੋਏ ਆਤਮਘਾਤੀ ਹਮਲੇ 'ਚ 48 ਲੋਕਾਂ ਦੀ ਮੌਤ ਹੋ ਗਈ ਜਦਕਿ 67 ਹੋਰ ਲੋਕ ਜ਼ਖਮੀ ਹੋਏ ਹਨ। ਇਸ ਆਤਮਘਾਤੀ ਹਮਲਾਵਰ ਨੇ ਟਿਊਸ਼ਨ ਸੈਂਟਰ ਨੂੰ ਉਸ ਸਮੇਂ ਨਿਸ਼ਾਨਾ...
ਜਸਟਿਸ ਰਣਜੀਤ ਸਿੰਘ ਨੇ ਬੇਅਦਬੀ ਮਾਮਲਿਆਂ ਦੀ ਅੰਤਿਮ ਰਿਪੋਰਟ ਸੌਂਪੀ
. . .  about 3 hours ago
ਚੰਡੀਗੜ੍ਹ, 16 ਅਗਸਤ - ਬੇਅਦਬੀ ਮਾਮਲਿਆਂ 'ਤੇ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਨੇ ਅੱਜ ਅੰਤਿਮ ਰਿਪੋਰਟ ਸੌਂਪ ਦਿੱਤੀ ਹੈ, ਜਿਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਗ੍ਰਹਿ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਰਿਪੋਰਟ ਦੇ ਆਧਾਰ 'ਤੇ ਲੋੜੀਂਦੇ ਕਦਮ
ਜ਼ਹਿਰੀਲਾ ਭੋਜਨ ਖਾਣ ਨਾਲ ਬਿਮਾਰ ਹੋਏ 16 ਵਿਦਿਆਰਥੀ
. . .  about 4 hours ago
ਹਰ ਵਰਗ ਵੱਲੋਂ ਵਾਜਪਾਈ ਲਈ ਅਰਦਾਸ
. . .  about 4 hours ago
ਨਿਕੋਬਾਰ ਟਾਪੂ ਸਮੂਹ 'ਚ ਮਹਿਸੂਸ ਭੂਚਾਲ ਦੇ ਝਟਕੇ ਮਹਿਸੂਸ
. . .  about 4 hours ago
ਪਲਸਰ ਗੈਂਗ ਦੇ ਤਿੰਨ ਨੌਜਵਾਨ ਨਸ਼ੇ ਦੇ ਕੈਪਸੂਲ ਅਤੇ ਗੋਲੀਆਂ ਸਮੇਤ ਕਾਬੂ
. . .  about 5 hours ago
ਐਨ.ਡੀ.ਆਰ.ਐਫ. ਦੀਆਂ 12 ਹੋਰ ਟੀਮਾਂ ਭੇਜੀਆਂ ਗਈਆਂ ਕੇਰਲ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਸਾਉਣ ਸੰਮਤ 550
ਵਿਚਾਰ ਪ੍ਰਵਾਹ: ਅਨੁਸ਼ਾਸਨ ਤੋਂ ਬਿਨਾਂ ਨਿਰਾਸ਼ਾ ਅਤੇ ਘ੍ਰਿਣਾ ਦਾ ਪਸਾਰਾ ਹੁੰਦਾ ਹੈ। -ਮੈਰੀ ਚੈਂਪੀਅਨ
  •     Confirm Target Language  

ਫੀਫਾ ਵਿਸ਼ਵ ਕੱਪ-2018

ਦੂਜੀ ਵਾਰ ਚੈਂਪੀਅਨ ਬਣਿਆ ਫਰਾਂਸ

ਫਾਈਨਲ 'ਚ ਕ੍ਰੋਏਸ਼ੀਆ ਨੂੰ 4-2 ਨਾਲ ਹਰਾਇਆ

ਮਾਸਕੋ, 15 ਜੁਲਾਈ (ਏਜੰਸੀ)-ਮਹੱਤਵਪੂਰਨ ਮੌਕਿਆਂ 'ਤੇ ਸਕੋਰ ਕਰਨ ਦੀ ਆਪਣੀ ਕਾਬਲੀਅਤ ਅਤੇ ਕਿਸਮਤ ਦੇ ਦਮ 'ਤੇ ਫਰਾਂਸ ਨੇ ਐਤਵਾਰ ਨੂੰ ਇੱਥੇ ਫੀਫਾ ਵਿਸ਼ਵ ਕੱਪ ਦਾ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਦਮਦਾਰ ਕ੍ਰੋਏਸ਼ੀਆ ਨੂੰ 4-2 ਨਾਲ ਹਾਰ ਕੇ ਦੂਸਰੀ ਵਾਰ ਵਿਸ਼ਵ ਚੈਂਪੀਅਨ ਬਣਨ ...

ਪੂਰੀ ਖ਼ਬਰ »

ਛੱਤੀਸਗੜ੍ਹ 'ਚ ਨਕਸਲੀ ਹਮਲੇ 'ਚ ਬੀ.ਐਸ.ਐਫ. ਦੇ 2 ਜਵਾਨ ਸ਼ਹੀਦ

ਘਾਤ ਲਗਾ ਕੇ ਕੀਤਾ ਹਮਲਾ

ਰਾਏਪੁਰ, 15 ਜੁਲਾਈ (ਪੀ. ਟੀ. ਆਈ.)-ਅੱਜ ਛਤੀਸਗੜ੍ਹ ਦੇ ਕੰਕੇਰ ਜ਼ਿਲ੍ਹੇ ਵਿਚ ਨਕਸਲੀਆਂ ਨਾਲ ਮੁਕਾਬਲੇ ਵਿਚ ਪੰਜਾਬ ਦੇ ਇਕ ਜਵਾਨ ਸਮੇਤ ਬੀ. ਐਸ. ਐਫ. ਦੇ ਦੋ ਜਵਾਨ ਸ਼ਹੀਦ ਹੋ ਗਏ। ਪੁਲਿਸ ਦੇ ਡੀ. ਆਈ. ਜੀ. (ਨਕਸਲੀਆਂ ਵਿਰੋਧੀ ਆਪਰੇਸ਼ਨਸ) ਸੁੰਦਰਰਾਜ ਪੀ ਨੇ ਇਸ ਖ਼ਬਰ ਏਜੇਸੀ ਨੂੰ ...

ਪੂਰੀ ਖ਼ਬਰ »

ਜਲਾਲਾਬਾਦ ਦਾ ਰਹਿਣ ਵਾਲਾ ਸੀ ਸ਼ਹੀਦ ਮੁਖਤਿਆਰ ਸਿੰਘ

ਜਲਾਲਾਬਾਦ, 15 ਜੁਲਾਈ (ਜਤਿੰਦਰ ਪਾਲ ਸਿੰਘ)-ਛਤੀਸਗੜ੍ਹ 'ਚ ਨਕਸਲੀਆਂ ਦੇ ਹਮਲੇ 'ਚ ਸ਼ਹੀਦ ਹੋਇਆ ਮੁਖਤਿਆਰ ਸਿੰਘ ਜਲਾਲਾਬਾਦ ਨੇੜੇ ਪੈਂਦੇ ਪਿੰਡ ਫੱਤੂ ਵਾਲਾ ਦਾ ਵਾਸੀ ਸੀ। ਮੁਖਤਿਆਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਫੱਤੂ ਵਾਲਾ ਉਮਰ ਲਗਭਗ 37 ਸਾਲ ਆਪਣੇ ਪਿੱਛੇ ...

ਪੂਰੀ ਖ਼ਬਰ »

ਅੱਤਵਾਦੀਆਂ ਨੂੰ ਆਪਣੀ ਜ਼ਮੀਨ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ

ਬੰਗਲਾਦੇਸ਼ ਨੇ ਭਾਰਤ ਨੂੰ ਫਿਰ ਦਿੱਤਾ ਭਰੋਸਾ

ਢਾਕਾ, 15 ਜੁਲਾਈ (ਪੀ. ਟੀ. ਆਈ.)-ਅੱਤਵਾਦ ਪ੍ਰਤੀ ਆਪਣੀ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਦਿਖਾਉਂਦੇ ਹੋਏ ਬੰਗਲਾਦੇਸ਼ ਨੇ ਅੱਜ ਭਾਰਤ ਨੂੰ ਫਿਰ ਭਰੋਸਾ ਦਿੱਤਾ ਕਿ ਉਹ ਆਪਣੀ ਇਕ ਇੰਚ ਵੀ ਜ਼ਮੀਨ 'ਤੇ ਭਾਰਤ ਖਿਲਾਫ ਅੱਤਵਾਦੀ ਕਰਵਾਈਆਂ ਚਲਾਉਣ ਦੀ ਇਜਾਜ਼ਤ ਨਹੀਂ ਦੇਵੇਗਾ। ਬੰਗਲਾਦੇਸ਼ ਨੇ ਇਹ ਭਰੋਸਾ ਉਥੋਂ ਦਾ ਦੌਰਾ ਕਰ ਰਹੇ ਗ੍ਰਹਿ ਮੰਤਰੀ ਰਾਜਨਾਥ ਵਲੋਂ ਆਪਣੇ ਹਮਰੁਤਬਾ ਅਸਾਦੂਜ਼ਮਾਨ ਖਾਨ ਨਾਲ ਸੁਰੱਖਿਆ ਨਾਲ ਸਬੰਧਿਤ ਮੁੱਦਿਆਂ 'ਤੇ ਚਰਚਾ ਦੌਰਾਨ ਦਿੱਤਾ। ਸਿੰਘ ਜਿਹੜੇ ਬੰਗਲਾਦੇਸ਼ ਦੇ ਤਿੰਨ ਦਿਨਾਂ ਦੌਰੇ 'ਤੇ ਹਨ ਖਾਨ ਨਾਲ ਛੇਵੀਂ ਭਾਰਤ-ਬੰਗਲਾਦੇਸ਼ ਗ੍ਰਹਿ ਮੰਤਰੀ ਪੱਧਰੀ ਗੱਲਬਾਤ ਦੀ ਸਾਂਝੇ ਤੌਰ 'ਤੇ ਪ੍ਰਧਾਨਗੀ ਕੀਤੀ। ਭਾਰਤ ਦੇ ਢਾਕਾ ਵਿਚ ਹਾਈ ਕਮਿਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਮੀਟਿੰਗ ਵਿਚ ਅੱਤਵਾਦ ਦਾ ਮੁਕਾਬਲਾ ਕਰਨ, ਸੁਰੱਖਿਆ ਏਜੰਸੀਆਂ ਵਿਚਕਾਰ ਸਹਿਯੋਗ ਵਧਾਉਣ, ਸਰਹੱਦੀ ਪ੍ਰਬੰਧ, ਜਾਅਲੀ ਕਰੰਸੀ, ਨਸ਼ੀਲੇ ਪਦਾਰਥ ਅਤੇ ਮਾਨਵੀ ਤਸਕਰੀ ਵਰਗੀਆਂ ਗੈਰਕਾਨੂੰਨ ਕਾਰਵਾਈਆਂ ਦਾ ਮੁਕਾਬਲਾ ਕਰਨ ਅਤੇ ਕੌਂਸਲਖਾਨਾ ਮੁੱਦਿਆਂ ਸਮੇਤ ਸਾਰੇ ਸੁਰੱਖਿਆ ਨਾਲ ਸਬੰਧਿਤ ਮਾਮਲਿਆਂ 'ਤੇ ਚਰਚਾ ਕੀਤੀ ਗਈ। ਰਾਜਨਾਥ ਨਾਲ ਗੱਲਬਾਤ ਪਿੱਛੋਂ ਖਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਮੀਟਿੰਗ ਵਿਚ ਬਹੁਤੀ ਸੁਰੱਖਿਆ ਨਾਲ ਮੁੱਦਿਆਂ ਖਾਸਕਰ ਸਰਹੱਦੀ ਪ੍ਰਬੰਧ, ਸਰਹੱਦੀ ਅਪਰਾਧ ਅਤੇ ਗੈਰਕਾਨੂੰਨੀ ਕਾਰਵਾਈਆਂ 'ਤੇ ਚਰਚਾ ਹੋਈ ਹੈ। ਰਾਜਨਾਥ ਸਿੰਘ ਨੇ ਸਿਰਫ ਛੋਟੀ ਜਿਹੀ ਟਿੱਪਣੀ ਕਰਦਿਆਂ ਕਿਹਾ ਕਿ ਅਸੀਂ ਮੀਟਿੰਗ ਸਫ਼ਲ ਰਹੀ ਹੈ। ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਵਿਚ ਰਾਜਨਾਥ ਸਾਮਿਲ ਨਹੀਂ ਹੋਏ। ਖਾਨ ਨੇ ਕਿਹਾ ਕਿ ਅਸੀਂ ਅੱਤਵਾਦ ਨੂੰ ਬਿਲਕੁਲ ਨਾ ਬਰਦਾਸ਼ਤ ਨਾ ਕਰਨ ਦੀ ਨੀਤੀ 'ਤੇ ਚੱਲਦੇ ਹੋਏ ਭਾਰਤ ਨੂੰ ਫਿਰ ਭਰੋਸਾ ਦਿੱਤਾ ਹੈ ਕਿ ਗੁਆਂਢੀ ਮੁਲਕ ਖਿਲਾਫ ਅੱਤਵਾਦੀ ਕਾਰਵਾਈਆਂ ਲਈ ਅਸੀਂ ਆਪਣੀ ਜ਼ਮੀਨ ਦਾ ਇਕ ਇੰਚ ਵਰਤਣ ਦੀ ਇਜਾਜ਼ਤ ਨਹੀਂ ਦੇਵਾਂਗੇ।
ਭਾਰਤ ਨੇ ਬੰਗਲਾਦੇਸ਼ ਦੇ ਸੀਨੀਅਰ ਸਿਟੀਜ਼ਨਾਂ ਲਈ ਵੀਜ਼ਾ ਸ਼ਰਤਾਂ ਨਰਮ ਕੀਤੀਆਂ
ਭਾਰਤ ਨੇ ਅੱਜ ਬੰਗਲਾਦੇਸ਼ ਦੇ ਨਾਗਰਿਕਾਂ ਲਈ ਵੀਜ਼ਾ ਸ਼ਰਤਾਂ ਨਰਮ ਕਰਦੇ ਹੋਏ ਗੁਆਂਢੀ ਮੁਲਕ ਨਾਲ ਯਾਤਰਾ ਦੇ ਸੋਧੇ ਹੋਏ ਸਮਝੌਤੇ 'ਤੇ ਦਸਤਖ਼ਤ ਕੀਤੇ। ਢਾਕਾ ਵਿਚ ਦੋਵਾਂ ਦੇਸ਼ਾਂ ਵਿਚਕਾਰ ਸਮਝੌਤੇ 'ਤੇ ਦਸਤਖ਼ਤ ਬੰਗਲਾਦੇਸ਼ ਦੇ ਦੌਰੇ 'ਤੇ ਗਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਉਨ੍ਹਾਂ ਦੇ ਹਮਰੁਤਬਾ ਅਸਾਦੂਜ਼ਮਾਨ ਖਾਨ ਦੀ ਮੌਜੂਦਗੀ 'ਚ ਕੀਤੇ ਗਏ। 'ਡੇਲੀ ਸਟਾਰ' ਦੀ ਰਿਪੋਰਟ ਮੁਤਾਬਿਕ ਯਾਤਰਾ ਦੇ ਸੋਧੇ ਹੋਏ ਸਮਝੌਤੇ ਤਹਿਤ ਬੰਗਲਾਦੇਸ਼ ਦੇ ਆਜ਼ਾਦੀ ਘੁਲਾਟੀਆਂ ਤੇ ਬਜੁਰਗ ਬੰਗਲਾਦੇਸ਼ ਵਾਸੀ ਭਾਰਤ ਤੋਂ ਪੰਜ ਸਾਲ ਦਾ ਬਹੁਮੰਤਵੀ ਵੀਜ਼ਾ ਪ੍ਰਾਪਤ ਕਰ ਸਕਣਗੇ। ਰਾਜਨਾਥ ਸਿੰਘ ਅਤੇ ਖਾਨ ਨੇ ਭਾਰਤ ਅਤੇ ਬੰਗਲਾਦੇਸ਼ ਵਿਚਕਾਰ 6ਵੀਂ ਗ੍ਰਹਿ ਮੰਤਰੀ ਪੱਧਰ ਦੀ ਗੱਲਬਾਤ ਵੀ ਕੀਤੀ। ਸਿੰਘ ਨੇ ਇਥੇ ਧਕੇਸ਼ਵਰੀ ਮੰਦਿਰ ਵਿਖੇ ਪ੍ਰਾਰਥਨਾ ਵੀ ਕੀਤੀ। ਉਨ੍ਹਾਂ ਬੰਗਬੰਧੂ ਅਜਾਇਬ ਘਰ ਦਾ ਦੌਰਾ ਵੀ ਕੀਤਾ ਜਿਥੇ ਉਨ੍ਹਾਂ ਬੰਗਲਾਦੇਸ਼ ਦੇ ਰਾਸ਼ਟਰ ਪਿਤਾ ਸ਼ੇਖ ਮੁਜੀਬਰ ਰਹਿਮਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਉਸ ਥਾਂ ਨੂੰ ਦੇਖ ਕੇ ਭਾਵੁਕ ਹੋ ਗਏ ਜਿਥੇ ਉਨ੍ਹਾਂ ਦੇ ਪਰਿਵਾਰ ਨੂੰ ਸ਼ਹੀਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਅਤੇ ਦੱਖਣੀ ਏਸ਼ੀਆ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।


ਖ਼ਬਰ ਸ਼ੇਅਰ ਕਰੋ

ਕੈਲਗਰੀ ਤੋਂ ਅਮਰੀਕਾ ਘੁੰਮਣ ਗਏ ਪੰਜਾਬੀ ਪਰਿਵਾਰ ਦੇ 3 ਜੀਆਂ ਦੀ ਹਾਦਸੇ 'ਚ ਮੌਤ

ਆਦਮਪੁਰ ਦੇ ਡਮੁੰਡਾ ਪਿੰਡ ਦੇ ਵਾਸੀ ਸਨ

ਕੈਲਗਰੀ, 15 ਜੁਲਾਈ (ਜਸਜੀਤ ਸਿੰਘ ਧਾਮੀ)- ਕੈਲਗਰੀ ਤੋਂ ਅਮਰੀਕਾ ਘੁੰਮਣ ਗਏ ਪਰਿਵਾਰ ਦੇ 6 ਮੈਂਬਰਾਂ 'ਚੋਂ 3 ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ ਪਰਿਵਾਰ ਦਾ ਇਕ ਮੈਂਬਰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਹੈ। ਹਾਦਸੇ ਦੇ ਸ਼ਿਕਾਰ ਹੋਏ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਹਰਚਰਨ ...

ਪੂਰੀ ਖ਼ਬਰ »

ਬਠਿੰਡਾ ਵਿਖੇ ਨਹਿਰ ਦੀ ਝਾਲ ਵਿਚ ਡੁੱਬਣ ਕਾਰਨ 3 ਨੌਜਵਾਨਾਂ ਦੀ ਮੌਤ

ਸਕੇ ਚਾਚੇ-ਤਾਏ ਦੇ ਪੁੱਤਰ ਸਨ ਦੋ ਨੌਜਵਾਨ

ਬਠਿੰਡਾ ਛਾਉਣੀ, 15 ਜੁਲਾਈ (ਪਰਵਿੰਦਰ ਸਿੰਘ ਜੌੜਾ)-ਬਠਿੰਡਾ ਦੇ ਪਿੰਡ ਬੀਬੀਵਾਲਾ ਵਿਖੇ ਨਹਿਰ ਦੀ ਝਾਲ ਵਿਚ ਡੁੱਬਣ ਨਾਲ ਤਿੰਨ ਨੌਜਵਾਨਾਂ ਦੀ ਦੁਖਦਾਈ ਮੌਤ ਹੋ ਗਈ। ਇਹ ਤਿੰਨੋਂ ਦੋਸਤ ਗਰਮੀ ਦੇ ਕਹਿਰ ਤੋਂ ਬਚਣ ਲਈ ਨਹਿਰ ਦੀ ਝਾਲ ਵਿਚ ਨਹਾਉਣ ਗਏ ਸਨ। ਜਾਣਕਾਰੀ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ ਢਿਗਾਂ ਡਿੱਗਣ ਕਾਰਨ 7 ਮੌਤਾਂ

ਸ੍ਰੀਨਗਰ/ਜੰਮੂ, 15 ਜੁਲਾਈ (ਮਨਜੀਤ ਸਿੰਘ, ਮਹਿੰਦਰਪਾਲ ਸਿੰਘ)-ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਸਥਿਤ ਪ੍ਰਸਿੱਧ ਸੈਲਾਨੀ ਸਥਾਨ ਸਹਰ ਬਾਬਾ ਦੇ ਝਰਨੇ ਨੇੜੇ ਪਿਕਨਿਕ ਮਨਾਉਣ ਗਏ ਲੋਕਾਂ 'ਤੇ ਨਹਾਉਣ ਦੌਰਾਨ ਢਿੱਗਾਂ ਡਿੱਗਣ ਕਾਰਨ 7 ਦੀ ਮੌਤ ਹੋ ਗਈ, ਜਦਕਿ 33 ਹੋਰ ਮਲਬੇ ...

ਪੂਰੀ ਖ਼ਬਰ »

'ਆਪ' ਦੇ 6 ਜ਼ਿਲ੍ਹਾ ਪ੍ਰਧਾਨਾਂ ਸਮੇਤ 15 ਅਹਿਮ ਅਹੁਦੇਦਾਰਾਂ ਵਲੋਂ ਅਸਤੀਫ਼ੇ

ਪਟਿਆਲਾ, 15 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਆਮ ਆਦਮੀ ਪਾਰਟੀ ਦਾ ਉਸ ਵੇਲੇ ਹੋਰ ਬਿਖਰਦੀ ਹੋਈ ਨਜ਼ਰ ਆਈ ਜਦੋਂ ਅੱਜ ਉਸ ਦੇ ਕਈ ਮੈਂਬਰਾਂ ਨੇ ਅਸਤੀਫ਼ੇ ਦੇ ਦਿੱਤੇ। ਜਾਣਕਾਰੀ ਅਨੁਸਾਰ 'ਆਪ' ਪੰਜਾਬ ਦੇ 15 ਅਹਿਮ ਅਹੁਦੇਦਾਰਾਂ ਨੇ ਸਹਿ ਪ੍ਰਧਾਨ ਪੰਜਾਬ ਡਾ. ਬਲਬੀਰ ਸਿੰਘ 'ਤੇ ...

ਪੂਰੀ ਖ਼ਬਰ »

ਅਦਾਲਤੀ ਚੈਂਬਰ ਵਿਚ ਸੀਨੀਅਰ ਵਕੀਲ ਵਲੋਂ ਔਰਤ ਵਕੀਲ ਨਾਲ ਜਬਰ ਜਨਾਹ

ਨਵੀਂ ਦਿੱਲੀ, 15 ਜੁਲਾਈ (ਪੀ. ਟੀ. ਆਈ.)- ਦੱਖਣੀ ਦਿੱਲੀ ਦੀ ਸਾਕੇਤ ਅਦਾਲਤ ਦੇ ਇਕ ਸੀਨੀਅਰ ਵਕੀਲ ਨੇ ਆਪਣੇ ਚੈਂਬਰ 'ਚ ਇਕ ਔਰਤ ਵਕੀਲ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ। ਡੀ. ਸੀ. ਪੀ. (ਦੱਖਣੀ) ਰੋਮਿਲ ਬਾਨੀਆ ਨੇ ਦੱਸਿਆ ਕਿ ਪੀੜਤਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ 'ਚ ...

ਪੂਰੀ ਖ਼ਬਰ »

ਯੂ. ਪੀ. 'ਚ ਸਮੂਹਿਕ ਜਬਰ ਜਨਾਹ ਪਿੱਛੋਂ ਔਰਤ ਨੂੰ ਜਿਊਂਦਾ ਸਾੜਿਆ

ਸੰਭਾਲ (ਯੂ. ਪੀ.), 15 ਜੁਲਾਈ (ਪੀ. ਟੀ. ਆਈ.)- ਇੱਥੋਂ ਦੇ ਗੁਨੌਰ ਇਲਾਕੇ 'ਚ ਇਕ ਔਰਤ ਨਾਲ ਕਥਿਤ ਤੌਰ 'ਤੇ ਪੰਜ ਵਿਅਕਤੀਆਂ ਵਲੋਂ ਸਮੂਹਿਕ ਜਬਰ ਜਨਾਹ ਕਰਨ ਉਪਰੰਤ ਉਸ ਨੂੰ ਜਿਊਂਦਿਆਂ ਸਾੜ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ ਜਦੋਂ 30 ਸਾਲਾ ...

ਪੂਰੀ ਖ਼ਬਰ »

ਅਮਰਨਾਥ ਯਾਤਰਾ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਬਣ ਸਕਦੀ ਹੈ ਨਵੀਂ ਸਰਕਾਰ

ਸ੍ਰੀਨਗਰ, 15 ਜੁਲਾਈ (ਮਨਜੀਤ ਸਿੰਘ)- ਜੰਮੂ-ਕਸ਼ਮੀਰ 'ਚ ਅਮਰਨਾਥ ਯਾਤਰਾ ਦੇ ਬਾਅਦ ਨਵੀਂ ਸਰਕਾਰ ਬਣਨ ਦੇ ਆਸਾਰ ਹਨ। ਪੀ.ਡੀ.ਪੀ. ਦੇ ਬਾਗੀ ਵਿਧਾਇਕ ਭਾਜਪਾ ਦੀ ਸਹਾਇਤਾ ਨਾਲ ਸਰਕਾਰ ਬਣਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਸੂਤਰਾਂ ਅਨੁਸਾਰ ਪੀਪਲਜ਼ ਕਾਨਫਰੰਸ ਦੇ ਚੇਅਰਮੈਨ ...

ਪੂਰੀ ਖ਼ਬਰ »

ਨਵੀਂ ਫ਼ਸਲ ਆਉਣ ਤੋਂ ਪਹਿਲਾਂ ਹੀ ਖਾਲੀ ਕਰਵਾਏ ਜਾਣਗੇ ਗੁਦਾਮ

ਇਸ ਸਾਲ ਚੌਲ ਲਗਵਾਉਣ ਲਈ ਸ਼ੈਲਰ ਮਾਲਕਾਂ ਨੂੰ ਆਈ ਸੀ ਭਾਰੀ ਪ੍ਰੇਸ਼ਾਨੀ

ਸ਼ਿਵ ਸ਼ਰਮਾ ਜਲੰਧਰ, 15 ਜੁਲਾਈ-ਚਾਹੇ ਕੁਝ ਮਹੀਨੇ ਬਾਅਦ ਪੰਜਾਬ ਸਮੇਤ ਹੋਰ ਰਾਜਾਂ 'ਚ ਝੋਨੇ ਦੀ ਬੰਪਰ ਫ਼ਸਲ ਦੀ ਆਮਦ ਹੋਣੀ ਹੈ ਪਰ ਉਸ ਨੂੰ ਲੈ ਕੇ ਕੇਂਦਰੀ ਏਜੰਸੀਆਂ 'ਚ ਹੁਣ ਤੋਂ ਹੀ ਚਿੰਤਾ ਪਾਈ ਜਾ ਰਹੀ ਹੈ ਕਿਉਂਕਿ ਪਹਿਲੀ ਵਾਰ ਹੈ ਕਿ ਅਨਾਜ ਨਾਲ ਨੱਕੋ-ਨੱਕ ਭਰੇ ਹੋਣ ...

ਪੂਰੀ ਖ਼ਬਰ »

ਖੁੰਢ-ਚਰਚਾ

ਨਵੇਂ ਪੁਲਸੀਏ ਮੋਬਾਈਲਾਂ 'ਚ ਰੁੱਝੇ ਪਿਛਲੇ ਸਮੇਂ ਦੌਰਾਨ ਪੰਜਾਬ ਪੁਲਿਸ 'ਚ ਬਹੁਤ ਸਾਰੇ ਨੌਜਵਾਨ ਲੜਕੇ-ਲੜਕੀਆਂ ਦੀ ਭਰਤੀ ਹੋਈ ਹੈ ਅਤੇ ਉਚ ਅਧਿਕਾਰੀਆਂ ਵਲੋਂ ਅਜਿਹੇ ਪੁਲਸੀਆਂ ਨੂੰ ਚੌਕਾਂ ਅਤੇ ਹੋਰ ਜਨਤਕ ਥਾਵਾਂ 'ਤੇ ਤਾਇਨਾਤ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ...

ਪੂਰੀ ਖ਼ਬਰ »

ਉਹ ਦਿਨ ਦੂਰ ਨਹੀਂ ਜਦੋਂ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ-ਮੋਦੀ

ਵਿਕਾਸ ਪ੍ਰਾਜੈਕਟਾਂ 'ਚ ਦੇਰੀ ਤੇ ਲੋਕਾਂ ਨੂੰ ਨਜ਼ਰਅੰਦਾਜ਼ ਕਰਨ ਲਈ ਪਿਛਲੀਆਂ ਸਰਕਾਰਾਂ ਨੂੰ ਬਣਾਇਆ ਨਿਸ਼ਾਨਾ

ਮਿਰਜ਼ਾਪੁਰ (ਯੂ. ਪੀ.), 15 ਜੁਲਾਈ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਪਾਰਟੀਆਂ ਦੀ ਅਗਵਾਈ ਵਾਲੀਆਂ ਪਿਛਲੀਆਂ ਸਰਕਾਰਾਂ 'ਤੇ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੇ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਵਿਕਾਸ ਪ੍ਰਾਜੈਕਟ ਸਮੇਂ ਸਿਰ ...

ਪੂਰੀ ਖ਼ਬਰ »

ਰੂਸ 'ਚ ਫ਼ੌਜੀ ਅਭਿਆਸ ਵਿਚ ਸ਼ਾਮਿਲ ਹੋਣਗੇ ਭਾਰਤ ਤੇ ਪਾਕਿ

ਨਵੀਂ ਦਿੱਲੀ, 15 ਜੁਲਾਈ (ਪੀ. ਟੀ. ਆਈ.)-ਭਾਰਤ ਅਤੇ ਪਾਕਿ ਦੀਆਂ ਫ਼ੌਜਾਂ ਅਗਲੇ ਮਹੀਨੇ ਰੂਸ 'ਚ ਹੋਣ ਵਾਲੇ ਵਿਸ਼ਾਲ ਅੱਤਵਾਦ ਵਿਰੋਧੀ ਅਭਿਆਸ 'ਚ ਸ਼ਾਮਿਲ ਹੋਣਗੀਆਂ ਜੋ ਕਿ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ (ਐਸ. ਸੀ. ਓ.) ਵਲੋਂ ਇਸ ਦੇ ਮੈਂਬਰ ਦੇਸ਼ਾਂ ਵਿਚਾਲੇ ਅੱਤਵਾਦ ਅਤੇ ...

ਪੂਰੀ ਖ਼ਬਰ »

ਅੱਠ ਵਾਰ ਮਾਊਂਟ ਐਵਰੈਸਟ ਨੂੰ ਫ਼ਤਹਿ ਕਰਨ ਵਾਲੇ ਪੇਂਬਾ ਲਾਪਤਾ

ਨਵੀਂ ਦਿੱਲੀ, 15 ਜੁਲਾਈ (ਏਜੰਸੀ)- 8 ਵਾਰ ਮਾਉਂਟ ਐਵਰੈਸਟ ਦੀ ਚੜ੍ਹਾਈ ਪੂਰੀ ਕਰਨ ਵਾਲੇ ਦਾਰਜਲਿੰਗ ਦੇ ਪੇਂਬਾ ਸ਼ੇਰਪਾ (ਪੇਂਬਾ ਜੀ) 7,672 ਮੀਟਰ ਉੱਚੇ ਸਸੇਰ ਕਾਂਗੜੀ 'ਤੇ ਆਪਣੀ ਟੀਮ ਨਾਲ ਸਫ਼ਲਤਾਪੂਰਵਕ ਚੜ੍ਹਾਈ ਕਰਨ ਉਪਰੰਤ ਵਾਪਿਸ ਪਰਤਦਿਆਂ ਲਾਪਤਾ ਹੋ ਗਏ ਹਨ। ਮਾਊਂਟ ...

ਪੂਰੀ ਖ਼ਬਰ »

ਸੰਤ ਕਬੀਰ ਮਹਾਨ ਸਮਾਜ ਸੁਧਾਰਕ ਸਨ-ਰਾਸ਼ਟਰਪਤੀ

ਜਨਮ ਦਿਹਾੜੇ ਸਬੰਧੀ ਮਹਾਂਕੁੰਭ ਪ੍ਰੋਗਰਾਮ 'ਚ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ

ਫ਼ਤਿਹਾਬਾਦ, 15 ਜੁਲਾਈ (ਹਰਬੰਸ ਮੰਡੇਰ)- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹਰਿਆਣਾ ਦੇ ਜ਼ਿਲ੍ਹਾ ਫ਼ਤਿਹਾਬਾਦ 'ਚ ਸੰਤ ਕਬੀਰ ਦਾਸ ਦੇ ਜਨਮ ਦਿਹਾੜੇ ਸਬੰਧੀ ਮਹਾਂਕੁੰਭ ਪ੍ਰੋਗਰਾਮ 'ਚ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿੱਥੇ ਡੀ.ਸੀ. ਡਾ: ਹਰਦੀਪ ਸਿੰਘ ਨੇ ਉਨ੍ਹਾਂ ਦਾ ...

ਪੂਰੀ ਖ਼ਬਰ »

ਗਠਜੋੜ ਦਾ ਜ਼ਹਿਰ ਪੀ ਰਿਹਾ ਹਾਂ-ਕੁਮਾਰਸਵਾਮੀ

ਕਰਨਾਟਕ ਦੇ ਮੁੱਖ ਮਤਰੀ ਨੇ ਪਾਰਟੀ ਕਾਰਕੁਨਾਂ ਨੂੰ ਦੱਸਿਆ ਆਪਣਾ ਦਰਦ

ਬੈਂਗਲੁਰੂ, 15 ਜੁਲਾਈ (ਪੀ. ਟੀ. ਆਈ.)-ਕਰਨਾਟਕ ਵਿਚ ਜਨਤਾ ਦਲ (ਐਸ)-ਕਾਂਗਰਸ ਗਠਜੋੜ ਸਰਕਾਰ ਵਿਚ ਮਤਭੇਦਾਂ ਦੀ ਝਲਕ ਦਿੰਦਿਆਂ ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਬਣ ਕੇ ਖੁਸ਼ ਨਹੀਂ ਹਨ ਤੇ 'ਵਿਸ਼ਕਾਂਠਾ' (ਸ਼ਿਵ) ਵਾਂਗ ਜ਼ਹਿਰ ਪੀ ਰਿਹਾ ਹਾਂ। ...

ਪੂਰੀ ਖ਼ਬਰ »

ਸੰਸਦ ਦੀ ਸੁਚਾਰੂ ਕਾਰਵਾਈ ਲਈ ਲੋਕ ਸਭਾ ਸਪੀਕਰ ਨੇ ਬੁਲਾਈ ਸਰਬ ਪਾਰਟੀ ਮੀਟਿੰਗ

ਨਵੀਂ ਦਿੱਲੀ, 15 ਜੁਲਾਈ (ਏਜੰਸੀ)- 18 ਜੁਲਾਈ ਨੂੰ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਸਦਨ ਦੀ ਕਾਰਵਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਸਮੇਤ ਹੋਰ ਪਾਰਟੀਆਂ ਦੇ ਨੇਤਾਵਾਂ ...

ਪੂਰੀ ਖ਼ਬਰ »

ਰਜਨੀਕਾਂਤ ਵਲੋਂ 'ਇਕ ਰਾਸ਼ਟਰ, ਇਕ ਚੋਣ' ਦਾ ਸਮਰਥਨ

ਚੇਨਈ, 15 ਜੁਲਾਈ (ਏਜੰਸੀ)- ਤਾਮਿਲ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਜਿਨ੍ਹਾਂ ਅਭਿਨੇਤਾ ਤੋਂ ਨੇਤਾ ਬਣਨ ਦੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਹਨ, ਉਨ੍ਹਾਂ ਅੱਜ ਕੇਂਦਰ ਸਰਕਾਰ ਦੇ 'ਇਕ ਰਾਸ਼ਟਰ, ਇਕ ਚੋਣ' ਵਿਚਾਰ ਦਾ ਸਮਰਥਨ ਕੀਤਾ ਹੈ ਜਿਸ ਤਹਿਤ ਸਾਰੇ ਦੇਸ਼ 'ਚ ਲੋਕ ...

ਪੂਰੀ ਖ਼ਬਰ »

ਅਫਗਾਨਿਸਤਾਨ 'ਚ ਆਤਮਘਾਤੀ ਹਮਲਾ-7 ਹਲਾਕ

ਕਾਬੁਲ, 15 ਜੁਲਾਈ (ਏਜੰਸੀ)- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਆਤਮਘਾਤੀ ਹਮਲਾਵਰ ਵਲੋਂ ਕੀਤੇ ਬੰਬ ਧਮਾਕੇ 'ਚ 7 ਲੋਕ ਮਾਰੇ ਗਏ ਤੇ 15 ਹੋਰ ਜ਼ਖ਼ਮੀ ਹੋ ਗਏ ਹਨ। ਪੇਂਡੂ ਪੁਨਰਵਾਸ ਤੇ ਵਿਕਾਸ ਮੰਤਰਾਲੇ ਬਾਹਰ ਹੋਏ ਇਸ ਹਮਲੇ ਦੀ ਜਿੰਮੇਵਾਰੀ ਅੱਤਵਾਦੀ ਸੰਗਠਨ ਆਈ.ਐਸ. ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX