ਤਾਜਾ ਖ਼ਬਰਾਂ


ਲੰਡਨ ਦੇ ਮੈਡਮ ਤੁਸਾਦ 'ਚ ਲੱਗੇਗਾ ਰਣਵੀਰ ਸਿੰਘ ਦਾ ਮੋਮ ਦਾ ਬੁੱਤ
. . .  1 day ago
ਮੁੰਬਈ , 19 ਸਤੰਬਰ-ਬਾਲੀਵੁੱਡ 'ਚ ਆਪਣੇ ਦਮ 'ਤੇ ਅਦਾਕਾਰੀ 'ਚ ਨਾਮ ਖਟ ਰਹੇ ਅਭਿਨੇਤਾ ਰਣਵੀਰ ਸਿੰਘ ਦਾ ਬੜੀ ਜਲਦੀ ਲੰਡਨ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਮੋਮ ਦਾ ਬੁੱਤ ਲੱਗੇਗਾ ।ਰਣਵੀਰ ਦੀ ਪਤਨੀ ਦੀਪਿਕਾ ਪਾਦੁਕੋਣ ਦਾ ਪੁਤਲਾ ...
ਤੂੜੀ ਵਾਲੇ ਟਰਾਲੇ ਨੇ ਨੌਜਵਾਨ ਨੂੰ ਦਰੜਿਆ
. . .  1 day ago
ਬਾਜਾ ਖਾਨਾ ,19 ਸਤੰਬਰ {ਜੀਵਨ ਗਰਗ }- ਭਗਤਾ ਰੋਡ 'ਤੇ ਤੂੜੀ ਵਾਲੇ ਟਰਾਲੇ ਨੇ ਇਕ ਨੌਜਵਾਨ ਗੁਰਜੰਟ ਸਿੰਘ ਨੂੰ ਦਰੜ ਦਿਤਾ , ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।
ਆਲ ਇੰਡੀਆ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ
. . .  1 day ago
ਫ਼ਰੀਦਕੋਟ, 19 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਬਾਬਾ ਫਰੀਦ ਮੇਲੇ ਮੌਕੇ ਅੱਜ ਇੱਥੋਂ ਦੇ ਸਰਕਾਰੀ ਬਰਜਿੰਦਰਾ ਕਾਲਜ ਦੇ ਐਸਟੋਟ੍ਰਫ ਤੇ ਆਲ ਇੰਡੀਆ ਪੰਜ ਰੋਜਾ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ ਹੋਇਆ। ਇਸ ...
11 ਡੀ.ਐੱਸ.ਪੀਜ਼ ਦੇ ਤਬਾਦਲੇ
. . .  1 day ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ 11 ਡੀ.ਐੱਸ.ਪੀਜ਼ ਦੇ ਤਬਾਦਲੇ ਕੀਤੇ ਗਏ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਕਈ ਅਹਿਮ ਫ਼ੈਸਲੇ
. . .  1 day ago
ਸੁਲਤਾਨਪੁਰ ਪੁਰ ਲੋਧੀ (ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ, ਲਾਡੀ, ਹੈਪੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
100 ਫ਼ੀਸਦੀ ਨਤੀਜਿਆਂ ਅਤੇ ਸਮਾਰਟ ਸਕੂਲ ਬਣਾਉਣ ਵਾਲੇ ਫ਼ਾਜ਼ਿਲਕਾ ਜ਼ਿਲ੍ਹੇ ਦੇ 1800 ਅਧਿਆਪਕ ਸਨਮਾਨਿਤ
. . .  1 day ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ) - ਪੰਜਾਬ ਸਿੱਖਿਆ ਵਿਭਾਗ ਵੱਲੋਂ ਅੱਜ 100 ਫ਼ੀਸਦੀ ਨਤੀਜੇ ਦੇਣ ਵਾਲੇ ਅਤੇ ਰਵਾਇਤੀ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਰੂਪ ਦੇਣ ਵਾਲੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ...
ਸਿਮਰਜੀਤ ਸਿੰਘ ਬੈਂਸ ਕੱਲ੍ਹ ਬਟਾਲਾ ਵਿਖੇ ਲਾਉਣਗੇ ਧਰਨਾ
. . .  1 day ago
ਬਟਾਲਾ, 19 ਸਤੰਬਰ (ਕਾਹਲੋਂ) - ਪਿਛਲੇ ਦਿਨੀਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਡੀ.ਸੀ. ਗੁਰਦਾਸਪੁਰ ਵਿਪੁਲ ਉੱਜਵਲ ਦੀ ਆਪਸ ਵਿਚ ਬਟਾਲਾ ਪਟਾਕਾ ਫ਼ੈਕਟਰੀ ਦੇ ਪੀੜਤਾਂ ਨੂੰ ਲੈ ਕੇ ਇਕ ਬਹਿਸ ਦੀ ਵੀਡੀਓ ਵਾਇਰਲ ਹੋਈ ਸੀ ਅਤੇ ਡੀ.ਸੀ. ਗੁਰਦਾਸਪੁਰ...
ਭਾਈ ਲੌਂਗੋਵਾਲ ਨੇ 550 ਸਾਲਾਂ ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਉਣ ਦੀ ਵਚਨਬੱਧਤਾ ਦੁਹਰਾਈ
. . .  1 day ago
ਸੁਲਤਾਨਪੁਰ ਲੋਧੀ, 19 ਸਤੰਬਰ (ਜਗਮੋਹਨ ਥਿੰਦ, ਅਮਰਜੀਤ ਕੋਮਲ, ਬੀ.ਐੱਸ.ਲਾਡੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਐੱਸ.ਜੀ.ਪੀ.ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ...
ਆਈ.ਪੀ.ਐੱਸ ਤੇ ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ ਆਈ.ਪੀ.ਐੱਸ ਸਚਿਨ ਗੁਪਤਾ ਅਤੇ 8 ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ...
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਜ਼ੀਰਕਪੁਰ, 19 ਸਤੰਬਰ, (ਹੈਪੀ ਪੰਡਵਾਲਾ) - ਨੇੜਲੇ ਪਿੰਡ ਛੱਤ ਦੇ ਵਸਨੀਕ ਬਲਜੀਤ ਸਿੰਘ ਪ੍ਰਿੰਸ (23) ਪੁੱਤਰ ਇੰਦਰਜੀਤ ਸਿੰਘ ਨੂੰ ਅਮਰੀਕਾ ਦੇ ਸ਼ਿਕਾਗੋ 'ਚ ਲੁਟੇਰੇ ਨੇ ਗੋਲੀ ਮਾਰ...
ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ ਭਦੌਰੀਆ, ਬੀ. ਐੱਸ. ਧਨੋਆ ਦੀ ਲੈਣਗੇ ਥਾਂ
. . .  1 day ago
ਨਵੀਂ ਦਿੱਲੀ, 19 ਸਤੰਬਰ- ਏਅਰ ਵਾਈਸ ਚੀਫ਼ ਏਅਰ ਮਾਰਸ਼ਲ ਆਰ. ਕੇ. ਐੱਸ. ਭਦੌਰੀਆ ਭਾਰਤੀ ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ। ਰੱਖਿਆ ਮੰਤਰਾਲੇ ਦੇ ਪ੍ਰਮੁੱਖ ਬੁਲਾਰੇ ਮੁਤਾਬਕ...
ਵਿਧਾਇਕਾ ਅਲਕਾ ਲਾਂਬਾ ਦਿੱਲੀ ਵਿਧਾਨ ਸਭਾ ਤੋਂ ਅਯੋਗ ਕਰਾਰ
. . .  1 day ago
ਨਵੀਂ ਦਿੱਲੀ, 19 ਸਤੰਬਰ- ਚਾਂਦਨੀ ਚੌਕ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਲਕਾ ਲਾਂਬਾ ਨੂੰ ਵਿਧਾਨ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਅਲਕਾ ਲਾਂਬਾ ਹਾਲ ਹੀ 'ਚ ਕਾਂਗਰਸ 'ਚ ਸ਼ਾਮਲ...
ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਦੀ ਜ਼ਮਾਨਤ ਅਰਜ਼ੀ ਮਨਜ਼ੂਰ
. . .  1 day ago
ਐੱਸ. ਏ. ਐੱਸ. ਨਗਰ, 19 ਸਤੰਬਰ (ਜਸਬੀਰ ਸਿੰਘ ਜੱਸੀ)- ਪੰਜਾਬੀ ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਦੇ ਮਾਮਲੇ 'ਚ ਅੱਜ ਅਦਾਲਤ ਵਲੋਂ ਧਾਰਾ-505, 148, 149 'ਚ ਵੀ ਜ਼ਮਾਨਤ ਦੀ ਅਰਜ਼ੀ...
ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਕੀਤਾ ਸਿੱਖਿਆ ਸਕੱਤਰ ਦਾ ਘਿਰਾਓ
. . .  1 day ago
ਫ਼ਾਜ਼ਿਲਕਾ, 19 ਸਤੰਬਰ (ਪ੍ਰਦੀਪ ਕੁਮਾਰ)- ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਅੱਜ ਫ਼ਾਜ਼ਿਲਕਾ ਪੁੱਜਣ 'ਤੇ ਘਿਰਾਓ ਕਰਦਿਆਂ ਪੰਜਾਬ ਸਰਕਾਰ...
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੇ ਧਰਨੇ 'ਚ ਖਹਿਰਾ ਨੇ ਕੀਤੀ ਸ਼ਮੂਲੀਅਤ
. . .  1 day ago
ਸੰਗਰੂਰ, 19 ਸਤੰਬਰ (ਧੀਰਜ ਪਸ਼ੋਰੀਆ)- ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ ਲਾਈ ਬੈਠੇ...
27 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਆਪਣੇ ਨਿੱਜੀ ਮੋਬਾਇਲ ਨੰਬਰ ਨੂੰ ਹੈਲਪ ਲਾਈਨ ਨੰਬਰ ਵਜੋਂ ਕੀਤਾ ਜਾਰੀ
. . .  1 day ago
ਨਾਭਾ : ਪਿੰਡ ਦੁਲੱਦੀ ਦੀਆਂ ਕੋਆਪਰੇਟਿਵ ਸੁਸਾਇਟੀ ਚੋਣਾਂ ਨੂੰ ਲੈ ਕੇ ਪੈਦਾ ਹੋਇਆ ਵਿਵਾਦ
. . .  1 day ago
ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੇਇੱਜ਼ਤੀ ਮਹਿਸੂਸ ਕਰਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਸਾਉਣ ਸੰਮਤ 550

ਸੰਗਰੂਰ

ਦਿੜ੍ਹਬਾ ਨੇੜੇ ਸੜਕ ਹਾਦਸੇ 'ਚ ਚਾਚੇ-ਭਤੀਜੇ ਦੀ ਮੌਤ

ਦਿੜ੍ਹਬਾ ਮੰਡੀ, 15 ਜੁਲਾਈ (ਹਰਬੰਸ ਸਿੰਘ ਛਾਜਲੀ, ਪਰਵਿੰਦਰ ਸੋਨੂੰ) - ਰਾਸ਼ਟਰੀ ਰਾਜ ਮਾਰਗ 'ਤੇ ਪਿੰਡ ਤੂਰਬਨਜਾਰਾ ਨੇੜੇ ਦੋ ਮੋਟਰਸਾਇਕਲ ਸਵਾਰਾਂ ਨੂੰ ਇੱਕ ਟਰੱਕ ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਰਾਨ ਮੋਟਰ-ਸਾਇਕਲ ਸਵਾਰ ਚਾਚੇ-ਭਤੀਜੇ ਦੀ ਮੌਕੇ 'ਤੇ ਮੌਤ ਹੋ ਗਈ | ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਨੇ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ, ਕੀਤਾ ਪਿੰਡਾਂ ਵਿੱਚ ਮਾਰਚ

ਭਵਾਨੀਗੜ੍ਹ, 15 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ ਵਲ਼ੋਂ ਪੰਜਾਬ ਵਿਚ ਨਸ਼ਿਆਂ ਦੇ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਿਖ਼ਲਾਫ਼ ਪਿੰਡ-ਪਿੰਡ ਨਸ਼ਿਆਂ ...

ਪੂਰੀ ਖ਼ਬਰ »

ਸ਼ਰਾਬ ਅਤੇ ਭੁੱਕੀ ਬਰਾਮਦ

ਸ਼ੇਰਪੁਰ, 15 ਜੁਲਾਈ (ਦਰਸ਼ਨ ਸਿੰਘ ਖੇੜੀ) - ਥਾਣਾ ਸ਼ੇਰਪੁਰ ਦੇ ਥਾਣਾ ਮੁਖੀ ਹੀਰਾ ਸਿੰਘ ਸੰਧੂ ਨੇ ਦੱਸਿਆ ਕਿ ਏ.ਐਸ.ਆਈ. ਜਸਪਾਲ ਸਿੰਘ ਨੇ ਸਿਵਚਰਨ ਪੁੱਤਰ ਤਿਲਕ ਰਾਮ ਵਾਸੀ ਪੱਤੀ ਖਲੀਲ ਤੋਂ 22 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ...

ਪੂਰੀ ਖ਼ਬਰ »

ਸ਼ਬਦ ਗੁਰੂ ਚੇਤਨਾ ਸਮਾਗਮ ਅੱਜ

ਸੰਗਰੂਰ, 15 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਗੁਰਦੁਆਰਾ ਗੁਰਪ੍ਰਕਾਸ਼ ਖੇੜੀ ਵਿਖੇ 16 ਜੁਲਾਈ ਨੂੰ ਸ਼ਬਦ ਗੁਰੂ ਚੇਤਨਾ ਸਮਾਗਮ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਲੇਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ | ਗੁਰੂ ਘਰ ਦੇ ਬੁਲਾਰੇ ਭਾਈ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌ ਾਗੋਵਾਲ ਕੱਲ੍ਹ ਪਿੰਡ ਕੁਠਾਲਾ ਪਹੁੰਚਣਗੇ

ਮਾਲੇਰਕੋਟਲਾ, 15 ਜੁਲਾਈ (ਕੁਠਾਲਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਸਿੰਚਾਈ ਮੰਤਰੀ ਭਾਈ ਗੋਬਿੰਦ ਸਿੰਘ ਲੌਾਗੋਵਾਲ 17 ਜੁਲਾਈ ਨੂੰ ਪਿੰਡ ਕੁਠਾਲਾ ਵਿਖੇ ਪਰਜਾ ਮੰਡਲ ਲਹਿਰ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ...

ਪੂਰੀ ਖ਼ਬਰ »

ਹੈਰੋਇਨ ਸਮੇਤ ਦੋ ਨੌਜਵਾਨ ਕਾਬੂ

ਭਵਾਨੀਗੜ੍ਹ, 15 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)-ਪੁਲਿਸ ਅਤੇ ਸਪੈਸ਼ਲ ਟਾਸਕ ਫੋਰਸ ਵਲੋਂ ਸਾਂਝੀ ਕਾਰਵਾਈ ਕਰਦਿਆਂ ਪਿੰਡ ਕਾਕੜਾ ਨੇੜਿਉਂ 12 ਗਰਾਮ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਸਪੈਸ਼ਲ ਟਾਸਕ ਫੋਰਸ ਦੇ ਸੁਪਰਡੈਂਟ ...

ਪੂਰੀ ਖ਼ਬਰ »

ਭੁਲੇਖੇ ਨਾਲ ਜ਼ਹਿਰੀਲੀ ਦਵਾਈ ਖਾਣ ਨਾਲ ਵਿਆਹੁਤਾ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ, 15 ਜੁਲਾਈ (ਭੁੱਲਰ, ਧਾਲੀਵਾਲ) - ਨੇੜਲੇ ਪਿੰਡ ਸ਼ੇਰੋਂ ਦੀ ਇੱਕ ਵਿਆਹੁਤਾ ਦੀ ਜ਼ਹਿਰੀਲੀ ਦਵਾਈ ਖਾਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਮਿ੍ਤਕਾ ਦੇ ਪੋਸਟਮਾਰਟਮ ਸਮੇਂ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਚੀਮਾ ਦੇ ...

ਪੂਰੀ ਖ਼ਬਰ »

ਬਰਸਾਤ ਦੇ 15 ਦਿਨਾਂ ਬਾਅਦ ਜ਼ਿਲ੍ਹੇ ਵਿਚ ਅਜੇ ਵੀ ਡੁੱਬੀ ਪਈ ਹਜ਼ਾਰਾਂ ਏਕੜ ਝੋਨੇ ਦੀ ਫਸਲ

ਸੰਗਰੂਰ, 15 ਜੁਲਾਈ (ਧੀਰਜ ਪਸ਼ੌਰੀਆ) -28 ਜੂਨ ਨੂੰ ਜ਼ਿਲ੍ਹਾ ਸੰਗਰੂਰ ਵਿਚ ਹੋਈ ਬਰਸਾਤ ਕਾਰਨ ਡੁੱਬੀ ਝੋਨੇ ਦੀ ਫਸਲ 2 ਹਫਤੇ ਬੀਣ ਜਾਣ ਦੇ ਬਾਵਜੂਦ ਵੀ ਅਜੇ ਕਈ ਥਾਵਾਂ 'ਤੇ ਪਾਣੀ ਵਿਚ ਹੀ ਡੁੱਬੀ ਹੋਈ ਹੈ ਜਿਸ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ...

ਪੂਰੀ ਖ਼ਬਰ »

ਵੀਡੀਓ ਵਿਚਲੀ ਔਰਤ ਨੇ ਇਸ ਨੂੰ ਪਤੀ ਵਲੋਂ ਕੀਤੀ ਸਾਜਿਸ਼ ਕਰਾਰ ਦਿੰਦਿਆਂ ਰੱਖਿਆ ਪੱਖ

ਸੰਗਰੂਰ, 15 ਜੁਲਾਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਸੀ.ਆਈ.ਏ. ਸਟਾਫ਼ ਇੰਚਾਰਜ ਸੰਗਰੂਰ ਇੰਸਪੈਕਟਰ ਵਿਜੈ ਕੁਮਾਰ ਅਤੇ ਇਕ ਔਰਤ ਦੀਆਂ ਵੀਡੀਓ ਵਿਚਲੀ ਔਰਤ ਨੇ ਅੱਜ ਪੱਤਰਕਾਰਾਂ ਦੇ ਸਨਮੁੱਖ ਹੋ ...

ਪੂਰੀ ਖ਼ਬਰ »

ਭਰਤੀ ਪ੍ਰਕਿਰਿਆ ਪੂਰੀ ਕਰ ਚੁੱਕੇ ਹੈਲਥ ਵਰਕਰਾਂ ਨੂੰ ਤੁਰੰਤ ਜੁਆਇਨ ਕਰਵਾਇਆ ਜਾਵੇ, ਨਹੀਂ ਤਾਂ ਸੰਘਰਸ਼ ਕਰਾਂਗੇ-ਧਨੇਸਰ

ਸੰਦੌੜ, 15 ਜੁਲਾਈ (ਜਗਪਾਲ ਸਿੰਘ ਸੰਧੂ)-ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਸੀਨੀਅਰ ਆਗੂ ਗੁਰਵੀਰ ਸਿੰਘ ਧਨੇਸਰ ਨੇ ਕਿਹਾ ਕਿ ਮਲਟੀਪਰਪਜ਼ ਹੈਲਥ ਵਰਕਰਾਂ ਦੀ 1263 ਅਸਾਮੀਆਂ ਦੀ ਭਰਤੀ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਹੇ ਕੇਸ ਦਾ ਨਿਬੇੜਾ ਹੋ ...

ਪੂਰੀ ਖ਼ਬਰ »

ਮੁੱਕੇਬਾਜ਼ੀ ਦਾ ਪ੍ਰਦਰਸ਼ਨੀ ਮੈਚ ਕਰਵਾਇਆ

ਕੁੱਪ ਕਲਾਂ, 15 ਜੁਲਾਈ (ਰਵਿੰਦਰ ਸਿੰਘ ਬਿੰਦਰਾ)-ਕੋਚਿੰਗ ਸੈਂਟਰ ਰੋਹੀੜਾ ਵਿਖੇ ਮੁੱਕੇਬਾਜ਼ੀ ਦਾ ਪ੍ਰਦਰਸ਼ਨੀ ਮੈਚ ਕਰਵਾਇਆ ਗਿਆ | ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਅਰਜ਼ੁਨਾ ਐਵਾਰਡੀ ਜੈਪਾਲ ਸਿੰਘ ਰੋਹੀੜਾ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਦਾ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਮਾਲੇਰਕੋਟਲਾ, 15 ਜੁਲਾਈ (ਕੁਠਾਲਾ)-ਸ੍ਰੀ ਗੁਰੂ ਤੇਗ਼ ਬਹਾਦਰ ਕਾਲਜ ਆਫ਼ ਐਜੂਕੇਸ਼ਨ ਸੇਹ-ਕੇ ਦੇ ਬੀ.ਐੱਡ. (ਭਾਗ-ਪਹਿਲਾ) ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਪਿ੍ੰਸੀਪਲ ਡਾ. ਸ਼ਸ਼ੀ ਪ੍ਰਭਾ ਨੇਗੀ ਮੁਤਾਬਿਕ ਸੇਹਕੇ ਕਾਲਜ ਦੀ ਵਿਦਿਆਰਥਣ ਇਕਰਾ ਅਸ਼ਫਾਕ ...

ਪੂਰੀ ਖ਼ਬਰ »

ਨੌਜਵਾਨਾਂ ਨੇ ਨਸ਼ਿਆਂ ਿਖ਼ਲਾਫ਼ ਪਿੰਡਾਂ 'ਚ ਮੋਟਰਸਾਈਕਲ ਰੈਲੀ ਕੱਢੀ

ਕੌਹਰੀਆਂ, 15 ਜੁਲਾਈ (ਮਾਲਵਿੰਦਰ ਸਿੰਘ ਸਿੱਧੂ)-ਪਿੰਡ ਉਭਿਆ ਦੇ ਨੌਜਵਾਨਾਂ ਨੇ ਇਕੱਠੇ ਹੋਕੇ ਨਸ਼ਿਆਂ ਿਖ਼ਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਦਰਜਨ ਦੇ ਕਰੀਬ ਪਿੰਡਾਂ ਵਿੱਚ ਮੋਟਰਸਾਈਕਲਾਂ 'ਤੇ ਰੈਲੀ ਕੱਢੀ | ਨੌਜਵਾਨਾਂ ਨੇ ਨਸ਼ਿਆਂ ਵਿਰੁੱਧ ਨਾਅਰੇ ...

ਪੂਰੀ ਖ਼ਬਰ »

ਨਸ਼ਾ ਮੁਕਤ ਪੰਜਾਬ ਦਾ ਸੁਪਨਾ ਹੋਵੇਗਾ ਪੂਰਾ-ਬੀਬੀ ਕਾਂਗੜਾ

ਸੰਗਰੂਰ, 15 ਜੁਲਾਈ (ਚੌਧਰੀ ਨੰਦ ਲਾਲ ਗਾਂਧੀ)-ਕੈਪਟਨ ਸਰਕਾਰ ਵਲੋਂ ਨਸ਼ਿਆਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ੁਰੂ ਕੀਤੀ ਨਸ਼ਾ ਰੋਕੋ ਮੁਹਿੰਮ ਸਫਲ ਬਣਾਉਣ ਲਈ ਮੈਂਬਰ ਪੀ.ਪੀ.ਸੀ.ਸੀ. ਯੂਥ ਕਾਂਗਰਸ ਅਤੇ ਮਹਿਲਾ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਬੀਬੀ ਪੂਨਮ ...

ਪੂਰੀ ਖ਼ਬਰ »

ਲੋਕ ਕਾਫ਼ਲਾ ਨੇ ਪਾਠਕ ਮਿਲਣੀ ਕਰਵਾਈ

ਸੰਗਰੂਰ, 15 ਜੁਲਾਈ (ਧੀਰਜ ਪਸ਼ੌਰੀਆ)-ਮਹੀਨਾਵਾਰ ਪੰਜਾਬੀ ਪਰਚਾ ਲੋਕ ਕਾਫ਼ਲਾ ਵਲੋਂ ਅੱਜ ਸਥਾਨਕ ਆਦਰਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਾਠਕ ਮਿਲਣੀ ਕਰਵਾਈ ਗਈ | ਪਾਠਕ ਮਿਲਣੀ ਦੌਰਾਨ ਪਰਚੇ ਦੇ ਸੰਪਾਦੀ ਬੋਰਡ ਦੇ ਮੈਂਬਰ ਬਸੇਸਰ ਰਾਮ ਨੇ ਕਿਹਾ ਕਿਹਾ ਕਿ ਮੌਜੂਦਾ ...

ਪੂਰੀ ਖ਼ਬਰ »

ਹੈਰੀਟੇਜ ਸਕੂਲ ਵਿਖੇ ਛੋਟੇ ਬੱਚਿਆਂ ਤੋਂ ਲਗਵਾਏ ਬੂਟੇ

ਭਵਾਨੀਗੜ੍ਹ, 15 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)-ਹੈਰੀਟੇਜ ਸਕੂਲ ਵਿਖੇ ਛੋਟੇ ਬੱਚਿਆਂ ਨੂੰ ਰੁੱਖਾਂ ਪ੍ਰਤੀ ਜਾਗਰੂਕ ਕਰਨ ਅਤੇ ਵਾਤਾਵਰਨ ਵਿੱਚ ਪੈ ਰਹੇ ਪ੍ਰਦੂਸ਼ਿਤ ਵਿਗਾੜ ਤੋਂ ਹੁਣੇ ਤੋਂ ਹੀ ਜਾਣੂ ਕਰਾਉਣ ਦੇ ਮਕਸਦ ਨਾਲ ਵਿਦਿਆਰਥੀਆਂ ਤੋਂ ਬੂਟਿਆਂ ਦੇ ਬੀਜ ...

ਪੂਰੀ ਖ਼ਬਰ »

ਕਿਸਾਨਾਂ ਨੇ ਨਸ਼ਿਆਂ ਖਿਲਾਫ਼ ਪੰਜਾਬ ਸਰਕਾਰ ਦੀ ਅਰਥੀ ਫੂਕੀ

ਚੀਮਾ ਮੰਡੀ, 15 ਜੁਲਾਈ (ਦਲਜੀਤ ਸਿੰਘ ਮੱਕੜ)-ਸਥਾਨਕ ਕਸਬੇ ਵਿਚੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪੰਜਾਬ ਵਿਚ ਵਧ ਰਹੇ ਨਸ਼ੇ ਦੇ ਰੁਝਾਨ 'ਤੇ ਪੰਜਾਬ ਸਰਕਾਰ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਜੋਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ ਤੇ ...

ਪੂਰੀ ਖ਼ਬਰ »

ਨਵੇਂ ਏ.ਬੀ.ਸੀ. ਆਈਲਟਸ ਸੈਂਟਰ ਦਾ ਉਦਘਾਟਨ

ਜਖੇਪਲ, 15 ਜੁਲਾਈ (ਮੇਜਰ ਸਿੰਘ ਜਖੇਪਲ) - ਨੌਜਵਾਨ ਪੀੜ੍ਹੀ ਦੇ ਵਿਦੇਸ਼ਾਂ ਵਿਚ ਜਾਣ ਦੇ ਰੁਝਾਨ ਨੂੰ ਵੇਖਦੇ ਹੋਏ ਪੇਂਡੂ ਖੇਤਰ ਅੰਦਰ ਜਖੇਪਲ ਵਿਖੇ ਧਰਮਗੜ੍ਹ ਰੋਡ ਦੇ ਏ.ਬੀ.ਸੀ. ਆਈਲੈਟਸ ਇੰਸਟੀਚਿਊਟ ਦਾ ਉਦਘਾਟਨ ਪੰਜਾਬ ਫੋਰੈਸਟ ਮਹਿਕਮੇ ਦੇ ਵਾਇਸ ਚੇਅਰਮੈਨ ਗੁਰਬਚਨ ...

ਪੂਰੀ ਖ਼ਬਰ »

ਕ੍ਰਿਕਟ ਟੂਰਨਾਮੈਂਟ ਦਾ ਪ੍ਰੋ: ਗੱਜਣਮਾਜਰਾ ਨੇ ਕੀਤਾ ਉਦਘਾਟਨ

ਅਮਰਗੜ੍ਹ, 15 ਜੁਲਾਈ (ਸੁਖਜਿੰਦਰ ਸਿੰਘ ਝੱਲ)-ਬਾਬਾ ਗਿਆਨ ਦਾਸ ਸਪੋਰਟਸ ਅਤੇ ਵੈੱਲਫੇਅਰ ਕਲੱਬ ਅਮਰਗੜ੍ਹ ਵਲੋਂ ਹਰਮਨਪ੍ਰੀਤ ਸਿੰਘ ਕੈਨੇਡਾ ਤੇ ਹਰਮਨ ਖਹਿਰਾ ਨਿਊਜ਼ੀਲੈਂਡ ਦੇ ਸਹਿਯੋਗ ਸਦਕਾ ਕਰਵਾਏ ਜਾ ਰਹੇ ਦੂਜੇ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ ਹਲਕਾ ਇੰਚਾਰਜ ਲੋਕ ਇਨਸਾਫ਼ ਪਾਰਟੀ ਨੇ ਕੀਤਾ | ਕਲੱਬ ਪ੍ਰਧਾਨ ਯਾਦਵਿੰਦਰ ਯਾਦੂ ਨੇ ਦੱਸਿਆ ਕਿ ਇਸ ਕ੍ਰਿਕਟ ਟੂਰਨਾਮੈਂਟ ਵਿਚ ਕਰੀਬ 40 ਟੀਮਾਂ ਹਿੱਸਾ ਲੈ ਰਹੀਆਂ ਹਨ | ਇਸ ਮੌਕੇ ਡਾ: ਅਵਤਾਰ ਸਿੰਘ ਅਮਰਗੜ੍ਹ, ਮੁਲਾਜ਼ਮ ਆਗੂ ਅਸ਼ਵਨੀ ਜੋਸ਼ੀ, ਡਾ: ਪਵਿੱਤਰ ਸਿੰਘ ਅਮਰਗੜ੍ਹ, ਮੁਲਾਜ਼ਮ ਆਗੂ ਅਸ਼ਵਨੀ ਜੋਸ਼ੀ, ਡਾ: ਪਵਿੱਤਰ ਸਿੰਘ ਅਮਰਗੜ੍ਹ, ਰਣਧੀਰ ਸਿੰਘ ਮੁਹਾਲੀ, ਸ੍ਰੀ ਰਜੇਸ਼ ਦੁੱਗਲ, ਸਾਬਕਾ ਪੰਚ ਰੂਪ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ | ਇਸ ਸਮੇਂ ਕਲੱਬ ਮੈਂਬਰ ਬੇਅੰਤ ਸਿੰਘ, ਮਨੀ, ਜੋਤ, ਸੰਦੀਪ ਸਿੰਘ, ਮਹਿਕਦੀਪ ਸਿੰਘ, ਅਮਰਿੰਦਰ ਸਿੰਘ, ਕਮਲਜੀਤ ਸਿੰਘ, ਗਗਨਦੀਪ ਸਿੰਘ ਢਿਲੋਂ, ਸਿਕੰਦਰ ਸਿੰਘ, ਗੁਰਮੀਤ ਸਿੰਘ, ਕਮਲ ਸਿਆਣ, ਪਰਮਿੰਦਰ ਸਿੰਘ, ਜਸਵੀਰ ਸਿੰਘ, ਅਜੈ ਖਾਂ, ਗੁਰਵਿੰਦਰ ਸਿੰਘ, ਜਗਸੀਰ ਸਿੰਘ, ਬਹਾਦਰ ਸਿੰਘ, ਯਾਸੀਨ ਖਾਂ, ਹੁਸੈਨ ਖਾਂ, ਗੁਰਵਿੰਦਰ ਸਿੰਘ, ਨਰਦੀਪ ਸਿੰਘ ਆਦਿ ਮੌਜੂਦ ਸਨ | ਟੂਰਨਾਮੈਂਟ ਦੀ ਕੁਮੈਂਟਰੀ ਹੈਪੀ ਰੁੜਕੀ ਅਤੇ ਜੋਗਾ ਹਥੋਆ ਨੇ ਕੀਤੀ |


ਖ਼ਬਰ ਸ਼ੇਅਰ ਕਰੋ

ਲੋਕ ਅਦਾਲਤ ਵਿਚ 98 ਕੇਸਾਂ ਦਾ ਨਿਪਟਾਰਾ

ਮੂਣਕ, 15 ਜੁਲਾਈ (ਗਮਦੂਰ ਧਾਲੀਵਾਲ)-ਐਡੀਸ਼ਨਲ ਵਿਸਲ ਜੱਜ ਸੀਨੀਅਰ ਡਵੀਜਨ ਮੂਣਕ ਵਿਖੇ ਜੱਜ ਸ੍ਰੀਮਤੀ ਪੁਸਪਾ ਰਾਣੀ ਵਲੋਂ ਲੋਕ ਅਦਾਲਤ ਲਗਾਈ ਗਈ ਜਿਸ ਵਿਚ ਬਤੌਰ ਮੈਂਬਰ ਸ੍ਰੀ ਅਵਨੀਸ ਜੋਸ਼ੀ ਪ੍ਰਧਾਨ ਬਾਰ ਐਸੋਸੀਏਸ਼ਨ ਅਤੇ ਸ੍ਰੀਮਤੀ ਰਾਧਾ ਜੈਨ ਐਮ.ਸੀ. ਸ਼ਾਮਿਲ ਹੋਏ ...

ਪੂਰੀ ਖ਼ਬਰ »

ਆਰੀਅਨ ਗਲੋਬਲ ਕਾਲਜ ਦਾ ਬੀ.ਐੱਡ. ਦਾ ਨਤੀਜਾ ਸ਼ਾਨਦਾਰ

ਸੁਨਾਮ ਊਧਮ ਸਿੰਘ ਵਾਲਾ, 15 ਜੁਲਾਈ (ਭੁੱਲਰ, ਧਾਲੀਵਾਲ) - ਸਥਾਨਕ ਪਟਿਆਲਾ ਰੋਡ ਤੇ ਸਥਿਤ ਉੱਘੀ ਵਿੱਦਿਅਕ ਸੰਸਥਾ ਆਰੀਅਨ ਗਲੋਬਲ ਕਾਲਜ ਦੇ ਬੀ.ਐਡ. ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ | ਕਾਲਜ ਦੀ ਪਿ੍ੰਸੀਪਲ ਸ਼੍ਰੀਮਤੀ ਸੀਮਾ ਗਰਗ ਅਤੇ ਮੈਡਮ ਰੀਮਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਠੇਕੇਦਾਰ ਦੇ ਉਜਾੜੇ ਰੱੁਖਾਂ ਦੀ ਪੂਰਤੀ ਦੁਕਾਨਦਾਰ ਕਰਨ ਲੱਗੇ

ਚੀਮਾ ਮੰਡੀ, 15 ਜੁਲਾਈ (ਦਲਜੀਤ ਸਿੰਘ ਮੱਕੜ)-ਕਸਬੇ ਵਿਚ ਕੁਝ ਮਹੀਨੇ ਪਹਿਲਾਂ ਬਣੀ ਭਵਾਨੀਗੜ੍ਹ ਕੋਟਸਮੀਰ ਸੜਕ 'ਤੇ ਕਸਬੇ ਦੀਆਂ ਦੁਕਾਨਾਂ ਅੱਗੇ ਲੱਗੇ ਪੁਰਾਣੇ ਦਰਖਤਾਂ, ਪਿੱਪਲ ਬੋਰਡ ਨਿੰਦ ਆਦਿ ਦੇ ਸੰਘਣੇ ਰੁੱਖਾਂ ਨੂੰ ਵੀ ਸੜਕ ਦੇ ਠੇਕੇਦਾਰਾਂ ਨੇ ਕੱਟ ਦਿੱਤਾ ਜੋ ...

ਪੂਰੀ ਖ਼ਬਰ »

ਪਰਜਾਮੰਡਲ ਦੇ ਸ਼ਹੀਦਾਂ ਦੀ ਯਾਦ 'ਚ ਕੁਠਾਲਾ ਵਿਖੇ ਸ਼ਹੀਦੀ ਕਾਨਫ਼ਰੰਸ ਅੱਜ

ਸੰਦੌੜ, 15 ਜੁਲਾਈ (ਗੁਰਪ੍ਰੀਤ ਸਿੰਘ ਚੀਮਾ)-17 ਜੁਲਾਈ 1927 ਨੂੰ ਅੰਗਰੇਜ਼ ਹਕੂਮਤ ਨਾਲ ਆਪਣੇ ਹੱਕਾਂ ਲਈ ਸੰਘਰਸ਼ ਕਰਦਿਆਂ ਵਾਪਰੇ ਗੋਲੀ ਕਾਂਡ ਵਿਚ ਸ਼ਹੀਦ ਹੋਏ ਪਰਜਾ ਮੰਡਲ ਲਹਿਰ ਦੇ ਸ਼ਹੀਦਾਂ ਦੀ ਯਾਦ ਵਿਚ ਇਤਿਹਾਸਕ ਪਿੰਡ ਕੁਠਾਲਾ ਵਿਖੇ 16 ਜੁਲਾਈ ਨੂੰ ਸ਼ਾਮ 5 ਵਜੇ ...

ਪੂਰੀ ਖ਼ਬਰ »

ਮਲੇਰਕੋਟਲਾ ਦੇ 30 ਸਾਲ ਪੁਰਾਣੇ ਸੀਵਰੇਜ ਸਿਸਟਮ ਦੀ ਪਹਿਲੀ ਬਾਰ ਜੈਟਿੰਗ ਮਸ਼ੀਨਾਂ ਨਾਲ ਸਫ਼ਾਈ

ਮਲੇਰਕੋਟਲਾ, 15 ਜੁਲਾਈ (ਕੁਠਾਲਾ)-ਦੋ ਦਿਨ ਪਹਿਲਾਂ ਮਹਿਜ਼ ਡੇਢ ਘੰਟੇ ਹੋਈ ਮਾਨਸੂਨ ਦੀ ਪਹਿਲੀ ਬਾਰਸ ਨਾਲ ਹੀ ਮਲੇਰਕੋਟਲਾ ਸ਼ਹਿਰ ਦੇ ਬਾਜ਼ਾਰਾਂ, ਮੁਹੱਲਿਆਂ, ਗਲੀਆਂ, ਚੌਕਾਂ ਅੰਦਰ ਨੱਕੋ ਨੱਕ ਭਰੇ ਪਾਣੀ ਬਾਰੇ ਨਗਰ ਕੌਾਸਲ ਦਾ ਪੱਖ ਸਪੱਸ਼ਟ ਕਰਦਿਆਂ ਨਗਰ ਕੌਾਸਲ ...

ਪੂਰੀ ਖ਼ਬਰ »

ਮਨੁੱਖੀ ਸੁਭਾਅ ਵਿਚ ਹਾਸਾ ਘੱਟ ਰਿਹਾ ਹੈ ਤੇ ਤਣਾਅ ਵੱਧ ਰਿਹੈ-ਜਸਵਿੰਦਰ ਭੱਲਾ

ਸੁਨਾਮ ਊਧਮ ਸਿੰਘ ਵਾਲਾ, 15 ਜੁਲਾਈ (ਧਾਲੀਵਾਲ, ਭੁੱਲਰ)-ਹਸਮੁੱਖ ਸੁਭਾਅ ਵਾਲਾ ਵਿਅਕਤੀ ਜ਼ਿੰਦਗੀ ਵਿਚ ਆਈਆਂ ਚੁਣੌਤੀਆਂ ਨੂੰ ਚੰਗੀ ਤਰ੍ਹਾਂ ਨਜਿੱਠ ਲੈਂਦਾ ਹੈ ਤੇ ਹਾਸਰਸ ਵੀ ਜ਼ਿੰਦਗੀ ਵਿਚ ਭੋਜਨ ਦੀ ਤਰ੍ਹਾਂ ਅਨਿੱਖੜਵਾਂ ਹਿੱਸਾ ਹੋਣਾ ਚਾਹੀਦਾ ਹੈ | ਇਨ੍ਹਾਂ ...

ਪੂਰੀ ਖ਼ਬਰ »

ਸਰਬ ਉੱਚ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਪੈਨਸ਼ਨ ਨੂੰ ਤਰਸ ਰਹੇ ਹਨ ਸੇਵਾ ਮੁਕਤ ਬਜ਼ੁਰਗ

ਮਾਲੇਰਕੋਟਲਾ, 15 ਜੁਲਾਈ (ਕੁਠਾਲਾ)-ਇਸ ਵੇਲੇ ਉਮਰ ਦੇ 80 ਵਰ੍ਹੇ ਲੰਘਾ ਚੁੱਕੇ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਵਿਚੋਂ 11 ਮਈ 1995 ਤੋਂ 30 ਜੂਨ 1999 ਤੱਕ ਸੇਵਾ ਮੁਕਤ ਹੋਏ ਅਨੇਕਾਂ ਕਰਮਚਾਰੀ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਆਪਣੀ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਮਿਊਜ਼ੀਅਮ ਦੀ ਉਸਾਰੀ ਲਈ ਕੰਬੋਜ ਭਾਈਚਾਰੇ ਨੇ ਸੰਘਰਸ਼ ਦੀ ਉਲੀਕੀ ਰੂਪ ਰੇਖਾ

ਸੁਨਾਮ ਊਧਮ ਸਿੰਘ ਵਾਲਾ, 15 ਜੁਲਾਈ (ਧਾਲੀਵਾਲ, ਭੁੱਲਰ) - ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਬਣਨ ਵਾਲੇ ਮਿਊਜ਼ੀਅਮ ਦੀ ਉਸਾਰੀ 'ਚ ਹੋ ਰਹੀ ਦੇਰੀ ਦਾ ਮਾਮਲਾ ਭਖਦਾ ਹੀ ਜਾ ਰਿਹਾ ਹੈ ਜਿਸ ਨੂੰ ਲੈ ਕੇ ਕੰਬੋਜ ਭਾਈਚਾਰੇ ਵਲੋਂ ਇੱਕ ਵਾਰ ਮੁੜ ਮੀਟਿੰਗ ਕਰ ਕੇ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਸੁਨਾਮ ਰਾਇਲਜ਼ ਦੀ ਅਹਿਮ ਮੀਟਿੰਗ

ਸੁਨਾਮ ਊਧਮ ਸਿੰਘ ਵਾਲਾ, 15 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਲਾਇਨਜ਼ ਕਲੱਬ ਸੁਨਾਮ ਰਾਇਲਜ਼ ਦੀ ਇੱਕ ਅਹਿਮ ਮੀਟਿੰਗ ਕਲੱਬ ਦੇ ਨਵ-ਨਿਯੁਕਤ ਪ੍ਰਧਾਨ ਮਨਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਲੱਬ ਸਕੱਤਰ ਐਡਵੋਕੇਟ ਪਰਮਿੰਦਰ ਸਿੰਘ ...

ਪੂਰੀ ਖ਼ਬਰ »

ਅਥਲੈਟਿਕ ਮੀਟ ਦੌਰਾਨ ਦੋੜਾਕਾਂ ਨੇ ਦਿਖਾਏ ਜੌਹਰ

ਸੰਗਰੂਰ, 15 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਵਾਰ ਹੀਰੋਜ਼ ਸਟੇਡੀਅਮ ਵਿਚ ਜ਼ਿਲ੍ਹਾ ਅਥਲੈਟਿਕ ਮੀਟ ਐਥਲੈਟਿਕ ਐਸੋਸੀਏਸ਼ਨ ਸੰਗਰੂਰ ਵਲੋਂ ਕਰਵਾਈ ਗਈ | ਮੀਟ ਦਾ ਉਦਘਾਟਨ ਐਸ.ਡੀ.ਐਮ. ਸ੍ਰੀ ਅਵਿਕੇਸ਼ ਗੁਪਤਾ ਅਤੇ ਇਨਾਮ ਵੰਡਣ ਦੀ ਰਸਮ ਏ.ਕੇ. ਸ਼ਰਮਾ ...

ਪੂਰੀ ਖ਼ਬਰ »

ਦਰਜਾ ਮਿਲਣ ਦੇ ਬਾਵਜੂਦ ਸਹੂਲਤਾਂ ਪੱਖੋਂ ਕੋਰਾ ਹੈ, ਸਬ ਡਵੀਜ਼ਨ ਬਣਿਆ ਭਵਾਨੀਗੜ੍ਹ

ਰਣਧੀਰ ਸਿੰਘ ਫੱਗੂਵਾਲਾ ਭਵਾਨੀਗੜ੍ਹ, 15 ਜੁਲਾਈ-ਭਵਾਨੀਗੜ੍ਹ ਨੂੰ ਸਬ ਡਵੀਜ਼ਨ ਦਾ ਦਰਜਾ ਮਿਲੇ ਨੂੰ ਕਰੀਬ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਵੀ ਇੱਥੇ ਸਬ ਡਵੀਜ਼ਨ ਦੀਆਂ ਸਹੂਲਤਾਂ ਪੂਰੀ ਤਰ੍ਹਾਂ ਨਾ ਮਿਲਣ ਦੇ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਪੈ ਰਿਹਾ ...

ਪੂਰੀ ਖ਼ਬਰ »

ਅਧਿਆਪਕਾਂ ਦਾ ਸ਼ਿਕਾਇਤਾਂ/ਮੁਸ਼ਕਿਲਾਂ ਦਾ ਕੈਂਪ ਲੱਗਾ ਕੇ ਮੌਕੇ 'ਤੇ ਹੱਲ ਕੀਤਾ

ਸੰਗਰੂਰ, 15 ਜੁਲਾਈ (ਚੌਧਰੀ ਨੰਦ ਲਾਲ ਗਾਂਧੀ)-ਸਿੱਖਿਆ ਵਿਭਾਗ ਦੇ ਹੁਕਮਾਂ ਦੀ ਪਾਲਨਾ ਹਿਤ ਸਕੈਂਡਰੀ ਅਤੇ ਐਲੀਮੈਂਟਰੀ ਸਿੱਖਿਆ ਦਫ਼ਤਰ ਨਾਲ ਸਬੰਧਤ ਅਧਿਆਪਕਾਂ ਦੇ ਮਾਮਲਿਆਂ/ਸ਼ਿਕਾਇਤਾਂ ਦਾ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ./ਸੈ.ਸਿੱ.) ਸੰਗਰੂਰ ਵਿਖੇ ਜ਼ਿਲ੍ਹਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX