ਤਾਜਾ ਖ਼ਬਰਾਂ


550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਸੁੰਦਰ ਜਲੌ
. . .  28 minutes ago
ਅੰਮ੍ਰਿਤਸਰ, 12 ਨਵੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨਤਮਸਤਕ ਹੋਣ ਪੁੱਜ ਰਹੀਆਂ ਹਨ। ਅੱਜ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ...
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ
. . .  17 minutes ago
ਸੁਲਤਾਨਪੁਰ ਲੋਧੀ, 12 ਨਵੰਬਰ (ਅਮਰਜੀਤ ਕੋਮਲ, ਜਗਮੋਹਣ ਸਿੰਘ ਥਿੰਦ)- ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਪਣੀ ਧਰਮ ਪਤਨੀ ਸਵਿਤਾ ਕੋਵਿੰਦ...
550ਵੇਂ ਪ੍ਰਕਾਸ਼ ਪੁਰਬ ਮੌਕੇ ਨਵਜੋਤ ਸਿੰਘ ਸਿੱਧੂ ਨੇ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਟੇਕਿਆ ਮੱਥਾ
. . .  52 minutes ago
ਅੰਮ੍ਰਿਤਸਰ, 12 ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਦੇ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ...
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ
. . .  55 minutes ago
ਸੁਲਤਾਨਪੁਰ ਲੋਧੀ, 12 ਨਵੰਬਰ (ਕੋਮਲ, ਥਿੰਦ, ਹੈਪੀ, ਲਾਡੀ)- ਰਾਸ਼ਟਰਪਤੀ ਰਾਮਨਾਥ ਕੋਵਿੰਦ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ...
ਡੇਂਗੂ ਕਾਰਨ 25 ਸਾਲਾ ਨੌਜਵਾਨ ਦੀ ਹੋਈ ਮੌਤ
. . .  55 minutes ago
ਸੁਲਤਾਨਵਿੰਡ, 12 ਨਵੰਬਰ (ਗੁਰਨਾਮ ਸਿੰਘ ਬੁੱਟਰ)- ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਵਾਰਡ ਨੰਬਰ 35 ਪੱਤੀ ਬਹਿਣੀਵਾਲ ਵਿਖੇ ਡੇਂਗੂ ਕਾਰਨ 25 ਸਾਲਾਂ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ...
ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਮੌਕੇ ਨਿਰਮਲਾ ਸੀਤਾਰਮਨ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਮੱਥਾ ...
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਈ 4 ਲੱਖ ਦੇ ਕਰੀਬ ਸੰਗਤ
. . .  about 1 hour ago
ਸੁਲਤਾਨਪੁਰ ਲੋਧੀ, 12 ਨਵੰਬਰ (ਕੋਮਲ, ਥਿੰਦ, ਹੈਪੀ, ਲਾਡੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਵੇਰ ਤੋਂ ਲੈ ਕੇ ਹੁਣ...
ਸ. ਪ੍ਰਕਾਸ਼ ਸਿੰਘ ਬਾਦਲ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਟੇਕਿਆ ਮੱਥਾ
. . .  about 1 hour ago
ਸੁਲਤਾਨਪੁਰ ਲੋਧੀ, 12 ਨਵੰਬਰ (ਕੋਮਲ, ਥਿੰਦ, ਹੈਪੀ, ਲਾਡੀ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ...
ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਟੇਕਿਆ ਮੱਥਾ
. . .  about 1 hour ago
ਸੁਲਤਾਨਪੁਰ ਲੋਧੀ, 12 ਨਵੰਬਰ (ਅਮਰਜੀਤ ਕੋਮਲ, ਜਗਮੋਹਣ ਸਿੰਘ ਥਿੰਦ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਕੇਂਦਰੀ ਮੰਤਰੀ...
ਰਾਜੋਆਣਾ ਨੂੰ ਵੱਡੀ ਰਾਹਤ, ਸਰਕਾਰ ਨੇ ਉਮਰ ਕੈਦ 'ਚ ਬਦਲੀ ਫਾਂਸੀ ਦੀ ਸਜ਼ਾ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਸਜ਼ਾਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ...
ਰਾਸ਼ਟਰਪਤੀ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ
. . .  about 2 hours ago
ਨਵੀਂ ਦਿੱਲੀ, 12 ਨਵੰਬਰ- ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈਆਂ ਦਿੱਤੀਆਂ ਹਨ। ਰਾਸ਼ਟਰਪਤੀ ਕੋਵਿੰਦ...
ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 12 ਨਵੰਬਰ - ਜੰਮੂ ਕਸ਼ਮੀਰ ਸਥਿਤ ਗਾਂਦਰਬਲ ਵਿਖੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ ਵਿਚ ਇਕ ਅੱਤਵਾਦੀ ਦੀ ਮੌਤ ਹੋ ਗਈ ਹੈ। ਮੁੱਠਭੇੜ ਜਾਰੀ...
ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਸ੍ਰੀ ਬੇਰ ਸਾਹਿਬ ਹੋਣਗੇ ਨਤਮਸਤਕ
. . .  about 3 hours ago
ਸੁਲਤਾਨਪੁਰ ਲੋਧੀ, 12 ਨਵੰਬਰ (ਜਗਮੋਹਣ ਸਿੰਘ ਥਿੰਦ, ਅਮਰਜੀਤ ਕੋਮਲ, ਹੈਪੀ, ਲਾਡੀ) - ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ 11 ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣਗੇ। ਸੁਰੱਖਿਆ ਏਜੰਸੀਆਂ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵਿਸ਼ੇਸ਼ ਪ੍ਰਬੰਧ ਕੀਤੇ ਗਏ...
ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਦਾ ਉਮੜਿਆ ਸੈਲਾਬ
. . .  about 4 hours ago
ਜਲੰਧਰ, 12 ਨਵੰਬਰ - ਅੱਜ ਦੇਸ਼ ਵਿਦੇਸ਼ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਅੱਜ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਲੱਖਾਂ ਦੀ ਗਿਣਤੀ ਵਿਚ ਸੰਗਤ ਪਹੁੰਚ ਰਹੀ ਹੈ ਤੇ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਅਦਾਰਾ ਅਜੀਤ ਵੱਲੋਂ ਸਮੂਹ ਪਾਠਕਾਂ ਤੇ ਦਰਸ਼ਕਾਂ ਨੂੰ ਲੱਖ ਲੱਖ ਵਧਾਈ
. . .  about 4 hours ago
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਅਦਾਰਾ ਅਜੀਤ ਵੱਲੋਂ ਸਮੂਹ ਪਾਠਕਾਂ ਤੇ ਦਰਸ਼ਕਾਂ ਨੂੰ ਲੱਖ ਲੱਖ...
ਮਹਾਰਾਸ਼ਟਰ : ਰਾਜਪਾਲ ਨੇ ਹੁਣ ਐਨਸੀਪੀ ਨੂੰ ਕੱਲ੍ਹ ਰਾਤ 8.30 ਵਜੇ ਤੱਕ ਦਾ ਸਮਾਂ
. . .  1 day ago
ਬੱਸ ਵੱਲੋਂ ਘੜੁੱਕੇ ਨੂੰ ਟੱਕਰ ਮਾਰਨ 'ਤੇ ਇਕ ਲੜਕੀ ਦੀ ਮੌਤ, 40 ਜ਼ਖ਼ਮੀ
. . .  1 day ago
ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਰਾਤ 9.30 ਵਜੇ ਤੱਕ 15 ਲੱਖ ਦੇ ਕਰੀਬ ਸੰਗਤਾਂ ਨਤਮਸਤਕ
. . .  1 day ago
ਮੁੰਬਈ : ਰਾਜਪਾਲ ਨੂੰ ਮਿਲਣ ਰਾਜ ਭਵਨ ਪੁੱਜੇ ਅਜੀਤ ਪਵਾਰ
. . .  1 day ago
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੱਲ੍ਹ ਸੁਲਤਾਨਪੁਰ ਲੋਧੀ ਹੋਣਗੇ ਨਤਮਸਤਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਸਾਉਣ ਸੰਮਤ 550

ਹੁਸ਼ਿਆਰਪੁਰ / ਮੁਕੇਰੀਆਂ

ਈਸ਼ਾ ਕਾਲੀਆ ਨੇ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਿਆ

ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)-'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਨੂੰ ਹੁਸ਼ਿਆਰਪੁਰ 'ਚ ਲੋਕ ਲਹਿਰ ਬਣਾਇਆ ਜਾਵੇਗਾ, ਕਿਉਂਕਿ ਸੂਬੇ ਨੂੰ ਤੰਦਰੁਸਤ ਅਤੇ ਸਿਹਤਮੰਦ ਬਣਾਉਣ ਲਈ ਜਨਤਾ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ | ਇਹ ਵਿਚਾਰ ਈਸ਼ਾ ਕਾਲੀਆ ਨੇ ...

ਪੂਰੀ ਖ਼ਬਰ »

9 ਮਹੀਨੇ ਉਪਰੰਤ ਬੀ. ਡੀ. ਪੀ. ਓ. ਨੇ ਨਹੀਂ ਦਿੱਤਾ ਆਰ. ਟੀ. ਆਈ. ਦਾ ਜਵਾਬ

ਐਮਾਂ ਮਾਂਗਟ, 16 ਜੁਲਾਈ (ਗੁਰਾਇਆ)- ਜਾਰੀ ਹਲਫ਼ੀਆ ਬਿਆਨ ਰਾਹੀਂ ਪਿਆਰਾ ਸਿੰਘ (75) ਪੁੱਤਰ ਮੱਘਰ ਸਿੰਘ ਵਾਸੀ ਪਿੰਡ ਕੋਟਲੀ ਖ਼ਾਸ ਨੇ ਦੱਸਿਆ ਕਿ ਉਸ ਨੇ ਬੀ. ਡੀ. ਪੀ. ਓ. ਮੁਕੇਰੀਆਂ ਦੇ ਦਫ਼ਤਰ 'ਚ ਆਰ. ਟੀ. ਆਈ. ਐਕਟ ਤਹਿਤ ਜਾਣਕਾਰੀ ਲੈਣ ਲਈ ਸਾਰੀਆਂ ਸਰਕਾਰੀ ਸ਼ਰਤਾਂ ...

ਪੂਰੀ ਖ਼ਬਰ »

ਭਾਰੀ ਮੀਂਹ ਨਾਲ ਗੜ੍ਹਸ਼ੰਕਰ ਦਾ ਇਲਾਕਾ ਹੋਇਆ ਜਲ-ਥਲ

ਗੜ੍ਹਸ਼ੰਕਰ, 16 ਜੁਲਾਈ (ਧਾਲੀਵਾਲ)-ਅੱਜ ਸਵੇਰ ਸਮੇਂ ਇਲਾਕੇ 'ਚ ਭਾਰੀ ਮੀਂਹ ਪੈਣ ਨਾਲ ਜਿੱਥੇ ਇਲਾਕਾ ਜਲ-ਥਲ ਹੋ ਗਿਆ, ਉੱਥੇ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੀ | ਸਵੇਰ ਸਮੇਂ ਸ਼ੁਰੂ ਹੋਏ ਮੀਂਹ ਨੇ ਕੁੱਝ ਪਲਾਂ 'ਚ ਹੀ ਇਲਾਕੇ ਨੂੰ ਜਲ-ਥਲ ਕਰ ਦਿੱਤਾ ਜਿਸ ...

ਪੂਰੀ ਖ਼ਬਰ »

ਨਾਬਾਲਗਾ ਨੂੰ ਭਜਾਉਣ ਦੇ ਦੋਸ਼ 'ਚ ਨੌਜਵਾਨ ਨਾਮਜ਼ਦ

ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)-ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਬਹਿਲਾ ਫੁਸਲਾ ਕੇ ਭਜਾਉਣ ਦੇ ਕਥਿਤ ਦੋਸ਼ 'ਚ ਥਾਣਾ ਮੇਹਟੀਆਣਾ ਪੁਲਿਸ ਨੇ ਇਕ ਕਥਿਤ ਦੋਸ਼ੀ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਪੰਜੌੜਾ ...

ਪੂਰੀ ਖ਼ਬਰ »

ਟਾਹਲੀ ਵਿਖੇ ਘਰ 'ਚ ਚੋਰੀ

ਮਿਆਣੀ, 16 ਜੁਲਾਈ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਟਾਹਲੀ ਵਿਖੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਨੂੰ ਅੰਜਾਮ ਦਿੱਤਾ | ਚੋਰਾਂ ਨੇ ਬਲਵਿੰਦਰ ਕੌਰ ਪਤਨੀ ਮੱਖਣ ਸਿੰਘ ਦੇ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਉਹ ਆਪਣੇ ਪੇਕੇ ਘਰ ਬਰਿਆਰ ...

ਪੂਰੀ ਖ਼ਬਰ »

ਭਗੌੜਾ ਕਾਬੂ

ਬੁੱਲ੍ਹੋਵਾਲ, 16 ਜੁਲਾਈ (ਜਸਵੰਤ ਸਿੰਘ/ਰਵਿੰਦਰਪਾਲ ਸਿੰਘ)-ਸਪੈਸ਼ਲ ਬ੍ਰਾਂਚ ਹੁਸ਼ਿਆਰਪੁਰ ਦੀ ਪੁਲਿਸ ਪਾਰਟੀ ਵਲੋਂ ਵੱਖ-ਵੱਖ ਕੇਸਾਂ ਵਿਚ ਲੋੜੀਂਦੇ ਇੱਕ ਭਗੌੜੇ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ ਇੱਕ ਮੋਬਾਈਲ, 150 ਰੁਪਏ ਨਕਦ ਤੇ ਇੱਕ ਪਾਸਪੋਰਟ ਬਰਾਮਦ ਕੀਤਾ ਗਿਆ ...

ਪੂਰੀ ਖ਼ਬਰ »

ਮਿੱਠਾ ਟਿਵਾਣਾ ਵਿਖੇ ਸੇਵਾਪੰਥੀ ਮਹਾਂਪੁਰਸ਼ਾਂ ਦੀ ਯਾਦ 'ਚ 3 ਰੋਜ਼ਾ ਯੱਗ ਸਮਾਗਮ ਸਮਾਪਤ

ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ/ ਹਰਪ੍ਰੀਤ ਕੌਰ)-ਭਾਈ ਘਨ੍ਹੱਈਆ ਜੀ ਦੇ ਜੋਤੀ ਜੋਤਿ ਸਮਾਉਣ ਦੀ 300 ਸਾਲਾ ਸ਼ਤਾਬਦੀ ਤੇ ਮਹੰਤ ਬਾਬਾ ਹਰੀ ਸਿੰਘ ਤੇ ਮਹੰਤ ਬਾਬਾ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਸਾਲਾਨਾ 3 ਰੋਜ਼ਾ ਯੱਗ ਸਮਾਗਮ ਗੁਰਦੁਆਰਾ ਡੇਰਾ ਹਰੀ ...

ਪੂਰੀ ਖ਼ਬਰ »

ਕੰਪਨੀ ਦਾ ਜਾਅਲੀ ਮਾਰਕਾ ਲਗਾ ਕੇ ਮੋਬਾਈਲ ਵੇਚਣ ਵਾਲੇ ਿਖ਼ਲਾਫ਼ ਕੇਸ ਦਰਜ

ਹੁਸ਼ਿਆਰਪੁਰ, 16 ਜੁਲਾਈ (ਹਰਪ੍ਰੀਤ ਕੌਰ)-ਸਿਟੀ ਪੁਲਿਸ ਨੇ ਇਕ ਨਾਮੀ ਕੰਪਨੀ ਦਾ ਜਾਅਲੀ ਮਾਰਕਾ ਲਗਾ ਕੇ ਸਪੇਅਰ ਪਾਰਟਸ ਅਤੇ ਮੋਬਾਈਲ ਵੇਚਣ ਦੇ ਦੋਸ਼ 'ਚ ਇਕ ਦੁਕਾਨਦਾਰ ਦਿਨੇਸ਼ ਸੂਰੀ ਵਾਸੀ ਨਈ ਅਬਾਦੀ ਿਖ਼ਲਾਫ਼ ਕਾਪੀ ਰਾਈਟ ਐਕਟ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਨੇ ...

ਪੂਰੀ ਖ਼ਬਰ »

ਕਿਰਤੀਆਂ ਨੇ ਹੱਕੀ ਮੰਗਾਂ ਸਬੰਧੀ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਗੜ੍ਹਦੀਵਾਲਾ, 16 ਜੁਲਾਈ (ਚੱਗਰ)-ਸੀਟੂ ਦੇ ਸੱਦੇ 'ਤੇ ਲੇਬਰ ਕੰਸਟਰਕਸ਼ਨ ਵਰਕਰ ਯੂੁਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਦੀ ਅਗਵਾਈ ਹੇਠ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਗੜ੍ਹਦੀਵਾਲਾ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਮਨਜੀਤ ...

ਪੂਰੀ ਖ਼ਬਰ »

ਦੜ੍ਹਾ ਸੱਟਾ ਲਗਾਉਂਦੇ 2 ਕਾਬੂ

ਗੜ੍ਹਸ਼ੰਕਰ, 16 ਜੁਲਾਈ (ਧਾਲੀਵਾਲ)-ਇੰਸੈਪਕਟਰ ਮੁਨੀਸ਼ ਕੁਮਾਰ ਇੰਚਾਰਜ ਸਪੈਸ਼ਲ ਬਰਾਂਚ ਹੁਸ਼ਿਆਰਪੁਰ ਦੀ ਅਗਵਾਈ ਹੇਠ ਏ.ਐੱਸ.ਆਈ. ਹਰਗੋਪਾਲ, ਏ.ਐੱਸ.ਆਈ. ਰਜਿੰਦਰ ਮੋਹਨ, ਹੈੱਡ ਕਾਂਸਟੇਬਲ ਕੁਲਵੰਤ ਸਿੰਘ ਤੇ ਗੁਰਦੀਪ ਸਿੰਘ ਦੀ ਪਾਰਟੀ ਨੇ ਗੜ੍ਹਸ਼ੰਕਰ ਵਿਖੇ ...

ਪੂਰੀ ਖ਼ਬਰ »

ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਵਲੋਂ ਸੱਤਵੇਂ ਦਿਨ ਵੀ ਹੜਤਾਲ ਜਾਰੀ

ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)-ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਹੁਸ਼ਿਆਰਪੁਰ ਡਵੀਜ਼ਨ ਵਲੋਂ ਸੋਹਣ ਸਿੰਘ ਸੈਣੀ ਡਵੀਜ਼ਨ ਸਕੱਤਰ ਦੀ ਅਗਵਾਈ 'ਚ ਭੁੱਖ ਹੜਤਾਲ ਅੱਜ ਸੱਤਵੇਂ ਦਿਨ ਵੀ ਜਾਰੀ ਰਹੀ | ਇਹ ਭੁੱਖ ਹੜਤਾਲ ਸੀਨੀਅਰ ਸੁਪਰਡੈਂਟ ਆਫ਼ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ 3 ਦਿਨਾ ਹੜਤਾਲ ਸ਼ੁਰੂ

ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)-ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਸੁਖਵਿੰਦਰ ਸਿੰਘ ਲੱਖਾ ਡੀਪੂ ਪ੍ਰਧਾਨ ਦੀ ਅਗਵਾਈ 'ਚ ਰੋਡਵੇਜ਼ ਵਰਕਸ਼ਾਪ ਹੁਸ਼ਿਆਰਪੁਰ ਵਿਖੇ ਹੜਤਾਲ ਕਰਕੇ ਸੂਬਾ ਸਰਕਾਰ ਿਖ਼ਲਾਫ਼ ...

ਪੂਰੀ ਖ਼ਬਰ »

ਘਰ 'ਚੋਂ ਗਹਿਣੇ, ਨਕਦੀ ਤੇ ਹੋਰ ਸਾਮਾਨ ਚੋਰੀ

ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)-ਦਿਨ-ਦਿਹਾੜੇ ਘਰ ਦੇ ਤਾਲੇ ਤੋੜ ਕੇ ਅਣਪਛਾਤੇ ਚੋਰਾਂ ਵਲੋਂ ਸੋਨੇ ਦੇ ਗਹਿਣੇ, ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲੈਣ ਦਾ ਸਮਾਚਾਰ ਹੈ | ਇਸ ਸਬੰਧੀ ਹਰਵਿੰਦਰ ਸਿੰਘ ਪੁੱਤਰ ਰੱਖਾ ਸਿੰਘ ਵਾਸੀ ਸਤੌਰ ਨੇ ਦੱਸਿਆ ਕਿ ਉਹ ਪਿੰਡ ...

ਪੂਰੀ ਖ਼ਬਰ »

ਕੁੱਟਮਾਰ ਕਰਨ ਦੇ ਮਾਮਲੇ 'ਚ ਔਰਤ ਸਮੇਤ 7 ਨਾਮਜ਼ਦ

ਬੁੱਲ੍ਹੋਵਾਲ, 16 ਜੁਲਾਈ (ਜਸਵੰਤ ਸਿੰਘ/ਰਵਿੰਦਰਪਾਲ ਸਿੰਘ)-ਬੱੁਲ੍ਹੋਵਾਲ ਪੁਲਿਸ ਨੇ ਘਰ 'ਚ ਜ਼ਬਰਦਸਤੀ ਦਾਖਲ ਹੋ ਕੇ ਕੁੱਟਮਮਾਰ ਕਰਨ ਦੇ ਮਾਮਲੇ ਵਿਚ ਔਰਤ ਸਮੇਤ ਸੱਤ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਪਾਸ ਦਰਜ ਕਰਵਾਏ ਬਿਆਨ 'ਚ ਰਘਵੀਰ ਸਿੰਘ ਪੁੱਤਰ ਸਤਬਚਨ ...

ਪੂਰੀ ਖ਼ਬਰ »

ਘਰ 'ਚੋਂ ਗਹਿਣੇ ਤੇ ਨਕਦੀ ਚੋਰੀ

ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)-ਅਣਪਛਾਤੇ ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾ ਕੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ | ਥਾਣਾ ਸਦਰ ਦੀ ਪੁਲਿਸ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪਿੰਡ ਕੋਟਲਾ ਗੌਾਸਪੁਰ ਦੀ ਵਾਸੀ ਸੁਖਜੀਤ ਕੌਰ ਨੇ ਪੁਲਿਸ ...

ਪੂਰੀ ਖ਼ਬਰ »

ਕੋਈ ਵੀ ਮੁਹਿੰਮ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦੀ-ਵਿਧਾਇਕ ਗਿਲਜੀਆਂ

ਟਾਂਡਾ ਉੜਮੁੜ, 16 ਜੁਲਾਈ (ਸੁਖਨਿੰਦਰ ਸਿੰਘ ਕਲੋਟੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਨੱਥ ਪਾਉਣ ਲਈ ਚਲਾਈ ਜਾ ਰਹੀ ਮੁਹਿੰਮ ਵਿਚ ਲੋਕ ਬਿਨਾਂ ਕਿਸੇ ਡਰ ਭੈਅ ਤੋਂ ਸਰਕਾਰ ਦਾ ਸਾਥ ਦੇਣ ਕਿਉਂਕਿ ਕੋਈ ਵੀ ਮੁਹਿੰਮ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦੀ | ...

ਪੂਰੀ ਖ਼ਬਰ »

ਸ਼ਹੀਦ ਭਾਈ ਮਨੀ ਸਿੰਘ ਨੂੰ ਸਮਰਪਿਤ ਸਮਾਗਮ ਕਰਵਾਇਆ

ਦਸੂਹਾ, 16 ਜੁਲਾਈ (ਭੁੱਲਰ)- ਗੁਰਦੁਆਰਾ ਸਿੰਘ ਸਭਾ ਮੁਹੱਲਾ ਕਹਿਰਵਾਲੀ ਦਸੂਹਾ ਵਿਖੇ ਸ਼ਹੀਦ ਭਾਈ ਮਨੀ ਸਿੰਘ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਈ ਸਤਪਾਲ ਸਿੰਘ ਜੰਡੋਰ, ਭਾਈ ਹਰਪ੍ਰੀਤ ਸਿੰਘ ਦਸੂਹਾ ਅਤੇ ਕਥਾਵਾਚਕ ਭਾਈ ਸਰਤਾਜ ਸਿੰਘ ਦਸੂਹਾ ਆਦਿ ਨੇ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਓਰੀਐਨਟੇਸ਼ਨ ਪ੍ਰੋਗਰਾਮ

ਦਸੂਹਾ, 16 ਜੁਲਾਈ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿਖੇ ਪਿ੍ੰਸੀਪਲ ਡਾ. ਵਰਿੰਦਰ ਕੌਰ ਦੀ ਰਹਿਨੁਮਾਈ ਹੇਠ ਬੀ.ਐੱਡ ਤੀਜੇ ਸਮੈਸਟਰ ਦੇ ਵਿਦਿਆਰਥੀਆਾ ਲਈ ਅਧਿਆਪਨ ਕੌਸ਼ਲ ਦੀ ਜਾਣਕਾਰੀ ਨਾਲ ਸਬੰਧਿਤ ਇੱਕ ਓਰੀਐਨਟੇਸ਼ਨ ...

ਪੂਰੀ ਖ਼ਬਰ »

ਸੈਂਚਰੀ ਪਲਾਈ ਵਲੋਂ ਗੋਬਿੰਦਪੁਰ ਖੁਣ ਖੁਣ ਸਕੂਲ ਨੂੰ 1.50 ਲੱਖ ਰੁਪਏ ਦਾ ਚੈੱਕ ਦਿੱਤਾ

ਹਰਿਆਣਾ, 16 ਜੁਲਾਈ (ਹਰਮੇਲ ਸਿੰਘ ਖੱਖ)- ਸੈਂਚਰੀ ਪਲਾਈ ਬੋਰਡ ਫੈਕਟਰੀ ਦੌਲੋਵਾਲ ਵੱਲੋਂ ਸੰਘਰਸ਼ ਕਮੇਟੀ ਨਾਲ ਕੀਤੇ ਗਏ ਸਮਝੌਤੇ ਤਹਿਤ ਹੀ ਸਮਾਜ਼ ਭਲਾਈ ਦੇ ਕੰਮ ਕਰਨੇ ਸ਼ੂਰੂ ਕਰ ਦਿੱਤੇ, ਜਿਸ ਤਹਿਤ ਹੀ ਅੱਜ ਸ: ਗੁਰਦੀਪ ਸਿੰਘ ਖੁਣ ਖੁਣ ਦੀ ਅਗਵਾਈ ਹੇਠ ਪਲਾਂਟ ਮੈਨੇਜਰ ਬੀ.ਐਸ ਸਭਰਵਾਲ ਪਲਾਂਟ ਹੈਡ ਵੱਲੋਂ ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੁਣ ਖੁਣ ਦੇ ਸਾਈਕਲ ਸੈਡ ਲਈ 1.50 ਲੱਖ ਰੁਪਏ ਦਾ ਚੈਕ ਦਿੱਤਾ ਗਿਆ | ਇਸ ਮੌਕੇ ਬੀ.ਐਸ ਸਭਰਵਾਲ ਨੇ ਕਿਹਾ ਕਿ ਸੈਂਚਰੀ ਪਲਾਈ ਬੋਰਡ ਵੱਲੋਂ ਸਮਾਜ ਭਲਾਈ ਦੇ ਕਾਰਜ ਸ਼ੁਰੂ ਕਰ ਦਿੱਤੇ ਹਨ, ਜਿਸ ਤਹਿਤ ਹੀ ਅੱਜ ਸਕੂਲ ਦੇ ਸਾਈਕਲ ਸੈਡ ਲਈ 1.50 ਲੱਖ ਰੁਪਏ ਦਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਸੈਂਚਰੀ ਵੱਲੋਂ ਪਿਛਲੇ ਸਮੇਂ ਤੋਂ ਹੀ ਸਰਕਾਰੀ ਸਕੂਲਾਂ ਤੇ ਧਾਰਮਿਕ ਸਥਾਨਾਂ ਲਈ ਵੀ ਯੋਗਦਾਨ ਪਾਇਆ ਗਿਆ ਹੈ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਦਾ ਯੋਗਦਾਨ ਪਾਉਦੇ ਰਹਿਣਗੇ | ਇਸ ਮੌਕੇ ਸਰਪੰਚ ਗੁਰਦੀਪ ਸਿੰਘ ਖੁਣ ਖੁਣ ਤੇ ਸਕੂਲ ਇੰਚਾਰਜ ਕਰਮ ਸਿੰਘ ਨੇ ਸੈਂਚਰੀ ਪਲਾਈ ਦੀ ਮੈਨੇਜਮੈਂਟ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸਕੂਲ ਅੰਦਰ ਬੱਚਿਆਂ ਦੇ ਸਾਈਕਲ ਸੈਡ ਲਈ ਯੋਗਦਾਨ ਪਾਇਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ, ਹਰਪਾਲ ਸਿੰਘ ਸੰਘਾ, ਸਤਨਾਮ ਸਿੰਘ ਆਦੋਵਾਲ, ਹਰਜੀਤ ਸਿੰਘ ਮੱਖਣ, ਕੁਲਵਿੰਦਰ ਕੌਰ, ਮਾ: ਸ਼ੰਗਾਰਾ ਸਿੰਘ, ਮਾ: ਓਮ ਸਿੰਘ ਸਟਿਆਣਾ, ਮਾ: ਸੰਤੋਖ ਸਿੰਘ, ਸਤਵੰਤ ਸਿੰਘ, ਜਗਦੀਸ਼ ਕੁਮਾਰ, ਮਾ: ਕੁਲਵੰਤ ਸਿੰਘ, ਕੁਲਦੀਪ ਸਿੰਘ, ਅਮਿਤ ਸ਼ਰਮਾਂ, ਰਸ਼ਪਾਲ ਸਿੰਘ, ਸਰੋਜ ਬਾਲਾ, ਜਸਪ੍ਰੀਤ ਕੌਰ, ਮੀਨਾ, ਪਵਨਦੀਪ ਤੇ ਹੋਰ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਸਾਬਕਾ ਮੰਤਰੀ ਜਿਆਣੀ ਨੇ ਲੋਕ ਸਭਾ ਚੋਣਾਂ ਲਈ ਭਾਜਪਾ ਆਗੂਆਂ ਨਾਲ ਕੀਤੀ ਮੀਟਿੰਗ

ਗੜ੍ਹਸ਼ੰਕਰ, 16 ਜੁਲਾਈ (ਧਾਲੀਵਾਲ)- ਇਥੇ ਭਾਰਤੀ ਜਨਤਾ ਪਾਰਟੀ ਹਲਕਾ ਗੜ੍ਹਸ਼ੰਕਰ ਦੀ ਮੀਟਿੰਗ ਸੁਨੀਲ ਕੁਮਾਰ ਖੰਨਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਨਵ ਨਿਯੁਕਤ ਇੰਚਾਰਜ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗਰਨਾ ਸਾਹਿਬ ਵਿਖੇ ਗੁਰਬਾਣੀ ਕੰਠ ਕੈਂਪ 'ਚ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਦਾ ਸਨਮਾਨ

ਦਸੂਹਾ, 16 ਜੁਲਾਈ (ਕੌਸ਼ਲ)-ਇਤਿਹਾਸਿਕ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਵਿਖੇ ਸੰਗਰਾਂਦ ਦੇ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਤਿੰਦਰ ਸਿੰਘ ਬਾਜਵਾ ਵਲੋਂ ਛੋਟੇ-ਛੋਟੇ ਬੱਚਿਆਂ ਦਾ ਸਨਮਾਨ ਕੀਤਾ ਗਿਆ, ਜੋ ਟਾਂਡਾ ਵਿਖੇ ਲੱਗੇ ਗੁਰਬਾਣੀ ਕੰਠ ਕੈਂਪ 'ਚ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਅਹੀਆਪੁਰ ਵਿਖੇ ਹੋਈ ਇਕੱਤਰਤਾ

ਟਾਂਡਾ ਉੜਮੁੜ, 16 ਜੁਲਾਈ (ਗੁਰਾਇਆ)-ਨਸ਼ਿਆਂ ਿਖ਼ਲਾਫ਼ ਵੱਡਾ ਹੰਗਾਮਾ ਕਰਦੇ ਹੋਏ ਅੱਜ ਇੱਥੇ ਅਹੀਆਪੁਰ ਸ੍ਰੀ ਰਾਮ ਮੰਦਰ ਹਾਲ ਵਿਚ ਇੱਕ ਭਰਵੇਂ ਇਕੱਠ ਦਾ ਆਯੋਜਨ ਹੋਇਆ, ਜਿਸ ਵਿਚ ਵੱਖ-ਵੱਖ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਮੈਂਬਰਾਂ ਨੇ ਹਿੱਸਾ ਲਿਆ | ...

ਪੂਰੀ ਖ਼ਬਰ »

ਮਜ਼ਦੂਰ ਯੂਨੀਅਨ ਨੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ

ਗੜ੍ਹਸ਼ੰਕਰ, 16 ਜੁਲਾਈ (ਧਾਲੀਵਾਲ)-ਇੱਥੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਦੇ ਸੱਦੇ 'ਤੇ ਮਜ਼ਦੂਰ ਯੂਨੀਅਨ ਦੇ ਵਰਕਰਾਂ ਤੇ ਆਗੂਆਂ ਵਲੋਂ ਮੰਗਾਂ ਨੂੰ ਲੈ ਕੇ ਬੰਗਾ ਚੌਕ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ ਮਹਿੰਦਰ ਕੁਮਾਰ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਡੇਂਗੂ ਸਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ

ਅੱਡਾ ਸਰਾਂ, 16 ਜੁਲਾਈ (ਹਰਜਿੰਦਰ ਸਿੰਘ ਮਸੀਤੀ)-ਐਸ.ਐਮ.ਓ. ਭੂੰਗਾ ਡਾ: ਰਣਜੀਤ ਸਿੰਘ ਘੋਤੜਾ ਦੀ ਅਗਵਾਈ 'ਚ ਸਰਕਾਰੀ ਹਾਈ ਸਕੂਲ ਚੋਟਾਲਾ ਵਿਖੇ ਡੇਂਗੂ ਸਬੰਧੀ ਜਾਣਕਾਰੀ ਦੇਣ ਲਈ ਇਕ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ...

ਪੂਰੀ ਖ਼ਬਰ »

ਪੁਲਿਸ ਕਰਮਚਾਰੀਆਂ 'ਤੇ ਨਸ਼ੇ ਦੇ ਵਪਾਰ ਲਈ ਮਜਬੂਰ ਕਰਨ ਦਾ ਦੋਸ਼

ਜਲੰਧਰ, 16 ਜੁਲਾਈ (ਮੇਜਰ ਸਿੰਘ)-ਹੁਸ਼ਿਆਰਪੁਰ ਜ਼ਿਲੇ੍ਹ ਦੇ ਥਾਣਾ ਮੇਹਟੀਆਣਾ ਦੇ ਪਿੰਡ ਮਾਨਾ ਦੇ ਪਤੀ-ਪਤਨੀ ਕੁਲਜੀਤ ਕੌਰ ਤੇ ਸੁਖਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਕੁਝ ਪੁਲਿਸ ਕਰਮਚਾਰੀਆਂ ਨੇ 2015 'ਚ ਪਹਿਲਾਂ ਸੁਖਵਿੰਦਰ ਸਿੰਘ ਨੂੰ ਨਸ਼ੇ ਦੀ ਆਦਤ ਪਾਈ ਤੇ ਫੇਰ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਛਾਉਣੀ ਨਿਹੰਗ ਸਿੰਘ ਬਜਵਾੜਾ 'ਚ ਗੁਰਮਤਿ ਸਮਾਗਮ

ਹੁਸ਼ਿਆਰਪੁਰ, 16 ਜੁਲਾਈ (ਨਰਿੰਦਰ ਸਿੰਘ ਬੱਡਲਾ)-ਗੁਰਦੁਆਰਾ ਸਿੰਘ ਸਭਾ ਛਾਉਣੀ ਨਿਹੰਗ ਸਿੰਘਾਂ ਬਜਵਾੜਾ 'ਚ ਜਥੇਦਾਰ ਬਾਬਾ ਗੁਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਬਾਬਾ ਫਤਹਿ ਜੀ ਤਰਨਾ ਦਲ ਦੀ ਅਗਵਾਈ 'ਚ ਗੁਰਮਤਿ ਸਮਾਗਮ ਕਰਵਾਇਆ ਗਿਆ | ਪਾਠ ਦੇ ਭੋਗ ਉਪਰੰਤ ਵੱਖ-ਵੱਖ ...

ਪੂਰੀ ਖ਼ਬਰ »

ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਅਧਿਆਪਕਾਂ ਲਈ 2 ਦਿਨਾ ਵਰਕਸ਼ਾਪ ਲਗਾਈ

ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)-ਸਾਇੰਸ 'ਚ ਰਸਾਇਣਿਕ ਵਿਗਿਆਨ ਦੇ ਵਿਸ਼ੇ 'ਚ ਨਵੀਨੀਕਰਨ ਲਿਆਉਣ ਦੇ ਮਕਸਦ ਨਾਲ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿਖੇ ਅਧਿਆਪਕਾਂ ਲਈ 2 ਦਿਨਾਂ ਵਰਕਸ਼ਾਪ ਲਗਾਈ ਗਈ | ਜਿਸ 'ਚ ਵਾਸਲ ਐਜੂਕੇਸ਼ਨਲ ਗਰੁੱਪ ...

ਪੂਰੀ ਖ਼ਬਰ »

'ਆਪ' ਵਲੋਂ ਨਸ਼ਿਆਂ ਦੇ ਵਿਰੋਧ 'ਚ ਕੈਪਟਨ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ,16 ਜੁਲਾਈ (ਨਰਿੰਦਰ ਸਿੰਘ ਬੱਡਲਾ)-ਸੂਬੇ 'ਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰ ਦਿੱਤਾ ਹੈ ਪ੍ਰੰਤੂ ਇਸ ਦੇ ਬਾਵਜੂਦ ਵੀ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ | ਜੇਕਰ ਕੋਈ ਕਾਰਵਾਈ ਵੀ ਕੀਤੀ ਜਾ ਰਹੀ ਹੈ ਸਿਰਫ਼ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚੋਂ ਬਰਤਨ ਤੇ ਅਨਾਜ ਚੋਰੀ

ਗੜ੍ਹਸ਼ੰਕਰ, 16 ਜੁਲਾਈ (ਧਾਲੀਵਾਲ)-ਸਰਕਾਰੀ ਐਲੀਮੈਂਟਰੀ ਸਕੂਲ ਖੁਰਾਲੀ ਵਿਖੇ ਚੋਰਾਂ ਵਲੋਂ ਸਕੂਲ ਦੀ ਰਸੋਈ 'ਚੋਂ ਮਿਡ-ਡੇ-ਮੀਲ ਦੇ ਬਰਤਨ ਤੇ ਅਨਾਜ ਚੋਰੀ ਕਰ ਲੈਣ ਦੀ ਖ਼ਬਰ ਹੈ | ਰਮੇਸ਼ ਕੁਮਾਰ ਅਧਿਆਪਕ ਨੇ ਦੱਸਿਆ ਕਿ 14 ਤੇ 15 ਜੁਲਾਈ ਦੀ ਛੁੱਟੀ ਤੋਂ ਬਾਅਦ ਜਦੋਂ ਅੱਜ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ

ਹੁਸ਼ਿਆਰਪੁਰ, 16 ਜੁਲਾਈ (ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ-ਫਗਵਾੜਾ ਮਾਰਗ 'ਤੇ ਸਥਿਤ ਅੱਡਾ ਫੁਗਲਾਣਾ ਵਿਖੇ ਇਕ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲਣ ਦਾ ਸਮਾਚਾਰ ਹੈ | ਇਸ ਸਬੰਧੀ ਥਾਣਾ ਮੇਹਟੀਆਣਾ ਦੇ ਏ.ਐੱਸ.ਆਈ. ਗੁਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਅੱਜ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਨੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ

ਬੁੱਲ੍ਹੋਵਾਲ, 16 ਜੁਲਾਈ (ਜਸਵੰਤ ਸਿੰਘ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਬੁੱਲ੍ਹੋਵਾਲ ਵਲੋਂ ਸ਼ਹੀਦ ਊਧਮ ਸਿੰਘ ਤੇ ਪ੍ਰਸਿੱਧ ਵਿਗਿਆਨੀ ਸਟੀਫਨ ਹਾਕਿੰਗ ਨੂੰ ਸਮਰਪਿਤ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਗਈ, ਜਿਸ 'ਚ ਇਕਾਈ ਬੁੱਲ੍ਹੋਵਾਲ ਤੇ ਅੱਡਾ ...

ਪੂਰੀ ਖ਼ਬਰ »

ਬੂਟੇ ਸਾਡੇ ਜੀਵਨ ਦਾ ਆਧਾਰ-ਪਿੰ੍ਰ. ਨੀਨਾ ਅਨੇਜਾ

ਦਸੂਹਾ, 16 ਜੁਲਾਈ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵਿਮੈਨ, ਦਸੂਹਾ ਵਿਖੇ Tਮਿਸ਼ਨ ਤੰਦਰੁਸਤ ਪੰਜਾਬ' ਤਹਿਤ ਐਕਸਿਸ ਬੈਂਕ , ਦਸੂਹਾ ਦੇ ਸਹਿਯੋਗ ਨਾਲ ਕਾਲਜ ਦੇ ਐਨ.ਐੱਸ. ਐੱਸ., ਐਨ.ਸੀ.ਸੀ ਯੂਨਿਟ, ਈਕੋ ਤੇ ਰੈੱਡ ਰਿਬਨ ਕਲੱਬ ਵਲੋਂ ਵਾਤਾਵਰਨ ਨੂੰ ਸਾਫ਼ ਤੇ ...

ਪੂਰੀ ਖ਼ਬਰ »

ਪੈਰਾ ਮੈਡੀਕਲ ਤੇ ਮਨਿਸਟਰੀਅਲ ਸਟਾਫ਼ ਵਲੋਂ ਸਰਕਾਰ ਿਖ਼ਲਾਫ਼ ਰੋਸ ਧਰਨਾ

ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੈਰਾ ਮੈਡੀਕਲ ਤੇ ਮਨਿਸਟਰੀਅਲ ਸਟਾਫ਼ ਵਲੋਂ ਦਿਨੋਂ-ਦਿਨ ਮੁਲਾਜ਼ਮਾਂ ਵਿਰੁੱਧ ਬੇਤਹਾਸ਼ਾ ਲਗਾਏ ਜਾ ਰਹੇ ਟੈਕਸ ਦੇ ਵਿਰੋਧ 'ਚ ਸਿਵਲ ਹਸਪਤਾਲ ਵਿਖੇ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਪੈਰਾ ਮੈਡੀਕਲ ...

ਪੂਰੀ ਖ਼ਬਰ »

ਟਿੰਕਰਿੰਗ ਲੈਬ ਦਾ ਤਲਵਾੜਾ ਵਿਖੇ ਖੁੱਲ੍ਹਣਾ ਜ਼ਿਲੇ੍ਹ ਲਈ ਮਾਣ ਵਾਲੀ ਗੱਲ ਹੈ-ਡੀ.ਐੱਸ.ਪੀ.

ਤਲਵਾੜਾ, 16 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਤਲਵਾੜਾ ਦੇ ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਦੋ ਦਿਨਾਂ ਟਿੰਕਰਿੰਗ ਫ਼ੈਸਟੀਵਲ ਦੀ ਸ਼ੁਰੂਆਤ ਹੋਈ | ਡੀ.ਐੱਸ.ਪੀ. ਮੁਕੇਰੀਆਂ ਰਵਿੰਦਰ ਸਿੰਘ ਨੇ ਮਾਤਾ ਸਰਸਵਤੀ ਦੀ ਮੂਰਤੀ ਸਾਹਮਣੇ ਦੀਪ ਜਲਾ ਕੇ ਪ੍ਰੋਗਰਾਮ ਦਾ ਸ਼ੁੱਭ ...

ਪੂਰੀ ਖ਼ਬਰ »

ਬੱਸ ਸਟੈਂਡ ਤੋਂ ਮਿਲੀ ਲਾਸ਼ ਦੀ ਹੋਈ ਪਹਿਚਾਣ

ਹੁਸ਼ਿਆਰਪੁਰ,16 ਜੁਲਾਈ (ਬਲਜਿੰਦਰਪਾਲ ਸਿੰਘ)-ਸਥਾਨਕ ਬੱਸ ਸਟੈਂਡ 'ਚ ਸਥਿਤ ਯਾਤਰੀ ਨਿਵਾਸ 'ਚੋਂ ਪੁੁਲਿਸ ਨੇ ਇਕ ਲਾਸ਼ ਨੂੰ ਬਰਾਮਦ ਕੀਤਾ ਹੈ | ਪੁਲਿਸ ਨੂੰ ਮਿ੍ਤਕ ਦੀ ਜੇਬ 'ਚੋਂ ਮਿਲੇ ਆਧਾਰ ਕਾਰਡ ਦੇ ਆਧਾਰ 'ਤੇ ਉਸ ਦੀ ਪਹਿਚਾਣ ਤਜਿੰਦਰ ਸਿੰਘ (40) ਪੁੱਤਰ ਗੁਰਮੀਤ ਸਿੰਘ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਦੋਰਾਹਾ, 16 ਜੁਲਾਈ (ਜਸਵੀਰ ਝੱਜ)- ਦੋਰਾਹਾ ਦੇ ਜਰਨੈਲੀ ਮਾਰਗ ਨੇੜੇ ਮੈਕਡੌਨਲਡ ਪੁਲ਼ 'ਤੇ ਇਕ ਵਿਅਕਤੀ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਖ਼ਬਰ ਹੈ | ਇਸ ਸਬੰਧੀ ਥਾਣਾ ਦੋਰਾਹਾ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਭੁਪਿੰਦਰ ਸਿੰਘ ਪੁੱਤਰ ਹਰਮਿੰਦਰ ਸਿੰਘ ਵਾਸੀ ਟੂਟੋ ...

ਪੂਰੀ ਖ਼ਬਰ »

ਆਈ. ਬੀ. ਟੀ. ਹੁਸ਼ਿਆਰਪੁਰ 'ਚ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਨਵੇਂ ਬੈਚ ਸ਼ੁਰੂ

ਹੁਸ਼ਿਆਰਪੁਰ, 16 ਜੁਲਾਈ (ਅ. ਬ.)-ਸੁਤੈਰੀ ਰੋਡ, ਸਿਟੀ ਸੈਂਟਰ, ਹੋਟਲ ਮਹਾਰਾਜਾ ਪੈਲੇਸ ਦੇ ਸਾਹਮਣੇ ਆਈ. ਬੀ. ਟੀ. ਸੰਸਥਾ ਵਿਚ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਨਵੇਂ ਬੈਚ ਸੋਮਵਾਰ ਨੂੰ ਸ਼ੁਰੂ ਕੀਤੇ ਜਾ ਰਹੇ ਹਨ | ਇਹ ਜਾਣਕਾਰੀ ਸਰਕਾਰੀ ਨੌਕਰੀਆਂ ਵੱਲ ਲਿਜਾਣ ਵਾਲੀ ...

ਪੂਰੀ ਖ਼ਬਰ »

ਬਲੱਡ ਕੈਂਪਾਂ 'ਚ ਅਹਿਮ ਯੋਗਦਾਨ ਦੇਣ ਲਈ ਰੋਮੀ ਮਨਹੋਤਾ ਦਾ ਸਨਮਾਨ

ਪੱਸੀ ਕੰਢੀ, 16 ਜੁਲਾਈ (ਰਜਪਾਲਮਾ)- ਭਾਈ ਘਨੱਈਆ ਜੀ ਦੀ 300ਵੀਂ ਬਰਸੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਦੌਰਾਨ ਕੰਢੀ ਖੇਤਰ ਦੇ ਨੀਮ ਪਹਾੜੀ ਖੇਤਰ 'ਚ ਵੱਸਦੇ ਪਿੰਡ ਮਨਹੋਤਾ ਦੇ ਵਾਸੀ ਰੋਮੀ ਮਨਹੋਤਾ ਨੂੰ ਕੰਢੀ ਖੇਤਰ ਖ਼ਾਸ ਕਰਕੇ ਢੋਲਵਾਹਾ ਜਨੌੜੀ ਵਿਖੇ ਚਲਾਈ ਖ਼ੂਨਦਾਨ ...

ਪੂਰੀ ਖ਼ਬਰ »

ਗੁਰਆਰਾ ਹਰੀਆਂ ਵੇਲਾਂ 'ਚ ਸੰਗਰਾਂਦ ਮੌਕੇ ਸਮਾਗਮ

ਚੱਬੇਵਾਲ, 16 ਜੁਲਾਈ (ਰਾਜਾ ਸਿੰਘ ਪੱਟੀ)-ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀਂ ਵਿਖੇ ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ ਵਲੋਂ ਮਨਾਏ ਗਏ ਸੰਗਰਾਂਦ ਦੇ ਜੋੜ ਮੇਲੇ ਮੌਕੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ...

ਪੂਰੀ ਖ਼ਬਰ »

ਗਊਸ਼ਾਲਾ ਕਮੇਟੀ ਨੇ ਹਵਨ ਯੱਗ ਕਰਵਾਇਆ

ਗੜ੍ਹਸ਼ੰਕਰ, 16 ਜੁਲਾਈ (ਸੁਮੇਸ਼ ਬਾਲੀ)-ਸ੍ਰੀ ਕ੍ਰਿਸ਼ਨ ਗਊਸ਼ਾਲਾ ਕਮੇਟੀ ਗੜ੍ਹਸ਼ੰਕਰ ਵਲੋਂ ਸਾਉਣ ਮਹੀਨੇ ਦੀ ਸ਼ੁਰੂਆਤ ਮੌਕੇ ਹਵਨ ਯੱਗ ਕਰਵਾਇਆ ਗਿਆ | ਇਸ ਹਵਨ ਯੱਗ ਦੀਆਂ ਰਸਮਾਂ ਨਿਭਾਉਣ ਲਈ ਠੇਕੇਦਾਰ ਕੁਲਭੂਸ਼ਣ ਸ਼ੌਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ...

ਪੂਰੀ ਖ਼ਬਰ »

ਪਾਵਰਕਾਮ ਸਬ ਸਟੇਸ਼ਨ ਦੀ ਅਸੁਰੱਖਿਅਤ ਇਮਾਰਤ ਕਾਰਨ ਹਾਦਸੇ ਦਾ ਖ਼ਤਰਾ

ਗੜ੍ਹਦੀਵਾਲਾ, 16 ਜੁਲਾਈ (ਚੱਗਰ)-ਪਾਵਰਕਾਮ ਦਫ਼ਤਰ ਗੜ੍ਹਦੀਵਾਲਾ ਤੇ ਸਬ ਸਟੇਸ਼ਨ ਦੀ ਅਸੁਰੱਖਿਅਤ ਇਮਾਰਤ ਕਾਰਨ ਅੰਦਰ ਕੰਮ ਕਰਦੇ ਬਿਜਲੀ ਮੁਲਾਜ਼ਮ ਕਿਸੇ ਵੇਲੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ ਕਿਉਂਕਿ ਪਾਵਰਕਾਮ ਦੇ ਸਿਵਲ ਅਧਿਕਾਰੀਆਂ ਨੂੰ ਵਾਰ-ਵਾਰ ਪੱਤਰ ...

ਪੂਰੀ ਖ਼ਬਰ »

ਨਸ਼ਿਆਂ ਦੀ ਰੋਕਥਾਮ ਲਈ ਪੁਲਿਸ-ਪਬਲਿਕ ਮੀਟਿੰਗ

ਹਰਿਆਣਾ, 16 ਜੁਲਾਈ (ਹਰਮੇਲ ਸਿੰਘ ਖੱਖ)-ਕਸਬਾ ਹਰਿਆਣਾ ਵਿਖੇ ਕੌਾਸਲਰਾਂ, ਕੈਮਿਸਟਾਂ, ਸਮਾਜ ਸੇਵੀ ਸੰਗਠਨਾਂ ਦੇ ਪ੍ਰਤੀਨਿਧੀਆਂ ਤੇ ਹੋਰ ਮੋਹਤਵਰ ਵਿਅਕਤੀ ਨਾਲ ਮੀਟਿੰਗ ਦਿਲਬਾਗ ਸਿੰਘ ਐੱਸ.ਐੱਚ.ਓ. ਹਰਿਆਣਾ ਨੇ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਹੁਸ਼ਿਆਰਪੁਰ, 16 ਜੁਲਾਈ (ਨਰਿੰਦਰ ਸਿੰਘ ਬੱਡਲਾ/ਹਰਪ੍ਰੀਤ ਕੌਰ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਨਤੀਜਿਆਂ 'ਚ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਡਾ: ਨੀਰਜਾ ਢੀਂਗਰਾ ਨੇ ਦੱਸਿਆ ਕਿ ਬੀ.ਕਾਮ. ਦੇ 6ਵੇਂ ਸਮੈਸਟਰ ...

ਪੂਰੀ ਖ਼ਬਰ »

ਡਾ: ਰਾਜ ਦੀ ਅਗਵਾਈ 'ਚ ਹਲਕੇ ਦਾ ਹੋ ਰਿਹੈ ਸਰਬਪੱਖੀ ਵਿਕਾਸ-ਸਹੋਤਾ

ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)-ਸੂਬੇ 'ਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਸੂਬੇ ਦਾ ਸਰਬਪੱਖੀ ਵਿਕਾਸ ਸ਼ੁਰੂ ਹੋ ਚੁੱਕਾ ਹੈ ਤੇ ਹਰੇਕ ਵਰਗ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਹਲਕਾ ਚੱਬੇਵਾਲ ਦੇ ਵਿਧਾਇਕ ਡਾ: ਰਾਜ ਕੁਮਾਰ ਵਲੋਂ ਵੀ ...

ਪੂਰੀ ਖ਼ਬਰ »

ਜਲ ਸਪਲਾਈ ਤੇ ਕੰਟਰੈਕਟ ਵਰਕਰ ਯੂਨੀਅਨ ਦੀ ਮੀਟਿੰਗ

ਮੁਕੇਰੀਆਂ, 16 ਜੁਲਾਈ (ਰਾਮਗੜ੍ਹੀਆ)-ਜਲ ਸਪਲਾਈ ਤੇ ਕੰਟਰੈਕਟ ਵਰਕਰ ਯੂਨੀਅਨ ਦੀ ਮੀਟਿੰਗ ਬਰਾਂਚ ਪ੍ਰਧਾਨ ਰਾਜਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕਮੇਟੀ ਪਾਰਕ ਮੁਕੇਰੀਆਂ ਵਿਖੇ ਹੋਈ, ਜਿਸ 'ਚ ਜ਼ਿਲ੍ਹਾ ਜਨਰਲ ਸਕੱਤਰ ਮਨਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਪੱਟੀ 'ਚ ਨਸ਼ਾ ਵਿਰੋਧੀ ਜਾਗਰੂਕਤਾ ਮਾਰਚ ਕੱਢਿਆ

ਚੱਬੇਵਾਲ, 16 ਜੁਲਾਈ (ਸਖ਼ੀਆ)-ਸ਼ਹੀਦ ਭਗਤ ਸਿੰਘ ਆਰ. ਆਈ. ਕਲੱਬ ਅਤੇ ਸਰਬ ਸੇਵਾ ਸੁਸਾਇਟੀ ਪੱਟੀ ਵਲੋਂ ਆਪੋ-ਆਪਣੇ ਪਿੰਡ ਸੰਭਾਲੋ ਅਤੇ ਆਪੋ-ਆਪਣਾ ਘਰ ਸੰਭਾਲੋ ਦੇ ਸਲੋਗਨ ਤਹਿਤ ਪਿੰਡ ਵਿਚ ਹੀ ਨਸ਼ਾ ਵਿਰੋਧੀ ਜਾਗਰੂਕਤਾ ਮਾਰਚ ਕੱਢਿਆ | ਇਸ ਮੌਕੇ ਬੱਚਿਆਂ ਦੇ ਹੱਥਾਂ 'ਚ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਸੰਤ ਪ੍ਰੇਮ ਸਿੰਘ ਨਗਰ ਟਾਂਡਾ ਵਲੋ ਲੋੜਵੰਦ ਬੀਬੀਆਂ ਨੂੰ ਸਲਾਈ ਮਸ਼ੀਨਾ ਭੇਟ

ਟਾਂਡਾ ਉੜਮੁੜ, 16 ਜੁਲਾਈ (ਦੀਪਕ ਬਹਿਲ)-ਗੁਰੂਦੁਆਰਾ ਪ੍ਰਬੰਧਕ ਕਮੇਟੀ ਗੁਰੂਦੁਆਰਾ ਸਿੰਘ ਸਭਾ ਸੰਤ ਪ੍ਰੇਮ ਸਿੰਘ ਨਗਰ ਟਾਂਡਾ ਵਲੋ ਲੋੜ ਬੰਦ ਬੀਬੀਆ ਨੂੰ ਸਲਾਈ ਮਸ਼ੀਨਾ ਦੇਣ ਦਾ ਉਪਰਾਲਾ ਕੀਤਾ | ਉਸ ਨੂੰ ਸ: ਬਲਬੀਰ ਸਿੰਘ ਬੈਸ ਆਵਾਨ ਅਤੇ ਸ: ਸੁਖਵਿੰਦਰ ਸਿੰਘ ਸੁਖਾ ...

ਪੂਰੀ ਖ਼ਬਰ »

ਬਡਾਲਾ ਪੱਕਾ ਵਿਖੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀ ਪ੍ਰੇਸ਼ਾਨ

ਚੌਲਾਂਗ, 16 ਜੁਲਾਈ (ਸੁਖਦੇਵ ਸਿੰਘ)-ਬਲਾਕ ਟਾਂਡਾ ਅਧੀਨ ਆਉਂਦੇ ਪਿੰਡ ਬਡਾਲਾ ਪੱਕਾ ਵਿਖੇ ਨਾਲੀਆਂ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਪਿਛਲੇ ਦੋ ਸਾਲਾਂ ਤੋਂ ਕੋਈ ਹੱਲ ਨਾ ਨਿਕਲਣ ਕਰਕੇ ਗੰਦਾ ਪਾਣੀ ਸੜਕਾਂ ਅਤੇ ਗਲੀਆਂ ਵਿਚ ਖੜ੍ਹਾ ਪਿੰਡ ਵਾਸੀਆਂ ਤੇ ਮੁਸਾਫ਼ਰਾਂ ਨੂੰ ...

ਪੂਰੀ ਖ਼ਬਰ »

ਬੀ.ਕਾਮ ਸਮੈਸਟਰ 6ਵੇਂ ਦਾ ਨਤੀਜਾ ਸ਼ਾਨਦਾਰ ਰਿਹਾ

ਹਰਿਆਣਾ, 16 ਜੁਲਾਈ (ਖੱਖ)-ਜੀ.ਜੀ.ਡੀ.ਐੱਸ.ਡੀ.ਕਾਲਜ ਦੀਆਂ ਵਿਦਿਆਰਥਣਾਂ ਨੇ ਬੀ.ਕਾਮ ਸਮੈਸਟਰ ਛੇਵੇਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਨਤੀਜੇ 'ਚ ਪ੍ਰੀਆ ਨੇ 2396 ਅੰਕ ਪ੍ਰਾਪਤ ਕਰਕੇ ਪਹਿਲਾ, ਨਵਜੋਤ ਕੌਰ ਨੇ 2379 ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਮਨਜਿੰਦਰ ਕੌਰ ਨੇ 2292 ...

ਪੂਰੀ ਖ਼ਬਰ »

ਸੰਤ ਹਰੀ ਸਿੰਘ ਕਾਲਜ ਦਾ ਬੀ. ਏ. ਸਮੈਸਟਰ ਛੇਵਾਂ ਦਾ ਨਤੀਜਾ ਸ਼ਾਨਦਾਰ ਰਿਹਾ

ਹੁਸ਼ਿਆਰਪੁਰ, 16 ਜੁਲਾਈ (ਨਰਿੰਦਰ ਸਿੰਘ ਬੱਡਲਾ)-ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫਾਰ ਵੂਮੈਨ ਚੇਲਾ ਮਖਸੂਸਪੁਰ ਦਾ ਬੀ. ਏ. ਸਮੈਸਟਰ ਛੇਵਾਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਪਿ੍ੰਸੀਪਲ ਡਾ: ਜਸਬੀਰ ਕੌਰ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ...

ਪੂਰੀ ਖ਼ਬਰ »

ਐੱਨ.ਆਰ.ਆਈ. ਪਰਿਵਾਰ ਵੱਲੋਂ ਸਕੂਲ ਨੂੰ ਬੈਂਚ ਭੇਟ

ਪੱਸੀ ਕੰਢੀ, 16 ਜੁਲਾਈ (ਜਗਤਾਰ ਸਿੰਘ)-ਕੈਨੇਡਾ ਨਿਵਾਸੀ ਸ. ਸੁਰਜੀਤ ਸਿੰਘ ਬੱਲ ਤੇ ਪਰਿਵਾਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਬਨਿਆਲ ਨੂੰ 25 ਹਜ਼ਾਰ ਰੁਪਏ ਦੀ ਲਾਗਤ ਨਾਲ 15 ਬੈਂਚ ਬਣਵਾ ਕੇ ਦਿੱਤੇ ਗਏ | ਇਸ ਮੌਕੇ ਮੁੱਖ ਅਧਿਆਪਕਾ ਰਾਜਵੀਰ ਕੌਰ ਅਤੇ ਸਮੂਹ ਸਟਾਫ਼ ਨੇ ...

ਪੂਰੀ ਖ਼ਬਰ »

ਨਸ਼ਿਆਂ ਦੀ ਰੋਕਥਾਮ ਲਈ ਕਸਬਾ ਹਰਿਆਣਾ ਵਿਖੇ ਹੋਈ ਪੁਲਿਸ-ਪਬਲਿਕ ਮੀਟਿੰਗ

ਹਰਿਆਣਾ, 16 ਜੁਲਾਈ (ਹਰਮੇਲ ਸਿੰਘ ਖੱਖ)- ਪੰਜਾਬ ਅੰਦਰ ਵੱਧ ਰਹੇ ਨਸ਼ੇ ਦੇ ਕਾਰੋਵਾਰ ਨੇ ਪੁਲਿਸ ਦੀ ਵੀ ਨੀਂਦ ਹਰਾਮ ਕਰ ਦਿੱਤੀ ਹੈ ਤੇ ਅੱਜ ਪੁਲਿਸ ਵੱਲੋਂ ਸ਼ਹਿਰਾਂ ਤੇ ਪਿੰਡਾਂ ਅੰਦਰ ਨਸ਼ਿਆ ਦੀ ਰੋਕਥਾਮ ਲਈ ਲੋਕਾਂ ਦਾ ਲੈਣ ਦੇ ਮੱਦੇਨਜ਼ਰ ਮੀਟਿੰਗਾਂ ਦਾ ਸਿਲਸਿਲਾ ...

ਪੂਰੀ ਖ਼ਬਰ »

ਬਲਬੀਰ ਰਾਜ ਸਿੰਘ ਨੇ ਨਗਰ ਨਿਗਮ ਕਮਿਸ਼ਨਰ ਦਾ ਅਹੁਦਾ ਸੰਭਾਲਿਆ

ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)-ਨਗਰ ਨਿਗਮ ਹੁਸ਼ਿਆਰਪੁਰ ਦੇ ਦਫ਼ਤਰ ਵਿਖੇ ਬਲਬੀਰ ਰਾਜ ਸਿੰਘ ਨੇ ਅੱਜ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ | ਉਹ ਇਸ ਤੋਂ ਪਹਿਲਾਂ ਫਾਜਲਿਕਾ ਤੇ ਫਗਵਾੜਾ ਵਿਖੇ ਬਤੌਰ ਐਸ.ਡੀ.ਐਮ ਤੇ ...

ਪੂਰੀ ਖ਼ਬਰ »

ਨਸ਼ਿਆਾ ਨੂੰ ਰੋਕਣ ਲਈ ਜਨਤਾ ਪੁਲਿਸ ਨਾਲ ਸਹਿਯੋਗ ਕਰੇ-ਡੀ. ਐੱਸ. ਪੀ. ਦਸੂਹਾ

ਦਸੂਹਾ, 16 ਜੁਲਾਈ (ਭੁੱਲਰ)-ਨਸ਼ਿਆਾ ਨੂੰ ਰੋਕਣ ਲਈ ਤੇ ਸਮਾਜ ਨੂੰ ਨਵੀਂ ਸੇਧ ਦੇਣ ਲਈ ਜਨਤਾ ਨੂੰ ਪੁਲਿਸ ਨਾਲ ਸਹਿਯੋਗ ਕਰਨਾ ਚਾਹੀਦਾ ਹੈ | ਇਹ ਪ੍ਰਗਟਾਵਾ ਡੀ. ਐੱਸ. ਪੀ. ਦਸੂਹਾ ਅੱਛਰੂ ਰਾਮ ਸ਼ਰਮਾ ਨੇ ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX