ਤਾਜਾ ਖ਼ਬਰਾਂ


ਰਾਸ਼ਟਰਪਤੀ ਨੇ 2001 'ਚ ਸੰਸਦ ਹਮਲੇ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  4 minutes ago
ਨਵੀਂ ਦਿੱਲੀ, 13 ਦਸੰਬਰ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਅੱਜ ਦੇ ਦਿਨ ਹੀ 2001 'ਚ ਸੰਸਦ 'ਤੇ ਹੋਏ ਹਮਲੇ 'ਚ ਜਾਨ ਗਵਾਉਣ...
ਜੇਰੇਮੀ ਕੋਰਬੀਨ ਨੇ ਲੇਬਰ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਕੀਤਾ ਐਲਾਨ
. . .  14 minutes ago
ਨਵੀਂ ਦਿੱਲੀ, 13 ਦਸੰਬਰ- ਯੂ.ਕੇ ਮੀਡੀਆ ਦੇ ਮੁਤਾਬਿਕ, ਜੇਰੇਮੀ ਕੋਰਬੀਨ ਨੇ ਬ੍ਰਿਟੇਨ ਚੋਣਾਂ 'ਚ ਪਾਰਟੀ ਦੇ ਲਈ ਭਾਰੀ ਹਾਰ ਦੇ ਰੁਝਾਨ ਤੋਂ ਬਾਅਦ ਲੇਬਰ ਪਾਰਟੀ...
ਉੱਤਰਾਖੰਡ: ਅਲਮੋੜਾ ਜ਼ਿਲ੍ਹੇ ਦੇ ਚੌਬਟੀਆ 'ਚ ਹੋਈ ਭਾਰੀ ਬਰਫ਼ਬਾਰੀ
. . .  17 minutes ago
ਦੇਹਰਾਦੂਨ, 13 ਦਸੰਬਰ- ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦੇ ਚੌਬਟੀਆ 'ਚ ਭਾਰੀ ਬਰਫ਼ਬਾਰੀ ਹੋਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ...
ਮੀਂਹ ਕਾਰਨ ਪਾਣੀ 'ਚ ਡੁੱਬੀਆਂ ਕਣਕਾਂ
. . .  46 minutes ago
ਅਜਨਾਲਾ, 13 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ 'ਚ ਕੱਲ੍ਹ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਤੋਂ ਬਾਅਦ ਅੱਜ ਸਵੇਰੇ ਤੇਜ਼ ਬਾਰਸ਼ ਹੋਣ ਕਾਰਨ ਸਰਹੱਦੀ ਖੇਤਰ 'ਚ ਕਈ ਜਗ੍ਹਾ ਅਤੇ ਨੀਵੇਂ ਖੇਤਾਂ 'ਚ ਕਣਕਾਂ ਪਾਣੀ 'ਚ ਡੁੱਬ ਗਈਆਂ ...
ਹਿਮਾਚਲ ਪ੍ਰਦੇਸ਼: ਕੁੱਲੂ ਅਤੇ ਮਨਾਲੀ 'ਚ ਹੋਈ ਭਾਰੀ ਬਰਫ਼ਬਾਰੀ
. . .  59 minutes ago
ਸ਼ਿਮਲਾ, 13 ਦਸੰਬਰ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਮਨਾਲੀ 'ਚ ਭਾਰੀ ਬਰਫ਼ਬਾਰੀ ਹੋਈ ਹੈ। ਬਰਫ਼ਬਾਰੀ ਦਾ ਇੱਕ ਵੀਡੀਓ ਸਾਹਮਣੇ ਆਇਆ...
ਲਗਾਤਾਰ ਹੋ ਰਹੀ ਕਣ -ਮਿਣ ਅਤੇ ਤੇਜ ਹਵਾਵਾਂ ਚੱਲਣ ਕਾਰਨ ਠੰਢ 'ਚ ਹੋਇਆ ਭਾਰੀ ਵਾਧਾ
. . .  about 1 hour ago
ਸੁਲਤਾਨਪੁਰ ਲੋਧੀ, 13 ਦਸੰਬਰ (ਥਿੰਦ, ਹੈਪੀ, ਲਾਡੀ)- ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ -ਪਾਸ ਇਲਾਕਿਆਂ 'ਚ ਪਿਛਲੇ 24 ਘੰਟਿਆਂ ਤੋਂ ਹੋ ਰਹੀ ...
ਭਾਰਤੀ ਪਹੁੰਚੀ ਇੰਡੋਨੇਸ਼ੀਆ ਦੀ ਵਿਦੇਸ਼ ਮੰਤਰੀ
. . .  about 2 hours ago
ਨਵੀਂ ਦਿੱਲੀ, 13 ਦਸੰਬਰ- ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਰੇਟਨੋ ਐਲ.ਪੀ ਮਾਰਸੂਦੀ ਭਾਰਤ ਪਹੁੰਚ ਗਏ ...
ਅੱਜ ਦਾ ਵਿਚਾਰ
. . .  about 2 hours ago
ਸ੍ਰੀ ਗੰਗਾਨਗਰ-ਹਾਵੜਾ ਉਧੈਨ ਆਭਾ ਐਕਸਪ੍ਰੈਸ ਖ਼ਰਾਬ ਮੌਸਮ ਤੇ ਧੁੰਦ ਕਾਰਨ ਇਕ ਮਹੀਨੇ ਲਈ ਰੱਦ
. . .  1 day ago
ਦਿੱਲੀ ਵਿਚ ਮੌਸਮ ਦੀ ਖ਼ਰਾਬੀ ਹੋਣ ਕਾਰਨ ਪਟਨਾ ਤੋਂ ਦਿੱਲੀ ਆਉਣ ਵਾਲੀ ਹਵਾਈ ਉਡਾਣ ਨੂੰ ਰਾਜਾਸਾਂਸੀ ਦੇ ਹਵਾਈ ਅੱਡੇ 'ਤੇ ਉਤਾਰਿਆ
. . .  1 day ago
ਡੇਰਾਬਸੀ ਥਾਣੇ 'ਚ ਤਾਇਨਾਤ ਸਬ -ਇੰਸਪੈਕਟਰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  1 day ago
ਡੇਰਾਬਸੀ, 12 ਨਵੰਬਰ (ਸ਼ਾਮ ਸਿੰਘ ਸੰਧੂ) - ਵੀਰਵਾਰ ਦੇਰ ਸ਼ਾਮ ਚੌਕਸੀ ਵਿਭਾਗ ਦੇ ਐੱਸ.ਐੱਸ.ਪੀ ਵਰਿੰਦਰ ਕੁਮਾਰ ਬਖ਼ਸ਼ੀ ਵੱਲੋਂ ਆਪਣੀ ਟੀਮ ਸਮੇਤ ਡੇਰਾਬਸੀ ਪੁਲਿਸ ਸਟੇਸ਼ਨ 'ਚ ਛਾਪਾ ਮਾਰ ਕੇ ਥਾਣੇ 'ਚ ਤੈਨਾਤ ਸਬ ਇੰਸਪੈਕਟਰ ਹਰਜੀਤ ਸਿੰਘ ਨੂੰ ਇੱਕ ਧਿਰ ਵੱਲੋਂ ਦਿੱਤੀ 10 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ...
ਪੰਜਾਬ 'ਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਨਾਗਰਿਕਤਾ ਸੋਧ ਬਿੱਲ - ਕੈਪਟਨ
. . .  1 day ago
ਚੰਡੀਗੜ੍ਹ, 12 ਦਸੰਬਰ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਬਿੱਲ ਨੂੰ ਭਾਰਤ ਦੇ ਧਰਮ ਨਿਰਪੱਖ ਚਰਿੱਤਰ ਉੱਪਰ ਸਿੱਧਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ...
ਕੇਂਦਰੀ ਖੇਤੀਬਾੜੀ ਕੀਮਤ ਤੇ ਲਾਗਤ ਕਮਿਸ਼ਨ ਦੇ ਚੇਅਰਮੈਨ ਵੱਲੋਂ ਮਾਝੇ ਦੇ ਕਿਸਾਨਾਂ ਨਾਲ ਮਿਲਣੀ
. . .  1 day ago
ਮਾਨਾਂਵਾਲਾ, 12 ਦਸੰਬਰ (ਗੁਰਦੀਪ ਸਿੰਘ ਨਾਗੀ) - ਮਾਝੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ, ਖੇਤੀਬਾੜੀ ਲਾਗਤਾਂ ਤੇ ਕੀਮਤ, ਘੱਟੋ ਘੱਟ ਸਮਰਥਨ ਮੁੱਲ ਤੇ ਪਰਾਲੀ ਦੀ ਸਾਂਭ ਸੰਭਾਲ ਜਾਂ ਖੇਤ 'ਚ ਮਿਲਾਉਣ ਲਈ ਆਉਂਦੇ ਖ਼ਰਚਿਆਂ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ...
ਹਲਕੀ ਬੂੰਦਾ-ਬਾਂਦੀ ਨਾਲ ਠੰਢ ਨੇ ਦਿੱਤੀ ਦਸਤਕ, 13 ਡਿਗਰੀ ਤੇ ਪਹੁੰਚਿਆ ਤਾਪਮਾਨ
. . .  1 day ago
ਅਜਨਾਲਾ, 12 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੱਜ ਸਵੇਰ ਤੋਂ ਸ਼ੁਰੂ ਹੋਈ ਹਲਕੀ ਬੂੰਦਾ-ਬਾਂਦੀ ਨਾਲ ਸੂਬੇ 'ਚ ਠੰਢ ਨੇ ਦਸਤਕ ਦੇ ਦਿੱਤੀ ਹੈ, ਇਸ ਨਾਲ ਵੱਧ ਤੋ ਵੱਧ ਤਾਪਮਾਨ ਵੀ ਹੇਠਾਂ ਆ ਗਿਆ ਹੈ ਤੇ ਅੱਜ ਸ਼ਾਮ ਸਮੇਂ ਤਾਪਮਾਨ 13 ਡਿਗਰੀ ਤੇ ਪੁੱਜ ਗਿਆ, ਜਿਸ ਦਾ ਅਸਰ...
ਭਾਜਪਾ ਐਮ.ਪੀ ਦੀ ਰਿਹਾਇਸ਼ 'ਚ ਤਾਇਨਾਤ ਕਾਂਸਟੇਬਲ ਨੇ ਸ਼ੱਕੀ ਹਾਲਾਤਾਂ 'ਚ ਖ਼ੁਦ ਨੂੰ ਮਾਰੀ ਗੋਲੀ, ਮੌਤ
. . .  1 day ago
ਨਵੀਂ ਦਿੱਲੀ, 12 ਦਸੰਬਰ - ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਰਿਹਾਇਸ਼ 'ਤੇ ਤਾਇਨਾਤ ਕਾਂਸਟੇਬਲ ਨੇ ਸ਼ੱਕੀ ਹਾਲਾਤਾਂ 'ਚ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ...
ਆਵਾਰਾ ਪਸ਼ੂਆਂ ਨੂੰ ਲੈ ਕੇ ਸਬ ਕਮੇਟੀ ਵੱਲੋਂ ਮੀਟਿੰਗ
. . .  1 day ago
ਨਾਗਰਿਕਤਾ ਸੋਧ ਬਿਲ ਖ਼ਿਲਾਫ਼ ਵਿਦਿਆਰਥੀਆ ਵੱਲੋਂ ਪ੍ਰਦਰਸ਼ਨ
. . .  1 day ago
ਯੂ.ਕੇ ਦੀਆਂ ਚੋਣਾਂ ਵਿਚ ਪੰਜਾਬੀਆਂ ਦੀ ਗਹਿਮਾ ਗਹਿਮੀ
. . .  1 day ago
ਮਾਲਵਾ ਖੇਤਰ ਵਿਚ 14 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਲਗਾਤਾਰ ਜਾਰੀ
. . .  1 day ago
ਖੁਦਰਾ ਮਹਿੰਗਾਈ ਦਰ ਵੱਧ ਕੇ ਹੋਈ 5.54 ਫ਼ੀਸਦੀ - ਭਾਰਤ ਸਰਕਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਸਾਉਣ ਸੰਮਤ 550

ਰੂਪਨਗਰ

ਬੰਦੂਕ ਦੀ ਨੋਕ 'ਤੇ ਮਨੀ ਐਕਸਚੇਂਜਰ ਕੋਲੋਂ ਸਾਢੇ ਤਿੰਨ ਲੱਖ ਲੁੱਟੇ

ਨੰਗਲ, 16 ਜੁਲਾਈ (ਪ੍ਰੀਤਮ ਸਿੰਘ ਬਰਾਰੀ)- ਦਿਨ ਦਿਹਾੜੇ ਸ਼ਹਿਰ ਦੇ ਰੇਲਵੇ ਰੋਡ ਵਿਖੇ ਸਭ ਤੋਂ ਭੀੜ ਭੜੱ੍ਹਕੇ ਵਾਲੇ ਟਰੱਕ ਯੂਨੀਅਨ ਨੇੜਲੇ ਇਲਾਕੇ 'ਚ ਅੱਜ ਤਿੰਨ ਨਕਾਬਪੋਸ਼ਾਂ ਵੱਲੋਂ ਬੰਦੂਕ ਦੀ ਨੋਕ 'ਤੇ ਇਕ ਮਨੀ ਐਕਸਚੇਂਜਰ ਕੋਲੋਂ ਕਰੀਬ ਸਾਢੇ ਤਿੰਨ ਲੱਖ ਦੀ ਨਗਦੀ ...

ਪੂਰੀ ਖ਼ਬਰ »

ਚੋਰਾਂ ਨੇ ਇਕੋ ਰਾਤ 'ਚ ਦਿੱਤਾ ਤਿੰਨ ਥਾਵਾਂ 'ਤੇ ਚੋਰੀਆਂ ਨੂੰ ਅੰਜਾਮ

ਪੁਰਖਾਲੀ, 16 ਜੁਲਾਈ (ਅੰਮਿ੍ਤਪਾਲ ਸਿੰਘ ਬੰਟੀ)- ਲੰਘੀ ਰਾਤ ਚੋਰਾਂ ਨੇ ਪੁਰਖਾਲੀ ਖੇਤਰ 'ਚ ਇਕੋ ਰਾਤ 'ਚ ਤਿੰਨ ਥਾਵਾਂ 'ਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ | ਪੁਰਖਾਲੀ ਦੇ ਚੌਕੀ ਇੰਚਾਰਜ ਮਨਜੀਤ ਸਿੰਘ ਵਲੋਂ ਚੋਰੀ ਵਾਲੀਆਂ ਥਾਵਾਂ ਦਾ ਦੌਰਾ ਕੀਤਾ ਤੇ ...

ਪੂਰੀ ਖ਼ਬਰ »

ਨਵੇਂ ਡਿਪਟੀ ਕਮਿਸ਼ਨਰ ਅੱਗੇ ਨਵੀਆਂ ਚੁਨੌਤੀਆਂ

ਰੂਪਨਗਰ, 16 ਜੁਲਾਈ (ਸਤਨਾਮ ਸਿੰਘ ਸੱਤੀ)- ਡਿਪਟੀ ਕਮਿਸ਼ਨਰ ਇਕ ਅਜਿਹਾ ਪ੍ਰਸ਼ਾਸਨਿਕ ਮੁਖੀਆ ਹੁੰਦਾ ਹੈ, ਜਿਸ ਤੋਂ ਜ਼ਿਲ•ੇ ਦੇ ਹਰ ਵਰਗ ਤੇ ਵਿਅਕਤੀ ਨੂੰ ਸੇਵਾ ਤੇ ਵਿਕਾਸ ਦੀ ਭਰਪੂਰ ਉਮੀਦ ਹੁੰਦੀ ਹੈ ਪਰ ਸੇਵਾ ਤੇ ਵਿਕਾਸ ਦੀ ਅਲਖ ਨੂੰ ਜਗਾਈ ਰੱਖਣ ਲਈ ਡਿਪਟੀ ...

ਪੂਰੀ ਖ਼ਬਰ »

ਪੰਜਾਬ 'ਚ ਗ਼ੈਰ ਸੰਗਠਿਤ ਗੈਂਗਸਟਰਵਾਦ ਕੁੱਝ ਸਮੇਂ ਦੀ ਖੇਡ-ਐੱਸ. ਐੱਸ. ਪੀ.

ਰੂਪਨਗਰ, 16 ਜੁਲਾਈ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ)- ਪੰਜਾਬ 'ਚ ਗੈਂਗਸਟਰਵਾਦ ਪੈਦਾ ਹੋਣ ਦੇ ਕਾਰਨ ਭਾਵੇਂ ਕੋਈ ਵੀ ਹੋਣ ਪਰ ਯੂ.ਪੀ. ਬਿਹਾਰ 'ਚ ਫੈਲੇ ਗੈਂਗਸਟਰਵਾਦ ਵਾਂਗ ਪੰਜਾਬ 'ਚ ਪਣਪਿਆ ਗੈਂਗਸਟਰਵਾਦ ਗੈਰ ਸੰਗਠਿਤ ਹੈ ਤੇ ਲੋਕ ਇਸ ਦਾ ਸਮਰਥਨ ਨਹੀਂ ਕਰਦੇ ਜਿਸ ਕਰਕੇ ਇਹ ਥੋੜੇ ਸਮੇਂ ਦੀ ਖੇਡ ਹੈ | ਇਹ ਵਿਚਾਰ ਅੱਜ ਰੂਪਨਗਰ 'ਚ ਨਵੇਂ ਤਾਇਨਾਤ ਹੋਏ ਜ਼ਿਲ੍ਹਾ ਪੁਲਿਸ ਮੁਖੀ ਆਈ.ਪੀ.ਐੱਸ. ਸਵਪਨ ਸ਼ਰਮਾ ਨੇ ਪ੍ਰੈੱਸ ਮਿਲਣੀ ਦੌਰਾਨ ਪ੍ਰਗਟ ਕੀਤੇ | ਜ਼ਿਕਰਯੋਗ ਹੈ ਕਿ ਬਿਸ਼ਨੋਈ ਤੇ ਬਬੀਹਾ ਸਮੇਤ ਤਿੰਨ ਗੈਂਗਸਟਰਾਂ ਨੂੰ ਕਾਬੂ ਕਰਨ ਤੇ ਵੱਡੀ ਮਾਤਰਾਂ ਵਿਚ ਨਸ਼ੀਲੇ ਪਦਾਰਥ ਬਰਾਮਦ ਕਰਨ ਬਦਲੇ ਸਵਪਨ ਸ਼ਰਮਾ ਨੂੰ ਡੀ. ਜੀ. ਪੀ. ਪੰਜਾਬ ਵਲੋਂ ਵਧੀਆ ਕਾਰਗੁਜ਼ਾਰੀ ਵਜੋਂ 4 ਡੀ. ਜੀ. ਪੀ. ਡਿਸਕ ਹਾਸਿਲ ਹੋਈਆਂ ਹਨ ਤੇ ਉਹ ਗੈਂਗਸਟਰਾਂ ਵਿਰੁੱਧ ਸਖ਼ਤ ਪੁਲਿਸ ਅਧਿਕਾਰੀ ਵਜੋਂ ਮਕਬੂਲ ਹੋਏ ਹਨ | ਸ੍ਰੀ ਸ਼ਰਮਾ ਨੇ ਕਿਹਾ ਕਿ 2-3 ਮਹੀਨੇ 'ਚ ਜ਼ਿਲ੍ਹੇ ਦੇ ਥਾਣਿਆਂ ਤੇ ਚੌਾਕਾਂ ਸਮੇਤ ਹੋਰ ਥਾਵਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਪ੍ਰਭਾਵੀ ਤਰੀਕੇ ਨਾਲ ਚਲਾਉਣ ਲਈ ਇਕ ਵੱਖਰਾ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇਗਾ ਤੇ ਹੁਣ ਸੀ.ਸੀ.ਟੀ.ਵੀ. ਬੰਦ ਜਾਂ ਖ਼ਰਾਬ ਦੀ ਸ਼ਿਕਾਇਤ ਨਹੀਂ ਮਿਲੇਗੀ | ਉਨ੍ਹਾਂ ਕਿਹਾ ਕਿ ਮੁੱਖ ਮਾਰਗਾਂ 'ਤੇ ਖੜਦੇ ਟਰੱਕ ਤੇ ਹੋਰ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਅਰੰਭੀ ਜਾਵੇਗੀ ਬਲਕਿ ਜਿਹੜੇ ਢਾਬਿਆਂ ਤੇ ਹੋਟਲਾਂ 'ਤੇ ਇਹ ਟਰੱਕ ਜਾਂ ਵੱਡੇ ਵਾਹਨ ਖੜੇ ਹੋਣਗੇ ਉਨ੍ਹਾਂ 'ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੁਲਿਸ ਕਰਮਚਾਰੀਆਂ ਤੇ ਅਫ਼ਸਰਾਂ ਨੂੰ ਡੇਢ ਸਾਲ ਤੋਂ ਵਧੇਰੇ ਸਮਾਂ ਇਕੋ ਸੀਟ 'ਤੇ ਚਿੰਬੜੇ ਨਹੀਂ ਰੱਖਿਆ ਜਾਵੇਗਾ ਤੇ ਇਨ੍ਹਾਂ ਅਫ਼ਸਰਾਂ ਤੇ ਕਰਮਚਾਰੀਆਂ ਦੇ ਸਵੈਮਾਣ 'ਚ ਵਾਧੇ ਲਈ ਵੀ ਢੁਕਵੀਂ ਨੀਤੀ ਬਣਾਈ ਜਾਵੇਗੀ | ਉਨ੍ਹਾਂ ਜ਼ਿਲ੍ਹੇ ਵਿਚ ਨਜਾਇਜ਼ ਮਾਈਨਿੰਗ, ਨਸ਼ਿਆਂ ਵਿਰੁੱਧ ਤੇ ਟਰੈਫ਼ਿਕ ਦੀ ਸਮੱਸਿਆ ਨਾਲ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਦਾ ਵੀ ਵਚਨ ਕੀਤਾ | ਫ਼ੌਜੀ ਪਿਤਾ ਦੇ ਪੁੱਤਰ ਸਵਪਨ ਸ਼ਰਮਾ 2009 ਬੈਚ ਦੇ ਆਈ.ਪੀ.ਐੱਸ. ਅਫ਼ਸਰ ਹਨ ਜਿਨ੍ਹਾਂ ਨੇ ਰਾਜਪੁਰਾ ਤੋਂ ਸੇਵਾਵਾਂ ਅਰੰਭ ਕੀਤੀਆਂ ਸਨ ਉਪਰੰਤ ਲੁਧਿਆਣਾ, ਫ਼ਾਜ਼ਿਲਕਾ ਅਤੇ ਬਠਿੰਡਾ 'ਚ ਸੇਵਾਵਾਂ ਨਿਭਾਉਣ ਮਗਰੋਂ ਉਹ ਹੁਣ ਕਾਊਾਟਰ ਇੰਟੈਲੀਜੈਂਸ ਵਿਚ ਸਨ ਜਿੱਥੋਂ ਹੁਣ ਉਨ੍ਹਾਂ ਨੂੰ ਰੂਪਨਗਰ ਦਾ ਐੱਸ.ਐੱਸ.ਪੀ. ਲਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਉਹ ਜ਼ਿਲ੍ਹਾ ਕਾਂਗੜਾ, ਜਵਾਲਾ ਜੀ ਦੇ ਜੰਮਪਲ ਹਨ | ਉਨ੍ਹਾਂ ਪੁਲਿਸ 'ਚ ਆਉਣ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ 'ਚ ਕੁੱਝ ਸਮਾਂ ਸਿਵਲ ਸੇਵਾਵਾਂ ਨਿਭਾਈਆਂ ਸਨ | ਉਨ੍ਹਾਂ ਰੂਪਨਗਰ ਜ਼ਿਲ੍ਹੇ 'ਚ ਕਾਨੂੰਨ ਵਿਵਸਥਾ ਦੀ ਸੁਚਾਰੂ ਸਥਿਤੀ ਤੇ ਅਲਾਮਤਾਂ ਨਾਲ ਨਜਿੱਠਣ ਲਈ ਮੀਡੀਆ ਤੋਂ ਸਹਿਯੋਗ ਦੀ ਮੰਗ ਕੀਤੀ |


ਖ਼ਬਰ ਸ਼ੇਅਰ ਕਰੋ

ਨਿਕਾਸ ਪ੍ਰਬੰਧ ਠੀਕ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਨੰਗਲ, 16 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਨੰਗਲ ਨਗਰ ਕੌਾਸਲ ਦੇ ਅੱਤ ਦੇ ਮਾੜੇ ਨਿਕਾਸ ਪ੍ਰਬੰਧ ਕਾਰਨ ਅੱਜ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪਿਆ | ਭਾਖੜਾ ਰੋਡ 'ਤੇ ਸਥਿਤ ਵਰਿੰਦਰ ਵਾਲੀਆ, ਮੈਡਮ ਪੂਨਮ ਦੀਆਂ ਕੋਠੀਆਂ 'ਚ ਮੀਂਹ ਦਾ ਪਾਣੀ ਜਾ ਵੜਿਆ ਕਿਉਂਕਿ ਇਕ ਵਿਅਕਤੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਬਰਾਮਦ

ਮੋਰਿੰਡਾ, 16 ਜੁਲਾਈ (ਕੰਗ)- ਸਿਟੀ ਪੁਲਿਸ ਮੋਰਿੰਡਾ ਅਤੇ ਸਦਰ ਪੁਲਿਸ ਮੋਰਿੰਡਾ ਨੇ ਵੱਖੋ-ਵੱਖਰੀਆਂ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ 225 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਸਮੇਤ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਸਿਟੀ ਪੁਲਿਸ ਮੋਰਿੰਡਾ ਦੇ ਏ. ਐੱਸ. ਆਈ. ...

ਪੂਰੀ ਖ਼ਬਰ »

ਪੁਲਿਸ ਵਲੋਂ 24 ਬੋਤਲਾਂ ਸ਼ਰਾਬ ਕਾਬੂ

ਬੇਲਾ, 16 ਜੁਲਾਈ (ਮਨਜੀਤ ਸਿੰਘ ਸੈਣੀ)- ਡੱਲਾ ਪੁਲਿਸ ਚੌਕੀ ਦੇ ਇੰਚਾਰਜ ਨਰਿੰਦਰ ਸਿੰਘ ਵਲੋਂ ਨਸ਼ਾ ਤਸਕਰਾਂ ਦੀਆਂ ਭਾਜੜਾਂ ਪੁਆ ਦਿੱਤੀਆਂ ਹਨ | ਬੀਤੇ ਦੋ ਦਿਨ ਪਹਿਲਾਂ ਤਿੰਨ ਪੇਟੀਆਂ ਸ਼ਰਾਬ ਨਾਲ ਤਸਕਰ ਕਾਬੂ ਕੀਤਾ ਸੀ ਹੁਣ ਫੇਰ ਡੱਲਾ ਚੌਕੀ ਦੇ ਏ. ਐੱਸ. ਆਈ. ਨਰਿੰਦਰ ...

ਪੂਰੀ ਖ਼ਬਰ »

'ਆਪ' ਦੇ ਹਲਕਾ ਪ੍ਰਧਾਨ ਡਾ: ਚਰਨਜੀਤ ਸਿੰਘ ਵਲੋਂ ਅਸਤੀਫ਼ਾ

ਮੋਰਿੰਡਾ, 16 ਜੁਲਾਈ (ਪਿ੍ਤਪਾਲ ਸਿੰਘ)- ਆਮ ਆਦਮੀ ਪਾਰਟੀ ਵਲੋਂ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਡਾ: ਚਰਨਜੀਤ ਸਿੰਘ ਪ੍ਰਧਾਨ ਹਲਕਾ ਸ੍ਰੀ ਚਮਕੌਰ ਸਾਹਿਬ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਦੱਸਣਯੋਗ ਹੈ ਕਿ ਡਾ: ਚਰਨਜੀਤ ...

ਪੂਰੀ ਖ਼ਬਰ »

ਢੇਰ ਦੇ ਲਾਪਤਾ ਹੋਏ ਨੌਜਵਾਨ ਦੀ ਲਾਸ਼ ਭਾਖੜਾ ਨਹਿਰ 'ਚੋਂ ਮਿਲੀ

ਸ੍ਰੀ ਅਨੰਦਪੁਰ ਸਾਹਿਬ/ਢੇਰ, 16 ਜੁਲਾਈ (ਜੇ. ਐਸ. ਨਿੱਕੂਵਾਲ, ਕਾਲੀਆ)- ਇੱਥੋਂ ਨੇੜਲੇ ਪਿੰਡ ਢੇਰ ਦੇ ਲਾਪਤਾ ਹੋਏ ਨੌਜਵਾਨ ਦੀ ਲਾਸ਼ ਭਾਖੜਾ ਨਹਿਰ 'ਚੋਂ ਬਰਾਮਦ ਹੋਈ ਹੈ | ਤਫ਼ਤੀਸ਼ੀ ਅਫ਼ਸਰ ਕਰਨੈਲ ਸਿੰਘ ਨੇ ਦੱਸਿਆ ਕਿ ਪਿੰਡ ਢੇਰ ਦੇ ਸੁਰਮੁੱਖ ਸਿੰਘ (23) ਪੁੱਤਰ ...

ਪੂਰੀ ਖ਼ਬਰ »

ਪਨਬੱਸ ਦਾ ਰਿਹਾ ਚੱਕਾ ਜਾਮ, ਮੁਲਾਜ਼ਮਾਂ ਵਲੋਂ ਸਰਕਾਰ ਵਿਰੁੱਧ ਪ੍ਰਦਰਸ਼ਨ

ਰੂਪਨਗਰ, 16 ਜੁਲਾਈ (ਸਤਨਾਮ ਸਿੰਘ ਸੱਤੀ)- ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਪਨਬੱਸ ਦਾ ਮੁਕੰਮਲ ਤੌਰ 'ਤੇ ਚੱਕਾ ਜਾਮ ਰਿਹਾ ਪਰ ਪੰਜਾਬ ਰੋਡਵੇਜ਼ ਦੀਆਂ ਬੱਸਾਂ ਆਮ ਵਾਂਗ ਚਲਦੀਆਂ ਰਹੀਆਂ | ਕਿਸੇ ਜ਼ੋਰ ਜ਼ਬਰਦਸਤੀ ਨੂੰ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਰੈਲੀ ਕੱਢੀ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਸਾਈਕਲਿੰਗ ਐਸੋਸੀਏਸ਼ਨ, ਮਾਤਾ ਜੀਤੋੋ ਜੀ ਜੱਚਾ ਬੱਚਾ ਸੰਸਥਾ ਤੇ ਇਲਾਕੇ ਦੇ ਮੁਹਤਬਰ ਵਿਅਕਤੀਆਂ ਦੇ ਸਹਿਯੋਗ ਨਾਲ ਨਸ਼ਿਆਂ ਿਖ਼ਲਾਫ਼ ਇਕ ਜਾਗਰੂਕਤਾ ਰੈਲੀ ਕੱਢੀ ਗਈ | ਰਣਜੀਤ ਸਿੰਘ ਪ੍ਰਧਾਨ ...

ਪੂਰੀ ਖ਼ਬਰ »

ਵਿਧਾਇਕ ਸੰਦੋਆ ਨੇ ਟਿੱਬਾ ਨੰਗਲ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਨੂਰਪੁਰ ਬੇਦੀ, 16 ਜੁਲਾਈ (ਰਾਜੇਸ਼ ਚੌਧਰੀ)- ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਪਿੰਡ ਟਿੱਬਾ ਨੰਗਲ ਵਿਖੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ | ਇਸ ਦੌਰਾਨ ਪਿੰਡ ਵਾਸੀਆਂ ਵਲੋਂ ਦੱਸਿਆ ਗਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ...

ਪੂਰੀ ਖ਼ਬਰ »

ਅਰਪਨ ਸੰਸਥਾ ਨੇ ਮਹਿਲਾਵਾਂ ਲਈ ਸਿਹਤ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਨੰਗਲ, 16 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਸਮਾਜ ਸੇਵੀ ਸੰਸਥਾ ਅਰਪਨ ਵਲੋਂ ਸੁਸਾਇਟੀ ਫਾਰ ਸਰਵਿਸਿਜ਼ ਟੂ ਵਲੰਟਰੀ ਏਜੰਸੀ ਨਾਰਥ ਚੰਡੀਗੜ੍ਹ ਨਾਲ ਮਿਲ ਕੇ ਚਲਾਏ ਜਾ ਰਹੇ ਜੱਚਾ ਬੱਚਾ ਸੁਰੱਖਿਆ ਪ੍ਰੋਗਰਾਮ ਅਧੀਨ ਪਿੰਡ ਰਾਏਪੁਰ ਵਿਚ ਮਹਿਲਾਵਾਂ ਲਈ ਸਿਹਤ ਸਬੰਧੀ ...

ਪੂਰੀ ਖ਼ਬਰ »

ਸਰਕਾਰ ਨੂੰ ਮੈਡੀਕਲ ਸਿੱਖਿਆ ਵੱਲ ਧਿਆਨ ਦੇਣ ਦੀ ਅਪੀਲ

ਨੰਗਲ, 16 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਨੰਗਲ ਦੀ ਨੌਜਵਾਨ ਡਾਕਟਰ ਨਿਯੂਮੀ ਨੇ ਭਾਰਤ ਸਰਕਾਰ/ਰਾਜ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਮੈਡੀਕਲ ਸਿੱਖਿਆ ਬਜਟ, ਸੀਟਾਂ ਵਧਾਈਆਂ ਜਾਣ, ਮੈਡੀਕਲ ਪੀ. ਜੀ. ਦੀ ਤਿਆਰੀ ਕਰ ਰਹੀ ਡਾ: ਨਿਯੂਮੀ ਨੇ ਕਿਹਾ ਕਿ ਬੀ. ਟੈੱਕ ਦੀਆਂ 37 ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਸੇਵਾ ਸੁਸਾਇਟੀ ਦਾ ਗਠਨ

ਰੂਪਨਗਰ, 16 ਜੁਲਾਈ (ਮਨਜਿੰਦਰ ਸਿੰਘ ਚੱਕਲ)- ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸਾਹਿਬ ਰੂਪਨਗਰ ਗਊਸ਼ਾਲਾ ਵਿਖੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਸਮੂਹ ਸਾਧ ਸੰਗਤ ਨੇ ਸਰਬਸੰਮਤੀ ਨਾਲ ਗੁਰਦੁਆਰਾ ਸ੍ਰੀ ਸੁਖਮਣੀ ਸਾਹਿਬ ਸੇਵਾ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਡੇਂਗੂ ਬਾਰੇ ਜਾਗਰੂਕਤਾ ਕੈਂਪ ਲਗਾਇਆ

ਨੰਗਲ, 16 ਜੁਲਾਈ (ਪ੍ਰੀਤਮ ਸਿੰਘ ਬਰਾਰੀ)- ਸਿਹਤ ਵਿਭਾਗ ਦੀ ਟੀਮ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਪੀ. ਐੱਚ. ਸੀ. ਕੀਰਤਪੁਰ ਸਾਹਿਬ ਡਾ: ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਡਾ: ਵਿਧਾਨ ਚੰਦਰ ਦੀ ਯੋਗ ਅਗਵਾਈ ਹੇਠ ਡੇਂਗੂ ਜਾਗਰੂਕਤਾ ਕੈਂਪ ਸਲੱਮ ਇਲਾਕਾ ...

ਪੂਰੀ ਖ਼ਬਰ »

ਬਰਸਾਤੀ ਪਾਣੀ ਦੀ ਨਿਕਾਸੀ ਲਈ ਬੀ.ਬੀ.ਐੱਮ.ਬੀ. ਨੇ ਪੱਕਾ ਨਾਲਾ ਤੋੜਿਆ

ਨੰਗਲ, 16 ਜੁਲਾਈ (ਪ੍ਰੀਤਮ ਸਿੰਘ ਬਰਾਰੀ)- ਇਲਾਕੇ 'ਚ ਪਈ ਜ਼ੋਰਦਾਰ ਬਾਰਸ਼ ਨੇ ਕਈ ਜਗ੍ਹਾ ਕਾਫੀ ਨੁਕਸਾਨ ਪਹੁੰਚਾਇਆ | ਨੰਗਲ ਭਾਖੜਾ ਮੁੱਖ ਮਾਰਗ 'ਤੇ ਸਥਿਤ ਰਾਮ ਮੰਦਰ ਲਾਗੇ ਬਰਸਾਤੀ ਪਾਣੀ ਦੇ ਤੇਜ਼ ਵਹਾਅ ਕਾਰਨ ਗੰਦੇ ਨਾਲੇ ਨੂੰ ਬੀ.ਬੀ.ਐੱਮ.ਬੀ. ਪ੍ਰਸ਼ਾਸਨ ਵਲੋਂ ...

ਪੂਰੀ ਖ਼ਬਰ »

ਠੇਕੇਦਾਰ ਸੁਮਨ ਬਸਪਾ ਦੇ ਸੂਬਾ ਜਨਰਲ ਸਕੱਤਰ ਬਣੇ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਇਲਾਕੇ ਦੀ ਨਾਮੀ ਸ਼ਖ਼ਸੀਅਤ ਤੇ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਚੋਣ ਲੜ ਚੁੱਕੇ ਠੇਕੇਦਾਰ ਨਿਰਮਲ ਸਿੰਘ ਸੁਮਨ ਨੂੰ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ...

ਪੂਰੀ ਖ਼ਬਰ »

ਵਫ਼ਦ ਕੈਬਨਿਟ ਮੰਤਰੀ ਸ੍ਰੀ ਸਿੰਗਲਾ ਨੂੰ ਮਿਲਿਆ

ਸ੍ਰੀ ਚਮਕੌਰ ਸਾਹਿਬ, 16 ਜੁਲਾਈ (ਜਗਮੋਹਣ ਸਿੰਘ ਨਾਰੰਗ)- ਯੂਥ ਕਾਂਗਰਸ ਜ਼ਿਲ੍ਹਾ ਰੂਪਨਗਰ ਦੀ ਸਾਬਕਾ ਪ੍ਰਧਾਨ ਹਰਵਿੰਦਰ ਕੌਰ ਸੰਧੂ ਦੀ ਅਗਵਾਈ ਹੇਠ ਇਕ ਵਫ਼ਦ ਨੇ ਵਿਜੇ ਇੰਦਰ ਸਿੰਗਲਾ ਕੈਬਨਿਟ ਮੰਤਰੀ ਲੋਕ ਨਿਰਮਾਣ ਵਿਭਾਗ ਪੰਜਾਬ ਨੂੰ ਮਿਲ ਕੇ ਜ਼ਿਲ੍ਹਾ ਰੂਪਨਗਰ ...

ਪੂਰੀ ਖ਼ਬਰ »

ਆਜ਼ਾਦੀ ਦੇ 71 ਵਰ੍ਹੇ ਬਾਅਦ ਵੀ ਖੂਹਾਂ ਦਾ ਦੂਸ਼ਿਤ ਗੰਧਲਾ ਪਾਣੀ ਪੀਣ ਲਈ ਮਜਬੂਰ ਹਨ ਨੂਰਪੁਰ ਬੇਦੀ ਇਲਾਕੇ ਦੇ ਅਨੇਕਾਂ ਪਿੰਡਾਂ ਦੇ ਲੋਕ

ਨੂਰਪੁਰ ਬੇਦੀ, 16 ਜੁਲਾਈ (ਵਿੰਦਰਪਾਲ ਝਾਂਡੀਆਂ)- ਭਾਵੇਂ ਸਰਕਾਰ ਚਲਾਉਣ ਲਈ ਲੋਕਾਂ ਦੁਆਰਾ ਹੀ ਚੁਣੇ ਜਾਂਦੇ ਰਾਜਸੀ ਨੁਮਾਇੰਦੇ ਤੇ ਪ੍ਰਸ਼ਾਸਨ ਦੇਣ ਵਾਲੇ ਉੱਚ ਅਧਿਕਾਰੀ ਤੇ ਮੁਲਾਜ਼ਮ ਆਪਣੀ ਸਿਹਤ ਨੰੂ ਠੀਕ ਰੱਖਣ ਲਈ ਫ਼ਿਲਟਰ ਵਾਲਾ ਸ਼ੁੱਧ ਪਾਣੀ ਪੀਣ ਨੂੰ ਤਰਜੀਹ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਦੀ ਟੀਮ ਵਲੋਂ ਸ੍ਰੀ ਗੁਰੂ ਹਰਿ ਕਿ੍ਸ਼ਨ ਪਬਲਿਕ ਸਕੂਲ ਦਾ ਦੌਰਾ

ਕੀਰਤਪੁਰ ਸਾਹਿਬ, 16 ਜੁਲਾਈ (ਬੀਰਅੰਮਿ੍ਤਪਾਲ ਸਿੰਘ ਸੰਨੀ)- ਕੀਰਤਪੁਰ ਸਾਹਿਬ ਵਿਖੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿ ਕਿ੍ਸ਼ਨ ਪਬਲਿਕ ਸਕੂਲ ਨੰੂ ਅਪਗ੍ਰੇਡਿੰਗ ਕਰਨ ਸਬੰਧੀ ਚੀਫ਼ ...

ਪੂਰੀ ਖ਼ਬਰ »

ਦੋਭੇਟਾ ਕਾਲੋਨੀ 'ਚ ਸਰਕਾਰੀ ਮਕਾਨ ਦੇ ਵਰਾਂਡੇ ਦੀ ਛੱਤ ਡਿੱਗੀ

ਨੰਗਲ, 16 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੀ ਨੰਗਲ ਵਿਚ ਬਣਾਈ ਗਈ ਕਲੋਨੀ ਦੇ ਬਹੁਤੇ ਮਕਾਨਾਂ ਦੀ ਹਾਲਤ ਖਸਤਾ ਹੋ ਗਈ ਹੈ ਤੇ ਇਨ੍ਹਾਂ ਵਿਚ ਰਹਿਣ ਵਾਲੇ ਕਰਮਚਾਰੀਆਂ 'ਤੇ ਹਰ ਵੇਲੇ ਖ਼ਤਰੇ ਦੀ ਤਲਵਾਰ ਲਟਕਦੀ ਹੈ | ਆਏ ਦਿਨ ਇਨ੍ਹਾਂ ...

ਪੂਰੀ ਖ਼ਬਰ »

ਦਸਵੀਂ ਤੇ ਬਾਰ੍ਹਵੀਂ ਓਪਨ ਸਕੂਲ 'ਚ ਬਿਨਾਂ ਲੇਟ ਫ਼ੀਸ ਦਾਖ਼ਲੇ 19 ਤੱਕ

ਨੂਰਪੁਰ ਬੇਦੀ, 16 ਜੁਲਾਈ (ਹਰਦੀਪ ਸਿੰਘ ਢੀਂਡਸਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸ਼ਨ 2018-19 ਲਈ ਓਪਨ ਸਕੂਲ ਦਸਵੀਂ ਤੇ ਬਾਰ੍ਹਵੀਂ ਕਲਾਸ ਲਈ ਰੂਪਨਗਰ ਜ਼ਿਲ੍ਹੇ ਦੇ 11 ਨਿੱਜੀ ਤੇ ਏਡਿਡ ਸਕੂਲਾਂ ਨੂੰ ਅਧਿਐਨ ਕੇਂਦਰ ਵਜੋਂ ਮਾਨਤਾ ਦਿੱਤੀ ਹੈ | ਇਨ੍ਹਾਂ ਅਧਿਐਨ ...

ਪੂਰੀ ਖ਼ਬਰ »

ਡੀ. ਸੀ. ਸੁਮੀਤ ਜਾਰੰਗਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਜ਼ਿਲ੍ਹਾ ਰੂਪਨਗਰ ਦੇ ਨਵੇਂ ਆਏ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਖ਼ਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਤਖ਼ਤ ਸ੍ਰੀ ...

ਪੂਰੀ ਖ਼ਬਰ »

66 ਕੇ. ਵੀ. ਲਾਈਨ 'ਚ ਨੁਕਸ ਪੈਣ ਕਾਰਨ ਬਿਜਲੀ ਸਪਲਾਈ ਰਹੀ ਬੰਦ

ਨੂਰਪੁਰ ਬੇਦੀ, 16 ਜੁਲਾਈ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਇਲਾਕੇ ਦੇ 66 ਕੇ.ਵੀ. ਸਬ ਸਟੇਸ਼ਨ ਸਿੰਘਪੁਰ ਤੇ ਬਜਰੂੜ ਨੂੰ ਸ੍ਰੀ ਅਨੰਦਪੁਰ ਸਾਹਿਬ ਗਰਿੱਡ ਤੋਂ 66 ਕੇ. ਵੀ. ਲਾਈਨ ਰਾਹੀਂ ਦਿੱਤੀ ਜਾ ਰਹੀ ਬਿਜਲੀ ਸਪਲਾਈ ਦੀ ਤਾਰ ਟੁੱਟ ਜਾਣ ਕਾਰਨ ਸੋਮਵਾਰ ਨੂੰ ...

ਪੂਰੀ ਖ਼ਬਰ »

ਦੂਨ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਹੋਈ

ਨੂਰਪੁਰ ਬੇਦੀ, 16 ਜੁਲਾਈ (ਰਾਜੇਸ਼ ਚੌਧਰੀ)- ਸਮਾਜ ਸੇਵੀ ਸੰਸਥਾ ਦੂਨ ਵੈੱਲਫੇਅਰ ਸੁਸਾਇਟੀ ਨੂਰਪੁਰ ਬੇਦੀ ਦੀ ਮੀਟਿੰਗ ਪਿੰਡ ਸਿੰਬਲ ਮਾਜਰਾ ਵਿਖੇ ਸਾਬਕਾ ਮੈਨੇਜਰ ਰਮੇਸ਼ ਚੰਦਰ ਸ਼ਰਮਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵੱਖ-ਵੱਖ ਖੇਤਰੀ ਮੁੱਦਿਆਂ 'ਤੇ ਚਰਚਾ ਕੀਤੀ ਗਈ ...

ਪੂਰੀ ਖ਼ਬਰ »

ਜੱਜ ਸਾਹਿਬਾਨ ਵਲੋਂ ਵਕੀਲ ਭਾਈਚਾਰੇ ਨਾਲ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਸਥਾਨਕ ਬਾਰ ਐਸੋਸੀਏਸ਼ਨ ਵਿਖੇ ਉਪ ਮੰਡਲ ਨਿਆਇਕ ਮੈਜਿਸਟੇ੍ਰਟ ਅਸ਼ੋਕ ਚੌਹਾਨ ਤੇ ਮਾਣਯੋਗ ਜੱਜ ਗੁਰਪ੍ਰੀਤ ਕੌਰ ਨੇ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਵਕੀਲ ਭਾਈਚਾਰੇ ਨਾਲ ਪਲੇਠੀ ਮੀਟਿੰਗ ...

ਪੂਰੀ ਖ਼ਬਰ »

ਉਪ ਮੰਡਲ ਮੈਜਿਸਟੇ੍ਰਟ ਹਰਬੰਸ ਸਿੰਘ ਨੇ ਅਹੁਦਾ ਸੰਭਾਲਿਆ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਪੰਜਾਬ ਸਰਕਾਰ ਵਲੋਂ ਪੀ. ਸੀ. ਐੱਸ. ਅਫ਼ਸਰਾਂ ਦੇ ਕੀਤੇ ਤਬਾਦਲਿਆਂ ਤਹਿਤ ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਨਿਯੁਕਤ ਨਵੇਂ ਉਪ ਮੰਡਲ ਮੈਜਿਸਟੇ੍ਰਟ ਹਰਬੰਸ ਸਿੰਘ ਨੇ ਅੱਜ ਆਪਣਾ ਅਹੁਦਾ ...

ਪੂਰੀ ਖ਼ਬਰ »

ਨੰਗਲ ਪ੍ਰੈੱਸ ਕਲੱਬ ਵਲੋਂ ਭਾਖੜਾ ਪਿੰਡ 'ਚ ਸਮਾਗਮ

ਨੰਗਲ, 16 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਨੰਗਲ ਪ੍ਰੈੱਸ ਕਲੱਬ ਵਲੋਂ ਅਸ਼ੋਕ ਚੋਪੜਾ ਦੀ ਅਗਵਾਈ 'ਚ ਮੋਤੀ ਮਹਿਲ ਭਾਖੜਾ ਪਿੰਡ 'ਚ ਪਾਣੀ ਦੇ ਮਹੱਤਵ ਬਾਰੇ ਇਕ ਸਮਾਗਮ ਕਰਵਾਇਆ ਗਿਆ | ਰੂਪਨਗਰ ਪ੍ਰੈੱਸ ਕਲੱਬ ਦੇ ਪ੍ਰਤੀਨਿਧੀ ਸਤਨਾਮ ਸਿੰਘ ਸੱਤੀ ਇਸ ਮੌਕੇ ਮੁੱਖ ...

ਪੂਰੀ ਖ਼ਬਰ »

ਭਵਨ ਤੇ ਉਸਾਰੀ ਵਰਕਰਜ਼ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਸਰਕਾਰ ਿਖ਼ਲਾਫ਼ ਰੋਸ ਰੈਲੀ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਭਵਨ ਤੇ ਉਸਾਰੀ ਵਰਕਰਜ਼ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਸ਼ਹਿਰ ਅੰਦਰ ਰੋਸ ਰੈਲੀ ਕੀਤੀ ਗਈ ਉੱਥੇ ਹੀ ਸਥਾਨਕ ਤਹਿਸੀਲਦਾਰ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ | ਮੰਗ ਪੱਤਰ ਵਿਚ ...

ਪੂਰੀ ਖ਼ਬਰ »

ਸੁਮੀਤ ਜਾਰੰਗਲ ਨੇ ਬਤੌਰ ਡੀ. ਸੀ. ਰੂਪਨਗਰ ਦਾ ਅਹੁਦਾ ਸੰਭਾਲਿਆ

ਰੂਪਨਗਰ, 16 ਜੁਲਾਈ (ਮਨਜਿੰਦਰ ਸਿੰਘ ਚੱਕਲ)- ਸੁਮੀਤ ਜਾਰੰਗਲ ਨੇ ਬਤੌਰ ਡਿਪਟੀ ਕਮਿਸ਼ਨਰ ਰੂਪਨਗਰ ਦਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਪੇਸ਼ ਕੀਤਾ ਗਿਆ | ਸ੍ਰੀ ਜਾਰੰਗਲ 2009 ਬੈਚ ਦੇ ਆਈ. ਏ. ਐੱਸ. ...

ਪੂਰੀ ਖ਼ਬਰ »

ਨਗਰ ਕੌ ਾਸਲ ਰੂਪਨਗਰ ਦੀ ਮੀਟਿੰਗ 'ਚ ਪ੍ਰਧਾਨ ਨੂੰ ਘੁੱਗੂ ਕਹਿਣ 'ਤੇ ਹੰਗਾਮਾ

ਰੂਪਨਗਰ, 16 ਜੁਲਾਈ (ਸਤਨਾਮ ਸਿੰਘ ਸੱਤੀ)- ਨਗਰ ਕੌਾਸਲ ਦੀ ਮੀਟਿੰਗ ਵਿਚ ਸਾਬਕਾ ਕਾਂਗਰਸੀ ਪ੍ਰਧਾਨ ਅਸ਼ੋਕ ਵਾਹੀ ਦੁਆਰਾ ਅਕਾਲੀ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੂੰ ਘੁੱਗੂ ਪ੍ਰਧਾਨ ਕਹਿਣ 'ਤੇ ਅਕਾਲੀ ਤੇ ਕਾਂਗਰਸੀ ਕੌਾਸਲਰਾਂ ਸਮੇਤ ਵਾਹੀ ਤੇ ਮੱਕੜ ਦਰਮਿਆਨ ਖੂਬ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਇਲਾਕਾ ਅਕਾਲੀ ਵਰਕਰਾਂ ਦੀ ਅਗਵਾਈ ਕਰਨ ਵਾਲੇ ਨੇਤਾ ਤੋਂ ਸੱਖਣਾ, ਵਰਕਰ ਮਾਯੂਸ

ਸ੍ਰੀ ਚਮਕੌਰ ਸਾਹਿਬ, 16 ਜੁਲਾਈ (ਜਗਮੋਹਣ ਸਿੰਘ ਨਾਰੰਗ)- ਬਲਾਕ ਸ੍ਰੀ ਚਮਕੌਰ ਸਾਹਿਬ ਅੰਦਰ ਪੰਚਾਇਤੀ ਚੋਣਾਂ ਲਈ ਕਾਂਗਰਸ ਪਾਰਟੀ ਵਲੋਂ ਸਰਗਰਮੀਆਂ ਪੂਰੀ ਤਰ੍ਹਾਂ ਤੇਜ਼ ਕੀਤੀਆਂ ਜਾ ਚੁੱਕੀਆਂ ਹਨ, ਚੋਣਾਂ ਲੜਨ ਦੇ ਚਾਹਵਾਨ ਆਪਣੇ ਸਮਰਥਕਾਂ ਨਾਲ ਸੰਪਰਕ ਸ਼ੁਰੂ ਕੀਤਾ ...

ਪੂਰੀ ਖ਼ਬਰ »

ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਵਲੋਂ ਐੱਸ. ਡੀ. ਐੱਮ. ਰੂਪਨਗਰ ਨੂੰ ਮੰਗ ਪੱਤਰ

ਰੂਪਨਗਰ, 16 ਜੁਲਾਈ (ਸਤਨਾਮ ਸਿੰਘ ਸੱਤੀ)- ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਜ਼ਿਲ੍ਹਾ ਸੀਟੂ ਵਲੋਂ ਦਿੱਤੇ ਸੱਦੇ 'ਤੇ ਅੱਜ ਰੂਪਨਗਰ ਐੱਸ. ਡੀ. ਐੱਮ. ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਵਫ਼ਦ ਵਿਚ ਮਾਸਟਰ ਦਲੀਪ ਸਿੰਘ ਘਨੌਲਾ, ਹਰੀ ਸਿੰਘ ਛੋਟੀ ਝੱਖੀਆਂ ਤਹਿਸੀਲ ...

ਪੂਰੀ ਖ਼ਬਰ »

ਸਲਾਹਪੁਰ 'ਚ ਸੜਕ 'ਤੇ ਖੜ੍ਹਾ ਗੰਦਾ ਪਾਣੀ ਬਿਮਾਰੀਆਂ ਨੂੰ ਦੇ ਰਿਹਾ ਹੈ ਸੱਦਾ

ਬੇਲਾ, 16 ਜੁਲਾਈ (ਮਨਜੀਤ ਸਿੰਘ ਸੈਣੀ)- ਪੰਜਾਬ ਸਰਕਾਰ ਵਲੋ ਆਰੰਭੀ ਤੰਦਰੁਸਤ ਪੰਜਾਬ ਮਿਸ਼ਨ ਦਾ ਹੇਠਲੇ ਪੱਧਰ 'ਤੇ ਕਿੰਨੀ ਨੂੰ ਸਫ਼ਲ ਹੋ ਰਹੀ ਹੈ ਇਸ ਦੀ ਪ੍ਰਤੱਖ ਮਿਸਾਲ ਨਜ਼ਦੀਕੀ ਪਿੰਡ ਸਲਾਹਪੁਰ ਵਿਖੇ ਦੇਖੀ ਜਾ ਸਕਦੀ ਹੈ | ਪਿੰਡ ਦੀਆਂ ਗਲੀਆਂ-ਨਾਲੀਆਂ ਦੇ ਗੰਦੇ ...

ਪੂਰੀ ਖ਼ਬਰ »

ਪ੍ਰੋ: ਚੰਦੂਮਾਜਰਾ ਨੇ ਅਕਾਲੀ ਆਗੂ ਅਚਿੰਤ ਦਾ ਹਾਲ ਚਾਲ ਪੁੱਛਿਆ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਕਲ ਪ੍ਰਧਾਨ ਹਰਜੀਤ ਸਿੰਘ ਅਚਿੰਤ ਦੇ ਘਰ ਪਹੁੰਚ ਕੇ ਮੈਂਬਰ ਲੋਕ ਸਭਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਉਨ੍ਹਾਂ ਦਾ ਹਾਲਚਾਲ ਪੁੱਛਿਆ | ਦੱਸਣਯੋਗ ਹੈ ਕਿ ...

ਪੂਰੀ ਖ਼ਬਰ »

20 ਤੋਂ ਮੁਕੰਮਲ ਹੜਤਾਲ ਤੇ ਚੱਕਾ ਜਾਮ ਕਰਨ ਦੇ ਸੱਦੇ ਨੂੰ ਸਮਰਥਨ

ਮੋਰਿੰਡਾ, 16 ਜੁਲਾਈ (ਪਿ੍ਤਪਾਲ ਸਿੰਘ)- ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਵਲੋਂ 20 ਜੁਲਾਈ ਤੋਂ ਮੁਕੰਮਲ ਹੜਤਾਲ ਅਤੇ ਚੱਕਾ ਜਾਮ ਕਰਨ ਦੇ ਦਿੱਤੇ ਸੱਦੇ ਨੂੰ ਲੈ ਕੇ ਸਫਲ ਬਣਾਉਣ ਲਈ ਟਰੱਕ ਯੂਨੀਅਨ ਮੋਰਿੰਡਾ ਵਿਖੇ ਭਰਵੀਂ ਮੀਟਿੰਗ ਕੀਤੀ ਗਈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਕਾਰ ਦਾ ਸ਼ੀਸ਼ਾ ਤੋੜ ਕੇ ਪੰਦਰਾਂ ਹਜ਼ਾਰ ਚੋਰੀ

ਨੰਗਲ, 16 ਜੁਲਾਈ (ਗੁਰਪ੍ਰੀਤ ਗਰੇਵਾਲ)- ਬਾਬਾ ਊਦੋ ਮੰਦਰ ਦੇ ਬਾਹਰ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਅਗਿਆਤ ਚੋਰਾਂ ਨੇ 15 ਹਜ਼ਾਰ ਰੁਪਏ/ ਦਸਤਾਵੇਜ਼ ਚੋਰੀ ਕਰ ਲਏ | ਮੈਡਮ ਅੰਜੂ ਕੌਸ਼ਲ ਸਿਰਫ਼ 15 ਮਿੰਟ ਲਈ ਹੀ ਮੰਦਰ 'ਚ ਗਏ ਤੇ ਜਿਵੇਂ ਹੀ ਬਾਹਰ ਆਏ ਤਾਂ ਸ਼ੀਸ਼ਾ ਟੁੱਟਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX