ਤਾਜਾ ਖ਼ਬਰਾਂ


ਗੁਜਰਾਤ ਰਾਜ ਸਭਾ ਚੋਣਾਂ : ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਜੁਗਲਜੀ ਮਾਥੁਰਜੀ ਨੇ ਭਰੇ ਨਾਮਜ਼ਦਗੀ ਪੱਤਰ
. . .  10 minutes ago
ਗਾਂਧੀਨਗਰ, 25 ਜੂਨ- ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਜੁਗਲਜੀ ਮਾਥੁਰਜੀ ਠਾਕੋਰ ਨੇ ਅੱਜ ਗੁਜਰਾਤ ਵਿਧਾਨ ਸਭਾ 'ਚ ਰਾਜ ਸਭਾ ਚੋਣਾਂ ਲਈ ਭਾਜਪਾ ਦੇ ਉਮੀਦਵਾਰਾਂ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਜੈਸ਼ੰਕਰ...
ਜ਼ਮੀਨੀ ਝਗੜੇ ਨੂੰ ਲੈ ਕੇ ਵੱਡੇ ਭਰਾ ਨੇ ਗੋਲੀਆਂ ਮਾਰ ਕੇ ਕੀਤੀ ਛੋਟੇ ਭਰਾ ਦੀ ਹੱਤਿਆ
. . .  13 minutes ago
ਰਾਮ ਤੀਰਥ, 25 ਜੂਨ (ਧਰਵਿੰਦਰ ਸਿੰਘ ਔਲਖ)- ਅੰਮ੍ਰਿਤਸਰ ਜ਼ਿਲ੍ਹੇ 'ਚ ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਅੱਡਾ ਗੌਂਸਾਬਾਦ ਵਿਖੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਅੱਜ ਵੱਡੇ ਭਰਾ ਵਲੋਂ ਗੋਲੀਆਂ ਮਾਰ ਕੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ...
ਸੁਖਪਾਲ ਖਹਿਰਾ ਨੇ ਤਰਨ ਤਾਰਨ ਦੇ ਸਰਹੱਦੀ ਖੇਤਰ ਦਾ ਕੀਤਾ ਦੌਰਾ
. . .  41 minutes ago
ਖੇਮਕਰਨ, 25 ਜੂਨ (ਰਾਕੇਸ਼ ਬਿੱਲਾ)- ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਅੱਜ ਤਰਨ ਤਾਰਨ ਦੇ ਸਰਹੱਦੀ ਖੇਤਰ ਦਾ ਦੌਰਾ ਕੀਤਾ। ਉਨ੍ਹਾਂ ਨੇ ਸਰਹੱਦ ਦੇ ਨਜ਼ਦੀਕ ਆ ਕੇ ਨਹਿਰੀ ਪਾਣੀ ਦੇ ਲਗਾਤਾਰ ਬੰਦ ਪਏ ਤੇ ਡਿਫੈਂਸ ਡਰੇਨਾਂ ਅਤੇ ਪੁਲਾਂ ਦੀ ਖ਼ਸਤਾ...
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕੀਤੇ ਕਪਿਲ ਸਾਂਗਵਾਨ ਗੈਂਗ ਦੇ 15 ਬਦਮਾਸ਼
. . .  about 1 hour ago
ਨਵੀਂ ਦਿੱਲੀ, 25 ਜੂਨ- ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 15 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹੜੇ ਕਿ ਕਪਿਲ ਸਾਂਗਵਾਨ ਗੈਂਗ ਦੇ ਮੈਂਬਰ ਦੱਸੇ ਜਾ ਰਹੇ ਹਨ। ਇਹ ਸਾਰੇ ਅਪਰਾਧੀ ਕਪਿਲ ਸਾਂਗਵਾਨ ਨੂੰ ਪੈਰੋਲ ਮਿਲਣ 'ਤੇ ਦਵਾਰਕਾ 'ਚ ਇਕੱਠੇ ਹੋ ਕੇ ਜਸ਼ਨ...
ਕਲਯੁਗੀ ਪਿਤਾ ਵਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ
. . .  about 1 hour ago
ਕਾਹਨੂੰਵਾਨ, 25 ਜੂਨ (ਹਰਜਿੰਦਰ ਸਿੰਘ ਜੱਜ)- ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਰਾਜਪੁਰਾ ਦੇ ਵਸਨੀਕ ਇੱਕ ਪਿਓ ਵਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਪੀੜਤ ਨਾਬਾਲਗ ਲੜਕੀ ਕਲਪਨਾਮ ਰਮਨੀਤ ਨੇ ਪੁਲਿਸ ਨੂੰ...
ਸੁਪਰੀਮ ਕੋਰਟ ਤੋਂ ਗੁਜਰਾਤ ਕਾਂਗਰਸ ਨੂੰ ਝਟਕਾ, ਰਾਜ ਸਭਾ ਚੋਣਾਂ 'ਚ ਦਖ਼ਲ ਦੇਣ ਤੋਂ ਕੀਤਾ ਇਨਕਾਰ
. . .  about 1 hour ago
ਨਵੀਂ ਦਿੱਲੀ, 25 ਜੂਨ- ਗੁਜਰਾਤ ਕਾਂਗਰਸ ਨੂੰ ਅੱਜ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਚੋਣ ਕਮਿਸ਼ਨ ਦੇ ਨੋਟੀਫ਼ਿਕੇਸ਼ਨ 'ਚ ਦਖ਼ਲ ਦੇਣ ਤੋਂ ਇਨਕਾਰ ਕਰਦਿਆਂ ਸੂਬੇ 'ਚ ਦੋ ਸੀਟਾਂ 'ਤੇ ਰਾਜ ਸਭਾ ਚੋਣਾਂ ਇਕੱਠਿਆਂ ਕਰਾਉਣ ਦੀ ਮੰਗ ਨੂੰ ਖ਼ਾਰਜ ਕਰ...
ਮਿਮੀ ਚੱਕਰਵਤੀ ਅਤੇ ਨੁਸਰਤ ਜਹਾਂ ਨੇ ਲੋਕ ਸਭਾ ਦੇ ਮੈਂਬਰਾਂ ਵਜੋਂ ਚੁੱਕੀ ਸਹੁੰ
. . .  about 2 hours ago
ਨਵੀਂ ਦਿੱਲੀ, 25 ਜੂਨ- ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੀਆਂ ਦੋ ਸੰਸਦ ਮੈਂਬਰਾਂ ਨੁਸਰਤ ਜਹਾਂ ਅਤੇ ਮਿਮੀ ਚੱਕਰਵਤੀ ਨੇ ਅੱਜ ਲੋਕ ਸਭਾ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ। ਦੋਵੇਂ ਹੀ ਅਜੇ ਤੱਕ ਸੰਸਦ ਦੀ ਕਾਰਵਾਈ 'ਚ ਸ਼ਾਮਲ...
ਸੁਪਰੀਮ ਕੋਰਟ ਨੇ ਬਾਬਾ ਰਾਮਪਾਲ ਦੀ ਜ਼ਮਾਨਤ ਦੀ ਮਿਆਦ ਵਧਾਉਣ ਤੋਂ ਕੀਤਾ ਇਨਕਾਰ
. . .  about 2 hours ago
ਨਵੀਂ ਦਿੱਲੀ, 25 ਜੂਨ- ਸੁਪਰੀਮ ਕੋਰਟ ਨੇ ਅੱਜ ਬਾਬਾ ਰਾਮਪਾਲ ਦੀ ਜ਼ਮਾਨਤ ਦੀ ਮਿਆਦ ਨੂੰ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਉਸ ਨੂੰ 26 ਜੂਨ ਤੱਕ ਆਤਮ ਸਮਰਪਣ ਕਰਨ ਲਈ ਕਿਹਾ ਹੈ। ਰਾਮਪਾਲ ਫ਼ਿਲਹਾਲ ਜ਼ਮਾਨਤ 'ਤੇ ਹੈ ਅਤੇ ਉਸ ਨੇ ਖ਼ਰਾਬ...
ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਰਾਜ ਸਭਾ ਦੀ ਕਾਰਵਾਈ
. . .  about 2 hours ago
ਨਵੀਂ ਦਿੱਲੀ, 25 ਜੂਨ- ਰਾਜ ਸਭਾ ਦੀ ਕਾਰਵਾਈ ਅੱਜ ਦੁਪਹਿਰ 2 ਵਜੇ ਤੋਂ ਸ਼ੁਰੂ...........
ਐਮਰਜੈਂਸੀ ਦੇ 44 ਸਾਲ ਪੂਰੇ : ਮੋਦੀ ਅਤੇ ਅਮਿਤ ਸ਼ਾਹ ਨੇ ਕਿਹਾ 'ਲੋਕਤੰਤਰ ਦੀ ਹੱਤਿਆ'
. . .  about 2 hours ago
ਨਵੀਂ ਦਿੱਲੀ, 25 ਜੂਨ- ਦੇਸ਼ 'ਚ ਅੱਜ 44 ਸਾਲ ਪਹਿਲਾਂ ਐਮਰਜੈਂਸੀ ਲਾਗੂ ਕੀਤੀ ਗਈ ਸੀ। ਇੰਦਰਾ ਗਾਂਧੀ ਦੇ ਸ਼ਾਸਨਕਾਲ 'ਚ 25 ਜੂਨ, 1975 'ਚ ਦੇਸ਼ ਭਰ 'ਚ ਐਮਰਜੈਂਸੀ ਲਾਗੂ ਹੋਈ ਸੀ। ਇਸ ਦੀ ਬਰਸੀ ਮੌਕੇ ਅੱਜ ਦੇਸ਼ ਭਰ 'ਚ ਇਸ ਨੂੰ ਯਾਦ ਕੀਤਾ ਜਾ ਰਿਹਾ ਹੈ। ਇਸ....
ਕੋਲਕਾਤਾ 'ਚ ਪੁਲਿਸ ਨੇ ਆਈ. ਐੱਸ. ਦੇ ਚਾਰ ਸ਼ੱਕੀਆਂ ਨੂੰ ਕੀਤਾ ਗ੍ਰਿਫ਼ਤਾਰ
. . .  about 3 hours ago
ਕੋਲਕਾਤਾ, 25 ਜੂਨ- ਪੱਛਮੀ ਬੰਗਾਲ 'ਚ ਮਚੇ ਸਿਆਸੀ ਬਵਾਲ ਅਤੇ ਹਿੰਸਾ ਵਿਚਾਲੇ ਇੱਥੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਾਜਧਾਨੀ ਕੋਲਕਾਤਾ 'ਚ ਪੁਲਿਸ ਨੇ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਤਿੰਨ ਬੰਗਲਾਦੇਸ਼ੀ ਮੂਲ ਦੇ...
ਅਸ਼ੋਕ ਗਹਿਲੋਤ ਅਤੇ ਗਜੇਂਦਰ ਸ਼ੇਖਾਵਤ ਸਮੇਤ ਕਈ ਨੇਤਾਵਾਂ ਨੇ ਸੈਣੀ ਨੂੰ ਭੇਂਟ ਕੀਤੀ ਸ਼ਰਧਾਂਜਲੀ
. . .  about 3 hours ago
ਜੈਪੁਰ, 25 ਜੂਨ- ਰਾਜਸਥਾਨ ਭਾਜਪਾ ਦੇ ਸੂਬਾ ਪ੍ਰਧਾਨ ਮਦਨ ਲਾਲ ਸੈਣੀ ਦਾ ਲੰਘੇ ਦਿਨ ਦਿੱਲੀ ਦੇ ਏਮਜ਼ ਹਸਪਤਾਲ 'ਚ ਦੇਹਾਂਤ ਹੋ ਗਿਆ ਸੀ। ਅੰਤਿਮ ਦਰਸ਼ਨਾਂ ਲਈ ਅੱਜ ਉਨ੍ਹਾਂ ਨੂੰ ਮ੍ਰਿਤਕ ਦੇਹ ਨੂੰ ਰਾਜਧਾਨੀ ਜੈਪੁਰ 'ਚ ਸਥਿਤ ਭਾਜਪਾ ਦਫ਼ਤਰ 'ਚ ਲਿਆਂਦਾ ਗਿਆ ਹੈ...
ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਜਾਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 3 hours ago
ਨਵੀਂ ਦਿੱਲੀ, 25 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਭਾਵ ਕਿ 26 ਜੂਨ ਤੋਂ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇੱਥੇ ਉਹ ਅਮਰਨਾਥ ਯਾਤਰਾ ਦੀ ਸੁਰੱਖਿਆ ਅਤੇ ਸੂਬੇ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ...
ਹਿਮਾਚਲ ਪ੍ਰਦੇਸ਼ : ਐੱਨ. ਐੱਚ.-5 'ਤੇ ਮਲਬਾ ਡਿੱਗਣ ਕਾਰਨ ਵਾਹਨਾਂ ਦੀ ਆਵਾਜਾਈ ਬੰਦ
. . .  about 4 hours ago
ਸ਼ਿਮਲਾ, 25 ਜੂਨ- ਹਿਮਾਚਲ ਪ੍ਰਦੇਸ਼ ਕਿਨੌਰ ਜ਼ਿਲ੍ਹੇ 'ਚ ਕਸ਼ੰਗ ਨਾਲੇ ਦੇ ਨਜ਼ਦੀਕ ਨੈਸ਼ਨਲ ਹਾਈਵੇਅ-5 'ਤੇ ਇੱਕ ਪਹਾੜੀ ਦਾ ਕੁਝ ਹਿੱਸਾ ਡਿੱਗ ਪਿਆ। ਇਸ ਕਾਰਨ ਇੱਥੇ ਆਵਾਜਾਈ ਬਿਲਕੁਲ ਠੱਪ ਹੋ ਗਈ ਹੈ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ...
ਮਦਨ ਲਾਲ ਸੈਣੀ ਦੇ ਦੇਹਾਂਤ ਕਾਰਨ ਭਾਜਪਾ ਸੰਸਦੀ ਦਲ ਦੀ ਬੈਠਕ ਰੱਦ
. . .  about 4 hours ago
ਨਵੀਂ ਦਿੱਲੀ, 25 ਜੂਨ- ਰਾਜਸਥਾਨ 'ਚ ਭਾਰਤੀ ਜਨਤਾ ਪਾਰਟੀ ਦੇ ਮੁਖੀ ਮਦਨ ਲਾਲ ਸੈਣੀ ਦੇ ਦੇਹਾਂਤ ਕਾਰਨ ਅੱਜ ਹੋਣ ਵਾਲੀ ਭਾਜਪਾ ਸੰਸਦੀ ਦਲ ਦੀ ਬੈਠਕ ਰੱਦ ਕਰ ਦਿੱਤੀ ਗਈ ਹੈ। ਉੱਥੇ ਹੀ ਪਾਰਟੀ ਦੇ ਹੋਰ ਪ੍ਰੋਗਰਾਮਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਸੈਣੀ ਦਾ ਅੱਜ...
ਮੁਜ਼ੱਫਰਪੁਰ 'ਚ ਜਾਰੀ ਹੈ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 131 ਬੱਚਿਆਂ ਨੇ ਤੋੜਿਆ ਦਮ
. . .  about 4 hours ago
ਅੱਜ ਤੋਂ ਭਾਰਤ ਦੇ ਦੌਰੇ 'ਤੇ ਆਉਣਗੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ
. . .  about 5 hours ago
ਖੱਡ 'ਚ ਡਿੱਗੀ ਬੱਸ, 6 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
. . .  about 5 hours ago
ਅਗਸਤਾ ਵੈਸਟਲੈਂਡ ਮਾਮਲਾ : ਈ. ਡੀ. ਦੀ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ
. . .  about 5 hours ago
ਅੱਜ ਦਾ ਵਿਚਾਰ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਸਾਉਣ ਸੰਮਤ 550

ਰੂਪਨਗਰ

ਬੰਦੂਕ ਦੀ ਨੋਕ 'ਤੇ ਮਨੀ ਐਕਸਚੇਂਜਰ ਕੋਲੋਂ ਸਾਢੇ ਤਿੰਨ ਲੱਖ ਲੁੱਟੇ

ਨੰਗਲ, 16 ਜੁਲਾਈ (ਪ੍ਰੀਤਮ ਸਿੰਘ ਬਰਾਰੀ)- ਦਿਨ ਦਿਹਾੜੇ ਸ਼ਹਿਰ ਦੇ ਰੇਲਵੇ ਰੋਡ ਵਿਖੇ ਸਭ ਤੋਂ ਭੀੜ ਭੜੱ੍ਹਕੇ ਵਾਲੇ ਟਰੱਕ ਯੂਨੀਅਨ ਨੇੜਲੇ ਇਲਾਕੇ 'ਚ ਅੱਜ ਤਿੰਨ ਨਕਾਬਪੋਸ਼ਾਂ ਵੱਲੋਂ ਬੰਦੂਕ ਦੀ ਨੋਕ 'ਤੇ ਇਕ ਮਨੀ ਐਕਸਚੇਂਜਰ ਕੋਲੋਂ ਕਰੀਬ ਸਾਢੇ ਤਿੰਨ ਲੱਖ ਦੀ ਨਗਦੀ ...

ਪੂਰੀ ਖ਼ਬਰ »

ਚੋਰਾਂ ਨੇ ਇਕੋ ਰਾਤ 'ਚ ਦਿੱਤਾ ਤਿੰਨ ਥਾਵਾਂ 'ਤੇ ਚੋਰੀਆਂ ਨੂੰ ਅੰਜਾਮ

ਪੁਰਖਾਲੀ, 16 ਜੁਲਾਈ (ਅੰਮਿ੍ਤਪਾਲ ਸਿੰਘ ਬੰਟੀ)- ਲੰਘੀ ਰਾਤ ਚੋਰਾਂ ਨੇ ਪੁਰਖਾਲੀ ਖੇਤਰ 'ਚ ਇਕੋ ਰਾਤ 'ਚ ਤਿੰਨ ਥਾਵਾਂ 'ਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ | ਪੁਰਖਾਲੀ ਦੇ ਚੌਕੀ ਇੰਚਾਰਜ ਮਨਜੀਤ ਸਿੰਘ ਵਲੋਂ ਚੋਰੀ ਵਾਲੀਆਂ ਥਾਵਾਂ ਦਾ ਦੌਰਾ ਕੀਤਾ ਤੇ ...

ਪੂਰੀ ਖ਼ਬਰ »

ਨਵੇਂ ਡਿਪਟੀ ਕਮਿਸ਼ਨਰ ਅੱਗੇ ਨਵੀਆਂ ਚੁਨੌਤੀਆਂ

ਰੂਪਨਗਰ, 16 ਜੁਲਾਈ (ਸਤਨਾਮ ਸਿੰਘ ਸੱਤੀ)- ਡਿਪਟੀ ਕਮਿਸ਼ਨਰ ਇਕ ਅਜਿਹਾ ਪ੍ਰਸ਼ਾਸਨਿਕ ਮੁਖੀਆ ਹੁੰਦਾ ਹੈ, ਜਿਸ ਤੋਂ ਜ਼ਿਲ•ੇ ਦੇ ਹਰ ਵਰਗ ਤੇ ਵਿਅਕਤੀ ਨੂੰ ਸੇਵਾ ਤੇ ਵਿਕਾਸ ਦੀ ਭਰਪੂਰ ਉਮੀਦ ਹੁੰਦੀ ਹੈ ਪਰ ਸੇਵਾ ਤੇ ਵਿਕਾਸ ਦੀ ਅਲਖ ਨੂੰ ਜਗਾਈ ਰੱਖਣ ਲਈ ਡਿਪਟੀ ...

ਪੂਰੀ ਖ਼ਬਰ »

ਪੰਜਾਬ 'ਚ ਗ਼ੈਰ ਸੰਗਠਿਤ ਗੈਂਗਸਟਰਵਾਦ ਕੁੱਝ ਸਮੇਂ ਦੀ ਖੇਡ-ਐੱਸ. ਐੱਸ. ਪੀ.

ਰੂਪਨਗਰ, 16 ਜੁਲਾਈ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ)- ਪੰਜਾਬ 'ਚ ਗੈਂਗਸਟਰਵਾਦ ਪੈਦਾ ਹੋਣ ਦੇ ਕਾਰਨ ਭਾਵੇਂ ਕੋਈ ਵੀ ਹੋਣ ਪਰ ਯੂ.ਪੀ. ਬਿਹਾਰ 'ਚ ਫੈਲੇ ਗੈਂਗਸਟਰਵਾਦ ਵਾਂਗ ਪੰਜਾਬ 'ਚ ਪਣਪਿਆ ਗੈਂਗਸਟਰਵਾਦ ਗੈਰ ਸੰਗਠਿਤ ਹੈ ਤੇ ਲੋਕ ਇਸ ਦਾ ਸਮਰਥਨ ਨਹੀਂ ...

ਪੂਰੀ ਖ਼ਬਰ »

ਨਿਕਾਸ ਪ੍ਰਬੰਧ ਠੀਕ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਨੰਗਲ, 16 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਨੰਗਲ ਨਗਰ ਕੌਾਸਲ ਦੇ ਅੱਤ ਦੇ ਮਾੜੇ ਨਿਕਾਸ ਪ੍ਰਬੰਧ ਕਾਰਨ ਅੱਜ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪਿਆ | ਭਾਖੜਾ ਰੋਡ 'ਤੇ ਸਥਿਤ ਵਰਿੰਦਰ ਵਾਲੀਆ, ਮੈਡਮ ਪੂਨਮ ਦੀਆਂ ਕੋਠੀਆਂ 'ਚ ਮੀਂਹ ਦਾ ਪਾਣੀ ਜਾ ਵੜਿਆ ਕਿਉਂਕਿ ਇਕ ਵਿਅਕਤੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਬਰਾਮਦ

ਮੋਰਿੰਡਾ, 16 ਜੁਲਾਈ (ਕੰਗ)- ਸਿਟੀ ਪੁਲਿਸ ਮੋਰਿੰਡਾ ਅਤੇ ਸਦਰ ਪੁਲਿਸ ਮੋਰਿੰਡਾ ਨੇ ਵੱਖੋ-ਵੱਖਰੀਆਂ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ 225 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਸਮੇਤ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਸਿਟੀ ਪੁਲਿਸ ਮੋਰਿੰਡਾ ਦੇ ਏ. ਐੱਸ. ਆਈ. ...

ਪੂਰੀ ਖ਼ਬਰ »

ਪੁਲਿਸ ਵਲੋਂ 24 ਬੋਤਲਾਂ ਸ਼ਰਾਬ ਕਾਬੂ

ਬੇਲਾ, 16 ਜੁਲਾਈ (ਮਨਜੀਤ ਸਿੰਘ ਸੈਣੀ)- ਡੱਲਾ ਪੁਲਿਸ ਚੌਕੀ ਦੇ ਇੰਚਾਰਜ ਨਰਿੰਦਰ ਸਿੰਘ ਵਲੋਂ ਨਸ਼ਾ ਤਸਕਰਾਂ ਦੀਆਂ ਭਾਜੜਾਂ ਪੁਆ ਦਿੱਤੀਆਂ ਹਨ | ਬੀਤੇ ਦੋ ਦਿਨ ਪਹਿਲਾਂ ਤਿੰਨ ਪੇਟੀਆਂ ਸ਼ਰਾਬ ਨਾਲ ਤਸਕਰ ਕਾਬੂ ਕੀਤਾ ਸੀ ਹੁਣ ਫੇਰ ਡੱਲਾ ਚੌਕੀ ਦੇ ਏ. ਐੱਸ. ਆਈ. ਨਰਿੰਦਰ ...

ਪੂਰੀ ਖ਼ਬਰ »

'ਆਪ' ਦੇ ਹਲਕਾ ਪ੍ਰਧਾਨ ਡਾ: ਚਰਨਜੀਤ ਸਿੰਘ ਵਲੋਂ ਅਸਤੀਫ਼ਾ

ਮੋਰਿੰਡਾ, 16 ਜੁਲਾਈ (ਪਿ੍ਤਪਾਲ ਸਿੰਘ)- ਆਮ ਆਦਮੀ ਪਾਰਟੀ ਵਲੋਂ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਡਾ: ਚਰਨਜੀਤ ਸਿੰਘ ਪ੍ਰਧਾਨ ਹਲਕਾ ਸ੍ਰੀ ਚਮਕੌਰ ਸਾਹਿਬ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਦੱਸਣਯੋਗ ਹੈ ਕਿ ਡਾ: ਚਰਨਜੀਤ ...

ਪੂਰੀ ਖ਼ਬਰ »

ਢੇਰ ਦੇ ਲਾਪਤਾ ਹੋਏ ਨੌਜਵਾਨ ਦੀ ਲਾਸ਼ ਭਾਖੜਾ ਨਹਿਰ 'ਚੋਂ ਮਿਲੀ

ਸ੍ਰੀ ਅਨੰਦਪੁਰ ਸਾਹਿਬ/ਢੇਰ, 16 ਜੁਲਾਈ (ਜੇ. ਐਸ. ਨਿੱਕੂਵਾਲ, ਕਾਲੀਆ)- ਇੱਥੋਂ ਨੇੜਲੇ ਪਿੰਡ ਢੇਰ ਦੇ ਲਾਪਤਾ ਹੋਏ ਨੌਜਵਾਨ ਦੀ ਲਾਸ਼ ਭਾਖੜਾ ਨਹਿਰ 'ਚੋਂ ਬਰਾਮਦ ਹੋਈ ਹੈ | ਤਫ਼ਤੀਸ਼ੀ ਅਫ਼ਸਰ ਕਰਨੈਲ ਸਿੰਘ ਨੇ ਦੱਸਿਆ ਕਿ ਪਿੰਡ ਢੇਰ ਦੇ ਸੁਰਮੁੱਖ ਸਿੰਘ (23) ਪੁੱਤਰ ...

ਪੂਰੀ ਖ਼ਬਰ »

ਪਨਬੱਸ ਦਾ ਰਿਹਾ ਚੱਕਾ ਜਾਮ, ਮੁਲਾਜ਼ਮਾਂ ਵਲੋਂ ਸਰਕਾਰ ਵਿਰੁੱਧ ਪ੍ਰਦਰਸ਼ਨ

ਰੂਪਨਗਰ, 16 ਜੁਲਾਈ (ਸਤਨਾਮ ਸਿੰਘ ਸੱਤੀ)- ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਪਨਬੱਸ ਦਾ ਮੁਕੰਮਲ ਤੌਰ 'ਤੇ ਚੱਕਾ ਜਾਮ ਰਿਹਾ ਪਰ ਪੰਜਾਬ ਰੋਡਵੇਜ਼ ਦੀਆਂ ਬੱਸਾਂ ਆਮ ਵਾਂਗ ਚਲਦੀਆਂ ਰਹੀਆਂ | ਕਿਸੇ ਜ਼ੋਰ ਜ਼ਬਰਦਸਤੀ ਨੂੰ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਰੈਲੀ ਕੱਢੀ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਸਾਈਕਲਿੰਗ ਐਸੋਸੀਏਸ਼ਨ, ਮਾਤਾ ਜੀਤੋੋ ਜੀ ਜੱਚਾ ਬੱਚਾ ਸੰਸਥਾ ਤੇ ਇਲਾਕੇ ਦੇ ਮੁਹਤਬਰ ਵਿਅਕਤੀਆਂ ਦੇ ਸਹਿਯੋਗ ਨਾਲ ਨਸ਼ਿਆਂ ਿਖ਼ਲਾਫ਼ ਇਕ ਜਾਗਰੂਕਤਾ ਰੈਲੀ ਕੱਢੀ ਗਈ | ਰਣਜੀਤ ਸਿੰਘ ਪ੍ਰਧਾਨ ...

ਪੂਰੀ ਖ਼ਬਰ »

ਵਿਧਾਇਕ ਸੰਦੋਆ ਨੇ ਟਿੱਬਾ ਨੰਗਲ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਨੂਰਪੁਰ ਬੇਦੀ, 16 ਜੁਲਾਈ (ਰਾਜੇਸ਼ ਚੌਧਰੀ)- ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਪਿੰਡ ਟਿੱਬਾ ਨੰਗਲ ਵਿਖੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ | ਇਸ ਦੌਰਾਨ ਪਿੰਡ ਵਾਸੀਆਂ ਵਲੋਂ ਦੱਸਿਆ ਗਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ...

ਪੂਰੀ ਖ਼ਬਰ »

ਅਰਪਨ ਸੰਸਥਾ ਨੇ ਮਹਿਲਾਵਾਂ ਲਈ ਸਿਹਤ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਨੰਗਲ, 16 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਸਮਾਜ ਸੇਵੀ ਸੰਸਥਾ ਅਰਪਨ ਵਲੋਂ ਸੁਸਾਇਟੀ ਫਾਰ ਸਰਵਿਸਿਜ਼ ਟੂ ਵਲੰਟਰੀ ਏਜੰਸੀ ਨਾਰਥ ਚੰਡੀਗੜ੍ਹ ਨਾਲ ਮਿਲ ਕੇ ਚਲਾਏ ਜਾ ਰਹੇ ਜੱਚਾ ਬੱਚਾ ਸੁਰੱਖਿਆ ਪ੍ਰੋਗਰਾਮ ਅਧੀਨ ਪਿੰਡ ਰਾਏਪੁਰ ਵਿਚ ਮਹਿਲਾਵਾਂ ਲਈ ਸਿਹਤ ਸਬੰਧੀ ...

ਪੂਰੀ ਖ਼ਬਰ »

ਸਰਕਾਰ ਨੂੰ ਮੈਡੀਕਲ ਸਿੱਖਿਆ ਵੱਲ ਧਿਆਨ ਦੇਣ ਦੀ ਅਪੀਲ

ਨੰਗਲ, 16 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਨੰਗਲ ਦੀ ਨੌਜਵਾਨ ਡਾਕਟਰ ਨਿਯੂਮੀ ਨੇ ਭਾਰਤ ਸਰਕਾਰ/ਰਾਜ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਮੈਡੀਕਲ ਸਿੱਖਿਆ ਬਜਟ, ਸੀਟਾਂ ਵਧਾਈਆਂ ਜਾਣ, ਮੈਡੀਕਲ ਪੀ. ਜੀ. ਦੀ ਤਿਆਰੀ ਕਰ ਰਹੀ ਡਾ: ਨਿਯੂਮੀ ਨੇ ਕਿਹਾ ਕਿ ਬੀ. ਟੈੱਕ ਦੀਆਂ 37 ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਸੇਵਾ ਸੁਸਾਇਟੀ ਦਾ ਗਠਨ

ਰੂਪਨਗਰ, 16 ਜੁਲਾਈ (ਮਨਜਿੰਦਰ ਸਿੰਘ ਚੱਕਲ)- ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸਾਹਿਬ ਰੂਪਨਗਰ ਗਊਸ਼ਾਲਾ ਵਿਖੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਸਮੂਹ ਸਾਧ ਸੰਗਤ ਨੇ ਸਰਬਸੰਮਤੀ ਨਾਲ ਗੁਰਦੁਆਰਾ ਸ੍ਰੀ ਸੁਖਮਣੀ ਸਾਹਿਬ ਸੇਵਾ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਡੇਂਗੂ ਬਾਰੇ ਜਾਗਰੂਕਤਾ ਕੈਂਪ ਲਗਾਇਆ

ਨੰਗਲ, 16 ਜੁਲਾਈ (ਪ੍ਰੀਤਮ ਸਿੰਘ ਬਰਾਰੀ)- ਸਿਹਤ ਵਿਭਾਗ ਦੀ ਟੀਮ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਪੀ. ਐੱਚ. ਸੀ. ਕੀਰਤਪੁਰ ਸਾਹਿਬ ਡਾ: ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਡਾ: ਵਿਧਾਨ ਚੰਦਰ ਦੀ ਯੋਗ ਅਗਵਾਈ ਹੇਠ ਡੇਂਗੂ ਜਾਗਰੂਕਤਾ ਕੈਂਪ ਸਲੱਮ ਇਲਾਕਾ ...

ਪੂਰੀ ਖ਼ਬਰ »

ਬਰਸਾਤੀ ਪਾਣੀ ਦੀ ਨਿਕਾਸੀ ਲਈ ਬੀ.ਬੀ.ਐੱਮ.ਬੀ. ਨੇ ਪੱਕਾ ਨਾਲਾ ਤੋੜਿਆ

ਨੰਗਲ, 16 ਜੁਲਾਈ (ਪ੍ਰੀਤਮ ਸਿੰਘ ਬਰਾਰੀ)- ਇਲਾਕੇ 'ਚ ਪਈ ਜ਼ੋਰਦਾਰ ਬਾਰਸ਼ ਨੇ ਕਈ ਜਗ੍ਹਾ ਕਾਫੀ ਨੁਕਸਾਨ ਪਹੁੰਚਾਇਆ | ਨੰਗਲ ਭਾਖੜਾ ਮੁੱਖ ਮਾਰਗ 'ਤੇ ਸਥਿਤ ਰਾਮ ਮੰਦਰ ਲਾਗੇ ਬਰਸਾਤੀ ਪਾਣੀ ਦੇ ਤੇਜ਼ ਵਹਾਅ ਕਾਰਨ ਗੰਦੇ ਨਾਲੇ ਨੂੰ ਬੀ.ਬੀ.ਐੱਮ.ਬੀ. ਪ੍ਰਸ਼ਾਸਨ ਵਲੋਂ ...

ਪੂਰੀ ਖ਼ਬਰ »

ਠੇਕੇਦਾਰ ਸੁਮਨ ਬਸਪਾ ਦੇ ਸੂਬਾ ਜਨਰਲ ਸਕੱਤਰ ਬਣੇ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਇਲਾਕੇ ਦੀ ਨਾਮੀ ਸ਼ਖ਼ਸੀਅਤ ਤੇ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਚੋਣ ਲੜ ਚੁੱਕੇ ਠੇਕੇਦਾਰ ਨਿਰਮਲ ਸਿੰਘ ਸੁਮਨ ਨੂੰ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ...

ਪੂਰੀ ਖ਼ਬਰ »

ਵਫ਼ਦ ਕੈਬਨਿਟ ਮੰਤਰੀ ਸ੍ਰੀ ਸਿੰਗਲਾ ਨੂੰ ਮਿਲਿਆ

ਸ੍ਰੀ ਚਮਕੌਰ ਸਾਹਿਬ, 16 ਜੁਲਾਈ (ਜਗਮੋਹਣ ਸਿੰਘ ਨਾਰੰਗ)- ਯੂਥ ਕਾਂਗਰਸ ਜ਼ਿਲ੍ਹਾ ਰੂਪਨਗਰ ਦੀ ਸਾਬਕਾ ਪ੍ਰਧਾਨ ਹਰਵਿੰਦਰ ਕੌਰ ਸੰਧੂ ਦੀ ਅਗਵਾਈ ਹੇਠ ਇਕ ਵਫ਼ਦ ਨੇ ਵਿਜੇ ਇੰਦਰ ਸਿੰਗਲਾ ਕੈਬਨਿਟ ਮੰਤਰੀ ਲੋਕ ਨਿਰਮਾਣ ਵਿਭਾਗ ਪੰਜਾਬ ਨੂੰ ਮਿਲ ਕੇ ਜ਼ਿਲ੍ਹਾ ਰੂਪਨਗਰ ...

ਪੂਰੀ ਖ਼ਬਰ »

ਆਜ਼ਾਦੀ ਦੇ 71 ਵਰ੍ਹੇ ਬਾਅਦ ਵੀ ਖੂਹਾਂ ਦਾ ਦੂਸ਼ਿਤ ਗੰਧਲਾ ਪਾਣੀ ਪੀਣ ਲਈ ਮਜਬੂਰ ਹਨ ਨੂਰਪੁਰ ਬੇਦੀ ਇਲਾਕੇ ਦੇ ਅਨੇਕਾਂ ਪਿੰਡਾਂ ਦੇ ਲੋਕ

ਨੂਰਪੁਰ ਬੇਦੀ, 16 ਜੁਲਾਈ (ਵਿੰਦਰਪਾਲ ਝਾਂਡੀਆਂ)- ਭਾਵੇਂ ਸਰਕਾਰ ਚਲਾਉਣ ਲਈ ਲੋਕਾਂ ਦੁਆਰਾ ਹੀ ਚੁਣੇ ਜਾਂਦੇ ਰਾਜਸੀ ਨੁਮਾਇੰਦੇ ਤੇ ਪ੍ਰਸ਼ਾਸਨ ਦੇਣ ਵਾਲੇ ਉੱਚ ਅਧਿਕਾਰੀ ਤੇ ਮੁਲਾਜ਼ਮ ਆਪਣੀ ਸਿਹਤ ਨੰੂ ਠੀਕ ਰੱਖਣ ਲਈ ਫ਼ਿਲਟਰ ਵਾਲਾ ਸ਼ੁੱਧ ਪਾਣੀ ਪੀਣ ਨੂੰ ਤਰਜੀਹ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਦੀ ਟੀਮ ਵਲੋਂ ਸ੍ਰੀ ਗੁਰੂ ਹਰਿ ਕਿ੍ਸ਼ਨ ਪਬਲਿਕ ਸਕੂਲ ਦਾ ਦੌਰਾ

ਕੀਰਤਪੁਰ ਸਾਹਿਬ, 16 ਜੁਲਾਈ (ਬੀਰਅੰਮਿ੍ਤਪਾਲ ਸਿੰਘ ਸੰਨੀ)- ਕੀਰਤਪੁਰ ਸਾਹਿਬ ਵਿਖੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿ ਕਿ੍ਸ਼ਨ ਪਬਲਿਕ ਸਕੂਲ ਨੰੂ ਅਪਗ੍ਰੇਡਿੰਗ ਕਰਨ ਸਬੰਧੀ ਚੀਫ਼ ...

ਪੂਰੀ ਖ਼ਬਰ »

ਦੋਭੇਟਾ ਕਾਲੋਨੀ 'ਚ ਸਰਕਾਰੀ ਮਕਾਨ ਦੇ ਵਰਾਂਡੇ ਦੀ ਛੱਤ ਡਿੱਗੀ

ਨੰਗਲ, 16 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੀ ਨੰਗਲ ਵਿਚ ਬਣਾਈ ਗਈ ਕਲੋਨੀ ਦੇ ਬਹੁਤੇ ਮਕਾਨਾਂ ਦੀ ਹਾਲਤ ਖਸਤਾ ਹੋ ਗਈ ਹੈ ਤੇ ਇਨ੍ਹਾਂ ਵਿਚ ਰਹਿਣ ਵਾਲੇ ਕਰਮਚਾਰੀਆਂ 'ਤੇ ਹਰ ਵੇਲੇ ਖ਼ਤਰੇ ਦੀ ਤਲਵਾਰ ਲਟਕਦੀ ਹੈ | ਆਏ ਦਿਨ ਇਨ੍ਹਾਂ ...

ਪੂਰੀ ਖ਼ਬਰ »

ਦਸਵੀਂ ਤੇ ਬਾਰ੍ਹਵੀਂ ਓਪਨ ਸਕੂਲ 'ਚ ਬਿਨਾਂ ਲੇਟ ਫ਼ੀਸ ਦਾਖ਼ਲੇ 19 ਤੱਕ

ਨੂਰਪੁਰ ਬੇਦੀ, 16 ਜੁਲਾਈ (ਹਰਦੀਪ ਸਿੰਘ ਢੀਂਡਸਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸ਼ਨ 2018-19 ਲਈ ਓਪਨ ਸਕੂਲ ਦਸਵੀਂ ਤੇ ਬਾਰ੍ਹਵੀਂ ਕਲਾਸ ਲਈ ਰੂਪਨਗਰ ਜ਼ਿਲ੍ਹੇ ਦੇ 11 ਨਿੱਜੀ ਤੇ ਏਡਿਡ ਸਕੂਲਾਂ ਨੂੰ ਅਧਿਐਨ ਕੇਂਦਰ ਵਜੋਂ ਮਾਨਤਾ ਦਿੱਤੀ ਹੈ | ਇਨ੍ਹਾਂ ਅਧਿਐਨ ...

ਪੂਰੀ ਖ਼ਬਰ »

ਡੀ. ਸੀ. ਸੁਮੀਤ ਜਾਰੰਗਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਜ਼ਿਲ੍ਹਾ ਰੂਪਨਗਰ ਦੇ ਨਵੇਂ ਆਏ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਖ਼ਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਤਖ਼ਤ ਸ੍ਰੀ ...

ਪੂਰੀ ਖ਼ਬਰ »

66 ਕੇ. ਵੀ. ਲਾਈਨ 'ਚ ਨੁਕਸ ਪੈਣ ਕਾਰਨ ਬਿਜਲੀ ਸਪਲਾਈ ਰਹੀ ਬੰਦ

ਨੂਰਪੁਰ ਬੇਦੀ, 16 ਜੁਲਾਈ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਇਲਾਕੇ ਦੇ 66 ਕੇ.ਵੀ. ਸਬ ਸਟੇਸ਼ਨ ਸਿੰਘਪੁਰ ਤੇ ਬਜਰੂੜ ਨੂੰ ਸ੍ਰੀ ਅਨੰਦਪੁਰ ਸਾਹਿਬ ਗਰਿੱਡ ਤੋਂ 66 ਕੇ. ਵੀ. ਲਾਈਨ ਰਾਹੀਂ ਦਿੱਤੀ ਜਾ ਰਹੀ ਬਿਜਲੀ ਸਪਲਾਈ ਦੀ ਤਾਰ ਟੁੱਟ ਜਾਣ ਕਾਰਨ ਸੋਮਵਾਰ ਨੂੰ ...

ਪੂਰੀ ਖ਼ਬਰ »

ਦੂਨ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਹੋਈ

ਨੂਰਪੁਰ ਬੇਦੀ, 16 ਜੁਲਾਈ (ਰਾਜੇਸ਼ ਚੌਧਰੀ)- ਸਮਾਜ ਸੇਵੀ ਸੰਸਥਾ ਦੂਨ ਵੈੱਲਫੇਅਰ ਸੁਸਾਇਟੀ ਨੂਰਪੁਰ ਬੇਦੀ ਦੀ ਮੀਟਿੰਗ ਪਿੰਡ ਸਿੰਬਲ ਮਾਜਰਾ ਵਿਖੇ ਸਾਬਕਾ ਮੈਨੇਜਰ ਰਮੇਸ਼ ਚੰਦਰ ਸ਼ਰਮਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵੱਖ-ਵੱਖ ਖੇਤਰੀ ਮੁੱਦਿਆਂ 'ਤੇ ਚਰਚਾ ਕੀਤੀ ਗਈ ...

ਪੂਰੀ ਖ਼ਬਰ »

ਜੱਜ ਸਾਹਿਬਾਨ ਵਲੋਂ ਵਕੀਲ ਭਾਈਚਾਰੇ ਨਾਲ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਸਥਾਨਕ ਬਾਰ ਐਸੋਸੀਏਸ਼ਨ ਵਿਖੇ ਉਪ ਮੰਡਲ ਨਿਆਇਕ ਮੈਜਿਸਟੇ੍ਰਟ ਅਸ਼ੋਕ ਚੌਹਾਨ ਤੇ ਮਾਣਯੋਗ ਜੱਜ ਗੁਰਪ੍ਰੀਤ ਕੌਰ ਨੇ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਵਕੀਲ ਭਾਈਚਾਰੇ ਨਾਲ ਪਲੇਠੀ ਮੀਟਿੰਗ ...

ਪੂਰੀ ਖ਼ਬਰ »

ਉਪ ਮੰਡਲ ਮੈਜਿਸਟੇ੍ਰਟ ਹਰਬੰਸ ਸਿੰਘ ਨੇ ਅਹੁਦਾ ਸੰਭਾਲਿਆ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਪੰਜਾਬ ਸਰਕਾਰ ਵਲੋਂ ਪੀ. ਸੀ. ਐੱਸ. ਅਫ਼ਸਰਾਂ ਦੇ ਕੀਤੇ ਤਬਾਦਲਿਆਂ ਤਹਿਤ ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਨਿਯੁਕਤ ਨਵੇਂ ਉਪ ਮੰਡਲ ਮੈਜਿਸਟੇ੍ਰਟ ਹਰਬੰਸ ਸਿੰਘ ਨੇ ਅੱਜ ਆਪਣਾ ਅਹੁਦਾ ...

ਪੂਰੀ ਖ਼ਬਰ »

ਨੰਗਲ ਪ੍ਰੈੱਸ ਕਲੱਬ ਵਲੋਂ ਭਾਖੜਾ ਪਿੰਡ 'ਚ ਸਮਾਗਮ

ਨੰਗਲ, 16 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਨੰਗਲ ਪ੍ਰੈੱਸ ਕਲੱਬ ਵਲੋਂ ਅਸ਼ੋਕ ਚੋਪੜਾ ਦੀ ਅਗਵਾਈ 'ਚ ਮੋਤੀ ਮਹਿਲ ਭਾਖੜਾ ਪਿੰਡ 'ਚ ਪਾਣੀ ਦੇ ਮਹੱਤਵ ਬਾਰੇ ਇਕ ਸਮਾਗਮ ਕਰਵਾਇਆ ਗਿਆ | ਰੂਪਨਗਰ ਪ੍ਰੈੱਸ ਕਲੱਬ ਦੇ ਪ੍ਰਤੀਨਿਧੀ ਸਤਨਾਮ ਸਿੰਘ ਸੱਤੀ ਇਸ ਮੌਕੇ ਮੁੱਖ ...

ਪੂਰੀ ਖ਼ਬਰ »

ਭਵਨ ਤੇ ਉਸਾਰੀ ਵਰਕਰਜ਼ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਸਰਕਾਰ ਿਖ਼ਲਾਫ਼ ਰੋਸ ਰੈਲੀ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਭਵਨ ਤੇ ਉਸਾਰੀ ਵਰਕਰਜ਼ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਸ਼ਹਿਰ ਅੰਦਰ ਰੋਸ ਰੈਲੀ ਕੀਤੀ ਗਈ ਉੱਥੇ ਹੀ ਸਥਾਨਕ ਤਹਿਸੀਲਦਾਰ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ | ਮੰਗ ਪੱਤਰ ਵਿਚ ...

ਪੂਰੀ ਖ਼ਬਰ »

ਸੁਮੀਤ ਜਾਰੰਗਲ ਨੇ ਬਤੌਰ ਡੀ. ਸੀ. ਰੂਪਨਗਰ ਦਾ ਅਹੁਦਾ ਸੰਭਾਲਿਆ

ਰੂਪਨਗਰ, 16 ਜੁਲਾਈ (ਮਨਜਿੰਦਰ ਸਿੰਘ ਚੱਕਲ)- ਸੁਮੀਤ ਜਾਰੰਗਲ ਨੇ ਬਤੌਰ ਡਿਪਟੀ ਕਮਿਸ਼ਨਰ ਰੂਪਨਗਰ ਦਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਪੇਸ਼ ਕੀਤਾ ਗਿਆ | ਸ੍ਰੀ ਜਾਰੰਗਲ 2009 ਬੈਚ ਦੇ ਆਈ. ਏ. ਐੱਸ. ...

ਪੂਰੀ ਖ਼ਬਰ »

ਨਗਰ ਕੌ ਾਸਲ ਰੂਪਨਗਰ ਦੀ ਮੀਟਿੰਗ 'ਚ ਪ੍ਰਧਾਨ ਨੂੰ ਘੁੱਗੂ ਕਹਿਣ 'ਤੇ ਹੰਗਾਮਾ

ਰੂਪਨਗਰ, 16 ਜੁਲਾਈ (ਸਤਨਾਮ ਸਿੰਘ ਸੱਤੀ)- ਨਗਰ ਕੌਾਸਲ ਦੀ ਮੀਟਿੰਗ ਵਿਚ ਸਾਬਕਾ ਕਾਂਗਰਸੀ ਪ੍ਰਧਾਨ ਅਸ਼ੋਕ ਵਾਹੀ ਦੁਆਰਾ ਅਕਾਲੀ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੂੰ ਘੁੱਗੂ ਪ੍ਰਧਾਨ ਕਹਿਣ 'ਤੇ ਅਕਾਲੀ ਤੇ ਕਾਂਗਰਸੀ ਕੌਾਸਲਰਾਂ ਸਮੇਤ ਵਾਹੀ ਤੇ ਮੱਕੜ ਦਰਮਿਆਨ ਖੂਬ ਹੰਗਾਮਾ ਹੋਇਆ ਅਤੇ ਦੋਵਾਂ ਨੇ ਇਕ ਦੂਜੇ 'ਤੇ ਤੁਹਮਤਾਂ ਲਾਈਆਂ | ਮਾਮਲਾ ਉਸ ਵੇਲੇ ਵਧਿਆ ਜਦੋਂ ਸਾਬਕਾ ਪ੍ਰਧਾਨ ਤੇ ਮੌਜੂਦਾ ਕਾਂਗਰਸੀ ਕੌਾਸਲਰ ਅਸ਼ੋਕ ਵਾਹੀ ਨੇ ਪ੍ਰਧਾਨ ਦੇ ਪਿਤਾ ਨੂੰ ਪ੍ਰਧਾਨ ਦਾ ਬਾਪ ਆਖ ਕੇ ਟਿੱਪਣੀ ਕੀਤੀ ਇਸ ਤੋਂ ਪਹਿਲਾਂ ਉਨ੍ਹਾਂ ਈ.ਓ. ਨੂੰ ਕਿਹਾ ਕਿ ਤੇਰੀਆਂ ਤਾਂ ਗ਼ਲਤੀਆਂ ਮੁਆਫ਼ ਵੀ ਕਰ ਦਿਆਂਗੇ ਪਰ ਤੇਰੇ ਨਾਲ ਬੈਠਾ ਘੁੱਗੂ ਬੋਲ ਨਹੀਂ ਰਿਹਾ ਉਸ ਦਾ ਕੀ ਕਰੀਏ, ਇੱਥੇ ਹੀ ਬੱਸ ਨਹੀਂ ਸ੍ਰੀ ਵਾਹੀ ਨੇ ਇਹ ਵੀ ਆਖ ਦਿੱਤਾ ਕਿ ਪ੍ਰਧਾਨ ਵੀ ਪੱਕਾ ਢੀਠ ਹੈ, ਜਿਸ ਨੂੰ ਲੋਕਾਂ ਦੇ ਦਰਦ ਸਮਝ ਨਹੀਂ ਆਉਂਦੇ | ਇਹ ਸ਼ਬਦਾਵਲੀ ਸੁਣ ਕੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਵੀ ਅਸ਼ੋਕ ਵਾਹੀ ਨੂੰ ਖਰੀਆਂ-ਖਰੀਆਂ ਸੁਣਾਈਆਂ ਤੇ ਹੋਰ ਅਕਾਲੀ ਕੌਾਸਲਰ ਵੀ ਆਹਮੋ ਸਾਹਮਣੇ ਆ ਗਏ ਅਤੇ ਕੁੱਝ ਮਿੰਟ ਖੂਬ ਹੰਗਾਮਾ ਹੋਇਆ, ਫੇਰ ਸ਼ਾਂਤ ਹੋ ਗਿਆ | ਮੀਟਿੰਗ ਵਿਚ ਅਸ਼ੋਕ ਵਾਹੀ ਨੇ ਅਰੰਭ 'ਚ ਕਾਰਜ ਸਾਧਕ ਅਫ਼ਸਰ ਨੂੰ ਪੁੱਛਿਆ ਕਿ ਪਿਛਲੀ ਮੀਟਿੰਗ ਵਿਚ 50 ਲੱਖ ਦੀ ਟੇਬਲ ਰਕਮ ਕਿਸ ਦੇ ਕਹਿਣ 'ਤੇ ਸ਼ਾਮਿਲ ਕੀਤੀ ਗਈ ਹੈ, ਕੀ ਬਜਟ ਇਸ ਦੀ ਆਗਿਆ ਦਿੰਦਾ ਹੈ, ਉਨ੍ਹਾਂ ਪੁੱਛਿਆ ਕਿ ਚੌਥੇ ਮਹੀਨੇ ਦੀ ਮੀਟਿੰਗ ਦਾ ਲੇਖਾ ਜੋਖਾ ਕਿੱਥੇ ਹੈ, ਹਰ ਮਹੀਨੇ ਮੀਟਿੰਗ ਕਿਉਂ ਨਹੀਂ ਹੁੰਦੀ, ਤੁਸੀਂ ਸਰਕਾਰ ਵਲੋਂ ਆਈ 1 ਕਰੋੜ 7 ਲੱਖ ਦੀ ਰਕਮ ਹਾਊਸ ਨੂੰ ਕਿਉਂ ਨਹੀਂ ਦੱਸੀ ਜਿਸ ਨਾਲ ਸ਼ਹਿਰ ਦੀ ਬਿਜਲੀ ਦੇ ਬਿੱਲਾਂ ਦਾ 97 ਲੱਖ ਭੁਗਤਾਨ ਹੋਇਆ ਹੈ ਆਦਿ ਸਵਾਲਾਂ ਦੀ ਬੁਛਾੜ ਅੱਗੇ ਈ.ਓ. ਅਤੇ ਕੌਾਸਲ ਕਰਮਚਾਰੀ ਘਿਰ ਗਏ ਅਤੇ ਉਨ੍ਹਾਂ ਨੂੰ ਕੁੱਝ ਸਮਾਂ ਜਵਾਬ ਹੀ ਨਾ ਬਹੁੜੇ | ਸ੍ਰੀ ਵਾਹੀ ਨੇ ਜਦੋਂ ਕਿਹਾ ਕਿ ਜੇ ਕੌਾਸਲ ਦੀ 27 ਲੱਖ ਆਮਦਨ ਹੈ ਤੇ 29 ਲੱਖ ਤਨਖ਼ਾਹਾਂ ਹਨ ਤਾਂ ਏਨਾ ਅਮਲਾ ਫੈਲਾ ਕਰਦਾ ਕੀ ਹੈ | ਉਨ੍ਹਾਂ ਪੁੱਛਿਆ ਕਿ ਪਹਿਲਾਂ ਛੋਟੇ ਘਰਾਂ ਤੋਂ 100 ਰੁਪਏ ਮਹੀਨਾ ਪਾਣੀ ਤੇ 100 ਰੁਪਏ ਪ੍ਰਤੀ ਮਹੀਨਾ ਸੀਵਰੇਜ ਬਿਲ ਵਸੂਲਦੇ ਰਹੇ ਹੋ ਅਤੇ ਹੁਣ ਨੂੰ ਇਹ ਅਧਿਕਾਰ ਕਿਸ ਨੇ ਦਿੱਤੇ ਹਨ ਕਿ ਉਨ੍ਹਾਂ ਹਾਊਸ ਨੂੰ ਪੁੱਛੇ ਬਗੈਰ ਸੀਵਰੇਜ ਦਾ ਬਿਲ 100 ਰੁਪਏ ਦੀ ਜਗਾ 70 ਰੁਪਏ ਕਰ ਦਿੱਤਾ ਹੈ | ਪਹਿਲਾਂ ਤਾਂ ਉਹ ਇਸ ਜਵਾਬ ਦੇ ਉੱਤਰ 'ਚ ਅੜੇ ਰਹੇ ਪਰ ਜਦੋਂ ਇਹ ਮੰਗ ਉੱਠੀ ਕਿ ਜਿਨ੍ਹਾਂ ਤੋਂ ਪਹਿਲਾਂ 100 ਰੁਪਏ ਪ੍ਰਤੀ ਮਹੀਨਾ ਲੈਂਦੇ ਰਹੇ ਹੋ ਉਨ੍ਹਾਂ ਤੋਂ ਵਾਧੂ ਲਈ ਰਕਮ ਦਾ ਕੀ ਕਰੋਗੇ | ਇਸ ਮਾਮਲੇ ਦੀ ਵਿਜੀਲੈਂਸ ਜਾਂਚ ਕਰਾਉਣ ਦੀ ਮੰਗ ਵੀ ਕੀਤੀ ਗਈ ਪਰ ਇਸ ਤੋਂ ਬਾਅਦ ਈ.ਓ. ਨੇ ਕਿਹਾ ਕਿ ਇਹ ਦਫ਼ਤਰੀ ਗ਼ਲਤੀ ਹੋਈ ਹੈ | ਕਰਮਚਾਰੀ ਨੂੰ ਮੁਆਫ਼ ਕਰ ਦਿਓ | ਮੀਟਿੰਗ ਦੌਰਾਨ ਕੌਾਸਲਰ ਅਮਰਜੀਤ ਸਿੰਘ ਜੌਲੀ ਤੇ ਪ੍ਰਧਾਨ ਦਰਮਿਆਨ ਉਸ ਦੇ ਵਾਰਡ ਵਿਚ ਕੰਮਾਂ ਦੀ ਅਣਦੇਖੀ ਕਾਰਨ ਤੂੰ-ਤੰੂ, ਮੈਂ-ਮੈਂ ਹੋ ਗਈ | ਗ਼ੁੱਸੇ 'ਚ ਆ ਕੇ ਸ: ਜੌਲੀ ਨੇ ਕਰਮਚਾਰੀ ਵਲੋਂ ਪੀਣ ਲਈ ਦਿੱਤੀ ਪਾਣੀ ਦੀ ਬੋਤਲ ਵਗਾਹ ਕੇ ਮਾਰੀ, ਮਸਾਂ ਹੀ ਉਨ੍ਹਾਂ ਨੂੰ ਸ਼ਾਂਤ ਕੀਤਾ ਗਿਆ |
ਈ. ਓ. ਰੂਪਨਗਰ 'ਚ ਰਹਿਣ ਨੂੰ ਸਰਾਪ ਸਮਝਣ ਲੱਗੇ
ਮੀਟਿੰਗ 'ਚ ਸ੍ਰੀ ਵਾਹੀ ਦੇ ਸੁਆਲਾਂ 'ਚ ਉਲਝੇ ਈ. ਓ. ਨੇ ਕਿਹਾ ਕਿ ਮੈਨੂੰ ਆਇਆ ਥੋੜਾ ਚਿਰ ਹੋਇਆ ਹੈ ਹੁਣ ਤੁਹਾਡੇ ਨਾਲ ਰਹਿ ਕੇ ਕਈ ਗੱਲਾਂ ਸਿੱਖ ਲਵਾਂਗਾ | ਇਸ ਉਪਰੰਤ ਜਦੋਂ ਵਾਹੀ ਨੇ ਈ. ਓ. ਨੂੰ ਕਿਹਾ ਕਿ ਰੱਬ ਕਰੇ ਤੁਹਾਨੂੰ ਰੂਪਨਗਰ 'ਚ ਹੀ ਸਰਕਾਰ ਪੱਕਾ ਕਰ ਦੇਵੇ ਤਾਂ ਈ. ਓ. ਨੇ ਤੁਰੰਤ ਕਿਹਾ ਕਿ ਨਾ-ਨਾ ਜੀ ਇਹ ਸਰਾਪ ਨਾ ਦਿਓ | ਈ. ਓ. ਦੇ ਇਸ ਉੱਤਰ ਤੋਂ ਬਾਅਦ ਸ੍ਰੀ ਵਾਹੀ ਨੇ ਕਿਹਾ ਕਿ ਈ. ਓ. ਦਾ ਇਹ ਜਵਾਬ ਬਹੁਤ ਗੰਭੀਰ ਹੈ ਤੇ ਇਹ ਪ੍ਰਧਾਨ ਲਈ ਬਦਕਿਸਮਤੀ ਦਾ ਸਵਾਲ ਹੈ |
ਨਗਰ ਕੌਾਸਲ ਦੀ ਮੀਟਿੰਗ 'ਚ ਸਾਰੇ ਮਤੇ ਸਰਬਸੰਮਤੀ ਨਾਲ ਪਾਸ- ਨਗਰ ਕੌਾਸਲ ਰੂਪਨਗਰ ਦੀ ਸਾਧਾਰਨ ਮੀਟਿੰਗ ਪ੍ਰਧਾਨ ਪਰਮਜੀਤ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੇ ਅਰੰਭ ਵਿਚ ਸ਼ਹਿਰ ਦੀ ਪ੍ਰਸਿੱਧ ਸਮਾਜਿਕ ਸ਼ਖ਼ਸੀਅਤ ਬੀਬੀ ਕਰਮਜੀਤ ਕੌਰ ਦੇ ਅਕਾਲ ਚਲਾਣੇ 'ਤੇ ਸਾਰੇ ਮੈਂਬਰਾਂ ਵਲੋਂ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਪਿਛਲੀ ਮੀਟਿੰਗ ਦੀ ਕਾਰਵਾਈ ਦੀ ਪੁਸ਼ਟੀ ਕਰਨ ਲਈ ਮਈ ਮਹੀਨੇ ਦੇ 120.37 ਲੱਖ ਦੀ ਆਮਦਨ ਅਤੇ 81.28 ਲੱਖ ਰੁਪਏ ਦੀ ਆਮਦਨ, ਜੂਨ ਮਹੀਨੇ ਦੀ 72.62 ਲੱਖ ਰੁਪਏ ਅਤੇ 94.92 ਲੱਖ ਰੁਪਏ ਸਰਬ ਸੰਪਤੀ ਨਾਲ ਪਾਸ ਕੀਤਾ ਗਿਆ | ਰੋਹਿਤ ਕੁਮਾਰ ਪੁੱਤਰ ਪ੍ਰੇਮ ਸਿੰਘ ਸਫ਼ਾਈ ਸੇਵਕ ਦੀ ਅਚਾਨਕ ਮੌਤ ਹੋਣ ਤੋਂ ਬਾਅਦ ਰੋਹਿਤ ਕੁਮਾਰ ਨੂੰ ਨੌਕਰੀ ਦੇਣੀ ਮਨਜ਼ੂਰ ਕੀਤੀ ਗਈ | ਸ਼ਹਿਰ ਦੇ 3 ਅਤੇ 5 ਵਾਰਡਾਂ ਨੂੰ ਖੁਲੇ ਵਿਚ ਪਖਾਨੇ ਤੋਂ ਮੁਕਤੀ ਕਰਨ ਵਜੋਂ ਸਾਰਾ ਸ਼ਹਿਰ ਖੁਲੇ ਵਿਚ ਸੋਚ ਤੋਂ ਮੁਕਤ ਕਰਾਰ ਦਿੱਤੇ ਜਾਣ ਦੀ ਸੂਚਨਾ ਦਿੱਤੀ ਗਈ | ਫਾਇਰ ਸਟੇਸ਼ਨ ਵਿਚ ਠੇਕੇ 'ਤੇ ਕੰਮ ਕਰ ਰਹੇ ਫਾਇਰਮੈਨ, ਡਰਾਈਵਰਾਂ ਦਾ ਠੇਕਾ 6 ਮਹੀਨੇ ਲਈ ਹੋਰ ਵਧਾਇਆ ਗਿਆ | ਸ਼ਹਿਰ ਦੇ ਰੇਹੜੀ ਚਾਲਕਾਂ ਲਈ ਸਪੈਸ਼ਲ ਯੋਜਨਾ ਮਨਜ਼ੂਰ ਕੀਤੀ ਗਈ | ਜਿਸ ਮੁਤਾਬਿਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਵੈਡਿੰਗ ਤੇ ਨਾਨ ਵੈਡਿੰਗ ਜ਼ੋਨ ਐਲਾਨੇ ਗਏ | ਰਾਧਾ ਸਵਾਮੀ ਸਤਿਸੰਗ ਭਵਨ ਦੇ ਨੇੜੇ ਸਰਹਿੰਦ ਨਹਿਰ ਵਿਚ ਪੈ ਰਹੇ ਗੰਦੇ ਪਾਣੀ ਦੀ ਰੋਕਥਾਮ ਲਈ 10.25 ਲੱਖ ਰੁਪਏ ਦੀ ਲਾਗਤ ਨਾਲ 1 ਨਵੀਂ ਪਾਈਪ ਪਾ ਕੇ ਇਸ ਨੂੰ ਸੀਵਰੇਜ ਨਾਲ ਜੋੜਨ ਦੀ ਯੋਜਨਾ ਨੂੰ ਮਨਜ਼ੂਰ, ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਵਿਕਾਸ ਦੇ ਕੰਮਾਂ ਲਈ 1 ਕਰੋੜ 20 ਲੱਖ ਰੁਪਏ ਦੇ ਤਖ਼ਮੀਨੇ, ਵਾਰਡ ਨੰ 1 ਵਿਚ ਨਾਲਾ ਬਣਾਉਣ ਲਈ 1.32 ਲੱਖ ਰੁਪਏ, ਵਾਰਡ ਨੰ 2 ਰਜਿੰਦਰ ਸਿੰਘ ਸਾਬਕਾ ਐਮ.ਸੀ. ਨੇੜੇ ਗਲੀ ਬਣਾਉਣ ਲਈ 3.04 ਲੱਖ ਰੁਪਏ, ਵਾਰਡ ਨੰ 6 ਵਿਚ ਗੁਰਬਚਨ ਸਿੰਘ ਮਾਰਗ ਦਾ ਕੰਮ ਨੇਪਰੇ ਚਾੜ੍ਹਨ ਲਈ 1.68 ਲੱਖ ਰੁਪਏ, ਸੀਮੈਂਟ ਦੇ ਬੈਂਚ ਖ਼ਰੀਦਣ ਲਈ 2.90 ਲੱਖ ਰੁਪਏ, ਵਾਰਡ ਨੰ 9 ਅਤੇ 20 ਵਿਚ ਝੂਲੇ ਲਗਾਉਣ ਲਈ 1.20 ਲੱਖ ਰੁਪਏ, ਵਾਰਡ ਨੰ 11 ਵਿਚ ਅੰਬੇਦਕਰ ਨਾਲੇ ਵਿਚ ਸਲੇਬਾ ਲਗਾਉਣ ਸਬੰਧੀ 4.00 ਲੱਖ ਰੁਪਏ, ਮਲਹੋਤਰਾ ਕਲੋਨੀ ਦੇ ਨੇੜੇ ਇਕ ਨਵਾਂ ਬੱਸ ਸੈਲਟਰ ਅਤੇ ਸ਼ਹਿਰ ਵਿਚ ਮੌਜੂਦ ਗੇਟ ਦੀ ਰਿਪੇਅਰ ਲਈ 4.80 ਲੱਖ ਰੁਪਏ, ਵਾਰਡ ਨੰ 16 ਰਾਮਦਾਸੀ ਧਰਮਸਾਲਾ ਨੇੜੇ ਸੜਕ ਦਾ ਲੈਵਲ ਠੀਕ ਕਰਨ ਲਈ 9.90 ਲੱਖ ਰੁਪਏ, ਵਾਰਡ ਨੰ 10 ਨਾਲੀਆਂ ਦੀ ਰਿਪੇਅਰ ਲਈ 5.00 ਲੱਖ ਰੁਪਏ, ਵਾਰਡ ਨੰ 7 ਨਾਲੀਆਂ ਦੀ ਰਿਪੇਅਰ ਲਈ 11.97 ਲੱਖ ਰੁਪਏ, ਵਾਰਡ ਨੰ 13 ਚਮਨ ਲਾਲ ਦੇ ਘਰ ਨੇੜੇ ਗਲੀ ਦੀ ਰਿਪੇਅਰ 2.46 ਲੱਖ ਰੁਪਏ, ਵਾਰਡ ਨੰ 19 ਵਿਚ 2.77 ਲੱਖ ਰੁਪਏ, ਵਾਰਡ ਨੰ 14 ਵਿਚ ਗਲੀਆ ਦੀ ਰਿਪੇਅਰ ਲਈ 9.00 ਲੱਖ ਰੁਪਏ, ਵਾਰਡ ਨੰ 3 ਵਿਚ ਨਾਲੀਆਂ ਦੀ ਰਿਪੇਅਰ ਲਈ 2.95 ਲੱਖ ਰੁਪਏ ਅਤੇ ਅੱਡ-ਅੱਡ ਵਾਰਡਾਂ ਵਿਚ ਗਲੀਆਂ ਦੀ ਰਿਪੇਅਰ ਲਈ. 9.90 ਲੱਖ ਰੁਪਏ, ਵਾਰਡ ਨੰ 12 ਵਿਚ 6.80 ਲੱਖ ਰੁਪਏ ਅਤੇ ਅੱਡ-ਅੱਡ ਵਾਰਡਾਂ ਲਈ ਵਿਕਾਸ ਦੇ ਕੰਮ ਪਾਸ ਕੀਤੇ ਗਏ | ਮੀਟਿੰਗ ਵਿਚ ਹੋਰਨਾਂ ਤੋ ਇਲਾਵਾ ਕਾਰਜ ਸਾਧਕ ਅਫ਼ਸਰ ਰਜਨੀਸ਼ ਸੂਦ, ਏ.ਐਮ.ਈ. ਰਾਕੇਸ਼ ਸ਼ਰਮਾ, ਲੇਖਾਕਾਰ ਵਿਜੈ ਕੁਮਾਰ, ਕੌਾਸਲਰ ਗੁਰਮੁਖ ਸਿੰਘ ਸੈਣੀ, ਕਰਨੈਲ ਸਿੰਘ ਤੰਬੜ, ਪੋਮੀ ਸੋਨੀ, ਸਲੀਮ ਕੁਮਾਰ, ਅਸ਼ੋਕ ਵਾਹੀ, ਰਮਨ ਜਿੰਦਲ, ਸ੍ਰੀਮਤੀ ਰਚਨਾ ਲਾਂਬਾ, ਮਨਜਿੰਦਰ ਸਿੰਘ ਧਨੋਆ, ਬਾਵਾ ਸਿੰਘ, ਗੁਰਮੀਤ ਸਿੰਘ, ਹਰਮਿੰਦਰ ਪਾਲ ਸਿੰਘ ਵਾਲੀਆ, ਸੰਦੀਪ ਕੌਰ ਜੱਗੀ, ਹਰਜੀਤ ਕੌਰ, ਰਵਿੰਦਰ ਕੌਰ ਜੱਗੀ, ਪਰਵੀਨ ਛਤਵਾਲ, ਅਮਰਜੀਤ ਸਿੰਘ ਜੌਲੀ, ਹਰਮਿੰਦਰ ਸਿੰਘ, ਕੁਲਵੰਤ ਸਿੰਘ, ਜਸਵਿੰਦਰ ਕੌਰ ਸ਼ੈਲੀ ਸ਼ਾਮਿਲ ਸਨ |


ਖ਼ਬਰ ਸ਼ੇਅਰ ਕਰੋ

ਸ੍ਰੀ ਚਮਕੌਰ ਸਾਹਿਬ ਇਲਾਕਾ ਅਕਾਲੀ ਵਰਕਰਾਂ ਦੀ ਅਗਵਾਈ ਕਰਨ ਵਾਲੇ ਨੇਤਾ ਤੋਂ ਸੱਖਣਾ, ਵਰਕਰ ਮਾਯੂਸ

ਸ੍ਰੀ ਚਮਕੌਰ ਸਾਹਿਬ, 16 ਜੁਲਾਈ (ਜਗਮੋਹਣ ਸਿੰਘ ਨਾਰੰਗ)- ਬਲਾਕ ਸ੍ਰੀ ਚਮਕੌਰ ਸਾਹਿਬ ਅੰਦਰ ਪੰਚਾਇਤੀ ਚੋਣਾਂ ਲਈ ਕਾਂਗਰਸ ਪਾਰਟੀ ਵਲੋਂ ਸਰਗਰਮੀਆਂ ਪੂਰੀ ਤਰ੍ਹਾਂ ਤੇਜ਼ ਕੀਤੀਆਂ ਜਾ ਚੁੱਕੀਆਂ ਹਨ, ਚੋਣਾਂ ਲੜਨ ਦੇ ਚਾਹਵਾਨ ਆਪਣੇ ਸਮਰਥਕਾਂ ਨਾਲ ਸੰਪਰਕ ਸ਼ੁਰੂ ਕੀਤਾ ...

ਪੂਰੀ ਖ਼ਬਰ »

ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਵਲੋਂ ਐੱਸ. ਡੀ. ਐੱਮ. ਰੂਪਨਗਰ ਨੂੰ ਮੰਗ ਪੱਤਰ

ਰੂਪਨਗਰ, 16 ਜੁਲਾਈ (ਸਤਨਾਮ ਸਿੰਘ ਸੱਤੀ)- ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਜ਼ਿਲ੍ਹਾ ਸੀਟੂ ਵਲੋਂ ਦਿੱਤੇ ਸੱਦੇ 'ਤੇ ਅੱਜ ਰੂਪਨਗਰ ਐੱਸ. ਡੀ. ਐੱਮ. ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਵਫ਼ਦ ਵਿਚ ਮਾਸਟਰ ਦਲੀਪ ਸਿੰਘ ਘਨੌਲਾ, ਹਰੀ ਸਿੰਘ ਛੋਟੀ ਝੱਖੀਆਂ ਤਹਿਸੀਲ ...

ਪੂਰੀ ਖ਼ਬਰ »

ਸਲਾਹਪੁਰ 'ਚ ਸੜਕ 'ਤੇ ਖੜ੍ਹਾ ਗੰਦਾ ਪਾਣੀ ਬਿਮਾਰੀਆਂ ਨੂੰ ਦੇ ਰਿਹਾ ਹੈ ਸੱਦਾ

ਬੇਲਾ, 16 ਜੁਲਾਈ (ਮਨਜੀਤ ਸਿੰਘ ਸੈਣੀ)- ਪੰਜਾਬ ਸਰਕਾਰ ਵਲੋ ਆਰੰਭੀ ਤੰਦਰੁਸਤ ਪੰਜਾਬ ਮਿਸ਼ਨ ਦਾ ਹੇਠਲੇ ਪੱਧਰ 'ਤੇ ਕਿੰਨੀ ਨੂੰ ਸਫ਼ਲ ਹੋ ਰਹੀ ਹੈ ਇਸ ਦੀ ਪ੍ਰਤੱਖ ਮਿਸਾਲ ਨਜ਼ਦੀਕੀ ਪਿੰਡ ਸਲਾਹਪੁਰ ਵਿਖੇ ਦੇਖੀ ਜਾ ਸਕਦੀ ਹੈ | ਪਿੰਡ ਦੀਆਂ ਗਲੀਆਂ-ਨਾਲੀਆਂ ਦੇ ਗੰਦੇ ...

ਪੂਰੀ ਖ਼ਬਰ »

ਪ੍ਰੋ: ਚੰਦੂਮਾਜਰਾ ਨੇ ਅਕਾਲੀ ਆਗੂ ਅਚਿੰਤ ਦਾ ਹਾਲ ਚਾਲ ਪੁੱਛਿਆ

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਕਲ ਪ੍ਰਧਾਨ ਹਰਜੀਤ ਸਿੰਘ ਅਚਿੰਤ ਦੇ ਘਰ ਪਹੁੰਚ ਕੇ ਮੈਂਬਰ ਲੋਕ ਸਭਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਉਨ੍ਹਾਂ ਦਾ ਹਾਲਚਾਲ ਪੁੱਛਿਆ | ਦੱਸਣਯੋਗ ਹੈ ਕਿ ...

ਪੂਰੀ ਖ਼ਬਰ »

20 ਤੋਂ ਮੁਕੰਮਲ ਹੜਤਾਲ ਤੇ ਚੱਕਾ ਜਾਮ ਕਰਨ ਦੇ ਸੱਦੇ ਨੂੰ ਸਮਰਥਨ

ਮੋਰਿੰਡਾ, 16 ਜੁਲਾਈ (ਪਿ੍ਤਪਾਲ ਸਿੰਘ)- ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਵਲੋਂ 20 ਜੁਲਾਈ ਤੋਂ ਮੁਕੰਮਲ ਹੜਤਾਲ ਅਤੇ ਚੱਕਾ ਜਾਮ ਕਰਨ ਦੇ ਦਿੱਤੇ ਸੱਦੇ ਨੂੰ ਲੈ ਕੇ ਸਫਲ ਬਣਾਉਣ ਲਈ ਟਰੱਕ ਯੂਨੀਅਨ ਮੋਰਿੰਡਾ ਵਿਖੇ ਭਰਵੀਂ ਮੀਟਿੰਗ ਕੀਤੀ ਗਈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਕਾਰ ਦਾ ਸ਼ੀਸ਼ਾ ਤੋੜ ਕੇ ਪੰਦਰਾਂ ਹਜ਼ਾਰ ਚੋਰੀ

ਨੰਗਲ, 16 ਜੁਲਾਈ (ਗੁਰਪ੍ਰੀਤ ਗਰੇਵਾਲ)- ਬਾਬਾ ਊਦੋ ਮੰਦਰ ਦੇ ਬਾਹਰ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਅਗਿਆਤ ਚੋਰਾਂ ਨੇ 15 ਹਜ਼ਾਰ ਰੁਪਏ/ ਦਸਤਾਵੇਜ਼ ਚੋਰੀ ਕਰ ਲਏ | ਮੈਡਮ ਅੰਜੂ ਕੌਸ਼ਲ ਸਿਰਫ਼ 15 ਮਿੰਟ ਲਈ ਹੀ ਮੰਦਰ 'ਚ ਗਏ ਤੇ ਜਿਵੇਂ ਹੀ ਬਾਹਰ ਆਏ ਤਾਂ ਸ਼ੀਸ਼ਾ ਟੁੱਟਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX