ਤਾਜਾ ਖ਼ਬਰਾਂ


ਦੋ ਧਿਰਾਂ ਵਿਚਕਾਰ ਚੱਲੀਆਂ ਗੋਲ਼ੀਆਂ ਦੌਰਾਨ 6 ਜ਼ਖਮੀ
. . .  22 minutes ago
ਕਪੂਰਥਲਾ, 25 ਅਗਸਤ (ਅਮਰਜੀਤ ਸਿੰਘ ਸਡਾਨਾ) - ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿਚ ਆਏ ਹੜ੍ਹਾਂ ਨੂੰ ਲੈ ਕੇ ਰਾਸ਼ਨ ਵੰਡਣ ਦੌਰਾਨ ਅੱਜ ਸ਼ਾਮ ਪਿੰਡ ਸ਼ੇਖਮਾਂਗਾ ਵਿਖੇ ਰਾਸ਼ਨ ਦੀ...
ਇੰਗਲੈਂਡ ਨੇ ਆਸਟ੍ਰੇਲੀਆ ਨੂੰ ਤੀਸਰੇ ਟੈਸਟ 'ਚ ਇੱਕ ਵਿਕਟ ਨਾਲ ਹਰਾਇਆ
. . .  30 minutes ago
ਲੰਡਨ, 25 ਅਗਸਤ - ਇੰਗਲੈਂਡ ਨੇ ਐਸ਼ੇਜ਼ ਲੜੀ ਦੇ ਤੀਸਰੇ ਟੈਸਟ ਮੈਚ ਵਿਚ ਆਸਟ੍ਰੇਲੀਆ ਨੂੰ ਇੱਕ ਵਿਕਟ ਨਾਲ ਹਰਾ ਦਿੱਤਾ। ਇੰਗਲੈਂਡ ਵੱਲੋਂ ਬੈਨ ਸਟੋਕਸ ਨੇ ਸ਼ਾਨਦਾਰ 135 ਦੌੜਾਂ ਦੀ ਪਾਰੀ ਖੇਡੀ, ਜੋ ਕਿ ਅੰਤ ਤੱਕ ਆਊਟ ਨਹੀ...
ਖੇਡ ਮੰਤਰੀ ਕਿਰਨ ਰਿਜਿਜੂ ਨੇ ਪੀ.ਵੀ ਸਿੰਧੂ ਨੂੰ ਦਿੱਤੀ ਮੁਬਾਰਕਬਾਦ
. . .  13 minutes ago
ਨਵੀਂ ਦਿੱਲੀ, 25 ਅਗਸਤ - ਭਾਰਤੀ ਬੈਡਮਿੰਟਨ ਖਿਡਾਰਨ ਪੀ.ਵੀ ਸਿੰਧੂ ਵੱਲੋਂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਜਿੱਤਣ 'ਤੇ ਬੋਲਦਿਆਂ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ...
ਜੀ-7 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਪਹੁੰਚੇ ਫਰਾਂਸ
. . .  about 1 hour ago
ਪੈਰਿਸ, 25 ਅਗਸਤ - ਜੀ-7 ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਪਹੁੰਚ ਗਏ ਹਨ। ਫਰਾਂਸ ਪਹੁੰਚਣ 'ਤੇ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ...
ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ
. . .  about 2 hours ago
ਮਾਨਾਂਵਾਲਾ, 25 ਅਗਸਤ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ 'ਤੇ ਮਾਨਾਂਵਾਲਾ ਵਿਖੇ ਇਕ ਤੇਜ ਰਫ਼ਤਾਰ ਟਰੱਕ ਵੱਲੋਂ ਮੋਟਰਸਾਈਕਲ...
ਆਵਾਰਾ ਪਸ਼ੂਆਂ ਕਾਰਨ ਮਰਨ ਵਾਲੇ ਦੇ ਪੀੜਤ ਪਰਿਵਾਰ ਨੂੰ ਮਿਲਣਾ ਚਾਹੀਦਾ ਹੈ ਮੁਆਵਜ਼ਾ - ਵਿਧਾਇਕ
. . .  about 2 hours ago
ਸਮਾਧ ਭਾਈ, 25 ਅਗਸਤ (ਗੁਰਮੀਤ ਸਿੰਘ ਮਾਣੂੰਕੇ)- ਪੰਜਾਬ ਅੰਦਰ ਹਜ਼ਾਰਾਂ ਦੀ ਗਿਣਤੀ 'ਚ ਬੇਸਹਾਰਾ ਆਵਾਰਾ ਪਸ਼ੂਆਂ ਕਾਰਨ ਰੋਜ਼ਾਨਾ ਸੜਕਾਂ 'ਤੇ ਭਿਆਨਕ...
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਬਣਨ 'ਤੇ ਪੀਵੀ ਸਿੰਧੂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
. . .  about 2 hours ago
ਨਵੀਂ ਦਿੱਲੀ, 25 ਅਗਸਤ- ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚ...
ਸਿੰਗਲਾ ਦੀ ਹਾਜ਼ਰੀ 'ਚ ਗਾਬਾ ਨੇ ਸੰਭਾਲਿਆ ਆਪਣਾ ਕਾਰਜਭਾਗ
. . .  about 3 hours ago
ਸੰਗਰੂਰ, 25 ਅਗਸਤ (ਦਮਨ, ਬਿੱਟਾ)- ਨਗਰ ਸੁਧਾਰ ਟਰੱਸਟ ਸੰਗਰੂਰ ਦੇ ਨਵਨਿਯੁਕਤ ਚੇਅਰਮੈਨ ਨਰੇਸ਼ ਗਾਬਾ ਨੇ ਅੱਜ ਕੈਬਨਿਟ...
ਕੇਂਦਰੀ ਟੀਮ ਦੇ ਹੜ੍ਹ ਪ੍ਰਭਾਵਿਤ ਸੂਬਿਆਂ ਦੇ ਦੌਰੇ 'ਚ ਪੰਜਾਬ ਵੀ ਸ਼ੁਮਾਰ
. . .  about 3 hours ago
ਚੰਡੀਗੜ੍ਹ, 25 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ-ਪਾਕਿ ਸਰਹੱਦ 'ਤੇ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਪਿੰਡ ਟੇਂਡੀਵਾਲ ਵਿਖੇ ਬੰਨ੍ਹ ਮਜ਼ਬੂਤ ਕਰਨ ਲਈ ਜਲ ਸਰੋਤ ਵਿਭਾਗ ...
ਪੁਆਰੀ ਬੰਨ੍ਹ ਦੀ ਸਥਿਤੀ ਬੇਹੱਦ ਨਾਜ਼ੁਕ, ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬੰਨ੍ਹ ਨੂੰ ਢਾਹ ਲੱਗਣੀ ਜਾਰੀ
. . .  about 3 hours ago
ਫਿਲੌਰ, 25 ਅਗਸਤ (ਇੰਦਰਜੀਤ ਚੰਦੜ੍ਹ) – ਨਜ਼ਦੀਕੀ ਪਿੰਡ ਪੁਆਰੀ ਵਿਖੇ ਬੀਤੇ 5 ਦਿਨਾਂ ਤੋਂ ਲਗਾਤਾਰ ਬੰਨ੍ਹ ਨੂੰ ਲੱਗ ਰਹੀ ਢਾਹ ਅੱਜ ਵੀ ਜਾਰੀ ਰਹੀ। ਸਥਾਨਕ ਲੋਕਾਂ ਤੇ ਪਿੰਡ ਵਾਸੀਆਂ ...
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤ ਕੇ ਪੀਵੀ ਸਿੰਧੂ ਨੇ ਰਚਿਆ ਇਤਿਹਾਸ
. . .  about 3 hours ago
ਨਵੀਂ ਦਿੱਲੀ, 25 ਅਗਸਤ- ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ...
ਡਿਊਟੀ 'ਚ ਕੋਤਾਹੀ ਵਰਤਣ 'ਤੇ ਥਾਣਾ ਮੁਖੀ ਲਾਈਨ ਹਾਜ਼ਰ
. . .  1 minute ago
ਤਲਵੰਡੀ ਸਾਬੋ, 25 ਅਗਸਤ (ਰਣਜੀਤ ਸਿੰਘ ਰਾਜੂ) - ਤਲਵੰਡੀ ਸਾਬੋ ਥਾਣੇ ਦੇ ਮੁਖੀ ਹਰਵਿੰਦਰ ਸਿੰਘ ਸਰਾਂ ਨੂੰ ਡਿਊਟੀ 'ਚ ਕੋਤਾਹੀ ਵਰਤਣ 'ਤੇ ਜ਼ਿਲ੍ਹਾ ਪੁਲਿਸ ...
ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਨੇੜੇ ਭਾਖੜਾ ਨਹਿਰ ਦੀ ਪਟੜੀ ਖਸਤਾ ਹਾਲਤ
. . .  about 4 hours ago
ਸ਼ੁਤਰਾਣਾ, 25 ਅਗਸਤ (ਬਲਦੇਵ ਸਿੰਘ ਮਹਿਰੋਕ) ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਨਾਲ ਜਿੱਥੇ ਹੜ੍ਹ...
ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ 26 ਨੂੰ ਹੋਵੇਗੀ ਆਫ਼ਤ ਪ੍ਰਬੰਧਨ ਬਾਰੇ ਸਕੱਤਰਾਂ ਦੇ ਗਰੁੱਪ ਦੀ ਬੈਠਕ
. . .  about 4 hours ago
ਚੰਡੀਗੜ੍ਹ, 25 ਅਗਸਤ- ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਅਗਵਾਈ 'ਚ 26 ਅਗਸਤ ਨੂੰ ਆਫ਼ਤ ਪ੍ਰਬੰਧਨ ਦੇ ਸਕੱਤਰਾਂ ਦੇ ਗਰੁੱਪ ਦੀ ਇੱਕ ਬੈਠਕ ਹੋਵੇਗੀ। ਇਨ੍ਹਾਂ ਵਿਚਾਰਾਂ...
ਪਲਟਣੋਂ ਬਚਿਆ ਨਵਤੇਜ ਚੀਮਾ ਤੇ ਹੋਰ ਅਧਿਕਾਰੀਆਂ ਦਾ ਟਰੈਕਟਰ
. . .  about 4 hours ago
ਸੁਲਤਾਨ ਪੁਰ ਲੋਧੀ, 25 ਅਗਸਤ (ਲਾਡੀ/ਹੈਪੀ/ਥਿੰਦ) - ਅੱਜ ਵਿਧਾਇਕ ਨਵਤੇਜ ਸਿੰਘ ਚੀਮਾ, ਐੱਸ.ਡੀ.ਐਮ. ਨਵਨੀਤ...
ਸੀ. ਸੀ. ਡੀ. ਦੇ ਮਾਲਕ ਵੀ. ਜੀ. ਸਿਧਾਰਥ ਦੇ ਪਿਤਾ ਦਾ ਦੇਹਾਂਤ
. . .  about 4 hours ago
ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ 'ਚ ਅਲਰਟ ਜਾਰੀ
. . .  about 5 hours ago
ਬਾਬਾ ਬੂਟਾ ਸਿੰਘ ਤਾਜੋਕੇ ਦੀ ਅਗਵਾਈ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਭੇਜੀ ਗਈ ਰਾਸ਼ਨ ਸਮਗਰੀ
. . .  about 5 hours ago
ਜੰਮੂ-ਕਸ਼ਮੀਰ ਦਾ ਝੰਡਾ ਹਟਾ ਕੇ ਸਿਵਲ ਸਕੱਤਰੇਤ 'ਤੇ ਲਹਿਰਾਇਆ ਗਿਆ ਤਿਰੰਗਾ
. . .  about 5 hours ago
ਅਰੁਣ ਜੇਤਲੀ ਦੇ ਦੇਹਾਂਤ 'ਤੇ ਪੰਜਾਬ 'ਚ ਇਕ ਦਿਨਾ ਸੋਗ ਦਾ ਐਲਾਨ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਸਾਉਣ ਸੰਮਤ 550

ਜਲੰਧਰ

ਹੱਡੀਆਂ, ਅੱਖਾਂ ਦੇ ਡਾਕਟਰ ਤੇ ਸਰਜਨ ਦੀ ਘਾਟ ਨਾਲ ਜੂਝ ਰਿਹੈ ਈ.ਐੱਸ.ਆਈ. ਹਸਪਤਾਲ

ਐੱਮ.ਐੱਸ. ਲੋਹੀਆ ਜਲੰਧਰ, 16 ਜੁਲਾਈ - ਫੈਕਟਰੀ ਮਜਦੂਰਾਂ ਤੇ ਸਨਅਤੀ ਅਦਾਰਿਆਂ ਦੇ ਕਾਮਿਆਂ ਨੂੰ ਆਪਣੀ ਤਨਖਾਹ 'ਚੋਂ ਕੁਝ ਹਿੱਸਾ ਕਟਵਾਉਣ ਤੋਂ ਬਾਅਦ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲਾ ਈ.ਐੱਸ.ਆਈ. ਹਸਪਤਾਲ ਮਾਹਿਰ ਡਾਕਟਰਾਂ ...

ਪੂਰੀ ਖ਼ਬਰ »

ਨਵਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

ਮਕਸੂਦਾਂ, 16 ਜੁਲਾਈ (ਲਖਵਿੰਦਰ ਪਾਠਕ)-ਥਾਣਾ 1 ਅਧੀਨ ਆਉਂਦੇ ਈਸਾ ਨਗਰ 'ਚ ਇਕ 28 ਸਾਲਾ ਨਵਵਿਆਹੁਤਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕਾ ਦੀ ਪਛਾਣ ਸੁਮਿਤਾ ਪਤਨੀ ਨਰੇਸ਼ ਕੁਮਾਰ ਵਾਸੀ ਈਸਾ ਨਗਰ ਵਜੋਂ ਹੋਈ ਹੈ | ਘਟਨਾ ਦੀ ਸੂਚਨਾ ਮਿਲਦੇ ਏ.ਸੀ.ਪੀ. ਨਵਨੀਤ ਮਾਹਲ, ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਨੇ ਲਈ 26 ਸਾਲਾ ਕੱਪੜਾ ਵਪਾਰੀ ਦੀ ਜਾਨ

ਮਕਸੂਦਾਂ, 16 ਜੁਲਾਈ (ਲਖਵਿੰਦਰ ਪਾਠਕ)-ਬੀਤੀ ਰਾਤ ਕਾਰ ਦੀ ਤੇਜ਼ ਰਫ਼ਤਾਰ 26 ਸਾਲਾ ਨੌਜਵਾਨ ਕੱਪੜਾ ਵਪਾਰੀ ਨੂੰ ਉਸ ਸਮੇਂ ਮੌਤ ਦੇ ਮੰੂਹ 'ਚ ਲੈ ਗਈ ਜਦ ਪਠਾਨਕੋਟ ਚੌਕ ਨੇੜੇ ਰਾਤ 12.30 ਵਜੇ ਦੇ ਕਰੀਬ ਕਾਰ ਸਵਾਰ ਆਪਣੀ ਤੇਜ਼ ਰਫ਼ਤਾਰ ਕਾਰ ਨੂੰ ਸੰਭਾਲ ਨਾ ਸਕਿਆ ਤੇ ਕਾਰ ...

ਪੂਰੀ ਖ਼ਬਰ »

ਨਿਗਮ ਫੋਰੈਂਸਿੰਕ ਟੀਮ ਦੇ ਖਰਚੇ ਸਬੰਧੀ ਸਰਕਾਰ ਤੋਂ ਪੁੱਛ ਕੇ ਕਰੇਗਾ ਅਦਾਇਗੀ

ਜਲੰਧਰ, 16 ਜੁਲਾਈ (ਸ਼ਿਵ ਸ਼ਰਮਾ)-ਨਿਗਮ ਦੇ ਪਿਛਲੇ ਦੱਸ ਸਾਲਾਂ ਦੇ ਕੰਮਕਾਜ ਦੀ ਜਾਂਚ ਕਰ ਰਹੀ ਫੋਰੈਂਸਿਕ ਆਡਿਟ ਦੀ ਟੀਮ ਦਾ ਖਰਚੇ ਦੀ ਅਦਾਇਗੀ ਕਰਨ ਨੂੰ ਲੈ ਕੇ ਨਿਗਮ ਅਫਸਰਾਂ 'ਚ ਚਿੰਤਾ ਪਾਈ ਜਾ ਰਹੀ ਹੈ ਕਿਉਂਕਿ ਇਸ ਮਾਮਲੇ 'ਚ ਨਿਗਮ ਦੇ ਕੁਝ ਅਫਸਰ ਸਿੱਧੀ ਅਦਾਇਗੀ ਆਪ ...

ਪੂਰੀ ਖ਼ਬਰ »

ਪਿੰਡ ਵਿਰਕ 'ਚ ਨਕਲੀ ਸ਼ਰਾਬ ਪੀਣ ਨਾਲ ਇਕ ਦੀ ਮੌਤ

ਗੁਰਾਇਆ/ਦੁਸਾਂਝ ਕਲਾਂ, 16 ਜੁਲਾਈ (ਬਲਵਿੰਦਰ ਸਿੰਘ,ਟੋਨੀ)-ਪਿੰਡ ਵਿਰਕ ਵਿਖੇ ਨਕਲੀ ਸ਼ਰਾਬ ਪੀਣ ਨਾਲ਼ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਸ਼ਰਾਬ ਪੀਣ ਦੀ ਆਦਤ ਵਾਲੇ ਲੋਕ ਫਗਵਾੜਾ ਦੇ ਕਿਸੇ ਮੁਹੱਲੇ ਤੋਂ ਸਸਤੀ ਸ਼ਰਾਬ ਲਿਆ ਕਿ ...

ਪੂਰੀ ਖ਼ਬਰ »

ਆਪਣੇ ਹੀ ਸਾਥੀ ਦੀ ਹੱਤਿਆ ਕਰਨ ਵਾਲੇ 2 ਨੌਜਵਾਨ ਕਾਂਗੜਾ ਤੋਂ ਕੀਤੇ ਗਿ੍ਫ਼ਤਾਰ

ਜਲੰਧਰ, 16 ਜੁਲਾਈ (ਐੱਮ.ਐੱਸ. ਲੋਹੀਆ) - ਥਾਣਾ ਸਦਰ ਅਧੀਨ ਆਉਂਦੇ ਪਿੰਡ ਜੰਡਿਆਲਾ ਦੇ ਰਹਿਣ ਵਾਲੇ ਸੁਖਜੀਤ ਸਿੰਘ ਉਰਫ਼ ਸੁੱਚਾ ਪੁੱਤਰ ਕੰਵਰ ਸਿੰਘ ਦੀ ਹੱਤਿਆ ਦਾ ਮਾਮਲਾ ਸੁਲਝਾਉਂਦੇ ਹੋਏ ਪੁਲਿਸ ਨੇ ਸੁਖਜੀਤ ਸਿੰਘ ਦੇ 2 ਸਾਥੀਆਂ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ...

ਪੂਰੀ ਖ਼ਬਰ »

ਰੇਲ ਗੱਡੀ ਹੇਠਾਂ ਆਉਣ ਕਾਰਨ ਲੜਕੀ ਦੀ ਮੌਤ

ਚੁਗਿੱਟੀ/ਜੰਡੂਸਿੰਘਾ, 16 ਜੁਲਾਈ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਰੇਲਵੇ ਫਾਟਕ ਨੇੜੇ ਅੱਜ ਸ਼ਾਮ ਰੇਲ ਪਟੜੀ ਪਾਰ ਕਰਦੇ ਸਮੇਂ ਨਾਬਾਲਗ ਲੜਕੀ ਰੇਲ ਗੱਡੀ ਦੀ ਲਪੇਟ 'ਚ ਆ ਕੇ ਮੌਤ ਦਾ ਸ਼ਿਕਾਰ ਹੋ ਗਈ | ਮਿ੍ਤਕਾ ਦੀ ਪਛਾਣ ਮਨਪ੍ਰੀਤ ਕੌਰ (16) ਪੁੱਤਰੀ ਪੰਮੀ ਵਾਸੀ ...

ਪੂਰੀ ਖ਼ਬਰ »

ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦਾ ਕੰਟਰੈਕਟ ਕੀਤਾ ਖ਼ਤਮ

ਜਲੰਧਰ, 16 ਜੁਲਾਈ (ਚੰਦੀਪ ਭੱਲਾ)-ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਵਲੋਂ ਜਲੰਧਰ ਦੇ ਬਾਲ ਸੁਰੱਖਿਆ ਅਫਸਰ ਦੇ ਕੰਟਰੈਕਟ ਚ ਵਾਧਾ ਨਾ ਕਰਨ ਸਬੰਧੀ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਬਾਲ ਸੁਰੱਖਿਆ ਅਫਸਰ ...

ਪੂਰੀ ਖ਼ਬਰ »

ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ

ਜਮਸ਼ੇਰ ਖ਼ਾਸ, 16 ਜੁਲਾਈ (ਰਾਜ ਕਪੂਰ)-ਥਾਣਾ ਸਦਰ ਜਲੰਧਰ ਅਧੀਨ ਆਉਂਦੇ ਜਮਸ਼ੇਰ ਖ਼ਾਸ ਦੇ ਮੁਹੱਲਾ ਨਿੰਮ ਵਾਲਾ 'ਚੋਂ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਹੈ | ਹਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਦਿਲਬਾਗ ਸਿੰਘ ਵਾਸੀ ਜਮਸ਼ੇਰ ਨੇ ਜਾਣਕਾਰੀ ...

ਪੂਰੀ ਖ਼ਬਰ »

ਖੋਖੇ ਨੂੰ ਲਗਾਈ ਅੱਗ ਨਾਲ ਭਾਰੀ ਨੁਕਸਾਨ

ਜਲੰਧਰ, 16 ਜੁਲਾਈ (ਐੱਮ.ਐੱਸ. ਲੋਹੀਆ) - ਬੱਸ ਅੱਡੇ ਵਾਲੇ ਫਲਾਈ ਓਵਰ ਥੱਲੇ ਰਣਜੀਤ ਨਗਰ ਵਾਲੇ ਮੋੜ 'ਤੇ ਖਾਣ-ਪੀਣ ਦੇ ਸਾਮਾਨ ਦੇ ਖੋਖੇ ਨੂੰ ਅੱਗ ਲੱਗ ਜਾਣ ਕਰਕੇ ਭਾਰੀ ਨੁਕਸਾਨ ਹੋ ਗਿਆ | ਖੋਖੇ ਦੇ ਮਾਲਕ ਮਨੋਜ ਕੁਮਾਰ ਵਾਸੀ ਗੁਰੂ ਨਾਨਾਕ ਪੁਰਾ ਨੇ ਜਾਣਕਾਰੀ ਦਿੱਤੀ ਕਿ ਉਹ ...

ਪੂਰੀ ਖ਼ਬਰ »

ਚੌਧਰੀ ਸੰਤੋਖ ਸਿੰਘ ਵਲੋਂ ਜ਼ਿਲ੍ਹੇ 'ਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਜਾ ਜਾਇਜ਼ਾ

ਜਲੰਧਰ, 16 ਜੁਲਾਈ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ)-ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਅੱਜ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ 'ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਨਿਰਧਾਰਿਤ ਸਮੇਂ 'ਚ ਮੁਕੰਮਲ ਕਰਨ ਤਾਂ ਜੋ ਇਨ੍ਹਾਂ ਦਾ ਵੱਧ ਤੋਂ ਵੱਧ ...

ਪੂਰੀ ਖ਼ਬਰ »

8 ਦੇ ਚਲਾਨ ਕਰਕੇ ਵਸੂਲੇ 73500

ਜਲੰਧਰ, 16 ਜੁਲਾਈ (ਸ਼ਿਵ)- ਸਫ਼ਾਈ ਵਿਭਾਗ ਦੀ ਇਕ ਟੀਮ ਨੇ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ 'ਚ ਬੇਕਰੀ, ਹਲਵਾਈਆਂ ਦੀਆਂ ਦੁਕਾਨਾਂ 'ਤੇ ਗੰਦਗੀ ਪਾਏ ਜਾਣ ਤੋਂ ਬਾਅਦ 8 ਚਲਾਨ ਕਰਕੇ 73500 ਰਕਮ ਵਸੂਲ ਕਰ ਲਈ ਹੈ | ਇੰਚਾਰਜ ਡਾ. ਕ੍ਰਿਸ਼ਨ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ...

ਪੂਰੀ ਖ਼ਬਰ »

ਚੋਰੀ ਦੇ ਮਾਮਲੇ 'ਚ ਕੈਦ

ਜਲੰਧਰ, 16 ਜੁਲਾਈ (ਚੰਦੀਪ ਭੱਲਾ)-ਏ.ਸੀ.ਜੇ.ਐਮ ਰਸ਼ਮੀ ਸ਼ਰਮਾ ਦੀ ਅਦਾਲਤ ਨੇ ਚੋਰੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸ਼ੰਕਰ ਪੁੱਤਰ ਮੰਗੂ ਰਾਮ ਵਾਸੀ ਇੰਦਰਾ ਕਲੋਨੀ, ਜਲੰਧਰ ਨੂੰ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਨਸ਼ੀਲੇ ਪਾਊਡਰ ਦੇ ਮਾਮਲੇ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚ 'ਵਿਸ਼ਵ ਜਨਸੰਖਿਆ ਦਿਵਸ' ਮਨਾਇਆ

ਜਲੰਧਰ, 16 ਜੁਲਾਈ (ਸੋਢੀ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ, ਜਲੰਧਰ ਵਿਚ 'ਲੋਟਸ ਈਕੋ ਕਲੱਬ' ਦੇ ਬੈਨਰ ਹੇਠ ਇੰਚਾਰਜ ਮਨਦੀਪ ਸ਼ਰਮਾ ਸਾਇੰਸ ਮਾਸਟਰ ਨੇ ਪਿ੍ੰਸੀਪਲ ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ 'ਵਿਸ਼ਵ ਜਨਸੰਖਿਆ ਦਿਵਸ' ਮਨਾਇਆ | ਇਸ ...

ਪੂਰੀ ਖ਼ਬਰ »

ਕੀਰਤਨ ਸਮਾਗਮ ਅੱਜ

ਜਲੰਧਰ, 16 ਜੁਲਾਈ (ਹਰਵਿੰਦਰ ਸਿੰਘ ਫੁੱਲ)-ਗੁਰੂ ਸ਼ਬਦ ਪ੍ਰਚਾਰ ਸਭਾ ਸੋਹਾਣਾ ਬ੍ਰਾਂਚ ਜਲੰਧਰ ਵਲੋਂ 17 ਜੁਲਾਈ, ਮੰਗਲਵਾਰ ਸ਼ਾਮ ਨੂੰ 7.30 ਤੋਂ 9.30 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਗਲੀ ਨੰਬਰ 7, ਸੈਂਟਰਲ ਟਾਊਨ ਵਿਖੇ ਹੋਣਗੇ | ਇਹ ਜਾਣਕਾਰੀ ਭਾਈ ਕੰਵਲ ...

ਪੂਰੀ ਖ਼ਬਰ »

ਨਸ਼ਿਆਂ ਦੇ ਖ਼ਾਤਮੇ ਲਈ ਕੀਤੀ ਮੀਟਿੰਗ

ਜਲੰਧਰ, 16 ਜੁਲਾਈ (ਜਸਪਾਲ ਸਿੰਘ)-ਪੰਜ ਦਰਿਆਵਾਂ ਦੀ ਧਰਤੀ 'ਤੇ ਅੱਜ ਨਸ਼ਿਆਂ ਦਾ ਛੇਵਾਂ ਦਰਿਆ ਠਾਠਾਂ ਮਾਰਦਾ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਤੇਜ਼ ਵਹਾਅ ਵਿਚ ਰੋੜ੍ਹ ਕੇ ਲਿਜਾ ਜਾ ਰਿਹਾ ਹੈ | ਹਰ ਰੋਜ਼ ਅਨੇਕਾਂ ਘਰਾਂ ਦੇ ਚਿਰਾਗ ਇਸ ਨਸ਼ਿਆਂ ਦੀ ਬਲਦੀ ਭੱਠੀ ...

ਪੂਰੀ ਖ਼ਬਰ »

ਨਾ ਆਪ੍ਰੇਸ਼ਨ ਕੀਤਾ ਨਾ ਹੀ ਸਟੰਟ ਪਾਏ, ਦਿਲ ਦੇ ਰੋਗੀ ਦਾ ਕੀਤਾ ਇਲਾਜ

ਜਲੰਧਰ, 16 ਜੁਲਾਈ (ਐੱਮ.ਐੱਸ. ਲੋਹੀਆ)-ਨਕੋਦਰ ਚੌਕ ਨੇੜੇ ਚੱਲ ਰਹੇ ਆਕਸਫੋਰਡ ਹਸਪਤਾਲ 'ਚ ਸੇਵਾਵਾਂ ਦੇ ਰਹੇ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਗੁਰਬੀਰ ਸਿੰਘ ਗਿੱਲ ਨੇ ਇਕ ਕਰੀਬ 76 ਸਾਲ ਦੇ ਵਿਅਕਤੀ ਦੇ ਦਿਲ ਦੀਆਂ ਬੰਦ ਨਾੜੀਆਂ ਦਾ ਬਿਨਾ ਆਪ੍ਰੇਸ਼ਨ ਅਤੇ ਬਿਨਾ ...

ਪੂਰੀ ਖ਼ਬਰ »

ਦੰਦਾਂ ਦਾ ਸਰੀਰ ਦੀਆਂ ਹੋਰ ਬਿਮਾਰੀਆਂ ਨਾਲ ਸਬੰਧ ਵਿਸ਼ੇ 'ਤੇ ਵਰਕਸ਼ਾਪ

ਜਲੰਧਰ, 16 ਜੁਲਾਈ (ਐੱਮ.ਐੱਸ. ਲੋਹੀਆ)-ਵੱਖ-ਵੱਖ ਸ਼ਹਿਰੋਂ ਤੋਂ ਆਏ ਦੰਦਾਂ ਦੇ ਡਾਕਟਰਾਂ ਲਈ ਕਰਵਾਈ ਗਈ ਇਕ ਵਿਸ਼ੇਸ਼ ਵਰਕਸ਼ਾਪ ਦੌਰਾਨ ਦਿਲੀ ਤੋਂ ਆਏ ਡਾ. ਸੰਜੇ ਅਰੋੜਾ ਅਤੇ ਡਾ. ਅਵਤਾਰ ਸਿੰਘ ਨੇ ਦੰਦਾਂ ਦਾ ਸਰੀਰ ਦੀਆਂ ਹੋਰ ਬਿਮਾਰੀਆਂ ਨਾਲ ਸਬੰਧ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਤਿੰਨ ਦਿਨਾ ਹੜਤਾਲ ਸ਼ੁਰੂ

ਜਲੰਧਰ, 16 ਜੁਲਾਈ (ਹਰਵਿੰਦਰ ਸਿੰਘ ਫੁੱਲ)-ਪੰਜਾਬ ਸਰਕਾਰ ਵਲੋਂ ਪੰਜਾਬ ਰੋਡਵੇਜ ਪਨਬੱਸ ਕੰਟਰੈਕਟ ਵਰਕਰਜ ਯੂਨੀਅਨ ਦੀਆਂ ਮੰਗਾਂ ਨਾ ਮੰਨੇ ਜਾਣ ਕਰਕੇ ਯੂਨੀਅਨ ਨੇ ਰੋਸ ਪ੍ਰਗਟ ਕਰਦਿਆਂ ਅੱਜ ਤੋਂ ਤਿੰਨ ਦਿਨਾ ਹੜਤਾਲ ਆਰੰਭ ਕਰ ਦਿੱਤੀ ਹੈ | ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਡੀ.ਸੀ. ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਲੋਕ ਪੱਖੀ ਵੈੱਬਸਾਈਟ ਜਾਰੀ

ਜਲੰਧਰ, 16 ਜੁਲਾਈ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀ ਮੁੜ ਸੁਰਜੀਤ ਕੀਤੀ ਗਈ ਤੇ ਅਸਾਨੀ ਨਾਲ ਚੱਲਣ ਵਾਲੀ ਐਸ-3 ਵਾਸ ਸਿਕਿਊਰ, ਸਕੇਲੇਬਲ ਅਤੇ ਸੁਗੱਮਿਆ ਵੈਬਸਾਈਟ 'ਤੇ ਅਧਾਰਿਤ ਹੈ | ਇੰਗਿਲੰਗ ਤੇ ...

ਪੂਰੀ ਖ਼ਬਰ »

ਗੁ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰੂ ਨਾਨਕਪੁਰਾ ਵਿਖੇ ਗੁਰਮਤਿ ਸਮਾਗਮ

ਚੁਗਿੱਟੀ/ਜੰਡੂਸਿੰਘਾ, 16 ਜੁਲਾਈ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਗੁਰੂ ਨਾਨਕਪੁਰਾ (ਵੈਸਟ) ਦੇ ਬਸ਼ੀਰਪੁਰਾ ਰੋਡ 'ਤੇ ਸਸ਼ੋਭਿਤ ਗੁ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿਖੇ ਸਮੂਹ ਸੰਗਤਾਂ ਵਲੋਂ ਸੋਮਵਾਰ ਨੂੰ ਸਾਵਣ ਮਹੀਨੇ ਦੀ ਸੰਗਰਾਂਦ ਦੇ ਸਬੰਧ ਗੁਰਮਤਿ ਸਮਾਗਮ ...

ਪੂਰੀ ਖ਼ਬਰ »

ਕਾਂਗਰਸ ਛੱਡ ਕੇ ਸੇਠੀ ਭਾਜਪਾ 'ਚ ਸ਼ਾਮਿਲ

ਜਲੰਧਰ, 16 ਜੁਲਾਈ (ਸ਼ਿਵ)- ਬਸਤੀ ਸ਼ੇਖ਼ 'ਚ ਜਸਬੀਰ ਸਿੰਘ ਸੇਠੀ ਆਪਣੇ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ ਹੋ ਗਏ | ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਮਹਿੰਦਰ ਭਗਤ ਤੋਂ ਇਲਾਵਾ ਬਲਦੇਵ ਰਾਜ ਚੌਹਾਨ, ਗੁਰਮੀਤ ਚੌਹਾਨ, ਗੌਰਵ ਜੋਸ਼ੀ, ਗੁਰਜੀਤ ਸਿੰਘ ਸੇਠੀ, ਜਸਵੰਤ ...

ਪੂਰੀ ਖ਼ਬਰ »

ਤਨਖਾਹਾਂ ਨਾ ਮਿਲਣ 'ਤੇ ਸ਼ੁੱਕਰਵਾਰ ਨੂੰ ਹੜਤਾਲ 'ਤੇ ਜਾਣਗੇ ਸਫਾਈ ਕਰਮਚਾਰੀ

ਜਲੰਧਰ, 16 ਜੁਲਾਈ (ਸ਼ਿਵ)- ਤਨਖ਼ਾਹਾਂ ਨਾ ਦੇਣ ਤੇ ਬਿਲਡਿੰਗ ਵਿਭਾਗ ਦੇ ਮੁਅੱਤਲ ਕੀਤੇ ਗਏ ਅਫ਼ਸਰਾਂ ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਨਗਰ ਨਿਗਮ ਦੇ ਮੁਲਾਜ਼ਮ ਜਥੇਬੰਦੀਆਂ ਨੇ ਮੰਗਲਵਾਰ ਨੂੰ ਸਾਰੇ ਨਿਗਮ ਮੁਲਾਜ਼ਮਾਂ ਦੇ ਹੜਤਾਲ 'ਤੇ ਬੈਠਣ ਦਾ ਐਲਾਨ ਕਰਦਿਆਂ ...

ਪੂਰੀ ਖ਼ਬਰ »

ਨਿਊ ਕਲਗੀਧਰ ਨਗਰ ਵਿਖੇ ਗੁਰਦੁਆਰਾ ਸਾਹਿਬ ਨੂੰ ਲਾਏ ਤਾਲੇ ਨੂੰ ਲੈ ਕੇ ਸਥਿਤੀ ਤਣਾਅਪੂਰਨ

ਜਲੰਧਰ, 16 ਜੁਲਾਈ (ਹਰਵਿੰਦਰ ਸਿੰਘ ਫੁੱਲ)-ਨਿਊ ਕਲਗੀਧਰ ਨਗਰ ਵਿਖੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਗੁਰਦੁਆਰਾ ਸਾਹਿਬ ਨੂੰ ਤਾਲਾਬੰਦ ਕਰ ਦਿੱਤਾ ਗਿਆ | ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੱਤਾਧਾਰੀ ਪਾਰਟੀ ਦੇ ਵਿਧਾਇਕ ਪਰਗਟ ਸਿੰਘ ਦੇ ਪਿਤਾ ...

ਪੂਰੀ ਖ਼ਬਰ »

ਡੇਵੀਏਟ ਦੇ 53 ਵਿਦਿਆਰਥੀਆਂ ਨੇ ਪੀ. ਟੀ. ਯੂ. ਦੇ ਨਤੀਜਿਆਂ ਦੀ ਮੈਰਿਟ ਸੂਚੀ 'ਚ ਸਥਾਨ ਪ੍ਰਾਪਤ ਕੀਤਾ

ਜਲੰਧਰ, 16 ਜੁਲਾਈ (ਰਣਜੀਤ ਸਿੰਘ ਸੋਢੀ)-ਡੇਵੀਏਟ ਦੇ ਪਿ੍ੰਸੀਪਲ ਡਾ. ਮਨੋਜ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਈ. ਕੇ. ਜੀ. ਪੀ. ਟੀ. ਯੂ. ਵੱਲੋਂ ਐਲਾਨੇ ਗਏ ਵੱਖ ਵੱਖ ਨਤੀਜਿਆਂ 'ਚੋਂ ਡੇਵੀਏਟ ਦੇ 53 ਵਿਦਿਆਰਥੀਆਂ ਨੇ ਮੈਰਿਟ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਸੀ. ਐੱਸ. ਈ-1 ਸਮੈਸਟਰ 'ਚੋਂ ਪਹਿਲੇ 10 ਪੁਜ਼ੀਸ਼ਨਾਂ 'ਚੋਂ 7 ਪੁਜ਼ੀਸ਼ਨਾਂ ਡੇਵੀਏਟ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੀਆਂ | ਕੀਰਤੀ ਨੇ ਪਹਿਲਾ ਸਥਾਨ, ਆਸ਼ਮੀਨ ਨੇ ਦੂਸਰਾ ਸਥਾਨ, ਅਰੁਣ ਕੁਮਾਰ, ਤਾਨੀਆ, ਪਲਵੀ ਅਰੋੜਾ, ਰਿਤਿਕਾ ਗੁਪਤਾ ਤੇ ਸ਼ਿਵਮ ਗੁਪਤਾ ਨੇ ਪੰਜਵਾਂ, ਛੇਵਾਂ ਤੇ ਸੱਤਵਾਂ ਸਥਾਨ ਪ੍ਰਾਪਤ ਕੀਤਾ | ਸੀ. ਐੱਸ. ਈ. ਸਮੈਸਟਰ-3 'ਚੋਂ ਪਲਕ ਜਿੰਦਲ ਨੇ ਪਹਿਲਾ ਸਥਾਨ, ਕੈਲਾਸ਼, ਸ਼ਰੂਤੀ ਕਾਲੜਾ, ਆਕਿ੍ਤੀ ਭਾਰਦਵਾਜ, ਹਨਿਸ਼ਾ ਅਰੋੜਾ ਤੇ ਭਵਿਸ਼ਾ ਦੁੱਗਲ ਨੇ ਸੱਤਵਾਂ, ਨੌਵਾਂ ਤੇ ਦਸਵਾਂ ਸਥਾਨ ਪ੍ਰਾਪਤ ਕੀਤਾ | ਸੀ. ਐੱਸ. ਈ ਪੰਜਵੇਂ ਸਮੈਸਟਰ 'ਚੋਂ ਡੇਵੀਏਟ ਦੇ ਵਿਦਿਆਰਥੀਆਂ ਨੇ 6 ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ | ਕ੍ਰਿਤਿਕਾ ਸਹਿਦੇਵ, ਹਿਤਾਕਸ਼ੀ, ਅਰਪਨੀਤ ਕੌਰ, ਪੁਨੀਤ ਨੰਦਾ ਤੇ ਇਸ਼ਿਤਾ ਬੇਰੀ ਨੇ ਯੂਨੀਵਰਸਿਟੀ 'ਚੋਂ ਚੌਥਾ, ਛੇਵਾਂ ਤੇ ਦਸਵਾਂ ਸਥਾਨ ਪ੍ਰਾਪਤ ਕੀਤਾ | ਇਲੈਕਟ੍ਰੋਨਿਕ ਐਾਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਸਮੈਸਟਰ-3 'ਚ ਸੌਰਭ ਪਟਿਆਲ ਤੇ ਸਚਿਨ ਕੁਮਾਰ ਨੇ ਯੂਨੀਵਰਸਿਟੀ 'ਚੋਂ ਚੌਥਾ ਤੇ ਅੱਠਵਾਂ ਸਥਾਨ ਪ੍ਰਾਪਤ ਕੀਤਾ | ਸਮੈਸਟਰ-5 'ਚੋਂ ਆਰਿਆ ਕੁਮਾਰ ਸਿਨਹਾ, ਸਾਕਸ਼ੀ ਗੋਇਲ ਤੇ ਅੰਕਿਤ ਨੇ ਯੂਨੀਵਰਸਿਟੀ 'ਚੋਂ ਛੇਵਾਂ, ਨੌਵਾਂ ਤੇ ਦਸਵਾਂ ਸਥਾਨ ਪ੍ਰਾਪਤ ਕੀਤਾ | ਇਲੈਕਟਿ੍ਕ ਇੰਜੀਨੀਅਰਿੰਗ ਦੇ ਤੀਸਰੇ ਸਮੈਸਟਰ 'ਚੋਂ ਇਕਬਾਲ ਸਿੰਘ ਭੁੱਲਰ ਤੇ ਤੇਜਿੰਦਰ ਸਿੰਘ ਨੇ ਯੂਨੀਵਰਸਿਟੀ 'ਚੋਂ ਛੇਵਾਂ ਤੇ ਦਸਵਾਂ ਸਥਾਨ ਪ੍ਰਾਪਤ ਕੀਤਾ | ਸਮੈਸਟਰ-5 'ਚੋਂ ਮਨਜੋਤ ਕੌਰ, ਸੁਨੀਲ ਕੁਮਾਰ, ਜਸਰੀਤ ਕੌਰ ਸੈਣੀ, ਪ੍ਰਭਦਿਆਲ ਸਿੰਘ ਤੇ ਸ਼ੁਭਮ ਭੰਡਾਰੀ ਨੇ ਯੂਨੀਵਰਸਿਟੀ 'ਚੋਂ ਦੂਸਰਾ, ਚੌਥਾ, ਛੇਵਾਂ ਤੇ ਅੱਠਵਾਂ ਸਥਾਨ ਪ੍ਰਾਪਤ ਕੀਤਾ | ਆਖ਼ਰੀ ਸਮੈਸਟਰ 'ਚੋਂ ਅਮਨ ਕਥੂਰੀਆ, ਅਨਮੋਲ ਗੁਪਤਾ ਤੇ ਅੰਮਿ੍ਤਪਾਲ ਸਿੰਘ ਨੇ ਯੂਨੀਵਰਸਿਟੀ 'ਚੋਂ ਤੀਸਰਾ, ਚੌਥਾ ਤੇ ਸੱਤਵਾਂ ਸਥਾਨ ਪ੍ਰਾਪਤ ਕੀਤਾ | ਸੂਚਨਾ ਤੇ ਤਕਨਾਲੋਜੀ ਦੇ ਸਮੈਸਟਰ-1 'ਚੋਂ ਗੁਰਪ੍ਰੀਤ ਕੌਰ ਤੇ ਰੇਖੀ ਤੇਜਸਬੀਰ ਸਿੰਘ ਨੇ ਯੂਨੀਵਰਸਿਟੀ 'ਚੋਂ ਛੇਵਾਂ ਤੇ ਦਸਵਾਂ ਸਥਾਨ ਪ੍ਰਾਪਤ ਕੀਤਾ | ਸਮੈਸਟਰ-3 'ਚੋਂ ਮੁਸਕਾਨ ਗੁਪਤਾ, ਕੁਨਾਲ ਗੁਪਤਾ, ਮਰਿਦੁਲ ਚੋਪੜਾ ਨੇ ਤੀਸਰਾ, ਪੰਜਵਾਂ ਤੇ ਨੌਵਾਂ ਸਥਾਨ ਪ੍ਰਾਪਤ ਕੀਤਾ | ਸਮੈਸਟਰ-5 'ਚੋਂ ਪਲਕ ਤੇ ਲਾਕਿਸ਼ਤਾ ਅਰੋੜਾ ਨੇ ਨੌਵਾਂ ਤੇ ਦਸਵਾਂ ਸਥਾਨ ਪ੍ਰਾਪਤ ਕੀਤਾ | ਸਮੈਸਟਰ-7 'ਚੋਂ ਚੈਰੀ ਤਲਵਾੜ ਨੇ ਨੌਵਾਂ ਸਥਾਨ ਪ੍ਰਾਪਤ ਕੀਤਾ | ਮਕੈਨੀਕਲ ਇੰਜੀਨੀਅਰਿੰਗ 'ਚੋਂ ਸਮੈਸਟਰ-1 'ਚੋਂ ਸਾਗਰ ਤੇ ਸਹਿਜ ਜੌਲੀ ਨੇ ਯੂਨੀਵਰਸਿਟੀ 'ਚੋਂ ਸੱਤਵਾਂ ਤੇ ਨੌਵਾਂ ਸਥਾਨ ਪ੍ਰਾਪਤ ਕੀਤਾ | ਸਮੈਸਟਰ-3 'ਚੋਂ ਨਿਤਿਨ ਕੁਮਾਰ ਤੇ ਵਿਦਿਆ ਸਾਗਰ ਨੇ ਯੂਨੀਵਰਸਿਟੀ 'ਚੋਂ ਸੱਤਵਾਂ ਤੇ ਦਸਵਾਂ ਸਥਾਨ, ਸਮੈਸਟਰ-5 'ਚੋਂ ਅਭਿਸ਼ੇਕ ਕੁਮਾਰ ਸੋਹਲ ਤੇ ਉੱਜਵਲ ਗੁਪਤਾ ਨੇ ਯੂਨੀਵਰਸਿਟੀ 'ਚੋਂ ਦੂਸਰਾ ਤੇ ਛੇਵਾਂ ਸਥਾਨ ਪ੍ਰਾਪਤ ਕੀਤਾ | ਸਿਵਲ ਇੰਜੀਨੀਅਰਿੰਗ ਦੇ ਸਮੈਸਟਰ-1 'ਚੋਂ ਓਦੈ ਛਾਬੜਾ ਨੇ ਦਸਵਾਂ, ਸਮੈਸਟਰ-5 'ਚੋਂ ਅਵਿਨਾਸ਼ ਵਸ਼ਿਸ਼ਟ ਤੇ ਰਮਨ ਕੁਮਾਰ ਨੇ ਯੂਨੀਵਰਸਿਟੀ 'ਚੋਂ ਚੌਥਾ ਤੇ ਨੌਵਾਂ ਸਥਾਨ ਪ੍ਰਾਪਤ ਕੀਤਾ | ਬਿਜ਼ਨਸ ਮੈਨੇਜਮੈਂਟ ਸਮੈਸਟਰ-1 'ਚੋਂ ਕਵਿਤਾ ਹਾਂਡਾ ਨੇ ਚੌਥਾ, ਸਮੈਸਟਰ-3 'ਚੋਂ ਦੀਕਸ਼ਾ ਮਲਹੋਤਰਾ ਨੇ 10ਵਾਂ ਸਥਾਨ ਯੂਨੀਵਰਸਿਟੀ 'ਚੋ ਪ੍ਰਾਪਤ ਕੀਤਾ | ਐਮ. ਸੀ. ਏ ਸਮੈਸਟਰ-1 'ਚੋਂ ਅੰਮਿ੍ਤਪਾਲ ਕੌਰ ਨੇ ਯੂਨੀਵਰਸਿਟੀ 'ਚੋਂ ਅੱਠਵਾਂ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਡੇਵੀਏਟ ਡਾ. ਮਨੋਜ ਕੁਮਾਰ ਨੇ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਤੇ ਸਮੂਹ ਅਧਿਆਪਕ ਸਾਹਿਬਾਨ ਨੂੰ ਵਧਾਈ ਦਿੱਤੀ |


ਖ਼ਬਰ ਸ਼ੇਅਰ ਕਰੋ

ਇਨੋਸੈਂਟ ਹਾਰਟਸ ਲੁਹਾਰਾਂ ਕੈਂਪਸ ਵਿਖੇ ਮਨਾਇਆ ਸ਼ਾਨਦਾਰ ਨਤੀਜਿਆਂ ਦਾ ਜਸ਼ਨ

ਜਲੰਧਰ, 16 ਜੁਲਾਈ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲੁਹਾਰਾਂ ਕੈਂਪਸ ਵਲੋਂ ਸਭਿਆਚਾਰਕ ਗਤੀਵਿਧੀਆਂ, ਖੇਡਾਂ, ਪਲੇਸਮੈਂਟ ਵਿਚ ਮੱਲ੍ਹਾਂ ਮਾਰਨ ਤੋਂ ਬਾਅਦ ਹੁਣ ਅਕਾਦਮਿਕ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਪਤਨੀ ਦਾ ਕਤਲ ਕਰਨ ਵਾਲੇ ਪਤੀ ਨੂੰ ਉਮਰ ਕੈਦ

ਜਲੰਧਰ, 16 ਜੁਲਾਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰੀਤ ਕੌਰ ਕਾਲੇਕਾ ਦੀ ਅਦਾਲਤ ਨੇ ਪਤਨੀ ਦੇ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਿ੍ਤਕਾ ਰਾਜਵਿੰਦਰ ਕੌਰ ਦੇ ਪਤੀ ਬਲਰਾਜ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਖੁਰਲਾਪੁਰ, ਮਹਿਤਪੁਰ ਨੂੰ ਉਮਰ ...

ਪੂਰੀ ਖ਼ਬਰ »

ਗੁ: ਸਿੰਘ ਸਭਾ ਨਿਊ ਦਸ਼ਮੇਸ਼ ਨਗਰ ਵਿਖੇ ਵਡਾਲਾ ਦਾ ਸਨਮਾਨ

ਜਲੰਧਰ, 16 ਜੁਲਾਈ (ਹਰਵਿੰਦਰ ਸਿੰਘ ਫੁੱਲ)-ਟਕਸਾਲੀ ਅਕਾਲੀ ਆਗੂ ਸ: ਗੁਰਪ੍ਰਤਾਪ ਸਿੰਘ ਵਡਾਲਾ ਐਮ.ਐਲ.ਏ. ਨਕੋਦਰ ਜਲੰਧਰ ਦਿਹਾਤੀ ਦੇ ਪ੍ਰਧਾਨ ਬਣਨ ਉਪਰੰਤ ਗੁਰਦੁਆਰਾ ਸਿੰਘ ਸਭਾ ਦਸਮੇਸ਼ ਨਗਰ ਪਹੁੰਚਣ 'ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਵਲੋਂ ...

ਪੂਰੀ ਖ਼ਬਰ »

ਪੁਲਿਸ ਕਰਮਚਾਰੀਆਂ 'ਤੇ ਨਸ਼ੇ ਦੇ ਵਪਾਰ ਲਈ ਮਜਬੂਰ ਕਰਨ ਦਾ ਦੋਸ਼

ਜਲੰਧਰ, 16 ਜੁਲਾਈ (ਮੇਜਰ ਸਿੰਘ)-ਹੁਸ਼ਿਆਰਪੁਰ ਜ਼ਿਲੇ੍ਹ ਦੇ ਥਾਣਾ ਮੇਹਟੀਆਣਾ ਦੇ ਪਿੰਡ ਮਾਨਾ ਦੇ ਪਤੀ-ਪਤਨੀ ਕੁਲਜੀਤ ਕੌਰ ਤੇ ਸੁਖਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਕੁਝ ਪੁਲਿਸ ਕਰਮਚਾਰੀਆਂ ਨੇ 2015 'ਚ ਪਹਿਲਾਂ ਸੁਖਵਿੰਦਰ ਸਿੰਘ ਨੂੰ ਨਸ਼ੇ ਦੀ ਆਦਤ ਪਾਈ ਤੇ ਫੇਰ ...

ਪੂਰੀ ਖ਼ਬਰ »

ਕੈਪਟਨ ਸਰਕਾਰ ਤਰੱਕੀਆਂ 'ਚ ਰਾਖਵਾਂਕਰਨ ਲਾਗੂ ਕਰੇਗੀ-ਰਿੰਕੂ

ਜਲੰਧਰ, 16 ਜੁਲਾਈ (ਮੇਜਰ ਸਿੰਘ)-ਪੰਜਾਬ ਸਰਕਾਰ ਨੇ ਸੂਬੇ ਵਿਚ ਦਲਿਤ ਵਰਗ ਦੇ ਕਰਮਚਾਰੀਆਂ ਨੂੰ ਇਕ ਵੱਡੀ ਰਾਹਤ ਦਿੰਦਿਆਂ ਸੁਪਰੀਮ ਕੋਰਟ ਦੇ ਰਿਜ਼ਰਵੇਸ਼ਨ-ਇਨ-ਪ੍ਰਮੋਸ਼ਨ ਜਾਰੀ ਰੱਖਣ ਬਾਰੇ ਮਿਤੀ 17.5.2018 ਦੇ ਫ਼ੈਸਲੇ ਨੂੰ ਲਾਗੂ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ...

ਪੂਰੀ ਖ਼ਬਰ »

ਪਿੰਡ ਮਨਸੂਰਪੁਰ ਵਿਖੇ ਸਾਲਾਨਾ ਬੇੜਾ ਤਾਰਿਆ

ਫਿਲੌਰ, 16 ਜੁਲਾਈ ( ਸੁਰਜੀਤ ਸਿੰਘ ਬਰਨਾਲਾ, ਕੈਨੇਡੀ )-ਨਜ਼ਦੀਕੀ ਪਿੰਡ ਮਨਸੂਰਪੁਰ ਵਿਖੇ ਖਵਾਜਾ ਪੀਰ ਪ੍ਰਬੰਧਕ ਕਮੇਟੀ , ਐਨ ਆਰ ਆਈ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਖਵਾਜਾ ਪੀਰ ਦਾ ਮੇਲਾ ਕਰਵਾਇਆ ਗਿਆ | ਜਿਸ ਦੌਰਾਨ ਬੜੀ ਸ਼ਰਧਾ ਤੇ ਉਤਸ਼ਾਹ ...

ਪੂਰੀ ਖ਼ਬਰ »

ਹਨੂੰੂਮਤ ਸਕੂਲ ਵਿਚ ਵਰਕਸ਼ਾਪ ਕਰਵਾਈ

ਗੁਰਾਇਆ, 16 ਜੁਲਾਈ (ਬਲਵਿੰਦਰ ਸਿੰਘ)-ਸ੍ਰੀ ਹਨੂੰਮਤ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਪਿ੍ੰਸੀਪਲ ਆਰਤੀ ਸੋਬਤੀ ਦੀ ਅਗਵਾਈ ਹੇਠ ਅਧਿਆਪਕਾਂ ਲਈ, ਨੈਸ਼ਨਲ ਕੌਾਸਲ ਆਫ਼ ਐਜੂਕੇਸ਼ਨਲ ਰਿਸਰਚ ਐਾਡ ਟ੍ਰੇਨਿੰਗ ਸਹਿ-ਲੇਖਿਕਾ ਮਿਸ ਜਰਨਾ-ਡੇ ਜੀ ਵਲ਼ੋਂ ਅਧਿਆਪਕਾਂ ਲਈ ...

ਪੂਰੀ ਖ਼ਬਰ »

ਅੱਪਰ-ਪ੍ਰਾਇਮਰੀ ਪੱਧਰ 'ਤੇ ਅਧਿਆਪਕਾਂ ਦਾ ਸੈਮੀਨਾਰ ਲਗਾਇਆ

ਮਲਸੀਆਂ, 16 ਜੁਲਾਈ (ਸੁਖਦੀਪ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਜਲੰਧਰ ਸਤਨਾਮ ਸਿੰਘ, ਡਾਇਟ ਪਿ੍ੰਸੀਪਲ ਅਨੀਤਾ ਪੁਰੀ ਤੇ ਜ਼ਿਲ੍ਹਾ ਕੋਆਰਡੀਨੇਟਰ (ਅੰਗਰੇਜ਼ੀ) ਚੰਦਰ ਸ਼ੇਖਰ ਦੀ ਅਗਵਾਈ ਹੇਠ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਪ੍ਰਾਜੈਕਟ ਅਧੀਨ ਸਰਕਾਰੀ ...

ਪੂਰੀ ਖ਼ਬਰ »

ਭੂਰੇ ਵਾਲੇ ਮਸਤਾਂ ਦਾ ਸਾਲਾਨਾ ਜੋੜ ਮੇਲਾ ਮਨਾਇਆ

ਕ੍ਰਿਸ਼ਨਗੜ੍ਹ, 16 ਜੁਲਾਈ (ਹਰਬੰਸ ਸਿੰਘ ਹੋਠੀ)-ਪਿੰਡ ਬੱਲਾਂ (ਨਜ਼ਦੀਕੀ ਡੇਰਾ ਸੱਚ ਖੰਡ ਬੱਲਾਂ) ਵਿਖੇ ਭੂਰੇ ਵਾਲੇ ਮਸਤਾਂ ਦਾ ਸਾਲਾਨਾ ਜੋੜ ਮੇਲਾ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਸਵਰਨਾ ਰਾਮ ਦੀ ਸਰਪ੍ਰਸਤੀ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ...

ਪੂਰੀ ਖ਼ਬਰ »

ਸਰਕਾਰੀ ਸੀਨੀ: ਸੈਕੰਡਰੀ ਸਕੂਲ 'ਚ ਬੂਟੇ ਲਗਾਏ

ਮੱਲ੍ਹੀਆਂ ਕਲਾਂ, 16 ਜੁਲਾਈ (ਮਨਜੀਤ ਮਾਨ)-ਸਰਕਾਰੀ ਸੀਨੀ: ਸੈਕੰਡਰੀ ਸਕੂਲ ਖੀਵਾ (ਜਲੰਧਰ) ਵਿਖੇ ਸਕੂਲ ਦੇ ਪਿ੍ੰਸੀਪਲ ਲਲਿਤ ਮੋਹਨ, ਅਧਿਆਪਕ ਤੇਜਪਾਲ ਕੁਮਾਰ, ਸ਼ਿਵ ਚੰਦ, ਜਤਿੰਦਰ ਕੁਮਾਰ, ਮੈਡਮ ਵਿੱਕੀ ਅਰੋੜਾ, ਮੈਡਮ ਕਿਰਨ ਕੁਮਾਰੀ ਤੋਂ ਇਲਾਵਾ ਸਮੂਹ ਸਕੂਲ ਸਟਾਫ਼ ...

ਪੂਰੀ ਖ਼ਬਰ »

ਸਹੁਰੇ ਪਰਿਵਾਰ 'ਤੇ ਕੁੱਟਮਾਰ ਕਰਨ ਦੇ ਦੋਸ਼

ਆਦਮਪੁਰ,16 ਜੁਲਾਈ (ਹਰਪ੍ਰੀਤ ਸਿੰਘ)-ਹਲਕੇ ਅਧੀਨ ਆਉਂਦੇ ਪਿੰਡ ਬੋਲੀਨਾ ਵਿਖੇ ਇਕ ਸਹੁਰੇ ਪਰਿਵਾਰ ਵਲੋਂ ਆਪਣੀ 4 ਮਹੀਨਿਆਂ ਦੀ ਗਰਭਵਤੀ ਨੂੰ ਹ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਨ ਦਾ ਮਾਮਲਾ ਸਹਮਣੇ ਆਇਆ ਹੈ | ਸਰਕਾਰੀ ਹਸਪਤਾਲ ਆਦਮਪੁਰ ਵਿਖੇ ਜ਼ੇਰੇ ਇਲਾਜ ਪੀੜਤ ਵੀਨਾ ...

ਪੂਰੀ ਖ਼ਬਰ »

ਸੁਰਤਾਲ ਸੰਗੀਤ ਵਿਦਿਆਲਿਆ ਵਲੋਂ ਸਮਾਗਮ

ਸ਼ਾਹਕੋਟ, 16 ਜੁਲਾਈ (ਬਾਂਸਲ)-ਸੁਰਤਾਲ ਸੰਗੀਤ ਵਿਦਿਆਲਿਆ ਸ਼ਾਹਕੋਟ ਵਿਖੇ ਸਾਹਿਤਕ ਸਮਾਗਮ ਅੱਜ ਦੀ ਸ਼ਾਮ ਡਾ: ਰਾਮ ਮੂਰਤੀ ਦੇ ਨਾਂਅ ਕਰਵਾਈ ਗਈ | ਇਸ ਸਮਾਗਮ ਵਿਚ ਜਿੱਥੇ ਸਾਹਿਤਕਾਰ, ਸੰਗੀਤਕਾਰ, ਗਾਇਕ ਤੇ ਗੀਤਕਾਰ ਵੱਡੀ ਗਿਣਤੀ 'ਚ ਹਾਜ਼ਰ ਹੋਏ, ਉੱਥੇ ਉੱਘੇ ...

ਪੂਰੀ ਖ਼ਬਰ »

ਦੀ ਜੱਕੋਪੁਰ ਖੁਰਦ ਜਦੀਦ ਕੋਆਪ੍ਰੇਟਿਵ ਸੁਸਾਇਟੀ ਦੀ ਚੋਣ ਲਈ ਨਾਮਜ਼ਦਗੀਆਂ ਅੱਜ

ਲੋਹੀਆਂ ਖਾਸ, 16 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ) ਦੀ ਜੱਕੋਪੁਰ ਖੁਰਦ ਜਦੀਦ ਕੋਆਪਰੇਟਿਵ ਸੁਸਾਇਟੀ ਐਟ ਲੋਹੀਆਂ ਖਾਸ ਦੀ ਬੋਰਡ ਆਫ਼ ਡਾਇਰੈਕਟਰ ਦੀ ਪੰਜ ਸਾਲਾਂ ਬਾਅਦ ਆਮ ਚੋਣ ਲਈ ਨਾਮਜਦਗੀਆਂ 17 ਜੁਲਾਈ ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਦਾਖਲ ਕੀਤੀਆਂ ...

ਪੂਰੀ ਖ਼ਬਰ »

ਜੀ. ਐਸ. ਟੀ .ਯੂ. ਵਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਸੈਕੰਡਰੀ ਵਿਰੁੱਧ ਧਰਨੇ ਦੀ ਚਿਤਾਵਨੀ

ਨੂਰਮਹਿਲ, 16 ਜੁਲਾਈ(ਗੁਰਦੀਪ ਸਿੰਘ ਲਾਲੀ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਕਮੇਟੀ ਵਲੋਂ ਜ਼ਿਲ੍ਹਾ ਸਿੱਖਿਆ ਦਫਤਰ ਸੈਕੰਡਰੀ ਵਿਰੁੱਧ ਧਰਨੇ ਦੀ ਗੱਲ ਕਹੀ ਹੈ ਇਸ ਬਾਰੇ ਪ੍ਰਧਾਨ ਕਰਨੈਲ ਨੇ ਦੱਸਿਆ ਕਿ ਬੀਤੇ ਕਈ ਮਹੀਨਿਆਂ ਤੋਂ ਦਫਤਰ 'ਚ ...

ਪੂਰੀ ਖ਼ਬਰ »

ਸਾਬਕਾ ਪ੍ਰਧਾਨ ਤਰਸੇਮ ਦੱਤ ਛੁਰਾ ਦੀ ਰਸਮ ਕਿਰਿਆ ਕੱਲ੍ਹ

ਸ਼ਾਹਕੋਟ, 16 ਜੁਲਾਈ (ਸਚਦੇਵਾ)- ਰਾਜੀਵ ਦੱਤ ਛੁਰਾ ਜਰਮਨ ਤੇ ਰਾਣਾ ਹਸਪਤਾਲ ਤੇ ਮੈਡੀਕਲ ਸਟੋਰ ਸ਼ਾਹਕੋਟ ਦੇ ਮਾਲਕ ਸੰਜੀਵ ਦੱਤ ਛੁਰਾ ਦੇ ਪਿਤਾ ਅਤੇ ਡਾ. ਸਮੀਰ ਛੁਰਾ ਤੇ ਡਾ. ਅਕਸ਼ੇ ਛੁਰਾ ਦੇ ਦਾਦਾ ਸਵ. ਤਰਸੇਮ ਦੱਤ ਛੁਰਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਤੇ ...

ਪੂਰੀ ਖ਼ਬਰ »

ਠੇਕੇਦਾਰ ਵਲ਼ੋਂ ਤਨਖ਼ਾਹ ਨਾ ਦੇਣ 'ਤੇ ਕਾਮੇ ਪ੍ਰੇਸ਼ਾਨ

ਗੁਰਾਇਆ, 16 ਜੁਲਾਈ (ਬਲਵਿੰਦਰ ਸਿੰਘ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਚ ਤਾਇਨਾਤ ਸੀ. ਐਚ. ਬੀ. ਕਾਮਿਆ ਨੂੰ ਚਾਰ ਪੰਜ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਹੈ | ਗੁਰਾਇਆ ਡਵੀਜ਼ਨ 'ਚ ਜ਼ੋਨ ਇਲੈਕਟ੍ਰੀਕਲ 'ਚ ਤਾਇਨਾਤ ਕਾਮਿਆ ਨੂੰ ਠੇਕੇਦਾਰ ਵਲ਼ੋਂ ਤਨਖ਼ਾਹ ...

ਪੂਰੀ ਖ਼ਬਰ »

ਟਿੱਪਰ ਤੇ ਟਰੱਕ ਦੀ ਟੱਕਰ 'ਚ ਦੋਵੇਂ ਚਾਲਕ ਜ਼ਖਮੀ

ਕਠਾਰ, 16 ਜੁਲਾਈ ( ਰਾਜੋਵਾਲੀਆ ) ਬੀਤੀ ਰਾਤ ਕਰੀਬ ਸਾਢੇ ਗਿਆਰਾਂ ਵਜੇ ਜਲੰਧਰ ਹੁਸ਼ਿਆਰਪੁਰ ਮੁੱਖ ਮਾਰਗ 'ਤੇ ਪਿੰਡ ਮੰਡੇਰਾਂ ਨਜ਼ਦੀਕ ਰੇਤਾ ਨਾਲ ਭਰੇ ਟਿੱਪਰ ਤੇ ਟਰੱਕ ਦੀ ਆਹਮਣੇ ਸਾਹਮਣੇ ਹੋਈ ਸਿੱਧੀ ਟੱਕਰ ਦੌਰਾਨ ਦੋਵੇਂ ਵਾਹਨਾ ਦੇ ਚਾਲਕ ਜ਼ਖਮੀ ਹੋ ਗਏ | ਇਸ ਘਟਨਾ ...

ਪੂਰੀ ਖ਼ਬਰ »

ਨਰਸਿੰਗ ਕਾਲਜ ਦੀ ਵਿਦਿਆਰਥਣ ਲਾਪਤਾ

ਆਦਮਪੁਰ , 16 ਜੁਲਾਈ (ਹਰਪ੍ਰੀਤ ਸਿੰਘ)-ਆਦਮਪੁਰ ਨੇੜੇ ਮਹਿਮਦਪੁਰ 'ਚ ਸਥਿਤ ਇਕ ਨਰਸਿੰਗ ਕਾਲਜ ਦੀ ਵਿਦਿਆਰਥਣ ਘਰੋਂ ਕਾਲਜ ਆਈ ਰਸਤੇ'ਚ ਲਾਪਤਾ ਹੋ ਗਈ | ਇਸ ਸਬੰਧੀ ਮਨਜੀਤ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਅੰਬਾਲਾ ਜੱਟਾ ਨੇ ਆਦਮਪੁਰ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ...

ਪੂਰੀ ਖ਼ਬਰ »

ਝਗੜੇ 'ਚ ਖਾਨਪੁਰ ਰਾਜਪੂਤਾਂ ਦਾ ਸਰਪੰਚ ਤੇ ਉਸ ਦੇ ਬੇਟੇ ਸਮੇਤ 4 ਜ਼ਖਮੀ

ਮਲਸੀਆਂ, 16 ਜੁਲਾਈ (ਸੁਖਦੀਪ ਸਿੰਘ) ਸ਼ਾਹਕੋਟ ਦੇ ਪਿੰਡ ਖਾਨਪੁਰ ਰਾਜਪੂਤਾਂ ਵਿਖੇ ਅੱਜ ਸਕੂਲ ਪੜ੍ਹਦੇ ਬੱਚਿਆਂ ਦੇ ਆਪਸੀ ਝਗੜੇ ਨੂੰ ਲੈ ਕੇ ਹੋਈ ਲੜਾਈ ਕਾਰਨ ਪਿੰਡ ਦੇ ਸਰਪੰਚ, ਉਸਦੇ ਪੁੱਤਰ ਸਮੇਤ 4 ਵਿਅਕਤੀਆਂ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਹੈ | ...

ਪੂਰੀ ਖ਼ਬਰ »

ਝਗੜੇ 'ਚ ਖਾਨਪੁਰ ਰਾਜਪੂਤਾਂ ਦਾ ਸਰਪੰਚ ਤੇ ਉਸ ਦੇ ਬੇਟੇ ਸਮੇਤ 4 ਜ਼ਖਮੀ

ਮਲਸੀਆਂ, 16 ਜੁਲਾਈ (ਸੁਖਦੀਪ ਸਿੰਘ) ਸ਼ਾਹਕੋਟ ਦੇ ਪਿੰਡ ਖਾਨਪੁਰ ਰਾਜਪੂਤਾਂ ਵਿਖੇ ਅੱਜ ਸਕੂਲ ਪੜ੍ਹਦੇ ਬੱਚਿਆਂ ਦੇ ਆਪਸੀ ਝਗੜੇ ਨੂੰ ਲੈ ਕੇ ਹੋਈ ਲੜਾਈ ਕਾਰਨ ਪਿੰਡ ਦੇ ਸਰਪੰਚ, ਉਸਦੇ ਪੁੱਤਰ ਸਮੇਤ 4 ਵਿਅਕਤੀਆਂ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਹੈ | ...

ਪੂਰੀ ਖ਼ਬਰ »

ਸਾਬਕਾ ਪ੍ਰਧਾਨ ਤਰਸੇਮ ਦੱਤ ਛੁਰਾ ਦੀ ਰਸਮ ਕਿਰਿਆ ਕੱਲ੍ਹ

ਸ਼ਾਹਕੋਟ, 16 ਜੁਲਾਈ (ਸਚਦੇਵਾ)- ਰਾਜੀਵ ਦੱਤ ਛੁਰਾ ਜਰਮਨ ਤੇ ਰਾਣਾ ਹਸਪਤਾਲ ਤੇ ਮੈਡੀਕਲ ਸਟੋਰ ਸ਼ਾਹਕੋਟ ਦੇ ਮਾਲਕ ਸੰਜੀਵ ਦੱਤ ਛੁਰਾ ਦੇ ਪਿਤਾ ਅਤੇ ਡਾ. ਸਮੀਰ ਛੁਰਾ ਤੇ ਡਾ. ਅਕਸ਼ੇ ਛੁਰਾ ਦੇ ਦਾਦਾ ਸਵ. ਤਰਸੇਮ ਦੱਤ ਛੁਰਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਤੇ ...

ਪੂਰੀ ਖ਼ਬਰ »

ਪਿੰਡ ਹਰੀਪੁਰ ਵਿਖੇ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਸੈਮੀਨਾਰ ਕਰਵਾਇਆ

ਮਹਿਤਪੁਰ, 16 ਜੁਲਾਈ ( ਰੰਧਾਵਾ ) ਪਿੰਡ ਹਰੀ ਪੁਰ ਦੇ ਸੂਝਵਾਨ ਲੋਕਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਲਾਹਨਤ ਤੋਂ ਬਚਾਉਣ ਲਈ ਰਾਜ ਸਰਕਾਰ ਵਲੋਂ ਵਿੱਢੀ ਗਈ ਨਸ਼ਾ ਮੁਕਤ ਪੰਜਾਬ ਮੁਹਿੰਮ ਦਾ ਹਿੱਸਾ ਬਣਦਿਆਂ ਗ੍ਰਾਮ ਪੰਚਾਇਤ, ਵਿਕਾਸ ਕਮੇਟੀ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਗੁਰਾਇਆ ਜ਼ੋਨ ਨੰਬਰ 11 ਦੀ ਜ਼ੋਨਲ ਟੂਰਨਾਮੈਂਟ ਕਮੇਟੀ ਦੀ ਚੋਣ

ਗੁਰਾਇਆ, 16 ਜੁਲਾਈ (ਬਲਵਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਖੇਡਾਂ ਹਰਵਿੰਦਰਪਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਾਇਆ ਬਲਾਕ -2 ਦੇ ਬਲਾਕ ਸਿੱਖਿਆ ਅਫ਼ਸਰ ਕੁਲਦੀਪ ਸਿੰਘ ਅਤੇ ਬਲਾਕ ਇੰਚਾਰਜ ਪਿ੍ੰਸੀਪਲ ਕਮਲਜੀਤ ਤਾਹੀਮ ...

ਪੂਰੀ ਖ਼ਬਰ »

ਬਾਬਾ ਕਰੀਮ ਖ਼ਾਨ ਸੱਯਦ ਗੌ ਾਸ ਪਾਕ ਦਾ ਸਾਲਾਨਾ ਮੇਲਾ ਮਨਾਇਆ

ਸ਼ਾਹਕੋਟ, 16 ਜੁਲਾਈ (ਸਚਦੇਵਾ)- ਸ਼ਾਹਕੋਟ ਦੇ ਮੁਹੱਲਾ ਬਾਗਵਾਲੇ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਕਰੀਮ ਖ਼ਾਨ ਸੱਯਦ ਗੋਸ ਪਾਕ ਦਾ ਸਾਲਾਨਾ ਮੇਲਾ ਮੁੱਖ ਪ੍ਰਬੰਧਕ ਹਰਮਨ ਸਿੰਘ ਸਿੰਧੜ ਤੇ ਜੁਗਰਾਜ ਸਿੰਘ ਸਿੰਧੜ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਭਾਵਨਾ ਨਾਲ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ 'ਸਪੈਲ ਬੀ' ਮੁਕਾਬਲੇ ਕਰਵਾਏ

ਸ਼ਾਹਕੋਟ, 16 ਜੁਲਾਈ (ਸਚਦੇਵਾ)- ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਤੇ ਵਾਈਸ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਅਤੇ ਪਿ੍ੰਸੀਪਲ ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ਅੰਤਰ ਹਾਊਸ 'ਸਪੈਲ ਬੀ' ਮੁਕਾਬਲੇ ਤਿੰਨ ...

ਪੂਰੀ ਖ਼ਬਰ »

ਨਸ਼ਿਆਂ ਵਿਰੁੱਧ ਹੋਕੇ ਨਾਲ ਹੋਇਆ ਪੁਸਤਕ ਰਿਲੀਜ਼ ਸਮਾਗਮ ਸਮਾਪਤ

ਮਹਿਤਪੁਰ, 16 ਜੁਲਾਈ ( ਰੰਧਾਵਾ )-ਕਾਫ਼ਲਾ ਸਾਹਿਤ ਸਭਾ ਮਹਿਤਪੁਰ ਵਲੋਂ ਸੋਹਣ ਸਿੰਘ ਕਲਿਆਣ ਮਹਿਤਪੁਰੀ ਦੀ ਗੀਤਾਂ ਦੀ ਪੁਸਤਕ ਮੇਰੇ ਯਾਰ ਮੇਰੇ ਸਾਂਈਆਂ ਦੀ ਮਹਿਤਪੁਰ ਵਿਖੇ ਘੁੰਡ ਚੁਕਾਈ ਹੋਈ ਤੇ ਕਰਵਾਇਆ ਗਿਆ ਸੂਫ਼ੀ ਤੇ ਸਭਿਆਚਾਰ ਗਾਇਕੀ ਸਮਾਗਮ ਨਸ਼ਿਆਂ ਵਿਰੁੱਧ ...

ਪੂਰੀ ਖ਼ਬਰ »

ਅਮਨਦੀਪ ਸਿੰਘ ਫਰਵਾਲਾ ਮੀਰੀ-ਪੀਰੀ ਮੰਜਕੀ ਢਾਡੀ ਸਭਾ ਦੇ ਪ੍ਰਧਾਨ ਬਣੇ

ਨੂਰਮਹਿਲ, 16 ਜੁਲਾਈ(ਗੁਰਦੀਪ ਸਿੰਘ ਲਾਲੀ)-ਇਥੋਂ ਦੇ ਗੁਰਦੁਆਰਾ ਦੇਹਰਾ ਸਾਹਿਬ ਪਿੰਡ ਭੰਗਾਲਾ ਵਿਖੇ ਮੰਜਕੀ ਇਲਾਕੇ ਦੇ ਸਮੂਹ ਢਾਡੀ ਜਥਿਆਂ ਦੀ ਮੀਟਿੰਗ ਹੋਈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਢਾਡੀ ਅਮਨਦੀਪ ਸਿੰਘ ਫਰਵਾਲਾ ਨਾ ਦੱਸਿਆ ਕਿ ਇਸ ਮੀਟਿੰਗ 'ਚ ਢਾਡੀ ...

ਪੂਰੀ ਖ਼ਬਰ »

ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੀ ਸਿਹਤ ਮੰਤਰੀ ਨਾਲ ਮੀਟਿੰਗ

ਮਲਸੀਆਂ, 16 ਜੁਲਾਈ (ਸੁਖਦੀਪ ਸਿੰਘ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨਾਲ ਸਕੱਤਰੇਤ ਵਿਖੇ ਕੁਲਬੀਰ ਸਿੰਘ ਮੋਗਾ ਦੀ ਅਗਵਾਈ 'ਚ ਹੋਈ | ਮੀਟਿੰਗ 'ਚ ਸਤੀਸ਼ ਚੰਦਰਾ ਪਿ੍ੰਸੀਪਲ ਸਕੱਤਰ, ਡਾ. ਪੁਨੀਤ ...

ਪੂਰੀ ਖ਼ਬਰ »

ਬਰਸਾਤ ਦੇ ਪਾਣੀ ਨਾਲ ਨਗਰ ਕੌਾਸਲ ਦਫ਼ਤਰ ਡੁੱਬਿਆ

ਨਕੋਦਰ, 16 ਜੁਲਾਈ (ਭੁਪਿੰਦਰ ਅਜੀਤ ਸਿੰਘ)-ਅੱਜ ਸਵੇਰ ਵੇਲੇ ਹੋਈ ਤੇਜ਼ ਬਰਸਾਤ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ ਜਿਸ ਨਾਲ ਰਾਹਗੀਰਾਂ ਨੂੰ ਭਾਰੀ ਦਿੱਕਤ ਦਾ ਸਾਮਹਣਾ ਕਰਨਾ ਪਿਆ | ਨਗਰ ਕੌਾਸਲ ਦਫ਼ਤਰ ਮੁਹਰੇ ਖੜ੍ਹਾ ਪਾਣੀ ਦਫ਼ਤਰ ਅੰਦਰ ਜਾ ਵੜਿਆ ...

ਪੂਰੀ ਖ਼ਬਰ »

ਗੁ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰੂ ਨਾਨਕਪੁਰਾ ਵਿਖੇ ਸਮਾਗਮ

ਚੁਗਿੱਟੀ/ਜੰਡੂਸਿੰਘਾ, 16 ਜੁਲਾਈ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਗੁਰੂ ਨਾਨਕਪੁਰਾ (ਵੈਸਟ) ਦੇ ਬਸ਼ੀਰਪੁਰਾ ਰੋਡ 'ਤੇ ਸਸ਼ੋਭਿਤ ਗੁ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿਖੇ ਸਮੂਹ ਸੰਗਤਾਂ ਵਲੋਂ ਸੋਮਵਾਰ ਨੂੰ ਸਾਵਣ ਮਹੀਨੇ ਦੀ ਸੰਗਰਾਂਦ ਦੇ ਸਬੰਧ ਗੁਰਮਤਿ ਸਮਾਗਮ ...

ਪੂਰੀ ਖ਼ਬਰ »

ਸਵਾਤੇ ਕਿੱਕ ਬਾਕਸਿੰਗ ਮੁਕਾਬਲੇ 'ਚ ਰੋਨੀਤ ਤੇ ਵਿਸ਼ਾਲ ਨੂੰ ਸੋਨ ਤਗਮਾ ਮਿਲਿਆ

ਕਰਤਾਰਪੁਰ, 16 ਜੁਲਾਈ (ਜਸਵੰਤ ਵਰਮਾ, ਧੀਰਪੁਰ)-ਪੰਜਾਬ ਸਟੇਟ ਸਵਾਚੇ ਫੈੱਡਰੇਸ਼ਨ ਕੱਪ ਸ਼ਾਹਕੋਟ (ਜਲੰਧਰ) ਵਲੋਂ ਡੇਰੀ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਸਵਾਤੇ ਕਿੱਕ ਬਾਕਸਿੰਗ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ ਦੇ ਆਰਗੇਨਾਈਜ਼ਰ ਪੰਜਾਬ ਪ੍ਰਧਾਨ ਗੌਰਵ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਲਾਂਘੇ ਲਈ ਸੰਗਤਾਂ ਨੇ ਕੀਤੀ ਅਰਦਾਸ

ਨਕੋਦਰ, 16 ਜੁਲਾਈ (ਗੁਰਵਿੰਦਰ ਸਿੰਘ)-ਜਥੇਦਾਰ ਸਵ: ਕੁਲਦੀਪ ਸਿੰਘ ਵਡਾਲਾ ਵਲੋਂ ਧਾਰਮਿਕ ਖੇਤਰ ਰਾਵੀ ਪਾਰ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਲਈ ਕੀਤੀਆਂ ਅਣਥੱਕ ਕੋਸ਼ਿਸ਼ਾਂ ਨੂੰ ਹਰ ਹਾਲਤ 'ਚ ਪੂਰਾ ਕੀਤਾ ਜਾਵੇਗਾ | ਇਹ ਪ੍ਰਗਟਾਵਾ ਹਲਕਾ ...

ਪੂਰੀ ਖ਼ਬਰ »

ਤਪ-ਅਸਥਾਨ ਨਿਰਮਲ ਕੁਟੀਆ ਜੌਹਲਾਂ ਵਿਖੇ ਅੰਮਿ੍ਤ ਸੰਚਾਰ

ਜੰਡੂਸਿੰਘਾ, 16 ਜੁਲਾਈ (ਨਰਿੰਦਰ ਲਾਗੂ)-ਅੱਜ ਨਿਰਮਲ ਕੁਟੀਆ ਜੌਹਲਾਂ ਵਿਖੇ ਸਾਵਣ ਮਹੀਨੇ ਦੀ ਸੰਗਰਾਂਦ ਦੇ ਸਬੰਧ ਵਿਚ 14 ਤਰੀਕ ਤੋਂ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਵੱਡੇ ਦੀਵਾਨ ਹਾਲ ਵਿਚ ਕੀਰਤਨ ਦਰਬਾਰ ਸਜਾਏ ਗਏ, ਜਿਸ ਵਿਚ ਬੇਅੰਤ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX