ਤਾਜਾ ਖ਼ਬਰਾਂ


ਮੇਰੇ ਤੋਂ ਪੁੱਛੇ ਬਗੈਰ ਭਾਜਪਾ ਨੇ ਮੇਰੀ ਸੀਟ ਬਦਲੀ - ਗਿਰੀਰਾਜ ਸਿੰਘ
. . .  11 minutes ago
ਨਵੀਂ ਦਿੱਲੀ, 26 ਮਾਰਚ - ਕੇਂਦਰੀ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਗਿਰੀਰਾਜ ਸਿੰਘ ਨੂੰ ਭਾਜਪਾ ਨੇ ਇਸ ਵਾਰ ਬੈਗੁਸਰਾਏ (ਬਿਹਾਰ) ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਪਰੰਤੂ ਗਿਰੀਰਾਜ ਸਿੰਘ ਬੈਗੁਸਰਾਏ ਤੋਂ ਨਹੀਂ ਬਲਕਿ ਨਵਾਦਾ (ਬਿਹਾਰ) ਤੋਂ ਹੀ ਚੋਣ ਲੜਨਾ ਚਾਹੁੰਦੇ ਹਨ। ਗਿਰੀਰਾਜ ਸਿੰਘ ਪਹਿਲਾ...
ਅੱਜ ਦਾ ਵਿਚਾਰ
. . .  28 minutes ago
ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ...
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 14 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 185 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪ੍ਰਿਅੰਕਾ ਦੇ ਆਉਣ ਨਾਲ ਕਾਂਗਰਸ ਦੀ ਡੁੱਬਦੀ ਬੇੜੀ ਨਹੀਂ ਬਚੇਗੀ- ਮਜੀਠੀਆ
. . .  1 day ago
ਫ਼ਾਜ਼ਿਲਕਾ ,25 (ਪ੍ਰਦੀਪ ਕੁਮਾਰ)- ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ...
ਆਈ ਪੀ ਐੱਲ 2019 - 15 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 3 ਵਿਕਟ ਗਵਾ ਕੇ ਬਣਾਈਆਂ 144 ਦੌੜਾਂ
. . .  1 day ago
ਆਈ ਪੀ ਐੱਲ 2019 - 8 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 2 ਵਿਕਟ ਗਵਾ ਕੇ ਬਣਾਈਆਂ 60 ਦੌੜਾਂ
. . .  1 day ago
ਆਈ ਪੀ ਐੱਲ 2019 - 5 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ ਇਕ ਵਿਕਟ ਗਵਾ ਕੇ ਬਣਾਈਆਂ 31 ਦੌੜਾਂ
. . .  1 day ago
ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਨਵੀਂ ਦਿੱਲੀ ,25 ਮਾਰਚ - ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ।ਇਸ ਸੂਚੀ 'ਚ ਸੰਜੇ ਨਿਰੂਪਮ ਦਾ ਨਾਮ ਵੀ ਹੈ , ਜੋ ਮੁੰਬਈ ਉੱਤਰ-ਪੱਛਮੀ ਤੋਂ ਚੋਣ ...
ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ...
ਮਾਨਸਾ ਦੀ ਅਦਾਲਤ ਵੱਲੋਂ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ
. . .  1 day ago
ਮਾਨਸਾ, 25 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਵਧੀਕ ਸੈਸ਼ਨ ਜੱਜ ਦਲਜੀਤ ਸਿੰਘ ਰੱਲਣ ਦੀ ਅਦਾਲਤ ਨੇ ਅੱਜ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ ਅਤੇ ਇਕ ਸਿਪਾਹੀ ਨੂੰ ਬਰੀ ਕਰਨ ਦੇ ਹੁਕਮ ਸੁਣਾਏ ਹਨ। ਜਾਣਕਾਰੀ ਅਨੁਸਾਰ .....
ਆਸਟ੍ਰੇਲੀਆ ਤੋਂ ਆਏ ਨੌਜਵਾਨ ਵੱਲੋਂ ਖ਼ੁਦਕੁਸ਼ੀ
. . .  1 day ago
ਜਲੰਧਰ, 25 ਮਾਰਚ- ਜਲੰਧਰ ਦੇ ਅੰਬੇਡਕਰ ਨਗਰ ਦੇ ਰਹਿਣ ਵਾਲੇ ਅਭਿਸ਼ੇਕ ਸੱਲਣ ਵੱਲੋਂ ਬੀਤੇ ਦਿਨ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਅਭਿਸ਼ੇਕ 3-4 ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਵਾਪਸ ਆਇਆ ਸੀ। ਜਾਣਕਾਰੀ ਦੇ ਅਨੁਸਾਰ, ਲੜਕੇ ਨੇ ਕਿਸੀ .....
ਭੇਦਭਰੀ ਹਾਲਤ 'ਚ ਨਵ-ਵਿਆਹੁਤਾ ਦੀ ਮੌਤ
. . .  1 day ago
ਸ਼ੁਤਰਾਣਾ, 25 ਮਾਰਚ (ਬਲਦੇਵ ਸਿੰਘ ਮਹਿਰੋਕ) - ਹਲਕਾ ਸ਼ੁਤਰਾਣਾ ਦੇ ਪਿੰਡ ਸ਼ਾਦੀਪੁਰ ਮੋਮੀਆਂ ਵਿਖੇ ਇਕ ਨਵ-ਵਿਆਹੁਤਾ ਦੀ ਭੇਦਭਰੀ ਹਾਲਤ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕਾ ਰਮਨ ਕੌਰ ਦੇ ਮਾਪਿਆਂ ਨੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ....
ਅਕਾਲੀ ਦਲ ਟਕਸਾਲੀ ਨੇ ਹਲਕਾ ਸੰਗਰੂਰ ਤੋਂ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਨੂੰ ਉਮੀਦਵਾਰ ਐਲਾਨਿਆ
. . .  1 day ago
ਤਰਨਤਾਰਨ, 25 ਮਾਰਚ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਕੌਰ ਕਮੇਟੀ ਦੀ ਮੀਟਿੰਗ ਅੱਜ ਤਰਨ ਤਾਰਨ ਦੇ ਪਿੰਡ ਬ੍ਰਹਮਪੁਰਾ ਵਿਖੇ ਹੋਈ। ਇਸ ਮੀਟਿੰਗ ਦੌਰਾਨ ਕੌਰ ਕਮੇਟੀ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਨੂੰ .....
ਨਸ਼ੀਲੇ ਟੀਕਿਆਂ ਸਮੇਤ 1 ਵਿਅਕਤੀ ਕਾਬੂ
. . .  1 day ago
ਅਦਾਲਤ ਨੇ ਚਰਨਜੀਤ ਸ਼ਰਮਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਹਾਈਕੋਰਟ ਨੇ ਸੁਖਬੀਰ ਬਾਦਲ ਤੇ ਮਜੀਠੀਆ ਦੇ ਖ਼ਿਲਾਫ਼ ਜਾਰੀ ਵਾਰੰਟ ਦੇ ਹੁਕਮ ਲਏ ਵਾਪਸ
. . .  1 day ago
ਅਫ਼ਗ਼ਾਨਿਸਤਾਨ 'ਚ ਹੋਏ ਧਮਾਕੇ 'ਚ 8 ਨਾਗਰਿਕ ਜ਼ਖਮੀ
. . .  1 day ago
ਭਾਜਪਾ 'ਚ ਸ਼ਾਮਲ ਹੋਏ ਦੀਪਾ ਮਲਿਕ ਤੇ ਇਨੈਲੋ ਦੇ ਵਿਧਾਇਕ ਕੇਹਰ ਸਿੰਘ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਸਾਉਣ ਸੰਮਤ 550
ਵਿਚਾਰ ਪ੍ਰਵਾਹ: ਕੋਈ ਵੀ ਕੰਮ ਅਜਿਹਾ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਅਤੇ ਮਨੋਰਥ ਪ੍ਰਤੀ ਦ੍ਰਿੜ੍ਹਤਾ ਪੂਰਾ ਨਹੀਂ ਕਰ ਸਕਦਾ। -ਜੇਮਸ ਐਲਨ

ਹੁਸ਼ਿਆਰਪੁਰ / ਮੁਕੇਰੀਆਂ

15 ਦਿਨਾਂ 'ਚ ਇਨਸਾਫ਼ ਨਾ ਮਿਲਿਆ ਤਾਂ ਥਾਣਾ ਬੁੱਲ੍ਹੋਵਾਲ ਦੇ ਘਿਰਾਓ ਦੀ ਚਿਤਾਵਨੀ

ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ)-ਜੇਕਰ 15 ਦਿਨਾਂ 'ਚ ਪੁਲਿਸ ਨੇ ਉਨ੍ਹਾਂ ਨੂੰ ਇਨਸਾਫ਼ ਨਾ ਦਿਵਾਇਆ ਤਾਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਥਾਣਾ ਬੁੱਲ੍ਹੋਵਾਲ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੁਲਿਸ ...

ਪੂਰੀ ਖ਼ਬਰ »

ਗੰਨੇ ਦੀ ਪੇਮੈਂਟ ਸਬੰਧੀ ਮੀਟਿੰਗ ਵਾਸਤੇ ਸੱਦ ਕੇ ਕੋਈ ਸਬ. ਡਵੀਜ਼ਨ ਅਧਿਕਾਰੀ ਹਾਜ਼ਰ ਨਹੀਂ ਮਿਲਿਆ

ਮੁਕੇਰੀਆਂ, 17 ਜੁਲਾਈ (ਰਾਮਗੜ੍ਹੀਆ)-ਮੁਕੇਰੀਆਂ ਇਲਾਕੇ ਦੇ ਗੰਨਾ ਉਤਪਾਦਕ ਕਿਸਾਨਾਂ ਦੀ ਗੰਨੇ ਦੀ ਬਕਾਇਆ ਪੇਮੈਂਟ ਜੋ ਸ਼ੂਗਰ ਮਿੱਲ ਮੁਕੇਰੀਆਂ ਵਲੋਂ 80 ਕਰੋੜ ਤੋਂ ਉੱਪਰ ਬਕਾਇਆ ਪਈ ਹੈ | ਕਿਸਾਨ ਸੰਘਰਸ਼ ਕਮੇਟੀ ਮੁਕੇਰੀਆਂ ਤੇ ਹੋਰ ਜਥੇਬੰਦੀਆਂ ਦੇ ਲਗਾਤਾਰ ਯਤਨਾਂ ...

ਪੂਰੀ ਖ਼ਬਰ »

ਦੜਾ-ਸੱਟਾ ਲਗਾਉਂਦੇ 2 ਕਾਬੂ

ਹੁਸ਼ਿਆਰਪੁਰ, 17 ਜੁਲਾਈ (ਸ.ਰ.)-ਥਾਣਾ ਗੜ੍ਹਸ਼ੰਕਰ ਪੁਲਿਸ ਨੇ ਲਾਟਰੀ ਦੀ ਆੜ 'ਚ ਦੜਾ-ਸੱਟਾ ਲਗਾਉਣ ਦੇ ਦੋਸ਼ 'ਚ 2 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 13800 ਰੁਪਏ ਦੀ ਨਕਦੀ ਤੇ ਦੜੇ-ਸੱਟੇ ਦੀਆਂ ਪਰਚੀਆਂ ਬਰਾਮਦ ਹੋਈਆਂ | ਕਥਿਤ ਦੋਸ਼ੀਆਂ ਦੀ ਪਹਿਚਾਣ ਭਗਵੰਤ ...

ਪੂਰੀ ਖ਼ਬਰ »

ਅਦਾਕਾਰਾ ਸੁਰਵੀਨ ਚਾਵਲਾ ਮਾਮਲੇ ਦੀ ਸੁਣਵਾਈ ਹੁਣ 31 ਨੂੰ

ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ)-ਹਿੰਦੀ ਤੇ ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਸੁਰਵੀਨ ਚਾਵਲਾ, ਉਸ ਦੇ ਪਤੀ ਅਤੇ ਭਰਾ ਿਖ਼ਲਾਫ਼ ਕਰੀਬ 2 ਸਾਲ ਪਹਿਲਾਂ ਰਿਲੀਜ਼ ਹੋਈ ਫ਼ਿਲਮ 'ਨਿਲ ਬਟੇ ਸੰਨਾਟਾ' ਦੇ ਸਹਾਇਕ ਨਿਰਮਾਤਾ ਦੇ ਪਿਤਾ ਵਲੋਂ 40 ਲੱਖ ਰੁਪਏ ਦੀ ...

ਪੂਰੀ ਖ਼ਬਰ »

3 ਈਰਾਨੀ ਨੌਜਵਾਨਾਂ ਨੇ 900 ਤੋਂ ਵੱਧ ਅਮਰੀਕੀ ਡਾਲਰ ਨੌਸਰਬਾਜ਼ੀ ਕਰਕੇ ਠੱਗੇ

ਦਸੂਹਾ/ਚੌਲਾਂਗ, 17 ਜੁਲਾਈ (ਭੁੱਲਰ/ਸੁਖਦੇਵ ਸਿੰਘ)-ਦਸੂਹਾ ਵਿਖੇ 3 ਈਰਾਨੀ ਨੌਜਵਾਨਾਂ ਵਲੋਂ ਇੱਕ ਮਨੀ ਚੇਜਰ ਦੀ ਦੁਕਾਨ ਤੋਂ ਲਗਭਗ 900 ਤੋਂ ਵੱਧ ਅਮਰੀਕਾ ਦੇ ਡਾਲਰ ਨੌਸਰਬਾਜ਼ੀ ਕਰਕੇ ਠੱਗਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਅਨੁਸਾਰ ਇਹ ਘਟਨਾ ਲਗਭਗ 4 ਦਿਨ ਪਹਿਲਾ ਦੀ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਖਾਦ ਸਟੋਰਾਂ ਦੀ ਅਚਨਚੇਤ ਚੈਕਿੰਗ

ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ)-ਮੱੁਖ ਖੇਤੀਬਾੜੀ ਅਫ਼ਸਰ ਡਾ. ਵਿਨੇ ਸ਼ਰਮਾ ਦੀ ਅਗਵਾਈ 'ਚ ਖੇਤੀਬਾੜੀ ਵਿਭਾਗ ਦੀ ਟੀਮ ਨੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲ੍ਹੇ ਦੇ 105 ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ | ਇਸ ਦੌਰਾਨ ਕੀਟਨਾਸ਼ਕ, ਬੀਜ, ਖਾਦ ਦੇ ...

ਪੂਰੀ ਖ਼ਬਰ »

ਦਾਜ ਦੇ ਮਾਮਲੇ ਸਬੰਧੀ ਕੇਸ ਦਰਜ

ਦਸੂਹਾ, 17 ਜੁਲਾਈ (ਭੁੱਲਰ)-ਦਸੂਹਾ ਪੁਲਿਸ ਨੇ ਦਾਜ ਦੇ ਮਾਮਲੇ ਸਬੰਧੀ ਕੇਸ ਦਰਜ ਕੀਤਾ ਹੈ | ਐੱਸ. ਐੱਚ. ਓ. ਜਗਦੀਸ਼ ਰਾਜ ਅੱਤਰੀ ਤੇ ਏ. ਐੱਸ. ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਪਿੰਡ ਮਹਿਦੀਪੁਰ ਗਾਜੀ ਨੇ ਪੁਲਿਸ ਨੂੰ ਸ਼ਿਕਾਇਤ ...

ਪੂਰੀ ਖ਼ਬਰ »

2 ਟਰੈਵਲ ਏਜੰਟਾਂ ਿਖ਼ਲਾਫ਼ ਠੱਗੀ ਮਾਰਨ ਸਬੰਧੀ ਕੇਸ ਦਰਜ

ਦਸੂਹਾ, 17 ਜੁਲਾਈ (ਭੁੱਲਰ)-ਦਸੂਹਾ ਪੁਲਿਸ ਨੇ ਦੋ ਟਰੈਵਲ ਏਜੰਟਾਂ ਵਿਰੁੱਧ ਠੱਗੀ ਮਾਰਨ ਸਬੰਧੀ ਕੇਸ ਦਰਜ ਕੀਤਾ ਹੈ | ਐੱਸ. ਐੱਚ. ਓ. ਦਸੂਹਾ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਸੁਖਜੀਤ ਸਿੰਘ ਪੁੱਤਰ ਰਾਮ ਕਿਸ਼ਨ ਪਿੰਡ ਗੰਭੋਵਾਲ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ...

ਪੂਰੀ ਖ਼ਬਰ »

ਐਸ.ਐਚ.ਓ ਵਲੋਂ ਵਿਅਕਤੀ ਨੂੰ ਜਬਰੀ ਨਸ਼ਾ ਤਸਕਰੀ 'ਚ ਧਕੇਲਣ ਦਾ ਮਾਮਲਾ ਵੀ ਪੁੱਜਿਆ ਮਨੁੱਖੀ ਅਧਿਕਾਰ ਕਮਿਸ਼ਨ ਕੋਲ

ਹੁਸ਼ਿਆਰਪੁਰ, 17 ਜੁਲਾਈ (ਹਰਪ੍ਰੀਤ ਕੌਰ)-ਮੇਹਟੀਆਣਾ ਥਾਣੇ ਦੇ ਐਸ.ਐਚ.ਓ ਪਲਵਿੰਦਰ ਸਿੰਘ ਤੇ ਉਸ ਦੇ ਗੰਨਮੈਨਾਂ 'ਤੇ ਪਿੰਡ ਮਾਨਾ ਦੇ ਇਕ ਵਿਅਕਤੀ ਨੂੰ ਨਸ਼ਾ ਤਸਕਰੀ 'ਚ ਧਕੇਲਣ ਦੇ ਦੋਸ਼ਾਂ ਦਾ ਮਾਮਲਾ ਵੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ ਗਿਆ ਹੈ | ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਵਿਅਕਤੀ ਕਾਬੂ

ਤਲਵਾੜਾ, 17 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਤਲਵਾੜਾ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਦਾ ਨਾਂਅ ਰੂਪ ਲਾਲ ਪੁੱਤਰ ਮਨੋਹਰ ਲਾਲ ਹੈ ਜੋ ਕਿ ਪਿੰਡ ਕਿਰਾਰੀ ...

ਪੂਰੀ ਖ਼ਬਰ »

ਸ਼ਾਰਟ ਸਰਕਟ ਨਾਲ ਟੈਂਟ ਦੀ ਦੁਕਾਨ 'ਚ ਲੱਗੀ ਅੱਗ-ਲੱਖਾਂ ਦਾ ਨੁਕਸਾਨ

ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਅੱਜ ਸਵੇਰੇ ਤੜਕਸਾਰ ਟੈਂਟ ਹਾਊਸ 'ਚ ਅਚਾਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ | ਜਾਣਕਾਰੀ ਅਨੁਸਾਰ ਮੁਹੱਲਾ ਅਸਲਾਮਾਬਾਦ 'ਚ ਸਥਿਤ ਨਿਊ ਰਾਜ ਲਾਈਟ ਐਾਡ ਟੈਂਟ ਹਾਊਸ ਦੇ ਮਾਲਕ ...

ਪੂਰੀ ਖ਼ਬਰ »

ਗੰ੍ਰਥੀ ਸਿੰਘ ਦੇ ਹੱਕ 'ਚ ਉਤਰੀਆਂ ਵੱਖ-ਵੱਖ ਪੰਥਕ ਜਥੇਬੰਦੀਆਂ

ਸਮੁੰਦੜਾ, 17 ਜੁਲਾਈ (ਤੀਰਥ ਸਿੰਘ ਰੱਕੜ)-ਪਿੰਡ ਚੱਕ ਫੁੱਲੂ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਈ ਮਹੀਨਿਆਂ ਤੋਂ ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਰਹੇ ਭਾਈ ਸਤਨਾਮ ਸਿੰਘ ਨੂੰ ਲੈ ਕੇ ਪਿੰਡ ਦੇ ਇਕ ਧੜੇ ਵਲੋਂ ਖੜ੍ਹੇ ਕੀਤੇ ਗਏ ਵਿਵਾਦ ਦਾ ਨਿਪਟਾਰਾ ਕਰਨ ਲਈ ...

ਪੂਰੀ ਖ਼ਬਰ »

ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਵਲੋਂ ਰੋਸ ਰੈਲੀ

ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ)-ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਦੀ ਜ਼ਿਲ੍ਹਾ ਇਕਾਈ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ | ਇਸ ਮੌਕੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋ ਤੇ ਦੇਵੀ ਦਾਸ ਮਿਆਣੀ ...

ਪੂਰੀ ਖ਼ਬਰ »

ਭਗੌੜਾ ਗਿ੍ਫ਼ਤਾਰ

ਟਾਂਡਾ ਉੜਮੁੜ, 17 ਜੁਲਾਈ (ਭਗਵਾਨ ਸਿੰਘ ਸੈਣੀ)-ਸਪੈਸ਼ਲ ਬਰਾਂਚ ਹੁਸ਼ਿਆਰਪੁਰ ਦੇ ਏ. ਐੱਸ. ਆਈ. ਵਿਪਨ ਕੁਮਾਰ, ਜਸਪਾਲ ਸਿੰਘ ਅਤੇ ਜਸਵਿੰਦਰ ਸਿੰਘ ਦੀ ਟੀਮ ਵਲੋਂ ਇੱਕ ਭਗੌੜੇ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਨਰਿੰਜਣ ਸਿੰਘ ਫ਼ੌਜੀ ਪੁੱਤਰ ...

ਪੂਰੀ ਖ਼ਬਰ »

ਦਿਵਿਆਂਗ ਵਿਅਕਤੀਆਂ ਵਲੋਂ ਡੀ.ਸੀ. ਦਾ ਸਨਮਾਨ

ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ)-ਦਿਵਿਆਂਗ ਵਿਅਕਤੀਆਂ ਵਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਈਸ਼ਾ ਕਾਲੀਆ ਦਾ ਅਹੁਦਾ ਸੰਭਾਲਣ ਮੌਕੇ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਵੱਖ-ਵੱਖ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਕਾਰਜ ...

ਪੂਰੀ ਖ਼ਬਰ »

ਰਿਆਤ ਬਾਹਰਾ ਕਾਲਜ ਦੇ 20 ਵਿਦਿਆਰਥੀ ਪੀ.ਟੀ.ਯੂ. ਦੀ ਮੈਰਿਟ ਸੂਚੀ 'ਚ ਸ਼ਾਮਿਲ

ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰਿਆਤ ਬਾਹਰਾ ਮੈਨੇਜਮੈਂਟ ਕਾਲਜ ਦੇ 20 ਵਿਦਿਆਰਥੀਆਂ ਨੇ ਪੀ.ਟੀ.ਯੂ. ਦੀ ਸੈਸ਼ਨ 2017-18 ਦੀ ਨਵੰਬਰ 2017 ਦੌਰਾਨ ਲਈ ਗਈ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਦੀ ਮੈਰਿਟ ਸੂਚੀ ਵਿਚ ਆਪਣਾ ਨਾਂਅ ਸ਼ਾਮਿਲ ਕਰ ਲਿਆ ਹੈ ...

ਪੂਰੀ ਖ਼ਬਰ »

'ਮਾਣ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ' ਸਿੰਗਲ ਟਰੈਕ ਜਾਰੀ

ਹੁਸ਼ਿਆਰਪੁਰ, 17 ਜੁਲਾਈ (ਹਰਪ੍ਰੀਤ ਕੌਰ)-ਭਾਈ ਸਰਬਜੀਤ ਸਿੰਘ ਯੂ.ਐਸ.ਏ ਵਾਲਿਆਂ ਨੇ ਆਪਣੀ ਅਵਾਜ਼ 'ਚ 'ਮਾਣ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ' ਸਿੰਗਲ ਟਰੈਕ ਡਿਜ਼ੀਟਲ ਇੰਡੀਆ ਰਿਕਾਰਡਜ਼ ਕੰਪਨੀ ਵਲੋਂ ਜੱਸੀ ਭੋਗਲ ਦੇ ਸੰਗੀਤ 'ਚ ਰਿਕਾਰਡ ਕਰਕੇ ਗੁਰਬਾਣੀ ਪ੍ਰੇਮੀਆਂ ਦੀ ...

ਪੂਰੀ ਖ਼ਬਰ »

ਮਿਲਾਵਟੀ ਪਦਾਰਥਾਂ ਦੀ ਵਿੱਕਰੀ ਜ਼ੋਰਾਂ 'ਤੇ, ਸਿਹਤ ਵਿਭਾਗ ਖ਼ਾਮੋਸ਼

ਨੌਸ਼ਿਹਰਾ ਪੱਤਣ, 17 ਜੁਲਾਈ (ਪਰਸ਼ੋਤਮ ਸਿੰਘ ਪੁਰੇਵਾਲ)-ਅੱਜ ਕੱਲ੍ਹ ਮਿਲਾਵਟੀ ਪਦਾਰਥਾਂ ਦੀ ਵਿੱਕਰੀ ਜ਼ੋਰਾਂ 'ਤੇ ਹੈ ਜਿਸ ਕਾਰਨ ਮਿਲਾਵਟੀ ਦੁੱਧ, ਖੋਆ, ਪਨੀਰ ਤੋ ਇਲਾਵਾ ਮਿਲਾਵਟੀ ਮਿਰਚ-ਮਸਾਲੇ, ਨਕਲੀ ਠੰਢੇ ਦੀਆਂ ਬੋਤਲਾਂ ਵੀ ਧੜੱਲੇ ਨਾਲ ਵਿਕਣ ਦੇ ਕਥਿਤ ਚਰਚੇ ...

ਪੂਰੀ ਖ਼ਬਰ »

ਹਰਮਿੰਦਰ ਸਿੰਘ ਸੰਧੂ ਹਲਕਾ ਪ੍ਰਧਾਨ ਤੇ ਰਮਨ ਕੁਮਾਰ 'ਆਪ' ਦੇ ਜਨਰਲ ਸਕੱਤਰ ਨਿਯੁਕਤ

ਚੱਬੇਵਾਲ, 17 ਜੁਲਾਈ (ਸਖ਼ੀਆ)-ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵਲੋਂ ਪਾਰਟੀ ਦਾ ਸੰਗਠਨ ਮਜ਼ਬੂਤ ਕਰਨ ਹਿਤ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਤਹਿਤ ਹਰਮਿੰਦਰ ਸਿੰਘ ਹੈਪੀ ਸੰਧੂ ਨੂੰ ਹਲਕਾ ਚੱਬੇਵਾਲ ਤੋਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਚੱਬੇਵਾਲ ਤੋਂ 'ਆਪ' ਦੀ ...

ਪੂਰੀ ਖ਼ਬਰ »

ਕੁੱਟਮਾਰ ਕਰਨ ਸਬੰਧੀ ਕੇਸ ਦਰਜ

ਦਸੂਹਾ, 17 ਜੁਲਾਈ (ਭੁੱਲਰ)-ਦਸੂਹਾ ਪੁਲਿਸ ਨੇ ਕੁੱਟਮਾਰ ਕਰਨ ਸਬੰਧੀ ਕੇਸ ਦਰਜ ਕੀਤਾ ਹੈ | ਏ. ਐੱਸ. ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਪੁੱਤਰ ਗੁਰਨਾਮ ਸਿੰਘ ਨਿਵਾਸੀ ਵਾਰਡ ਨੰਬਰ 8 ਮੁਹੱਲਾ ਕਹਿਰਵਾਲੀ ਦਸੂਹਾ ਨੇ ਪੁਲਿਸ ਨੂੰ ਦੱਸਿਆ ਕਿ ਕੁੱਝ ਵਿਅਕਤੀਆਂ ...

ਪੂਰੀ ਖ਼ਬਰ »

ਬੇਰੁਜ਼ਗਾਰ ਸਿਹਤ ਵਰਕਰਾਂ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ

ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ)-ਬੇਰੁਜ਼ਗਾਰ ਸਿਹਤ ਵਰਕਰਾਂ ਵਲੋਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੂੰ ਮੰਗ-ਪੱਤਰ ਸੌਾਪਿਆ ਗਿਆ | ਇਸ ਮੌਕੇ ਨਵਦੀਪ ਸ਼ਰਮਾ, ਅਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ 'ਚ ਦਸੰਬਰ 2016 'ਚ 1263 ਸਿਹਤ ਵਰਕਰਾਂ ਦੀ ਭਰਤੀ ਦਾ ...

ਪੂਰੀ ਖ਼ਬਰ »

ਅੰਗਹੀਣ ਜਾਗਿ੍ਤੀ ਮੰਚ ਵਲੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦਾ ਸਨਮਾਨ

ਹੁਸ਼ਿਆਰਪੁਰ, 17 ਜੁਲਾਈ (ਨਰਿੰਦਰ ਸਿੰਘ ਬੱਡਲਾ)-ਅੰਗਹੀਣ ਜਾਗਿ੍ਤੀ ਮੰਚ ਪੰਜਾਬ ਦੇ ਮੈਂਬਰਾਂ ਵਲੋਂ ਮੰਚ ਦੇ ਸਰਪ੍ਰਸਤ ਜਰਨੈਲ ਸਿੰਘ ਧੀਰ ਸਟੇਟ ਐਵਾਰਡੀ, ਮੈਂਬਰ ਜ਼ਿਲ੍ਹਾ ਪੱਧਰੀ ਲੋਕਲ ਲੈਵਲ ਕਮੇਟੀ, ਦੀ ਨੈਸ਼ਨਲ ਟਰੱਸਟ ਐਕਟ-1999, (ਮੈਂਟਲ ਡਿਸਏਬਲਟੀ) ਮਨਿਸਟਰੀ ...

ਪੂਰੀ ਖ਼ਬਰ »

ਹੋਮਗਾਰਡ ਦੇ ਜਵਾਨ ਦੀ ਕੁੱਟਮਾਰ ਕਰਨ 'ਤੇ ਕੇਸ ਦਰਜ

ਦਸੂਹਾ, 17 ਜੁਲਾਈ (ਭੁੱਲਰ)-ਦਸੂਹਾ ਪੁਲਿਸ ਨੇ ਹੋਮਗਾਰਡ ਦੇ ਜਵਾਨ ਦੀ ਕੁੱਟਮਾਰ ਕਰਨ ਸਬੰਧੀ ਕੇਸ ਦਰਜ ਕੀਤਾ ਹੈ | ਏ. ਐੱਸ. ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਰਾਮ ਜੀਤ ਸਿੰਘ ਪੁੱਤਰ ਰਤਨ ਚੰਦ ਪਿੰਡ ਟੇਰਕਿਆਣਾ ਨੇ ਦਸੂਹਾ ਪੁਲਿਸ ਨੂੰ ਦੱਸਿਆ ਕਿ ਉਹ ਥਾਣਾ ਦਸੂਹਾ ...

ਪੂਰੀ ਖ਼ਬਰ »

ਕੁੱਟਮਾਰ ਕਰ ਕੇ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ 'ਚ ਪਿਤਾ-ਪੁੱਤਰ ਿਖ਼ਲਾਫ਼ ਮਾਮਲਾ ਦਰਜ

ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ)-ਕੁੱਟਮਾਰ ਕਰਕੇ ਗੰਭੀਰ ਰੂਪ 'ਚ ਜ਼ਖ਼ਮੀ ਕਰਨ ਦੇ ਦੋਸ਼ 'ਚ ਥਾਣਾ ਮੇਹਟੀਆਣਾ ਪੁਲਿਸ ਨੇ ਪਿਤਾ-ਪੁੱਤਰ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਪਿੰਡ ਅੱਤੋਵਾਲ ਦੇ ਵਾਸੀ ਗੁਰਦੀਪ ਸਿੰਘ ਨੇ ...

ਪੂਰੀ ਖ਼ਬਰ »

ਰੋਟਰੀ ਕਲੱਬ ਦੇ ਪ੍ਰਧਾਨ ਦਿਨੇਸ਼ ਕੌਸ਼ਲ ਨਿਯੁਕਤ

ਦਸੂਹਾ, 17 ਜੁਲਾਈ (ਕੌਸ਼ਲ)-ਰੋਟਰੀ ਕਲੱਬ ਦਸੂਹਾ ਦੀ ਚੋਣ ਚੇਅਰਮੈਨ ਰੋਟੇਰੀਅਨ ਐੱਚ. ਪੀ. ਐੱਸ. ਜੋਨੀ ਵਿਰਕ ਦੀ ਅਗਵਾਈ 'ਚ ਹੋਈ | ਜਿਸ 'ਚ ਸਰਬਸੰਮਤੀ ਨਾਲ ਰੋਟੇਰੀਅਨ ਦਿਨੇਸ਼ ਕੌਸ਼ਲ ਨੂੰ ਪ੍ਰਧਾਨ, ਰੋਟੇਰੀਅਨ ਡਾ. ਬਲਵੰਤ ਸਿੰਘ ਨੂੰ ਮੀਤ ਪ੍ਰਧਾਨ, ਰੋਟੇਰੀਅਨ ਵਿਜੇ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ 8.20 ਲੱਖ ਰੁਪਏ ਦੀ ਠੱਗੀ

ਹੁਸ਼ਿਆਰਪੁਰ, 17 ਜੁਲਾਈ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਵਿਦੇਸ਼ ਭੇਜਣ ਦੇ ਨਾਂਅ 'ਤੇ 8.20 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਮਾਹਿਲਪੁਰ ਪੁਲਿਸ ਨੇ ਭਗਤੁਪੁਰ ਵਾਸੀ ਜਸਮਿੰਦਰ ਕੌਰ ਬੈਂਸ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ | ਸਤਨਾਮ ਸਿੰਘ ਵਾਸੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ 2 ਤਸਕਰਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਮੁਤਾਬਿਕ ਥਾਣਾ ਸਦਰ ਪੁਲਿਸ ਨੇ ਨਾਕਾਬੰਦੀ ਦੌਰਾਨ ਪਿੰਡ ਕੋਟਲਾ ਗੋਂਦਪੁਰ 'ਚ ਇੱਕ ਤਸਕਰ ਨੂੰ ਕਾਬੂ ਕਰਕੇ ਉਸ ਤੋਂ 40 ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਦਾਖਲੇ ਲਈ 31 ਜੁਲਾਈ ਤੱਕ ਦਾ ਵਾਧਾ

ਚੱਬੇਵਾਲ, 17 ਜੁਲਾਈ (ਰਾਜਾ ਸਿੰਘ ਪੱਟੀ)-ਸਿੱਖਿਆ ਵਿਭਾਗ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਸਰਕਾਰੀ/ ਏਡਿਡ/ ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ 'ਚ ਵਿਦਿਆਰਥੀਆਂ ਦੇ ਦਾਖਲ ਹੋਣ ਦੀ ਮਿਤੀ 'ਚ ਵਾਧਾ ਕਰਕੇ ਹੁਣ 31 ਜੁਲਾਈ ਤੱਕ ਦਾਖਲ ਹੋਣ ਦਾ ਮੌਕਾ ...

ਪੂਰੀ ਖ਼ਬਰ »

ਖਨੂਰ ਵਿਖੇ ਦੋ ਰੋਜ਼ਾ ਸਾਲਾਨਾ ਮੇਲਾ ਕਰਵਾਇਆ

ਚੱਬੇਵਾਲ, 17 ਜੁਲਾਈ (ਰਾਜਾ ਸਿੰਘ ਪੱਟੀ)-ਪਿੰਡ ਖਨੂਰ ਵਿਖੇ ਬਾਬਾ ਬੁੱਢੜ ਸ਼ਾਹ ਦੀ ਦਰਗਾਹ 'ਤੇ ਸਥਾਨਿਕ ਪ੍ਰਬੰਧਕ ਕਮੇਟੀ ਵਲੋਂ ਮੇਲਾ ਪ੍ਰਧਾਨ ਚਰਨਜੀਤ ਸਿੰਘ ਖਨੂਰ ਦੀ ਅਗਵਾਈ 'ਚ ਦੋ ਰੋਜ਼ਾ ਸਾਲਾਨਾ ਧਾਰਮਿਕ ਮੇਲਾ ਕਰਵਾਇਆ ਗਿਆ | ਮੇਲੇ ਦੇ ਪਹਿਲੇ ਦਿਨ ਵਿਧਾਇਕ ਡਾ. ...

ਪੂਰੀ ਖ਼ਬਰ »

ਦਸੂਹਾ ਵਲੋਂ ਬਿਮਾਰੀ ਤੋਂ ਪੀੜਤ ਔਰਤ ਦੀ ਆਰਥਿਕ ਮਦਦ

ਅੱਡਾ ਸਰਾਂ, 17 ਜੁਲਾਈ (ਹਰਜਿੰਦਰ ਸਿੰਘ ਮਸੀਤੀ)-ਉੱਘੇ ਸਮਾਜ ਸੇਵੀ ਮਨਜੀਤ ਸਿੰਘ ਦਸੂਹਾ ਨੇ ਆਪਣੇ ਸਮਾਜ ਸੇਵੀ ਕਾਰਜਾਂ ਦੀ ਕੜੀ ਤਹਿਤ ਪਿੰਡ ਮਸੀਤ ਪਲ ਕੋਟ ਵਿਖੇ ਕੈਂਸਰ ਦੀ ਬਿਮਾਰੀ ਤੋਂ ਪੀੜਤ ਇੱਕ ਔਰਤ ਦੀ ਆਰਥਿਕ ਤੌਰ 'ਤੇ ਮਦਦ ਕੀਤੀ | ਪੀੜਤ ਔਰਤ ਬਲਵਿੰਦਰ ਕੌਰ ...

ਪੂਰੀ ਖ਼ਬਰ »

ਨਸ਼ੇ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ-ਡੀ. ਐਸ. ਪੀ. ਟਾਂਡਾ

ਅੱਡਾ ਸਰਾਂ, 17 ਜੁਲਾਈ (ਹਰਜਿੰਦਰ ਸਿੰਘ ਮਸੀਤੀ)-ਪਿੰਡ ਚੋਟਾਲਾ ਵਿਖੇ ਨਸ਼ੇ ਿਖ਼ਲਾਫ਼ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਗੁਰਪ੍ਰੀਤ ਸਿੰਘ ਗਿੱਲ ਡੀ.ਐਸ.ਪੀ. ਟਾਂਡਾ ਨੇ ਪਿੰਡ ਵਾਸੀਆਂ ਨਾਲ ਮੀਟਿੰਗ ਕਰਕੇ ਨਸ਼ੇ ਦੇ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ 'ਚ ਯੰਗ ਖਾਲਸਾ ਗਰੁੱਪ ਦੀ ਮੀਟਿੰਗ

ਹੁਸ਼ਿਆਰਪੁਰ, 17 ਜੁਲਾਈ (ਨਰਿੰਦਰ ਸਿੰਘ ਬੱਡਲਾ)-ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਯੰਗ ਖਾਲਸਾ ਗਰੁੱਪ ਦੀ ਮੀਟਿੰਗ ਹੋਈ ਜਿਸ 'ਚ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਭਾਗ ਲਿਆ | ਇਸ ਮੌਕੇ ਭਾਈ ਪਰਮਜੀਤ ਸਿੰਘ ਖਾਲਸਾ, ਡਾ: ਹਰਜਿੰਦਰ ਸਿੰਘ ਓਬਰਾਏ, ਭਾਈ ...

ਪੂਰੀ ਖ਼ਬਰ »

ਸਹਿਕਾਰੀ ਸਭਾ ਦੀ ਨਵੀਂ ਕਮੇਟੀ ਦੀ ਚੋਣ

ਗੜ੍ਹਸ਼ੰਕਰ, 17 ਜੁਲਾਈ (ਸੁਮੇਸ਼ ਬਾਲੀ)-ਪਿੰਡ ਇਬਰਾਹੀਮਪੁਰ (ਬਗਵਾਂਈ) ਦੀ ਸਹਿਕਾਰੀ ਸਭਾ (ਕੋਆਪ੍ਰੇਟਿਵ ਸੁਸਾਇਟੀ) ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ | ਜਿਸ 'ਚ ਜਰਨੈਲ ਸਿੰਘ ਨੂੰ ਸਭਾ ਦਾ ਪ੍ਰਧਾਨ ਚੁਣਿਆ ਗਿਆ | ਨਵੀਂ ਚੁਣੀ ਗਈ ਕਮੇਟੀ ਨੂੰ ਪਿੰਡ ਦੇ ਗੁਰਦੁਆਰਾ ...

ਪੂਰੀ ਖ਼ਬਰ »

ਫ਼ੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਬੈਠਕ

ਰਾਮਗੜ੍ਹ ਸੀਕਰੀ, 17 ਜੁਲਾਈ (ਕਟੋਚ)-ਫ਼ੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਤਲਵਾੜਾ ਇਕਾਈ ਦੀ ਬੈਠਕ ਜਲ ਯੋਜਨਾ ਭੂੰਬੋਤਾੜ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸਕੱਤਰ ਰਾਜੀਵ ਸ਼ਰਮਾ ਨੇ ਕੀਤੀ | ਇਸ ਮੌਕੇ ਜਲ ਯੋਜਨਾਵਾਂ ਨੂੰ ਪੰਚਾਇਤਾਂ ਦੇ ਹਵਾਲੇ ਕਰਨ ਦੇ ...

ਪੂਰੀ ਖ਼ਬਰ »

'ਆਪ' ਨੇ ਕੀਤੀ ਬੱਬੀ ਤੋਂ ਸ਼ਹੀਦਾਂ ਦੇ ਨਾਂਅ 'ਤੇ ਰੱਖੇ ਰੋਡ ਪੱਕੇ ਕਰਵਾਉਣ ਦੀ ਮੰਗ

ਮੁਕੇਰੀਆਂ, 17 ਜੁਲਾਈ (ਰਾਮਗੜ੍ਹੀਆ)-ਆਮ ਆਦਮੀ ਪਾਰਟੀ ਦੀ ਟੀਮ ਨੇ ਮੁਕੇਰੀਆਂ ਹਲਕੇ ਅੰਦਰ ਜਾ ਕੇ ਪਿੰਡਾਂ ਦੀਆਂ ਸੜਕਾਂ ਦਾ ਦੌਰਾ ਕੀਤਾ | ਜਿਸ ਦੌਰਾਨ ਦੇਖਿਆ ਗਿਆ ਕਿ ਹਾਜੀਪੁਰ ਤੋਂ ਲੈ ਕੇ ਸਰਿਆਨਾ ਰੋਡ ਅਤੇ ਹਾਜੀਪੁਰ ਤੋਂ ਮਾਨਸਰ ਰੋਡ ਜਿਸ ਦਾ ਨਾਂਅ ਸ਼ਹੀਦ ...

ਪੂਰੀ ਖ਼ਬਰ »

ਐੱਸ. ਡੀ. ਐਮ. ਵਲੋਂ ਭਾਰਤੀ ਜਨ ਔਸ਼ਧੀ ਕੇਂਦਰ ਦਾ ਉਦਘਾਟਨ

ਦਸੂਹਾ, 17 ਜੁਲਾਈ (ਭੁੱਲਰ)-ਸਿਵਲ ਹਸਪਤਾਲ ਦਸੂਹਾ ਵਿਖੇ ਐੱਸ. ਡੀ. ਐੱਮ. ਡਾ. ਹਿਮਾਂਸ਼ੂ ਅਗਰਵਾਲ ਆਈ.ਏ.ਐੱਸ. ਵਲੋਂ ਰੋਗੀ ਕਲਿਆਣ ਸੰਮਤੀ ਦਸੂਹਾ ਵਲੋਂ ਨਵੇਂ ਬਣਾਏ ਗਏ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਸੀਨੀਅਰ ਮੈਡੀਕਲ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਰੈਲੀ ਕੱਢੀ

ਸਮੁੰਦੜਾ, 17 ਜੁਲਾਈ (ਤੀਰਥ ਸਿੰਘ ਰੱਕੜ)-ਪਿੰਡ ਧਮਾਈ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੋਧੀ ਚਲਾਈ ਜਾ ਰਹੀ ਡੈਪੋ ਮੁਹਿੰਮ ਦੇ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ | ਰੈਲੀ ਦੌਰਾਨ ...

ਪੂਰੀ ਖ਼ਬਰ »

ਦੇਸ਼ ਭਗਤ ਟੈਕਨੀਕਲ ਕਾਲਜਿਜ ਤਕਨੀਕੀ ਸਿੱਖਿਆ ਲਈ ਵਰਦਾਨ

ਤਲਵਾੜਾ, 17 ਜੁਲਾਈ (ਮਹਿਤਾ)-ਦੇਸ਼ ਭਗਤ ਟੈਕਨੀਕਲ ਕਾਲਜ (ਆਈ. ਟੀ. ਆਈ.) ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ 'ਚ ਵੱਸੇ ਬਲਾਕ ਤਲਵਾੜਾ ਦੇ ਪਿੰਡ ਭਟੇੜ ਵਿਖੇ ਸਥਿਤ ਹੈ | ਇਸ ਕਾਲਜ ਵਿਚ ਸਿੱਖਿਆਰਥੀਆਂ ਨੂੰ ਹਰ ਪ੍ਰਕਾਰ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ | ਕਾਲਜ ਵਿਚ ...

ਪੂਰੀ ਖ਼ਬਰ »

ਪੀ. ਡਬਲਿਯੂ. ਡੀ. ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਤਲਵਾੜਾ ਮੁਕੇਰੀਆਂ ਦੀ ਮੀਟਿੰਗ

ਮੁਕੇਰੀਆਂ, 17 ਜੁਲਾਈ (ਰਾਮਗੜ੍ਹੀਆ)-ਪੀ. ਡਬਲਿਯੂ. ਡੀ. ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਤਲਵਾੜਾ ਮੁਕੇਰੀਆਂ ਦੀ ਮੀਟਿੰਗ ਸੂਬਾ ਸਿੰਘ ਦੀ ਪ੍ਰਧਾਨਗੀ ਹੇਠ ਰੈਸਟ ਹਾਊਸ ਮੁਕੇਰੀਆਂ ਵਿਖੇ ਹੋਈ, ਜੋ ਕਿ ਜਲ ਪਲਾਈ ਸੈਨੀਟੇਸ਼ਨ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ 'ਤੇ ...

ਪੂਰੀ ਖ਼ਬਰ »

ਰੋਟਰੀ ਕਲੱਬ ਗੜ੍ਹਸ਼ੰਕਰ ਵਲੋਂ ਤਾਜਪੋਸ਼ੀ ਸਮਾਗਮ

ਗੜ੍ਹਸ਼ੰਕਰ, 17 ਜੁਲਾਈ (ਧਾਲੀਵਾਲ)-ਸਮਾਜ ਸੇਵਾ ਲਈ ਕਾਰਜਸ਼ੀਲ ਰੋਟਰੀ ਕਲੱਬ ਗੜ੍ਹਸ਼ੰਕਰ ਵਲੋਂ ਨਵੇਂ ਚੁਣੇ ਗਏ ਅਹੁਦੇਦਾਰਾਂ ਦੇ ਅਹੁਦਾ ਸੰਭਾਲਣ ਮੌਕੇ ਤਾਜਪੋਸ਼ੀ ਸਮਾਗਮ ਹੋਟਲ ਯੋਕੋਹਾਮਾ ਵਿਖੇ ਕਰਵਾਇਆ ਗਿਆ | ਇਸ ਮੌਕੇ ਕਲੱਬ ਦੇ ਨਵੇਂ ਚੁਣੇ ਪ੍ਰਧਾਨ ਐਕਸੀਅਨ ...

ਪੂਰੀ ਖ਼ਬਰ »

ਜਥੇ. ਧਮਾਈ ਐਕਸ ਸਰਵਿਸਮੈਨ ਸੋਸ਼ਲ ਵੈੱਲਫੇਅਰ ਟਰਸੱਟ ਦੇ ਪ੍ਰਧਾਨ ਬਣੇ

ਗੜ੍ਹਸ਼ੰਕਰ, 17 ਜੁਲਾਈ (ਧਾਲੀਵਾਲ)- ਇਥੇ ਸਾਬਕਾ ਫੌਜੀਆਂ ਵਲੋਂ 'ਦਿ ਐਕਸ ਸਰਵਿਸਮੈਨ ਸੋਸ਼ਲ ਵੈੱਲਫੇਅਰ ਟਰੱਸਟ ਗੜ੍ਹਸ਼ੰਕਰ ਦਾ ਗਠਨ ਕੀਤਾ ਗਿਆ | ਇਸ ਮੌਕੇ ਹਾਜ਼ਰ ਮੈਂਬਰਾਂ ਵਲੋਂ ਜਥੇਦਾਰ ਚੂਹੜ ਸਿੰਘ ਧਮਾਈ ਨੂੰ ਸਰਬਸੰਮਤੀ ਨਾਲ ਟਰਸੱਟ ਦਾ ਪ੍ਰਧਾਨ ਚੁਣਿਆ ਗਿਆ | ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗਰਨਾ ਸਾਹਿਬ ਵਿਖੇ ਸੁੱਚਾ ਸਿੰਘ ਦੁੱਗਲ ਤੇ ਬਹਾਦਰ ਸਿੰਘ ਦਾ ਸਨਮਾਨ

ਦਸੂਹਾ, 17 ਜੁਲਾਈ (ਭੁੱਲਰ)-ਅੱਜ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਪਿਛਲੇ ਲੰਬੇ ਸਮੇਂ ਤੋ ਾ ਜੋੜਿਆ ਦੀ ਸੇਵਾ ਕਰਦੇ ਆ ਰਹੇ ਸੁੱਚਾ ਸਿੰਘ ਦੁੱਗਲ ਤੇ ਬਹਾਦਰ ਸਿੰਘ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮੈਨੇਜਰ ਸਤਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ...

ਪੂਰੀ ਖ਼ਬਰ »

ਗਾਹਕਾਂ ਲਈ ਕੇਨਰਾ ਬਾੈਕ ਟਾਂਡਾ ਨੇ ਲਾਇਆ ਲੋਨ ਮੇਲਾ

ਟਾਂਡਾ ਉੜਮੁੜ, 17 ਜੁਲਾਈ (ਗੁਰਾਇਆ)-ਕੇਨਰਾ ਬਾੈਕ ਟਾਂਡਾ ਵਲੋਂ ਗਾਹਕਾਂ ਨੂੰ ਚੰਗੀਆਂ ਸੇਵਾਵਾਂ ਦੇਣ ਲਈ ਲੋਨ ਮੇਲਾ ਲਗਾਇਆ ਗਿਆ | ਜਿਸ ਦਾ ਉਦਘਾਟਨ ਸ੍ਰੀ ਆਰ. ਆਰ. ਤਾਰਾ, ਏ. ਜੀ. ਐਮ. ਜਲੰਧਰ ਵੱਲਾੋ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਬੈਂਕ ਵਲੋਂ ਗਾਹਕਾਂ ਨੂੰ ਘੱਟ ਵਿਆਜ ...

ਪੂਰੀ ਖ਼ਬਰ »

ਕਮਿਸ਼ਨਰ ਬਲਬੀਰ ਰਾਜ ਸਿੰਘ ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ)-ਨਗਰ ਨਿਗਮ ਹੁਸ਼ਿਆਰਪੁਰ ਦੇ ਦਫ਼ਤਰ ਵਿਖੇ ਬਲਬੀਰ ਰਾਜ ਸਿੰਘ ਨੇ ਬਤੌਰ ਕਮਿਸ਼ਨਰ ਦਾ ਚਾਰਜ ਸੰਭਾਲਣ ਉਪਰੰਤ ਵੱਖ-ਵੱਖ ਬ੍ਰਾਂਚਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਨਗਰ ਨਿਗਮ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ...

ਪੂਰੀ ਖ਼ਬਰ »

ਲਾਂਬੜਾ ਕਾਂਗੜੀ ਸੁਸਾਇਟੀ ਵਲੋਂ ਬੂਟੇ ਲਗਾਉਣ ਦੀ ਸ਼ੁਰੂਆਤ

ਬੁਲ੍ਹੋਵਾਲ, 17 ਜੁਲਾਈ (ਜਸਵੰਤ ਸਿੰਘ)-ਅੰਤਰਰਾਸ਼ਟਰੀ ਐਵਾਰਡ ਪ੍ਰਾਪਤ ਦੀ ਲਾਂਬੜਾ ਕਾਂਗੜੀ ਮਲਟੀਪਰਪਸ ਕੋ-ਆਪੇ੍ਰਟਿਵ ਸਰਵਿਸ ਸੁਸਾਇਟੀ ਵਲੋ ਪੰਜਾਬ ਨੂੰ ਤੰਦਰੁਸਤ ਅਤੇ ਹਰਿਆ ਭਰਿਆ ਬਣਾਈ ਰੱਖਣ ਦੇ ਲਈ ਕਾਹਨ ਸਿੰਘ ਪੰਨੂੰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ...

ਪੂਰੀ ਖ਼ਬਰ »

ਪਿੰਡ ਚੋਟਾਲਾ 'ਚ ਨਸ਼ਿਆਂ ਦੇ ਵਿਰੋਧ 'ਚ ਕੱਢਿਆ ਮੋਮਬੱਤੀ ਮਾਰਚ

ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ)-ਪਿੰਡ ਚੋਟਾਲਾ ਵਿਖੇ ਸ਼ਰੇਆਮ ਵਿੱਕ ਰਹੇ ਨਸ਼ਿਆਂ ਜਿਸ 'ਚ ਚਿੱਟਾ ਤੇ ਸ਼ਰਾਬ ਸ਼ਾਮਿਲ ਹੈ ਿਖ਼ਲਾਫ਼ ਗੁਰਦੁਆਰਾ ਕਮੇਟੀ ਚੋਟਾਲਾ ਅਤੇ ਗ੍ਰਾਮ ਪੰਚਾਇਤ ਦੇ ਸੱਦੇ 'ਤੇ ਪਿੰਡ ਦੇ ਲੋਕਾਂ ਵਲੋਂ ਮੋਮਬੱਤੀ ਮਾਰਚ ਕੱਢ ਕੇ ਰੋਸ ...

ਪੂਰੀ ਖ਼ਬਰ »

ਨਗਰ ਨਿਗਮ ਮੁਲਾਜ਼ਮਾਂ ਵਲੋਂ ਸੂਬਾ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਹੁਸ਼ਿਆਰਪੁਰ,17 ਜੁਲਾਈ (ਬਲਜਿੰਦਰਪਾਲ ਸਿੰਘ/ ਹਰਪ੍ਰੀਤ ਕੌਰ)-ਨਗਰ ਨਿਗਮ ਹੁਸ਼ਿਆਰਪੁਰ ਦੇ ਸਮੂਹ ਬ੍ਰਾਂਚਾਂ ਦੇ ਮੁਲਾਜ਼ਮਾਂ ਵਲੋਂ ਨਗਰ ਨਿਗਮ ਦੇ ਦਫਤਰ ਵਿਖੇ ਪੰਜਾਬ ਸਰਕਾਰ ਦੇ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ | ਸਫਾਈ ਮਜਦੂਰ ਯੂਨੀਅਨ ਦੇ ਪ੍ਰਧਾਨ ਰਾਜਾ ਹੰਸ ...

ਪੂਰੀ ਖ਼ਬਰ »

ਐੱਸ. ਡੀ. ਐਮ. ਦਸੂਹਾ ਹਰਚਰਨ ਸਿੰਘ ਨੇ ਅਹੁਦਾ ਸੰਭਾਲਿਆ

ਦਸੂਹਾ, 17 ਜੁਲਾਈ (ਭੁੱਲਰ)-ਅੱਜ ਉਪ ਮੰਡਲ ਮਜਿਸਟਰੇਟ ਦਫ਼ਤਰ ਦਸੂਹਾ ਵਿਖੇ ਐੱਸ. ਡੀ. ਐਮ. ਹਰਚਰਨ ਸਿੰਘ ਪੀ. ਸੀ. ਐੱਸ. ਨੇ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਸਮੂਹ ਸਟਾਫ਼ ਵਲੋਂ ਉਨ੍ਹ•ਾਂ ਨੂੰ ਜੀ ਆਇਆਂ ਕਿਹਾ ਗਿਆ | ਉਨ੍ਹ•ਾਂ ਦਫ਼ਤਰ ਦੇ ਸਟਾਫ਼ ਨਾਲ ਮੀਟਿੰਗ ਕੀਤੀ ਤੇ ...

ਪੂਰੀ ਖ਼ਬਰ »

ਸੂਬਾ ਸਰਕਾਰ ਨਸ਼ੇ ਮੁਕੰਮਲ ਤੌਰ 'ਤੇ ਖਤਮ ਕਰਨ ਲਈ ਵਚਨਬੱਧ-ਡਾ: ਰਾਜ

ਹੁਸ਼ਿਆਰਪੁਰ, 17 ਜੁਲਾਈ (ਨਰਿੰਦਰ ਸਿੰਘ ਬੱਡਲਾ)-ਪਿੰਡ ਬੱਡੋਂ ਵਿਖੇ ਪੰਜਾਬ ਸਰਕਾਰ ਵਲੋਂ ਆਰੰਭੀ ਲਹਿਰ ਤਹਿਤ ਨਸ਼ਾ ਮੁਕਤ ਪੰਜਾਬ ਬਨਾਉਣ ਲਈ ਪਿੰਡ-ਪਿੰਡ ਜਾ ਕੇ ਨਸ਼ਿਆਂ ਿਖ਼ਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ | ਇਸ ਸਬੰਧੀ ਪਿੰਡ ਬੱਡੋਂ ਵਿਖੇ ਹੋਈ ਇਲਾਕਾ ...

ਪੂਰੀ ਖ਼ਬਰ »

ਥਾਣਾ ਚੌਕੀ 'ਚ ਵਿਅਕਤੀ ਦੀ ਕੁੱਟਮਾਰ ਦੇ ਮਾਮਲੇ 'ਚ ਮਨੁੱਖੀ ਅਧਿਕਾਰੀ ਕਮਿਸ਼ਨ ਨੇ ਤਲਬ ਕੀਤੀ ਰਿਪੋਰਟ

ਹੁਸ਼ਿਆਰਪੁਰ, 17 ਜੁਲਾਈ (ਹਰਪ੍ਰੀਤ ਕੌਰ)-ਥਾਣਾ ਟਾਂਡਾ ਦੀ ਚੌਕੀ ਅੱਡਾ ਸਰਾਂ ਇੰਚਾਰਜ ਵਲੋਂ ਪਿੰਡ ਬੈਂਚਾਂ ਦੇ ਇਕ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਵਧੀਕ ਮੁੱਖ ਸਕੱਤਰ ਨੂੰ ਮਾਮਲੇ ਦੀ ਜਾਂਚ ਕਰਕੇ ਅਦਾਲਤ ਕੋਲ ਰਿਪੋਰਟ ਪੇਸ਼ ਕਰਨ ਦਾ ਆਦੇਸ਼ ਦਿੱਤਾ ਹੈ | ਪੀੜਤ ਰਵੀ ਨਾਥ ਨੂੰ ਉਸ ਦੇ ਲੜਕੇ ਦੀਪਕ ਕੁਮਾਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਚੁੱਕ ਕੇ ਚੌਕੀ ਲੈ ਆਂਦਾ ਤੇ ਰੱਜ ਕੇ ਕੁੱਟਮਾਰ ਕੀਤੀ | ਕੁੱਟਮਾਰ ਕਰਨ ਤੋਂ ਬਾਅਦ ਪੁਲਿਸ ਵਾਲੇ ਉਸ ਨੂੰ ਆਪਣੀ ਗੱਡੀ 'ਚ ਪਾ ਕੇ ਉਸ ਦੇ ਘਰ ਦੇ ਬਾਹਰ ਸੁੱਟ ਆਏ | ਉਸ ਦੀਆਂ ਲੜਕੀਆਂ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਹ ਅਜੇ ਵੀ ਇਲਾਜ ਅਧੀਨ ਹੈ | ਰਵੀ ਨਾਥ ਅਨੁਸਾਰ ਕੁੱਝ ਦਿਨ ਪਹਿਲਾਂ ਦੀਪਕ ਦਾ ਸਾਲਾ ਕਿਸੇ ਨਾਬਾਲਗ ਲੜਕੀ ਨੂੰ ਲੈ ਕੇ ਘਰ ਆ ਗਿਆ ਸੀ | ਜਦੋਂ ਉਸ ਨੇ ਵਿਰੋਧ ਕੀਤਾ ਤਾਂ ਨੂੰਹ ਪੁੱਤਰ ਤੇ ਨੂੰ ਹ ਦੇ ਪੇਕਿਆਂ ਨੇ ਉਸ ਨਾਲ ਝਗੜਾ ਕੀਤਾ ਅਤੇ ਕੁੱਟਮਾਰ ਕੀਤੀ | ਇਸ ਪਿੱਛੋਂ ਉਸ ਦੇ ਪੁੱਤਰ ਨੇ ਪੁਲਿਸ ਨੂੰ ਇਹ ਸ਼ਿਕਾਇਤ ਕਰ ਦਿੱਤੀ ਕਿ ਰਵੀ ਨਾਥ ਉਸ ਦੀ ਪਤਨੀ 'ਤੇ ਗਲਤ ਨਜ਼ਰ ਰੱਖਦਾ ਸੀ | ਪੀੜਤ ਨੇ ਦੋਸ਼ ਲਗਾਇਆ ਕਿ ਚੌਕੀ ਇੰਚਾਰਜ ਜਗਦੀਪ ਸਿੰਘ ਤੇ ਦੋ ਹੌਲਦਾਰ ਉਸ ਨੂੰ ਸ਼ਰਾਬੀ ਹਾਲਤ 'ਚ ਘਰੋਂ ਚੁੱਕ ਕੇ ਲੈ ਗਏ ਅਤੇ ਚੌਕੀ ਜਾ ਕੇ ਉਸ ਦੇ ਪੁੱਤਰ ਦੇ ਸਾਹਮਣੇ ਨੰਗਾ ਕਰਕੇ ਬੇਰਹਿਮੀ ਨਾਲ ਕੁੱਟਿਆ | ਰਵੀ ਨਾਥ ਦੀਆਂ ਲੜਕੀਆਂ ਨੇ ਦੱਸਿਆ ਕਿ ਪੁਲਿਸ ਵਾਲਿਆਂ ਨੇ ਉਨ੍ਹਾਂ ਨਾਲ ਵੀ ਦੁਰਵਿਵਹਾਰ ਕੀਤਾ | ਮਾਮਲੇ ਦਾ ਪਤਾ ਲੱਗਣ 'ਤੇ ਜ਼ਿਲ੍ਹਾ ਪੁਲਿਸ ਮੁਖੀ ਜੇ.ਇਲਨਚੇਲੀਅਨ ਨੇ ਚੌਕੀ ਇੰਚਾਰਜ ਨੂੰ ਲਾਈਨ ਹਾਜ਼ਰ ਕਰਕੇ ਜਾਂਚ ਡੀ.ਐਸ.ਪੀ ਟਾਂਡਾ ਨੂੰ ਸੌਾਪ ਦਿੱਤੀ ਸੀ ਪਰ ਅਖਬਾਰਾਂ 'ਚ ਛਪੀਆਂ ਖਬਰਾਂ ਦਾ ਨੋਟਿਸ ਲੈਂਦਿਆਂ ਮਨੁੱਖੀ ਅਧਿਕਾਰ ਕਮਿਸ਼ਨ ਨੇ ਗ੍ਰਹਿ ਵਿਭਾਗ ਤੋਂ ਇਸ ਦੀ ਰਿਪੋਰਟ ਮੰਗ ਲਈ ਹੈ | ਮਾਮਲੇ ਦੀ ਸੁਣਵਾਈ 9 ਅਕਤੂਬਰ ਨੂੰ ਹੋਵੇਗੀ |


ਖ਼ਬਰ ਸ਼ੇਅਰ ਕਰੋ

ਕਰਜ਼ੇ ਵਾਲੀ ਕਾਰ ਦੇ ਜਾਅਲੀ ਕਾਗਜ਼ ਬਣਾ ਕੇ ਵੇਚੀ

ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ)-ਕਰਜ਼ੇ ਵਾਲੀ ਕਾਰ ਦੀ ਜਾਅਲੀ ਆਰ.ਸੀ. ਬਣਾ ਕੇ ਪੁਰਾਣੀ ਗੱਡੀ ਨੂੰ ਵੇਚਣ ਤੋਂ ਬਾਅਦ ਨਵੀਂ ਗੱਡੀ ਲੈ ਕੇ ਕਾਰ ਡੀਲਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਣ ਦੇ ਦੋਸ਼ ਕਥਿਤ ਦੋਸ਼ੀ ਖਿਲਾਫ਼ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਕਰਨ ਵਾਲੇ ਏਜੰਟ ਿਖ਼ਲਾਫ਼ ਮਾਮਲਾ ਦਰਜ

ਮੁਕੇਰੀਆਂ, 17 ਜੁਲਾਈ (ਰਾਮਗੜ੍ਹੀਆ)-ਮੁਕੇਰੀਆਂ ਪੁਲਿਸ ਵਲੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਇੱਕ ਏਜੰਟ ਅਤੇ ਉਸ ਦੀ ਪਤਨੀ ਿਖ਼ਲਾਫ਼ 6 ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਏ. ਐੱਸ. ਆਈ. ਜਗਤ ਸਿੰਘ ਨੇ ਦੱਸਿਆ ਕਿ ਪ੍ਰਸ਼ੋਤਮ ਸਿੰਘ ਪੁੱਤਰ ...

ਪੂਰੀ ਖ਼ਬਰ »

ਨਵ-ਵਿਆਹੁਤਾ ਦੀ ਕੁੱਟਮਾਰ ਕਰਕੇ ਪਤੀ ਨੇ ਕੀਤਾ ਜ਼ਖਮੀ

ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ)-ਪਤੀ ਦੀ ਕੁੱਟਮਾਰ ਦਾ ਸ਼ਿਕਾਰ ਹੋਈ ਨਵ ਵਿਆਹੁਤਾ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਦਾਖਲ ਕਰਵਾਉਣ ਤੋਂ ਬਾਅਦ ਸੱਸ ਤੇ ਸਹੁਰਾ ਲਾਪਤਾ ਹੋ ਗਏੇ | ਜਾਣਕਾਰੀ ਅਨੁਸਾਰ ਪਿੰਡ ਢੋਲਣਵਾਲ ਦੀ ਵਾਸੀ ਕਰਿਸ਼ਮਾ ਪੁੱਤਰੀ ਜਗਤ ...

ਪੂਰੀ ਖ਼ਬਰ »

ਵੁੱਡਬਰੀ ਵਰਲਡ ਸਕੂਲ ਮੁਕੇਰੀਆਂ 'ਚ ਕਿੰਨਡਰ ਗਾਰਟਨ ਵਿਭਾਗ ਨਾਲ ਸਬੰਧਿਤ ਗਤੀਵਿਧੀਆਂ ਕਰਵਾਈਆਂ

ਮੁਕੇਰੀਆਂ, 17 ਜੁਲਾਈ (ਰਾਮਗੜ੍ਹੀਆ)-ਲੰਬੀ ਛੁੱਟੀਆਂ ਦੇ ਖ਼ਤਮ ਹੁੰਦੇ ਹੀ ਵੁੱਡਬਰੀ ਵਰਲਡ ਸਕੂਲ ਦੇ ਵਿਦਿਆਰਥੀਆਂ 'ਚ ਜਿੱਥੇ ਬਹੁਤ ਜੋਸ਼ ਤੇ ਉਤਸ਼ਾਹ ਸੀ ਉੱਥੇ ਇਸੀ ਉਤਸ਼ਾਹ ਨੂੰ ਵਧਾਉਂਦੇ ਹੋਏ ਅਧਿਆਪਕਾ ਨੇ ਕਈ ਨਵੇਂ ਢੰਗਾਂ ਨੂੰ ਅਪਣਾਇਆ | ਉਨ੍ਹਾਂ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਹਾਲ 'ਚ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਹੋਈ ਵਿਸ਼ੇਸ਼ ਮੀਟਿੰਗ

ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ)-ਰਾਜ 'ਚ ਸਤੰਬਰ ਵਿਚ ਹੋਣ ਵਾਲੀਆਂ ਪੰਚਾਇਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਮੱਦੇਨਜ਼ਰ ਹੋਈ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਚ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX