ਤਾਜਾ ਖ਼ਬਰਾਂ


ਐੱਸ.ਐੱਸ.ਪੀ ਸੰਗਰੂਰ ਡਾ.ਗਰਗ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ
. . .  about 1 hour ago
ਸੰਗਰੂਰ,25 ਜਨਵਰੀ(ਦਮਨਜੀਤ ਸਿੰਘ )- ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ.ਸੰਦੀਪ ਗਰਗ ਨੂੰ ਅੱਜ ਰਾਜ ਪੱਧਰੀ ਕੌਮੀ ਮਤਦਾਤਾ ਦਿਵਸ ਮੌਕੇ ਨਵਾਂ ਸ਼ਹਿਰ ਵਿਖੇ ਸਨਮਾਨਿਤ ਕੀਤਾ ਗਿਆ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡਾ. ਗਰਗ ...
ਸ੍ਰੀ ਮੁਕਤਸਰ ਸਾਹਿਬ: ਪੀ.ਏ.ਯੂ. ਵੱਲੋਂ ਟਿੱਡੀ ਦਲ ਸਬੰਧੀ ਐਡਵਾਈਜ਼ਰੀ ਜਾਰੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)-ਰਾਜਸਥਾਨ ਦੇ ਨਾਲ ਲਗਦੇ ਫ਼ਾਜ਼ਿਲਕਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਪਾਕਿਸਤਾਨ ਬਾਰਡਰ ਨਾਲ ਲਗਦੇ ਜ਼ਿਲ੍ਹਿਆਂ ਵਿਚ ਟਿੱਡੀਆਂ ਦੇ ਕੁੱਝ ਕੀਟ ਮਿਲਣ ਮਗਰੋਂ ਕਿਸਾਨਾਂ ਵਿਚ ਚਿੰਤਾ ...
2011 ਰਿਵਾਈਜ਼ ਟੈੱਟ ਪਾਸ ਬੇਰੁਜ਼ਗਾਰਾਂ ਦਾ ਵਫ਼ਦ ਮੁੱਖ ਸਕੱਤਰ ਪੰਜਾਬ ਨੂੰ ਮਿਲਿਆ
. . .  about 2 hours ago
ਮਲੌਦ, 25 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)- 2011 ਰਿਵਾਈਜ਼ ਟੈੱਟ ਪਾਸ ਬੇਰੁਜ਼ਗਾਰਾਂ ਦਾ ਵਫ਼ਦ 3442 ਤੇ 5178 ਅਧਿਆਪਕਾਂ ਦੀਆਂ ਅਸਾਮੀਆਂ ਵਿਚ ਆਪਣੀ ਨੌਕਰੀ ਸਬੰਧੀ ਪ੍ਰਧਾਨ ਮੈਡਮ ਇੰਦਰਪਾਲ, ਉਪ ਪ੍ਰਧਾਨ ਮੈਡਮ ...
ਐਲੀਮੈਂਟਰੀ ਟੀਚਰ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ 2 ਫਰਵਰੀ ਨੂੰ
. . .  about 2 hours ago
ਅਜਨਾਲਾ ,25 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਰਜਿ. ਦੀ ਇੱਕ ਅਹਿਮ ਸੂਬਾ ਪੱਧਰੀ ਮੀਟਿੰਗ 2 ਫਰਵਰੀ (ਐਤਵਾਰ) ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਹੋਵੇਗੀ।ਇਸ ਸੰਬੰਧੀ ਅੱਜ ਇੱਥੇ ...
ਬੇ ਅਦਬੀ ਮਾਮਲੇ ਦੇ ਮੁੱਖ ਗਵਾਹ ਨੇ ਮਾਨਯੋਗ ਹਾਈਕੋਰਟ ਤੋਂ ਕੀਤੀ ਸੁਰੱਖਿਆ ਦੀ ਮੰਗ
. . .  about 2 hours ago
ਠੱਠੀ ਭਾਈ, 25 ਜਨਵਰੀ (ਜਗਰੂਪ ਸਿੰਘ ਮਠਾੜੂ)- ਇੱਥੋਂ ਨੇੜਲੇ ਪੈਂਦੇ ਪਿੰਡ ਮੱਲ ਕੇ ਜੋ ਜ਼ਿਲ੍ਹਾ ਮੋਗਾ 'ਚ ਸਥਿਤ ਹੈ ਚ 4 ਨਵੰਬਰ 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਦੀ ਹੋਈ ਬੇਅਦਬੀ ਦੇ ਮਾਮਲੇ ਦੇ ਮੁੱਖ ਗਵਾਹ ਸਾਬਕਾ ਫ਼ੌਜੀ ਸੇਵਕ ...
ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ
. . .  about 3 hours ago
ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ, ਚਾਰ ਜ਼ਖਮੀ
. . .  about 3 hours ago
ਲਹਿਰਾਗਾਗਾ, 25 ਜਨਵਰੀ (ਅਸ਼ੋਕ ਗਰਗ, ਸੂਰਜ ਭਾਨ ਗੋਇਲ) - ਲਹਿਰਾਗਾਗਾ ਸੁਨਾਮ ਮੁੱਖ ਮਾਰਗ 'ਤੇ ਪਿੰਡ ਗੋਬਿੰਦਗੜ੍ਹ ਜੇਜੀਆਂ ਕੋਲ ਵਾਪਰੇ ਸੜਕ ਹਾਦਸੇ ਵਿਚ ਆਲਟੋ ਕਾਰ ਅਤੇ ਸੈਂਟਰੋ ਕਾਰ ਦੀ ਟੱਕਰ ਵਿਚ ਇਕ ਔਰਤ ਦੀ ਮੌਤ ਅਤੇ ਚਾਰ ਦੇ ਜ਼ਖਮੀ ਹੋ ਜਾਣ ਦੀ ਖ਼ਬਰ...
ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ 5730 ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕੀਤਾ-ਧਰਮਸੋਤ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸ਼ਾਮ ਮੌਕੇ ਪਿੰਡ ਉਦੇਕਰਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਸਮਾਰਟ ਸਕੂਲ ਵਜੋਂ ਵਿਕਸਤ ਕੀਤੇ ਜਾਣ ’ਤੇ ਉਦਘਾਟਨ ਦੀ ਰਸਮ ਕਰਨ ਸਮੇਂ ਗੱਲਬਾਤ...
ਕੋਚਿੰਗ ਸੈਂਟਰ ਦੀ ਇਮਾਰਤ ਡਿੱਗਣ ਕਾਰਨ 4 ਵਿਦਿਆਰਥੀਆਂ ਸਮੇਤ 5 ਮੌਤਾਂ
. . .  about 3 hours ago
ਨਵੀਂ ਦਿੱਲੀ, 25 ਜਨਵਰੀ - ਭਜਨਪੁਰਾ ਦੇ ਸੁਭਾਸ਼ ਵਿਹਾਰ ਵਿਚ ਭਿਆਨਕ ਹਾਦਸਾ ਹੋ ਗਿਆ। ਇਥੇ ਇਕ ਕੋਚਿੰਗ ਸੈਂਟਰ ਦੀ ਇਮਾਰਤ ਡਿੱਗਣ ਕਾਰਨ 5 ਮੌਤਾਂ ਹੋ ਗਈਆਂ ਹਨ ਤੇ ਜਦਕਿ 13 ਬੱਚੇ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿਚ 4 ਵਿਦਿਆਰਥੀ ਤੇ ਇਕ ਅਧਿਆਪਕ ਸ਼ਾਮਲ...
ਰਾਸ਼ਟਰਪਤੀ ਵੱਲੋਂ ਦੇਸ਼ ਵਾਸੀਆਂ ਨੂੰ ਸੰਬੋਧਨ
. . .  about 3 hours ago
ਏ.ਆਈ.ਜੀ. ਚੌਹਾਨ ਤੇ ਇੰਸਪੈਕਟਰ ਬਰਾੜ ਸਮੇਤ ਦੋ ਹੋਰ ਅਧਿਕਾਰੀਆਂ ਨੂੰ ਮਿਲੇਗਾ ਵੀਰਤਾ ਲਈ ਰਾਸ਼ਟਰਪਤੀ ਪੁਲਿਸ ਮੈਡਲ
. . .  about 3 hours ago
ਚੰਡੀਗੜ੍ਹ, 25 ਜਨਵਰੀ - ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ, ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਤੇ ਬਲਵਿੰਦਰ ਸਿੰਘ ਐਸ.ਆਈ. ਤੇ ਕਿਰਪਾਲ ਸਿੰਘ ਏ.ਐਸ.ਆਈ. ਨੂੰ ਭਲਕੇ ਗਣਤੰਤਰ ਦਿਵਸ ਮੌਕੇ ਵੀਰਤਾ ਲਈ ਰਾਸ਼ਟਰਪਤੀ ਪੁਲਿਸ ਅਵਾਰਡ ਦਿੱਤਾ ਜਾ ਰਿਹਾ ਹੈ। ਇਸ...
ਸ਼ਟਰਿੰਗ ਦੀ ਪੈੜ ਟੁੱਟਣ ਕਾਰਨ ਇੱਕ ਮਜ਼ਦੂਰ ਦੀ ਮੌਤ, ਤਿੰਨ ਗੰਭੀਰ ਜ਼ਖਮੀ
. . .  about 4 hours ago
ਮਲੋਟ, 25 ਜਨਵਰੀ (ਗੁਰਮੀਤ ਸਿੰਘ ਮੱਕੜ) -ਸਥਾਨਕ ਆਦਰਸ਼ ਸਿਨੇਮਾ ਦੇ ਸਥਾਨ 'ਤੇ ਉਸਾਰੀ ਅਧੀਨ ਪੈਲੇਸ ਦੀ ਛੱਤ 'ਤੇ ਕੰਮ ਕਰ ਰਹੇ 4 ਮਜ਼ਦੂਰ ਸ਼ਟਰਿੰਗ ਦੀ ਪੈੜ ਟੁੱਟ ਜਾਣ ਕਾਰਨ ਹੇਠਾਂ ਡਿੱਗ ਪਏ, ਜਿਸ ਵਿਚ ਮਜ਼ਦੂਰ ਦਾਤਾ ਰਾਮ ਦੀ ਮੌਤ ਹੋ ਗਈ, ਜਦਕਿ ਮਜ਼ਦੂਰ...
ਆਯੂਸ਼ਮਾਨ ਸਕੀਮ ਤਹਿਤ ਇਲਾਜ ਨਾ ਕਰਨ 'ਤੇ ਹਸਪਤਾਲ 'ਚ ਹੋਇਆ ਹੰਗਾਮਾ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)- ਅੱਜ ਸ਼ਾਮ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਸਥਿਤ ਨਿੱਜੀ ਹਸਪਤਾਲ ਵਿਖੇ ਮਲੋਟ ਤੋਂ ਆਯੂਸ਼ਮਾਨ ਸਕੀਮ ਤਹਿਤ ਆਪ੍ਰੇਸ਼ਨ ਕਰਵਾਉਣ ਲਈ ਪਹੁੰਚੀ ਔਰਤ ਨੂੰ ਜਦੋਂ ਹਸਪਤਾਲ ਪ੍ਰਬੰਧਕਾਂ ਨੇ ਕਿਹਾ...
ਏਸ਼ੀਆ ਕੱਪ ਲਈ ਪਾਕਿਸਤਾਨ ਨੇ ਭਾਰਤ ਨੂੰ ਦਿੱਤੀ ਧਮਕੀ
. . .  about 4 hours ago
ਲਾਹੌਰ, 25 ਜਨਵਰੀ - ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਵਸੀਮ ਖਾਨ ਨੇ ਕਿਹਾ ਕਿ ਜੇਕਰ ਭਾਰਤੀ ਟੀਮ ਇਸ ਸਾਲ ਸਤੰਬਰ ਵਿਚ ਹੋਣ ਵਾਲੇ ਏਸ਼ੀਆ ਕੱਪ ਲਈ ਪਾਕਿਸਤਾਨ ਦਾ ਦੌਰਾ ਨਹੀਂ ਕਰਦੀ ਤਾਂ ਪਾਕਿਸਤਾਨ ਵੀ 2021 ਵਿਸ਼ਵ...
ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
. . .  about 4 hours ago
ਜੰਡਿਆਲਾ ਮੰਜਕੀ, 25 ਜਨਵਰੀ (ਸੁਰਜੀਤ ਸਿੰਘ ਜੰਡਿਆਲਾ) - ਥਾਣਾ ਸਦਰ ਜਲੰਧਰ ਅਧੀਨ ਆਉਂਦੀ ਸਥਾਨਕ ਪੁਲਿਸ ਚੌਕੀ ਦੇ ਇਲਾਕੇ ਵਿਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਇਸ ਸਬੰਧੀ ਪੁੱਛਣ 'ਤੇ ਪੁਲਿਸ ਚੌਕੀ ਜੰਡਿਆਲਾ...
ਤਿੰਨ ਨੌਜਵਾਨਾਂ ਨੇ ਚੋਰੀ ਕੀਤੀ ਕਰੀਬ 11 ਲੱਖ ਦੀ ਕੇਬਲ ਤਾਰ
. . .  about 5 hours ago
ਦਿੱਲੀ 'ਚ ਡਿੱਗੀ ਨਿਰਮਾਣ ਅਧੀਨ ਇਮਾਰਤ, ਮਲਬੇ ਹੇਠ ਕੁਝ ਵਿਦਿਆਰਥੀਆਂ ਦੇ ਦੱਬੇ ਹੋਣ ਦਾ ਖ਼ਦਸ਼ਾ
. . .  about 5 hours ago
ਜੇ. ਐੱਨ. ਯੂ. ਦੇ ਵਿਦਿਆਰਥੀ ਸ਼ਰਜੀਲ ਵਿਰੁੱਧ ਭਾਜਪਾ ਨੇ ਦਰਜ ਕਰਾਈ ਸ਼ਿਕਾਇਤ
. . .  about 5 hours ago
ਸਾਰਿਆਂ ਨੂੰ ਵੋਟ ਦੇ ਅਧਿਕਾਰ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ- ਰਾਸ਼ਟਰਪਤੀ ਕੋਵਿੰਦ
. . .  about 6 hours ago
ਨਾਗਰਿਕਤਾ ਕਾਨੂੰਨ ਵਿਰੁੱਧ ਰਾਜਸਥਾਨ ਸਰਕਾਰ ਨੇ ਵਿਧਾਨ ਸਭਾ 'ਚ ਪਾਸ ਕੀਤਾ ਪ੍ਰਸਤਾਵ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਸਾਉਣ ਸੰਮਤ 550

ਲੁਧਿਆਣਾ

ਸਾਬਕਾ ਐੱਸ. ਐੱਸ. ਪੀ. ਕੰਵਰਜੀਤ ਸੰਧੂ ਵਰਗੇ ਇਮਾਨਦਾਰ ਅਧਿਕਾਰੀਆਂ ਦੀ ਪਿੱਠ 'ਤੇ ਚੱਟਾਨ ਵਾਂਗ ਖੜੇ੍ਹ ਹਾਂ-ਬੈਂਸ

ਲੁਧਿਆਣਾ, 18 ਜੁਲਾਈ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੂਬੇ ਦੇ ਬਹੁਚਰਚਿਤ ਬਹੁਕਰੋੜੀ ਸਿਟੀ ਸੈਂਟਰ ਘੋਟਾਲੇ ਦੇ ਸ਼ਿਕਾਇਤਕਰਤਾ ਸੇਵਾਮੁਕਤ ਵਿਜੀਲੈਂਸ ਅਧਿਕਾਰੀ ਕੰਵਰਜੀਤ ਸਿੰਘ ਸੰਧੂ ਵਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਲੋਕ ਇਨਸਾਫ਼ ਪਾਰਟੀ ਸਮੇਤ ਸਮੁੱਚੀ ਵਿਰੋਧੀ ਧਿਰ ਸੰਧੂ ਦੀ ਪਿੱਠ 'ਤੇ ਚਟੱਾਨ ਵਾਂਗ ਖੜੀ ਹੈ ਅਤੇ ਇਸ ਮਾਮਲੇ ਵਿਚ ਜੇਕਰ ਮਾਣਯੋਗ ਹਾਈਕੋਰਟ ਜਾਂ ਸੁਪਰੀਮ ਕੋਰਟ ਵੀ ਜਾਣਾ ਪਿਆ ਤਾਂ ਪਿੱਛੇ ਨਹੀਂ ਹਟਿਆ ਜਾਵੇਗਾ | ਜੇਕਰ ਕਾਂਗਰਸ ਸਰਕਾਰ ਦੀ ਕੋਤਾਹੀ ਕਾਰਨ ਸਿਟੀ ਸੈਂਟਰ ਘੋਟਾਲੇ ਵਿੱਚ ਸਰਕਾਰ ਨੂੰ 12 ਹਜਾਰ ਕਰੋੜ ਰੁਪਏ ਜਮਾਂ ਕਰਵਾਉਣੇ ਪਏ ਤਾਂ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਅਜਾਈ ਨਹੀਂ ਜਾਣ ਦਿੱਤੀ ਜਾਵੇਗੀ | ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਬੈਂਸ ਨੇ ਲੁਧਿਆਣਾ ਸਿਟੀ ਸੈਂਟਰ ਘੋਟਾਲੇ ਨੂੰ ਸੁਣਵਾਈ ਲਈ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਦੀ ਅਦਾਲਤ ਵਿਚ ਲਿਜਾਉਣ ਦੀ ਵੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਇਸ ਮਾਮਲੇ ਨੂੰ ਕਿਸੇ ਹੋਰ ਸੂਬੇ ਵਿਚ ਤਬਦੀਲ ਕੀਤਾ ਜਾਵੇਗਾ ਤਾਂ ਹੀ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇਗੀ | ਉਨ੍ਹਾਂ ਕਿਹਾ ਕਿ ਇਕ ਪਾਸੇ ਅਕਾਲੀ ਦਲ ਦੀ ਸਰਕਾਰ ਮੌਕੇ ਕੈਪਟਨ ਅਮਰਿੰਦਰ ਸਿੰਘ ਤੇ ਹੋਰਨਾਂ ਖਿਲਾਫ਼ ਮਾਮਲਾ ਦਰਜ ਕੀਤਾ ਜਾਂਦਾ ਹੈ ਅਤੇ ਕੈਪਟਨ ਦੀ ਸਰਕਾਰ ਆਉਣ ਦੇ ਵਿਜੀਲੈਂਸ ਹੱਥ ਪਿੱਛੇ ਖਿੱਚ ਲੈਂਦੀ ਹੈ, ਕਿਉਂਕਿ ਗ੍ਰਹਿ ਵਿਭਾਗ ਕੈਪਟਨ ਅਮਰਿੰਦਰ ਸਿੰਘ ਕੋਲ ਹੈ ਅਤੇ ਵਿਜੀਲੈਂਸ ਵੀ ਗ੍ਰਹਿ ਵਿਭਾਗ ਥੱਲੇ ਕੰਮ ਕਰਦੀ ਹੈ ਅਤੇ ਅਜਿਹੇ ਵਿਚ ਵਿਜੀਲੈਂਸ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਕਿਸ ਤਰ੍ਹਾਂ ਕੰਮ ਕਰ ਸਕਦੀ ਹੈ, ਇਸ ਲਈ ਇਹ ਮਾਮਲਾ ਸੂਬੇ ਤੋਂ ਬਾਹਰਲੀ ਅਦਾਲਤ ਵਿਚ ਲਿਜਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਉਹ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਹਨ ਕਿ ਅਕਾਲੀ ਦਲ ਤੇ ਕੈਪਟਨ ਇੱਕੋ ਥਾਲੀ ਦੇ ਚੱਟੇ ਵੱਟੇ ਹਨ ਅਤੇ ਹੁਣ ਸਾਬਕਾ ਐਸ.ਐਸ.ਪੀ ਕੰਵਰਜੀਤ ਸੰਧੂ ਵਲੋਂ ਕੀਤੇ ਗਏ ਪ੍ਰਗਟਾਵੇ ਤੋਂ ਬਾਅਦ ਬਿਲਕੁਲ ਸਾਫ ਹੋ ਗਿਆ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਇਕ ਹਨ ਤੇ ਸੂਬੇ ਦੇ ਲੋਕਾਂ ਨੂੰ ਗੰੁਮਰਾਹ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਲੋਕ ਸਭ ਜਾਣਦੇ ਹਨ ਅਤੇ ਜਿਸ ਤਰ੍ਹਾਂ ਨਾਲ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਸਬਕ ਸਿਖਾ ਕੇ ਘਰ ਬਿਠਾ ਦਿੱਤਾ ਹੈ ਅਤੇ ਸੂਬੇ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਵਿਸ਼ਵਾਸ਼ ਕਰਕੇ ਸਤਾ ਸੌਾਪ ਦਿੱਤੀ, ਪ੍ਰੰਤੂ ਹੁਣ ਸਿਟੀ ਸੈਂਟਰ ਮਾਮਲੇ ਨੂੰ ਠੱਪ ਕਰਨ ਲਈ ਰਾਜ ਸਰਕਾਰ ਵਲੋਂ ਸ਼ਿਕਾਇਤਕਰਤਾ ਵਿਜੀਲੈਂਸ ਦੇ ਸਾਬਕਾ ਅਧਿਕਾਰੀ ਤੇ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਕਥਿਤ ਧਮਕੀ ਦਿੱਤੀ ਜਾ ਰਹੀ ਹੈ, ਜੇਕਰ ਕੇਸ ਖਤਮ ਕਰਨ ਦੇ ਹੱਕ ਵਿਚ ਬਿਆਨ ਨਾ ਦਿੱਤਾ ਤਾਂ ਕਿਸੇ ਮਾਮਲੇ ਵਿਚ ਅਧਿਕਾਰੀ ਨੂੰ ਫਸਾ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਇਕੋ ਥਾਲੀ ਦੇ ਚੱਟੇ ਵੱਟੇ ਹੋਣ ਕਾਰਨ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਗਿਆ, ਜਦ ਕਿ ਐਸ.ਟੀ.ਐਫ਼, ਐਸ.ਆਈ.ਟੀ ਦੀਆਂ ਰਿਪੋਰਟਾਂ ਵਿਚ ਬਿਕਰਮ ਸਿੰਘ ਮਜੀਠੀਆ ਦਾ ਨਾਮ ਆਇਆ ਹੈ | ਜੇਕਰ ਮਜੀਠੀਆ ਖਿਲਾਫ਼ ਕੇਸ ਦਰਜ ਕੀਤਾ ਹੁੰਦਾ ਤਾਂ ਸੂਬੇ ਵਿਚੋਂ ਨਸ਼ਾ ਖਤਮ ਕਰਨ ਵਿਚ ਆਸਾਨੀ ਹੋ ਸਕਦੀ ਸੀ | ਉਨ੍ਹਾਂ ਕਿਹਾ ਕਿ ਸਾਬਕਾ ਵਿਜੀਲੈਂਸ ਅਧਿਕਾਰੀ ਖਿਲਾਫ਼ ਜੇਕਰ ਕੋਈ ਕੇਸ ਦਰਜ ਕੀਤਾ ਗਿਆ ਤਾਂ ਵਿਰੋਧੀ ਧਿਰ ਅਧਿਕਾਰੀ ਦੇ ਹੱਕ ਵਿਚ ਸੰਘਰਸ਼ ਕਰੇਗੀ, ਜਿਸ ਸਬੰਧੀ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖੈਹਿਰਾ ਨਾਲ ਗੱਲਬਾਤ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਸਾਲਸ ਵਲੋਂ ਦਿੱਤੀ ਰਿਪੋਰਟ ਅਨੁਸਾਰ ਲੋਕਾਂ ਦੇ ਟੈਕਸ ਵਜੋਂ ਦਿੱਤੇ 12 ਹਜਾਰ ਕਰੋੜ ਰੁਪਏ ਜੇਕਰ ਸੂਬਾ ਸਰਕਾਰ ਜਮਾਂ ਕਰਵਾਉਂਦੀ ਹੈ ਤਾਂ ਲੋਕਾਂ ਦੇ ਖੂਨ ਪਸੀਨੇ ਦੇ ਕਮਾਈ ਅਜਾਈ ਨਹੀਂ ਜਾਣ ਦਿੱਤੀ ਜਾਵੇਗੀ, ਜਦੋਂ ਕਿ 12 ਹਜਾਰ ਕਰੋੜ ਰੁਪਏ ਬਾਦਲਾਂ ਤੋਂ ਵਸੂਲੇ ਜਾਣੇ ਚਾਹੀਦੇ ਹਨ | ਇਸ ਮੌਕੇ ਸੀਨੀਅਰ ਆਗੂ ਰਣਧੀਰ ਸਿੰਘ ਸਿਬੀਆ, ਲੋਕ ਇਨਸਾਫ਼ ਪਾਰਟੀ ਹਲਕਾ ਦਾਖਾ ਦੇ ਇੰਚਾਰਜ ਸੁਖਦੇਵ ਸਿੰਘ ਚੱਕ, ਵਿਪਨ ਸੂਦ ਕਾਕਾ, ਗੁਰਪ੍ਰੀਤ ਸਿੰਘ ਖੁਰਾਣਾ, ਜਸਵਿੰਦਰ ਸਿੰਘ ਖਾਲਸਾ, ਜਤਿੰਦਰ ਪਾਲ ਸਿੰਘ ਸਲੂਜਾ, ਪ੍ਰਧਾਨ ਬਲਦੇਵ ਸਿੰਘ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਵਿਦੇਸ਼ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 20 ਲੱਖ ਦੀ ਠੱਗੀ

ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਵਿਦੇਸ਼ ਭੇਜਣ ਅਤੇ ਨੌਕਰੀ ਲਗਾਉਣ ਦਾ ਝਾਂਸਾ ਦੇ ਠੱਗੀ ਕਰਨ ਦੇ ਮਾਮਲੇ ਵਿਚ 6 ਵਿਦੇਸ਼ੀ ਨਾਗਰਿਕਾ ਿਖ਼ਲਾਫ ਕੇਸ ਦਰਜ ਕੀਤਾ ਹੈ | ਪੁਲਿਸ ਵੱਲੋਂ ਇਹ ਕਾਰਵਾਈ ਸੁਰੱਖਿਆ ਮੁਲਾਜ਼ਮ ਰਨਵੀਰ ਸਿੰਘ ਦੀ ਸ਼ਿਕਾਇਤ ...

ਪੂਰੀ ਖ਼ਬਰ »

ਡੇਹਲੋਂ ਇਲਾਕੇ 'ਚ ਭਾਰੀ ਮੀਂਹ ਕਿਸਾਨਾਂ ਲਈ ਸਰਾਪ ਬਣਿਆ

ਡੇਹਲੋਂ, 18 ਜੁਲਾਈ (ਅੰਮਿ੍ਤਪਾਲ ਸਿੰਘ ਕੈਲੇ)-ਕਸਬਾ ਡੇਹਲੋਂ ਲਾਗਲੇ ਦਰਜ਼ਨਾਂ ਪਿੰਡਾਂ ਅੰਦਰ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ, ਕਿਉਂਕਿ ਕਿਸਾਨਾਂ ਦੀ ਕਈ ਏਕੜ ਝੋਨੇ ਦੀ ਫਸਲ ਪਾਣੀ ਦੀ ਮਾਰ ਹੇਠ ਆ ਕੇ ਤਬਾਅ ...

ਪੂਰੀ ਖ਼ਬਰ »

ਨੌਜਵਾਨ ਕੌਮਾਂਤਰੀ ਰੁਜ਼ਗਾਰ ਮੇਲੇ ਦਾ ਲਾਹਾ ਲੈਣ- ਡੀ. ਸੀ.

ਲੁਧਿਆਣਾ, 18 ਜੁਲਾਈ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਲੁਧਿਆਣਾ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ 30 ਜੁਲਾਈ ਨੂੰ ਸਰਕਾਰੀ ਕਾਲਜ ਫੇਜ਼-6 ਅਜੀਤਗੜ੍ਹ (ਮੋਹਾਲੀ) ਵਿਖੇ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਕੌਮਾਂਤਰੀ ...

ਪੂਰੀ ਖ਼ਬਰ »

600 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਦੋ ਗਿ੍ਫ਼ਤਾਰ

ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਆਹੂਜਾ/ਕ੍ਰਾਈਮ ਰਿਪੋਟਰ)-ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 600 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਜਾਣਕਾਰੀ ...

ਪੂਰੀ ਖ਼ਬਰ »

ਕਰੋੜਾਂ ਰੁਪਏ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਸਮੇਤ ਇਕ ਕਾਬੂ

ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਐਸ.ਟੀ.ਐਫ. ਦੀ ਪੁਲਿਸ ਨੇ ਅੱਜ ਰਾਤ ਸਥਾਨਕ ਹੈਬੋਵਾਲ ਵਿਚ ਛਾਪਾਮਾਰੀ ਕਰਕੇ ਕਰੋੜਾਂ ਰੁਪਏ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ | ਹਾਲ ਦੀ ਘੜੀ ਕੋਈ ਵੀ ਪੁਲਿਸ ਅਧਿਕਾਰੀ ਕੁਝ ਵੀ ਕਹਿਣ ਤੋਂ ਇਨਕਾਰ ਕਰ ...

ਪੂਰੀ ਖ਼ਬਰ »

ਸ਼ੱਕੀ ਹਾਲਤ ਵਿਚ ਲੜਕੀ ਨੇ ਕੀਤੀ ਖੁਦਕੁਸ਼ੀ

ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜਨ ਨੰਬਰ 3 ਦੇ ਘੇਰੇ ਅੰਦਰ ਪੈਂਦੇ ਇਲਾਕੇ ਖੁੱਡ ਮੁਹੱਲਾ ਵਿਚ ਸ਼ੱਕੀ ਹਾਲਤ ਵਿਚ ਨੌਜਵਾਨ ਲੜਕੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਸ਼ਨਾਖਤ ਦੁਰਗਾ (22) ਵਜੋਂ ਕੀਤੀ ਗਈ ਹੈ | ...

ਪੂਰੀ ਖ਼ਬਰ »

ਜੀਜੇ 'ਤੇ ਕਾਤਲਾਨਾ ਹਮਲਾ ਕਰਨ ਵਾਲੇ ਸਾਲੇ ਿਖ਼ਲਾਫ ਕੇਸ ਦਰਜ

ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜਨ ਨੰਬਰ 5 ਦੇ ਇਲਾਕੇ ਸ਼ਿਵਪੁਰੀ ਵਿਚ ਜੀਜੇ 'ਤੇ ਕਾਤਲਾਨਾ ਹਮਲਾ ਕਰਨ ਵਾਲੇ ਸਾਲੇ ਿਖ਼ਲਾਫ ਪੁਲਿਸ ਨੇ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਇਹ ਕਾਰਵਾਈ ਜ਼ਖ਼ਮੀ ...

ਪੂਰੀ ਖ਼ਬਰ »

ਸ਼ੈੱਡ ਤੋਂ ਡਿੱਗਣ ਕਾਰਨ ਫੈਕਟਰੀ ਮੁਲਾਜ਼ਮ ਦੀ ਮੌਤ

ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜੀਵਨ ਨਗਰ ਸਥਿਤ ਹਾਈਵੇ ਫੈਕਟਰੀ ਵਿਚ ਸ਼ੈਡ ਤੋਂ ਡਿੱਗਣ ਕਾਰਨ ਇਕ ਫੈਕਟਰੀ ਮੁਲਾਜ਼ਮ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਭੁਪਿੰਦਰ ਸਿੰਘ ਵਜੋਂ ਕੀਤੀ ਗਈ ਹੈ | ...

ਪੂਰੀ ਖ਼ਬਰ »

ਪਨਬੱਸ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਕੀਤੀ ਰੋਸ ਰੈਲੀ

ਲੁਧਿਆਣਾ, 18 ਜੁਲਾਈ (ਸਲੇਮਪੁਰੀ)- ਪੰਜਾਬ ਰੋਡਵੇਜ਼/ਪਨਬੱਸ ਕੰਨਰੈਕਟ ਵਰਕਰ ਯੂਨੀਅਨ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਜੋ ਸੰਘਰਸ਼ ਸ਼ੁਰੂ ਕੀਤਾ ਗਿਆ ਸੀ ਦੇ ਤਹਿਤ ਪਿਛਲੇ ਦੋ ਦਿਨ ਤੋਂ ਪਨਬੱਸਾਂ ਦਾ ਚੱਕਾ ਜਾਮ ਸੀ, ਜੋ ਪੰਜਾਬ ਸਰਕਾਰ ਨਾਲ ਮੀਟਿੰਗ ਲਈ ਭਰੋਸਾ ਮਿਲਣ ...

ਪੂਰੀ ਖ਼ਬਰ »

ਗੰਦੇ ਨਾਲੇ ਵਿਚ ਡੱੁਬੇ ਨੌਜਵਾਨ ਦੀ ਲਾਸ਼ ਬਰਾਮਦ

ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪਿੰਡ ਤਲਵਾੜੇ ਨੇੜੇ ਜਾਂਦੇ ਗੰਦੇ ਨਾਲੇ ਵਿਚ ਡੱੁਬੇ ਦੋ ਨੌਜਵਾਨਾਂ 'ਚੋਂ ਇਕ ਦੀ ਲਾਸ਼ ਪੁਲਿਸ ਨੇ ਬਰਾਮਦ ਕਰ ਲਈ ਹੈ | ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਭੋਲਾ (15) ਅਤੇ ਉਸਦਾ ਚਾਚਾ ਨਰੇਸ਼ (18) ਤਲਵਾੜਾ ਨੇੜੇ ਜਾਂਦੇ ...

ਪੂਰੀ ਖ਼ਬਰ »

ਬੱਸ ਡਰਾਈਵਰ ਦੀ ਅਣਗਹਿਲੀ ਕਾਰਨ ਸਕੂਲੀ ਬੱਚੀ ਦੀ ਹਾਲਤ ਵਿਗੜੀ

ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਭਾਈ ਰਣਧੀਰ ਸਿੰਘ ਨਗਰ ਵਿਚ ਨਰਸਰੀ ਵਿਚ ਪੜ੍ਹਦੀ ਇਕ ਬੱਚੀ ਨੂੰ ਡਰਾਈਵਰ ਘਰ ਛੱਡਣ ਦੀ ਥਾਂ ਬੱਸ ਵਿਚ ਹੀ ਭੁੱਲ ਗਿਆ ਜਿਸ 'ਤੇ ਬੱਚੀ ਦੀ ਹਾਲਤ ਵਿਗੜ ਗਈ | ਲੋਕਾਂ ਵੱਲੋਂ ਬੱਸ ਵਿਚ ਬੰਦ ਬੱਚੀ ਨੂੰ ਬਾਹਰ ਕੱਢਕੇ ਘਰ ...

ਪੂਰੀ ਖ਼ਬਰ »

ਐਨ .ਐਸ. ਯੂ. ਆਈ. ਹਲਕਾ ਆਤਮ ਨਗਰ ਦੀ ਮੀਟਿੰਗ 'ਚ ਨਵੀਆਂ ਨਿਯੁਕਤੀਆਂ

ਲੁਧਿਆਣਾ, 18 ਜੁਲਾਈ (ਪੁਨੀਤ ਬਾਵਾ)-ਐਨ. ਐਸ. ਯੂ. ਆਈ. ਦੀ ਇਕ ਮੀਟਿੰਗ ਜਿਲ੍ਹਾ ਪ੍ਰਧਾਨ ਰਵੀ ਗਰੇਵਾਲ ਦੀ ਅਗਵਾਈ ਵਿਚ ਹਲਕਾ ਆਤਮ ਨਗਰ ਵਾਰਡ ਨੰਬਰ 48 ਵਿਖੇ ਹੋਈ¢ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੀ. ਪੀ. ਸੀ. ਸੀ. ਦੇ ਇਕਨੋਮਿਕ ਐਡ ਪੋਲੀਟੀਕਲ ਪਲੈਨਿੰਗ ਸੈੱਲ ਦੇ ...

ਪੂਰੀ ਖ਼ਬਰ »

ਸੜਕ 'ਤੇ ਫੈਲੇ ਚਿੱਕੜ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਕਰਨਾ ਪੈ ਰਿਹਾ ਹੈ ਸਾਹਮਣਾ

ਲੁਧਿਆਣਾ, 18 ਜੁਲਾਈ (ਅਮਰੀਕ ਸਿੰਘ ਬੱਤਰਾ)- ਸ਼ਹਿਰ ਵਿਚ ਪਿਛਲੇ 3 ਦਿਨ ਤੋਂ ਹੋ ਰਹੀ ਬਰਸਾਤ ਕਾਰਨ ਜ਼ਿਆਦਾਤਰ ਇਲਾਕਿਆਂ ਵਿਚ ਭਰਿਆ ਪਾਣੀ ਨਿਕਲ ਜਾਣ ਦੇ ਬਾਵਜੂਦ ਵਾਹਨ ਚਾਲਕਾਂ ਅਤੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਟੁੱਟੀਆਂ ...

ਪੂਰੀ ਖ਼ਬਰ »

ਬੈਂਸ ਨੇ 120 ਨਸ਼ਾ ਤਸਕਰਾਂ ਦੀ ਹੋਰ ਸੂਚੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ

ਲੁਧਿਆਣਾ, 18 ਜੁਲਾਈ (ਕਵਿਤਾ ਖੁੱਲਰ)-ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਸੂਬੇ ਭਰ ਦੇ 120 ਨਸ਼ਾ ਤਸਕਰਾਂ ਦੀ ਸੂਚੀ ਕੈਪਟਨ ਅਮਰਿੰਦਰ ਸਿੰਘ ਅਤੇ ਐਸ.ਟੀ.ਐਫ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਸੌਾਪ ਦਿੱਤੀ | ਇਸ ਤੋਂ ਪਹਿਲਾਂ 187 ...

ਪੂਰੀ ਖ਼ਬਰ »

ਡਾ: ਅੰਬੇਡਕਰ ਦਲਿਤ ਵਿਕਾਸ ਮੰਚ ਨੇ ਨਸ਼ਾ ਵਿਰੋਧੀ ਮਾਰਚ ਕੱਢਿਆ

ਲੁਧਿਆਣਾ, 18 ਜੁਲਾਈ (ਕਵਿਤਾ ਖੁੱਲਰ)-ਡਾ. ਅੰਬੇਡਕਰ ਦਲਿਤ ਵਿਕਾਸ ਮੰਚ ਪੰਜਾਬ ਵਲੋਂ ਸੰਸਥਾ ਦੇ ਪੰਜਾਬ ਪ੍ਰਧਾਨ ਸੰਜੀਵ ਏਕਲਵਯ ਦੀ ਅਗਵਾਈ ਵਿਚ ਸਮਾਜ ਨੂੰ ਨਸ਼ਿਆਂ ਤੋਂ ਜਾਗਰੂਕ ਕਰਨ ਲਈ ਇਕ ਨਸ਼ਾ ਵਿਰੋਧੀ ਮਾਰਚ ਕੱਢਿਆ ਗਿਆ | ਇਹ ਮਾਰਚ ਬਸਤੀ ਜੋਧੇਵਾਲ ਤੋਂ ਸ਼ੁਰੂ ...

ਪੂਰੀ ਖ਼ਬਰ »

ਧੀ ਦੇ ਵਿਆਹ ਲਈ ਪੈਸੇ ਨਾ ਹੋਣ 'ਤੇ ਪ੍ਰੇਸ਼ਾਨ ਬਾਪ ਲਾਪਤਾ

ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮੋਤੀ ਨਗਰ ਵਿਚ ਧੀ ਦੇ ਵਿਆਹ ਲਈ ਪੈਸੇ ਇਕੱਠੇ ਨਾ ਹੋਣ 'ਤੇ ਪ੍ਰੇਸ਼ਾਨ ਹੋਇਆ ਪਿਓ ਸ਼ੱਕੀ ਹਾਲਤ ਵਿਚ ਲਾਪਤਾ ਹੋ ਗਿਆ | ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਇਸ ...

ਪੂਰੀ ਖ਼ਬਰ »

ਡਿਪਟੀ ਮੇਅਰ ਨੇ ਕੀਤਾ 25 ਲੱਖ ਦੀ ਲਾਗਤ ਨਾਲ ਬਣੇ ਟਿਊਬਵੈੱਲ ਦਾ ਉਦਘਾਟਨ

ਡਾਬਾ/ਲੁਹਾਰਾ, 18 ਜੁਲਾਈ (ਕੁਲਵੰਤ ਸਿੰਘ ਸੱਪਲ)-ਨਗਰ ਨਿਗਮ ਦੇ ਵਾਰਡ ਨੰ: 35 ਦੇ ਇਲਾਕਾ ਗੁਰੂ ਗੋਬਿੰਦ ਸਿੰਘ ਨਗਰ ਨਿਊ ਸ਼ਿਮਲਾਪੁਰੀ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਡਿਪਟੀ ਮੇਅਰ ਬੀਬੀ ਸਰਬਜੀਤ ਕੌਰ ਸ਼ਿਮਲਾਪੁਰੀ ਦੇ ਯਤਨਾਂ ਸਦਕਾ ਟਿਊਬਵੈਲ ਲਗਾਇਆ ਗਿਆ, ਜਿਸ ਨਾਲ ...

ਪੂਰੀ ਖ਼ਬਰ »

ਡਿਊਟੀ ਸਮੇਂ ਕੋਤਾਹੀ ਕਰਨ ਵਾਲੇ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ-ਮੇਅਰ

ਲੁਧਿਆਣਾ, 18 ਜੁਲਾਈ (ਅਮਰੀਕ ਸਿੰਘ ਬੱਤਰਾ)-ਮੇਅਰ ਸ. ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਡਿਊਟੀ ਸਮੇਂ ਸੀਟਾਂ ਤੋਂ ਬਿਨਾ ਕਾਰਨ ਗੈਰਹਾਜ਼ਰ ਰਹਿਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਿਖ਼ਲਾਫ ਨਿਯਮਾਂ ਅਨੁਸਾਰ ਅਨੁਸਾਸ਼ਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਵਪਾਰਕ ਵਾਹਨਾਂ ਟੈਕਸ 'ਤੇ ਪਾਸਿੰਗ ਰਸੀਦ ਕੱਟ ਕੇ ਕਰਨ ਦੀ ਸ਼ੁਰੂਆਤ

ਲੁਧਿਆਣਾ, 18 ਜੁਲਾਈ (ਪੁਨੀਤ ਬਾਵਾ)-ਟਰਾਂਸਪੋਰਟ ਵਿਭਾਗ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਵਪਾਰਕ ਵਾਹਨਾਂ ਦੇ ਟੈਕਸ ਤੇ ਪਾਸਿੰਗ ਆਨ ਲਾਈਨ ਦੀ ਬਜਾਏ ਹੱਥੀਂ ਰਸੀਦ ਕੱਟ ਕੇ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਇਹ ਸਹੂਲਤ 31 ਜੁਲਾਈ ਤੱਕ ਜਾਰੀ ਰਹੇਗੀ | ਪ੍ਰਾਪਤ ...

ਪੂਰੀ ਖ਼ਬਰ »

ਏਅਰ ਫੋਰਸ ਅਫ਼ਸਰਾਂ ਵਲੋਂ ਵਰੰਟ ਅਫਸਰ ਗਰਚਾ ਨੂੰ ਦਿੱਤੀ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਇਆਲੀ/ਥਰੀਕੇ, 18 ਜੁਲਾਈ (ਰਾਜ ਜੋਸ਼ੀ)-ਭਾਰਤ ਦੀ ਏਅਰ ਫੋਰਸ ਵਿਚ ਆਪਣੀ ਦੇਸ਼ ਸੇਵਾ ਕਰਦਿਆਂ 13 ਮੈਡਲ ਪ੍ਰਾਪਤ ਕਰਨ ਵਾਲੇ ਵਰੰਟ ਅਫ਼ਸਰ ਸ. ਹਰਿੰਦਰ ਸਿੰਘ ਗਰਚਾ ਜੋ ਬੀਤੀ 15 ਜੁਲਾਈ ਨੂੰ ਆਪਣੀ ਸ਼ਾਨਦਾਰ ਜਿੰਦਗੀ ਦੇ ਸਵਾਸਾਂ ਦੀ ਪੂੰਜੀ ਖਤਮ ਕਰਦਿਆਂ ਇਸ ਦੁਨਿਆਵੀ ...

ਪੂਰੀ ਖ਼ਬਰ »

ਬੰਟੀ ਨੇ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ

ਲੁਧਿਆਣਾ, 18 ਜੁਲਾਈ (ਪੁਨੀਤ ਬਾਵਾ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬੰਟੀ ਨੇ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਲ ਮੁਲਾਕਾਤ ਕਰਕੇ, ਉਨ੍ਹਾਂ ਨੂੰ ਪਾਰਟੀ ਦੀ ਚੜ੍ਹਦੀ ਕਲਾ ਦੇ ਲਈ ...

ਪੂਰੀ ਖ਼ਬਰ »

ਲਈਅਰ ਵੈਲੀ ਵਿਚ ਸੈਰ ਕਰਨ ਵਾਲੇ ਲੋਕਾਂ ਨੇ ਨਰੇਸ਼ ਧੀਂਗਾਨ ਨੂੰ ਦੱਸੀਆਂ ਸਮੱਸਿਆਵਾਂ

ਲੁਧਿਆਣਾ, 18 ਜੁਲਾਈ (ਕਵਿਤਾ ਖੁੱਲਰ)-ਮਹਾਂਨਗਰ ਵਿਚ ਜਿੱਥੇ ਪਿਛਲੇ ਤਿੰਨ ਦਿਨਾਂ ਤੋਂ ਰਿਕਾਰਡ ਤੋੜ ਮੀਂਹ ਪੈਣ ਕਾਰਨ ਸੜਕਾਂ ਤੇ ਹੋਰ ਥਾਵਾਂ ਪਾਣੀ ਨਾਲ ਭਰੀਆਂ ਹੋਈਆਂ ਹਨ ਜਿਸ ਕਾਰਨ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ ਉਥੇ ਮਹਾਂਨਗਰ ਦੇ ਪਾਰਕ ਵੀ ਪਾਣੀ ਦੀ ਓਵਰ ...

ਪੂਰੀ ਖ਼ਬਰ »

ਸਨਅਤਕਾਰਾਂ ਨੂੰ ਇਕ ਮਹੀਨੇ 'ਚ ਵੈਟ ਰਿਫ਼ੰਡ ਦੀ ਬਕਾਇਆ ਰਾਸ਼ੀ ਮਿਲੇਗੀ: ਆਸ਼ੂ

ਲੁਧਿਆਣਾ, 18 ਜੁਲਾਈ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗ (ਸੀਸੂ) ਵਿਖੇ ਸਨਅਤਕਾਰਾਂ ਦੇ ਨਾਲ ਮੀਟਿੰਗ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਐਲਾਨ ਕੀਤਾ ਕਿ ਸਨਅਤਕਾਰਾਂ ਦਾ ਬਕਾਇਆ ਵੈਟ ...

ਪੂਰੀ ਖ਼ਬਰ »

ਸੁਖਪਾਲ ਸਿੰਘ ਭੁੱਲਰ ਕੌਮੀ ਖਾਦ ਸਲਾਹਕਾਰ ਪੈਨਲ ਦੇ ਮੈਂਬਰ ਨਾਮਜ਼ਦ

ਲੁਧਿਆਣਾ, 18 ਜੁਲਾਈ (ਕਵਿਤਾ ਖੁੱਲਰ)-ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਸੁਖਪਾਲ ਸਿੰਘ ਭੁੱਲਰ ਨੂੰ ਪੰਜਾਬ ਸਰਕਾਰ ਵਲੋਂ ਕੌਮੀ ਖਾਦ ਸਲਾਹਕਾਰ ਪੈਨਲ ਲਈ ਨਾਮਜ਼ਦ ਕੀਤਾ ਗਿਆ ਹੈ¢ ਸ: ਭੁੱਲਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਘੁੰਮਣ ਕਲਾਂ ਦੇ ਅਗਾਂਹਵਧੂ ...

ਪੂਰੀ ਖ਼ਬਰ »

ਲੁਧਿਆਣਾ ਦੇ ਕਾਰੋਬਾਰੀਆਂ ਦਾ 429 ਕਰੋੜ ਰੁਪਏ ਵੈਟ ਬਕਾਇਆ

ਲੁਧਿਆਣਾ, 18 ਜੁਲਾਈ (ਪੁਨੀਤ ਬਾਵਾ)-ਪਿਛਲੇ ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇਂ ਦਾ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਾਂਗ ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਦੇ ਸਨਅਤਕਾਰਾਂ ਤੇ ਕਾਰੋਬਾਰੀਆਂ ਦਾ 429 ਕਰੋੜ ਰੁਪਏ ਵੈਟ ਰਿਫ਼ੰਡ ਬਕਾਇਆ ਪਿਆ ਹੈ, ਜਿਸ ਨੂੰ ਦੇਣ ਵਿੱਚ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਪੈਨਸ਼ਨਰਾਂ ਵਲੋਂ ਰੋਸ ਰੈਲੀ

ਲੁਧਿਆਣਾ, 18 ਜੁਲਾਈ (ਸਲੇਮਪੁਰੀ)- ਮੰਗਾਂ ਨੂੰ ਲੈ ਕੇ ਪੈਨਸ਼ਨਰਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ, ਜਿਸ ਤਹਿਤ ਪੰਜਾਬ ਪੈਨਸ਼ਨਰਜ਼ ਯੂਨੀਅਨ ਲੁਧਿਆਣਾ ਸ਼ਾਖਾ ਵਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਜਥੇਬੰਦੀ ਦੇ ਪ੍ਰਧਾਨ ...

ਪੂਰੀ ਖ਼ਬਰ »

ਡੀ. ਜੇ. ਐਾਡ ਸਾਊੁਾਡ ਐਸੋਸੀਏਸ਼ਨ ਦੇ ਦੂਆ ਪ੍ਰਧਾਨ ਤੇ ਕਿੱਟੂ ਚੇਅਰਮੈਨ ਬਣੇ

ਲੁਧਿਆਣਾ, 18 ਜੁਲਾਈ (ਪੁਨੀਤ ਬਾਵਾ)-ਲੁਧਿਆਣਾ ਸਾਊਾਡ ਐਾਡ ਡੀ.ਜੇ. ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਕਿਦਵਈ ਨਗਰ ਵਿਖੇ ਪ੍ਰਧਾਨ ਜਸਬੀਰ ਸਿੰਘ ਦੂਆ ਤੇ ਚੇਅਰਮੈਨ ਗੁਰਮੀਤ ਸਿੰਘ ਕਿੱਟੂ ਦੀ ਅਗਵਾਈ ਹੇਠ ਹੋਈ | ਜਿਸ ਦੌਰਾਨ ਮੁੜ ਤੋਂ ਸਰਵਸੰਮਤੀ ਨਾਲ ਜਸਬੀਰ ਸਿੰਘ ਦੂਆ ...

ਪੂਰੀ ਖ਼ਬਰ »

ਬੁੱਢਾ ਨਾਲਾ ਲੁਧਿਆਣਾ ਸ਼ਹਿਰ ਦੇ ਲੋਕਾਂ ਲਈ ਮੁਸੀਬਤ ਦਾ ਘਰ ਬਣਿਆ-ਬੱਗਾ

ਲੁਧਿਆਣਾ, 18 ਜੁਲਾਈ (ਪੁਨੀਤ ਬਾਵਾ)-ਸਾਬਕਾ ਪ੍ਰਧਾਨ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਤੇ ਸਾਬਕਾ ਰਾਜ ਮੰਤਰੀ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਸ਼ਹਿਰ ਵਿਚੋਂ ਲੰਘ ਰਿਹਾ ਬੁੱਢਾ ਨਾਲਾ ਲੋਕਾਂ ਲਈ ਮੁਬੀਬਤ ਦਾ ਘਰ ਬਣਿਆ ਹੋਇਆ ਹੈ ...

ਪੂਰੀ ਖ਼ਬਰ »

ਜ਼ਿਲ੍ਹਾ ਸਬ ਜੂਨੀਅਰ ਤੇ ਜੂਨੀਅਰ ਬਾਸਕਟਬਾਲ ਚੈਂਪੀਅਨਸ਼ਿਪ ਦੇ ਸ਼ਾਨਦਾਰ ਮੁਕਾਬਲੇ

ਲੁਧਿਆਣਾ, 18 ਜੁਲਾਈ (ਪੁਨੀਤ ਬਾਵਾ)-ਸਥਾਨਗ ਗੁਰੂ ਨਾਨਕ ਸਟੇਡੀਅਮ ਵਿਖੇ ਚੱਲ ਰਹੀ ਜ਼ਿਲ੍ਹਾ ਸਬ ਜੂਨੀਅਰ ਤੇ ਜੂਨੀਆਂ ਬਾਸਕੇਟਬਾਲ ਚੈਪੀਅਨਸ਼ਿਪ ਵਿੱਚ ਡੀ.ਏ.ਵੀ. ਪੁਲਿਸ ਸਕੂਲ, ਭੈਣੀ ਸਾਹਿਬ, ਐਚ.ਪੀ. ਸਕੂਲ, ਡੀ.ਏ.ਵੀ. ਸਕੂਲ ਪੱਖੋਵਾਲ ਰੋਡ, ਖਾਲਸਾ ਸਕੂਲ ਦੀਆਂ ਟੀਮਾਂ ...

ਪੂਰੀ ਖ਼ਬਰ »

ਮੀਂਹ ਦੇ ਚੱਲਦੇ ਕਾਰਖਾਨਿਆਂ 'ਚ ਕਾਮਿਆਂ ਦੀ ਆਮਦ ਘਟੀ, ਉਤਪਾਦਨ ਹੋਇਆ ਅੱਧਾ

ਲੁਧਿਆਣਾ, 18 ਜੁਲਾਈ (ਪੁਨੀਤ ਬਾਵਾ)-ਪਿਛਲੇ ਕਈ ਦਿਨਾਂ ਤੋਂ ਮੀਂਹ ਪੈਣ ਕਰਕੇ ਜਿੱਥੇ ਮਹਾਂਨਗਰ ਦੀ ਰਫ਼ਤਾਰ ਮੱਧਮ ਪੈ ਗਈ ਹੈ, ਉੱਥੇ ਹੀ ਮੀਂਹ ਨੇ ਕਾਮਿਆਂ ਦੀ ਕਾਰਖਾਨਿਆਂ ਵਿੱਚ ਆਮਦ ਵੀ ਘਟਾ ਦਿੱਤੀ ਹੈ, ਜਿਸ ਕਰਕੇ ਉਤਪਾਦਨ ਵੀ ਅੱਧਾ ਰਹਿ ਗਿਆ ਹੈ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਹਰਭਜਨ ਸਿੰਘ ਖਾਲਸਾ ਟਰੱਸਟ ਦੇੇ ਚੌਥੀ ਵਾਰ ਜ਼ਿਲ੍ਹਾ ਪ੍ਰਧਾਨ ਬਣੇ

ਡਾਬਾ/ਲੁਹਾਰਾ, 18 ਜੁਲਾਈ (ਕੁਲਵੰਤ ਸਿੰਘ ਸੱਪਲ)-ਸ਼ਹੀਦ ਬਾਬਾ ਜੀਵਨ ਸਿੰਘ ਵਿਦਿਅੱਕ ਅਤੇ ਭਲਾਈ ਟਰੱਸਟ ਦੀ ਇਕ ਮੀਟਿੰਗ ਬਸੰਤ ਨਗਰ ਸ਼ਿਮਲਾਪੁਰੀ ਵਿਖੇ ਹੋਈ, ਜਿਸ ਵਿਚ ਟਰੱਸਟ ਦੇ ਕੌਮੀ ਚੈਅਰਮੈਨ ਜਸਵੰਤ ਸਿੰਘ ਵਿਸ਼ੇਸ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਹਰਭਜਨ ਸਿੰਘ ...

ਪੂਰੀ ਖ਼ਬਰ »

ਐੱਲ. ਐੱਸ. ਐੱਸ. ਵਲੋਂ ਕਰਵਾਏ ਜਾਣ ਵਾਲੇ ਨਾਟਕ 'ਚ ਟਵਿੰਕਲ ਖੰਨਾ ਲਵੇਗੀ ਹਿੱਸਾ

ਲੁਧਿਆਣਾ, 18 ਜੁਲਾਈ (ਪੁਨੀਤ ਬਾਵਾ)-ਲੁਧਿਆਣਾ ਸੰਸਕ੍ਰਿਤੀ ਸਮਾਗਮ (ਐਲ.ਐਸ.ਐਸ.) ਵੱਲੋਂ 21 ਜੁਲਾਈ ਨੂੰ ਸ਼ਾਮ 7:30 ਵਜੇ ਗੁਰੂ ਨਾਨਕ ਦੇਵ ਭਵਨ ਵਿਖੇ ਹਿੰਦੀ ਨਾਟਕ ਸਲਾਮ ਨੌਨੀ ਅੱਪਾ ਦਾ ਮੰਚਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਬਾਲੀਵੁੱਡ ਸਟਾਰ ਟਵਿੰਕਲ ਖੰਨਾ ਵੀ ਹਿੱਸਾ ...

ਪੂਰੀ ਖ਼ਬਰ »

ਪੰਜਾਬ ਦੇ ਕਾਲਜਾਂ, ਯੂਨੀਵਰਸਿਟੀਆਂ ਵਿਚ ਨਸ਼ੇ ਦੀ ਵਰਤੋਂ ਪਿੱਛੇ ਰਾਜਨੀਤਿਕ ਪਾਰਟੀਆਂ ਦਾ ਹੱਥ–ਜਸਪ੍ਰੀਤ ਸਿੰਘ ਹੋਬੀ

ਲੁਧਿਆਣਾ, 18 ਜੁਲਾਈ (ਕਵਿਤਾ ਖੁੱਲਰ)-ਸਟੂਡੈਂਟ ਡੈਮੋਕ੍ਰੇਟਿਕ ਫੈਡਰੇਸ਼ਨ ਦੀ ਪੰਜਾਬ ਦੀ ਕਾਰਜਕਾਰਨੀ ਵਲੋਂ ਕੌਮੀ ਪ੍ਰਧਾਨ ਜਸਪ੍ਰੀਤ ਸਿੰਘ ਹੋਬੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਅਗਰਵਾਲ ਰਾਹੀ ਪੰਜਾਬ ਸਰਕਾਰ ਨੰੂ ਮੰਗ ਪੱਤਰ ਦਿੱਤਾ ਗਿਆ, ਜਿਸ ...

ਪੂਰੀ ਖ਼ਬਰ »

ਸ਼ਹਿਰ ਦੇ ਪਾਰਕਾਂ 'ਚ ਪੱਤਿਆਂ ਤੇ ਫੁੱਲਾਂ ਤੋਂ ਖਾਦ ਬਣਾਉਣ ਦੀ ਉਲੀਕੀ ਯੋਜਨਾ

ਲੁਧਿਆਣਾ, 18 ਜੁਲਾਈ (ਅਮਰੀਕ ਸਿੰਘ ਬੱਤਰਾ)-ਸ਼ਹਿਰ ਦੇ ਪਾਰਕਾਂ 'ਚ ਦਰੱਖਤਾਂ ਦੇ ਪੱਤੇ, ਝਾੜੀਆਂ ਤੋਂ ਖਾਦ ਬਣਾਉਣ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਖਾਦ ਪਲਾਂਟ ਲਗਾਉਣ ਦੀ ਯੋਜਨਾ ਉਲੀਕੀ ਹੈ, ਜਿਸ ਕਾਰਨ ਪਾਰਕਾਂ ਦੀ ਸਫ਼ਾਈ ਦੌਰਾਨ ਇਕੱਤਰ ਪੱਤਿਆਂ ਨੂੰ ਅੱਗ ਲਗਾਉਣ ...

ਪੂਰੀ ਖ਼ਬਰ »

ਯੂਥ ਅਕਾਲੀ ਆਗੂ ਗੋਸ਼ਾ ਤੇ ਧਾਲੀਵਾਲ ਵਲੋਂ ਮਜੀਠੀਆ ਨਾਲ ਮੁਲਾਕਾਤ

ਲੁਧਿਆਣਾ, 18 ਜੁਲਾਈ (ਪੁਨੀਤ ਬਾਵਾ)-ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਤੇ ਸੋਈ ਮਾਲਵਾ ਜ਼ੋਨ 3 ਦੇ ਸਾਬਕਾ ਸਕੱਤਰ ਜਨਰਲ ਪ੍ਰਭਜੋਤ ਸਿੰਘ ਧਾਲੀਵਾਲ ਨੇ ਅੱਜ ਸਾਬਕਾ ਕੈਬਨਿਟ ਮੰਤਰੀ ਤੇ ਸ਼ੋ੍ਰਮਣੀ ਅਕਾਲੀ ...

ਪੂਰੀ ਖ਼ਬਰ »

ਗੰਨੇ ਦੇ ਰਸ ਨੂੰ ਬੋਤਲ ਬੰਦ ਕਰਨ ਲਈ ਪੀ. ਏ. ਯੂ. ਨੇ ਕੀਤੀ ਸੰਧੀ

ਗੰਨੇ ਦੇ ਰਸ ਨੂੰ ਬੋਤਲ ਬੰਦ ਕਰਨ ਲਈ ਹੋਈ ਸੰਧੀ ਮੌਕੇ ਪੀ. ਏ. ਯੂ. ਮਾਹਿਰ ਅਤੇ ਕੰਪਨੀ ਮਾਲਕ | ਤਸਵੀਰ: ਹਰਿੰਦਰ ਸਿੰਘ ਕਾਕਾ ਲੁਧਿਆਣਾ, 18 ਜੁਲਾਈ (ਬੀ.ਐਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤੀ ਤਕਨੀਕਾਂ ਦੇ ਨਿਰੰਤਰ ਪਸਾਰ ਅਤੇ ਵਪਾਰੀਕਰਨ ਲਈ ਯਤਨਸ਼ੀਲ ਹੈ | ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਾਇਆ

ਲੁਧਿਆਣਾ, 18 ਜੁਲਾਈ (ਅਮਰੀਕ ਸਿੰਘ ਬੱਤਰਾ)-ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹਫਤਾਵਾਰੀ ਨਾਮ ਸਿਮਰਨ ਸਮਾਗਮ ਸ਼ਰਧਾ ਅਤੇ ਸਤਿਕਾਰ ਸਹਿਤ ਕਰਾਇਆ ਗਿਆ | ਮੁੱਖ ਸੇਵਾਦਾਰ ਜਥੇਦਾਰ ਪਿ੍ਤਪਾਲ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਅਧਿਕਾਰੀ ਫਲਾਈਓਵਰਾਂ ਦੇ ਥੱਲਿਓਾ ਕੂੜਾਘਰ ਸ਼ਿਫਟ ਕਰਨ ਦੀ ਕਾਰਵਾਈ 'ਚ ਰੁੱਝੇ

ਲੁਧਿਆਣਾ, 18 ਜੁਲਾਈ (ਅਮਰੀਕ ਸਿੰਘ ਬੱਤਰਾ)-ਗਿੱਲ ਚੌਕ ਫਲਾਈਓਵਰ ਹਾਦਸਾਗ੍ਰਸਤ ਹੋਣ ਦੀ ਰਿਪੋਰਟ ਨਗਰ ਨਿਗਮ ਅਧਿਕਾਰੀਆਂ ਕੋਲ ਪੁਜਣ 'ਤੇ ਅਧਿਕਾਰੀਆਂ 'ਚ ਚੂਹਿਆਂ ਦਾ ਖੌਫ ਘਰ ਕਰ ਗਿਆ ਹੈ, ਕਿਉਂਕਿ ਗਿੱਲ ਚੌਕ ਹਾਦਸੇ ਦੇ ਕਾਰਨ ਰਿਪੋਰਟ 'ਚ ਚੂਹਿਆਂ ਨੂੰ ਜਿੰਮੇਵਾਰ ...

ਪੂਰੀ ਖ਼ਬਰ »

ਡਾ: ਸਿੱਧੂ ਨੂੰ ਕੀਤਾ ਸਨਮਾਨਿਤ

ਲੁਧਿਆਣਾ, 18 ਜੁਲਾਈ (ਸਲੇਮਪੁਰੀ)-ਡੀ.ਐਮ.ਸੀ./ਹਸਪਤਾਲ ਲੁਧਿਆਣਾ ਵਿਚ ਪੇਟ ਰੋਗਾਂ ਬਾਰੇ ਵਿਭਾਗ ਵਿਚ ਬਤੌਰ ਪ੍ਰਫੈਸਰ ਸੇਵਾਵਾਂ ਨਿਭਾਅ ਰਹੇ ਕੌਮੀ ਪੱਧਰ' ਤੇ ਪੇਟ ਰੋਗਾਂ ਦੇ ਮਾਹਿਰ ਵਜੋਂ ਨਾਮਣਾ ਖੱਟ ਚੁੱਕੇ ਡਾ: ਸੰਦੀਪ ਸਿੰਘ ਸਿੱਧੂ ਵੱਲੋਂ ਆਪਣੇ ਲੰਬੇ ਖੋਜ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX