ਤਾਜਾ ਖ਼ਬਰਾਂ


ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤਣ ਲਈ ਦਿੱਤਾ 419 ਦੌੜਾਂ ਦਾ ਟੀਚਾ
. . .  1 day ago
ਐਂਟੀਗਾ, 25 ਅਗਸਤ - ਭਾਰਤ ਨੇ ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿਚ ਆਪਣੀ ਦੂਸਰੀ ਪਾਰੀ 7 ਵਿਕਟਾਂ ਦੇ ਨੁਕਸਾਨ 'ਤੇ 343 ਦੌੜਾਂ ਬਣਾ ਕੇ ਘੋਸ਼ਿਤ ਕਰ ਦਿੱਤੀ। ਇਸ ਤਰਾਂ ਵੈਸਟ ਇੰਡੀਜ਼ ਨੂੰ ਜਿੱਤ ਲਈ 419 ਦੌੜਾਂ...
ਜ਼ਿਲ੍ਹਾ ਪ੍ਰਸ਼ਾਸਨ ਨੇ ਫਿਲੌਰ 'ਚ ਪੂਰਿਆ 180 ਫੁੱਟ ਲੰਮਾ ਪਾੜ
. . .  1 day ago
ਫਿਲੌਰ, 25 ਅਗਸਤ (ਇੰਦਰਜੀਤ ਚੰਦੜ੍ਹ) - ਜ਼ਿਲ੍ਹਾ ਪ੍ਰਸ਼ਾਸਨ ਅਤੇ ਧਾਰਮਿਕ ਸੰਸਥਾ ਦੇ ਵਲੰਟੀਅਰਾਂ ਵੱਲੋਂ ਪਿੰਡ ਮੀਓਵਾਲ ਡੇਰਾ ਪੱਥਰਾਂ ਵਿਚ ਪਏ ਇੱਕ ਹੋਰ 180 ਫੁੱਟ ਲੰਮੇ ਪਾੜ ਨੂੰ ਪੂਰ ਲਿਆ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਸਬੀਰ ਸਿੰਘ ਦੀ ਅਗਵਾਈ ਹੇਠ...
ਦੋ ਧਿਰਾਂ ਵਿਚਕਾਰ ਚੱਲੀਆਂ ਗੋਲ਼ੀਆਂ ਦੌਰਾਨ 6 ਜ਼ਖਮੀ
. . .  1 day ago
ਕਪੂਰਥਲਾ, 25 ਅਗਸਤ (ਅਮਰਜੀਤ ਸਿੰਘ ਸਡਾਨਾ) - ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿਚ ਆਏ ਹੜ੍ਹਾਂ ਨੂੰ ਲੈ ਕੇ ਰਾਸ਼ਨ ਵੰਡਣ ਦੌਰਾਨ ਅੱਜ ਸ਼ਾਮ ਪਿੰਡ ਸ਼ੇਖਮਾਂਗਾ ਵਿਖੇ ਰਾਸ਼ਨ ਦੀ...
ਇੰਗਲੈਂਡ ਨੇ ਆਸਟ੍ਰੇਲੀਆ ਨੂੰ ਤੀਸਰੇ ਟੈਸਟ 'ਚ ਇੱਕ ਵਿਕਟ ਨਾਲ ਹਰਾਇਆ
. . .  1 day ago
ਲੰਡਨ, 25 ਅਗਸਤ - ਇੰਗਲੈਂਡ ਨੇ ਐਸ਼ੇਜ਼ ਲੜੀ ਦੇ ਤੀਸਰੇ ਟੈਸਟ ਮੈਚ ਵਿਚ ਆਸਟ੍ਰੇਲੀਆ ਨੂੰ ਇੱਕ ਵਿਕਟ ਨਾਲ ਹਰਾ ਦਿੱਤਾ। ਇੰਗਲੈਂਡ ਵੱਲੋਂ ਬੈਨ ਸਟੋਕਸ ਨੇ ਸ਼ਾਨਦਾਰ 135 ਦੌੜਾਂ ਦੀ ਪਾਰੀ ਖੇਡੀ, ਜੋ ਕਿ ਅੰਤ ਤੱਕ ਆਊਟ ਨਹੀ...
ਖੇਡ ਮੰਤਰੀ ਕਿਰਨ ਰਿਜਿਜੂ ਨੇ ਪੀ.ਵੀ ਸਿੰਧੂ ਨੂੰ ਦਿੱਤੀ ਮੁਬਾਰਕਬਾਦ
. . .  1 day ago
ਨਵੀਂ ਦਿੱਲੀ, 25 ਅਗਸਤ - ਭਾਰਤੀ ਬੈਡਮਿੰਟਨ ਖਿਡਾਰਨ ਪੀ.ਵੀ ਸਿੰਧੂ ਵੱਲੋਂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਜਿੱਤਣ 'ਤੇ ਬੋਲਦਿਆਂ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ...
ਜੀ-7 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਪਹੁੰਚੇ ਫਰਾਂਸ
. . .  1 day ago
ਪੈਰਿਸ, 25 ਅਗਸਤ - ਜੀ-7 ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਪਹੁੰਚ ਗਏ ਹਨ। ਫਰਾਂਸ ਪਹੁੰਚਣ 'ਤੇ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ...
ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ
. . .  1 day ago
ਮਾਨਾਂਵਾਲਾ, 25 ਅਗਸਤ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ 'ਤੇ ਮਾਨਾਂਵਾਲਾ ਵਿਖੇ ਇਕ ਤੇਜ ਰਫ਼ਤਾਰ ਟਰੱਕ ਵੱਲੋਂ ਮੋਟਰਸਾਈਕਲ...
ਆਵਾਰਾ ਪਸ਼ੂਆਂ ਕਾਰਨ ਮਰਨ ਵਾਲੇ ਦੇ ਪੀੜਤ ਪਰਿਵਾਰ ਨੂੰ ਮਿਲਣਾ ਚਾਹੀਦਾ ਹੈ ਮੁਆਵਜ਼ਾ - ਵਿਧਾਇਕ
. . .  1 day ago
ਸਮਾਧ ਭਾਈ, 25 ਅਗਸਤ (ਗੁਰਮੀਤ ਸਿੰਘ ਮਾਣੂੰਕੇ)- ਪੰਜਾਬ ਅੰਦਰ ਹਜ਼ਾਰਾਂ ਦੀ ਗਿਣਤੀ 'ਚ ਬੇਸਹਾਰਾ ਆਵਾਰਾ ਪਸ਼ੂਆਂ ਕਾਰਨ ਰੋਜ਼ਾਨਾ ਸੜਕਾਂ 'ਤੇ ਭਿਆਨਕ...
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਬਣਨ 'ਤੇ ਪੀਵੀ ਸਿੰਧੂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
. . .  1 day ago
ਨਵੀਂ ਦਿੱਲੀ, 25 ਅਗਸਤ- ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚ...
ਸਿੰਗਲਾ ਦੀ ਹਾਜ਼ਰੀ 'ਚ ਗਾਬਾ ਨੇ ਸੰਭਾਲਿਆ ਆਪਣਾ ਕਾਰਜਭਾਗ
. . .  1 day ago
ਸੰਗਰੂਰ, 25 ਅਗਸਤ (ਦਮਨ, ਬਿੱਟਾ)- ਨਗਰ ਸੁਧਾਰ ਟਰੱਸਟ ਸੰਗਰੂਰ ਦੇ ਨਵਨਿਯੁਕਤ ਚੇਅਰਮੈਨ ਨਰੇਸ਼ ਗਾਬਾ ਨੇ ਅੱਜ ਕੈਬਨਿਟ...
ਕੇਂਦਰੀ ਟੀਮ ਦੇ ਹੜ੍ਹ ਪ੍ਰਭਾਵਿਤ ਸੂਬਿਆਂ ਦੇ ਦੌਰੇ 'ਚ ਪੰਜਾਬ ਵੀ ਸ਼ੁਮਾਰ
. . .  1 day ago
ਚੰਡੀਗੜ੍ਹ, 25 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ-ਪਾਕਿ ਸਰਹੱਦ 'ਤੇ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਪਿੰਡ ਟੇਂਡੀਵਾਲ ਵਿਖੇ ਬੰਨ੍ਹ ਮਜ਼ਬੂਤ ਕਰਨ ਲਈ ਜਲ ਸਰੋਤ ਵਿਭਾਗ ...
ਪੁਆਰੀ ਬੰਨ੍ਹ ਦੀ ਸਥਿਤੀ ਬੇਹੱਦ ਨਾਜ਼ੁਕ, ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬੰਨ੍ਹ ਨੂੰ ਢਾਹ ਲੱਗਣੀ ਜਾਰੀ
. . .  1 day ago
ਫਿਲੌਰ, 25 ਅਗਸਤ (ਇੰਦਰਜੀਤ ਚੰਦੜ੍ਹ) – ਨਜ਼ਦੀਕੀ ਪਿੰਡ ਪੁਆਰੀ ਵਿਖੇ ਬੀਤੇ 5 ਦਿਨਾਂ ਤੋਂ ਲਗਾਤਾਰ ਬੰਨ੍ਹ ਨੂੰ ਲੱਗ ਰਹੀ ਢਾਹ ਅੱਜ ਵੀ ਜਾਰੀ ਰਹੀ। ਸਥਾਨਕ ਲੋਕਾਂ ਤੇ ਪਿੰਡ ਵਾਸੀਆਂ ...
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤ ਕੇ ਪੀਵੀ ਸਿੰਧੂ ਨੇ ਰਚਿਆ ਇਤਿਹਾਸ
. . .  1 day ago
ਨਵੀਂ ਦਿੱਲੀ, 25 ਅਗਸਤ- ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ...
ਡਿਊਟੀ 'ਚ ਕੋਤਾਹੀ ਵਰਤਣ 'ਤੇ ਥਾਣਾ ਮੁਖੀ ਲਾਈਨ ਹਾਜ਼ਰ
. . .  1 day ago
ਤਲਵੰਡੀ ਸਾਬੋ, 25 ਅਗਸਤ (ਰਣਜੀਤ ਸਿੰਘ ਰਾਜੂ) - ਤਲਵੰਡੀ ਸਾਬੋ ਥਾਣੇ ਦੇ ਮੁਖੀ ਹਰਵਿੰਦਰ ਸਿੰਘ ਸਰਾਂ ਨੂੰ ਡਿਊਟੀ 'ਚ ਕੋਤਾਹੀ ਵਰਤਣ 'ਤੇ ਜ਼ਿਲ੍ਹਾ ਪੁਲਿਸ ...
ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਨੇੜੇ ਭਾਖੜਾ ਨਹਿਰ ਦੀ ਪਟੜੀ ਖਸਤਾ ਹਾਲਤ
. . .  1 day ago
ਸ਼ੁਤਰਾਣਾ, 25 ਅਗਸਤ (ਬਲਦੇਵ ਸਿੰਘ ਮਹਿਰੋਕ) ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਨਾਲ ਜਿੱਥੇ ਹੜ੍ਹ...
ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ 26 ਨੂੰ ਹੋਵੇਗੀ ਆਫ਼ਤ ਪ੍ਰਬੰਧਨ ਬਾਰੇ ਸਕੱਤਰਾਂ ਦੇ ਗਰੁੱਪ ਦੀ ਬੈਠਕ
. . .  1 day ago
ਪਲਟਣੋਂ ਬਚਿਆ ਨਵਤੇਜ ਚੀਮਾ ਤੇ ਹੋਰ ਅਧਿਕਾਰੀਆਂ ਦਾ ਟਰੈਕਟਰ
. . .  1 day ago
ਸੀ. ਸੀ. ਡੀ. ਦੇ ਮਾਲਕ ਵੀ. ਜੀ. ਸਿਧਾਰਥ ਦੇ ਪਿਤਾ ਦਾ ਦੇਹਾਂਤ
. . .  1 day ago
ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ 'ਚ ਅਲਰਟ ਜਾਰੀ
. . .  1 day ago
ਬਾਬਾ ਬੂਟਾ ਸਿੰਘ ਤਾਜੋਕੇ ਦੀ ਅਗਵਾਈ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਭੇਜੀ ਗਈ ਰਾਸ਼ਨ ਸਮਗਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਸਾਉਣ ਸੰਮਤ 550

ਪਹਿਲਾ ਸਫ਼ਾ

ਫਰਿੱਜਾਂ, ਵਾਸ਼ਿੰਗ ਮਸ਼ੀਨਾਂ, ਟੈਲੀਵਿਜ਼ਨ ਸਮੇਤ 88 ਵਸਤਾਂ ਹੋਣਗੀਆਂ

• ਸਰਕਾਰ ਨੇ ਘਟਾਇਆ ਟੈਕਸ • ਜੀ.ਐਸ.ਟੀ. ਕੌ ਾਸਲ ਮੀਟਿੰਗ ਦੇ ਅਹਿਮ ਫ਼ੈਸਲੇ
ਨਵੀਂ ਦਿੱਲੀ, 21 ਜੁਲਾਈ (ਪੀ. ਟੀ. ਆਈ.)-ਅਗਲੇ ਕੁਝ ਦਿਨਾਂ ਤੋਂ ਫਰਿੱਜਾਂ, ਵਾਸ਼ਿੰਗ ਮਸ਼ੀਨਾਂ, ਛੋਟੇ ਟੈਲੀਵਿਜ਼ਨ, ਜੁੱਤੀਆਂ ਤੇ ਹੋਰ ਕਈ ਚੀਜ਼ਾਂ ਸਸਤੀਆਂ ਹੋਣਗੀਆਂ ਕਿਉਂਕਿ ਜੀ. ਐਸ. ਟੀ. ਕੌਾਸਲ ਦੀ ਮੀਟਿੰਗ 'ਚ 88 ਵਸਤਾਂ ਤੋਂ ਸਰਕਾਰ ਨੇ ਟੈਕਸ ਘਟਾਉਣ ਦਾ ਫ਼ੈਸਲਾ ਕੀਤਾ ਹੈ | ਇਸ ਤੋਂ ਇਲਾਵਾ ਸਰਕਾਰ ਨੇ ਪਿਛਲੇ ਇਕ ਸਾਲ ਤੋਂ ਚਲੀ ਆ ਰਹੀ ਮੰਗ ਨੂੰ ਸਵੀਕਾਰ ਕਰਦਿਆਂ ਸੈਨੇਟਰੀ ਪੈਡਸ ਨੂੰ ਅੱਜ ਵਸਤੂ ਤੇ ਸੇਵਾਵਾਂ ਕਰ (ਜੀ. ਐਸ. ਟੀ.) ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ | ਜੀ. ਐਸ. ਟੀ. ਕੌਾਸਲ ਦੀ 28ਵੀਂ ਮੀਟਿੰਗ 'ਚ ਲਏ ਗਏ ਫ਼ੈਸਲਿਆਂ ਬਾਰੇ ਵਿੱਤ ਮੰਤਰੀ ਪਿਯੂਸ਼ ਗੋਇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੈਨੇਟਰੀ ਪੈਡਸ 'ਤੇ ਜੀ. ਐਸ. ਟੀ. ਦਰ 12 ਫ਼ੀਸਦੀ ਤੋਂ ਘਟਾ ਕੇ ਸਿਫਰ ਕਰ ਦਿੱਤੀ ਗਈ ਹੈ ਜਦਕਿ ਸੋਨੇ-ਚਾਂਦੀ ਤੋਂ ਬਿਨਾਂ ਬਣੀ ਰੱਖੜੀ, ਪੱਥਰ, ਲਕੜੀ ਤੇ ਸੰਗਮਰਮਰ ਦੀਆਂ ਬਣੀਆਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਅਤੇ ਫੁੱਲ ਝਾੜੂ ਨੂੰ ਵੀ ਪੂਰੀ ਤਰ੍ਹਾਂ ਨਾਲ ਟੈਕਸ ਤੋਂ ਮੁਕਤ ਕਰ ਦਿੱਤਾ ਹੈ | 1000 ਰੁਪਏ ਤੱਕ ਦੀਆਂ ਜੁੱਤੀਆਂ 'ਤੇ ਹੁਣ 5 ਫ਼ੀਸਦੀ ਜੀ. ਐਸ. ਟੀ. ਲੱਗੇਗਾ, ਇਸ ਤੋਂ ਪਹਿਲਾਂ 500 ਤੱਕ ਦੀਆਂ ਜੁੱਤੀਆਂ 'ਤੇ 5 ਫ਼ੀਸਦੀ ਜੀ. ਐਸ. ਟੀ. ਲੱਗਦਾ ਸੀ | ਉਨ੍ਹਾਂ ਦੱਸਿਆ ਕਿ ਨਵੀਆਂ ਦਰਾਂ 27 ਜੁਲਾਈ ਤੋਂ ਲਾਗੂ ਹੋਣਗੀਆਂ | ਇਸ ਰਿਆਇਤ ਨਾਲ ਸਰਕਾਰੀ ਖ਼ਜ਼ਾਨੇ 'ਤੇ ਲਗਪਗ 8000 ਤੋਂ 10000 ਕਰੋੜ ਰੁਪਏ ਦਾ ਸਾਲਾਨਾ ਭਾਰ ਪੈਣ ਦੀ ਆਸ ਹੈ | ਇਸ ਤੋਂ ਪਹਿਲਾਂ ਕੌਾਸਲ ਨੇ ਜਨਵਰੀ ਵਿਚ 29 ਵਸਤਾਂ 'ਤੇ ਟੈਕਸ ਘਟਾਇਆ ਸੀ | ਜੀ. ਐਸ. ਟੀ. ਕੌਾਸਲ ਨੇ 46 ਸੋਧਾਂ ਨੂੰ ਪ੍ਰਵਾਨਗੀ ਦਿੱਤੀ ਹੈ ਜਿਨ੍ਹਾਂ ਨੂੰ ਸੰਸਦ ਵਲੋਂ ਪਾਸ ਕੀਤਾ ਜਾਵੇਗਾ |
ਕਈ ਵਸਤਾਂ ਦਾ ਟੈਕਸ 28 ਤੋਂ ਘਟਾ ਕੇ 18 ਫ਼ੀਸਦੀ ਕੀਤਾ
ਜੀ. ਐਸ ਟੀ. ਕੌਾਸਲ ਦੇ ਫ਼ੈਸਲੇ ਤੋਂ ਬਾਅਦ ਸਸਤੀਆਂ ਹੋਣ ਵਾਲੀਆਂ ਚੀਜ਼ਾਂ 'ਚ ਵਾਸ਼ਿੰਗ ਮਸ਼ੀਨਾਂ, ਫਰਿਜਾਂ, ਟੈਲੀਵੀਜ਼ਨ (68 ਸੈਂਟੀਮੀਟਰ ਆਕਾਰ ਵਾਲੇ), ਵੀਡੀਓ ਗੇਮਜ਼, ਵੈਕੁਮ ਕਲੀਨਰ, ਜੂਸਰ ਮਿਕਸਰ, ਗਰਾਂਈਡਰ, ਸ਼ੇਵਰ ਤੇ ਹੇਅਰ ਡਰਾਇਰ, ਵਾਟਰ ਕੂਲਰ, ਵਾਟਰ ਹੀਟਰ, ਲਿਥੀਅਮ ਆਇਰਨ ਬੈਟਰੀਆਂ, ਪ੍ਰੈਸ ਸਮੇਤ ਕਈ ਚੀਜ਼ਾਂ ਸ਼ਾਮਿਲ ਹਨ | ਜੀ. ਐਸ. ਟੀ. ਨੇ ਇਨ੍ਹਾਂ 'ਤੇ ਟੈਕਸ ਦਰ ਘਟਾ ਕੇ 18 ਫ਼ੀਸਦੀ ਕਰ ਦਿੱਤੀ ਹੈ | ਸਪੈਸ਼ਲ ਪਰਪਸ ਮੋਟਰ ਗੱਡੀਆਂ, ਵਰਕ ਟਰੱਕ ਅਤੇ ਟਰੇਲਰਾਂ, ਸੈਂਟਾਂ, ਟਾਇਲਟ ਸਪਰੇਅ ਨੂੰ ਵੀ 18 ਫ਼ੀਸਦੀ ਟੈਕਸ ਦਰ ਦੇ ਘੇਰੇ ਵਿਚ ਲਿਆਂਦਾ ਗਿਆ ਹੈ | ਇਸੇ ਤਰ੍ਹਾਂ ਪੇਂਟ, ਵਾਲ ਪੁੱਟੀ ਅਤੇ ਵਾਰਨਿਸ਼ 'ਤੇ ਟੈਕਸ 28 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕਰ ਦਿੱਤਾ ਹੈ |
ਕੁਝ ਵਸਤਾਂ ਨੂੰ 12 ਫ਼ੀਸਦੀ ਟੈਕਸ ਦੇ ਘੇਰੇ 'ਚ ਲਿਆਂਦਾ
ਬਾਂਸ ਫਲੋਰਿੰਗ 'ਤੇ ਟੈਕਸ ਘਟਾ ਕੇ 12 ਫ਼ੀਸਦੀ ਕਰ ਦਿੱਤਾ ਹੈ | ਦਸਤਕਾਰੀ ਵਸਤਾਂ 'ਤੇ ਵੀ ਹੁਣ 12 ਫ਼ੀਸਦੀ ਟੈਕਸ ਲੱਗੇਗਾ ਜੋ ਕਿ ਪਹਿਲਾਂ ਵੱਧ ਸੀ | ਹੈਾਡ ਬੈਗਸ, ਗਹਿਣਿਆਂ ਵਾਲੇ ਡੱਬਿਆਂ, ਪੇਟਿੰਗਸ ਵਾਲੇ ਲੱਕੜੀ ਦੇ ਡੱਬਿਆਂ, ਸਟੋਨ ਇਨਡੇਵਰ ਅਤੇ ਹੱਥ ਨਾਲ ਬਣਾਏ ਲੈਂਪਾਂ ਵਗੈਰਾ 'ਤੇ ਟੈਕਸ ਘਟਾ ਕੇ 12 ਫ਼ੀਸਦੀ ਕਰ ਦਿੱਤਾ ਹੈ | ਦਰਾਮਦ ਯੂਰੀਆ 'ਤੇ ਟੈਕਸ ਦੀ ਦਰ ਘਟਾ ਕੇ 5 ਫ਼ੀਸਦੀ ਕਰ ਦਿੱਤੀ ਹੈ | ਹੁਣ 500 ਦੀ ਥਾਂ 1000 ਰੁਪਏ ਤਕ ਦੀ ਕੀਮਤ ਵਾਲੀਆਂ ਜੁੱਤੀਆਂ 'ਤੇ ਟੈਕਸ ਪੰਜ ਫ਼ੀਸਦੀ ਲੱਗੇਗਾ | ਤੇਲ ਕੰਪਨੀਆਂ ਲਈ ਐਥਾਨੋਲ ਆਇਲ 'ਤੇ ਟੈਕਸ 18 ਫ਼ੀਸਦੀ ਤੋਂ ਘਟਾ ਕੇ ਪੰਜ ਫ਼ੀਸਦੀ ਅਤੇ ਸਾਰੀ ਤਰ੍ਹਾਂ ਦੀਆਂ ਚਮੜੇ ਦੀਆਂ ਵਸਤਾਂ 'ਤੇ ਟੈਕਸ 28 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕੀਤਾ ਗਿਆ ਹੈ |
ਰਿਟਰਨ ਭਰਨ ਨੂੰ ਕੀਤਾ ਆਸਾਨ-ਵਪਾਰੀਆਂ ਲਈ ਰਾਹਤ
ਇਸ ਸਾਲ ਮਈ 'ਚ ਵਿੱਤ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਮੀਟਿੰਗ 'ਚ ਭਾਗ ਲੈਣ ਵਾਲੇ ਗੋਇਲ ਨੇ ਟੈਕਸ ਰਿਟਰਨ ਭਰਨ ਦੇ ਨਿਯਮਾਂ ਨੂੰ ਆਸਾਨ ਬਣਾਉਂਦਿਆਂ ਫ਼ੈਸਲਾ ਕੀਤਾ ਕਿ ਹੁਣ 5 ਕਰੋੜ ਤੱਕ ਟਰਨਓਵਰ ਵਾਲੇ ਵਪਾਰੀ ਤਿਮਾਹੀ ਰਿਟਰਨ ਭਰ ਸਕਦੇ ਹਨ, ਇਸ ਨਾਲ 93 ਫ਼ੀਸਦੀ ਜੀ. ਐਸ. ਟੀ. ਰਜਿਸਟਰਡ ਕਰਦਾਤਾਵਾਂ ਨੂੰ ਫ਼ਾਇਦਾ ਹੋਵੇਗਾ | ਉਨ੍ਹਾਂ ਨੂੰ ਹਾਲਾਂਕਿ ਮਹੀਨੇਵਾਰ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 1.5 ਕਰੋੜ ਰੁਪਏ ਤੱਕ ਦੇ ਟਰਨਓਵਰ ਵਾਲੇ ਵਪਾਰੀਆਂ ਨੂੰ ਤਿਮਾਹੀ ਰਿਟਰਨ ਭਰਨ ਦੀ ਇਜਾਜ਼ਤ ਦਿੱਤੀ ਗਈ ਸੀ | ਇਨ੍ਹਾਂ ਵਪਾਰੀਆਂ ਤੋਂ ਕੁਲ 16 ਫ਼ੀਸਦੀ ਰੈਵੀਨਿਊ ਆਉਂਦਾ ਹੈ |
ਹੋਟਲ ਸੈਕਟਰ
ਸੇਵਾਵਾਂ ਦੇ ਖ਼ੇਤਰ 'ਚ ਹੋਟਲ ਉਦਯੋਗ ਨੂੰ ਕਾਫ਼ੀ ਰਾਹਤ ਪ੍ਰਦਾਨ ਕੀਤੀ ਗਈ ਹੈ ਕਿਉਂਕਿ ਰਿਹਾਇਸ਼ ਸੇਵਾ 'ਤੇ ਜੀ. ਐਸ. ਟੀ ਹੁਣ ਲੈਣਦੇਣ ਮੁੱਲ 'ਤੇ ਆਧਾਰਿਤ ਹੋਵੇਗਾ, ਨਾ ਕਿ ਐਲਾਨੇ ਹੋਏ ਮੁੱਲ 'ਤੇ | ਜੇਕਰ ਹੋਟਲ ਦੇ ਕਮਰੇ ਦਾ ਕਿਰਾਇਆ 7500 ਰੁਪਏ ਤੋਂ ਵਧ ਹੈ ਤਾਂ 28 ਫ਼ੀਸਦੀ ਜੀ. ਐਸ. ਟੀ. ਲੱਗੇਗਾ | 2500 ਤੋਂ 7500 ਰੁਪਏ ਵਿਚਕਾਰ 18 ਫ਼ੀਸਦੀ ਜਦਕਿ 1000 ਤੋਂ 2500 ਤੱਕ 12 ਫ਼ੀਸਦੀ ਜੀ. ਐਸ. ਟੀ. ਲਗਾਇਆ ਜਾਵੇਗਾ | ਇਸ ਤੋਂ ਇਲਾਵਾ ਈ-ਕਿਤਾਬਾਂ ਦੀ ਸਪਲਾਈ 'ਤੇ ਟੈਕਸ ਦਰਾਂ 18 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤੀਆਂ ਗਈਆਂ ਹਨ |
ਅਗਲੀ ਮੀਟਿੰਗ 4 ਅਗਸਤ ਨੂੰ
ਜੀ. ਐਸ. ਟੀ. ਕੌਾਸਿਲ ਦੀ ਅਗਲੀ ਮੀਟਿੰਗ 4 ਅਗਸਤ ਨੂੰ ਕੇਰਲਾ ਵਿਚ ਹੋਵੇਗੀ ਜਿਸ ਵਿਚ ਛੋਟੇ ਉਦਯੋਗਾਂ ਤੋਂ ਲੈ ਕੇ ਸਾਰੇ ਸੂਬਿਆਂ ਦੀਆਂ ਚਿੰਤਾਵਾਂ 'ਤੇ ਚਰਚਾ ਕੀਤੀ ਜਾਵੇਗੀ | ਉਸ ਮੀਟਿੰਗ ਵਿਚ ਸਿਰਫ ਛੋਟੇ ਤੇ ਦਰਮਿਆਨੇ ਉਦਯੋਗਾਂ 'ਤੇ ਚਰਚਾ ਹੋਵੇਗੀ | ਡਿਜੀਟਲ ਅਦਾਇਗੀ ਨੂੰ ਉਤਸ਼ਾਹਿਤ ਕਰਨ ਦੇ ਕੁਝ ਉਪਾਵਾਂ 'ਤੇ ਵੀ ਚਰਚਾ ਕੀਤੀ ਜਾਵੇਗੀ |


ਖ਼ਬਰ ਸ਼ੇਅਰ ਕਰੋ

ਕਸ਼ਮੀਰ 'ਚ ਅੱਤਵਾਦੀਆਂ ਵਲੋਂ ਪੁਲਿਸ ਜਵਾਨ ਦੀ ਅਗਵਾ ਕਰਕੇ ਹੱਤਿਆ

ਗੋਲੀਆਂ ਨਾਲ ਵਿੰਨੀ ਲਾਸ਼ ਬਰਾਮਦ ਸ੍ਰੀਨਗਰ, 21 ਜੁਲਾਈ (ਮਨਜੀਤ ਸਿੰਘ)-ਦੱਖਣੀ-ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ ਵਿਖੇ ਛੁੱਟੀ 'ਤੇ ਆਏ ਪੁਲਿਸ ਕਰਮੀ ਦੀ ਅੱਤਵਾਦੀਆਂ ਨੇ ਬੀਤੀ ਰਾਤ ਅਗਵਾ ਕਰਨ ਤੋਂ ਬਾਅਦ ਹੱਤਿਆ ਕਰ ਦਿੱਤੀ | ਪੁਲਿਸ ਕਰਮੀ ਦੀ ਗੋਲੀਆਂ ਨਾਲ ਵਿੰਨੀ ਲਾਸ਼ ...

ਪੂਰੀ ਖ਼ਬਰ »

ਅਮਰੀਕਾ 'ਚ ਵੱਡਾ ਕਾਲ ਸੈਂਟਰ ਘੁਟਾਲਾ

ਭਾਰਤੀ ਮੂਲ ਦੇ 21 ਵਿਅਕਤੀਆਂ ਨੂੰ 20 ਸਾਲ ਦੀ ਸਜ਼ਾ

ਨਿਊਯਾਰਕ, 21 ਜੁਲਾਈ (ਪੀ. ਟੀ. ਆਈ.)-ਅਮਰੀਕਾ ਵਿਚ ਕਰੋੜਾਂ ਡਾਲਰ ਦੇ ਕਾਲ ਸੈਂਟਰ ਘੁਟਾਲੇ ਵਿਚ ਭਾਰਤੀ ਮੂਲ ਦੇ 20 ਤੋਂ ਵੀ ਜ਼ਿਆਦਾ ਵਿਅਕਤੀਆਂ ਨੂੰ 20 ਸਾਲ ਤਕ ਕੈਦ ਦੀ ਸਜ਼ਾ ਸੁਣਾਈ ਹੈ | ਭਾਰਤ ਵਿਚ ਅਹਿਮਦਾਬਾਦ ਸਥਿਤ ਫਰਜ਼ੀ ਕਾਲ ਸੈਂਟਰ ਰਾਹੀਂ ਹਜ਼ਾਰਾਂ ਅਮਰੀਕੀ ...

ਪੂਰੀ ਖ਼ਬਰ »

ਈ.ਡੀ. ਵਲੋਂ ਵੀਰਭੱਦਰ ਸਿੰਘ ਦੇ ਪੁੱਤਰ ਿਖ਼ਲਾਫ਼ ਦੋਸ਼ ਪੱਤਰ ਦਾਖ਼ਲ

ਨਵੀਂ ਦਿੱਲੀ, 21 ਜੁਲਾਈ (ਏਜੰਸੀ)- ਇਨਫੋਰਸਮੈਂਟ ਡਿਪਾਰਟਮੈਂਟ (ਈ.ਡੀ.) ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰ ਭੱਦਰ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਦੇ ਿਖ਼ਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਦੋਸ਼-ਪੱਤਰ ਦਾਖ਼ਲ ਕੀਤਾ | ਮੁੱਖ ਜੱਜ ਅਰਵਿੰਦ ਕੁਮਾਰ ...

ਪੂਰੀ ਖ਼ਬਰ »

ਅੱਤਵਾਦ 'ਤੇ ਕਾਬੂ ਪਾਉਣ ਵਾਲੀ ਪੰਜਾਬ ਪੁਲਿਸ ਨਸ਼ਿਆਂ ਦੀ ਚੁਣੌਤੀ ਿਖ਼ਲਾਫ਼ ਵੀ ਹੋਵੇਗੀ ਸਫ਼ਲ-ਡੀ.ਜੀ.ਪੀ.

ਕਿਹਾ, ਜੇਕਰ ਕੋਈ ਪੁਲਿਸ ਮੁਲਾਜ਼ਮ ਦੋਸ਼ੀ ਪਾਇਆ ਗਿਆ ਤਾਂ ਹੋਵੇਗੀ ਸਖ਼ਤ ਕਾਰਵਾਈ ਚੰਡੀਗੜ੍ਹ, 21 ਜੁਲਾਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਪੁਲਿਸ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ ਅੱਜ ਚੰਡੀਗੜ੍ਹ ਵਿਖੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਅੱਤਵਾਦ 'ਤੇ ...

ਪੂਰੀ ਖ਼ਬਰ »

ਜੇਲ੍ਹ 'ਚ ਬੰਦ ਡੇਰਾ ਪ੍ਰੇਮੀਆਂ ਕੋਲੋਂ ਸੀ.ਬੀ.ਆਈ. ਵਲੋਂ ਪੁੱਛਗਿੱਛ

ਜਲੰਧਰ, 21 ਜੁਲਾਈ (ਮੇਜਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਪੰਜਾਬ ਪੁਲਿਸ ਵਲੋਂ ਦੋਸ਼ੀ ਠਹਿਰਾਏ ਫਰੀਦਕੋਟ ਦੀ ਜੇਲ੍ਹ 'ਚ ਬੰਦ ਸਿਰਸਾ ਡੇਰਾ ਪ੍ਰੇਮੀਆਂ ਕੋਲੋਂ ਸੀ. ਬੀ. ਆਈ. ਦੇ ਅਧਿਕਾਰੀਆਂ ਨੇ ਕਈ ਘੰਟੇ ਪੁੱਛਗਿੱਛ ਕੀਤੀ | ਭਰੋਸੇਯੋਗ ਸੂਤਰਾਂ ...

ਪੂਰੀ ਖ਼ਬਰ »

ਰਾਜਸਥਾਨ ਵਿਚ ਬੱਚੀ ਨਾਲ ਜਬਰ ਜਨਾਹ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ

ਜੈਪੁਰ, 21 ਜੁਲਾਈ (ਏਜੰਸੀ)-ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਲਕਸ਼ਮਣਗੜ੍ਹ 'ਚ ਬੀਤੀ 9 ਮਈ ਨੂੰ 7 ਮਹੀਨਿਆਂ ਦੀ ਇਕ ਬੱਚੀ ਨਾਲ ਜਬਰ ਜਨਾਹ ਦੇ ਦੋਸ਼ੀ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ | ਪੋਕਸੋ ਐਕਟ 'ਚ ਸੋਧ ਦੇ ਬਾਅਦ ਫਾਂਸੀ ਦੀ ਸਜ਼ਾ ਦਾ ਇਹ ਦੇਸ਼ 'ਚ ਤੀਸਰਾ ...

ਪੂਰੀ ਖ਼ਬਰ »

ਗਊ ਤਸਕਰੀ ਦੇ ਸ਼ੱਕ 'ਚ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ

ਅਲਵਰ, 21 ਜੁਲਾਈ (ਏਜੰਸੀ)-ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਪਿੰਡ ਲੱਲਾਵੰਡੀ 'ਚ ਇਕ ਵਾਰੀ ਫੇਰ ਗਊ ਤਸਕਰੀ ਦੇ ਸ਼ੱਕ 'ਚ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦਾ ਨਾਂਅ ਅਕਬਰ ਦੱਸਿਆ ਜਾ ਰਿਹਾ ਹੈ ਤੇ ਉਹ ਹਰਿਆਣਾ ਦੇ ...

ਪੂਰੀ ਖ਼ਬਰ »

ਬੇਭਰੋਸਗੀ ਮਤੇ ਦਾ ਕਾਰਨ ਦੱਸਣ 'ਚ ਨਾਕਾਮ ਰਹੇ ਤਾਂ ਪੈ ਗਏ ਗਲੇ-ਮੋਦੀ

ਪ੍ਰਧਾਨ ਮੰਤਰੀ ਵਲੋਂ ਰਾਹੁਲ ਗਾਂਧੀ 'ਤੇ ਨਿਸ਼ਾਨਾ ਸ਼ਾਹਜਹਾਨਪੁਰ (ਯੂ. ਪੀ.), 21 ਜੁਲਾਈ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਸਦ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਬੇਲੋੜਾ ਗਲੇ ਮਿਲਣ ਲਈ ਉਨ੍ਹਾਂ 'ਤੇ ਹਮਲਾ ਕਰਦਿਆਂ ਕਿਹਾ ਕਿ ਕਈ ...

ਪੂਰੀ ਖ਼ਬਰ »

ਨੈਸ਼ਨਲ ਹੈਰਾਲਡ ਮਾਮਲਾ : ਸੁਬਰਾਮਨੀਅਮ ਸਵਾਮੀ ਨੇ ਬਿਆਨ ਦਰਜ ਕਰਵਾਇਆ

ਨਵੀਂ ਦਿੱਲੀ, 21 ਜੁਲਾਈ (ਜਗਤਾਰ ਸਿੰਘ)-ਨੈਸ਼ਨਲ ਹੈਰਾਲਡ ਮਾਮਲੇ 'ਚ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਅੱਜ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿਚ ਆਪਣਾ ਬਿਆਨ ਦਰਜ ਕਰਵਾਇਆ | ਵਧੀਕ ਮੈਟਰੋਪੁਲੀਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਨੇ ਸਵਾਮੀ ਦੇ ਬਿਆਨ ਦਾ ਕੁਝ ...

ਪੂਰੀ ਖ਼ਬਰ »

ਹਵਾਲਾ ਮਾਮਲੇ 'ਚ ਜ਼ਰਦਾਰੀ ਤੇ ਉਸ ਦੀ ਭੈਣ ਸਮੇਤ 20 ਜਣੇ ਭਗੌੜੇ ਕਰਾਰ

ਇਸਲਾਮਾਬਾਦ, 21 ਜੁਲਾਈ (ਪੀ. ਟੀ. ਆਈ.)-ਪਾਕਿ ਦੀ ਫੈਡਰਲ ਜਾਂਚ ਏਜੰਸੀ (ਐਫ. ਆਈ. ਏ.) ਨੇ ਅੱਜ 35 ਅਰਬ ਰੁਪਏ ਦੀ ਹਵਾਲਾ ਰਾਸ਼ੀ ਮਾਮਲੇ 'ਚ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਉਨ੍ਹਾਂ ਦੀ ਭੈਣ ਸਮੇਤ 20 ਵਿਅਕਤੀਆਂ ਨੂੰ ਭਗੌੜਾ ਕਰਾਰ ਦਿੱਤਾ ਹੈ | ਐਫ. ਆਈ. ਏ. ਨੇ ਇਕ ...

ਪੂਰੀ ਖ਼ਬਰ »

ਮਰੀਅਮ ਵਲੋਂ ਸਿਹਾਲਾ ਵਿਸ਼ਰਾਮ ਘਰ 'ਚ ਜਾਣ ਤੋਂ ਇਨਕਾਰ

ਇਸਲਾਮਾਬਾਦ, 21 ਜੁਲਾਈ (ਪੀ. ਟੀ. ਆਈ.)- ਜੇਲ੍ਹ 'ਚ ਬੰਦ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਨੇ ਸਿਹਾਲਾ ਵਿਸ਼ਰਾਮ ਘਰ 'ਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ | ਮੀਡੀਆ ਦੀ ਇਕ ਰਿਪੋਰਟ ਮੁਤਾਬਿਕ ਮਰੀਅਮ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਤੇ ਪਿਤਾ ...

ਪੂਰੀ ਖ਼ਬਰ »

ਪਾਕਿ ਚੋਣਾਂ 'ਚ ਲਸ਼ਕਰ ਨਾਲ ਜੁੜੇ ਉਮੀਦਵਾਰਾਂ 'ਤੇ ਅਮਰੀਕਾ ਚਿੰਤਤ

ਇਸਲਾਮਾਬਾਦ, 21 ਜੁਲਾਈ (ਏਜੰਸੀ)- ਅਮਰੀਕੀ ਵਿਦੇਸ਼ ਵਿਭਾਗ ਨੇ ਪਾਕਿਸਤਾਨ ਦੀਆਂ ਆਮ ਚੋਣਾਂ 'ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ(ਐਲ.ਏ.ਟੀ.) ਨਾਲ ਜੁੜੇ ਲੋਕਾਂ ਦੇ ਹਿੱਸਾ ਲੈਣ 'ਤੇ ਚਿੰਤਾ ਪ੍ਰਗਟਾਈ ਹੈ | ਡੋਨ ਨਿਊਜ਼ ਮੁਤਾਬਕ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਜੂਨ 'ਚ ...

ਪੂਰੀ ਖ਼ਬਰ »

ਜਲੇਬੀ ਬਾਬਾ ਨੇ ਕੀਤਾ 120 ਔਰਤਾਂ ਨਾਲ ਜਬਰ ਜਨਾਹ

ਵੀਡੀਓ ਵਾਇਰਲ ਹੋਣ ਤੋਂ ਬਾਅਦ ਆਇਆ ਮਾਮਲਾ ਸਾਹਮਣੇ ਚੰਡੀਗੜ੍ਹ, 21 ਜੁਲਾਈ (ਪੀ. ਟੀ. ਆਈ.)-ਫਤਿਆਬਾਦ ਪੁਲਿਸ ਨੇ ਆਪੇ ਬਣੇ ਇਕ ਧਰਮੀ ਗੁਰੂ ਨੂੰ ਆਪਣੀਆਂ ਚੇਲੀਆਂ ਨਾਲ ਜਬਰ ਜਨਾਹ ਕਰਨ ਦੇ ਦੋਸ਼ਾਂ ਹੇਠ ਗਿ੍ਫ਼ਤਾਰ ਕੀਤਾ ਹੈ | ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਣ ...

ਪੂਰੀ ਖ਼ਬਰ »

ਲੁਟੇਰੇ 9 ਲੱਖ ਨਾਲ ਭਰੀ ਏ.ਟੀ.ਐਮ. ਮਸ਼ੀਨ ਲੈ ਕੇ ਫ਼ਰਾਰ

ਹਿਸਾਰ, 21 ਜੁਲਾਈ (ਅਜੀਤ ਬਿਊਰੋ)-ਸ਼ਹਿਰ 'ਚ ਬਦਮਾਸ਼ਾਂ ਦੇ ਹੌਸਲੇ ਏਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਚੋਰ ਏ.ਟੀ.ਐਮ. ਮਸ਼ੀਨ ਹੀ ਲੈ ਕੇ ਫ਼ਰਾਰ ਹੋ ਗਏ | ਅਜਿਹੀ ਹੀ ਇਕ ਘਟਨਾ 'ਚ ਬਦਮਾਸ਼ ਸੈਕਟਰ 16-17 ਦੀ ਮਾਰਕੀਟ 'ਚ ਸਥਾਪਤ ਬੈਂਕ ਦੇ ਸੁਰੱਖਿਆ ਗਾਰਡ ਨੂੰ ਬੰਨ੍ਹ ਕੇ ...

ਪੂਰੀ ਖ਼ਬਰ »

ਨੋਇਡਾ 'ਚ ਨਿਰਮਾਣ ਅਧੀਨ ਇਮਾਰਤ ਦੀ ਦੀਵਾਰ ਡਿੱਗੀ-ਬੱਚੇ ਦੀ ਮੌਤ

ਨੋਇਡਾ, 21 ਜੁਲਾਈ (ਪੀ.ਟੀ.ਆਈ.)-ਨੋਇਡਾ ਦੇ 63 ਸੈਕਟਰ 'ਚ ਨਿਰਮਾਣ ਅਧੀਨ ਇਮਾਰਤ ਦੀ ਕੰਧ ਡਿੱਗਣ ਨਾਲ ਇਕ 2 ਸਾਲਾ ਲੜਕੇ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ | ਐਸ.ਪੀ.(ਸ਼ਹਿਰੀ) ਰਾਜੀਵ ਕੁਮਾਰ ਸਿੰਘ ਨੇ ਦੱਸਿਆ ਕਿ ਪੁਲਿਸ ਥਾਣਾ ਫ਼ੇਸ-3 ਅਧੀਨ ਆਉਂਦੇ ਸੈਕਟਰ 63 ਏ 'ਚ ਇਮਾਰਤ ...

ਪੂਰੀ ਖ਼ਬਰ »

ਚਾਰ ਭਾਜਪਾ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਿਖ਼ਲਾਫ਼ ਮਰਿਆਦਾ ਨੋਟਿਸ ਜਮ੍ਹਾਂ ਕਰਵਾਇਆ

ਨਵੀਂ ਦਿੱਲੀ, 21 ਜੁਲਾਈ (ਪੀ. ਟੀ. ਆਈ.)-ਚਾਰ ਭਾਜਪਾ ਸੰਸਦ ਮੈਂਬਰਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਿਖ਼ਲਾਫ਼ ਇਕ ਮਰਿਆਦਾ ਨੋਟਿਸ ਦਾਇਰ ਕਰਵਾਇਆ ਹੈ ਜਿਸ 'ਚ ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ...

ਪੂਰੀ ਖ਼ਬਰ »

ਅਗਲੀਆਂ ਆਮ ਚੋਣਾਂ ਲਈ ਐਨ.ਡੀ.ਏ. 'ਚ ਸ਼ਾਮਿਲ ਨਹੀਂ ਹੋਵੇਗੀ ਟੀ.ਡੀ.ਪੀ.-ਚੰਦਰਬਾਬੂ

ਨਵੀਂ ਦਿੱਲੀ, 21 ਜੁਲਾਈ (ਪੀ.ਟੀ.ਆਈ.)-ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਟੀ.ਡੀ.ਪੀ. ਦੇ ਪ੍ਰਧਾਨ ਚੰਦਰਬਾਬੂ ਨਾਇਡੂ ਨੇ ਅੱਜ ਕਿਹਾ ਕਿ ਭਾਜਪਾ ਜੇਕਰ 2019 ਦੀਆਂ ਆਮ ਚੋਣਾਂ ਲਈ ਸੰਪਰਕ ਕਰਦੀ ਵੀ ਹੈ ਤਾਂ ਵੀ ਉਨ੍ਹਾਂ ਦੀ ਪਾਰਟੀ ਐਨ. ਡੀ. ਏ. 'ਚ ਸ਼ਾਮਿਲ ਨਹੀਂ ਹੋਵੇਗੀ | ...

ਪੂਰੀ ਖ਼ਬਰ »

ਬੇਵਸਾਹੀ ਦੇ ਨਤੀਜੇ 2019 'ਚ ਦੁਹਰਾਏ ਨਹੀਂ ਜਾਣਗੇ-ਮਮਤਾ

ਕੋਲਕਾਤਾ, 21 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ ਵਿਖੇ 25ਵੀਂ ਸ਼ਹੀਦ ਰੈਲੀ 'ਚ ਲੱਖਾਂ ਲੋਕਾਂ ਦੇ ਇਕੱਠ 'ਚ ਜਿਥੇ ਲੋਕਾਂ ਨੂੰ ਸਹੁੰ ਚੁਕਾਉਂਦਿਆਂ ਕਿਹਾ ਕਿ 2019 'ਚ ਰਾਜ ਦੀਆਂ ਸਾਰੀਆਂ ਸੀਟਾਂ ਤਿ੍ਣਮੂਲ ਹਾਸਲ ਕਰੇਗੀ | ਉਥੇ ...

ਪੂਰੀ ਖ਼ਬਰ »

ਫਾਰੂਕ ਅਬਦੁੱਲਾ ਨੂੰ 29 ਅਗਸਤ ਤੋਂ ਪਹਿਲਾਂ ਪੇਸ਼ ਹੋਣ ਦੇ ਨਿਰਦੇਸ਼

ਸ੍ਰੀਨਗਰ, 21 ਜੁਲਾਈ (ਪੀ. ਟੀ. ਆਈ.)-ਇਥੋਂ ਦੀ ਇਕ ਅਦਾਲਤ ਨੇ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ (ਜੇ.ਕੇ.ਸੀ.ਏ.) 'ਚ ਬਹੁ-ਕਰੋੜੀ ਘੁਟਾਲੇ ਸਬੰਧੀ ਜ਼ਮਾਨਤ ਮੰਗਣ ਤੋਂ ਪਹਿਲਾਂ ਨੈਸ਼ਨਲ ਕਾਨਫ਼ਰੰਸ (ਐਨ. ਸੀ.) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੂੰ 29 ਅਗਸਤ ਤੋਂ ਪਹਿਲਾਂ ਖ਼ੁਦ ...

ਪੂਰੀ ਖ਼ਬਰ »

31 ਜੁਲਾਈ ਤੋਂ ਬਾਅਦ ਆਮਦਨ ਕਰ ਭਰਨ 'ਤੇ 5,000 ਰੁ: ਜੁਰਮਾਨਾ

ਨਵੀਂ ਦਿੱਲੀ, 21 ਜੁਲਾਈ (ਏਜੰਸੀ)-ਜੇਕਰ ਤੁਸੀਂ ਹੁਣ ਤਕ ਆਮਦਨ ਕਰ ਰਿਟਰਨ ਜਮ੍ਹਾ ਨਹੀਂ ਕੀਤਾ ਤਾਂ ਹੁਣ ਹੋਰ ਦੇਰ ਨਾ ਕਰੋ, ਕਿਉਂਕਿ ਜੁਰਮਾਨਾ ਰਹਿਤ ਆਮਦਨ ਕਰ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ 31 ਜੁਲਾਈ 2018 ਹੈ | ਇਸ ਤੋਂ ਬਾਅਦ ਆਮਦਨ ਕਰ ਦਾਖ਼ਲ ਕਰਨ ਵਾਲਿਆਂ ਨੂੰ 5,000 ਰੁਪਏ ...

ਪੂਰੀ ਖ਼ਬਰ »

ਰਾਹੁਲ ਤੋ ਬੱਚਾ ਹੈ ਜੀ

'ਉਸ ਆਦਮੀ ਮੇਂ ਬੱਚੋਂ ਕੀ ਆਦਤੇਂ ਸਭ ਮੌਜੂਦ ਹੈ, ਪਰ ਹਾਰ ਕਰ ਜੀਤਨੇ ਕਾ ਹੁਨਰ ਭੀ ਖ਼ੂਬ ਹੈ |' ਇਸ ਸ਼ੁੱਕਰਵਾਰ ਸੰਸਦ 'ਚ ਮੋਦੀ ਸਰਕਾਰ ਿਖ਼ਲਾਫ਼ ਆਇਆ ਪਹਿਲਾ ਬੇਵਸਾਹੀ ਬਿੱਲ ਭਲੇ ਹੀ ਮੂਧੇ ਮੂੰਹ ਲਟਕ ਗਿਆ ਹੋਵੇ, ਪਰ ਪੂਰੇ ਦਿਨ ਚੱਲੇ ਇਸ ਸਿਆਸੀ ਨਾਟਕ ਨੇ ਕਈ ਹਕੀਕਤਾਂ ...

ਪੂਰੀ ਖ਼ਬਰ »

ਵਸੁੰਧਰਾ ਤੋਂ ਘਬਰਾਈ ਸ਼ਾਹ ਸਲਤਨਤ

'5 ਸਾਲੋਂ ਸੇ ਜਬ ਨਸੀਬੀ ਨੇ ਮੁੱਖ ਫ਼ੇਰਾ ਹੁਆ ਹੈ, ਅਬ ਡੂੰਡ ਕਰ ਸੂਰਜ ਕੋ ਲਾਏ ਹੈ ਜਬ ਸਵੇਰਾ ਹੁਆ ਹੈ |' ਭਾਜਪਾ ਸੰਗਠਨ ਦੀ ਰਿਪੋਰਟ ਮੱਧ ਪ੍ਰਦੇਸ਼ ਅਤੇ ਰਾਜਸਥਾਨ ਚੋਣਾਂ ਨੂੰ ਲੈ ਕੇ ਜ਼ਿਆਦਾ ਉਤਸ਼ਾਹ ਪੈਦਾ ਕਰਨ ਵਾਲੀ ਨਹੀਂ ਹੈ | ਭਾਜਪਾ ਦੇ ਮੁੱਖ ਆਗੂਆਂ ਨੇ ਤੈਅ ਕੀਤਾ ...

ਪੂਰੀ ਖ਼ਬਰ »

ਪਰ ਨਾਇਡੂ ਨਹੀਂ ਮੰਨੇ

'ਰਿਸ਼ਤੋਂ ਕੇ ਸਫ਼ਰ ਮੇਂ ਜ਼ਰਾ ਸੰਭਲ ਕਰ ਚਲਾ ਕਰੀਏ, ਨਾ ਜਾਨੇ ਕਿਸ ਮੋੜ ਪਰ ਕੌਨ ਦਗਾ ਦੇ ਜਾਏਗਾ | ਕੱਲ੍ਹ ਤਕ ਜੋ ਹਮਸਫ਼ਰ ਥਾ, ਮੰਜ਼ਿਲ ਸਾਥ ਲੇ ਜਾਇਗਾ, ਰਸਤਾ ਜੇ ਛੋਡ ਜਾਏਗਾ |' ਬੇਵਸਾਹੀ ਬਿੱਲ ਸੰਸਦ 'ਚ ਆਉਣ ਤੋਂ ਠੀਕ ਇਕ ਦਿਨ ਪਹਿਲਾਂ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ...

ਪੂਰੀ ਖ਼ਬਰ »

ਪ੍ਰੋਫ਼ੈਸਰ ਦੀ ਜਮਾਤ ਤੋਂ ਗੈਰ-ਹਾਜ਼ਰ ਅਿਖ਼ਲੇਸ਼

ਇਨ੍ਹਾਂ ਦਿਨਾਂ 'ਚ ਪ੍ਰੋਫ਼ੈਸਰ ਰਾਮ ਗੋਪਾਲ ਯਾਦਵ ਕਾਫ਼ੀ ਚਿੰਤਤ ਹਨ ਕਿ ਅਿਖ਼ਲੇਸ਼ ਹੁਣ ਉਨ੍ਹਾਂ ਦੀ ਹਰ ਗੱਲ ਨਹੀਂ ਮੰਨਦੇ ਹਨ | ਲੋਕ ਸਭਾ 'ਚ ਹੋਣ ਵਾਲੇ ਬੇਵਸਾਹੀ ਬਿੱਲ 'ਤੇ ਇਕ ਚੈਨਲ ਦੇ ਰਿਪੋਰਟਰ ਨੇ ਪ੍ਰੋਫ਼ੈਸਰ ਸਾਬ ਨੂੰ ਛੱਡ ਦਿੱਤਾ ਅਤੇ ਉਨ੍ਹਾਂ ਤੋਂ ਪੁੱਛ ...

ਪੂਰੀ ਖ਼ਬਰ »

ਅਕਸ਼ੇ ਦੀ ਵਧੀ ਮੰਗ

ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਇਕ ਨਵੇਂ ਭਗਵਾਂ ਅਵਤਾਰ 'ਚ ਨਜ਼ਰ ਆ ਸਕਦੇ ਹਨ, ਸੂਤਰਾਂ ਮੁਤਾਬਕ ਅਕਸ਼ੇ ਕੁਮਾਰ ਸਣੇ ਕਈ ਹੋਰ ਬਾਲੀਵੁੱਡ ਸਿਤਾਰੇ ਵੀ ਭਾਜਪਾ ਦੀ ਅਗਵਾਈ ਕਰਨ ਦੇ ਸੰਪਰਕ 'ਚ ਹਨ ਅਤੇ ਉਨ੍ਹਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ 'ਚ ਮੈਦਾਨ 'ਚ ਉਤਾਰਿਆ ਜਾ ...

ਪੂਰੀ ਖ਼ਬਰ »

ਨਵਾਂ ਰਾਜ ਹੋਵੇਗਾ ਵਿਦਰਭ

'ਖ਼ਾਮੋਸ਼ੀਓਾ ਸੇ ਰਾਤ ਭਰ ਰਿਸ਼ਤੋਂ ਕੇ ਦਰਦ ਕੋ ਤਾਪਾ ਹੈ ਹਮਨੇ, ਬੁਝਤੀ ਰਾਖ਼ੋਂ ਸੇ ਹੀ ਉਮੀਦੋਂ ਕੇ ਦੀਏ ਜਲਾਏ ਹੈਂ ਹਮਨੇ |' ਕੀ ਜਲਦੀ ਹੀ ਵਿਦਰਭ ਦੇ ਰੂਪ 'ਚ ਇਕ ਨਵੇਂ ਰਾਜ ਦਾ ਸੁਪਨਾ ਸੱਚ ਹੋਵੇਗਾ? ਅੰਦਾਜ਼ੇ ਇਸ ਗੱਲ ਦੇ ਲਗਾਏ ਜਾ ਰਹੇ ਹਨ ਕਿ ਨਾਗਪੁਰ 'ਚ ਛੇਤੀ ਨਾਲ ...

ਪੂਰੀ ਖ਼ਬਰ »

...ਅਤੇ ਅੰਤ 'ਚ

'ਸਿਆਸਤ ਤੋ ਤਲਵਾਰ ਕੀ ਧਾਰ ਪਰ ਚਲਤੀ ਹੈ, ਜੋ ਗਰਦਨ ਝੁਕਤੀ ਹੈ, ਵਹੀ ਕਟਤੀ ਹੈ |' ਸੋ ਕਾਂਗਰਸ ਦੀ ਮੁੱਖਧਾਰਾ ਦੀ ਰਾਜਨੀਤੀ ਤੋਂ ਅਲੱਗ ਕਰ ਦਿੱਤੇ ਗਏ ਸਲਮਾਨ ਖੁਰਸ਼ੀਦ ਨੇ ਨਵਾਂ ਪੈਂਤੜਾ ਚੱਲਿਆ, ਹੁਣ ਉਹ ਕਾਂਗਰਸ 'ਚ ਮੁਸਲਿਮ ਰਾਜਨੀਤੀ ਦੇ ਨਵੇਂ ਰਹਿਨੁਮਾ ਦੇ ਤੌਰ 'ਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX